ਤਾਜਾ ਖ਼ਬਰਾਂ


ਅਲਬਰਟਾ ਸੂਬੇ ਵਿੱਚ 1181 ਕੇਸਾਂ ਵਿੱਚੋ 20 ਮੌਤਾਂ ਅਤੇ 240 ਕੇਸ ਤੰਦਰੁਸਤ ਹੋਏ
. . .  8 minutes ago
ਕੈਲਗਰੀ, 5 ਅਪ੍ਰੈਲ (ਜਸਜੀਤ ਸਿੰਘ ਧਾਮੀ)-ਅਲਬਰਟਾ ਵਿੱਚ 106 ਨਵੇਂ ਕੇਸ ਆਉਣ ਨਾਲ ਸੂਬੇ ਅੰਦਰ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਹੁਣ 1181 ਹੋ ਚੁੱਕੀ ਅਤੇ ਇਨਾਂ ਵਿੱਚੋ 20 ਮੌਤਾਂ ਵੀ ਹੋ ਗਈਆ ਹਨ। ਡਾ.ਡੀਨਾ ਹਿੰਸਾ ਦੇ ਦੱਸਣ ਮੁਤਾਬਕ 240 ਕੇਸ ਤੰਦਰੁਸਤ ਵੀ ਹੋ ਗਏ ਹਨ। ਕੈਲਗਰੀ ਜ਼ੋਨ ਵਿੱਚ 734...
ਜਲੰਧਰ ਜ਼ਿਲ੍ਹੇ ‘ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  27 minutes ago
ਜਲੰਧਰ, 5 ਅਪ੍ਰੈਲ (ਚਿਰਾਗ਼ ਸ਼ਰਮਾ) - ਜਲੰਧਰ ਜ਼ਿਲ੍ਹੇ ‘ਚ ਅੱਜ ਫਲਾਂ ਤੇ ਸਬਜ਼ੀਆਂ ਦੀ ਰੇਟ ਲਿਸਟ ਜਾਰੀ ਹੋਈ ਹੈ। ਜਿਸ ਮੁਤਾਬਿਕ ਲੋਕ ਕਾਲਾਬਾਜ਼ਾਰੀ ਤੋਂ ਬੱਚ ਸਕਦੇ...
ਕਈ ਮਹੀਨੇ ਮਜ਼ਦੂਰੀ ਕਰਕੇ ਪਰਤੇ ਪਰਿਵਾਰਾਂ ਨੇ ਪ੍ਰਸ਼ਾਸਨ ਪੁਆਈਆਂ ਭਾਜੜਾਂ
. . .  31 minutes ago
ਖੇਮਕਰਨ, 5 ਅਪ੍ਰੈਲ (ਰਾਕੇਸ਼ ਬਿੱਲਾ) - ਖੇਮਕਰਨ ਸ਼ਹਿਰ ਵਾਸੀਆਂ ਚ ਬਾਹਰਲੇ ਜ਼ਿਲ੍ਹਿਆਂ ਵਿਚ ਕਈ ਮਹੀਨੇ ਮਜ਼ਦੂਰੀ ਕਰਕੇ ਵਾਪਸ ਆ ਰਹੇ ਪਰਿਵਾਰਾਂ ਨੇ ਕੋਰੋਨਾ ਕਾਰਨ ਚਿੰਤਾ ਵਧਾ ਦਿੱਤੀ ਹੈ ਅੱਜ ਸਵੇਰੇ ਤੜਕੇ ਸ਼ਹਿਰ ਅੰਦਰ ਪੁਲਿਸ ਤੇ ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ, ਜਦ ਦੋ ਵੱਡੇ ਕੈਂਟਰ 'ਚ ਭਰੇ ਮਜ਼ਦੂਰ...
ਤਬਲੀਗ਼ੀ ਮਰਕਜ਼ ਵਿਚ ਹਿੱਸਾ ਲੈਣ ਗਏ ਨੌਜਵਾਨ ਦੀ ਰਿਪੋਰਟ ਆਈ ਨੈਗੇਟਿਵ
. . .  43 minutes ago
ਕੋਰੋਨਾ ਦਾ ਅੰਧਕਾਰ ਮਿਟਾਉਣ ਲਈ ਅੱਜ ਦੇਸ਼ ਰਾਤ 9 ਵਜੇ 9 ਮਿੰਟ ਲਈ ਕਰੇਗਾ ਰੌਸ਼ਨ
. . .  59 minutes ago
ਨਵੀਂ ਦਿੱਲੀ, 5 ਅਪ੍ਰੈਲ - ਕੋਰੋਨਾ ਵਾਇਰਸ ਦਾ ਸੰਕਟ ਵੱਧਦਾ ਹੀ ਜਾ ਰਿਹਾ ਹੈ। ਸੰਕਟ ਦੇ ਇਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਇੱਕਜੁੱਟਤਾ ਦਾ ਸੰਦੇਸ਼ ਦੇਣ ਲਈ 5 ਅਪ੍ਰੈਲ ਰਾਤ 9 ਵਜੇ 9 ਮਿੰਟ ਤੱਕ ਲਾਈਟਾਂ ਬੰਦ ਰੱਖਣ ਦਾ ਸੱਦਾ ਦਿੱਤਾ। ਇਸ ਦੌਰਾਨ ਦੀਵੇ, ਮੋਮਬੱਤੀ ਤਾਂ ਮੋਬਾਈਲ ਫ਼ੋਨ...
ਪੰਜਾਬ ਵਿੱਚ ਕੋਰੋਨਾ ਵਾਇਰਸ ਬਿਮਾਰੀ ਤੋਂ ਪੀੜਤ ਮਰੀਜਾ ਦੀ ਗਿਣਤੀ ਵੱਧਣ ਦੇ ਕਾਰਨ ਹਰਿਆਣੇ ਹੱਦਾ ਕੀਤੀਆ ਸੀਲ
. . .  about 1 hour ago
ਅੱਜ ਦਾ ਵਿਚਾਰ
. . .  about 2 hours ago
ਹਲਕਾ ਡੇਰਾਬਸੀ 'ਚ ਕੋਰੋਨਾ ਦਾ ਪਹਿਲਾ ਮਰੀਜ਼ ਆਇਆ ਸਾਹਮਣੇ
. . .  1 day ago
ਸੋਸ਼ਲ ਮੀਡੀਆ ਤੇ ਫ਼ੋਟੋ ਅੱਪਲੋਡ ਮਾਮਲੇ ਵਿਚ ਚੱਲੀ ਗੋਲੀ, ਨੌਜਵਾਨ ਜ਼ਖ਼ਮੀ
. . .  1 day ago
ਫ਼ਿਰੋਜ਼ਪੁਰ ,4 ਅਪ੍ਰੈਲ (ਕੁਲਬੀਰ ਸਿੰਘ ਸੋਢੀ) - ਕੋਰੋਨਾ ਵਾਇਰਸ ਦੇ ਚਲਦੇ ਸੋਸ਼ਲ ਮੀਡੀਆ 'ਤੇ ਹੋਈ ਅੱਪਲੋਡ ਫ਼ੋਟੋ ਦੇ ਮਾਮਲੇ ਵਿਚ ਗੋਲੀ ਚੱਲਣ ਨਾਲ ਨੌਜਵਾਨ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ...
ਗੁੱਜਰ ਬਰਾਦਰੀ ਕੋਲੋਂ ਦੁੱਧ ਲੈਣ ਲਈ ਨਹੀਂ ਕੀਤਾ ਮਨਾ- ਡੀ. ਸੀ
. . .  1 day ago
ਗੁਰਦਾਸਪੁਰ 4 ਅਪ੍ਰੈਲ (ਆਰਿਫ਼) ਸੋਸ਼ਲ ਮੀਡੀਆ ਤੇ ਗੁੱਜਰਾਂ ਕੋਲੋਂ ਦੁੱਧ ਲੈਣ ਵਾਲੇ ਤੇ ਕਾਰਵਾਈ ਕੀਤੇ ਜਾਣ ਦੀ ਖ਼ਬਰ ਨੂੰ ਡੀ. ਸੀ ਗੁਰਦਾਸਪੁਰ ਨੇ ਖ਼ਾਰਜ ਕੀਤਾ ਹੈ।ਉਨ੍ਹਾਂ ਨੇ ਕਿਹਾ ਹੈ ਕੇ ਅਜਿਹਾ ਕੋਈ ਵੀ ਹੁਕਮ ਓਹਨਾ ਨੇ ਜਾਰੀ ...
ਸਵਰਗੀ ਬਾਬਾ ਬਲਦੇਵ ਸਿੰਘ ਦੇ ਕੋਵਿਡ-19 ਪੀੜਤ ਇੱਕ ਪੁੱਤਰ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਨਵਾਂ ਸ਼ਹਿਰ, 4 ਅਪਰੈਲ (ਗੁਰਬਖ਼ਸ਼ ਸਿੰਘ ਮਹੇ)-ਜ਼ਿਲ੍ਹੇ ਦੇ ਪਹਿਲੇ ਕੋਵਿਡ-19 ਪੀੜਤ ਸਵਰਗੀ ਬਾਬਾ ਬਲਦੇਵ ਸਿੰਘ ਦੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਇਲਾਜ ਅਧੀਨ ਪਰਿਵਾਰਿਕ ਮੈਂਬਰਾਂ 'ਚੋਂ ਇੱਕ ਫ਼ਤਿਹ ਸਿੰਘ (35), ਬਲਦੇਵ ਸਿੰਘ ਦਾ ...
ਮੰਡਿਆਣੀ ਦੇ ਜੰਮ ਪਲ ਅਮਰੀਕ ਸਿੰਘ ਦਾ ਯੂ ਕੇ ਦਾ ਦਿਹਾਂਤ
. . .  1 day ago
ਬਲਾਚੌਰ ,4 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ )- ਬਲਾਚੌਰ ਦੇ ਪਿੰਡ ਮੰਢਿਆਣੀ ਦੇ ਜੰਮਪਲ 69 ਸਾਲਾਂ ਅਮਰੀਕ ਸਿੰਘ ਪੁੱਤਰ ਸਵਰਗੀ ਊਧਮ ਸਿੰਘ ਦੇ ਇੰਗਲੈਂਡ ਵਿਚ ਅਚਾਨਕ ਮੌਤ ਹੋ ਗਈ। ਉਹ ਗਿਲਫੋਰਡ ਦੇ ਨਿਵਾਸੀ ਸਨ। ਅਮਰੀਕ ਸਿੰਘ ...
ਸੁਜਾਨਪੁਰ ਦੀ 75 ਸਾਲਾ ਔਰਤ ਪਾਈ ਗਈ ਕੋਰੋਨਾ ਪਾਜ਼ੀਟਿਵ
. . .  1 day ago
ਗੁਰਦਾਸਪੁਰ / ਪਠਾਨਕੋਟ ,4 ਅਪ੍ਰੈਲ (ਆਰਿਫ਼/ਜਗਦੀਪ ਸਿੰਘ/ਵਿਨੋਦ ਮਹਿਰਾ) ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਦੀ 75 ਸਾਲਾ ਇਕ ਔਰਤ ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ ਹੈ।ਜਿਸ ਦਾ ਨਾਮ ...
ਪਿਛਲੇ 24 ਘੰਟਿਆਂ ਦੌਰਾਨ ਯੂ.ਕੇ 'ਚ ਕੋਰੋਨਾ ਕਾਰਨ 708 ਹੋਈਆਂ ਮੌਤਾਂ
. . .  1 day ago
ਲੰਡਨ, 4 ਅਪ੍ਰੈਲ(ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਕਾਰਨ ਹੁਣ ...
ਪੰਜਾਬ ਸਰਕਾਰ ਦੀ ਕਿਸਾਨਾਂ ਨੂੰ ਵੱਡੀ ਰਾਹਤ, ਕੁੱਝ ਮਾਪਦੰਡ ਤੇ ਸਮਾਂ ਬੰਧ ਰਹਿ ਕੇ ਕਣਕ ਦੀ ਕਰ ਸਕਣਗੇ ਕਟਾਈ
. . .  1 day ago
ਮਾਛੀਵਾੜਾ ਸਾਹਿਬ, 4 ਅਪ੍ਰੈਲ (ਮਨੋਜ ਕੁਮਾਰ)- ਕਰੋਨਾਵਾਇਰਸ ਦੀ ਮਹਾਂਮਾਰੀ ਤੋ ਬਚਣ ਲਈ ਭਾਵੇ ਕੇਂਦਰ ਸਰਕਾਰ ਤੇ ਪੰਜਾਬ...
ਤਬਲੀਗ਼ੀ ਜਮਾਤ ਦੇ ਜ਼ਿਲ੍ਹਾ ਸੰਗਰੂਰ ਪੁੱਜੇ 38 ਮੈਂਬਰਾਂ ਦੇ ਜਾਂਚ ਲਈ ਭੇਜੇ ਗਏ ਨਮੂਨੇ
. . .  1 day ago
ਗੇੜੀਆਂ ਮਾਰਨ ਵਾਲਿਆਂ ਖ਼ਿਲਾਫ਼ ਹਰੀਕੇ ਪੁਲਿਸ ਨੇ ਕੀਤੀ ਕਾਰਵਾਈ, 6 ਮੋਟਰਸਾਈਕਲ ਕੀਤੇ ਜ਼ਬਤ
. . .  1 day ago
ਕੋਰੋਨਾ ਵਾਇਰਸ ਕਾਰਨ ਠੱਠੀ ਭਾਈ ਅਤੇ ਇਲਾਕੇ ਦੇ ਦਰਜਨਾਂ ਪਿੰਡ ਨੌਜਵਾਨਾਂ ਨੇ ਕੀਤੇ ਸੀਲ
. . .  1 day ago
ਸਿਵਲ ਹਸਪਤਾਲ ਜਲਾਲਾਬਾਦ, ਫ਼ਿਰੋਜਪੁਰ, ਸ਼੍ਰੀ ਮੁਕਤਸਰ ਸਾਹਿਬ ਲਈ ਵੈਂਟੀਲੇਟਰਾਂ ਲਈ ਸੁਖਬੀਰ ਬਾਦਲ ਵਲ਼ੋਂ ਜਾਰੀ ਹੋਏ 37 ਲੱਖ
. . .  1 day ago
ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਕੋਰੋਨਾ ਵਾਇਰਸ ਦੇ 3 ਹੋਰ ਮਾਮਲੇ ਆਏ ਸਾਹਮਣੇ , ਕੁੱਲ ਗਿਣਤੀ ਹੋਈ 15
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਕਟਾਰੀਆਂ ਵਾਸੀਆਂ ਨੇ ਪਿੰਡ ਦੀਆਂ ਸਰਹੱਦਾਂ ਕੀਤੀਆਂ ਸੀਲ
. . .  1 day ago
ਡੀ.ਸੀ.ਅਤੇ ਐੱਸ.ਐੱਸ.ਪੀ. ਵੱਲੋਂ ਪਿੰਡ ਬਿੱਲੀ ਚੁਹਾਰਮੀ ਵਿਖੇ ਤਿਆਰ ਕੀਤੇ ਜਾ ਰਹੇ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਦੌਰਾ
. . .  1 day ago
ਬਲਾਕ ਸ਼ਾਹਕੋਟ-2 ਦੇ ਅਧਿਆਪਕ ਇਕ-ਇਕ ਹਜ਼ਾਰ ਰੁਪਏ ਮੁੱਖ ਮੰਤਰੀ ਰਾਹਤ ਫ਼ੰਡ 'ਚ ਦੇਣਗੇ-ਗੁਪਤਾ
. . .  1 day ago
ਵੇਰਕਾ ਨਿਵਾਸੀਆਂ ਨੇ ਜਾਣੇ ਅਨਜਾਣੇ 'ਚ ਹੋਈ ਭੁੱਲ ਲਈ ਕੀਤੀ ਖਿਮਾ ਜਾਚਨਾ
. . .  1 day ago
ਹਲਕਾ ਡੇਰਾਬਸੀ 'ਚ ਕੋਰੋਨਾ ਦਾ ਪਹਿਲਾ ਮਰੀਜ਼ ਆਇਆ ਸਾਹਮਣੇ
. . .  1 day ago
ਡਰੋਨ ਕੈਮਰੇ ਨਾਲ ਕੀਤੀ ਜਾ ਰਹੀ ਹੈ ਵੀਡੀਓਗ੍ਰਾਫੀઠਕਾਰਨ ਢਾਣੀਆਂ ਬਣਾ ਕੇ ਬੈਠਣ ਵਾਲਿਆਂ ਨੂੰ ਪਈਆਂ ਭਾਜੜਾਂ
. . .  1 day ago
ਇਕ ਖੰਨਾ ਵਾਸੀ ਵੀ ਹੋਇਆ ਸੀ ਕੋਰੋਨਾ ਦੀ ਸ਼ਿਕਾਰ ਤਬਲੀਗ਼ੀ ਜਮਾਤ 'ਚ ਸ਼ਾਮਲ
. . .  1 day ago
ਮੈਡੀਕਲ ਅਫ਼ਸਰ ਨੇ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਬੇਟੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੋਣ ਦੀ ਕੀਤੀ ਪੁਸ਼ਟੀ
. . .  1 day ago
ਨਸ਼ੇ ਦੀ ਤਸਕਰੀ ਕਰਨ ਦੇ ਸ਼ੱਕ 'ਚ ਪਿੰਡ ਵਾਸੀਆਂ ਨੇ ਇੱਕ ਮੁਲਾਜ਼ਮ ਸਮੇਤ ਨੌਜਵਾਨਾਂ ਨੂੰ ਕੀਤਾ ਪੁਲਿਸ ਹਵਾਲੇ
. . .  1 day ago
ਕੋਰੋਨਾ ਪੀੜਤਾਂ ਦਾ ਇਲਾਜ ਕਰ ਰਹੇ ਕਰਮਚਾਰੀਆਂ ਨੂੰ ਟਰੱਸਟ ਦੇਵੇਗਾ ਐੱਨ-95 ਮਾਸਕ ਤੇ ਪੀ.ਪੀ. ਕਿੱਟਾਂ
. . .  1 day ago
ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪਿੰਡਾਂ-ਕਸਬਿਆਂ 'ਚ ਬਾਹਰੋਂ ਆਉਣ ਵਾਲੇ ਲੋਕਾਂ ਦੀ ਸ਼ਨਾਖ਼ਤ ਕਰਨ ਦੀਆਂ ਹਦਾਇਤਾਂ
. . .  1 day ago
ਬੈਲਜੀਅਮ 'ਚ ਕੋਰੋਨਾ ਦੇ ਕਹਿਰ ਕਾਰਨ ਹੁਣ ਤੱਕ 1283 ਲੋਕਾਂ ਦੀ ਹੋਈ ਮੌਤ
. . .  1 day ago
ਤਬਲੀਗ਼ੀ ਜਮਾਤ ਦੇ ਨੌਜਵਾਨ ਨੂੰ ਕੀਤਾ ਆਈਸੋਲੇਟ
. . .  1 day ago
ਫ਼ਰੀਦਕੋਟ 'ਚ ਕੋਰੋਨਾ ਦਾ ਪਾਜੀਟਿਵ ਮਰੀਜ਼ ਆਉਣ ਕਾਰਨ ਸ੍ਰੀ ਮੁਕਤਸਰ ਸਾਹਿਬ 'ਚ ਵੀ ਕੀਤੀ ਸਖ਼ਤੀ
. . .  1 day ago
ਵਿਸਾਖੀ ਮੌਕੇ ਪੰਚਾਇਤਾਂ ਨੂੰ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਮੁਨਾਦੀ ਕਰਨ ਦੇ ਆਦੇਸ਼
. . .  1 day ago
ਬਿਜਲੀ ਮੁਲਾਜ਼ਮਾਂ ਨੂੰ ਪੂਰੀਆਂ ਤਨਖ਼ਾਹਾਂ ਨਾ ਦਿੱਤੀਆਂ ਤਾਂ ਜ਼ਰੂਰੀ ਸੇਵਾਵਾਂ ਦਾ ਹੋਵੇਗਾ ਬਾਈਕਾਟ : ਜਸਵੰਤ ਰਾਏ
. . .  1 day ago
17 ਸੂਬਿਆਂ 'ਚ ਤਬਲੀਗ਼ੀ ਜਮਾਤ ਨਾਲ ਸੰਬੰਧਿਤ ਲੋਕਾਂ 'ਚੋਂ 1023 ਲੋਕ ਪਾਏ ਗਏ ਪਾਜ਼ੀਟਿਵ: ਸਿਹਤ ਮੰਤਰਾਲੇ
. . .  1 day ago
ਦੀਪਕਾ ਪਾਦੁਕੋਣ ਤੇ ਰਣਵੀਰ ਸਿੰਘ ਪੀ.ਐਮ. ਕੇਅਰਸ ਫੰਡ ਲਈ ਆਏ ਅੱਗੇ
. . .  1 day ago
ਸ੍ਰੀ ਮੁਕਤਸਰ ਸਾਹਿਬ: 14 ਵਿਅਕਤੀਆਂ ਨੂੰ ਮਸਜਿਦ ਵਿਚੋਂ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਭੇਜਿਆ
. . .  1 day ago
5 ਨੂੰ ਸਟਰੀਟ ਲਾਈਟਾਂ ਤੇ ਘਰੇਲੂ ਬਿਜਲੀ ਉਪਕਰਨ ਬੰਦ ਨਾ ਕੀਤੇ ਜਾਣ
. . .  1 day ago
ਬੰਦ ਏ. ਟੀ. ਐਮ ਕਾਰਨ ਲੋਕ ਪ੍ਰੇਸ਼ਾਨ
. . .  1 day ago
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ - ਲੌਂਗੋਵਾਲ
. . .  1 day ago
ਲੋੜਵੰਦਾਂ ਦੀ ਮਦਦ ਕਰਨ 'ਚ ਕੋਈ ਕਸਰ ਨਹੀਂ ਛੱਡਾਂਗਾ-ਵਿਧਾਇਕ ਸ਼ੇਰੋਵਾਲੀਆ
. . .  1 day ago
ਕੋਰੋਨਾ ਮਰੀਜ਼ ਮਿਲਣ ਕਰਕੇ ਮਾਨਸਾ ਜ਼ਿਲ੍ਹੇ ਨਾਲ ਲਗਦੀ ਹੱਦ ਕੀਤੀ ਸੀਲ
. . .  1 day ago
ਵੁਹਾਨ ਦੇ ਏਅਰਪੋਰਟ ’ਚ ਜੰਗੀ ਪੱਧਰ ’ਤੇ ਕੀਤੀ ਗਈ ਸਪਰੇਅ, 8 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਉਡਾਣਾ
. . .  1 day ago
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਸਕਾਰ ਮੌਕੇ ਰਸਮਾਂ ਨਿਭਾਉਣ ਵਾਲੇ ਕਰਮਚਾਰੀ ਸਨਮਾਨਿਤ
. . .  1 day ago
ਹਰਿਆਣਾ ਦੇ ਪਲਵਲ ਜ਼ਿਲ੍ਹੇ ’ਚ 56 ਵਿਚੋਂ 16 ਲੋਕਾਂ ਨੂੰ ਕੋਰੋਨਾ, ਮਰਕਜ਼ ਨਾਲ ਸਬੰਧਤ ਹਨ ਲੋਕ
. . .  1 day ago
ਦੂਸਰੇ ਦਿਨ ਵੀ ਬੈਂਕਾਂ ਅੱਗੇ ਲੱਗੀਆਂ ਲੰਬੀਆਂ ਲਾਈਨਾਂ
. . .  1 day ago
ਜਲੰਧਰ ਨੇੜੇ ਕਤਲ
. . .  1 day ago
ਸ਼ਾਹਕੋਟ ਪੁਲਿਸ ਪ੍ਰਸ਼ਾਸਨ ਨੇ ਲੋਕਾਂ 'ਤੇ ਨਜ਼ਰ ਰੱਖਣ ਲਈ ਸ਼ੁਰੂ ਕੀਤੇ ਡਰੋਨ ਕੈਮਰੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਮਾਘ ਸੰਮਤ 551

ਮੋਗਾ

ਜ਼ਿਲ੍ਹਾ ਮੋਗਾ 'ਚ ਪੋਲੀਓ ਰੋਕੂ ਬੂੰਦਾਂ ਪਿਲਾਈਆਂ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਜ਼ਿਲ੍ਹਾ ਮੋਗਾ 'ਚ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਹਰਿੰਦਰਪਾਲ ਸਿੰਘ, ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਅੱਤਰੀ ਦੀ ਅਗਵਾਈ ਵਿਚ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਕੀਤਾ ਗਿਆ, ਜਿਸ ਦੀ ਸ਼ੁਰੂਆਤ ਜਿੱਥੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਝੁੱਗੀ ਝੌਾਪੜੀਆਂ 'ਚ ਬੱਚਿਆਂ ਨੂੰ ਬੂੰਦਾਂ ਪਿਲਾ ਕੇ ਕੀਤੀ ੳੱੁਥੇ ਮੋਗਾ ਦੇ ਮੇਨ ਚੌਾਕ ਵਿਚ ਵਿਧਾਇਕ ਮੋਗਾ ਡਾ. ਹਰਜੋਤ ਕਮਲ ਨੇ ਵੀ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ | ਇਸ ਪ੍ਰੋਗਰਾਮ ਤਹਿਤ ਭਾਵੇਂ ਇਹ ਮੁਹਿੰਮ ਤਿੰਨ ਦਿਨ ਜਾਰੀ ਰਹੇਗੀ, ਪਰ ਅੱਜ ਸਥਾਨਕ ਸ਼ਹਿਰ ਤੇ ਮੋਗਾ ਜ਼ਿਲ੍ਹੇ ਦੇ ਪੰਜ ਬਲਾਕ ਡਰੋਲੀ ਭਾਈ, ਢੁੱਡੀਕੇ, ਠੱਠੀ ਭਾਈ, ਪੱਤੋ ਹੀਰਾ ਸਿੰਘ ਅਤੇ ਸਿਵਲ ਹਸਪਤਾਲ ਮੋਗਾ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ 20 ਅਤੇ 21 ਜਨਵਰੀ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਖ-ਵੱਖ ਘਰਾਂ ਵਿਚ ਜਾ ਕੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਗੀਆਂ | ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਤਹਿਤ 21 ਮੋਬਾਈਲ ਟੀਮਾਂ ਸਥਾਪਿਤ ਕੀਤੀਆਂ ਗਈਆਂ ਹਨ ਜੋ 838 ਟੀਮਾਂ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣਗੀਆਂ | ਉਨ੍ਹਾਂ ਕਿਹਾ ਡਾ. ਜਸਵੰਤ ਸਿੰਘ ਸਹਾਇਕ ਸਿਵਲ ਸਰਜਨ ਬਲਾਕ ਢੁੱਡੀਕੇ, ਡਾ. ਸੁਖਪ੍ਰੀਤ ਸਿੰਘ ਡਿਪਟੀ ਮੈਡੀਕਲ ਅਫ਼ਸਰ ਬਲਾਕ ਮੋਗਾ ਸ਼ਹਿਰ, ਡਾ. ਮੁਨੀਸ਼ ਅਰੋੜਾ ਬਲਾਕ ਕੋਟ ਈਸੇ ਖਾਂ ਤੇ ਡਾ. ਰੁਪਿੰਦਰ ਕੌਰ ਗਿੱਲ ਬਲਾਕ ਪੱਤੋ ਹੀਰਾ ਸਿੰਘ, ਡਾ. ਅਰਵਿੰਦਰਪਾਲ ਸਿੰਘ ਬਲਾਕ ਠੱਠੀ ਭਾਈ ਅਤੇ ਪੂਰੇ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਹਰਿੰਦਰ ਕੁਮਾਰ ਸ਼ਰਮਾ ਜ਼ਿਲ੍ਹਾ ਟੀਕਾ ਕਰਨ ਅਫ਼ਸਰ ਮੋਗਾ ਦੇਖ-ਰੇਖ ਕਰਨਗੇ | ਇਸ ਮੌਕੇ ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ ਨੇ ਕਿਹਾ ਕਿ ਪਲਸ ਪੋਲੀਓ ਮੁਹਿੰਮ ਤਹਿਤ ਸਮੁੱਚਾ ਸਿਹਤ ਵਿਭਾਗ ਪੂਰੀ ਤਰ੍ਹਾਂ ਸੁਚੇਤ ਹੋ ਕੇ ਕੰਮ ਕਰੇਗਾ ਅਤੇ ਕਿਸੇ ਵੀ ਬੱਚੇ ਨੂੰ ਪੋਲੀਓ ਰੋਕੂ ਬੂੰਦ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਹਰਿੰਦਰ ਕੁਮਾਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕ੍ਰਿਸ਼ਨਾ ਸ਼ਰਮਾ, ਜ਼ਿਲ੍ਹਾ ਬੀ.ਸੀ.ਸੀ. ਕੁਆਰਡੀਨੇਟਰ ਅੰਮਿ੍ਤ ਸ਼ਰਮਾ, ਰਾਮਪਾਲ ਧਵਨ, ਐੱਸ.ਕੇ. ਸ਼ਰਮਾ, ਮਹਿੰਦਰਪਾਲ ਲੂੰਬਾ, ਪ੍ਰੋ. ਬਲਵਿੰਦਰ ਸਿੰਘ, ਰਛਪਾਲ ਸਿੰਘ, ਮੰਗਤ ਸ਼ਰਮਾ,ਆਸੀਸ ਗਰੋਵਰ, ਸੁਭਾਸ਼ ਗਰੋਵਰ, ਆਸ਼ਾ ਅਰੋੜਾ, ਪਿ੍ੰਸੀਪਲ ਮੈਡਮ ਵੀਨਾ ਅਰੋੜਾ, ਅਸ਼ੋਕ ਕੁਮਾਰ, ਸਵੀਟੀ, ਗੁਰਦੇਵ ਸਿੰਘ, ਗੁਰਮੀਤ ਸਿੰਘ, ਜਗਵਿੰਦਰ ਸਿੰਘ ਧਾਲੀਵਾਲ, ਕਰਮਜੀਤ ਕੌਰ ਤੇ ਕੋਮਲ ਰਾਣੀ ਆਦਿ ਹਾਜ਼ਰ ਸਨ |

ਗੁਰਦੁਆਰਾ ਬਾਬੇ ਸ਼ਹੀਦਾਂ ਚੰਦ ਪੁਰਾਣਾ ਵਿਖੇ ਧਾਰਮਿਕ ਸਮਾਗਮ ਸਮਾਪਤ

ਬਾਘਾ ਪੁਰਾਣਾ, 19 ਜਨਵਰੀ (ਬਲਰਾਜ ਸਿੰਗਲਾ)-ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ) ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਵਲੋਂ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਏ ਗਏ, ਜਿਸ ਦੇ ਆਖ਼ਰੀ ਦਿਨ ...

ਪੂਰੀ ਖ਼ਬਰ »

ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਤੇ ਭਾਜਪਾ ਵਲੋਂ ਸ਼ਹਿਰ 'ਚ ਤਿਰੰਗਾ ਮਾਰਚ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਬੀਤੇ ਇਕ ਮਹੀਨੇ ਤੋਂ ਕੇਂਦਰ ਸਰਕਾਰ ਵਲੋਂ ਨਾਗਰਿਕਤਾ ਸੋਧ ਕਾਨੰੂਨ-2019 ਨੂੰ ਪਾਸ ਕੀਤਾ ਗਿਆ ਸੀ | ਉਸ ਿਖ਼ਲਾਫ਼ ਜਿੱਥੇ ਦੇਸ਼ ਵਿਚ ਰੋਸ ਪ੍ਰਦਰਸ਼ਨ ਹੋ ਰਹੇ ਹਨ ਉੱਥੇ ਭਾਜਪਾ ਅਤੇ ਹੋਰ ਹਿੰਦੂ ਅਤੇ ਭਰਾਤਰੀ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੇ ਦਰਜਾ ਚਾਰ ਕਰਮਚਾਰੀਆਂ ਦੀ ਮੀਟਿੰਗ ਹੋਈ

ਮੋਗਾ, 19 ਜਨਵਰੀ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਮੋਗਾ ਵਲੋਂ ਇਕ ਮੀਟਿੰਗ ਸਿਵਲ ਹਸਪਤਾਲ ਮੋਗਾ ਵਿਖੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਸੰਗੇਲੀਆ ਦੀ ਪ੍ਰਧਾਨਗੀ ਹੇਠ ਹੋਈ , ਜਿਸ ਵਿਚ ਜੰਗਲਾਤ ਵਿਭਾਗ ਦੀ ਸਬ ...

ਪੂਰੀ ਖ਼ਬਰ »

ਪੰਜਾਬ ਨੂੰ ਕਾਂਗਰਸ ਤੇ ਬਾਦਲ ਮੁਕਤ ਕਰਨ ਲਈ ਢੀਂਡਸਾ ਸਮੇਤ ਹਰੇਕ ਚੰਗੇ ਆਗੂਆਂ ਨਾਲ ਰਾਬਤਾ ਰੱਖਾਂਗੇ-ਸਿਮਰਜੀਤ ਬੈਂਸ

ਸਮਾਧ ਭਾਈ, 19 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)-ਸਮਾਧ ਭਾਈ ਅਧੀਨ ਅਨੇਕਾਂ ਪਿੰਡਾਂ 'ਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਸ਼ੁਰੂ ਕੀਤਾ ਅੰਦੋਲਨ ਸਾਡੀ ਪੰਚਾਇਤ ਸਾਡੀ ਜ਼ਮੀਨ ਮੌਕੇ ਪੱਤਰਕਾਰਾਂ ਦੇ ਸੁਆਲਾਂ ਦੇ ਜਵਾਬ ਦਿੰਦੇ ...

ਪੂਰੀ ਖ਼ਬਰ »

ਘਰ ਤੇ ਦੁਕਾਨ 'ਚੋਂ ਪੌਣੇ ਪੰਜ ਲੱਖ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ

ਮੋਗਾ, 19 ਜਨਵਰੀ (ਸ਼ਿੰਦਰ ਸਿੰਘ ਭੁਪਾਲ)-ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਰਾਊਕੇ ਕਲਾਂ ਨੇ ਥਾਣਾ ਬੱਧਨੀ ਕਲਾ ਵਿਖੇ ਸ਼ਿਕਾਇਤ ਦਰਜ ਕਰਾਈ ਕਿ ਉਸ ਦੀ ਆਪਣੇ ਘਰ ਦੇ ਨਾਲ ਰੈਡੀਮੇਡ ਕੱਪੜੇ ਦੀ ਦੁਕਾਨ ਹੈ | 11 ਜਨਵਰੀ ਨੂੰ ਉਹ ਜਦੋਂ ਕੰਮਕਾਰ ਦੇ ਸਬੰਧ ਵਿਚ ...

ਪੂਰੀ ਖ਼ਬਰ »

ਸੋਨੇ ਦੇ ਗਹਿਣੇ ਤੇ ਤਿੰਨ ਲੱਖ ਦੀ ਨਕਦੀ ਚੋਰੀ ਦਾ ਮੁਕੱਦਮਾ ਦਰਜ

ਮੋਗਾ, 19 ਜਨਵਰੀ (ਸ਼ਿੰਦਰ ਸਿੰਘ ਭੁਪਾਲ)-ਦਨੇਸ਼ ਮਿੱਤਲ ਪੁੱਤਰ ਰਾਮ ਪ੍ਰਤਾਪ ਮਿੱਤਲ ਵਾਸੀ ਨਿਊ ਟਾਊਨ ਮੋਗਾ ਨੇ ਥਾਣਾ ਸਿਟੀ ਸਾਊਥ ਮੋਗਾ ਵਿਖੇ ਸ਼ਿਕਾਇਤ ਦਰਜ਼ ਕਰਾਈ ਕਿ 14-15 ਜਨਵਰੀ ਦੀ ਦਰਮਿਆਨੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਘਰ ਦੇ ਜਿੰਦਰੇ ਤੋੜ ਕੇ ...

ਪੂਰੀ ਖ਼ਬਰ »

ਮੈਡੀਕਲ ਸਟੋਰ 'ਚੋਂ ਦਵਾਈਆਂ ਚੋਰੀ ਕਰਕੇ ਵੇਚਣ ਦੇ ਮਾਮਲੇ 'ਚ ਦੋ ਨਾਮਜ਼ਦ

ਮੋਗਾ, 19 ਜਨਵਰੀ (ਸ਼ਿੰਦਰ ਸਿੰਘ ਭੁਪਾਲ)-ਰੋਹਿਤ ਜਿੰਦਲ ਪੁੱਤਰ ਕਸਤੂਰੀ ਲਾਲ ਵਾਸੀ ਪ੍ਰਤਾਪ ਰੋਡ ਮੋਗਾ ਦਾ ਪ੍ਰਤਾਪ ਰੋਡ ਮੋਗਾ 'ਤੇ ਨਹਿਰੂ ਪਾਰਕ ਦੇ ਸਾਹਮਣੇ ਰੋਹਿਤ ਮੈਡੀਕੋਜ਼ ਨਾਂਅ ਦਾ ਮੈਡੀਕਲ ਸਟੋਰ ਹੈ ਅਤੇ ਇਸ ਸਟੋਰ 'ਤੇ ਸੁਨੀਲ ਕੁਮਾਰ ਉਰਫ਼ ਵਿੱਕੀ ਪੁੱਤਰ ...

ਪੂਰੀ ਖ਼ਬਰ »

ਬੱਸ ਅੱਡੇ ਤੋਂ ਕਾਰ ਚੋਰੀ

ਮੋਗਾ, 19 ਜਨਵਰੀ (ਸ਼ਿੰਦਰ ਸਿੰਘ ਭੁਪਾਲ)-ਮਨਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਭਿੰਡਰ ਕਲਾਂ ਥਾਣਾ ਧਰਮਕੋਟ ਨੇ ਆਪਣੀ ਟਾਟਾ ਇੰਡੀਕਾ ਕਾਰ ਨੰਬਰ ਪੀ.ਬੀ. 11 ਬੀ.ਏ. 9546, 16 ਜਨਵਰੀ ਨੂੰ ਸਵੇਰੇ ਸਵਾ 6 ਵਜੇ ਦੇ ਕਰੀਬ ਬੱਸ ਅੱਡਾ ਮੋਗਾ ਵਿਖੇ ਖੜੀ ਕੀਤੀ ਸੀ | ਸ਼ਾਮ ਨੂੰ ਸਵਾ ...

ਪੂਰੀ ਖ਼ਬਰ »

ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਵੰਡਿਆ

ਜਲਾਲਾਬਾਦ, 19 ਜਨਵਰੀ (ਜਤਿੰਦਰ ਪਾਲ ਸਿੰਘ)-ਪਿੰਡ ਚੱਕ ਸਿੰਘੇ ਵਾਲਾ ਵਿਖੇ ਸਮਾਜ ਭਲਾਈ ਤੇ ਸਮਾਜਿਕ ਬੁਰਾਈਆਂ ਦੇ ਵਿਰੁੱਧ ਲਗਾਤਾਰ ਕੰਮ ਕਰ ਰਹੀਆਂ ਯੂਥ ਵਿਰਗਨਾਵਾਂ ਵਲੋਂ ਹੁਣ ਗ਼ਰੀਬ ਪਰਿਵਾਰ ਦੀਆਂ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਵੰਡਿਆ ਗਿਆ | ਜਾਣਕਾਰੀ ...

ਪੂਰੀ ਖ਼ਬਰ »

ਸਾਬਕਾ ਸਰਪੰਚ ਬੱਸੂਵਾਲ ਨੂੰ ਸਦਮਾ, ਪਿਤਾ ਦੀ ਮੌਤ

ਹਠੂਰ, 19 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਪਿੰਡ ਬੱਸੂਵਾਲ ਦੇ ਸਾਬਕਾ ਸਰਪੰਚ ਪਰਗਟ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ (90) ਅਕਾਲ ਚਲਾਣਾ ਕਰ ਗਏ | ਇਸ ਦੁੱਖ ਦੀ ਘੜੀ ਵਿਚ ਵੱਖ-ਵੱਖ ਆਗੂਆਂ, ਸਰਪੰਚਾਂ ਨੇ ਉਨ੍ਹਾਂ ਨਾਲ ...

ਪੂਰੀ ਖ਼ਬਰ »

ਬਾਬਾ ਮੋਤੀ ਮਹਿਰਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਰਾਏਕੋਟ, 19 ਜਨਵਰੀ (ਸੁਸ਼ੀਲ)-ਕਰੀਬੀ ਪਿੰਡ ਜਲਾਲਦੀਵਾਲ ਵਿਖੇ ਗ੍ਰਾਮ ਪੰਚਾਇਤ ਅਤੇ ਸੰਗਤਾਂ ਵਲੋਂ ਬਾਬਾ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧ 'ਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ...

ਪੂਰੀ ਖ਼ਬਰ »

ਜਸਵੰਤ ਸਿੰਘ ਜੱਸੀ ਸਿੱਧਵਾਂ ਨਮਿੱਤ ਸ਼ਰਧਾਂਜਲੀ ਸਮਾਰੋਹ

ਚੌਾਕੀਮਾਨ, 19 ਜਨਵਰੀ (ਤੇਜਿੰਦਰ ਸਿੰਘ ਚੱਢਾ)-ਡਾ. ਅਮਰਜੀਤ ਸਿੰਘ ਸਿੱਧਵਾਂ, ਸਾਬਕਾ ਸਰਪੰਚ ਪਰਮਿੰਦਰ ਸਿੰਘ ਸਿੱਧਵਾਂ, ਬਲਦੇਵ ਸਿੰਘ ਸਿੱਧਵਾਂ ਤੇ ਜਗਦੇਵ ਸਿੰਘ ਸਿੱਧਵਾਂ ਦੇ ਭਰਾ ਸਰਦਾਰ ਜਸਵੰਤ ਸਿੰਘ ਜੱਸੀ ਸਿੱਧਵਾਂ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ...

ਪੂਰੀ ਖ਼ਬਰ »

ਹੱਡਾਰੋੜੀ ਠੇਕੇ 'ਤੇ ਨਾ ਚੜ੍ਹਨ ਕਾਰਨ ਪੰਚਾਇਤਾਂ ਦੀ ਆਮਦਨ ਘਟੀ

ਪੱੱਖੋਵਾਲ/ਸਰਾਭਾ, 18 ਜਨਵਰੀ (ਕਿਰਨਜੀਤ ਕੌਰ ਗਰੇਵਾਲ)-ਪਿਛਲੇ ਸਮੇ ਦੌਰਾਨ ਵੱਖ-ਵੱਖ ਪਿੰਡਾਂ ਦੀ ਹੱਡਾਰੋੜੀਆਂ ਦੇ ਠੇਕੇ ਕਿਰਾਏ 'ਤੇ ਚੜ੍ਹਨ ਨਾਲ ਜਿੱਥੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਲੱੱਖਾ ਰੁਪਏ ਆਮਦਨ ਹੁੰਦੀ ਸੀ ਉੱਥੇ ਹੀ ਮਰੇ ਪਸ਼ੂਆਂ ਦੀ ਖੱਲ ਤੇ ਹੱਡੀਆਂ ...

ਪੂਰੀ ਖ਼ਬਰ »

ਮੁੱਲਾਂਪੁਰ-ਦਾਖਾ 'ਚ 5 ਰੋਜ਼ਾ ਪੋਲੀਓ ਰੋਕੂ ਮੁਹਿੰਮ ਦੀ ਸ਼ੁਰੂਆਤ-ਡਾ: ਲੱਕੀ ਗਾਬਾ

ਮੁੱਲਾਂਪੁਰ-ਦਾਖਾ, 19 ਜਨਵਰੀ (ਨਿਰਮਲ ਸਿੰਘ ਧਾਲੀਵਾਲ, ਪ.ਪ.)-ਸਿਵਲ ਸਰਜਨ ਲੁਧਿਆਣਾ ਦੇ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਸੁਧਾਰ ਡਾ: ਨੀਨਾ ਨਾਕਰਾ ਦੀ ਅਗਵਾਈ ਹੇਠ ਪ੍ਰੇਮਜੀਤ ਸਰਕਾਰੀ ਹਸਪਤਾਲ ਸੁਧਾਰ ਵਿਖੇ ਤਾਇਨਾਤ ਨੋਡਲ ਅਫ਼ਸਰ ਡਾ: ਲੱਕੀ ਗਾਬਾ ਦੀ ਟੀਮ ...

ਪੂਰੀ ਖ਼ਬਰ »

ਯੂਨੀਵਰਸਲ ਇੰਸਟੀਚਿਊਟ ਰਾਏਕੋਟ ਵਿਖੇ ਨੈਨੀ ਕੋਰਸ ਦੇ ਦਾਖ਼ਲੇ ਸ਼ੁਰੂ, ਜਲਦ ਦਾਖ਼ਲਾ ਪ੍ਰਾਪਤ ਕਰੋ

ਰਾਏਕੋਟ, 19 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਯੂਨੀਵਰਸਲ ਇੰਸਟੀਚਿਊਟ ਰਾਏਕੋਟ ਵਲੋਂ ਵਿਦਿਆਰਥੀਆਂ ਨੂੰ ਨੈਨੀ ਕੋਰਸ ਕਰਵਾ ਕੇ ਬਿਨ੍ਹਾਂ ਕਿਸੇ ਖੱਜਲ-ਖੁਆਰੀ ਤੋਂ ਭੇਜਿਆ ਜਾ ਰਿਹਾ ਹੈ | ਹੁਣ ਤੁਸੀਂ ਆਪਣਾ ਨੈਨੀ ਕੋਰਸ ਕਰਕੇ ਕੈਨੇਡਾ ਵਰਕ ਪਰਮਿਟ ਆਪਣੇ ਪਰਿਵਾਰ ...

ਪੂਰੀ ਖ਼ਬਰ »

ਐੱਸ.ਐੱਮ.ਓ. ਡਾ: ਸਿੱਧੂ ਵਲੋਂ ਹੰਬੜਾਂ ਵਿਖੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਉਦਘਾਟਨ

ਹੰਬੜਾਂ, 19 ਜਨਵਰੀ (ਜਗਦੀਸ਼ ਸਿੰਘ ਗਿੱਲ)-ਸਿਵਲ ਸਰਜਨ ਡਾ: ਰਜੇਸ਼ ਬੱਗਾ ਲੁਧਿਆਣਾ ਦੀ ਅਗਵਾਈ ਹੇਠ ਸਿਹਤ ਵਿਭਾਗ ਲੁਧਿਆਣਾ ਵਲੋਂ ਪਲਸ ਪੋਲੀਓ ਮੁਹਿੰਮ ਤਹਿਤ ਬਲਾਕ ਸਿੱਧਵਾਂ ਬੇਟ ਅਧੀਨ ਪੈਂਦੇ ਸਰਕਾਰੀ ਹਸਪਤਾਲ ਹੰਬੜਾਂ ਵਿਖੇ ਬਲਾਕ ਸਿੱਧਵਾਂ ਬੇਟ ਦੇ ਸੀਨੀਅਰ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਪਲਸ ਪੋਲੀਓ ਬੰੂਦਾਂ ਪਿਲਾਈਆਂ

ਭੂੰਦੜੀ, 19 ਜਨਵਰੀ (ਕੁਲਦੀਪ ਸਿੰਘ ਮਾਨ)-ਸਿਹਤ ਵਿਭਾਗ ਸਿਵਲ ਸਰਜਨ ਲੁਧਿਆਣਾ ਤੇ ਡਾ: ਮਨਦੀਪ ਸਿੱਧੂ ਸੀਨੀਅਰ ਮੈਡੀਕਲ ਅਫ਼ਸਰ ਸਿੱਧਵਾਂ ਬੇਟ ਦੀ ਅਗਵਾਈ ਵਿਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੰੂ ਵੱਖ-ਵੱਖ ਪਿੰਡਾਂ ਵਿਚ ਪੋਲੀਓ ਬੰੂਦਾਂ ਪਿਲਾਈਆਂ ਗਈਆਂ ਸਥਾਨਕ ਕਸਬਾ ...

ਪੂਰੀ ਖ਼ਬਰ »

ਟਰਾਂਸਫ਼ਾਰਮਰਾਂ 'ਚੋਂ ਕੀਮਤੀ ਸਾਮਾਨ ਚੋਰੀ, ਮਾਮਲਾ ਦਰਜ

ਮੋਗਾ, 19 ਜਨਵਰੀ (ਸ਼ਿੰਦਰ ਸਿੰਘ ਭੁਪਾਲ)-18 ਜਨਵਰੀ ਨੂੰ ਪ੍ਰਕਾਸ਼ਿਤ ਖ਼ਬਰ ਦੇ ਆਧਾਰ 'ਤੇ ਪੁਲਿਸ ਨੇ ਬਲਤੇਜ ਸਿੰਘ ਸਿੱਧੂ ਨੂੰ ਨਾਲ ਲੈ ਕੇ ਖੇਤਾਂ ਵਿਚ ਲੱਗੇ ਟਰਾਂਸਫ਼ਾਰਮਰਾਂ ਦਾ ਸਮਾਨ ਚੋਰੀ ਹੋਣ ਦੀ ਪੜਤਾਲ ਕੀਤੀ | ਪੁਲਿਸ ਪਾਰਟੀ ਨੇ ਵੇਖਿਆ ਕਿ ਟਰਾਂਸਫ਼ਾਰਮਰ ਦਾ ...

ਪੂਰੀ ਖ਼ਬਰ »

ਬ੍ਰਹਮਾ ਕੁਮਾਰੀਜ਼ ਇਸ਼ਵਰੀਯ ਵਿਸ਼ਵ ਵਿਦਿਆਲਿਆ 'ਚ ਸਮਾਗਮ ਕਰਵਾਇਆ

ਮੋਗਾ, 19 ਜਨਵਰੀ (ਜਸਪਾਲ ਸਿੰਘ ਬੱਬੀ)-ਬ੍ਰਹਮਾਕੁਮਾਰੀਜ਼ ਇਸ਼ਵਰੀਯ ਵਿਸ਼ਵ ਵਿਦਿਆਲਿਆ ਦੇ ਸੰਸਥਾਪਕ ਦਾਦਾ ਲੇਖਰਾਜ ਦਾ ਸਮਰਿਤੀ ਦਿਵਸ ਰਾਮ ਗੰਜ ਮੰਡੀ ਮੋਗਾ ਵਿਖੇ ਬ੍ਰਹਮਾ ਕੁਮਾਰੀ ਆਸ਼ਰਮ ਵਿਖੇ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਗੋਪਾਲ ਗਊਸ਼ਾਲਾ ...

ਪੂਰੀ ਖ਼ਬਰ »

ਸਵ. ਰਮੇਸ਼ ਕੁਮਾਰ ਗੋਇਲ ਨੂੰ ਸ਼ਰਧਾਂਜਲੀਆਂ ਭੇਟ

ਬਾਘਾ ਪੁਰਾਣਾ, 19 ਜਨਵਰੀ (ਬਲਰਾਜ ਸਿੰਗਲਾ)- ਰਮੇਸ਼ ਕੁਮਾਰ ਗੋਇਲ (ਮੇਸ਼ੀ) ਸਪੁੱਤਰ ਹੰਸ ਰਾਜ ਗੋਇਲ ਜੋ ਬੀਤੇ ਦਿਨੀਂ ਬੇਵਕਤੀ ਸਦੀਵੀਂ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਉਨ੍ਹਾਂ ਦੇ ਸਪੁੱਤਰ ਅਮਿਤ ਗੋਇਲ, ਸੁਮਿਤ ਗੋਇਲ, ਭਰਾ ਜਤਿੰਦਰ ਕੁਮਾਰ ਜੱਗਾ ਗੋਇਲ ਤੇ ਸਮੂਹ ...

ਪੂਰੀ ਖ਼ਬਰ »

ਡੇਰਾ ਬਾਬਾ ਸ੍ਰੀ ਚੰਦ ਜੀ ਵਿਖੇ ਧਾਰਮਿਕ ਸਮਾਗਮ ਕਰਵਾਏ

ਧਰਮਕੋਟ/ਕੋਟ ਈਸੇ ਖਾਂ, 19 ਜਨਵਰੀ (ਪਰਮਜੀਤ ਸਿੰਘ/ਯਸ਼ਪਾਲ ਗੁਲਾਟੀ)-ਨਜ਼ਦੀਕੀ ਪਿੰਡ ਚੁੱਘਾ ਖ਼ੁਰਦ ਦੇ ਡੇਰਾ ਬਾਬਾ ਸ੍ਰੀ ਚੰਦ ਜੀ ਵਿਖੇ ਮਾਘ ਮਹੀਨੇ ਨੂੰ ਮੁੱਖ ਰੱਖਦਿਆਂ ਸਾਲਾਨਾ ਧਾਰਮਿਕ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਬਾਬਾ ਭੋਲਾ ਭਗਤ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਕੋਟ ਈਸੇ ਖਾਂ, 19 ਜਨਵਰੀ (ਯਸ਼ਪਾਲ ਗੁਲਾਟੀ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਸਕੂਲ ਪ੍ਰਬੰਧਕਾਂ, ਸਟਾਫ਼ ਤੇ ਵਿਦਿਆਰਥੀਆਂ ਵਲੋਂ ਉਤਸ਼ਾਹ ਨਾਲ ਕਰਵਾਇਆ ਗਿਆ | ਸਮਾਗਮ ਦੀ ਆਰੰਭਤਾ ਡਾਇਰੈਕਟਰ ਜਗਜੀਤ ਸਿੰਘ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ– ਬਾਵਾ

ਕਿਸ਼ਨਪੁਰਾ ਕਲਾਂ, 19 ਜਨਵਰੀ (ਅਮੋਲਕ ਸਿੰਘ ਕਲਸੀ)-ਬਾਬਾ ਬੰਦਾ ਸਿੰਘ ਬਹਾਦਰ ਅੰਤਰ-ਰਾਸ਼ਟਰੀ ਫਾੳਾੂਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਸਿਧਵਾਂ ਬੇਟ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਕਾਨਵੈਂਟ ਸਕੂਲ ਵਿਖੇ ਪਹੁੰਚੇ | ਸਕੂਲ ਪਹੁੰਚਣ 'ਤੇ ਸਕੂਲ ਪਿ੍ੰਸੀਪਲ ...

ਪੂਰੀ ਖ਼ਬਰ »

ਪਰਹੇਜ਼ ਤੇ ਜਾਗਰੂਕਤਾ ਸ਼ੂਗਰ ਤੋਂ ਬਚਾਅ ਲਈ ਜ਼ਰੂਰੀ- ਛਾਬੜਾ

ਮੋਗਾ, 19 ਜਨਵਰੀ (ਰਾਜੇਸ਼ ਕੋਛੜ)-ਸ਼ੂਗਰ ਚੇਤਨਾ ਸੁਸਾਇਟੀ ਮੋਗਾ ਵਲੋਂ 61ਵਾਂ ਮੁਫ਼ਤ ਸ਼ੂਗਰ ਚੈੱਕਅਪ ਕੈਂਪ ਰੇਲਵੇ ਸਟੇਸ਼ਨ ਮੋਗਾ ਵਿਖੇ ਲਗਾਇਆ ਗਿਆ, ਜਿਸ ਵਿਚ ਕਰੀਬ 140 ਵਿਅਕਤੀਆਂ ਦੀ ਸ਼ੂਗਰ ਦੀ ਜਾਂਚ ਕੀਤੀ ਗਈ ਤੇ ਸੰਸਥਾਪਕ ਰਜਿੰਦਰ ਛਾਬੜਾ ਨੇ ਕਿਹਾ ਕਿ ਸ਼ੂਗਰ ...

ਪੂਰੀ ਖ਼ਬਰ »

ਨਿਰਮਲ ਜੌੜਾ ਦੀ ਪੁਸਤਕ 'ਸੌਦਾਗਰ' ਨੂੰ ਈਸ਼ਵਰ ਚੰਦਰ ਨੰਦਾ ਪੁਰਸਕਾਰ ਮਿਲਣ 'ਤੇ ਬਰਾੜ ਵਲੋਂ ਵਧਾਈ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮੋਗਾ ਜ਼ਿਲ੍ਹੇ ਦੇ ਬਿਲਾਸਪੁਰ ਪਿੰਡ ਦੇ ਜੰਮਪਲ ਤੇ ਪੰਜਾਬੀ ਦੇ ਉੱਘੇ ਰੰਗਕਰਮੀ ਡਾ. ਨਿਰਮਲ ਜੌੜਾ ਨੂੰ ਉਨ੍ਹਾਂ ਦੀ ਪੁਸਤਕ 'ਸੌਦਾਗਰ' ਲਈ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਈਸ਼ਵਰ ਚੰਦਰ ਨੰਦਾ ਪੁਰਸਕਾਰ ...

ਪੂਰੀ ਖ਼ਬਰ »

ਸੁਖਦੇਵ ਸਿੰਘ ਢੀਂਡਸਾ ਵਲੋਂ ਮੋਗਾ 'ਚ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ 25 ਨੂੰ - ਜਗਰੂਪ ਸਿੰਘ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1920 ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਕੀਤੀ ਗਈ ਸੀ, ਪਰ ਪਿਛਲੇ ਸਮੇਂ ਤੋਂ ਪਾਰਟੀ ਵਿਚ ਕੱੁਝ ਵਪਾਰੀ ਕਿਸਮ ਦੇ ਲੋਕਾਂ ਨੇ ਆਪਣੇ ਆਪ ਨੂੰ ...

ਪੂਰੀ ਖ਼ਬਰ »

ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਮੋਬਾਈਲ ਟੀਮਾਂ ਕੀਤੀਆਂ ਰਵਾਨਾ

ਬਾਘਾ ਪੁਰਾਣਾ, 19 ਜਨਵਰੀ (ਬਲਰਾਜ ਸਿੰਗਲਾ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡਾ. ਗੁਰਮੀਤ ਲਾਲ ਸੀਨੀਅਰ ਅਫ਼ਸਰ ਪੀ. ਐੱਚ. ਸੀ. ਠੱਠੀ ਭਾਈ ਦੀ ਅਗਵਾਈ ਹੇਠ ਪਲਸ ਪੋਲੀਓ ਮੁਹਿੰਮ ਤਹਿਤ ਮੋਬਾਈਲ ਟੀਮਾਂ ਨੂੰ ਸਿਵਲ ਹਸਪਤਾਲ ਬਾਘਾ ...

ਪੂਰੀ ਖ਼ਬਰ »

ਵੇਵਜ਼ ਓਵਰਸੀਜ਼ ਨੇ ਪਿ੍ਅੰਕਾ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਮੋਗਾ, 18 ਜਨਵਰੀ (ਸੁਰਿੰਦਰਪਾਲ ਸਿੰਘ)-ਵਿਦਿਆਰਥੀਆਂ ਨੂੰ ਉੱਚ ਪੱਧਰੀ ਤਕਨੀਕ ਨਾਲ ਆਈਲਟਸ ਦੀ ਸਿੱਖਿਆ ਪ੍ਰਦਾਨ ਕਰ ਰਹੀ ਆਈਲਟਸ ਅਤੇ ਇਮੀਗ੍ਰੇਸ਼ਨ ਸੰਸਥਾ ਵੇਵਜ਼ ਓਵਰਸੀਜ਼ ਮੋਗਾ ਜੋ ਕਿ ਮਾਲਵਾ ਜ਼ਿਲ੍ਹੇ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਹੈ, ਦੇ ਡਾਇਰੈਕਟਰ ਗੌਰਵ ...

ਪੂਰੀ ਖ਼ਬਰ »

ਭਾਕਿਯੂ ਪੰਜਾਬ (ਕਾਦੀਆਂ) ਦੀ ਇਕੱਤਰਤਾ ਹੋਈ

ਬਾਘਾ ਪੁਰਾਣਾ, 19 ਜਨਵਰੀ (ਬਲਰਾਜ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ (ਕਾਦੀਆ) ਦੀ ਬਲਾਕ ਪੱਧਰੀ ਇਕੱਤਰਤਾ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇ ਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੀ ਕਾਰਵਾਈ ਧੰਨਜੀਤ ਸਿੰਘ ਤੇ ਸੁਰਜੀਤ ...

ਪੂਰੀ ਖ਼ਬਰ »

ਨਿਸ਼ਕਾਮ ਸੇਵਾ ਭਾਵ ਮੋਗਾ ਦੀ ਮੀਟਿੰਗ ਹੋਈ

ਮੋਗਾ, 19 ਜਨਵਰੀ (ਜਸਪਾਲ ਸਿੰਘ ਬੱਬੀ)-ਨਿਸ਼ਕਾਮ ਸੇਵਾ ਭਾਵ (ਰਜਿ.) ਮੋਗਾ ਦੀ ਮੀਟਿੰਗ ਫਿਨਲੈਂਡੀਆ ਹੋਟਲ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਬੋਧਰਾਜ ਮਜੀਠੀਆ ਨੇ ਕੀਤੀ ਅਤੇ ਇਸ ਮੌਕੇ ਸਤਨਾਮ ਸਿੰਘ ਝੀਤਾ ਕੈਨੇਡੀਅਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਚਰਨਜੀਤ ...

ਪੂਰੀ ਖ਼ਬਰ »

ਕਬੱਡੀ ਟੂਰਨਾਮੈਂਟ ਕਰਵਾਇਆ

ਕੋਟ ਈਸੇ ਖਾਂ, 19 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਨੇੜਲੇ ਪਿੰਡ ਭਾਗਪੁਰ ਗਗੜਾ ਵਿਖੇ ਬਾਬਾ ਕੇਹਰ ਸਿੰਘ ਤੇ ਬਾਬਾ ਮੋਤੀ ਰਾਮ ਨੂੰ ਸਮਰਪਿਤ ਅਤੇ ਪ੍ਰਸਿੱਧ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਸਵ. ਜੱਸ ਗਗੜਾ ਦੀ ਯਾਦ 'ਚ ਪ੍ਰਬੰਧਕ ਕਮੇਟੀ, ਯੰਗ ਸਪੋਰਟਸ ਕਬੱਡੀ ਕਲੱਬ ...

ਪੂਰੀ ਖ਼ਬਰ »

ਅਸ਼ਵਨੀ ਸ਼ਰਮਾ ਦੇ ਪੰਜਾਬ ਭਾਜਪਾ ਪ੍ਰਧਾਨ ਚੁਣੇ ਜਾਣ 'ਤੇ ਭਾਜਪਾ ਵਰਕਰਾਂ 'ਚ ਖੁਸ਼ੀ ਦੀ ਲਹਿਰ

ਤਲਵੰਡੀ ਭਾਈ, 19 ਜਨਵਰੀ (ਕੁਲਜਿੰਦਰ ਸਿੰਘ ਗਿੱਲ)-ਅਸ਼ਵਨੀ ਸ਼ਰਮਾ ਦੇ ਭਾਰਤੀ ਜਨਤਾ ਪਾਰਟੀ ਦਾ ਸੂਬਾ ਪ੍ਰਧਾਨ ਚੁਣੇ ਜਾਣ 'ਤੇ ਭਾਜਪਾ ਵਰਕਰਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਇਸ ਮੌਕੇ 'ਤੇ ਭੀਮ ਸਿੰਘ ਜ਼ਿਲ੍ਹਾ ਉਪ ਪ੍ਰਧਾਨ ਭਾਜਪਾ, ਵਿਜੇ ਕੁਮਾਰ ਕੈਥ ਸੂਬਾਈ ਮੈਂਬਰ ...

ਪੂਰੀ ਖ਼ਬਰ »

ਸੰਤੋਖ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਕੋਟ ਈਸੇ ਖਾਂ, 19 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਐਡਵੋਕੇਟ ਅਮਰ ਇੰਦਰਪਾਲ ਸਿੰਘ ਸੰਧੂ ਤੇ ਹਰਵਿੰਦਰ ਸਿੰਘ ਸੰਧੂ ਨਿਹਾਲਗੜ੍ਹੀਆ ਦੇ ਪਿਤਾ ਸੰਤੋਖ ਸਿੰਘ ਸੰਧੂ (70) ਸਾਬਕਾ ਐੱਲ. ਬੀ. ਓ. ਦੇ ਅਕਾਲ ਚਲਾਣਾ ਕਰ ਜਾਣ 'ਤੇ ਉਨ੍ਹਾਂ ਦੀ ਮਿ੍ਤਕ ਦੇਹ ਦੇ ਅੰਤਿਮ ਸੰਸਕਾਰ ਮੌਕੇ ...

ਪੂਰੀ ਖ਼ਬਰ »

ਸੜਕ ਵਿਚਕਾਰ ਪਈ ਵੱਟਿਆਂ ਦੀ ਢੇਰੀ 'ਤੇ ਕਾਰ ਚੜ੍ਹਨ ਕਾਰਨ ਪਲਟੀ

ਠੱਠੀ ਭਾਈ, 19 ਜਨਵਰੀ (ਜਗਰੂਪ ਸਿੰਘ ਮਠਾੜੂ)-ਪਿੰਡ ਦੌਧਰ ਤੋਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਦਿੱਤੀ ਜਾਣ ਵਾਲੀ ਸਪਲਾਈ ਲਈ ਪਾਈਆਂ ਜਾ ਰਹੀਆਂ ਪਾਈਪਾਂ ਲਈ ਸਥਾਨਕ ਠੱਠੀ ਭਾਈ ਵਿਖੇ ਲਗਪਗ ਪੰਦਰਾਂ ਤੋਂ ਵੀਹ ਦਿਨ ਪਹਿਲਾਂ ਪੁੱਟੀ ਹੋਈ ਸੜਕ ਤੇ ਸੜਕ ਪੁਟਾਈ ਦੌਰਾਨ ...

ਪੂਰੀ ਖ਼ਬਰ »

29 ਦੇ ਬੰਦ ਨੂੰ ਬਹੁਜਨ ਕ੍ਰਾਂਤੀ ਮੋਰਚਾ ਵੀ ਦੇਵੇਗਾ ਸਮਰਥਨ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਐੱਨ.ਆਰ.ਸੀ. ਅਤੇ ਸੀ. ਏ. ਏ. ਦਾ ਬਿੱਲ ਪਾਸ ਕਰਨ ਤੋਂ ਬਾਅਦ ਦੇਸ਼ ਭਰ ਇਸ ਦਾ ਵਿਰੋਧ ਹੋ ਰਿਹਾ ਹੈ ਅਤੇ ਇਸ ਵਿਰੋਧ ਵਿਚ ਹੋਰ ਵੀ ਭਰਾਤਰੀ ਜਥੇਬੰਦੀਆਂ ਉੱਤਰ ਆਈਆਂ ਹਨ ਤੇ ਭਾਵਾਧਸ ਅਤੇ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਿਟੀ ਵਲੋਂ ਜਾਗਰੂਕਤਾ ਸਮਾਗਮ

ਨਿਹਾਲ ਸਿੰਘ ਵਾਲਾ, 19 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)-ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਿਟੀ ਮੋਗਾ ਵਲੋਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਸਿੰਘ ਵਾਲਾ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ¢ ਸਮਾਗਮ ਨੰੂ ਸੰਬੋਧਨ ਕਰਦਿਆਂ ਐਡਵੋਕੇਟ ਰਾਜੇਸ਼ ...

ਪੂਰੀ ਖ਼ਬਰ »

ਪੱਤੋ ਹੀਰਾ ਸਿੰਘ ਵਿਖੇ ਕਬੱਡੀ ਕੱਪ ਅੱਜ ਤੋਂ

ਸਮਾਧ ਭਾਈ, 19 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)-ਆਜ਼ਾਦ ਸਪੋਰਟਸ ਕਲੱਬ ਪੱਤੋ ਹੀਰਾ ਸਿੰਘ ਵਲੋਂ ਵਿਦੇਸ਼ ਵੱਸਦੇ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਕਬੱਡੀ ਖੇਡ ਪ੍ਰਮੋਟਰ ਸੁੱਖ ਬਰਾੜ ਕੈਨੇਡਾ ਨੇ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਨੇ ਸਾਈਕਲ ਰੈਲੀ ਕੱਢੀ

ਕੋਟ ਈਸੇ ਖਾਂ, 19 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਫਿੱਟ ਇੰਡੀਆ ਦੇ ਨਾਅਰੇ ਹੇਠ ਨਹਿਰੂ ਯੁਵਾ ਕੇਂਦਰ ਮੋਗਾ ਵਲੋਂ ਪ੍ਰਬੰਧਕ ਗੁਰਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਘਲੋਟੀ ਵਿਖੇ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਨਾਲ ਲੈ ਕੇ ਸਾਈਕਲ ਰੈਲੀ ਕੱਢੀ ਗਈ, ਜਿਸ ਵਿਚ ...

ਪੂਰੀ ਖ਼ਬਰ »

ਸੇਵਾ ਤੇ ਸਿਮਰਨ ਰਾਹੀਂ ਹਿਰਦੇ ਦੇ ਬਰਤਨ 'ਚ ਪ੍ਰਮਾਤਮਾ ਦੇ ਗੁਣਾਂ ਦੀ ਬਖਸ਼ਿਸ਼ ਮਿਲਦੀ ਹੈ- ਸੰਤ ਲੋਪੋ

ਨਿਹਾਲ ਸਿੰਘ ਵਾਲਾ, 19 ਜਨਵਰੀ (ਸੁਖਦੇਵ ਸਿੰਘ ਖਾਲਸਾ)- ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋ ਵਲੋਂ ਸ੍ਰੀ ਤਖ਼ਤੂਪੁਰਾ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ 'ਚ ਲੱਗੇ ਚਾਰ ਰੋਜ਼ਾ ਮਾਘੀ ਮੇਲੇ ਦੌਰਾਨ ਚਾਰ ਧਾਰਮਿਕ ਦੀਵਾਨ ਸਜਾਏ ਗਏ | ਇਨ੍ਹਾਂ ...

ਪੂਰੀ ਖ਼ਬਰ »

ਸੂਬੇ ਅੰਦਰ ਸਰਕਾਰ ਨਾਂਅ ਦੀ ਕੋਈ ਸ਼ੈਅ ਨਹੀਂ- ਜਥੇ. ਤੋਤਾ ਸਿੰਘ

ਕੋਟ ਈਸੇ ਖਾਂ, 19 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸੱਤਾ 'ਚ ਆਈ ਸੂਬੇ ਦੀ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸੀ ਉਲਟਾ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਚਲਾਏ ਵਿਕਾਸ ਕਾਰਜ ਤੇ ਭਲਾਈ ਸਕੀਮਾਂ ਵੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX