ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐਫ਼ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 10 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਟੀ.ਐਫ ਦੇ ਏ.ਆਈ.ਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਐਸ.ਟੀ.ਐਫ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਅਮਲ ਵਿਚ ਲਿਆਂਦੀ ਹੈ ਅਤੇ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਜਗਦੇਵ ਸਿੰਘ ਉਰਫ ਜੰਗੀ, ਉਸ ਦਾ ਭਰਾ ਪਰਮਿੰਦਰ ਸਿੰਘ ਉਰਫ਼ ਮੀਨਾ ਪੁੱਤਰਾਨ ਅਮਰਜੀਤ ਸਿੰਘ ਵਾਸੀ ਪਿੰਡ ਅਜਨੌਦ ਦੋਰਾਹਾ, ਸੋਨੂੰ ਘਲੋਤ ਪੁੱਤਰ ਕਰਤਾਰ ਸਿੰਘ ਅਤੇ ਹਰਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸਾਹਨੇਵਾਲ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਪਿਛਲੇ ਕਾਫ਼ੀ ਸਮੇਂ ਤੋਂ ਇਸ ਧੰਦੇ ਵਿਚ ਸਨ | ਪੁਲਿਸ ਨੂੰ ਬੀਤੀ ਰਾਤ ਸੂਚਨਾ ਮਿਲੀ ਸੀ ਕਿ ਉਕਤ ਕਥਿਤ ਦੋਸ਼ੀ ਕਾਰ ਵਿਚ ਸਵਾਰ ਹੋ ਕੇ ਲੁਧਿਆਣਾ ਵਿਚ ਇਹ ਹੈਰੋਇਨ ਸਪਲਾਈ ਕਰਨ ਲਈ ਆ ਰਹੇ ਹਨ | ਪੁਲਿਸ ਵਲਾੋ ਟਿੱਬਾ ਨਹਿਰ ਪੁਲ 'ਤੇ ਨਾਕਾਬੰਦੀ ਕੀਤੀ ਗਈ, ਜਦੋਂ ਉੱਥੇ ਜਾ ਰਹੀ ਲੈਂਸਰ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਥਿਤ ਦੋਸ਼ੀ ਕਾਰ ਚਾਲਕ ਨੇ ਕਾਰ ਭਜਾ ਲਈ | ਪਿੱਛਾ ਕਰਨ 'ਤੇ ਪੁਲਿਸ ਨੇ ਕਾਰ ਨੂੰ ਰੋਕ ਲਿਆ ਅਤੇ ਉਸ ਵਿਚ ਸਵਾਰ ਚਾਰ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ, ਜਦਕਿ ਇਨ੍ਹਾਂ ਦਾ ਸਾਥੀ ਮਨਦੀਪ ਸਿੰਘ ਉਰਫ ਮੀਕਾ ਪੁੱਤਰ ਪਿਦੂ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ | ਉਨ੍ਹਾਂ ਦੱਸਿਆ ਕਿ ਕਾਰ ਦੀ ਤਲਾਸ਼ੀ ਲੈਣ ਉਪਰੰਤ ਉਸ ਵਿਚੋਂ 2 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 10 ਕਰੋੜ ਰੁਪਏ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਪਰਮਿੰਦਰ ਸਿੰਘ ਉਰਫ਼ ਮੀਨਾ ਅਤੇ ਜਗਦੇਵ ਸਿੰਘ ਉਰਫ ਜੱਗੀ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਇਨ੍ਹਾਂ ਖਿਲਾਫ ਪਹਿਲਾਂ ਵੀ ਲੜਾਈ ਝਗੜੇ ਅਤੇ ਨਸ਼ਾ ਤਸਕਰੀ ਦੇ ਚਾਰ ਮੁਕੱਦਮੇ ਦਰਜ ਹਨ | ਇਹ ਦੋਵੇਂ ਭਰਾ ਖੁਦ ਵੀ ਹੈਰੋਇਨ ਦਾ ਨਸ਼ਾ ਕਰਦੇ ਹਨ ਜਦਕਿ ਸੋਨੂੰ ਨੇ ਪੁਲਿਸ ਨੂੰ ਦੱਸਿਆ ਕਿ ਉਹ ਮੀਟ ਦਾ ਕੰਮ ਕਰਦਾ ਹੈ | ਅੱਜ ਕੱਲ੍ਹ ਵਿਹਲਾ ਹੋਣ ਕਾਰਨ ਇਨ੍ਹਾਂ ਕਥਿਤ ਦੋਸ਼ੀਆਂ ਨਾਲ ਮਿਲ ਕੇ ਹੈਰੋਇਨ ਦੀ ਤਸਕਰੀ ਕਰਨ ਲੱਗ ਪਿਆ | ਚੌਥਾ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਖਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ | ਪੁਲਿਸ ਵਲੋਂ ਫ਼ਰਾਰ ਹੋਏ ਮੀਕਾ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਦੇਰ ਸ਼ਾਮ ਤੱਕ ਉਸ ਨੂੰ ਗਿ੍ਫਤਾਰ ਨਹੀਂ ਕੀਤਾ ਜਾ ਸਕਿਆ ਸੀ |
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਫੈਕਟਰੀ 'ਚੋਂ ਰੈਡੀਮੇਡ ਕੱਪੜੇ ਚੋਰੀ ਕਰਕੇ ਵੇਚਣ ਦੇ ਮਾਮਲੇ ਵਿਚ ਨੌਕਰ ਅਤੇ ਹੋਰ ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਸ਼ਿੰਗੋਰਾ ਟੈਕਸਟਾਈਲ ਦੇ ਡਾਇਰੈਕਟਰ ਮਿਝਦੁਲਾ ਜੈਨ ...
ਲੁਧਿਆਣਾ, 23 ਜਨਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਕੀਤੀ ਜਾ ਰਹੀ ਕਾਰਵਾਈ ਤਹਿਤ ਬੁੱਧਵਾਰ ਸ਼ਾਮ ਨੂੰ ਜ਼ੋਨਲ ਕਮਿਸ਼ਨਰ ਮੈਡਮ ਸ਼ਵਾਤੀ ਟਿਵਾਣਾ ਨੇ ਮੈਟਰੋ ਰੋਡ 'ਤੇ ਲੱਗੀਆਂ ਰੇਹੜ੍ਹੀਆਂ ਹਟਾਉਣ ਲਈ ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਸ਼ਹਿਰ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਅੱਜ ਰਾਤ ਤੋਂ ਸੋਮਵਾਰ ਰਾਤ ਤੱਕ ਲਗਾਤਾਰ ਸ਼ਹਿਰ ਵਿਚ ਨਾਕੇ ਲੱਗੇ ਰਹਿਣਗੇ | ਪੁਲਿਸ ਵਲੋਂ ਗਣਤੰਤਰ ...
ਲੁਧਿਆਣਾ, 23 ਜਨਵਰੀ (ਅਮਰੀਕ ਸਿੰਘ ਬੱਤਰਾ)- ਵੀਰਵਾਰ ਸ਼ਾਮ ਨੂੰ ਤਾਜਪੁਰ ਰੋਡ ਤੋਂ ਪਿੰਡ ਭਾਮੀਆਂ ਨੂੰ ਜਾਂਦੀ ਸੜਕ 'ਤੇ ਸਥਿਤ ਰੰਗਾਈ ਮਿੱਲ ਵਿਚ ਅੱਗ ਲੱਗ ਜਾਣ ਕਾਰਨ ਲੱਖਾਂ ਦਾ ਸਾਮਾਨ ਅਤੇ ਫਰਨੀਚਰ ਸੜ ਗਿਆ | ਫਾਇਰ ਬਿ੍ਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)-ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿਚ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ ਆਰੰਭ ਹੋਈ | ਰਾਸ਼ਟਰੀ ਬਾਗਬਾਨੀ ਮਿਸ਼ਨ, ਪੀ.ਏ.ਯੂ., ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪੰਜਾਬ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਸ਼ੁਰੂ ਹੋਈ ਦੋ ਰੋਜ਼ਾ ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਵਿਚ ਤੈਨਾਤ ਸਹਾਇਕ ਸਬ ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋ ਵਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਫਤਾਰ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੀ.ਓ. ਸਟਾਫ਼ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ ਦੋ ਭਗੌੜਿਆਂ ਨੂੰ ਗਿ੍ਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕਿਚਲੂ ਨਗਰ ਵਿਚ ਇਕ ਲੁਟੇਰਾ ਦਿਨ ਦਿਹਾੜੇ ਬਜ਼ੁਰਗ ਔਰਤ ਨੂੰ ਨਸ਼ੀਲੀ ਦਵਾਈ ਪਿਲਾ ਕੇ ਬੇਹੋਸ਼ ਕਰਨ ਉਪਰੰਤ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਿਆ | ਜਾਣਕਾਰੀ ਅਨੁਸਾਰ ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)-ਵੈੱਲਫੇਅਰ ਐਸੋਸੀਏਸ਼ਨ ਬਲਾਕ-ਜੇ, ਭਾਈ ਰਣਧੀਰ ਸਿੰਘ ਨਗਰ ਦੇ ਪ੍ਰਧਾਨ ਇੰਦਰਜੀਤ ਸਿੰਘ ਰਿੱਕੀ ਦੇ ਦਫਤਰ 'ਚ ਇਲਾਕਾ ਨਿਵਾਸੀਆਂ ਦੀ ਇਕ ਭਰਵੀਂ ਮੀਟਿੰਗ ਚੇਅਰਮੈਨ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਦੀ ਅਗਵਾਈ ਹੇਠ ਕੀਤੀ ਗਈ ...
ਲੁਧਿਆਣਾ, 23 ਜਨਵਰੀ (ਸਲੇਮਪੁਰੀ)-ਦੇਸ਼ ਵਿਚ ਹਰ ਸਾਲ 30 ਜਨਵਰੀ ਦਾ ਦਿਨ ਕੌਮੀ ਕੋਹੜ ਜਾਗਰੂਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਤੇ ਇਸ ਵਾਰ ਵੀ ਇਹ ਦਿਵਸ ਮਨਾਉਣ ਲਈ ਕੇਂਦਰ ਸਰਕਾਰ ਵਲੋਂ ਸਮੂਹ ਸੂਬਾ ਸਰਕਾਰਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਅੱਜ ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)-ਮਾਂ ਬਗਲਾਮੁਖੀ ਧਾਮ ਪੱਖੋਵਾਲ ਰੋਡ ਵਿਖੇ ਹਫਤਾਵਾਰੀ ਰਿੱਧੀ ਸਿੱਧੀ ਯੱਗ ਯੋਗੀ ਸੱਤਿਆਨਾਥ ਮਹਾਰਾਜ ਦੀ ਅਗਵਾਈ 'ਚ ਕਰਵਾਇਆ ਗਿਆ | ਇਸ ਮੌਕੇ ਧਾਮ ਦੇ ਸੇਵਕਾਂ ਨੇ ਯੱਗ ਵਿਚ ਆਹੂਤੀਆਂ ਪਾ ਕੇ ਮਾਂ ਬਗਲਾਮੁਖੀ ਦਾ ਅਸ਼ੀਰਵਾਦ ਲਿਆ | ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)-ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਹੁਣ ਤਾਂ ਅਕਾਲੀ ਦਲ ਨੂੰ ਕੇਵਲ ਇਸ ਗੱਲ ਦੀ ਚਿੰਤਾ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਦੀ ਵਜੀਰੀ ਕਿਸ ਤਰ੍ਹਾਂ ਸਲਾਮਤ ਰਹਿ ਸਕਦੀ ਹੈ | ਸੁਖਬੀਰ ...
ਲਾਡੋਵਾਲ, 23 ਜਨਵਰੀ (ਬਲਬੀਰ ਸਿੰਘ ਰਾਣਾ)-ਪੀਰ ਬਾਬਾ ਝੰਡੇ ਵਾਲਾ ਯੂਥ ਸਪੋਰਟਸ ਐਾਡ ਵੈਲਫੇਅਰ ਕਲੱਬ, ਗਰਾਮ ਪੰਚਾਇਤ ਪਿੰਡ ਨੂਰਪੁਰ ਬੇਟ, ਐਨ.ਆਰ.ਆਈ. ਵੀਰਾਂ ਅਤੇ ਨਹਿਰੂ ਯੁਵਾ ਕੇਂਦਰ (ਭਾਰਤ ਸਰਕਾਰ) ਲੁਧਿਆਣਾ ਦੇ ਵਿਸ਼ੇਸ਼ ਸਹਿਯੋਗ ਨਾਲ 3 ਰੋਜ਼ਾ ਖੇਡ ਮੇਲਾ 25 ਤੋਂ 27 ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)-ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਚੇਅਰਮੈਨ ਦਲਿਤ ਵਿਕਾਸ ਬੋਰਡ ਵਿਜੈ ਦਾਨਵ ਵਲੋਂ ਬੀਤੇ ਦਿਨੀਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ | ਇਸ ਮੌਕੇ ਦਾਨਵ ਵਲੋਂ ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)-ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਸ੍ਰੀਮਤੀ ਪਿ੍ਅੰਕਾ ਵਡੇਰਾ ਵਲੋਂ ਪੰਜਾਬ ਸਰਕਾਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ 'ਚ ਆਪਸੀ ਤਾਲਮੇਲ ਬਣਾਉਣ ਨੂੰ ਲੈ ਕੇ ਬਣਾਈ ਗਈ 11 ...
ਲੁਧਿਆਣਾ, 23 ਜਨਵਰੀ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਸੋਹਲ ਲਾਲ ਪਾਹਵਾ ਆਡੀਟੋਰੀਅਮ ਵਿਖੇ ਸੰਗੀਤਾ ਸਟੀਲ ਕਾਰਪੋਰੇਸ਼ਨ ਦੀ ਸਹਾਇਤਾ ਨਾਲ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਜਨਰਲ ਸਕੱਤਰ ਪੰਕਜ ਸ਼ਰਮਾ ਦੀ ...
ਲੁਧਿਆਣਾ, 23 ਜਨਵਰੀ (ਸਲੇਮਪੁਰੀ)-ਅੱਜ ਪੈਨਸ਼ਨਰਜ਼ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਪਿ੍ੰਸੀਪਲ ਹਰਦੀਪ ਸਿੰਘ ਵਿਸ਼ੇਸ਼ ਤੌਰ 'ਤੇ ਲੁਧਿਆਣਾ ਪੁੱਜੇ ਅਤੇ ਪੈਨਸ਼ਨਰਜ਼ ਦੀਆਂ ਸਮੱਸਿਆਵਾਂ ਸੁਣੀਆਂ | ਇਸ ਮੌਕੇ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ...
ਡਾਬਾ/ਲੁਹਾਰਾ, 23 ਜਨਵਰੀ (ਕੁਲਵੰਤ ਸਿੰਘ ਸੱਪਲ)-71ਵਾਂ ਗਣਤੰਤਰ ਦਿਵਸ ਵਿਧਾਨ ਸਭਾ ਹਲਕਾ ਦੱਖਣੀ ਦੇ ਬਸੰਤ ਨਗਰ ਨਿਊਾ ਸ਼ਿਮਲਾਪੁਰੀ ਵਿਖੇ 26 ਜਨਵਰੀ ਨੂੰ ਸ਼ਾਮ 3 ਵਜੇ ਤੋਂ ਵਿਸ਼ਾਲ ਪੱਧਰ 'ਤੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...
ਲੁਧਿਆਣਾ, 23 ਜਨਵਰੀ (ਸਲੇਮਪੁਰੀ)-ਭਾਰਤ ਸਰਕਾਰ ਦੇ ਕਰਮਚਾਰੀ ਰਾਜ ਬੀਮਾ ਨਿਗਮ ਨਵੀਂ ਦਿੱਲੀ ਦੇ ਮੈਂਬਰ ਸ਼ਿਵ ਪ੍ਰਸਾਦ ਤਿਵਾੜੀ ਵਲੋਂ ਲੁਧਿਆਣਾ ਸਥਿਤ ਈ.ਐਸ.ਆਈ.ਸੀ ਹਸਪਤਾਲ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਹਸਪਤਾਲ ਵਿਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪ੍ਰਵਾਸੀ ਭਾਰਤੀ ਲੜਕੀ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸਾਢੇ 22 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਲੜਕੀ ਦੇ ਪਿਓ, ਮਾਂ ਅਤੇ ਭਰਾ ਖਿਲਾਫ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤੀ ਕੰਪਲੈਕਸ ਵਿਖੇ ਪੇਸ਼ੀ ਭੁਗਤਣ ਆਏ ਇਕ ਨੌਜਵਾਨ ਪਾਸੋਂ ਪੁਲਿਸ ਨੇ ਚਰਸ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਵਿਚ ਬੰਦੀ ਸੱਤਪਾਲ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ...
ਲੁਧਿਆਣਾ, 23 ਜਨਵਰੀ (ਅਮਰੀਕ ਸਿੰਘ ਬੱਤਰਾ)-ਪੰਜਾਬ ਐਨਰਜੀ ਡਿਵੈਲਪਮੈਂਟ ਅਥਾਰਟੀ (ਪੇਡਾ) ਵਲੋਂ ਤਾਜਪੁਰ ਰੋਡ ਡੇਰੀ ਕੰਪਲੈਕਸ ਵਿਚ ਮੌਜੂਦ ਡੇਅਰੀਆਂ ਦੇ ਪਸ਼ੂਆਂ ਦੇ ਗੋਹੇ ਤੋਂ ਸੀ.ਐਨ.ਜੀ ਗੈਸ ਬਣਾਉਣ ਲਈ ਲਗਾਏ ਜਾ ਰਹੇ ਈ.ਟੀ.ਪੀ ਪਲਾਂਟ ਲਈ ਮੌਜੂਦ ਜ਼ਮੀਨ ਦੀ ਵੀਰਵਾਰ ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਤਸਕਰ ਨੂੰ 12 ਸਾਲ ਕੈਦ ਅਤੇ ਇਕ ਲੱਖ 20 ਹਜ਼ਾਰ ਰੁਪਿਆ ਜ਼ੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ | ਜਾਣਕਾਰੀ ਅਨੁਸਾਰ ਥਾਣਾ ਦੁੱਗਰੀ ਦੀ ਪੁਲਿਸ ਨੇ 30 ਦਸੰਬਰ ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਦੋਸਤ ਦੀ ਹੱਤਿਆ ਕਰਨ ਵਾਲੇ ਇਕ ਨੌਜਵਾਨ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ 12 ਮਾਰਚ 2014 ਨੂੰ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਮਿ੍ਤਕ ਮੁਹੰਮਦ ਫਿਆਜ਼ ਦੇ ਭਰਾ ਮੁਹੰਮਦ ਜਹਾਨਾਬਾਦ ਦੀ ...
ਲੁਧਿਆਣਾ, 23 ਜਨਵਰੀ (ਅਮਰੀਕ ਸਿੰਘ ਬੱਤਰਾ)- ਸ਼ਹਿਰ ਵਿਚ ਟਾਟਾ ਕੰਪਨੀ ਵਲੋਂ ਲਗਾਈਆਂ ਜਾ ਰਹੀਆਂ ਐਲ.ਈ.ਡੀ ਲਾਈਟਸ ਖਰਾਬ ਹੋਣ ਤੇ ਹਫਤਿਆਂ ਬੱਧੀ ਠੀਕ (ਮੁੁਰੰਮਤ) ਨਾ ਕੀਤੇ ਜਾਣ ਕਾਰਨ ਕੌਾਸਲਰ ਅਤੇ ਆਮ ਲੋਕ ਪ੍ਰੇਸ਼ਾਨ ਹਨ | ਵੀਰਵਾਰ ਨੂੰ ਭਾਜਪਾ ਕੌਾਸਲਰ ਦਲ ਦੇ ਆਗੂ ...
ਲੁਧਿਆਣਾ, 23 ਜਨਵਰੀ (ਪੁਨੀਤ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਵਿਚੋਂ ਕੱਢੇ ਗਏ ਸਾਬਕਾ ਕੇਂਦਰੀ ਮੰਤਰੀ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਪੰਜਾਬ ਭਰ ਵਿਚ ਬਾਦਲ ਵਿਰੋਧੀਆਂ ਨੂੰ ਲਾਮਬੰਦ ਕਰਨ ਲਈ ਦੌਰੇ ਕਰ ਰਹੇ ਹਨ, ਜਿਸ ਦੇ ਤਹਿਤ ਸ. ਢੀਂਡਸਾ 24 ਜਨਵਰੀ ਨੂੰ ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)-ਰਾਮਗੜ੍ਹੀਆ ਗਰਲਜ਼ ਕਾਲਜ ਦੇ ਇਤਿਹਾਸ ਵਿਭਾਗ ਵਲੋਂ 'ਗ਼ਦਰ ਅੰਦੋਲਨ' ਦੇ ਸਬੰਧ ਵਿਚ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮਹਾਤਮਾ ਗਾਂਧੀ ਦੀ 150ਵੀਂ ਜਨਮ ਸ਼ਤਾਬਦੀ ਅਤੇ ਜਲਿਆਂਵਾਲੇ ਬਾਗ ਦੀ 100ਵੀਂ ਵਰ੍ਹੇਗੰਢ ਦੌਰਾਨ ...
ਲ਼ੁਧਿਆਣਾ, 23 ਜਨਵਰੀ (ਅਮਰੀਕ ਸਿੰਘ ਬੱਤਰਾ)-ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 24 ਜਨਵਰੀ ਦਿਨ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ਼ਹੀਦ ...
ਲੁਧਿਆਣਾ, 23 ਜਨਵਰੀ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਮੁੱਖ ਬੁਲਾਰੇ ਤੇ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਨੇ ਕਿਹਾ ਹੈ ਕਿ ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁਲਾਈ ਸਰਬ ਪਾਰਟੀ ਮੀਟਿੰਗ ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)- ਗੁਜਰਾਾਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ 'ਪਰਵਾਸੀ ਪੰਜਾਬੀ ਸਾਹਿਤ: ਅਜੋਕੇ ਸੰਦਰਭ ਵਿਚ' ਵਿਸ਼ੇ 'ਤੇ ਦੋ ਰੋਜ਼ਾ ਤੀਸਰੀ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਸ਼ੁਭ ਆਰੰਭ, ਪੰਜਾਬ ...
ਜਲੰਧਰ, 23 ਜਨਵਰੀ (ਅ.ਬ.)-ਸਿਆਲ (ਹਿੰਦੂ ਖੱਤਰੀ) ਬਰਾਦਰੀ ਦੇ ਜਠੇਰਿਆਂ ਦਾ ਸਾਲਾਨਾ ਸੰਮੇਲਨ ਤੇ ਭੰਡਾਰਾ 2 ਫਰਵਰੀ, ਐਤਵਾਰ ਨੂੰ ਸਤੀ ਮਾਤਾ ਮੰਦਰ, ਨੰਗਲ ਜੱਟਾਂ ਰੋਡ, ਪਿੰਡ ਲਸਾੜਾ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ...
ਲੁਧਿਆਣਾ, 23 ਜਨਵਰੀ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਹਲਕਾ ਲੁਧਿਆਣਾ ਦੱਖਣੀ ਦੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਵਾਰਡ ਨੰਬਰ-31 ਦੇ ਲਾਭਪਾਤਰੀਆਂ ਨੂੰ ਪੈਨਸ਼ਨ ...
ਲੁਧਿਆਣਾ, 23 ਜਨਵਰੀ (ਅਮਰੀਕ ਸਿੰਘ ਬੱਤਰਾ)-ਸੁਸਾਇਟੀ ਫਾਰ ਪਬਲਿਕ ਵੈਲਫੇਅਰ ਐਾਡ ਅਵੇਅਰਨੈਸ ਦੇ ਪ੍ਰਧਾਨ ਸਿਮਰਤਪਾਲ ਸਿੰਘ ਕਲਸੀ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਪਿ੍ੰਸੀਪਲ ਸਕੱਤਰ, ਨਿਰਦੇਸ਼ਕ ਅਤੇ ਨਗਰ ਨਿਗਮ ਲੁਧਿਆਣਾ ਨੂੰ ਸ਼ਿਕਾਇਤ ਭੇਜ ਕੇ ਜ਼ੋਨ ਸੀ ਅਧੀਨ ...
ਲੁਧਿਆਣਾ, 23 ਜਨਵਰੀ (ਪੁਨੀਤ ਬਾਵਾ)-ਪ੍ਰੇਮ ਤੇ ਹਾਸਰਾਸ ਭਰਪੂਰ ਫ਼ਿਲਮ 'ਕਿਸਮਤ' ਦਾ ਨਿਰਮਾਣ ਕਰਨ ਵਾਲੀ ਟੀਮ ਵਲੋਂ ਇਕ ਵਾਰ ਫ਼ਿਰ ਕਿਸਮਤ ਤੋਂ ਕਈ ਗੁਣਾ ਵਧੀਆ ਇਕ ਨਵੀਂ ਪ੍ਰੇਮ ਤੇ ਹਾਸਰਸ ਭਰਪੂਰ ਕਹਾਣੀ 'ਤੇ ਅਧਾਰਿਤ ਫ਼ਿਲਮ 'ਸੁਫ਼ਨਾ' 14 ਫ਼ਰਵਰੀ ਨੂੰ ਵਿਸ਼ਵ ਭਰ ਵਿਚ ...
ਡਾਬਾ/ਲੁਹਾਰਾ, 23 ਜਨਵਰੀ (ਕੁਲਵੰਤ ਸਿੰਘ ਸੱਪਲ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਸੂਬਾ ਸਰਹਿੰਦ ਦੀ ਕੈਦ ਸਮੇਂ ਦੁੱਧ ਛਕਾਉਣ ਵਾਲੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸਾਲਾਨਾ 16ਵਾਂ ਸ਼ਹੀਦੀ ਸਮਾਗਮ ...
ਡਾਬਾ/ਲੁਹਾਰਾ, 23 ਜਨਵਰੀ (ਕੁਲਵੰਤ ਸਿੰਘ ਸੱਪਲ)- ਨਰਸਰੀ ਅਤੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਲਈ ਜ਼ਿੰਦਗੀ ਵਿਚ ਉਚਾਈਆਂ ਹਾਸਲ ਕਰਨ ਲਈ ਪਹਿਲੀ ਪੋੜੀ ਹੁੰਦੀਆਂ ਹਨ ਅਤੇ ਇਨ੍ਹਾਂ ਜਮਾਤਾਂ ਵਿਚ ਹੀ ਵਿਦਿਆਰਥੀਆਂ ਦੀ ਸਿੱਖਣ ਸ਼ਕਤੀ ਸਭ ਤੋਂ ਵਧੀਆ ਮੁਕਾਮ ਤੇ ਹੁੰਦੀ ...
ਡਾਬਾ/ਲੁਹਾਰਾ, 23 ਜਨਵਰੀ (ਕੁਲਵੰਤ ਸਿੰਘ ਸੱਪਲ)-ਬਾਬਾ ਕਰਤਾਰ ਸਿੰਘ ਪਬਲਿਕ ਸਕੂਲ ਵਿਖੇ ਪਿੰ੍ਰਸੀਪਲ ਹਰਦੇਵ ਸਿੰਘ ਦੀ ਅਗਵਾਈ ਹੇਠ ਗਣਤੰਤਰ ਦਿਵਸ ਮਨਾਇਆ ਗਿਆ | ਸਮਾਗਮ ਦੀ ਆਰੰਭਤਾ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਅਤੇ ਰਾਸ਼ਟਰੀ ਗਾਨ ਨਾਲ ਕੀਤੀ ਗਈ | ਇਸ ਸਮੇਂ ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)- ਲੁਧਿਆਣਾ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਵਾਰਡ ਨੰਬਰ 41 ਵਿਚ ਸਥਾਨਕ ਸੰਗੀਤ ਸਿਨੇਮਾ ਦੇ ਨੇੜੇ ਬਸੰਤ ਪਾਰਕ ਵਿਖੇ ਪਲੇਅ ਜ਼ੋਨ ਬਣਾਇਆ ਗਿਆ ਜਿਸ ਦਾ ਉਦਘਾਟਨ ਨਗਰ ਨਿਗਮ ਦੇ ਮੇਅਰ ਬਲਕਾਰ ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)-ਪੀ.ਏ.ਯੂ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸਤਪਾਲ ਗੁਪਤਾ ਦੇ ਅਕਾਲ ਚਲਾਣਾ ਕਰਨ ਦੇ ਸੋਗ ਵਿਚ ਜਥੇਬੰਦੀ ਦੀ ਕਾਰਜਕਾਰਨੀ ਦੀ ਸੋਗਮਈ ਮੀਟਿੰਗ ਪੀ.ਏ.ਯੂ ਵਿਖੇ ਕੀਤੀ | ਇਸ ਮੌਕੇ ਗੁਪਤਾ ਦੇ ਸਦਾ ਲਈ ਜਥੇਬੰਦੀ ਅਤੇ ...
ਲੁਧਿਆਣਾ, 23 ਜਨਵਰੀ (ਪੁਨੀਤ ਬਾਵਾ)-ਪ੍ਰੇਮ ਤੇ ਹਾਸਰਾਸ ਭਰਪੂਰ ਫ਼ਿਲਮ 'ਕਿਸਮਤ' ਦਾ ਨਿਰਮਾਣ ਕਰਨ ਵਾਲੀ ਟੀਮ ਵਲੋਂ ਇਕ ਵਾਰ ਫ਼ਿਰ ਕਿਸਮਤ ਤੋਂ ਕਈ ਗੁਣਾ ਵਧੀਆ ਇਕ ਨਵੀਂ ਪ੍ਰੇਮ ਤੇ ਹਾਸਰਸ ਭਰਪੂਰ ਕਹਾਣੀ 'ਤੇ ਅਧਾਰਿਤ ਫ਼ਿਲਮ 'ਸੁਫ਼ਨਾ' 14 ਫ਼ਰਵਰੀ ਨੂੰ ਵਿਸ਼ਵ ਭਰ ਵਿਚ ...
ਲੁਧਿਆਣਾ, 23 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵਕ ਗੁਰਮੀਤ ਸਿੰਘ ਮੱਕੜ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਨਿਰੋਏ ਸਮਾਜ ਦੀ ਸਿਰਜਣਾ ਲਈ ਗੰਭੀਰ ਯਤਨਾਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਅਜਿਹਾ ਸਾਰਿਆਂ ਵਲੋਂ ਇਕਜੁੱਟ ਹੋ ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)-ਭਾਰਤੀ ਵਿਦਿਆ ਮੰਦਰ ਦੁਗਰੀ ਵਿਖੇ ਸੁਭਾਸ਼ ਚੰਦਰ ਬੋਸ ਦੀ 123ਵੀਂ ਜੈਯੰਤੀ ਮਨਾਈ ਗਈ¢ ਨੇਤਾ ਜੀ ਭਾਰਤ ਦੇ ਸੁਤੰਤਰਤਾ ਸੰਘਰਸ਼ ਵਿਚ ਸਭ ਤੋਂ ਪਹਿਲਾਂ ਹਿੱਸਾ ਪਾਉਣ ਅਤੇ 'ਜੈ ਹਿੰਦ' ਦਾ ਨਾਅਰਾ ਦੇਣ ਵਾਲੇ ਮਹਾਨ ਨਾਇਕ ਸਨ¢ ਇਸ ਮੌਕੇ ...
ਲੁਧਿਆਣਾ, 23 ਜਨਵਰੀ (ਪੁਨੀਤ ਬਾਵਾ)-ਸੱਭਿਆਚਾਰਕ ਸੱਥ ਪੰਜਾਬ ਦੇ ਸਕੱਤਰ ਜਨਰਲ ਤੇ ਉੁੱਘੇ ਰੰਗ ਕਰਮੀ ਡਾ: ਨਿਰਮਲ ਜੌੜਾ ਨੂੰ ਉਨ੍ਹਾਂ ਦੇ ਲਿਖੇ ਨਾਟਕ ਦੀ ਕਿਤਾਬ 'ਸੁਦਾਗਰ' ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ 'ਈਸ਼ਵਰ ਚੰਦਰ' ਪੁਰਸਕਾਰ ਦੇਣ ਦਾ ਸੱਭਿਆਚਾਰਕ ਸੱਥ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX