ਰੂਪਨਗਰ, 23 ਜਨਵਰੀ (ਸਟਾਫ ਰਿਪੋਰਟਰ)-ਨੈਸ਼ਨਲ ਗ੍ਰੀਨ ਟਿ੍ਬਿਊਨਲ (ਐੱਨ.ਜੀ.ਟੀ.) ਵਲੋਂ ਸਤਲੁਜ, ਬਿਆਸ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਪ੍ਰਦੂਸ਼ਣ ਦੀ ਨਿਗਰਾਨੀ ਲਈ ਬਣਾਈ ਗਈ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜਸਬੀਰ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਮੈਂਬਰ ਵਜੋਂ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਡਿਪਟੀ ਕਮਿਸ਼ਨਰ ਡਾ. ਸੁਮੀਤ ਕੁਮਾਰ ਜਾਰੰਗਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਦੌਰਾਨ ਚੇਅਰਮੈਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਵੱਧ ਰਿਹਾ ਪ੍ਰਦੂਸ਼ਣ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਖ਼ਤਰੇ ਦੀ ਘੰਟੀ ਹੈ | ਅਜੋਕੇ ਸਮੇਂ ਅੰਦਰ ਮਨੁੱਖਤਾ ਦੀ ਅਗਿਆਨਤਾ ਕਾਰਨ ਹਵਾ, ਪਾਣੀ ਅਤੇ ਧਰਤੀ 'ਤੇ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ | ਜਿਸ ਦੇ ਨਾਲ ਹਰ ਸਾਲ ਤਾਪਮਾਨ ਵਧਦਾ ਜਾ ਰਿਹਾ ਹੈ, ਜਿਸ ਨੰੂ ਰੋਕਣ ਲਈ ਮਿਲਜੁਲ ਕੇ ਹੰਭਲਾ ਮਾਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਵੱਖ-ਵੱਖ ਵਿਭਾਗ ਆਪਣੇ ਪੱਧਰ 'ਤੇ ਅਹਿਮ ਉਪਰਾਲੇ ਕਰ ਸਕਦੇ ਹਨ | ਜਿਸ ਦੇ ਲਈ ਅਧਿਕਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਸਾਨੂੰ ਵਾਤਾਵਰਨ ਸੰਭਾਲ ਸਬੰਧੀ ਹਰ ਤਰ੍ਹਾਂ ਦੇ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਸ਼ੁੱਧ ਵਾਤਾਵਰਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸੰਭਾਲ ਕੇ ਰੱਖਿਆ ਜਾ ਸਕੇ | ਇਸ ਦੌਰਾਨ ਉਨ੍ਹਾਂ ਨੇ ਮਿੳਾੂਸੀਪਲ ਸੋਲਿਡ ਵੇਸਟ-ਮੈਨੇਜਮੈਂਟ, ਘਰਾਂ ਤੋਂ ਇਕੱਠਾ ਕੀਤੇ ਜਾਂਦੇ ਕੂੜੇ ਦੀ ਸੰਭਾਲ, ਪਲਾਸਟਿਕ ਦੀ ਵਰਤੋਂ ਨਾ ਕਰਨ, ਕੂੜੇ ਦੇ ਡੰਪ, ਕੂੜਾ ਚੁੱਕਣ ਵਾਲੇ ਵਾਹਨ ਅਤੇ ਨਿਗਰਾਨੀ ਲਈ ਉਨ੍ਹਾਂ 'ਤੇ ਲਗਾਏ ਗਏ ਜੀ.ਪੀ.ਐਸ. ਸਿਸਟਮ, ਪਬਲਿਕ ਥਾਵਾਂ ਦੀ ਸਫ਼ਾਈ, ਪਲਾਸਟਿਕ ਦੇ ਥੈਲਿਆਂ ਦੀ ਨਾ ਵਰਤੋਂ ਸਬੰਧੀ ਵੱਖ-ਵੱਖ ਵਿਭਾਗਾਂ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ | ਉਨ੍ਹਾਂ ਨੇ ਬਾਓਮੈਡੀਕਲ ਰਹਿੰਦ-ਖੂੰਹਦ ਸਬੰਧੀ ਹਸਪਤਾਲਾਂ ਵਲੋਂ ਕੀਤੇ ਜਾਂਦੇ ਪ੍ਰਬੰਧਾਂ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ ਅਤੇ ਅਧਿਕਾਰੀਆਂ ਨੂੰ ਇਸ ਸਬੰਧੀ ਸਮੇਂ-ਸਮੇਂ 'ਤੇ ਚੈਕਿੰਗ ਕਰਨ ਸਬੰਧੀ ਨਿਰਦੇਸ਼ ਵੀ ਦਿੱਤੇ | ਉਨ੍ਹਾਂ ਨਹਿਰਾਂ ਨਦੀਆਂ ਦੀ ਸਫ਼ਾਈ ਅਤੇ ਗੰਦੇ ਪਾਣੀ ਨੂੰ ਸਾਫ਼ ਕਰ ਕੇ ਸਹੀ ਤਰੀਕੇ ਨਾਲ ਨਿਕਾਸੀ ਸਬੰਧੀ ਵੀ ਸਬੰਧਿਤ ਵਿਭਾਗਾਂ ਤੋਂ ਜਾਣਕਾਰੀ ਹਾਸਲ ਕੀਤੀ | ਉਨ੍ਹਾਂ ਜ਼ਿਲ੍ਹੇ ਵਿਚ ਚਲਾਏ ਜਾ ਰਹੇ ਵੱਖ-ਵੱਖ ਉਦਯੋਗ, ਕਰੈਸ਼ਰ, ਇੱਟਾਂ ਦੇ ਭੱਠੇ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਸਾਧਨਾਂ ਦੀ ਚੈਕਿੰਗ ਦੇ ਲਈ ਨਿਯਮਾਂ ਅਨੁਸਾਰ ਗਾਰਬੈਜ਼ ਕਰਨ ਅਤੇ ਇਸ ਸਬੰਧੀ ਵਿਸਥਾਰ ਨਾਲ ਰਿਕਾਰਡ ਰੱਖਣ ਲਈ ਕਿਹਾ | ਉਨ੍ਹਾਂ ਰੂਪਨਗਰ, ਕੀਰਤਪੁਰ ਸਾਹਿਬ, ਨੰਗਲ ਅਤੇ ਸ੍ਰੀ ਚਮਕੌਰ ਸਾਹਿਬ ਵਿਖੇ ਸਾਲਿਡ ਵੇਸਟ-ਮੈਨੇਜਮੈਂਟ ਸਬੰਧੀ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਸਬੰਧੀ ਵੀ ਨਿਰਦੇਸ਼ ਦਿੱਤੇ | ਇਸ ਮੌਕੇ ਕਮੇਟੀ ਮੈਂਬਰਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਦੀਪ ਸ਼ਿਖਾ, ਸਹਾਇਕ ਕਮਿਸ਼ਨਰ ਇੰਦਰਪਾਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ |
ਸ੍ਰੀ ਅਨੰਦਪੁਰ ਸਾਹਿਬ, 23 ਜਨਵਰੀ (ਨਿੱਕੂਵਾਲ, ਕਰਨੈਲ ਸਿੰਘ)-ਗਣਤੰਤਰ ਦਿਵਸ ਦੇ ਮੱਦੇਨਜ਼ਰ ਰੂਪਨਗਰ ਤੋਂ ਆਈ ਡਾਗ ਸਕੂਐਡ ਟੀਮ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ ਗਈ | ਏ. ਐਸ. ਆਈ. ਕਰਮਜੀਤ ਸਿੰਘ ਦੀ ਅਗਵਾਈ ਹੇਠ ਆਈ ਐਾਟੀ ਟੀਮ ਵਲੋਂ ਲਿਲੀ ਨਾਂਅ ...
ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਜੇਲ੍ਹ 'ਚ ਬੰਦ ਇਕ ਹਵਾਲਾਤੀ ਪ੍ਰਸ਼ੋਤਮ ਸਿੰਘ (21) ਪੁੱਤਰ ਮਲਖਨ ਸਿੰਘ ਨਿਵਾਸੀ ਪਿੰਡ ਗੁਥਲ (ਬੀਕਾਪੁਰ) ਜ਼ਿਲ੍ਹਾ ਨੰਬਲ ਉੱਤਰ ਪ੍ਰਦੇਸ਼ ਨੇ ਸ਼ਾਮੀਂ ਜੇਲ੍ਹ ਵਿਚ ਹੀ ਸ਼ੀਸ਼ੇ ਦੇ ਟੁਕੜੇ ਨਾਲ ਬਾਂਹ ਦੀ ਨਸ ਕੱਟ ਲਈ ...
ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਬਲਾਕ ਵਿਕਾਸ ਪੰਚਾਇਤ ਦਫ਼ਤਰ ਵਿਚ ਲੱਗਣ ਵਾਲਾ ਰੁਜ਼ਗਾਰ ਮੇਲਾ ਅੱਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਵਾਲਾਂ ਵਿਚ ਘਿਰ ਗਿਆ ਹੈ ਤੇ ਇਸ ਰੁਜ਼ਗਾਰ ਮੇਲੇ ਵਿਚ ਆਏ ਨੌਜਵਾਨਾਂ ਦੇ ਵਿਰੋਧ ਕਾਰਨ ਇਹ ਰੁਜ਼ਗਾਰ ਮੇਲਾ ...
ਨੰਗਲ, 23 ਜਨਵਰੀ (ਪ੍ਰੋ. ਅਵਤਾਰ ਸਿੰਘ)-ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ ਕੋਟਲਾ ਕਲਾਂ ਊਨਾ ਵਾਲਿਆਂ ਨੇ ਅੱਡਾ ਮਾਰਕੀਟ ਨੰਗਲ ਵਿਚ ਸਤਿਸੰਗ ਅਤੇ ਪ੍ਰਵਚਨ ਕਰਦੇ ਹੋਏ ਸੰਗਤਾਂ ਦਾ ਮਾਰਗ ਦਰਸ਼ਨ ਕੀਤਾ | ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ਵਿਚ ਸੁਧਾਰ ...
ਮੋਰਿੰਡਾ, 23 ਜਨਵਰੀ (ਪਿ੍ਤਪਾਲ ਸਿੰਘ)-ਸਥਾਨਕ ਨਗਰ ਖੇੜਾ ਨੇੜੇ ਲੱਗੇ ਬਿਜਲੀ ਦੇ ਟਰਾਂਸਫ਼ਾਰਮਰਾਂ ਥੱਲੇ ਇਕ ਗਾਂ ਦੇ ਮਰਨ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਦੇਵ ਸਿੰਘ ਬਿੱਟੂ ਸਾਬਕਾ ਭਾਜਪਾ ਮੰਡਲ ਪ੍ਰਧਾਨ, ਕੁਲਦੀਪ ਕੁਮਾਰ, ਕਾਂਤਾ ਦੇਵੀ ਮਹਿਲਾ ...
ਭਰਤਗੜ੍ਹ, 23 ਜਨਵਰੀ (ਜਸਬੀਰ ਸਿੰਘ ਬਾਵਾ)-ਕੁਰਾਲੀ ਤੋਂ ਕੀਰਤਪੁਰ ਸਾਹਿਬ ਤੱਕ ਕੌਮੀ ਮਾਰਗ ਨੂੰ ਚਹੁੰ-ਮਾਰਗੀ ਕਰਨ ਵਾਲੀ ਨਿੱਜੀ ਕੰਪਨੀ ਵਲੋਂ ਭਰਤਗੜ੍ਹ, ਸਰਸਾ ਨੰਗਲ, ਗਰਦਲੇ ਨੇੜੇ ਇਸ ਮਾਰਗ ਨੂੰ ਕੁਝ ਮਹੀਨੇ ਪਹਿਲਾਂ ਨਵਿਆਇਆ ਸੀ, ਬੜਾ ਪਿੰਡ ਕੋਲ ਮਾਰਗ ਨੂੰ ...
ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ ਦੇ ਵਿਰੋਧ ਵਿਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ 'ਚ ਮੁਹਾਲੀ ਤੋਂ ਆਰੰਭ ਹੋਈ ਮੋਟਰਸਾਈਕਲ ਰੈਲੀ ਦਾ ਰੂਪਨਗਰ ਪੁੱਜਣ 'ਤੇ ...
ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਕਰੀਬ ਇਕ ਦਹਾਕੇ ਤੋਂ ਸ਼ਹਿਰ ਦੀ ਖ਼ੂਬਸੂਰਤ ਕਾਲੋਨੀ ਗਿਆਨੀ ਜ਼ੈਲ ਸਿੰਘ ਨਗਰ 'ਚ ਬਾਂਦਰਾਂ ਦਾ ਆਤੰਕ ਜਾਰੀ ਹੈ ਪਰ ਅੱਜ ਤੱਕ ਇਨ੍ਹਾਂ ਨੂੰ ਰੋਕਣ ਲਈ ਠੋਸ ਕਾਰਵਾਈ ਨਹੀਂ ਹੋਈ | ਕੌਾਸਲਰ ਰਵਿੰਦਰ ਕੌਰ ਜੱਗੀ ਨੇ ਦੱਸਿਆ ਕਿ ...
ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਠੇਕੇਦਾਰ ਬਲਵਿੰਦਰ ਸਿੰਘ ਧਨੋਆ ਨੂੰ ਦਿੱਲੀ ਘੱਟ ਗਿਣਤੀ ਕਮਿਸ਼ਨ ਦੀ ਸਲਾਹਕਾਰ ਕਮੇਟੀ ਦਾ ਮੈਂਬਰ ਮਨੋਨੀਤ ਕੀਤਾ ਗਿਆ ਹੈ | ਉਨ੍ਹਾਂ ਦੀ ਇਹ ਨਿਯੁਕਤੀ ਦਿੱਲੀ ਘੱਟ ਗਿਣਤੀ ਕਮਿਸ਼ਨ ਐਕਟ 1999 ਤਹਿਤ ਸਿੱਖ ਸਲਾਹਕਾਰ ਕਮੇਟੀ ...
ਘਨੌਲੀ, 23 ਜਨਵਰੀ (ਜਸਵੀਰ ਸਿੰਘ ਸੈਣੀ)-ਹਿਮਾਚਲ ਪ੍ਰਦੇਸ਼ ਦੇ ਨਾਲਾਗ੍ਹੜ 'ਚ ਬਘਾਟ ਅਰਬਨ ਕੋਆਪਰੇਟਿਵ ਬੈਂਕ ਗੋਲੀ ਚੱਲਣ ਕਾਰਨ ਬੈਂਕ ਦੇ ਸਫ਼ਾਈ ਮੁਲਾਜ਼ਮ ਦੀ ਮੌਤ ਹੋ ਗਈ ਹੈ | ਨਾਲਾਗ੍ਹੜ ਪੁਲਿਸ ਸਟੇਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਰਮਨ ਕੁਮਾਰ (28) ਪੁੱਤਰ ...
ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਕੇਂਦਰ ਸਰਕਾਰ ਵਲੋਂ ਲਿਆਂਦੇ ਕਾਲੇ ਕਾਨੂੰਨ ਸੀ. ਏ. ਏ, ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਦੇ ਿਖ਼ਲਾਫ਼ ਮਹਾਰਾਜਾ ਰਣਜੀਤ ਬਾਗ਼ ਵਿਚ ਕਾਮਰੇਡ ਮੋਹਨ ਸਿੰਘ ਧਮਾਣਾ ਦੀ ਅਗਵਾਈ ਦੇ ਵਿਚ ਵੱਖ-ਵੱਖ ਪਾਰਟੀਆਂ ਅਤੇ ਜਥੇਬੰਦੀਆਂ ਦੀ ...
ਸ੍ਰੀ ਅਨੰਦਪੁਰ ਸਾਹਿਬ, 23 ਜਨਵਰੀ (ਨਿੱਕੂਵਾਲ,ਕਰਨੈਲ ਸਿੰਘ)-ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਾਸਾਰ ਲਈ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਿਤ ਮਾਂ ਬੋਲੀ ਨੂੰ ਪਿਆਰ ਕਰਨ ਵਾਲੀਆਂ ਸ਼ਖ਼ਸੀਅਤਾਂ ਵਲੋਂ ਪੰਜਾਬੀ ਸੱਥ ਨਾਂਅ ਦੀ ਸੰਸਥਾ ਬਣਾਉਣ ਦਾ ਫ਼ੈਸਲਾ ਕੀਤਾ ...
ਸ੍ਰੀ ਚਮਕੌਰ ਸਾਹਿਬ, 23 ਜਨਵਰੀ (ਜਗਮੋਹਣ ਸਿੰਘ ਨਾਰੰਗ)-ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਦਫ਼ਤਰ ਵਲੋਂ ਅੱਜ 'ਬੇਟੀ ਬਚਾਓ, ਬੇਟੀ ਪੜਾਓ' ਮੁਹਿੰਮ ਤਹਿਤ ਮਨਾਏ ਜਾ ਰਹੇ ਹਫ਼ਤੇ ਦੌਰਾਨ ਸੀ. ਡੀ. ਪੀ. ਓ ਸ੍ਰੀਮਤੀ ਚਰਨਜੀਤ ਕੌਰ ਦੀ ਅਗਵਾਈ ਹੇਠ ਜਾਗਰੂਕਤਾ ਰੈਲੀ ਕੱਢੀ ਗਈ | ...
ਘਨੌਲੀ, 23 ਜਨਵਰੀ (ਜਸਵੀਰ ਸਿੰਘ ਸੈਣੀ)-ਜ਼ਿਲ੍ਹੇ 'ਚ ਪ੍ਰਸ਼ਾਸਨ ਦੁਆਰਾ ਚਾਈਨਾ ਡੋਰ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਪਰ ਫਿਰ ਦੁਕਾਨਦਾਰ ਪੁਲਿਸ ਦੀ ਨਜ਼ਰਾਂ ਤੋਂ ਉਹਲੇ ਹੋ ਕੇ ਚਾਈਨਾ ਡੋਰ ਦੀ ਵਿੱਕਰੀ ਕਰਦੇ ਹਨ | ਚਾਈਨਾ ਡੋਰ ਜਿੱਥੇ ਪੰਛੀਆਂ ਲਈ ਘਾਤਕ ਸਿੱਧ ਹੋ ...
ਸ੍ਰੀ ਅਨੰਦਪੁਰ ਸਾਹਿਬ, 23 ਜਨਵਰੀ (ਕਰਨੈਲ ਸਿੰਘ, ਨਿੱਕੂਵਾਲ)-26 ਜਨਵਰੀ ਨੂੰ ਸਬ ਡਵੀਜ਼ਨ ਦਾ ਗਣਤੰਤਰ ਦਿਵਸ ਸਮਾਰੋਹ ਸਥਾਨਕ ਐਸ. ਜੀ. ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਜਾਵੇਗਾ | ਜਿਸ ਦੀਆਂ ਤਿਆਰੀਆ ਸਬੰਧੀ ਰੀਵਿਊ ਮੀਟਿੰਗ ਐਸ.ਜੀ.ਐਸ. ਖ਼ਾਲਸਾ ...
ਨੂਰਪੁਰ ਬੇਦੀ, 23 ਜਨਵਰੀ (ਹਰਦੀਪ ਸਿੰਘ ਢੀਂਡਸਾ)-ਇਲਾਕੇ ਦੇ ਪਿੰਡ ਬੜਵਾ ਅਤੇ ਚੈਹੜਮਜਾਰਾ ਦੇ ਸਾਂਝੇ ਰਸਤੇ ਦੀ ਸੜਕ ਵਿਚ 24 ਘੰਟੇ ਗੋਡੇ-ਗੋਡੇ ਪਾਣੀ ਖੜ੍ਹਾ ਰਹਿਣ ਕਾਰਨ ਦੋਨਾਂ ਪਿੰਡਾਂ ਦੇ ਲੋਕ ਦੁਖੀ ਹਨ | ਇਸ ਸੜਕ ਵਿਚ ਪਾਣੀ ਖੜ੍ਹਨ ਨਾਲ ਜਿੱਥੇ ਦੋਵਾਂ ਪਿੰਡਾਂ ...
ਨੰਗਲ, 23 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਅਤੇ ਸਮਾਜ ਸੇਵੀ ਸੰਸਥਾ ਵਿਸ਼ਵਕਰਮਾ ਲੌਜ ਨੰਬਰ 173 ਸਰਾਭਾ ਨਗਰ ਲੁਧਿਆਣਾ ਵਲੋਂ ਖ਼ਾਲਸਾ ਮਾਡਲ ਸਕੂਲ ਪਿੰਡ ਦੇਹਲਾਂ 'ਚ ਬਦਲਦੀ ਜੀਵਨ ਸ਼ੈਲੀ ਬਾਰੇ ਸਮਾਗਮ ਕਰਵਾਇਆ ਗਿਆ | ਪੰਜਾਬ ...
ਪੰਚਕੂਲਾ, 23 ਜਨਵਰੀ (ਕਪਿਲ)-ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਵਲੋਂ ਪੰਚਕੂਲਾ ਵਿਖੇ ਪਹੁੰਚ ਕੇ 2020 ਤੱਕ ਚੱਲੇ ਪਾਰਟੀ ਮੈਂਬਰਸ਼ਿਪ ਅਭਿਆਨ ਦੀ ਸਮੀਖਿਆ ਕੀਤੀ ਗਈ | ਮੀਟਿੰਗ ਵਿਚ ਪਾਰਟੀ ਦੇ ਸੂਬਾ ਪ੍ਰਧਾਨ ਨਿਸ਼ਾਂਤ ਸਿੰਘ, ਰਾਸ਼ਟਰੀ ਪ੍ਰਧਾਨ ਡਾ: ...
ਰੂਪਨਗਰ, 23 ਜਨਵਰੀ (ਸਟਾਫ਼ ਰਿਪੋਰਟਰ)-ਹੰੁਡਈ ਮੋਟਰ ਇੰਡੀਆ ਲਿਮ. ਸ਼ੋਅਰੂਮ ਭਾਖੜਾ ਹੰੁਡਈ ਰੂਪਨਗਰ ਵਲੋਂ ਨਵੀਂ ਕਾਰ ਔਰਾ ਦੀ ਘੁੰਡ ਚੁਕਾਈ ਕੀਤੀ ਗਈ | ਇਸ ਦੀ ਰਸਮ ਕੰਪਨੀ ਦੇ ਖੇਤਰੀ ਮੈਨੇਜਰ ਧੀਰਜ ਖੱਤਰੀ, ਸਹਾਇਕ ਸੀਨੀਅਰ ਮੈਨੇਜਰ ਸੌਰਭ ਕਿਸ਼ੋਰ, ਸ਼ੋਅਰੂਮ ਦੇ ਐਮ. ...
ਨੰਗਲ, 23 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਭਾਜਪਾ ਦੇ ਨਵੇਂ ਬਣੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦੀ ਅਗਵਾਈ ਹੇਠ ਸਮੁੱਚੇ ਦੇਸ਼ ਅੰਦਰ ਭਾਜਪਾ ਹੋਰ ਬੁਲੰਦੀਆਂ ਨੂੰ ਛੂਹੇਗੀ | ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ...
ਮੋਰਿੰਡਾ, 23 ਜਨਵਰੀ (ਪਿ੍ਤਪਾਲ ਸਿੰਘ)-ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਆਦੇਸ਼ਾਂ ਅਨੁਸਾਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਮੋਰਿੰਡਾ ਵਲੋਂ ਨਜ਼ਦੀਕੀ ਪਿੰਡ ਦੁੱਮਣਾ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ | ਇਸ ਸਬੰਧੀ ਸਹਾਇਕ ਬਾਲ ਵਿਕਾਸ ...
ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-35-35 ਵਰ੍ਹੇ ਹੋਮਗਾਰਡ ਦੀ ਸੇਵਾ ਕਰਨ ਮਗਰੋਂ ਸੇਵਾ ਮੁਕਤ ਹੋਏ ਪੰਜਾਬ ਦੇ ਹੋਮਗਾਰਡਾਂ ਵਲੋਂ ਕੌਮੀ ਰਾਜ ਮਾਰਗ 'ਤੇ ਸੋਲਖੀਆਂ ਟੋਲ ਪਲਾਜ਼ਾ ਨੇੜੇ ਲੱਗਿਆ ਧਰਨਾ ਅੱਜ 564 ਦਿਨ 'ਚ ਸ਼ਾਮਿਲ ਹੋ ਗਿਆ ਹੈ | ਉਨ੍ਹਾਂ ਐਲਾਨ ਕੀਤਾ ਕਿ ਉਹ 26 ...
ਮੋਰਿੰਡਾ, 23 ਜਨਵਰੀ (ਕੰਗ)-ਅੱਜ ਇੱਥੇ ਮਿਲਕ ਪਲਾਂਟ ਮੁਹਾਲੀ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਡੂੰਮਛੇੜੀ, ਪਰਮਜੀਤ ਸਿੰਘ ਅਮਰਾਲੀ, ਕੁਲਦੀਪ ਸਿੰਘ ਸੰਧੂ, ਅਮਰ ਸਿੰਘ ਕਲਾਰਾਂ, ...
ਰੂਪਨਗਰ, 23 ਜਨਵਰੀ (ਸ. ਰ)-ਪੀ. ਐਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਮੰਡਲ ਯੂਨਿਟ ਰੋਪੜ ਵਲੋਂ ਸੰਚਾਲਨ ਮੰਡਲ ਰੋਪੜ ਦਫ਼ਤਰ ਸੀ. ਐਚ. ਬੀ. ਤੇ ਪੀ. ਟੀ. ਐਸ. ਕਰਮਚਾਰੀਆਂ ਦੀਆਂ ਕਈ ਮਹੀਨੇ ਤੋਂ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਰੋਸ ਰੈਲੀ ਹੋਈ | ਰੋਸ ਰੈਲੀ ਦੀ ...
ਸ੍ਰੀ ਅਨੰਦਪੁਰ ਸਾਹਿਬ, 23 ਜਨਵਰੀ (ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਨਾਨ-ਗਜ਼ਟਿਡ ਯੂਨੀਅਨ ਰਜਿਸਟਰਡ ਦੀ ਮੀਟਿੰਗ ਸੂਬਾ ਸਕੱਤਰ ਨਰਿੰਦਰ ਪ੍ਰੀਤ ਸਿੰਘ ਕਟੋਚ ਦੀ ਪ੍ਰਧਾਨਗੀ ਵਿਚ ਕੀਤੀ ਗਈ | ਜਿਸ ਵਿਚ ਵਣ ਗਾਰਡਾਂ ਤੋਂ ਫਰੈਸਟਰਾਂ ਦੇ ਅਹੁਦੇ 'ਤੇ ਤਰੱਕੀ ਸਬੰਧੀ ਅਤੇ ...
ਸ੍ਰੀ ਚਮਕੌਰ ਸਾਹਿਬ, 23 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੋਨਾ ਕਲਾਂ ਵਿਖੇ ਮਾਣਯੋਗ ਸੀ. ਜੇ. ਐੱਮ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹਰਸਿਮਰਨਜੀਤ ਸਿੰਘ ਦੇ ਆਦੇਸ਼ਾਂ 'ਤੇ ਮੁਫ਼ਤ ਕਾਨੂੰਨੀ ਸਹਾਇਤਾ ...
ਨੂਰਪੁਰ ਬੇਦੀ, 23 ਜਨਵਰੀ (ਹਰਦੀਪ ਸਿੰਘ ਢੀਂਡਸਾ)-ਮਾਸਟਰ ਕੇਡਰ ਯੂਨੀਅਨ ਬਲਾਕ ਤਖ਼ਤਗੜ੍ਹ ਦੀ ਚੋਣ ਸਥਾਨਕ ਰੈਸਟ ਹਾਊਸ ਵਿਖੇ ਜ਼ਿਲ੍ਹਾ ਪ੍ਰਧਾਨ ਮੁਹਿੰਦਰ ਸਿੰਘ ਰਾਣਾ ਅਤੇ ਸੂਬਾ ਜਨਰਲ ਸਕੱਤਰ ਵਾਸ਼ਿੰਗਟਨ ਸਿੰਘ ਸਮੀਰੋਵਾਲ ਦੀ ਪ੍ਰਧਾਨਗੀ ਹੇਠ ਹੋਈ | ਬਲਾਕ ਦੇ ...
ਸ੍ਰੀ ਅਨੰਦਪੁਰ ਸਾਹਿਬ, 23 ਜਨਵਰੀ (ਨਿੱਕੂਵਾਲ, ਕਰਨੈਲ ਸਿੰਘ)-ਸਥਾਨਕ ਨਗਰ ਕੌਾਸਲ ਦੇ ਮੁਹੱਲਾ ਘੱਟੀਵਾਲ ਵਿਖੇ ਨਗਰ ਕੌਾਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਵਲੋਂ 12 ਲੱਖ ਦੀ ਲਾਗਤ ਨਾਲ ਵਿਕਾਸ ਕਾਰਜ ਸ਼ੁਰੂ ਕੀਤੇ ਗਏ | ਪ੍ਰਧਾਨ ਜੀਤਾ ਨੇ ਦੱਸਿਆ ਕਿ ਪੰਜਾਬ ਵਿਧਾਨ ...
ਸੰਤੋਖਗੜ੍ਹ, 23 ਜਨਵਰੀ (ਮਲਕੀਅਤ ਸਿੰਘ)-ਦਸਮੇਸ਼ ਪਬਲਿਕ ਸਕੂਲ ਗੁਰਪਲਾਹ ਸਾਹਿਬ (ਊਨਾ) ਵਿਖੇ ਸੀ.ਬੀ.ਐਸ.ਈ. ਦੇ ਬੋਰਡ ਤੋਂ ਮਾਨਤਾ ਮਿਲਣ ਦੀ ਖ਼ੁਸ਼ੀ ਵਿਚ ਅਤੇ ਪਰਮ ਪਿਤਾ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ | ਸਕੂਲ ਦੀ ...
ਖਰੜ, 23 ਜਨਵਰੀ (ਜੰਡਪੁਰੀ)-ਪਿੰਡ ਦੇਸੂਮਾਜਰਾ ਦੇ ਇਕ ਵਸਨੀਕ ਗੁਲਜ਼ਾਰ ਸਿੰਘ ਨੇ ਖਰੜ ਪ੍ਰਸ਼ਾਸਨ ਨੂੰ ਇਕ ਦਰਖ਼ਾਸਤ ਦੇ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਦੁਕਾਨ ਲਾਗੇ ਇਕ ਬੇਸਮੈਂਟ ਵਿਚ ਵੱਡੇ ਸਿਲੰਡਰਾਂ 'ਚੋਂ ਛੋਟੇ ਸਿਲੰਡਰਾਂ ਵਿਚ ਗੈਸ ਭਰਨ ਦਾ ਗੋਰਖਧੰਦਾ ਚੱਲ ...
ਐੱਸ. ਏ. ਐੱਸ. ਨਗਰ, 23 ਜਨਵਰੀ (ਜਸਬੀਰ ਸਿੰਘ ਜੱਸੀ)-ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਮੁਹਾਲੀ ਪੁਲਿਸ ਵਲੋਂ ਅੱਜ ਸ਼ਹਿਰ ਅੰਦਰ ਤਲਾਸ਼ੀ ਅਭਿਆਨ ਚਲਾਇਆ ਗਿਆ | ਇਸ ਸਬੰਧੀ ਥਾਣਾ ਫੇਜ਼-1 ਦੇ ਮੁਖੀ ਮਨਫੂਲ ਸਿੰਘ ਤੇ ਥਾਣਾ ਮਟੌਰ ਦੇ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ...
ਐੱਸ. ਏ. ਐੱਸ. ਨਗਰ, 23 ਜਨਵਰੀ (ਕੇ. ਐੱਸ. ਰਾਣਾ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਅੱਜ ਕਰਤਾਰ ਸਿੰਘ ਰਾਣੂ ਯਾਦਗਾਰੀ ਟਰੱਸਟ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਾਲ 2020 ਦਾ ਕੈਲੰਡਰ ਰਿਲੀਜ਼ ਕੀਤਾ ਗਿਆ | ਇਸ ਮੌਕੇ ਕੈਬਨਿਟ ...
ਖਰੜ, 23 ਜਨਵਰੀ (ਜੰਡਪੁਰੀ)-ਨਵ-ਚੇਤਨਾ ਵੈਲਫੇਅਰ ਟਰੱਸਟ ਵਲੋਂ ਪੰਜਾਬ ਪੱਧਰ ਦੀ ਪਹਿਲੀ ਬਾਡੀ ਬਿਲਡਰ ਚੈਂਪੀਅਨਸ਼ਿਪ 'ਹਰਕੂਲੈਸ ਪੰਜਾਬ' ਖਰੜ ਦੇ ਐਨੀਜ਼ ਸਕੂਲ ਵਿਖੇ ਕਰਵਾਈ ਗਈ | ਚੈਂਪੀਅਨਸ਼ਿਪ ਦਾ ਉਦਘਾਟਨ ਕਰਦਿਆਂ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ...
ਜ਼ੀਰਕਪੁਰ, 23 ਜਨਵਰੀ (ਅਵਤਾਰ ਸਿੰਘ)-ਢਕੌਲੀ ਪੁਲਿਸ ਨੇ ਭਾਰਤੀ ਸਟੇਟ ਬੈਂਕ ਦੀ ਪੀਰਮੁਛੱਲਾ ਸ਼ਾਖਾ ਦੇ ਮੈਨੇਜਰ ਦੀ ਸ਼ਿਕਾਇਤ 'ਤੇ ਦੋ ਵਿਅਕਤੀਆਂ ਿਖ਼ਲਾਫ ਬੈਂਕ ਤੋਂ ਕਰਜ਼ਾ ਲੈ ਕੇ ਕਿਸ਼ਤਾਂ ਨਾ ਵਾਪਸ ਕਰਨ ਦੇ ਦੋਸ਼ ਹੇਠ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ...
ਐੱਸ. ਏ. ਐੱਸ. ਨਗਰ, 23 ਜਨਵਰੀ (ਜਸਬੀਰ ਸਿੰਘ ਜੱਸੀ)-ਐੱਸ. ਟੀ. ਐੱਫ. ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਬਲੌਾਗੀ ਬੈਰੀਅਰ ਵਿਖੇ ਨਾਕਾਬੰਦੀ ਕਰਕੇ 1 ਵਿਅਕਤੀ ਨੂੰ 20 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ | ਉਕਤ ਵਿਅਕਤੀ ਦੀ ਪਛਾਣ ਗੁਰਪ੍ਰੀਤ ...
ਖਰੜ, 23 ਜਨਵਰੀ (ਜੰਡਪੁਰੀ)-ਖਰੜ ਸਿਟੀ ਪੁਲਿਸ ਨੇ ਖਰੜ ਦੀ ਇਕ ਅਦਾਲਤ ਦੇ ਹੁਕਮਾਂ 'ਤੇ ਮੁਹਾਲੀ ਦੇ ਰਹਿਣ ਵਾਲੇ ਹਰਮੇਸ਼ ਕੁਮਾਰ ਪਾਹਵਾ ਦੇ ਿਖ਼ਲਾਫ਼ ਧਾਰਾ 174 ਏ ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧੀ ਖਰੜ ਦੀ ...
ਨੰਗਲ, 23 ਜਨਵਰੀ (ਪ੍ਰੋ. ਅਵਤਾਰ ਸਿੰਘ)-ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਕਮੇਟੀ ਨੰਗਲ ਵਲੋਂ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਫ਼ਿਰਕੂ ਸਦਭਾਵਨਾ ਦਿਵਸ ਵਜੋਂ 12 ਅੱਡਾ ਮਾਰਕੀਟ ਵਿਖੇ ਮਨਾਇਆ ਗਿਆ | ਇਸ ਮੌਕੇ ਕਾ: ਸੁਖਦੇਵ ਸਿੰਘ ਵੱਲੋਂ ਸੁਭਾਸ਼ ਚੰਦਰ ...
ਨੰਗਲ, 23 ਜਨਵਰੀ (ਪ੍ਰੋ. ਅਵਤਾਰ ਸਿੰਘ)-ਪੰਜਾਬ ਪਾਵਰ ਕਾਮ ਸਭ ਡਿਵੀਜ਼ਨ ਦਫ਼ਤਰ ਵਿਚ ਖੇਤਰ 'ਚ ਸੁੱਖ ਸ਼ਾਂਤੀ ਦੀ ਕਾਮਨਾ ਨੂੰ ਲੈ ਕੇ ਐੱਸ.ਡੀ.ਓ. ਓਮ ਪ੍ਰਕਾਸ਼ ਸ਼ਰਮਾ ਦੀ ਅਗਵਾਈ ਵਿਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਅਤੇ ਪਾਠ ਦੇ ਭੋਗ ਤੋਂ ਬਾਅਦ ਸੰਗਤ ਲਈ ਲੰਗਰ ...
ਰੂਪਨਗਰ, 23 ਜਨਵਰੀ (ਸ.ਰ.)-ਸਿਹਤ ਮੁਲਾਜ਼ਮਾਂ ਦੀ ਸਾਂਝੀ ਜਥੇਬੰਦੀ ਮਲਟੀਪਰਪਜ਼ ਮੇਲ ਅਤੇ ਫੀਮੇਲ ਯੂਨੀਅਨ ਵਲੋਂ ਸਾਥੀ ਸਿਕੰਦਰ ਸਿੰਘ ਢੇਰ ਅਤੇ ਭੈਣ ਸਰਬਜੀਤ ਕੌਰ ਦੀ ਪ੍ਰਧਾਨਗੀ ਹੇਠ ਕਨਵੈੱਨਸ਼ਨ ਕਰਕੇ ਆਪਣੀਆਂ ਭਖਦੀਆਂ ਮੰਗਾਂ ਲਈ ਸਿਵਲ ਸਰਜਨ ਰਾਹੀਂ ਮਾਣਯੋਗ ...
ਮੋਰਿੰਡਾ, 23 ਜਨਵਰੀ (ਕੰਗ)-ਮੋਰਿੰਡਾ ਨੇੜਲੇ ਪਿੰਡ ਤਾਜਪੁਰਾ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਅਤੇ ਮੌਜੂਦਾ ਪੰਚ ਲਖਵੀਰ ਸਿੰਘ ਵਲੋਂ ਬੀ.ਡੀ.ਪੀ.ਓ. ਮੋਰਿੰਡਾ ਅਤੇ ਐਸ.ਡੀ.ਐਮ. ਮੋਰਿੰਡਾ ਨੂੰ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਹੀ ਪਿੰਡ ਦਾ ਇਕ ਵਿਅਕਤੀ ਮਗਰਲੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX