ਬਰਗਾੜੀ, 23 ਜਨਵਰੀ (ਲਖਵਿੰਦਰ ਸ਼ਰਮਾ)-ਬਰਗਾੜੀ ਵਿਖੇ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਮੇਂ ਬਹਿਬਲ ਕਲਾਂ 'ਚ ਵਾਪਰੇ ਗੋਲੀਕਾਂਡ ਦੇ ਇਕੋ ਇਕ ਮੁੱਖ ਗਵਾਹ ਸੁਰਜੀਤ ਸਿੰਘ, ਜਿਸ ਦੀ ਪਿਛਲੇ ਦਿਨੀਂ ਮੌਤ ਹੋ ਗਈ, ਦੇ ਪਰਿਵਾਰ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੁੱਖ ਸਾਂਝਾ ਕਰਦਿਆਂ ਬੰਦ ਕਮਰਾ ਮੀਟਿੰਗ ਕੀਤੀ | ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ, ਭਰਾ ਮਲਕੀਤ ਸਿਘ, ਪੁੱਤਰ ਲਖਵਿੰਦਰ ਸਿੰਘ ਨੇ ਕਥਿਤ ਦੋਸ਼ ਲਗਾਇਆ ਕਿ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਸ਼ਹਿ 'ਤੇ ਮਨਜਿੰਦਰ ਸਿੰਘ ਬਿਜਲੀ ਵਿਭਾਗ ਅਤੇ ਪੁਲਿਸ ਵਿਭਾਗ ਰਾਹੀਂ ਉਨ੍ਹਾਂ ਨੂੰ ਨਾਜਾਇਜ਼ ਪ੍ਰੇਸ਼ਾਨ ਕਰ ਰਿਹਾ ਸੀ | ਦੁੱਖ ਸਾਂਝਾ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਮੌਤ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਇਕੋ ਇਕ ਮੁੱਖ ਗਵਾਹ ਸੁਰਜੀਤ ਸਿੰਘ ਨੂੰ ਸੰਭਾਲਣ ਅਤੇ ਹਰ ਮਦਦ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਸੀ ਪਰ ਉਲਟਾ ਸਰਕਾਰੀ ਵਿਭਾਗ ਹੀ ਸੁਰਜੀਤ ਸਿੰਘ ਨੂੰ ਪ੍ਰੇਸ਼ਾਨ ਕਰਦੇ ਰਹੇ | ਸੁਰਜੀਤ ਸਿੰਘ ਨੇ ਆਪਣੀ ਪ੍ਰੇਸ਼ਾਨੀ ਸਬੰਧੀ ਪੁਲਿਸ ਅਤੇ ਗ੍ਰਹਿ ਵਿਭਾਗ ਨੂੰ ਚਿੱਠੀਆਂ ਰਾਹੀਂ ਸੂਚਿਤ ਵੀ ਕੀਤਾ ਪ੍ਰੰਤੂ ਸੁਰਜੀਤ ਸਿੰਘ ਦੀ ਕਿਸੇ ਨੇ ਨਹੀਂ ਸੁਣੀ | ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਗੁਰਪ੍ਰੀਤ ਸਿੰਘ ਕਾਂਗੜ ਉਪਰ ਪਰਚਾ ਦਰਜ ਕਰਕੇ ਜਾਂਚ ਹੋਣੀ ਚਾਹੀਦੀ ਹੈ | ਸ: ਬਾਦਲ ਨੇ ਸਥਾਨਕ ਲੀਡਰਸ਼ਿਪ ਨੂੰ ਹਦਾਇਤ ਕੀਤੀ ਕਿ ਪਰਿਵਾਰ ਨੂੰ ਇਨਸਾਫ਼ ਦੇਣ ਲਈ ਹਰ ਤਰ੍ਹਾਂ ਦਾ ਸੰਘਰਸ਼ ਕੀਤਾ ਜਾਵੇ ਅਤੇ ਪਰਿਵਾਰ ਨੂੰ ਅਦਾਲਤੀ ਮਦਦ ਵੀ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਨੂੰ ਕਾਂਗਰਸ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਵਰਤਿਆ ਕਿਉਂਕਿ ਵਿਰੋਧੀਆਂ ਕੋਲ ਕੋਈ ਹੋਰ ਮੁੱਦਾ ਨਹੀਂ ਸੀ | ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ, ਬੁਲਾਰਾ ਪਰਮਬੰਸ ਸਿੰਘ ਬੰਟੀ ਰੋਮਾਣਾ, ਸੂਬਾ ਸਿੰਘ ਬਾਦਲ, ਗੁਰਚੇਤ ਸਿੰਘ ਢਿੱਲੋਂ, ਯਾਦਵਿੰਦਰ ਜ਼ੈਲਦਾਰ ਜੈਤੋ, ਕੁਲਦੀਪ ਸਿੰਘ ਬਹਿਬਲ, ਅਮਰਪ੍ਰੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ |
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜਵਾਹਰ ਨਗਰ ਕੈਂਪ 'ਚ ਅੱਜ ਦੇਰ ਰਾਤ ਦੋ ਹਥਿਆਰਬੰਦ ਨੌਜਵਾਨਾਂ ਵਲੋਂ ਹੋਟਲ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਜਾਣਕਾਰੀ ਅਨੁਸਾਰ ਘਟਨਾ ਅੱਜ ਰਾਤ 8:30 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਬੱਸ ...
ਐੱਸ. ਏ. ਐੱਸ. ਨਗਰ, 23 ਜਨਵਰੀ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-11 ਅਧੀਨ ਪੈਂਦੇ ਫੇਜ਼-10 ਵਿਚਲੀ ਇਕ ਕੋਠੀ 'ਚ 17 ਸਾਲਾ ਇਕ ਲੜਕੇ ਵਲੋਂ ਆਪਣੇ ਪਿਤਾ ਦੀ ਲਾਇਸੈਂਸੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਛਾਣ ...
ਅੰਮਿ੍ਤਸਰ, 23 ਜਨਵਰੀ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਬਿ ਦੇ ਰਸਤੇ ਵਿਚ ਵਿਰਾਸਤੀ ਮਾਰਗ 'ਤੇ ਲਗਾਏ ਗਏ ਗਿੱਧੇ-ਭੰਗੜੇ ਦੇ ਸੱਭਿਆਚਾਰਕ ਬੁੱਤਾਂ ਦੇ ਮਾਮਲੇ ਦੇ ਹੱਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਤੇ ਦਿਨ ਗਠਿਤ ...
ਸੁਖਵੰਤ ਸਿੰਘ ਗਿੱਲ
ਮਾਛੀਵਾੜਾ ਸਾਹਿਬ, 23 ਜਨਵਰੀ- ਦੇਸ਼ ਦੀ ਵੰਡ ਤੋਂ ਬਾਅਦ ਬਜ਼ੁਰਗਾਂ ਵਲੋਂ ਤੰਗੀਆਂ ਤੇ ਮਜ਼ਬੂਰੀਆਂ ਨੂੰ ਝੱਲਦਿਆਂ ਸਖ਼ਤ ਮਿਹਨਤ ਨਾਲ ਚਲਾਏ ਆਪਣੇ ਕੰਮਾਂ-ਕਾਰਾਂ ਨੂੰ ਨੌਜਵਾਨ ਪੀੜ੍ਹੀ ਵਲੋਂ ਨਾ ਅਪਣਾਉਣ ਕਾਰਨ ਮਾਪੇ ਫ਼ਿਕਰਾਂ 'ਚ ਘਿਰੇ ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਖ਼ਤਰਨਾਕ ਗੈਂਗਸਟਰ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਤੇ ਹਥਿਆਰ ਵੀ ਬਰਾਮਦ ਕੀਤੇ ਹਨ | ਇਸ ਸਬੰਧੀ ...
ਐੱਸ. ਏ. ਐੱਸ. ਨਗਰ, 23 ਜਨਵਰੀ (ਜਸਬੀਰ ਸਿੰਘ ਜੱਸੀ)-ਡੀ. ਐੱਸ. ਪੀ. ਅਤੁਲ ਸੋਨੀ ਵਲੋਂ ਆਪਣੀ ਪਤਨੀ ਸੁਨੀਤਾ ਸੋਨੀ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਅਤੁਲ ਸੋਨੀ ਵਲੋਂ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਗਰੀਸ਼ ਦੀ ਅਦਾਲਤ 'ਚ ਆਪਣੇ ਵਕੀਲ ਰਾਹੀਂ ਅਗਾਊਾ ਜ਼ਮਾਨਤ ਦੀ ...
ਅੰਮਿ੍ਤਸਰ, 23 ਜਨਵਰੀ (ਸੁਰਿੰਦਰ ਕੋਛੜ)¸ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਵਲੋਂ 10 ਦਸੰਬਰ ਨੂੰ ਜ਼ਿਲ੍ਹਾ ਨਾਰੋਵਾਲ ਦੇ ਰਮੇਸ਼ ਸਿੰਘ ਅਰੋੜਾ ਦੀ ਦੂਜੀ ਵਾਰ ਐਮ. ਪੀ. ਏ. (ਮੈਂਬਰ ਸੂਬਾਈ ਅਸੈਂਬਲੀ) ਦੀ ਕੀਤੀ ਗਈ ਨਿਯੁਕਤੀ ਤੋਂ ਬਾਅਦ ਉਨ੍ਹਾਂ ਅੱਜ ...
ਚੰਡੀਗੜ੍ਹ, 23 ਜਨਵਰੀ (ਸੁਰਜੀਤ ਸਿੰਘ ਸੱਤੀ)-ਬਾਲੀਵੁੱਡ ਅਦਾਕਾਰਾਂ ਰਵੀਨਾ ਟੰਡਨ (45) ਅਤੇ ਫਰਹਾ ਖ਼ਾਨ (54) ਵਿਰੁੱਧ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸੋਨਾ ਮਸੀਹ ਉਰਫ਼ ਸੋਨੂ ਜਾਫਰ ਦੀ ਸ਼ਿਕਾਇਤ 'ਤੇ ਅਜਨਾਲਾ (ਅੰਮਿ੍ਤਸਰ) ਵਿਖੇ ਈਸਾਈਆਂ ਦੀਆਂ ਧਾਰਮਿਕ ...
ਅੰਮਿ੍ਤਸਰ, 23 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਭਗਵਾਨ ਸਿੰਘ ਦੀ ਪੁੱਤਰੀ ਜਗਜੀਤ ਕੌਰ ਨੂੰ ਕਥਿਤ ਤੌਰ 'ਤੇ 28 ਅਗਸਤ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਾਏ ਜਾਣ ਦੇ ...
ਅੰਮਿ੍ਤਸਰ, 23 ਜਨਵਰੀ (ਸੁਰਿੰਦਰ ਕੋਛੜ)¸ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਤੀਨ ਹੱਟੀ ਖੇਤਰ 'ਚ ਬਣਾਈਆਂ ਗਈਆਂ ਝੁੱਗੀਆਂ-ਝੌਾਪੜੀਆਂ 'ਚ ਲੰਘੀ ਰਾਤ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 100 ਝੌਾਪੜੀਆਂ ਸੜ ਕੇ ਸੁਆਹ ਹੋ ਗਈਆਂ | ਪ੍ਰਾਪਤ ਵੇਰਵਿਆਂ ਅਨੁਸਾਰ ਤੀਨ ਹੱਟੀ ਪੁਲ ...
ਪੁਨੀਤ ਬਾਵਾ
ਲੁਧਿਆਣਾ, 23 ਜਨਵਰੀ-ਕੇਂਦਰ ਸਰਕਾਰ ਵਲੋਂ ਦੇਸ਼ ਭਰ ਵਿਚ ਸ਼ੁਰੂ ਕੀਤੀ ਗਈ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਦੇ ਪੰਜਾਬ ਵਿਚ ਬਹੁਤੇ ਚੰਗੇ ਨਤੀਜੇ ਸਾਹਮਣੇ ਨਹੀਂ ਆਏ | ਯੋਜਨਾ ਤਹਿਤ ਕੇਂਦਰ ਸਰਕਾਰ ਨੇ ਉੱਤਰ ਪ੍ਰਦੇਸ਼, ਹਰਿਆਣਾ, ਉੱਤਰਾਖੰਡ, ਪੰਜਾਬ, ...
ਦੋਰਾਹਾ, 23 ਜਨਵਰੀ (ਮਨਜੀਤ ਸਿੰਘ ਗਿੱਲ)-ਖਾਣ ਪੀਣ ਦੀਆਂ ਆਦਤਾਂ ਅਤੇ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਦੇ ਕਾਰਨ ਜੀਵਨ ਸ਼ੈਲੀ 'ਚ ਬਦਲਾਅ ਹੋਣ ਨਾਲ ਮਨੁੱਖ ਦਿਨ ਪ੍ਰਤੀ ਦਿਨ ਜਾਨਲੇਵਾ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ, ਜਿਨ੍ਹਾਂ ਵਿਚੋਂ ਮੋਟਾਪਾ ਅਤੇ ...
ਅੰਮਿ੍ਤਸਰ, 23 ਜਨਵਰੀ (ਸੁਰਿੰਦਰ ਕੋਛੜ)¸ਪਾਕਿਸਤਾਨ 'ਚ ਘੱਟ ਗਿਣਤੀ ਹਿੰਦੂ ਭਾਈਚਾਰੇ ਨਾਲ ਸਬੰਧਿਤ ਲੜਕੀਆਂ ਦੇ ਅਗਵਾ, ਧਰਮ ਪਰਿਵਰਤਨ ਅਤੇ ਜਬਰੀ ਵਿਆਹ ਦੇ ਮਾਮਲਿਆਂ ਦਾ ਨੋਟਿਸ ਲੈਂਦਿਆਂ ਪਾਕਿਸਤਾਨੀ ਮਨੁੱਖੀ ਅਧਿਕਾਰ ਸੰਗਠਨ ਨੇ ਪੀੜਤਾਂ ਦੇ ਹੱਕ 'ਚ ਆਪਣੀ ਆਵਾਜ਼ ...
ਅੰਮਿ੍ਤਸਰ, 23 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਸਿਵਲ ਜੱਜ ਅਤੇ ਨਿਆਇਕ ਮੈਜਿਸਟਰੇਟ ਜੈਕਬਾਬਾਦ ਇਮਤਿਆਜ਼ ਅਲੀ ਲਖੈਰ ਦੀ ਅਦਾਲਤ ਵਲੋਂ ਅੱਜ ਕਥਿਤ ਤੌਰ 'ਤੇ ਅਗਵਾ ਕੀਤੀ ਦੱਸੀ ਜਾ ਰਹੀ ਹਿੰਦੂ ਲੜਕੀ ਨਾਨਕੀ ਕੁਮਾਰੀ ਉਰਫ਼ ਮਹਿਕ ਕੁਮਾਰੀ ਨੂੰ ...
ਚੰਡੀਗੜ੍ਹ, 23 ਜਨਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਨੇ ਸਾਬਕਾ ਆਈ.ਏ.ਐੱਸ ਅਧਿਕਾਰੀ ਨਿਰਮਲਜੀਤ ਸਿੰਘ ਕਲਸੀ ਨੂੰ ਪੰਜਾਬ ਪੁਲਿਸ ਕੰਪਲੇਂਟ ਅਥਾਰਟੀ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਕਲਸੀ ਦੀ ਨਿਯੁਕਤੀ ਤਿੰਨ ...
ਜ਼ੀਰਕਪੁਰ, 23 ਜਨਵਰੀ (ਹਰਦੀਪ ਹੈਪੀ ਪੰਡਵਾਲਾ)-ਪੰਜਾਬ ਅੰਦਰ ਮਾਦਾ ਭਰੂਣ-ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਨੱਥ ਪਾਉਣ ਲਈ ਸਰਕਾਰ ਵਲੋਂ ਇਕ ਨਿੱਜੀ ਕੰਪਨੀ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਹੜੀ ਕਿ ਰਾਜ ਦੀਆਂ ਵੱਖ-ਵੱਖ ਥਾਵਾਂ 'ਤੇ ਗੁਪਤ ਰੂਪ 'ਚ ਸਟਿੰਗ ਆਪ੍ਰੇਸ਼ਨ ...
ਫੁੱਲਾਂਵਾਲ- ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਰਦਾਰਨੀ ਕੁਲਦੀਪ ਕੌਰ ਗਰੇਵਾਲ ਨਿਮਰਤਾ, ਸਾਦਗੀ ਤੇ ਇਮਾਨਦਾਰੀ ਦੀ ਸੱਚੀ-ਸੁੱਚੀ ਮੂਰਤ ਸਨ | ਨਿਤਨੇਮ ਉਨ੍ਹਾਂ ਦੇ ਅੰਤਲੇ ਸਵਾਸਾਂ ਤੱਕ ਨਾਲ ਨਿਭਿਆ | ਕੁਲਦੀਪ ਕੌਰ ਗਰੇਵਾਲ ਨੇ ਆਪਣੇ ਜੀਵਨ ਦੇ ...
ਸ੍ਰੀ ਅਨੰਦਪੁਰ ਸਾਹਿਬ, 23 ਜਨਵਰੀ (ਕਰਨੈਲ ਸਿੰਘ, ਨਿੱਕੂਵਾਲ)-ਹਰ ਵਾਰ ਦੀ ਤਰ੍ਹਾਂ ਛਿਮਾਹੀ ਰੱਖ-ਰਖਾਅ ਲਈ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖ਼ਾਲਸਾ ਆਮ ਸੈਲਾਨੀਆਂ ਲਈ 24 ਜਨਵਰੀ ਤੋਂ 31 ਜਨਵਰੀ ਤੱਕ ਬੰਦ ਰਹੇਗਾ | ਇਸ ਦੌਰਾਨ ਵਿਰਾਸਤ-ਏ-ਖ਼ਾਲਸਾ ਵਿਖੇ ਉਹ ਮੁਰੰਮਤ ਕੀਤੀ ...
ਪੋਜੇਵਾਲ ਸਰਾਂ, 23 ਜਨਵਰੀ (ਨਵਾਂਗਰਾਈਾ)- ਸਿੱਖਿਆ ਵਿਭਾਗ ਪੰਜਾਬ ਵਲੋਂ ਚਲਾਈ ਜਾ ਰਹੀ ਸਿੱਖਿਆ ਸੁਧਾਰ ਮੁਹਿੰਮ ਸਰਕਾਰੀ ਸਕੂਲਾਂ ਦੀਆ ਇਮਾਰਤਾਂ ਦੀ ਨੁਹਾਰ ਬਦਲਣ ਅਤੇ ਸਿੱਖਿਆ ਵਿਚ ਮਿਆਰੀ ਸੁਧਾਰ ਲਿਆਉਣ ਤੱਕ ਸੀਮਤ ਨਹੀਂ ਹੈ ਸਗੋਂ ਵਿਦਿਆਰਥੀਆਂ ਦੇ ਸਰਵਪੱਖੀ ...
ਹਰਜਿੰਦਰ ਸਿੰਘ ਸ਼ੈਲੀ ਅੰਮਿ੍ਤਸਰ, 23 ਜਨਵਰੀ ¸ਰੇਲਵੇ ਲਾਈਨਾਂ 'ਤੇ ਚੱਲਣ ਵਾਲੀ ਰੇਲਗੱਡੀ ਦੇ ਡੱਬੇ ਸੋਲਰ ਲਾਈਨਾਂ ਦੇ ਨਾਲ ਰੌਸ਼ਨ ਹੋਣਗੇ | ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਸ਼ੁਰੂਆਤੀ ਦੌਰ 'ਚ ਅੰਮਿ੍ਤਸਰ-ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈੱਸ (12053-54) ਰੇਲਗੱਡੀ ਦੇ ...
ਅੰਮਿ੍ਤਸਰ, 23 ਜਨਵਰੀ (ਰੇਸ਼ਮ ਸਿੰਘ)-ਅੰਮਿ੍ਤਸਰ ਦੇ ਦੁਸਹਿਰਾ ਕਾਂਡ ਦੀ ਡਵੀਜ਼ਨਲ ਕਮਿਸ਼ਨਰ ਜਲੰਧਰ ਵਲੋਂ ਕੀਤੀ ਜਾਂਚ ਉਪਰੰਤ ਪੇਸ਼ ਨਸ਼ਰ ਹੋਈ ਰਿਪੋਰਟ ਉਪਰੰਤ ਚਾਰਜ਼ਸੀਟ ਹੋਏ ਪੰਜ ਨਿਗਮ ਅਧਿਕਾਰੀਆਂ ਵਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ, ਜਿਸ ...
ਜਲੰਧਰ, 23 ਜਨਵਰੀ (ਜਸਪਾਲ ਸਿੰਘ)-ਯੰਗ ਲਾਇਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇ ਜੰਮੂ-ਕਸ਼ਮੀਰ ਹਾਈਕੋਰਟ ਦੇ ਵਕੀਲ ਤੇ ਸਮਾਜ ਸੇਵਕ ਨਿਤਿਨ ਬਖਸ਼ੀ ਨੇ ਆਰ. ਟੀ. ਆਈ. ਐਕਟ ਤਹਿਤ ਡੀ. ਜੀ. ਪੀ. ਪੰਜਾਬ ਦੇ ਲੋਕ ਸੰਪਰਕ ਅਧਿਕਾਰੀ ਕੋਲੋਂ ਰਾਜ ਦੇ ਸਾਰੇ ਐੱਸ. ਐੱਚ. ਓਜ਼ ਦੀ ਮੌਜੂਦਾ ...
ਲੁਧਿਆਣਾ, 23 ਜਨਵਰੀ (ਕਵਿਤਾ ਖੁੱਲਰ)-ਗੁਰਮਤਿ ਪ੍ਰਚਾਰ ਨੰੂ ਕੋਨੇ-ਕੋਨੇ 'ਚ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ | ਖਾਸ ਕਰਕੇ ਬਚਪਨ ਅਤੇ ਨੌਜਵਾਨੀ ਨੰੂ ਗੁਰਮਤਿ ਸਾਂਚੇ ਵਿਚ ਢਾਲਣ ਦੀ ਅੱਜ ਬਹੁਤ ਜ਼ਿਆਦਾ ਲੋੜ ਹੈ¢ ਇਹ ਵਿਚਾਰ ਜਵੱਦੀ ਟਕਸਾਲ ਦੇ ਮੁਖੀ ...
ਫੱਤੂਢੀਂਗਾ, 23 ਜਨਵਰੀ (ਬਲਜੀਤ ਸਿੰਘ)-ਪਿੰਡ ਬਾਘੂਆਣਾ ਥਾਣਾ ਫੱਤੂਢੀਂਗਾ ਦੇ ਵਿਅਕਤੀ ਵਲੋਂ ਮਾਮੂਲੀ ਤਕਰਾਰ ਕਾਰਨ ਆਪਣੀ ਪਤਨੀ ਦੀ ਕਹੀ ਮਾਰ ਕੇ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਪ੍ਰੇਮ ਸਿੰਘ ਪੁੱਤਰ ਬਚਨ ਸਿੰਘ ਨੇ ਮਾਮੂਲੀ ਝਗੜੇ ...
ਲੋਹਟਬੱਦੀ, 23 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਕੇਂਦਰ ਸਰਕਾਰ ਵਲੋਂ ਪੰਜਾਬ ਅੰਦਰ ਲੋੜਵੰਦ ਲੋਕਾਂ ਨੂੰ ਕੌਮੀ ਖੁਰਾਕ ਸੁਰੱਖਿਆ ਐਕਟ-2013 ਦੀ ਪਾਲਣਾ ਹਿੱਤ ਨੀਲੇ ਕਾਰਡਾਂ ਅਧੀਨ 35 ਲੱਖ 19 ਹਜ਼ਾਰ 5 ਸੌ 95 ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਸਸਤੀ ਕਣਕ-ਦਾਲ ਦੀ ਵੰਡ ...
ਪਟਿਆਲਾ, 23 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਸ਼੍ਰੋਮਣੀ ਪੰਜਾਬੀ ਲੇਖਕ ਡਾ. ਸੁਰਜੀਤ ਸਿੰਘ ਢਿੱਲੋਂ (88) ਦਾ ਅੱਜ ਦਿਹਾਂਤ ਹੋਣ ਉਪਰੰਤ ਪਟਿਆਲਾ ਵਿਖੇ ਸਸਕਾਰ ਕਰ ਦਿੱਤਾ ਗਿਆ | ਇਸ ਮੌਕੇ ਪੰਜਾਬੀ ਸਾਹਿਤ ਸਭਾ ਪਟਿਆਲਾ ਵਲੋਂ ਹੋਈ ਸ਼ੋਕ ਸਭਾ ਦੌਰਾਨ ਸਭਾ ਦੇ ਪ੍ਰਧਾਨ ਡਾ. ...
ਅੰਮਿ੍ਤਸਰ, 23 ਜਨਵਰੀ (ਹਰਮਿੰਦਰ ਸਿੰਘ)¸ਅਯੁੱਧਿਆ ਮਾਮਲੇ 'ਚ ਰਾਜਿੰਦਰ ਸਿੰਘ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਯੁੱਧਿਆ ਵਿਖੇ ਸ੍ਰੀ ਰਾਮ ਜਨਮ ਭੂਮੀ ਮੰਦਿਰ ਆਉਣ ਦੇ ਦਿੱਤੇ ਬਿਆਨ ਦੇ ਆਧਾਰ 'ਤੇ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਵਲੋਂ ਸੁਣਾਏ ...
ਤਲਵਾੜਾ, 23 ਜਨਵਰੀ (ਸੁਰੇਸ਼ ਕੁਮਾਰ)-ਤਲਵਾੜਾ ਦੇ ਕੰਢੀ ਖੇਤਰ ਦੇ ਲੋਕਾਂ ਦਾ ਸੂਬੇ ਦੀ ਕੈਪਟਨ ਸਰਕਾਰ ਤੋਂ ਮੋਹ ਭੰਗ ਹੋਣ ਲੱਗਾ ਹੈ | ਪਿਛਲੇ ਦਿਨੀਂ ਜ਼ਿਲੇ੍ਹ ਭਰ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਖ-ਵੱਖ ਪ੍ਰਾਪਤੀਆਂ ਦਰਸਾਉਂਦੇ ਹੋਰਡਿੰਗ ਲਗਾਏ ਗਏ ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਵੱਖ-ਵੱਖ ਕਾਰਵਾਈਆਂ ਕਾਰਨ ਪਿਛਲੇ ਕੁਝ ਸਮੇਂ ਤੋਂ ਚਰਚਾ ਵਿਚ ਆਏ ਬਹੁ-ਚਰਚਿਤ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ 25 ਜਨਵਰੀ ਨੂੰ ਹੋ ਰਹੇ ਸ਼ੋਅ ਦੀ ਪੁਲਿਸ ਨੇ ਸ਼ਰਤਾਂ ਨਾਲ ਇਜਾਜ਼ਤ ਦੇ ਦਿੱਤੀ ...
ਚੰਡੀਗੜ੍ਹ, 23 ਜਨਵਰੀ (ਅਜੀਤ ਬਿਊਰੋ)-ਰਾਸ਼ਟਰੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ-2020 ਪੰਜਾਬ ਸਰਕਾਰ ਵਲੋਂ ਪੀ.ਐੱਚ.ਡੀ. ਚੈਂਬਰ ਆਫ ਕਾਮਰਸ ਐਾਡ ਇੰਡਸਟਰੀ ਦੇ ਸਹਿਯੋਗ ਨਾਲ 27 ਫਰਵਰੀ ਤੋਂ 2 ਮਾਰਚ ਤੱਕ ਕਰਵਾਈ ਜਾ ਰਹੀ ਹੈ | ਇਹ ਜਾਣਕਾਰੀ ਪਸ਼ੂ ਪਾਲਣ, ਮੱਛੀ ...
ਚੰਡੀਗੜ੍ਹ, 23 ਜਨਵਰੀ (ਐਨ.ਐਸ. ਪਰਵਾਨਾ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਕੁਝ ਮੰਤਰੀਆਂ ਦੇ ਵਿਭਾਗਾਂ ਵਿਚ ਅਚਾਨਕ ਫੇਰ ਬਦਲ ਕਰ ਦਿੱਤਾ ਹੈ | ਰਾਜਪਾਲ ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਹੁਣ ਸੀ.ਆਈ.ਡੀ. ਵਿਭਾਗ ਮੁਕੰਮਲ ਤੌਰ 'ਤੇ ਖੱਟਰ ...
ਚੰਡੀਗੜ੍ਹ, 23 ਜਨਵਰੀ (ਅਜੀਤ ਬਿਊਰੋ)-ਸਰਬੱਤ ਸਿਹਤ ਬੀਮਾ ਯੋਜਨਾ (ਐੱਸ.ਐੱਸ.ਬੀ.ਵਾਈ.) ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਕਾਰਵਾਈ ਕਰਦਿਆਾ 'ਸਟੇਟ ਐਾਟੀ ਫਰਾਡ ਯੂਨਿਟ' (ਐੱਸ.ਏ.ਐੱਫ.ਯੂ.) ਨੇ ਧੋਖਾਧੜੀ ਕਰਨ ਵਾਲੇ 15 ਹਸਪਤਾਲਾਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ...
ਚੰਡੀਗੜ੍ਹ, 23 ਜਨਵਰੀ (ਰਣਜੀਤ ਸਿੰਘ/ਜਾਗੋਵਾਲ)-ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਤਿੰਨ ਲੜਕਿਆਂ ਨੂੰ ਜ਼ਿਲ੍ਹਾ ਅਦਾਲਤ ਨੇ 20-20 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਇਸ ਦੇ ਇਲਾਵਾ ਹਰੇਕ ਦੋਸ਼ੀ ਨੂੰ 1 ਲੱਖ 55 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ | ਦੋਸ਼ੀਆਂ ਦੀ ...
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਖ਼ਤਰਨਾਕ ਗੈਂਗਸਟਰ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਤੇ ਹਥਿਆਰ ਵੀ ਬਰਾਮਦ ਕੀਤੇ ਹਨ | ਇਸ ਸਬੰਧੀ ...
ਐੱਸ. ਏ. ਐੱਸ. ਨਗਰ, 23 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਰਕਾਰੀ ਸਕੂਲਾਂ ਦੇ ਅਧਿਆਪਕ ਬਹੁਪੱਖੀ ਪ੍ਰਤਿਭਾ ਦੇ ਮਾਲਕ ਹਨ | ਸਾਹਿਤਕਾਰ ਤੇ ਕਲਾਕਾਰ ਅਧਿਆਪਕ ਹੋਰ ਮਿਹਨਤ ਕਰਕੇ ਸਮਾਜ ਨੂੰ ਸੇਧ ਦੇਣ ਵਾਲੇ ਚੰਗੇ ਸਾਹਿਤ ਦੀ ਰਚਨਾ ਕਰਨ ਅਤੇ ਜੇਕਰ ਉਨ੍ਹਾਂ ਨੂੰ ਲੇਖਣੀ ...
ਚੰਡੀਗੜ੍ਹ, 23 ਜਨਵਰੀ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਪੋਸਟ ਮੈਟਿ੍ਕ ਵਜ਼ੀਫ਼ਿਆਂ ਦੀ ਬਕਾਇਆ ਅਦਾਇਗੀ ਜਾਰੀ ਕਰਨ 'ਚ ਹੋਈ ਦੇਰੀ ਦਾ ਗੰਭੀਰ ਨੋਟਿਸ ਲੈਂਦਿਆਂ ਆਖਿਆ ਕਿ ਉਹ ਇਸ ਮਸਲੇ ਨੂੰ ...
ਜਲੰਧਰ, 23 ਜਨਵਰੀ (ਸ਼ਿਵ ਸ਼ਰਮਾ) -ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਚੌਲ ਰੱਖਣ ਲਈ ਗੁਦਾਮਾਂ ਵਿਚ ਜਗ੍ਹਾ ਨਾ ਹੋਣ ਕਰਕੇ ਕਈ ਜਗ੍ਹਾ ਸ਼ੈਲਰ ਮਾਲਕਾਂ ਨੂੰ ਹੁਣ ਮਜ਼ਬੂਰੀ ਵਿਚ ਨੁਕਸਾਨ ਵਿਚ ਰਹਿ ਕੇ ਹੀ ਹਰਿਆਣਾ ਦੇ ਗੁਦਾਮਾਂ ਵਿਚ ਚੌਲ ਲਗਵਾਉਣ ਲਈ ਮਜ਼ਬੂਰ ਹੋਣਾ ਪੈ ...
ਐੱਸ. ਏ. ਐੱਸ. ਨਗਰ, 23 ਜਨਵਰੀ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਦੇ 'ਯੁਵਕ ਸੇਵਾਵਾਂ ਵਿਭਾਗ' ਵਲੋਂ ਸੂਬੇ 'ਚ ਪਹਿਲੀ ਵਾਰ ਨਵੀਂ ਅਤੇ ਵਿਲੱਖਣ ਸੋੋਚ ਤਹਿਤ ਨੌਜਵਾਨੀ ਵਿਚ ਅਨੋੋਖਾ ਵਿਕਾਸ-ਮੁਖੀ ਰੰਗ ਭਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 30 ਤੇ 31 ਜਨਵਰੀ ਨੂੰ ...
ਅੰਮਿ੍ਤਸਰ, 23 ਜਨਵਰੀ (ਰੇਸ਼ਮ ਸਿੰਘ)-ਅੰਮਿ੍ਤਸਰ ਦੇ ਦੁਸਹਿਰਾ ਕਾਂਡ ਦੀ ਡਵੀਜ਼ਨਲ ਕਮਿਸ਼ਨਰ ਜਲੰਧਰ ਵਲੋਂ ਕੀਤੀ ਜਾਂਚ ਉਪਰੰਤ ਪੇਸ਼ ਨਸ਼ਰ ਹੋਈ ਰਿਪੋਰਟ ਉਪਰੰਤ ਚਾਰਜ਼ਸੀਟ ਹੋਏ ਪੰਜ ਨਿਗਮ ਅਧਿਕਾਰੀਆਂ ਵਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ, ਜਿਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX