ਮਾਲੇਰਕੋਟਲਾ, 23 ਜਨਵਰੀ (ਕੁਠਾਲਾ, ਹਨੀਫ ਥਿੰਦ)- ਸ਼ੋ੍ਰਮਣੀ ਅਕਾਲੀ ਦਲ (ਬਾਦਲ) ਵਲੋਂ ਪੰਜਾਬ ਦੀ ਕੈਪਟਨ ਸਰਕਾਰ ਿਖ਼ਲਾਫ਼ ਦੋ ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਦੀ ਤਿਆਰੀ ਲਈ ਅੱਜ ਵਿਧਾਨ ਸਭਾ ਹਲਕੇ ਮਲੇਰਕੋਟਲਾ ਦੇ ਅਕਾਲੀ ਵਰਕਰਾਂ ਦੀ ਹਲਕਾ ਇੰਚਾਰਜ ਮੁਹੰਮਦ ਉਵੈਸ ਦੀ ਅਗਵਾਈ ਹੇਠ ਮਿਲਨ ਪੈਲੇਸ ਵਿਖੇ ਬੁਲਾਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਵਿਚ ਪਾਰਟੀ ਦੇ ਗਰੁੱਪ ਲੀਡਰ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਕਿ ਦੋ ਫਰਵਰੀ ਦੀ ਸੰਗਰੂਰ ਰੈਲੀ 'ਚ ਹੋਣ ਵਾਲਾ ਵਿਸ਼ਾਲ ਇਕੱਠ ਜਿੱਥੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਨਾਲ ਲੋਕਾਂ ਨੂੰ ਗੁਮਰਾਹ ਕਰ ਕੇ ਸਤ੍ਹਾ ਵਿਚ ਆਉਣ ਵਾਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਲੋਕ ਕਚਹਿਰੀ 'ਚ ਬੇਨਕਾਬ ਕਰੇਗੀ, ਉੱਥੇ ਸ਼ੋ੍ਰਮਣੀ ਅਕਾਲੀ ਦਲ ਦੀਆਂ ਸਰਕਾਰਾਂ ਦਾ ਅਨੰਦ ਮਾਣ ਕੇ ਪਾਰਟੀ ਨਾਲ ਗਦਾਰੀ ਕਰਨ ਵਾਲਿਆਂ ਨੂੰ ਵੀ ਕਰਾਰਾ ਜਵਾਬ ਦੇਵੇਗੀ | ਉਨ੍ਹਾਂ ਕੈਪਟਨ ਸਰਕਾਰ ਨੂੰ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਂਦਿਆਂ ਕਿਹਾ ਕਿ ਤਿੰਨ ਵਰਿ੍ਹਆਂ ਦੇ ਰਾਜ ਭਾਗ 'ਚ ਕਾਂਗਰਸ ਸਰਕਾਰ ਨੇ ਆਪਣੇ ਵਾਅਦਿਆਂ ਮੁਤਾਬਿਕ ਲੋਕਾਂ ਨੂੰ ਕੋਈ ਸਹੂਲਤ ਤਾਂ ਕੀ ਦੇਣੀ ਸੀ ਸਗੋਂ ਪਿਛਲੀ ਬਾਦਲ ਸਰਕਾਰ ਵੱਲੋਂ ਦਿੱਤੀ ਸਹੂਲਤਾਂ ਵੀ ਖੋਹ ਲਈਆਂ ਹਨ | ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ ਪਾਰਟੀ ਲੀਡਰਸ਼ਿਪ ਿਖ਼ਲਾਫ਼ ਕੀਤੀ ਬਗ਼ਾਵਤ ਬਾਰੇ ਮਰਹੂਮ ਜਥੇ. ਗੁਰਚਰਨ ਸਿੰਘ ਟੌਹੜਾ ਦੇ ਹਵਾਲੇ ਨਾਲ ਸ੍ਰੀ ਢਿੱਲੋਂ ਨੇ ਕਿਹਾ ਕਿ ਜਥੇ. ਵਰਗੇ ਵੱਡੇ ਕੱਦ ਦੇ ਲੀਡਰ ਵੀ ਕਹਿ ਗਏ ਹਨ, ਕਿ ਪਾਰਟੀ ਤੋਂ ਟੁੱਟਣ ਵਾਲਿਆਂ ਦਾ ਕੁਝ ਨਹੀਂ ਬਣਦਾ ਤੇ ਉਹ ਲੋਕ ਕਦੇ ਸਫ਼ਲ ਨਹੀਂ ਹੁੰਦੇ | ਉਨ੍ਹਾਂ ਨਾਗਰਿਕਤਾ ਸੋਧ ਬਿੱਲ 'ਚ ਮੁਸਲਿਮ ਭਾਈਚਾਰੇ ਨੂੰ ਸ਼ਾਮਿਲ ਕੀਤੇ ਜਾਣ ਬਾਰੇ ਸ਼ੋ੍ਰਮਣੀ ਅਕਾਲੀ ਦਲ ਦੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਕਾਨੰੂਨ 'ਚ ਮੁਸਲਿਮ ਭਾਈਚਾਰੇ ਨੂੰ ਲੈਣਾ ਹੀ ਪਵੇਗਾ | ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਢੀਂਡਸਾ ਪਰਿਵਾਰ ਉੱਪਰ ਤਿੱਖੇ ਹਮਲੇ ਕਰਦਿਆਂ ਦੋਸ਼ ਲਾਇਆ ਕਿ ਢੀਂਡਸਾ ਪਰਿਵਾਰ ਪਾਰਟੀ ਉਮੀਦਵਾਰਾਂ ਨੂੰ ਹਰਾਉਣ ਲਈ ਕਾਂਗਰਸ ਪਾਰਟੀ ਦੇ ਹੱਕ ਵਿਚ ਭੁਗਤਣ ਵਾਲਿਆਂ ਨੂੰ ਹੱਲਾਸ਼ੇਰੀ ਦੇ ਕੇ ਪਾਲਦਾ ਰਿਹਾ ਅਤੇ ਅਕਾਲੀ ਵਰਕਰਾਂ ਦਾ ਘਾਣ ਹੁੰਦਾ ਰਿਹਾ | ਸਾਬਕਾ ਵਿਧਾਇਕ ਝੂੰਦਾਂ ਨੇ ਢੀਂਡਸਾ ਪਰਿਵਾਰ ਦੇ ਪਾਰਟੀ 'ਚੋਂ ਚਲੇ ਜਾਣ ਨੂੰ ਪਾਰਟੀ ਦੀ ਮਜ਼ਬੂਤੀ ਲਈ ਸ਼ੁੱਭ ਸ਼ਗਨ ਦਸਦਿਆਂ ਕਿਹਾ ਕਿ ਰੱਬ ਦੀ ਕਿਰਪਾ ਨਾਲ ਅਜਿਹੇ ਆਗੂਆਂ ਤੋਂ ਖਹਿੜਾ ਛੁੱਟ ਗਿਆ ਜਿਨ੍ਹਾਂ ਨੇ ਹਮੇਸ਼ਾ ਪਾਰਟੀ ਦੀ ਪਿੱਠ 'ਚ ਛੁਰਾ ਮਾਰਨ ਵਾਲਿਆਂ ਦੀ ਪੁਸ਼ਤ ਪਨਾਹੀ ਕੀਤੀ ਹੈ | ਮੀਟਿੰਗ ਨੂੰ ਹਲਕਾ ਇੰਚਾਰਜ ਜਨਾਬ ਮੁਹੰਮਦ ਉਵੈਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਲੀਡਰ ਵੱਡਾ ਨਹੀਂ ਹੁੰਦਾ ਸਗੋਂ ਜਨਤਾ ਵੱਡੀ ਹੁੰਦੀ ਹੈ ਜੋ ਕਿਸੇ ਵਿਅਕਤੀ ਨੂੰ ਤਾਕਤ ਬਖ਼ਸ਼ ਕੇ ਉਸ ਨੂੰ ਆਪਣਾ ਪ੍ਰਤੀਨਿਧ ਬਣਨ ਦਾ ਮੌਕਾ ਦਿੰਦੀ ਹੈ | ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਵਲੋਂ ਪਾਰਟੀ 'ਚੋਂ ਚਲੇ ਜਾਣ ਨਾਲ ਪਾਰਟੀਆਂ ਨੂੰ ਨੁਕਸਾਨ ਨਹੀਂ ਹੁੰਦਾ, ਸਗੋਂ ਕਿਸੇ ਲੀਡਰ ਦੇ ਪਾਰਟੀ 'ਚੋਂ ਜਾਣ ਨਾਲ ਜਨਤਾ ਲੀਡਰ ਦੀ ਕਾਰਗੁਜਾਰੀ ਦਾ ਆਂਕਲਣ ਕਰਨ ਦਾ ਮੌਕਾ ਮਿਲਦਾ ਹੈ | ਮੀਟਿੰਗ ਨੂੰ ਸਾਬਕਾ ਮੰਤਰੀ ਨੁਸਰਤ ਇਕਰਾਮ ਖਾਂ ਬੱਗਾ, ਸਰਦਾਰ ਮੁਹੰਮਦ ਦਾਰਾ, ਸਾਬਰ ਅਲ਼ੀ ਢਿੱਲੋਂ, ਡਾਕਟਰ ਜੁਨੈਦ ਅਲ਼ੀ ਖਾਂ, ਤਰਲੋਚਨ ਸਿੰਘ ਧਲੇਰ, ਨੰਬਰਦਾਰ ਰਾਜ ਸਿੰਘ ਦੁੱਲਮਾਂ, ਗੁਰਮੇਲ ਸਿੰਘ ਕੁਠਾਲਾ, ਗੁਰਮੇਲ ਸਿੰਘ ਧਾਲੀਵਾਲ, ਕੌਾਸਲਰ ਸਾਕਿਬ ਅਲ਼ੀ ਖਾਂ ਰਾਜਾ, ਜਗਦੀਸ਼ ਕੁਮਾਰ ਕਿੰਗਰ, ਸ਼ਮਸ਼ਾਦ ਝੌਕ, ਸ਼ਫੀਕ ਚੌਹਾਨ ਅਤੇ ਬਸ਼ੀਰ ਰਾਣਾ ਆਦਿ ਅਕਾਲੀ ਆਗੂਆਂ ਨੇ ਵੀ ਸੰਬੋਧਨ ਕੀਤਾ |
ਸੰਗਰੂਰ, 23 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ 123ਵਾਂ ਜਨਮ ਦਿਹਾੜਾ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਡੀਟੋਰੀਅਮ ਵਿਚ ਬੜੀ ਸ਼ਰਧਾ ਨਾਲ ਮਨਾਇਆ ਗਿਆ | ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਉਤਰਾਧਿਕਾਰੀ ਸੰਗਠਨ ...
ਸੰਗਰੂਰ, 23 ਜਨਵਰੀ (ਧੀਰਜ ਪਸ਼ੌਰੀਆ)- ਜੱਜ ਅਮਰੀਸ਼ ਕੁਮਾਰ ਜੈਨ ਦੀ ਅਦਾਲਤ ਨੇ ਚੈੱਕ ਬਾਉਂਸ ਦੇ ਦੋਸ਼ਾਂ ਵਿਚ ਇਕ ਵਿਅਕਤੀ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਸ਼ਿਕਾਇਤਕਰਤਾ ਦੇ ਵਕੀਲ ਸੰਜੀਵ ਕੁਮਾਰ ਗੋਇਲ ਨੇ ਦੱਸਿਆ ਕਿ ਸੰਜੀਵ ਕੁਮਾਰ ਵਾਸੀ ਸੰਗਰੂਰ ਨੇ ...
ਸੁਨਾਮ ਊਧਮ ਸਿੰਘ ਵਾਲਾ, 23 ਜਨਵਰੀ (ਭੁੱਲਰ, ਧਾਲੀਵਾਲ)- ਰੇਲਵੇ ਆਵਾਜਾਈ 'ਚ ਵਿਘਨ ਪਾਉਣ ਦੇ ਦੋਸ਼ ਹੇਠ ਰੇਲਵੇ ਪੁਲਿਸ ਬਲ ਸੁਨਾਮ ਵਲੋਂ ਭਾਜਪਾ ਦੇ ਇਕ ਕੌਮੀ ਆਗੂ ਸਮੇਤ ਪੰਜ ਬੰਦਿਆਂ ਨੂੰ ਨਾਮਜ਼ਦ ਕਰ ਕੇ ਸੈਂਕੜੇ ਨਾਮਲੂਮ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤੇ ...
ਮਾਲੇਰਕੋਟਲਾ, 23 ਜਨਵਰੀ (ਕੁਠਾਲਾ) - ਸ਼ੋ੍ਰਮਣੀ ਅਕਾਲੀ ਦਲ (ਬਾਦਲ) ਵਲੋਂ ਅੱਜ ਮਲੇਰਕੋਟਲਾ ਵਿਖੇ ਕੀਤੀ ਹਲਕਾ ਮਲੇਰਕੋਟਲਾ ਦੇ ਵਰਕਰਾਂ ਦੀ ਮੀਟਿੰਗ ਵਿਚ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਉੱਪਰ ਕੀਤੇ ...
ਸੰਗਰੂਰ, 23 ਜਨਵਰੀ (ਧੀਰਜ ਪਸ਼ੌਰੀਆ)- ਪੰਜਾਬ ਸਰਕਾਰ ਵਲੋਂ ਸਿੱਖਿਆ ਖੇਤਰ ਪ੍ਰਤੀ ਅਪਣਾਈ ਜਾ ਰਹੀ ਅਧਿਆਪਕ ਵਿਰੋਧੀ ਅਤੇ ਸਿੱਖਿਆ ਵਿਰੋਧੀ ਨੀਤੀ ਪ੍ਰਤੀ ਸਖ਼ਤ ਨਾਰਾਜ਼ਗੀ ਪ੍ਰਗਟ ਕਰਦਿਆਂ ਸੈਂਕੜੇ ਅਧਿਆਪਕਾਂ ਨੇ ਗੌਰਮਿੰਟ ਟੀਚਰਜ਼ ਯੂਨੀਅਨ ਦੀ ਅਗਵਾਈ 'ਚ ...
ਸੰਗਰੂਰ, 23 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਥਾਣਾ ਸਿਟੀ-1 ਦੀ ਪੁਲਿਸ ਵਲੋਂ 26 ਜਨਵਰੀ ਦੇ ਗਣਤੰਤਰ ਦਿਵਸ ਨੂੰ ਧਿਆਨ ਵਿਚ ਰੱਖਦਿਆਂ ਸਮਾਗਮ ਵਾਲੀ ਥਾਂ ਪੁਲਿਸ ਲਾਈਨ ਨਜ਼ਦੀਕ ਪੈਂਦੀਆਂ ਕਾਲੋਨੀਆਂ, ਜਨਤਕ ਥਾਵਾਂ 'ਤੇ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ | ...
ਖਨੌਰੀ, 23 ਜਨਵਰੀ (ਰਾਜੇਸ਼ ਕੁਮਾਰ) - ਖਨੌਰੀ ਪੁਲਿਸ ਵਲੋਂ 10 ਗ੍ਰਾਮ ਹੈਰੋਇਨ ਸਣੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ | ਥਾਣਾ ਖਨੌਰੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਖਨੌਰੀ ਇੰਸਪੈਕਟਰ ਕਰਤਾਰ ਸਿੰਘ ਨੇ ਦੱਸਿਆ ਸਰਕਾਰ ...
ਸੰਗਰੂਰ, 23 ਜਨਵਰੀ (ਧੀਰਜ ਪਸ਼ੌਰੀਆ) - ਵਧੀਕ ਸ਼ੈਸਨ ਜੱਜ ਸ਼ਾਮ ਲਾਲ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਇਕ ਕੇਸ ਵਿਚੋਂ ਤਿੰਨ ਵਿਅਕਤੀਆਂ ਨੰੂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ...
ਛਾਜਲੀ, 23 ਜਨਵਰੀ (ਗੁਰਸੇਵਕ ਸਿੰਘ ਛਾਜਲੀ) - ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ 2 ਫਰਵਰੀ ਨੂੰ ਸੰਗਰੂਰ ਵਿਖੇ ਵਿਸ਼ਾਲ ਰੋਸ ਰੈਲੀ ਵਿਰੋਧੀਆਂ ਦੇ ਭੁਲੇਖੇ ਦੂਰ ਕਰ ਦੇਵੇਗੀ ਇਹ ਵਿਚਾਰ ਯੂਥ ਆਗੂ ਸੰਸਾਰ ਸਿੰਘ ਛਾਜਲੀ ਨੇ ਅਜੀਤ ਨਾਲ ਗੱਲ ਕਰਦਿਆਂ ਛਾਜਲੀ ਵਿਖੇ ਕਹੇ ...
ਸੰਗਰੂਰ, 23 ਜਨਵਰੀ (ਧੀਰਜ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਸ਼ਾਮ ਲਾਲ ਦੀ ਅਦਾਲਤ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਇਕ ਵਿਅਕਤੀ ਨੂੰ ਲੁੱਟ ਖੋਹ ਦੇ ਦੋਸ਼ਾਂ 'ਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਐਮ.ਏ. ਸ਼ਾਹ ਜੱਗਾ ਮਲੇਰਕੋਟਲਾ ...
ਭਵਾਨੀਗੜ੍ਹ, 23 ਜਨਵਰੀ (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ) - ਸੁਖਬੀਰ ਸਿੰਘ ਬਾਦਲ ਨੇ ਸ਼ੋ੍ਰਮਣੀ ਅਕਾਲੀ ਦਲ ਨੂੰ ਸਿੱਖ ਸਿਧਾਤਾਂ 'ਤੇ ਚਲਾਉਣ ਦੀ ਥਾਂ ਵਪਾਰਕ ਬਣਾ ਕੇ ਸਿੱਖੀ ਦਾ ਘਾਣ ਕੀਤਾ, ਇਹ ਵਿਚਾਰ ਪਾਵਰਕੌਮ ਦੇ ਸਾਬਕਾ ਪ੍ਰਬੰਧਕੀ ਮੈਂਬਰ ਜਥੇਦਾਰ ...
ਲੌਾਗੋਵਾਲ, 23 ਜਨਵਰੀ (ਸ.ਸ.ਖੰਨਾ) - ਸਥਾਨਕ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਭਾਈ ਮਨੀ ਸਿੰਘ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਐਨ.ਆਰ.ਆਈ. ਸਤਨਾਮ ਸਿੰਘ ਕੈਨੇਡਾ ਦਾ ਬਾਬਾ ਬਲਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਕੈਂਬੋਵਾਲ ਸਾਹਿਬ ਵਲੋਂ ...
ਸੰਗਰੂਰ, 23 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਜਨਰਲ ਸਕੱਤਰ ਮਾਸਟਰ ਕਰਨੈਲ ਸਿੰਘ ਨਾਰੀਕੇ ਵਲੋਂ 25 ਜਨਵਰੀ ਦੇ ਪੰਜਾਬ ਬੰਦ ਦੇ ਸੱਦੇ ਨੰੂ ਸਫਲ ਬਣਾਉਣ ਲਈ ਗੁਰਦੁਆਰਾ ਸ੍ਰੀ ਮਹਿਲ ਮੁਬਾਰਕ ਕਲੋਨੀ ਵਿਖੇ ਪਾਰਟੀ ...
ਸੰਗਰੂਰ, 23 ਜਨਵਰੀ (ਅਮਨਦੀਪ ਸਿੰਘ ਬਿੱਟਾ) - ਸਿਹਤ ਵਿਭਾਗ ਵਿਚ ਸਮਾਗਮ ਜਥੇਬੰਦੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ-ਫੀਮੇਲ ਯੂਨੀਅਨ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਮੰਗਵਾਲ, ਗੁਰਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਦੇ ਮੁਲਾਜਮਾਂ ਦੀ ਅਗਵਾਈ ...
ਚੀਮਾ ਮੰਡੀ, 23 ਜਨਵਰੀ (ਜਸਵਿੰਦਰ ਸਿੰਘ ਸ਼ੇਰੋਂ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਚੀਮਾ ਸਾਹਿਬ ਦੇ ਹੋਣਹਾਰ ਖਿਡਾਰੀ ਨਵਜੋਤ ਸਿੰਘ ਨੇ ਨੈਸ਼ਨਲ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਇੱਕ ਵਾਰ ਫਿਰ ਸਕੂਲ ਅਤੇ ਇਲਾਕੇ ਦਾ ਨਾਂ ...
ਸ਼ੇਰਪੁਰ, 23 ਜਨਵਰੀ (ਦਰਸ਼ਨ ਸਿੰਘ ਖੇੜੀ) - ਬਾਬਾ ਜੋਰਾ ਸਿੰਘ ਮੈਮੋ: ਪਬਲਿਕ ਸਕੂਲ ਗੁਰਬਖ਼ਸ਼ਪੁਰਾ ਦੇ ਪਿ੍ੰਸੀਪਲ ਮੈਡਮ ਪੂਨਮ ਰਾਣੀ ਨੇ ਦੱਸਿਆ ਕਿ ਸਾਡੇ ਸਕੂਲ ਦੀ ਵਿਦਿਆਰਥਣ ਚਰਨਜੀਤ ਕੌਰ ਜਮਾਤ ਨੌਵੀਂ ਪੰਜਾਬ ਦੀ ਟੀਮ ਵਲੋਂ ਛੱਤੀਸਗੜ੍ਹ ਵਿਖੇ ਹੋਈਆਂ ਨੈਸ਼ਨਲ ...
ਸ਼ੇਰਪੁਰ, 23 ਜਨਵਰੀ (ਸੁਰਿੰਦਰ ਚਹਿਲ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਸੰਸਥਾ ਸੰਤ ਹਰਚੰਦ ਸਿੰਘ ਲੌਾਗੋਵਾਲ ਪਬਲਿਕ ਸਕੂਲ ਸ਼ੇਰਪੁਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ...
ਚੀਮਾ ਮੰਡੀ, 23 ਜਨਵਰੀ (ਦਲਜੀਤ ਸਿੰਘ ਮੱਕੜ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਮ ਕਮੇਟੀ ਦੇ ਮੈਂਬਰ ਜਥੇ. ਇੰਦਰਮੋਹਨ ਸਿੰਘ ਲਖਮੀਰਵਾਲਾ ਨੇ ਸਥਾਨਕ ਕਸਬੇ ਵਿਖੇ ਗੱਲਬਾਤ ਦੌਰਾਨ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪੇ੍ਰਮ ...
ਸੰਗਰੂਰ, 23 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਸਮਾਲ ਸਕੇਲ ਇੰਡਸਟਰੀਜ਼ ਐਾਡ ਐਕਸਪੋਰਟ ਦੇ ਵਾਇਸ ਚੇਅਰਮੈਨ ਸ੍ਰੀ ਮਹੇਸ਼ ਕੁਮਾਰ ਮੇਸੀ ਦੇ ਪਿਤਾ ਸ੍ਰੀ ਵੇਦ ਪ੍ਰਕਾਸ਼ ਦੀ ਅੰਤਿਮ ਅਰਦਾਸ ਮੌਕੇ ਸੈਂਕੜਿਆਂ ...
ਸੰਗਰੂਰ, 23 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਵਲੋਂ ਵਿਸ਼ੇਸ਼ ਸ਼ੋਕ ਇਕੱਤਰਤਾ ਡਾ. ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ | ਪੰਜਾਬੀ ਸਾਹਿਤ ਦੀਆਂ ਬਹੁਤ ਹੀ ਮਹੱਤਵਪੂਰਨ ਕਲਮਾਂ ਡਾ. ਸੁਰਜੀਤ ਹਾਂਸ, ਕਸ਼ਮੀਰ ਸਿੰਘ ...
ਲਹਿਰਾਗਾਗਾ, 23 ਜਨਵਰੀ (ਅਸ਼ੋਕ ਗਰਗ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਵਿਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਅਕਾਲੀ ਦਲ ਨਾਲ ਜੁੜੇ ਰਹਿਣ ਦੇ ਮਕਸਦ ਨਾਲ ...
ਰੁੜਕੀ ਕਲਾਂ, 23 ਜਨਵਰੀ (ਜਤਿੰਦਰ ਮੰਨਵੀ) - ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਛੋਕਰਾਂ ਵਿਖੇ ਨਗਰ ਪੰਚਾਇਤ ਦੇ ਸਹਿਯੋਗ ਨਾਲ 5,6 ਅਤੇ 7 ਫਰਵਰੀ ਨੂੰ ਧਾਰਮਿਕ ਦੀਵਾਨ ਕਰਵਾਏ ਜਾਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਵਿੰਦਰ ਸਿੰਘ ...
ਮੂਲੋਵਾਲ, 23 ਜਨਵਰੀ (ਰਤਨ ਸਿੰਘ ਭੰਡਾਰੀ) - ਸਰਕਾਰੀ ਹਾਈ ਸਕੂਲ ਰਾਜੋਮਾਜਰਾ ਵਿਚ ਚੱਲ ਰਹੇ ਵਿਕਾਸ ਕਾਰਜਾਂ ਲਈ ਲੋਕਾਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ | ਸਕੂਲ ਮੁਖੀ ਗੁਰਮੀਤ ਕੌਰ ਘੁੰਮਣ ਨੇ ਦੱਸਿਆ ਕਿ ਅਮਰੀਕ ਸਿੰਘ ਕੰਗ ਐਨ.ਆਰ.ਆਈ. ਵਲੋਂ ਵੀ ਸਰਕਾਰੀ ਹਾਈ ...
ਸੰਗਰੂਰ, 23 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਸਟੇਟ ਮਨਿਸਟੀਰੀਅਲ ਐਾਡ ਅਲਾਈਡ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੀ ਮਹੀਨਾਵਾਰ ਮੀਟਿੰਗ 25 ਜਨਵਰੀ ਨੂੰ ਸਵੇਰੇ 10.30 ਵਜੇ ਜ਼ਿਲ੍ਹਾ ਪੈਨਸ਼ਨਰ ਭਵਨ, ਤਹਿਸੀਲ ਕੰਪਲੈਕਸ ਸੰਗਰੂਰ ਵਿਖੇ ਹੋਵੇਗੀ, ...
ਸੰਗਰੂਰ, 23 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਸਰਕਾਰੀ ਰਣਬੀਰ ਕਾਲਜ ਦੇ ਐਨ. ਐਸ. ਐਸ. ਯੂਨਿਟ-1 ਲੜਕੇ ਅਤੇ ਐਨ.ਐਸ.ਐਸ ਯੂਨਿਟ-2 ਲੜਕੀਆਂ ਦਾ ਸੱਤ ਰੋਜ਼ਾ ਕੈਂਪ ਪ੍ਰੋਗਰਾਮ ਅਫ਼ਸਰ ਪ੍ਰੋ. ਰੁਪਿੰਦਰ ਕੁਮਾਰ ਸ਼ਰਮਾ ਅਤੇ ਪ੍ਰੋ. ਸੁਧਾ ਰਾਣੀ ਸ਼ਰਮਾ ਦੀ ਦੇਖ-ਰੇਖ ...
ਧੂਰੀ, 23 ਜਨਵਰੀ (ਭੁੱਲਰ)- ਪੰਜਾਬ ਦੇ ਲੋਕਾਂ ਨੂੰ ਝੂਠੇ, ਫਰੇਬੀ ਵਾਅਦਿਆਂ ਨਾਲ ਗੁਮਰਾਹ ਕਰਕੇ ਸੱਤਾ ਦਾ ਆਨੰਦ ਲੈਣ ਵਾਲੀ ਸੱਤਧਾਰੀ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਬਹੁਤ ਵੱਡਾ ਵਿਸ਼ਵਾਸਘਾਤ ਕੀਤਾ ਹੈ, ਜਿਸ ਕਾਰਨ ਸੂਬੇ ਦੀ ਸਥਿਤੀ ਬੇਹੱਦ ਚਿੰਤਾਜਨਕ ਬਣੀ ਹੋਈ ਹੈ | ...
ਰੁੜਕੀ ਕਲਾਂ, 23 ਜਨਵਰੀ (ਜਤਿੰਦਰ ਮੰਨਵੀ) - ਪਿੰਡ ਜੱਟੂਆਂ ਸਮੇਤ ਇਲਾਕੇ ਦੇ ਕਈ ਪਿੰਡਾਂ ਨੰੂ ਮਾਲੇਰਕੋਟਲਾ-ਖੰਨਾਂ ਹਾਈਵੇ ਨਾਲ ਜ਼ੋੜਦੀ ਜੱਟੂਆਂ-ਛੋਕਰਾਂ ਸੰਪਰਕ ਸੜਕ ਦੀ ਹਾਲਤ ਪਿਛਲੇ ਕਈ ਵਰਿ੍ਹਆਂ ਤੋ ਖ਼ਸਤਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਮੁਸ਼ਕਲਾਂ ...
ਅਸਤੀਫ਼ੇ ਦੀਆਂ ਕਾਪੀਆਂ ਆਗੂਆਂ ਨੂੰ ਭੇਜੀਆਂ ਭਵਾਨੀਗੜ੍ਹ, 23 ਜਨਵਰੀ (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ) - ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ...
ਸੰਗਰੂਰ, 23 ਜਨਵਰੀ (ਧੀਰਜ ਪਸ਼ੌਰੀਆ)- ਇਨਕਲਾਬੀ ਲੋਕ ਮੋਰਚਾ ਪੰਜਾਬ ਨੇ ਅਕਾਲੀ ਦਲ ਅੰਮਿ੍ਤਸਰ, ਦਲ ਖ਼ਾਲਸਾ ਅਤੇ ਹੋਰ ਜਥੇਬੰਦੀਆਂ ਵਲੋਂ ਕਸ਼ਮੀਰ ਵਿਚ ਧਾਰਾ 370 ਅਤੇ 35ਏ ਨੂੰ ਹਟਾਉਣ, ਨਾਗਰਿਕਤਾ ਸੋਧ ਐਕਟ, ਕੌਮੀ ਨਾਗਰਿਕਤਾ ਰਜਿਸਟ੍ਰੇਸ਼ਨ ਕਰਵਾਉਣ, ਰਾਸ਼ਟਰੀ ...
ਧਰਮਗੜ੍ਹ, 23 ਜਨਵਰੀ (ਗੁਰਜੀਤ ਸਿੰਘ ਚਹਿਲ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਢੀਂਡਸਾ ਪਰਿਵਾਰ 'ਚ ਪੈਦਾ ਹੋਏ ਤਕਰਾਰ ਤੋਂ ਬਾਅਦ ਵੱਖ-ਵੱਖ ਆਗੂਆਂ ਵਲੋਂ ਢੀਂਡਸਾ ਪਰਿਵਾਰ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ, ਜਿਸ ਦੇ ਤਹਿਤ ਅਯੂਰਵੈਦ ਸੇਵਾ ...
ਸੁਨਾਮ ਊਧਮ ਸਿੰਘ ਵਾਲਾ, 23 ਜਨਵਰੀ (ਧਾਲੀਵਾਲ, ਭੁੱਲਰ) -ਭਾਰਤੀ ਜਨਤਾ ਪਾਰਟੀ ਸੁਨਾਮ ਇਕਾਈ ਵਲੋਂ ਮੰਡਲ ਪ੍ਰਧਾਨ ਯੁਗੇਸ਼ ਗਰਗ ਦੀ ਅਗਵਾਈ 'ਚ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਭਾਜਪਾ ਦੇ ਨਵ-ਨਿਯੁਕਤ ਨੈਸ਼ਨਲ ਕੌਾਸਲ ਮੈਂਬਰ ...
ਮਾਲੇਰਕੋਟਲਾ, 23 ਜਨਵਰੀ (ਪਾਰਸ ਜੈਨ)- ਉੱਘੇ ਖੋਜ ਵਿਦਵਾਨ ਡਾ. ਸ਼ੇਖ਼ ਇਫ਼ਤਿਖਾਰ ਅਹਿਮਦ ਨੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ, ਭਾਰਤ ਸਰਕਾਰ ਵਲੋਂ ਪਟਨਾ ਵਿਖੇ ਕਰਵਾਈ ਚੌਥੀ ਗਿਆਨ ਪ੍ਰਸਾਰ ਵਰਕਸ਼ਾਪ ਵਿਚ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਬਾਰੇ ਆਪਣਾ ਖੋਜ ...
ਦਿੜ੍ਹਬਾ ਮੰਡੀ, 23 ਜਨਵਰੀ (ਪਰਵਿੰਦਰ ਸੋਨੂੰ) - ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੇਜਾ ਸਿੰਘ ਕਮਾਲਪੁਰ ਨੇ ਗੁਰੂ ਘਰਾਂ ਅਤੇ ਲੋੜਵੰਦ ਵਿਅਕਤੀਆਂ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਆਈ 2 ਲੱਖ 20 ਹਾਜ਼ਰ ਰਾਸੀ ...
ਲੁਧਿਆਣਾ, 23 ਜਨਵਰੀ (ਭੁਪਿੰਦਰ ਸਿੰਘ ਬਸਰਾ)- ਗੋਡਿਆਂ ਦੇ ਦਰਦ ਦੇ ਇਲਾਜ ਲਈ ਹੁਣ ਗੋਡੇ ਬਦਲਵਾਉਣ ਜਾਂ ਕੋੜੀਆਂ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਹੈ, ਕਿੳਾੁਕਿ ਬਿਨਾਂ ਇਸ ਦੇ ਹੀ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ | ਇਹ ਪ੍ਰਗਟਾਵਾ ਕਰਦਿਆਂ ਗੋਡਿਆਂ ...
ਸੰਗਰੂਰ, 23 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਸ੍ਰੀ ਗਰੁਮੀਤ ਸਿੰਘ ਸਿੱਧੂ, ਕਪਤਾਨ ਪੁਲਿਸ ਕਮ ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਸੰਗਰੂਰ, ਸ੍ਰੀ ਰਾਕੇਸ਼ ਕੁਮਾਰ, ਮੁੱਖ ਅਫ਼ਸਰ ਥਾਣਾ ਅਤੇ ਸਾਂਝ ਕੇਂਦਰ ਦੇ ਸਟਾਫ਼ ਵਲੋਂ ਐਡਵੋਕੇਟ ਅੰਤਰਪ੍ਰੀਤ ਸਿੰਘ ਲੈਕਚਰਾਰ ...
ਮੂਣਕ, 23 ਜਨਵਰੀ (ਕੇਵਲ ਸਿੰਗਲਾ) - ਪਿਛਲੇ ਦੋ ਦਹਾਕਿਆਂ ਤੋਂ ਲੁਕਵੀਂ ਗਰੁੱਪਬਾਜ਼ੀ ਦੇ ਸ਼ਿਕਾਰ ਹਲਕਾ ਲਹਿਰਾ ਦੇ ਅਕਾਲੀ ਵਰਕਰ ਇਕ ਵਾਰ ਫਿਰ ਧੜੇਬੰਦੀ ਵਿਚ ਵੰਡ ਜਾਣ ਕਾਰਨ ਦੁਖੀ ਨਜ਼ਰ ਆ ਰਹੇ ਸਨ | ਗਰੁੱਪਬਾਜ਼ੀ ਦਾ ਸ਼ਿਕਾਰ ਹਲਕੇ ਦੇ ਅਕਾਲੀ ਵਰਕਰ ਪਿਛਲੀਆਂ ...
ਮੂਲੋਵਾਲ, 23 ਜਨਵਰੀ (ਰਤਨ ਸਿੰਘ ਭੰਡਾਰੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਰਾਜ ਸਭਾ ਮੈਂਬਰ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਵਿਚੋਂ ਬਰਤਰਫ਼ ਕਰਨ ...
ਅਮਰਗੜ੍ਹ, 23 ਜਨਵਰੀ (ਸੁਖਜਿੰਦਰ ਸਿੰਘ ਝੱਲ) - ਸਰਕਾਰੀ ਕਾਲਜ ਅਮਰਗੜ੍ਹ ਵਿਖੇ ਕੌਮੀ ਸੇਵਾ ਯੋਜਨਾ ਕੈਂਪ ਦੀ ਆਰੰਭਤਾ ਪਿ੍ੰਸੀਪਲ ਸੁਖਵੀਰ ਸਿੰਘ ਦੀ ਅਗਵਾਈ ਹੇਠ ਹੋਈ | ਪ੍ਰੋਗਰਾਮ ਅਫ਼ਸਰ ਪ੍ਰੋ. ਕਮਲਜੀਤ ਸਿੰਘ ਅਤੇ ਬਲਜੀਤ ਕੌਰ ਦੀ ਦੇਖ ਰੇਖ ਹੇਠ ਆਰੰਭ ਹੋਏ ਇਸ ...
ਧੂਰੀ, 23 ਜਨਵਰੀ (ਦੀਪਕ) - ਪੈਨਸ਼ਨ ਯੂਨੀਅਨ ਵਲੋਂ ਪ੍ਰਧਾਨ ਜੈ ਦੇਵ ਸ਼ਰਮਾ ਦੀ ਅਗਵਾਈ ਹੇਠ ਹੰਗਾਮੀ ਮੀਟਿੰਗ ਹੋਈ | ਇਸ ਮੌਕੇ ਪੈਨਸ਼ਨ ਡੇਅ ਦੀ ਸਮੀਖਿਆ ਕੀਤੀ ਗਈ | ਪ੍ਰੈਸ ਨੂੰ ਮੀਟਿੰਗ ਦੀ ਕਾਰਵਾਈ ਦਿੰਦਿਆਂ ਪ੍ਰੈਸ ਸਕੱਤਰ ਰਤਨ ਭੰਡਾਰੀ ਨੇ ਕਿਹਾ ਕਿ ਸਾਰੇ ਮੌਜੂਦ ...
ਲਹਿਰਾਗਾਗਾ, 23 ਜਨਵਰੀ (ਸੂਰਜ ਭਾਨ ਗੋਇਲ) - ਮੁਲਾਜ਼ਮਾਂ ਵਲੋਂ ਮੰਗਾਂ ਪ੍ਰਤੀ ਦਿੱਤਾ ਜਾਣ ਵਾਲਾ ਮੰਗ-ਪੱਤਰ ਮੰਡੀਕਰਨ ਸਭਾਵਾਂ ਦੇ ਬਲਾਕ ਪੱਧਰੀ ਅਧਿਕਾਰੀ ਉੱਚ ਅਧਿਕਾਰੀਆਂ ਤੱਕ ਪਹੁੰਚਣ ਦੀ ਥਾਂ ਠੰਢੇ ਬਸਤੇ ਪਾ ਦਿੰਦੇ ਹਨ | ਉਕਤ ਸਬਦ ਮੰਡੀਕਰਨ ਸਭਾਵਾਂ ਦੇ ਸੂਬਾਈ ...
ਮਾਲੇਰਕੋਟਲਾ, 23 ਜਨਵਰੀ (ਕੁਠਾਲਾ)- ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਜਗਮੇਲ ਸਿੰਘ ਟਿੱਬਾ ਦੇ ਵੱਡੇ ਭਰਾ ਸੇਵਾ ਮੁਕਤ ਲੇਬਰ ਅਫ਼ਸਰ ਜੁਗਰਾਜ ਸਿੰਘ ਸੰਧੂ ਨਹੀਂ ਰਹੇ | ਸ਼ੇਰਪੁਰ ਨੇੜਲੇ ਪਿੰਡ ਟਿੱਬਾ ਵਿਖੇ ਤਿੰਨ ਅਗਸਤ 1951 ਨੂੰ ਜਨਮੇ ਜੁਗਰਾਜ ਸਿੰਘ ...
ਮੂਣਕ, 23 ਜਨਵਰੀ (ਕੇਵਲ ਸਿੰਗਲਾ) - ਪੰਜਾਬ ਵਿਚ ਧਰਤੀ ਹੇਠਲਾ ਪਾਣੀ ਦਾ ਪੱਧਰ ਹੇਠਾਂ ਜਾਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ | ਜਿਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਣੀ ਦੀ ਸੰਭਾਲ ਲਈ ਸਰਵ ਪਾਰਟੀ ਮੀਟਿੰਗ ਕੀਤੀ ਜਾ ਰਹੀ ਹੈ | ਸਮਾਜ ...
ਲਹਿਰਾਗਾਗਾ, 23 ਜਨਵਰੀ (ਗਰਗ, ਢੀਂਡਸਾ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਗਿਦੜਿਆਣੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ 3, 4 ...
ਲੌਾਗੋਵਾਲ, 23 ਜਨਵਰੀ (ਸ.ਸ. ਖੰਨਾ)-ਪਿਛਲੇ ਦਿਨੀਂ ਰਾਸ਼ਟਰੀ ਖੇਡਾਂ ਵਿਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੀ ਵਿਦਿਆਰਥਣ ਮਨਦੀਪ ਕੌਰ ਦਾ ਅੱਜ ਉਸ ਦੇ ਆਪਣੇ ਪਿੰਡ ਵਲੋਂ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਡਾਕਟਰ ਰਾਜਿੰਦਰ ਸਿੰਘ ...
ਮਹਿਲਾਂ ਚੌਾਕ, 23 ਜਨਵਰੀ (ਸੁਖਵੀਰ ਸਿੰਘ ਢੀਂਡਸਾ)- ਕਾ. ਭੀਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦਿੜ੍ਹਬਾ ਵਿਖੇ ਚੋਣ ਹਲਕਾ (ਸਬ ਡਿਵੀਜ਼ਨ) ਪੱਧਰ ਤੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਐਸ.ਯੂ.ਐਸ. ਸੀਨੀਅਰ ਸੈਕੰਡਰੀ ਸਕੂਲ, ਮਹਿਲਾਂ ਚੌਾਕ ਦੇ ਵਿਦਿਆਰਥੀਆਂ ...
ਸੰਗਰੂਰ, 23 ਜਨਵਰੀ (ਚੌਧਰੀ ਨੰਦ ਲਾਲ ਗਾਂਧੀ)- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਰਾਜੇਸ਼ ਤਿ੍ਪਾਠੀ ਨੇ ਧਾਰਾ 144 ਅਧੀਨ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਵਾਲੀ ਜਗ੍ਹਾ ਪੁਲਿਸ ਲਾਈਨ ਸੰਗਰੂਰ ਦੇ ਆਲੇ-ਦੁਆਲੇ 500 ਮੀਟਰ ਦੇ ਏਰੀਏ ਵਿਚ 25/26 ਜਨਵਰੀ ਨੂੰ ...
ਮੂਣਕ, 23 ਜਨਵਰੀ (ਕੇਵਲ ਸਿੰਗਲਾ)- ਨਵਦੀਪ ਪਬਲਿਕ ਸਕੂਲ ਦੇ ਵਿਦਿਆਰਥੀਆਂ ਲਈ ਸਕੂਲ 'ਚ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੂਣਕ ਅਦਾਲਤ ਦੇ ਵਕੀਲ ਪ੍ਰੇਮਪਾਲ ਅਤੇ ਦਾਰਾ ਹਾਜ਼ਰ ਹੋਏ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੱਚਿਆਂ ਦੇ ਅਧਿਕਾਰਾਂ ਸਬੰਧੀ ਜਾਣਕਾਰੀ ...
ਸੰਗਰੂਰ, 23 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਬਲਾਕ ਸੰਗਰੂਰ ਸਰਪੰਚ-ਪੰਚ ਯੂਨੀਅਨ ਦੀ ਮੀਟਿੰਗ ਪਿੰਡ ਬਡਰੁੱਖਾਂ ਦੇ ਸਰਪੰਚ ਕੁਲਜੀਤ ਸਿੰਘ ਤੂਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੇ ਵੇਰਵਿਆ ਸੰਬੰਧੀ ਜਾਣਕਾਰੀ ਦਿੰਦਿਆਂ ਤੂਰ ਨੇ ਦੱਸਿਆ ਕਿ ...
ਲਹਿਰਾਗਾਗਾ, 23 ਜਨਵਰੀ (ਗਰਗ, ਗੋਇਲ, ਢੀਂਡਸਾ)- ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਧਰਮ 'ਤੇ ਬੇਲੋੜੀ ਸਿਆਸਤ ਕਰ ...
ਲੌਾਗੋਵਾਲ, 23 ਜਨਵਰੀ (ਸ.ਸ.ਖੰਨਾ)- ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਤੇ ਲੇਬਰ ਯੂਨੀਅਨ ਦੇ ਪਰਦੀਪ ਕੁਮਾਰ ਚੀਮਾ ਅਤੇ ਗੁਰਜੰਟ ਸਿੰਘ ਬੁਗਰਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਦੇ ਕਾਰਨ ...
ਲਹਿਰਾਗਾਗਾ, 23 ਜਨਵਰੀ (ਗਰਗ, ਗੋਇਲ, ਢੀਂਡਸਾ)- ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਧਰਮ 'ਤੇ ਬੇਲੋੜੀ ਸਿਆਸਤ ਕਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX