ਫ਼ਿਰੋਜ਼ਪੁਰ, 23 ਜਨਵਰੀ (ਜਸਵਿੰਦਰ ਸਿੰਘ ਸੰਧੂ)- ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਬਰਾਂਚ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ, ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਕੁਮਾਰ ਦੀ ਪ੍ਰਧਾਨਗੀ ਹੇਠ ਡੀ.ਸੀ ਦਫ਼ਤਰ ਵਿਖੇ ਹੋਈ | ਮੀਟਿੰਗ 'ਚ ਵੱਖ-ਵੱਖ ਵਿਭਾਗਾਂ ਦੇ ਦਰਜਾ ਚਾਰ ਕਰਮਚਾਰੀਆਂ ਨੇ ਹਿੱਸਾ ਲੈਂਦੇ ਹੋਏ ਸੂਬਾ ਕਮੇਟੀ ਦੇ ਫ਼ੈਸਲੇ 'ਤੇ ਕੈਪਟਨ ਸਰਕਾਰ ਦੀ ਵਾਅਦਾ ਖਿਲਾਫ਼ ਵਿਰੁੱਧ ਖ਼ਾਲੀ ਪੀਪੇ ਖੜਕਾ ਕੇ 25 ਤੇ 26 ਜਨਵਰੀ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕਰਦੇ ਹੋਏ ਝੂਠੇ ਲਾਰਿਆਂ ਦੀਆਂ ਪੰਡਾਂ ਫੂਕੇ ਜਾਣ ਬਾਰੇ ਜਾਣਕਾਰੀ ਦਿੱਤੀ | ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਤੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਦਰਜਾ ਚਾਰ ਅਤੇ ਠੇਕਾ ਕਰਮਚਾਰੀਆਂ ਵਲੋਂ ਰਾਜ ਭਰ ਵਿਚ ਜ਼ਿਲ੍ਹਾ ਸਦਰ ਮੁਕਾਮਾਂ 'ਤੇ ਖ਼ਾਲੀ ਪੀਪੇ ਖੜਕਾ ਕੇ ਸੁੱਤੀ ਪਈ ਕੈਪਟਨ ਸਰਕਾਰ ਜਗਾਇਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਰਾਜ ਕੁਮਾਰ, ਖ਼ੁਰਾਕ ਤੇ ਸਪਲਾਈ ਵਿਭਾਗ ਦੇ ਜਨਰਲ ਸਕੱਤਰ ਚਰਨਜੀਤ ਸਿੰਘ, ਆਬਕਾਰੀ ਵਿਭਾਗ ਦੇ ਪ੍ਰਧਾਨ ਲੇਖਰਾਜ, ਸਿਵਲ ਸਰਜਨ ਦਫ਼ਤਰ ਦੇ ਪ੍ਰਧਾਨ ਅਮੋਲਕ ਚੰਦ, ਸਹਿਕਾਰਤਾ ਵਿਭਾਗ ਦੇ ਪ੍ਰਧਾਨ ਗੁਰਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨਾਲ ਵਾਰ-ਵਾਰ ਧੋਖਾ ਕੀਤਾ ਜਾ ਰਿਹਾ ਹੈ | ਇਸ ਮੌਕੇ ਅਜੀਤ ਗਿੱਲ, ਰਾਜ ਕੁਮਾਰ, ਰਾਮਦਾਸ, ਅਨੂਪ ਸਿੰਘ, ਡੀ.ਸੀ ਦਫ਼ਤਰ ਤੋਂ ਵਿਲਸਨ, ਗੁਰਦਾਸ ਮੱਲ, ਸੁਰਿੰਦਰ ਕੌਰ, ਸੁਖਵਿੰਦਰ ਸਿੰਘ, ਮਨਿੰਦਰ ਜੀਤ, ਭਗਵੰਤ ਸਿੰਘ, ਓਮ ਪ੍ਰਕਾਸ਼, ਪਿੱਪਲ ਸਿੰਘ, ਰਾਜਪਾਲ, ਰਾਮ ਦਿਆਲ, ਸੰਤੋਸ਼ ਕੁਮਾਰੀ, ਰਾਜਵੰਤ ਕੌਰ, ਮੋਹਨ ਲਾਲ, ਹਰੀ ਰਾਮ, ਬੂਟਾ ਸਿੰਘ, ਸੋਨੰੂ ਪੁਰੀ, ਰਾਜੇਸ਼ ਕੁਮਾਰ, ਲਾਲਜੀਤ, ਗੋਲਡੀ ਘਾਰੂ, ਜਤਿੰਦਰ ਸਿੰਘ ਨੇ ਆਪਣੇ-ਆਪਣੇ ਵਿਚਾਰ ਰੱਖੇ |
ਜਲਾਲਾਬਾਦ, 23 ਜਨਵਰੀ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਘਾਂਗਾ ਖ਼ੁਰਦ ਵਿਖੇ ਬੁੱਧਵਾਰ ਦੀ ਸ਼ਾਮ ਨੂੰ ਹੋਈ ਲੜਾਈ 'ਚ ਚਾਚਾ ਭਤੀਜਾ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਜ਼ਖਮੀਆਂ 'ਚ ਮੰਗਾ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਘਾਂਗਾ ਖ਼ੁਰਦ ਤੇ ...
ਫ਼ਿਰੋਜ਼ਪੁਰ, 23 ਜਨਵਰੀ (ਕੁਲਬੀਰ ਸਿੰਘ ਸੋਢੀ)-ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਇਨਸਾਨੀ ਜ਼ਿੰਦਗੀ ਦਾ ਨੁਕਸਾਨ ਕਰਨ ਵਾਲੀ ਚਾਈਨਾ ਡੋਰ ਨੂੰ ਵੇਚਣ ਵਾਲਿਆਂ 'ਤੇ ਸ਼ਿਕੰਜਾ ਕੱਸਦੇ ਹੋਏ ਥਾਣਾ ਸਿਟੀ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ | ...
ਜਲਾਲਾਬਾਦ, 23 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਪੀ.ਓ.ਸਟਾਫ਼ ਫ਼ਾਜ਼ਿਲਕਾ ਦੇ ਇੰਚਾਰਜ ਏ.ਐਸ.ਆਈ. ਰਤਨ ਲਾਲ ਦੀ ਅਗਵਾਈ ਹੇਠ ਪੀ.ਓ.ਸਟਾਫ਼ ਵਲੋਂ ਇਕ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ ਹੈ | ਸਥਾਨਕ ਥਾਣਾ ਸਿਟੀ ਵਿਖੇ ਪੱਤਰਕਾਰਾਂ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ...
ਮਮਦੋਟ, 23 ਜਨਵਰੀ (ਸੁਖਦੇਵ ਸਿੰਘ ਸੰਗਮ)-ਬਲਾਕ ਦੇ ਪਿੰਡ ਦੋਨਾ ਮੱਤੜ (ਗ਼ਜ਼ਨੀ ਵਾਲਾ) ਤੋਂ ਪਿੰਡੀ ਸੜਕ 'ਤੇ ਮਾਦੀ ਕੇ ਦੀ ਕੋਆਪਰੇਟਿਵ ਸੁਸਾਇਟੀ ਕੋਲ ਦੋ ਮੋਟਰਸਾਈਕਲਾਂ ਦੇ ਟਕਰਾਅ ਜਾਣ ਕਰਕੇ ਇਕ ਵਿਅਕਤੀ ਦੀ ਮੌਤ ਤੇ ਦੋ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ...
ਸ੍ਰੀਗੰਗਾਨਗਰ, 23 ਜਨਵਰੀ (ਦਵਿੰਦਰ ਜੀਤ ਸਿੰਘ)-ਇੰਡੀਅਨ ਰੇਲਵੇ ਕੈਟਰਿੰਗ ਐਾਡ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ) ਪਹਿਲੀ ਮਾਰਚ ਨੂੰ ਸ੍ਰੀਗੰਗਾਨਗਰ ਤੋਂ ਭਾਰਤ ਦਰਸ਼ਨ ਰੇਲ ਗੱਡੀ ਚਲਾ ਰਹੀ ਹੈ | ਇਹ ਰੇਲ ਗੱਡੀ ਕਈ ਤੀਰਥ ਸਥਾਨਾਂ ਦਾ ਦੌਰਾ ਕਰਨ ਤੋਂ ਬਾਅਦ ...
ਫ਼ਿਰੋਜ਼ਪੁਰ, 23 ਜਨਵਰੀ (ਕੰਵਰਜੀਤ ਸਿੰਘ ਜੈਂਟੀ)-ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਦੌਰਾਨ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦੇ ਏ.ਐੱਸ.ਆਈ. ...
ਜਲਾਲਾਬਾਦ, 23 ਜਨਵਰੀ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੀ ਭਗਵਾਨ ਪੁਰਾ ਬਸਤੀ ਵਿਖੇ ਇਕ ਘਰ 'ਚ ਚੋਰਾਂ ਵਲੋਂ ਹੱਥ ਸਾਫ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਭਗਵਾਨ ਪੁਰਾ ਵਾਸੀ ਰਾਜ ਕੁਮਾਰ ਪੁੱਤਰ ਮਦਨ ਲਾਲ ਦੇ ਘਰ ਚੋਰੀ ਹੋਈ ਹੈ | ਰਾਜ ਕੁਮਾਰ ਨੇ ਦੱਸਿਆ ਕਿ ਉਹ ਭਗਵਾਨ ...
ਅਬੋਹਰ, 23 ਜਨਵਰੀ (ਕੁਲਦੀਪ ਸਿੰਘ ਸੰਧੂ)-ਪਿਛਲੇ ਇਕ ਹਫ਼ਤੇ ਤੋਂ ਟਿੱਡੀ ਦਲ ਦੇ ਰਾਜਸਥਾਨ ਤੋਂ ਪੰਜਾਬ ਦਾਖ਼ਲ ਹੋਣ ਦੀਆਂ ਖ਼ਬਰਾਂ ਨੇ ਕਿਸਾਨਾਂ ਦੀ ਨੀਂਦ ਉਡਾਈ ਹੋਈ ਹੈ | ਕਿਸਾਨ ਰਾਜਸਥਾਨ ਰਹਿੰਦੇ ਆਪਣੇ ਰਿਸ਼ਤੇਦਾਰਾਂ ਤੋਂ ਉੱਥੇ ਟਿੱਡੀ ਦਲ ਦੇ ਹਮਲੇ ਬਾਰੇ ਪਲ-ਪਲ ...
ਜਲਾਲਾਬਾਦ, 23 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਪਿੰਡ ਸੜੀਆਂ ਵਿਖੇ ਹੋਏ ਝਗੜੇ ਦੇ ਸਬੰਧ 'ਚ ਥਾਣਾ ਵੈਰੋਕੇ ਦੀ ਪੁਲਿਸ ਵਲੋਂ 7 ਲੋਕਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਜਸ਼ਨ ਪੁੱਤਰ ਭੁਪਿੰਦਰ ਸਿੰਘ ਵਾਸੀ ...
ਫ਼ਿਰੋਜ਼ਪੁਰ, 23 ਜਨਵਰੀ (ਤਪਿੰਦਰ ਸਿੰਘ)-ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਸਰਬੱਤ ਸਿਹਤ ਬੀਮਾ ਯੋਜਨਾ ਤੇ ਭਗਤ ਪੂਰਨ ਬੀਮਾ ਯੋਜਨਾ ਤਹਿਤ ਨਿੱਜੀ ਹਸਪਤਾਲਾਂ 'ਚ ਜਾਣ ਵਾਲੇ ਮਰੀਜ਼ਾਂ ਨੂੰ ਇਕ ਸਲਾਹ ਜਾਰੀ ਕਰਦਿਆਂ ਕਿਹਾ ਕਿ ਕਿਸੀ ਵੀ ਹਸਪਤਾਲ ਵਿਚ ਜਾਣ ਤੋਂ ਪਹਿਲਾਂ ...
ਫ਼ਿਰੋਜ਼ਪੁਰ, 23 ਜਨਵਰੀ (ਕੁਲਬੀਰ ਸਿੰਘ ਸੋਢੀ)-ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਇਨਸਾਨੀ ਜ਼ਿੰਦਗੀ ਦਾ ਨੁਕਸਾਨ ਕਰਨ ਵਾਲੀ ਚਾਈਨਾ ਡੋਰ ਨੂੰ ਵੇਚਣ ਵਾਲਿਆਂ 'ਤੇ ਸ਼ਿਕੰਜਾ ਕੱਸਦੇ ਹੋਏ ਥਾਣਾ ਸਿਟੀ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ | ...
ਅਬੋਹਰ, 23 ਜਨਵਰੀ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ ਅਬੋਹਰ ਦੀ ਪੁਲਿਸ ਵਲੋਂ ਕੱਲ੍ਹ ਗਿ੍ਫ਼ਤਾਰ ਕੀਤੇ ਗਏ ਨਗਰ ਨਿਗਮ ਅਬੋਹਰ ਦੇ ਦੋ ਮੁਲਾਜ਼ਮਾਂ ਨੂੰ ਅੱਜ ਪੁਲਿਸ ਰਿਮਾਂਡ ਲਈ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ | ਮਾਣਯੋਗ ਅਦਾਲਤ ਨੇ ਦੋਨਾਂ ਮੁਲਜ਼ਮਾਂ ਨੂੰ ...
ਮੱਲਾਂਵਾਲਾ, 23 ਜਨਵਰੀ (ਗੁਰਦੇਵ ਸਿੰਘ)- ਪਿੰਡ ਜੌੜਾ ਵਿਖੇ 12ਵਾਂ ਚਾਰ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਲਖਵਿੰਦਰ ਸਿੰਘ ਸਿੰਘ ਜੌੜਾ ਪ੍ਰਧਾਨ ਯੂਥ ਕਾਂਗਰਸ ਹਲਕਾ ਜ਼ੀਰਾ ਨੇ ਰੀਬਨ ਕੱਟ ਕੇ ਕੀਤੀ | ਲਖਵਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਟੂਰਨਾਮੈਂਟ 'ਚ ਕੁੱਲ ...
ਫ਼ਿਰੋਜ਼ਪੁਰ, 23 ਜਨਵਰੀ (ਜਸਵਿੰਦਰ ਸਿੰਘ ਸੰਧੂ)-ਹੱਕੀ ਮੰਗਾਂ ਦੀ ਪੂਰਤੀ ਨਾ ਹੋਣ ਉਲਟਾ ਲਾਰੇ ਪੱਲੇ ਪੈਣ ਤੋਂ ਦੁਖੀ ਸਿਹਤ ਵਿਭਾਗ 'ਚ ਸੇਵਾਵਾਂ ਨਿਭਾਅ ਰਹੇ ਹੈਲਥ ਮਲਟੀਪਰਪਜ਼ ਵਰਕਰ ਸੰਘਰਸ਼ ਦੇ ਰੋਅ 'ਚ ਹਨ, ਜਿਨ੍ਹਾਂ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਮਲਟੀਪਰਪਜ਼ ...
ਜਲਾਲਾਬਾਦ, 23 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਲਾਗਲੇ ਪਿੰਡ ਚੱਕ ਸੋਹਣਾ ਸਾਂਦੜ ਵਿਖੇ ਗ਼ਰੀਬ ਪਰਿਵਾਰ ਦੇ ਕੱਚੇ ਕਮਰੇ ਦੀ ਛੱਤ ਡਿੱਗਣ ਨਾਲ ਖੁੱਲੇ੍ਹ ਅਸਮਾਨ 'ਤੇ ਰਹਿਣ ਲਈ ਮਜਬੂਰ ਹੋ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਪੁੱਤਰ ਫੰੁਮਣ ...
ਫ਼ਿਰੋਜ਼ਪੁਰ, 23 ਜਨਵਰੀ (ਤਪਿੰਦਰ ਸਿੰਘ)-ਫ਼ਿਰੋਜ਼ਪੁਰ ਵਿਧਾਨ ਸਭਾ ਸ਼ਹਿਰੀ ਹਲਕਾ 'ਚ ਸ਼ਾਮਿਲ 6 ਪਿੰਡਾਂ ਵਿਚ ਘਰ-ਘਰ ਵਾਟਰ ਸਪਲਾਈ ਸੇਵਾ ਪਹੰੁਚਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਅਗਲੇ 6 ਮਹੀਨੇ 'ਚ ਇਹ ਪ੍ਰਾਜੈਕਟ ਮੁਕੰਮਲ ਹੋ ਜਾਵੇਗਾ, ਜਿਸ ਨਾਲ ਲਗਭਗ 15 ...
ਫ਼ਿਰੋਜ਼ਪੁਰ, 23 ਜਨਵਰੀ (ਤਪਿੰਦਰ ਸਿੰਘ)-ਮੁੱਖ ਚੋਣ ਅਫ਼ਸਰ ਪੰਜਾਬ ਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਚੰਦਰ ਗੈਂਦ ਦੀਆਂ ਹਦਾਇਤਾਂ ਅਨੁਸਾਰ ਕੌਮੀ ਵੋਟਰ ਦਿਵਸ-2020 ਨੂੰ ਮਨਾਉਣ ਸੰਬੰਧੀ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੀਆਂ ਸਿੱਖਿਆ ...
ਫ਼ਿਰੋਜ਼ਪੁਰ, 23 ਜਨਵਰੀ (ਤਪਿੰਦਰ ਸਿੰਘ)-ਸੂਬਾ ਸਰਕਾਰ ਵਲੋਂ ਸਥਾਪਤ ਕੀਤੇ ਗਏ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਦੀਆਂ 14 ਵਿਦਿਆਰਥਣਾਂ ਵਲੋਂ ਦੌਰਾ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਬਿਊਰੋ ਵਲੋਂ ਦਿੱਤੀਆਂ ...
ਫ਼ਿਰੋਜ਼ਪੁਰ, 23 ਜਨਵਰੀ (ਤਪਿੰਦਰ ਸਿੰਘ)-ਖੇਤੀਬਾੜੀ ਵਿਚ ਵਿਭਿੰਨਤਾ ਲਿਆਉਣ ਤੇ ਡੇਅਰੀ ਕਿਸਾਨਾਂ ਨੂੰ ਸਮੇਂ ਦਾ ਹਾਣੀ ਤੇ ਤਕਨੀਕੀ ਗਿਆਨ ਦੇਣ ਲਈ ਡੇਅਰੀ ਵਿਕਾਸ ਵਿਭਾਗ ਪੰਜਾਬ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ ਬਲਾਕ ਘੱਲ ਖ਼ੁਰਦ ਦੇ ...
ਕੁੱਲਗੜ੍ਹੀ, 23 ਜਨਵਰੀ (ਸੁਖਜਿੰਦਰ ਸਿੰਘ ਸੰਧੂ)-ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸਕੂਲਾਂ ਦੀ ਦਿੱਖ ਸੁਧਾਰਨ ਲਈ ਵੱਡੇ ਪੱਧਰ 'ਤੇ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ | ਹਲਕੇ ਦੇ ਪਿੰਡ ਕੁੱਲਗੜ੍ਹੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਕਮਰਿਆਂ ਦੀ ਗਰਾਂਟ ਦਾ ਚੈੱਕ ...
ਮਮਦੋਟ, 23 ਜਨਵਰੀ (ਸੁਖਦੇਵ ਸਿੰਘ ਸੰਗਮ)-ਹਿੰਦ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਬੀ.ਐੱਸ.ਐਫ ਦੀ ਭਾਰਤੀ ਚੈੱਕ ਪੋਸਟ ਜੋਗਿੰਦਰ ਵਿਖੇ ਬੀ.ਐੱਸ.ਐੱਫ. ਅਧਿਕਾਰੀਆਂ ਵਲੋਂ ਸਰਹੱਦੀ ਖੇਤਰ ਦੇ ਲੋਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਸਰਹੱਦ ਨੇੜੇ ਦੇ ਪਿੰਡਾਂ ...
ਫ਼ਿਰੋਜ਼ਪੁਰ, 23 ਜਨਵਰੀ (ਜਸਵਿੰਦਰ ਸਿੰਘ ਸੰਧੂ)- ਜੈਨੇਸਿਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸੇਜ ਐਾਡ ਰਿਸਰਚ ਕਾਲਜ 'ਚ ਵਿਦਿਆਰਥੀਆਂ ਦੇ ਸਵਾਗਤ ਲਈ ਕਰਵਾਇਆ ਗਿਆ 'ਖੁਸ਼ਾਮਦੀਦ-2020' ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ | ਜਾਣਕਾਰੀ ਅਨੁਸਾਰ ਜੈਨੇਸਿਸ ਇੰਸਟੀਚਿਊਟ ...
ਫ਼ਿਰੋਜ਼ਪੁਰ, 23 ਜਨਵਰੀ (ਜਸਵਿੰਦਰ ਸਿੰਘ ਸੰਧੂ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਜਲ ਸਪਲਾਈ ਵਿਭਾਗ ਦੀ ਸੈਕਟਰੀ ਜਸਪ੍ਰੀਤ ਕੌਰ ਤਲਵਾੜ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਨਾਲ ਜਥੇਬੰਦੀ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੋਰਵ ...
ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਐਸ.ਆਈ ਜਲੰਧਰ ਸਿੰਘ ਨੇ ਪਿੰਡ ਖਿਉਵਾਲਾ ਢਾਬ ਦੇ ਨੇੜੇ ਗਸ਼ਤ ਦੌਰਾਨ ਇਕ ਮੋਟਰਸਾਈਕਲ ਸਵਾਰ ਨੂੰ ਰੋਕਿਆ, ਜਦ ਉਸ ਦੀ ਤਲਾਸ਼ੀ ਲਈ ਗਈ ...
ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ ਹਮਲਾ ਕਰਕੇ ਸੱਟਾਂ ਮਾਰਨ ਵਾਲੇ ਦੋ ਵਿਅਕਤੀਆਂ ਿਖ਼ਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਏ.ਐਸ.ਆਈ ਜਗਜੀਤ ਸਿੰਘ ਨੇ ਰਾਕੇਸ਼ ਦੇਵੀ ਪਤਨੀ ਸੁਰਿੰਦਰ ਕੁਮਾਰ ਵਾਸੀ ਲੱਖੇਵਾਲੀ ...
ਅਬੋਹਰ, 23 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਪਿੰਡ ਖਾਟਵਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਟਾਫ਼ ਮੈਂਬਰਾਂ ਤੇ ਬੱਚਿਆਂ ਵਲੋਂ ਮੁੱਖ ਅਧਿਆਪਕ ਕਰਮਜੀਤ ਕੌਰ ਦੀ ਅਗਵਾਈ ਵਿਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ | ਜਿਸ ਦੌਰਾਨ ਬੱਚਿਆਂ ਤੇ ਸਟਾਫ਼ ...
ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ)-ਗਜ਼ਟਿਡ ਨਾਨ ਗਜ਼ਟਿਡ ਐਸ.ਸੀ.ਬੀ.ਸੀ. ਇੰਪਲਾਈਜ਼ ਫੈਡਰੇਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਦੀ ਮੀਟਿੰਗ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਸੈਂਟਰ ਵਿਖੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਚੰਦਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ...
ਸ੍ਰੀਗੰਗਾਨਗਰ, 23 ਜਨਵਰੀ (ਦਵਿੰਦਰਜੀਤ ਸਿੰਘ)-ਸ਼੍ਰੀ ਗੁਰੂ ਨਾਨਕ ਖ਼ਾਲਸਾ ਪੀ.ਜੀ. ਕਾਲਜ ਸ੍ਰੀਗੰਗਾਨਗਰ ਵਿਖੇ ਕਾਲਜ ਵਿਖੇ ਕਰਵਾਏ ਜਾ ਰਹੇ ਯੁਵਕ ਮੇਲੇ ਦੇ ਦੂਜੇ ਦਿਨ ਮੁੱਖ ਮਹਿਮਾਨ ਭਾਮਾਸ਼ਾਹ ਓਮ ਬਿਸ਼ਨੋਈ ਨੇ ਕਿਹਾ ਕਿ ਨਾਟਕ ਜ਼ਿੰਦਗੀ ਦੀਆਾ ਭਾਵਨਾਵਾਾ ਨੂੰ ...
ਜਲਾਲਾਬਾਦ, 23 ਜਨਵਰੀ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਲੱਖੇ ਵਾਲੀ ਸੜਕ 'ਤੇ ਸਥਿਤ ਗੁਰਦੁਆਰਾ ਸਾਹਿਬ ਤੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਰੱਖੇ ਗਏ ਸਮਾਗਮਾਂ ਵਿਚ ਅੱਜ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ...
ਫ਼ਿਰੋਜ਼ਪੁਰ, 23 ਜਨਵਰੀ (ਤਪਿੰਦਰ ਸਿੰਘ)-ਸਮਾਜ ਸੇਵੀ ਸੰਸਥਾ ਮਯੰਕ ਫਾਊਾਡੇਸ਼ਨ ਵਲੋਂ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕਤਾ ਮੁਹਿੰਮ 'ਸੇ ਨੋ ਟੂ ਚਾਈਨਾ ਡੋਰ' ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਨਾਲ-ਨਾਲ ਭੀੜ-ਭਾੜ ਵਾਲੇ ਬਾਜ਼ਾਰਾਂ, ਜਨਤਕ ਥਾਵਾਂ ਤੱਕ ...
ਮੁੱਦਕੀ, 23 ਜਨਵਰੀ (ਭੁਪਿੰਦਰ ਸਿੰਘ)- ਅੱਜ ਪਿੰਡ ਗਿੱਲ ਦੇ ਗੁਰੂ ਹਰਗੋਬਿੰਦ ਸਾਹਿਬ ਸਟੇਡੀਅਮ ਵਿਚ ਐਨ.ਆਰ.ਆਈ. ਭਰਾਵਾਂ, ਕਿ੍ਕਟ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 19ਵੇਂ ਚਾਰ ਰੋਜ਼ਾ ਸ਼ਾਨਦਾਰ ਕਾਸਕੋ (ਨਿਰੋਲ) ਕਿ੍ਕਟ ਕੱਪ ਦਾ ...
ਮੰਡੀ ਲਾਧੂਕਾ, 23 ਜਨਵਰੀ (ਮਨਪ੍ਰੀਤ ਸਿੰਘ ਸੈਣੀ)-ਮੰਡੀ ਲਾਧੂਕਾ ਦੇ ਕਈ ਦੁਕਾਨਦਾਰਾਂ ਅਤੇ ਕਬਾੜੀਆ ਵਲੋਂ ਸੜਕ ਦੇ ਕਿਨਾਰਿਆਂ 'ਤੇ ਰੱਖੇ ਕਬਾੜ ਦੇ ਸਮਾਨ ਦੇ ਕਾਰਨ ਸਕੂਲ ਵੈਨ ਚਾਲਕਾਂ ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ...
ਅਬੋਹਰ, 23Ñਜਨਵਰੀ (ਕੁਲਦੀਪ ਸਿੰਘ ਸੰਧੂ)-ਸਤਿਅਮ ਕਾਲਜ ਫ਼ਾਰ ਗਰਲਜ਼ ਸੈਦਾਵਾਲੀ ਵਿਖੇ ਸ਼ੁਰੂ ਹੋਏ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦੌਰਾਨ ਵਿਦਿਆਰਥਣਾਂ ਵਿਚਕਾਰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਵਿਦਿਆਰਥਣਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਪਿੰਡ ...
ਅਬੋਹਰ, 23 ਜਨਵਰੀ (ਕੁਲਦੀਪ ਸਿੰਘ ਸੰਧੂ)-ਸਥਾਨਕ ਆਰੀਆ ਨਗਰ 'ਚ ਦੋ ਗੁੱਟਾਂ ਵਿਚਕਾਰ ਹੋਈ ਲੜਾਈ ਵਿਚ ਇਕ ਜਣੇ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਾਨਕ ਚੰਦ ਪੁੱਤਰ ਬਾਬੂ ਰਾਮ ਆਰੀਆ ਨਗਰ ਗਲੀ ਨੰਬਰ 7 ਨੇ ਦੱਸਿਆ ਕਿ ਉਸ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX