ਬਠਿੰਡਾ, 23 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਗਣਤੰਤਰਤਾ ਦਿਵਸ ਮੌਕੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਸਬੰਧੀ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਅੱਜ ਫ਼ੁੱਲ ਡਰੈੱਸ ਰਿਹਰਸਲ ਕਰਵਾਈ ਗਈ | ਇਸ ਮੌਕੇ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਗਣਤੰਤਰਤਾ ਦਿਵਸ ਸਬੰਧੀ ਇਸ ਰਿਹਰਸਲ ਦਾ ਜਾਇਜ਼ਾ ਲਿਆ ਅਤੇ ਪਰੇਡ ਦਾ ਨਿਰੀਖਣ ਕੀਤਾ | ਇਸ ਦੌਰਾਨ ਉਨ੍ਹਾਂ ਪਰੇਡ ਕਮਾਂਡਰ ਡੀ. ਐਸ. ਪੀ. ਆਸਵੰਤ ਦੀ ਅਗਵਾਈ ਹੇਠ ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਵਿੰਗ, ਪੰਜਾਬ ਹੋਮ ਗਾਰਡਜ਼, ਐਨ. ਸੀ. ਸੀ., ਸਕਾਊਟਸ ਅਤੇ ਗਾਈਡ ਦੀਆਂ ਟੁਕੜੀਆਂ ਤੋਂ ਸਲਾਮੀ ਲਈ | ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਪੀ. ਟੀ. ਸ਼ੋਅ ਅਤੇ ਸਰਕਾਰੀ ਹਾਈ ਸਕੂਲ ਗਿੱਲ ਪੱਤੀ, ਸਿਲਵਰ ਓਕਸ ਸਕੂਲ ਬਠਿੰਡਾ, ਸਮਾਰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੱਦਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਵਾਂਦਰ, ਦਿੱਲੀ ਪਬਲਿਕ ਸਕੂਲ, ਜੇ. ਐਸ. ਪੈਰਾਮਾਊਾਟ ਸਕੂਲ ਅਤੇ ਮਹੰਤ ਗੁਰਬੰਤਾ ਦਾਸ ਸਕੂਲ ਦੇ ਬੱਚਿਆਂ ਵਲੋਂ ਵੱਖ-ਵੱਖ ਦੇਸ਼ ਭਗਤੀ ਨਾਲ ਸਬੰਧਤ ਗੀਤਾਂ 'ਤੇ ਕੋਰੀਓਗ੍ਰਾਫ਼ੀਆਂ ਪੇਸ਼ ਕੀਤੀਆਂ ਗਈਆਂ | ਇਸ ਤੋਂ ਇਲਾਵਾ ਪੁਲਿਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਜਿਮਨਾਸਟਿਕ ਦੀ ਕਲਾ ਦੇ ਜੌਹਰ ਵੀ ਦਿਖਾਏ ਗਏ | ਰਿਹਰਸਲ ਦੌਰਾਨ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ (ਲੜਕੀਆਂ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਜੇ ਨਗਰ, ਐਸ.ਡੀ. ਸਕੂਲ, ਸ਼੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ, ਗੁਰੂ ਕਾਂਸ਼ੀ ਪਬਲਿਕ ਸਕੂਲ, ਐਮ.ਐਚ.ਆਰ. ਸਕੂਲ ਦੀਆਂ ਵਿਦਿਆਰਥਣਾਂ ਵਲੋਂ ਗਿੱਧਾ ਅਤੇ ਆਦਰਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦੇਸਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖ਼ਾਲਸਾ ਸਕੂਲ, ਐਸ.ਐਸ.ਡੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਐਮ.ਐਚ.ਆਰ. ਸਕੂਲ, ਗੁਰੂ ਕਾਸ਼ੀ ਪਬਲਿਕ ਸਕੂਲ, ਜੇਵੀਅਰ ਵਰਲਡ ਸਕੂਲ, ਸਰਕਾਰੀ ਰਜਿੰਦਰਾ ਕਾਲਜ ਅਤੇ ਪੋਲਟੈਕਨੀਕਲ ਕਾਲਜ ਦੇ ਵਿਦਿਆਰਥੀਆਂ ਵਲੋਂ ਸਾਂਝੇ ਤੌਰ 'ਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ | ਸਮਾਗਮ ਦੇ ਅੰਤ 'ਚ ਸੇਂਟ ਜੌਸਫ਼ ਸਕੂਲ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ | ਇਸ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਗਣਤੰਤਰਤਾ ਦਿਵਸ ਸਬੰਧੀ ਚੱਲ ਰਹੀਆਂ ਤਿਆਰੀਆਂ ਬਾਰੇ ਰੀਵਿਊ ਮੀਟਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨਿਭਾਉਣਗੇ | ਬੀ. ਸ੍ਰੀਨਿਵਾਸਨ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ 26 ਜਨਵਰੀ ਵਾਲੇ ਦਿਨ ਸਮਾਗਮ ਵਿਚ ਹੁੰਮ-ਹੁਮਾ ਕੇ ਪਹੁੰਚਣ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੁਖਪ੍ਰੀਤ ਸਿੰਘ ਸਿੱਧੂ, ਐਸ. ਡੀ. ਐਮ. ਬਠਿੰਡਾ ਅਮਰਿੰਦਰ ਸਿੰਘ ਟਿਵਾਣਾ, ਐਸ. ਪੀ. ਹੈਡਕੁਆਰਟਰ ਸੁਰਿੰਦਰਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਮੌਜੂਦ ਸਨ |
ਬਠਿੰਡਾ, 23 ਜਨਵਰੀ (ਨਿੱਜੀ ਪੱਤਰ ਪੇ੍ਰਰਕ)-ਅੱਜ ਰਾਕੇਸ਼ ਗੁਪਤਾ ਜੱਜ ਸਪੈਸ਼ਲ ਕੋਰਟ ਨੇ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਨਸ਼ਾ ਰੋਕੂ ਐਕਟ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ...
ਰਾਮਪੁਰਾ ਫੂਲ, 23 ਜਨਵਰੀ (ਨਰਪਿੰਦਰ ਸਿੰਘ ਧਾਲੀਵਾਲ)- ਨਾਭਾ ਰਿਆਸਤ ਦੇ ਰਾਜਾ ਜਸਵੰਤ ਸਿੰਘ ਦੀ ਵਿਧਵਾ ਰਾਣੀ ਚੰਦ ਕੌਰ ਵੱਲੋਂ ਫੂਲ ਟਾਊਨ 'ਚ ਬਣਾਏ ਗਏ ਸਰੋਵਰ ਦੀ ਹਾਲਤ ਖਸਤਾ ਬਣ ਗਈ ਹੈ | ਦੱਸਣਯੋਗ ਹੈ ਕਿ ਪਿਛਲੇ ਸਮੇਂ ਪ੍ਰਸ਼ਾਸਨ ਤੇ ਸਮਾਜ ਸੇਵੀਆਂ ਨੇ ਲੱਖਾਂ ...
ਮਾਨਸਾ, 23 ਜਨਵਰੀ (ਵਿ. ਪ੍ਰਤੀ.)- ਜ਼ਿਲ੍ਹਾ ਮੈ ਜਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਜ਼ਿਲੇ੍ਹ 'ਚ 25 ਤੋਂ 26 ਜਨਵਰੀ ਨੂੰ ਡਰੋਨ ਕੈਮਰਿਆਂ ਦੀ ਵਰਤੋਂ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਕਿਹਾ ਕਿ 26 ਜਨਵਰੀ ਦੇ ਸਮਾਗਮ ਨੂੰ ਮੱਦੇਨਜ਼ਰ ...
ਮਾਨਸਾ, 23 ਜਨਵਰੀ (ਸਟਾਫ਼ ਰਿਪੋਰਟਰ)- ਵਧੀਕ ਸੈਸ਼ਨ ਜੱਜ ਮਾਨਸਾ ਦਲਜੀਤ ਸਿੰਘ ਰੱਲ੍ਹਣ ਦੀ ਅਦਾਲਤ ਵਲੋਂ ਘਰ 'ਚ ਦਾਖ਼ਲ ਹੋ ਕੇ ਬਜ਼ੁਰਗ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਝਪਟਣ ਵਾਲੇ ਵਿਅਕਤੀ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਅਕਤੂਬਰ 2016 ਵਿਚ ...
ਬਰੇਟਾ, 23 ਜਨਵਰੀ (ਰਵਿੰਦਰ ਕੌਰ ਮੰਡੇਰ)- ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਕਿਸ਼ਨਗੜ੍ਹ ਅਤੇ ਅਕਬਰਪੁਰ ਖੁਡਾਲ ਵਿਖੇ ਦੁੱਧ ਵਾਲੀਆਂ ਡੇਅਰੀਆਂ 'ਤੇ ਅਚਨਚੇਤ ਛਾਪੇਮਾਰੀ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਇੰਸਪੈਕਟਰ ਚਰਨਜੀਤ ਸਿੰਘ ਨੇ ...
ਭਾਈਰੂਪਾ, 23 ਜਨਵਰੀ (ਵਰਿੰਦਰ ਲੱਕੀ)- ਕੰਪਿਊਟਰ ਫੈਕਲਟੀ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਿਖ਼ਲਾਫ਼ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਹੈ¢ ਆਪਣੇ ਪਹਿਲੇ ਐਲਾਨੇ ਪ੍ਰੋਗਰਾਮ ਮੁਤਾਬਿਕ ਕੰਪਿਊਟਰ ਫੈਕਲਟੀ ਐਸੋਸੀਏਸ਼ਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ...
ਮਾਨਸਾ, 23 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਨਗਰ ਕੌਾਸਲ ਦੇ ਸੇਵਾ ਮੁਕਤ ਕਰਮਚਾਰੀਆਂ ਵਲੋਂ ਪੈਨਸ਼ਨ ਨਾ ਮਿਲਣ ਦੇ ਰੋਸ ਵਜੋਂ ਇੱਥੇ ਕੌਾਸਲ ਦੇ ਦਫ਼ਤਰ ਰੋਸ ਪ੍ਰਗਟ ਕੀਤਾ ਗਿਆ | ਰਿਟਾਇਰਡ ਮਿਉਂਸਪਲ ਇੰਪਲਾਈਜ਼ ਫੈਡਰੇਸ਼ਨ ਮਾਨਸਾ ਦੇ ਪ੍ਰਧਾਨ ਮੁਲਤਾਨ ...
ਸੰਗਤ ਮੰਡੀ, 23 ਜਨਵਰੀ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)- ਥਾਣਾ ਸੰਗਤ ਅਧੀਨ ਆਉਂਦੇ ਪਿੰਡ ਫੱਲ੍ਹੜ ਵਿਖੇ ਇਕ ਦੋਸ਼ੀ ਵਿਅਕਤੀ ਨੂੰ ਆਪਣੇ ਘਰ 'ਚ ਪਨਾਹ ਦੇਣ ਤੇ ਪੁਲਿਸ ਹਿਰਾਸਤ 'ਚੋਂ ਛੁਡਾਉਣ ਦੇ ਜੁਰਮ ਤਹਿਤ ਦੋਸ਼ੀ ਵਿਅਕਤੀ , 2 ਔਰਤਾਂ ਅਤੇ 3 ਵਿਅਕਤੀਆਂ ...
ਬਠਿੰਡਾ ਛਾਉਣੀ, 23 ਜਨਵਰੀ (ਪਰਵਿੰਦਰ ਸਿੰਘ ਜੌੜਾ)-ਗੋਬਿੰਦਪੁਰਾ ਵਿਖੇ ਸਥਿਤ ਕੇਂਦਰੀ ਮਾਡਰਨ ਜੇਲ੍ਹ ਬਠਿੰਡਾ'ਚੋਂ ਵੱਖ-ਵੱਖ ਕੈਦੀਆਂ/ ਹਵਾਲਾਤੀਆਂ ਤੋਂ 6 ਮੋਬਾਈਲ ਫ਼ੋਨ ਬਰਾਮਦ ਹੋਏ ਹਨ | ਇਨ੍ਹਾਂ ਮਾਮਲਿਆਂ 'ਚ ਸਹਾਇਕ ਸੁਪਰਡੰਟ ਕੇਂਦਰੀ ਜੇਲ੍ਹ ਬਠਿੰਡਾ ਗੁਰਨੈਬ ...
ਰਾਮਪੁਰਾ ਫੂਲ, 23 ਜਨਵਰੀ (ਗੁਰਮੇਲ ਸਿੰਘ ਵਿਰਦੀ)- ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦ ਉਨ੍ਹਾਂ ਮੁਖ਼ਬਰੀ ਦੇ ਆਧਾਰ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ | ਥਾਣਾ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ...
ਬਠਿੰਡਾ, 23 ਜਨਵਰੀ (ਸਟਾਫ਼ ਰਿਪੋਰਟਰ)-ਮੁੱਖ ਖੇਤੀਬਾੜੀ ਅਫ਼ਸਰ ਡਾ: ਗੁਰਾਦਿੱਤਾ ਸਿੰਘ ਸਿੱਧੂ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵਲੋਂ ਪਿੰਡ ਕਮਾਲੂ, ਬਲਾਕ ਤਲਵੰਡੀ ਸਾਬੋ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਖੇਤੀ ਨੂੰ ਲਾਹੇਵੰਦ ਬਣਾਉਣ ਦੇ ...
ਕੋਟਸ਼ਮੀਰ, 23 ਜਨਵਰੀ (ਰਣਜੀਤ ਸਿੰਘ ਬੁੱਟਰ)- ਸਹਿਕਾਰੀ ਸਭਾ ਚਹਿਲ ਪੱਤੀ ਕੋਟਸ਼ਮੀਰ ਦੇ ਸੈਂਕੜੇ ਕਿਸਾਨਾਂ ਨੇ ਸਹਿਕਾਰੀ ਸਭਾ ਦੇ ਗੇਟ 'ਤੇ ਇਕੱਠੇ ਹੋ ਕੇ ਪੰਜਾਬ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਅਤੇ ਆਪਣੇ ਖਾਤਿਆਂ ਦੀਆਂ ਕਾਪੀਆਂ ਵਿਖਾਉਂਦਿਆਂ ਸਰਕਾਰ ਦੀ ...
ਨਥਾਣਾ, 23 ਜਨਵਰੀ (ਗੁਰਦਰਸ਼ਨ ਲੁੱਧੜ)-ਸਰਕਾਰੀ ਕੰਨਿਆ ਹਾਈ ਸਕੂਲ ਨਥਾਣਾ ਵਿਖੇ ਕੌਮੀ ਨੌਜਵਾਨ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਗਣਿਤ ਅਧਿਆਪਕਾ ਸੁਨੀਤਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਦੇਸ਼ ਦੇ ਹਰ ...
ਨਥਾਣਾ, 23 ਜਨਵਰੀ (ਗੁਰਦਰਸ਼ਨ ਲੁੱਧੜ)-ਪਿੰਡ ਬੀਬੀਵਾਲਾ ਦੇ ਸਿਲਾਈ ਸੈਂਟਰ ਵਿਖੇ ਨਹਿਰੂ ਯੁਵਾ ਕੇਂਦਰ ਬਠਿੰਡਾ ਵਲੋਂ ਬੀਬੀ ਕਰਮ ਕੌਰ ਕਲੱਬ ਦੇ ਸਹਿਯੋਗ ਨਾਲ ਸਿਲਾਈ-ਕਢਾਈ, ਅਤੇ ਸੱਭਿਆਚਾਰਕ ਕਲਾਕਿ੍ਤੀ ਮੁਕਾਬਲੇ ਕਰਵਾ ਕੇ ਇਨ੍ਹਾਂ ਦੀ ਪ੍ਰਦਰਸ਼ਨੀ ਲਗਾਈ ਗਈ | ਉਕਤ ...
ਚਾਉਕੇ, 23 ਜਨਵਰੀ (ਮਨਜੀਤ ਸਿੰਘ ਘੜੈਲੀ)-ਵੈਬਕੋ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਹਲਕਾ ਮੌੜ ਦੇ ਸੀਨੀਅਰ ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਪਿੰਡ ਘੜੈਲਾ ਵਿਖੇ ਪਾਰਟੀ ਦੇ ਸਰਗਰਮ ਵਰਕਰ ਨਾਜਮ ਸਿੰਘ ਘੜੈਲਾ ਦੀ ਸਿਹਤ ਦਾ ਹਾਲ-ਚਾਲ ਜਾਨਣ ਲਈ ਉਨਾਂ ਦੇ ਘਰ ਪਹੁੰਚੇ ਤੇ ...
ਰਾਮਾਂ ਮੰਡੀ, 23 (ਤਰਸੇਮ ਸਿੰਗਲਾ)- ਅਰੁਣ ਜਜੋਰੀਆ ਮਾਲਵਾ ਪ੍ਰਧਾਨ ਸ਼ਿਵ ਸੈਨਾ ਵਲੋਂ ਰਾਮਾਂ ਮੰਡੀ 'ਚ ਵਰਕਰਾਂ ਨਾਲ ਕੀਤੀ ਗਈ ਇਕ ਮੀਟਿੰਗ ਦੌਰਾਨ ਸੋਨੂੰ ਸ਼ਰਮਾ ਨੂੰ ਰਾਮਾਂ ਮੰਡੀ ਸ਼ਿਵ ਸੈਨਾ ਦਾ ਸ਼ਹਿਰੀ ਪ੍ਰਧਾਨ ਅਤੇ ਅਮਰਜੀਤ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ...
ਰਾਮਾਂ ਮੰਡੀ, 23 ਜਨਵਰੀ (ਤਰਸੇਮ ਸਿੰਗਲਾ)- ਸਥਾਨਕ ਸ੍ਰੀ ਰਾਮਬਾਗ ਨੇੜੇ ਬਣੇ ਪਬਲਿਕ ਪਾਰਕ 'ਚ ਸੈਰ ਕਰਨ ਵਾਲੇ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਪਖਾਨੇ ਸਫ਼ਾਈ ਨਾ ਹੋਣ ਕਾਰਨ ਗੰਦਗੀ ਨਾਲ ਭਰੇ ਪਏ ਹਨ ਅਤੇ ਇਨ੍ਹਾਂ ਪਖਾਨਿਆਂ 'ਚੋਂ ਵਾਸ਼ਵੇਸ਼ਨ ਵੀ ਬੀਤੇ ਦਿਨੀਂ ਚੋਰ ...
ਤਲਵੰਡੀ ਸਾਬੋ, 23 ਜਨਵਰੀ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਵਿਖੇ ਬਣੇ ਨਿਸ਼ਾਨ-ਏ-ਖਾਲਸਾ ਚੌਾਕ ਦੀ ਸਾਂਭ ਸੰਭਾਲ ਬਿਨਾਂ ਹੋ ਰਹੀ ਦੁਰਦਸ਼ਾ ਦੀਆਂ ਮੀਡੀਆ ਵਿਚ ਪ੍ਰਕਾਸ਼ਿਤ ਖ਼ਬਰਾਂ ਦਾ ਨੋਟਿਸ ਲੈਂਦਿਆਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ...
ਬੱਲੂਆਣਾ, 23 ਜਨਵਰੀ (ਗੁਰਨੈਬ ਸਾਜਨ)-ਪਿਛਲੇ ਦਿਨੀਂ ਲਗਾਤਾਰ ਪਈਆਂ ਬਾਰਿਸ਼ਾਂ ਕਾਰਨ ਇੱਟਾਂ ਦੇ ਭੱਠਿਆਂ 'ਤੇ ਕੱਚੀਆਂ ਇੱਟਾਂ ਖ਼ਰਾਬ ਹੋਣ ਕਾਰਨ ਇੱਟਾਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ¢ ਜਿਸ ਕਾਰਨ ਮਕਾਨ ਬਣਾਉਣ ਦਾ ਕੰਮ ਅੱਧ ਵਿਚਕਾਰ ਲਟਕ ਗਿਆ ਹੈ¢ ਇਸ ਸਬੰਧੀ ...
ਰਾਮਾਂ ਮੰਡੀ, 23 ਜਨਵਰੀ (ਤਰਸੇਮ ਸਿੰਗਲਾ)- ਲਾਈਨਪਾਰ ਵਾਰਡਾਂ ਦੇ ਲੋਕਾਂ ਲਈ ਰੇਲ ਵਿਭਾਗ ਬਿਮਾਰੀਆਂ ਦਾ ਘਰ ਬਣਿਆ ਹੋਇਆ ਹੈ | ਪੱਤਰਕਾਰਾਂ ਨੂੰ ਰੇਲਵੇ ਪਲੇਟ ਫਾਰਮ ਦੇ ਸਾਹਮਣੇ ਨੀਵੀਂ ਜਗ੍ਹਾ 'ਚ ਖੜ੍ਹਾ ਮੀਂਹ ਦਾ ਪਾਣੀ ਵਿਖਾਉਂਦੇ ਹੋਏ ਦੱਸਿਆ ਕਿ ਅਗਲਾ ਮੀਂਹ ਪੈਣ ...
ਬੁਢਲਾਡਾ, 23 ਜਨਵਰੀ (ਰਾਹੀ/ਮਨਚੰਦਾ)- ਉੱਤਰੀ ਭਾਰਤ ਦੇ ਮਸ਼ਹੂਰ ਜਾਦੂਗਰ ਸਮਰਾਟ ਪਿ੍ੰਸ ਤੇ ਨੈਨਾ ਸ੍ਰੀਵਾਸਤਵ ਆਗਰਾ ਵਲੋਂ ਸਥਾਨਕ ਸ਼ਹਿਰ ਵਿਖੇ ਅੱਜ ਤੋਂ ਸ਼ੁਰੂ ਕੀਤੇ ਜਾ ਰਹੇ ਸ਼ੋਅ ਰਾਹੀ ਆਪਣੀ ਜਾਦੂਈ ਕਲਾ ਦੇ ਜੌਹਰ ਦਿਖਾਏ ਜਾਣਗੇ | ਪੱਤਰਕਾਰਾਂ ਤੇ ਕੁਝ ...
ਬੁਢਲਾਡਾ, 23 ਜਨਵਰੀ (ਸਵਰਨ ਸਿੰਘ ਰਾਹੀ)- ਹਲਕਾ ਵਿਧਾਇਕ ਬੁੱਧ ਰਾਮ ਵਲੋਂ ਇਸ ਖੇਤਰ ਦੀਆਂ ਨਵੀਆਂ ਬਣੀਆਂ ਕੁਝ ਸੰਪਰਕ ਸੜਕਾਂ ਦੇ ਮਟੀਰੀਅਲ ਤੇ ਬਣਤਰ ਸਬੰਧੀ ਕੀਤੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਮੰਡੀ ਬੋਰਡ ਪੰਜਾਬ ਦੀ ਉਚ ਤਾਕਤੀ ਚੌਕਸੀ ਟੀਮ ਵਲੋਂ ਜਾਂਚ ਆਰੰਭ ...
ਜੋਗਾ, 23 ਜਨਵਰੀ (ਪ. ਪ.)- 65ਵੀਆਂ ਪੰਜਾਬ ਖੇਡਾਂ 2019-2020 ਦੇ ਚੱਲਦਿਆਂ ਖੇਡ ਰੋਪ ਸਕਿਪਿੰਗ ਅੰਡਰ-14 ਸਾਲ 'ਚੋਂ ਪਿੰਡ ਅਕਲੀਆ ਦੇ ਸੁਖਦਰਸ਼ਨ ਸਿੰਘ ਨੇ ਡਬਲ ਟੱਚ ਰਿਲੇਅ 'ਚੋਂ ਗੋਲਡ ਮੈਡਲ ਤੇ ਓਵਰਆਲ ਟੀਮ ਨੇ ਸਿਲਵਰ ਮੈਡਲ ਜਿੱਤਿਆ ਹੈ | ਪਿੰਡ ਵਾਸੀਆਂ ਤੇ ਜਥੇਬੰਦੀਆਂ ਵਲੋਂ ...
ਝੁਨੀਰ, 23 ਜਨਵਰੀ (ਨਿ.ਪ.ਪ.)- ਕਸਬਾ ਝੁਨੀਰ ਦੇ ਬੀ.ਡੀ.ਪੀ.ਓ. ਦਫ਼ਤਰ ਵਿਖੇ ਸੁਖਦੀਪ ਸਿੰਘ ਨੇ ਬੀ.ਡੀ.ਪੀ.ਓ. ਝੁਨੀਰ ਵਜੋਂ ਅਹੁਦਾ ਸੰਭਾਲਿਆ ਹੈ | ਉਨ੍ਹਾਂ ਇਸ ਮੌਕੇ ਦਫ਼ਤਰ ਦੇ ਸਮੂਹ ਸਟਾਫ਼ ਨਾਲ ਮੀਟਿੰਗ ਕੀਤੀ ਤੇ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵਿਚਾਰ ਚਰਚਾ ਕੀਤੀ | ...
ਬੁਢਲਾਡਾ, 22 ਜਨਵਰੀ (ਸੁਨੀਲ ਮਨਚੰਦਾ)- ਸ਼ਹਿਰ 'ਚ ਅਵਾਰਾ ਪਸ਼ੂਆਂ ਦੇ ਵੱਡੇ ਵੱਡੇ ਝੰੁਡਾਂ ਕਾਰਨ ਜਿੱਥੇ ਆਮ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ ਉੱਥੇ ਮੁੱਖ ਬਾਜ਼ਾਰਾਂ 'ਚ ਪਸ਼ੂਆਂ ਦੀਆਂ ਆਪਸੀ ਲੜਾਈਆਂ ਦਾ ਖ਼ਮਿਆਜ਼ਾ ਲੋਕ ਜ਼ਖਮੀ ਹੋ ਕੇ ਭੁਗਤ ਰਹੇ ਹਨ ਪਰ ਪ੍ਰਸ਼ਾਸਨ ...
ਮਾਨਸਾ, 23 ਜਨਵਰੀ (ਸ.ਰਿ.)-ਸਟੇਟ ਬੈਂਕ ਆਫ਼ ਇੰਡੀਆ ਦੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਮਾਨਸਾ 'ਚ 24 ਸਿਖਿਆਰਥੀਆਂ ਨੂੰ ਡੇਅਰੀ ਫਾਰਮਿੰਗ ਦੇ ਕੋਰਸੀ ਉਪਰੰਤ ਸਰਟੀਫਿਕੇਟ ਵੰਡੇ ਗਏ | ਸੰਸਥਾ ਦੇ ਡਾਇਰੈਕਟਰ ਐਮ.ਐੱਸ. ਰੇਖੀ ਨੇ ਸਿਖਿਆਰਥੀਆਂ ਨੂੰ ਕੋਰਸਾਂ ਦਾ ਲਾਭ ਲੈਣ ...
ਜੋਗਾ, 23 ਜਨਵਰੀ (ਹਰਜਿੰਦਰ ਸਿੰਘ)- ਕਸਬਾ ਜੋਗਾ ਵਿਖੇ ਪਿੰਡ ਦੇ ਐਨ.ਆਰ.ਆਈ. ਵਲੋਂ ਖੇਡਾਂ ਨਾਲ ਜੁੜਨ ਲਈ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਲਿੰਦਰ ਕੁਮਾਰ ਡਾਇਰੈਕਟਰ ਬੀ.ਆਰ.ਸੀ.ਐਮ. ਸਕੂਲ ਬਹਿਲ (ਹਰਿਆਣਾ) ਨੇ ਬੱਚਿਆਂ ਤੇ ਮਾਪਿਆਂ ਨੂੰ ...
ਬਰੇਟਾ, 23 ਜਨਵਰੀ (ਰਵਿੰਦਰ ਕੌਰ ਮੰਡੇਰ)- ਪੰਜਾਬ ਸਰਕਾਰ ਵਲੋਂ ਪ੍ਰਾਇਮਰੀ ਸਕੂਲਾਂ 'ਚ ਨਵੇਂ ਵਿਦਿਆਰਥੀਆਂ ਦੇ ਦਾਖ਼ਲਿਆਂ ਨੂੰ ਉਤਸ਼ਾਹਿਤ ਕਰਨ ਲਈ ਨਰਸਰੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਜਾਣਕਾਰੀ ...
ਝੁਨੀਰ, 23 ਜਨਵਰੀ (ਨਿ. ਪ. ਪ.)- ਨੇੜਲੇ ਪਿੰਡ ਉੱਲਕ ਦੇ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਵਲੋਂ 16ਵਾਂ ਕਬੱਡੀ ਖੇਡ ਮੇਲਾ ਇਸ ਵਾਰ 29 ਤੇ 30 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ | ਅਧਿਆਪਕ ਰਣਵੀਰ ਸਿੰਘ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਓਪਨ, 76, 58, 40 ਤੇ 32 ਕਿੱਲੋ ਦੇ ਮੁਕਾਬਲੇ ...
ਬੁਢਲਾਡਾ, 23 ਜਨਵਰੀ ( ਸੁਨੀਲ ਮਨਚੰਦਾ )- ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਆਲ ਇੰਡੀਆ ਡੈਮੋਕਰੈਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਅਤੇ ਆਲ਼ ਇੰਡੀਆ ਡੈਮੋਕਰੈਟਿਕ ਯੂਥ ਆਰਗੇਨਾਈਜ਼ੇਸ਼ਨ ਵਲੋਂ ਭਾਈਚਾਰਕ ਸਦਭਾਵਨਾ ਮਾਰਚ ਬੱਸ ਸਟੈਂਡ ਬੁਢਲਾਡਾ ਤੋਂ ...
ਮਾਨਸਾ, 23 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਰਾਸ਼ਟਰੀ ਬਾਲੜੀ ਦਿਵਸ ਮੌਕੇ ਸਥਾਨਕ ਨਹਿਰੂ ਯੁਵਾ ਕੇਂਦਰ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ, ਰਾਜ ਤੇ ਰਾਸ਼ਟਰ ਪੱਧਰ 'ਤੇ ਨਾਮਣਾ ਖੱਟਣ ਅਤੇ ਸ਼ਾਨਦਾਰ ...
ਭੀਖੀ, 23 ਜਨਵਰੀ (ਨਿ. ਪ. ਪ.)- ਵਿੱਦਿਆ ਭਾਰਤੀ ਸੀਨੀਅਰ ਸੈਕੰਡਰੀ ਸਕੂਲ ਭੀਖੀ ਵਿਖੇ ਇਨਾਮ ਵੰਡ ਸਮਾਰੋਹ ਦੌਰਾਨ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਸੰਬੋਧਨ ਕਰਦਿਆਂ ਐਸ.ਟੀ.ਵੀ. ਦੇ ਇੰਚਾਰਜ ਬਲਵੰਤ ਸਿੰਘ ਭੀਖੀ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ...
ਭੀਖੀ, 23 ਜਨਵਰੀ (ਪ. ਪ.)- ਸਰਕਾਰ ਵਲੋਂ ਪਾਬੰਦੀ ਦੇ ਬਾਵਜੂਦ ਕਸਬੇ ਦੀਆਂ ਦੁਕਾਨਾਂ 'ਤੇ ਚਾਈਨਾ ਡੋਰ ਧੜੱਲੇ ਨਾਲ ਵੇਚੀ ਜਾ ਰਹੀ ਹੈ | ਦਿਨ ਸਮੇਂ ਬੱਚੇ ਅਤੇ ਨੌਜਵਾਨ ਇਸ ਡੋਰ ਨਾਲ ਆਮ ਪਤੰਗ ਚੜ੍ਹਾਉਂਦੇ ਵੇਖੇ ਜਾ ਸਕਦੇ ਹਨ | ਪਿਛਲੇ ਸਾਲਾਂ ਦੌਰਾਨ ਇਸ ਡੋਰ ਕਾਰਨ ਕਈ ਹਾਦਸੇ ...
ਬੋਹਾ, 23 ਜਨਵਰੀ (ਰਮੇਸ਼ ਤਾਂਗੜੀ)- ਇਥੇ ਸ਼ਹੀਦ ਜਗਸੀਰ ਸਿੰਘ ਸਰਕਾਰੀ ਸੈਕੰਡਰੀ ਸਕੂਲ ਵਿਖੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਨਵੇਂ ਬਿਜਲਈ ਪ੍ਰੋਜੈਕਟਰ (ਟੱਚ ਸਕਰੀਨ) ਦਾ ਉਦਘਾਟਨ ਕੀਤਾ | ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੇ ਕੋਟੇ ...
ਮਾਨਸਾ, 23 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਵਧੀਕ ਡਿਪਟੀ ਕਮਿਸ਼ਨਰ (ਜ) ਰਾਜਦੀਪ ਸਿੰਘ ਬਰਾੜ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਮਹੀਨਾਵਾਰ ਇਕੱਤਰਤਾ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਨੂੰ ਸਬੰਧਿਤ ਪਿੰਡਾਂ ਨਾਲ ਤਾਲਮੇਲ ਬਣਾਉਣ ਅਤੇ ...
ਭੀਖੀ, 23 ਜਨਵਰੀ (ਬਲਦੇਵ ਸਿੰਘ ਸਿੱਧੂ)- ਭੀਖੀ ਅਤੇ ਆਸ ਪਾਸ ਦੇ ਪਿੰਡਾਂ 'ਚ ਫਿਰਦੇ ਅਵਾਰਾ ਪਸ਼ੂਆਂ ਨੇ ਕਿਸਾਨਾਂ ਅਤੇ ਲੋਕਾਂ ਨੂੰ ਦੁਖੀ ਕੀਤਾ ਹੋਇਆ ਹੈ | ਝੰੁਡਾਂ ਦੇ ਝੁੰਡ ਫਿਰਦੇ ਅਵਾਰਾ ਪਸ਼ੂਆਂ ਤੋਂ ਆਪਣੀ ਕਣਕ ਦੀ ਫ਼ਸਲ ਨੂੰ ਬਚਾਉਣ ਲਈ ਕਿਸਾਨ ਕੜਾਕੇ ਦੀ ਠੰਢ 'ਚ ...
ਬੱਲੂਆਣਾ, 23 ਜਨਵਰੀ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਚੁੱਘੇ ਖ਼ੁਰਦ ਦਾ ਬਜ਼ੁਰਗ ਜੱਗਰ ਸਿੰਘ ਪੁੱਤਰ ਭਗਤਾ ਸਿੰਘ ਇਕ ਸ਼ਤਾਬਦੀ ਤੋਂ ਦਸ ਸਾਲ ਉੱਪਰ ਦੀ ਉਮਰ ਭੋਗ ਕੇ ਆਪਣੇ ਪਰਿਵਾਰ ਦੀਆਂ 8 ਪੀੜੀਆਂ ਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ ਹਨ¢ ਜੱਗਰ ਸਿੰਘ ਦੀ ਉਮਰ ...
ਬਠਿੰਡਾ, 23 ਜਨਵਰੀ (ਨਿੱਜੀ ਪੱਤਰ ਪ੍ਰੇਰਕ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ 1 ਜਨਵਰੀ ਨੂੰ ਹੋਈ ਬਠਿੰਡਾ ਮੀਟਿੰਗ ਦੇ ਫ਼ੈਸਲੇ ਅਨੁਸਾਰ ਜਥੇਬੰਦੀ ਦੀ ਬਠਿੰਡਾ ਇਕਾਈ ਵਲੋਂ ਸਿਵਲ ਸਰਜਨ ਬਠਿੰਡਾ ਰਾਹੀਂ ਸਿਹਤ ਮੰਤਰੀ ਪੰਜਾਬ ਨੂੰ ਪੱਤਰ ਭੇਜਿਆ ਗਿਆ ...
ਸੀਂਗੋ ਮੰਡੀ, 23 ਜਨਵਰੀ (ਲੱਕਵਿੰਦਰ ਸ਼ਰਮਾ)- ਨਹਿਰੀ ਵਿਭਾਗ ਵਲੋਂ ਸੰਦੋਹਾ ਬਰਾਂਚ 'ਚ ਪਾਣੀ ਨਾ ਛੱਡਣ ਕਾਰਨ ਖੇਤਰ ਦੇ ਟੇਲ 'ਤੇ ਪੈਂਦੇ ਪਿੰਡ ਗਾਟਵਾਲੀ, ਗਿਆਨਾ, ਜੋਗੇਵਾਲਾ, ਤਿਉਣਾ ਪੁਜਾਰੀਆ ਦੇ ਕਿਸਾਨਾਂ 'ਚ ਰੋਸ ਪਾਇਆ ਜਾ ਰਿਹਾ ਹੈ ਜਿਸ ਲਈ ਉਨ੍ਹਾਂ ਰਜਵਾਹੇ 'ਚ ...
ਰਾਮਪੁਰਾ ਫੂਲ, 23 ਜਨਵਰੀ (ਗੁਰਮੇਲ ਸਿੰਘ ਵਿਰਦੀ)- ਸ਼੍ਰੀ ਬਮ ਭੋਲਾ ਕਾਂਵੜ ਸੰਘ ਗੀਤਾ ਭਵਨ ਰਾਮਪੁਰਾ ਫੂਲ ਵਲੋਂ ਸਰਬਸੰਮਤੀ ਨਾਲ ਪ੍ਰਧਾਨ ਦੀ ਚੋਣ ਕਰਵਾਈ ਗਈ | ਜਿਸ 'ਚ ਮੱਖਣ ਬੱਲੋ ਨੂੰ ਪ੍ਰਧਾਨ ਚੁਣਿਆ ਗਿਆ ਹੈ | ਇਸ ਤੋਂ ਪਹਿਲਾਂ ਸੰਘ ਦੇ ਸੱਤਪਾਲ ਗੁਪਤਾ ਪ੍ਰਧਾਨ ਸਨ ...
ਬਠਿੰਡਾ ਛਾਉਣੀ, 23 ਜਨਵਰੀ (ਪਰਵਿੰਦਰ ਸਿੰਘ ਜੌੜਾ)-ਬਠਿੰਡਾ ਪੁਲਿਸ ਦੇ ਸੀ. ਆਈ. ਏ. ਸਟਾਫ਼-2 ਵਲੋਂ 50 ਗ੍ਰਾਮ ਹੈਰੋਇਨ ਤੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਸਹਾਇਕ ਥਾਣੇਦਾਰ ਜਗਰੂਪ ਸਿੰਘ ਦੀ ਅਗਵਾਈ 'ਚ ਜੋਧਪੁਰ ਰੋਮਾਣਾ ਵਿਖੇ ਜਗਤਾਰ ਸਿੰਘ ਪੁੱਤਰ ...
ਬੱਲੂਆਣਾ, 23 ਜਨਵਰੀ (ਗੁਰਨੈਬ ਸਾਜਨ)- ਫੋਰਟਿਸ ਸੀ.ਐੱਸ.ਆਰ. ਫਾਊਾਡੇਸ਼ਨ ਵਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਅਕਾਲੀ-ਭਾਜਪਾ ਗੱਠਜੋੜ ਦੇ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਇੰ: ਅਮਿੱਤ ਰਤਨ ਕੋਟਫੱਤਾ ਦੇ ਸਹਿਯੋਗ ਨਾਲ ਬਠਿੰਡਾ ਦਿਹਾਤੀ 'ਚ ਅੱਖਾਾ ਦੀ ...
ਭੁੱਚੋ ਮੰਡੀ, 23 ਜਨਵਰੀ (ਬਿੱਕਰ ਸਿੰਘ ਸਿੱਧੂ)- ਅੰਮਿ੍ਤਾ ਵਿਸ਼ਵ ਵਿੱਦਿਆ-ਪੀਠ ਕੇਰਲਾ ਵਲੋਂ ਸੰਤ ਕਬੀਰ ਕਾਨਵੈਂਟ ਸਕੂਲ ਭੁੱਚੋ ਵਿਖੇ ਯੋਗ ਤੇ ਧਿਆਨ ਕੇਂਦਰਿਤ ਕਰਨ ਦਾ ਇਕ ਰੋਜ਼ਾ ਕੈਂਪ ਲਗਾਇਆ ਗਿਆ | ਜਿਸ ਵਿਚ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ | ...
ਲ਼ਹਿਰਾ ਮੁਹੱਬਤ, 23 ਜਨਵਰੀ (ਸੁਖਪਾਲ ਸਿੰਘ ਸੁੱਖੀ)- ਸਥਾਨਕ ਬੱਸ ਸਟੈਂਡ ਨੇੜੇ ਨੈਸ਼ਨਲ ਹਾਈਵੇਅ-7 'ਤੇ ਇੱਕ ਸਕਾਰਪੀਓ ਗੱਡੀ ਦੇ ਅਚਾਨਕ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਤੇ ਦੂਜੇ ਦੇ ਜ਼ਖਮੀ ਹੋਣ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਦੇਰ ਸ਼ਾਮ ਬਠਿੰਡਾ ਤਰਫੋਂ ਆ ...
ਬਠਿੰਡਾ, 23 ਜਨਵਰੀ (ਨਿੱਜੀ ਪੱਤਰ ਪ੍ਰੇਰਕ)- ਪੀ.ਐਸ. ਪੀ. ਸੀ. ਐਲ. ਸਹਾਇਕ ਲਾਈਨ ਮੈਨ ਫ਼ਰੰਟ ਨੇ ਆਪਣੀਆਂ ਮੰਗਾਂ ਦੀ ਪੂਰਤੀ ਦੀ ਮੰਗ ਨੂੰ ਲੈ ਕੇ ਜਥੇਬੰਦੀ ਦੀ ਅਹਿਮ ਮੀਟਿੰਗ ਥਰਮਲ ਕਾਲੋਨੀ ਵਿਖੇ ਕੀਤੀ, ਜਿਸ ਵਿਚ ਵੱਡੀ ਗਿਣਤੀ 'ਚ ਜਥੇਬੰਦੀ ਦੇ ਨੁਮਾਇੰਦਿਆਂ ਨੇ ਭਾਗ ...
ਮਾਨਸਾ, 23 ਜਨਵਰੀ (ਧਾਲੀਵਾਲ)- ਮੈਕਰੋ ਗਲੋਬਲ ਮੋਗਾ ਦੀ ਸਥਾਨਕ ਸ਼ਾਖਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਮੱਖਣ ਸਿੰਘ ਵਾਸੀ ਭੰਮੇ ਕਲਾਂ ਨੇ ਆਈਲੈਟਸ 'ਚੋਂ 6 ਬੈਂਡ ਹਾਸਲ ਕਰ ਕੇ ਵਿਦੇਸ਼ 'ਚ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰ ਲਿਆ ਹੈ | ਸੰਸਥਾ ਦੇ ਐਮ.ਡੀ. ...
ਬਠਿੰਡਾ, 23 ਜਨਵਰੀ (ਸਟਾਫ਼ ਰਿਪੋਰਟਰ)-ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਨੂੰ ਸਰਵ ਭਾਰਤੀ ਤਕਨੀਕੀ ਸਿੱਖਿਆ ਕਾਊਾਸਲ (ਏ.ਆਈ.ਸੀ.ਟੀ.ਈ), ਨਵੀਂ ਦਿੱਲੀ ਵਲੋਂ ਕਾਲਜ ਕੈਂਪਸ 'ਚ ਵੱਧ ਬੂਟੇ ਲਗਾਉਣ ਲਈ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਸਨਮਾਨ ...
ਕੋਟਸ਼ਮੀਰ, 23 ਜਨਵਰੀ (ਰਣਜੀਤ ਸਿੰਘ ਬੁੱਟਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਕੋਟਸ਼ਮੀਰ ਪਿੰਡ ਦੀ ਕਿਸਾਨ ਯੂਨੀਅਨ ਦੀ ਚੋਣ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਅਤੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਨੇਹੀਆਾਵਾਲਾ ਦੀ ਪ੍ਰਧਾਨਗੀ ਹੇਠ ਹੋਈ¢ ...
ਬਠਿੰਡਾ ਛਾਉਣੀ, 23 ਜਨਵਰੀ (ਪਰਵਿੰਦਰ ਸਿੰਘ ਜੌੜਾ)-ਬਠਿੰਡਾ ਪੁਲਿਸ ਦੇ ਸੀ. ਆਈ. ਏ. ਸਟਾਫ਼-2 ਵਲੋਂ 15 ਪੇਟੀਆਂ (180 ਬੋਤਲਾਂ) ਚੰਡੀਗੜ੍ਹ ਦੀ ਸ਼ਰਾਬ ਬਰਾਮਦ ਕਰਕੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਸੇ ਮਾਮਲੇ 'ਚ ਦੋ ਮੁਲਜ਼ਮ ਮੌਕੇ ਤੋਂ ...
ਤਲਵੰਡੀ ਸਾਬੋ, 23 ਜਨਵਰੀ (ਰਵਜੋਤ ਸਿੰਘ ਰਾਹੀ)- ਉੱਪ ਮੰਡਲ ਤਲਵੰਡੀ ਸਾਬੋ ਵਿਖੇ ਤਹਿਸੀਲਦਾਰ ਵਜੋਂ ਸੇਵਾ ਨਿਭਾਅ ਰਹੇ ਸਰੋਜ ਅਗਰਵਾਲ ਦੀ 21 ਜਨਵਰੀ ਨੂੰ ਤਰੱਕੀ ਹੋਣ ਉਪਰੰਤ ਜ਼ਿਲ੍ਹਾ ਮਾਲ ਅਫ਼ਸਰ ਵਜੋਂ ਤਾਇਨਾਤੀ ਕੀਤੀ ਗਈ ਹੈ | ਜਿਸ 'ਤੇ ਤਹਿਸੀਲਦਾਰ ਸਰੋਜ ਅਗਰਵਾਲ ...
ਬਾਲਿਆਂਵਾਲੀ, 23 ਜਨਵਰੀ (ਕੁਲਦੀਪ ਮਤਵਾਲਾ)-ਸਿੱਖਿਆ ਪ੍ਰੋਵਾਈਡਰ ਅਧਿਆਪਕ ਸਰਕਾਰੀ ਸਕੂਲਾਂ 'ਚ ਪਿਛਲੇ ਕਈ ਸਾਲਾਂ ਤੋਂ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਹਨ | ਇਸੇ ਦੌਰਾਨ ਸਮੇਂ-ਸਮੇਂ ਦੀਆਂ ਸਰਕਾਰਾਂ ਸੰਘਰਸ਼ਾਂ ਦੌਰਾਨ ਝੂਠੇ ਵਾਅਦੇ ਕਰਦੀਆਂ ਆ ਰਹੀਆਂ ਹਨ ...
ਰਾਮਾਂ ਮੰਡੀ, 23 ਜਨਵਰੀ (ਗੁਰਪ੍ਰੀਤ ਸਿੰਘ ਅਰੋੜਾ)- ਸੰਗਰੂਰ ਵਿਖੇ 3 ਫਰਵਰੀ ਨੂੰ ਹੋ ਰਹੇ ਦਲਿਤ ਸੰਗਠਨ ਦੇ ਸੂਬਾ ਇਜਲਾਸ 'ਚ ਰਾਮਾਂ ਮੰਡੀ ਤੋਂ ਭਾਰੀ ਗਿਣਤੀ ਵਿਚ ਦਲਿਤ ਭਾਗ ਲੈਣਗੇ | ਇਹ ਪ੍ਰਗਟਾਵਾ ਇਸ ਇਜਲਾਸ ਸਬੰਧੀ ਦਲਿਤ ਵੈੱਲਫੇਅਰ ਸੰਗਠਨ ਦੇ ਆਗੂ ਰਾਮ ਕਿ੍ਸ਼ਨ ...
ਚਾਉਕੇ, 23 ਜਨਵਰੀ (ਮਨਜੀਤ ਸਿੰਘ ਘੜੈਲੀ)-ਪੰਚਾਇਤ ਸੰਮਤੀ ਬਲਾਕ ਰਾਮਪੁਰਾ ਦੀ ਮੀਟਿੰਗ ਪੰਚਾਇਤ ਸੰਮਤੀ ਬਲਾਕ ਰਾਮਪੁਰਾ ਦੇ ਚੇਅਰਪਰਸਨ ਬੀਬੀ ਸਿੰਦਰ ਕੌਰ ਗਾਹਲੇ ਦੀ ਅਗਵਾਈ ਹੇਠ ਬਲਾਕ ਦਫ਼ਤਰ ਪਿੰਡ ਰਾਮਪੁਰਾ ਵਿਖੇ ਹੋਈ | ਮੀਟਿੰਗ ਦੌਰਾਨ ਬਲਾਕ ਸੰਮਤੀ ਰਾਮਪੁਰਾ ...
ਬਠਿੰਡਾ, 23 ਜਨਵਰੀ (ਸਟਾਫ਼ ਰਿਪੋਰਟਰ)-ਆਮ ਆਦਮੀ ਪਾਰਟੀ ਵਲੋਂ ਸ਼ਰਾਬ ਠੇਕੇਦਾਰਾਂ ਤੇ ਆਬਕਾਰੀ ਅਧਿਕਾਰੀਆਂ 'ਤੇ ਲੋਕਾਂ ਦੀ ਅੰਨ੍ਹੀ ਲੁੱਟ ਕਰਨ ਤੇ ਉਨ੍ਹਾਂ 'ਤੇ ਤਸ਼ੱਦਦ ਕਰਨ ਦੇ ਗੰਭੀਰ ਦੋਸ਼ ਪੈੱ੍ਰਸ ਕਾਨਫ਼ਰੰਸ ਦੌਰਾਨ ਲਗਾਏ ਗਏ | ਆਮ ਆਦਮੀ ਪਾਰਟੀ ਦੇ ਹਲਕਾ ...
ਰਾਮਪੁਰਾ ਫੂਲ, 23 ਜਨਵਰੀ (ਗੁਰਮੇਲ ਸਿੰਘ ਵਿਰਦੀ)- ਉਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਖ਼ੁਸ਼ਦਿਲ ਸਿੰਘ ਸੰਧੂ ਦੇ ਹੁਕਮਾਂ ਅਨੁਸਾਰ ਡੀਐਸਪੀ ਜਸਵੀਰ ਸਿੰਘ ਫੂਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਭਗਤਾ ਭਾਈਕਾ ਡਾ. ਰਾਜਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ...
ਬਠਿੰਡਾ ਛਾਉਣੀ, 23 ਜਨਵਰੀ (ਪਰਵਿੰਦਰ ਸਿੰਘ ਜੌੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿਖੇ ਇਕ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਲਗਾਇਆ ਗਿਆ | ਪ੍ਰੋਗਾਰਮ ਅਫ਼ਸਰ ਜਗਦੀਸ਼ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਤੇ ਸਹਾਇਕ ਰਜਿੰਦਰ ਕੁਮਾਰ ਪੀ. ਟੀ. ਆਈ. ਦੀ ...
ਰਾਮਪੁਰਾ ਫੂਲ, 23 ਜਨਵਰੀ (ਗੁਰਮੇਲ ਸਿੰਘ ਵਿਰਦੀ)- ਨੇੜਲੇ ਕਸਬਾ ਫੂਲ ਟਾਊਨ ਦੇ ਵਾਰਡ ਨੰਬਰ ਇਕ ਦੇ ਵਸਨੀਕ ਸੀਵਰੇਜ ਸਿਸਟਮ ਖ਼ਰਾਬ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਤੇ ਰਸਤੇ 'ਚ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX