ਕਪੂਰਥਲਾ, 23 ਜਨਵਰੀ (ਸਡਾਨਾ)-ਨੇਤਾ ਜੀ ਸੁਭਾਸ਼ ਚੰਦਰ ਬੌਸ ਖ਼ੂਨਦਾਨ ਤੇ ਮਾਨਵ ਕਲਿਆਣ ਸੁਸਾਇਟੀ ਵਲੋਂ ਨੇਤਾ ਜੀ ਸੁਭਾਸ਼ ਚੰਦਰ ਬੌਸ ਦੇ 123ਵੇਂ ਜਨਮ ਦਿਨ ਸਬੰਧੀ ਸਥਾਨਕ ਸ਼ਿਵ ਮੰਦਿਰ ਸੁਭਾਸ਼ ਚੌਾਕ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਹੁਲ ਚਾਬਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੌਸ ਸਾਡੇ ਲਈ ਮਹਾਨ ਪ੍ਰੇਰਨਾ ਸਰੋਤ ਹਨ ਤੇ ਉਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ, ਜਿਨ੍ਹਾਂ ਦੀ ਕੁਰਬਾਨੀ ਨੂੰ ਕਦੇ ਵੀ ਵਿਸਾਰਿਆ ਨਹੀਂ ਜਾ ਸਕਦਾ | ਇਸ ਮੌਕੇ ਉਨ੍ਹਾਂ ਨੇਤਾ ਜੀ ਦੀ ਮੂਰਤੀ 'ਤੇ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਸੁਸਾਇਟੀ ਦੇ ਪ੍ਰਧਾਨ ਜੀਤ ਥਾਪਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਸਮਾਗਮ ਮੌਕੇ ਮੁੱਖ ਮਹਿਮਾਨ ਤੇ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਪਨਸਪ ਦੇ ਡਿਪਟੀ ਮੈਨੇਜਰ ਰਜਿੰਦਰ ਕੁਮਾਰ ਸੇਠੀ, ਐਸ.ਬੀ.ਆਈ. ਦੇ ਡਿਪਟੀ ਜਨਰਲ ਮੈਨੇਜਰ ਜੋਗਿੰਦਰ ਤਲਵਾੜ, ਮਨਜੀਤ ਸਿੰਘ ਵਾਲੀਆ, ਸੈਨਿਕ ਸਕੂਲ ਦੇ ਪ੍ਰੋਫੈਸਰ ਐਚ.ਪੀ. ਸ਼ੁਕਲਾ, ਹਰਜਿੰਦਰ ਅਟਵਾਲ, ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਸੀਨੀਅਰ ਆਗੂ ਨਰਿੰਦਰ ਸਿੰਘ, ਪ੍ਰਸਿੱਧ ਸਮਾਜ ਸੇਵਕ ਹਰੀਸ਼ ਕੁਮਾਰ, ਬਲਦੇਵ ਰਾਜ, ਸੁਰਿੰਦਰ ਸਿੰਘ ਘੁੰਮਣ, ਸੁਖਜਿੰਦਰ ਸਿੰਘ ਬੱਬਰ, ਬੀ.ਐਸ.ਐਨ.ਐਲ. ਦੇ ਅਧਿਕਾਰੀ ਰਮੇਸ਼ ਕਲਸੀ, ਏਕ ਪ੍ਰਸ਼ਾਦ ਪਾਂਡੇ, ਪ੍ਰਵੀਨ ਸ਼ੁਕਲਾ, ਪੂਜਾ ਕੋਹਲੀ, ਸ਼ਿਵ ਸੂਦ, ਬਾਬਾ ਹਰਜੀਤ ਸਿੰਘ, ਥਾਣਾ ਸਿਟੀ ਮੁਖੀ ਹਰਜਿੰਦਰ ਸਿੰਘ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਕੁਲਦੀਪ ਸਿੰਘ ਕਪੂਰ ਆਦਿ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਏ.ਡੀ.ਸੀ. ਰਾਹੁਲ ਚਾਬਾ ਨੇ ਸੁਸਾਇਟੀ ਦੇ ਪ੍ਰਧਾਨ ਜੀਤ ਥਾਪਾ ਦੇ ਨਾਲ 65 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ, 200 ਗਰਮ ਕੰਬਲ ਤੇ 20 ਸਕੂਲੀ ਬੱਚਿਆਂ ਨੂੰ ਵਜੀਫੇ ਵਜੋਂ ਨਗਦ ਰਾਸ਼ੀ ਭੇਟ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮੇਸ਼ ਮਹਿਰਾ, ਰਜਨੀ ਓਬਰਾਏ, ਡਾ: ਸਰਿਤਾ ਕੌਸ਼ਲ, ਪਵਨ ਸ਼ਰਮਾ, ਪ੍ਰਦੀਪ ਮਿਨਹਾਸ, ਰਾਜ ਕੁਮਾਰ, ਨਰੇਸ਼ ਭੰਡਾਰੀ, ਰਿਸ਼ੀ ਦੇਵ ਤਿਵਾੜੀ, ਨਰੇਸ਼ ਬਹਿਲ, ਵਿਨੋਦ ਗਰੋਵਰ, ਰਮੇਸ਼ ਬਹਿਲ, ਯਸ਼ ਮਹਾਜਨ, ਅਸ਼ਵਨੀ ਰਾਜਪੂਤ, ਹਰਜੀਤ ਸਿੰਘ ਭਾਟੀਆ, ਟੀ.ਐਮ. ਬਾਲੀ, ਰਕੇਸ਼ ਮਹਾਜਨ, ਅਰੁਣ ਗੁਪਤਾ, ਪ੍ਰਵੀਨ ਮਕੋਲ, ਮਾਸਟਰ ਰਾਜੀਵ ਸੂਦ, ਅੰਮਿ੍ਤ ਲਾਲ ਕਸ਼ਯਪ, ਅਸ਼ਵਨੀ ਚੋਪੜਾ, ਰਜਿੰਦਰ ਸਿੰਘ, ਅਭੈ ਜੈਨ, ਸੁਭਾਸ਼ ਮੁਕਰੰਦੀ, ਵਿਜੇ ਖੋਸਲਾ, ਸੰਜੀਵ ਮਹਾਜਨ,
ਸੁਭਾਨਪੁਰ, 23 ਜਨਵਰੀ (ਜੱਜ)-ਜਗਤਜੀਤ ਇੰਡਸਟਰੀਜ਼ ਡੈਮੋਕਰੈਟਿਕ ਵਰਕਰਜ਼ ਯੂਨੀਅਨ ਵਲੋਂ ਫ਼ੈਕਟਰੀ ਪ੍ਰਬੰਧਕਾਂ ਤੇ ਪ੍ਰਸ਼ਾਸਨ ਦੇ ਅੜੀਅਲ ਵਤੀਰੇ ਵਿਰੁੱਧ ਅੱਜ ਦਿਨ-ਰਾਤ ਦੇ ਲਗਾਤਾਰ ਮੋਰਚੇ ਦੇ 18ਵੇਂ ਦਿਨ ਹਮੀਰਾ ਫ਼ੈਕਟਰੀ ਦੀ ਮੈਨੇਜਮੈਂਟ ਅਤੇ ਕਪੂਰਥਲਾ ਦੇ ...
ਕਪੂਰਥਲਾ, 23 ਜਨਵਰੀ (ਸਡਾਨਾ)-ਰੋਟੀ ਬਣਾਉਣ ਸਮੇਂ ਇਕ ਔਰਤ ਗੰਭੀਰ ਰੂਪ ਵਿਚ ਝੁਲਸ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਜੇਰੇ ਇਲਾਜ ਲਾਡੀ ਪਤਨੀ ਸੋਨੂੰ ਵਾਸੀ ਉੱਚਾ ਧੋੜਾ ਦੇ ਪਤੀ ਨੇ ਦੱਸਿਆ ਕਿ ਉਹ ਆਪਣਾ ਰਿਕਸ਼ਾ ਲੈ ਕੇ ਕੰਮ ਕਰਨ ਲਈ ...
ਫਗਵਾੜਾ, 23 ਜਨਵਰੀ (ਅਸ਼ੋਕ ਕੁਮਾਰ ਵਾਲੀਆ)-'ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ, ਦਲ ਖ਼ਾਲਸਾ, ਭਾਰਤੀ ਮੁਕਤੀ ਪਾਰਟੀ, ਬਾਮਸੇਫ, ਸੁਤੰਤਰ ਅਕਾਲੀ ਦਲ, ਕਿਸਾਨ ਯੂਨੀਅਨ ਉਗਰਾਹਾਂ, ਵਪਾਰ ਮੰਡਲ, ਮੁਲਾਜ਼ਮ ਯੂਨੀਅਨਾਂ, ਮਜ਼ਦੂਰ ਯੂਨੀਅਨਾਂ ਨੇ ਇੱਕਮਤ ਹੋ ਕੇ ਮੌਜੂਦਾ ...
ਫਗਵਾੜਾ, 23 ਜਨਵਰੀ (ਹਰੀਪਾਲ ਸਿੰਘ)-ਸਥਾਨਕ ਪੁਰਾਣਾ ਡਾਕਖਾਨਾ ਰੋਡ ਤੋਂ ਅੱਜ ਰਾਤ ਮੋਟਰਸਾਈਕਲ ਸਵਾਰ ਇਕ ਲੁਟੇਰਾ ਇਕ ਔਰਤ ਦਾ ਪਰਸ ਖੋਹ ਕੇ ਫ਼ਰਾਰ ਹੋ ਗਿਆ | ਪਰਸ ਦੇ ਵਿਚ 30 ਹਜ਼ਾਰ ਰੁਪਏ ਦੇ ਕਰੀਬ ਨਗਦੀ, ਗਹਿਣੇ ਅਤੇ ਮੋਬਾਈਲ ਫ਼ੋਨ ਸੀ | ਪੀੜਤ ਔਰਤ ਕੁਲਦੀਪ ਕੌਰ ਪਤਨੀ ...
ਫਗਵਾੜਾ, 23 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਵਿਦੇਸ਼ ਭੇਜਣ ਦੀ ਆੜ ਵਿਚ ਇਕ ਵਿਅਕਤੀ ਦੇ ਨਾਲ 18 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਕਥਿਤ ਟਰੈਵਲ ਏਜੰਟ ਦੇ ਿਖ਼ਲਾਫ਼ ਥਾਣਾ ਸਿਟੀ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੁਲਿਸ ਨੂੰ ਦਿੱਤੀ ...
ਕਪੂਰਥਲਾ, 23 ਜਨਵਰੀ (ਵਿ.ਪ੍ਰ.)-ਗਣਤੰਤਰ ਦਿਵਸ ਦੇ ਸਬੰਧ ਵਿਚ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰ ਦੀਆਂ ਤਿਆਰੀਆਂ ਦਾ ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਰਾਹੁਲ ਚਾਬਾ ਨੇ ਜਾਇਜ਼ਾ ਲਿਆ | ਇਸ ਮੌਕੇ ਅਧਿਕਾਰੀਆਂ ਦੀ ਮੀਟਿੰਗ ਨੂੰ ...
ਕਪੂਰਥਲਾ, 23 ਜਨਵਰੀ (ਅ.ਬ.)-ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਦੀਪਤੀ ਉੱਪਲ ਨੇ ਇਕ ਹੁਕਮ ਜਾਰੀ ਕਰਕੇ ਧਾਰਾ 144 ਤਹਿਤ ਜ਼ਿਲ੍ਹਾ ਕਪੂਰਥਲਾ ਦੀ ਹਦੂਦ ਵਿਚ ਆਮ ਲੋਕਾਂ ਦੇ ਲਾਇਸੈਂਸੀ ਅਸਲਾ, ਹਥਿਆਰ, ਕਿਸੇ ਵੀ ਤਰ੍ਹਾਂ ਦੇ ਤੇਜ਼ਧਾਰ ਹਥਿਆਰ, ਨੁਕੀਲੇ ਹਥਿਆਰ, ਟਕੂਏ, ...
ਕਪੂਰਥਲਾ, 23 ਜਨਵਰੀ (ਸਡਾਨਾ)-ਡੈਮੋਕਰੇਟਿਕ ਟੀਚਰ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਫ਼ਰੰਟ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਵਲੋਂ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਟਿੱਬਾ ਦੀ ਅਗਵਾਈ ਵਿਚ ਜ਼ਿਲ੍ਹਾ ਸਿੱਖਿਆ ਦਫ਼ਤਰ ਕਪੂਰਥਲਾ ਦੇ ਦਫ਼ਤਰ ਮੂਹਰੇ ਸਿੱਖਿਆ ...
ਫੱਤੂਢੀਂਗਾ, 23 ਜਨਵਰੀ (ਬਲਜੀਤ ਸਿੰਘ)-ਜੇਕਰ ਕੋਈ ਗਰੀਬ ਵਿਅਕਤੀ ਆਪਣੇ ਘਰ ਵਰਤਣ ਲਈ ਇਕ ਰੇਹੜੀ ਵੀ ਰੇਤਾ ਦਰਿਆ ਜਾਂ ਆਪਣੀ ਹੀ ਜ਼ਮੀਨ ਵਿਚੋਂ ਕੱਢਦਾ ਹੈ ਤਾਂ ਉਸ ਲਈ ਨਾਜਾਇਜ਼ ਮਾਈਨਿੰਗ ਐਕਟ ਤਹਿਤ ਪਰਚਾ ਦਰਜ ਕਰਕੇ ਉਸ ਸਮੇਂ ਵਰਤੇ ਜਾਂਦੇ ਸਾਧਨ ਨੂੰ ਵੀ ਥਾਣੇ ਡੱਕ ...
ਕਪੂਰਥਲਾ, 23 ਜਨਵਰੀ (ਅਮਰਜੀਤ ਕੋਮਲ)-ਨੌਜਵਾਨਾਂ ਵਿਚ ਜੋਸ਼, ਜਜ਼ਬਾ ਤੇ ਜਨੂੰਨ ਹੈ, ਇਸ ਤੋਂ ਸਾਰੇ ਭਲੀ ਭਾਂਤ ਜਾਣੂ ਹਨ, ਲੋੜ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੀ ਹੈ ਤਾਂ ਜੋ ਸਮਾਜ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਨਾਲ-ਨਾਲ ਸਮਾਜਿਕ ਤਬਦੀਲੀ ਲਿਆਉਣ ਵਿਚ ਆਪਣਾ ...
ਫਿਲੌਰ, 23 ਜਨਵਰੀ (ਇੰਦਰਜੀਤ ਚੰਦੜ੍ਹ, ਬੀ.ਐੱਸ. ਕੈਨੇਡੀ, ਸੁਰਜੀਤ ਸਿੰਘ ਬਰਨਾਲਾ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ 71ਵਾਂ ਗਣਤੰਤਰ ਦਿਵਸ ਸਮਾਰੋਹ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਜਿਸ ਸਬੰਧੀ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ...
ਫਿਲੌਰ, 23 ਜਨਵਰੀ (ਸੁਰਜੀਤ ਸਿੰਘ ਬਰਨਾਲਾ, ਇੰਦਰਜੀਤ ਚੰਦੜ)- ਅੰਮਿ੍ਤਸਰ ਵਿਖੇ ਤੋੜੇ ਬੁੱਤਾਂ ਸਬੰਧੀ ਨੌਜਵਾਨਾਂ 'ਤੇ ਹੋਏ ਨਾਜਾਇਜ਼ ਮੁਕੱਦਮੇ ਦਰਜ ਦੇ ਵਿਰੋਧ ਵਿਚ ਸਿੱਖ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਦੌਰਾਨ ਜਥੇਬੰਦੀਆਂ ਦੇ ਆਗੂਆਂ ਨੇ 10 ਨੌਜਵਾਨਾਂ ਤੇ ...
ਜਮਸ਼ੇਰ ਖ਼ਾਸ, 23 ਜਨਵਰੀ (ਰਾਜ ਕਪੂਰ)- ਜਮਸ਼ੇਰ ਡੇਅਰੀ ਕੰਪਲੈਕਸ ਦੇ ਨੇੜੇ ਗੰਦੇ ਨਾਲੇ ਦੇ ਕਿਨਾਰੇ ਸੁੱਟੇ ਮਰੇ ਹੋਏ ਪਸ਼ੂਆਂ ਕਾਰਨ ਭਿਆਨਕ ਬਦਬੂ ਆ ਰਹੀ ਹੈ, ਇਨ੍ਹਾਂ ਮਰੇ ਪਸ਼ੂਆਂ ਨੂੰ ਜਿੱਥੇ ਆਵਾਰਾ ਕੁੱਤੇ ਨੋਚ ਨੋਚ ਕੇ ਖਾ ਰਹੇ ਹਨ ਉੱਥੇ ਉਹ ਕੁੱਤੇ ਉੱਥੋਂ ਲੰਘਣ ...
ਜਮਸ਼ੇਰ ਖ਼ਾਸ, 23 ਜਨਵਰੀ (ਰਾਜ ਕਪੂਰ)- ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ ਦੋ ਜਣਿਆਂ ਨੂੰ ਹੈਰੋਇਨ ਪੀਂਦਿਆਂ ਕਾਬੂ ਕੀਤਾ ਗਿਆ ਤੇ ਉਨ੍ਹਾਂ ਕੋਲੋਂ ਪੰਦਰਾਂ ਨਸ਼ੀਲੀ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ | ਥਾਣਾ ਮੁਖੀ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ...
ਡਰੋਲੀ ਕਲਾਂ, 23 ਜਨਵਰੀ (ਸੰਤੋਖ ਸਿੰਘ)- ਸਥਾਨਕ ਗੁਰਦੁਆਰਾ ਵਿਖੇ ਸ਼ਹੀਦ ਬਾਬਾ ਮਤੀ ਜੀ ਦਾ ਸ਼ਹੀਦੀ ਦਿਹਾੜਾ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸੰਤ ਦਿਲਾਵਰ ਸਿੰਘ ਦੀ ਪ੍ਰੇਰਨਾ ਸਦਕਾ ਪਹਿਲੇ ਦਿਨ ਪੰਜ ...
ਮਲਸੀਆਂ/ਸ਼ਾਹਕੋਟ, 23 ਜਨਵਰੀ (ਸੁਖਦੀਪ ਸਿੰਘ)- ਮਲਸੀਆਂ-ਸ਼ਾਹਕੋਟ ਕੌਮੀ ਮਾਰਗ ਵਿਚਾਲੇ ਪੈਂਦੀ ਰੇਲਵੇ ਲਾਈਨ ਉਪਰ ਨਵੇਂ ਬਣੇ ਫਲਾਈਓਵਰ ਦਾ ਅੱਜ ਸ਼ਾਮ ਸ਼ੁੱਭ ਅਰੰਭ ਕਰਕੇ ਆਮ ਆਵਾਜਾਈ ਲਈ ਸ਼ੁਰੂ ਕਰ ਦਿੱਤਾ ਗਿਆ | ਆਵਾਜਾਈ ਸ਼ੁਰੂ ਕਰਨ ਤੋਂ ਪਹਿਲਾਂ ਉੱਥੇ ਪਹੁੰਚੇ ...
ਖਲਵਾੜਾ, 23 ਜਨਵਰੀ (ਮਨਦੀਪ ਸਿੰਘ ਸੰਧੂ)-ਪੋਲੀਓ ਦੀ ਨਾਮੁਰਾਦ ਬਿਮਾਰੀ ਨੂੰ ਜੜੋਂ ਖਤਮ ਕਰਨ ਦੇ ਮਕਸਦ ਨਾਲ ਭਾਰਤ ਸਰਕਾਰ ਦੀ ਪਲਸ ਪੋਲੀਓ ਮੁਹਿੰਮ ਤਹਿਤ ਸੀ.ਐਚ.ਸੀ. ਪਾਂਛਟਾ ਦੇ ਐਸ.ਐਮ.ਓ. ਡਾ. ਰੀਟਾ ਬਾਲਾ ਦੀ ਅਗਵਾਈ ਹੇਠ ਖੇਤਰ ਦੇ ਵੱਖ-ਵੱਖ ਪਿੰਡਾਂ 'ਚ ਡੋਰ-ਟੂ-ਡੋਰ ...
ਕਪੂਰਥਲਾ, 23 ਜਨਵਰੀ (ਵਿ.ਪ੍ਰ.)-ਸਿਹਤ ਵਿਭਾਗ ਵਲੋਂ ਕੌਮੀ ਪਲਸ ਪੋਲੀਓ ਮੁਹਿਮ ਤਹਿਤ ਚਲਾਈ ਗਈ 3 ਰੋਜ਼ਾ ਮੁਹਿਮ ਤਹਿਤ 86406 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾ ਚੁੱਕੀਆਂ ਹਨ | ਡਾ: ਜਸਮੀਤ ਕੌਰ ਬਾਵਾ ਸਿਵਲ ਸਰਜਨ ਕਪੂਰਥਲਾ ਨੇ ਦੱਸਿਆ ਕਿ ਇਸ ਮੁਹਿਮ ਦੌਰਾਨ ...
ਕਪੂਰਥਲਾ, 23 ਜਨਵਰੀ (ਵਿ.ਪ੍ਰ.)-ਸਾਇੰਸ ਸਿਟੀ ਕੈਨਲ ਕਲੱਬ ਵਲੋਂ 26 ਜਨਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਚ ਵੱਖ-ਵੱਖ ਨਸਲਾਂ ਦਾ ਓਪਨ ਡੋਗ ਸ਼ੋਅ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਪੰਜਾਬ ਦੇ ਵੱਖ-ਵੱਖ ...
ਭੁਲੱਥ, 23 ਜਨਵਰੀ (ਮੁਲਤਾਨੀ)-ਐਸ.ਡੀ.ਐਮ. ਰਣਦੀਪ ਸਿੰਘ ਹੀਰ ਵਲੋਂ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 25 ਜਨਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਵਿਖੇ ਨੈਸ਼ਨਲ ਵੋਟਰਸ ਡੇਅ ਮਨਾਇਆ ਜਾਵੇਗਾ | ਜਿਸ ਵਿਚ ...
ਸੁਲਤਾਨਪੁਰ ਲੋਧੀ, 23 ਜਨਵਰੀ (ਨਰੇਸ਼ ਹੈਪੀ, ਥਿੰਦ)-ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਅੰਦਰ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਕਰਮਚਾਰੀ ਨੂੰ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਰਕੀਟ ...
ਕਪੂਰਥਲਾ, 23 ਜਨਵਰੀ (ਵਿ.ਪ੍ਰ.)-ਅਧਿਆਪਕ ਦਲ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਪ੍ਰਧਾਨ ਸੁਖਦਿਆਲ ਸਿੰਘ ਝੰਡ ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਧੰਜੂ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਹਾਜ਼ਰ ਆਗੂਆਂ ਨੇ ਸਿੱਖਿਆ ਸਕੱਤਰ ਪੰਜਾਬ ਤੇ ਚੇਅਰਮੈਨ ਪੰਜਾਬ ਸਕੂਲ ਸਿੱਖਿਆ ...
ਭੁਲੱਥ, 23 ਜਨਵਰੀ (ਮਨਜੀਤ ਸਿੰਘ ਰਤਨ)-ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਭੁਲੱਥ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਗੁਰਬਚਨ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਰਕਾਰੀ ਨੀਤੀਆਂ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਕਿ ਜਦੋਂ ...
ਕਪੂਰਥਲਾ, 23 ਜਨਵਰੀ (ਵਿ.ਪ੍ਰ.)-ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਰਜਿ: ਕਪੂਰਥਲਾ ਵਲੋਂ 71ਵੇਂ ਗਣਤੰਤਰ ਦਿਵਸ ਦੇ ਸਬੰਧ ਵਿਚ ਅਰਬਨ ਅਸਟੇਟ ਕਪੂਰਥਲਾ ਵਿਚ 26 ਜਨਵਰੀ ਦਿਨ ਐਤਵਾਰ ਨੂੰ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ...
ਨਡਾਲਾ, 23 ਜਨਵਰੀ (ਮਾਨ)-ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਸੜਕਾਂ ਸਬੰਧੀ ਦਿੱਤੇ ਬਿਆਨ 'ਤੇ ਪੰਜਾਬ ਕਾਂਗਰਸ ਦੇ ਬੁਲਾਰੇ ਅਮਨਦੀਪ ਸਿੰਘ ਗੋਰਾ ਗਿੱਲ ਨੇ ਆਖਿਆ ਕਿ ਖਹਿਰਾ ਹੁਣ ਭਰਿਆ ਮੇਲਾ ਲੁੱਟਣਾ ਚਾਹੁੰਦੇ ਹਨ | ਲੰਘੇ 3 ਸਾਲ ਉਨ੍ਹਾਂ ਹਲਕੇ ਦੇ ਲੋਕਾਂ ਦੀ ਬਾਤ ...
ਕਪੂਰਥਲਾ, 23 ਜਨਵਰੀ (ਵਿ.ਪ੍ਰ.)-ਸੈਲਫਮੇਡ ਸਮਾਰਟ ਸਕੂਲ ਬਣਾਉਣ ਦੀ ਮੁਹਿਮ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਬੁੱਧੂਪੁੰਦਰ ਦੀ ਇੰਚਾਰਜ ਅਧਿਆਪਕਾ ਹਰਸਿਮਰਤ ਕੌਰ ਨੇ ਆਪਣੇ ਸਕੂਲ ਨੂੰ 32 ਇੰਚ ਸਮਾਰਟ ਐਲ.ਈ.ਡੀ. ਭੇਟ ਕੀਤੀ | ਜਿਸ ਦਾ ਉਦਘਾਟਨ ਸਕੂਲ ਦੀ ਪ੍ਰਬੰਧਕ ਕਮੇਟੀ ...
ਹੁਸੈਨਪੁਰ, 23 ਜਨਵਰੀ (ਸੋਢੀ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ 24 ਤੋਂ 26 ਜਨਵਰੀ ਤੱਕ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ...
ਹੁਸੈਨਪੁਰ, 23 ਜਨਵਰੀ (ਸੋਢੀ)-ਸ੍ਰੀ ਹਰਿਮੰਦਰ ਸਾਹਿਬ ਤੱਕ ਜਾਂਦੇ ਰਸਤੇ ਨੂੰ ਵਿਰਾਸਤੀ ਦਿੱਖ ਦੇਣ ਦੇ ਮਨੋਰਥ ਨਾਲ ਲਗਾਏ ਗਏ ਸੱਭਿਆਚਾਰਕ ਬੁੱਤ ਹਟਾ ਕੇ ਕੌਮ ਦੇ ਮਹਾਨ ਸ਼ਹੀਦਾਂ ਅਤੇ ਸੂਰਬੀਰ ਯੋਧਿਆਂ ਦੇ ਬੁੱਤ ਲਗਾਉਣੇ ਚਾਹੀਦੇ ਹਨ | ਇਹ ਸ਼ਬਦ ਸਾਬਕਾ ਸਰਪੰਚ ...
ਨਡਾਲਾ, 23 ਜਨਵਰੀ (ਮਾਨ)-ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਸੜਕਾਂ ਸਬੰਧੀ ਦਿੱਤੇ ਬਿਆਨ 'ਤੇ ਪੰਜਾਬ ਕਾਂਗਰਸ ਦੇ ਬੁਲਾਰੇ ਅਮਨਦੀਪ ਸਿੰਘ ਗੋਰਾ ਗਿੱਲ ਨੇ ਆਖਿਆ ਕਿ ਖਹਿਰਾ ਹੁਣ ਭਰਿਆ ਮੇਲਾ ਲੁੱਟਣਾ ਚਾਹੁੰਦੇ ਹਨ | ਲੰਘੇ 3 ਸਾਲ ਉਨ੍ਹਾਂ ਹਲਕੇ ਦੇ ਲੋਕਾਂ ਦੀ ਬਾਤ ...
ਨਡਾਲਾ, 23 ਜਨਵਰੀ (ਮਾਨ)-ਹਲਕਾ ਭੁਲੱਥ ਵਿਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਹਲਕੇ 'ਚੋਂ ਲਾਪਤਾ ਹੋਣ ਸਬੰਧੀ ਪੋਸਟਰ ਲੱਗਣ ਦੇ ਬਾਅਦ ਹਲਕਾ ਭੁਲੱਥ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ | ਇਸ ਸਬੰਧੀ ਉੱਘੀ ਧਾਰਮਿਕ ਹਸਤੀ ਤੇ ਸਰਪੰਚ ਮਕਸੂਦਪੁਰ ਬਾਬਾ ਹਰਜੀਤ ...
ਕਪੂਰਥਲਾ, 23 ਜਨਵਰੀ (ਵਿ.ਪ੍ਰ.)-ਸ਼ਹਿਰ ਦੇ ਪ੍ਰਮੁੱਖ ਵਿਅਕਤੀਆਂ ਨੇ ਅੱਜ ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ ਰਾਹੁਲ ਚਾਬਾ ਨੂੰ ਮਿਲ ਕੇ ਮੰਗ ਕੀਤੀ ਕਿ ਬੇਬੇ ਨਾਨਕੀ ਮਾਰਗ ਜੋ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਨੂੰ ਜਾਂਦਾ ਹੈ | ਇਸ ਮਾਰਗ 'ਤੇ ਆਨੰਦ ਪਬਲਿਕ ਸਕੂਲ ਦੇ ...
ਕਾਲਾ ਸੰਘਿਆਂ, 23 ਜਨਵਰੀ (ਸੰਘਾ)-ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 26 ਜਨਵਰੀ ਦਿਨ ਐਤਵਾਰ ਨੂੰ ਪਿੰਡ ਨਿੱਜਰਾਂ ਦੇ ਗੁਰਦੁਆਰਾ ਬਾਬਾ ਗਲੀਆਂ ਤੋਂ ਸਜਾਇਆ ਜਾ ਰਿਹਾ ਹੈ ਜੋ ਪਿੰਡ ਪੁਵਾਰਾਂ, ਗੋਨਾ ...
ਫੱਤੂਢੀਂਗਾ, 23 ਜਨਵਰੀ (ਬਲਜੀਤ ਸਿੰਘ)-ਸਾਬਕਾ ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ ਦੇ ਪੁੱਤਰ ਜਸਪ੍ਰੀਤ ਸਿੰਘ ਘੁੰਮਣ ਜਿਸ ਦੀ ਬੀਤੇ ਦਿਨੀਂ ਵਿਦੇਸ਼ ਵਿਚ ਅਚਾਨਕ ਮੌਤ ਹੋ ਗਈ ਸੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ...
ਸੁਲਤਾਨਪੁਰ ਲੋਧੀ, 23 ਜਨਵਰੀ (ਨਰੇਸ਼ ਹੈਪੀ, ਥਿੰਦ)-ਡੇਰਾ ਬਾਬਾ ਸਰਸਵਤੀ ਗਿਰ ਮੰਦਿਰ ਸਿੰਘ ਭਵਾਨੀ ਸੁਲਤਾਨਪੁਰ ਲੋਧੀ ਦੇ ਗੱਦੀ ਨਸ਼ੀਨ ਮਹੰਤ ਜਗਦੀਸ਼ ਗਿਰੀ ਦੀ 13ਵੀਂ ਬਰਸੀ ਮੌਕੇ ਰਸਮੀਂ ਭੰਡਾਰਾ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਮੂਹ ਸੰਤ ਸਮਾਜ ...
ਖਲਵਾੜਾ, 23 ਜਨਵਰੀ (ਮਨਦੀਪ ਸਿੰਘ ਸੰਧੂ)-ਪਿੰਡ ਸਾਹਨੀ ਵਿਖੇ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ ਵਿਚ 23 ਤੋਂ 29 ਜਨਵਰੀ ਤੱਕ ਕਰਵਾਏ ਜਾ ਰਹੇ 50ਵੇਂ ਸਾਲਾਨਾ ਖੇਡ ਮੇਲੇ ...
ਢਿਲਵਾਂ, 23 ਜਨਵਰੀ (ਪਲਵਿੰਦਰ ਸਿੰਘ)-ਲੇਟ ਸਰਦਾਰਨੀ ਜੀਤ ਕੌਰ ਪਤਨੀ ਸ: ਅਮਰ ਸਿੰਘ ਬੱਲ ਦੀ ਯਾਦ ਨੂੰ ਸਮਰਪਿਤ ਹੀਰਾ ਸਿੰਘ ਬੱਲ ਕੈਨੇਡਾ ਪੱੁਤਰ ਸੋਹਨ ਸਿੰਘ ਬੱਲ ਅਤੇ ਬੱਲ ਪਰਿਵਾਰ ਵਲੋਂ ਪਿੰਡ ਪਿ੍ਥੀਪੁਰ ਬੁਤਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦਾ ਮੁਫ਼ਤ ...
ਕਪੂਰਥਲਾ, 23 ਜਨਵਰੀ (ਵਿ.ਪ੍ਰ.)-ਜੀ.ਟੀ.ਬੀ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਚ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਸਬੰਧ ਵਿਚ ਕੌਮੀ ਬਾਲਿਕਾ ਦਿਵਸ ਮਨਾਇਆ ਗਿਆ | ਸਮਾਗਮ ਦੇ ਆਰੰਭ ਵਿਚ ਸਕੂਲ ਦੀ ਵਿਦਿਆਰਥਣ ਦਪਿੰਦਰ ਕੌਰ ਨੇ ਕੌਮੀ ਬਾਲਿਕਾ ਦਿਵਸ ਸਬੰਧੀ ਆਪਣੇ ...
ਫੱਤੂਢੀਂਗਾ, 23 ਜਨਵਰੀ (ਬਲਜੀਤ ਸਿੰਘ)-ਡੇਰਾ ਬਾਬਾ ਚਰਨ ਦਾਸ ਜੀ ਉਦਾਸੀਨ ਖੈੜਾ ਬੇਟ ਵਿਖੇ ਸੰਤ ਬਾਬਾ ਹਰਨਾਮ ਦਾਸ, ਸੰਤ ਬਾਬਾ ਰਾਮ ਆਸਰੇ, ਸੰਤ ਬਾਬਾ ਸ਼ਾਂਤੀ ਦਾਸ, ਸੰਤ ਬਾਬਾ ਪ੍ਰਕਾਸ਼ ਮੁਨੀ ਦੀ ਯਾਦ ਵਿਚ ਕਰਵਾਏ ਜਾਂਦੇ ਸਾਲਾਨਾ ਸੰਤ ਸਮਾਗਮ ਦੀਆਂ ਤਿਆਰੀਆਂ ...
ਖਲਵਾੜਾ, 23 ਜਨਵਰੀ (ਮਨਦੀਪ ਸਿੰਘ ਸੰਧੂ)-ਸਰਕਾਰੀ ਪ੍ਰਾਇਮਰੀ ਸਕੂਲ ਬੇਗਮਪੁਰ ਦੇ ਵਿਦਿਆਰਥੀਆਂ ਨੂੰ ਪ੍ਰਵਾਸੀ ਭਾਰਤੀਆਂ ਨਿਰਮਲ ਕੁਮਾਰ ਸੂਦ, ਅਰੁਣਦੀਪ ਸੂਦ, ਰਾਮ ਸੂਦ, ਸਵਰਨ ਸੂਦ ਅਤੇ ਵਿਕਾਸ ਸੂਦ ਵਲੋਂ ਸਟੇਸ਼ਨਰੀ, ਬੂਟ ਅਤੇ ਜਰਸੀਆਂ ਦੀ ਵੰਡ ਕੀਤੀ ਗਈ | ਸਰਪੰਚ ...
ਸੁਲਤਾਨਪੁਰ ਲੋਧੀ, 23 ਜਨਵਰੀ (ਪ.ਪ੍ਰ. ਰਾਹੀਂ)-ਜ਼ਮੀਨ ਬਚਾਓ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਬੱਸ ਸਟੈਂਡ ਸੁਲਤਾਨਪੁਰ ਲੋਧੀ ਵਿਖੇ ਅੱਜ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ | ਇਸ ਤੋਂ ਬਾਅਦ ਵਿਸ਼ਾਲ ਰੋਸ ਮਾਰਚ ਵਿਧਾਇਕ ਚੀਮਾ ਦੇ ...
ਖਲਵਾੜਾ, 23 ਜਨਵਰੀ (ਮਨਦੀਪ ਸਿੰਘ ਸੰਧੂ)-ਸਰਕਾਰੀ ਹਾਈ ਸਕੂਲ ਪਿੰਡ ਸਾਹਨੀ ਤਹਿਸੀਲ ਫਗਵਾੜਾ ਵਿਖੇ ਸਕੂਲ ਇੰਚਾਰਜ ਸਤਨਾਮ ਸਿੰਘ ਦੀ ਅਗਵਾਈ ਹੇਠ ਸਾਲਾਨਾ ਸਮਾਗਮ ਕਰਵਾਇਆ ਗਿਆ | ਜਿਸ ਦਾ ਸ਼ੁੱਭ ਆਰੰਭ ਸ਼ਬਦ ਗਾਇਨ ਨਾਲ ਕੀਤਾ ਗਿਆ | ਉਪਰੰਤ ਸਕੂਲੀ ਵਿਦਿਆਰਥੀਆਂ ਨੇ ...
ਫਗਵਾੜਾ, 23 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਛੇਵੀਂ ਪਾਤਸ਼ਾਹੀ ਚੌੜਾ ਖੂਹ ਫਗਵਾੜਾ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦ ਗੰਜ, ਸਕੀਮ ਨੰ: 3 ਫਗਵਾੜਾ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ...
ਨਡਾਲਾ, 23 ਜਨਵਰੀ (ਮਾਨ)-ਨਗਰ ਪੰਚਾਇਤ ਨਡਾਲਾ ਵਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਵਿਚ ਵੱਡੇ ਪੱਧਰ 'ਤੇ ਕਥਿਤ ਬੇਨਿਯਮੀਆਂ ਹੋ ਰਹੀਆਂ ਹਨ ਜਿਸ ਕਾਰਨ ਲੋਕਾਂ ਦੀ ਜੇਬ ਨੂੰ ਵੱਡੇ ਪੱਧਰ 'ਤੇ ਚੂਨਾ ਲਗਾਇਆ ਜਾ ਰਿਹਾ ਹੈ | ਇਸ ਵੇਲੇ ਨਡਾਲਾ ਢਿਲਵਾਂ ਸੜਕ ਦੇ ਕਿਨਾਰੇ ...
ਕਪੂਰਥਲਾ, 23 ਜਨਵਰੀ (ਸਡਾਨਾ)-ਪੰਜਾਬ ਨੈਸ਼ਨਲ ਬੈਂਕ ਦੇ ਜ਼ੋਨਲ ਮੈਨੇਜਰ ਦੇਵੇਂਦਰ ਕੁਮਾਰ ਗੁਪਤਾ ਨੇ ਕਪੂਰਥਲਾ ਮੰਡਲ ਦਫ਼ਤਰ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਮੰਡਲ ਦਫ਼ਤਰ ਅਤੇ ਇਸ ਅਧੀਨ ਆਉਂਦੀਆਂ ਸ਼ਾਖਾਵਾਂ ਦੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ | ...
ਕਪੂਰਥਲਾ, 23 ਜਨਵਰੀ (ਸਡਾਨਾ)-ਪਸ਼ੂ ਭਲਾਈ ਪੰਦਰਵਾੜੇ ਤਹਿਤ ਵੈਟਰਨਰੀ ਪੋਲੀ ਕਲੀਨਿਕ ਵਿਖੇ ਕਪੂਰਥਲਾ ਵਿਚ ਪਹਿਲੀ ਵਾਰ ਕੁੱਤਿਆਂ ਨੂੰ ਹਲਕਾਅ ਤੋਂ ਬਚਾਉਣ ਲਈ ਵਿਸ਼ੇਸ਼ ਟੀਕਾਕਰਨ ਕੈਂਪ ਲਗਾਇਆ ਗਿਆ | ਜਿਸ ਵਿਚ ਲੋਕਾਂ ਦੇ ਪਾਲਤੂ ਅਤੇ ਆਵਾਰਾ ਫਿਰਦੇ ਕੁੱਤਿਆਂ ਨੂੰ ...
ਖਲਵਾੜਾ, 23 ਜਨਵਰੀ (ਮਨਦੀਪ ਸਿੰਘ ਸੰਧੂ)-ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਪਿੰਡ ਸੰਗਤਪੁਰ ਪੁੱਜਣ 'ਤੇ ਐਨ.ਆਰ.ਆਈ. ਵੀਰਾਂ ਅਤੇ ਪੰਚਾਇਤ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਪ੍ਰਵਾਸੀ ਭਾਰਤੀਆਂ ਨਿਰਮਲ ਕੁਮਾਰ ਸੂਦ, ਅਰੁਣਦੀਪ ਸੂਦ, ਰਾਮ ਸੂਦ, ਸਵਰਨ ਸੂਦ ਅਤੇ ...
ਕਪੂਰਥਲਾ, 23 ਜਨਵਰੀ (ਸਡਾਨਾ)-ਪੇਂਡੂ ਖੇਤਰਾਂ ਵਿਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਸਿੱਧੇ ਤੌਰ 'ਤੇ ਪਿੰਡਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ ਪ੍ਰਬੰਧ ਅਧੀਨ ਚੱਲ ਰਹੀਆਂ 42 ਡਿਸਪੈਂਸਰੀਆਂ ਨੂੰ ਉੱਥੇ ਕੰਮ ਕਰ ...
ਕਪੂਰਥਲਾ, 23 ਜਨਵਰੀ (ਸਡਾਨਾ)-ਗਣਤੰਤਰ ਦਿਵਸ ਦੇ ਮੱਦੇ ਨਜ਼ਰ ਸੁਰੱਖਿਆ ਪ੍ਰਬੰਧਾਂ ਦੀ ਮਜ਼ਬੂਤੀ ਨੂੰ ਲੈ ਕੇ ਥਾਣਾ ਸਿਟੀ ਪੁਲਿਸ ਵਲੋਂ ਰੇਲਵੇ ਸਟੇਸ਼ਨ 'ਤੇ ਬੱਸ ਸਟੈਂਡ ਸਮੇਤ ਵੱਖ-ਵੱਖ ਜਨਤਕ ਥਾਵਾਂ ਦੀ ਜਾਂਚ ਕੀਤੀ ਗਈ | ਥਾਣਾ ਸਿਟੀ ਮੁਖੀ ਹਰਜਿੰਦਰ ਸਿੰਘ ਦੇ ਨਾਲ ...
ਫਗਵਾੜਾ, 23 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਫਗਵਾੜਾ ਵਿਚ ਵੱਖ-ਵੱਖ ਇਲਾਕਿਆਂ ਦੇ ਵਿਚ ਐਕਟਿਵਾ ਸਕੂਟਰੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਮਲ ਕੁਮਾਰ ਪੁੱਤਰ ਚਮਨ ਲਾਲ ਵਾਸੀ ਡੱਡਲ ਮੁਹੱਲਾ ਨੇ ਦੱਸਿਆ ਕੇ ਉਹ ਹੁਸ਼ਿਆਰਪੁਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX