ਕਿਹਾ, ਲੋਕਤੰਤਰ 'ਚ ਸੱਤਾ ਤੇ ਵਿਰੋਧੀ ਧਿਰ ਦੋਵਾਂ ਦੀ ਅਹਿਮ ਭੂਮਿਕਾ
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ 71ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਲੋਕਾਂ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਉਦੇਸ਼ ਲਈ ਸੰਘਰਸ਼ ਕਰਦੇ ਸਮੇਂ ਹਿੰਸਾ ਦੀ ਵਰਤੋਂ ਨਾ ਕੀਤੀ ਜਾਵੇ | ਉਨ੍ਹਾਂ ਸਮਾਜਿਕ ਤੇ ਆਰਥਿਕ ਉਦੇਸ਼ਾਂ ਨੂੰ ਹਾਸਲ ਕਰਨ ਲਈ ਸੰਵਿਧਾਨਕ ਰਸਤੇ ਅਪਣਾਏ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ | ਜ਼ਿਕਰਯੋਗ ਹੈ ਕਿ ਉਨ੍ਹਾਂ ਇਹ ਟਿੱਪਣੀ ਨਾਗਰਿਕਤਾ ਸੋਧ ਕਾਨੂੰਨ ਿਖ਼ਲਾਫ਼ ਹੋਏ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਆਈ ਹੈ | ਹਾਲਾਂਕਿ ਉਨ੍ਹਾਂ ਨੇ ਇਸ ਦਾ ਜ਼ਿਕਰ ਨਹੀਂ ਕੀਤਾ | ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਕਿਸੇ ਵੀ ਉਦੇਸ਼ ਲਈ ਸੰਘਰਸ਼ ਕਰਨ ਵਾਲੇ ਲੋਕਾਂ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ ਗਾਂਧੀ ਜੀ ਦੇ ਅਹਿੰਸਾ ਦੇ ਮੰਤਰ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ, ਜੋ ਮਨੁੱਖਤਾ ਨੂੰ ਉਨ੍ਹਾਂ ਦਾ ਬੇਸ਼ਕੀਮਤੀ ਤੋਹਫ਼ਾ ਹੈ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਸੱਤਾ ਅਤੇ ਵਿਰੋਧੀ ਧਿਰ ਦੋਵਾਂ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ | ਰਾਜਨੀਤਕ ਵਿਚਾਰਾਂ ਦੇ ਪ੍ਰਗਟਾਵੇ ਦੇ ਨਾਲ-ਨਾਲ ਦੇਸ਼ ਦੇ ਵਿਕਾਸ ਤੇ ਸਾਰੇ ਦੇਸ਼ ਵਾਸੀਆਂ ਦੀ ਭਲਾਈ ਲਈ ਦੋਵਾਂ ਨੂੰ ਮਿਲਜੁਲ ਕੇ ਅੱਗੇ ਵਧਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਆਧੁਨਿਕ ਦੇਸ਼ ਦੀ ਸ਼ਾਸਨ ਪ੍ਰਣਾਲੀ ਦੇ ਤਿੰਨ ਅੰਗ ਹੁੰਦੇ ਹਨ ਵਿਧਾਨ ਪਾਲਿਕਾ, ਕਾਰਜ ਪਾਲਿਕਾ ਅਤੇ ਨਿਆਂ ਪਾਲਿਕਾ | ਇਹ ਤਿੰਨੇ ਅੰਗ ਵੱਖ-ਵੱਖ ਹੁੰਦੇ ਹੋਏ ਵੀ ਇਕ-ਦੂਜੇ ਨਾਲ ਜੁੜੇ ਹੋਏ ਹਨ ਤੇ ਇਕ-ਦੂਜੇ 'ਤੇ ਆਧਾਰਿਤ ਹੁੰਦੇ ਹਨ | ਅਸਲ ਵਿਚ ਲੋਕਾਂ ਨਾਲ ਹੀ ਦੇਸ਼ ਹੁੰਦਾ ਹੈ ਅਤੇ ਭਾਰਤ ਦੇ ਲੋਕਾਂ ਕੋਲ ਹੀ ਇਸ ਦਾ ਭਵਿੱਖ ਤੈਅ ਕਰਨ ਦੀ ਸ਼ਕਤੀ
ਹੈ। ਵਿਕਾਸ ਦੇ ਰਸਤੇ 'ਤੇ ਅੱਗੇ ਵਧਦੇ ਹੋਏ ਸਾਡਾ ਦੇਸ਼ ਅਤੇ ਅਸੀਂ ਸਾਰੇ ਦੇਸ਼ ਵਾਸੀ ਵਿਸ਼ਵ ਭਾਈਚਾਰੇ ਨਾਲ ਸਹਿਯੋਗ ਕਰਨ ਲਈ ਪ੍ਰਤੀਬੱਧ ਹਾਂ, ਤਾਂ ਕਿ ਸਾਡਾ ਦੇਸ਼ ਤੇ ਪੂਰੀ ਮਨੁੱਖਤਾ ਦਾ ਭਵਿੱਖ ਸੁਰੱਖਿਅਤ ਰਹੇ। 26 ਜਨਵਰੀ ਦੀ ਮਹੱਤਤਾ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ 1947 ਤੋਂ ਪਹਿਲਾਂ ਵੀ ਇਸ ਦਿਨ ਨੂੰ 'ਪੂਰਨ ਸਵਰਾਜ ਦਿਵਸ' ਵਜੋਂ 1930 ਤੋਂ 1947 ਤੱਕ ਮਨਾਇਆ ਜਾਂਦਾ ਰਿਹਾ ਹੈ। ਕੋਵਿੰਦ ਨੇ ਕਿਹਾ ਕਿ ਸੰਵਿਧਾਨ ਭਾਵੇਂ ਸਾਨੂੰ ਇਕ ਲੋਕਤੰਤਰੀ ਆਜ਼ਾਦ ਦੇਸ਼ ਦਾ ਅਧਿਕਾਰ ਦਿੰਦਾ ਹੈ ਪਰ ਇਸ ਦੇ ਨਾਲ ਹੀ ਇਹ ਸਾਨੂੰ ਕੇਂਦਰੀ ਸਿਧਾਂਤਾਂ, ਨਿਆਂ, ਸੁਤੰਤਰਤਾ ਤੇ ਸਮਾਨਤਾ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਵੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਮਹਾਤਮਾ ਗਾਂਧੀ ਦੇ ਜੀਵਨ ਤੇ ਸਿਧਾਂਤਾਂ ਨੂੰ ਧਿਆਨ 'ਚ ਰੱਖਾਂਗੇ ਤਾਂ ਸਾਡੇ ਲਈ ਸੰਵਿਧਾਨਕ ਆਦਰਸ਼ਾਂ ਦੀ ਪਾਲਣਾ ਕਰਨੀ ਆਸਾਨ ਹੋਵੇਗੀ। ਨਵੀਂ ਪੀੜ੍ਹੀ ਸਾਡੀਆਂ ਰਾਸ਼ਟਰੀ ਕਦਰਾਂ-ਕੀਮਤਾਂ ਲਈ ਪ੍ਰਤੀਬੱਧ ਹੈ। ਸਾਡੇ ਨੌਜਵਾਨਾਂ ਲਈ ਦੇਸ਼ ਹਮੇਸ਼ਾ ਪਹਿਲੇ ਸਥਾਨ 'ਤੇ ਆਉਂਦਾ ਹੈ। ਇਨ੍ਹਾਂ ਨਾਲ ਹੀ ਅਸੀਂ ਨਵੇਂ ਭਾਰਤ ਦੇ ਉਥਾਨ ਦੇ ਗਵਾਹ ਬਣ ਰਹੇ ਹਾਂ। ਸਰਕਾਰ ਦੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਵੱਛ ਭਾਰਤ ਅਭਿਆਨ ਨੇ ਬਹੁਤ ਥੋੜ੍ਹੇ ਸਮੇਂ ਵਿਚ ਪ੍ਰਭਾਵਸ਼ਾਲੀ ਸਫ਼ਲਤਾ ਹਾਸਲ ਕੀਤੀ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀਆਂ ਪ੍ਰਾਪਤੀਆਂ ਮਾਣਮੱਤੀਆਂ ਹਨ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ 14 ਕਰੋੜ ਤੋਂ ਵੱਧ ਕਿਸਾਨ ਭਰਾ-ਭੈਣਾਂ ਹਰ ਸਾਲ 6 ਹਜ਼ਾਰ ਰੁਪਏ ਦੀ ਘੱਟੋ-ਘੱਟ ਆਮਦਨ ਹਾਸਲ ਕਰਨ ਦੇ ਹੱਕਦਾਰ ਬਣੇ ਹਨ। ਉਨ੍ਹਾਂ ਕਿਹਾ ਕਿ ਵਧਦੇ ਜਲ ਸੰਕਟ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਜਲ ਸ਼ਕਤੀ ਮੰਤਰਾਲੇ ਦਾ ਗਠਨ ਕੀਤਾ ਗਿਆ ਹੈ। ਜੀ. ਐਸ. ਟੀ. ਲਾਗੂ ਹੋਣ ਨਾਲ 'ਇਕ ਦੇਸ਼, ਇਕ ਕਰ, ਇਕ ਬਾਜ਼ਾਰ' ਦੀ ਧਾਰਨਾ ਸਾਕਾਰ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੇ ਹਰ ਹਿੱਸੇ ਦੇ ਸੰਪੂਰਨ ਵਿਕਾਸ ਲਈ ਲਗਾਤਾਰ ਯਤਨਸ਼ੀਲ ਹਾਂ ਚਾਹੇ ਉਹ ਜੰਮੂ-ਕਸ਼ਮੀਰ ਤੇ ਲਦਾਖ਼ ਹੋਵੇ, ਪੂਰਬ ਉੱਤਰ ਖੇਤਰ ਦੇ ਰਾਜ ਹੋਣ ਜਾਂ ਹਿੰਦ ਮਹਾਸਾਗਰ ਵਿਚ ਸਥਿਤ ਸਾਡੇ ਦੀਪ ਸਮੂਹ ਹੋਣ। ਇਸ ਦੇ ਨਾਲ ਹੀ ਉਨ੍ਹਾਂ ਭਾਰਤੀ ਸੁਰੱਖਿਆ ਬਲਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਸ ਦੇ ਮਿਸ਼ਨ ਗਗਨਯਾਨ ਬਾਰੇ ਵੀ ਗੱਲ ਕੀਤੀ।
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਮੈਸੀਅਸ ਬੋਲਸੋਨਾਰੋ ਨੇ ਸਨਿਚਰਵਾਰ ਨੂੰ ਭਾਰਤ ਤੇ ਬ੍ਰਾਜ਼ੀਲ ਵਿਚਾਲੇ ਦੁਵੱਲੇ ਸਬੰਧਾਂ ਨੂੰ ਨਵੀਂ ਰਫ਼ਤਾਰ ਦੇਣ ਦੇ ਉਦੇਸ਼ ਨਾਲ ਵੱਖ-ਵੱਖ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ | ਦੋਵੇਂ ਦੇਸ਼ਾਂ ਨੇ ਖੇਤੀ, ਖੁਰਾਕੀ ਪਦਾਰਥ, ਜੈਵਿਕ ਊਰਜਾ, ਵਿਗਿਆਨ ਤੇ ਤਕਨੀਕ, ਖਣਨ, ਸੱਭਿਆਚਾਰਕ ਆਦਾਨ-ਪ੍ਰਦਾਨ, ਸਿਹਤ, ਮਹਿਲਾ ਤੇ ਬਾਲ ਵਿਕਾਸ, ਸਮਾਜਿਕ ਸੁਰੱਖਿਆ ਸਮੇਤ ਵੱਖ-ਵੱਖ ਖੇਤਰਾਂ 'ਚ 15 ਸਮਝੌਤਿਆਂ 'ਤੇ ਦਸਤਖ਼ਤ ਕੀਤੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਵਿਚਾਲੇ ਵਪਾਰ ਅਤੇ ਨਿਵੇਸ਼ ਦੇ ਅਹਿਮ ਖੇਤਰਾਂ, ਊਰਜਾ, ਰੱਖਿਆ ਤੇ ਸੁਰੱਖਿਆ, ਦਵਾਈ ਤੇ ਵਿਗਿਆਨ ਖੋਜ 'ਚ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਸਬੰਧਾਂ ਦੇ ਵੱਖ-ਵੱਖ ਪੱਧਰਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਮੋਦੀ ਨੇ ਬੋਲਸੋਨਾਰੋ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਭਾਰਤ ਤੇ ਬ੍ਰਾਜ਼ੀਲ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਸਹਿਮਤ ਹੋਏ ਹਾਂ | ਅਸੀਂ ਰੱਖਿਆ ਉਦਯੋਗ ਸਹਿਯੋਗ ਨੂੰ ਵਧਾਉਣ ਲਈ ਨਵੇਂ ਤਰੀਕਿਆਂ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਅਤੇ ਰੱਖਿਆ ਸਹਿਯੋਗ 'ਚ ਅਸੀਂ ਵਿਆਪਕ ਦਿ੍ਸ਼ਟੀਕੋਣ ਆਧਾਰਿਤ ਸਹਿਯੋਗ ਚਾਹੁੰਦੇ ਹਾਂ | ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚਰਚਾ ਤੋਂ ਬਾਅਦ ਕਿਹਾ ਕਿ ਅਸੀਂ ਆਪਣੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਇਆ ਹੈ ਅਤੇ ਭਾਰਤ ਤੇ ਬ੍ਰਾਜ਼ੀਲ 'ਚ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਸਮਰੱਥਾ ਹੈ | ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਦੋਵੇਂ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ |
• ਮਨੋਹਰ ਪਾਰੀਕਰ ਤੇ ਸਿੰਧੂ ਸਮੇਤ 16 ਨੂੰ ਪਦਮ ਭੂਸ਼ਣ • 118 ਨੂੰ ਪਦਮਸ੍ਰੀ ਪੁਰਸਕਾਰ
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਨੂੰ ਸਰਕਾਰ ਨੇ ਸਾਲ 2020 ਲਈ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ | ਗਣਤੰਤਰ ਦਿਵਸ ਮੌਕੇ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੀਆਂ 7 ਹਸਤੀਆਂ ਨੂੰ ਪਦਮ ਵਿਭੂਸ਼ਣ, 16 ਨੂੰ ਪਦਮ ਭੂਸ਼ਣ ਤੇ 118 ਨੂੰ ਪਦਮਸ੍ਰੀ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ | ਸਾਬਕਾ ਕੇਂਦਰੀ ਮੰਤਰੀਆਂ ਅਰੁਣ ਜੇਤਲੀ, ਸੁਸ਼ਮਾ ਸਵਰਾਜ, ਜਾਰਜ ਫਰਨਾਂਡਿਜ਼, ਓਲੰਪੀਅਨ ਮੁੱਕੇਬਾਜ਼ ਮੈਰੀਕਾਮ, ਮਾਰੀਸ਼ਸ ਦੇ ਸਾਬਕਾ ਪ੍ਰਧਾਨ ਮੰਤਰੀ ਅਨੀਰੁਧ ਜਗਨਾਥ, ਚੰਨੂਲਾਲ ਮਿਸ਼ਰਾ, ਵਿਸ਼ਵੇਸ਼ਤੀਰਥ ਸਵਾਮੀ ਸ੍ਰੀ ਪੇਜਾਵਾਰਾ ਅਧੋਖਾਜਾ ਮਾਥਾ ਉਦੂਪੀ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਆ ਜਾਵੇਗਾ | ਜੇਤਲੀ, ਸੁਸ਼ਮਾ, ਫਰਨਾਂਡਿਜ਼, ਵਿਸ਼ਵੇਸ਼ਤੀਰਥ ਸਵਾਮੀ ਨੂੰ ਮਰਨ ਉਪਰੰਤ ਪੁਰਸਕਾਰ ਦਿੱਤੇ ਜਾਣਗੇ |
ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੂੰ (ਮਰਨ ਉਪਰੰਤ) ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਤੋਂ ਇਲਾਵਾ ਐੱਮ. ਮੁਮਤਾਜ ਅਲੀ, ਸਈਦ ਮੁਅੱਜ਼ਮ ਅਲੀ (ਮਰਨ ਉਪਰੰਤ), ਅਜੇ ਚੱਕਰਵਰਤੀ, ਮਨੋਜ ਦਾਸ, ਬਾਲਕ੍ਰਿਸ਼ਨ ਦੋਸ਼ੀ, ਕ੍ਰਿਸ਼ਨਾਮਲ ਜਗਨਨਾਥਨ, ਅਨਿਲ ਪ੍ਰਕਾਸ਼ ਜੋਸ਼ੀ, ਤਸੇਰਿੰਗ ਲੈਨਡੋਲ, ਨੀਲਕਾਂਤਾ ਰਾਮਕ੍ਰਿਸ਼ਨਾ ਮਾਧਵ ਮੇਨਨ (ਮਰਨ ਉਪਰੰਤ), ਜਗਦੀਸ਼ ਸੇਠ, ਉਦਯੋਗਪਤੀ ਆਨੰਦ ਮਹਿੰਦਰਾ ਤੇ ਵਿਨੂ ਸ਼੍ਰੀਨਿਵਾਸਨ, ਓਲੰਪੀਅਨ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ, ਐਸ.ਸੀ. ਜਾਮੀਰ, ਮੁਜ਼ੱਫਰ ਹੁਸੈਨ ਬੇਗ ਨੂੰ ਪਦਮ ਭੂਸ਼ਣ ਪ੍ਰਦਾਨ ਕੀਤਾ ਜਾਵੇਗਾ |
ਕੰਗਨਾ, ਏਕਤਾ, ਕਰਨ ਜੌਹਰ, ਜ਼ਹੀਰ ਖ਼ਾਨ, ਰਾਣੀ ਰਾਮਪਾਲ ਸਮੇਤ 118 ਨੂੰ ਪਦਮਸ੍ਰੀ
ਪਦਮਸ੍ਰੀ ਪੁਰਸਕਾਰ ਕੰਗਨਾ ਰਣੌਤ, ਅਦਨਾਨ ਸਾਮੀ, ਏਕਤਾ ਕਪੂਰ, ਸੁਰੇਸ਼ ਵਾਡੇਕਰ, ਕਰਨ ਜੌਹਰ ਸਮੇਤ 118 ਸਖਸ਼ੀਅਤਾਂ ਨੂੰ ਦਿੱਤੇ ਜਾਣਗੇ। ਇਹ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ 'ਚ ਗੁਰੂ ਸ਼ਸ਼ਧਰ ਅਚਾਰੀਆ, ਯੋਗੀ ਏਰੋਨ, ਜੈ ਪ੍ਰਕਾਸ਼ ਅਗਰਵਾਲ, ਜਗਦੀਸ਼ ਲਾਲ ਅਹੂਜਾ (ਪੰਜਾਬ), ਕਾਜ਼ੀ ਮਾਜ਼ੁਮ ਅਖ਼ਤਰ, ਗਲੋਰੀਆ ਏਰੀਰਾ, ਕ੍ਰਿਕਟਰ ਜ਼ਹੀਰ ਖ਼ਾਨ, ਹਾਕੀ ਖਿਡਾਰਨ ਰਾਣੀ ਰਾਮਪਾਲ, ਪਦਮਾਵਤੀ ਬੰਦੋਪਾਧਿਆਏ, ਸੁਸ਼ੋਵਨ ਬੈਨਰਜੀ, ਚੰਡੀਗੜ੍ਹ ਦੇ ਡਾਕਟਰ ਦਿਗੰਬਰ ਬਿਹੇਰਾ, ਦਮਅੰਤੀ ਬੇਸ਼ਰਾ, ਪਵਾਰ ਪੋਪਟਰਾਓ ਭਾਗੁਜੀ, ਹਿਮਾਤਾ ਰਾਮ ਭਾਂਭੂ, ਸੰਜੀਵ ਬਿਖਚਾਂਦਨੀ, ਗਾਫੁਰਭਾਈ ਐਮ. ਬਿਲਾਖੀਆ, ਬੋਬ ਬਲੈਕਮੈਨ, ਇੰਦਰਾ ਪੀ.ਪੀ. ਬੋਰਾ, ਮਦਨ ਸਿੰਘ ਚੌਹਾਨ, ਊਸ਼ਾ ਚਾਓਮਰ, ਲੀਲ ਬਹਾਦਰ ਸ਼ੇਤਰੀ, ਲਲਿਥਾ, ਸਰੋਜਾ ਚਿਦੰਬਰਮ, ਵਾਜੀਰਾ ਚਿੱਤਰਸੇਨਾ, ਪੁਰਸ਼ੋਤਮ ਦਧੀਚ, ਉਤਸਵ ਚਰਨ ਦਾਸ, ਇੰਦਰਾ ਦਾਸਨਏਕ (ਮਰਨ ਉਪਰੰਤ), ਐਚ.ਐਮ. ਦੇਸਾਈ, ਮਨੋਹਰ ਦੇਵਦੋਸ, ਓਇਨਮ ਬੇਂਬੇਮ ਦੇਵੀ, ਲੀਆ ਦਿਸਕਿਨ, ਐਮ.ਪੀ. ਗਨੇਸ਼, ਬੈਂਗਲੌਰ ਗੰਗਾਧਰ, ਰਮਨ ਗੰਗਖੇਡਕਰ, ਬੈਰੀ ਗਾਰਡੀਨਰ, ਚੇਵਾਂਗ ਮੋਟੁਪ ਗੋਬਾ, ਭਾਰਤ ਗੋਇਨਕਾ, ਯਾਦਲਾ ਗੋਪਾਲਾਰਾਓ, ਮਿਤਰਾਭਾਨੂ ਗੋਇੰਟੀਆ, ਤੁਲਸੀ ਗੌੜਾ, ਸੁਜੋਏ ਕੇ. ਗੂਹਾ, ਹੇਰਕਲਾ ਹਜਾਬਾ, ਮਧੂ ਮਨਸੂਰੀ ਹਸਮੁਖ, ਅਬਦੁਲ ਜੱਬੜ (ਮਰਨ ਉਪਰੰਤ), ਬਿਮਲ ਕੁਮਾਰ ਜੈਨ, ਮਿਨਾਕਸ਼ੀ ਜੈਨ, ਨੇਮਨਾਥ ਜੈਨ, ਸ਼ਾਂਤੀ ਜੈਨ, ਸੁਧੀਰ ਜੈਨ, ਬੇਨੀਚੰਦਰ ਜਮਾਤੀਆ, ਕੇ.ਵੀ. ਸੰਪਤ ਕੁਮਾਰ, ਵਿਦੁਸ਼ੀ ਜੈਲਕਸ਼ਮੀ, ਲੀਲਾ ਜੋਸ਼ੀ, ਸਰੀਤਾ ਜੋਸ਼ੀ, ਸੀ. ਕਮਲੋਵਾ, ਰਵੀ ਕਨਨ ਆਰ., ਜਾਜ਼ਦੀ ਨੌਸ਼ੀਰਵਾਨ ਕਰਾਂਜੀਆ, ਨਾਰਾਇਣ ਜੇ. ਜੋਸ਼ੀ ਕਰਿਆਲ, ਨਰਿੰਦਰ ਨਾਥ ਖੰਨਾ, ਨਵੀਨ ਖੰਨਾ, ਐਸ. ਪੀ. ਕੋਠਾਰੀ, ਵੀ.ਕੇ. ਮੁਨੂਸਾਮੀ ਕ੍ਰਿਸ਼ਨਾਪਕਥਰ, ਐਮ. ਕੇ. ਕੁੰਜੋਲ, ਮਨਮੋਹਨ ਮਹਾਪਾਤਰਾ (ਮਰਨ ਉਪਰੰਤ), ਉਸਤਾਦ ਅਨਵਰ ਖਾਨ ਮੰਗਨੀਅਰ, ਕਾਟੁਨਗਲ ਸੁਬਰਾਮਨੀਅਮ ਮਨੀ ਲਾਲ, ਮੁੰਨਾ ਮਾਸਟਰ, ਅਭਿਰਾਜ ਰਜਿੰਦਰ ਮਿਸ਼ਰਾ, ਬਿਨਾਪਨੀ ਮੋਹਾਂਤੀ, ਅਰੁਨੋਡੇਅ ਮੋਂਡਲ, ਪ੍ਰਿਥਵਿੰਦਰ ਮੁਖਰਜੀ, ਸੱਤਿਆਨਾਰਾਇਣ ਮੁੰਦੇਯੁਰ, ਮਨੀਲਾਲ ਨਾਗ, ਐੱਨ. ਚੰਦਰਸ਼ੇਖਰ ਨਾਇਰ, ਡਾ. ਤੇਤਸੂ ਨਾਕਾਮੁਰਾ (ਮਰਨ ਉਪਰੰਤ), ਸ਼ਿਵ ਦੱਤ ਨਿਰਮੋਹੀ, ਪੂ ਲਾਲਬਿਅਕਥਾਂਗਾ ਪਾਚੂਆ, ਮੁੱਛੀਕਲ ਪਨਕੀਝਾਕਸ਼ੀ, ਪ੍ਰਸ਼ਾਂਤ ਕੁਮਾਰ ਪਟਨਾਇਕ, ਰਾਜਿੰਦਰ ਕੁਮਾਰ ਫੁਕਨ, ਰਾਹੀਬਾਈ ਸੋਮਾ ਪੋਪੇਰੇ, ਜੋਗੇਸ਼ ਪਰਵੀਨ, ਮੁਹੰਮਦ ਸ਼ਰੀਫ਼, ਜਾਵੇਦ ਅਹਿਮਦ ਟਾਕ, ਤ੍ਰਿਨੀਤੀ ਸੈਊ, ਏ. ਰਾਮ ਕ੍ਰਿਸ਼ਨਣ, ਸੁੰਦਰਮ ਵਰਮਾ ਦੇ ਨਾਂਅ ਵੀ ਸ਼ਾਮਿਲ ਹਨ।
ਪਦਮਸ੍ਰੀ ਸਨਮਾਨ ਪਾਉਣ ਵਾਲੇ ਪੰਜਾਬ ਦੇ ਲੰਗਰ ਬਾਬਾ ਦੇ ਨਾਂਅ ਨਾਲ ਪ੍ਰਸਿੱਧ ਜਗਦੀਸ਼ ਲਾਲ ਆਹੂਜਾ ਸੈਂਕੜੇ ਗਰੀਬ ਮਰੀਜ਼ਾਂ ਨੂੰ ਹਰ ਦਿਨ ਚੰਡੀਗੜ੍ਹ ਵਿਖੇ ਪੀ.ਜੀ.ਆਈ. ਹਸਪਤਾਲ ਦੇ ਬਾਹਰ ਮੁਫਤ ਭੋਜਨ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ 1980 'ਚ ਇਸ ਦੀ ਸ਼ੁਰੂਆਤ ਕੀਤੀ ਸੀ। ਬੀਤੇ 15 ਸਾਲਾਂ ਤੋਂ ਹਰ ਦਿਨ ਆਹੂਜਾ 2 ਹਜ਼ਾਰ ਲੋਕਾਂ ਨੂੰ ਮੁਫ਼ਤ ਭੋਜਨ ਕਰਵਾ ਰਹੇ ਹਨ। ਸਮਾਜਿਕ ਕਾਰਕੁਨ ਅਬਦੁਲ ਜੱਬਾਰ ਨੇ 1984 'ਚ ਹੋਏ ਭੁਪਾਲ ਗੈਸ ਕਾਂਡ ਦੇ ਬਾਅਦ 'ਭੁਪਾਲ ਗੈਸ ਪੀੜਤ ਮਹਿਲਾ ਉਦਯੋਗ ਸੰਗਠਨ' ਦੀ ਸਥਾਪਨਾ ਕੀਤੀ। ਇਸ ਸੰਗਠਨ ਨੇ 2300 ਗੈਸ ਪੀੜਤ ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ 35 ਸਾਲ ਤੱਕ ਕੰਮ ਕੀਤਾ। ਮੁਹੰਮਦ ਸ਼ਰੀਫ਼ ਨੇ 25 ਸਾਲਾਂ ਤੋਂ ਫੈਜ਼ਾਬਾਦ ਤੇ ਆਲੇ ਦੁਆਲੇ ਦੇ ਇਲਾਕਿਆਂ 'ਚ 25000 ਤੋਂ ਜ਼ਿਆਦਾ ਲਾਸ਼ਾਂ ਦਾ ਸਸਕਾਰ ਕੀਤਾ। ਉਨ੍ਹਾਂ ਨੂੰ ਲੋਕ 'ਚਾਚਾ ਸ਼ਰੀਫ਼' ਦੇ ਨਾਂਅ ਨਾਲ ਵੀ ਪੁਕਾਰਦੇ ਹਨ। ਤੁਲਸੀ ਗੌੜਾ ਨੂੰ ਅਨਪੜ੍ਹ ਹੋਣ ਦੇ ਬਾਅਦ ਵੀ ਪੌਦੇ-ਜੜ੍ਹੀ ਬੂਟੀਆਂ ਦੀ ਜਾਣਕਾਰੀ ਸੀ। ਉਨ੍ਹਾਂ 60 ਸਾਲਾਂ 'ਚ ਹਜ਼ਾਰਾਂ ਬੂਟੇ ਲਗਾਏ।
ਨਵੀਂ ਦਿੱਲੀ, 25 ਜਨਵਰੀ (ਜਗਤਾਰ ਸਿੰਘ)- ਨਿਰਭੈਆ ਜਬਰ ਜਨਾਹ ਮਾਮਲੇ ਦੇ ਇਕ ਦੋਸ਼ੀ ਮੁਕੇਸ਼ ਕੁਮਾਰ ਦੀ ਵਕੀਲ ਵਿ੍ੰਦਾ ਗਰੋਵਰ ਨੇ ਹੁਣ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ | ਰਾਸ਼ਟਰਪਤੀ ਵਲੋਂ ਰਹਿਮ ਦੀ ਅਪੀਲ ਰੱਦ ਹੋਣ ਉਪਰੰਤ ਹੁਣ ਦੋਸ਼ੀ ਮੁਕੇਸ਼ ਵਲੋਂ ਸੁਪਰੀਮ ਕੋਰਟ ਦਾ ਰੁਖ਼ ਕੀਤਾ ਗਿਆ ਹੈ | ਸੁਪਰੀਮ ਕੋਰਟ ਇਸ ਮਾਮਲੇ 'ਚ 27 ਜਨਵਰੀ ਨੂੰ ਸੁਣਵਾਈ ਕਰ ਸਕਦਾ ਹੈ | ਦੂਜੇ ਪਾਸੇ ਇਸੇ ਮਾਮਲੇ 'ਚ ਦਿੱਲੀ ਦੀ ਹੀ ਪਟਿਆਲਾ ਹਾਊਸ ਅਦਾਲਤ ਨੇ ਮਾਮਲੇ ਦੇ 2 ਦੋਸ਼ੀਆਂ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ, ਜਿਸ 'ਚ ਦੋਸ਼ੀਆਂ ਦੇ ਵਕੀਲ ਨੇ ਤਿਹਾੜ ਜੇਲ੍ਹ ਤੋਂ ਰਹਿਮ ਦੀ ਪਟੀਸ਼ਨ ਦਾਖ਼ਲ ਕਰਨ ਲਈ ਲੋੜੀਂਦੇ ਦਸਤਾਵੇਜ਼ ਦੇਣ ਦੀ ਮੰਗ ਅਦਾਲਤ ਤੋਂ ਕੀਤੀ ਸੀ | ਅਦਾਲਤ ਨੇ ਦੋਵੇਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਪਟੀਸ਼ਨ ਰੱਦ ਕਰ ਦਿੱਤੀ | ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭੈਆ ਮਾਮਲੇ ਦੇ ਦੋਸ਼ੀਆਂ ਦੇ ਵਕੀਲ ਦੀ ਪਟੀਸ਼ਨ ਦਾ ਨਿਬੇੜਾ ਕਰਦਿਆਂ ਅੱਜ ਸਨਿਚਰਵਾਰ ਨੂੰ ਕਿਹਾ ਕਿ ਅੱਗੇ ਕਿਸੇ ਦਿਸ਼ਾ-ਨਿਰਦੇਸ਼ ਦੀ ਜ਼ਰੂਰਤ ਨਹੀਂ ਹੈ | ਵਕੀਲ ਨੇ ਪਟੀਸ਼ਨ 'ਚ ਦੋਸ਼ ਲਾਇਆ ਸੀ ਕਿ ਜੇਲ੍ਹ ਦੇ ਅਧਿਕਾਰੀ ਉਹ ਦਸਤਾਵੇਜ਼ ਮੁਹੱਈਆ ਨਹੀਂ ਕਰਵਾ ਰਹੇ ਹਨ, ਜੋ ਰਹਿਮ ਤੇ ਸੁਧਾਰਾਤਮਕ ਪਟੀਸ਼ਨਾਂ ਦਾਇਰ ਕਰਨ ਲਈ ਜ਼ਰੂਰੀ ਹਨ | ਵਧੀਕ ਸੈਸ਼ਨ ਜੱਜ ਅਜੇ ਕੁਮਾਰ ਜੈਨ ਨੇ ਕਿਹਾ ਕਿ ਦੋਸ਼ੀਆਂ ਦੇ ਵਕੀਲ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨਾਲ ਸਬੰਧਿਤ ਦਸਤਾਵੇਜ਼, ਪੇਂਟਿੰਗ ਤੇ ਡਾਇਰੀ ਦੀਆਂ ਤਸਵੀਰਾਂ ਲੈ ਸਕਦੇ ਹਨ | ਦਿੱਲੀ ਪੁਲਿਸ ਵਲੋਂ ਪੇਸ਼ ਹੋਏ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮੌਤ ਦੀ ਸਜ਼ਾ-ਯਾਫ਼ਤਾ ਦੋਸ਼ੀਆਂ ਦੇ ਵਕੀਲ ਵਲੋਂ ਮੰਗੇ ਗਏ ਸਾਰੇ ਦਸਤਾਵੇਜ਼ ਮੁਹੱਈਆ ਕਰਵਾ ਦਿੱਤੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਦੋਸ਼ੀ ਕੇਵਲ ਦੇਰੀ ਕਰਨ ਦੀ ਤਰਕੀਬ ਅਪਣਾ ਰਹੇ ਹਨ |
ਏ. ਡੀ. ਜੀ. ਪੀ. ਦਿਵੇਦੀ, ਡੀ.ਐਸ.ਪੀ. ਵਿਰਕ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ
ਚੰਡੀਗੜ੍ਹ, 25 ਜਨਵਰੀ (ਅਜੀਤ ਬਿਊਰੋ)-ਗਣਤੰਤਰ ਦਿਵਸ ਮੌਕੇ ਗੁਰਮੀਤ ਸਿੰਘ ਚੌਹਾਨ ਏ.ਆਈ.ਜੀ. ਓ. ਸੀ. ਸੀ. ਯੂ., ਬਿਕਰਮਜੀਤ ਸਿੰਘ ਬਰਾੜ ਇੰਸਪੈਕਟਰ, ਬਲਵਿੰਦਰ ਸਿੰਘ ਸਬ ਇੰਸਪੈਕਟਰ ਅਤੇ ਕਿਰਪਾਲ ਸਿੰਘ ਏ.ਐਸ.ਆਈ. ਨੂੰ ਬਹਾਦਰੀ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਤੋਂ ਇਲਾਵਾ ਸ਼ਸ਼ੀ ਪ੍ਰਭਾ ਦਿਵੇਦੀ ਏ.ਡੀ.ਜੀ.ਪੀ. ਮਨੁੱਖੀ ਸਰੋਤ ਵਿਕਾਸ ਪੰਜਾਬ ਅਤੇ ਹਰਵਿੰਦਰਪਾਲ ਸਿੰਘ ਵਿਰਕ ਡੀ.ਐਸ.ਪੀ. ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮਿ੍ਤਸਰ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਤੋਂ ਇਲਾਵਾ 16 ਹੋਰ ਪੁਲਿਸ ਅਧਿਕਾਰੀ/ਕਰਮਚਾਰੀ, ਜਿਨ੍ਹਾਂ ਵਿਚ ਸੁਖਦੇਵ ਸਿੰਘ ਵਿਰਕ ਐਸ.ਪੀ. ਬਰਨਾਲਾ, ਸੁਖਵਿੰਦਰ ਸਿੰਘ ਡੀ.ਐਸ.ਪੀ. ਮੋਗਾ, ਹਰਜਿੰਦਰ ਸਿੰਘ ਐਸ.ਐਚ.ਓ ਪੁਲਿਸ ਥਾਣਾ ਡਵੀਜ਼ਨ ਨੰ. 7 ਲੁਧਿਆਣਾ, ਸੱਤਪਾਲ ਏ.ਐਸ.ਆਈ. 7ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ, ਮਨੋਜ ਕੁਮਾਰ ਸਰੀਨ ਐਸ.ਆਈ. ਦਫ਼ਤਰ ਏ.ਡੀ.ਜੀ.ਪੀ./ਆਰਮਡ ਬਟਾਲੀਅਨਜ਼ ਜਲੰਧਰ, ਗੁਰਬਾਜ ਸਿੰਘ ਏ.ਐੱਸ.ਆਈ. ਈ.ਓ. ਵਿੰਗ ਪਟਿਆਲਾ, ਸੁਰਮੇਲ ਸਿੰਘ ਸਬ ਇੰਸਪੈਕਟਰ, ਕੁਲਬੀਰਚੰਦ ਏ.ਐਸ.ਆਈ. 80ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ, ਰੁਪਿੰਦਰ ਸਿੰਘ ਏ.ਐਸ.ਆਈ. ਦਫ਼ਤਰ ਏ. ਡੀ. ਜੀ. ਪੀ. ਪਟਿਆਲਾ, ਜਨਕ ਰਾਜ ਏ.ਐਸ. ਆਈ. ਸੀ. ਆਈ. ਏ. ਸਟਾਫ ਲੁਧਿਆਣਾ (ਦਿਹਾਤੀ), ਅਸ਼ੋਕ ਕੁਮਾਰ ਏ. ਐਸ. ਆਈ ਦਫ਼ਤਰ ਸਪੈਸ਼ਲ ਡੀ.ਜੀ.ਪੀ. ਪੀ ਐਾਡ ਆਰ, ਪੰਜਾਬ ਚੰਡੀਗੜ੍ਹ, ਕੁਲਦੀਪ ਕੌਰ ਏ. ਐਸ. ਆਈ, ਸੀ.ਆਈ.ਡੀ. ਯੂਨਿਟ, ਚੰਡੀਗੜ੍ਹ, ਪੰਜਾਬ, ਚਮਕੌਰ ਸਿੰਘ ਇੰਸਪੈਕਟਰ ਫਿਲੌਰ, ਹਰਵਿੰਦਰ ਸਿੰਘ ਇੰਸਪੈਕਟਰ ਇੰਟੈਲੀਜੈਂਸ ਵਿੰਗ ਪੰਜਾਬ, ਅਮਰਜੀਤ ਸਿੰਘ ਇੰਸਪੈਕਟਰ, ਰੇਸ਼ਮ ਸਿੰਘ ਏ.ਐਸ.ਆਈ. ਦਫ਼ਤਰ ਕਮਾਂਡੈਂਟ ਆਰ.ਟੀ.ਸੀ. ਪੀ.ਏ.ਪੀ. ਜਲੰਧਰ ਨੂੰ ਬੇਮਿਸਾਲ ਸੇਵਾਵਾਂ ਲਈ ਪੁਲਿਸ ਮੈਡਲ ਦਿੱਤੇ ਜਾਣਗੇ |
ਸ੍ਰੀਨਗਰ, 25 ਜਨਵਰੀ (ਏਜੰਸੀ)-ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਮੁਕਾਬਲੇ 'ਚ ਜੈਸ਼ ਕਮਾਂਡਰ ਸਣੇ ਤਿੰਨ ਅੱਤਵਾਦੀਆਂ ਨੂੰ ਮਾਰ- ਮੁਕਾਇਆ | ਪੁਲਿਸ ਅਤੇ ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਆਪਣੇ ਆਪ ਬਣਿਆ ਕਸ਼ਮੀਰ ਮੁਖੀ ਕਾਰੀ ਯਾਸਿਰ ਵੀ ਮਾਰਿਆ ਗਿਆ, ਜੋ ਬੀਤੇ ਸਾਲ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਾਮਿਲ ਸੀ | ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਚਿਨਾਰ ਕੋਰ ਦੇ ਲੈਫ਼ਟੀਨੈਂਟ ਜਨਰਲ ਕੇ. ਜੇ. ਐਸ. ਢਿੱਲੋਂ ਅਤੇ ਆਈ. ਜੀ ਪੁਲਿਸ (ਕਸ਼ਮੀਰ) ਵਿਜੇ ਕੁਮਾਰ ਨੇ ਦੱਸਿਆ ਕਿ ਗਣਤੰਤਰ ਦਿਵਸ ਤੋਂ ਪਹਿਲਾਂ ਅੱਤਵਾਦੀ ਸੰਗਠਨ ਕਸ਼ਮੀਰ 'ਚ ਵੱਡੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ, ਜਿਸ ਨੂੰ ਨਕਾਮ ਕਰ ਦਿੱਤਾ ਗਿਆ ਹੈ | ਤਰਾਲ ਮੁਕਾਬਲੇ 'ਚ ਤਿੰਨ ਅੱਤਵਾਦੀ ਮਾਰੇ ਗਏ ਹਨ, ਜਿਨ੍ਹਾਂ 'ਚ ਜੈਸ਼ ਕਮਾਂਡਰ ਕਾਰੀ ਯਾਸਿਰ ਵੀ ਸ਼ਾਮਿਲ ਸੀ | ਇਸ ਮੁਕਾਬਲੇ 'ਚ ਸੈਨਾ ਦੇ ਤਿੰਨ ਜਵਾਨ ਵੀ ਜ਼ਖ਼ਮੀ ਹੋਏ ਹਨ, ਜੋ ਹਸਪਤਾਲ 'ਚ ਜ਼ੇਰੇ ਇਲਾਜ ਹਨ | ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸ੍ਰੀਨਗਰ ਅਤੇ ਨੇੜਲੇ ਇਲਾਕਿਆਂ 'ਚ ਆਈ. ਈ. ਡੀ. ਧਮਾਕੇ ਕਰਨ ਦੀ ਯੋਜਨਾ ਸਬੰਧੀ ਖਬਰਾਂ ਮਿਲ ਰਹੀਆਂ ਸਨ | ਸਨਿਚਰਵਾਰ ਸਵੇਰ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋਇਆ ਸੀ | ਅਵੰਤੀਪੋਰਾ 'ਚ ਬੀਤੇ ਤਿੰਨ ਦਿਨਾਂ ਤੋਂ ਅੱਤਵਾਦੀਆਂ ਦੀ ਘੇਰਾਬੰਦੀ ਲਈ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਹੋਈ ਸੀ | ਅੱਜ ਅੱਤਵਾਦੀਆਂ ਦੀ ਭਾਲ ਲਈ ਰਾਸ਼ਟਰੀ ਰਾਈਫਲਜ਼, ਜੰਮੂ-ਕਸ਼ਮੀਰ ਪੁਲਿਸ ਅਤੇ ਸੀ. ਆਰ. ਪੀ. ਐਫ. ਦੇ ਜਵਾਨਾਂ ਨੇ ਸਾਂਝੀ ਮੁਹਿੰਮ ਚਲਾਈ ਸੀ | ਅੱਤਵਾਦੀਆਂ ਨੇ ਤਲਾਸ਼ੀ ਮੁਹਿੰਮ 'ਚ ਲੱਗੇ ਜਵਾਨਾਂ 'ਤੇ ਗੋਲੀਆਂ ਚਲਾ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਬਲਾਂ ਨੇ ਕਾਰਵਾਈ ਕਰਦਿਆਂ 3 ਅੱਤਵਾਦੀਆਂ ਨੂੰ ਮਾਰ-ਮੁਕਾਇਆ | ਇਲਾਕੇ 'ਚ ਜਵਾਨਾਂ ਵਲੋਂ ਹੈਲੀਕਾਪਟਰ ਰਾਹੀਂ ਵੀ ਨਿਗਰਾਨੀ ਰੱਖੀ ਜਾ ਰਹੀ ਸੀ |
ਨਵੀਂ ਦਿੱਲੀ, 25 ਜਨਵਰੀ (ਪੀ.ਟੀ.ਆਈ.)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 71ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਬਹਾਦਰੀ ਲਈ ਦਿੱਤੇ ਜਾਣ ਵਾਲੇ ਪੁਰਸਕਾਰਾਂ ਤਹਿਤ 6 ਸ਼ੌਰਿਆ ਚੱਕਰ, 107 ਸੈਨਾ ਮੈਡਲ ਤੇ 4 ਵਾਯੂ ਸੈਨਾ ਮੈਡਲ ਦਾ ਐਲਾਨ ਕੀਤਾ | ਜੰਮੂ-ਕਸ਼ਮੀਰ 'ਚ ਬੀਤੇ ...
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ 'ਚ ਸਨਿਚਰਵਾਰ ਦੁਪਹਿਰ ਉਸਾਰੀ ਅਧੀਨ ਇਮਾਰਤ ਦੇ ਢਹਿ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ 4 ਵਿਦਿਆਰਥੀ ਸਨ | ਇਸ ਇਮਾਰਤ ਅੰਦਰ ਇਕ ਕੋਚਿੰਗ ਸੈਂਟਰ ਚਲਾਇਆ ਜਾ ਰਿਹਾ ਸੀ | ਜਿਸ ...
ਚੰਡੀਗੜ੍ਹ, 25 ਜਨਵਰੀ (ਅਜੀਤ ਬਿਊਰੋ)-ਆਮ ਚੋਣਾਂ 2019 ਦੌਰਾਨ ਅਪਾਹਜ ਵੋਟਰਾਂ ਲਈ ਕੀਤੇ ਗਏ ਮਿਸਾਲੀ ਪ੍ਰਬੰਧਾਂ ਲਈ ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਰਾਜ ਨੂੰ ਸਰਬੋਤਮ ਰਾਜ ਦਾ ਿਖ਼ਤਾਬ ਦਿੱਤਾ ਗਿਆ ਹੈ | ਇਹ ਪੁਰਸਕਾਰ ਅੱਜ ਇੱਥੇ ਕੌਮੀ ਵੋਟਰ ਦਿਵਸ ਮੌਕੇ ਮਾਨਕ ਸ਼ਾਅ ...
ਭਾਰਤ 'ਚ 100 ਤੋਂ ਵੱਧ ਵਿਅਕਤੀਆਂ ਨੂੰ ਨਿਗਰਾਨੀ ਹੇਠ ਰੱਖਿਆ • ਹੈਲਪਲਾਈਨ ਨੰਬਰ ਜਾਰੀ
ਬੀਜਿੰਗ/ਨਵੀਂ ਦਿੱਲੀ, 25 ਜਨਵਰੀ (ਏਜੰਸੀਆਂ)-ਚੀਨ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1300 ਤੋਂ ਵੱਧ ਲੋਕ ਇਸ ਵਾਇਰਸ ਨਾਲ ਪੀੜਤ ਹਨ | ਇਸ ਦੇ ...
ਸ੍ਰੀਨਗਰ, 25 ਜਨਵਰੀ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਹਾਜਿਨ ਖੇਤਰ 'ਚ ਸੈਨਾ ਅਤੇ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ 7 ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ...
ਚੰਡੀਗੜ੍ਹ, 25 ਜਨਵਰੀ (ਏਜੰਸੀ)-ਹਰਿਆਣਾ ਦੇ ਜ਼ਿਲ੍ਹਾ ਪਾਣੀਪਤ 'ਚ ਇਕ 15 ਸਾਲਾ ਨਾਬਾਲਗ ਦੇ ਨਾਲ ਅਗਵਾ ਤੋਂ ਬਾਅਦ ਸਮੂਹਿਕ ਤੌਰ 'ਤੇ ਜਬਰ ਜਨਾਹ ਕਰਨ ਦਾ ਮੰਦਭਾਗਾ ਸਮਾਚਾਰ ਸਾਹਮਣੇ ਆਇਆ ਹੈ | ਮਾਡਲ ਟਾਊਨ ਪੁਲਿਸ ਥਾਣੇ ਵਲੋਂ ਮਿਲੀ ਜਾਣਕਾਰੀ ਅਨੁਸਾਰ ਜਦ ਲੜਕੀ ...
ਜੈਪੁਰ, 25 ਜਨਵਰੀ (ਏਜੰਸੀ)- ਨਾਗਰਿਕਤਾ ਸੋਧ ਕਾਨੂੰਨ ਦੇ ਿਖ਼ਲਾਫ਼ ਦੇਸ਼ ਭਰ 'ਚ ਪ੍ਰਦਰਸ਼ਨ ਚੱਲ ਰਹੇ ਹਨ | ਕੇਰਲ ਤੇ ਪੰਜਾਬ ਸਰਕਾਰ ਪਹਿਲਾਂ ਹੀ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਵਿਧਾਨ ਸਭਾ 'ਚ ਮਤਾ ਪਾਸ ਕਰ ਚੁੱਕੀ ਹੈ | ਹੁਣ ਇਸ ਸੂਚੀ ਵਿਚ ਇਕ ਰਾਜਸਥਾਨ ਵੀ ਸ਼ਾਮਿਲ ...
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਅੱਜ ਸੂਬਾ ਸਰਕਾਰ ਨੂੰ ਸਤਲੁਜ ਯਮੁਨਾ ਲਿੰਕ ਨਹਿਰ (ਐਸ. ਵਾਈ. ਐਲ.) ਸਬੰਧੀ ਤੁਰੰਤ ਸੁਪਰੀਮ ਕੋਰਟ ਜਾਣ ਲਈ ਕਿਹਾ ਅਤੇ ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਕੇਂਦਰ ਸਰਕਾਰ ਆਪਣੀ ਸਥਿਤੀ ...
ਨਵੀਂ ਦਿੱਲੀ, 25 ਜਨਵਰੀ (ਜਗਤਾਰ ਸਿੰਘ)- 1993 ਤੋਂ 2013 ਤੱਕ ਲਗਾਤਾਰ 4 ਵਾਰ ਭਾਜਪਾ ਦੇ ਟਿਕਟ 'ਤੇ ਹਰੀ ਨਗਰ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਰਸ਼ਰਨ ਸਿੰਘ ਬੱਲੀ ਅੱਜ ਆਪਣੇ ਸਹਿਯੋਗੀਆਂ ਸਮੇਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ 'ਚ ...
ਹਾਂਗਕਾਂਗ, 25 ਜਨਵਰੀ (ਜੰਗ ਬਹਾਦਰ ਸਿੰਘ)-ਹਾਂਗਕਾਂਗ ਮੁਖੀ ਕੈਰੀ ਲੈਮ ਨੇ ਵਿਦੇਸ਼ ਤੋਂ ਪਰਤਦਿਆਂ ਹੀ ਉੱਚ ਅਧਿਕਾਰੀਆਂ ਨਾਲ ਪ੍ਰੈੱਸ ਕਾਨਫ਼ਰੰਸ ਦੌਰਾਨ ਹਾਂਗਕਾਂਗ ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਉੱਚ ਪੱਧਰੀ ਐਮਰਜੈਂਸੀ ਐਲਾਨੀ | ਹਾਂਗਕਾਂਗ 'ਚ ...
ਭਾਜਪਾ 'ਚ ਦੋ ਤਰ੍ਹਾਂ ਦੇ ਪ੍ਰਧਾਨ ਹੁੰਦੇ ਰਹੇ ਹਨ, ਇਕ ਰਬੜ ਦੀ ਮੋਹਰ ਵਾਂਗ ਪ੍ਰਧਾਨ ਤੇ ਦੂਜਾ ਆਪਣੇ ਹਿਸਾਬ ਨਾਲ ਕੰਮ ਕਰਨ ਵਾਲਾ ਪ੍ਰਧਾਨ | 1980 'ਚ ਭਾਜਪਾ ਦੇ ਗਠਨ ਦੇ ਬਾਅਦ ਤੋਂ ਹੁਣ ਤੱਕ ਦੋ ਕਿਸਮਾਂ ਦੇ ਪ੍ਰਧਾਨ ਰਹੇ ਹਨ | ਪਹਿਲੇ, ਦੂਸਰੇ ਤੇ ਤੀਸਰੇ ਪ੍ਰਧਾਨ ਭਾਵ ਅਟਲ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੋਢੇ 'ਤੇ ਸਵਾਰ ਹੋ ਕੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੀ ਭਾਜਪਾ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਪੂਰਨ ਬਹੁਮਤ ਨਾਲ ਸੱਤਾ 'ਚ ਆਏਗੀ | ਪਰ ਹਕੀਕਤ ਇਹ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦੇਣ ...
17ਵੀਂ ਲੋਕ ਸਭਾ ਦਾ ਗਠਨ ਹੋਏ ਨੂੰ 8 ਮਹੀਨੇ ਹੋ ਚੁੱਕੇ ਹਨ ਤੇ ਇਸ ਦਾ ਤੀਸਰਾ ਇਜਲਾਸ 31 ਜਨਵਰੀ ਤੋਂ ਸ਼ੁਰੂ ਹੋਣਾ ਹੈ, ਪਰ ਅਜੇ ਤੱਕ ਇਸ ਦੇ ਉਪ ਸਭਾਪਤੀ ਦਾ ਚੋਣ ਨਹੀਂ ਹੋ ਸਕੀ | ਪਿਛਲੀ ਲੋਕ ਸਭਾ 'ਚ ਸਰਕਾਰ ਨੇ ਅੰਨਾ-ਡੀ.ਐਮ.ਕੇ. ਦੇ ਆਗੂ ਥੰਬੀ ਦੁਰੈ ਨੂੰ ਉਪ ਸਭਾਪਤੀ ਚੁਣਿਆ ...
ਊਧਵ ਠਾਕਰੇ ਨੂੰ ਮਹਾਰਾਸ਼ਟਰ 'ਚ ਗਠਜੋੜ ਸਰਕਾਰ ਦਾ ਮੁੱਖ ਮੰਤਰੀ ਬਣੇ ਸਿਰਫ਼ ਦੋ ਮਹੀਨੇ ਹੀ ਹੋਏ ਹਨ, ਪਰ ਉਨ੍ਹਾਂ ਦੀਆਂ ਨਵੀਂਆਂ ਉੱਚ-ਇੱਛਾਵਾਂ ਨੂੰ ਖੰਭ ਲੱਗ ਗਏ ਹਨ | ਉਨ੍ਹਾਂ ਨੂੰ ਇਹ ਉਮੀਦ ਦਿਸ ਰਹੀ ਹੈ ਕਿ ਉਹ 2024 'ਚ ਨਰਿੰਦਰ ਮੋਦੀ ਖਿਲਾਫ਼ ਵਿਰੋਧੀ ਧਿਰ ਦਾ ...
ਕਾਂਗਰਸ ਨੂੰ ਲੈ ਕੇ ਰਾਜਨੀਤਕ ਹਲਕਿਆਂ 'ਚ ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਉਹ ਰਿਲੈਕਸ ਮੂਡ 'ਚ ਹੈ ਤੇ ਉਹ ਕਿਤੋਂ ਵੀ ਕੇਂਦਰੀ ਸੱਤਾ 'ਚ ਵਾਪਸੀ ਦੀ ਕੋਸ਼ਿਸ਼ ਕਰਦੀ ਨਹੀਂ ਦਿਸ ਰਹੀ | ਦਿੱਲੀ ਵਿਧਾਨ ਸਭਾ ਚੋਣਾਂ 'ਚ ਮੁੱਖ ਮੁਕਾਬਲਾ 'ਆਪ' ਤੇ ਭਾਜਪਾ ਵਿਚਾਲੇ ਹੀ ਹੈ, ਇਸ ...
ਬਰਤਾਨੀਆ ਦੀ ਸਕਾਟਲੈਂਡ ਯਾਰਡ ਪੁਲਿਸ ਦੇ ਬਾਅਦ ਦਿੱਲੀ ਪੁਲਿਸ ਨੂੰ ਹੀ ਦੁਨੀਆ ਦੀ ਸਭ ਤੋਂ ਸਮਰੱਥ ਪੁਲਿਸ ਫੋਰਸ ਮੰਨਿਆ ਜਾਂਦਾ ਹੈ | ਪਰ ਇਹ ਪੁਲਿਸ 5 ਜਨਵਰੀ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਦਾਖ਼ਲ ਹੋ ਕੇ ਗੁੰਡਾਗਰਦੀ ਕਰਨ ਵਾਲੇ 40-50 ਗੁੰਡਿਆਂ 'ਚੋਂ ਇਕ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੰਨਤੋੜ ਤੇ ਹਿੰਸਾ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਕੱਪੜਿਆਂ ਤੋਂ ਪਛਾਣ ਲੈਂਦੇ ਹਨ | ਉਨ੍ਹਾਂ ਦੀ ਪਾਰਟੀ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀ ਵੀ ਘੁਸਪੈਠੀਆਂ ਨੂੰ ਦੂਰੋਂ ਪਛਾਣ ਲੈਂਦੇ ਹਨ | ਅਜਿਹੇ 'ਚ ਕਿਉਂ ਨਾ ਦੇਸ਼ ਦੀਆਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX