ਬਟਾਲਾ, 25 ਜਨਵਰੀ (ਕਾਹਲੋਂ)- ਅੱਜ ਕੁਝ ਸਿੱਖ ਜਥੇਬੰਦੀਆਂ, ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਬਟਾਲਾ ਤੇ ਇਸ ਦੇ ਨਾਲ ਲਗਦੇ ਕਸਬਿਆਂ, ਪਿੰਡਾਂ ਅੰਦਰ ਕੋਈ ਹੁੰਗਾਰਾ ਨਹੀਂ ਮਿਲਿਆ ਦਿਸਿਆ | ਬਾਜ਼ਾਰ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ ਤੇ ਬਾਜ਼ਾਰਾਂ ਅੰਦਰ ਲੋਕਾਂ ਦੀ ਚਹਿਲ-ਪਹਿਲ ਰਹੀ | ਵਿੱਦਿਅਕ ਅਦਾਰਿਆਂ 'ਚ ਪੜ੍ਹਾਈ ਹੁੰਦੀ ਰਹੀ | ਇਸੇ ਤਰ੍ਹਾਂ ਕਸਬਾ ਧਾਰੀਵਾਲ, ਫਤਹਿਗੜ੍ਹ ਚੂੜੀਆਂ, ਸਠਿਆਲੀ, ਪੰਜਗਰਾਈਆਂ, ਅੱਚਲ ਸਾਹਿਬ, ਕਾਲਾ ਅਫਗਾਨਾ ਆਦਿ ਥਾਵਾਂ 'ਤੇ ਵੀ ਬੰਦ ਦਾ ਅਸਰ ਵੇਖਣ ਨੂੰ ਨਹੀਂ ਮਿਲਿਆ | ਸਿੱਖ ਜਥੇਬੰਦੀਆਂ ਵਲੋਂ ਧਾਰਾ 370 ਤੋੜਨ, ਕੇਂਦਰ ਸਰਕਾਰ ਵਲੋਂ ਪਾਸ ਕੀਤੇ ਨਾਗਰਿਕਤਾ ਸੋਧ ਕਾਨੂੰਨ, ਦੇਸ਼ ਅੰਦਰ ਘੱਟ-ਗਿਣਤੀਆਂ ਨਾਲ ਹੋ ਰਹੇ ਮਾੜੇ ਵਤੀਰੇ ਆਦਿ ਮਸਲਿਆਂ ਨੂੰ ਮੁੱਖ ਰੱਖ ਕੇ ਕੇਂਦਰ ਦੀ ਮੋਦੀ ਸਰਕਾਰ ਿਖ਼ਲਾਫ਼ ਅੱਜ ਬੰਦ ਦਾ ਸੱਦਾ ਦਿੱਤਾ ਸੀ |
ਪੁਲਿਸ ਵਲੋਂ ਕੀਤੇ ਗਏ ਪੁਖ਼ਤਾ ਪ੍ਰਬੰਧ
ਸਿੱਖ ਜਥੇਬੰਦੀਆਂ ਤੇ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਭਾਵੇਂ ਬਟਾਲਾ ਤੇ ਆਸ-ਪਾਸ ਬਹੁਤਾ ਹੁੰਗਾਰਾ ਨਹੀਂ ਮਿਲਿਆ, ਪ੍ਰੰਤੂ ਫਿਰ ਵੀ ਬਟਾਲਾ ਪੁਲਿਸ ਵਲੋਂ ਇਸ ਬੰਦ ਸਬੰਧੀ ਪੂਰੀ ਮੁਸਤੈਦੀ ਵਰਤਦਿਆਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਸ਼ਹਿਰ ਦੇ ਚੱਪੇ-ਚੱਪੇ 'ਤੇ ਪੁਲਿਸ ਘੁੰਮਦੀ ਵੇਖੀ ਗਈ ਤੇ ਤਲਾਸ਼ੀ ਅਭਿਆਨ ਵੀ ਜਾਰੀ ਰੱਖਿਆ |
ਡੇਰਾ ਬਾਬਾ ਨਾਨਕ 'ਚ ਭਰਵਾਂ ਹੁੰਗਾਰਾ
ਡੇਰਾ ਬਾਬਾ ਨਾਨਕ, (ਹੀਰਾ ਸਿੰਘ ਮਾਂਗਟ)-ਕਸਬਾ ਡੇਰਾ ਬਾਬਾ ਨਾਨਕ ਦੇ ਸਰਕਾਰੀ ਅਦਾਰਿਆਂ ਮੈਡੀਕਲ ਸਟੋਰਾਂ, ਹਸਪਤਾਲਾਂ ਨੂੰ ਛੱਡ ਕਸਬੇ ਦੇ ਸਾਰੇ ਬਾਜ਼ਾਰਾਂ ਦੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰਹੀਆਂ | ਇਸ ਮੌਕੇ ਅਕਾਲ ਫ਼ੈੱਡਰੇਸ਼ਨ ਦੇ ਸਾਬਕਾ ਮੁਖੀ ਤੇ ਭਾਈ ਹਵਾਰਾ 21 ਮੈਂਬਰੀ ਕਮੇਟੀ ਦੇ ਮੈਂਬਰ ਭਾਈ ਨਰੈਣ ਸਿੰਘ ਚੌੜਾ ਨੇ ਦੱਸਿਆ ਕਿ ਭਾਰਤ ਦੀ ਮੋਦੀ ਸਰਕਾਰ ਦੇ ਹਿੰਦੂ ਰਾਸ਼ਟਰੀ ਦੇ ਏਜੰਡੇ ਵਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਤੇ ਧਾਰਾ 370 ਨੂੰ ਖ਼ਤਮ ਕਰਨ ਦੇ ਵਿਰੋਧ ਵਜੇ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਕਸਬਾ ਡੇਰਾ ਬਾਬਾ ਨਾਨਕ ਦੇ ਲੋਕਾਂ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ |
ਹਰਚੋਵਾਲ 'ਚ ਬੰਦ ਨੂੰ ਰਲਵਾਂ-ਮਿਲਵਾਂ ਹੁੰਗਾਰਾ
ਹਰਚੋਵਾਲ, (ਰਣਜੋਧ ਸਿੰਘ ਭਾਮ)-ਪੰਜਾਬ ਬੰਦ ਦੇ ਸੱਦੇ ਤਹਿਤ ਕਸਬਾ ਹਰਚੋਵਾਲ ਵਿਚ ਬੰਦ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ | ਇਸ ਦੌਰਾਨ 12 ਕੁ ਵਜੇ ਤੱਕ ਹਰਚੋਵਾਲ ਦੇ ਬਾਜ਼ਾਰ ਪੂਰਨ ਰੂਪ ਵਿਚ ਬੰਦ ਰਹੇ ਅਤੇ ਬਾਅਦ ਵਿਚ ਕੁਝ ਕੁ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ |
ਪੁਰਾਣਾ ਸ਼ਾਲਾ, 25 ਜਨਵਰੀ (ਅਸ਼ੋਕ ਸ਼ਰਮਾ)- ਪੁਲਿਸ ਸਟੇਸ਼ਨ ਤਿੱਬੜ ਵਲੋਂ ਪਿੰਡ ਅੰਦਰ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਘਰ ਵਿਚ ਛਾਪੇਮਾਰੀ ਦੌਰਾਨ 12 ਬੋਤਲਾਂ ਅੰਗਰੇਜ਼ੀ ਨਜਾਇਜ਼ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ...
ਗੁਰਦਾਸਪੁਰ, 25 ਜਨਵਰੀ (ਭਾਗਦੀਪ ਸਿੰਘ ਗੋਰਾਇਆ)- ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਅਤੇ ਦਲ ਖ਼ਾਲਸਾ ਵਲੋਂ ਅੱਜ ਦਿੱਤੇ ਬੰਦ ਦੇ ਸੱਦੇ ਨੰੂ ਲੋਕਾਂ ਵਲੋਂ ਕੋਈ ਖ਼ਾਸ ਹੁੰਗਾਰਾ ਨਹੀਂ ਮਿਲਿਆ | ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੁਆਰਾ ਫ਼ਾਸੀਵਾਦੀ ਅਤੇ ਫੁੱਟ ਪਾਓ ...
ਬਟਾਲਾ, 25 ਜਨਵਰੀ (ਹਰਦੇਵ ਸਿੰਘ ਸੰਧੂ)-ਬੀਤੀ ਰਾਤ ਸਿਟੀ ਥਾਣਾ ਬਟਾਲਾ ਅਧੀਨ ਆਉਂਦੀ ਚੌਕੀ ਬੱਸ ਸਟੈਂਡ ਦੇ ਇੰਚਾਰਜ ਵਲੋਂ 10 ਪੇਟੀਆਂ ਅੰਗਰੇਜ਼ੀ ਸ਼ਰਾਬ ਤੇ ਇਕ ਕਾਰ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ | ਇਸ ਸਬੰਧੀ ਥਾਣਾ ਸਿਟੀ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ...
ਬਟਾਲਾ, 25 ਜਨਵਰੀ (ਕਾਹਲੋਂ)-ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਰਸਤੇ 'ਚ ਬਣੇ ਬੁੱਤਾਂ ਨੂੰ ਢਾਹੁਣ ਵਾਲੇ ਸਿੰਘਾਂ 'ਤੇ 307 ਦਾ ਦਰਜ ਕੀਤਾ ਪਰਚਾ ਖ਼ਾਰਜ ਕਰਨਾ ਚਾਹੀਦਾ ...
ਬਟਾਲਾ, 25 ਜਨਵਰੀ (ਕਾਹਲੋਂ)- ਬੇਰਿੰਗ ਯੂਨੀਅਨ ਯੂਨੀਅਨ ਕਿ੍ਸਚੀਅਨ ਕਾਲਜ ਬਟਾਲਾ ਵਿਖੇ ਅੱਜ ਪੰਜਾਬ ਦੇ ਮਸੀਹ ਭਾਈਚਾਰੇ ਵਲੋਂ ਇਕ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਬਿਸ਼ਪ ਮੋਸ਼ਟ ਰਿਵ: ਡਾ. ਪੀ.ਕੇ. ਸਾਮੰਤਾ ਰਾਏ ਵਲੋਂ ਪ੍ਰਾਰਥਨਾ ਕਰ ਕੇ ਕੀਤੀ ਗਈ | ਇਸ ਮੌਕੇ ...
ਕੋਟਲੀ ਸੂਰਤ ਮੱਲ੍ਹੀ, 25 ਜਨਵਰੀ (ਕੁਲਦੀਪ ਸਿੰਘ ਨਾਗਰਾ)- ਮਹਾਨ ਤਪੱਸਵੀ ਯੋਗੀਰਾਜ ਸ੍ਰੀ ਬਾਵਾ ਲਾਲ ਦਿਆਲ ਦਾ 665ਵਾਂ ਜਨਮ ਦਿਹਾੜਾ ਪੀਠਦਵੇਸ਼ਵਰ ਸ੍ਰੀ ਸ੍ਰੀ 1008 ਪੂਜਨੀਕ ਮਹੰਤ ਸ੍ਰੀ ਰਾਮ ਸੁੰਦਰ ਦਾਸ ਜੀ ਦੇਵ ਅਚਾਰੀਆ ਮਹਾਰਾਜ ਦੀ ਰਹਿਨੁਮਾਈ ਹੇਠ ਪੂਰੀ ਸ਼ਰਧਾ ...
ਫਤਹਿਗੜ੍ਹ ਚੂੜੀਆਂ, 25 ਜਨਵਰੀ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੇ ਨਜ਼ਦੀਕੀ ਪੈਂਦੇ ਪਿੰਡ ਰਸੂਲਪੁਰ ਟੱਪਰੀਆਂ ਦੇ ਜਗੀਰ ਸਿੰਘ ਨਾਮਕ ਬਜ਼ੁਰਗ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਹੈ | ਇਸ ਸਬੰਧੀ ਲਾਪਤਾ ਹੋਏ ਵਿਅਕਤੀ ਦੀ ਪਤਨੀ ਸਿਮਰਜੀਤ ਕੌਰ ਨੇ ਦੱਸਿਆ ...
ਗੁਰਦਾਸਪੁਰ, 25 ਜਨਵਰੀ (ਆਰਿਫ਼)-ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਤੇਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਸਮੂਹ ਸਾਧਾਰਨ ਜਨਤਾ ਨੂੰ ਜਾਂ ਇਸ ਦੇ ਕਿਸੇ ਮੈਂਬਰ ਨੂੰ ਕਿਸੇ ਪਬਲਿਕ ਥਾਂ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ...
ਗੁਰਦਾਸਪੁਰ, 25 ਜਨਵਰੀ (ਭਾਗਦੀਪ ਸਿੰਘ ਗੋਰਾਇਆ)- ਬੀਤੀ ਦੇਰ ਰਾਤ ਇਕ ਵਿਅਕਤੀ ਦੀ ਰੇਲਵੇ ਟਰੈਕ ਪਾਰ ਕਰਦਿਆਂ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਚੌਕੀ ਇੰਚਾਰਜ ਭੁਪਿੰਦਰ ਸਿੰਘ ਨੇ ...
ਵਡਾਲਾ ਬਾਂਗਰ, 25 ਜਨਵਰੀ (ਮਨਪ੍ਰੀਤ ਸਿੰਘ ਘੁੰਮਣ)-ਨਜ਼ਦੀਕ ਪਿੰਡ ਮਸਾਣਾ ਵਿਖੇ ਪਿੰਡ ਦੇ ਸਰਪੰਚ ਬਿਕਰਮਜੀਤ ਸਿੰਘ ਮਸਾਣੇ ਵਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਜਾਇਜ਼ਾ ਪਿੰਡ ਦੀ ਪੰਚਾਇਤ ਦੀ ਹਾਜ਼ਰੀ ...
ਕੋਟਲੀ ਸੂਰਤ ਮੱਲ੍ਹੀ, 25 ਜਨਵਰੀ (ਕੁਲਦੀਪ ਸਿੰਘ ਨਾਗਰਾ)- ਮਹਾਨ ਤਪੱਸਵੀ ਯੋਗੀਰਾਜ ਸ੍ਰੀ ਬਾਵਾ ਲਾਲ ਦਿਆਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਟਾਲਾ ਤੋਂ ਚੱਲੀ ਪੈਦਲ ਯਾਤਰਾ ਦਾ ਰਸਤੇ ਵਿਚ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਪੈਦਲ ਯਾਤਰਾ ਦਾ ਰਸਤੇ ਵਿਚ ਜਿੱਥੇ ...
ਗੁਰਦਾਸਪੁਰ, 25 ਜਨਵਰੀ (ਆਰਿਫ਼)-ਸਥਾਨਕ ਜੇਲ੍ਹ ਰੋਡ ਵਿਖੇ ਬਰੇਨਵੇਵਜ਼ ਇੰਸਟੀਚਿਊਟ ਵਲੋਂ ਸਾਲ 2020 ਦੀ ਚੰਗੇ ਨਤੀਜਿਆਂ ਨਾਲ ਸ਼ੁਰੂਆਤ ਕੀਤੀ ਹੈ | ਇੰਸਟੀਚਿਊਟ ਦੇ ਐਮ.ਡੀ. ਸੁਰਿੰਦਰਪਾਲ ਸਿੰਘ ਕੌਾਟਾ ਨੇ ਦੱਸਿਆ ਕਿ ਸਾਲ ਦੇ ਸ਼ੁਰੂਆਤ ਵਿਚ ਹੀ ਉਨ੍ਹਾਂ ਦੇ ਵਿਦਿਆਰਥੀ ...
ਗੁਰਦਾਸਪੁਰ, 25 ਜਨਵਰੀ (ਆਰਿਫ਼)- ਸੈਵਨਸੀਜ਼ ਇਮੀਗ੍ਰੇਸ਼ਨ ਦੇ ਐਮ.ਡੀ. ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਯੂ.ਕੇ. ਇਮੀਗ੍ਰੇਸ਼ਨ ਵਿਭਾਗ ਵਲੋਂ ਖੁੱਲ੍ਹੇ ਦਿਲ ਨਾਲ ਵੀਜ਼ੇ ਦਿੱਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ 12ਵੀਂ 2018 ਵਿਚ ਪਾਸ ਕੀਤੀ ...
ਗੁਰਦਾਸਪੁਰ, 25 ਜਨਵਰੀ (ਆਰਿਫ਼)- ਪਿਛਲੇ 9 ਸਾਲਾਂ ਤੋਂ ਇਮੀਗ੍ਰੇਸ਼ਨ ਦੀਆਂ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਸੰਸਥਾ ਦਿ ਬਿ੍ਟਿਸ਼ ਲਾਇਬ੍ਰੇਰੀ ਵਲੋਂ ਲਗਾਤਾਰ ਆਸਟ੍ਰੇਲੀਆ, ਕੈਨੇਡਾ ਤੇ ਯੂ.ਕੇ. ਦੇ ਸਟੱਡੀ ਵੀਜ਼ੇ ਲਗਵਾ ਕੇ ਵਿਦਿਆਰਥੀਆਂ ਦੇ ਸੁਪਨੇ ਸਾਕਾਰ ...
ਗੁਰਦਾਸਪੁਰ, 25 ਜਨਵਰੀ (ਭਾਗਦੀਪ ਸਿੰਘ ਗੋਰਾਇਆ)-ਸਥਾਨਕ ਸਲੱਮ ਏਰੀਆ ਰਾਮਨਗਰ ਵਿਖੇ ਚੱਲ ਰਹੇ ਸਟੱਡੀ ਸੈਂਟਰ ਵਿਖੇ ਪੜ੍ਹ ਰਹੇ 35 ਵਿਦਿਆਰਥੀਆਂ ਵਿਚੋਂ 19 ਵਿਦਿਆਰਥੀਆਂ ਅਨੈਮਿਕ ਮਿਲਣ ਕਾਰਨ ਚਾਈਲਡ ਲਾਈਨ-1098 ਤੇ ਰੈੱਡ ਕਰਾਸ ਦੇ ਸਹਿਯੋਗ ਅਤੇ ਸਿਵਲ ਸਰਜਨ ਗੁਰਦਾਸਪੁਰ ...
ਗੁਰਦਾਸਪੁਰ, 25 ਜਨਵਰੀ (ਆਰਿਫ਼)- ਸਟੱਡੀ ਵੀਜ਼ੇ 'ਤੇ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਔਜੀ ਹੱਬ ਇਮੀਗ੍ਰੇਸ਼ਨ ਗੁਰਦਾਸਪੁਰ ਵਲੋਂ ਇਕ ਹੋਰ ਵਿਦਿਆਰਥੀ ਦਾ ਆਸਟ੍ਰੇਲੀਆ ਦਾ ਵੀਜ਼ਾ ਲਗਾਇਆ ਗਿਆ ਹੈ | ਜਾਣਕਾਰੀ ਦਿੰਦਿਆਂ ਡਾਇਰੈਕਟਰ ਹਰਮਨਜੀਤ ...
ਗੁਰਦਾਸਪੁਰ, 25 ਜਨਵਰੀ (ਆਰਿਫ਼)-ਸਥਾਨਕ ਕਾਲਜ ਰੋਡ 'ਤੇ ਸਥਿਤ ਐਜੂਕੇਸ਼ਨ ਵਰਲਡ ਕੋਚਿੰਗ ਸੈਂਟਰ ਨੇ ਪਿਛਲੇ ਵਰਿ੍ਹਆਂ ਦੀ ਰਵਾਇਤ ਨੰੂ ਕਾਇਮ ਰੱਖਦੇ ਹੋਏ ਇਸ ਨਾਲ ਹੋਈ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੀ ਪ੍ਰੀਖਿਆ ਵਿਚ ਵਿਦਿਆਰਥੀਆਂ ਨੰੂ ਸਫਲਤਾ ਦਿਵਾ ਕੇ ਇਕ ਨਵਾਂ ...
ਡੇਰਾ ਬਾਬਾ ਨਾਨਕ, 25 ਜਨਵਰੀ (ਹੀਰਾ ਸਿੰਘ ਮਾਂਗਟ)- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਦੇ ਯਤਨਾਂ ਸਦਕਾ ਗੁਰਦੁਆਰਾ ਯੂ.ਯੂ. ਬਲਾਕ ਪ੍ਰੀਤਮਪੁਰਾ ...
ਕਾਦੀਆਂ, 25 ਜਨਵਰੀ (ਕੁਲਵਿੰਦਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮਹਿਲਾ ਵਿੰਗ ਦੇ ਸਕੱਤਰ ਤੇ ਮੈਂਬਰ ਪੰਜਾਬ ਪ੍ਰਦੇਸ਼ ਮਹਿਲਾ ਆਯੋਗ ਪਿ੍ੰ. ਸ਼ਾਲਿਨੀ ਸ਼ਰਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀਅ ਅਰੁਣਾ ਚੌਧਰੀ ਦੀ ਸ਼ਲਾਘਾ ...
ਬਟਾਲਾ, 25 ਜਨਵਰੀ (ਹਰਦੇਵ ਸਿੰਘ ਸੰਧੂ)-ਥਾਣਾ ਸਿਵਲ ਲਾਈਨ ਦੇ ਘੇਰੇ 'ਚ ਆਉਂਦੇ ਮੁਹੱਲਾ ਮਾਨ ਨਗਰ 'ਚ ਬੀਤੀ ਰਾਤ ਚੋਰਾਂ ਵਲੋਂ ਇਕ ਬੰਦ ਘਰ 'ਚ ਦਾਖ਼ਲ ਹੋ ਕੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਏ | ਇਸ ਬਾਰੇ ਪਰਿਵਾਰਕ ਮੈਂਬਰਾਂ ਮਲਕੀਤ ਸਿੰਘ ਨੇ ਦੱਸਿਆ ਕਿ ਘਰ ਦੇ ਮਾਲਕ ...
ਬਟਾਲਾ, 25 ਜਨਵਰੀ (ਕਾਹਲੋਂ)-ਪੰਜਾਬ ਦੀ ਕੈਪਟਨ ਸਰਕਾਰ ਨੌਜਵਾਨ ਨਾਲ ਕੀਤੇ ਵਾਅਦੇ ਪੂਰੇ ਕਰੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਪ੍ਰਧਾਨ ਰਮਨਦੀਪ ਸਿੰਘ ਸੰਧੂ ਨੇ ਸਾਥੀਆਂ ਸਮੇਤ ਕਹੇ | ਸ: ਸੰਧੂ ਨੇ ਕਿਹਾ ਕਿ ਕਾਂਗਰਸ ਨੇ ...
ਗੁਰਦਾਸਪੁਰ, 25 ਜਨਵਰੀ (ਆਰਿਫ਼, ਸੁਖਵੀਰ ਸਿੰਘ ਸੈਣੀ)- ਰਾਜ ਪੱਧਰੀ ਮਨਾਏ ਜਾ ਰਹੇ ਗਣਤੰਤਰ ਦਿਵਸ ਵਿਚ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਲਈ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਇਕ ਦਿਨ ਪਹਿਲਾਂ ਗੁਰਦਾਸਪੁਰ ਪਹੰੁਚ ਕੇ ਗੁਰਦਾਸਪੁਰ ਤੋਂ ਕੁਝ ਦੂਰੀ 'ਤੇ ਸਥਿਤ ...
ਗੁਰਦਾਸਪੁਰ, 25 ਜਨਵਰੀ (ਆਰਿਫ਼)- ਸ਼ਹੀਦ ਬਾਬਾ ਦੀਪ ਜੀ ਦਾ ਜਨਮ ਦਿਹਾੜਾ ਬੀ ਬਲਾਕ ਰਣਜੀਤ ਐਵੀਨਿਊ ਕੈਂਬਿ੍ਜ ਇੰਟਰਨੈਸ਼ਨਲ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਜੇ.ਪੀ. ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਤੋਂ ਪਹਿਲਾਂ ਕੈਂਬਿ੍ਜ ਇੰਟਰਨੈਸ਼ਨਲ ਅਕੈਡਮੀ 'ਚ ...
ਗੁਰਦਾਸਪੁਰ, 25 ਜਨਵਰੀ (ਸੁਖਵੀਰ ਸਿੰਘ ਸੈਣੀ)- ਅੱਜ ਸਥਾਨਕ ਸਰਕਾਰੀ ਕਾਲਜ ਵਿਖੇ ਮਨਾਏ ਜਾ ਰਹੇ ਸੂਬਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿਚ ਰਾਜਪਾਲ ਵੀ.ਪੀ. ਸਿੰਘ ਬਦਨੌਰ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ | ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਪੁਲ ...
ਬਟਾਲਾ, 25 ਜਨਵਰੀ (ਹਰਦੇਵ ਸਿੰਘ ਸੰਧੂ)-ਭਾਰਤ ਦੀ ਮੋਦੀ ਸਰਕਾਰ ਵਲੋਂ ਘੱਟ ਗਿਣਤੀ ਮੁਸਲਿਮ, ਸਿੱਖ ਤੇ ਇਸਾਈਆਂ ਵਿਰੁੱਧ ਬਣਾਏ ਜਾ ਰਹੇ ਕਾਨੂੰਨ ਸੀ.ਏ.ਏ. ਤੇ ਐਨ.ਆਰ.ਸੀ. ਨੂੰ ਰੱਦ ਕਰਵਾਉਣ ਸਬੰਧੀ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ...
ਬਟਾਲਾ, 25 ਜਨਵਰੀ (ਕਾਹਲੋਂ)-ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਹੁਣ ਪਾਵਰਕਾਮ/ ਟਰਾਂਸਕੋ) ਪੰਜਾਬ ਦੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਦੀ ਅਗਵਾਈ ਵਿਚ ਇਕ ਵਫ਼ਦ ਪੰਜਾਬ ਦੇ ਕੈਬਨਿਟ ਮੰਤਰੀ ਸ: ਤਿ੍ਪਤ ...
ਸਠਿਆਲੀ, 25 ਜਨਵਰੀ (ਜਸਪਾਲ ਸਿੰਘ)-ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਸਠਿਆਲੀ ਦੇ ਇਸਾਈ ਭਾਈਚਾਰੇ ਦੇ ਲੋਕਾਂ ਵਲੋਂ ਗੁਰਦਾਸਪੁਰ-ਸ੍ਰੀ ਹਰਿਗੋਬਿੰਦਪੁਰ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ | ਜਾਣਕਾਰੀ ਦਿੰਦਿਆਂ ਪਿੰਡ ਵਾਸੀ ਬਲਦੇਵ ਭੱਟੀ ਅਤੇ ਸੂਰਜ ਭੱਟੀ ...
ਫਤਹਿਗੜ੍ਹ ਚੂੜੀਆਂ, 25 ਜਨਵਰੀ (ਧਰਮਿੰਦਰ ਸਿੰਘ ਬਾਠ)- ਪੰਜਾਬ ਸਰਕਾਰ ਬਜਟ ਇਜਲਾਸ ਤੋਂ ਤੁਰੰਤ ਬਾਅਦ ਨਗਰ ਕੌਸਲ ਚੋਣ ਕਰਵਾਉਣ ਜਾ ਰਹੀ ਹੈ ਤੇ ਸਰਕਾਰ ਵਲੋਂ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ...
ਕਾਹਨੂੰਵਾਨ 25 ਜਨਵਰੀ (ਹਰਜਿੰਦਰ ਸਿੰਘ ਜੱਜ)-ਸਥਾਨਕ ਐਸ.ਐਮ. ਕਾਲਜ (ਲੜਕੀਆਂ) ਤੇ ਸੀਨੀਅਰ ਸੈਕੰਡਰੀ ਸਕੂਲ ਕਾਹਨੂੰਵਾਨ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਲਈ ਚੜ੍ਹਦੀ ਕਲਾ ਵਾਸਤੇ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ | ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ | ਕੀਰਤਨੀ ...
ਆਗਿਆਵੰਤੀ ਮਰਵਾਹਾ ਸਕੂਲ ਬਟਾਲਾ ਬਟਾਲਾ, 25 ਜਨਵਰੀ (ਕਾਹਲੋਂ)-ਆਗਿਆਵੰਤੀ ਮਰਵਾਹਾ ਡੀ.ਏ.ਵੀ. ਸੀਨੀ: ਸੈਕੰ: ਸਕੂਲ ਵਿਚ ਗਣਤੰਤਰ ਦਿਵਸ ਮਨਾਇਆ ਗਿਆ | ਪਿ੍ੰ. ਅੰਜੂ ਵਰਮਾ ਨੇ ਗਣਤੰਤਰ ਦਿਵਸ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਇਸ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ...
ਬਮਿਆਲ, 25 ਜਨਵਰੀ (ਰਾਕੇਸ਼ ਸ਼ਰਮਾ)- ਸਰਹੱਦੀ ਕਸਬਾ ਬਮਿਆਲ ਵਿਖੇ ਸਥਿਤ ਸ੍ਰੀ ਬਾਵਾ ਲਾਲ ਦਿਆਲ ਦੇ ਮੰਦਰ ਵਿਚ ਸਾਲਾਨਾ ਭਗਤੀ ਸਮਾਗਮ ਦੌਰਾਨ ਪਿੰਡ ਵਾਸੀਆਂ ਵਲੋਂ ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਦੀ ਸ਼ੋਭਾ ਯਾਤਰਾ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਬਮਿਆਲ ਦੀਆਂ ...
ਪਠਾਨਕੋਟ, 25 ਜਨਵਰੀ (ਆਰ. ਸਿੰਘ)-ਆਰ.ਆਰ.ਐਮ.ਕੇ. ਆਰੀਆ ਮਹਿਲਾ ਕਾਲਜ ਪਠਾਨਕੋਟ ਵਿਖੇ ਕਾਰਜਕਾਰੀ ਪਿ੍ੰਸੀਪਲ ਡਾ: ਸੁਨੀਤਾ ਡੋਗਰਾ ਦੀ ਪ੍ਰਧਾਨਗੀ ਹੇਠ ਵਿਚ ਰੈੱਡ ਰਿਬਨ ਕਲੱਬ, ਯੂਥ ਸਰਵਿਸਜ਼ ਡਿਪਾਰਟਮੈਂਟ ਤੇ ਪੰਜਾਬ ਰਾਜ ਏਡਸ ਕੰਟਰੋਲ ਸੁਸਾਇਟੀ ਵਲੋਂ ਰੈੱਡ ਰਿਬਨ ...
ਪਠਾਨਕੋਟ, 25 ਜਨਵਰੀ (ਚੌਹਾਨ)-ਸਰਬੱਤ ਖ਼ਾਲਸਾ ਪਠਾਨਕੋਟ ਵਲੋਂ ਗੁਰਦੁਆਰਾ ਸਿੰਘ ਸਭਾ ਢਾਕੀ ਵਿਖੇ ਚੱਲ ਰਹੀ ਬਾਣੀ ਦੀ ਵਿਆਖਿਆ ਗਿਆਨੀ ਬਲਕਾਰ ਸਿੰਘ ਪਠਾਨਕੋਟ ਵਾਲੇ ਕਰਨਗੇ | ਭਾਈ ਸੋਹਣ ਸਿੰਘ ਦਾ ਰਾਗੀ ਜਥਾ ਕੀਰਤਨ ਰਾਹੀਂ ਸੰਗਤਾਂ ਨੰੂ ਨਿਹਾਲ ਕਰਨਗੇ | ਐਤਵਾਰ 26 ...
ਪਠਾਨਕੋਟ, 25 ਜਨਵਰੀ (ਆਸ਼ੀਸ਼ ਸ਼ਰਮਾ)-ਗਣਤੰਤਰ ਦਿਵਸ ਨੰੂ ਧਿਆਨ ਵਿਚ ਰੱਖਦੇ ਹੋਏ ਸ਼ਹਿਰ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ | ਉੱਥੇ ਕਿਸੇ ਵੀ ਅਣਸੁਖਾਵੀਂ ਘਟਨਾ ਨੰੂ ਰੋਕਣ ਲਈ ਪੁਲਿਸ ਵਲੋਂ ਸਰਚ ਅਭਿਆਨ ਛੇੜੇ ਹੋਏ ਹਨ | ਇਸੇ ਕੜੀ ਵਜੋਂ ਕਿਸੇ ...
ਪਠਾਨਕੋਟ, 25 ਜਨਵਰੀ (ਆਰ. ਸਿੰਘ)- ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਤੇ ਦਲ ਖ਼ਾਲਸਾ ਵਲੋਂ ਸੀ.ਏ.ਏ. ਦੇ ਵਿਰੋਧ ਵਿਚ ਦਿੱਤਾ ਪੰਜਾਬ ਬੰਦ ਦੇ ਸੱਦੇ ਦਾ ਪ੍ਰਭਾਵ ਪਠਾਨਕੋਟ ਵਿਖੇ ਬੇਅਸਰ ਰਿਹਾ | ਜਿੱਥੇ ਸ਼ਹਿਰ ਦੇ ਸਾਰੇ ਬਾਜ਼ਾਰ ਖੁੱਲ੍ਹੇ ਦੇਖੇ ਗਏ, ਉੱਥੇ ਹੀ ਸਾਰੇ ...
ਪਠਾਨਕੋਟ, 25 ਜਨਵਰੀ (ਆਸ਼ੀਸ਼ ਸ਼ਰਮਾ)-ਆਦਰਸ਼ ਭਾਰਤੀ ਸਕੂਲ ਪਠਾਨਕੋਟ ਦੇ ਕਰਾਟੇ ਦੇ ਬੀਤੇ ਦਿਨ ਕੇ.ਡੀ.ਐਮ. ਸਕੂਲ ਵਿਖੇ ਹੋਈ ਕਰਾਟੇ ਪ੍ਰਤੀਯੋਗਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 8 ਸੋਨ ਅਤੇ 6 ਚਾਂਦੀ ਦੇ ਤਗਮੇ ਹਾਸਲ ਕੀਤੇ | ਜਾਣਕਾਰੀ ਦਿੰਦੇ ਹੋਏ ਪਿ੍ੰ. ਵਿਜੇ ...
ਨਰੋਟ ਜੈਮਲ ਸਿੰਘ, 25 ਜਨਵਰੀ (ਗੁਰਮੀਤ ਸਿੰਘ)-ਬਲਾਕ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਪਿੰਡ ਅੰਤੌਰ ਵਿਖੇ ਸਥਿਤ ਸਮਾਰਟ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਅੱਜ ਜੀ.ਓ.ਜੀ. ਟੀਮ ਅਤੇ ਸੇਵਾ ਮੁਕਤ ਫ਼ੌਜੀਆਂ ਵਲੋਂ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਆਈਡੈਂਟੀ ਕਾਰਡ ...
ਪਠਾਨਕੋਟ, 25 ਜਨਵਰੀ (ਆਸ਼ੀਸ਼ ਸ਼ਰਮਾ)- ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਸੁੰਦਰ ਨਗਰ ਪਠਾਨਕੋਟ ਵਿਖੇ ਸਾਲਾਨਾ ਖੇਡ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲੀ ਬੱਚਿਆਂ ਵਲੋਂ ਸ਼ਬਦ ਗਾਇਨ ਨਾਲ ਕੀਤੀ | ਇਸ ਪ੍ਰੋਗਰਾਮ ਵਿਚ ਗੁਰਦੀਪ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX