ਲੁਧਿਆਣਾ, 25 ਜਨਵਰੀ (ਕਵਿਤਾ ਖੁੱਲਰ)-ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਤੇ ਦਲ ਖਾਲਸਾ ਅਤੇ ਹੋਰ ਪੰਥਕ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ, ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦੇ ਵਿਰੋਧ ਵਿਚ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਲੁਧਿਆਣਾ ਸ਼ਹਿਰ 'ਚ ਮਿਲਿਆ ਜੁਲਿਆ ਹੁੰਗਾਰਾ ਮਿਲਿਆ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਜਸਵੰਤ ਸਿੰਘ ਤੇ ਦਲ ਖ਼ਾਲਸਾ ਦੇ ਪ੍ਰਮੁੱਖ ਆਗੂ ਜਸਵੀਰ ਸਿੰਘ ਖੰਡੂਰ ਦੀ ਅਗਵਾਈ ਵਿਚ ਪੰਥਕ ਆਗੂਆਂ ਵਲੋਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਰੋਸ ਮਾਰਚ ਕੱਢਿਆ ਗਿਆ | ਇਹ ਰੋਸ ਮਾਰਚ ਫੀਲਡ ਗੰਜ ਮਾਰਕੀਟ, ਲੋਕਲ ਅੱਡਾ, ਰੇਲਵੇ ਸਟੇਸ਼ਨ, ਘੰਟਾ ਘਰ ਰੋਡ 'ਤੇ ਹੋਰ ਪ੍ਰਮੁੱਖ ਬਾਜ਼ਾਰਾਂ ਵਿਚ ਹੋ ਕੇ ਗੁਜਰਿਆ | ਇਸ ਮੌਕੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਬੰਦ ਨੂੰ ਸਹਿਯੋਗ ਦਿੱਤਾ ਗਿਆ | ਇਸ ਮੌਕੇ ਜਥੇਦਾਰ ਜਸਵੰਤ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਦੀ ਹਿੰਦੂਤਵੀ ਸਰਕਾਰ ਘੱਟ ਗਿਣਤੀਆਂ ਵਿਰੋਧੀ ਹੈ ਤੇ ਸਰਕਾਰ ਵਲੋਂ ਪਾਸ ਕੀਤਾ ਗਿਆ ਨਾਗਰਿਕਤਾ ਸੋਧ ਕਾਨੂੰਨ ਨੇ ਦੇਸ਼ ਵਿਚ ਰਹਿੰਦੇ ਮੁਸਲਮਾਨ ਭਾਈਚਾਰੇ ਨੂੰ ਆਪਣੇ ਹੀ ਦੇਸ਼ ਬਿਗਾਨੇ ਕਰਕੇ ਉਨ੍ਹਾਂ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੰਥਕ ਆਗੂਆਂ ਦੀ ਲੰਬੇ ਸਮੇਂ ਤੋਂ ਮੰਗ ਰਹੀ ਹੈ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਪਰ ਮੋਦੀ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੀਤੇ ਆਪਣੇ ਐਲਾਨ ਤੋਂ ਮੁੱਕਰ ਗਈ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉਨ੍ਹਾਂ ਨੇ ਠੰਢੇ ਬਸਤੇ ਵਿਚ ਪਾ ਦਿੱਤਾ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਤੇ ਆਰ. ਐੱਸ. ਐੱਸ. ਵਲੋਂ ਲਗਾਤਾਰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਜੋ ਕਿ ਉਨ੍ਹਾਂ ਨੂੰ ਬਿਲਕੁਲ ਵੀ ਮਨਜੂਰ ਨਹੀਂ ਹੈ | ਉਨ੍ਹਾਂ ਕਿ ਸਿੱਖ ਹਿੰਦੂ ਧਰਮ ਦਾ ਅੰਗ ਨਹੀਂ ਹਨ ਤੇ ਇਸ ਦੇਸ਼ ਵਿਚ ਰਹਿਣੇ ਵਾਲੇ ਸਾਰੇ ਵਿਅਕਤੀ ਹਿੰਦੂ ਨਹੀਂ ਹਨ | ਉਨ੍ਹਾਂ ਕਿਹਾ ਕਿ ਅੱਜ ਦਾ ਇਹ ਬੰਦ ਭਾਜਪਾ ਦੇ ਹਿੰਦੂ ਰਾਸ਼ਟਰ ਦੇ ਏਜੰਡੇ, ਫੁੱਟ-ਪਾਊ ਕਨੂੰਨਾਾ ਅਤੇ ਸੰਵਿਧਾਨਕ ਧੱਕੇਸ਼ਾਹੀਆਾ ਦੇ ਵਿਰੋਧ ਵਿਚ ਹੈ | ਇਸ ਮੌਕੇ ਜਸਵੀਰ ਸਿੰਘ ਖੰਡੂਰ ਵਲੋਂ ਅੱਜ ਦੇ ਬੰਦ ਨੂੰ ਸਫ਼ਲ ਬਣਾਉਣ ਲਈ ਸਮੂਹ ਪੰਥਕ ਆਗੂਆਂ, ਦੁਕਾਨਦਾਰਾਂ,
ਸ਼ਹਿਰ ਵਾਸੀਆਂ ਤੇ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ | ਇਸ ਮੌਕੇ ਰੌਸ਼ਨ ਸਿੰਘ ਸਾਗਰ, ਗੁਰਸੇਵਕ ਸਿੰਘ ਆਨੰਦਪੁਰੀ, ਰਣਜੀਤ ਸਿੰਘ, ਜਥੇਦਾਰ ਨਾਜਰ ਸਿੰਘ ਰਾਈਆਂ, ਕੁਵਲੰਤ ਸਿੰਘ ਸਲੇਮਟਾਬਰੀ, ਮਨਜੀਤ ਸਿੰਘ ਸਿਆਲਕੋਟੀ, ਜਤਿੰਦਰ ਸਿੰਘ ਮਹਿਲਕਲਾਂ, ਬਾਬਾ ਦਰਸ਼ਨ ਸਿੰਘ, ਪਿ੍ਤਪਾਲ ਸਿੰਘ ਰੋੜ, ਸਵਰਨ ਸਿੰਘ, ਇੰਦਰਜੀਤ ਸਿੰਘ, ਬਲਦੇਵ ਸਿੰਘ ਸੇਠੀ, ਦਿਲਬਾਗ ਸਿਘੰ, ਹਰਪ੍ਰੀਤ ਸਿੰਘ, ਬੇਅੰਤ ਸਿੰਘ ਦਾਖਾ, ਦਲਜੀਤ ਸਿੰਘ ਸਲੇਮਟਾਬਰੀ, ਜਥੇ. ਮੋਹਨ ਸਿੰਘ, ਸੁੱਚਾ ਸਿੰਘ ਸੋਮਲ, ਬਲਵੰਤ ਸਿੰਘ ਰਸੀਲਾ, ਮਹਿੰਦਰ ਸਿੰਘ ਭਟਨੂਰਾ, ਗੁਰਨਾਮ ਸਿੰਘ, ਮਨਜੀਤ ਸਿੰਘ ਮੰਡਿਆਣੀ, ਗੁਰਮੀਤ ਸਿੰਘ ਢੱਟ, ਸਨਦੀਪ ਸਿੰਘ ਗੁਰਾਇਆ, ਬਹਾਦਰ ਸਿੰਘ ਆਦਿ ਹਾਜ਼ਰ ਸਨ |
ਲੁਧਿਆਣਾ, 25 ਜਨਵਰੀ (ਕਿਸ਼ਨ ਬਾਲੀ) -ਥਾਣਾ ਟਿੱਬਾ ਦੀ ਪੁਲਿਸ ਵਲੋਂ ਨਿਊ ਸ਼ੇਰਾ ਕਾਲੋਨੀ ਟਿੱਬਾ ਰੋਡ ਦੀ ਰਹਿਣ ਵਾਲੀ ਔਰਤ ਵਿਨਜੀਤ ਕੌਰ ਉੱਪਰ ਰੰਜਿਸ਼ਨ ਹਮਲਾ ਕਰਕੇ ਕੁੱਟਮਾਰ ਕਰਨ ਦੇ ਦੋਸ਼ ਵਿਚ ਸ਼ੇਰਾ ਕਾਲੋਨੀ ਟਿੱਬਾ ਰੋਡ ਦੇ ਹੀ ਰਹਿਣ ਵਾਲੇ ਹਨੀ ਬਨੀ ਚਮਕੌਰ ...
ਲੁਧਿਆਣਾ, 25 ਜਨਵਰੀ (ਕਿਸ਼ਨ ਬਾਲੀ)- ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਅਗਰ ਨਗਰ ਇਨਕਲੇਵ 'ਚ ਇਕ ਕਲਯੁਗੀ ਨੂੰਹ ਨੇ ਆਪਣੀ ਸੱਸ ਦੇ ਸਿਰ ਵਿਚ ਥਾਪੀਆਾ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ¢ ਪੁਲਿਸ ਨੇ ਇਸ ਮਾਮਲੇ 'ਚ ਪੀੜਤ ਸੱਸ ਸ਼ਸੀ ...
ਲੁਧਿਆਣਾ, 25 ਜਨਵਰੀ (ਅਮਰੀਕ ਸਿੰਘ ਬੱਤਰਾ)-ਸਥਾਨਕ ਕਿਰਪਾਲ ਨਗਰ 'ਚ ਲਗਾਏ ਮੋਬਾਈਲ ਟਾਵਰ ਵਿਰੁੱਧ ਲੋਕਾਂ ਵਲੋਂ ਵਿਰੋਧ ਕੀਤੇ ਜਾਣ 'ਤੇ ਇਮਾਰਤ ਮਾਲਕ ਨੇ ਲਿਖਤੀ ਵਿਸ਼ਵਾਸ ਦਿੱਤਾ ਕਿ 40 ਦਿਨ ਅੰਦਰ ਮੋਬਾਈਲ ਟਾਵਰ ਹਟਾ ਲਵਾਂਗਾ, ਜਿਸ 'ਤੇ ਲੋਕ ਸ਼ਾਂਤ ਹੋ ਗਏ | ਮੁਹੱਲਾ ...
ਲੁਧਿਆਣਾ, 25 ਜਨਵਰੀ (ਕਿਸ਼ਨ ਬਾਲੀ)-ਥਾਣਾ ਵੁਮੈਨ ਸੈੱਲ ਦੀ ਪੁਲਿਸ ਵਲੋਂ ਦਾਜ ਲਈ ਵਿਆਹੁਤਾ ਨੂੰ ਤੰਗ ਕਰਨ ਦੇ ਦੋਸ਼ੀ ਪਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ¢ ਪੁਲਿਸ ਨੇ ਇਹ ਕਾਰਵਾਈ ਰਜਨੀ ਵਾਸੀ ਗੁਰੂ ਨਾਨਕ ਨਗਰ ਦੀ ਸ਼ਿਕਾਇਤ 'ਤੇ ਕੀਤੀ ਹੈ ਅਤੇ ਇਸ ਮਾਮਲੇ ਵਿਚ ...
ਲੁਧਿਆਣਾ, 25 ਜਨਵਰੀ (ਕਵਿਤਾ ਖੁੱਲਰ)-ਯੱਗ ਕਰਨ ਨਾਲ ਤਿਆਗ ਦੀ ਭਾਵਨਾ ਪੈਦਾ ਹੁੰਦੀ ਹੈ, ਜਿਸ ਨਾਲ ਚੰਗੇ ਗੁਣਾਂ 'ਚ ਵਾਧਾ ਹੋਣ ਨਾਲ ਅੰਤਰ ਆਤਮਾ ਪਵਿੱਤਰ ਹੋ ਜਾਂਦੀ ਹੈ ਅਤੇ ਮਨ ਨੂੰ ਚੰਗੇ ਕਾਰਜ ਕਰਨ ਦੀ ਪ੍ਰੇਰਣਾ ਮਿਲਦੀ ਹੈ | ਇਸ ਉਦੇਸ਼ ਨਾਲ ਮਾਂ ਬਗਲਾਮੁਖੀ ਧਾਮ ...
ਲੁਧਿਆਣਾ, 25 ਜਨਵਰੀ (ਕਿਸ਼ਨ ਬਾਲੀ)-ਥਾਣਾ ਡਵੀਜ਼ਨ ਨੰਬਰ-3 ਦੇ ਘੇਰੇ ਵਿਚ ਪੈਂਦੇ ਇਲਾਕੇ ਨਿਊ ਹਰਗੋਬਿੰਦ ਨਗਰ ਵਿਚ ਚੋਰਾਾ ਨੇ ਇਕ ਘਰ ਨੂੰ ਨਿਸ਼ਾਨਾ ਬਣਾ ਕੇ ਘਰ 'ਚ ਪਈ ਨਕਦੀ ਅਤੇ ਸਕੂਟਰੀ ਚੋਰੀ ਕਰ ਲਈ ¢ ਉਕਤ ਮਾਮਲੇ ਵਿਚ ਪੁਲਿਸ ਨੇ ਘਰ ਦੇ ਮਾਲਕ ਅਗਿਆਨ ਪਾਲ ਸਿੰਘ ਦੇ ...
ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਇੱਥੇ ਸਰਕਟ ਹਾਊਸ ਵਿਖੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਕੋਰ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਐਲਾਨ ਕੀਤਾ ਕਿ ਲੋਕ ਇਨਸਾਫ਼ ...
ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਕੈਬਨਿਟ ਮੰਤਰੀ ਅਰੁਨਾ ਚੌਧਰੀ ਨੂੰ ਅੱਜ ਸਰਕਟ ਹਾਊਸ ਵਿਖੇ ਪੁੱਜਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜੀ ਆਇਆਂ ਨੂੰ ਆਖਿਆ | ਸ੍ਰੀਮਤੀ ਚੌਧਰੀ ਨੂੰ ਪੰਜਾਬ ਪੁਲਿਸ ਦੀ ਟੁਕੜੀ ਵਲੋਂ ...
ਲੁਧਿਆਣਾ, 25 ਜਨਵਰੀ (ਕਿਸ਼ਨ ਬਾਲੀ)- ਸਪੈਸ਼ਲ ਟਾਸਕ ਫੋਰਸ ਦੀ ਟੀਮ ਵਲੋਂ ਨਸ਼ਾ ਤਸਕਰੀ ਕਰਨ ਵਾਲੇ 2 ਤਸਕਰਾਂ ਨੂੰ ਗਿ੍ਫ਼ਤਾਰ ਕਰਕੇ 2 ਕਰੋੜ 75 ਲੱਖ ਰੁਪਏ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ | ਐੱਸ. ਟੀ. ਐੱਫ. ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ...
ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ 26 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ...
ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਯੂਨਾਈਟਿਡ ਸਾਈਕਲ ਐਾਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ (ਯੂ.ਸੀ.ਪੀ.ਐੱਮ.ਏ.) ਵਿਖੇ 71ਵੇਂ ਗਣਤੰਤਰ ਦਿਵਸ ਸਬੰਧੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ 'ਚ ਏਵਨ ਸਾਈਕਲ ਦੇ ਸੀ. ਐੱਮ. ਡੀ. ਉਂਕਾਰ ਸਿੰਘ ਪਾਹਵਾ ਮੁੱਖ ਮਹਿਮਾਨ ਵਜੋਂ ...
ਲੁਧਿਆਣਾ, 25 ਜਨਵਰੀ (ਸਲੇਮਪੁਰੀ)-ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਤਾਇਨਾਤ ਚੌਥਾ ਦਰਜਾ ਮੁਲਾਜ਼ਮਾਂ ਦੀ ਜਥੇਬੰਦੀ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਜਥੇਬੰਦੀ ਦੇ ਸੂਬਾਈ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ...
ਲੁਧਿਆਣਾ, 25 ਜਨਵਰੀ (ਅਮਰੀਕ ਸਿੰਘ ਬੱਤਰਾ)-ਸ਼ੁੱਕਰਵਾਰ ਦੇਰ ਰਾਤ ਗਿੱਲ ਰੋਡ ਸਥਿਤ ਇਕ ਸਵੀਟ ਸ਼ਾਪ 'ਚ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਅਤੇ ਫਰਨੀਚਰ ਸੜ ਗਿਆ | ਦੁਕਾਨ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਤ 10.25 ਵਜੇ ਦੁਕਾਨ ਬੰਦ ਕਰਕੇ ਘਰ ਗਏ ਸਨ, ...
ਲੁਧਿਆਣਾ, 25 ਜਨਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ-ਡੀ ਅਧੀਨ ਪੈਂਦੀ ਆਤਮ ਨਗਰ ਟਾਊਨ ਪਲੈਨਿੰਗ ਸਕੀਮ ਵਿਚ ਬਿਨਾਂ ਮਨਜੂਰੀ ਬਣਾਈ ਜਾ ਰਹੀ ਕਾਲੋਨੀ ਵਿਚ ਵਿਛਾਈ ਸੀਵਰੇਜ ਲਾਈਨ ਅਤੇ ਕੀਤੀ ਜਾ ਰਹੀ ਚਾਰਦੀਵਾਰੀ ਇਮਾਰਤੀ ਸ਼ਾਖਾ ਵਲੋਂ ਸਨਿਚਰਵਾਰ ਨੂੰ ਤੋੜ ...
ਲੁਧਿਆਣਾ, 25 ਜਨਵਰੀ (ਕਿਸ਼ਨ ਬਾਲੀ)- ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਦੋ ਤਸਕਰਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਭੁੱਕੀ ਅਤੇ ਅਫੀਮ ਬਰਾਮਦ ਕੀਤੀ ਹੈ ¢ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਡਵੀਜ਼ਨ ...
ਲੁਧਿਆਣਾ, 25 ਜਨਵਰੀ (ਕਿਸ਼ਨ ਬਾਲੀ) -ਥਾਣਾ ਡਵੀਜ਼ਨ ਨੰਬਰ-1 ਦੀ ਪੁਲਿਸ ਨੇ ਪਿੰਕ ਸਿਟੀ ਕਾਲੋਨੀ ਕਾਕੋਵਾਲ ਰੋਡ ਦੇ ਵਾਸੀ ਅਸ਼ਵਨੀ ਖੰਨਾ ਦੀ ਸ਼ਿਕਾਇਤ 'ਤੇ ਅਮਿਤ, ਬੱਬੂ, ਵਿੱਕੀ, ਸੰਨੀ, ਹਰੀ ਅਤੇ ਰਾਜੂ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ...
ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਜੀ. ਐੱਸ. ਟੀ. ਦੇ ਜੀ. ਐੱਸ. ਐੱਨ. ਕੋਡ 8714 ਰਾਹੀਂ ਸਾਈਕਲ ਤੇ ਆਟੋ ਪਾਰਟਸ ਨਿਰਯਾਤ ਕਰਨ ਵਿਚ ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਆਲ ਇੰਡਸਟਰੀਜ਼ ਟੈਂਡ ਟਰੇਡ ਫੋਰਮ ਵਲੋਂ ਕੇਂਦਰੀ ਵਿੱਤ ਵਿਭਾਗ ਨੂੰ ...
ਲੁਧਿਆਣਾ, 25 ਜਨਵਰੀ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਅਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX