ਫ਼ਰੀਦਕੋਟ, 25 ਜਨਵਰੀ (ਸਤੀਸ਼ ਬਾਗ਼ੀ)-ਸਥਾਨਕ ਸਟੇਟ ਬੈਂਕ ਆਫ਼ ਇੰਡੀਆ ਦੀ ਮੇਨ ਬਰਾਂਚ ਦੇ ਮੁਲਾਜ਼ਮਾਂ ਵਲੋਂ ਯੂਨਾਇਟਿਡ ਫ਼ੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ 'ਤੇ ਇੰਡੀਅਨ ਬੈਂਕ ਸਰਵਿਸ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ | ਸੈਂਟਰਲ ਕਮੇਟੀ ਮੈਂਬਰ ਰਾਜੀਵ ਗੌੜ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਦੇਸ਼ ਨੂੰ ਆਰਥਿਕ ਮੰਦਹਾਲੀ ਅਤੇ ਰਾਜਨੀਤਕ ਸੰਕਟ ਵਿਚੋਂ ਲੰਘਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਲਈ ਮੋਦੀ ਸਰਕਾਰ ਵਲੋਂ ਦੇਸ਼ ਦੇ ਹਰੇਕ ਫ਼ਿਰਕਿਆਂ ਵਿਚ ਭਰਾ ਮਾਰੂ ਜੰਗ ਛੇੜਨ ਦਾ ਪੂਰਾ ਫ਼ੈਸਲਾ ਕੀਤਾ ਹੋਇਆ ਅਤੇ ਅੱਜ ਦੇਸ਼ ਦੇ ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਕਿਸਾਨਾਂ ਅਤੇ ਮੁਲਾਜ਼ਮਾਂ ਨੇ ਦੁਖੀ ਹੋ ਕੇ ਰੋਸ ਪ੍ਰਦਰਸ਼ਨ ਦਾ ਰਾਹ ਚੁਣਿਆਂ ਹੋਇਆ ਹੈ ਜਦਕਿ ਸਰਕਾਰ ਦੀ ਨੀਤੀ ਇਹ ਹੈ ਕਿ ਉਹ ਹਰ ਵਰਗ ਦੀ ਗੱਲ ਸੁਣਨ ਦੀ ਬਜਾਏ ਸੰਘਰਸ਼ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਦੀ ਆਵਾਜ਼ ਦਬਾਉਣ ਲਈ ਮਾਰਕੁੱਟ ਕਰਨ ਦਾ ਰਸਤਾ ਅਖ਼ਤਿਆਰ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਮਹਿੰਗਾਈ ਸਿਖ਼ਰਾਂ 'ਤੇ ਹੈ, ਜਿਸ ਕਾਰਨ ਆਮ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਬੈਂਕ ਮੁਲਾਜ਼ਮਾਂ ਦਾ 11ਵਾਂ ਤਨਖਾਹ ਸਮਝੌਤਾ ਮਹੀਨਾਂ ਨਵੰਬਰ 2017 ਤੋਂ ਲੰਬਿਤ ਪਿਆ ਹੈ, ਜਿਸ ਪ੍ਰਤੀ ਇੰਡੀਅਨ ਬੈਂਕਸ ਐਸੋਸੀਏਸ਼ਨ ਪਿਛਲੇ ਢਾਈ ਸਾਲਾਂ ਤੋਂ ਟਾਲ ਮਟੋਲ ਕਰਦੀ ਆ ਰਹੀ ਹੈ ਅਤੇ ਹੁਣ ਬੈਂਕਾਂ ਦੇ ਘਾਟੇ ਵਿਚ ਚਲੇ ਜਾਣ ਦਾ ਬਹਾਨਾਂ ਬਣਾ ਕੇ ਤਨਖਾਹਾਂ ਵਿਚ ਵਾਧਾ ਕਰਨ ਤੋਂ ਮੁਨਕਰ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਬੈਂਕਾਂ ਘਾਟੇ ਵਿਚ ਜਾ ਰਹੀਆਂ ਹਨ ਤਾਂ ਇਸ ਦਾ ਮੂਲ ਕਾਰਨ ਮੁਲਾਜ਼ਮ ਨਹੀਂ ਬਲਕਿ ਬੈਂਕਾਂ ਦੇ ਦੱਬੇ ਹੋਏ ਕਰਜ਼ੇ ਹਨ | ਜਿਸ ਦੀ ਮਿਸਾਲ ਨੀਰਵ ਮੋਦੀ ਅਤੇ ਮੋਹੁਲ ਚੌਕਸੀ ਤੋਂ ਮਿਲ ਜਾਂਦੀ ਹੈ ਜੋ ਬੈਂਕਾਂ ਦਾ ਹਜ਼ਾਰਾਂ ਕਰੋੜ ਰੁਪਇਆ ਡਕਾਰ ਕੇ ਵਿਦੇਸ਼ਾਂ ਵਲ ਪਲਾਇਨ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਬੈਂਕ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ 31 ਜਨਵਰੀ ਅਤੇ 1 ਫ਼ਰਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਫ਼ੈਸਲਾ ਲਿਆ ਹੈ ਅਤੇ ਜੇਕਰ ਫ਼ਿਰ ਵੀ ਉਨ੍ਹਾਂ ਦੀ ਮੰਗ ਪੂਰੀ ਨਾ ਹੋਈ ਤਾਂ ਇਹ ਹੜਤਾਲ ਅਣਮਿਥੇ ਸਮੇਂ ਵਿਚ ਤਬਦੀਲ ਕਰ ਦਿੱਤੀ ਜਾਵੇਗੀ ਜਿਸ ਦੀ ਸਿੱਧੀ ਜ਼ੁੰਮੇਵਾਰੀ ਸਰਕਾਰ ਦੀ ਹੋਵੇਗੀ | ਇਸ ਮੌਕੇ ਬੈਂਕ ਯੂਨੀਅਨ ਦੇ ਆਗੂ ਰਾਕੇਸ਼ ਗੱਖੜ, ਜਗਮੀਤ ਸਿੰਘ, ਸ੍ਰੀਮਤੀ ਮੰਜੂ, ਕਮਲਾ, ਸੁਨੀਤਾ, ਰਾਮਪਾਲ, ਰੂਪ, ਰਾਜ ਸਿੰਘ, ਹਰਪ੍ਰੀਤ, ਅਮਿਤ ਛਾਬੜਾ, ਸੁਨੀਲ ਕੁਮਾਰ, ਮਨਜੀਤ ਸਿੰਘ, ਵੀਰੋ ਅਤੇ ਸੰਨੀ ਕੁਮਾਰ ਤੋਂ ਇਲਾਵਾ ਹੋਰ ਮੈਂਬਰਾਂ ਨੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ |
ਫ਼ਰੀਦਕੋੋਟ 25 ਜਨਵਰੀ (ਜਸਵੰਤ ਸਿੰਘ ਪੁਰਬਾ)-ਅੱਜ ਰਾਸ਼ਟਰੀ ਵੋਟਰ ਦਿਵਸ ਤੇ ਇੱਥੋਂ ਦੇ ਬਾਬਾ ਫ਼ਰੀਦ ਸੱਭਿਆਚਾਰਕ ਕੇਂਦਰ ਵਿਖੇ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ ਜਿਸ ਵਿਚ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਥੋਂ ਦੀ ਨਵੀਂ ਦਾਣਾ ਮੰਡੀ ਵਿਖੇ ਚਲਾਏ ਜਾ ਰਹੇ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਾਡ ਸਾਊਾਡ ਸ਼ੋਅ ਨੇ ਦੂਜੇ ਦਿਨ ਸੰਗਤਾਾ ...
ਫ਼ਰੀਦਕੋਟ, 25 ਜਨਵਰੀ (ਸਰਬਜੀਤ ਸਿੰਘ)- ਫ਼ਰੀਦਕੋਟ ਪੁਲਿਸ ਵੱਲੋਂ ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਚਾਇਨਾ ਡੋਰ ਦੀ ਵਿਕਰੀ ਅਤੇ ਸਟੋਰ ਕਰਨ ਵਾਲਿਆਂ 'ਤੇ ਸਿਕੰਜਾ ਕੱਸਦੇ ਹੋਏ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ | ਸ਼ਹਿਰੀ ਥਾਣਾ, ਫ਼ਰੀਦਕੋਟ ਦੇ ...
ਜੈਤੋ, 25 ਜਨਵਰੀ (ਭੋਲਾ ਸ਼ਰਮਾ)-ਵਾਤਾਵਰਨ ਅਤੇ ਮਨੁੱਖ਼ਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫ਼ਰੀਦਕੋਟ ਵਲੋਂ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਹਾਈ ਸਕੂਲ ਢੈਪਈ (ਫ਼ਰੀਦਕੋਟ) ਵਿਖੇ ਮੁੱਖ ਅਧਿਆਪਕ ਮਹਿੰਦਰਪਾਲ ਸਿੰਘ ਦੀ ...
ਫ਼ਰੀਦਕੋਟ, 25 ਜਨਵਰੀ (ਹਰਮਿੰਦਰ ਸਿੰਘ ਮਿੰਦਾ)-ਦਿਨੋਂ ਦਿਨ ਆਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਰਹੀ ਹੈ | ਪੰਜਾਬ ਦੇ ਲੋਕ ਪਸ਼ੂਆਂ ਤੋਂ ਖੇਤੀਬਾੜੀ ਨਾਲ ਸਬੰਧਿਤ ਕੰਮ ਲੈਣ ਤੋਂ ਬਾਅਦ ਉਨ੍ਹਾਂ ਦੇ ਨਕਾਰਾ ਹੋਣ 'ਤੇ ਅਤੇ ਦੁੱਧ ਨਾ ਦੇਣ ਦੀ ਸੂਰਤ ਵਿਚ ...
ਬਰਗਾੜੀ, 25 ਜਨਵਰੀ (ਸ਼ਰਮਾ)-ਪਿੰਡ ਸਾਹੋਕੇ ਦੇ ਸਰਪੰਚ ਗੋਬਿੰਦ ਸਿੰਘ ਦੇ ਪਿਤਾ ਅਤੇ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. ਸੰਨੀ ਬਰਾੜ ਦੇ ਚਾਚਾ ਸਾਬਕਾ ਸਰਪੰਚ ਜਗਦੇਵ ਸਿੰਘ ਦੀ ਮੌਤ 'ਤੇ ਜਗਵਿੰਦਰ ਸਿੰਘ ਔਲਖ, ਗੁਰਚੇਤ ਸਿੰਘ ਢਿੱਲੋਂ, ਹਿਰਦੇਪਾਲ ਸਿੰਘ ਭਲੂਰੀਆ, ਜਗਸੀਰ ...
ਫ਼ਰੀਦਕੋਟ, 25 ਜਨਵਰੀ (ਸਤੀਸ਼ ਬਾਗ਼ੀ)-ਜ਼ਿਲ੍ਹਾ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਦਰਸ਼ਨ ਲਾਲ ਚੁੱਘ ਦੀ ਅਗਵਾਈ ਹੇਠ ਮਹੀਨਾ ਜਨਵਰੀ ਦੌਰਾਨ ਪੈਦਾ ਹੋਏ ਮੈਂਬਰਾਂ ਸੁਰਿੰਦਰ ਕੁਮਾਰ ਗੁਪਤਾ, ਵਜ਼ੀਰ ਚੰਦ ਗੁਪਤਾ, ਬਲਦੇਵ ਸਿੰਘ ...
ਜੈਤੋ, 25 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਕਾਂਗਰਸੀ ਆਗੂ ਤੇ ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਸਵ: ਭਰਪੂਰ ਸਿੰਘ ਬਰਾੜ (84) ਅਜਿੱਤਗਿੱਲ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ, ਦੇ ਫੁੱਲ (ਅਸਥੀਆਂ) ਚੁਗੇ ਗਏ | ਪਰਿਵਾਰ ਵਲੋਂ ਆਪਣੇ ...
ਫ਼ਰੀਦਕੋਟ, 25 ਨਵੰਬਰ (ਚਰਨਜੀਤ ਸਿੰਘ ਗੋਂਦਾਰਾ)- ਸੰਗਤ ਸਾਹਿਬ ਭਾਈ ਫ਼ੇਰੂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਐਨ.ਐਸ.ਐਸ. ਵਲੰਟੀਅਰਾਂ ਵਲੋਂ ਪਿ੍ੰਸੀਪਲ ਭੁਪਿੰਦਰ ਕੌਰ ਸਰਾਂ ਦੀ ਅਗਵਾਈ 'ਚ ਪ੍ਰੋਗਰਾਮ ਅਫ਼ਸਰ ਕਰਮਜੀਤ ਸਿੰਘ ਦੀ ਦੇਖ-ਰੇਖ ਹੇਠ ਇਕ ...
ਫ਼ਰੀਦਕੋਟ, 25 ਜਨਵਰੀ (ਚਰਨਜੀਤ ਸਿੰਘ ਗੋਂਦਾਰਾ)-ਫ਼ਰੀਦਕੋਟ-ਕੋਟਕਪੂਰਾ ਨੈਸ਼ਨਲ ਹਾਈਵੇ 'ਤੇ ਬੀਤੇ ਦਿਨੀਂ ਭਾਵੇਂ ਸਬੰਧਿਤ ਵਿਭਾਗ ਵਲੋਂ ਪ੍ਰੀਮਿਕਸ ਪਾ ਕੇ ਸੜਕ ਦੇ ਦੋਨੋਂ ਪਾਸੇ ਚਿੱਟੀਆਂ ਪੱਟੀਆਂ ਅਤੇ ਸੜਕ ਦੇ ਵਿਚਕਾਰ ਰਿਫਲੈਕਟਰ ਲਾ ਕੇ ਸੜਕ ਦੀ ਦਿੱਖ ਸੁੰਦਰ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਦੇ ਖਿਡਾਰੀਆਂ ਨੇ 65ਵੀਆਂ ਰਾਸ਼ਟਰੀ ਸਕੂਲ ਖੇਡਾਂ ਵਿਚ, ਮਾਰਸ਼ਲ ਆਰਟ ਦੇ ਕੋਚ ਜੁਗਲ ਕੁਮਾਰ ਦੀ ਅਗਵਾਈ ਹੇਠ 'ਪੰਜਾਬ ਦੀ ਤਰਫ਼ੋਂ' ਖੇਡਦਿਆਂ ਸ਼ਾਨਦਾਰ ...
ਸਾਦਿਕ, 25 ਜਨਵਰੀ (ਆਰ.ਐਸ.ਧੰੁਨਾ)-ਪੰਜਾਬ ਸਰਕਾਰ ਦੀਆਂ ਨੀਤੀਆਂ ਿਖ਼ਲਾਫ਼ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 30 ਜਨਵਰੀ ਨੂੰ ਜ਼ਿਲ੍ਹਾ ਹੈੱਡਕੁਆਰਟਰ 'ਤੇ ਦਿੱਤੇ ਜਾ ਰਹੇ ਧਰਨੇ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਹ ਜਾਣਕਾਰੀ ਪਰਮਬੰਸ ਸਿੰਘ ਬੰਟੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX