ਸੰਗਰੂਰ, 25 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ (ਅ), ਰਾਗੀ ਗ੍ਰੰਥੀ ਸਭਾ, ਦਲ ਖ਼ਾਲਸਾ, ਬਹੁਜਨ ਕ੍ਰਾਂਤੀ ਦਲ, ਰੈਡੀਕਲ ਸਟੂਡੈਂਟ ਯੂਨੀਅਨ ਅਤੇ ਪੱਲੇਦਾਰ ਯੂਨੀਅਨ ਵਲੋਂ 25 ਜਨਵਰੀ ਦੇ ਬੰਦ ਦੇ ਸੱਦੇ ਨੰੂ ਸਫਲ ਬਣਾਉਣ ਲਈ ਉਪਰੋਕਤ ਜਥੇਬੰਦੀਆਂ ਦੇ ਕਾਰਕੁਨ ਪਹਿਲਾਂ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਵਿਖੇ ਇਕੱਤਰ ਹੋਏ | ਇਸ ਉਪਰੰਤ ਸੰਗਰੂਰ ਦੇ ਬਾਜ਼ਾਰਾਂ ਵਿਚ ਰੋਸ ਮਾਰਚ ਕਰਦੇ ਭਗਤ ਸਿੰਘ ਚੌਕ, ਗਊਸ਼ਾਲਾ ਸੜਕ ਤੋਂ ਹੁੰਦੇ ਹੋਏ ਬਰਨਾਲਾ ਕੈਂਚੀਆਂ ਪੁੱਜੇ, ਜਿੱਥੇ ਉਨ੍ਹਾਂ ਤਕਰੀਬਨ ਦੋ ਘੰਟੇ ਜਾਮ ਲਗਾਉਂਦਿਆਂ ਆਪਣਾ ਰੋਸ ਜਤਾਇਆ | ਇਸ ਮੌਕੇ ਆਪਣੇ ਸੰਬੋਧਨ ਵਿਚ ਜਥੇ. ਗੁਰਨੈਬ ਸਿੰਘ ਰਾਮਪੁਰਾ ਕੌਮੀ ਜਥੇਬੰਦਕ ਸਕੱਤਰ ਅਕਾਲੀ ਦਲ (ਅ) ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਘੱਟ ਗਿਣਤੀ ਭਾਈਚਾਰਿਆਂ ਨੰੂ ਕੋਹ-ਕੋਹ ਕੇ ਨਿਸ਼ਾਨਾ ਬਣਾਉਣ 'ਚ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਜੰਮੂ ਕਸ਼ਮੀਰ ਵਿਚ ਧਾਰਾ 370 ਤੋੜੀ ਗਈ ਅਤੇ ਹੁਣ ਮੁਲਕ ਵਿਚ ਵਖਰੇਵਾਂ ਪਾਉਣ ਦੇ ਲਈ ਨਾਗਰਿਕਤਾ ਸੋਧ ਬਿੱਲ ਵਰਗਾ ਕਾਲਾ ਕਾਨੰੂਨ ਲਿਆਂਦਾ ਗਿਆ ਹੈ | ਨਾਗਰਿਕਤਾ ਸੋਧ ਬਿੱਲ ਨੰੂ ਕੇਵਲ ਮੁਸਲਿਮ ਭਾਈਚਾਰੇ ਲਈ ਹੀ ਖ਼ਤਰਾ ਨਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਅਜਿਹੇ ਹੀ ਹੋਰ ਬਿੱਲ ਲਿਆਉਣ ਜਾ ਰਹੀ ਹੈ, ਜਿਨ੍ਹਾਂ ਨਾਲ ਦੇਸ਼ ਦੇ ਘੱਟ ਗਿਣਤੀ ਭਾਈਚਾਰੇ ਦੀ ਆਜ਼ਾਦੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ | ਸ਼ਹਿਰ ਵਿਚ ਅਮਨ ਕਾਨੰੂਨ ਦੀ ਵਿਵਸਥਾ ਨੰੂ ਬਰਕਰਾਰ ਰੱਖਣ ਲਈ ਡੀ.ਐਸ.ਪੀ. (ਆਰ) ਸ੍ਰੀ ਸਤਪਾਲ ਸ਼ਰਮਾ ਦੀ ਅਗਵਾਈ ਹੇਠ ਭਾਰੀ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਸੀ | ਫੋਰਸ ਦੀ ਮੌਜੂਦਗੀ ਇੰਨੀ ਜ਼ਿਆਦਾ ਸੀ ਕਿ ਉਹ ਗਿਣਤੀ ਪੱਖੋਂ ਪ੍ਰਦਰਸ਼ਨਕਾਰੀਆਂ ਤੋਂ ਵੀ ਵਧੇਰੇ ਨਜ਼ਰ ਆ ਰਹੀ ਸੀ | ਇਸ ਮੌਕੇ ਡਾ. ਵਸੀਮ ਜ਼ਿਲ੍ਹਾ ਪ੍ਰਧਾਨ ਰਾਸ਼ਟਰੀ ਮੁਸਲਿਮ ਮੋਰਚਾ, ਸ. ਹਰਜੀਤ ਸਿੰਘ ਸੰਜੂਮਾ, ਬਾਬਾ ਬਚਿੱਤਰ ਸਿੰਘ, ਡਾ. ਸੁਖਵਿੰਦਰ ਸਿੰਘ ਗਾਗੋਵਾਲੀਆ, ਵਜੀਰ ਖ਼ਾਨ, ਮੱਘਰ ਸਿੰਘ ਕੁਲਾਰਾਂ, ਗੁਰਦੀਪ ਸਿੰਘ ਕਾਲਾਝਾੜ, ਜਸਵਿੰਦਰ ਸਿੰਘ ਬੀਬੜ, ਮਨਜੀਤ ਸਿੰਘ ਬੀਬੜ, ਹਰਦੇਵ ਸਿੰਘ ਗਗੜਪੁਰ, ਸੰਜੀਵ ਮਿੰਟੂ, ਧੀਰ ਸਿੰਘ ਲੌਾਗੋਵਾਲ, ਚਰਨ ਸਿੰਘ ਚੱਠਾ, ਜੱਗਾ ਸਿੰਘ, ਬੀਬੀ ਬਿਮਲ ਕੌਰ, ਮਨਜੀਤ ਸਿੰਘ ਰੈਡੀਕਲ ਸਟੂਡੈਂਟ ਯੂਨੀਅਨ, ਗੁਰਵਿੰਦਰ ਸਿੰਘ ਖ਼ਾਲਸਾ ਬੱਬੀ, ਨਾਹਰ ਸਿੰਘ ਚੌਹਾਨ, ਅੰਮਿ੍ਤਪਾਲ ਸਿੰਘ ਲੌਾਗੋਵਾਲ, ਜਗਦੀਪ ਸਿੰਘ, ਕਾਕੂ ਸਿੰਘ ਖਿੱਲਰੀਆਂ, ਪਰਜਾ ਸਿੰਘ ਸਾਹੋਕੇ ਨੇ ਵੀ ਵਿਚਾਰ ਰੱਖੇ |
ਮੂਣਕ, (ਭਾਰਦਵਾਜ, ਸਿੰਗਲਾ) - ਸ਼੍ਰੋਮਣੀ ਅਕਾਲੀ ਦਲ (ਅ), ਬਹੁਜਨ ਮੁਕਤੀ ਮੋਰਚਾ ਅਤੇ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਵਲੋਂ ਧਰਨਾ ਲਗਾਇਆ ਗਿਆ | ਧਰਨੇ ਨੰੂ ਗਿਆਨੀ ਗਿਆਨ ਸਿੰਘ ਬੰਗਾਂ ਜ਼ਿਲ੍ਹਾ ਸਕੱਤਰ ਸ਼੍ਰੋਮਣੀ ਅਕਾਲ ਦਲ (ਅ) ਅਤੇ ਅਜੀਜ ਮੁਹੰਮਦ ਜਰਨਲ ਸਕੱਤਰ ਮੁਸਲਿਮ ਫ਼ਰੰਟ ਪੰਜਾਬ ਦੇ ਆਗੂਆਂ ਵਲੋਂ ਕਾਲੀਆਂ ਝੰਡੀਆਂ ਨਾਲ ਟੋਹਣਾ ਬੈਰੀਅਰ ਚੌਾਕ ਮੂਣਕ ਵਿਖੇ ਸੰਬੋਧਨ ਕੀਤਾ ਅਤੇ ਰਾਸ਼ਟਰਪਤੀ ਦੇ ਨਾਮ ਐਸ.ਡੀ.ਐਮ. ਮੂਣਕ ਨੂੰ ਮੰਗ ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਰਾਮ ਸਿੰਘ ਬੰਗਾਂ, ਜਾਸ਼ੀਨ, ਡਾ. ਬੁੱਧ, ਜਸਵਿੰਦਰ ਸਿੰਘ ਮੰਡਵੀ ਸਰਕਲ ਪ੍ਰਧਾਨ ਖਨੌਰੀ, ਹਰੀ ਖਾਨ ਮੰਡਵੀ, ਅਮਰੀਕ ਸਿੰਘ ਠਸਕਾ, ਹਰਦੇਵ ਸਿੰਘ ਆਦਿ ਮੌਜੂਦ ਸਨ |
ਅਮਰਗੜ੍ਹ, (ਝੱਲ, ਭੁੱਲਰ) - ਮੋਦੀ ਸਰਕਾਰ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਵਿਰੁੱਧ ਅਕਾਲੀ ਦਲ ਅੰਮਿ੍ਤਸਰ ਅਤੇ ਦਲ ਖ਼ਾਲਸਾ ਦੀ ਅਗਵਾਈ ਹੇਠ ਵੱਖ ਵੱਖ ਧਾਰਮਿਕ ਤੇ ਸਿਆਸੀ ਜਥੇਬੰਦੀਆਂ ਵਲੋਂ ਚੌਾਦਾ ਮੋੜ ਅਮਰਗੜ੍ਹ ਵਿਖੇ ਧਰਨਾ ਲਗਾਇਆ ਗਿਆ | ਇਸ ਧਰਨੇ ਨੂੰ ਅਕਾਲੀ ਦਲ ਅੰਮਿ੍ਤਸਰ ਦੇ ਜਨਰਲ ਸਕੱਤਰ ਮਾਸਟਰ ਕਰਨੈਲ ਸਿੰਘ ਨਾਰੀਕੇ ਨੇ ਸੰਬੋਧਨ ਕੀਤਾ | ਇਸ ਮੌਕੇ ਸਰਕਲ ਪ੍ਰਧਾਨ ਸੁਖਦੇਵ ਸਿੰਘ ਸੇਹਕੇ, ਛੱਜੂ ਸਿੰਘ ਸੇਹਕੇ, ਸੁਰਿੰਦਰ ਸਿੰਘ ਸਲਾਰ, ਬਲਜਿੰਦਰ ਸਿੰਘ ਲਸੋਈ, ਟੇਕ ਸਿੰਘ ਸਲਾਰ, ਗੁਰਜੀਤ ਸਿੰਘ ਸਲਾਰ, ਬਿੰਦਾ ਅਮਰਗੜ੍ਹ, ਮੁਹੰਮਦ ਅਕਰਮ ਖਾਂ, ਨਵਾਬ ਖਾਂ, ਸੁੱਖਾ ਖਾਂ, ਪ੍ਰਧਾਨ ਮੇਹਰਦੀਨ, ਸਲੀਮ ਖਾਂ, ਯੂਸਫ ਮੁਹੰਮਦ, ਵਲੀ ਮੁਹੰਮਦ, ਰਫੀਕ ਮੁਹੰਮਦ, ਗੁਰਜੰਟ ਸਿੰਘ ਢਢੋਗਲ, ਜਰਨੈਲ ਸਿੰਘ ਸਲਾਰ, ਜਥੇਦਾਰਨੀ ਸ਼ਮਸ਼ੇਰ ਕੌਰ ਅਮਰਗੜ੍ਹ, ਜਗਸੀਰ ਖਾਂ, ਜਗਰਾਜ ਖਾਂ, ਸੁਲੇਮਾਨ ਖਾਂ, ਕੁਲਵਿੰਦਰ ਸਿੰਘ ਨਾਰੀਕੇ ਆਦਿ ਮੌਜੂਦ ਸਨ |
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ) - ਸਥਾਨਕ ਸਰਹੰਦੀ ਗੇਟ ਮਾਲੇਰਕੋਟਲਾ ਵਿਖੇ ਕਈ ਜਥੇਬੰਦੀਆਂ ਵਲੋਂ ਦਿੱਤੇ ਗਏ ਸੱਦੇ ਦਾ ਅਸਰ ਮਾਲੇਰਕੋਟਲਾ ਸ਼ਹਿਰ ਵਿਚ ਵੀ ਵੇਖਣ ਨੂੰ ਮਿਲਿਆ ਮਾਲੇਰਕੋਟਲਾ ਦੀ ਸਬਜ਼ੀ ਮੰਡੀ, ਬੱਸਾਂ ਦਾ ਆਉਣਾ ਜਾਣਾ ਬੰਦ ਅਤੇ ਲੋਕਾਂ ਵਲੋਂ ਆਪਣੇ ਆਪਣੇ ਕਾਰੋਬਾਰ ਬੰਦ ਰੱਖੇ ਗਏ | ਉੱਥੇ ਸਰਹੰਦੀ ਗੇਟ ਤੋਂ ਲੈ ਕੇ ਐਨ.ਸੀ .ਆਰ, ਐਨ.ਪੀ.ਆਰ ਅਤੇ ਸੀ.ਏ. ਏ. ਜਿਹੇ ਕਾਲੇ ਕਨੂੰਨ ਰੱਦ ਕਰਵਾਉਣ ਲਈ ਅੱਜ ਭਾਰੀ ਗਿਣਤੀ ਚ ਲੋਕਾਂ ਵਲੋਂ ਇਕ ਵਿਸ਼ਾਲ ਰੋਸ ਰੈਲੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਦੀ ਹੁੰਦੀ ਹੋਈ ਪੱਕੇ ਧਰਨੇ ਵਾਲੇ ਸਥਾਨ ਸਰਹੰਦੀ ਗੇਟ ਵਿਖੇ ਪੁੱਜੀ | ਇਸ ਰੋਸ ਚ ਸਿਰਫ਼ ਮੁਸਲਿਮ ਹੀ ਨਹੀਂ ਸਗਾੋ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਵੀ ਸ਼ਾਮਿਲ ਹੋਕੇ ਮੋਦੀ ਸਰਕਾਰ ਦੇ ਫ਼ੈਸਲਿਆਂ ਦਾ ਡਟ ਕੇ ਵਿਰੋਧ ਕੀਤਾ | ਸਰਕਾਰ ਿਖ਼ਲਾਫ਼ ਜੰਮ ਕੇ ਨਾ)ਅਰੇਬਾਜ਼ੀ ਵੀ ਕੀਤੀ ਗਈ | ਰੋਸ ਮਾਰਚ ਸਹੰਦੀ ਗੇਟ ਤੋਂ ਚੱਲਕੇ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਚ ਗਿਆ | ਲੋਕਾਂ ਦਾ ਕਹਿਣਾ ਸੀ ਕਿ ਜਦਾੋ ਤੱਕ ਬਣੇ ਐਨ.ਸੀ .ਆਰ ,ਐਨ.ਆਰ ਪੀ.ਅਤੇ ਸੀ.ਏ.ਏ. ਕਨੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਉਸ ਸਮੇਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਲੋਕਾਂ ਵੱਲੋਂ ਕਾਲੀਆਂ ਝੰਡੀਆਂ, ਸਿਰਾਂ ਤੇ ਕਾਲੀਆਂ ਪੱਟੀਆਂ ਬੰਨੀਆਂ ਹੋਈਆਂ ਸਨ ਅਤੇ ਹੱਥਾਂ ਚ ਦੇਸ਼ ਦੇ ਝੰਡੇ ਫੜੇ ਹੋਏ ਸਨ | ਇਸ ਰੋਸ ਚ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਵੀ ਹਿੱਸਾ ਲਿਆ | ਭਾਵੇਂ ਕਿ ਮਲੇਰਕੋਟਲਾ ਸ਼ਹਿਰ ਦੇ ਨਾਲ ਨਾਲ ਪੂਰੇ ਦੇਸ਼ ਭਰ ਵਿਚ ਇਸ ਕਾਨੂੰਨ ਦੇ ਿਖ਼ਲਾਫ਼ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਕੇਂਦਰ ਦੀ ਭਾਜਪਾ ਸਰਕਾਰ ਤੇ ਇਸ ਦਾ ਕੀ ਅਸਰ ਹੋਵੇਗਾ | ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ | ਪਰ ਕਿਤੇ ਨਾ ਕਿਤੇ ਵੱਡੀ ਗਿਣਤੀ ਵਿਚ ਇਹਨਾਂ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੀ ਗਿਣਤੀ ਆਉਣ ਵਾਲੇ ਸਮੇਂ ਵਿਚ ਸਰਕਾਰ ਤੇ ਭਾਰੂ ਪੈ ਸਕਦੀ ਹੈ | ਕਿਉਂਕਿ ਇਸ ਨਵੇਂ ਕਾਨੂੰਨ ਦਾ ਵਿਰੋਧ ਸਿਰਫ਼ ਮੁਸਲਿਮ ਭਾਈਚਾਰਾ ਹੀ ਨਹੀਂ ਸਗੋਂ ਹੋਰ ਧਰਮਾਂ ਦੇ ਲੋਕ ਵੀ ਕਰ ਰਹੇ ਨੇ | ਜੇਕਰ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਵੱਲੋਂ ਇਸ ਕਾਨੂੰਨ ਸਬੰਧੀ 4 ਹਫ਼ਤਿਆਂ ਦੇ ਅੰਦਰ ਜਵਾਬ ਮੰਗਿਆ ਹੈ | ਜਿਸ ਦੇ ਕਿ ਪੂਰੇ ਦੇਸ਼ ਦੀ ਨਜ਼ਰ ਟਿਕੀ ਹੋਈ ਹੈ | ਜ਼ਿਕਰਯੋਗ ਹੈ ਕਿ ਮਲੇਰਕੋਟਲਾ ਵਿਖੇ ਲਗਾਤਾਰ ਇਸ ਕਾਨੂੰਨ ਦੇ ਵਿਰੋਧ ਵਿਚ ਧਰਨੇ ਪ੍ਰਦਰਸ਼ਨ ਅਤੇ ਰੋਸ ਮਾਰਚ ਅਤੇ ਕੈਂਡਲ ਮਾਰਚ ਹੁੰਦੇ ਰਹਿੰਦੇ ਹਨ | ਲਗਾਤਾਰ ਇਸ ਕਾਨੂੰਨ ਵਾਪਸੀ ਲੈਣ ਦੀ ਅਪੀਲ ਲੋਕਾਂ ਵਲੋਂ ਦੇਸ਼ ਦੇ ਰਾਸ਼ਟਰਪਤੀ ਨੂੰ ਕੀਤੀ ਜਾਂਦੀ ਹੈ |
ਧੂਰੀ, (ਸੰਜੇ ਲਹਿਰੀ) - ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਅਮਰਜੀਤ ਸਿੰਘ ਬਾਦਸ਼ਾਹਪੁਰ ਸਰਕਲ ਪ੍ਰਧਾਨ ਧੂਰੀ ਦੀ ਅਗਵਾਈ ਵਿੱਚ ਕੱਕੜਵਾਲ ਚੌਕ ਧੂਰੀ ਵਿਖੇ ਧਰਨਾ ਲਗਾ ਕੇ ਨਾਗਰਿਕਤਾ ਸੋਧ ਬਿਲ ਦੇ ਿਖ਼ਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਦੇ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਇਕੱਤਰ ਹੋਏ ਆਗੂਆਂ ਵੱਲੋਂ ਸ਼ਹਿਰ ਵਿੱਚ ਇੱਕ ਰੋਸ ਮਾਰਚ ਵੀ ਕੱਢਿਆ ਗਿਆ ਅਤੇ ਰੋਸ ਮਾਰਚ ਦੌਰਾਨ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਵੀ ਕੀਤੀ ਗਈ | ਪ੍ਰੰਤੂ ਬਹੁਤੇ ਵਪਾਰੀਆਂ ਵੱਲੋਂ ਦੁਕਾਨਾਂ ਬੰਦ ਨਹੀਂ ਕੀਤੀਆਂ ਗਈਆਂ | ਰੋਸ ਮਾਰਚ ਉਪਰੰਤ ਇਕੱਤਰ ਹੋਏ ਅਕਾਲੀ ਦਲ (ਅ) ਦੇ ਵਰਕਰਾਂ ਵੱਲੋਂ ਕੱਕੜਵਾਲ ਚੌਾਕ ਧੂਰੀ ਵਿਖੇ ਮੁੱਖ ਮਾਰਗ 'ਤੇ ਧਰਨਾ ਲਗਾ ਕੇ ਟ੍ਰੈਫਿਕ ਜਾਮ ਕੀਤਾ ਗਿਆ | ਇਸ ਮੌਕੇ ਹਰਬੰਸ ਸਿੰਘ ਜੈਨਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤਾਨਾਸ਼ਾਹੀ ਕਰ ਰਹੀ ਹੈ ਜਿਵੇਂ ਕਿ ਜੰਮੂ-ਕਸ਼ਮੀਰ ਵਿੱਚ ਧਾਰਾ 370 ਦਾ ਹਟਾਉਣਾ, ਦਿੱਲੀ ਵਿੱਚ ਭਗਤ ਰਵਿਦਾਸ ਮੰਦਿਰ ਦਾ ਢਾਹਿਆ ਜਾਣਾ, ਬਾਬਰੀ ਮਸਜਿਦ ਦੀ ਥਾਂ ਰਾਮ ਮੰਦਿਰ ਬਣਾਉਣਾ, ਸਿੱਖ ਰਾਜਸੀ ਕੈਦੀ ਨੂੰ ਰਿਹਾਅ ਕਰਨ ਦੇ ਵਾਅਦੇ ਤੋਂ ਮੁਕਰਨਾ, ਸਿੱਖ ਕੌਮ ਦੇ ਧਾਰਮਿਕ ਅਸਥਾਨ ਮੰਗੂ ਮੱਠ, ਗਿਆਨ ਗੋਦੜੀ ਸਾਹਿਬ, ਗੁ. ਡਾਂਗਮਾਰ ਸਾਹਿਬ ਨੂੰ ਢਾਹਿਆ ਜਾਣਾ, ਇਹ ਸਭ ਤਾਨਾਸ਼ਾਹੀ ਦੀਆਂ ਨਿਸ਼ਾਨਿਆਂ ਹਨ | ਬਾਅਦ ਦੁਪਹਿਰ ਉਕਤ ਆਗੂਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ |
ਲਹਿਰਾਗਾਗਾ, (ਅਸ਼ੋਕ ਗਰਗ) - ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ, ਦਲ ਖ਼ਾਲਸਾ, ਬਹੁਜਨ ਮੁਕਤੀ ਪਾਰਟੀ ਅਤੇ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੇ ਅੱਜ ਇੱਥੇ ਨਾਗਰਿਕਤਾ ਸੋਧ ਕਾਨੂੰਨ ਅਤੇ ਸੀ.ਏ.ਏ ਿਖ਼ਲਾਫ਼ ਰੋਸ ਪ੍ਰਗਟ ਕਰਦਿਆਂ ਲਹਿਰਾਗਾਗਾ-ਸੁਨਾਮ ਮੁੱਖ ਮਾਰਗ 'ਤੇ ਧਰਨਾ ਲਗਾ ਕੇ ਆਵਾਜਾਈ ਠੱਪ ਰੱਖੀ ਜਿਸ ਕਾਰਨ ਰਾਹਗੀਰਾਂ ਨੂੰ ਲੰਘਣ ਵਿਚ ਪ੍ਰੇਸ਼ਾਨੀ ਪੇਸ਼ ਆਵੇ ਅਤੇ ਪੁਲਿਸ ਵਲੋਂ ਬਦਲਵੇਂ ਪ੍ਰਬੰਧ ਕੀਤੇ ਗਏ | ਲਿਬਰੇਸ਼ਨ ਦੇ ਆਗੂ ਗੋਬਿੰਦ ਸਿੰਘ ਛਾਜਲੀ, ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਆਗੂ ਪਾਲ ਸਿੰਘ ਖਾਈ, ਕਰਨੈਲ ਸਿੰਘ ਨੀਲੋਵਾਲ, ਗੁਰਜੀਤ ਸਿੰਘ, ਦਰਸ਼ਨ ਸਿੰਘ ਕਾਲਬੰਜਾਰਾ, ਗੁਰਜੰਟ ਸਿੰਘ, ਮਨਦੀਪ ਸਿੰਘ ਹਰਿਆਊ, ਬਿੱਕਰ ਸਿੰਘ ਘੋੜੇਨਬ, ਬੀਰਬਲ ਖ਼ਾਨ, ਸੋਮਾ ਖਾਨ, ਮੋਲਾਨਾ ਖਜੀਲ ਖਾਂ, ਜਰਨੈਲ ਖਾਂ, ਬਲਦੇਵ ਖਾਂ, ਗੁਰਜੀਤ ਖਾਂ, ਕਰਮਦੀਨ ਖਾਂ, ਗੁਲਾਬ ਖਾਂ, ਅਜੈਬ ਸਿੰਘ ਗਾਗਾ, ਗੁਰਜੀਤ ਖਾਂ ਅਤੇ ਮਨਦੀਪ ਹਰਿਆਊ ਹੋਰਾਂ ਨੇ ਕਿਹਾ ਕਿ ਸੀ.ਏ.ਏ ਅਤੇ ਐਨ.ਆਰ.ਸੀ ਜਿਹੇ ਕਾਲੇ ਕਾਨੂੰਨ ਮੋਦੀ ਸਰਕਾਰ ਤੇ ਆਰ.ਐਸ.ਐਸ ਦੀ ਘਟੀਆ ਫਿਰਕੂ ਸੋਚ ਕੰਮ ਕਰ ਰਹੀ ਹੈ ਜੋ ਕਿ ਦੇ ਦੇ ਭਾਈਚਾਰੇ ਨੂੰ ਆਪਣ ਵਿਚ ਲੜਾਉਣ ਅਤੇ ਘੱਟ ਗਿਣਤੀ, ਦਲਿਤਾਂ ਤੇ ਦਹਿਸ਼ਤ ਪਾਉਣ ਲਈ ਲਿਆਂਦੇ ਗਏ ਹਨ |
ਸੰਦੌੜ, (ਗੁਰਪ੍ਰੀਤ ਸਿੰਘ ਚੀਮਾ) -ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਸੀ.ਆਰ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ (ਅ) ਸਮੇਤ ਕੁੱਝ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਭਾਵੇਂ ਕਸਬਾ ਸੰਦੌੜ ਅੰਦਰ ਕੋਈ ਬਹੁਤ ਹੁੰਗਾਰਾ ਨਹੀਂ ਮਿਲਿਆ ਪਰ ਅਕਾਲੀ ਦਲ (ਅ) ਦੇ ਆਗੂਆਂ ਨੇ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਨਾਗਰਿਕਤਾ ਸੋਧ ਕਾਨੂੰਨ ਦੇ ਿਖ਼ਲਾਫ਼ ਆਪਣਾ ਰੋਸ ਜ਼ਾਹਿਰ ਕਰਦੇ ਹੋਏ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ | ਪਾਰਟੀ ਦੇ ਸੀਨੀਅਰ ਆਗੂ ਹਰਦੇਵ ਸਿੰਘ ਪੱਪੂ ਕਲਿਆਣ ਦੀ ਅਗਵਾਈ ਹੇਠ ਇਕੱਤਰ ਹੋਏ ਆਗੂਆਂ ਸਰਪੰਚ ਗੁਰਮੁੱਖ ਸਿੰਘ ਗਰੇਵਾਲ ਫਰਵਾਲੀ, ਪਰਮਿੰਦਰ ਸਿੰਘ ਫੌਜੇਵਾਲ, ਪਰਮਜੀਤ ਸਿੰਘ ਬਿਸਨਗੜ੍ਹ, ਬਲਬੀਰ ਸਿੰਘ ਮਹੋਲੀ ਸਾਬਕਾ ਸਰਪੰਚ, ਅਜੀਤ ਸਿੰਘ ਕਸਬਾ ਭੁਰਾਲ, ਸੁਖਵਿੰਦਰ ਸਿੰਘ ਝਨੇਰ ਨੇ ਮੁੱਖ ਚੌਾਕ ਵਿਚ ਧਰਨਾ ਲਗਾ ਕੇ ਆਪਣਾ ਰੋਸ ਜ਼ਾਹਿਰ ਕੀਤਾ | ਭਾਈ ਹਰਦੇਵ ਸਿੰਘ ਪੱਪੂ ਕਲਿਆਣ ਨੇ ਕਿਹਾ ਕਿ ਦੇਸ ਦੀ ਮੋਦੀ ਸਰਕਾਰ ਘੱਟ ਗਿਣਤੀਆਂ ਨੂੰ ਖ਼ਤਮ ਕਰਨ 'ਤੇ ਤੁਲੀ ਹੋਈ ਹੈ ਅਤੇ ਨਵੇਂ ਨਵੇਂ ਕਾਨੰੂਨ ਲਾਗੂ ਕਰ ਕੇ ਘੱਟ ਗਿਣਤੀ ਵਰਗਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ ਨੂੰ ਹਿੰਦੂ ਰਾਸ਼ਟਰ ਵੱਲ ਲਿਜਾਣਾ ਚਾਹੁੰਦੀ ਹੈ ਜਦਕਿ ਸਿੱਖ ਕੌਮ ਅਜਿਹੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ | ਧਰਨਾਕਾਰੀਆਂ ਦੇ ਨਾਲ ਗੱਲਬਾਤ ਕਰਨ ਲਈ ਥਾਣਾ ਸੰਦੌੜ ਦੇ ਐਸ.ਐਚ.ਓ ਜਤਿੰਦਰਪਾਲ ਸਿੰਘ ਵੀ ਮੌਕੇ 'ਤੇ ਪੁੱਜ ਗਏ |
ਮਸਤੂਆਣਾ ਸਾਹਿਬ, 24 ਜਨਵਰੀ (ਦਮਦਮੀ) - ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਬਹਾਦਰਪੁਰ ਵਿਖੇ ਮੀਟਿੰਗ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਅਤੇ 5 ਫਰਵਰੀ ਨੂੰ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਘਿਰਾਓ ਕਰਨ ਦਾ ਸੱਦਾ ਵੀ ਦਿੱਤਾ ਗਿਆ | ਇਸ ਮੌਕੇ ...
ਮਸਤੂਆਣਾ ਸਾਹਿਬ, 25 ਜਨਵਰੀ (ਦਮਦਮੀ)- 20ਵੀਂ ਸਦੀ ਦੀ ਮਹਾਨ ਸ਼ਖ਼ਸੀਅਤ ਵਿੱਦਿਆ ਦਾਨੀ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ 28 ਤੋਂ 30 ਜਨਵਰੀ ਤੱਕ ਗੁਰਦੁਆਰਾ ਸਾਹਿਬ ਜੋਤੀ ਸਰੂਪ ਸੰਗਰੂਰ ...
ਸੁਨਾਮ ਊਧਮ ਸਿੰਘ ਵਾਲਾ, 25 ਜਨਵਰੀ (ਧਾਲੀਵਾਲ, ਭੁੱਲਰ) -ਪਿਛਲੇ ਕਈ ਦਹਾਕਿਆਂ ਤੋਂ ਚੱਲੇ ਆ ਰਹੇ ਸੀਰਾ ਪੱਤੀ ਦੀ ਵਿਵਾਦਿਤ ਜ਼ਮੀਨ ਦੇ ਮਾਮਲੇ ਨੂੰ ਪੁਰ ਅਮਨ ਹੱਲ ਕਰਨ ਦੇ ਮਕਸਦ ਨਾਲ ਕੰਬੋਜ਼ ਭਾਈਚਾਰੇ ਵਲੋਂ ਪਹਿਲੀ ਪਾਤਸ਼ਾਹੀ ਗੁਰੂ ਘਰ ਇਕੱਠ ਕਰ ਕੇ ...
ਖਨੌਰੀ, 25 ਜਨਵਰੀ (ਰਮੇਸ਼ ਕੁਮਾਰ)- ਕਾਂਗਰਸ ਦੀ ਸਰਕਾਰ ਨੇ ਚੋਣਾਂ ਦੇ ਵਿਚ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਨਾ ਕਰ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਖਨੌਰੀ 'ਚ ਆਏ ਹੋਏ ਸਾਬਕਾ ਮੰਤਰੀ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ...
ਅਮਰਗੜ੍ਹ, 25 ਜਨਵਰੀ (ਭੁੱਲਰ, ਝੱਲ) - ਗੁਰਦੁਆਰਾ ਸਾਹਿਬ ਸਿੰਘ ਸਭਾ ਅਮਰਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਜ਼ਾਰਾਂ ਵਰਕਰ ਜਿਨ੍ਹਾਂ ਵਿੱਚ ਪੰਚ, ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪੰਚਾਇਤ ਸੰਮਤੀ ਮੈਂਬਰ, ਅਕਾਲੀ ਦਲ ਹਲਕਾ ਅਮਰਗੜ੍ਹ ਦੇ ਕਾਰਜਕਾਰੀ ...
ਸੰਗਰੂਰ, 25 ਜਨਵਰੀ (ਫੁੱਲ) - ਪੰਜਾਬੀ ਦੇ ਨਾਮਵਰ ਲੇਖਕ ਮੋਹਨ ਸ਼ਰਮਾ ਦੀ ਕਹਾਣੀ 'ਤੇ ਆਧਾਰਿਤ ਤਿਆਰ ਹੋ ਰਹੀ ਡਾਕੂਮੈਂਟਰੀ ਫ਼ਿਲਮ 'ਜੰਗਲ ਦੀ ਅੱਗ' ਦਾ ਮਹੂਰਤ ਅਜੀਤ ਦੇ ਜ਼ਿਲ੍ਹਾ ਇੰਚਾਰਜ ਅਤੇ ਸਮਾਜ ਸੇਵਕ ਸੁਖਵਿੰਦਰ ਸਿੰਘ ਫੁੱਲ ਨੇ ਤਾੜੀਆਂ ਦੀ ਗੂੰਜ ਵਿਚ ਨਾਰੀਅਲ ...
ਸੰਗਰੂਰ, 25 ਜਨਵਰੀ (ਸੁਖਵਿੰਦਰ ਸਿੰਘ ਫੁੱਲ)- ਸ਼ਹਿਰ ਦੇ ਵੱਖ-ਵੱਖ ਵਾਰਡਾਂ ਅਤੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਇਕੱਠੇ ਹੋਏ ਜਿਨ੍ਹਾਂ ਨੇ ਸ੍ਰ ਸੁਖਦੇਵ ਸਿੰਘ ਢੀਂਡਸਾ ਦੀ ਸੋਚ 'ਤੇ ਪਹਿਰਾ ਦੇਣ ਲਈ ਸਾਬਕਾ ਵਿੱਤ ਮੰਤਰੀ ਸ੍ਰ ਪਰਮਿੰਦਰ ਸਿੰਘ ਢੀਂਡਸਾ ...
ਧਰਮਗੜ੍ਹ, 25 ਜਨਵਰੀ (ਗੁਰਜੀਤ ਸਿੰਘ ਚਹਿਲ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਉਧਮ ਸਿੰਘ ਅਕੈਡਮੀ ਸਤੌਜ ਦੇ ਵਿਦਿਆਰਥੀਆਂ ਨੇ ਕੌਮੀ ਪੱਧਰ ਦੇ ਉਲੰਪੀਅਡ ਦੇ ਗਣਿਤ ਅਤੇ ਸਾਇੰਸ ਵਿਸ਼ੇ ਦੇ ਇਮਤਿਹਾਨ 'ਚ ਸ਼ਾਨਦਾਰ ਨਤੀਜੇ ਹਾਸਲ ਕਰਕੇ ਅਕੈਡਮੀ ਦਾ ਨਾਂਅ ...
ਸੰਗਰੂਰ, 25 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰੰਘ) - ਨਜ਼ਦੀਕੀ ਪਿੰਡ ਈਲਵਾਲ ਦੇ ਗੁਰਦੁਆਰਾ ਸਾਹਿਬ ਭਗਤ ਰਵਿਦਾਸ ਜੀ ਕਮੇਟੀ ਦਾ ਵਫਦ ਜਿਸ ਵਿਚ ਪ੍ਰਗਟ ਸਿੰਘ, ਜਗਸੀਰ ਸਿੰਘ, ਸਤਿਨਾਮ ਸਿੰਘ, ਗੁਲਜਾਰ ਸਿੰਘ, ਅਮਰੀਕ ਸਿੰਘ ਸ਼ਾਮਿਲ ਸਨ, ਡੀ.ਐਸ.ਪੀ (ਆਰ) ਸ੍ਰੀ ...
ਲਹਿਰਾਗਾਗਾ, 25 ਜਨਵਰੀ (ਸੂਰਜ ਭਾਨ ਗੋਇਲ) - ਚਾਰ ਮਹੀਨਿਆਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੁਜ਼ਗਾਰ ਈ.ਟੀ.ਟੀ ਅਤੇ ਬੀਐੱਡ ਅਧਿਆਪਕਾਂ ਵਲੋਂ ਅਸਾਮੀਆਂ ਦੇ ਵਾਧੇ ਅਤੇ ਭਰਤੀ ਦਾ ਇਸ਼ਤਿਹਾਰ ਜਾਰੀ ਕਰਵਾਉਣ ਲਈ ਸੰਘਰਸ਼ਸ਼ੀਲ ਕਿਸਾਨ, ...
ਮੂਣਕ, 25 ਜਨਵਰੀ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਆਗਾਮੀ ਵਿਧਾਨ ਸਭਾ ਚੋਣਾਂ ਚ ਅਕਾਲੀ ਦਲ ਪੰਜਾਬ 'ਚ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਏਗਾ ਕਿਉਂਕਿ ਕਾਂਗਰਸ ਸਰਕਾਰ ਸੂਬੇ 'ਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ | ਬਿਜਲੀ ਮਹਿੰਗੀ ਦੇਣ ਕਾਰਨ ਫੈਕਟਰੀਆਂ ਦੂਜੇ ...
ਸੰਗਰੂਰ, 25 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸੰਗਰੂਰ ਦੇ ਗੋਲਡਨ ਵੈਲੀ ਰਿਜ਼ੋਰਟ ਵਿਚ ਹੋਈ ਹਵਾਈ ਫਾਇਰਿੰਗ ਸੰਬੰਧੀ ਥਾਣਾ ਸਦਰ ਸੰਗਰੂਰ ਵਿਖੇ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਹ ਮੁਕੱਦਮਾ ਗੋਲਡਨ ਵੈਲੀ ਰਿਜੋਰਟ ਦੇ ਮਾਲਕ ...
ਸੰਗਰੂਰ, 25 ਜਨਵਰੀ (ਧੀਰਜ ਪਸ਼ੌਰੀਆ)-ਸੁਪਰੀਮ ਕੋਰਟ ਨੇ ਕੌਮੀ ਖਪਤਕਾਰ ਫੋਰਮ ਵਲੋਂ ਕੀਤੇ ਫ਼ੈਸਲੇ ਨੰੂ ਰੱਦ ਕਰਦਿਆਂ ਆਪਣੇ ਫ਼ੈਸਲੇ ਵਿਚ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਵਲੋਂ 6 ਦਸੰਬਰ 2013 ਨੰੂ ਕੀਤੇ ਫ਼ੈਸਲੇ ਨੰੂ ਬਹਾਲ ਕਰਦਿਆਂ ਬੀਮਾ ਕੰਪਨੀ ਨੰੂ ਹੁਕਮ ...
ਸੰਗਰੂਰ, 25 ਜਨਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਸੰਗਰੂਰ ਵਿਖੇ ਡਰਾਈਵਿੰਗ ਲਾਇਸੈਂਸ ਬਣਵਾਉਣ ਆਏ ਫ਼ੌਜੀ ਅਤੇ ਉਸ ਦੇ ਸਾਥੀਆਂ ਪਾਸੋਂ ਲਗਪਗ ਢਾਈ ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 2 ਵਿਅਕਤੀਆਂ ਵਿਰੁੱਧ ਥਾਣਾ ਸਿਟੀ ...
ਭਵਾਨੀਗੜ੍ਹ, 25 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਆਪਣੇ ਤਾਏ ਕੋਲ ਮਿਲਣ ਆਏ ਇਕ ਨੌਜਵਾਨ ਦੀ ਲਾਸ਼ ਖਨੌਰੀ ਨਹਿਰ 'ਚੋਂ ਮਿਲਣ 'ਤੇ ਲੜਕੇ ਦੇ ਪਰਿਵਾਰ ਵਲੋਂ ਪੁਲਿਸ ਤੋਂ ਇਕ ਲੜਕੀ ਸਮੇਤ ਉਸ ਦੇ ਪਰਿਵਾਰ ਖਿਲਾਫ਼ ਮਾਮਲਾ ਦਰਜ ਕਰ ਕਾਰਵਾਈ ਦੀ ਮੰਗ ਕੀਤੀ | ਥਾਣੇ ਵਿਖੇ ...
ਦਿੜ੍ਹਬਾ ਮੰਡੀ, 25 ਜਨਵਰੀ (ਹਰਬੰਸ ਸਿੰਘ ਛਾਜਲੀ) - ਪਿੰਡ ਗੁੱਜਰਾਂ ਵਿਖੇ ਸਾਬਕਾ ਬਲਾਕ ਸੰਮਤੀ ਮੈਂਬਰ ਸ. ਮੱਤਵਾਲ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਅਕਾਲੀ ਵਰਕਰਾਂ ਨੇ ਸ. ਸੁਖਦੇਵ ਸਿੰਘ ਢੀਂਡਸਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ | ਸ. ਧਾਲੀਵਾਲ ਨੇ ਕਿਹਾ ਕਿ ਸ. ...
ਲਹਿਰਾਗਾਗਾ, 25 ਜਨਵਰੀ (ਗਰਗ, ਗੋਇਲ, ਢੀਂਡਸਾ)- ਲਹਿਰਾਗਾਗਾ ਵਿਖੇ ਵੱਡੇ ਕਾਫ਼ਲੇ ਨਾਲ ਪਹੁੰਚੇ ਸਾਬਕਾ ਸੰਸਦ ਮੈਂਬਰ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ ਵਿਚ ਲੋਕਾਂ ਉੱਪਰ ਪੁਲਿਸ ਤਸ਼ੱਦਦ ਅਤੇ ਆਮ ...
ਜਖੇਪਲ, 25 ਜਨਵਰੀ (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਹੰਬਲਬਾਸ ਵਿਖੇ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਗਿਆਨੀ ਰਘਵੀਰ ਸਿੰਘ ਜਖੇਪਲ ਅਤੇ ਸਰਕਲ ਮੀਤ ਪ੍ਰਧਾਨ ਰੂਲਦੂ ਸਿੰਘ (ਬੌਰੀਆ) ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ...
ਮਸਤੂਆਣਾ ਸਾਹਿਬ, 25 ਜਨਵਰੀ (ਦਮਦਮੀ) - ਸੰਤ ਅਤਰ ਸਿੰਘ ਜੀ ਵਲੋਂ ਸਥਾਪਤ ਕੀਤੇ ਮਾਲਵੇ ਦੇ ਪ੍ਰਸਿੱਧ ਅਸਥਾਨ ਗੁਰਦੁਆਰਾ ਗੁਰਸਾਗਰ ਸਾਹਿਬ, ਗੁ. ਅਕਾਲ ਬੁੰਗਾ, ਗੁ. ਸੱਚਖੰਡ ਅੰਗੀਠਾ ਸਾਹਿਬ ਅਤੇ ਗੁ. ਮਾਤਾ ਭੋਲੀ ਜੀ ਮਸਤੂਆਣਾ ਸਾਹਿਬ ਵਿਖੇ ਮਾਘ ਮਹੀਨੇ ਦੀ ਮੱਸਿਆ ਦਾ ...
ਸੁਨਾਮ ਊਧਮ ਸਿੰਘ ਵਾਲਾ, 25 ਜਨਵਰੀ (ਧਾਲੀਵਾਲ, ਭੁੱਲਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ, ਜਿਸ ਵਿਚ ਕਿਸਾਨ ਮਸਲਿਆਂ 'ਤੇ ਵਿਚਾਰ ਚਰਚਾ ਕੀਤੀ ...
ਮਲੇਰਕੋਟਲਾ, 25 ਜਨਵਰੀ (ਕੁਠਾਲਾ)- ਅੱਜ ਸਥਾਨਕ ਗੁਰਦੁਆਰਾ ਹਾਅ ਦਾ ਨਾਅਰਾ ਵਿਖੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਅਕਾਲੀ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਜਿੱਥੇ ਪੰਥਕ ਸੋਚ ਵਾਲੇ ਜੁਝਾਰੂ ...
ਸੰਗਰੂਰ, 25 ਜਨਵਰੀ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ ਵਲੋਂ 2 ਫਰਵਰੀ ਨੰੂ ਸੰਗਰੂਰ ਵਿਖੇ ਕੀਤੀ ਜਾ ਰਹੀ 'ਜਬਰ ਵਿਰੋਧੀ' ਰੈਲੀ ਦੀਆਂ ਤਿਆਰੀਆਂ ਨੰੂ ਲੈ ਕੇ ਭਾਵੇਂ ਸੰਗਰੂਰ ਅਤੇ ਬਰਨਾਲਾ ਜ਼ਿਲਿ੍ਹਆਂ ਦੇ ਸਾਰੇ ਵੱਡੇ ਆਗੂਆਂ ਵਲੋਂ ਪੂਰੀ ...
ਕੁੱਪ ਕਲਾਂ, 25 ਜਨਵਰੀ (ਮਨਜਿੰਦਰ ਸਿੰਘ ਸਰੌਦ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਿਖ਼ਲਾਫ਼ ਖੁੱਲ੍ਹੇਆਮ ਵਿੱਢੀ ਜੰਗ ਅਤੇ ਪਾਰਟੀ ਨੂੰ ਮੁੜ ਤੋਂ ਕੌਮੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX