ਫ਼ਿਰੋਜ਼ਪੁਰ, 25 ਜਨਵਰੀ (ਕੁਲਬੀਰ ਸਿੰਘ ਸੋਢੀ)- ਆਪਣੇ ਕੀਤੇ ਵਾਅਦਿਆਂ ਤੋਂ ਵਾਰ-ਵਾਰ ਮੁੱਕਰਨ ਅਤੇ ਮੌਜੂਦਾ ਸਮੇਂ ਕੁੰਭਕਰਨ ਦੀ ਨੀਂਦ ਸੁੱਤੀ ਸੂਬੇ ਦੀ ਕਾਂਗਰਸ ਸਰਕਾਰ ਨੂੰ ਜਗਾਉਣ ਲਈ ਪੰਜਾਬ ਦੇ ਮੁਲਾਜ਼ਮਾਂ ਨੇ ਸੂਬਾ ਕਮੇਟੀ ਦੇ ਦਿੱਤੇ ਫੈਸਲੇ ਅਨੁਸਾਰ ਜ਼ਿਲ੍ਹਾ ਹੈੱਡ ਕੁਆਰਟਰ 'ਤੇ ਕਲਾਸ ਫੋਰ ਇੰਪਲਾਈਜ਼ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਕੁਮਾਰ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਇਕੱਠੇ ਹੋ ਰੋਸ ਪ੍ਰਦਰਸ਼ਨ ਕੀਤਾ ਅਤੇ ਖਾਲੀ ਪੀਪੇ ਖੜਕਾ ਕੇ ਸਰਕਾਰ ਪ੍ਰਤੀ ਆਪਣਾ ਗ਼ੁੱਸਾ ਪ੍ਰਗਟਾਇਆ | ਰੋਸ ਪ੍ਰਦਰਸ਼ਨ ਵਿਚ ਮੁਲਾਜ਼ਮ-ਪੈਨਸ਼ਨਰ ਐਕਸ਼ਨ ਕਮੇਟੀ ਵਲੋਂ ਵੀ ਸਾਥ ਦਿੱਤਾ ਗਿਆ | ਮੁਲਾਜ਼ਮ ਆਗੂਆਂ ਨੇ ਰੋਸ ਪ੍ਰਦਰਸ਼ਨ ਕਰਦੇ ਸਮੇਂ ਕਿਹਾ ਕਿ ਜੇਕਰ ਸਰਕਾਰ ਆਪਣੀ ਲਾਰਾ ਲਾਊ ਨੀਤੀ ਨੂੰ ਜਲਦ ਬੰਦ ਕਰਕੇ ਮੰਗਾਂ ਦੀ ਪੂਰਤੀ ਲਈ ਕੋਈ ਨੋਟੀਫ਼ਿਕੇਸ਼ਨ ਜਾਰੀ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਮਾੜੇ ਨਤੀਜੇ ਭੁਗਤਣੇ ਪੈਣਗੇ | ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਲਗਾਤਾਰ ਸਮੇਂ-ਸਮੇਂ 'ਤੇ ਮੁਲਾਜ਼ਮਾਂ ਨਾਲ ਮੰਗਾਂ ਮੰਨਣ ਦੇ ਵਾਅਦੇ ਕੀਤੇ ਜਾ ਰਹੇ ਹਨ, ਪਰ ਹਰ ਵਾਰ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ | ਉਨ੍ਹਾਂ ਦੱਸਿਆ ਕਿ ਮੰਗਾਂ ਦਾ ਹੱਲ ਕਰਨ ਲਈ ਮੁੱਖ ਮੰਤਰੀ ਵਲੋਂ ਕੈਬਨਿਟ ਸਬ ਕਮੇਟੀ ਦਾ ਗਠਨ ਕੀਤਾ ਸੀ, ਪਰ ਕੈਬਨਿਟ ਸਬ ਕਮੇਟੀ ਵਲੋਂ ਨਾ ਤਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਅਤੇ ਨਾ ਹੀ ਬਾਕੀ ਮੰਗਾਂ ਦਾ ਕੋਈ ਹੱਲ ਕੀਤਾ, ਇਸ ਦੇ ਉਲਟ ਮੁਲਾਜ਼ਮਾਂ ਦੇ ਰਿਕਾਰਡ ਇਕੱਠੇ ਕਰਨ ਦੀ ਖੇਡ ਰਚ ਕੇ ਸਮਾਂ ਟਪਾਇਆ | ਮੁਲਾਜ਼ਮ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਲਟਕ ਰਹੀਆਂ ਮੁਲਾਜ਼ਮ ਮੰਗਾਂ ਜਿਵੇਂ ਕਿ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਬਣਾਇਆ ਐਕਟ ਲਾਗੂ ਕਰਕੇ ਰੈਗੂਲਰ ਕਰਨਾ ਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਵਿਭਾਗ ਵਿਚ ਲੈਣਾ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਕੇ ਮੁਲਾਜ਼ਮਾਂ ਦੇ ਸਕੇਲ ਸੋਧਣੇ ਅਤੇ ਰਿਪੋਰਟ ਆਉਣ ਵਿਚ ਹੋ ਰਹੀ ਦੇਰੀ ਦੀ ਭਰਪਾਈ ਕਰਨ ਲਈ 125 ਫ਼ੀਸਦੀ ਮਹਿੰਗਾਈ ਭੱਤਾ ਬੇਸਿਕ ਤਨਖਾਹ ਵਿਚ ਮਰਜ਼ ਕਰਨਾ, ਅੰਤਰਿਮ ਸਹਾਇਤਾ ਦੇਣਾ, ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਨਾ, ਅਤੇ ਡੀ.ਏ. ਦੇ ਰਹਿੰਦੇ ਬਕਾਏ ਅਦਾ ਕਰਨਾ, ਆਂਗਣਵਾੜੀ, ਆਸ਼ਾ ਵਰਕਰ ਅਤੇ ਮਿਡ-ਡੇ-ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤ ਕਾਨੂੰਨ ਦੇ ਦਾਇਰੇ ਵਿਚ ਲੈ ਕੇ ਆਉਣਾ, ਮਾਨਯੋਗ ਸੁਪਰੀਮ ਕੋਰਟ ਦਾ ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਫ਼ੈਸਲਾ ਲਾਗੂ ਕਰਨਾ, ਸਾਲ 2004 ਤੋਂ ਲਾਗੂ ਕੀਤੀ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਆਦਿ ਸ਼ਾਮਲ ਹਨ | ਆਗੂਆਂ ਸਰਕਾਰ ਨੂੰ ਸਪਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਵੱਡੇ ਪੱਧਰ 'ਤੇ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਸੰਘਰਸ਼ 25 ਜਨਵਰੀ ਵਾਂਗ ਅੱਗੇ ਵੀ ਜਾਰੀ ਰਹੇਗਾ ਅਤੇ ਖਾਲੀ ਪੀਪੇ ਖੜਕਾਏ ਜਾਣਗੇ | ਇਸ ਮੌਕੇ ਜ਼ਿਲ੍ਹਾ ਕਲੈਰੀਕਲ ਯੂਨੀਅਨ ਦੇ ਪ੍ਰਧਾਨ ਮਨੋਹਰ ਲਾਲ, ਪੈਨਸ਼ਨ ਯੂਨੀਅਨ ਓਮ ਪ੍ਰਕਾਸ਼ ਅਤੇ ਮਲਕੀਤ ਸਿੰਘ ਪਾਸੀ, ਰੋਡਵੇਜ਼ ਤੋਂ ਓਾਕਾਰ, ਜ਼ਿਲ੍ਹਾ ਕਲਾਸ ਫੋਰ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਾਜ ਕੁਮਾਰ ਅਤੇ ਜ਼ਿਲ੍ਹਾ ਖ਼ਜ਼ਾਨਚੀ ਗੁਰਦੇਵ ਸਿੰਘ, ਆਸ਼ਾ ਵਰਕਰਜ਼ ਤੋਂ ਸੰਤੋਸ਼ ਕੁਮਾਰੀ ਅਤੇ ਰਾਜਵੰਤ ਕੌਰ, ਸਿਵਲ ਹਸਪਤਾਲ ਤੋਂ ਅਜੀਤ ਗਿੱਲ, ਰਾਜ ਕੁਮਾਰ, ਰਾਮਦਾਸ, ਜਲ ਸਪਲਾਈ ਵਿਭਾਗ ਤੋਂ ਅਨੂਪ ਸਿੰਘ, ਡੀ.ਸੀ ਦਫ਼ਤਰ ਤੋਂ ਵਿਲਸਨ, ਗੁਰਦਾਸ ਮੱਲ, ਸੁਰਿੰਦਰ ਕੌਰ, ਸੁਖਵਿੰਦਰ ਸਿੰਘ, ਮਨਿੰਦਰ ਜੀਤ, ਕਮਿਸ਼ਨਰ ਦਫ਼ਤਰ ਤੋਂ ਭਗਵੰਤ ਸਿੰਘ, ਜ਼ਿਲ੍ਹਾ ਸਿੱਖਿਆ ਵਿਭਾਗ ਤੋਂ ਗੋਲਡੀ ਘਾਰੂ ਅਤੇ ਕੁਲਦੀਪ, ਓਮ ਪ੍ਰਕਾਸ਼, ਪਿੱਪਲ ਸਿੰਘ, ਰਾਜਪਾਲ, ਰਾਮ ਦਿਆਲ, ਮੋਹਨ ਲਾਲ, ਹਰੀ ਰਾਮ, ਬੂਟਾ ਸਿੰਘ, ਸੋਨੂੰ ਪੁਰੀ, ਰਾਜੇਸ਼ ਕੁਮਾਰ, ਲਾਲਜੀਤ ਸਮੇਤ ਵੱਡੀ ਗਿਣਤੀ ਵਿਚ ਮੁਲਾਜਮ ਹਾਜ਼ਰ ਸਨ |
ਮਖੂ, 25 ਜਨਵਰੀ (ਮੇਜਰ ਸਿੰਘ ਥਿੰਦ)- ਮਖੂ ਸ਼ਹਿਰ ਨਜਦੀਕ ਅੱਜ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਅਤੇ ਸਹਿਯੋਗੀ ਪਾਰਟੀਆਂ ਵਲੋਂ ਮੋਦੀ ਸਰਕਾਰ ਦੇ ਹਿੰਦੂ ਰਾਸ਼ਟਰ ਏਜੰਡੇ, ਫਾਸੀਵਾਦੀ ਫ਼ੈਸਲਿਆਂ ਅਤੇ ਫੁੱਟ ਪਾਊ ਕਾਨੂੰਨਾਂ ਦੇ ਵਿਰੁੱਧ ਅੱਜ ਪੰਜਾਬ ਬੰਦ ਦੇ ਸੱਦੇ ...
ਫ਼ਿਰੋਜ਼ਪੁਰ, 25 ਜਨਵਰੀ (ਕੁਲਬੀਰ ਸਿੰਘ ਸੋਢੀ)- ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਰੂਪ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਦੋਸ਼ੀ ਕੁਲਦੀਪ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਗਲੀ ਨੰਬਰ 4, ਬਾਗ਼ ਫੂਲ ਚੰਦ, ਨੇੜੇ ਮਖੂ ਗੇਟ ਚਾਰ ਦੀਆਂ ਬੈਟਰੀਆਂ ਚੋਰੀ ਕਰਕੇ ਵੇਚਣ ਦਾ ...
ਫ਼ਿਰੋਜ਼ਪੁਰ, 25 ਜਨਵਰੀ (ਕੁਲਬੀਰ ਸਿੰਘ ਸੋਢੀ)- ਥਾਣਾ ਕੱੁਲਗੜ੍ਹੀ ਦੇ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਪਿੰਡ ਡੂਮਣੀ ਵਾਲਾ ਦੇ ਵਾਸੀ ਕਾਲਾ ਪੁੱਤਰ ਅਨੈਤ ਦੇ ਬਿਆਨਾਂ 'ਤੇ ਟਵੇਰਾ ਗੱਡੀ ਨੰਬਰ ਪੀ.ਬੀ 05 ਏ.ਐੱਫ 4557 ਦੇ ਨਾਮਾਲੂਮ ਡਰਾਈਵਰ ਵਿਰੁੱਧ ਮਾਮਲਾ ਦਰਜ ਕੀਤਾ ਹੈ | ...
ਫ਼ਿਰੋਜ਼ਪੁਰ, 25 ਜਨਵਰੀ (ਤਪਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਲੋਂ ਰਾਸ਼ਟਰੀ ਸੈਰ ਸਪਾਟਾ ਦਿਵਸ 'ਤੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਾਲਜ ਦੀ ਪਿ੍ੰਸੀਪਲ ਨਵਦੀਪ ਕੌਰ ਨੇ ਸੈਰ ਸਪਾਟ ਅਤੇ ਪ੍ਰਹਮਚਾਰੀ ਸਬੰਧੀ ਵਿਦਿਆਰਥੀਆਂ ਨਾਲ ਵਿਚਾਰ ...
ਗੋਲੂ ਕਾ ਮੋੜ, 25 ਜਨਵਰੀ (ਸੁਰਿੰਦਰ ਸਿੰਘ ਪੁਪਨੇਜਾ)- ਸਰਕਾਰੀ ਹਾਈ ਸਕੂਲ ਪਿੰਡੀ ਵਿਖੇ ਮੁੱਖ ਅਧਿਆਪਕਾ ਰਿੰਕਲ ਮੁੰਜਾਲ ਦੀ ਅਗਵਾਈ ਹੇਠ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਵੋਟਰ ਦਿਵਸ ਨਾਲ ਸੰਬੰਧਿਤ ਭਾਸ਼ਣ ਮੁਕਾਬਲੇ, ...
ਗੁਰੂਹਰਸਹਾਏ, 25 ਜਨਵਰੀ (ਹਰਚਰਨ ਸਿੰਘ ਸੰਧੂ)- ਸਥਾਨਕ ਸ਼ਹਿਰ ਦੇ ਅਗਰਵਾਲ ਕਾਲਜ ਆਫ਼ ਨਰਸਿੰਗ ਕਾਲਜ ਗੁਰੂਹਰਸਹਾਏ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ 'ਤੇ ਸ਼ਹਿਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਤੇ ਵੱਖ-ਵੱਖ ...
ਫ਼ਿਰੋਜ਼ਪੁਰ, 25 ਜਨਵਰੀ (ਤਪਿੰਦਰ ਸਿੰਘ)- ਪੰਜਾਬ ਮਿਊਾਸੀਪਲ ਪੈਨਸ਼ਨ ਐਸੋਸੀਏਸ਼ਨ ਫ਼ਿਰੋਜ਼ਪੁਰ/ਬਠਿੰਡਾ ਰੀਜਨ ਹੈੱਡ ਦਫ਼ਤਰ ਫ਼ਿਰੋਜ਼ਪੁਰ ਦੀ ਹੰਗਾਮੀ ਮੀਟਿੰਗ ਟਾਊਨ ਹਾਲ ਪਾਰਕ ਮਾਲ ਰੋਡ ਫ਼ਿਰੋਜ਼ਪੁਰ ਸ਼ਹਿਰ ਵਿਖੇ ਹੋਈ, ਜਿਸ ਵਿਚ 11/19 ਤੋਂ 1/2020 ਤੱਕ 3 ਮਹੀਨੇ ...
ਫ਼ਿਰੋਜ਼ਪੁਰ, 25 ਜਨਵਰੀ (ਤਪਿੰਦਰ ਸਿੰਘ)- ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਮਨੁੱਖੀ ਸਰੋਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 16 ਜਨਵਰੀ ਤੋਂ 30 ਜਨਵਰੀ ਤੱਕ ਸਵੱਛਤਾ ਪਖਵਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿਚ ਮਿਸ਼ਨ ਸਵੱਛ ਭਾਰਤ ਅਧੀਨ ਸਵੱਛਤਾ ...
ਮਖੂ, 25 ਜਨਵਰੀ (ਮੇਜਰ ਸਿੰਘ ਥਿੰਦ)- ਮਖੂ ਸ਼ਹਿਰ ਵਿਖੇ ਅੱਜ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਵਸਤੀ ਵਸਾਵਾ ਸਿੰਘ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਾਹਾਨਾਂ ਨਗਰ ਕੀਰਤਨ ਸਜਾਇਆ ਗਿਆ | ਪਿ੍ੰਸੀਪਲ ...
ਮਮਦੋਟ, 25 ਜਨਵਰੀ (ਜਸਬੀਰ ਸਿੰਘ ਕੰਬੋਜ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੂੰਬੜੀ ਵਾਲਾ ਵਿਖੇ ਬਤੌਰ ਅਧਿਆਪਕ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਪਰਮੋਟ ਹੋ ਕੇ ਮੁੱਖ ਅਧਿਆਪਕ ਵਜੋਂ ਸਰਕਾਰੀ ਹਾਈ ਸਕੂਲ ਕੜਮਾ ਵਿਖੇ ਚਾਰਜ ਸੰਭਾਲਣ ਪੁੱਜੇ ਮਾਸਟਰ ਚਰਨ ਸਿੰਘ ਦਾ ...
ਫ਼ਿਰੋਜ਼ਪੁਰ, 25 ਜਨਵਰੀ (ਗੁਰਿੰਦਰ ਸਿੰਘ)- ਰਾਜਸਥਾਨ ਦੇ ਕਈ ਜ਼ਿਲਿ੍ਹਆਂ 'ਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਟਿੱਡੀ ਦਲ ਪੰਜਾਬ ਵੱਲ ਰੁੱਖ ਕਰਦਿਆਂ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ 'ਚ ਵੀ ਦਾਖਲ ਹੋ ਗਿਆ ਹੈ, ਜਿਸ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ | ...
ਫ਼ਿਰੋਜ਼ਪੁਰ, 25 ਜਨਵਰੀ (ਤਪਿੰਦਰ ਸਿੰਘ)- ਬਸੰਤ ਦੇ ਤਿਉਹਾਰ ਮੌਕੇ ਚਾਈਨਾ ਦੀ ਡੋਰ ਨਾ ਵਰਤਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਦਾ ਇਕ ਸੈਮੀਨਾਰ ਪਿ੍ੰਸੀਪਲ ਜਗਦੀਪ ਪਾਲ ਸਿੰਘ ਦੀ ਅਗਵਾਈ ਹੇਠ ਸਵੇਰ ਦੀ ਸਭਾ ਵਿਚ ਕਰਵਾਇਆ ਗਿਆ, ਜਿਸ ਵਿਚ ਡਾ: ਕੇ.ਸੀ. ਅਰੋੜਾ ਚੇਅਰਮੈਨ ...
ਫ਼ਿਰੋਜ਼ਪੁਰ, 25 ਜਨਵਰੀ (ਤਪਿੰਦਰ ਸਿੰਘ)- ਅੱਜ ਰਾਸ਼ਟਰੀ ਵੋਟਰ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਵਲੋਂ ਮਯੰਕ ਫਾਊਾਡੇਸ਼ਨ ਨੂੰ ਜ਼ਿਲ੍ਹਾ ਪੱਧਰੀ ਮੈਰਾਥਨ ਦੌਰਾਨ ਵੱਧ-ਚੜ੍ਹ ਕੇ ਯੋਗਦਾਨ ਪਾਉਣ, ਵੋਟਰਾਂ ਨੂੰ ਜਾਗਰੂਕ ਕਰਨ ਲਈ ਸਾਈਕਲ ਰੈਲੀ ...
ਗੁਰੂਹਰਸਹਾਏ, 25 ਜਨਵਰੀ (ਪਿ੍ਥਵੀ ਰਾਜ ਕੰਬੋਜ ਪੱਤਰ ਪ੍ਰੇਰਕ)- ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਦੇ ਯੂਥ ਕੋਆਰਡੀਨੇਟਰ ਮੈਡਮ ਪਰਮਜੀਤ ਕੌਰ ਅਤੇ ਲੇਖਾਕਾਰ ਗੁਰਦੇਵ ਸਿੰਘ ਜੋਸਨ ਦੀ ਸੁਚੱਜੀ ਅਗਵਾਈ ਹੇਠ ਪਿੰਡ ਕਰੀ ...
ਜ਼ੀਰਾ, 25 ਜਨਵਰੀ (ਮਨਜੀਤ ਸਿੰਘ ਢਿੱਲੋਂ ਪੱਤਰ ਪ੍ਰੇਰਕ)- ਮਾਸਟਰ ਇੰਦਰਜੀਤ ਸਿੰਘ ਦੀ ਯਾਦ ਵਿਚ ਕਿ੍ਕਟ ਟੂਰਨਾਮੈਂਟ ਮਲਸੀਆਂ ਕਲਾਂ ਵਿਖੇ ਸ਼ਹਿਜ਼ਾਦਾ ਸੰਤ ਸਿੰਘ ਯੂਥ ਕਲੱਬ, ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਸ਼ੁਰੂ ਕਰਵਾਇਆ ਗਿਆ | ਇਸ ...
ਫ਼ਿਰੋਜ਼ਸ਼ਾਹ, 25 ਜਨਵਰੀ (ਸਰਬਜੀਤ ਸਿੰਘ ਧਾਲੀਵਾਲ ਪੱਤਰ ਪ੍ਰੇਰਕ)- ਹਰ ਸਾਲ ਦੀ ਤਰ੍ਹਾਂ ਬਸੰਤ ਪੰਚਮੀ ਟੂਰਨਾਮੈਂਟ ਸੁਸਾਇਟੀ ਬਾਜੀਦਪੁਰ ਵਲੋਂ ਇਲਾਕਾ ਨਿਵਾਸੀ ਨਗਰ ਨਿਵਾਸੀ ਐਨ.ਆਰ.ਆਈ ਭਰਾਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦੋ ...
ਗੋਲੂ ਕਾ ਮੋੜ, 25 ਜਨਵਰੀ (ਸੁਰਿੰਦਰ ਸਿੰਘ ਪੁਪਨੇਜਾ ਪੱਤਰ ਪ੍ਰੇਰਕ)- ਅਗਰਵਾਲ ਨਰਸਿੰਗ ਸਕੂਲ ਆਫ਼ ਨਰਸਿੰਗ ਗੁਰੂਹਰਸਹਾਏ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ, ਜਿਸ ਵਿਚ ਸੰਦੀਪ ਕੁਮਾਰ ਐਸ.ਐਲ.ਏ ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਏ ਉਤਾੜ ਨੂੰ ਤਹਿਸੀਲਦਾਰ ...
ਫ਼ਿਰੋਜ਼ਸ਼ਾਹ, 25 ਜਨਵਰੀ (ਸਰਬਜੀਤ ਸਿੰਘ ਧਾਲੀਵਾਲ ਪੱਤਰ ਪ੍ਰੇਰਕ)-ਇਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਢੀਂਡਸਾ 'ਤੇ ਸੂਬਾ ਸਰਕਾਰ ਮਿਹਰਬਾਨ ਹੋ ਗਈ ਹੈ | ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਨੂੰ 12.50 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਅੱਜ ਹਲਕਾ ...
ਲੱਖੋ ਕੇ ਬਹਿਰਾਮ/ਗੁਰੂਹਰਸਹਾਏ, 25 ਜਨਵਰੀ (ਰਾਜਿੰਦਰ ਸਿੰਘ ਹਾਂਡਾ, ਹਰਚਰਨ ਸਿੰਘ ਸੰਧੂ)- ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਨਾਗਰਿਕਤਾ ਕਾਨੂੰਨ ਵਿਚ ਕੀਤੀ ਗਈ ਸੋਧ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ...
ਗੁਰੂਹਰਸਹਾਏ, 25 ਜਨਵਰੀ (ਹਰਚਰਨ ਸਿੰਘ ਸੰਧੂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਗੁਰੂਹਰਸਹਾਏ ਦੀ ਮੀਟਿੰਗ ਰੇਲਵੇ ਪਾਰਕ ਵਿਖੇ ਯੂਨੀਅਨ ਦੀ ਬਲਾਕ ਪ੍ਰਧਾਨ ਕੁਲਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਤੇ ਇਸ ਮੀਟਿੰਗ ਦੌਰਾਨ ਯੂਨੀਅਨ ਦੀ ਕੌਮੀ ਪ੍ਰਧਾਨ ...
ਫ਼ਿਰੋਜ਼ਪੁਰ, 25 ਜਨਵਰੀ (ਤਪਿੰਦਰ ਸਿੰਘ)- ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਦੀ ਅਗਵਾਈ ਹੇਠ ਲੋਕਾਂ ਖ਼ਾਸ ਕਰ ਨਵੇਂ ਬਣੇ ਵੋਟਰਾਂ ਵਿਚ ਵੋਟਾਂ ਦੀ ਮਹੱਤਤਾ ਤੋਂ ਜਾਣੂੰ ਕਰਵਾਉਣ ਲਈ 10ਵੇਂ ਰਾਸ਼ਟਰੀ ਵੋਟਰ ਦਿਵਸ ਦਾ ...
ਫ਼ਿਰੋਜ਼ਪੁਰ, 25 ਜਨਵਰੀ (ਤਪਿੰਦਰ ਸਿੰਘ)- ਆਦਰਸ਼ ਪਬਲਿਕ ਸਕੂਲ ਬਾਜੀਦਪੁਰ ਵਿਖੇ ਦੇਸ਼ ਦੇ 71ਵੇਂ ਗਣਤੰਤਰ ਦਿਵਸ ਦੇ ਸਬੰਧ ਵਿਚ ਇਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ, ਸਕਿੱਟਾਂ ਅਤੇ ਡਾਂਸ ਪੇਸ਼ ਕੀਤੇ ਗਏ | ਇਸ ...
ਗੁਰੂਹਰਸਹਾਏ, 25 ਜਨਵਰੀ (ਹਰਚਰਨ ਸਿੰਘ ਸੰਧੂ)- ਪੁਲਿਸ ਵਿਭਾਗ ਵਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਗੁਰੂਹਰਸਹਾਏ ਪੁਲਿਸ ਨੂੰ ਭਾਰੀ ਸਫਲਤਾ ਮਿਲੀ ਹੈ | ਸਬ ਡਵੀਜ਼ਨ ਗੁਰੂਹਰਸਹਾਏ ਦੇ ਡੀ.ਐਸ.ਪੀ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਤਲਾਸ਼ੀ ਅਭਿਆਨ ਦੌਰਾਨ ...
ਫ਼ਿਰੋਜ਼ਸ਼ਾਹ, 25 ਜਨਵਰੀ (ਸਰਬਜੀਤ ਸਿੰਘ ਧਾਲੀਵਾਲ ਪੱਤਰ ਪ੍ਰੇਰਕ)- ਇਲਾਕੇ ਦੀ ਸਿੱਖਿਆ ਦੇ ਖੇਤਰ ਵਿਚ ਮੋਹਰੀ ਸੰਸਥਾ ਐਸ.ਐਮ ਇੰਟਰਨੈਸ਼ਨਲ ਕਾਨਵੈਂਟ ਸਕੂਲ ਫ਼ਿਰੋਜ਼ਸ਼ਾਹ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਰਾਜਿੰਦਰ ਸਿੰਘ ਬਰਾੜ ...
ਫ਼ਿਰੋਜ਼ਸ਼ਾਹ, 25 ਜਨਵਰੀ (ਸਰਬਜੀਤ ਸਿੰਘ ਧਾਲੀਵਾਲ ਪੱਤਰ ਪ੍ਰੇਰਕ)- ਭਾਰਤ ਦੇ 70ਵੇਂ ਗਣਤੰਤਰ ਦਿਵਸ ਦੇ ਸਮਾਗਮ ਸੁਰਜੀਤ ਮੈਮੋਰੀਅਲ ਐਜੂਕੇਸ਼ਨ ਸੁਸਾਇਟੀ ਮੱਲਵਾਲ ਦੇ ਅਧੀਨ ਚੱਲਦੇ ਸੀਨੀਅਰ ਸੈਕੰਡਰੀ ਸਕੂਲ ਅਤੇ ਬੀ.ਐੱਡ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ...
ਅਬੋਹਰ, 25 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਡੀ.ਏ.ਵੀ ਕਾਲਜ ਵਿਚ ਰਾਸ਼ਟਰੀ ਬਾਲਿਕਾ ਦਿਹਾੜੇ ਦੇ ਸਬੰਧ ਵਿਚ ਔਰਤ ਅਤੇ ਬਾਲ ਵਿਕਾਸ ਵਿਭਾਗ ਦੇ ਦਿਸਾਂ ਨਿਰਦੇਸ਼ਾਂ ਤੇ ਪਿ੍ੰਸੀਪਲ ਡਾ ਰਾਜੇਸ਼ ਕੁਮਾਰ ਮਹਾਜਨ ਦੀ ਅਗਵਾਈ ਵਿਚ ਬੇਟੀ ਬਚਾਓ ਬੇਟੀ ਪੜ੍ਹਾਓ ਮਿਸ਼ਨ ਤਹਿਤ ...
ਮੰਡੀ ਲਾਧੂਕਾ, 25 ਜਨਵਰੀ (ਰਾਕੇਸ਼ ਛਾਬੜਾ)-ਮੰਡੀ ਦੀ ਬਜਾਜ ਸਟਰੀਟ ਵਿਚੋਂ ਇਕ ਮੋਟਰਸਾਈਕਲ ਦਿਨ ਦਿਹਾੜੇ ਚੋਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ | ਮੰਡੀ ਦੇ ਗੁਰਮੁਖ ਸਿੰਘ ਪੁੱਤਰ ਦਲੀਪ ਸਿੰਘ ਨੇ ਦੱਸਿਆ ਕਿ ਉਹ ਮੰਡੀ ਦੇ ਬਜਾਜ ਸਟਰੀਟ ਵਿਚ ਕਿਰਾਏ ਦੇ ਮਕਾਨ ਵਿਚ ...
ਅਬੋਹਰ, 25 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)- ਮਹਾਂਰਿਸ਼ੀ ਦਯਾਨੰਦ ਕਾਲਜ ਆਫ਼ ਐਜੂਕੇਸ਼ਨ ਵਿਚ ਗਣਤੰਤਰਤਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕੀਤੇ | ਕਾਲਜ ਦੇ ਪਿ੍ੰਸੀਪਲ ਡਾਕਟਰ ਗੀਤਾ ਅਤੇ ਡਾਇਰੈਕਟਰ ...
ਜਲਾਲਾਬਾਦ, 25 ਜਨਵਰੀ (ਕਰਨ ਚੁਚਰਾ)- ਪੰਜਾਬ ਸਰਕਾਰ ਵਲੋਂ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਇਸੇ ਤਹਿਤ ਡੈਪੋ ਟੀਮ ਵਲੋਂ ਵੱਖ-ਵੱਖ ਸਕੂਲਾਂ-ਕਾਲਜਾਂ ਅਤੇ ਪਿੰਡਾਂ ਵਿਚ ਜਾ ਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ...
ਮੱਲਾਂਵਾਲਾ, 25 ਜਨਵਰੀ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)- ਬੀਤੇ ਦਿਨੀਂ ਕਿਸਾਨ ਵਲੋਂ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੇ ਸਬੰਧ 'ਚ ਥਾਣਾ ਮੱਲਾਂਵਾਲਾ ਵਿਚ ਤਿੰਨ ਵਿਅਕਤੀਆਂ ਦੇ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਗਿਆ | ਪੁਲਿਸ ਥਾਣਾ ਮੱਲਾਂਵਾਲਾ ਵਿਚ ...
ਫ਼ਾਜ਼ਿਲਕਾ, 25 ਜਨਵਰੀ (ਦਵਿੰਦਰ ਪਾਲ ਸਿੰਘ)-ਨਰੇਗਾ ਕਾਨੂੰਨ ਅਧੀਨ ਕਾਮਿਆਂ ਨੂੰ ਸਾਲ ਵਿਚ 100 ਦਿਨ ਕੰਮ ਦੇਣ ਦੀ ਬਜਾਏ ਸਰਕਾਰਾਾ ਵਲੋਂ ਸਿਰਫ਼ ਖ਼ਾਨਾਪੂਰਤੀ ਕਰਕੇ ਕਾਮਿਆਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿਚ ਅਧਿਕਾਰੀਆਾ ਵਲੋਂ ਨਾਜਾਇਜ਼ ...
ਫ਼ਾਜ਼ਿਲਕਾ, 25 ਜਨਵਰੀ (ਦਵਿੰਦਰ ਪਾਲ ਸਿੰਘ)-ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਬਲਾਕ ਫ਼ਾਜ਼ਿਲਕਾ ਦੀ ਇਕ ਮੀਟਿੰਗ ਪ੍ਰਧਾਨ ਡਾ. ਜਸਵਿੰਦਰ ਸਿੰਘ ਆਲਮ ਸ਼ਾਹ ਦੀ ਪ੍ਰਧਾਨਗੀ ਸਥਾਨਕ ਸੁੰਦਰ ਆਸ਼ਰਮ ਵਿਚ ਹੋਈ | ਇਸ ਮੀਟਿੰਗ ਵਿਚ ਡਾਕਟਰਾਂ ਨੇ ...
ਫ਼ਾਜ਼ਿਲਕਾ, 25 ਜਨਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਦਾ ਕਿਸਾਨ ਜੋ ਪਹਿਲਾਂ ਹੀ ਆਵਾਰਾ ਪਸ਼ੂਆਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ, ਹੁਣ ਟਿੱਡੀ ਦਲ ਨੇ ਪੰਜਾਬ ਦੇ ਕਿਸਾਨਾਂ ਨੂੰ ਨਵੇਂ ਵਖਤਾਂ ਵਿਚ ਪਾ ਦਿੱਤਾ ਹੈ | ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ...
ਜਲਾਲਾਬਾਦ, 25 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਪੰਜਾਬ ਖੇਤ ਮਜ਼ਦੂਰ ਸਭਾ (ਰਜਿ.) ਦੀ ਇਕਾਈ ਬਲਾਕ ਜਲਾਲਾਬਾਦ ਵਲੋਂ ਵਿਧਾਇਕ ਰਮਿੰਦਰ ਸਿੰਘ ਆਵਲਾ ਨੂੰ ਮੁੱਖ ਮੰਤਰੀ ਦੇ ਨਾਂਅ 'ਤੇ ਮੰਗ ਪੱਤਰ ਦਿੱਤਾ ਗਿਆ | ਇਸ ਸਬੰਧੀ ਪੰਜਾਬ ਖੇਤ ਮਜ਼ਦੂਰ ਸਭਾ ਦੇ ਬਲਾਕ ਪ੍ਰਧਾਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX