ਬਠਿੰਡਾ, 25 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਦਲ ਖ਼ਾਲਸਾ ਅਤੇ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ 25 ਜਨਵਰੀ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਬਠਿੰਡਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਇਕੱਤਰਤਾ ਕੀਤੀ ਗਈ ਉਪਰੰਤ ਬਠਿੰਡਾ ਦੇ ਪ੍ਰਮੁੱਖ ਬਾਜ਼ਾਰਾਂ 'ਚ ਰੋਸ ਮਾਰਚ ਕੱਢਿਆ ਗਿਆ ਤੇ ਕੇਂਦਰ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਲੱਖਾ ਸਿਧਾਣਾ, ਦਲ ਖ਼ਾਲਸਾ ਦੇ ਗੁਰਵਿੰਦਰ ਸਿੰਘ ਬਠਿੰਡਾ, ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਪੈੱ੍ਰਸ ਸਕੱਤਰ ਸੁਖਦੇਵ ਸਿੰਘ ਕਾਲਾ, ਮੁਸਲਿਮ ਆਗੂ ਅਸ਼ਰਫ਼ ਖ਼ਾਨ, ਸੁਖਦੇਵ ਖ਼ਾਨ ਦੀ ਅਗਵਾਈ 'ਚ ਬੰਦ ਨੂੰ ਸਫਲ ਬਣਾਉਣ ਲਈ ਗੁਰਦੁਆਰਾ ਸਿੰਘ ਸਭਾ ਤੋਂ ਇਕ ਰੋਸ ਮਾਰਚ ਵੀ ਕੱਢਿਆ ਗਿਆ ਜੋ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਬੈਂਕ ਬਾਜ਼ਾਰ, ਧੋਬੀ ਬਾਜ਼ਾਰ, ਸਦਭਾਵਨਾ ਚੌਾਕ ਰੇਲਵੇ ਸਟੇਸ਼ਨ ਰੋਡ ਤੋਂ ਹੁੰਦਾ ਹੋਇਆ ਮਾਲ ਰੋਡ 'ਚੋਂ ਹੋ ਕੇ ਗੁਰਦੁਆਰਾ ਸਿੰਘ ਸਭਾ ਜਾ ਕੇ ਸਮਾਪਤ ਹੋਇਆ | ਇਸ ਮੌਕੇ ਰੋਸ ਮਾਰਚ 'ਚ ਸ਼ਾਮਿਲ ਆਗੂਆਂ ਨੇ ਕੇਂਦਰ ਸਰਕਾਰਿਖ਼ਲਾਫ਼ ਨਾਅਰੇ ਬਾਜ਼ੀ ਕਰਦਿਆਂ ਸਾਰਿਆਂ ਨੂੰ ਇਸ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਲੱਖਾ ਸਿਧਾਣਾ, ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਕਿਹਾ ਕਿ ਅੱਜ ਦਾ ਇਹ ਬੰਦ ਮੋਦੀ ਸਰਕਾਰ ਦੇ ਫੁੱਟ ਪਾਊ ਫ਼ੈਸਲਿਆਂ ਨੂੰ ਰੱਦ ਕਰਵਾਉਣ, ਕਸ਼ਮੀਰ 'ਚ ਧਾਰਾ 370 ਨੂੰ ਤੋੜਨ ਦੇ ਵਿਰੋਧ 'ਚ,ਨਾਗਰਿਕਤਾ ਸੋਧ ਕਾਨੂੰਨ ਐਨ.ਆਰ.ਸੀ. ਤੇ ਜੇ. ਐਨ. ਯੂ. ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਢਾਹੇ ਕਹਿਰ ਆਦਿ ਦੇ ਰੋਸ ਵਜੋਂ ਕੀਤਾ ਗਿਆ ਹੈ | ਦਲ ਖ਼ਾਲਸਾ ਦੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਭਰਮ ਪਾਲੀ ਬੈਠੀ ਹੈ ਕਿ ਉਹ ਜਨਤਾ ਨੂੰ ਡੰਡੇ ਨਾਲ ਦਬਾਅ ਲਵੇਗੀ, ਪਰ ਅਜਿਹਾ ਕਿਸੇ ਹਾਲਤ 'ਚ ਸੰਭਵ ਨਹੀਂ ਹੋ ਸਕੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਅਜਿਹੇ ਫੁੱਟ ਪਾਊ ਫ਼ੈਸਲਿਆਂ ਨਾਲ ਆਪਸੀ ਭਾਈਚਾਰਕ ਏਕਤਾ 'ਚ ਵੰਡੀਆਂ ਪਾਉਣੀਆਂ ਚਾਹੁੰਦੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਹੱਥਾਂ 'ਚ ਕਾਲੇ ਝੰਡੇ ਲੈ ਕੇ ਪ੍ਰਦਰਸ਼ਨਕਾਰੀਆਂ ਵਲੋਂ ਬਾਜ਼ਾਰਾਂ 'ਚ ਕੱਢੇ ਗਏ ਇਸ ਰੋਸ ਮਾਰਚ ਦੌਰਾਨ ਦੁਕਾਨਦਾਰਾਂ ਨੂੰ ਇਸ ਬੰਦ 'ਚ ਆਪਣੀਆਂ ਦੁਕਾਨਾਂ ਬੰਦ ਰੱਖ਼ ਕੇ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਜਿਸ ਨੂੰ ਮੰਨਦਿਆਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਇਕ ਵਾਰ ਬੰਦ ਕਰ ਦਿੱਤੀਆਂ ਇਸ ਉਪਰੰਤ ਜਿਉ ਹੀ ਇਹ ਮਾਰਚ ਅੱਗੇ ਵੱਧ ਗਿਆ ਤਾਂ ਕੁਝ ਸਮੇਂ ਬਾਅਦ ਸਾਰਾ ਬਾਜ਼ਾਰ ਮੁੜ ਖੁੱਲ੍ਹ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਪੁਲਿਸ ਤਾਇਨਾਤ ਰਹੀ ਤੇ ਕੁੱਲ ਮਿਲਾ ਕੇ ਇਸ ਬੰਦ ਦਾ ਅੰਸ਼ਿਕ ਹੁੰਗਾਰਾ ਮਿਲਿਆ ਤੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜੀ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ | ਇਸ ਮੌਕੇ ਗੁਰਚਰਨ ਸਿੰਘ ਕੋਟਲੀ, ਪੱਪੀ ਮਲਕਾਣਾ, ਜਗਸੀਰ ਸੀਰਾ ਕੋਟਸ਼ਮੀਰ ਸਮੇਤ ਵੱਡੀ ਗਿਣਤੀ 'ਚ ਦਲ ਖ਼ਾਲਸਾ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਹਾਜ਼ਰ ਸਨ |
ਮਹਿਰਾਜ, 25 ਜਨਵਰੀ (ਸੁਖਪਾਲ ਮਹਿਰਾਜ)-ਬਾਲ ਵਿਕਾਸ ਵਿਭਾਗ ਫੂਲ ਦੇ ਨਵੇਂ ਆਏ ਸੀ. ਡੀ. ਪੀ. ਓ. ਊਸ਼ਾ ਰਾਣੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੁਪਰਵਾਈਜ਼ਰ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਸੈਂਟਰ 311 ਪੱਤੀ ਕਰਮਚੰਦ ਮਹਿਰਾਜ ਵਿਖੇ 'ਬੇਟੀ ਬਚਾਓ ਬੇਟੀ ਪੜ੍ਹਾਓ' ...
ਬਠਿੰਡਾ ਛਾਉਣੀ, 25 ਜਨਵਰੀ (ਪਰਵਿੰਦਰ ਸਿੰਘ ਜੌੜਾ)-ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ 4 ਲੱਖ ਰੁਪਏ ਲੈ ਕੇ ਮਕਾਨ ਦੀ ਰਜਿਸਟਰੀ ਨਾ ਕਰਾਉਣ ਦੇ ਦੋਸ਼ਾਂ ਤਹਿਤ ਦੋ ਜਣਿਆਂ ਿਖ਼ਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ | ਮੁੱਦਈ ਵਿਜੇ ਕੁਮਾਰ ਪੁੱਤਰ ਕਸ਼ਮੀਰਾ ਸਿੰਘ ...
ਰਾਮਾਂ ਮੰਡੀ, 25 ਜਨਵਰੀ (ਗੁਰਪ੍ਰੀਤ ਸਿੰਘ ਅਰੋੜਾ) - ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ), ਦਲ ਖ਼ਾਲਸਾ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਅੱਜ ਦੇ ਪੰਜਾਬ ਬੰਦ ਦੇ ਸੱਦੇ ਦਾ ਸ਼ਹਿਰ 'ਚ ਕੋਈ ਖ਼ਾਸ ਅਸਰ ਵੇਖਣ ਨੂੰ ਨਹੀਂ ਮਿਲਿਆ | ਸ਼ਹਿਰ ਦੇ ਬਾਜ਼ਾਰ ਆਮ ਦਿਨਾਂ ਵਾਂਗ ...
ਸੰਗਤ ਮੰਡੀ, 25 ਜਨਵਰੀ (ਸ਼ਾਮ ਸੁੰਦਰ ਜੋਸ਼ੀ)- ਸੰਗਤ ਕੈਂਚੀਆਂ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਮੋਟਰ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ | ਹਰਭਜਨ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਸ਼ੇਰਗੜ੍ਹ ਮੋਟਰਸਾਈਕਲ 'ਤੇ ਜਾ ਰਿਹਾ ਸੀ | ਰਸਤੇ 'ਚ ਸੰਗਤ ਕੈਂਚੀਆਂ ਨਜ਼ਦੀਕ ...
ਬਠਿੰਡਾ ਛਾਉਣੀ, 25 ਜਨਵਰੀ (ਪਰਵਿੰਦਰ ਸਿੰਘ ਜੌੜਾ)-ਬਠਿੰਡਾ ਪੁਲਿਸ ਨੇ ਪਤੀ-ਪਤਨੀ ਕੋਲੋਂ 17 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਸਹਾਇਕ ਥਾਣੇਦਾਰ ਲਾਭ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਮੁਲਤਾਨੀਆ ਓਵਰ ਬਿ੍ਜ ਦੇ ਹੇਠਾਂ ਲਗਾਏ ਗਏ ਨਾਕੇ ਦੌਰਾਨ ਸ਼ੱਕ ਦੇ ਆਧਾਰ 'ਤੇ ...
ਜੋਗਾ, 25 ਜਨਵਰੀ (ਪ. ਪ.)- ਅਲਪਾਇਨ ਵੈਲੀ ਪਬਲਿਕ ਸਕੂਲ ਅਕਲੀਆ ਵਿਖੇ ਬੱਚਿਆਂ ਦੀ ਪ੍ਰਤਿਭਾ ਖੋਜਨ ਲਈ ਅਲਪਾਇਨ ਵੈਲੀ ਪ੍ਰਤਿਭਾ ਖੋਜ ਪ੍ਰੀਖਿਆ ਕਰਵਾਈ ਜਾ ਰਹੀ ਹੈ | ਪਿ੍ੰਸੀਪਲ ਵਿਕਾਸ ਸ਼ਰਮਾ ਨੇ ਦੱਸਿਆ ਕਿ ਇਸ ਵਿਚ ਤੀਜੀ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀ ਹਿੱਸਾ ਲੈ ...
ਸੰਗਤ ਮੰਡੀ, 25 ਜਨਵਰੀ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ) ਥਾਣਾ ਸੰਗਤ ਅਧੀਨ ਪੈਂਦੇ ਪਿੰਡ ਪੱਕਾ ਕਲਾਂ ਵਿਖੇ ਤਿੰਨ ਵੱਖ-ਵੱਖ ਕਿਸਾਨਾਂ ਦੇ ਖੇਤਾਂ 'ਚ ਲੱਗੇ ਬਿਜਲੀ ਦੇ ਟਰਾਂਸਫ਼ਾਰਮਰਾਂ ਦਾ ਸਾਮਾਨ ਇਕੋ ਰਾਤ ਚੋਰੀ ਹੋ ਜਾਣ ਕਾਰਨ ਕਿਸਾਨਾਂ ਦਾ ਹਜ਼ਾਰਾਂ ...
ਬਠਿੰਡਾ ਛਾਉਣੀ, 25 ਜਨਵਰੀ (ਪਰਵਿੰਦਰ ਸਿੰਘ ਜੌੜਾ)-ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਐਨ. ਐਫ. ਐਲ. ਕੁਆਟਰ ਬਠਿੰਡਾ ਦੇ ਰਹਿਣ ਵਾਲੇ ਗੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਜ਼ਿਲ੍ਹਾ ਪੁਲਿਸ ਨੂੰ ਕੀਤੀ ਸ਼ਿਕਾਇਤ ...
ਮਹਿਰਾਜ, 25 ਜਨਵਰੀ (ਸੁਖਪਾਲ ਮਹਿਰਾਜ)- ਜ਼ਿਲ੍ਹਾ ਚੋਣ ਅਫ਼ਸਰ ਦੀਆਂ ਹਦਾਇਤਾਂ ਤਹਿਤ ਕਸਬਾ ਮਹਿਰਾਜ ਵਿਖੇ ਪੱਤੀ ਕਰਮ ਚੰਦ ਬਘੇਲੇ ਦੀ ਧਰਮਸ਼ਾਲਾ 'ਚ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਬੀ. ਐਲ. ਓ. ਹਰਦੀਪ ਸਿੰਘ ਨੇ ਦੱਸਿਆ ਕਿ ਹਰੇਕ ਯੋਗ ਨਾਗਰਿਕ ਨੂੰ ਆਪਣੀ ਵੋਟ ...
ਬਠਿੰਡਾ, 25 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਜਨਸ਼ਕਤੀ ਮਜ਼ਦੂਰ ਸਭਾ, ਐਨ.ਐਫ.ਐਲ. ਦੇ ਵਰਕਰਾਂ ਦੀ ਅਹਿਮ ਇਕੱਤਰਤਾ ਲੋਜਪਾ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ 'ਚ ਹੋਈ | ਇਸ ਮੌਕੇ ਐਨ.ਐਫ.ਐਲ. 'ਚ ਠੇਕੇਦਾਰੀ ਸਿਸਟਮ ਤਹਿਤ ਕੰਮ ਕਰਦੇ ਕਾਮਿਆਂ ਨੇ ...
ਤਲਵੰਡੀ ਸਾਬੋ, 25 ਜਨਵਰੀ (ਰਵਜੋਤ ਸਿੰਘ ਰਾਹੀ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ਼ ਲਾਅ ਵਿਖੇ ਰਾਸ਼ਟਰੀ ਵੋਟਰ ਦਿਵਸ ਡਾ. ਅਰਪਨਾ ਬਾਂਸਲ ਡੀਨ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਡਾ. ਨਰਿੰਦਰ ਸਿੰਘ ਡਾਇਰੈਕਟਰ ਫਾਇਨਾਂਸ ਨੇ ਵਿਦਿਆਰਥੀਆਂ ਨੂੰ ...
ਬਠਿੰਡਾ ਛਾਉਣੀ, 25 ਜਨਵਰੀ (ਪਰਵਿੰਦਰ ਸਿੰਘ ਜੌੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿਖੇ ਸਾਲਾਨਾ ਸਪੋਰਟਸ ਮੀਟ ਜਗਦੀਸ਼ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਅਤੇ ਰਾਜਿੰਦਰ ਕੁਮਾਰ ਪੀ.ਟੀ.ਆਈ. ਦੀ ਅਗਵਾਈ ਵਿਚ ਕਰਵਾਈ ਗਈ | ਮੁੱਖ ਮਹਿਮਾਨ ਵਜੋਂ ...
ਭਗਤਾ ਭਾਈਕਾ, 25 ਜਨਵਰੀ (ਸੁਖਪਾਲ ਸਿੰਘ ਸੋਨੀ)- ਚੋਣ ਕਮਿਸ਼ਨਰ ਪੰਜਾਬ ਦੇ ਨਿਰਦੇਸ਼ਾਂ ਤਹਿਤ ਸਥਾਨਕ ਸ਼ਹਿਰ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਸ ਸਮੇਂ ਵਾਰਡ ਨੰਬਰ 18 ਤੋਂ 29 ਅੰਦਰ ਸੁਪਰਵਾਈਜ਼ਰ ਗੁਰਮੇਲ ਸਿੰਘ ਐਸ.ਡੀ.ਓ. ਭਗਤਾ ਭਾਈਕਾ, ਸਹਾਇਕ ਸੁਪਰਵਾਈਜ਼ਰ ...
ਗੋਨਿਆਣਾ, 25 ਜਨਵਰੀ (ਲਛਮਣ ਦਾਸ ਗਰਗ)-ਐਸ.ਐਸ.ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ (ਬਠਿੰਡਾ) ਵਿਖੇ ਗਣਤੰਤਰ ਦਿਵਸ ਤੇ ਵੋਟਰ ਦਿਵਸ ਦੇ ਸਬੰਧ 'ਚ ਸਮਾਗਮ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗਾਣ ਨਾਲ ਕੀਤੀ ਗਈ | ਉਪਰੰਤ ਕਾਲਜ ਦੇ ਪਿ੍ੰਸੀਪਲ ਡਾ. ...
ਭਗਤਾ ਭਾਈਕਾ, 25 ਜਨਵਰੀ (ਸੁਖਪਾਲ ਸਿੰਘ ਸੋਨੀ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ ਪਿ੍ੰਸੀਪਲ ਡਾ.ਗੋਬਿੰਦ ਸਿੰਘ ਦੀ ਅਗਵਾਈ ਅਧੀਨ ਫ਼ੈਸ਼ਨ ਟੈਕਨਾਲੋਜੀ ਵਿਭਾਗ ਵਲੋਂ ਤਿੰਨ ਰੋਜ਼ਾ ਪੇਂਟਿੰਗ ਤੇ ਆਰਟ ਐਾਡ ਕਰਾਫ਼ਟ ਦੀ ਵਰਕਸ਼ਾਪ ਅੱਜ ਸਮਾਪਤ ...
ਰਾਮਾਂ ਮੰਡੀ, 25 ਜਨਵਰੀ (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡ ਰਾਮਾਂ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਜ਼ਬੂਤ ਲੋਕਤੰਤਰ ਲਈ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਕੈਂਪ ਲਗਾ ਕੇ ਨਵੇਂ ਬਣੇ ਵੋਟਰ ...
ਬਠਿੰਡਾ ਛਾਉਣੀ, 25 ਜਨਵਰੀ (ਪਰਵਿੰਦਰ ਸਿੰਘ ਜੌੜਾ)-ਕੇਂਦਰੀ ਜੇਲ੍ਹ ਬਠਿੰਡਾ ਵਿਖੇ ਹਵਾਲਾਤੀ ਦੇ ਪਹਿਨੇ ਹੋਏ ਬੂਟਾਂ ਵਿਚੋਂ ਸੁਲਫ਼ਾ ਅਤੇ ਖ਼ਾਲੀ ਸਿਗਰਟਾਂ ਬਰਾਮਦ ਹੋਈਆਂ ਹਨ | ਮੁਲਜ਼ਮ ਿਖ਼ਲਾਫ਼ ਥਾਣਾ ਛਾਉਣੀ ਵਿਖੇ ਪਰਚਾ ਦਰਜ ਕੀਤਾ ਗਿਆ ਹੈ | ਸਹਾਇਕ ਸੁਪਰਡੰਟ ...
ਰਾਮਾਂ ਮੰਡੀ, 25 ਜਨਵਰੀ (ਤਰਸੇਮ ਸਿੰਗਲਾ)- ਵਿਕਰਾਂਤ ਗੋਇਲ ਐਡਵੋਕੇਟ ਪੁੱਤਰ ਅਜੀਤ ਗੁਪਤਾ ਪ੍ਰਧਾਨ ਐਸ.ਐਸ.ਐਨ.ਆਰੀਆ ਸੀਨੀਅਰ ਸੈਕੰਡਰੀ ਸਕੂਲ ਵਲੋਂ ਆਪਣੀ ਸਵ.ਮਾਤਾ ਪ੍ਰਵੀਨ ਗੁਪਤਾ ਦੀ ਯਾਦ 'ਚ ਲੋਕ ਭਲਾਈ ਸੇਵਾ ਸਮਿਤੀ ਨੂੰ ਦਾਨ ਵਜੋਂ ਦਿੱਤੀ ਗਈ ਇਕ ਵੀਲ੍ਹ ਚੇਅਰ ...
ਬੱਲੂਆਣਾ, 25 ਜਨਵਰੀ (ਗੁਰਨੈਬ ਸਾਜਨ)- ਝੁੰਬਾ ਝੁੰਬਾ ਤੋਂ ਬੱਲੂਆਣਾ ਪਿੰਡ ਨੂੰ ਮਿਲਾਉਣ ਵਾਲੀ ਸੜਕ ਥਾਾ ਥਾਾ ਤੋਂ ਟੁੱਟੀ ਹੋਣ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਾ ਦੇ ਵਲੰਟਰੀਆਾ ਵੱਲੋਂ ਸੜਕ ਵਿਭਾਗ ਦੇ ਅਧਿਕਾਰੀਆਾ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ¢ ...
ਬਠਿੰਡਾ, 25 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਸਥਾਨਕ ਐਸ. ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਜਿਸ 'ਚ ਜੈਜੀਤ ਸਿੰਘ ਜੌਹਲ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇਵਲ ਕ੍ਰਿਸ਼ਨ ਅਗਰਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ...
ਮਹਿਰਾਜ, 25 ਜਨਵਰੀ (ਸੁਖਪਾਲ ਮਹਿਰਾਜ) - ਨਾਗਰਿਕਤਾ ਸੋਧ ਕਾਨੰੂਨ ਦੇ ਵਿਰੋਧ 'ਚ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜੋ ਕਸਬਾ ਮਹਿਰਾਜ ਵਿਖੇ ਬੇਅਸਰ ਵੇਖਿਆ ਗਿਆ, ਕਿਉਂਕਿ ਇਥੇ ਵੱਖ-ਵੱਖ ਦੁਕਾਨਾਂ ਆਮ ਵਾਂਗ ...
ਬੱਲੂਆਣਾ, 25 ਜਨਵਰੀ (ਗੁਰਨੈਬ ਸਾਜਨ)- ਦਿਉਣ ਖ਼ੁਰਦ ਵਿਖੇ ਖੇਤਾਾ ਵਿਚ ਰਹਿੰਦੇ ਕਿਸਾਨ ਦੇ ਘਰ ਦੇ ਬਾਹਰ ਖੜ੍ਹੀ ਟਰਾਲੀ ਚੋਰਾਾ ਨੇ ਬਹੁਤ ਹੀ ਨਾਟਕੀ ਢੰਗ ਨਾਲ ਚੋਰੀ ਕੀਤੀ ਜਦੋਂ ਕਿ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਚੋਰੀ ਦੀ ਭਿਣਕ ਤੱਕ ਵੀ ਨਹੀਂ ਲੱਗੀ¢ ਚੋਰੀ ...
ਤਲਵੰਡੀ ਸਾਬੋ, 25 ਜਨਵਰੀ (ਰਣਜੀਤ ਸਿੰਘ ਰਾਜੂ)-ਰਾਜਸਥਾਨ 'ਚ ਟਿੱਡੀਦਲ ਵਲੋਂ ਫ਼ਸਲਾਂ ਦੀ ਤਬਾਹੀ ਉਪਰੰਤ ਪੰਜਾਬ ਵੱਲ ਮੂੰਹ ਕਰਨ ਦੀਆਂ ਖ਼ਬਰਾਂ ਉਪਰੰਤ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ 'ਚ ਖੇਤਾਂ ਵਿਚੋਂ ਟਿੱਡੀਦਲ ਦੇ ਕੀਟ ਮਿਲਣ ਦੀਆਂ ਘਟਨਾਵਾਂ ਦੇ ਵਧ ਜਾਣ ਨਾਲ ...
ਬਰੇਟਾ, 25 ਜਨਵਰੀ (ਪ. ਪ.)- ਸਥਾਨਕ ਸ਼ਹਿਰ ਦੇ ਵੱਖ-ਵੱਖ ਬੂਥਾਂ 'ਤੇ ਵੋਟਰ ਦਿਵਸ ਮਨਾਇਆ ਗਿਆ | ਨਗਰ ਕੌਾਸਲ ਇੰਸਪੈਕਟਰ ਬੀਰਬਲ ਦਾਸ ਤੇ ਸਹਾਇਕ ਵਿਜੈ ਕੁਮਾਰ ਜੈਨ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਬੂਥ ਲੈਵਲ ਅਫ਼ਸਰਾਂ ਵਲੋਂ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਦੱਸਦੇ ...
ਬੱਲੂਆਣਾ, 25 ਜਨਵਰੀ (ਗੁਰਨੈਬ ਸਾਜਨ)-ਇੱਟਾਂ ਦੇ ਭੱਠਿਆਂ 'ਤੇ ਇੱਟਾਂ ਦੀ ਪਥੇਰ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਾ ਦੇ ਬੱਚਿਆਾ ਪਾਸੋਂ ਬਾਲ ਮਜ਼ਦੂਰੀ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ¢ ਬਠਿੰਡਾ ਬਲਾਕ ਦਿਹਾਤੀ 'ਚ ਇੱਟਾਾ ਦੇ ਭੱਠੇ ਦੇ ਮਾਲਕਾਾ ਦਾ ਕਹਿਣਾ ਹੈ ...
ਤਲਵੰਡੀ ਸਾਬੋ, 25 ਜਨਵਰੀ (ਰਣਜੀਤ ਸਿੰਘ ਰਾਜੂ)- ਬੀਤੇ ਸਮੇਂ 'ਚ ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਪਿੰਡ ਮਾਹੀਨੰਗਲ ਦੇ ਸਰਕਾਰੀ ਸੈਕੰਡਰੀ ਸਕੂਲ ਦੀ ਚਾਰਦੀਵਾਰੀ ਲਈ ਦਿੱਤੀ ਗਈ ਗ੍ਰਾਂਟ ਨਾਲ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ...
ਬਠਿੰਡਾ, 25 ਜਨਵਰੀ (ਕੰਵਲਜੀਤ ਸਿੰਘ ਸਿੱਧੂ) ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰੀ ਤੇ 93 ਬਠਿੰਡਾ (ਦਿਹਾਤੀ) ਵਿਧਾਨ ਸਭਾ ਹਲਕੇ ਦਾ ਸਾਂਝੇ ਤੌਰ 'ਤੇ ਰਾਸ਼ਟਰੀ ਵੋਟਰ ਦਿਵਸ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨ ਵਿਖੇ ਮਨਾਇਆ ਗਿਆ | ਇਸ ...
ਰਾਮਪੁਰਾ ਫੂਲ, 25 ਜਨਵਰੀ(ਨਰਪਿੰਦਰ ਸਿੰਘ ਧਾਲੀਵਾਲ)-ਆਜ਼ਾਦੀ ਦੇ 73 ਵਰਿ੍ਹਆਂ ਬਾਅਦ ਵੀ ਰਾਮਪੁਰਾ ਫੂਲ ਦੇ ਲੋਕ ਮੁਸ਼ਕਿਲਾਂ ਨਾਲ ਜੂਝ ਰਹੇ ਹਨ | 50 ਹਜ਼ਾਰ ਤੋਂ ਵੱਧ ਆਬਾਦੀ ਵਾਲਾ ਇਹ ਸ਼ਹਿਰ 21 ਵਾਰਡਾਂ 'ਚ ਵੰਡਿਆ ਹੋਇਆ ਹੈ | ਕਰੋੜਾਂ ਰੁਪਏ ਖ਼ਰਚਣ ਦੇ ਬਾਵਜੂਦ ਲੋਕ ...
ਗੋਨਿਆਣਾ, 25 ਜਨਵਰੀ (ਬਰਾੜ ਆਰ. ਸਿੰਘ/ਲਛਮਣ ਦਾਸ ਗਰਗ/ਮਨਦੀਪ ਸਿੰਘ ਮੱਕੜ)- ਗੋਨਿਆਣਾ ਸ਼ਹਿਰ ਦੇ ਲਾਗਲੇ ਪਿੰਡ ਬਲਾਹੜ ਵਿੰਝੂ ਕੋਲ ਜੈਤੋ ਬਾਈਪਾਸ 'ਤੇ ਵਾਪਰੇ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਚਾਲਕ ਨੂੰ ਇਕ ਤੇਜ਼ ਰਫ਼ਤਾਰ ਬੱਸ ਦੁਆਰਾ ਕੁਚਲੇ ਜਾਣ 'ਤੇ ਮੋਟਰ-ਸਾਈਕਲ ...
ਭੁੱਚੋ ਮੰਡੀ, 25 ਜਨਵਰੀ (ਬਿੱਕਰ ਸਿੰਘ ਸਿੱਧੂ)- ਬੀਤੀ ਰਾਤ ਖੇਤ 'ਚ ਕਣਕ ਨੂੰ ਪਾਣੀ ਲਗਾ ਰਹੇ ਕਿਸਾਨ ਕਿ੍ਪਾਲ ਸਿੰਘ (45) ਪੁੱਤਰ ਦਲੀਪ ਸਿੰਘ ਵਾਸੀ ਭੁੱਚੋ ਕਲਾਂ ਦੀ ਕੋਈ ਜ਼ਹਿਰੀਲਾ ਜਾਨਵਰ ਲੜਨ ਨਾਲ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿ੍ਤਕ ਦੇ ਵੱਡੇ ਭਰਾ ...
ਭੁੱਚੋ ਮੰਡੀ, 25 ਜਨਵਰੀ (ਬਿੱਕਰ ਸਿੰਘ ਸਿੱਧੂ)- ਰਾਸ਼ਟਰੀ ਵੋਟਰ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ ਵਿਖੇ ਨੌਜਵਾਨਾਂ ਨੂੰ ਆਪਣੀ ਵੋਟ ਬਣਵਾਉਣ ਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਸਮਾਗਮ ਕਰਵਾਇਆ ਗਿਆ ...
ਰਾਮਾਂ ਮੰਡੀ, 25 ਜਨਵਰੀ (ਅਮਰਜੀਤ ਸਿੰਘ ਲਹਿਰੀ)- ਰਾਜਸਥਾਨ ਦੇ ਕਈ ਜ਼ਿਲਿਆਂ 'ਚ ਫ਼ਸਲ ਦੀ ਭਾਰੀ ਤਬਾਹੀ ਕਰਨ ਪਿੱਛੋਂ ਹੁਣ ਟਿੱਡੀਆਂ ਨੇ ਰਾਮਾਂ ਥਾਣਾ ਅਧੀਨ ਪੈਂਦੇ ਪਿੰਡ ਸੇਖੂ ਵਿਖੇ ਕਣਕ ਤੇ ਸਰੋਂ੍ਹ ਦੀ ਫ਼ਸਲ 'ਤੇ ਹਮਲਾ ਕਰ ਦਿੱਤਾ ਹੈ, ਕਿਸਾਨ ਆਪਣੇ ਪੱਧਰ 'ਤੇ ...
ਸੀਗੋ ਮੰਡੀ, 25 ਜਨਵਰੀ (ਲਕਵਿੰਦਰ ਸ਼ਰਮਾ)- ਪਿੰਡ ਮਿਰਜੇਆਣਾ ਤੇ ਮੈਨੂੰਆਣਾ ਦੇ ਕਿਸਾਨਾਾ ਦੀਆਂ ਫ਼ਸਲਾਂ 'ਤੇ ਟਿਡੀਦਲ ਨੇ ਹਮਲਾ ਕਰ ਦਿੱਤਾ ਤੇ ਕਿਸਾਨਾਾ ਤੁਰੰਤ ਲਾਮਬੰਦ ਹੋ ਗਏ ਹਨ ¢ਇਸ ਸਬੰਧੀ ਕਿਸਾਨ ਸੰਦੀਪ ਸਿੰਘ, ਸੁਖਪਾਲ ਸਿੰਘ ਮੈਨੂੰਆਣਾ ਨੇ ਦੱਸਿਆ ਉਹ ਆਪਣੇ ...
ਮਸਤੂਆਣਾ ਸਾਹਿਬ, 24 ਜਨਵਰੀ (ਦਮਦਮੀ) - ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਬਹਾਦਰਪੁਰ ਵਿਖੇ ਮੀਟਿੰਗ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਅਤੇ 5 ਫਰਵਰੀ ਨੂੰ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਘਿਰਾਓ ਕਰਨ ਦਾ ਸੱਦਾ ਵੀ ਦਿੱਤਾ ਗਿਆ | ਇਸ ਮੌਕੇ ...
ਮਸਤੂਆਣਾ ਸਾਹਿਬ, 25 ਜਨਵਰੀ (ਦਮਦਮੀ)- 20ਵੀਂ ਸਦੀ ਦੀ ਮਹਾਨ ਸ਼ਖ਼ਸੀਅਤ ਵਿੱਦਿਆ ਦਾਨੀ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ 28 ਤੋਂ 30 ਜਨਵਰੀ ਤੱਕ ਗੁਰਦੁਆਰਾ ਸਾਹਿਬ ਜੋਤੀ ਸਰੂਪ ਸੰਗਰੂਰ ...
ਸੁਨਾਮ ਊਧਮ ਸਿੰਘ ਵਾਲਾ, 25 ਜਨਵਰੀ (ਧਾਲੀਵਾਲ, ਭੁੱਲਰ) -ਪਿਛਲੇ ਕਈ ਦਹਾਕਿਆਂ ਤੋਂ ਚੱਲੇ ਆ ਰਹੇ ਸੀਰਾ ਪੱਤੀ ਦੀ ਵਿਵਾਦਿਤ ਜ਼ਮੀਨ ਦੇ ਮਾਮਲੇ ਨੂੰ ਪੁਰ ਅਮਨ ਹੱਲ ਕਰਨ ਦੇ ਮਕਸਦ ਨਾਲ ਕੰਬੋਜ਼ ਭਾਈਚਾਰੇ ਵਲੋਂ ਪਹਿਲੀ ਪਾਤਸ਼ਾਹੀ ਗੁਰੂ ਘਰ ਇਕੱਠ ਕਰ ਕੇ ...
ਖਨੌਰੀ, 25 ਜਨਵਰੀ (ਰਮੇਸ਼ ਕੁਮਾਰ)- ਕਾਂਗਰਸ ਦੀ ਸਰਕਾਰ ਨੇ ਚੋਣਾਂ ਦੇ ਵਿਚ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਨਾ ਕਰ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਖਨੌਰੀ 'ਚ ਆਏ ਹੋਏ ਸਾਬਕਾ ਮੰਤਰੀ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ...
ਅਮਰਗੜ੍ਹ, 25 ਜਨਵਰੀ (ਭੁੱਲਰ, ਝੱਲ) - ਗੁਰਦੁਆਰਾ ਸਾਹਿਬ ਸਿੰਘ ਸਭਾ ਅਮਰਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਜ਼ਾਰਾਂ ਵਰਕਰ ਜਿਨ੍ਹਾਂ ਵਿੱਚ ਪੰਚ, ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪੰਚਾਇਤ ਸੰਮਤੀ ਮੈਂਬਰ, ਅਕਾਲੀ ਦਲ ਹਲਕਾ ਅਮਰਗੜ੍ਹ ਦੇ ਕਾਰਜਕਾਰੀ ...
ਮਾਲੇਰਕੋਟਲਾ, 25 ਜਨਵਰੀ (ਪਾਰਸ ਜੈਨ) - ਸੇਵਾ ਕਮੇਟੀ ਮਾਲੇਰਕੋਟਲਾ ਮੰਦਿਰ ਬਾਵਾ ਲਾਲ ਦਿਆਲ ਜੀ ਮਹਾਰਾਜ ਵਲੋਂ ਯੋਗੀਰਾਜ ਸਤਿਗੁਰੂ ਬਾਵਾ ਲਾਲ ਦਿਆਲ ਦਾ ਪ੍ਰਕਾਸ਼ ਦਿਹਾੜਾ 26 ਜਨਵਰੀ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ | ਮਹੰਤ ਕਿ੍ਸ਼ਨ ਦੇਵਗਿਰੀ ਲਾਲਕਾ ਨੇ ...
ਸੰਗਰੂਰ, 25 ਜਨਵਰੀ (ਫੁੱਲ) - ਪੰਜਾਬੀ ਦੇ ਨਾਮਵਰ ਲੇਖਕ ਮੋਹਨ ਸ਼ਰਮਾ ਦੀ ਕਹਾਣੀ 'ਤੇ ਆਧਾਰਿਤ ਤਿਆਰ ਹੋ ਰਹੀ ਡਾਕੂਮੈਂਟਰੀ ਫ਼ਿਲਮ 'ਜੰਗਲ ਦੀ ਅੱਗ' ਦਾ ਮਹੂਰਤ ਅਜੀਤ ਦੇ ਜ਼ਿਲ੍ਹਾ ਇੰਚਾਰਜ ਅਤੇ ਸਮਾਜ ਸੇਵਕ ਸੁਖਵਿੰਦਰ ਸਿੰਘ ਫੁੱਲ ਨੇ ਤਾੜੀਆਂ ਦੀ ਗੂੰਜ ਵਿਚ ਨਾਰੀਅਲ ...
ਸੰਗਰੂਰ, 25 ਜਨਵਰੀ (ਸੁਖਵਿੰਦਰ ਸਿੰਘ ਫੁੱਲ)- ਸ਼ਹਿਰ ਦੇ ਵੱਖ-ਵੱਖ ਵਾਰਡਾਂ ਅਤੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਇਕੱਠੇ ਹੋਏ ਜਿਨ੍ਹਾਂ ਨੇ ਸ੍ਰ ਸੁਖਦੇਵ ਸਿੰਘ ਢੀਂਡਸਾ ਦੀ ਸੋਚ 'ਤੇ ਪਹਿਰਾ ਦੇਣ ਲਈ ਸਾਬਕਾ ਵਿੱਤ ਮੰਤਰੀ ਸ੍ਰ ਪਰਮਿੰਦਰ ਸਿੰਘ ਢੀਂਡਸਾ ...
ਗੋਨਿਆਣਾ, 25 ਜਨਵਰੀ (ਲਛਮਣ ਦਾਸ ਗਰਗ)- ਗੋਨਿਆਣਾ ਬਲਾਕ ਦੇ ਡੀ. ਟੀ. ਐਫ. ਦੀ ਮੀਟਿੰਗ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਚਿਲਡਰਨ ਪਾਰਕ ਗੋਨਿਆਣਾ ਵਿਖੇ ਹੋਈ | ਮੀਟਿੰਗ ਵਿਚ ਗੋਨਿਆਣਾ, ਹਰਰਾਏਪੁਰ, ਬਲਾਹੜ ਮਹਿਮਾ, ਖੇਮੂਆਣਾ, ਮਹਿਮਾ ਸਰਜਾ, ਨਥਾਣਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX