ਮਾਛੀਵਾੜਾ ਸਾਹਿਬ, 25 ਜਨਵਰੀ (ਸੁਖਵੰਤ ਸਿੰਘ ਗਿੱਲ)-ਨੇੜਲੇ ਪਿੰਡ ਜੱਸੋਵਾਲ ਦੇ ਰਹਿਣ ਵਾਲੇ ਸੁਖਵੀਰ ਸਿੰਘ ਨੇ ਪੁਲਿਸ ਜ਼ਿਲ੍ਹਾ ਖੰਨਾ ਦੇ ਉੱਚ ਅਧਿਕਾਰੀਆਂ ਨੂੰ ਪਤਨੀ ਿਖ਼ਲਾਫ਼ ਦਿੱਤੀ ਗਈ ਦਰਖਾਸਤ ਵਿਚ ਜਾਨ-ਮਾਲ ਦਾ ਖ਼ਤਰਾ ਦੱਸਦਿਆਂ ਹੋਇਆ ਇਨਸਾਫ਼ ਦੀ ਮੰਗ ਕੀਤੀ | ਸੁਖਵੀਰ ਸਿੰਘ ਵਾਸੀ ਜੱਸੋਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਰੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਤੋਂ ਮੇਰੇ ਲੜਕਾ ਵੀ ਹੈ | 2009 ਵਿਚ ਮੇਰਾ ਦੂਜਾ ਵਿਆਹ ਬਲਵੀਰ ਕੌਰ (ਕਾਲਪਨਿਕ ਨਾਂਅ) ਨਾਲ ਹੋਇਆ ਸੀ | ਆਪਣੀ ਪਤਨੀ 'ਤੇ ਦੋਸ਼ ਲਾਉਂਦਿਆਂ ਹੋਇਆ ਕਿਹਾ ਕਿ ਕੁੱਝ ਸਮੇਂ ਤੋਂ ਮੇਰੇ ਨਾਲ ਮਾੜਾ ਵਿਹਾਰ ਕਰਦਿਆਂ ਮੇਰੀ ਕੁੱਟਮਾਰ ਕਰਦੀ ਆ ਰਹੀ ਹੈ ਤੇ ਮੈਨੂੰ ਨਸ਼ੀਲੀਆਂ ਗੋਲੀਆਂ ਦੇ ਕੇ ਮੇਰਾ ਮੋਟਰ ਸਾਈਕਲ ਤੇ ਜਗ੍ਹਾ ਵੇਚ ਪੈਸੇ ਆਪਣੇ ਕਬਜ਼ੇ ਵਿਚ ਕਰ ਲਏ | ਸੁਖਵੀਰ ਸਿੰਘ ਨੇ ਦੱਸਿਆ ਕਿ ਪਤਨੀ ਦੀਆਂ ਵਧੀਕੀਆਂ ਸਬੰਧੀ ਪਹਿਲਾਂ ਪਿੰਡ ਦੀ ਪੰਚਾਇਤ ਨੂੰ ਦੱਸਿਆ ਸੀ, ਜਿਨ੍ਹਾਂ ਉਸਨੂੰ ਸਮਝਾਇਆ, ਪਰ ਉਸਨੇ ਕਿਸੇ ਦੀ ਨਹੀਂ ਮੰਨੀ | ਹੁਣ ਇੱਕ ਮਹੀਨੇ ਤੋਂ ਘਰ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਲੈ ਕੇ ਘਰੋਂ ਬਾਹਰ ਕਿਸੇ ਹੋਰ ਜਗ੍ਹਾ ਰਹਿ ਰਹੀ ਹੈ | ਜਿਸ ਤੋਂ ਮੈਨੂੰ ਜਾਨੀ-ਮਾਲੀ ਨੁਕਸਾਨ ਦਾ ਖ਼ਤਰਾ ਬਣਿਆ ਹੋਇਆ ਹੈ ਤੇ ਮੈਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ | ਜਦੋਂ ਦੂਜੀ ਧਿਰ ਸੁਖਵੀਰ ਸਿੰਘ ਦੀ ਪਤਨੀ ਨਾਲ ਪੱਖ ਜਾਨਣ ਲਈ ਸੰਪਰਕ ਕੀਤਾ ਤਾਂ ਉਸ ਨਾਲ ਸੰਪਰਕ ਨਾ ਹੋ ਸਕਿਆ | ਜਦੋਂ ਥਾਣਾ ਮਾਛੀਵਾੜਾ ਦੇ ਤਫ਼ਤੀਸ਼ੀ ਅਧਿਕਾਰੀ ਹਰਵਿੰਦਰ ਸਿੰਘ ਘੁੰਮਣ ਨਾਲ ਸੁਖਵੀਰ ਸਿੰਘ ਦੀ ਦਰਖਾਸਤ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਤੇ ਪੜਤਾਲ ਜਾਰੀ ਹੈ |
ਖੰਨਾ, 25 ਜਨਵਰੀ (ਮਨਜੀਤ ਸਿੰਘ ਧੀਮਾਨ)-ਟੈਂਪੂ-ਮੋਟਰਸਾਈਕਲ ਦੀ ਟੱਕਰ ਵਿਚ 2 ਮੋਟਰਸਾਈਕਲ ਸਵਾਰਾਂ ਦੇ ਜ਼ਖ਼ਮੀ ਹੋ ਗਏ | ਮੁਕੇਸ਼ ਕੁਮਾਰ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ ਤੇ ਉਸਦਾ ਦੋਸਤ ਪੱਪਨ ਕੁਮਾਰ ਜਦੋਂ ਮੰਜੀ ਸਾਹਿਬ ਦੇ ਨੇੜੇ ਪੈਟਰੋਲ ਪੰਪ ਕੋਲ ਪੁੱਜੇ ਤਾਂ ...
ਦੋਰਾਹਾ, 25 ਜਨਵਰੀ (ਜੋਗਿੰਦਰ ਸਿੰਘ ਓਬਰਾਏ)-ਬਹੁਤ ਹੀ ਖੁੱਲ੍ਹੇ-ਡੁੱਲ੍ਹੇ ਤੇ ਹਸਮੁਖ ਸੁਭਾਅ ਦੇ ਮਾਲਕ ਰਾਮ ਸਿੰਘ ਦਾ ਜਨਮ ਦੋਰਾਹਾ ਨੇੜੇ ਪਿੰਡ ਬਲਾਲਾ ਦੇ ਗੁਰਸਿੱਖ ਪਰਿਵਾਰ ਦੇ ਸ. ਹਜ਼ਾਰਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਜਸਵੰਤ ਕੌਰ ਦੀ ਕੁੱਖੋਂ 15 ਅਗਸਤ 1945 ਨੂੰ ...
ਖੰਨਾ, 25 ਜਨਵਰੀ (ਮਨਜੀਤ ਸਿੰਘ ਧੀਮਾਨ)-ਕਾਰ ਦੀ ਫੇਟ ਵੱਜਣ ਕਾਰਨ ਇਕ ਸਾਈਕਲ ਸਵਾਰ ਜ਼ਖ਼ਮੀ ਹੋ ਗਿਆ | ਹਸਪਤਾਲ ਵਿਚ ਨਗਿੰਦਰ ਸ਼ਾਹ (55) ਵਾਸੀ ਨੇੜੇ ਐਨਕਲੇਵ ਕਾਲੋਨੀ ਖੰਨਾ ਨੇ ਦੱਸਿਆ ਕਿ ਸਵੇਰੇ 8.30 ਵਜੇ ਦੇ ਕਰੀਬ ਅਨਾਜ ਮੰਡੀ ਖੰਨਾ ਦੇ ਸਾਹਮਣੇ ਸੜਕ ਪਾਰ ਕਰਨ ਸਮੇਂ ...
ਖੰਨਾ, 25 ਜਨਵਰੀ (ਮਨਜੀਤ ਸਿੰਘ ਧੀਮਾਨ)-ਅਣਪਛਾਤੇ ਵਿਅਕਤੀਆਂ ਵਲੋਂ ਘਰ ਵਿਚ ਵੜ ਕੇ ਇਕ ਔਰਤ ਨਾਲ ਕੁੱਟਮਾਰ ਕਰਕੇ ਉਸਨੂੰ ਜ਼ਖ਼ਮੀ ਕਰ ਦੇਣ ਦੇ ਦੋਸ਼ ਲਾਏ ਗਏ ਹਨ | ਮਨਜੀਤ ਕੌਰ 45 ਵਾਸੀ ਕਰਤਾਰ ਨਗਰ ਖੰਨਾ ਨੇ ਦੱਸਿਆ ਕਿ ਰਾਤ 8 ਵਜੇ ਦੇ ਕਰੀਬ ਮੈਂ ਰਸੋਈ ਵਿਚ ਰੋਟੀ ਬਣਾ ਰਹੀ ...
ਸਮਰਾਲਾ, 25 ਜਨਵਰੀ (ਗੋਪਾਲ ਸੋਫ਼ਤ)-ਸਥਾਨਕ ਬਹਿਲੋਲਪੁਰ ਰੋਡ 'ਤੇ ਇਕ ਅਧਿਆਪਕ ਵਲੋਂ ਆਪਣੇ ਘਰ ਟਿਊਸ਼ਨ ਪੜਨ ਆਉਂਦੇ ਇੱਥੋਂ ਦੇ ਇਕ 7ਵੀਂ ਕਲਾਸ ਦੇ ਨਬਾਲਗ ਵਿਦਿਆਰਥੀ ਨਾਲ ਅਧਿਆਪਕ ਵਲੋਂ ਢਾਈ ਸਾਲ ਪਹਿਲਾਾ ਕੀਤੀ ਬਦਫ਼ੈਲੀ ਦੇ ਮਾਮਲੇ ਵਿਚ 7 ਸਾਲ ਦੀ ਸਜ਼ਾ ਸੁਣਾਈ ਹੈ | ...
ਸਮਰਾਲਾ, 25 ਜਨਵਰੀ (ਗੋਪਾਲ ਸੋਫ਼ਤ)-ਸਮਰਾਲਾ ਪੁਲਿਸ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਦੌਰਾਨ ਅੱਜ ਇਕ ਹੋਰ ਸ਼ਰਾਬ ਤਸਕਰ ਨੂੰ ਕਾਬੂ ਕਰਦੇ ਹੋਏ ਉਸ ਕੋਲੋਂ ਤਿੰਨ ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਫੜੀਆਂ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ...
ਮਲੌਦ, 25 ਜਨਵਰੀ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਹਲਕਾ ਪਾਇਲ ਵਿਚ ਹੁਣ ਸ਼੍ਰੋਮਣੀ ਅਕਾਲੀ ਦਲ ਹਾਕਮ ਧਿਰ ਕੋਲੋਂ ਜਵਾਬ ਮੰਗੇਗਾ ਕਿ ਉਨ੍ਹਾਂ ਨੇ ਤਿੰਨ ਸਾਲ ਦੇ ਕਾਰਜ ਭਾਗ ਦੌਰਾਨ ਕੀ ਕੀਤਾ ਹੈ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-ਸਰਬਜੀਤ ਸਿੰਘ ਕੰਗ ਸੀ.ਆਰ. ਹਲਕਾ ਇੰਚਾਰਜ ਲੋਕ ਇਨਸਾਫ਼ ਪਾਰਟੀ ਖੰਨਾ ਨੇ ਕਾਂਗਰਸ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਬਹੁਤ-ਬਹੁਤ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਨੇ ਲੋਕ ਇਨਸਾਫ਼ ਪਾਰਟੀ ਦੀ 'ਸਾਡਾ ਪਾਣੀ ਸਾਡਾ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਖੰਨਾ ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਕੁਲ 45 ਗੱਟੂ ਬਰਾਮਦ ਕੀਤੇ ਹਨ, ਇਨ੍ਹਾਂ ਵਿਚੋਂ ਇਕ ਨੂੰ ਥਾਣਾ ਸਿਟੀ 1 ਖੰਨਾ ਦੇ ਐੱਸ. ਐੱਚ. ਓ. ਕੁਲਜਿੰਦਰ ਸਿੰਘ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-ਵਾਰਡ ਨੰਬਰ 13 -14 ਵਿਚ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਅਤੇ ਸੜਕਾਂ ਵਿਚ ਖੜ੍ਹਾ ਰਹਿਣ ਤੋਂ ਤੰਗ ਲੋਕਾਂ ਨੇ ਨਗਰ ਕੌਾਸਲ ਦੇ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਵਾਰਡ ...
ਮਲੌਦ, 25 ਜਨਵਰੀ (ਨਿਜ਼ਾਮਪੁਰ/ ਚਾਪੜਾ)-ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਮਲਜੀਤ ਸਿੰਘ ਸਿਆੜ ਤੇ ਉੱਪ-ਚੇਅਰਮੈਨ ਗੁਰਦੀਪ ਸਿੰਘ ਜ਼ੁਲਮਗੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਲਕੇ ਦੇ ਪਿੰਡਾਂ ਵਿਚੋਂ ਮਿਲ ਰਹੇ ਮਾਣ ਸਨਮਾਨ ਸਮੇਤ ਤਾਜਪੋਸ਼ੀ ਸਮਾਗਮ ਵਿਚ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-ਸਮਰਾਲਾ ਰੋਡ 'ਤੇ ਸਥਿਤ ਖੰਨਾ ਦੇ ਸੇਂਟ ਮਦਰ ਟੈਰੇਸਾ ਪਬਲਿਕ ਸੀ. ਸੈ. ਸਕੂਲ ਵਿਚ ਗਣਤੰਤਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਾਰਾ ਸਕੂਲ ਤਿਰੰਗੇ ਦੇ ਰੰਗ ਵਿਚ ਰੰਗਿਆ ਦਿਖਾਈ ਦੇ ਰਿਹਾ ਸੀ | ਸਕੂਲ ਦੇ ਚਾਰੇ ਹਾਊਸਾਂ ਦੇ ...
ਕੁਹਾੜਾ, 25 ਜਨਵਰੀ (ਤੇਲੂ ਰਾਮ ਕੁਹਾੜਾ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਾਗੂ ਕੀਤੇ ਜਾ ਰਹੇ ਐੱਨ.ਆਰ.ਸੀ.ਸੀ. ਤੇ ਸੀ.ਏ.ਏ. ਕਾਨੰੂਨ ਦੇ ਵਿਰੁੱਧ ਵਿਚ ਕੁਹਾੜਾ ਚੌਾਕ ਦੀਆਂ ਦੁਕਾਨਾਂ ਤੇ ਹੋਰ ਛੋਟੇ ਕਾਰੋਬਾਰੀ ਅਦਾਰੇ ਵੀ ਬੰਦ ਰਹੇ | ਇਸ ਬੰਦ ਦਾ ਸੱਦਾ ਸ਼੍ਰੋਮਣੀ ਅਕਾਲੀ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ) - ਨਗਰ ਸੁਧਾਰ ਟਰੱਸਟ ਵਲੋਂ ਗੁਰੂ ਅਮਰਦਾਸ ਮਾਰਕੀਟ ਵਿਚ ਨਾਜਾਇਜ਼ ਕਬਜ਼ਿਆਂ ਿਖ਼ਲਾਫ਼ ਕੀਤੀ ਕਾਰਵਾਈ ਦੇ ਵਿਰੋਧ ਵਿਚ ਮਾਰਕੀਟ ਦੇ ਦੁਕਾਨਦਾਰਾਂ ਨੇ ਧੱਕਾਸ਼ਾਹੀ ਕਰਾਰ ਦਿੰਦੇ ਹੋਏ ਮੰਗਲਵਾਰ ਨੂੰ ਹੜਤਾਲ ਰੱਖਣ ਦਾ ਐਲਾਨ ਕਰ ...
ਬੀਜਾ, 25 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ)-ਯੂਰਪੀਅਨ ਦੇਸ਼ਾਂ ਦੀ ਸਾਂਝੀ ਮੋਟਾਪਾ ਸੰਸਥਾ ਤੋਂ ਸਰਜਨਜ਼ ਆਫ਼ ਐਕਸੀਲੈਂਸ ਦਾ ਿਖ਼ਤਾਬ ਹਾਸਲ ਕਰਕੇ ਭਾਰਤ ਦੇ ਪਹਿਲੇ ਮੋਟਾਪਾ ਬੈਰੀਐਟਿਕ ਸਰਜਨ ਬਣੇ ਕੁਲਾਰ ਹਸਪਤਾਲ ਬੀਜਾ (ਖੰਨਾ) ਦੇ ਡਾਇਰੈਕਟਰ ਤੇ ਇੰਟਰਨੈਸ਼ਨਲ ...
ਅਹਿਮਦਗੜ੍ਹ, 25 ਜਨਵਰੀ (ਪੁਰੀ)-ਟਰੱਕ ਯੂਨੀਅਨ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਮਾਜਰੀ ਦੇ ਵੱਡੇ ਭਰਾ ਅਤੇ ਬਿੱਲੂ ਮਾਜਰੀ ਪ੍ਰਧਾਨ ਕੀਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਤਿਕਾਰਯੋਗ ਪਿਤਾ ਜਸਵੰਤ ਸਿੰਘ ਮਾਜਰੀ (87) ਅੱਜ ਅਕਾਲ ਚਲਾਣਾ ਕਰ ਗਏ, ਜਿਨ੍ਹਾਂ ...
ਰਾੜਾ ਸਾਹਿਬ, 25 ਜਨਵਰੀ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਭੀਖੀ ਖੱਟੜਾ ਵਿਖੇ ਪਿਛਲੇ ਸਮੇਂ ਤੋਂ ਬਿਜਲੀ ਦੀਆਂ ਤਾਰਾਂ ਪੁਰਾਣੀਆਂ ਹੋਣ ਤੇ ਟਰਾਂਸਫ਼ਾਰਮਰ ਦੀ ਓਵਰ ਲੋਡਿੰਗ ਕਾਰਨ ਪਿੰਡ ਵਾਸੀਆਂ ਨੂੰ ਬਿਜਲੀ ਦੀ ਸਪਲਾਈ ਸਹੀ ਤਰ੍ਹਾਂ ਨਹੀਂ ਮਿਲ ਰਹੀ ਸੀ | ਸਰਪੰਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX