ਦੁਕਾਨਾਂ ਕਰਵਾਈਆਂ ਬੰਦ, ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ
ਬਰਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)- ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਅਤੇ ਦਲ ਖ਼ਾਲਸਾ ਵਲੋਂ ਮੋਦੀ ਸਰਕਾਰ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਦੇ ਵਿਰੋਧ ਵਿਚ ਮੁਸਲਿਮ ਭਾਈਚਾਰੇ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ 'ਤੇ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਥਾਵਾਂ 'ਤੇ ਜਿੱਥੇ ਰੋਸ ਮੁਜ਼ਾਹਰੇ, ਧਰਨੇ ਅਤੇ ਚੱਕਾ ਜਾਮ ਕੀਤਾ ਗਿਆ, ਉੱਥੇ ਸ਼ਹਿਰ ਬਰਨਾਲਾ ਵਿਚ ਸਦਰ ਬਾਜ਼ਾਰ ਸਮੇਤ ਹੋਰ ਬਾਜ਼ਾਰਾਂ ਵਿਚ ਦੁਕਾਨਾਂ ਵੀ ਬੰਦ ਕਰਵਾਈਆਂ ਗਈਆਂ | ਅਕਾਲੀ ਦਲ (ਅੰਮਿ੍ਤਸਰ) ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਸੰਘੇੜਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨਾਗਰਿਕਤਾ ਕਾਨੂੰਨ, ਐਨ.ਆਰ.ਸੀ. ਅਤੇ ਹੋਰ ਕਾਨੂੰਨ ਬਣਾ ਕੇ ਦੇਸ਼ ਦੇ ਲੋਕਾਂ ਨੂੰ ਧਰਮ ਦੇ ਆਧਾਰ 'ਤੇ ਵੰਡਣਾ ਚਾਹੁੰਦੀ ਹੈ ਜਦਕਿ ਭਾਰਤ ਦਾ ਸੰਵਿਧਾਨ ਵੀ ਸਭ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ | ਉਨ੍ਹਾਂ ਕਿਹਾ ਕਿ ਕਸ਼ਮੀਰ ਅੰਦਰ ਧਾਰਾ 370 ਨੂੰ ਤੋੜਨ, ਬਾਬਰੀ ਮਸਜਿਦ ਦੀ ਥਾਂ ਰਾਮ ਮੰਦਿਰ ਦਾ ਨਿਰਮਾਣ, ਧਰਮ ਦੇ ਆਧਾਰ'ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਕੀਤਾ ਜਬਰ, ਦਿੱਲੀ ਵਿਖੇ ਭਗਤ ਰਵਿਦਾਸ ਜੀ ਦਾ ਮੰਦਰ ਤੋੜਨ ਅਤੇ ਸਿੱਖ ਰਾਜਨੀਤਕ ਕੈਦੀਆਂ ਨੂੰ ਰਿਹਾਅ ਕਰਨ ਤੋਂ ਮੁਕਰਨ ਆਦਿ ਤੋਂ ਸਪਸ਼ਟ ਹੁੰਦਾ ਹੈ ਕਿ ਮੋਦੀ ਸਰਕਾਰ ਭਾਰਤ ਨੂੰ ਸਿਰਫ਼ ਹਿੰਦੂ ਰਾਸ਼ਟਰ ਵਜੋਂ ਵਿਕਸਤ ਕਰਨੀ ਚਾਹੁੰਦੀ ਹੈ ਪਰ ਪੰਜਾਬ ਵਾਸੀ ਇਸ ਨੂੰ ਕਿਸੇ ਵੀ ਹਾਲਤ ਨਹੀਂ ਹੋਣ ਦੇਣਗੇ | ਉਨ੍ਹਾਂ ਅੱਜ ਦੇ ਬੰਦ ਵਿਚ ਸਹਿਯੋਗ ਦੇਣ ਲਈ ਸ਼ਹਿਰ ਦੇ ਵਪਾਰੀਆਂ ਦਾ ਵੀ ਧੰਨਵਾਦ ਕੀਤਾ | ਇਸੇ ਤਰ੍ਹਾਂ ਵੱਖ-ਵੱਖ ਜਥੇਬੰਦੀਆਂ ਵਲੋਂ ਪਿੰਡ ਸੰਘੇੜਾ ਵਿਖੇ ਕਰਮਗੜ੍ਹ ਵਾਲੇ ਬੱਸ ਅੱਡੇ 'ਤੇ ਕਈ ਘੰਟੇ ਚੱਕਾ ਜਾਮ ਕਰ ਕੇ ਨਾਗਰਿਕਤਾ ਕਾਨੂੰਨ ਅਤੇ ਐਨ.ਆਰ.ਸੀ ਦਾ ਵਿਰੋਧ ਕੀਤਾ ਗਿਆ | ਜ਼ਿਲ੍ਹਾ ਪੁਲਿਸ ਵਲੋਂ ਵੀ ਕਿਸੇ ਵੀ ਤਰ੍ਹਾਂ ਦੀ ਤਕਰਾਰਬਾਜ਼ੀ ਅਤੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਪੂਰੇ ਸੁਰੱਖਿਆ ਪ੍ਰਬੰਧ ਕੀਤੇ | ਮੁਜ਼ਾਹਰੇ ਵਿਚ ਦਰਸ਼ਨ ਸਿੰਘ ਮੰਡੇਰ, ਹਰੀ ਸਿੰਘ ਸੰਘੇੜਾ, ਹਰਜੀਤ ਸਿੰਘ, ਗੁਰਦਿੱਤ ਸਿੰਘ ਸੰਘੇੜਾ, ਰੌਸ਼ਨ ਸਿੰਘ, ਪ੍ਰੀਤਮ ਸਿੰਘ ਟੋਨੀ, ਸਰਪੰਚ ਬਲਵੰਤ ਸਿੰਘ, ਬੂਟਾ ਸਿੰਘ ਨੰਬਰਦਾਰ, ਪਿਆਰਾ ਲਾਲ, ਬੀਬੀ ਸੁਖਜੀਤ ਕੌਰ, ਮਹਿੰਦਰ ਕੌਰ, ਵਪਾਰ ਮੰਡਲ ਵਲੋਂ ਨਾਇਬ ਸਿੰਘ ਕਾਲਾ, ਮੁਸਲਿਮ ਭਾਈਚਾਰੇ ਵਲੋਂ ਹੰਸਾ ਖ਼ਾਨ, ਦਿਲਬਾਰ ਖ਼ਾਨ, ਨਦੀਮ ਖ਼ਾਨ, ਸਦੀਕ ਖ਼ਾਨ, ਅਕਬਰ ਖ਼ਾਨ, ਦਿਲਸ਼ਾਦ ਖ਼ਾਨ, ਨੀਲਾ ਖ਼ਾਨ ਆਦਿ ਮੌਜੂਦ ਸਨ |
ਸ਼ਹਿਣਾ, (ਸੁਰੇਸ਼ ਗੋਗੀ)-ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਆਗੂਆਂ ਦੀ ਅਗਵਾਈ ਵਿਚ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸਨਅਤੀ ਕਸਬਾ ਪੱਖੋਂ ਕੈਂਚੀਆਂ ਨੇੜੇ ਨੈਸ਼ਨਲ ਹਾਈਵੇ 'ਤੇ ਚੱਕਾ ਜਾਮ ਕਰਨ ਉਪਰੰਤ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਕਾਲਾ ਸਰਕਲ ਪ੍ਰਧਾਨ ਸ਼ਹਿਣਾ, ਮੱਖਣ ਸਿੰਘ ਸਰਕਲ ਪ੍ਰਧਾਨ ਭਦੌੜ ਅਤੇ ਮੌਲਵੀ ਜਾਵੇਦ ਖਾਂ ਬਲੌਚ ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ ਵਿਚ ਘੱਟ ਗਿਣਤੀਆਂ ਨੂੰ ਦਬਾਅ ਕੇ ਹੀ ਨਹੀਂ ਰੱਖਣਾ ਚਾਹੰੁਦੀ, ਬਲਕਿ ਉਨ੍ਹਾਂ ਦੀ ਬਰਾਬਰਤਾ ਦੇ ਹੱਕ ਖੋਹ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੇ ਵਿਰੋਧ ਵਿਚ ਸਮੂਹ ਜਨਤਕ ਜਥੇਬੰਦੀਆਂ ਨੂੰ ਮੈਦਾਨ ਵਿਚ ਨਿੱਤਰਨਾ ਚਾਹੀਦਾ ਹੈ | ਬੁਲਾਰਿਆਂ ਨੇ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਹਿੰਦੁਸਤਾਨ ਨੂੰ ਵਿਦੇਸ਼ਾਂ ਦੀ ਤਰ੍ਹਾਂ ਨੰਬਰ ਇਕ ਬਣਾਉਣ ਦੇ ਦਾਅਵੇ ਅਤੇ ਵਾਅਦੇ ਕਰਦਾ ਹੈ, ਪਰ ਮਨੁੱਖਤਾ ਦੇ ਜਮਹੂਰੀਅਤ ਹੱਕਾਂ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ | ਇਸ ਸਮੇ ਡਾ: ਸੱਤਪਾਲ ਸਿੰਘ ਚੀਮਾ, ਲੀਲਾ ਸਿੰਘ, ਮੱਖਣ ਸਿੰਘ ਜਗਜੀਤਪੁਰਾ, ਜਗਦੇਵ ਸਿੰਘ ਸਿੱਖ ਚੀਮਾ, ਗੁਰਦੇਵ ਸਿੰਘ ਦਰਜੀ ਚੀਮਾ, ਪਿਆਰਾ ਸਿੰਘ ਥਿੰਦ, ਚਮਕੌਰ ਸਿੰਘ, ਰਹੀਸ ਖ਼ਾਨ, ਮੁਹੰਮਦ ਸਕੀਰ, ਪਾਲੀ ਖਾਂ, ਮੁਹੰਮਦ ਮਦੀਨ, ਮੁਹੰਮਦ ਤਨਵੀਰ, ਮੁਹੰਮਦ ਜੋਸੀਨ, ਮਨਪ੍ਰੀਤ ਸਿੰਘ, ਭੋਲਾ ਸਿੰਘ, ਮਿੱਠੂ ਸਿੰਘ ਸਾਬਕਾ ਸਰਪੰਚ, ਜਰਨੈਲ ਸਿੰਘ ਨਾਨਕਪੁਰਾ, ਗੁਰਤੇਜ ਸਿੰਘ ਕਿਸਾਨ ਯੂਨੀਅਨ ਆਗੂ, ਗੁਰਦੇਵ ਸਿੰਘ, ਮੁਹੰਮਦ ਮਜੀਰ, ਗੁਲਾਬ ਸਿੰਘ ਸੰਧੂ ਕਲਾਂ, ਅਜੈਬ ਸਿੰਘ ਸੰਧੂ ਕਲ੍ਹਾਂ, ਸੱਤਪਾਲ ਸਿੰਘ ਢਿਲਵਾਂ ਅਤੇ ਹੋਰ ਆਗੂ ਵੀ ਹਾਜ਼ਰ ਸਨ |
ਮਹਿਲ ਕਲਾਂ (ਅਵਤਾਰ ਸਿੰਘ ਅਣਖੀ)-ਸ਼੍ਰੋਮਣੀ ਅਕਾਲੀ ਦਲ (ਅ) ਅਤੇ ਦਲ ਖ਼ਾਲਸਾ ਵਲੋਂ ਮੋਦੀ ਸਰਕਾਰ ਦੇ ਹਿੰਦੂ ਰਾਸ਼ਟਰ ਬਣਾਉਣ ਵਿਰੁੱਧ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਕਸਬਾ ਮਹਿਲ ਕਲਾਂ ਦੇ ਮੁੱਖ ਚੌਾਕ ਵਿਚ ਤਿੰਨ ਘੰਟੇ ਟਰੈਫ਼ਿਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਯੂਥ ਵਿੰਗ ਦੇ ਆਗੂ ਹਰਮੀਤ ਸਿੰਘ ਮੂੰਮ, ਜਥੇ: ਮਹਿੰਦਰ ਸਿੰਘ ਸਹਿਜੜਾ, ਮੁਸਲਿਮ ਭਾਈਚਾਰੇ ਦੇ ਮਿੱਠੂ ਮੁਹੰਮਦ, ਹਮੀਦ ਮੁਹੰਮਦ ਚੁਹਾਣਕੇ ਨੇ ਕੇਂਦਰ ਸਰਕਾਰ ਵਲੋਂ ਬਣਾਏ ਕਾਨੂੰਨ ਸੀ.ਏ.ਏ., ਐਨ.ਆਰ.ਸੀ. ਘੱਟ ਗਿਣਤੀਆਂ ਨੂੰ ਖ਼ਤਮ ਕਰਨ ਦੀ ਇਕ ਸਾਜ਼ਿਸ਼ ਹੈ | ਸਰਕਾਰ ਵਲੋਂ ਦੇਸ਼ ਦੀ ਨਿੱਘਰਦੀ ਜਾ ਰਹੀ ਆਰਥਿਕਤਾ ਨੂੰ ਬਚਾਉਣ, ਬੇਰੁਜ਼ਗਾਰੀ, ਭੁੱਖਮਰੀ, ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਕੋਈ ਠੋਸ ਨੀਤੀ ਅਖ਼ਤਿਆਰ ਨਹੀਂ ਕੀਤੀ ਗਈ, ਸਗੋਂ ਇਨ੍ਹਾਂ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਅਜਿਹੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ | ਇਸ ਤੋਂ ਪਹਿਲਾਂ ਵੀ ਮੋਦੀ ਸਰਕਾਰ ਵਲੋਂ ਲਏ ਗਏ ਨੋਟ ਬੰਦੀ ਅਤੇ ਜੀ.ਐਸ.ਟੀ. ਵਰਗੇ ਫ਼ੈਸਲਿਆਂ ਦਾ ਖ਼ਮਿਆਜ਼ਾ ਦੇਸ਼ ਦੇ ਲੋਕਾਂ ਨੂੰ ਭੁਗਤਣਾ ਪਿਆ ਹੈ | ਉਨ੍ਹਾਂ ਮੰਗ ਕੀਤੀ ਕਿ ਸੀ.ਏ.ਏ., ਐਨ.ਆਰ.ਸੀ. ਵਰਗੇ ਫ਼ੈਸਲਿਆਂ ਨੂੰ ਤੁਰੰਤ ਵਾਪਸ ਲਿਆ ਜਾਵੇ | ਇਸ ਸਮੇਂ ਬਲਦੇਵ ਸਿੰਘ ਗੰਗੋਹਰ, ਪਿਰਥੀ ਸਿੰਘ ਛਾਪਾ, ਸਾਧੂ ਸਿੰਘ ਸੋਢਾ, ਭਾਈ ਅਵਤਾਰ ਸਿੰਘ ਮਹਿਲ ਕਲਾਂ, ਸੁਖਦੇਵ ਸਿੰਘ ਨਿਹਾਲੂਵਾਲ, ਚਮਕੌਰ ਸਿੰਘ ਚੱਕ, ਮਨਜੀਤ ਸਿੰਘ ਕਲਾਲਾ, ਜਸਪਾਲ ਸਿੰਘ ਕਲਾਲ ਮਾਜਰਾ, ਜਗਪਾਲ ਸਿੰਘ ਸਹਿਜੜਾ, ਹਰੀ ਸਿੰਘ ਮਹਿਲ ਕਲਾਂ, ਚਮਕੌਰ ਸਿੰਘ ਸਹਿਜੜਾ, ਗੁਰਦੇਵ ਸਿੰਘ ਮਹਿਲ ਖ਼ੁਰਦ, ਨਛੱਤਰ ਸਿੰਘ ਮਾਂਗੇਵਾਲ, ਜੋਰਾ ਸਿੰਘ ਕਲਾਲ ਮਾਜਰਾ, ਮਲਕੀਤ ਸਿੰਘ ਮਹਿਲ ਖ਼ੁਰਦ, ਲਾਭ ਸਿੰਘ ਸਮਰਾ ਆਦਿ ਹਾਜ਼ਰ ਸਨ |
ਭਦੌੜ, (ਰਜਿੰਦਰ ਬੱਤਾ, ਵਿਨੋਦ ਕਲਸੀ)-ਮੋਦੀ ਸਰਕਾਰ ਵਲੋਂ ਪਾਸ ਕੀਤੇ ਨਾਗਰਿਕਤਾ ਬਿੱਲ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਵਿਰੋਧ ਕਰਦੇ ਹੋਏ ਕਸਬਾ ਭਦੌੜ ਦੇ ਬਾਜ਼ਾਰਾਂ ਅੰਦਰ ਰੈਲੀ ਦੇ ਰੂਪ ਵਿਚ ਪਹੰੁਚ ਕੇ ਦੁਕਾਨਾਂ ਬੰਦ ਕਰਵਾਉਣ ਦੀ ਅਪੀਲ ਕੀਤੀ ਗਈ ਅਤੇ ਵੱਖ-ਵੱਖ ਪੜਾਵਾਂ ਉੱਪਰ ਮੋਦੀ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ | ਬਾਜ਼ਾਰ ਕੁਝ ਸਮਾਂ ਬੰਦ ਰਹਿਣ ਤੋਂ ਬਾਅਦ ਆਮ ਖੁੱਲੇ੍ਹ ਵਿਖਾਈ ਦਿੱਤੇ | ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਸੀਨੀ: ਆਗੂ ਉਂਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਬਰਨਾਲਾ ਬਾਜਾਖਾਨਾ ਰੋਡ ਉੱਪਰ ਦਿੱਤੇ ਗਏ ਧਰਨੇ ਵਿਚ ਮੁਸਲਿਮ ਆਗੂਆਂ ਨੇ ਨਾਗਰਿਕਤਾ ਬਿੱਲ ਨੂੰ ਲੋਕ ਵਿਰੋਧੀ ਦੱਸਿਆ ਉੱਥੇ ਭਾਈ ਉਂਕਾਰ ਸਿੰਘ ਬਰਾੜ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦਾ ਹੌਲੀ-ਹੌਲੀ ਅਸਲ ਚਿਹਰਾ ਲੋਕਾਂ ਦੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਇਹ ਸਰਕਾਰ ਨਹੀਂ ਚਾਹੁੰਦੀ ਕਿ ਦੇਸ਼ ਅੰਦਰ ਸਮੂਹ ਵਰਗ ਦੇ ਲੋਕ ਇਕੱਠੇ ਰਹਿਣ ਜਿਸ ਕਰ ਕੇ ਸਰਕਾਰ ਅਜਿਹੇ ਲੋਕ ਵਿਰੋਧੀ ਬਿੱਲ ਲਿਆ ਕੇ ਲੋਕਾਂ ਅੰਦਰ ਤਰੇੜਾਂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਇਨ੍ਹਾਂ ਦੇ ਇਹ ਮਨਸੂਬੇ ਕਦੇ ਵੀ ਪੂਰੇ ਨਹੀਂ ਹੋਣ ਦਿੱਤੇ ਜਾਣਗੇ | ਇਸ ਸਮੇਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਬਿੱਲ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ |
ਧਨੌਲਾ, (ਚੰਗਾਲ)-ਕੇਂਦਰ ਸਰਕਾਰ ਵਲੋਂ ਬਣਾਏ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਅੱਜ ਪੰਜਾਬ ਬੰਦ ਦੇ ਸੱਦੇ 'ਤੇ ਅੱਜ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਬਰਨਾਲਾ ਦੇ ਮੀਤ ਪ੍ਰਧਾਨ ਜਥੇ: ਮੇਜਰ ਸਿੰਘ ਪੰਧੇਰ ਦੀ ਅਗਵਾਈ ਵਿਚ ਚੰਡੀਗੜ੍ਹ-ਬਠਿੰਡਾ ਕੌਮੀ ਮੁੱਖ ਮਾਰਗ 'ਤੇ ਸਥਿਤ ਮਾਨਾਂ ਪਿੰਡੀ ਵਿਖੇ ਆਵਾਜਾਈ ਜਾਮ ਕਰ ਕੇ ਧਰਨਾ ਲਗਾਇਆ ਗਿਆ | ਪ੍ਰੈਸ ਨਾਲ ਗੱਲਬਾਤ ਕਰਦਿਆਂ ਮੀਤ ਪ੍ਰਧਾਨ ਜਥੇ: ਮੇਜਰ ਸਿੰਘ ਪੰਧੇਰ ਤੇ ਗੁਰਤੇਜ ਸਿੰਘ ਅਸਪਾਲ ਨੇ ਕਿਹਾ ਕਿ ਇਹ ਧਰਨਾ ਐਨ.ਆਰ.ਸੀ. ਅਤੇ ਸੀ.ਏ.ਏ. ਹਿੰਦੂ ਰਾਸ਼ਟਰ ਦੇ ਵਿਰੋਧ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦਲ ਖ਼ਾਲਸਾ ਅਤੇ ਹੋਰ ਪੰਥਕ ਜਥੇਬੰਦੀਆਂ ਵਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ, ਇਸ ਧਰਨੇ ਵਿਚ ਮੁਸਲਮਾਨ ਭਾਈਚਾਰਾ ਤੇ ਸਿੱਖ ਸੰਗਤ ਨੇ ਹਿੱਸਾ ਲਿਆ | ਇਸ ਮੌਕੇ ਉਨ੍ਹਾਂ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਹਰਵਿੰਦਰ ਸਿੰਘ ਸਰਪੰਚ ਹਰੀਗੜ੍ਹ, ਜਸਪਾਲ ਸਿੰਘ ਭੈਣੀ ਛੰਨਾਂ, ਸਰਪੰਚ ਭੋਲਾ ਸਿੰਘ ਭੂਰੇ, ਗੁਰਪਿਆਰ ਸਿੰਘ ਭੱਠਲ, ਨਿੱਕਾ ਸਿੰਘ ਨੰਬਰਦਾਰ, ਸਾਧੂ ਸਿੰਘ ਪੰਧੇਰ, ਨਿਰਭੈ ਸਿੰਘ ਪੰਧੇਰ, ਮਨਜੀਤ ਸਿੰਘ ਬਡਬਰ, ਜਤਿੰਦਰ ਸਿੰਘ ਬਡਬਰ, ਕੇਵਲ ਸਿੰਘ ਪੰਧੇਰ, ਹਰਜੀਤ ਸਿੰਘ ਪੰਧੇਰ, ਚਰਨਾ ਸਿੰਘ ਪੰਧੇਰ, ਰਾਮ ਸਿੰਘ ਭੈਣੀ ਛੰਨਾਂ, ਸੁਖਜਿੰਦਰ ਸਿੰਘ ਸਾਬਕਾ ਪੰਚ ਅਸਪਾਲ ਖ਼ੁਰਦ, ਦੀਪੂ ਸਿੰਘ ਧਨੌਲਾ, ਜਗਤਾਰ ਸਿੰਘ ਧਨੌਲਾ ਤੇ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ | ਧਰਨੇ ਦੌਰਾਨ ਟਰੈਫ਼ਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਥਾਣਾ ਧਨੌਲਾ ਦੇ ਐਸ.ਐਚ.ਓ ਇੰਸ: ਹਾਕਮ ਸਿੰਘ, ਟਰੈਫ਼ਿਕ ਇੰਚਾਰਜ ਸਰਦਾਰਾ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਹਾਈਵੇ ਦੀ ਸਾਈਡ ਰਾਹੀਂ ਵਾਹਨਾਂ ਨੂੰ ਲੰਘਾਇਆ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਜ਼ਿਆਦਾ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ | ਨਾਇਬ ਤਹਿਸੀਲਦਾਰ ਧਨੌਲਾ ਆਸੂ ਪ੍ਰਭਾਸ ਜੋਸ਼ੀ ਨੇ ਦੱਸਿਆ ਕਿ ਧਰਨਾਕਾਰੀਆਂ ਨੇ ਇਹ ਧਰਨਾ 12 ਵਜੇ ਤੋਂ ਦੁਪਹਿਰ ਦੋ ਵਜੇ ਤੱਕ ਲਾ ਕੇ ਚੁੱਕ ਲਿਆ |
ਧਨੌਲਾ, 25 ਜਨਵਰੀ (ਚੰਗਾਲ)-ਸੰਤ ਬਾਬਾ ਕਰਮ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਸਿੰਘਪੁਰਾ ਸਾਹਿਬ ਪਿੰਡ ਕੁੱਬੇ ਵਿਖੇ ਮੁੱਖ ਪ੍ਰਬੰਧਕ ਬਾਬਾ ਬੂਟਾ ਸਿੰਘ ਗੁੜਥੜੀ ਵਾਲਿਆਂ ਦੀ ਅਗਵਾਈ ਤੇ ਸੰਗਤਾਂ ਦੇ ਸਹਿਯੋਗ ਨਾਲ 26 ਜਨਵਰੀ ਨੂੰ ਮੁਫ਼ਤ ਮੈਡੀਕਲ ਚੈਕਅਪ ਅਤੇ ਅੱਖਾਂ ...
ਸੰਗਰੂਰ, 25 ਜਨਵਰੀ (ਫੁੱਲ) - ਪੰਜਾਬੀ ਦੇ ਨਾਮਵਰ ਲੇਖਕ ਮੋਹਨ ਸ਼ਰਮਾ ਦੀ ਕਹਾਣੀ 'ਤੇ ਆਧਾਰਿਤ ਤਿਆਰ ਹੋ ਰਹੀ ਡਾਕੂਮੈਂਟਰੀ ਫ਼ਿਲਮ 'ਜੰਗਲ ਦੀ ਅੱਗ' ਦਾ ਮਹੂਰਤ ਅਜੀਤ ਦੇ ਜ਼ਿਲ੍ਹਾ ਇੰਚਾਰਜ ਅਤੇ ਸਮਾਜ ਸੇਵਕ ਸੁਖਵਿੰਦਰ ਸਿੰਘ ਫੁੱਲ ਨੇ ਤਾੜੀਆਂ ਦੀ ਗੂੰਜ ਵਿਚ ਨਾਰੀਅਲ ...
ਅਮਰਗੜ੍ਹ, 25 ਜਨਵਰੀ (ਭੁੱਲਰ, ਝੱਲ) - ਗੁਰਦੁਆਰਾ ਸਾਹਿਬ ਸਿੰਘ ਸਭਾ ਅਮਰਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਜ਼ਾਰਾਂ ਵਰਕਰ ਜਿਨ੍ਹਾਂ ਵਿੱਚ ਪੰਚ, ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪੰਚਾਇਤ ਸੰਮਤੀ ਮੈਂਬਰ, ਅਕਾਲੀ ਦਲ ਹਲਕਾ ਅਮਰਗੜ੍ਹ ਦੇ ਕਾਰਜਕਾਰੀ ...
ਟੱਲੇਵਾਲ, 25 ਜਨਵਰੀ (ਸੋਨੀ ਚੀਮਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ (ਬਰਨਾਲਾ) ਵਿਖੇ ਵਿਦਿਆਰਥਣਾਂ ਨੰੂ ਹੋਰ ਗਤੀਵਿਧੀਆਂ ਸਬੰਧੀ ਜਾਗਰੂਕ ਵੀ ਕੀਤਾ ਜਾਂਦਾ ਹੈ¢ਇਸੇ ਲੜੀ ਤਹਿਤ ਡਾਇਰੈਕਟਰ ਆਯੁਰਵੈਦ ਡਾ: ਰਾਕੇਸ਼ ਸ਼ਰਮਾ ...
ਬਰਨਾਲਾ, 25 ਜਨਵਰੀ (ਅਸ਼ੋਕ ਭਾਰਤੀ)-ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਰਾਸ਼ਟਰੀ ਬਾਲੜੀ ਦਿਵਸ ਮੌਕੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਿਖੇ ਜ਼ਿਲ੍ਹਾ ਅਤੇ ਰਾਜ ਪੱਧਰ ਖੇਡ ਮੁਕਾਬਲਿਆਂ 'ਚ ਮੱਲ੍ਹਾਂ ਮਾਰਨ ਵਾਲੀਆਂ ...
ਹੰਡਿਆਇਆ, 25 ਜਨਵਰੀ (ਗੁਰਜੀਤ ਸਿੰਘ ਖੱੁਡੀ)-ਕਸਬਾ ਹੰਡਿਆਇਆ ਵਿਖੇ ਅਕਾਲੀ-ਭਾਜਪਾ ਸਰਕਾਰ ਵੇਲੇ 22 ਏਕੜ ਜ਼ਮੀਨ ਪੁਲਿਸ ਲਾਈਨ ਲਈ ਕੌਡੀਆਂ ਦੇ ਭਾਅ ਦਿੱਤੀ ਸੀ, ਜਿਸ ਨੂੰ ਵਾਪਸ ਕਰਵਾਇਆ ਗਿਆ ਹੈ | ਹੁਣ ਇੱਥੇ ਪੁਲਿਸ ਲਾਈਨ ਨਹੀਂ ਬਣੇਗੀ | ਇਨ੍ਹਾਂ ਸ਼ਬਦਾਂ ਦਾ ...
ਤਪਾ ਮੰਡੀ, 25 ਜਨਵਰੀ (ਵਿਜੇ ਸ਼ਰਮਾ)-ਵੋਟਰ ਦਿਵਸ 'ਤੇ ਬੀ.ਐਲ.ਓਜ ਨੇ ਪ੍ਰਸ਼ਾਸਨ ਵਲੋਂ ਅਣਦੇਖੀ ਕਰਨ 'ਤੇ ਰੋਸ ਜ਼ਾਹਰ ਕਰ ਕੇ ਨਾਅਰੇਬਾਜ਼ੀ ਕੀਤੀ ਗਈ | ਬੀ.ਐਲ.ਓਜ. ਅੰਕੁਰ ਕੁਮਾਰ, ਤਰਸੇਮ ਚੰਦ, ਮਹੇਸ਼ਇੰਦਰ ਪਾਲ ਅਤੇ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦ ...
ਸ਼ਹਿਣਾ, 25 ਜਨਵਰੀ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਲਾਕ ਪੱਧਰੀ ਮੀਟਿੰਗ ਸ਼ਾਂਤੀ ਹਾਲ ਸ਼ਹਿਣਾ ਵਿਖੇ ਗੁਰਵਿੰਦਰ ਸਿੰਘ ਨਾਮਧਾਰੀ ਸੀਨੀਅਰ ਆਗੂ ਦੀ ਅਗਵਾਈ ਵਿਚ ਕੀਤੀ ਗਈ | ਇਸ ਸਮੇਂ ਜਗਸੀਰ ਸਿੰਘ ਸੀਰਾ ਸੁਖਪੁਰ ਬਲਾਕ ਪ੍ਰਧਾਨ ਨੇ ਸੰਬੋਧਨ ...
ਭਦੌੜ, 25 ਜਨਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਟਰੱਕ ਯੂਨੀਅਨ ਸ਼ਹਿਣਾ-ਭਦੌੜ ਦੇ ਸਾਬਕਾ ਪ੍ਰਧਾਨ ਹਰਦੀਪ ਸਿੰਘ ਘੁੰਨਸ ਨੇ ਦੱਸਿਆ ਕਿ ਕਿ ਬਾਦਲ ਪਰਿਵਾਰ ਤੋਂ ਨਾਰਾਜ਼ ਚੱਲ ਰਹੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ...
ਤਪਾ ਮੰਡੀ, 25 ਜਨਵਰੀ (ਵਿਜੇ ਸ਼ਰਮਾ)-ਕੌਮੀ ਮਾਰਗ ਬਰਨਾਲਾ-ਬਠਿੰਡਾ 'ਤੇ ਸਥਿਤ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੁੰਨਸ ਵਿਖੇ ਏਕਤਾ ਅਤੇ ਮਿਲਵਰਤਨ ਦੇ ਬੈਨਰ ਹੇਠ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਚੇਅਰਪਰਸਨ ਮੈਡਮ ਗੁਰਸ਼ਰਨਜੀਤ ਕੌਰ ਦੀ ਅਗਵਾਈ ...
ਰੂੜੇਕੇ ਕਲਾਂ, 25 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਪ੍ਰਸਿੱਧ ਲੇਖਕ ਤੇ ਨਾਵਲਕਾਰ ਰਾਮ ਸਰੂਪ ਅਣਖੀ ਦੀ ਸੁਪਤਨੀ ਸਵ: ਸ਼ੋਭਾ ਅਣਖੀ ਦੀ ਯਾਦ ਵਿਚ ਰਾਮ ਸਰੂਪ ਅਣਖੀ ਸਾਹਿਤ ਸਭਾ ਰਜਿ: ਧੌਲਾ ਵਲੋਂ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ...
ਤਪਾ ਮੰਡੀ, 25 ਜਨਵਰੀ (ਪ੍ਰਵੀਨ ਗਰਗ)-ਜਿਨ੍ਹਾਂ ਕਿਸਾਨਾਂ ਨੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੇ ਨਾੜ ਨੂੰ ਬਿਨਾਂ ਜਲਾਏ ਕਣਕ ਦੀ ਫ਼ਸਲ ਬੀਜੀ ਸੀ ਉਨ੍ਹਾਂ ਕਿਸਾਨਾਂ ਨੂੰ ਕਣਕ 'ਚ ਪਈ ਚਿੱਟੀ ਸੁੰਡੀ ਨੇ ਹਮਲਾ ਕਰ ਕੇ ਆਰਥਿਕ ਪੱਖੋਂ ਝੰਜੋੜ ਕੇ ਰੱਖ ਦਿੱਤਾ ਹੈ | ...
ਮਹਿਲ ਕਲਾਂ, 25 ਜਨਵਰੀ (ਅਵਤਾਰ ਸਿੰਘ ਅਣਖੀ)-ਮੈਂਬਰ ਰਾਜ ਸਭਾ ਸ: ਸੁਖਦੇਵ ਸਿੰਘ ਢੀਂਡਸਾ ਅਤੇ ਸ: ਪਰਮਿੰਦਰ ਸਿੰਘ ਢੀਂਡਸਾ ਨੂੰ ਡਟਵੀਂ ਹਮਾਇਤ ਦੇਣ ਤੋਂ ਬਾਅਦ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪ੍ਰਮੁੱਖ ਅਕਾਲੀ ਆਗੂਆਂ ਵਲੋਂ ਅਕਾਲੀ ਵਰਕਰਾਂ ਨੂੰ ਪਿੰਡ-ਪਿੰਡ ...
ਬਰਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਜ਼ਿਲ੍ਹਾ ਬਰਨਾਲਾ ਵਿਚ ਕਾਂਗਰਸ ਪਾਰਟੀ ਦਾ ਕਾਟੋ ਕਲੇਸ਼ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ | ਇਸੇ ਸੰਦਰਭ ਵਿਚ ਅੱਜ ਫਿਰ ਟਕਸਾਲੀ ਕਾਂਗਰਸੀਆਂ ਵਲੋਂ ਅੱਜ ਰੈਸਟ ਹਾਊਸ ਬਰਨਾਲਾ ਵਿਖੇ ਪ੍ਰੈਸ ਕਾਨਫ਼ਰੰਸ ...
ਧਨੌਲਾ, 25 ਜਨਵਰੀ (ਚੰਗਾਲ)-ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ 2 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਦੇ ਸਬੰਧ ਵਿਚ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਨੇ ਅੱਜ ਪਿੰਡ ਉੱਪਲੀ ...
ਤਪਾ ਮੰਡੀ, 25 ਜਨਵਰੀ (ਪ੍ਰਵੀਨ ਗਰਗ)-ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਹਰਜੀਤ ਸਿੰਘ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗਣਤੰਤਰ ਦਿਵਸ ਦੇ ਸਬੰਧ 'ਚ ਡੀ.ਐਸ.ਪੀ. ਤਪਾ ਰਵਿੰਦਰ ਸਿੰਘ ਰੰਧਾਵਾ ਨੇ ਪੁਲਿਸ ਪਾਰਟੀ ਸਮੇਤ ਸ਼ਹਿਰ ਦੀ ਸਥਿਤੀ ਦਾ ਜਾਇਜ਼ਾ ਲਿਆ | ...
ਬਰਨਾਲਾ, 25 ਜਨਵਰੀ (ਧਰਮਪਾਲ ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਔਰਤ ਦੀ ਜ਼ਬਰਦਸਤੀ ਖਿੱਚ ਧੂਹ ਅਤੇ ਕੁੱਟਮਾਰ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ 'ਤੇ ਦੋ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੀ ਥਾਣੇਦਾਰ ...
ਰੂੜੇਕੇ ਕਲਾਂ, 25 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਸਹਿਕਾਰੀ ਸਭਾ ਪੱਖੋ ਕਲਾਂ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਿਖ਼ਲਾਫ਼ ਰੋਸ ਪ੍ਰਗਟ ਕਰਦਿਆਂ ਪੰਚ ਸਤਨਾਮ ਸਿੰਘ, ਨਿੱਕਾ ਸਿੰਘ, ਗੁਰਪ੍ਰੀਤ ਸਿੰਘ, ਸਾਬਕਾ ਪੰਚ ਸੁਖਜੀਤ ਸਿੰਘ, ਗੁਰਜੰਟ ਸਿੰਘ, ਬਲਦੇਵ ਸਿੰਘ, ...
ਬਰਨਾਲਾ, 25 ਜਨਵਰੀ (ਧਰਮਪਾਲ ਸਿੰਘ)-ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਪ੍ਰਧਾਨ ਰਮੇਸ਼ ਕੁਮਾਰ ਹਮਦਰਦ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ 'ਚ ਕੰਮ ਕਰਦੇ ਦਰਜਾ ਚਾਰ ਮੁਲਾਜ਼ਮਾਂ ਨੇ ਹੱਕੀ ਮੰਗਾਂ ਨਾ ਮੰਨਣ ਦੇ ਰੋਸ ਵਜੋਂ ...
ਬਰਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ | ਇਸ ਲੋਕਤੰਤਰ ਵਿਚ ਹਰ ਵੋਟਰ ਦੀ ਬਰਾਬਰ ਭਾਗੀਦਾਰੀ ਹੈ | ਇਸ ਲਈ ਆਪਣੇ ਇਸ ਅਧਿਕਾਰ ਦੀ ਅਹਿਮੀਅਤ ਸਮਝਦੇ ਹੋਏ ਹਰ ਵੋਟਰ ਨੂੰ ਆਪਣੀ ਵੋਟ ਬਿਨਾਂ ਕਿਸੇ ਡਰ, ਭੈਅ ਜਾਂ ...
ਬਰਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਐਕਸਪਲੋਰ ਆਈਲੈਟਸ ਅਕੈਡਮੀ ਬਰਨਾਲਾ ਵਲੋਂ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਸਿਰਫ਼ ਤਿੰਨ ਦਿਨਾਂ ਵਿਚ ਸਟੱਡੀ ਵੀਜ਼ੇ ਲਗਵਾਏ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਪਲੋਰ ਅਕੈਡਮੀ ਦੇ ...
ਧਨੌਲਾ, 25 ਜਨਵਰੀ (ਚੰਗਾਲ)-ਸ਼ਹਿਰ ਧਨੌਲਾ ਦੇ ਸਕੂਲ ਲਾਲਾ ਜਗਨ ਨਾਥ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਸਕੂਲ ਪਿ੍ੰਸੀਪਲ ਵਲੋਂ ਬੱਚਿਆਂ ਦੇ ਕਥਿਤ ਤੌਰ 'ਤੇ ਸੀ.ਏ.ਏ. ਬਿੱਲ ਦੇ ਹੱਕ 'ਚ ਫਾਰਮ ਭਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਪਤਾ ਬੱਚਿਆਂ ਦੇ ਮਾਪਿਆਂ ਤੇ ਵਿਰੋਧ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX