ਤਾਜਾ ਖ਼ਬਰਾਂ


ਕਿਸਾਨਾਂ ਨੇ ਐੱਸ.ਡੀ.ਐਮ ਅਤੇ ਤਹਿਸੀਲਦਾਰ ਲਹਿਰਾਗਾਗਾ ਨੂੰ ਬਣਾਇਆ ਬੰਦੀ
. . .  31 minutes ago
ਲਹਿਰਾਗਾਗਾ, 20 ਅਪ੍ਰੈਲ (ਅਸ਼ੋਕ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮੰਡੀਆਂ ਵਿਚ ਬਾਰਦਾਨੇ ਦੀ ਮੰਗ ਨੂੰ ਲੈ ਕੇ ਅੱਜ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ...
ਯੂਰਪ ਫੁੱਟਬਾਲ ਵਿਵਾਦ : ਇਟਲੀ ਦੇ ਪ੍ਰਧਾਨ ਮੰਤਰੀ ਦਰਾਗੀ ਵੀ " ਯੂਰਪੀਅਨ ਸੁਪਰ ਲੀਗ " ਦੇ ਗਠਨ ਤੋਂ ਨਾਖ਼ੁਸ਼
. . .  34 minutes ago
ਵੈਨਿਸ ( ਇਟਲੀ ), 20 ਅਪ੍ਰੈਲ -( ਹਰਦੀਪ ਸਿੰਘ ਕੰਗ ) - ਇੰਗਲੈਂਡ ਅਤੇ ਫਰਾਂਸ ਦੇ ਪ੍ਰਧਾਨ ਮੰਤਰੀਆਂ ਦੁਆਰਾ ਯੂਰਪੀਅਨ ਸੁਪਰ ਲੀਗ ਦੇ ਗਠਨ ਦੀ ਵਿਰੋਧਤਾ ਤੋਂ ਬਾਅਦ ਹੁਣ ਇਟਲੀ ਦੇ ਪ੍ਰਧਾਨ ਮੰਤਰੀ ...
ਸੁਨਾਮ ਮੰਡੀ ਵਿਚ ਮੀਂਹ ਕਾਰਨ ਕਣਕ ਦੀ ਖ਼ਰੀਦ ਨੂੰ ਲੱਗੀ ਬ੍ਰੇਕ
. . .  39 minutes ago
ਸੁਨਾਮ ਊਧਮ ਸਿੰਘ ਵਾਲਾ , 20 ਅਪ੍ਰੈਲ - ( ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ ) - ਆਪਣੀ ਕਣਕ ਵੇਚਣ ਲਈ ਜਿੱਥੇ ਪਹਿਲਾਂ ਹੀ ਬਾਰਦਾਨੇ ਦੀ ਘਾਟ ਅਤੇ ਅਦਾਇਗੀ ਨੂੰ ਲੈਕੇ ਕਿਸਾਨ...
ਦਿੱਲੀ ਮੋਰਚੇ ਤੋਂ ਪਰਤੇ ਕਿਸਾਨ ਆਗੂ ਦੀ ਮੌਤ
. . .  53 minutes ago
ਜੋਗਾ { ਮਾਨਸਾ},21 ਅਪ੍ਰੈਲ (ਹਰਜਿੰਦਰ ਸਿੰਘ ਚਹਿਲ )-ਖੇਤਰ ਦੇ ਪਿੰਡ ਅਲੀਸ਼ੇਰ ਕਲਾਂ ਦੇ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਦੇ ਆਗੂ ਗੁਰਜੰਟ ਸਿੰਘ (63) ਦੀ ਬੀਤੇ ਦਿਨੀਂ ਮੌਤ ਹੋ ਗਈ।ਜਾਣਕਾਰੀ ਮੁਤਾਬਕ ਗੁਰਜੰਟ ਸਿੰਘ ਨਵੰਬਰ ਤੋਂ ...
ਡਾ.ਓਬਰਾਏ ਦੇ ਯਤਨਾਂ ਨਾਲ 22 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਦੁਬਈ ਤੋਂ ਵਤਨ ਪੁੱਜਾ
. . .  59 minutes ago
ਰਾਜਾਸਾਂਸੀ ,20 ਅਪ੍ਰੈਲ (ਹੇਰ/ਖੀਵਾ ) - ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ’ਚੋਂ ਕੱਢਣ ਲਈ ਆਪਣੇ ਘਰ,ਜ਼ਮੀਨਾਂ ਗਹਿਣੇ ਧਰ ਖਾੜੀ ਮੁਲਕਾਂ 'ਚ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਲ ਘੜੀ 'ਚ ਰਹਿਬਰ ਬਣ ਸੇਵਾ ...
ਆਮ ਆਦਮੀ ਦੀ ਇਕੋ - ਇਕ ਉਮੀਦ ਰਾਹੁਲ ਗਾਂਧੀ : ਰਾਣਾ ਸੋਢੀ
. . .  about 1 hour ago
ਚੰਡੀਗੜ੍ਹ, 20 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) : ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਭ ਤੋਂ ਯੋਗ ਉਮੀਦਵਾਰ ਪੰਜਾਬ ਦੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ...
ਨਗਰ ਕੌਂਸਲ ਤਪਾ ਦੇ ਅਨਿਲ ਕੁਮਾਰ ਕਾਲਾ ਬਣੇ ਪ੍ਰਧਾਨ ,ਡਾ. ਸੋਨਿਕਾ ਬਾਂਸਲ ਨੂੰ ਮੀਤ ਪ੍ਰਧਾਨ ਥਾਪਿਆ
. . .  about 1 hour ago
ਤਪਾ ਮੰਡੀ,20 ਅਪ੍ਰੈਲ (ਪ੍ਰਵੀਨ ਗਰਗ) -ਨਗਰ ਕੌਂਸਲ ਤਪਾ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਅਨਿਲ ਕੁਮਾਰ ਕਾਲਾ ਭੂਤ ਨੂੰ ਪ੍ਰਧਾਨ ਅਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਡਾ. ਸੋਨਿਕਾ ਬਾਂਸਲ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ।ਨਗਰ ...
ਕਪੂਰਥਲਾ ਦੀ ਬੇਗੋਵਾਲ ਮੰਡੀ ਵਿਚ ਖ਼ਰੀਦ ਸਬੰਧੀ ਸਰਕਾਰੀ ਦਾਅਵੇ ਪੂਰੇ ਨਾ ਹੋਣ 'ਤੇ ਰੋਡ ਜਾਮ
. . .  about 1 hour ago
ਬੇਗੋਵਾਲ (ਕਪੂਰਥਲਾ) - 20 ਅਪ੍ਰੈਲ (ਸੁਖਜਿੰਦਰ ਸਿੰਘ ਘੋਤੜਾ) - ਬੇਗੋਵਾਲ ਮੰਡੀ ਵਿਚ ਖ਼ਰੀਦ ਸਬੰਧੀ ਸਰਕਾਰੀ ਦਾਅਵੇ ਪੂਰੇ ਨਾ ਹੋਣ 'ਤੇ ਬਾਰਦਾਨੇ ਦੀ ਕਮਾਈ ਅਤੇ ਖ਼ਰੀਦ ਨਾ ...
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਤਲਵੰਡੀ ਸਾਬੋ ਵਿਚ ਦਿੱਲੀ ਬਠਿੰਡਾ ਹਾਈਵੇ ਜਾਮ ਕਰਕੇ ਸਰਕ‍ਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  about 1 hour ago
ਤਲਵੰਡੀ ਸਾਬੋ (ਬਠਿੰਡਾ), 20 ਅਪ੍ਰੈਲ (ਲਖਵਿੰਦਰ ਸ਼ਰਮਾ) - ਕਣਕ ਦੀ ਖ਼ਰੀਦ ਨਾ ਹੋਣ ਕਾਰਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਦਰ ਵਿਖੇ ਕਿਸਾਨ ਯੂਨੀਅਨ ਤੇ ਕਿਸਾਨਾ ਨੇ ਦਿੱਲੀ ਬਠਿੰਡਾ ਮਾਰਗ...
ਪਟਵਾਰੀ ਅਤੇ ਜ਼ਿਲ੍ਹੇਦਾਰ ਦੀਆਂ ਅਸਾਮੀਆਂ ਲਈ 2 ਮਈ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ
. . .  about 1 hour ago
ਚੰਡੀਗੜ੍ਹ , 20 ਅਪ੍ਰੈਲ ( ਵਿਕਰਮਜੀਤ ਸਿੰਘ ਮਾਨ ) - ਪਟਵਾਰੀ ਅਤੇ ਜ਼ਿਲ੍ਹੇਦਾਰ ਦੀਆਂ ਅਸਾਮੀਆਂ ਲਈ 2 ਮਈ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰ ...
ਕੋਰੋਨਾ ਸਬੰਧੀ ਸਰਕਾਰ ਇਕਦਮ ਪਾਬੰਦੀਆਂ ਲਗਾ ਕੇ ਲੋਕਾਂ 'ਚ ਦਹਿਸ਼ਤ ਪੈਦਾ ਨਾ ਕਰੇ - ਬੀਬੀ ਜਗੀਰ ਕੌਰ
. . .  about 1 hour ago
ਅੰਮ੍ਰਿਤਸਰ, 20 ਅਪ੍ਰੈਲ (ਹਰਮਿੰਦਰ ਸਿੰਘ ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਰੋਨਾ ਸਬੰਧੀ ਸਰਕਾਰ ਇਕਦਮ ਪਾਬੰਦੀਆਂ ਲਗਾਕੇ ਲੋਕਾਂ...
ਸ਼ਿਮਲਾ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਚਲਦੇ ਨਵੀਆਂ ਪਾਬੰਦੀਆਂ
. . .  about 1 hour ago
ਸ਼ਿਮਲਾ , 20 ਅਪ੍ਰੈਲ ( ਪੰਕਜ ) - ਸ਼ਿਮਲਾ ਵਿਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਸਰਕਾਰ ਨੇ ਨਵੀਂ ਪਾਬੰਦੀਆਂ ਲਗਾਈਆਂ ਹਨ, ਹੁਣ ਸਿਰਫ 50 ਲੋਕ ਵਿਆਹਾਂ ...
ਸ਼ੁਭਦੀਪ ਸਿੰਘ ਬਿੱਟੂ ਬਣੇ ਨਗਰ ਕੌਂਸਲ ਮਲੋਟ ਦੇ ਪ੍ਰਧਾਨ
. . .  about 2 hours ago
ਮਲੋਟ, 20 ਅਪ੍ਰੈਲ (ਪਾਟਿਲ) - ਅੱਜ ਸ਼ੁਭਦੀਪ ਸਿੰਘ ਬਿੱਟੂ ਨੂੰ ਨਗਰ ਕੌਂਸਲ ਮਲੋਟ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਨਗਰ ਕੌਂਸਲ ਮਲੋਟ ਦੇ ਪ੍ਰਧਾਨ ਦੀ ਚੋਣ ਲਈ ਅੱਜ ਕੈਬਨਿਟ ਮੰਤਰੀ ...
ਲੁਧਿਆਣਾ ਦੇ ਵਿਚ ਪਹਿਲੀ ਵਾਰ ਦੋ ਮਹੀਨੇ ਦੇ ਬੱਚੇ ਦੀ ਕਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਲੁਧਿਆਣਾ : 20 ਅਪ੍ਰੈਲ (ਰੂਪੇਸ਼ ਕੁਮਾਰ) - ਲੁਧਿਆਣਾ ਦੇ ਵਿਚ ਪਹਿਲੀ ਵਾਰ ਦੋ ਮਹੀਨੇ ਦੇ ਬੱਚੇ ਦੀ ਕਰੋਨਾ ਰਿਪੋਰਟ ਆਈ ਪਾਜ਼ੀਟਿਵ , ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਤੋਂ...
ਕੋਰੋਨਾ ਕਾਲ ਦੌਰਾਨ ਵੀ ਸਰਕਾਰ ਵਲੋਂ ਕਣਕ ਦਾ ਦਾਣਾ - ਦਾਣਾ ਖ਼ਰੀਦਿਆ ਜਾਵੇਗਾ - ਹਰਪ੍ਰਤਾਪ ਸਿੰਘ ਅਜਨਾਲਾ
. . .  about 2 hours ago
ਅਜਨਾਲਾ, 20 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨ ਨਹੀਂ ਦਿੱਤਾ ਜਾਵੇਗਾ ਤੇ ਸਰਕਾਰ ਵਲੋਂ ...
ਬਾਰਦਾਨੇ ਦੀ ਘਾਟ ਕਾਰਨ 8 ਦਿਨਾਂ ਤੋਂ ਰੁਲ ਰਹੀ ਹਜ਼ਾਰਾਂ ਕੁਇੰਟਲ ਕਣਕ ਭਿੱਜੀ
. . .  about 2 hours ago
ਠੱਠੀ ਭਾਈ, 20 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕਣਕ ਦੀ ਖ਼ਰੀਦ ਸਬੰਧੀ ਕੀਤੇ ਪ੍ਰਬੰਧਾਂ ਦਾ ਉਸ ਸਮੇਂ ਜਨਾਜ਼ਾ ਨਿਕਲ ਗਿਆ ਜਦ ਬਲਾਕ ਬਾਘਾ ਪੁਰਾਣਾ ਦੀ ਮਾਰਕੀਟ...
ਕਾਂਗਰਸ ਨੇਤਾ ਰਾਹੁਲ ਗਾਂਧੀ ਕੋਰੋਨਾ ਪਾਜ਼ੀਟਿਵ
. . .  about 2 hours ago
ਨਵੀਂ ਦਿੱਲੀ , 20 ਅਪ੍ਰੈਲ - ਕਾਂਗਰਸ ਨੇਤਾ ਰਾਹੁਲ ਗਾਂਧੀ ਕੋਰੋਨਾ ਪਾਜ਼ੀਟਿਵ ਹੋ ਗਏ ਹਨ ...
ਸੁਖਵਿੰਦਰ ਵੈਰੜ ਬਣੇ ਨਗਰ ਪੰਚਾਇਤ ਮਮਦੋਟ ਦੇ ਪ੍ਰਧਾਨ
. . .  about 3 hours ago
ਮਮਦੋਟ (ਫ਼ਿਰੋਜ਼ਪੁਰ) 20 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਮਮਦੋਟ ਨਗਰ ਪੰਚਾਇਤ ਦੇ ਅਹੁਦੇਦਾਰਾਂ ਦੀ ਅੱਜ ਹੋਈ ਚੋਣ ਦੌਰਾਨ ਵਾਰਡ ਨੰਬਰ 2 ਤੋਂ ਨਿਰਵਿਰੋਧ ਜੇਤੂ ਰਹੇ ਸੁਖਵਿੰਦਰ ਸਿੰਘ ਵੈਰੜ ਨੂੰ ਪ੍ਰਧਾਨ...
ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਮੌਸਮ ਦੀ ਖ਼ਰਾਬੀ ਕਾਰਨ ਕਿਸਾਨ ਚਿੰਤਾ 'ਚ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਸਵੇਰ ਤੋਂ ਹੀ ਮੌਸਮ ਦੀ ਖ਼ਰਾਬੀ ਚੱਲ ਰਹੀ ਹੈ ਅਤੇ ਬਾਅਦ ਦੁਪਹਿਰ ਦੋਦਾ, ਭਲਾਈਆਣਾ ਵਿਖੇ ਹਲਕੀ ਬਾਰਸ਼ ਸ਼ੁਰੂ ਹੋ ਗਈ। ਮੀਂਹ ਕਾਰਨ ਕਣਕ ਦੀ ਵਢਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਅਤੇ ਕਿਸਾਨਾਂ ਨੂੰ ਨਾੜ...
ਪਤਨੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਖ਼ੁਦ ਨੂੰ ਕੀਤਾ ਇਕਾਂਤਵਾਸ
. . .  about 3 hours ago
ਨਵੀਂ ਦਿੱਲੀ - 20 ਅਪ੍ਰੈਲ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ...
ਬਾਰਦਾਨੇ ਦੀ ਕਿੱਲਤ ਕਾਰਨ ਵਰ੍ਹਦੇ ਮੀਂਹ 'ਚ ਕਿਸਾਨਾਂ ਨੇ ਪਨਸਪ ਇੰਸਪੈਕਟਰ ਘੇਰਿਆ
. . .  about 3 hours ago
ਮੰਡੀ ਕਿੱਲ੍ਹਿਆਂਵਾਲੀ, 20 ਅਪ੍ਰੈਲ (ਇਕਬਾਲ ਸਿੰਘ ਸ਼ਾਂਤ) - ਪੰਜਾਬ ਦੀਆਂ ਮੰਡੀਆਂ ਵਿਚ ਮਾੜੇ ਪ੍ਰਬੰਧਾਂ ਨੇ 48 ਘੰਟਿਆਂ ਵਿਚ ਕਿਸਾਨਾਂ ਦੀ ਕਣਕ ਖ਼ਰੀਦ ਅਤੇ ਅਦਾਇਗੀ ਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ...
ਦਿੱਲੀ ਸਮੇਤ ਮਹਾਰਾਸ਼ਟਰ , ਗੁਜਰਾਤ ਤੋਂ ਪ੍ਰਵਾਸੀ ਮਜ਼ਦੂਰਾਂ ਦਾ ਆਪਣੇ ਘਰਾਂ ਨੂੰ ਪਰਤਣਾ ਜਾਰੀ
. . .  about 3 hours ago
ਨਵੀਂ ਦਿੱਲੀ , 20 ਅਪ੍ਰੈਲ - ਦਿੱਲੀ ਸਮੇਤ ਮਹਾਰਾਸ਼ਟਰ , ਗੁਜਰਾਤ ਤੋਂ ਪ੍ਰਵਾਸੀ ਦਾ ਮਜ਼ਦੂਰਾਂ ਵਾਪਿਸ ਆਪਣੇ ਘਰਾਂ ਨੂੰ ਜਾਣਾ ਜਾਰੀ ਹੈ | ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਹੁਣ ...
ਨਾਰਕੋਟਿਕ ਸੈੱਲ ਨੇ 1 ਕਰੋੜ 35 ਲੱਖ ਦੀ ਹੈਰੋਇਨ ਸਮੇਤ ਨਸ਼ਾ ਤਸਕਰ ਕੀਤਾ ਕਾਬੂ
. . .  about 4 hours ago
ਫ਼ਿਰੋਜ਼ਪੁਰ 20 ਅਪ੍ਰੈਲ (ਕੁਲਬੀਰ ਸਿੰਘ ਸੋਢੀ) - ਫ਼ਿਰੋਜ਼ਪੁਰ ਪੁਲਿਸ ਵਲੋਂ ਹੈਰੋਇਨ ਦੀ ਤਸਕਰੀ ਕਰਨ ਵਾਲੇ ਅਨਸਰਾਂ ਵਿਰੁੱਧ ਸ਼ਿਕੰਜਾ ਕੱਸਦੇ ਹੋਏ ਨਾਰਕੋਟਿਕ ਸੈੱਲ ਦੇ ਇੰਚਾਰਜ...
ਪੱਛਮੀ ਬੰਗਾਲ ਵਿਚ 500 ਤੋਂ ਵੱਧ ਲੋਕਾਂ ਨਾਲ ਸਿਰਫ ਛੋਟੀਆਂ ਪਬਲਿਕ ਮੀਟਿੰਗਾਂ ਕੀਤੀਆਂ ਜਾਣਗੀਆਂ - ਜੇ .ਪੀ. ਨੱਡਾ
. . .  about 4 hours ago
ਨਵੀਂ ਦਿੱਲੀ , 20 ਅਪ੍ਰੈਲ - ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ .ਪੀ. ਨੱਡਾ ਨੇ ਪ੍ਰਧਾਨ ਮੰਤਰੀ ਦੀਆਂ ਜਨਤਕ ਰੈਲੀਆਂ ਅਤੇ ਹੋਰ ਰੈਲੀਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਉਨ੍ਹਾਂ ਨੂੰ...
ਭਾਰਤ ਭੂਸ਼ਣ ਆਸ਼ੂ ਦੀ ਰਿਹਾਇਸ਼ ਦਾ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਵਿੰਗ ਵਲੋਂ ਕੀਤਾ ਗਿਆ ਘਿਰਾਓ
. . .  about 4 hours ago
ਚੰਡੀਗੜ੍ਹ - (ਗੁਰਿੰਦਰ) 20 ਅਪ੍ਰੈਲ - ਆਮ ਆਦਮੀ ਪਾਰਟੀ ਪੰਜਾਬ ਦਾ ਕਿਸਾਨ ਵਿੰਗ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਅੱਜ ਪੰਜਾਬ ਦੇ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮਾਘ ਸੰਮਤ 551

ਸੰਪਾਦਕੀ

70 ਸਾਲਾ ਸਫ਼ਰ

ਦੇਸ਼ ਵਿਚ ਚੱਲ ਰਹੀ 70 ਸਾਲ ਦੀ ਲੋਕਤੰਤਰੀ ਪ੍ਰਕਿਰਿਆ ਨੇ ਲੰਬਾ ਸਫ਼ਰ ਤੈਅ ਕੀਤਾ ਹੈ। ਇਸ ਵਿਚ ਭਾਰਤੀ ਚੋਣ ਕਮਿਸ਼ਨ ਦੀ ਵੱਡੀ ਭੂਮਿਕਾ ਕਹੀ ਜਾ ਸਕਦੀ ਹੈ, ਜਿਸ ਨੇ ਸਮੇਂ-ਸਮੇਂ ਵੱਡੇ ਚੋਣ ਸੁਧਾਰ ਕੀਤੇ। ਜੋ ਵੀ ਕਮੀਆਂ ਸਾਹਮਣੇ ਆਈਆਂ, ਉਨ੍ਹਾਂ ਨੂੰ ਦੂਰ ਕਰਨ ਲਈ ਪੁਖਤਾ ਯਤਨ ਕੀਤੇ। 1950 ਤੋਂ ਬਾਅਦ ਲੜੀਆਂ ਗਈਆਂ ਲੋਕ ਸਭਾ ਚੋਣਾਂ ਵਿਚ ਅਨੇਕਾਂ ਖਾਮੀਆਂ ਉੱਭਰ ਕੇ ਸਾਹਮਣੇ ਆਈਆਂ ਸਨ। ਕਈ ਵਾਰ ਤਾਂ ਵੋਟ ਬਕਸਿਆਂ ਨੂੰ ਵੀ ਲੁੱਟ ਲਿਆ ਜਾਂਦਾ ਸੀ। ਵੋਟਾਂ ਭੁਗਤਾਉਣ ਵਿਚ ਵੀ ਵੱਡੀਆਂ ਹੇਰਾਫੇਰੀਆਂ ਹੁੰਦੀਆਂ ਰਹੀਆਂ ਸਨ। ਅਜਿਹੇ ਚੋਣ ਪ੍ਰਬੰਧ ਨੂੰ ਪਾਰਦਰਸ਼ੀ ਨਹੀਂ ਕਿਹਾ ਜਾ ਸਕਦਾ। ਸਮੇਂ ਦੇ ਬੀਤਣ ਨਾਲ ਇਸ ਪ੍ਰਕਿਰਿਆ ਵਿਚ ਕੀਤੀਆਂ ਗਈਆਂ ਵੱਡੀਆਂ ਤਬਦੀਲੀਆਂ ਨਾਲ ਅੱਜ ਜਿਥੇ ਇਹ ਵਧੇਰੇ ਪਾਰਦਰਸ਼ੀ ਹੋਇਆ ਦਿਖਾਈ ਦਿੰਦਾ ਹੈ, ਉਥੇ ਇਸ ਵਿਚ ਕੀਤੀਆਂ ਜਾਣ ਵਾਲੀਆਂ ਵੱਡੀਆਂ ਘਪਲੇਬਾਜ਼ੀਆਂ ਵਿਚ ਵੀ ਕਾਫੀ ਹੱਦ ਤੱਕ ਕਮੀਆਂ ਆਈਆਂ ਹਨ।
ਇਸੇ ਕੜੀ ਵਿਚ ਹੀ ਵੋਟ ਪਛਾਣ ਪੱਤਰ ਵੀ ਬਣੇ, ਜਿਨ੍ਹਾਂ ਨੂੰ ਚੋਣਾਂ ਦਾ ਆਧਾਰ ਮੰਨਿਆ ਗਿਆ। ਸਿਆਸੀ ਪਾਰਟੀਆਂ ਨੂੰ ਵੀ ਚੋਣ ਜ਼ਾਬਤੇ ਵਿਚ ਰੱਖਣ ਲਈ ਪੁਖਤਾ ਪ੍ਰਬੰਧ ਕੀਤੇ ਗਏ। ਚੋਣਾਂ ਦੌਰਾਨ ਕਮਿਸ਼ਨ ਵਲੋਂ ਇਸ ਜ਼ਾਬਤੇ ਪ੍ਰਤੀ ਲਗਾਤਾਰ ਘੋਖ-ਪੜਤਾਲ ਵੀ ਕੀਤੀ ਜਾਂਦੀ ਰਹੀ ਹੈ। ਇਸੇ ਕੜੀ ਵਿਚ ਉਮੀਦਵਾਰਾਂ ਨੂੰ ਚੋਣ ਲੜਨ ਤੋਂ ਪਹਿਲਾਂ ਆਪਣੀ ਜਾਇਦਾਦ ਦੇ ਵੇਰਵੇ ਵੀ ਨਸ਼ਰ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਰ ਇਸ ਸਭ ਕੁਝ ਦੇ ਬਾਵਜੂਦ ਹਾਲੇ ਵੀ ਕੁਝ ਅਜਿਹੀਆਂ ਘਾਟਾਂ ਰੜਕਦੀਆਂ ਹਨ, ਜਿਨ੍ਹਾਂ ਨੂੰ ਹਰ ਹੀਲੇ ਦੂਰ ਕਰਨ ਦੀ ਜ਼ਰੂਰਤ ਹੈ। ਚਾਹੇ ਚੋਣ ਕਮਿਸ਼ਨ ਵਲੋਂ ਉਮੀਦਵਾਰਾਂ ਦੁਆਰਾ ਚੋਣਾਂ ਦੌਰਾਨ ਖ਼ਰਚੀ ਜਾਂਦੀ ਰਕਮ ਦੀ ਇਕ ਸੀਮਾ ਨਿਸਚਿਤ ਕੀਤੀ ਗਈ ਹੈ। ਉਨ੍ਹਾਂ ਨੂੰ ਇਸ ਸਮੇਂ ਦੌਰਾਨ ਹਰ ਰੋਜ਼ ਖ਼ਰਚੀ ਜਾਂਦੀ ਰਾਸ਼ੀ ਦਾ ਵਿਸਥਾਰਤ ਵੇਰਵਾ ਵੀ ਦੇਣਾ ਪੈਂਦਾ ਹੈ। ਪਰ ਇਸ ਦੇ ਬਾਵਜੂਦ ਚੋਣਾਂ ਦੌਰਾਨ ਕੀਤੀ ਜਾਂਦੀ ਧਨ ਦੀ ਅਥਾਹ ਵਰਤੋਂ ਘਟਾਉਣ ਲਈ ਹਾਲੇ ਤੱਕ ਵੀ ਕੋਈ ਨੁਕਸ ਰਹਿਤ ਤਰੀਕਾ ਨਹੀਂ ਕੱਢਿਆ ਜਾ ਸਕਿਆ। ਜੇਕਰ ਪ੍ਰਭਾਵਸ਼ਾਲੀ ਢੰਗ ਨਾਲ ਇਸ ਵਰਤਾਰੇ 'ਤੇ ਕਾਬੂ ਪਾਇਆ ਜਾਂਦਾ ਹੈ ਤਾਂ ਨਾ ਸਿਰਫ ਉਮੀਦਵਾਰਾਂ ਵਲੋਂ ਖ਼ਰਚੇ ਜਾਂਦੇ ਵਿਅਰਥ ਧਨ ਵਿਚ ਵੀ ਕਮੀ ਆ ਸਕਦੀ ਹੈ, ਸਗੋਂ ਇਸ ਨਾਲ ਚੋਣ ਖ਼ਰਚਿਆਂ ਨੂੰ ਵੀ ਘਟਾਇਆ ਜਾ ਸਕਦਾ ਹੈ, ਜਿਸ ਨਾਲ ਬਹੁਤੇ ਉਮੀਦਵਾਰਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਚੋਣ ਪ੍ਰਣਾਲੀ ਵਿਚ ਦੂਜੀ ਵੱਡੀ ਘਾਟ ਇਸ ਖੇਤਰ ਵਿਚ ਅਪਰਾਧਕ ਪਿਛੋਕੜ ਵਾਲੇ ਵਿਅਕਤੀਆਂ ਵਲੋਂ ਦਾਖ਼ਲਾ ਹੈ। ਇਸੇ ਲਈ ਹੀ ਹੁੰਦੀ ਹਰ ਤਰ੍ਹਾਂ ਦੀ ਚੋਣ ਵਿਚ ਅਜਿਹੇ ਵਿਅਕਤੀ ਵੱਡੀ ਗਿਣਤੀ ਵਿਚ ਸ਼ਾਮਿਲ ਹੁੰਦੇ ਹਨ ਅਤੇ ਉਨ੍ਹਾਂ 'ਚੋਂ ਬਹੁਤ ਸਾਰੇ ਕਾਮਯਾਬ ਵੀ ਹੋ ਜਾਂਦੇ ਹਨ। ਅੱਜ ਵੀ ਲੋਕ ਸਭਾ ਵਿਚ ਵੱਡੀ ਗਿਣਤੀ ਵਿਚ ਅਪਰਾਧਕ ਪਿਛੋਕੜ ਵਾਲੇ ਵਿਅਕਤੀ ਮੌਜੂਦ ਹਨ। ਇਹ ਦੇਸ਼ ਦੀਆਂ ਬਹੁਤੀਆਂ ਕੌਮੀ ਅਤੇ ਵੱਡੀਆਂ ਪਾਰਟੀਆਂ ਨਾਲ ਸਬੰਧਿਤ ਹੁੰਦੇ ਹਨ। ਪਿਛਲੇ ਲੰਮੇ ਸਮੇਂ ਤੋਂ ਚੋਣ ਕਮਿਸ਼ਨ ਇਸ ਬਾਰੇ ਕਈ ਤਰ੍ਹਾਂ ਦੀਆਂ ਹਦਾਇਤਾਂ ਵੀ ਜਾਰੀ ਕਰਦਾ ਰਿਹਾ ਹੈ। ਪਰ ਅਜਿਹੀ ਸਥਿਤੀ ਵਿਚ ਕੋਈ ਸੁਧਾਰ ਨਹੀਂ ਹੋਇਆ। ਹੈਰਾਨੀ ਇਸ ਗੱਲ ਦੀ ਹੈ ਕਿ ਵੱਡੀਆਂ ਸਿਆਸੀ ਪਾਰਟੀਆਂ ਨੇ ਇਸ ਸਬੰਧੀ ਆਪਣੇ ਸਦਾਚਾਰ ਨੂੰ ਭੁਲਾ ਦਿੱਤਾ ਹੈ। ਇਕ ਅੰਦਾਜ਼ੇ ਅਨੁਸਾਰ ਅੱਜ ਲੋਕ ਸਭਾ ਵਿਚ 46 ਫ਼ੀਸਦੀ ਅਪਰਾਧਕ ਪਿਛੋਕੜ ਵਾਲੇ ਲੋਕ ਮੌਜੂਦ ਹਨ। ਇਸ ਸਬੰਧੀ ਪਾਈ ਗਈ ਇਕ ਪਟੀਸ਼ਨ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸਰਬਉੱਚ ਅਦਾਲਤ ਨੇ ਚੋਣ ਕਮਿਸ਼ਨ ਨੂੰ ਇਹ ਹਦਾਇਤ ਕੀਤੀ ਸੀ ਕਿ ਉਹ ਅਜਿਹੇ ਗ਼ੈਰ-ਸਮਾਜਿਕ ਲੋਕਾਂ ਨੂੰ ਚੋਣ ਅਮਲ ਵਿਚ ਦਾਖ਼ਲ ਹੋਣ ਤੋਂ ਰੋਕਣ ਦਾ ਯਤਨ ਕਰੇ। ਪਰ ਚੋਣ ਕਮਿਸ਼ਨ ਹੁਣ ਤੱਕ ਇਸ ਵਿਚ ਕਾਮਯਾਬ ਨਹੀਂ ਹੋ ਸਕਿਆ।
ਹੁਣ ਸਰਬਉੱਚ ਅਦਾਲਤ ਨੇ ਇਕ ਵਾਰ ਫਿਰ ਚੋਣ ਕਮਿਸ਼ਨ ਨੂੰ ਇਹ ਹਦਾਇਤ ਕੀਤੀ ਹੈ ਕਿ ਉਹ ਆਉਂਦੇ ਦਿਨਾਂ ਵਿਚ ਇਸ ਮਸਲੇ ਪ੍ਰਤੀ ਵਿਸਥਾਰਤ ਰਿਪੋਰਟ ਤਿਆਰ ਕਰਕੇ ਕੋਈ ਅਜਿਹੇ ਸੁਝਾਅ ਦੇਵੇ, ਜਿਸ ਨਾਲ ਸਿਆਸਤ ਵਿਚ ਅਪਰਾਧੀਕਰਨ ਨੂੰ ਰੋਕਿਆ ਜਾ ਸਕੇ। ਮੌਜੂਦਾ ਸਮੇਂ ਵਿਚ ਇਸ ਨਾਂਹ-ਪੱਖੀ ਵਰਤਾਰੇ ਪ੍ਰਤੀ ਸੁਚੇਤ ਹੋ ਕੇ ਇਸ ਦਾ ਕੋਈ ਅਮਲੀ ਹੱਲ ਕੱਢ ਸਕਣਾ ਬੇਹੱਦ ਜ਼ਰੂਰੀ ਹੈ। ਇਸ ਵਿਚ ਜਾਗ੍ਰਿਤ ਲੋਕ, ਚੋਣ ਕਮਿਸ਼ਨ ਤੇ ਸਰਬਉੱਚ ਅਦਾਲਤ ਵੱਡੀ ਭੂਮਿਕਾ ਨਿਭਾਅ ਸਕਦੇ ਹਨ, ਅਜਿਹੇ ਯਤਨਾਂ ਨਾਲ ਹੀ ਅੱਜ ਦੀ ਗੰਧਲੀ ਹੋਈ ਸਿਆਸਤ ਨੂੰ ਕੁਝ ਹੱਦ ਤੱਕ ਸਾਫ਼ ਕੀਤਾ ਜਾ ਸਕੇਗਾ।

-ਬਰਜਿੰਦਰ ਸਿੰਘ ਹਮਦਰਦ

ਲੋਕਤੰਤਰਿਕ ਕਦਰਾਂ ਦੀ ਪਹਿਰੇਦਾਰੀ ਕਰਦਾ ਹੈ ਭਾਰਤ ਦਾ ਸੰਵਿਧਾਨ

 71ਵੇਂ ਗਣਤੰਤਰ ਦਿਵਸ 'ਤੇ ਵਿਸ਼ੇਸ਼ 'ਹਮ ਭਾਰਤ ਕੇ ਲੋਗ' ਬਹੁਤ ਪਹਿਲਾਂ ਸੁਪਰੀਮ ਕੋਰਟ ਦੇ ਇਕ ਜੱਜ ਨੇ ਕਿਹਾ ਸੀ ਕਿ ਸੰਵਿਧਾਨ ਸਿਰਫ ਨੀਰਸ ਅਤੇ ਬੇਜਾਨ ਸ਼ਬਦਾਂ ਦਾ ਇਕੱਠ ਨਹੀਂ ਹੈ, ਸਗੋਂ ਇਹ ਇਕ ਮਹਾਨ ਰਾਸ਼ਟਰ ਨੂੰ ਜ਼ਿੰਦਗੀ ਦੇਣ ਲਈ ਭਖਦੀ ਲੋਅ ਹੈ। ਸੰਵਿਧਾਨ ਲਾਗੂ ਹੋਣ ...

ਪੂਰੀ ਖ਼ਬਰ »

ਆਰਥਿਕਤਾ 'ਚ ਨਿਘਾਰ ਗੰਭੀਰ ਚਿੰਤਾ ਦਾ ਵਿਸ਼ਾ

1947 ਵਿਚ ਦੇਸ਼ ਦੀ ਵੰਡ/ਆਜ਼ਾਦੀ ਤੋਂ ਪਹਿਲੇ 50 ਸਾਲਾਂ ਦੇ ਸਮੇਂ ਦੌਰਾਨ ਰਾਸ਼ਟਰੀ ਆਮਦਨ ਦੇ ਵਾਧੇ (ਵਿਕਾਸ ਦਰ) ਦੀ ਔਸਤ ਸਾਲਾਨਾ ਦਰ ਇਕ ਫ਼ੀਸਦੀ ਤੋਂ ਵੀ ਘੱਟ ਸੀ। ਪਰ 1950 ਅਤੇ 1965 ਦੇ ਸਮੇਂ ਦੌਰਾਨ ਦੇਸ਼ ਦੀ ਔਸਤ ਸਾਲਾਨਾ ਵਿਕਾਸ ਦਰ 4 ਫ਼ੀਸਦੀ ਸੀ। ਵੰਡ ਅਤੇ ਆਜ਼ਾਦੀ ਸਮੇਂ ਦੀ ...

ਪੂਰੀ ਖ਼ਬਰ »

ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਸਾਡੇ ਲੋਕ

26 ਜਨਵਰੀ ਭਾਰਤ ਦਾ ਗਣਤੰਤਰ ਦਿਵਸ ਹੈ। ਗੱਲ ਸ਼ੁਰੂ ਕਰਦੇ ਤਾਂ ਖੇਤ ਤੋਂ। ਭਾਰਤੀ ਲੋਕਾਂ ਲਈ ਉਪਜੀਵਕਾ ਕਮਾਉਣ ਦਾ ਸਭ ਤੋਂ ਵੱਡਾ ਖੇਤਰ ਅੱਜ ਵੀ ਖੇਤੀ ਹੀ ਹੈ। ਕੁੱਲ ਆਬਾਦੀ ਦਾ ਦੋ ਤਿਹਾਈ ਕਿਸਾਨ ਅਤੇ ਮਜ਼ਦੂਰ ਖੇਤੀ ਨਾਲ ਜੁੜਿਆ ਹੈ। ਵਪਾਰ ਅਤੇ ਸਨਅਤ 12 ਤੋਂ 15 ਪ੍ਰਤੀਸ਼ਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX