ਨਵੀਂ ਦਿੱਲੀ, 25 ਜਨਵਰੀ (ਜਗਤਾਰ ਸਿੰਘ)- ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਜਨ ਸਮਰਥਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁਸਤਫਾਬਾਦ, ਕਰਾਵਲ ਨਗਰ ਤੇ ਗੋਕੁਲਪੁਰ ਵਿਧਾਨ ਸਭਾ 'ਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ | ਵੱਖ-ਵੱਖ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਜਨਤਾ ਨੂੰ ਅਪੀਲ ਕੀਤੀ ਕਿ ਬਿਨਾਂ ਸੋਚੇ ਸਮਝੇ ਕਿਸੇ ਵੀ ਉਮੀਦਵਾਰ ਨੂੰ ਨਾ ਚੁਣਿਆ ਜਾਵੇ ਕਿਉਂਕਿ 5 ਸਾਲ ਪਹਿਲਾਂ ਵੀ ਜਨਤਾ ਨੇ ਬਗੈਰ ਸੋਚੇ ਸਮਝੇ ਅਜਿਹੀ ਪਾਰਟੀ ਨੂੰ ਚੁਣਿਆ ਸੀ ਜਿਸ ਨੇ ਵਾਅਦੇ ਤਾਂ ਬਹੁਤ ਕੀਤੇ ਪਰ ਕਿਸੀ ਨੂੰ ਪੂਰਾ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਹਰ ਮੋਰਚੇ 'ਤੇ ਨਾਕਾਮ ਸਾਬਤ ਹੋਈ ਹੈ | ਦਿੱਲੀ 'ਚ ਆਮ ਆਦਮੀ ਪਾਰਟੀ ਦੀ ਉਹੀ ਸਰਕਾਰ ਹੈ, ਜਿਹੜੀ ਵਿਕਾਸ ਦੇ ਮਾਮਲੇ 'ਚ ਦਿੱਲੀ ਨੂੰ ਅੱਗੇ ਲਿਜਾਉਣ ਦੀ ਬਜਾਏ 10 ਸਾਲ ਪਿੱਛੇ ਲੈ ਗਈ ਹੈ | ਸ਼ਾਹ ਨੇ ਕਿਹਾ ਕਿ ਬੇਸ਼ੱਕ ਮੁੱਖ ਮੰਤਰੀ ਕੇਜਰੀਵਾਲ ਪੁਰਾਣੇ ਵਾਅਦਿਆਂ ਨੂੰ ਯਾਦ ਨਹੀਂ ਕਰਦੇ ਪਰ ਜਨਤਾ ਨੂੰ ਸਾਰੇ ਵਾਅਦੇ ਚੰਗੀ ਤਰ੍ਹਾਂ ਯਾਦ ਹਨ | ਸ਼ਾਹ ਨੇ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਕੁੱਲ ਬਜਟ ਦਾ 30 ਫੀਸਦੀ ਤੋਂ ਜ਼ਿਆਦਾ ਖਰਚ ਨਹੀਂ ਕਰਦੀ ਤਾਂ ਸਿੱਖਿਆ 'ਤੇ ਖਰਚ ਦਾ ਤਾਂ ਸਵਾਲ ਹੀ ਨਹੀਂ ਉੱਠਦਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਗਰੀਬਾਂ ਨੂੰ 5 ਲੱਖ ਤੱਕ ਦੇ ਇਲਾਜ ਦੇ ਸਾਰੇ ਖਰਚੇ ਨੂੰ ਦੇਣ ਲਈ ਆਯੂਸ਼ਮਾਨ ਭਾਰਤ ਯੋਜਨਾ ਲਾਗੂ ਕੀਤੀ ਪਰ ਕੇਜਰੀਵਾਲ ਸਰਕਾਰ ਨੇ ਉਸ ਨੂੰ ਦਿੱਲੀ 'ਚ ਲਾਗੂ ਨਹੀਂ ਹੋਣ ਦਿੱਤਾ | ਇਸੇ ਤਰ੍ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਵੀ ਨਹੀਂ ਲਾਗੂ ਹੋਣ ਦਿੱਤੀ ਕਿਉਂਕਿ ਕੇਜਰੀਵਾਲ ਨੂੰ ਡਰ ਹੈ ਕਿ ਜੇਕਰ ਇਹ ਯੋਜਨਾ ਲਾਗੂ ਹੋਵੇਗੀ ਤਾਂ ਜਨਮਤ ਮੋਦੀ ਦੇ ਨਾਲ ਹੋ ਜਾਵੇਗਾ |
ਚੰਡੀਗੜ੍ਹ, 25 ਜਨਵਰੀ (ਏਜੰਸੀ)- ਹਰਿਆਣਾ ਦੇ ਕਰਨਾਲ ਸ਼ਹਿਰ 'ਚ ਸਨਿਚਰਵਾਰ ਨੂੰ ਉੱਤਰ-ਪੱਛਮੀ ਹਵਾਵਾਂ ਨੇ ਸਰਦੀ 'ਚ ਭਾਰੀ ਵਾਧਾ ਕੀਤਾ ਹੈ | ਇੱਥੋਂ ਦਾ ਨਿਊਨਤਮ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ | ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਇਸ ਗੱਲ ਦੀ ਜਾਣਕਾਰੀ ...
ਨਵੀਂ ਦਿੱਲੀ, 25 ਜਨਵਰੀ (ਬਲਵਿੰਦਰ ਸਿੰਘ ਸੋਢੀ)-ਠੰਢ ਦੇ ਮੌਸਮ ਵਿਚ ਅਸੀਂ ਤਾਂ ਆਪਣੇ ਘਰਾਂ ਵਿਚ ਗਰਮ ਕੱਪੜੇ ਲੈ ਕੇ ਦੁਬਕ ਜਾਂਦੇ ਹਾਂ ਪਰ ਗ਼ਰੀਬਾਂ, ਬੇਘਰੇ ਤੇ ਬੇਸਹਾਰਾ ਲੋਕ ਬਾਹਰ ਸੜਕਾਂ ਦੇ ਕਿਨਾਰਿਆਂ ਤੇ ਬੈਠੇ ਠੰਡ ਵਿਚ ਠਰ ਰਹੇ ਹਨ | ਜੇਕਰ ਇਸ ਪ੍ਰਤੀ ਸਮਾਜਿਕ ...
ਅੰਮਿ੍ਤਸਰ, 25 ਜਨਵਰੀ (ਸੁਰਿੰਦਰ ਕੋਛੜ)¸ਪਾਕਿਸਤਾਨ ਦੇ ਸੂਬਾ ਸਿੰਧ ਦੀ ਪਾਕਿਸਤਾਨ ਹਿੰਦੂ ਕੌਾਸਲ ਸੰਸਥਾ ਵਲੋਂ ਕਰਾਚੀ ਸ਼ਹਿਰ ਦੇ ਰੇਲਵੇ ਸਟੇਸ਼ਨ ਗਰਾਊਾਡ 'ਚ 26 ਜਨਵਰੀ ਨੂੰ ਸਮੂਹਿਕ ਵਿਆਹ ਸਮਾਰੋਹ ਦੌਰਾਨ ਇਕੋ ਪੰਡਾਲ 'ਚ ਗਰੀਬ ਮੁਸਲਿਮ ਅਤੇ ਹਿੰਦੂ ਜੋੜਿਆਂ ਦੇ ...
ਕਾਠਮੰਡੂ, 25 ਜਨਵਰੀ (ਏਜੰਸੀ)-ਨਿਪਾਲ ਨੇ ਸਨਿਚਰਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਤੇ ਸਰਹੱਦ ਪਾਰੋਂ ਅੱਤਵਾਦ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਵਿਚੋਲਾ ਬਣਨ ਦੀ ਪੇਸ਼ਕਸ਼ ਕੀਤੀ ਹੈ ਜੋ ਅਜਿਹਾ ਕਰਨ ਵਾਲਾ ਦੱਖਣੀ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਹੈ | ...
ਨਵੀਂ ਦਿੱਲੀ, 25 ਜਨਵਰੀ (ਬਲਵਿੰਦਰ ਸਿੰਘ ਸੋਢੀ)-ਪੱਛਮੀ ਜ਼ਿਲ੍ਹੇ ਦੀ ਪੁਲਿਸ ਨੇ ਹੈਰੋਇਨ ਦੀ ਤਸਕਰੀ ਕਰਨ ਪ੍ਰਤੀ ਇਕ ਨਾਈਜੀਰੀਅਨ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਲੱਖਾਂ ਰੁਪਏ ...
ਅੰਮਿ੍ਤਸਰ, 25 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਇਸਲਾਮਾਬਾਦ ਸਥਿਤ ਹੋਟਲ 'ਚ ਭਾਰਤੀ ਸਫ਼ਾਰਤਖ਼ਾਨੇ ਵਲੋਂ ਮਨਾਏ 71ਵੇਂ ਗਣਤੰਤਰ ਸਮਾਰੋਹ ਦਾ ਪਾਕਿ ਦੀਆਂ ਵੱਡੀਆਂ ਰਾਜਨੀਤਿਕ ਅਤੇ ਧਾਰਮਿਕ ਪਾਰਟੀਆਂ ਸਮੇਤ ਸਿਵਲ ਸੁਸਾਇਟੀ ਦੇ ਅਧਿਕਾਰੀਆਂ ਵਲੋਂ ਬਾਈਕਾਟ ...
ਨਵੀਂ ਦਿੱਲੀ, 25 ਜਨਵਰੀ (ਬਲਵਿੰਦਰ ਸਿੰਘ ਸੋਢੀ)-ਭਾਰਤ ਦੇ ਗਣਤੰਤਰ ਦਿਵਸ ਪ੍ਰਤੀ ਦਿੱਲੀ ਵਿਚ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ | ਇਸ ਵਾਰ ਗਣਤੰਤਰ ਦਿਵਸ ਦਾ ਪ੍ਰੋਗਰਾਮ ਇੰਡੀਆ ਗੇਟ ਤੋਂ ਸ਼ੁਰੂ ਹੋਣ ਦੀ ਥਾਂ ਵਿਜੈ ਚੌਕ ਤੋਂ ਸ਼ੁਰੂ ਹੋਵੇਗਾ ਅਤੇ ਲਾਲ ਕਿਲ੍ਹੇ ਦੇ ...
ਅੰਮਿ੍ਤਸਰ, 25 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਭਗਵਾਨ ਸਿੰਘ ਦੀ ਪੁੱਤਰੀ ਜਗਜੀਤ ਕੌਰ ਦੇ ਕਥਿਤ ਅਗਵਾ ਅਤੇ ਧਰਮ ਪਰਿਵਰਤਨ ਦੇ ਮਾਮਲੇ ਦੀ ਸੁਣਵਾਈ 10 ਫਰਵਰੀ ਤੱਕ ...
ਨਵੀਂ ਦਿੱਲੀ, 25 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਚੋਣ ਅਖਾੜਾ ਪੂਰੀ ਤਰ੍ਹਾਂ ਮਘਿਆ ਹੋਇਆ ਹੈ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਉਮੀਦਵਾਰ ਆਪੋ-ਆਪਣੇ ਇਲਾਕਿਆਂ 'ਚ ਪ੍ਰਚਾਰ ਕਰਨ ਵਿਚ ਜੁਟੇ ਹੋਏ ਹਨ ਅਤੇ ਉਹ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਪੈਦਲ ਵੀ ਚੱਲ ...
ਨਵੀਂ ਦਿੱਲੀ, 25 ਜਨਵਰੀ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਮੁਖੀ ਜਸਵਿੰਦਰ ਸਿੰਘ ਮਲਸੀਆਂ ਨੇ ਦੇਸ਼ ਹਿੱਤ ਨਾਲ ਸਬੰਧ ਤ ਕਿਸੇ ਵੀ ਮਾਮਲੇ ਨੂੰ ਰਾਜਨੀਤਕ ਰੰਗਤ ਦੇਣ ਤੋਂ ਗੁਰੇਜ ਕਰਨ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਅਕਸਰ ਹੀ ਕਈ ...
ਨਵੀਂ ਦਿੱਲੀ, 25 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸ਼ਾਹੀਨ ਵਿਖੇ ਪਿਛਲੇ 40 ਦਿਨਾਂ ਤੋਂ ਔਰਤਾਂ ਦਾ ਪ੍ਰਦਰਸ਼ਨ ਜਾਰੀ ਹੈ ਪਰ ਇਸ ਇਲਾਕੇ ਦੇ ਲੋਕ ਹੁਣ ਜ਼ਿਆਦਾ ਹੀ ਪ੍ਰੇਸ਼ਾਨ ਹੋ ਰਹੇ ਹਨ | ਸ਼ੁਰੂ ਦੇ ਸਮੇਂ ਲੋਕਾਂ ਨੇ ਚੁੱਪ ਵੱਟੀ ਹੋਈ ਸੀ ਪਰ ਹੁਣ ਲੋਕਾਂ ਨੇ ...
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਇੰਟਰਨੈ ੱਟ ਰਾਹੀਂ ਅਸ਼ਲੀਲਤਾ ਖ਼ਾਸਕਰ ਸੋਸ਼ਲ ਮੀਡੀਆ 'ਤੇ 'ਚਾਈਲਡ ਪੋਰਨੋਗ੍ਰਾਫ਼ੀ' ਦੇ ਵੱਡੇ ਪੱਧਰ 'ਤੇ ਪ੍ਰਸਾਰ ਦੀ ਸਮੱਸਿਆ ਨਾਲ ਨਜਿੱਠਣ ਲਈ ਰਾਜ ਸਭਾ ਮੈਂਬਰਾਂ ਦੀ ਇਕ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ...
ਕੋਲਕਾਤਾ, 25 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਪ੍ਰਸਿੱਧ ਹੀਰੋਇਨ ਅਤੇ ਫਿਲਮਕਾਰ ਨੰਦਿਤਾ ਦਾਸ ਦਾ ਕਹਿਣਾ ਹੈ ਕਿ ਹੁਣ ਚੱੁਪ ਕਰਕੇ ਬੈਠਣ ਦਾ ਸਮਾਂ ਨਹੀਂ ਹੈ | ਪ੍ਰਸਿੱਧ ਲੇਖਕ ਸਦਾਦਤ ਹਸਨ ਮੰਟੋ ਜੇਕਰ ਅੱਜ ਜਿਉਂਦੇ ਹੁੰਦੇ ਤਾਂ ਪੁੱਛਦੇ ਕਿ ਧਰਮ ਦੇ ਆਧਾਰ 'ਤੇ ਇਕ ...
ਨਵੀਂ ਦਿੱਲੀ, 25 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਰਸ਼ਨ ਅਕਾਦਮੀ ਦਿੱਲੀ ਵਲੋਂ ਬੱਚਿਆਂ ਨੂੰ ਖੇਤਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਲਗਾਤਾਰ ਸਿਖਲਾਈ ਦਿੱਤੀ ਜਾ ਰਹੀ ਹੈ | ਖੇਡੋ ਇੰਡੀਆ ਯੂਥ ਖੇਡਾਂ 2020 ਵਿਚ ਦਰਸ਼ਨ ਅਕਾਦਮੀ ਦਿੱਲੀ ਨੇ ਗੁਹਾਟੀ ਵਿਚ ਅਥਲੈਟਿਕ 'ਚ ਹਿੱਸਾ ...
ਨਵੀਂ ਦਿੱਲੀ, 25 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਪ੍ਰਮੁੱਖ ਸਮਾਜਸੇਵੀ ਸੰਸਥਾ ਤਰੁਣਮਿੱਤਰ ਪ੍ਰੀਸ਼ਦ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪ੍ਰਮੋਦ ਜੈਨ ਨੇ ਕੀਤੀ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਯੋਗੇਸ਼ ਕੁਮਾਰ ਸ਼ੁਕਲ ਨੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX