ਜਲੰਧਰ ਛਾਉਣੀ, 25 ਜਨਵਰੀ (ਪਵਨ ਖਰਬੰਦਾ)-ਗਣਤੰਤਰ ਦਿਵਸ ਦੇ ਸਬੰਧ 'ਚ ਜਲੰਧਰ ਪੁਲਿਸ ਕਮਿਸ਼ਨਰੇਟ ਵਲੋਂ ਕੀਤੇ ਗਏ ਹਾਈ ਅਲਰਟ ਦੀਆਂ ਸ਼ਰੇਆਮ ਧੱਜ਼ੀਆਂ ਉਡਾਉਂਦੇ ਹੋਏ ਬੀਤੀ ਰਾਤ ਲੁਟੇਰਿਆਂ ਨੇ ਜਲੰਧਰ-ਫਗਵਾੜਾ ਹਾਈਵੇ ਨੇੜੇ ਸਥਿਤ ਬਾਠ ਕੈਸਲ 'ਚ ਚੱਲ ਰਹੇ ਇਕ ਵਿਆਹ ਸਮਾਗਮ ਦੌਰਾਨ ਵੇਲੇ ਪਾਰਕਿੰਗ 'ਚ ਡਿਊਟੀ ਦੇ ਰਹੇ ਇਕ ਕਰਮਚਾਰੀ ਨੂੰ ਅਗਵਾ ਕਰਦੇ ਹੋਏ ਵਿਆਹ ਸਮਾਗਮ ਦੇਖਣ ਆਏ ਇਕ ਪ੍ਰਾਪਰਟੀ ਡੀਲਰ ਦੀ ਨਵੀਂ ਕਰੇਟਾ ਗੱਡੀ ਨੂੰ ਲੁੱਟ ਲਿਆ ਤੇ ਜਾਂਦੇ ਹੋਏ ਉਕਤ ਲੁਟੇਰੇ ਅਗਵਾ ਕੀਤੇ ਗਏ ਸੁਰੱਖਿਆ ਕਰਮਚਾਰੀ ਨੂੰ ਚੇਹੜੂ ਨੇੜੇ ਸੁੱਟ ਕੇ ਫ਼ਰਾਰ ਹੋ ਗਏ | ਲੁੱਟ ਦੀ ਘਟਨਾ ਸਬੰਧੀ ਉਸ ਸਮੇਂ ਪਤਾ ਲੱਗਾ ਜਦੋਂ ਅਗਵਾ ਹੋਏ ਕਰਮਚਾਰੀ ਨੇ ਵਾਪਿਸ ਬਾਠ ਕੈਸਲ 'ਚ ਆ ਕੇ ਆਪਣੇ ਸਾਥੀ ਕਰਮਚਾਰੀਆਂ ਤੇ ਸੀਨੀਅਰ ਅਧਿਕਾਰੀਆਂ ਨੂੰ ਇਸ ਘਟਨਾ ਸਬੰਧੀ ਦੱਸਿਆ | ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਵਿਆਹ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਡੀ.ਸੀ. ਵਰਿੰਦਰ ਸ਼ਰਮਾ ਸਮੇਤ ਪੁਲਿਸ ਕਮਿਸ਼ਨਰੇਟ ਦੇ ਕਈ ਸੀਨੀਅਰ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਹੋਏ ਸਨ, ਜਿਸ ਕਾਰਨ ਸੁਰੱਖਿਆ ਦੇ ਪੂਰੇ ਇੰਤਜ਼ਾਮ ਹੋਣ ਦੇ ਬਾਵਜੂਦ ਵੀ ਹੋਈ ਇਹ ਲੁੱਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਬਾਠ ਕੈਸਲ 'ਚ ਚੱਲ ਰਹੇ ਇਕ ਵਿਆਹ ਸਮਾਗਮ ਦੌਰਾਨ ਕੰਵਲਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਗਰੀਨ ਮਾਡਲ ਟਾਊਨ ਜਲੰਧਰ ਰਿਸ਼ਤੇ 'ਚ ਲੱਗਦੇ ਆਪਣੇ ਸਾਲੇ ਦੇ ਵਿਆਹ ਸਮਾਗਮ 'ਚ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਰਾਤ ਕਰੀਬ 10 ਵਜੇ ਤੋਂ ਬਾਅਦ ਪਹੁੰਚੇ ਤੇ ਇਸ ਦੌਰਾਨ ਉਨ੍ਹਾਂ ਨੇ ਵੇਲੇ ਪਾਰਕਿੰਗ ਲਈ ਖੜ੍ਹੇ ਕਰਮਚਾਰੀ ਨਵਦੀਪ ਸਿੰਘ ਪੁੱਤਰ ਸੋਮ ਲਾਲ ਵਾਸੀ ਕੋਟ ਕਲਾ ਨੂੰ ਚਾਬੀ ਸਮੇਤ ਆਪਣੀ ਗੱਡੀ ਪਾਰਕਿੰਗ 'ਚ ਲਾਉਣ ਦੇ ਦਿੱਤੀ | ਇਸ ਉਪਰੰਤ ਜਦੋਂ ਨਵਦੀਪ ਸਿੰਘ ਕਰੇਟਾ ਗੱਡੀ ਨੂੰ ਪਾਰਕਿੰਗ 'ਚ ਲਾਉਣ ਲਈ ਲੈ ਕੇ ਜਾ ਰਿਹਾ ਸੀ ਤਾਂ ਪਹਿਲਾਂ ਤੋਂ ਹੀ ਲੁੱਟ ਦੀ ਨੀਅਤ ਨਾਲ ਖੜ੍ਹੇ 3 ਲੁਟੇਰਿਆਂ ਵਲੋਂ ਨਵਦੀਪ ਸਿੰਘ ਨੂੰ ਕਰੇਟਾ ਗੱਡੀ 'ਚ ਬੰਧਕ ਬਣਾਉਣ ਉਪਰੰਤ ਗੱਡੀ ਸਮੇਤ ਹੀ ਅਗਵਾ ਕਰ ਲਿਆ ਤੇ ਗੱਡੀ ਲੈ ਕੇ ਫਗਵਾੜਾ ਹਾਈਵੇ ਵੱਲ ਨੂੰ ਫ਼ਰਾਰ ਹੋ ਗਏ | ਇਸ ਦੌਰਾਨ ਉਕਤ ਲੁਟੇਰਿਆਂ ਨੇ ਲੱਕੀ ਢਾਬੇ ਦੇ ਬਿਲਕੁਲ ਨਾਲ ਲੱਗਦੇ ਇਕ ਪੈਟਰੋਲ ਪੰਪ ਤੋਂ ਗੱਡੀ 'ਚ ਤੇਲ ਵੀ ਪੁਆਇਆ ਤੇ ਕੁਝ ਦੂਰੀ 'ਤੇ ਸਥਿਤ ਚੇਹੜੂ ਫਲਾਈ ਓਵਰ ਤੋਂ ਬਾਅਦ ਅਗਵਾ ਕੀਤੇ ਨਵਦੀਪ ਸਿੰਘ ਨੂੰ ਗੱਡੀ 'ਚੋਂ ਬਾਹਰ ਸੁੱਟ ਕੇ ਫ਼ਰਾਰ ਹੋ ਗਏ | ਘਟਨਾ ਸਬੰਧੀ ਉਸ ਸਮੇਂ ਪਤਾ ਲੱਗਾ ਜਦੋਂ ਪੀੜਤ ਨਵਦੀਪ ਸਿੰਘ ਕੁਝ ਸਮੇਂ ਬਾਅਦ ਬਾਠ ਕੈਸਲ ਪਹੁੰਚਿਆ ਤੇ ਉਸ ਨੇ ਸਾਰੀ ਘਟਨਾ ਸਬੰਧੀ ਆਪਣੇ ਸਾਥੀਆਂ ਤੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ, ਜਿਨ੍ਹਾਂ ਵਲੋਂ ਪੁਲਿਸ ਕੰਟਰੋਲ ਰੂਮ 'ਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ | ਕਰੇਟਾ ਗੱਡੀ ਦੇ ਮਾਲਕ ਕੰਵਲਜੀਤ ਸਿੰਘ ਨੇ ਦੱਸਿਆ ਕਿ ਬਾਠ ਕੈਸਲ ਦੇ ਪ੍ਰਬੰਧਕਾਂ ਦੀ ਢਿੱਲ ਕਾਰਨ ਉਨ੍ਹਾਂ ਦੀ ਲੱਖਾਂ ਰੁਪਏ ਦੀ ਨਵੀਂ ਗੱਡੀ ਲੁੱਟੀ ਗਈ ਹੈ ਤੇ ਪ੍ਰਬੰਧਕਾਂ ਵਲੋਂ ਮੈਨੂੰ ਦੱਸਿਆ ਤੱਕ ਨਹੀਂ ਗਿਆ | ਉਨ੍ਹਾਂ ਦੱਸਿਆ ਕਿ ਮੈਨੂੰ ਲੁੱਟ ਸਬੰਧੀ ਕਰੀਬ ਸਾਢੇ 11 ਵਜੇ ਉਸ ਸਮੇਂ ਪਤਾ ਲੱਗਾ ਜਦੋਂ ਮੈਂ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਬਾਠ ਕੈਸਲ ਤੋਂ ਬਾਹਰ ਆਇਆ | ਉਨ੍ਹਾਂ ਦੱਸਿਆ ਕਿ ਗੱਡੀ ਦੀ ਲੁੱਟ ਸਬੰਧੀ ਜਾਣਕਾਰੀ ਮਿਲਣ 'ਤੇ ਉਨ੍ਹਾਂ ਨੇ ਤੁਰੰਤ ਹੀ ਬਾਠ ਕੈਸਲ ਅੰਦਰ ਬੈਠੇ ਹੋਏ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ, ਜਿਨ੍ਹਾਂ ਵਲੋਂ ਵੀ ਪੁਲਿਸ ਕੰਟਰੋਲ ਰੂਮ ਤੋਂ ਜਾਣਕਾਰੀ ਲਈ ਗਈ ਪ੍ਰੰਤੂ ਲੁਟੇਰੇ ਗੱਡੀ ਲੁੱਟ ਕੇ ਫ਼ਰਾਰ ਹੋ ਚੁੱਕੇ ਸਨ |
ਜਲੰਧਰ, 25 ਜਨਵਰੀ (ਐੱਮ.ਐੱਸ. ਲੋਹੀਆ) - ਥਾਣਾ ਲੋਹੀਆਂ ਦੀ ਪੁਲਿਸ ਨੇ ਕੀਤੀ ਕਾਰਵਾਈ ਦੌਰਾਨ ਇਕ ਸਫ਼ਾਰੀ ਗੱਡੀ 'ਚ ਸਵਾਰ 3 ਨੌਜਵਾਨਾਂ ਦੀ ਜਾਂਚ ਦੌਰਾਨ ਇਕ 7.65 ਐਮ.ਐਮ. ਦੀ ਦੇਸੀ ਪਿਸਤੌਲ ਅਤੇ 19 ਰੌਾਦ ਜ਼ਿੰਦਾ ਬਰਾਮਦ ਕਰ ਕੇ ਉਨ੍ਹਾਂ ਨੌਜਵਾਨਾਂ ਨੂੰ ਗਿ੍ਫ਼ਤਾਰ ਕਰ ਲਿਆ ...
ਜਲੰਧਰ 25 ਜਨਵਰੀ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਜ਼ਿਲ੍ਹਾ ਪੱਧਰ 'ਤੇ ਮਨਾਏ ਜਾ ਰਹੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ | ਸ੍ਰੀ ਸ਼ਰਮਾ ਜਿਨਾਂ ...
ਜਲੰਧਰ, 25 ਜਨਵਰੀ (ਐੱਮ.ਐੱਸ. ਲੋਹੀਆ) - ਨਹਿਰੂ ਗਾਰਡਨ ਰੋਡ 'ਤੇ ਟਾਇਰਾਂ ਦੀ ਇਕ ਦੁਕਾਨ ਤੋਂ ਆਪਣੀ ਕਾਰ ਦੇ ਨਵੇਂ ਟਾਇਰ ਪਵਾ ਕੇ ਨੌਸਰਬਾਜ਼ ਕਾਰ ਲੈ ਕੇ ਫਰਾਰ ਹੋ ਗਏ | ਦੁਕਾਨ ਮਾਲਕ ਪਾਰੁਲ ਵੋਹਰਾ ਵਾਸੀ ਕਮਲ ਵਿਹਾਰ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਦੁਕਾਨ 'ਤੇ ਇਕ ...
ਜਲੰਧਰ, 25 ਜਨਵਰੀ (ਸ਼ਿਵ)-ਸ਼ਾਸਤਰੀ ਨਗਰ ਵਾਰਡ ਨੰਬਰ 45 ਵਿਚ ਵਿਧਾਇਕ ਸੁਸ਼ੀਲ ਰਿੰਕੂ, ਕੌਾਸਲਰ ਜਸਪਾਲ ਕੌਰ ਭਾਟੀਆ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਸਾਂਝੇ ਤੌਰ 'ਤੇ 18 ਲੱਖ ਦੀ ਲਾਗਤ ਨਾਲ ਲੱਗਣ ਜਾ ਰਹੇ ਟਿਊਬਵੈੱਲ ਦੇ ਕੰਮ ਤੋਂ ਇਲਾਵਾ ...
ਜਲੰਧਰ, 25 ਜਨਵਰੀ (ਮੇਜਰ ਸਿੰਘ)-ਅਕਾਲੀ ਦਲ (ਅ) ਤੇ ਦਲ ਖ਼ਾਲਸਾ ਵਲੋਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪੰਜਾਬ ਬੰਦ ਦੇ ਦਿੱਤੇ ਸੱਦੇ ਉੱਪਰ ਸ਼ਹਿਰ ਵਿਚ ਕਿਧਰੇ ਵੀ ਕੋਈ ਅਸਰ ਨਹੀਂ ਦੇਖਿਆ ਗਿਆ ਪਰ ਦੋਵਾਂ ਪਾਰਟੀਆਂ ਦੇ 3 ਕੁ ਦਰਜਨ ਦੇ ਕਰੀਬ ਆਗੂ ਗੁਰਦੁਆਰਾ ਮਿਸ਼ਨ ...
ਜਲੰਧਰ, 25 ਜਨਵਰੀ (ਸ਼ਿਵ)-ਪੰਜਾਬ ਸਰਕਾਰ ਨੇ ਸਨਅਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਕਿ ਉਹ ਹੁਣ ਵਿਭਾਗ ਕੋਲ ਮਨਜ਼ੂਰ ਆਰਕੀਟੈਕਟ ਦੀ ਜਗਾ ਕਿਸੇ ਵੀ ਆਰਕੀਟੈਕਟ ਕੋਲ ਫ਼ੈਕਟਰੀਆਂ ਦਾ ਨਕਸ਼ਾ ਬਣਵਾ ਸਕਣਗੇ ਕਿਉਂਕਿ ਸਨਅਤਕਾਰਾਂ ਨੇ ਅੱਜ ਵਧੀਕ ਪ੍ਰਮੁੱਖ ਸਕੱਤਰ ...
ਸ਼ਿਵ ਸ਼ਰਮਾ
ਜਲੰਧਰ, 25 ਜਨਵਰੀ - ਅਟਾਰੀ ਬਾਜ਼ਾਰ ਦੇ ਤੰਗ ਇਲਾਕੇ ਵਿਚ ਬਣ ਰਹੀਆਂ 36 ਨਾਜਾਇਜ਼ ਦੁਕਾਨਾਂ ਦਾ ਮਾਮਲਾ ਹਾਈਕੋਰਟ ਵਿਚ ਪੁੱਜ ਗਿਆ ਹੈ ਕਿਉਂਕਿ ਆਰ.ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਦੀ ਜਿਸ 448 ਨਾਜਾਇਜ਼ ਇਮਾਰਤਾਂ ਦੀ ਪਟੀਸ਼ਨ ਦਾ ਕੇਸ ਹਾਈਕੋਰਟ ਵਿਚ ...
ਜਲੰਧਰ, 25 ਜਨਵਰੀ (ਹਰਵਿੰਦਰ ਸਿੰਘ ਫੁੱਲ)-ਉੱਤਰ ਰੇਲਵੇਂ ਇੰਡੀਆ ਦੇ ਜਨਰਲ ਮੈਨੇਜਰ ਟੀ.ਪੀ. ਸਿੰਘ ਸਮੇਤ ਰਾਜੇਸ਼ ਅਗਰਵਾਲ ਡਵੀਜਨਲ ਮੈਨਜਰ ਫਿਰੋਜਪੁਰ, ਰਮਨੀਕ ਸਿੰਘ ਵਧੀਕ ਡਵੀਜਨਲ ਮੈਨੇਜਰ ਜੰਮੂ, ਜਸਵੰਤ ਸਿੰਘ, ਦੀਪਕ ਜੌਸਫ ਕਮਰਸ਼ੀਅਲ ਇੰਸਪੈਕਟਰ, ਮਨਮੋਹਨ ਸਿੰਘ ...
ਜਲੰਧਰ, 25 ਜਨਵਰੀ (ਜਸਪਾਲ ਸਿੰਘ)-ਬਾਬਾ ਮੱਖਣ ਸ਼ਾਹ ਲੁਬਾਣਾ ਟਰੱਸਟ ਵਲੋਂ ਆਪਣੀਆਂ ਸਮਾਜਿਕ ਸਰਗਰਮੀਆਂ ਨੂੰ ਜਾਰੀ ਰੱਖਦੇ ਹੋਏ ਲੋੜਵੰਦ ਪਰਿਵਾਰਾਂ ਨੂੰ ਕੜਾਕੇ ਦੀ ਸਰਦੀ ਤੋਂ ਬਚਾਉਣ ਲਈ ਕੰਬਲ ਭੇਟ ਕੀਤੇ ਗਏ | ਟਰੱਸਟ ਦੇ ਪ੍ਰਧਾਨ ਭਗਵਾਨ ਸਿੰਘ ਲੁਬਾਣਾ ਨੇ ਦੱਸਿਆ ...
ਜਲੰਧਰ, 25 ਜਨਵਰੀ (ਮੇਜਰ ਸਿੰਘ)-ਪੰਜਾਬ ਦੀ ਖੇਤੀਬਾੜੀ ਵਿਚ ਹਮਲਾ ਕਰਨ ਵਾਲੇ ਵੱਖ-ਵੱਖ ਕੀੜਿਆਂ-ਮਕੌੜਿਆਂ ਦੀ ਸੂਚੀ ਵਿਚ ਇਕ ਨਵਾਂ ਫਾਲ ਆਰਮੀ ਵਰਮ ਨਾਂਅ ਦਾ ਕੀੜਾ ਮੱਕੀ, ਚਾਰਾ ਆਦਿ ਵਰਗੀਆਂ ਫਸਲਾਂ 'ਤੇ ਨਜ਼ਰ ਆ ਰਿਹਾ ਹੈ | ਇਸ ਕੀੜੇ ਬਾਰੇ ਮੁਕੰਮਲ ਜਾਣਕਾਰੀ ...
ਜਲੰਧਰ, 25 ਜਨਵਰੀ (ਐੱਮ.ਐੱਸ. ਲੋਹੀਆ) - ਦਯਾਨੰਦ ਆਯੂਰਵੈਦਿਕ ਕਾਲਜ 'ਚ ਆਯੂਰ ਪ੍ਰਕਿਰਤੀ 'ਤੇ 3 ਦਿਨਾਂ ਵਰਕਸ਼ਾਪ ਕਰਵਾਈ ਜਾ ਰਹੀ ਹੈ | ਇਹ ਵਰਕਸ਼ਾਪ 25 ਤੋਂ 27 ਜਨਵਰੀ ਤੱਕ ਚੱਲੇਗੀ | ਕੇਂਦਰੀ ਆਯੂਰਵੈਦ ਵਿਗਿਆਨ ਅਨੂੰਸੰਧਾਨ ਪਰੀਸ਼ਦ, ਦਿੱਲੀ 'ਚ ਸ਼ੋਧ ਡਾਇਰੈਕਟਰ ਜਨਰਲ ...
ਚੁਗਿੱਟੀ/ਜੰਡੂਸਿੰਘਾ, 25 ਜਨਵਰੀ (ਨਰਿੰਦਰ ਲਾਗੂ)-ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਿਤ 33ਵਾਂ ਕੀਰਤਨ ਸਮਾਗਮ ਸੂਰਵੀਰ ਸੇਵਕ ਦਲ ਜਲੰਧਰ ਵਲੋਂ 28 ਜਨਵਰੀ ਨੂੰ ਮੁਹੱਲਾ ਪਿ੍ਥਵੀ ਨਗਰ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ...
ਜਲੰਧਰ, 25 ਜਨਵਰੀ (ਸ਼ਿਵ)-ਆਪਣੇ ਵਾਰਡ 'ਚ ਹਰ ਵਾਰ ਨਵੇਂ ਤਰੀਕੇ ਨਾਲ ਕੰਮ ਕਰਵਾਉਣ ਵਿਚ ਮੋਹਰੀ ਰਹੇ ਜਗਦੀਸ਼ ਸਮਰਾਏ ਨੇ ਵਿਕਾਸ ਦੇ ਕੰਮ ਕਰਵਾਉਣ ਲਈ ਸਹਿਯੋਗ ਵਾਸਤੇ ਮਾਰਸ਼ਲ ਨਿਯੁਕਤ ਕਰਵਾਏ ਹਨ | ਸ੍ਰੀ ਸਮਰਾਏ ਨੇ ਆਪਣੇ ਵਾਰਡ 'ਚ ਮਾਰਸ਼ਲ ਲਗਾਏ ਜਾਣ ਬਾਰੇ ਜਾਣਕਾਰੀ ...
ਸ਼ਿਵ ਸ਼ਰਮਾ ਜਲੰਧਰ 25 ਜਨਵਰੀ-ਗਣਤੰਤਰ ਦਿਵਸ ਮੌਕੇ ਲੋਕਾਂ ਨੂੰ ਤੋਹਫ਼ਾ ਦਿੰਦਿਆਂ ਸਹਿਕਾਰਤਾ ਤੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਵਿਧਾਨਸਭਾ ਹਲਕਾ ਜਲੰਧਰ ਕੇਂਦਰੀ, ਜਲੰਧਰ ਕੈਂਟ ,ਜਲੰਧਰ ਪੱਛਮੀ ਅਤੇ ਜਲੰਧਰ ਉੱਤਰੀ ਵਿਖੇ 100 ਕਰੋੜ ਦੇ ...
ਜਲੰਧਰ 25 ਜਨਵਰੀ (ਸ਼ਿਵ ਸ਼ਰਮਾ)- ਜਲੰਧਰ, ਕਰੋੜਾਂ ਰੁਪਏ ਦੀਆਂ ਬਣਨ ਜਾ ਰਹੀਆਂ ਸੜਕਾਂ 'ਤੇ ਹੋਰ ਪ੍ਰਾਜੈਕਟਾਂ ਦੇ ਸ਼ੁਰੂ ਹੋਣ ਮੌਕੇ ਫਗਵਾੜਾ ਗੇਟ ਇਲੈਕਟੋ੍ਰਨਿਕ ਕਾਰੋਬਾਰੀਆਂ ਨੇ ਇਕ ਬੈਠਕ ਸੱਦ ਕੇ ਮੰਗ ਕੀਤੀ ਕਿ ਚੰਗੀ ਕੁਆਲਿਟੀ ਦੀਆਂ ਸੜਕਾਂ ਤੇ ਹੋਰ ਕੰਮ ...
ਜਲੰਧਰ, 25 ਜਨਵਰੀ (ਹਰਵਿੰਦਰ ਸਿੰਘ ਫੁੱਲ)-ਚੰਗੇ ਲਜੀਜ ਅਤੇ ਜਾਇਕੇਦਾਰ ਖਾਣਾ ਖਾਣ ਵਾਲਿਆਂ ਲਈ ਇਕ ਚੰਗੀ ਖਬਰ ਹੈ ਕਿ ਵਧੀਆ ਤੇ ਸਵਾਦ ਖਾਣੇ ਦੇ ਸ਼ੌਕੀਨਾਂ ਲਈ ਜਲੰਧਰ ਦੇ ਨਾਮਦੇਵ ਚੌਾਕ ਨੇੜੇ ਗੁਜਰਾਤ ਪੈਲੇਸ ਵਿਖੇ ਟੇਸਟੀ-ਟੇਸਟੀ ਫੂਡ ਕਾਰਨਰ ਖੁਲਿਆ ਹੈ | ਜਿਸ ਦਾ ...
ਜਲੰਧਰ, 25 ਜਨਵਰੀ (ਐੱਮ.ਐੱਸ. ਲੋਹੀਆ) - ਹਾਊਸਿੰਗ ਬੋਰਡ ਕਾਲੋਨੀ ਦੇ ਰਹਿਣ ਵਾਲੇ ਨਰਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਨੂੰ ਗੱਲਾਂ 'ਚ ਲਗਾ ਕੇ ਚਾਰ ਵਿਅਕਤੀ ਸੋਨੇ ਦੀਆਂ 2 ਮੁੰਦਰੀਆਂ ਅਤੇ ਇਕ ਚੇਨੀ ਲੈ ਕੇ ਫਰਾਰ ਹੋ ਗਏ | ਨਰਿੰਦਰ ਸਿੰਘ ਨੇ ਥਾਣਾ ਡਵੀਜ਼ਨ ਨੰਬਰ 7 ਦੀ ...
ਜਲੰਧਰ, 25 ਜਨਵਰੀ (ਸਾਬੀ)-ਪਿੰਡ ਰੁੜਕਾ ਕਲਾਂ ਦੀ ਸਰਪੰਚ ਕੁਲਵਿੰਦਰ ਕੌਰ ਕੋਲਧਾਰ ਤੇ ਸਮੂਹ ਗ੍ਰਾਮ ਪੰਚਾਇਤ ਨੇ ਪਿਛਲੇ ਇਕ ਸਾਲ ਵਿਚ ਪਿੰਡ ਦੇ ਸਰਵਪੱਖੀ ਵਿਕਾਸ ਅਤੇ ਪੁਨਰ-ਨਿਰਮਾਣ 'ਚ ਵਿਸ਼ੇਸ਼ ਯੋਗਦਾਨ ਪਾਇਆ ਹੈ | ਇਨ੍ਹਾਂ ਨੇ ਆਪਣੀ ਨੇਕ ਕਮਾਈ 'ਚੋਂ 10,00000 ਰੁਪਏ ਦੀ ...
ਨਕੋਦਰ, 25 ਜਨਵਰੀ (ਗੁਰਵਿੰਦਰ ਸਿੰਘ)-ਧਾਰਮਿਕ ਸਥਾਨ 'ਤੇ ਮੱਥਾ ਟੇੇਕਣ ਆਈ ਇਕ ਔਰਤ ਨੂੰ ਹਿਪਨੋਟਾਈਜ਼ ਕਰਕੇ ਗੱਲਾਂ 'ਚ ਲਗਾ ਕੇ ਉਸ ਦੇ ਸੋਨੇ ਨੂੰ ਦੁੱਗਣਾ ਕਰਨ ਦਾ ਲਾਲਚ ਦੇ ਕੇ ਇਕ ਮਹਿਲਾ ਸਮੇਤ 3 ਠੱਗ ਮਹਿਲਾ ਦੀਆਂ ਸੋਨੇ ਦੀਆਂ 3 ਮੁੰਦਰੀਆਂ ਤੇ ਇਕ ਕੜ੍ਹਾ ਲੈ ਕੇ ...
ਜਲੰਧਰ, 25 ਨਵੰਬਰ (ਸ਼ੈਲੀ)-ਥਾਣਾ ਲੋਹੀਆਂ ਦੀ ਪੁਲਿਸ ਦੇ ਏ.ੇਐਸ.ਆਈ. ਮੋਹਨ ਸਿੰਘ ਵਲੋਂ ਏ.ਐਸ.ਆਈ. ਲਖਵੀਰ ਸਿੰਘ ਵਲੋਂ ਸੁਲਤਾਨ ਪੁਰ ਚੌਾਕ ਲੋਹੀਆਂ ਵਿਖੇ ਕੀਤੀ ਨਾਕਾਬੰਦੀ ਦੌਰਾਨ 20 ਗਰਾਮ ਹੈਰੋਇਨ ਸਮੇਤ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਸੀ, ਜਿਸ ਦੀ ਪਹਿਚਾਣ ...
ਜਲੰਧਰ, 25 ਜਨਵਰੀ (ਸ਼ਿਵ)-ਨਿਗਮ ਹਾਊਸ ਵਿਚ ਵਿਰੋਧੀ ਧਿਰ ਦੇ ਉਪ ਆਗੂ ਸੁਸ਼ੀਲ ਸ਼ਰਮਾ ਤੇ ਹੋਰ ਆਗੂਆਂ ਨੇ ਮੇਅਰ ਜਗਦੀਸ਼ ਰਾਜਾ ਵਲੋਂ ਦੋ ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਕੌਾਸਲਰਾਂ ਵਲੋਂ ਮੰਗੇ ਗਏ ਸੁਝਾਅ ਬਾਰੇ ਕਿਹਾ ਹੈ ਕਿ ਜੇਕਰ ਮੇਅਰ ਦੋ ਸਾਲਾਂ ਤੋਂ ਸਟਰੀਟ ...
ਜਲੰਧਰ, 25 ਜਨਵਰੀ (ਹਰਵਿੰਦਰ ਸਿੰਘ ਫੁੱਲ)- ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦੌਰਾਨ ਅੱਜ ਪੇਂਡੂ ਵਿਕਾਸ ਅਤੇ ਸਵੈ-ਰੁਜ਼ਗਾਰ ਟਰੇਨਿੰਗ (ਰੂਡਸੇਟ) ਸੰਸਥਾ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਗਿਆ | ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੁਲਵੰਤ ਸਿੰਘ ...
ਜਲੰਧਰ, 25 ਜਨਵਰੀ (ਸਾਬੀ)- ਸੀ.ਟੀ. ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਪ੍ਰੋ ਪੰਜਾਬ ਕਰਾਟੇ ਲੀਗ ਵਿਚੋਂ 3 ਸੋਨ ਤੇ 2 ਚਾਂਦੀ ਦੇ ਤਗਮੇ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ | ਚੈਂਪੀਅਨਸ਼ਿਪ ਵਿਚ ਜਸ਼ਨਪ੍ਰੀਤ ਸਿੰਘ ਸੈਣੀ, ਗੁਰਵੀਰ ਸਿੰਘ, ਅਧਵੇ ਨਈਅਰ ਤੇ ਅੰਗਦ ਲੱਖਾ ਨੇ ...
ਜਲੰਧਰ, 25 ਜਨਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪ੍ਰੈਸ ਕਲੱਬ ਦੇ ਬਾਨੀ ਅਤੇ 'ਅਜੀਤ' ਦੇ ਫੋਟੋ ਜਰਨਲਿਸਟ ਆਰ.ਐਨ. ਸਿੰਘ ਦੀ ਬਰਸੀ ਪੰਜਾਬ ਪ੍ਰੈਸ ਕਲੱਬ ਵਿਖੇ ਪੱਤਰਕਾਰ ਭਾਈਚਾਰੇ ਵਲੋਂ ਬੜੀ ਸ਼ਰਧਾ ਨਾਲ ਮਨਾਈ ਗਈ | ਇਸ ਮੌਕੇ ਸ੍ਰੀ ਸਿੰਘ ਨੂੰ ਸ੍ਰਰਧਾਜਲੀ ਭੇਟ ਕਰਦੇ ...
ਜਲੰਧਰ, 25 ਜਨਵਰੀ (ਸ਼ਿਵ)- ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ 120 ਫੁੱਟੀ ਰੋਡ ਦੇ ਸ਼ਾਸਤਰੀ ਨਗਰ ਗੁਰੂ ਰਵਿਦਾਸ ਮੰਦਰ ਦੇ ਚੌਕ ਨੂੰ ਮਾਤਾ ਕਲਸਾਂ ਦੇ ਨਾਂਅ 'ਤੇ ਸਮਰਪਿਤ ਕੀਤਾ ਹੈ ਜਿਸ ਦੀ ਕਈ ਸਾਲਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX