ਤਾਜਾ ਖ਼ਬਰਾਂ


ਪਤਨੀ ਅਤੇ ਬੇਟੇ ਸਣੇ ਅਦਾਲਤ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖ਼ਾਨ ਨੂੰ ਭੇਜਿਆ ਜੇਲ੍ਹ
. . .  6 minutes ago
ਲਖਨਊ, 26 ਫਰਵਰੀ- ਉੱਤਰ ਪ੍ਰਦੇਸ਼ ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖ਼ਾਨ ਨੇ ਆਪਣੀ ਪਤਨੀ ਤੰਜ਼ੀਨ ਫ਼ਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਖ਼ਾਨ ਨਾਲ ਅੱਜ ਰਾਮਪੁਰ ਦੀ ਇੱਕ ਵਿਸ਼ੇਸ਼...
ਬਜਟ ਇਜਲਾਸ : ਕੋਰੋਨਾ ਵਾਇਰਸ ਕਰਕੇ ਸਰਕਾਰ ਨੇ ਨਹੀਂ ਦਿੱਤੇ ਸਮਾਰਟ ਫ਼ੋਨ- ਅਮਨ ਅਰੋੜਾ
. . .  24 minutes ago
ਬਜਟ ਇਜਲਾਸ : ਸਪੀਕਰ ਨੇ ਪੱਖਪਾਤ ਕੀਤਾ, ਸਾਨੂੰ ਕਿਹਾ ਕਿ ਅਖੀਰ 'ਚ ਬੋਲਣ ਦਿਆਂਗੇ ਪਰ ਬੋਲਣ ਨਹੀਂ ਦਿੱਤਾ- ਮਜੀਠੀਆ
. . .  25 minutes ago
ਬਜਟ ਇਜਲਾਸ : ਟੀਨੂੰ ਤੇ ਹੋਰ ਅਕਾਲੀ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਬਾਰੇ ਸਰਕਾਰ ਤੇ ਮੁੱਖ ਮੰਤਰੀ ਕੋਲ ਕੋਈ ਜਵਾਬ ਨਹੀਂ
. . .  26 minutes ago
ਸੰਦੌੜ ਵਿਖੇ ਕਿਸਾਨ ਆਗੂਆਂ ਨੇ ਨਾਗਰਿਕਤਾ ਕਾਨੂੰਨ ਵਿਰੁੱਧ ਫੂਕਿਆ ਮੋਦੀ ਸਰਕਾਰ ਦਾ ਪੁਤਲਾ
. . .  32 minutes ago
ਸੰਦੌੜ, 26 ਫਰਵਰੀ (ਜਸਵੀਰ ਸਿੰਘ ਜੱਸੀ)- ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਦੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਜਿੰਦਰ ਸਿੰਘ ਹਥਨ ਦੀ ਅਗਵਾਈ...
ਉੱਤਰੀ ਪੂਰਬੀ ਦਿੱਲੀ ਦੇ ਚਾਂਦ ਬਾਗ ਇਲਾਕੇ 'ਚ ਖ਼ੁਫ਼ੀਆ ਬਿਊਰੋ ਦੇ ਅਧਿਕਾਰੀ ਦੀ ਮੌਤ 'ਤੇ ਦਿੱਲੀ ਹਾਈਕੋਰਟ ਨੇ ਜਤਾਈ ਚਿੰਤਾ
. . .  45 minutes ago
ਦਿੱਲੀ 'ਚ ਇੱਕ ਹੋਰ 1984 ਨਹੀਂ ਹੋਣ ਦੇਵਾਂਗੇ- ਹਾਈਕੋਰਟ
. . .  46 minutes ago
ਨਵੀਂ ਦਿੱਲੀ, 26 (ਜਗਤਾਰ ਸਿੰਘ)- ਦਿੱਲੀ ਹਿੰਸਾ ਮਾਮਲੇ 'ਤੇ ਅੱਜ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਨੇ ਕਿਹਾ ਕਿ ਦਿੱਲੀ 'ਚ ਇੱਕ ਹੋਰ...
ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀ ਕਰਨ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ - ਹਾਈਕੋਰਟ
. . .  56 minutes ago
ਨਵੀਂ ਦਿੱਲੀ, 26 ਫਰਵਰੀ - ਦਿੱਲੀ ਹਿੰਸਾ ਮਾਮਲੇ 'ਤੇ ਸੁਣਵਾਈ ਕਰਦਿਆ ਦਿੱਲੀ ਹਾਈਕੋਰਟ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਵੀ ਹਿੰਸਾ ਪ੍ਰਭਾਵਿਤ ਇਲਾਕਿਆਂ...
ਸੋਨੀਆ ਗਾਂਧੀ ਦਾ ਬਿਆਨ ਮੰਦਭਾਗਾ - ਜਾਵੜੇਕਰ
. . .  about 1 hour ago
ਨਵੀਂ ਦਿੱਲੀ, 26 ਫਰਵਰੀ - ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਦਿੱਲੀ ਹਿੰਸਾ ਨੂੰ ਲੈ ਕੇ ਦਿੱਤੇ ਬਿਆਨ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਸੋਨੀਆ ਗਾਂਧੀ...
ਦਿੱਲੀ ਹਿੰਸਾ ਦੇ ਵਿਰੋਧ 'ਚ ਕਾਂਗਰਸ ਨੇ ਅੰਮ੍ਰਿਤਸਰ 'ਚ ਕੀਤਾ ਪ੍ਰਦਰਸ਼ਨ
. . .  about 1 hour ago
ਅੰਮ੍ਰਿਤਸਰ, 26 ਫਰਵਰੀ (ਰਾਜੇਸ਼ ਸੰਧੂ)- ਅੱਜ ਅੰਮ੍ਰਿਤਸਰ 'ਚ ਕਾਂਗਰਸ ਪਾਰਟੀ ਵਲੋਂ ਦਿੱਲੀ 'ਚ ਹੋਈ ਹਿੰਸਾ ਨੂੰ ਲੈ ਕੇ ਮੋਦੀ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਸਾੜਿਆ ਗਿਆ। ਇਸ ਮੌਕੇ ਅੰਮ੍ਰਿਤਸਰ...
ਅਕਾਲੀ ਦਲ ਸੁਤੰਤਰ ਵੱਲੋਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਜਾਰੀ                             
. . .  about 1 hour ago
ਨਾਭਾ, 26 ਫਰਵਰੀ (ਕਰਮਜੀਤ ਸਿੰਘ) - ਅਕਾਲੀ ਦਲ ਸੁਤੰਤਰ ਵੱਲੋਂ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ  ਵੀ ਜਾਰੀ ਰਿਹਾ 1 ਧਰਨੇ ਵਿਚ ਬੁਲਾਰਿਆਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ...
ਦਿੱਲੀ ਹਿੰਸਾ : ਪ੍ਰਧਾਨ ਮੰਤਰੀ ਮੋਦੀ ਨੇ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ
. . .  about 1 hour ago
ਨਵੀਂ ਦਿੱਲੀ, 26 ਫਰਵਰੀ- ਦਿੱਲੀ ਹਿੰਸਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਸ ਸੰਬੰਧੀ ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, ''ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ...
ਦਿੱਲੀ ਦੇ ਚਾਂਦ ਬਾਗ ਇਲਾਕੇ 'ਚ ਮਿਲੀ ਖ਼ੁਫ਼ੀਆ ਬਿਊਰੋ ਦੇ ਅਫ਼ਸਰ ਦੀ ਲਾਸ਼
. . .  about 1 hour ago
ਨਵੀਂ ਦਿੱਲੀ, 26 ਫਰਵਰੀ- ਦਿੱਲੀ ਦੇ ਉੱਤਰੀ-ਪੂਰਬੀ ਜ਼ਿਲ੍ਹੇ ਦੇ ਚਾਂਦ ਬਾਗ ਇਲਾਕੇ 'ਚ ਖ਼ੁਫ਼ੀਆ ਬਿਊਰੋ (ਆਈ. ਬੀ.) ਦੇ ਅਫ਼ਸਰ ਅੰਕਿਤ ਸ਼ਰਮਾ ਦੀ ਲਾਸ਼ ਮਿਲੀ ਹੈ। ਹਾਲਾਂਕਿ ਇਸ ਲਾਸ਼...
ਦਿੱਲੀ ਹਿੰਸਾ ਲਈ ਗ੍ਰਹਿ ਮੰਤਰੀ ਜ਼ਿੰਮੇਵਾਰ, ਅਸਤੀਫ਼ਾ ਦੇਣ- ਸੋਨੀਆ ਗਾਂਧੀ
. . .  about 1 hour ago
ਨਵੀਂ ਦਿੱਲੀ, 26 ਫਰਵਰੀ- ਦਿੱਲੀ 'ਚ ਭੜਕੀ ਹਿੰਸਾ 'ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਇਸ ਦੇ ਲਈ ਭਾਜਪਾ ਨੇਤਾਵਾਂ...
ਲੁਟੇਰਿਆਂ ਨੇ ਘਰ 'ਚ ਦਾਖ਼ਲ ਹੋ ਕੇ ਪਰਿਵਾਰ 'ਤੇ ਕੀਤਾ ਹਮਲਾ, ਤਿੰਨ ਮੈਂਬਰ ਜ਼ਖ਼ਮੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ, 26 ਫਰਵਰੀ (ਰਣਜੀਤ ਸਿੰਘ ਢਿੱਲੋਂ, ਬਲਦੇਵ ਸਿੰਘ ਘੱਟੋਂ)- ਬੀਤੀ ਦੇਰ ਰਾਤ ਗਿੱਦੜਬਾਹਾ ਦੇ ਨੇੜਲੇ ਪਿੰਡ ਹੁਸਨਰ 'ਚ ਬੇਖ਼ੌਫ਼ ਲੁਟੇਰਿਆਂ ਵਲੋਂ ਇਕ ਪਰਿਵਾਰ 'ਤੇ ਹਮਲਾ ਕਰ ਦਿੱਤਾ ਗਿਆ। ਲੁਟੇਰਿਆਂ...
ਮਹਿਬੂਬਾ ਨੂੰ ਹਿਰਾਸਤ 'ਚ ਰੱਖਣ 'ਤੇ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਤੋਂ ਮੰਗਿਆ ਜਵਾਬ
. . .  about 2 hours ago
ਦਵਾਈਆਂ ਦੇ ਮਾਮਲੇ 'ਚ ਕੈਬਨਿਟ ਮੰਤਰੀ ਬਲਬੀਰ ਸਿੱਧੂ ਵਲੋਂ ਸਫ਼ਾਈ
. . .  about 2 hours ago
ਨਦੀ 'ਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, 24 ਲੋਕਾਂ ਦੀ ਮੌਤ
. . .  about 2 hours ago
ਸਾਲਾਨਾ ਪ੍ਰੀਖਿਆਵਾਂ 'ਚ ਨਕਲ ਰੋਕਣ ਸੰਬੰਧੀ ਐੱਸ. ਸੀ. ਈ. ਆਰ. ਟੀ. ਵਲੋਂ ਸਕੂਲ ਮੁਖੀਆਂ ਨਾਲ ਕੀਤੀ ਜਾਵੇਗੀ ਬੈਠਕ
. . .  about 2 hours ago
ਸੁਪਰੀਮ ਕੋਰਟ 'ਚ ਸ਼ਾਹੀਨ ਬਾਗ ਮਾਮਲੇ 'ਤੇ ਸੁਣਵਾਈ 23 ਮਾਰਚ ਤੱਕ ਲਈ ਟਲੀ
. . .  about 3 hours ago
ਪੰਜਾਬ 'ਚ ਖੁੱਲ੍ਹ ਕੇ ਸ਼ਰਾਬ ਸਮਗਲਿੰਗ ਹੋ ਰਹੀ ਹੈ, ਸਪਲਾਈ ਵਧੇਰੇ ਅਰੁਣਾਚਲ ਪ੍ਰਦੇਸ਼ ਲਈ- ਅਮਨ ਅਰੋੜਾ
. . .  about 3 hours ago
ਬਜਟ ਇਜਲਾਸ : ਆਸ਼ੂ ਦੇ ਮਾਮਲੇ 'ਤੇ ਅਸੀਂ ਹਾਈਕੋਰਟ ਜਾਵਾਂਗੇ, ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਅਸੀਂ ਪਿੱਛੇ ਨਹੀਂ ਹਟਾਂਗੇ- ਹਰਪਾਲ ਚੀਮਾ
. . .  about 3 hours ago
ਜਲੰਧਰ 'ਚ ਪੰਜਾਬੀ ਜਾਗ੍ਰਿਤੀ ਮਾਰਚ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ
. . .  about 3 hours ago
ਬਜਟ ਇਜਲਾਸ : ਸ਼ਰਾਬ ਕਾਰਪੋਰੇਸ਼ਨ ਦੇ ਪ੍ਰਾਈਵੇਟ ਮੈਂਬਰ ਬਿੱਲ ਨੂੰ ਰੱਦ ਕਰਨ ਵਿਰੁੱਧ 'ਆਪ' ਵਲੋਂ ਸਦਨ 'ਚ ਵਾਕ ਆਊਟ
. . .  about 3 hours ago
ਬਜਟ ਇਜਲਾਸ : ਵਿਰੋਧੀ ਧਿਰਾਂ ਨੇ ਫਿਰ ਕੈਪਟਨ ਸਰਕਾਰ ਖ਼ਿਲਾਫ਼ ਕੀਤਾ ਵਿਖਾਵਾ
. . .  about 3 hours ago
ਬਜਟ ਇਜਲਾਸ : ਜਿਸ ਤਰ੍ਹਾਂ ਅਕਾਲੀ ਰਾਜ 'ਚ ਮਾਫ਼ੀਆ ਰਾਜ ਸੀ, ਓਹੀ ਮਾਫ਼ੀਆ ਰਾਜ ਹੁਣ ਵੀ ਹੈ- ਚੀਮਾ
. . .  about 3 hours ago
ਬਜਟ ਇਜਲਾਸ : ਸਪੀਕਰ ਸਾਹਬ ਮੈਨੂੰ ਅਜੇ ਤੱਕ ਸਵਾਲ ਦਾ ਜਵਾਬ ਨਹੀਂ ਆਇਆ- ਵਿਧਾਇਕ ਨਾਭਾ
. . .  about 3 hours ago
ਮਜੀਠੀਆ ਵਲੋਂ ਨਸ਼ਾ ਛੁਡਾਊ ਕੇਂਦਰਾਂ 'ਚ ਦਵਾਈਆਂ ਦਾ ਘਪਲਾ ਕਰਨ 'ਤੇ ਬਲਬੀਰ ਸਿੱਧੂ ਨੂੰ ਬਰਖ਼ਾਸਤ ਕਰਨ ਦੀ ਮੰਗ
. . .  about 4 hours ago
ਬਜਟ ਇਜਲਾਸ : ਅਕਾਲੀ-ਭਾਜਪਾ ਵਿਧਾਇਕਾਂ ਨੇ ਸਦਨ 'ਚੋਂ ਕੀਤਾ ਵਾਕ ਆਊਟ
. . .  about 4 hours ago
ਦਿੱਲੀ ਹਿੰਸਾ 'ਤੇ ਬੋਲੇ ਕੇਜਰੀਵਾਲ- ਪੁਲਿਸ ਸ਼ਾਂਤੀ ਬਹਾਲੀ 'ਚ ਅਸਫਲ, ਫੌਜ ਨੂੰ ਬੁਲਾਉਣ ਦੀ ਲੋੜ
. . .  about 4 hours ago
ਪੁਲਵਾਮਾ 'ਚ ਅੱਤਵਾਦੀ ਫੰਡਿੰਗ ਮਾਮਲੇ 'ਚ ਐੱਨ. ਆਈ. ਏ. ਵਲੋਂ ਛਾਪੇਮਾਰੀ
. . .  about 4 hours ago
ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਜਾਰੀ
. . .  about 5 hours ago
ਸੀ. ਸੀ. ਐੱਸ. ਦੀ ਬੈਠਕ ਅੱਜ, ਐੱਨ. ਐੱਸ. ਏ. ਡੋਭਾਲ ਵੀ ਲੈਣਗੇ ਹਿੱਸਾ
. . .  about 5 hours ago
ਦਿੱਲੀ ਹਿੰਸਾ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 18
. . .  about 5 hours ago
ਕਾਰ ਤੇ ਬੱਸ ਦੀ ਟੱਕਰ 'ਚ 5 ਮੌਤਾਂ
. . .  about 6 hours ago
ਦਿੱਲੀ ਹਿੰਸਾ 'ਚ ਮਰਨ ਵਾਲਿਆ ਦੀ ਗਿਣਤੀ ਹੋਈ 17
. . .  about 6 hours ago
ਦਿੱਲੀ ਹਿੰਸਾ 'ਤੇ ਹਾਈਕੋਰਟ 'ਚ ਅੱਧੀ ਰਾਤ ਨੂੰ ਹੋਈ ਸੁਣਵਾਈ
. . .  about 6 hours ago
ਦੱਖਣੀ ਕੋਰੀਆ 'ਚ ਅਮਰੀਕੀ ਫ਼ੌਜ ਨੇ ਕੋਰੋਨਾ ਵਾਈਰਸ ਦੇ ਪਹਿਲੇ ਕੇਸ ਦੀ ਕੀਤੀ ਪੁਸ਼ਟੀ
. . .  about 7 hours ago
ਬੈਂਗਲੁਰੂ 'ਚ ਅੱਜ ਸ਼ੁਰੂ ਹੋਵੇਗਾ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ
. . .  about 7 hours ago
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 7 hours ago
ਖੋਲੇ ਗਏ ਦਿੱਲੀ ਮੈਟਰੋ ਸਟੇਸ਼ਨਾਂ ਦੇ ਸਾਰੇ ਗੇਟ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਅਣਪਛਾਤੇ ਵਾਹਨ ਦੀ ਲਪੇਟ ਚ ਆ ਕੇ ਨੌਜਵਾਨ ਦੀ ਮੌਤ
. . .  1 day ago
ਰਾਸ਼ਟਰਪਤੀ ਭਵਨ ਪੁੱਜੇ ਟਰੰਪ
. . .  1 day ago
ਗ੍ਰਹਿ ਮੰਤਰੀ ਨੇ ਰਤਨ ਲਾਲ ਦੇ ਪਰਿਵਾਰ ਨੂੰ ਲਿਖਿਆ ਪੱਤਰ, ਪ੍ਰਗਟਾਇਆ ਦੁੱਖ
. . .  1 day ago
ਦਿੱਲੀ 'ਚ ਹਾਲਾਤ ਕਾਬੂ ਹੇਠ - ਦਿੱਲੀ ਪੁਲਿਸ
. . .  1 day ago
ਦਿੱਲੀ ਹਿੰਸਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ 10 ਹੋਈ , 3 ਪੱਤਰਕਾਰਾਂ 'ਤੇ ਵੀ ਹੋਏ ਹਮਲੇ
. . .  1 day ago
ਧਾਰਮਿਕ ਆਜ਼ਾਦੀ 'ਤੇ ਹੋਈ ਗੱਲ - ਟਰੰਪ
. . .  1 day ago
ਬੰਗਾ 'ਚ ਪੁਲਸ ਨੇ ਪੰਜ ਸ਼ੱਕੀ ਹਿਰਾਸਤ 'ਚ ਲਏ
. . .  1 day ago
ਪ੍ਰਧਾਨ ਮੰਤਰੀ ਮੋਦੀ ਨਾਲ ਚੰਗੇ ਰਿਸ਼ਤੇ - ਟਰੰਪ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 15 ਮਾਘ ਸੰਮਤ 551
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਫ਼ਤਹਿਗੜ੍ਹ ਸਾਹਿਬ

71ਵੇਂ ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਲਹਿਰਾਇਆ ਕੌਮੀ ਝੰਡਾ

ਫ਼ਤਹਿਗੜ੍ਹ ਸਾਹਿਬ, 27 ਜਨਵਰੀ (ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ, ਰਾਜਿੰਦਰ ਸਿੰਘ)-ਫ਼ਤਹਿਗੜ੍ਹ ਸਾਹਿਬ ਪ੍ਰਸ਼ਾਸਨ ਵਲੋਂ 71ਵੇਂ ਗਣਤੰਤਰ ਦਿਵਸ ਮੌਕੇ ਖੇਡ ਸਟੇਡੀਅਮ ਸਰਹਿੰਦ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪੰਜਾਬ ਦੇ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ ਅਤੇ ਸ਼ਿਕਾਇਤ ਨਿਵਾਰਣ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ | ਸਮਾਗਮ ਨੂੰ ਸੰਬੋਧਨ ਕਰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਜ਼ਾਦੀ ਘੁਲਾਟੀਆਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਚਲਾਉਣ ਲਈ ਉਸ ਵੇਲੇ ਦੇ ਦੂਰ ਅੰਦੇਸ਼ੀ ਆਗੂਆਂ ਦੀ ਮਿਹਨਤ ਸਦਕਾ ਸੰਵਿਧਾਨ ਹੋਂਦ ਵਿਚ ਆਇਆ ਜੋ ਕਿ 26 ਜਨਵਰੀ, 1950 ਨੂੰ ਲਾਗੂ ਹੋਇਆ ਅਤੇ ਇਸ ਸੰਵਿਧਾਨ ਸਦਕਾ ਹੀ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਬਣਿਆ | ਇਸ ਸਮਾਗਮ ਵਿਚ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਤੇ ਵੱਖ-ਵੱਖ ਵਿਭਾਗਾਂ ਵਲੋਂ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਗਈਆਂ | ਇਸ ਤੋਂ ਇਲਾਵਾ ਪਰੇਡ ਤੇ ਮਾਰਚ ਪਾਸਟ 'ਚ ਪੰਜਾਬ ਪੁਲਿਸ, ਮਹਿਲਾ ਪੁਲਿਸ, ਪੰਜਾਬ ਹੋਮ ਗਾਰਡਜ਼ ਤੇ ਵੱਖ-ਵੱਖ ਸਕੂਲਾਂ ਦੀਆਂ ਐਨ.ਸੀ.ਸੀ. ਟੀਮਾਂ ਦੇ ਕੈਡਿਟਾਂ ਨੇ ਭਾਗ ਲਿਆ | ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਸੱਭਿਆਚਾਰਕ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਸਕੂਲਾਂ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕਰਨ ਦੇ ਨਾਲ-ਨਾਲ ਵਿਲੱਖਣ ਸਮਰੱਥਾ ਵਾਲੇ ਬੱਚਿਆਂ ਵਲੋਂ ਦਿੱਤੀ ਗਈ ਪੇਸ਼ਕਾਰੀ ਤੋਂ ਖ਼ੁਸ਼ ਹੋ ਕੇ 21 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ | ਇਸ ਤੋਂ ਇਲਾਵਾ 21 ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, 3 ਲੋੜਵੰਦਾਂ ਨੂੰ ਟਰਾਈ ਸਾਈਕਲ ਅਤੇ 3 ਦਿਵਿਆਂਗ ਵਿਅਕਤੀਆਂ ਨੂੰ ਵੀਲ੍ਹ ਚੇਅਰ ਵੰਡੀਆਂ ਤੇ ਵੱਖ-ਵੱਖ ਖੇਤਰਾਂ 'ਚ ਸ਼ਲਾਘਾਯੋਗ ਕਾਰਗੁਜ਼ਾਰੀ ਵਿਖਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ | ਸਮਾਗਮ 'ਚ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਅਮਲੋਹ ਦੇ ਵਿਧਾਇਕ ਰਣਦੀਪ ਸਿੰਘ, ਬਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ., ਹਰਪ੍ਰੀਤ ਮਹਿੰਦਰਾ, ਮੋਹਿਤ ਮਹਿੰਦਰਾ, ਬਕਸ਼ ਮਹਿੰਦਰਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ, ਸੁਭਾਸ਼ ਸੂਦ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਮਨਦੀਪ ਕੌਰ ਬਧੌਛੀ, ਡਿਪਟੀ ਕਮਿਸ਼ਨਰ ਅੰਮਿ੍ਤ ਕੌਰ ਗਿੱਲ, ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਾਡਲ, ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਓ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰੀਕ ਸਿੰਘ ਸਿੱਧੂ, ਐਸ.ਪੀ. (ਡੀ) ਹਰਪਾਲ ਸਿੰਘ, ਐਸ.ਪੀ. ਏ.ਐਸ. ਮਟਵਾਨੀ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ, ਸਹਾਇਕ ਕਮਿਸ਼ਨਰ (ਜਨਰਲ) ਜਸਪ੍ਰੀਤ ਸਿੰਘ, ਡੀ.ਐਸ.ਪੀ. ਹਰਦੀਪ ਸਿੰਘ ਬਡੂੰਗਰ, ਕਾਂਗਰਸ ਦੇ ਜ਼ਿਲ੍ਹਾ ਪ੍ਰੈਸ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਮੂਹ ਕੌਾਸਲਰ, ਪੰਚ ਸਰਪੰਚ ਅਤੇ ਵੱਡੀ ਗਿਣਤੀ ਸਕੂਲੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਟਾਲ ਵੀ ਲਗਾਇਆ ਗਿਆ |

ਰੇਲਵੇ ਸਟੇਸ਼ਨ ਸਰਹਿੰਦ 'ਚ ਗਣਤੰਤਰ ਦਿਵਸ ਮਨਾਇਆ

ਫ਼ਤਹਿਗੜ੍ਹ ਸਾਹਿਬ, 27 ਜਨਵਰੀ (ਮਨਪ੍ਰੀਤ ਸਿੰਘ)-ਦੇਸ਼ ਦੇ 71ਵੇਂ ਗਣਤੰਤਰ ਦਿਵਸ ਮੌਕੇ ਸਰਹਿੰਦ ਰੇਲਵੇ ਸਟੇਸ਼ਨ ਵਿਖੇ ਮੁਲਾਜ਼ਮਾਂ ਵਲੋਂ ਸਟੇਸ਼ਨ ਮਾਸਟਰ ਬੀ.ਐਸ. ਮੀਨਾ ਦੀ ਅਗਵਾਈ ਹੇਠ ਝੰਡਾ ਲਹਿਰਾਇਆ ਗਿਆ ਤੇ ਇਸ ਮੌਕੇ ਪੈਨਸ਼ਨ ਟਰੱਸਟੀ ਇਲਾਹਾਬਾਦ ਬੈਂਕ ਨਰੇਸ਼ ...

ਪੂਰੀ ਖ਼ਬਰ »

ਸਰਹਿੰਦ ਵਿਖੇ ਜਲ ਸਪਲਾਈ ਮੁਹੱਈਆ ਕਰਵਾਉਣ ਲਈ ਕਰੀਬ 9 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ

ਫ਼ਤਹਿਗੜ੍ਹ ਸਾਹਿਬ, 27 ਜਨਵਰੀ (ਬਲਜਿੰਦਰ ਸਿੰਘ)-ਫ਼ਤਹਿਗੜ੍ਹ ਸਾਹਿਬ ਪ੍ਰਸ਼ਾਸਨ ਵਲੋਂ ਖੇਡ ਸਟੇਡੀਅਮ ਸਰਹਿੰਦ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ 71ਵੇਂ ਗਣਤੰਤਰ ਦਿਵਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਮਗਰੋਂ ਬ੍ਰਹਮ ਮਹਿੰਦਰਾ ਨੇ ਬੱਚਤ ਭਵਨ ਤੋਂ ...

ਪੂਰੀ ਖ਼ਬਰ »

ਸੰਤ ਨਾਮਦੇਵ ਮੰਦਰ ਦਾ ਸਾਲਾਨਾ ਉਤਸਵ ਸ਼ੁਰੂ

ਬਸੀ ਪਠਾਣਾਂ, 27 ਜਨਵਰੀ (ਐਚ.ਐਸ. ਗੌਤਮ)-ਸੰਤ ਨਾਮਦੇਵ ਮੰਦਰ ਸਭਾ ਬਸੀ ਪਠਾਣਾਂ ਵਲੋਂ ਬਸੰਤ ਪੰਚਮੀ ਮੌਕੇ ਕਰਵਾਇਆ ਜਾ ਰਿਹਾ 95ਵਾਂ ਸਾਲਾਨਾ ਉਤਸਵ ਅੱਜ ਪ੍ਰਧਾਨ ਕ੍ਰਿਸ਼ਨ ਚੰਦ ਦੀ ਅਗਵਾਈ ਹੇਠ ਸ਼ੁਰੂ ਹੋ ਗਿਆ | ਸਕੱਤਰ ਕ੍ਰਿਸ਼ਨ ਵਰਮਾ ਨੇ ਦੱਸਿਆ ਕਿ ਰਾਮਾਇਣ ਦੇ ਪਾਠ ...

ਪੂਰੀ ਖ਼ਬਰ »

ਨਾਬਾਲਗਾ ਨਾਲ ਛੇੜਛਾੜ ਕਰਨ ਦਾ ਮੁਕੱਦਮਾ ਦਰਜ

ਸੰਘੋਲ, 27 ਜਨਵਰੀ (ਹਰਜੀਤ ਸਿੰਘ ਮਾਵੀ)-ਪੁਲਿਸ ਥਾਣਾ ਖੇੜੀ ਨੌਧ ਸਿੰਘ ਵਲੋਂ ਇਕ ਗ੍ਰੰਥੀ ਿਖ਼ਲਾਫ਼ 11 ਸਾਲਾ ਨਾਬਾਲਗ ਲੜਕੀ ਨਾਲ ਕਥਿਤ ਛੇੜਛਾੜ ਕਰਨ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਖੇੜੀ ਨੌਧ ਸਿੰਘ ਦੇ ਇੰਚਾਰਜ ਗਗਨਦੀਪ ...

ਪੂਰੀ ਖ਼ਬਰ »

ਰਨਥਰੂ ਰੇਲ ਗੱਡੀ ਦੇ ਇੰਜਣ ਦੀ ਹੁੱਕ ਟੁੱਟਣ ਕਾਰਨ ਵੱਖ ਹੋਈਆਂ ਬੋਗੀਆਂ

ਫ਼ਤਹਿਗੜ੍ਹ ਸਾਹਿਬ, 27 ਜਨਵਰੀ (ਬਲਜਿੰਦਰ ਸਿੰਘ)-ਸਰਹਿੰਦ ਰੇਲਵੇ ਸਟੇਸ਼ਨ ਦੇ ਨਜ਼ਦੀਕੀ ਇਕ ਰਨਥਰੂ ਰੇਲਗੱਡੀ ਦੇ ਇੰਜਣ ਦੀ ਹੁੱਕ ਟੁੱਟਣ ਕਾਰਨ ਬੋਗੀਆਂ ਵੱਖ ਹੋ ਗਈਆਂ ਅਤੇ ਇੰਜਣ ਬਿਨਾਂ ਬੋਗੀਆਂ ਤੋਂ ਕਰੀਬ 3 ਕਿੱਲੋਮੀਟਰ ਤੱਕ ਰੇਲਵੇ ਲਾਈਨ 'ਤੇ ਦੌੜਦਾ ਰਿਹਾ | ਇਸ ...

ਪੂਰੀ ਖ਼ਬਰ »

ਨਾਗਰਿਕਤਾ ਸੋਧ ਕਾਨੰੂਨ ਦੇ ਸਮਰਥਨ 'ਚ ਕੱਢੀ ਵਿਸ਼ਾਲ ਤਿਰੰਗਾ ਯਾਤਰਾ

ਮੰਡੀ ਗੋਬਿੰਦਗੜ੍ਹ, 27 ਜਨਵਰੀ (ਮੁਕੇਸ਼ ਘਈ)-ਗਣਤੰਤਰ ਦਿਵਸ ਦੇ ਮੌਕੇ 'ਤੇ ਮੰਡੀ ਗੋਬਿੰਦਗੜ੍ਹ ਵਿਖੇ ਵਾਇਸ ਆਫ਼ ਇੰਡੀਆ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਜੋ ਕਿ ਜ਼ਿਲੇ੍ਹ ਦੀਆਂ ਲਗਪਗ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦਾ ਮੰਚ ਹੈ, ਵਲੋਂ ਨਾਗਰਿਕਤਾ ਸੋਧ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਅਣਪਛਾਤੇ ਵਿਅਕਤੀ ਦੀ ਮੌਤ

ਮੰਡੀ ਗੋਬਿੰਦਗੜ੍ਹ, 27 ਜਨਵਰੀ (ਪੱਤਰ ਪ੍ਰੇਰਕ)-ਕੌਮੀ ਰਾਜ ਮਾਰਗ 'ਤੇ ਸਰਹਿੰਦ ਸਾਈਡ ਵੱਲ ਪੈਂਦੇ ਪਿੰਡ ਅਜਨਾਲੀ ਨੇੜੇ ਸਰਵਿਸ ਰੋਡ 'ਤੇ ਇਕ ਵਿਅਕਤੀ ਦੀ ਕਿਸੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ | ਜਿਸ ਦੀ ਅਜੇ ਪਛਾਣ ਨਹੀਂ ਹੋ ਸਕੀ | ਮੰਡੀ ਗੋਬਿੰਦਗੜ੍ਹ ਪੁਲਿਸ ...

ਪੂਰੀ ਖ਼ਬਰ »

ਹਾਕੀ ਟੂਰਨਾਮੈਂਟ 'ਚ ਪੰਜੋਲੀ ਕਲਾਂ ਦੀਆਂ ਲੜਕੀਆਂ ਦੀ ਟੀਮ ਰਹੀ ਜੇਤੂ

ਜਖਵਾਲੀ, 27 ਜਨਵਰੀ (ਨਿਰਭੈ ਸਿੰਘ)-ਏਕਨੂਰ ਸਪੋਰਟਸ ਅਕੈਡਮੀ ਵਲੋਂ ਪਿੰਡ ਤੇਹੰਗ (ਜਲੰਧਰ) 'ਚ ਲੜਕੀਆਂ ਦੀਆਂ ਕਰਵਾਈਆਂ ਗਈਆਂ ਤਿੰਨ ਰੋਜ਼ਾ ਹਾਕੀ ਖੇਡਾਂ 'ਚ ਪੰਜੋਲੀ ਕਲਾਂ ਦੀ ਟੀਮ ਨੇ ਪਹਿਲੇ ਸਥਾਨ ਦੀ ਜਿੱਤ ਦਰਜੇ ਕਰਕੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਨਾਂਅ ...

ਪੂਰੀ ਖ਼ਬਰ »

ਖਮਾਣੋਂ ਵਿਖੇ ਟਾਇਰਾਂ ਦੀ ਦੁਕਾਨ 'ਚ ਚੋਰੀ

ਖਮਾਣੋਂ, 27 ਜਨਵਰੀ (ਮਨਮੋਹਣ ਸਿੰਘ ਕਲੇਰ)-ਖਮਾਣੋਂ ਵਿਖੇ ਇਕ ਭੱਟੀ ਟਾਇਰ ਸਰਵਿਸ ਨਾਮਕ ਟਾਇਰਾਂ ਦੀ ਦੁਕਾਨ ਤੋਂ ਵੱਖ-ਵੱਖ ਕਿਸਮ ਦੇ ਟਾਇਰ ਚੋਰੀ ਹੋਣ ਦੀ ਜਾਣਕਾਰੀ ਹੈ | ਇਸ ਸਬੰਧੀ ਦੁਕਾਨ ਮਾਲਕ ਹਰਮਿੰਦਰ ਸਿੰਘ ਨੇ ਦੱਸਿਆ ਕਿ 25 ਅਤੇ 26 ਜਨਵਰੀ ਦੀ ਦਰਮਿਆਨੀ ਰਾਤ ...

ਪੂਰੀ ਖ਼ਬਰ »

ਖਮਾਣੋਂ ਪੁਲਿਸ ਵਲੋਂ 36 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

ਖਮਾਣੋਂ, 27 ਜਨਵਰੀ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਇਕ ਵਿਅਕਤੀ ਤੋਂ ਚੰਡੀਗੜ੍ਹ 'ਚ ਵਿਕਣਯੋਗ 36 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਥਾਣਾ ਖਮਾਣੋਂ ਦੇ ਸਹਾਇਕ ਥਾਣੇਦਾਰ ਪਰਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਗਸ਼ਤ ...

ਪੂਰੀ ਖ਼ਬਰ »

ਲੋਹੇ ਨਾਲ ਭਰੇ ਟਰਾਲੇ ਨਾਲ ਟਕਰਾਈ ਕਾਰ ਨੂੰ ਲੱਗੀ ਅੱਗ

ਮੰਡੀ ਗੋਬਿੰਦਗੜ੍ਹ, 27 ਜਨਵਰੀ (ਮੁਕੇਸ਼ ਘਈ)-ਬੀਤੇ ਦਿਨੀਂ ਸੰਘਣੀ ਧੰੁਦ ਕਾਰਨ ਵਾਪਰੇ ਹਾਦਸੇ 'ਚ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਸਰਹਿੰਦ ਸਾਈਡ ਸਥਿਤ ਮਾਡਰਨ ਸਟੀਲ ਲਿਮਟਿਡ ਦੇ ਨੇੜੇ ਨੈਸ਼ਨਲ ਹਾਈਵੇ 'ਤੇ ਇਕ ਲੋਹੇ ਨਾਲ ਭਰੇ ਹੋਏ ਟਰਾਲੇ ਨਾਲ ਟਕਰਾਏ ...

ਪੂਰੀ ਖ਼ਬਰ »

220 ਨਸ਼ੀਲੀਆਂ ਗੋਲੀਆਂ ਸਮੇਤ 2 ਨੌਜਵਾਨ ਗਿ੍ਫ਼ਤਾਰ-ਮਾਮਲਾ ਦਰਜ

ਫ਼ਤਹਿਗੜ੍ਹ ਸਾਹਿਬ, 27 ਜਨਵਰੀ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਨਸ਼ਿਆਂ ਿਖ਼ਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 2 ਨੌਜਵਾਨਾਂ ਨੂੰ 220 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਫ਼ਤਹਿਗੜ੍ਹ ਸਾਹਿਬ ਦੇ ਵਿਕਾਸ ਲਈ 2020-21 ਦੇ ਬਜਟ ਲਈ ਨਵੀਆਂ ਤਜਵੀਜ਼ਾਂ ਬਣਾਈਆਂ ਜਾਣ-ਨਾਗਰਾ

ਫ਼ਤਹਿਗੜ੍ਹ ਸਾਹਿਬ, 27 ਜਨਵਰੀ (ਬਲਜਿੰਦਰ ਸਿੰਘ)-ਫ਼ਤਹਿਗੜ੍ਹ ਸਾਹਿਬ ਹਲਕੇ ਦੇ ਸਰਬਪੱਖੀ ਵਿਕਾਸ ਲਈ ਸਾਲ 2020-21 ਦੇ ਬਜਟ ਨੂੰ ਮੁੱਖ ਰੱਖਦਿਆਂ ਨਵੀਆਂ ਤਜਵੀਜ਼ਾਂ ਬਣਾਈਆਂ ਜਾਣ, ਇਹ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ...

ਪੂਰੀ ਖ਼ਬਰ »

ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਪੰਜਾਬ ਦਾ ਹਰ ਵਰਗ ਦੁਖੀ-ਗੁਰੂ

ਖਮਾਣੋਂ, 27 ਜਨਵਰੀ (ਜੋਗਿੰਦਰ ਪਾਲ)-ਦਰਬਾਰਾ ਸਿੰਘ ਗੁਰੂ ਮੁੱਖ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ ਹਲਕਾ ਬਸੀ ਪਠਾਣਾਂ ਨੇ ਨਜ਼ਦੀਕੀ ਪਿੰਡ ਭਾਂਬਰੀ ਵਿਖੇ ਕਈ ਵਿਅਕਤੀਆਂ ਨੂੰ ਵੱਖ-ਵੱਖ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਕਰਨ ਮੌਕੇ ਗੱਲਬਾਤ ...

ਪੂਰੀ ਖ਼ਬਰ »

ਗੁਰਪ੍ਰੀਤ ਕੌਰ ਦੀ ਕੈਨੇਡਾ ਵਿਖੇ 17 ਲੱਖ ਰੁਪਏ ਸਾਲਾਨਾ ਫੈਲੋਸ਼ਿਪ ਐਵਾਰਡ ਲਈ ਚੋਣ

ਫ਼ਤਹਿਗੜ੍ਹ ਸਾਹਿਬ, 27 ਜਨਵਰੀ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਬਾਇਓਟੈਕਨਾਲੋਜੀ ਵਿਭਾਗ ਦੀ ਐੱਮ.ਟੈੱਕ ਬਾਇਓ ਟੈਕਨਾਲੋਜੀ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਯੌਰਕ ਯੂਨੀਵਰਸਿਟੀ, ਕੈਨੇਡਾ ਵਲੋਂ ਡਾਕਟਰਲ ਅਧਿਐਨ ਲਈ ...

ਪੂਰੀ ਖ਼ਬਰ »

ਸੱਦੋਮਾਜਰਾ ਵਿਖੇ ਧਾਰਮਿਕ ਸਮਾਗਮ ਕਰਵਾਇਆ

ਫ਼ਤਹਿਗੜ੍ਹ ਸਾਹਿਬ, 27 ਜਨਵਰੀ (ਰਾਜਿੰਦਰ ਸਿੰਘ)-ਸਾਨੰੂ ਆਪਣੀ ਨੇਕ ਕਮਾਈ 'ਚੋਂ ਦਸਵੰਧ ਕੱਢ ਕੇ ਲੋਕ ਭਲਾਈ ਦੇ ਕੰਮਾਂ 'ਚ ਲਗਾਉਣਾ ਚਾਹੀਦਾ ਹੈ | ਇਹ ਗੱਲ ਹਰਵਿੰਦਰ ਸੂਦ ਪ੍ਰਧਾਨ ਸੂਦ ਸਭਾ ਨੇ ਪਿੰਡ ਸੱਦੋਮਾਜਰਾ ਵਿਖੇ ਸਤੀ ਮਾਤਾ ਮੰਦਰ ਵਿਖੇ ਕਰਵਾਏ ਗਏ ਧਾਰਮਿਕ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ 'ਚ 'ਸਫ਼ਰਨਾਮਾ' ਮੁਕਾਬਲੇ ਕਰਵਾਏ

ਫ਼ਤਹਿਗੜ੍ਹ ਸਾਹਿਬ, 27 ਜਨਵਰੀ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਪੰਜਾਬੀ ਵਿਭਾਗ ਦੀ ਪੰਜਾਬੀ ਸਾਹਿਤ ਸਭਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਆਰਥੀਆਂ ਲਈ 'ਸਫ਼ਰਨਾਮਾ' ਮੁਕਾਬਲੇ ਕਰਵਾਇਆ ਗਿਆ | ਜਿਸ 'ਚ 12 ...

ਪੂਰੀ ਖ਼ਬਰ »

ਬਡਲੇ ਦਾ ਖੇਡ ਮੇਲਾ 6 ਤੋਂ 9 ਫਰਵਰੀ ਤੱਕ

ਖਮਾਣੋਂ, 27 ਜਨਵਰੀ (ਜੋਗਿੰਦਰ ਪਾਲ)-ਪੰਚਾਇਤੀ ਰਾਜ ਸਪੋਰਟਸ ਕਲੱਬ ਪਿੰਡ ਬਡਲਾ ਵਲੋਂ ਸ਼ਾਨਦਾਰ ਖੇਡ ਮੇਲਾ ਮਿਤੀ 6 ਤੋਂ 9 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਕਲੱਬ ਦੇ ਸਰਪ੍ਰਸਤ ਹਰਵਿੰਦਰ ਸਿੰਘ ਢੋਡੇ ਅਤੇ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਨੇ ...

ਪੂਰੀ ਖ਼ਬਰ »

ਪਤੰਗਬਾਜ਼ੀ ਦੇ ਕਰਵਾਏ ਮੁਕਾਬਲੇ

ਫ਼ਤਹਿਗੜ੍ਹ ਸਾਹਿਬ, 27 ਜਨਵਰੀ (ਬਲਜਿੰਦਰ ਸਿੰਘ)-ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ 'ਚ ਇਲੈਕਟੋ੍ਰਨਿਕਸ ਵਿਭਾਗ ਵਲੋਂ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਗਏ | ਕਾਲਜ ਦੇ ਖੇਡ ਸਟੇਡੀਅਮ 'ਚ ਪਤੰਗਬਾਜ਼ੀ ਦੇ ਕਰਵਾਏ ਮੁਕਾਬਲਿਆਂ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਮਾਧਵ ਅਲਾਇਜ਼ ਗਰੁੱਪ ਵਲੋਂ ਜੀ. ਓ. ਜੀ. ਅਮਲੋਹ ਗਰੁੱਪ ਨੂੰ ਐਲ. ਈ. ਡੀ. ਭੇਟ

ਅਮਲੋਹ, 27 ਜਨਵਰੀ (ਕੁਲਦੀਪ ਸ਼ਾਰਦਾ)-ਜੀ.ਓ.ਜੀ. ਅਮਲੋਹ ਦੇ ਮੈਂਬਰਾਂ ਨੂੰ ਮਾਧਵ ਅਲਾਇਜ਼ ਗਰੁੱਪ ਵਲੋਂ ਸਮਾਰਟ ਐਲ.ਈ.ਡੀ. ਦਿੱਤੀ ਗਈ ਅਤੇ ਐਲ.ਈ.ਡੀ. ਸੌਾਪਣ ਦੀ ਰਸਮ ਗੁਰਮੀਤ ਸਿੰਘ ਅਫ਼ਸਰ ਸੀ.ਐਸ.ਆਰ., ਮੈਨੇਜਰ ਮਨਮੋਹਨ ਸਿੰਘ, ਦਲਜੀਤ ਸਿੰਘ ਵਲੋਂ ਅਦਾ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਲੋਹੀਆ ਮਿਸ਼ਨ ਹਸਪਤਾਲ 'ਚ ਮੁਫ਼ਤ ਆਯੁਰਵੈਦਿਕ ਕੈਂਪ

ਫ਼ਤਹਿਗੜ੍ਹ ਸਾਹਿਬ, 27 ਜਨਵਰੀ (ਰਾਜਿੰਦਰ ਸਿੰਘ)-ਲੋਹੀਆ ਮਿਸ਼ਨ ਹਸਪਤਾਲ ਦੇ ਆਯੁਰਵੈਦ ਅਤੇ ਪੰਚਕਰਮਾ ਡਿਪਾਰਟਮੈਂਟ ਵਲੋਂ ਮੈਨੇਜਰ ਵਿਪੁਲ ਗੁਪਤਾ ਸਰਪ੍ਰਸਤੀ ਹੇਠ ਐਮਰਨ ਇੰਟਰਨੈਸ਼ਨਲ ਸਕੂਲ ਸਰਹਿੰਦ ਵਿਖੇ ਮੁਫ਼ਤ ਪੰਚਕਰਮਾ ਅਤੇ ਆਯੁਰਵੈਦਿਕ ਕੈਂਪ ਲਗਾਇਆ ਗਿਆ | ...

ਪੂਰੀ ਖ਼ਬਰ »

ਕਿਸ-ਕਿਸ ਨੌਜਵਾਨ ਨੂੰ ਕੈਪਟਨ ਸਰਕਾਰ ਨੇ 26 ਜਨਵਰੀ ਨੂੰ ਦਿੱਤੇ ਸਮਾਰਟ ਫੋਨ-ਰਾਜੂ ਖੰਨਾ

ਅਮਲੋਹ, 27 ਜਨਵਰੀ (ਕੁਲਦੀਪ ਸ਼ਾਰਦਾ)- ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇੱਥੇ ਇਕ ਸਮਾਗਮ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਨੌਜਵਾਨਾਂ ਨੂੰ ਕੈਪਟਨ ਸਰਕਾਰ ਵਲੋਂ ਚੋਣ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX