ਤਾਜਾ ਖ਼ਬਰਾਂ


ਪਾਕਿ 'ਚ ਬੱਸ ਤੇ ਟਰੇਨ ਵਿਚਾਲੇ ਹੋਈ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30
. . .  8 minutes ago
ਕਰਾਚੀ, 29 ਫਰਵਰੀ- ਪਾਕਿਸਤਾਨ ਦੇ ਸਿੰਧ ਸੂਬੇ 'ਚ ਇਕ ਬੱਸ ਅਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30 ...
ਅੱਜ ਦਾ ਵਿਚਾਰ
. . .  24 minutes ago
ਫੋਕਲ ਪੁਆਇੰਟ ਨਜ਼ਦੀਕ 'ਚ ਮਿਲੀ ਬਿਨਾਂ ਸਿਰ ਤੋਂ ਲਾਸ਼
. . .  1 day ago
ਜਲੰਧਰ , 28 ਫਰਵਰੀ - ਹਾਈ ਸਕਿਉਰਿਟੀ ਜ਼ੋਨ ਮੰਨੇ ਜਾਂਦੇ ਫੋਕਲ ਪੁਆਇੰਟ ਨਜ਼ਦੀਕ ਬਿਨਾਂ ਸਿਰ ਦੇ ਲਾਸ਼ ਮਿਲਣ ਨਾਲ ਹਾਹਾਕਾਰ ਮੱਚ ਗਈ । ਪੁਲਿਸ ਸਿਰ ਲੱਭਣ 'ਚ ਲੱਗੀ ਹੈ ।
ਕਨ੍ਹਈਆ ਕੁਮਾਰ 'ਤੇ ਚੱਲੇਗਾ ਰਾਜ-ਧ੍ਰੋਹ ਦਾ ਮਾਮਲਾ, ਕੇਜਰੀਵਾਲ ਨੇ ਦਿੱਤੀ ਮਨਜ਼ੂਰੀ
. . .  1 day ago
ਨਵੀਂ ਦਿੱਲੀ, 28 ਫਰਵਰੀ - ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਲੱਗੇ ਕਥਿਤ ਦੇਸ਼ ਵਿਰੋਧੀ ਨਾਅਰਿਆਂ ਦੇ ਮਾਮਲਿਆਂ ਵਿਚ ਸਪੈਸ਼ਲ ਸੈੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਜੇ.ਐਨ.ਯੂ. ਵਿਦਿਆਰਥੀ ਸੰਘ ...
ਅਧਿਆਪਕ ਅਮ੍ਰਿੰਤਪਾਲ ਸਿੰਘ ਟਿਵਾਣਾ ਦੀ ਕੌਮੀ ਐਵਾਰਡ ਲਈ ਚੋਣ
. . .  1 day ago
ਮਲੌਦ, 28 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਪ੍ਰਾਇਮਰੀ ਸਕੂਲ ਸਿੱਖਿਆ ਮਲੌਦ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਮਦਨੀਪੁਰ ਦੇ ਮੁੱਖ ਅਧਿਆਪਕ ਅੰਮ੍ਰਿਤਪਾਲ ਸਿੰਘ ਟਿਵਾਣਾ ਦੀਆਂ ਸ਼ਾਨਦਾਰ ਸ਼ੇਵਾਵਾਂ ਨੂੰ ਮੁੱਖ ...
ਸੀ.ਏ.ਏ. 'ਤੇ ਫੈਲਾਇਆ ਜਾ ਰਿਹੈ ਝੂਠ - ਅਮਿਤ ਸ਼ਾਹ
. . .  1 day ago
ਭੁਵਨੇਸ਼ਵਰ, 28 ਫਰਵਰੀ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਪੱਖ ਵਿਚ ਰੈਲੀ ਨੂੰ ਸੰਬੋਧਨ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਸੀ.ਏ.ਏ. ਨੂੰ ਲੈ ਕੇ ਝੂਠ ਬੋਲਿਆ ਜਾ ਰਿਹਾ ਹੈ। ਇਸ ਵਿਚ ਮੁਸਲਮਾਨਾਂ ਦੀ...
ਆਪ ਨੇ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਦਾ ਬਣਾਇਆ ਇੰਚਾਰਜ
. . .  1 day ago
ਨਵੀਂ ਦਿੱਲੀ, 28 ਫਰਵਰੀ - ਆਮ ਆਦਮੀ ਪਾਰਟੀ ਵੱਲੋਂ ਅੱਜ ਵਿਧਾਇਕ ਆਤਸ਼ੀ ਨੂੰ ਗੋਆ ਤੇ ਜਰਨੈਲ ਸਿੰਘ ਨੂੰ ਪੰਜਾਬ ਆਪ ਇਕਾਈ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਜਲਦ ਦੋਵਾਂ ਸੂਬਿਆਂ ਲਈ ਜਥੇਬੰਦਕ ਨਿਰਮਾਣ ਅਮਲ ਸ਼ੁਰੂ ਕੀਤਾ ਜਾ ਰਿਹਾ ਹੈ। ਦਿੱਲੀ...
ਮੋਦੀ ਸਰਕਾਰ ਦੇ ਦੌਰ 'ਚ ਭਾਈਚਾਰਕ ਸਾਂਝ ਨੂੰ ਖ਼ਤਰਾ-ਜਨਾਬ ਮੁਹੰਮਦ ਸਦੀਕ
. . .  1 day ago
ਬਰਨਾਲਾ/ਰੂੜੇਕੇ ਕਲਾਂ, 28 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ) - ਪਿਛਲੇ ਦਿਨੀਂ ਦਿੱਲੀ ਵਿਖੇ ਹੋਈ ਫ਼ਿਰਕੂ ਹਿੰਸਾ ਦੌਰਾਨ ਮਾਰੇ ਗਏ 27 ਲੋਕਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਅਤੇ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਹਲਕਾ ਭਦੌੜ ਤੋਂ ਸਾਬਕਾ ਵਿਧਾਇਕ...
ਸੜਕ ਹਾਦਸੇ ਵਿਚ 45 ਸਾਲਾ ਔਰਤ ਦੀ ਮੌਤ
. . .  1 day ago
ਭਾਰਤ ਦੀ ਵਿਕਾਸ ਦਰ 4.7 ਫ਼ੀਸਦੀ
. . .  1 day ago
ਨਵੀਂ ਦਿੱਲੀ, 28 ਫਰਵਰੀ - ਅਕਤੂਬਰ-ਦਸਬੰਰ 2019 'ਚ ਭਾਰਤ ਦੀ ਆਰਥਿਕ ਵਿਕਾਸ ਦਰ 4.7 ਫ਼ੀਸਦੀ ਰਹੀ। ਇਹ ਅਧਿਕਾਰਕ ਅੰਕੜਾ ਅੱਜ ਸ਼ੁੱਕਰਵਾਰ ਨੂੰ ਜਾਰੀ ...
ਸੜਕ ਦੁਰਘਟਨਾ ਵਿਚ ਮਾਂ ਪੁੱਤ ਦੀ ਮੌਤ
. . .  1 day ago
ਜੰਡਿਆਲਾ ਮੰਜਕੀ, 28 ਫਰਵਰੀ (ਸੁਰਜੀਤ ਸਿੰਘ ਜੰਡਿਆਲਾ) - ਅੱਜ ਜੰਡਿਆਲਾ ਨਕੋਦਰ ਰੋਡ 'ਤੇ ਵਾਪਰੀ ਇੱਕ ਸੜਕ ਦੁਰਘਟਨਾ ਵਿਚ ਮਾਂ ਪੁੱਤ ਦੀ ਮੌਤ ਹੋਣ ਦਾ ਸਮਾਚਾਰ ਹੈ। ਨਕੋਦਰ ਵੱਲੋਂ ਆ ਰਹੀ ਸਵਿਫ਼ਟ ਕਾਰ ਜੰਡਿਆਲਾ ਵੱਲੋਂ ਜਾ ਰਹੇ ਮੋਟਰਸਾਈਕਲ ਨਾਲ ਟੱਕਰ...
ਸ਼ਾਹਕੋਟ 'ਚ ਭਾਜਪਾ ਨੇ ਆਮ ਆਦਮੀ ਪਾਰਟੀ ਦਾ ਪੁਤਲਾ ਫੂਕਿਆ
. . .  1 day ago
ਸ਼ਾਹਕੋਟ, 28 ਫਰਵਰੀ (ਸਚਦੇਵਾ) - ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਪੰਜਾਬ ਵਿਧਾਨ ਸਭਾ 'ਚ ਗਊ ਮਾਤਾ ਖ਼ਿਲਾਫ਼ ਦਿੱਤੇ ਗਏ ਬਿਆਨ ਦੇ ਵਿਰੋਧ 'ਚ ਅੱਜ ਸ਼ਾਹਕੋਟ 'ਚ ਭਾਜਪਾ ਮੰਡਲ ਸ਼ਾਹਕੋਟ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਦਰਸ਼ਨ ਸੋਬਤੀ ਦੀ ਅਗਵਾਈ...
ਬਜਟ ਪਾਸ ਕਰਨ ਲਈ ਅਕਾਲੀ-ਭਾਜਪਾ ਨੂੰ ਥਾਣੇ 'ਚ ਡੱਕ ਕੇ ਰੱਖਿਆ ਗਿਆ - ਮਜੀਠੀਆ
. . .  1 day ago
ਚੰਡੀਗੜ੍ਹ, 28 ਫਰਵਰੀ - ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਇਕ ਪਾਸੜ ਬਜਟ ਪਾਸ ਕਰਨ ਲਈ ਅਕਾਲੀ ਭਾਜਪਾ ਵਿਧਾਇਕਾਂ ਨੂੰ ਥਾਣੇ ਡੱਕੀ...
ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ ਵਿਚ ਸਿੱਖਾਂ ਨੇ ਵੰਡਿਆ ਲੰਗਰ
. . .  1 day ago
ਨਵੀਂ ਦਿੱਲੀ, 28 ਫਰਵਰੀ - ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਉੱਤਰ ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਾ ਸ਼ਿਵ ਵਿਹਾਰ ਵਿਖੇ ਹਿੰਸਾ ਪ੍ਰਭਾਵਿਤ ਲੋਕਾਂ ਨੂੰ ਲੰਗਰ...
ਰੋਜ਼ੀ ਰੋਟੀ ਲਈ ਗਏ ਠੱਠੀ ਭਾਈ ਵਾਸੀ ਦੀ ਕੁਵੈਤ 'ਚ ਭੇਦ ਭਰੀ ਹਾਲਤ 'ਚ ਮੌਤ
. . .  1 day ago
ਠੱਠੀ ਭਾਈ/ਬਾਘਾ ਪੁਰਾਣਾ, 28 ਫਰਵਰੀ (ਜਗਰੂਪ ਸਿੰਘ ਮਠਾੜੂ) - ਪਰਦੇਸਾਂ ਵਿਚ ਰੋਜ਼ੀ ਰੋਟੀ ਕਮਾਉਣ ਗਏ ਮੋਗਾ ਜ਼ਿਲ੍ਹੇ ਦੇ ਬਲਾਕ ਬਾਘਾ ਪੁਰਾਣਾ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਠੱਠੀ ਭਾਈ ਦੇ ਵਾਸੀ ਸ਼ਿੰਦਰਪਾਲ ਸਿੰਘ ਦੀ ਕੁਵੈਤ ਵਿਖੇ ਭੇਦਭਰੀ ਹਾਲਤ 'ਚ ਮੌਤ ਹੋਣ...
ਨੌਜਵਾਨ ਦੀ ਨਸ਼ਿਆਂ ਨਾਲ ਹੋਈ ਮੌਤ
. . .  1 day ago
ਆਵਾਰਾ ਪਸ਼ੂਆਂ ਦੀ ਸਮੱਸਿਆ ਪੰਜਾਬ ਸਰਕਾਰ ਦੇ ਏਜੰਡੇ 'ਤੇ ਹੀ ਨਹੀਂ - ਭਾਰਤੀ ਕਿਸਾਨ ਯੂਨੀਅਨ
. . .  1 day ago
ਬੋਰਡ ਪ੍ਰੀਖਿਆ ਕੇਂਦਰਾਂ ਨੂੰ ਦਿੱਲੀ ਪੁਲਿਸ ਉਚਿੱਤ ਸੁਰੱਖਿਆ ਮੁਹੱਈਆ ਕਰਵਾਏ - ਹਾਈਕੋਰਟ
. . .  1 day ago
ਨਿਰਮਾਣ ਅਧੀਨ ਇਮਾਰਤ ਦੀ ਛੱਤ 'ਤੇ ਲੱਗੀ ਅੱਗ
. . .  1 day ago
11 ਕਿੱਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਗ੍ਰਿਫ਼ਤਾਰ
. . .  1 day ago
ਰੈਗੂਲੇਟਰੀ ਕਰਦੀ ਹੈ ਬਿਜਲੀ ਦੀਆਂ ਕੀਮਤਾਂ ਘਟਾਉਣ-ਵਧਾਉਣ ਦਾ ਫ਼ੈਸਲਾ - ਮਨਪ੍ਰੀਤ ਬਾਦਲ
. . .  1 day ago
ਇਮਾਰਤ ਦੀ ਦੀਵਾਰ ਡਿੱਗਣ ਕਾਰਨ ਇੱਕ ਨੌਜਵਾਨ ਜ਼ਖਮੀ
. . .  1 day ago
ਸੜਕ ਹਾਦਸੇ 'ਚ ਦੋ ਟੈਂਪੂ ਸਵਾਰਾਂ ਦੀ ਮੌਤ
. . .  1 day ago
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 42
. . .  1 day ago
ਏ.ਐਸ.ਆਈ ਵੱਲੋਂ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ
. . .  1 day ago
ਦਿੱਲੀ ਹਾਈਕੋਰਟ ਵੱਲੋਂ ਸਿਸੋਦੀਆ ਨੂੰ ਨੋਟਿਸ
. . .  1 day ago
ਬਜਟ ਪੇਸ਼ ਕਰਨ ਤੋਂ ਬਾਅਦ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੀਡੀਆ ਨੂੰ ਸੰਬੋਧਨ
. . .  1 day ago
ਦਿੱਲੀ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ 6 ਮੈਂਬਰੀ ਸਬ ਕਮੇਟੀ ਦਾ ਗਠਨ
. . .  1 day ago
ਨਾਗਰਿਕਤਾ ਕਾਨੂੰਨ ਖ਼ਿਲਾਫ਼ 14 ਜਥੇਬੰਦੀਆਂ ਵੱਲੋਂ ਸ਼ਾਹਕੋਟ 'ਚ ਵਿਰੋਧ ਪ੍ਰਦਰਸ਼ਨ
. . .  1 day ago
ਸ਼ਾਹਕੋਟ 'ਚ ਇਨਕਲਾਬੀ ਜਥੇਬੰਦੀਆਂ ਵੱਲੋਂ ਸੀ.ਏ.ਏ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  1 day ago
ਬਾਘਾਪੁਰਾਣਾ ਸ਼ਹਿਰ 'ਚ ਤੀਸਰੇ ਦਿਨ ਵੀ ਲੈਂਡਲਾਈਨ ਸੇਵਾਵਾਂ ਬੰਦ
. . .  1 day ago
ਸਰਕਾਰੀ ਭੋਜ ਮਗਰੋਂ ਖ਼ਜ਼ਾਨਾ ਮੰਤਰੀ ਬਾਦਲ ਮੀਡੀਆ ਨੂੰ ਕਰਨਗੇ ਸੰਬੋਧਨ
. . .  1 day ago
ਪੀੜਤ ਪਰਿਵਾਰਾਂ ਨੂੰ ਮਿਲਣ ਲਈ ਥੋੜ੍ਹੀ ਦੇਰ ਤੱਕ ਸੈਕਟਰ ਤਿੰਨ ਦੇ ਪੁਲਿਸ ਸਟੇਸ਼ਨ 'ਚ ਪਹੁੰਚਣਗੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
. . .  1 day ago
ਪੁਲਿਸ ਨੇ ਸੈਕਟਰ 3 ਦੇ ਥਾਣੇ 'ਚ ਬੰਦ ਕੀਤੇ ਮਨਪ੍ਰੀਤ ਬਾਦਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਪਰਿਵਾਰ
. . .  1 day ago
ਵਿਧਾਨ ਸਭਾ ਦੀ ਕਾਰਵਾਈ ਸੋਮਵਾਰ 2 ਵਜੇ ਤੱਕ ਮੁਲਤਵੀ
. . .  1 day ago
ਬਜਟ ਇਜਲਾਸ : ਪੰਜਾਬ ਪੁਲਿਸ ਫੋਰਸ ਦੇ ਆਧੁਨਿਕਰਨ ਦੇ ਲਈ 132 ਕਰੋੜ, ਜੇਲ੍ਹ ਸੁਧਾਰ ਅਤੇ ਸੁਰੱਖਿਆ ਦੇ ਲਈ 25 ਕਰੋੜ ਰੁਪਏ ਰਾਖਵੇਂ
. . .  1 day ago
ਬਜਟ ਇਜਲਾਸ : ਸਮਾਰਟ ਸਿਟੀ ਪ੍ਰੋਗਰਾਮ ਲਈ 810 ਕਰੋੜ ਰਾਖਵੇਂ- ਬਾਦਲ
. . .  1 day ago
ਬਜਟ ਇਜਲਾਸ : ਸੈਰ ਸਪਾਟਾ ਵਿਭਾਗ ਲਈ 447 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਬਜਟ ਇਜਲਾਸ : ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 10,500 ਨੂੰ ਘਰ ਬਣਾ ਕੇ ਦਿੱਤੇ ਜਾਣਗੇ, ਜਿਸ ਲਈ 125 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਪੰਜਾਬ ਪੁਲਿਸ ਫੋਰਸ ਦੇ ਆਧੁਨਿਕੀਕਰਨ ਲਈ 132 ਕਰੋੜ ਰੁਪਏ ਅਤੇ ਜੇਲ੍ਹ ਸੁਧਾਰ ਤੇ ਸੁਰੱਖਿਆ ਲਈ 25 ਕਰੋੜ ਰੱਖੇ- ਮਨਪ੍ਰੀਤ ਬਾਦਲ
. . .  1 day ago
ਸਰਹੱਦੀ ਖੇਤਰ ਲਈ 200 ਅਤੇ ਕੰਢੀ ਖੇਤਰ ਲਈ 100 ਕਰੋੜ ਰਾਖਵੇਂ ਰੱਖੇ ਗਏ- ਮਨਪ੍ਰੀਤ ਬਾਦਲ
. . .  1 day ago
ਹੁਸ਼ਿਆਰਪੁਰ ਅਤੇ ਕਪੂਰਥਲਾ 'ਚ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਲਈ 10-10 ਦਿੱਤੇ ਜਾਣਗੇ- ਬਾਦਲ
. . .  1 day ago
ਬਜਟ ਇਜਲਾਸ :ਪੇਂਡੂ ਅਤੇ ਪੰਚਾਇਤਾਂ ਦੇ ਵਿਕਾਸ ਅਤੇ ਸੁਧਾਰ ਲਈ ਰੱਖੇ ਗਏ 3830 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਮੋਹਾਲੀ ਮੈਡੀਕਲ ਕਾਲਜ 2020-21 ਤੋਂ ਸ਼ੁਰੂ ਹੋਵੇਗਾ, ਜਿਸ ਦੇ ਲਈ 157 ਕਰੋੜ ਰਾਖਵੇਂ ਰੱਖੇ ਗਏ- ਬਾਦਲ
. . .  1 day ago
ਬਜਟ ਇਜਲਾਸ : ਪੰਜਾਬ 'ਚ ਰੱਖਿਆ ਸੇਵਾਵਾਂ ਲਈ 29 ਫ਼ੀਸਦੀ ਇਜ਼ਾਫਾ ਕਰਦੇ ਹੋਏ 127 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਤੰਦਰੁਸਤ ਪੰਜਾਬ ਸਿਹਤ ਕੇਂਦਰ 2022 ਤੱਕ ਸਾਰੇ 2950 ਸਬ ਸੈਂਟਰ ਅਪਗ੍ਰੇਡ ਕਰਨ ਦਾ ਉਦੇਸ਼- ਬਾਦਲ
. . .  1 day ago
ਬਜਟ ਇਜਲਾਸ : ਬਜ਼ੁਰਗਾਂ ਦੀ ਸੰਭਾਲ ਲਈ ਬਣਾਇਆ ਜਾਵੇਗਾ ਬੁਢਾਪਾ ਘਰ, ਖ਼ਰਚੇ ਜਾਣਗੇ 5 ਕਰੋੜ- ਬਾਦਲ
. . .  1 day ago
ਪਟਿਆਲਾ 'ਚ ਬਣਾਇਆ ਜਾਵੇਗਾ ਅਤਿ ਆਧੁਨਿਕ ਬੱਸ ਸਟੈਂਡ- ਬਾਦਲ
. . .  1 day ago
ਬਜਟ ਇਜਲਾਸ : 54.50 ਕਿ.ਮੀ ਲੰਬਾ ਸ੍ਰੀ ਗੁਰੂ ਤੇਗ਼ ਬਹਾਦਰ ਮਾਰਗ ਸ੍ਰੀ ਅਨੰਦਪੁਰ ਸਾਹਿਬ ਤੋਂ ਬੰਗਾ ਤੱਕ ਬਣਾਇਆ ਜਾਵੇਗਾ -ਬਾਦਲ
. . .  1 day ago
ਘਾਟੇ 'ਚੋਂ ਉੱਭਰ ਕੇ ਮੁਨਾਫ਼ੇ 'ਚ ਆਇਆ ਪੰਜਾਬ ਦਾ ਬਿਜਲੀ ਬੋਰਡ, ਸਾਲ 2018-19 'ਚ ਦਰਜ ਕੀਤਾ ਗਿਆ 80 ਕਰੋੜ ਰੁਪਏ ਦਾ ਮੁਨਾਫ਼ਾ-ਬਾਦਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 15 ਮਾਘ ਸੰਮਤ 551
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਤਰਨਤਾਰਨ

ਤਰਨ ਤਾਰਨ 'ਚ ਗਣਤੰਤਰ ਦਿਵਸ ਸਬੰਧੀ ਕਰਵਾਇਆ ਜ਼ਿਲ੍ਹਾ ਪੱਧਰੀ ਸਮਾਗਮ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ, ਗੁਰਪ੍ਰੀਤ ਸਿੰਘ ਕੱਦਗਿੱਲ, ਲਾਲੀ ਕੈਰੋਂ, ਪਰਮਜੀਤ ਜੋਸ਼ੀ)- ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਗਣਤੰਤਰ ਦਿਵਸ ਮੌਕੇ 'ਤੇ ਪੁਲਿਸ ਲਾਈਨ ਗਰਾਊਾਡ ਤਰਨ ਤਾਰਨ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਮਾਰਚ ਪਾਸਟ ਪਾਸੋਂ ਸਲਾਮੀ ਲਈ | ਸਮਾਗਮ ਮੌਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਸ੍ਰੀਮਤੀ ਨੀਰੂ ਸੱਭਰਵਾਲ ਪਤਨੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵਿਸ਼ੇਸ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਜ਼ਿਲ੍ਹਾ ਤੇ ਸ਼ੈਸਨ ਜੱਜ ਹਰਪ੍ਰੀਤ ਕੌਰ ਰੰਧਾਵਾ, ਏ.ਡੀ.ਏ. ਗੁਰਪ੍ਰੀਤ ਸਿੰਘ ਅਤੇ ਐੱਸ.ਐੱਸ.ਪੀ. ਧਰੁਵ ਦਹੀਆ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਰਿੰਦਰ ਸਿੰਘ, ਸਿਵਲ ਸਰਜਨ ਡਾ. ਅਨੂਪ ਕੁਮਾਰ, ਐੱਸ.ਡੀ.ਐੱਮ. ਤਰਨ ਤਾਰਨ ਰਜਨੀਸ਼ ਅਰੋੜਾ, ਜ਼ਿਲ੍ਹਾ ਮਾਲ ਅਫ਼ਸਰ ਅਰਵਿੰਦਰਪਾਲ ਸਿੰਘ ਤੋਂ ਇਲਾਵਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਤਰਨ ਤਾਰਨ ਜਗਤਾਰ ਸਿੰਘ ਬੁਰਜ ਅਤੇ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਹਰਚਰਨਜੀਤ ਕੌਰ, ਡਾ: ਸੰਦੀਪ ਅਗਨੀਹੋਤਰੀ, ਕਸ਼ਮੀਰ ਸਿੰਘ ਭੋਲਾ ਸਿੱਧੂ, ਡਾ: ਸਵਰਨਜੀਤ ਧਵਨ, ਮਨਜੀਤ ਸਿੰਘ ਢਿੱਲੋਂ, ਅਵਤਾਰ ਸਿੰਘ ਤਨੇਜਾ, ਸੋਨੂੰ ਦੋਦੇ, ਐੱਸ.ਪੀ. ਗੌਰਵ ਤੂਰਾ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ | ਸਮਾਗਮ ਦੌਰਾਨ ਪੰਜਾਬ ਪੁਲਿਸ, ਪੰਜਾਬ ਹੋਮ ਗਾਰਡਜ਼, ਐੱਨ.ਸੀ.ਸੀ. ਕੈਡਿਟਾਂ, ਐੱਨ.ਐੱਸ.ਐੱਸ. ਸਕਾਊਟਸ ਤੇ ਗਰਲਜ਼ ਗਾਈਡਸ ਦੀਆਂ ਟੁਕੜੀਆਂ ਤੋਂ ਇਲਾਵਾ ਪੁਲਿਸ ਅਤੇ ਸਕੂਲੀ ਬੈਂਡ ਵਲੋਂ ਸ਼ਾਨਦਾਰ ਪਰੇਡ ਦਾ ਪ੍ਰਦਸ਼ਰਨ ਕੀਤਾ ਗਿਆ | ਪਰੇਡ ਕਮਾਂਡਰ ਤੁਸ਼ਾਰ ਗੁਪਤਾ ਆਈ.ਪੀ.ਐੱਸ. ਨੇ ਪ੍ਰੇਡ ਦੀ ਅਗਵਾਈ ਕੀਤੀ | ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ, ਪੀ.ਟੀ. ਸ਼ੋਅ ਅਤੇ ਦੇਸ਼ ਭਗਤੀ 'ਤੇ ਆਧਾਰਿਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ਗਿੱਧੇ ਤੇ ਭੰਗੜੇ ਦੀਆਂ ਧਮਾਲਾਂ ਪਾਈਆਂ | ਵੱਖ-ਵੱਖ ਵਿਭਾਗਾਂ ਵਲੋਂ ਸ਼ਾਨਦਾਰ ਝਾਕੀਆਂ ਦੀ ਪੇਸ਼ਕਾਰੀ ਕੀਤੀ ਗਈ | ਇਸ ਮੌਕੇ ਆਜ਼ਾਦੀ ਘੁਲਾਟੀਆਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਵਿਅਕਤੀਆਂ, ਖਿਡਾਰੀਆਂ ਅਤੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਲੋੜਵੰਦਾਂ ਨੂੰ ਟਰਾਈ ਸਾਈਕਲ ਤੇ ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ | ਇਸ ਮੌਕੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨੂੰ ਬਣਦੇ ਲਾਭ ਵੀ ਦਿੱਤੇ ਗਏ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੀਆਂ ਪੰਚਾਇਤਾਂ ਅਤੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਦੌਰਾਨ ਗਣਤੰਤਰ ਦਿਵਸ ਮੌਕੇ ਸਮੂਹ ਪੰਜਾਬੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ 70 ਪਿੰਡਾਂ ਦੇ ਸਮੂਹਿਕ ਵਿਕਾਸ ਲਈ 300 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਜ਼ਿਲ੍ਹਾ ਤਰਨ ਤਾਰਨ ਵਿਚ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ 11 ਪਿੰਡਾਂ ਦੇ ਸਰਬਪੱਖੀ ਵਿਕਾਸ ਲਈ 1-1 ਕਰੋੜ ਰੁਪਏ ਖਰਚ ਕਰਕੇ ਵਿਸ਼ੇਸ਼ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹਾ ਤਰਨ ਤਾਰਨ ਵਿਚ 2,11,000 ਲਾਭਪਾਤਰੀਆਂ ਪਰਿਵਾਰਾਂ ਨੂੰ ਈ-ਕਾਰਡ ਜਾਰੀ ਕੀਤੇ ਗਏ ਹਨ | ਜ਼ਿਲ੍ਹਾ ਤਰਨ ਤਾਰਨ ਵਿਚ ਹੁਣ ਤੱਕ 82 ਰੋਜ਼ਗਾਰ ਮੇਲੇ ਤੇ ਪਲੇਸਮੈਂਟ ਕੈਂਪ ਲਗਾਏ ਗਏ ਹਨ ਜਿੰਨ੍ਹਾਂ ਵਿਚ 14,418 ਯੋਗ ਉਮੀਦਵਾਰਾਂ ਨੂੰ ਵੱਖ-ਵੱਖ ਕੰਪਨੀਆਂ ਰਾਹੀਂ ਨੌਕਰੀ ਮੁਹੱਈਆ ਕਰਵਾਈ ਗਈ | ਪੰਜਾਬ ਵਿਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਰਾਹੀਂ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਲਈ ਮੁਫਤ ਕਿੱਤਾ ਮੁੱਖੀ ਕੋਰਸ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਜ਼ਿਲ੍ਹਾ ਤਰਨ ਤਾਰਨ ਵਿਚ ਇਸ ਸਮੇਂ 11 'ਓਟ' ਕਲੀਨਿਕ ਸ਼ੁਰੂ ਕੀਤੇ ਗਏ ਹਨ | ਇਸ ਤੋਂ ਇਲਾਵਾ ਭਿੱਖੀਵਿੰਡ, ਹਰੀਕੇ ਪੱਤਣ ਅਤੇ ਪੱਟੀ ਵਿਖੇ ਵੀ ਨਵੇਂ 'ਓਟ' ਕਲੀਨਿਕ ਜਲਦੀ ਸ਼ੁਰੂ ਕੀਤੇ ਜਾ ਰਹੇ ਹਨ | ਜ਼ਿਲ੍ਹਾ ਪੁਲਿਸ ਤਰਨ ਤਾਰਨ ਵਲੋਂ 29 ਨਸ਼ਾ ਤਸਕਰਾਂ ਦੀ 21 ਕਰੋੜ 87 ਲੱਖ 48 ਹਜ਼ਾਰ ਰੁਪਏ ਦੀ ਪ੍ਰਾਪਰਟੀ ਜ਼ਬਤ ਕੀਤੀ ਗਈ ਹੈ | ਪੰਜਾਬ ਸਰਕਾਰ ਵਲੋਂ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਹਰ ਇਕ ਲੋੜਵੰਦ ਵਿਅਕਤੀ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ
ਤਹਿਤ ਹੁਣ ਤੱਕ ਜ਼ਿਲ੍ਹੇ ਦੇ 66714 ਯੋਗ ਲਾਭਪਾਤਰੀਆਂ ਨੂੰ ਬਣਦੇ ਲਾਭ ਮੁਹੱਈਆ ਕਰਵਾਏ ਗਏ ਹਨ | ਜ਼ਿਲ੍ਹਾ ਤਰਨ ਤਾਰਨ ਵਿਚ 'ਸਮਾਰਟ ਵਿਲੇਜ਼' ਮੁਹਿੰਮ ਤਹਿਤ 388 ਪੰਚਾਇਤਾਂ ਵਿਚ 725 ਕੰਮਾਂ ਦੀ ਪਛਾਣ ਕੀਤੀ ਗਈ ਹੈ ਜਿਸ ਵਿਚ ਅੰਦਾਜ਼ਨ 37 ਕਰੋੜ 81 ਲੱਖ 12 ਹਜ਼ਾਰ 889 ਰੁਪਏ ਦੇ ਪ੍ਰੋਜੈਕਟ ਤਿਆਰ ਕੀਤੇ ਗਏ ਹਨ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਵਲੋਂ ਰਾਜ ਦੇ 5730 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਜੋਂ ਅੱਪਗ੍ਰੇਡ ਕੀਤਾ ਗਿਆ ਹੈ | ਜ਼ਿਲ੍ਹਾ ਤਰਨ ਤਾਰਨ ਵਿਚ ਕੁੱਲ 268 ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਹਨ, ਜਿੰਨ੍ਹਾਂ ਵਿਚੋਂ 248 ਸਕੂਲ ਸਮਾਰਟ ਸਕੂਲ ਬਣਾਏ ਗਏ ਹਨ | ਇਸ ਤੋਂ ਇਲਾਵਾ 508 ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚੋਂ 455 ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਗਿਆ ਹੈ |
ਨਗਰ ਕੌਾਸਲ ਪੱਟੀ ਵਿਖੇ ਪ੍ਰਧਾਨ ਸ਼ਿੰਦਾ ਨੇ ਲਹਿਰਾਇਆ ਕੌਮੀ ਝੰਡਾ
ਪੱਟੀ, (ਅਵਤਾਰ ਸਿੰਘ ਖਹਿਰਾ)- ਨਗਰ ਕੌਾਸਲ ਪੱਟੀ ਵਿਖੇ ਗਣਤੰਤਰ ਦਿਵਸ ਸਮਾਗਮ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਗਣਤੰਤਰ ਦਿਵਸ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਾਸਲ ਪੱਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਨੇ ਅਦਾ ਕੀਤੀ | ਵੱਖ-ਵੱਖ ਸਕੂਲੀ ਬੱਚਿਆਂ ਵਲੋਂ ਸ਼ਾਨਦਾਰ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਜਥੇ. ਖੁਸ਼ਵਿੰਦਰ ਸਿੰਘ ਭਾਟੀਆ, ਈ.ਓ. ਅਨਿਲ ਕੁਮਾਰ ਚੋਪੜਾ, ਕੌਾਸਲਰ ਅਜੇ ਕੁਮਾਰ, ਰਣਜੀਤ ਸੋਨੂੰ ਉੱਪਲ ਕੌਾਸਲਰ, ਰਾਜਨਪ੍ਰੀਤ ਸਿੰਘ ਕੌਾਸਲਰ, ਲਖਬੀਰ ਸਿੰਘ ਲੁਹੌਰੀਆ ਕੌਾਸਲਰ, ਜਸਬੀਰ ਜੱਸ ਕੌਾਸਲਰ, ਬੀਬੀ ਸੁਦੇਸ਼ ਰਾਣੀ ਕੌਾਸਲਰ, ਕੁਲਵੰਤ ਸਿੰਘ ਕਾਲੇੇਕੇ ਆਦਿ ਹਾਜ਼ਰ ਸਨ |
ਨਗਰ ਕੌਾਸਲ ਤਰਨ ਤਾਰਨ ਵਿਖੇ ਮਨਾਇਆ ਗਣਤੰਤਰ ਦਿਵਸ
ਤਰਨ ਤਾਰਨ, (ਹਰਿੰਦਰ ਸਿੰਘ, ਲਾਲੀ ਕੈਰੋਂ)- ਨਗਰ ਕੌਸਲ ਤਰਨ ਤਾਰਨ ਵਿਖੇ ਗਣਤੰਤਰ ਦਿਵਸ ਮੌਕੇ ਨਗਰ ਕੌਾਸਲ ਪ੍ਰਧਾਨ ਸਵਿੰਦਰ ਕੌਰ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਉੱਥੇ ਪੁਲਿਸ ਦੀ ਟੁਕੜੀ ਵਲੋਂ ਸਲਾਮੀ ਵੀ ਦਿੱਤੀ ਗਈ | ਡਾ: ਸੰਦੀਪ ਅਗਨੀਹੋਤਰੀ ਨੇ ਸ਼ਹਿਰ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਜ਼ਾਦੀ ਦਿਵਾਉਣ ਵਾਲੇ ਮਹਾਨ ਸ਼ਹੀਦਾਂ ਯੋਧਿਆਂ ਅਤੇ ਸੂਰਬੀਰਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਡਾ: ਸੰਦੀਪ ਅਗਨੀਹੋਤਰੀ, ਕਸ਼ਮੀਰ ਸਿੰਘ ਸਿੱਧੂ ਸ਼ੇਰੋ, ਹਰਜਿੰਦਰ ਸਿੰਘ ਢਿੱਲੋਂ, ਮੰਗਲ ਦਾਸ ਮੁਨੀਮ, ਕੰਵਲਜੀਤ ਸਿੰਘ ਸਾਬਾ, ਨਗਰ ਕੌਾਸਲ ਦੇ ਮੀਤ ਪ੍ਰਧਾਨ ਸੁਰਿੰਦਰ ਸਿੰਘ ਮੱਲੀ, ਕੌਾਸਲਰ ਡਾ: ਸੁਖਦੇਵ ਸਿੰਘ ਲੌਹਕਾ, ਯਸ਼ਪਾਲ ਸ਼ਰਮਾ, ਰਣਜੀਤ ਸਿੰਘ ਰਾਣਾ, ਤਿਲਕ ਰਾਜ ਤੇ ਹੋਰ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ |
ਖਡੂਰ ਸਾਹਿਬ ਵਿਖੇ ਐੱਸ.ਡੀ.ਐੱਮ. ਰਜੇਸ਼ ਸ਼ਰਮਾ ਨੇ ਲਹਿਰਾਇਆ ਕੌਮੀ ਝੰਡਾ
ਖਡੂਰ ਸਾਹਿਬ, (ਰਸ਼ਪਾਲ ਸਿੰਘ ਕੁਲਾਰ)- ਦਾਣਾ ਮੰਡੀ ਖਡੂਰ ਸਾਹਿਬ ਵਿਖੇ ਸਬ-ਡਵੀਜ਼ਨਲ ਦੇ ਸਮੁੱਚੇ ਪ੍ਰਸ਼ਾਸਨ ਵਲੋਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਮੁੱਖ ਮਹਿਮਾਨ ਐੱਸ.ਡੀ.ਐੱਮ. ਖਡੂਰ ਸਾਹਿਬ ਰਜੇਸ਼ ਕੁਮਾਰ ਸ਼ਰਮਾ ਨੇ ਕੌਮੀ ਝੰਡਾ ਲਹਿਰਾਇਆ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ | ਵਨੀਤ ਕੁਮਾਰੀ ਅਡੀਸ਼ਨਲ ਜੱਜ ਖਡੂਰ ਸਾਹਿਬ ਵਿਸ਼ੇਸ਼ ਤੌਰ 'ਤੇ ਪੁਜੇ | ਰਜੇਸ਼ ਸ਼ਰਮਾ ਵਲੋਂ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਤੇ ਅੰਗਹੀਣਾਂ ਨੂੰ ਟਰਾਈਸਾਈਕਲ ਵੀ ਵੰਡੇ | ਆਜ਼ਾਦੀ ਘੁਲਾਟੀਆਂ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਦੇਸ਼ ਭਗਤੀ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸਮਾਗਮ ਰੰਗ ਭਰੇ | ਇਸ ਮੌਕੇ ਅਦਿੱਤਿਆ ਗੁਪਤਾ ਤਹਿਸੀਲਦਾਰ ਖਡੂਰ ਸਾਹਿਬ, ਅਭੀਸ਼ੇਕ ਵਰਮਾ ਨਾਇਬ ਤਹਿਸੀਲਦਾਰ ਖਡੂਰ ਸਾਹਿਬ, ਹਿਰਦੇਪਾਲ ਸਿੰਘ ਨਾਇਬ ਤਹਿਸੀਲਦਾਰ ਖਡੂਰ ਸਾਹਿਬ, ਜਸਬੀਰ ਸਿੰਘ ਢਿੱਲੋਂ ਬੀ.ਡੀ.ਪੀ.ਓ. ਖਡੂਰ ਸਾਹਿਬ ਕੰਵਲਜੀਤ ਸਿੰਘ ਏ.ਐੱਫ.ਐੱਸ.ਓ., ਰਵਿੰਦਰਪਾਲ ਸਿੰਘ ਢਿੱਲੋਂ ਡੀ.ਐੱਸ.ਪੀ. ਗੋਇੰਦਵਾਲ ਸਾਹਿਬ, ਚੇਅਰਮੈਨ ਪਿੰਦਰਜੀਤ ਸਿੰਘ ਸਰਲੀ, ਡਾਇਰੈਕਟਰ ਗੁਰਦੇਵ ਸਿੰਘ ਬਿੱਟੂ ਖਡੂਰ ਸਾਹਿਬ, ਚੇਅਰਮੈਨ ਨਿਰਵੈਲ ਸਿੰਘ ਸਾਬੀ ਭਲਾਈਪੁਰ, ਵਿਕਰਮਜੀਤ ਸਿੰਘ ਇੰਸਪੈਕਟਰ ਫੂਡ ਸਪਲਾਈ, ਦਲਬੀਰ ਸਿੰਘ ਸਬ-ਇੰਸ. ਬਾਗਬਾਨੀ, ਰਾਜਵਿੰਦਰ ਸਿੰਘ ਸੁਪਰਡੰਟ, ਅਮਨਦੀਪ ਸਿੰਘ ਜੇ.ਈ., ਲਾਲ ਸਿੰਘ ਪਟਵਾਰੀ, ਗੁਰਦੀਪ ਸਿੰਘ ਪਿ੍ੰਸੀਪਲ, ਮਨਪ੍ਰੀਤ ਸਿੰਘ ਨੰਬਰਦਾਰ ਭਲਾਈਪੁਰ, ਹਰਬੰਸ ਸਿੰਘ ਨੰਬਰਦਾਰ ਜਲਾਲਾਬਾਦ, ਸੁਖਵਿੰਦਰ ਸਿੰਘ ਸੁਪਰਵਾਈਜਰ, ਅਵਤਾਰ ਸਿੰਘ ਰੀਡਰ, ਜਤਿੰਦਰ ਸਿੰਘ ਕਲਰਕ, ਜੋਗਾ ਸਿੰਘ ਕਲਰਕ, ਗੁਰਸੇਵਕ ਸਿੰਘ ਰਜਿਸ਼ਟਰੀ ਕਲਰਕ ਤੋਂ ਇਲਾਵਾ ਵੱਖ-ਵੱਖ ਵਿਭਾਂਗਾ ਦੇ ਕਰਮਚਾਰੀ ਤੇ ਜੀ.ਓ.ਜੀ. ਵੀ ਹਾਜ਼ਰ ਸਨ |
ਸਿਵਲ ਹਸਪਤਾਲ ਵਿਖੇ ਮਨਾਇਆ ਗਣਤੰਤਰ ਦਿਵਸ
ਤਰਨ ਤਾਰਨ, (ਗੁਰਪ੍ਰੀਤ ਸਿੰਘ ਕੱਦਗਿੱਲ)¸ ਸਥਾਨਕ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦਰਮੋਹਨ ਗੁਪਤਾ ਦੀ ਅਗਵਾਈ ਹੇਠ ਗਣਤੰਤਰ ਦਿਵਸ ਮਨਾਇਆ ਗਿਆ | ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਸਿਵਲ ਹਸਪਤਾਲ ਵਿਖੇ ਤਿਰੰਗਾ ਲਹਿਰਾਇਆ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਕਿਰਨਦੀਪ ਕੌਰ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਮਰਜੀਤ ਸਿੰਘ, ਸਹਾਇਕ ਫੂਡ ਕਮਿਸ਼ਨਰ ਡਾ. ਗੁਰਪ੍ਰੀਤ ਸਿੰਘ ਪੰਨੂੰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਮੀਤ ਸਿੰਘ, ਡੀ.ਐੱਮ.ਸੀ. ਡਾ. ਸਵਰਨਜੀਤ ਧਵਨ, ਜ਼ਿਲ੍ਹਾ ਟੀ.ਬੀ. ਅਫਸਰ ਡਾਕਟਰ ਡਾ. ਵਿਸ਼ਾਲ ਵਰਮਾ, ਮਨੋਰੋਗਾਂ ਦੇ ਮਾਹਰ ਡਾ. ਈਸ਼ਾ ਧਵਨ, ਡਾ. ਬਿਧੀ ਲੌਰਡ ਸਿੰਘ, ਆਰੂਸ਼ ਭੱਲਾ ਤੋਂ ਇਲਾਵਾ ਸਿਵਲ ਹਸਪਤਾਲ ਦਾ ਸਮੁੱਚਾ ਸਟਾਫ ਵੀ ਮੌਜੂਦ ਸੀ |

ਪੱਟੀ ਵਿਖੇ ਐੱਸ.ਡੀ.ਐੱਮ. ਨਰਿੰਦਰ ਸਿੰਘ ਧਾਲੀਵਾਲ ਨੇ ਲਹਿਰਾਇਆ ਕੌਮੀ ਝੰਡਾ

ਪੱਟੀ, 27 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਸਰਕਾਰੀ ਸਕੂਲ ਲੜਕੇ ਪੱਟੀ ਦੇ ਖੇਡ ਵਿਖੇ ਗਣਤੰਤਰ ਦਿਵਸ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਐੱਸ.ਡੀ.ਐੱਮ. ਨਰਿੰਦਰ ਸਿੰਘ ਧਾਲੀਵਾਲ ਨੇ ਅਦਾ ਕੀਤੀ | ਤਿਰੰਗਾ ਝੰਡਾ ਲਹਿਰਾਉਣ ਤੋਂ ...

ਪੂਰੀ ਖ਼ਬਰ »

ਰਾਤ ਦੇ ਖਾਣੇ 'ਚ ਮੀਟ ਖਾਣ ਨਾਲ ਇਕ ਦੀ ਮੌਤ

ਪੱਟੀ, 27 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਪੁਲਿਸ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਬੀਤੀ ਰਾਤ ਇਕ ਪਰਿਵਾਰ ਨੇ ਘਰ ਵਿਚ ਰਾਤ ਦੇ ਖਾਣੇ 'ਚ ਮੀਟ ਦੀ ਸਬਜ਼ੀ ਬਣਾਈ ਜਿਸ ਨੂੰ ਖਾਣ ਨਾਲ ਪਰਿਵਾਰ ਦੇ ਤਿੰਨ ਮੈਂਬਰ ਬੇਹੋਸ਼ ਹੋ ...

ਪੂਰੀ ਖ਼ਬਰ »

ਚੋਰਾਂ ਨੇ ਬੀ.ਐੱਸ.ਐੱਨ.ਐੱਲ. ਦੇ ਟਾਵਰ ਕੀਤੇ ਬੈਟਰੀਆਂ ਵਿਹੂਣੇ

ਸਰਹਾਲੀ ਕਲਾਂ, 27 ਜਨਵਰੀ (ਅਜੈ ਸਿੰਘ ਹੁੰਦਲ)- ਜ਼ਿਲ੍ਹੇ ਅੰਦਰ ਚੋਰ ਏਨੇ ਸਰਗਰਮ ਹਨ ਕਿ ਨਿੱਤ ਨਵੇਂ ਦਿਨ ਕੋਈ ਨਾ ਕੋਈ ਇਨ੍ਹਾਂ ਦਾ ਸ਼ਿਕਾਰ ਬਣ ਰਿਹਾ ਹੈ | ਸਿਆਲ ਦੀਆਂ ਲੰਮੀਆਂ ਰਾਤਾਂ ਇਨ੍ਹਾਂ ਚੋਰ ਗਰੋਹਾਂ ਲਈ ਵਰਦਾਨ ਬਣੀਆਂ ਰਹੀਆਂ | ਤਰਨ ਤਾਰਨ ਜ਼ਿਲ੍ਹੇ ਦੇ ਦਸ ...

ਪੂਰੀ ਖ਼ਬਰ »

ਸ਼ਹੀਦ ਸੋਹਨ ਲਾਲ ਪਾਠਕ ਪਾਰਕ 'ਚ ਵਿਧਾਇਕ ਗਿੱਲ ਨੇ ਤਿਰੰਗਾ ਲਹਿਰਾਇਆ

ਪੱਟੀ, 27 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ)- ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਸ਼ਹਿਰੀ ਪੱਟੀ ਅਤੇ ਹਲਕਾ ਪੱਟੀ ਵਲੋਂ ਗਣਤੰਤਰ ਦਿਵਸ ਸ਼ਹੀਦ ਸੋਹਨ ਲਾਲ ਪਾਠਕ ਪਾਰਕ ਪੱਟੀ ਵਿਖੇ ਮਨਾਇਆ ਗਿਆ | ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਹਲਕਾ ਬਾਬਾ ਬਕਾਲਾ ਸਾਹਿਬ ਦੇ ਅਕਾਲੀ ਆਗੂ ਸਾਬਕਾ ਵਿਧਾਇਕ ਮੰਨਾ ਨੂੰ ਮਿਲੇ

ਮੀਆਂਵਿੰਡ, 27 ਜਨਵਰੀ (ਗੁਰਪ੍ਰਤਾਪ ਸਿੰਘ ਸੰਧੂ)- ਹਲਕਾ ਬਾਬਾ ਬਕਾਲਾ ਸਾਹਿਬ ਦੇ ਅਕਾਲੀ ਆਗੂਆਂ, ਨੌਜਵਾਨਾਂ, ਵਰਕਰਾਂ ਅਤੇ ਹਲਕੇ ਦੇ ਲੋਕਾਂ ਦੇ ਦਿਲਾਂ ਵਿਚ ਵੱਸ ਚੁੱਕੇ ਤਿੰਨ ਵਾਰ ਵਿਧਾਇਕ ਰਹੇ ਮਨਜੀਤ ਸਿੰਘ ਮੰਨਾ ਨੂੰ ਹਲਕੇ ਦੇ ਅਕਾਲੀ ਆਗੂ ਉਨ੍ਹਾਂ ਦੇ ਗ੍ਰਹਿ ...

ਪੂਰੀ ਖ਼ਬਰ »

ਬਲਦੇਵ ਸਿੰਘ ਸਰਾਂ ਐੱਸ.ਪੀ.ਸੀ. ਪਟਿਆਲਾ ਗੁਰਭੇਜ ਸਿੰਘ ਢਿੱਲੋਂ ਸਨਮਾਨਿਤ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)- ਬਿਜਲੀ ਬੋਰਡ ਮਹਿਕਮੇ 'ਚ ਚੰਗੀਆਂ ਸੇਵਾਵਾਂ ਦੇਣ ਬਾਰੇ ਅਤੇ ਖਪਤਕਾਰਾਂ ਨਾਲ ਚੰਗਾ ਸਬੰਧ ਤੇ ਐਡੀਸ਼ਨਲ ਕੰਮ ਕਰਨ ਕਰਕੇ ਗੁਰਭੇਜ ਸਿੰਘ ਢਿੱਲੋਂ ਜੇ.ਈ. ਅਤੇ ਪ੍ਰਧਾਨ ਸਰਕਲ ਤਰਨ ਤਾਰਨ ਇਪਲਾਈਜ਼ ਫੈੱਡਰੇਸ਼ਨ (ਪਹਿਲਵਾਨ) ਨੂੰ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਦਰਸ਼ਨ ਸਿੰਘ ਬਰਾੜ ਪਿੰਡ ਭਲਾਈਪੁਰ ਪਹੁੰਚੇ

ਮੀਆਂਵਿੰਡ, 27 ਜਨਵਰੀ (ਗੁਰਪ੍ਰਤਾਪ ਸਿੰਘ ਸੰਧੂ)- ਮੁੱਖ ਮੰਤਰੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਵਿਧਾਇਕ ਦਰਸ਼ਨ ਸਿੰਘ ਬਰਾੜ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਨਤਮਸਤਕ ਹੋਣ ਉਪਰੰਤ ਉਚੇਚੇ ਤੌਰ 'ਤੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਗ੍ਰਹਿ ...

ਪੂਰੀ ਖ਼ਬਰ »

ਹਲਕਾ ਖਡੂਰ ਸਾਹਿਬ 'ਚ ਕਾਂਗਰਸ ਪੂਰੀ ਤਰ੍ਹਾਂ ਮਜ਼ਬੂਤ-ਤੁੜ

ਤਰਨ ਤਾਰਨ, 27 ਜਨਵਰੀ (ਲਾਲੀ ਕੈਰੋ)- ਹਲਕਾ ਖਡੂਰ ਸਾਹਿਬ ਅੰਦਰ ਅਕਾਲੀ ਭਾਜਪਾ ਦੇ ਰਾਜ ਵੇਲੇ ਕਾਂਗਰਸੀ ਆਗੂਆਂ ਨੂੰ ਜਿੱਥੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਉੱਥੇ ਮਿੱਥ ਕੇ ਨਿਸ਼ਾਨਾ ਵੀ ਬਣਾਇਆ ਜਾਂਦਾ ਸੀ ਜਦਕਿ ਇਸ ਹਲਕੇ ਦੇ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ...

ਪੂਰੀ ਖ਼ਬਰ »

29 ਨੂੰ ਡੀ.ਸੀ. ਦਫ਼ਤਰ ਅੱਗੇ ਲੱਗਣ ਵਾਲੇ ਮੋਰਚੇ ਸਬੰਧੀ ਪਿੰਡਾਂ 'ਚ ਮੀਟਿੰਗਾਂ ਜਾਰੀ-ਤਲਵੰਡੀ

ਅਮਰਕੋਟ, 27 ਜਨਵਰੀ (ਗੁਰਚਰਨ ਸਿੰਘ ਭੱਟੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਪੱਟੀ ਜੋਨ ਵਲੋਂ ਤਲਵੰਡੀ ਸੋਭਾ ਸਿੰਘ, ਤਲਵੰਡੀ ਬੁੱਧ ਸਿੰਘ, ਜੋਧ ਸਿੰਘ ਵਾਲਾ, ਧਾਰੀਵਾਲ, ਜੰਡ, ਮਾਣੇਕੇ, ਝੁਗੀਆ ਕਾਲੂ, ਚੂਸਲੇਵੜ, ਮਾਣਕਪੁਰ ਆਦਿ ਪਿੰਡਾਂ ਵਿਚ ਮੀਟਿੰਗਾਂ ...

ਪੂਰੀ ਖ਼ਬਰ »

ਮਾਤਾ ਹਰਬੰਸ ਕੌਰ ਉੱਪਲ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਝਬਾਲ, 27 ਜਨਵਰੀ (ਸੁਖਦੇਵ ਸਿੰਘ)- ਲਕਸ਼ਮੀ ਫੂਡ ਐਨਰਜੀ ਮਿੱਲ ਦੇ ਚੇਅਰਮੈਨ ਬਲਬੀਰ ਸਿੰਘ ਖਮਾਣੋ ਤੇ ਸਤਨਾਮ ਸਿੰਘ ਨਾਮੇ ਸ਼ਾਹ ਦੇ ਮਾਤਾ ਜੀ ਅਤੇ ਰਾਕੇਸ਼ ਕੁਮਾਰ ਪੁਰੀ (ਲੱਕੀ ਸ਼ਾਹ) ਦੇ ਨਾਨੀ ਹਰਬੰਸ ਕੌਰ ਉਪਲ ਜਿੰਨਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ, ਨਮਿਤ ...

ਪੂਰੀ ਖ਼ਬਰ »

ਗੁਰੁੂ ਅੰਗਦ ਦੇਵ ਜੀ ਤੇ ਮਾਤਾ ਖੀਵੀ ਜੀ ਦੇ ਵਿਆਹ ਪੁਰਬ ਸਮਾਗਮ ਦੀਆਂ ਤਿਆਰੀ ਮੁਕੰਮਲ

ਖਡੂਰ ਸਾਹਿਬ, 27 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਗੁਰਦੁਆਰਾ ਮਾਈ ਭਰਾਈ ਸਾਹਿਬ ਖਡੂਰ ਸਾਹਿਬ ਵਿਖੇ ਗੁਰੁੂ ਅੰਗਦ ਦੇਵ ਜੀ ਅਤੇ ਮਾਤਾ ਖੀਵੀ ਜੀ ਦੇ ਵਿਆਹ ਪੁਰਬ ਦੇ ਸਮਾਗਮ 28 ਅਤੇ 29 ਜਨਵਰੀ ਨੂੰ ਗੁਰੂੁ ਅੰਗਦ ਸਾਹਿਬ ਸਾਹਿਤ ਸਦਨ ਖਡੂਰ ਸਾਹਿਬ ਵਲੋਂ ਸਮੂਹ ਇਲਾਕਾ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਸਮਾਗਮ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)- ਚੀਫ ਖ਼ਾਲਸਾ ਦੀਵਾਨ ਦੀ ਰਹਿਨੁਮਾਈ ਹੇਠ ਚੱਲ ਰਹੀ ਤਰਨ ਤਾਰਨ ਜਿਲ੍ਹੇ ਦੀ ਪ੍ਰਸਿੱਧ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਪਿ੍ੰਸੀਪਲ ਰਣਜੀਤ ਭਾਟੀਆ ਨੇ ...

ਪੂਰੀ ਖ਼ਬਰ »

ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਪੱਧਰ 'ਤੇ ਰੁਸ਼ਨਾਇਆ ਸਕੂਲ ਦਾ ਨਾਂਅ

ਗੋਇੰਦਵਾਲ ਸਾਹਿਬ, 27 ਜਨਵਰੀ (ਸਕੱਤਰ ਸਿੰਘ ਅਟਵਾਲ)-ਗੋਇੰਦਵਾਲ ਸਾਹਿਬ ਦੇ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਅਮਰਦਾਸ ਇੰਸਟੀਚਿਊਟ ਵਿਖੇ ਬੀਤੇ ਦਿਨੀਂ ਸਥਾਈ ਰਾਸ਼ਟਰੀ ਬਾਲ ਵਿਗਿਆਨ ਕਾਂਗਰਸ ਮੁਕਾਬਲਾ ਤਿਰੂਵਨੰਤਪੁਰਮ, ਕੇਰਲਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਰਾਜ ...

ਪੂਰੀ ਖ਼ਬਰ »

ਡੀ.ਸੀ. ਤੇ ਐੱਸ.ਐੱਸ.ਪੀ. ਦਫ਼ਤਰ ਅੱਗੇ 29 ਦੇ ਪੱਕੇ ਮੋਰਚੇ ਸਬੰਧੀ ਕਿਸਾਨ ਜਥੇਬੰਦੀ ਵਲੋਂ ਪਿੰਡਾਂ 'ਚ ਮੀਟਿੰਗਾਂ

ਤਰਨ ਤਾਰਨ, 27 ਜਨਵਰੀ (ਗੁਰਪ੍ਰੀਤ ਸਿੰਘ ਕੱਦਗਿੱਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ 29 ਜਨਵਰੀ ਨੂੰ ਸਥਾਨਕ ਡਿਪਟੀ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਦਫ਼ਤਰ ਅੱਗੇ ਪੱਕੇ ਮੋਰਚੇ ਲਗਾਉਣ ਸਬੰਧੀ ਜ਼ੋਨ ਅਗਾੜਾ ਪਿਛਾੜਾ ਦੇ ਜ਼ੋਨ ਪ੍ਰਧਾਨ ਸਲਵਿੰਦਰ ਸਿੰਘ ਦੀ ...

ਪੂਰੀ ਖ਼ਬਰ »

ਤੇਜ਼ਧਾਰ ਹਥਿਆਰਾਂ ਦੀ ਮਦਦ ਨਾਲ ਅਣਪਛਾਤੇ ਵਿਅਕਤੀਆਂ ਨੇ ਭੁੱਲਰ ਉੱਪਨ ਪਲੰਥ ਵਿਖੇ ਮਾਰਿਆ ਡਾਕਾ

ਪੱਟੀ, 27 ਜਨਵਰੀ (ਅਵਤਾਰ ਸਿੰਘ ਖਹਿਰਾ)- ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ 20/25 ਅਣਪਛਾਤਿਆਂ ਵਿਅਕਤੀਆਂ ਵਲੋਂ 26 ਜਨਵਰੀ ਦੀ ਤੜਕਸਾਰ ਕਰੀਬ 3.30 ਵਜੇ ਭੁੱਲਰ ਉੱਪਨ ਪਲੰਥ ਖੇਮਕਰਨ ਰੋਡ ਪੱਟੀ ਤੋਂ ਚੌਕੀਦਾਰਾਂ ਨੂੰ ਇਕ ਕਮਰੇ ਵਿਚ ਬੰਧਕ ਬਣਾ ਕੇ 542 ਕਣਕ ਤੋੜਾ ਚੋਰੀ ਕਰ ਲਿਆ ...

ਪੂਰੀ ਖ਼ਬਰ »

ਕਸਬਾ ਸਰਾਏਾ ਅਮਾਨਤ ਖਾਂ 'ਚ ਡਿਪਟੀ ਕਮਿਸ਼ਨਰ ਤੇ ਹਲਕਾ ਵਿਧਾਇਕ ਨੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ

ਸਰਾਏਾ ਅਮਾਨਤ ਖਾਂ, 27 ਜਨਵਰੀ (ਨਰਿੰਦਰ ਸਿੰਘ ਦੋਦੇ)-ਸਰਹੱਦੀ ਕਸਬਾ ਸਰਾਏਾ ਅਮਾਨਤ ਖਾਂ 'ਚ ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਹਲਕਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਵਲੋਂ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ | ...

ਪੂਰੀ ਖ਼ਬਰ »

ਸਾਬਕਾ ਡੀ. ਐੱਸ. ਪੀ. ਰਤਨ ਸਿੰਘ ਦੀ ਪਤਨੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਤਰਨ ਤਾਰਨ, 27 ਜਨਵਰੀ (ਲਾਲੀ ਕੈਰੋਂ)-ਸਾਬਕਾ ਡੀ.ਐੱਸ.ਪੀ. ਰਤਨ ਸਿੰਘ ਪੱਖੋਕੇ ਦੀ ਪਤਨੀ, ਮੈਨੇਜਰ ਰਣਬੀਰ ਸਿੰਘ ਰਾਣਾ ਪੱਖੋਕੇ ਤੇ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਖਡੂਰ ਸਾਹਿਬ ਰਾਜਵੀਰ ਸਿੰਘ ਪੱਖੋਕੇ ਦੇ ਮਾਤਾ ਜੀ ਮਨਜੀਤ ਕੌਰ ਜੋ ਕਿ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਸੁੰਦਰੀਕਰਨ ਲਈ ਫੁੱਲ-ਬੂਟੇ ਲਾਏ ਜਾ ਰਹੇ ਹਨ-ਮੈਨੇਜਰ ਰੋਡੇ

ਗੋਇੰਦਵਾਲ ਸਾਹਿਬ, 27 ਜਨਵਰੀ (ਸਕੱਤਰ ਸਿੰਘ ਅਟਵਾਲ)- ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਆਲੇ-ਦੁਆਲੇ ਨੂੰ ਸੁੰਦਰ ਅਤੇ ਸਾਫ਼ ਸੁਥਰਾ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਬਸੰਤ ਰੁੱਤ ਨੂੰ ਮੁੱਖ ਰੱਖਦਿਆਂ ਅਨੇਕਾਂ ਕਿਸਮ ਦੇ ਫੁੱਲ-ਬੂਟੇ ਲਗਾਏ ਗਏ ਹਨ, ...

ਪੂਰੀ ਖ਼ਬਰ »

ਫਤਿਆਬਾਦ ਵਿਖੇ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ

ਫਤਿਆਬਾਦ, 27 ਜਨਵਰੀ (ਹਰਵਿੰਦਰ ਸਿੰਘ ਧੂੰਦਾ)- ਕਸਬਾ ਫਤਿਆਬਾਦ ਸਥਿਤ ਮੁਹੱਲਾ ਗੋਲ ਮਸੀਤ ਦੇ ਵਸਨੀਕ ਸੁਖਵਿੰਦਰ ਸਿੰਘ ਸੁੱਖ ਮੈਂਬਰ ਦੇ ਗ੍ਰਹਿ ਵਿਖੇ ਪ੍ਰਭਾਤ ਫੇਰੀ ਜਥੇ ਦੇ ਨੌਜਵਾਨਾਂ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ...

ਪੂਰੀ ਖ਼ਬਰ »

ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਜਾਮਾਰਾਏ ਵਿਖੇ ਸਮਾਗਮ

ਫਤਿਆਬਾਦ, 27 ਜਨਵਰੀ (ਹਰਵਿੰਦਰ ਸਿੰਘ ਧੂੰਦਾ)¸ ਬਿਧੀ ਚੰਦ ਸੰਪਰਦਾਇ ਦੇ ਸਥਾਨਕ ਮੁਖੀ ਬਾਬਾ ਨੰਦ ਸਿੰਘ ਮੁੰਡਾ ਪਿੰਡ ਵਾਲਿਆਂ ਦੀ ਰਹਿਨੁਮਾਈ ਹੇਠ ਸਫਲਤਾ ਨਾਲ ਚੱਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਜਾਮਾਰਾਏ ਵਿਖੇ ...

ਪੂਰੀ ਖ਼ਬਰ »

ਅਮਨਦੀਪ ਵੈੱਲਫੇਅਰ ਸੁਸਾਇਟੀ ਨੇ ਮਨਾਇਆ ਕੌਮੀ ਵੋਟਰ ਦਿਵਸ

ਤਰਨ ਤਾਰਨ, 27 ਜਨਵਰੀ (ਗੁਰਪ੍ਰੀਤ ਸਿੰਘ ਕੱਦ ਗਿੱਲ)- ਅਮਨਦੀਪ ਵੈਲਫੇਅਰ ਸੁਸਾਇਟੀ ਵਲੋਂ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਯੂਥ ਕੁਆਰਡੀਨੇਟਰ ਮਹਿਮਾ ਡਾਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੋਟਰ ਦਿਵਸ ਮਨਾਇਆ ਗਿਆ | ਕਰਵਾਏ ਸਮਾਗਮ ਵਿਚ 'ਵੋਟ' ਦੀ ਮਹੱਤਤਾ ਅਤੇ ...

ਪੂਰੀ ਖ਼ਬਰ »

ਪਿੰਡ ਬਾਣੀਆਂ ਵਿਖੇ ਮੈਡੀਕਲ ਕੈਂਪ ਲਗਾਇਆ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਡਾ. ਰਣਬੀਰ ਸਿੰਘ ਕੰਗ ਦੀ ਨਿਗਰਾਨੀ ਹੇਠ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਬਾਣੀਆ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਮਨਜੀਤ ਸਿੰਘ ਘਸੀਟਪੁਰਾ ਪ੍ਰਧਾਨ ...

ਪੂਰੀ ਖ਼ਬਰ »

ਵਿਅਕਤੀ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ

ਸਰਾਏਾ ਅਮਾਨਤ ਖਾਂ, 27 ਜਨਵਰੀ (ਨਰਿੰਦਰ ਸਿੰਘ ਦੋਦੇ)-ਥਾਣਾ ਸਰਾਏਾ ਅਮਾਨਤ ਖਾਂ ਮੁਖੀ ਸਬ ਇੰਸ: ਦਵਿੰਦਰ ਕੁਮਾਰ ਨੇ ਦੱਸਿਆ ਕਿ ਮੁਖਬਰ ਦੀ ਖਾਸ ਇਤਲਾਹ 'ਤੇ ਏ.ਐੱਸ.ਆਈ. ਦਿਲਬਾਗ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ, ਜਦੋਂ ਉਹ ਚੀਮਾ ਮੋੜ 'ਤੇ ਪਹੁੰਚੀ ਤਾਂ ਇਕ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮੌਕੇ ਬਹੁਜਨ ਸਮਾਜ ਪਾਰਟੀ ਵਲੋਂ ਰੋਸ ਮਾਰਚ

ਫਤਿਆਬਾਦ, 27 ਜਨਵਰੀ (ਹਰਵਿੰਦਰ ਸਿੰਘ ਧੂੰਦਾ)- ਅੱਜ ਗਣਤੰਤਰ ਦਿਵਸ ਬੁਹਜਨ ਸਮਾਜ ਪਾਰਟੀ ਜ਼ਿਲ੍ਹਾ ਤਰਨ ਤਾਰਨ ਵਲੋਂ ਵਿਧਾਨ ਸਭਾ ਖਡੂਰ ਸਾਹਿਬ ਦੇ ਪਿੰਡ ਖ਼ਵਾਸਪੁਰ ਤੋਂ ਸ਼ੁਰੂ ਹੋ ਕੇ ਫ਼ਤਿਆਬਾਦ ਦੇ ਬਾਜ਼ਾਰ ਵਿਚ ਰੋਸ ਮਾਰਚ ਕੀਤਾ ਗਿਆ ਜਿਸ ਦੀ ਅਗਵਾਈ ਜਗਤਾਰ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀ ਅਤੇ ਚੋਰੀ ਦੇ ਵੱਖਰੇ ਮਾਮਲੇ 'ਚ ਨਾਮਜ਼ਦ 1 ਵਿਅਕਤੀ ਗਿ੍ਫ਼ਤਾਰ

ਪੱਟੀ, 27 ਜਨਵਰੀ (ਅਵਤਾਰ ਸਿੰਘ ਖਹਿਰਾ)- ਥਾਣਾ ਸਿਟੀ ਪੱਟੀ ਮੁਖੀ ਹਰਮਨਜੀਤ ਸਿੰਘ ਦੀ ਅਗਵਾਈ ਹੇਠ ਪੱਟੀ ਪੁਲਿਸ ਨੇ ਨਦੋਹਰ ਚੌਕ ਪੱਟੀ ਵਿਖੇ ਨਾਕਾਬੰਦੀ ਦੌਰਾਨ ਵੱਖ ਵੱਖ ਮਾਮਲਿਆਂ ਵਿਚ 3 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX