ਤਾਜਾ ਖ਼ਬਰਾਂ


ਪਾਕਿ 'ਚ ਬੱਸ ਤੇ ਟਰੇਨ ਵਿਚਾਲੇ ਹੋਈ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30
. . .  4 minutes ago
ਕਰਾਚੀ, 29 ਫਰਵਰੀ- ਪਾਕਿਸਤਾਨ ਦੇ ਸਿੰਧ ਸੂਬੇ 'ਚ ਇਕ ਬੱਸ ਅਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30 ...
ਅੱਜ ਦਾ ਵਿਚਾਰ
. . .  20 minutes ago
ਫੋਕਲ ਪੁਆਇੰਟ ਨਜ਼ਦੀਕ 'ਚ ਮਿਲੀ ਬਿਨਾਂ ਸਿਰ ਤੋਂ ਲਾਸ਼
. . .  1 day ago
ਜਲੰਧਰ , 28 ਫਰਵਰੀ - ਹਾਈ ਸਕਿਉਰਿਟੀ ਜ਼ੋਨ ਮੰਨੇ ਜਾਂਦੇ ਫੋਕਲ ਪੁਆਇੰਟ ਨਜ਼ਦੀਕ ਬਿਨਾਂ ਸਿਰ ਦੇ ਲਾਸ਼ ਮਿਲਣ ਨਾਲ ਹਾਹਾਕਾਰ ਮੱਚ ਗਈ । ਪੁਲਿਸ ਸਿਰ ਲੱਭਣ 'ਚ ਲੱਗੀ ਹੈ ।
ਕਨ੍ਹਈਆ ਕੁਮਾਰ 'ਤੇ ਚੱਲੇਗਾ ਰਾਜ-ਧ੍ਰੋਹ ਦਾ ਮਾਮਲਾ, ਕੇਜਰੀਵਾਲ ਨੇ ਦਿੱਤੀ ਮਨਜ਼ੂਰੀ
. . .  1 day ago
ਨਵੀਂ ਦਿੱਲੀ, 28 ਫਰਵਰੀ - ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਲੱਗੇ ਕਥਿਤ ਦੇਸ਼ ਵਿਰੋਧੀ ਨਾਅਰਿਆਂ ਦੇ ਮਾਮਲਿਆਂ ਵਿਚ ਸਪੈਸ਼ਲ ਸੈੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਜੇ.ਐਨ.ਯੂ. ਵਿਦਿਆਰਥੀ ਸੰਘ ...
ਅਧਿਆਪਕ ਅਮ੍ਰਿੰਤਪਾਲ ਸਿੰਘ ਟਿਵਾਣਾ ਦੀ ਕੌਮੀ ਐਵਾਰਡ ਲਈ ਚੋਣ
. . .  1 day ago
ਮਲੌਦ, 28 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਪ੍ਰਾਇਮਰੀ ਸਕੂਲ ਸਿੱਖਿਆ ਮਲੌਦ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਮਦਨੀਪੁਰ ਦੇ ਮੁੱਖ ਅਧਿਆਪਕ ਅੰਮ੍ਰਿਤਪਾਲ ਸਿੰਘ ਟਿਵਾਣਾ ਦੀਆਂ ਸ਼ਾਨਦਾਰ ਸ਼ੇਵਾਵਾਂ ਨੂੰ ਮੁੱਖ ...
ਸੀ.ਏ.ਏ. 'ਤੇ ਫੈਲਾਇਆ ਜਾ ਰਿਹੈ ਝੂਠ - ਅਮਿਤ ਸ਼ਾਹ
. . .  1 day ago
ਭੁਵਨੇਸ਼ਵਰ, 28 ਫਰਵਰੀ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਪੱਖ ਵਿਚ ਰੈਲੀ ਨੂੰ ਸੰਬੋਧਨ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਸੀ.ਏ.ਏ. ਨੂੰ ਲੈ ਕੇ ਝੂਠ ਬੋਲਿਆ ਜਾ ਰਿਹਾ ਹੈ। ਇਸ ਵਿਚ ਮੁਸਲਮਾਨਾਂ ਦੀ...
ਆਪ ਨੇ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਦਾ ਬਣਾਇਆ ਇੰਚਾਰਜ
. . .  1 day ago
ਨਵੀਂ ਦਿੱਲੀ, 28 ਫਰਵਰੀ - ਆਮ ਆਦਮੀ ਪਾਰਟੀ ਵੱਲੋਂ ਅੱਜ ਵਿਧਾਇਕ ਆਤਸ਼ੀ ਨੂੰ ਗੋਆ ਤੇ ਜਰਨੈਲ ਸਿੰਘ ਨੂੰ ਪੰਜਾਬ ਆਪ ਇਕਾਈ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਜਲਦ ਦੋਵਾਂ ਸੂਬਿਆਂ ਲਈ ਜਥੇਬੰਦਕ ਨਿਰਮਾਣ ਅਮਲ ਸ਼ੁਰੂ ਕੀਤਾ ਜਾ ਰਿਹਾ ਹੈ। ਦਿੱਲੀ...
ਮੋਦੀ ਸਰਕਾਰ ਦੇ ਦੌਰ 'ਚ ਭਾਈਚਾਰਕ ਸਾਂਝ ਨੂੰ ਖ਼ਤਰਾ-ਜਨਾਬ ਮੁਹੰਮਦ ਸਦੀਕ
. . .  1 day ago
ਬਰਨਾਲਾ/ਰੂੜੇਕੇ ਕਲਾਂ, 28 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ) - ਪਿਛਲੇ ਦਿਨੀਂ ਦਿੱਲੀ ਵਿਖੇ ਹੋਈ ਫ਼ਿਰਕੂ ਹਿੰਸਾ ਦੌਰਾਨ ਮਾਰੇ ਗਏ 27 ਲੋਕਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਅਤੇ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਹਲਕਾ ਭਦੌੜ ਤੋਂ ਸਾਬਕਾ ਵਿਧਾਇਕ...
ਸੜਕ ਹਾਦਸੇ ਵਿਚ 45 ਸਾਲਾ ਔਰਤ ਦੀ ਮੌਤ
. . .  1 day ago
ਭਾਰਤ ਦੀ ਵਿਕਾਸ ਦਰ 4.7 ਫ਼ੀਸਦੀ
. . .  1 day ago
ਨਵੀਂ ਦਿੱਲੀ, 28 ਫਰਵਰੀ - ਅਕਤੂਬਰ-ਦਸਬੰਰ 2019 'ਚ ਭਾਰਤ ਦੀ ਆਰਥਿਕ ਵਿਕਾਸ ਦਰ 4.7 ਫ਼ੀਸਦੀ ਰਹੀ। ਇਹ ਅਧਿਕਾਰਕ ਅੰਕੜਾ ਅੱਜ ਸ਼ੁੱਕਰਵਾਰ ਨੂੰ ਜਾਰੀ ...
ਸੜਕ ਦੁਰਘਟਨਾ ਵਿਚ ਮਾਂ ਪੁੱਤ ਦੀ ਮੌਤ
. . .  1 day ago
ਜੰਡਿਆਲਾ ਮੰਜਕੀ, 28 ਫਰਵਰੀ (ਸੁਰਜੀਤ ਸਿੰਘ ਜੰਡਿਆਲਾ) - ਅੱਜ ਜੰਡਿਆਲਾ ਨਕੋਦਰ ਰੋਡ 'ਤੇ ਵਾਪਰੀ ਇੱਕ ਸੜਕ ਦੁਰਘਟਨਾ ਵਿਚ ਮਾਂ ਪੁੱਤ ਦੀ ਮੌਤ ਹੋਣ ਦਾ ਸਮਾਚਾਰ ਹੈ। ਨਕੋਦਰ ਵੱਲੋਂ ਆ ਰਹੀ ਸਵਿਫ਼ਟ ਕਾਰ ਜੰਡਿਆਲਾ ਵੱਲੋਂ ਜਾ ਰਹੇ ਮੋਟਰਸਾਈਕਲ ਨਾਲ ਟੱਕਰ...
ਸ਼ਾਹਕੋਟ 'ਚ ਭਾਜਪਾ ਨੇ ਆਮ ਆਦਮੀ ਪਾਰਟੀ ਦਾ ਪੁਤਲਾ ਫੂਕਿਆ
. . .  1 day ago
ਸ਼ਾਹਕੋਟ, 28 ਫਰਵਰੀ (ਸਚਦੇਵਾ) - ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਪੰਜਾਬ ਵਿਧਾਨ ਸਭਾ 'ਚ ਗਊ ਮਾਤਾ ਖ਼ਿਲਾਫ਼ ਦਿੱਤੇ ਗਏ ਬਿਆਨ ਦੇ ਵਿਰੋਧ 'ਚ ਅੱਜ ਸ਼ਾਹਕੋਟ 'ਚ ਭਾਜਪਾ ਮੰਡਲ ਸ਼ਾਹਕੋਟ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਦਰਸ਼ਨ ਸੋਬਤੀ ਦੀ ਅਗਵਾਈ...
ਬਜਟ ਪਾਸ ਕਰਨ ਲਈ ਅਕਾਲੀ-ਭਾਜਪਾ ਨੂੰ ਥਾਣੇ 'ਚ ਡੱਕ ਕੇ ਰੱਖਿਆ ਗਿਆ - ਮਜੀਠੀਆ
. . .  1 day ago
ਚੰਡੀਗੜ੍ਹ, 28 ਫਰਵਰੀ - ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਇਕ ਪਾਸੜ ਬਜਟ ਪਾਸ ਕਰਨ ਲਈ ਅਕਾਲੀ ਭਾਜਪਾ ਵਿਧਾਇਕਾਂ ਨੂੰ ਥਾਣੇ ਡੱਕੀ...
ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ ਵਿਚ ਸਿੱਖਾਂ ਨੇ ਵੰਡਿਆ ਲੰਗਰ
. . .  1 day ago
ਨਵੀਂ ਦਿੱਲੀ, 28 ਫਰਵਰੀ - ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਉੱਤਰ ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਾ ਸ਼ਿਵ ਵਿਹਾਰ ਵਿਖੇ ਹਿੰਸਾ ਪ੍ਰਭਾਵਿਤ ਲੋਕਾਂ ਨੂੰ ਲੰਗਰ...
ਰੋਜ਼ੀ ਰੋਟੀ ਲਈ ਗਏ ਠੱਠੀ ਭਾਈ ਵਾਸੀ ਦੀ ਕੁਵੈਤ 'ਚ ਭੇਦ ਭਰੀ ਹਾਲਤ 'ਚ ਮੌਤ
. . .  1 day ago
ਠੱਠੀ ਭਾਈ/ਬਾਘਾ ਪੁਰਾਣਾ, 28 ਫਰਵਰੀ (ਜਗਰੂਪ ਸਿੰਘ ਮਠਾੜੂ) - ਪਰਦੇਸਾਂ ਵਿਚ ਰੋਜ਼ੀ ਰੋਟੀ ਕਮਾਉਣ ਗਏ ਮੋਗਾ ਜ਼ਿਲ੍ਹੇ ਦੇ ਬਲਾਕ ਬਾਘਾ ਪੁਰਾਣਾ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਠੱਠੀ ਭਾਈ ਦੇ ਵਾਸੀ ਸ਼ਿੰਦਰਪਾਲ ਸਿੰਘ ਦੀ ਕੁਵੈਤ ਵਿਖੇ ਭੇਦਭਰੀ ਹਾਲਤ 'ਚ ਮੌਤ ਹੋਣ...
ਨੌਜਵਾਨ ਦੀ ਨਸ਼ਿਆਂ ਨਾਲ ਹੋਈ ਮੌਤ
. . .  1 day ago
ਆਵਾਰਾ ਪਸ਼ੂਆਂ ਦੀ ਸਮੱਸਿਆ ਪੰਜਾਬ ਸਰਕਾਰ ਦੇ ਏਜੰਡੇ 'ਤੇ ਹੀ ਨਹੀਂ - ਭਾਰਤੀ ਕਿਸਾਨ ਯੂਨੀਅਨ
. . .  1 day ago
ਬੋਰਡ ਪ੍ਰੀਖਿਆ ਕੇਂਦਰਾਂ ਨੂੰ ਦਿੱਲੀ ਪੁਲਿਸ ਉਚਿੱਤ ਸੁਰੱਖਿਆ ਮੁਹੱਈਆ ਕਰਵਾਏ - ਹਾਈਕੋਰਟ
. . .  1 day ago
ਨਿਰਮਾਣ ਅਧੀਨ ਇਮਾਰਤ ਦੀ ਛੱਤ 'ਤੇ ਲੱਗੀ ਅੱਗ
. . .  1 day ago
11 ਕਿੱਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਗ੍ਰਿਫ਼ਤਾਰ
. . .  1 day ago
ਰੈਗੂਲੇਟਰੀ ਕਰਦੀ ਹੈ ਬਿਜਲੀ ਦੀਆਂ ਕੀਮਤਾਂ ਘਟਾਉਣ-ਵਧਾਉਣ ਦਾ ਫ਼ੈਸਲਾ - ਮਨਪ੍ਰੀਤ ਬਾਦਲ
. . .  1 day ago
ਇਮਾਰਤ ਦੀ ਦੀਵਾਰ ਡਿੱਗਣ ਕਾਰਨ ਇੱਕ ਨੌਜਵਾਨ ਜ਼ਖਮੀ
. . .  1 day ago
ਸੜਕ ਹਾਦਸੇ 'ਚ ਦੋ ਟੈਂਪੂ ਸਵਾਰਾਂ ਦੀ ਮੌਤ
. . .  1 day ago
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 42
. . .  1 day ago
ਏ.ਐਸ.ਆਈ ਵੱਲੋਂ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ
. . .  1 day ago
ਦਿੱਲੀ ਹਾਈਕੋਰਟ ਵੱਲੋਂ ਸਿਸੋਦੀਆ ਨੂੰ ਨੋਟਿਸ
. . .  1 day ago
ਬਜਟ ਪੇਸ਼ ਕਰਨ ਤੋਂ ਬਾਅਦ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੀਡੀਆ ਨੂੰ ਸੰਬੋਧਨ
. . .  1 day ago
ਦਿੱਲੀ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ 6 ਮੈਂਬਰੀ ਸਬ ਕਮੇਟੀ ਦਾ ਗਠਨ
. . .  1 day ago
ਨਾਗਰਿਕਤਾ ਕਾਨੂੰਨ ਖ਼ਿਲਾਫ਼ 14 ਜਥੇਬੰਦੀਆਂ ਵੱਲੋਂ ਸ਼ਾਹਕੋਟ 'ਚ ਵਿਰੋਧ ਪ੍ਰਦਰਸ਼ਨ
. . .  1 day ago
ਸ਼ਾਹਕੋਟ 'ਚ ਇਨਕਲਾਬੀ ਜਥੇਬੰਦੀਆਂ ਵੱਲੋਂ ਸੀ.ਏ.ਏ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  1 day ago
ਬਾਘਾਪੁਰਾਣਾ ਸ਼ਹਿਰ 'ਚ ਤੀਸਰੇ ਦਿਨ ਵੀ ਲੈਂਡਲਾਈਨ ਸੇਵਾਵਾਂ ਬੰਦ
. . .  1 day ago
ਸਰਕਾਰੀ ਭੋਜ ਮਗਰੋਂ ਖ਼ਜ਼ਾਨਾ ਮੰਤਰੀ ਬਾਦਲ ਮੀਡੀਆ ਨੂੰ ਕਰਨਗੇ ਸੰਬੋਧਨ
. . .  1 day ago
ਪੀੜਤ ਪਰਿਵਾਰਾਂ ਨੂੰ ਮਿਲਣ ਲਈ ਥੋੜ੍ਹੀ ਦੇਰ ਤੱਕ ਸੈਕਟਰ ਤਿੰਨ ਦੇ ਪੁਲਿਸ ਸਟੇਸ਼ਨ 'ਚ ਪਹੁੰਚਣਗੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
. . .  1 day ago
ਪੁਲਿਸ ਨੇ ਸੈਕਟਰ 3 ਦੇ ਥਾਣੇ 'ਚ ਬੰਦ ਕੀਤੇ ਮਨਪ੍ਰੀਤ ਬਾਦਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਪਰਿਵਾਰ
. . .  1 day ago
ਵਿਧਾਨ ਸਭਾ ਦੀ ਕਾਰਵਾਈ ਸੋਮਵਾਰ 2 ਵਜੇ ਤੱਕ ਮੁਲਤਵੀ
. . .  1 day ago
ਬਜਟ ਇਜਲਾਸ : ਪੰਜਾਬ ਪੁਲਿਸ ਫੋਰਸ ਦੇ ਆਧੁਨਿਕਰਨ ਦੇ ਲਈ 132 ਕਰੋੜ, ਜੇਲ੍ਹ ਸੁਧਾਰ ਅਤੇ ਸੁਰੱਖਿਆ ਦੇ ਲਈ 25 ਕਰੋੜ ਰੁਪਏ ਰਾਖਵੇਂ
. . .  1 day ago
ਬਜਟ ਇਜਲਾਸ : ਸਮਾਰਟ ਸਿਟੀ ਪ੍ਰੋਗਰਾਮ ਲਈ 810 ਕਰੋੜ ਰਾਖਵੇਂ- ਬਾਦਲ
. . .  1 day ago
ਬਜਟ ਇਜਲਾਸ : ਸੈਰ ਸਪਾਟਾ ਵਿਭਾਗ ਲਈ 447 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਬਜਟ ਇਜਲਾਸ : ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 10,500 ਨੂੰ ਘਰ ਬਣਾ ਕੇ ਦਿੱਤੇ ਜਾਣਗੇ, ਜਿਸ ਲਈ 125 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਪੰਜਾਬ ਪੁਲਿਸ ਫੋਰਸ ਦੇ ਆਧੁਨਿਕੀਕਰਨ ਲਈ 132 ਕਰੋੜ ਰੁਪਏ ਅਤੇ ਜੇਲ੍ਹ ਸੁਧਾਰ ਤੇ ਸੁਰੱਖਿਆ ਲਈ 25 ਕਰੋੜ ਰੱਖੇ- ਮਨਪ੍ਰੀਤ ਬਾਦਲ
. . .  1 day ago
ਸਰਹੱਦੀ ਖੇਤਰ ਲਈ 200 ਅਤੇ ਕੰਢੀ ਖੇਤਰ ਲਈ 100 ਕਰੋੜ ਰਾਖਵੇਂ ਰੱਖੇ ਗਏ- ਮਨਪ੍ਰੀਤ ਬਾਦਲ
. . .  1 day ago
ਹੁਸ਼ਿਆਰਪੁਰ ਅਤੇ ਕਪੂਰਥਲਾ 'ਚ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਲਈ 10-10 ਦਿੱਤੇ ਜਾਣਗੇ- ਬਾਦਲ
. . .  1 day ago
ਬਜਟ ਇਜਲਾਸ :ਪੇਂਡੂ ਅਤੇ ਪੰਚਾਇਤਾਂ ਦੇ ਵਿਕਾਸ ਅਤੇ ਸੁਧਾਰ ਲਈ ਰੱਖੇ ਗਏ 3830 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਮੋਹਾਲੀ ਮੈਡੀਕਲ ਕਾਲਜ 2020-21 ਤੋਂ ਸ਼ੁਰੂ ਹੋਵੇਗਾ, ਜਿਸ ਦੇ ਲਈ 157 ਕਰੋੜ ਰਾਖਵੇਂ ਰੱਖੇ ਗਏ- ਬਾਦਲ
. . .  1 day ago
ਬਜਟ ਇਜਲਾਸ : ਪੰਜਾਬ 'ਚ ਰੱਖਿਆ ਸੇਵਾਵਾਂ ਲਈ 29 ਫ਼ੀਸਦੀ ਇਜ਼ਾਫਾ ਕਰਦੇ ਹੋਏ 127 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਤੰਦਰੁਸਤ ਪੰਜਾਬ ਸਿਹਤ ਕੇਂਦਰ 2022 ਤੱਕ ਸਾਰੇ 2950 ਸਬ ਸੈਂਟਰ ਅਪਗ੍ਰੇਡ ਕਰਨ ਦਾ ਉਦੇਸ਼- ਬਾਦਲ
. . .  1 day ago
ਬਜਟ ਇਜਲਾਸ : ਬਜ਼ੁਰਗਾਂ ਦੀ ਸੰਭਾਲ ਲਈ ਬਣਾਇਆ ਜਾਵੇਗਾ ਬੁਢਾਪਾ ਘਰ, ਖ਼ਰਚੇ ਜਾਣਗੇ 5 ਕਰੋੜ- ਬਾਦਲ
. . .  1 day ago
ਪਟਿਆਲਾ 'ਚ ਬਣਾਇਆ ਜਾਵੇਗਾ ਅਤਿ ਆਧੁਨਿਕ ਬੱਸ ਸਟੈਂਡ- ਬਾਦਲ
. . .  1 day ago
ਬਜਟ ਇਜਲਾਸ : 54.50 ਕਿ.ਮੀ ਲੰਬਾ ਸ੍ਰੀ ਗੁਰੂ ਤੇਗ਼ ਬਹਾਦਰ ਮਾਰਗ ਸ੍ਰੀ ਅਨੰਦਪੁਰ ਸਾਹਿਬ ਤੋਂ ਬੰਗਾ ਤੱਕ ਬਣਾਇਆ ਜਾਵੇਗਾ -ਬਾਦਲ
. . .  1 day ago
ਘਾਟੇ 'ਚੋਂ ਉੱਭਰ ਕੇ ਮੁਨਾਫ਼ੇ 'ਚ ਆਇਆ ਪੰਜਾਬ ਦਾ ਬਿਜਲੀ ਬੋਰਡ, ਸਾਲ 2018-19 'ਚ ਦਰਜ ਕੀਤਾ ਗਿਆ 80 ਕਰੋੜ ਰੁਪਏ ਦਾ ਮੁਨਾਫ਼ਾ-ਬਾਦਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 15 ਮਾਘ ਸੰਮਤ 551
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ ਪ੍ਰਸ਼ਾਸਨ ਨੇ 71ਵਾਂ ਗਣਤੰਤਰ ਦਿਵਸ 17 ਦੀ ਪਰੇਡ ਗਰਾਊਾਡ ਵਿਚ ਮਨਾਇਆ

ਚੰਡੀਗੜ੍ਹ, 27 ਜਨਵਰੀ (ਆਰ.ਐਸ.ਲਿਬਰੇਟ/ਮਨਜੋਤ ਸਿੰਘ ਜੋਤ)-ਚੰਡੀਗੜ੍ਹ ਪ੍ਰਸ਼ਾਸਨ ਨੇ 71ਵਾਂ ਗਣਤੰਤਰ ਦਿਵਸ ਪਰੇਡ ਗਰਾਊਾਡ, ਸੈਕਟਰ 17 ਵਿਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ | ਇਸ ਵਿਚ ਸ੍ਰੀ ਮਨੋਜ ਪਰੀਦਾ ਆਈ.ਏ.ਐੱਸ ਪ੍ਰਸ਼ਾਸਕ ਦੇ ਸਲਾਹਕਾਰ ਯੂਟੀ, ਚੰਡੀਗੜ੍ਹ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਸ੍ਰੀ ਪਰੀਦਾ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ ਵਾਲੇ ਪੁਲਿਸ, ਐਨ.ਸੀ.ਸੀ., ਐਨ.ਐੱਸ.ਐੱਸ. ਕੈਡੇਟਾਂ ਦੀਆਂ ਵੱਖ-ਵੱਖ ਟੁਕੜੀਆਂ ਤੋਂ ਸਲਾਮੀ ਲਈ | ਭਾਸਣ ਦੌਰਾਨ ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਨੂੰ ਸਖ਼ਤ ਮਿਹਨਤ ਅਤੇ ਲਗਨ ਲਈ ਵਧਾਈ ਦਿੱਤੀ ਅਤੇ ਵੱਖ ਵੱਖ ਵਿਭਾਗਾਂ 'ਚ ਸੇਵਾਵਾਂ, ਕਲਾ ਅਤੇ ਸਭਿਆਚਾਰ, ਸਮਾਜਿਕ ਸੇਵਾਵਾਂ ਅਤੇ ਖੇਡ ਦੇ ਖੇਤਰ ਵਿਚ ਮਿਸਾਲੀ ਸੇਵਾਵਾਂ ਦੇਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ੂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਆ | ਪੁਲਿਸ ਮੁਲਾਜ਼ਮਾਂ ਨੂੰ ਹੋਣਹਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਵੀ ਦਿੱਤੇ ਗਏ | ਪਰੇਡ ਵਿਚੋਂ ਚੰਡੀਗੜ੍ਹ ਪੁਲਿਸ ਨੂੰ ਸਰਬੋਤਮ ਪੁਰਸਕਾਰ ਮਿਲਿਆ ਜਦੋਂ ਕਿ ਮਿਲਟਰੀ ਫੋਰਸਾਂ- ਪੁਲਿਸ ਟੁਕੜੀਆਂ ਦੀ ਸ਼ੇ੍ਰਣੀ ਵਿਚ ਪਹਿਲਾ ਇਨਾਮ ਚੰਡੀਗੜ੍ਹ ਲੇਡੀਜ਼ ਪੁਲਿਸ (ਆਰ.ਟੀ.ਸੀ.) ਅਤੇ ਹਰਿਆਣਾ ਪੁਲਿਸ -2 ਨੇ ਪ੍ਰਾਪਤ ਕੀਤਾ, ਦੂਜਾ ਸਥਾਨ ਪੰਜਾਬ ਪੁਲਿਸ -1 ਨੇ ਪ੍ਰਾਪਤ ਕੀਤਾ ਬਲਕਿ ਪੰਜਾਬ ਪੁਲਿਸ ਦੂਜੇ ਨੰਬਰ 'ਤੇ ਰਹੀ | ਹੋਮਗਾਰਡ, ਫਾਇਰ ਬਿ੍ਗੇਡ, ਸਿਵਲ ਡਿਫੈਂਸ ਦੀ ਸ਼ੇ੍ਰਣੀ ਵਿਚ ਪਹਿਲਾ ਇਨਾਮ ਚੰਡੀਗੜ੍ਹ ਹੋਮ ਗਾਰਡ, ਦੂਜਾ ਸਥਾਨ ਚੰਡੀਗੜ੍ਹ ਫਾਇਰ ਸਰਵਿਸਿਜ਼ ਬਿ੍ਗੇਡ ਨੇ ਹਾਸਲ ਕੀਤਾ ਅਤੇ ਸਿਵਲ ਡਿਫੈਂਸ ਤੀਸਰੇ ਸਥਾਨ 'ਤੇ ਰਿਹਾ | ਐਨ.ਸੀ.ਸੀ ਦੇ ਮੁਕਾਬਲੇ ਵਿਚ ਏਅਰ ਵਿੰਗ ਨੇ ਪਹਿਲਾ, ਐਨ.ਸੀ.ਸੀ ਆਰਮੀ ਵਿੰਗ (ਲੜਕੇ) ਦੂਸਰਾ ਅਤੇ ਐਨ.ਸੀ.ਸੀ ਨੇਵੀ ਵਿੰਗ (ਲੜਕੇ) ਤੀਜੇ ਸਥਾਨ 'ਤੇ ਰਿਹਾ | ਬੈਂਡ ਦੀ ਇਕ ਹੋਰ ਸ਼ੇ੍ਰਣੀ ਵਿਚ ਇੰਸਟੀਚਿਊਟ ਫ਼ਾਰ ਬਲਾਇੰਡ ਸੈਕਟਰ 26 ਨੇ ਪਹਿਲਾ ਸਥਾਨ, ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਸੈਕਟਰ 26 ਨੇ ਦੂਜਾ ਅਤੇ ਮੋਤੀ ਰਾਮ ਆਰੀਆ ਸੀਨੀਅਰ ਮਾਡਲ ਸਕੂਲ ਸੈਕਟਰ -27 ਏ ਨੇ ਤੀਸਰਾ ਸਥਾਨ ਹਾਸਿਲ ਕੀਤਾ | ਐਨ.ਐਸ.ਐਸ ਲੜਕੀਆਂ, ਐਨ.ਐਸ.ਐਸ ਲੜਕੇ, ਸਕੂਲ ਬੱਚਿਆਂ ਦੀ ਸ਼ੇ੍ਰਣੀ ਵਿਚ, ਐਨ.ਐਸ.ਐਸ ਲੜਕੇ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 40 ਨੇ ਪਹਿਲਾ, ਸ਼ਿਵਾਲਿਕ ਪਬਲਿਕ ਸਕੂਲ ਸੈਕਟਰ 41 ਦੇ ਐਨ.ਐਸ.ਐਸ ਲੜਕੇ ਨੇ ਦੂਸਰਾ ਅਤੇ ਜੀ.ਐਮ.ਐਸ.ਐਸ ਸੈਕਟਰ 38 ਵੈਸਟ ਦੇ ਐਨ.ਐਸ.ਐਸ ਲੜਕੇ ਨੇ ਤੀਸਰਾ ਸਥਾਨ ਹਾਸਿਲ ਕੀਤਾ | ਝਾਕੀ ਦੇ ਵਰਗ ਵਿਚ ਮਾਡਲ ਜੇਲ੍ਹ ਨੇ ਪਹਿਲਾ, ਸਿੱਖਿਆ ਵਿਭਾਗ ਨੇ ਦੂਸਰਾ ਅਤੇ ਜੰਗਲਾਤ ਵਿਭਾਗ ਤੀਸਰੇ ਸਥਾਨ 'ਤੇ ਰਿਹਾ | ਵਿਦਿਆਰਥੀਆਂ ਵਲੋਂ ਦੇਸ਼ ਪ੍ਰੇਮ ਵਾਲੀਆਂ ਸੱਭਿਆਚਾਰਕ ਪੇਸ਼ਕਾਰੀ ਦਿੱਤੀਆਂ |
ਗਣਤੰਤਰ ਦਿਵਸ ਮੌਕੇ ਪੰਜਾਬ ਯੂਨੀਵਰਸਿਟੀ ਦੇ ਪਰੇਡ ਗਰਾਊਾਡ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ | ਉਨ੍ਹਾਂ ਗਣਤੰਤਰ ਦਿਵਸ ਪ੍ਰੋਗਰਾਮ ਵਿਚ ਹਾਜ਼ਰੀਨ ਨੂੰ ਵਧਾਈ ਦਿੰਦਿਆਂ ਪੀ.ਯੂ. ਦੇ ਯੋਗ ਕਰਮਚਾਰੀਆਂ ਨੂੰ ਨਕਦ ਇਨਾਮ ਰਾਸ਼ੀ ਵਧਾਉਣ ਦਾ ਐਲਾਨ ਵੀ ਕੀਤਾ ਜੋ ਕਿ 2100 ਰੁਪਏ ਤੋਂ ਵਧਾ ਕੇ 5100 ਰੁਪਏ ਕਰ ਦਿੱਤੀ ਗਈ | ਉਨ੍ਹਾਂ ਪੀ.ਯੂ. ਦੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਾਲ 2022 ਵਿਚ ਹੋਣ ਜਾ ਰਹੇ ਨੈਕ ਸਰਵੇਖਣ ਵਿਚ ਵਧੀਆ ਰੈਂਕਿੰਗ ਲਿਆਉਣ ਲਈ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ ਵੀ ਕਿਹਾ | ਇਸ ਤੋਂ ਪਹਿਲਾਂ ਰਜਿਸਟਰਾਰ ਪ੍ਰੋ. ਕਰਮਜੀਤ ਸਿੰਘ ਨੇ ਪ੍ਰੋਗਰਾਮ ਵਿਚ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ ਮਿਸ ਵਰਸ਼ਾ ਲੂਥਰਾ (ਪੀ.ਏ.), ਐਸ.ਕੇ. ਨਈਅਰ (ਪੀ.ਏ.), ਕੇਵਲ ਕ੍ਰਿਸ਼ਨ (ਲੈਬਾਰਟਰੀ ਸੁਪਰਡੰਟ), ਪਰਮਿੰਦਰ ਸਿੰਘ (ਸੀਨੀਅਰ ਅਸਿਸਟੈਂਟ), ਕਮਲ ਦੱਤ, ਰਮੇਸ਼ਵਰੀ (ਕਲੀਨਰ), ਰਾਮ ਸਿੰਘ (ਸੇਵਾਦਾਰ), ਰਾਕੇਸ਼ ਕੁਮਾਰ (ਸੇਵਾਦਾਰ), ਬਹਾਦਰ (ਆਰਜੀ ਮਾਲੀ) ਨੂੰ ਵਧੀਆ ਕਾਰਗੁਜ਼ਾਰੀ ਬਦਲੇ 2100 ਰੁਪਏ ਦੇ ਨਕਦ ਇਨਾਮਾਂ ਅਤੇ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ | ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ ਅਤੇ ਮਲਵਈ ਗਿੱਧਾ ਵੀ ਪੇਸ਼ ਕੀਤਾ ਗਿਆ |
ਪੀ.ਜੀ.ਆਈ. ਵਿਖੇ ਵੀ ਗਣਤੰਤਰਤਾ ਦਿਵਸ ਮੌਕੇ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਡਾਇਰੈਕਟਰ ਪਦਮਸ੍ਰੀ ਪ੍ਰੋ. ਜਗਤ ਰਾਮ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ | ਉਨ੍ਹਾਂ ਮਹਾਤਮਾ ਗਾਂਧੀ, ਨੇਤਾ ਜੀ ਸੁਭਾਸ਼ ਚੰਦਰ ਬੋਸ, ਪੰਡਿਤ ਜਵਾਹਰ ਲਾਲ ਨਹਿਰੂ, ਡਾ. ਬੀ.ਆਰ. ਅੰਬੇਡਕਰ, ਸਰਦਾਰ ਪਟੇਲ, ਸ਼ਹੀਦ ਭਗਤ ਸਿੰਘ ਆਦਿ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ | ਪ੍ਰੋ. ਜਗਤ ਰਾਮ ਨੇ ਆਪਣੇ ਸੰਬੋਧਨ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਯੋਗ ਅਗਵਾਈ ਹੇਠ ਪੀ.ਜੀ.ਆਈ. ਵਿਖੇ 172 ਕਰੋੜ ਰੁਪਏ ਦੀ ਲਾਗਤ ਨਾਲ 250 ਬੈੱਡਾਂ ਵਾਲਾ ਹਾਈਟੈਕ ਨਹਿਰੂ ਹਸਪਤਾਲ ਐਕਸਟੈਨਸ਼ਨ ਸੈਂਟਰ ਬਣਾਇਆ ਗਿਆ ਹੈ | ਉਨ੍ਹਾਂ ਪੀ.ਜੀ.ਆਈ. ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਸਪਤਾਲ ਵਿਖੇ ਅਨੁਸ਼ਾਸਨ ਬਣਾਏ ਰੱਖਣ ਅਤੇ ਪੀ.ਜੀ.ਆਈ. ਵਿਖੇ ਆਉਣ ਵਾਲੇ ਮਰੀਜ਼ਾਂ ਦੀ ਹਰ ਸੰਭਵ ਮੱਦਦ ਕਰਨ ਲਈ ਸੁਹਿਰਦ ਰਹਿਣ ਦੀ ਅਪੀਲ ਵੀ ਕੀਤੀ | ਇਸ ਮੌਕੇ ਗਣਤੰਤਰਤਾ ਦਿਵਸ ਦੇ ਸਬੰਧ ਵਿਚ ਨਰਸਿੰਗ ਸਟਾਫ਼ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ |


ਕੈਪਟਨ ਅਮਰਿੰਦਰ ਸਿੰਘ ਨੇ ਗਣਤੰਤਰ ਦਿਵਸ ਮੌਕੇ ਧਰਮ ਨਿਰਪੱਖ ਨੀਂਹਾਂ ਦੀ ਰਾਖੀ ਕਰਨ ਦਾ ਲਿਆ ਅਹਿਦ

ਐੱਸ. ਏ. ਐੱਸ. ਨਗਰ, 27 ਜਨਵਰੀ (ਕੇ. ਐੱਸ. ਰਾਣਾ)-ਭਾਰਤ ਦੇ ਸੰਵਿਧਾਨ ਦੀਆਂ ਧਰਮ ਨਿਰਪੱਖ ਨੀਂਹਾਂ ਅਕਾਲ ਪੁਰਖ ਦੀ ਮਿਹਰ ਸਦਕਾ ਸਦਾ ਲਈ ਮਜ਼ਬੂਤ ਰਹਿਣਗੀਆਂ ਤੇ ਬਿਨਾਂ ਕਿਸੇ ਧਰਮ, ਜਾਤ-ਪਾਤ ਜਾਂ ਫਿਰਕੇ ਦੇ ਵੱਖਰੇਵੇਂ ਦੇ ਸਭਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ | ਇਹ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦੇ ਕੈਂਸਰ ਪੀੜਤ ਅਧਿਆਪਕਾ ਨੂੰ ਨਾ ਤਾਂ ਜੀ. ਪੀ. ਫ਼ੰਡ ਦਿੱਤਾ ਤੇ ਨਾ ਹੀ ਮੈਡੀਕਲ ਬਿੱਲਾਂ ਦੀ ਕੀਤੀ ਅਦਾਇਗੀ

ਐੱਸ. ਏ. ਐੱਸ. ਨਗਰ, 27 ਜਨਵਰੀ (ਕੇ. ਐੱਸ. ਰਾਣਾ)-ਮੌਜੂਦਾ ਕਾਂਗਰਸ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਕੀਤੇ ਜਾ ਰਹੇ ਵਾਅਦਿਆਂ ਦੇ ਉਲਟ ਸਿੱਖਿਆ ਵਿਭਾਗ ਵਲੋਂ ਕੈਂਸਰ ਪੀੜਤ ਅਧਿਆਪਕਾ ਦੇ ਦੁੱਖਾਂ ਵਿਚ ਹੋਰ ਵੀ ਵਾਧਾ ਕੀਤਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਮਗਸੀਪਾ ਪੰਜਾਬ ਦੀ ਹੋਰਨਾਂ ਦੇਸ਼ਾਂ ਦੀ ਸਿਖਰਲੀ ਅਫ਼ਸਰਸ਼ਾਹੀ ਨੂੰ ਸਿਖ਼ਲਾਈ ਦੇਣ ਲਈ ਚੋਣ

ਚੰਡੀਗੜ੍ਹ, 27 ਜਨਵਰੀ (ਵਿਕਰਮਜੀਤ ਸਿੰਘ ਮਾਨ)-ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ) ਨੂੰ ਦੂਜੇ ਦੇਸ਼ਾਂ ਦੀ ਅਫ਼ਸਰਸ਼ਾਹੀ ਨੂੰ ਸਿਖਲਾਈ ਦੇਣ ਲਈ ਚੁਣਿਆ ਗਿਆ ਹੈ, ਜਿਸ ਤਹਿਤ ਇਸ ਨੇ ਅੱਜ ਦੇਸ਼ ਦੇ ਸਿਖਲਾਈ ਸੰਸਥਾਨਾਂ ਦੇ ਅਹਿਮ ਸਮੂਹ ਵਿਚ ...

ਪੂਰੀ ਖ਼ਬਰ »

ਪਿੰਡ ਭਾਂਖਰਪੁਰ ਨੇੜੇ ਵਾਪਰੇ ਹਾਦਸੇ 'ਚ ਪਤੀ-ਪਤਨੀ ਦੀ ਮੌਤ

ਡੇਰਾਬੱਸੀ, 26 ਜਨਵਰੀ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ 'ਤੇ ਸਥਿਤ ਪਿੰਡ ਭਾਂਖਰਪੁਰ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਪਤੀ-ਪਤਨੀ ਦੀ ਮੌਤ ਹੋ ਗਈ | ਪੁਲਿਸ ਨੇ ਅਣਪਛਾਤੇ ਕਾਰ ਚਾਲਕ ਿਖ਼ਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਮਿ੍ਤਕਾਂ ...

ਪੂਰੀ ਖ਼ਬਰ »

ਨਸ਼ਿਆਂ ਸਮੇਤ ਦੋ ਗਿ੍ਫ਼ਤਾਰ

ਚੰਡੀਗੜ੍ਹ, 27 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਸਥਾਨਕ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਇਕ ਔਰਤ ਸਮੇਤ ਦੋ ਲੋਕਾਂ ਨੂੰ ਨਸ਼ਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਮਲੋਆ ਪੁਲਿਸ ਸਟੇਸ਼ਨ ਦੀ ਟੀਮ ਨੇ ਮਲੋਆ ਦੇ ਰਹਿਣ ਵਾਲੇ ...

ਪੂਰੀ ਖ਼ਬਰ »

ਢਾਈ ਸਾਲਾ ਬੱਚੇ ਦੇ ਮੰੂਹ 'ਚ ਕੱਪੜਾ ਦੇ ਬੈੱਡ ਅੰਦਰ ਸੁੱਟਿਆ, ਦਮ ਘੁੱਟਣ ਨਾਲ ਬੱਚੇ ਦੀ ਮੌਤ

ਚੰਡੀਗੜ੍ਹ, 27 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 45 ਬੁੜੈਲ 'ਚ ਇਕ ਢਾਈ ਸਾਲ ਦੇ ਬੱਚੇ ਦੇ ਮੰੂਹ 'ਚ ਕੱਪੜਾ ਦੇ ਕੇ ਉਸ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਬੱਚੇ ਦੇ ਪਿਤਾ ਨੇ ਆਪਣੀ ਘਰ ਵਾਲੀ 'ਤੇ ਬੱਚੇ ਦੀ ਹੱਤਿਆ ਕਰਨ ਦੇ ਦੋਸ਼ ਲਗਾਏ ਹਨ ਜਿਸ ਦੇ ਬਾਅਦ ...

ਪੂਰੀ ਖ਼ਬਰ »

ਡਾ: ਆਰ. ਕੇ. ਧੀਮਾਨ ਪੀ. ਜੀ. ਆਈ. ਲਖਨਊ ਦੇ ਡਾਇਰੈਕਟਰ ਨਿਯੁਕਤ

ਚੰਡੀਗੜ੍ਹ, 27 ਜਨਵਰੀ (ਮਨਜੋਤ ਸਿੰਘ ਜੋਤ)-ਪੀ. ਜੀ. ਆਈ. ਚੰਡੀਗੜ੍ਹ ਦੇ ਹੈਪਾਟੋਲੋਜੀ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ: ਆਰ. ਕੇ. ਧੀਮਾਨ ਨੂੰ ਸੰਜੇ ਗਾਂਧੀ, ਪੀ. ਜੀ. ਆਈ. ਲਖਨਊ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ | ਡਾ: ਧੀਮਾਨ ਲਖਨਊ ਪੀ. ਜੀ. ਆਈ. ਦੇ ਸਾਬਕਾ ਵਿਦਿਆਰਥੀ ...

ਪੂਰੀ ਖ਼ਬਰ »

ਵਿਅਕਤੀ ਨੂੰ ਲੁੱਟਣ ਦੇ ਮਾਮਲੇ 'ਚ ਤਿੰਨ ਨਾਬਾਲਗਾਂ ਸਮੇਤ ਪੰਜ ਕਾਬੂ

ਚੰਡੀਗੜ੍ਹ, 27 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਰੇਲਵੇ ਸਟੇਸ਼ਨ ਤੋਂ ਮੌਲੀ ਜੱਗਰਾਂ ਜਾਂਦੀ ਸੜਕ 'ਤੇ ਜਾ ਰਹੇ ਇਕ 19 ਸਾਲਾ ਲੜਕੇ ਨਾਲ ਹੋਈ ਲੁੱਟ ਦੇ ਮਾਮਲੇ ਵਿਚ ਪੁਲਿਸ ਨੇ ਤਿੰਨ ਨਾਬਾਲਗਾਂ ਸਮੇਤ 5 ਲੜਕਿਆਂ ਨੂੰ ਕਾਬੂ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ...

ਪੂਰੀ ਖ਼ਬਰ »

ਵਿਆਹ ਦਾ ਝਾਂਸਾ ਦੇ ਕੇ ਜਬਰ-ਜਨਾਹ ਕਰਨ ਵਾਲਾ ਮੁਲਜ਼ਮ ਕਾਬੂ

ਪੰਚਕੂਲਾ, 27 ਜਨਵਰੀ (ਕਪਿਲ)-ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਪੰਚਕੂਲਾ ਦੇ ਮਹਿਲਾ ਥਾਣੇ ਦੀ ਪੁਲਿਸ ਵਲੋਂ ਮੁਲਜ਼ਮ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ | ਮੁਲਜ਼ਮ ਦੀ ਪਛਾਣ ਸਾਜਿਦ ਅਲੀ ਹੈ ਵਜੋਂ ਹੋਈ ਹੈ, ਜੋ ਜ਼ੀਰਕਪੁਰ ਦੇ ...

ਪੂਰੀ ਖ਼ਬਰ »

ਨਗਰ ਨਿਗਮ ਚੰਡੀਗੜ੍ਹ ਨੇ ਸੈਕਟਰ 17 ਦੀ ਆਪਣੀ ਇਮਾਰਤ 'ਚ ਗਣਤੰਤਰ ਦਿਵਸ ਮਨਾਇਆ

ਚੰਡੀਗੜ੍ਹ, 27 ਜਨਵਰੀ (ਆਰ.ਐਸ.ਲਿਬਰੇਟ)-ਨਗਰ ਨਿਗਮ ਚੰਡੀਗੜ੍ਹ ਨੇ ਸੈਕਟਰ 17 ਦੀ ਆਪਣੀ ਇਮਾਰਤ ਦੇ ਵਿਹੜੇ ਗਣਤੰਤਰ ਦਿਵਸ ਮਨਾਇਆ, ਸ੍ਰੀਮਤੀ ਰਾਜ ਬਾਲਾ ਮਲਿਕ ਮੇਅਰ ਨਗਰ ਨਿਗਮ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਕੌਮੀ ਝੰਡਾ ਲਹਿਰਾਇਆ | ਰਾਸ਼ਟਰੀ ਝੰਡਾ ਲਹਿਰਾਉਣ ...

ਪੂਰੀ ਖ਼ਬਰ »

ਪੀ. ਜੀ. ਆਈ. 'ਚ 5ਵੀਂ ਮੰਜ਼ਿਲ 'ਤੇ ਕੰਟੀਨ 'ਚ ਲੱਗੀ ਅੱਗ

ਚੰਡੀਗੜ੍ਹ, 27 ਜਨਵਰੀ (ਮਨਜੋਤ ਸਿੰਘ ਜੋਤ)-ਪੀ. ਜੀ. ਆਈ. ਵਿਖੇ ਨਹਿਰੂ ਹਸਪਤਾਲ ਵਿਚ ਪੰਜਵੀਂ ਮੰਜ਼ਿਲ 'ਤੇ ਸਥਿਤ ਡਾਕਟਰ ਕੰਟੀਨ ਵਿਚ ਅਚਾਨਕ ਲੱਗ ਗਈ, ਜਿਸ ਕਾਰਨ ਪੀ.ਜੀ.ਆਈ. ਵਿਚ ਹਫੜਾ-ਦਫੜੀ ਮੱਚ ਗਈ | ਸੂਚਨਾ ਮਿਲਣ ਤੋਂ ਬਾਅਦ ਪੀ.ਜੀ.ਆਈ. ਦੀ ਫਾਇਰ ਬਿ੍ਗੇਡ ਵਿਭਾਗ ਅਤੇ ...

ਪੂਰੀ ਖ਼ਬਰ »

ਰਾਹ ਜਾਂਦੀ ਔਰਤ ਦਾ ਬੈਗ ਝਪਟਣ ਵਾਲੇ ਦੋ ਗਿ੍ਫ਼ਤਾਰ

ਚੰਡੀਗੜ੍ਹ, 27 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਰਾਹ ਜਾਂਦੀ ਔਰਤ ਦਾ ਬੈਗ ਝਪਟਣ ਵਾਲੇ ਦੋ ਮੁਲਜ਼ਮਾਂ ਨੂੰ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਸੈਕਟਰ 40/ਸੀ ਦੇ ਰਹਿਣ ਵਾਲੇ ਅਰਵਿੰਦ ਰਾਏ ਤੇ ...

ਪੂਰੀ ਖ਼ਬਰ »

ਜਬਰ ਜਨਾਹ ਦੀ ਪੀੜਤ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਲਗਾਏ ਦੋਸ਼

ਚੰਡੀਗੜ੍ਹ, 27 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਸੰਗਰੂਰ ਦੀ ਰਹਿਣ ਵਾਲੀ ਇਕ ਲੜਕੀ ਨੇ ਖ਼ੁਦ ਨੂੰ ਜਬਰ ਜਨਾਹ ਪੀੜਤ ਦੱਸਦੇ ਹੋਏ ਪੰਜਾਬ ਪੁਲਿਸ 'ਤੇ ਮੁਲਜ਼ਮ ਲੜਕੇ ਿਖ਼ਲਾਫ਼ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ | ਚੰਡੀਗੜ੍ਹ ਪ੍ਰੈਸ ਕਲੱਬ ਵਿਚ ਕੀਤੀ ਇਕ ਪ੍ਰੈਸ ...

ਪੂਰੀ ਖ਼ਬਰ »

ਕੌਮੀ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਵਲੋਂ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ

ਚੰਡੀਗੜ੍ਹ, 27 ਜਨਵਰੀ (ਅਜੀਤ ਬਿਊਰੋ)-ਕੌਮੀ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਵਲੋਂ ਅੱਜ ਇੱਥੇ ਯੂ.ਟੀ. ਗੈਸਟ ਹਾਊਸ ਵਿਖੇ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਕੌਮੀ ਕਮਿਸ਼ਨ ਨੇ ਪੱਛੜੀਆਂ ...

ਪੂਰੀ ਖ਼ਬਰ »

ਸ਼ਰਾਬੀ ਹਾਲਤ 'ਚ ਛੱਪੜ 'ਚ ਡਿੱਗਣ ਕਾਰਨ ਨੌਜਵਾਨ ਦੀ ਮੌਤ

ਐੱਸ. ਏ. ਐੱਸ. ਨਗਰ, 27 ਜਨਵਰੀ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਸੈਕਟਰ-114 ਸਥਿਤ ਹੈਪੀ ਹੋਮਜ਼ 'ਚ ਰਹਿਣ ਵਾਲੇ ਇਕ ਨੌਜਵਾਨ ਦੀ ਛੱਪੜ 'ਚ ਡੁੱਬਣ ਕਰਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿ੍ਤਕ ਦੀ ਪਛਾਣ ਸ਼ਸ਼ੀ (22) ਜੋ ਕਿ ਮੂਲ ਰੂਪ 'ਚ ਜ਼ਿਲ੍ਹਾ ...

ਪੂਰੀ ਖ਼ਬਰ »

ਹੈਰੋਇਨ, ਡਰੱਗ ਮਨੀ ਤੇ ਗਹਿਣਿਆਂ ਸਮੇਤ ਗਿ੍ਫ਼ਤਾਰ 4 ਮੁਲਜ਼ਮਾਂ ਿਖ਼ਲਾਫ਼ ਚਾਰਜਸ਼ੀਟ ਦਾਖ਼ਲ

ਐੱਸ. ਏ. ਐੱਸ. ਨਗਰ, 27 ਜਨਵਰੀ (ਜਸਬੀਰ ਸਿੰਘ ਜੱਸੀ)-ਐੱਸ. ਟੀ. ਐੱਫ. ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਸਰਬਜੀਤ ਕੌਰ ਨਾਮਕ ਔਰਤ, ਉਸ ਦੇ ਪਤੀ ਕੁਲਦੀਪ ਸਿੰਘ ਉਰਫ਼ ਦੀਪਾ, ਗਗਨਦੀਪ ਸਿੰਘ ਉਰਫ਼ ਗਗਨ ਤੇ ਅਰੁਣ ਕੁਮਾਰ ਨੂੰ 370 ਗ੍ਰਾਮ ਹੈਰੋਇਨ, 2.50 ਲੱਖ ਰੁਪਏ ਦੀ ਡਰੱਗ ਮਨੀ ਤੇ ...

ਪੂਰੀ ਖ਼ਬਰ »

ਜ਼ੀਰਕਪੁਰ ਪੁਲਿਸ ਨੂੰ ਅਣਪਛਾਤੀ ਲਾਸ਼ ਮਿਲੀ

ਜ਼ੀਰਕਪੁਰ, 27 ਜਨਵਰੀ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਮਾਇਆ ਗਾਰਡਨ ਸੁਸਾਇਟੀ ਦੇ ਨੇੜੇ ਸਥਿਤ ਇਕ ਸਕੂਲ ਵਿਚੋਂ ਕਰੀਬ 32 ਸਾਲਾ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ | ਪੁਲਿਸ ਅਨੁਸਾਰ ਨੌਜਵਾਨ ਦਾ ਰੰਗ ਸਾਵਲਾ ਤੇ ਕੱਦ ਪੰਜ ਫੁੱਟ ਦੋ ਇੰਚ ਹੈ, ਜੋ ਕਿ ਸਿਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 14 ਸਾਲਾ ਲੜਕੇ ਦੀ ਮੌਤ, ਤਿੰਨ ਫੱਟੜ

ਲਾਲੜੂ, 27 ਜਨਵਰੀ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਸਥਾਨਕ ਆਈ. ਟੀ. ਆਈ. ਚੌਕ ਨੇੜੇ ਵਾਪਰੇ ਸੜਕ ਹਾਦਸੇ ਦੌਰਾਲ ਕਾਰ ਸਵਾਰ ਇਕ 14 ਸਾਲਾ ਲੜਕੇ ਦੀ ਮੌਤ ਹੋ ਗਈ ਹੈ, ਜਦਕਿ ਉਸ ਦੀ ਮਾਂ ਅਤੇ ਭੈਣ ਸਮੇਤ ਤਿੰਨ ਫੱਟੜ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ...

ਪੂਰੀ ਖ਼ਬਰ »

ਸ਼ਰਾਬ ਤਸਕਰੀ ਦੇ ਦੋਸ਼ ਹੇਠ ਔਰਤ ਿਖ਼ਲਾਫ਼ ਮਾਮਲਾ ਦਰਜ

ਜ਼ੀਰਕਪੁਰ, 27 ਜਨਵਰੀ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਹੇਠ ਇਕ ਔਰਤ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ਛਾਪੇ ਦੌਰਾਨ ਚੰਡੀਗੜ੍ਹ ਵਿਚ ਵਿਕਣਯੋਗ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ | ਮਾਮਲੇ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX