ਤਾਜਾ ਖ਼ਬਰਾਂ


ਬਜਟ ਇਜਲਾਸ : ਕੋਰੋਨਾ ਵਾਇਰਸ ਕਰਕੇ ਸਰਕਾਰ ਨੇ ਨਹੀਂ ਦਿੱਤੇ ਸਮਾਰਟ ਫ਼ੋਨ- ਅਮਨ ਅਰੋੜਾ
. . .  11 minutes ago
ਬਜਟ ਇਜਲਾਸ : ਸਪੀਕਰ ਨੇ ਪੱਖਪਾਤ ਕੀਤਾ, ਸਾਨੂੰ ਕਿਹਾ ਕਿ ਅਖੀਰ 'ਚ ਬੋਲਣ ਦਿਆਂਗੇ ਪਰ ਬੋਲਣ ਨਹੀਂ ਦਿੱਤਾ- ਮਜੀਠੀਆ
. . .  12 minutes ago
ਬਜਟ ਇਜਲਾਸ : ਟੀਨੂੰ ਤੇ ਹੋਰ ਅਕਾਲੀ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਬਾਰੇ ਸਰਕਾਰ ਤੇ ਮੁੱਖ ਮੰਤਰੀ ਕੋਲ ਕੋਈ ਜਵਾਬ ਨਹੀਂ
. . .  13 minutes ago
ਸੰਦੌੜ ਵਿਖੇ ਕਿਸਾਨ ਆਗੂਆਂ ਨੇ ਨਾਗਰਿਕਤਾ ਕਾਨੂੰਨ ਵਿਰੁੱਧ ਫੂਕਿਆ ਮੋਦੀ ਸਰਕਾਰ ਦਾ ਪੁਤਲਾ
. . .  19 minutes ago
ਸੰਦੌੜ, 26 ਫਰਵਰੀ (ਜਸਵੀਰ ਸਿੰਘ ਜੱਸੀ)- ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਦੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਜਿੰਦਰ ਸਿੰਘ ਹਥਨ ਦੀ ਅਗਵਾਈ...
ਉੱਤਰੀ ਪੂਰਬੀ ਦਿੱਲੀ ਦੇ ਚਾਂਦ ਬਾਗ ਇਲਾਕੇ 'ਚ ਖ਼ੁਫ਼ੀਆ ਬਿਊਰੋ ਦੇ ਅਧਿਕਾਰੀ ਦੀ ਮੌਤ 'ਤੇ ਦਿੱਲੀ ਹਾਈਕੋਰਟ ਨੇ ਜਤਾਈ ਚਿੰਤਾ
. . .  32 minutes ago
ਦਿੱਲੀ 'ਚ ਇੱਕ ਹੋਰ 1984 ਨਹੀਂ ਹੋਣ ਦੇਵਾਂਗੇ- ਹਾਈਕੋਰਟ
. . .  33 minutes ago
ਨਵੀਂ ਦਿੱਲੀ, 26 (ਜਗਤਾਰ ਸਿੰਘ)- ਦਿੱਲੀ ਹਿੰਸਾ ਮਾਮਲੇ 'ਤੇ ਅੱਜ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਨੇ ਕਿਹਾ ਕਿ ਦਿੱਲੀ 'ਚ ਇੱਕ ਹੋਰ...
ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀ ਕਰਨ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ - ਹਾਈਕੋਰਟ
. . .  43 minutes ago
ਨਵੀਂ ਦਿੱਲੀ, 26 ਫਰਵਰੀ - ਦਿੱਲੀ ਹਿੰਸਾ ਮਾਮਲੇ 'ਤੇ ਸੁਣਵਾਈ ਕਰਦਿਆ ਦਿੱਲੀ ਹਾਈਕੋਰਟ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਵੀ ਹਿੰਸਾ ਪ੍ਰਭਾਵਿਤ ਇਲਾਕਿਆਂ...
ਸੋਨੀਆ ਗਾਂਧੀ ਦਾ ਬਿਆਨ ਮੰਦਭਾਗਾ - ਜਾਵੜੇਕਰ
. . .  54 minutes ago
ਨਵੀਂ ਦਿੱਲੀ, 26 ਫਰਵਰੀ - ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਦਿੱਲੀ ਹਿੰਸਾ ਨੂੰ ਲੈ ਕੇ ਦਿੱਤੇ ਬਿਆਨ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਸੋਨੀਆ ਗਾਂਧੀ...
ਦਿੱਲੀ ਹਿੰਸਾ ਦੇ ਵਿਰੋਧ 'ਚ ਕਾਂਗਰਸ ਨੇ ਅੰਮ੍ਰਿਤਸਰ 'ਚ ਕੀਤਾ ਪ੍ਰਦਰਸ਼ਨ
. . .  58 minutes ago
ਅੰਮ੍ਰਿਤਸਰ, 26 ਫਰਵਰੀ (ਰਾਜੇਸ਼ ਸੰਧੂ)- ਅੱਜ ਅੰਮ੍ਰਿਤਸਰ 'ਚ ਕਾਂਗਰਸ ਪਾਰਟੀ ਵਲੋਂ ਦਿੱਲੀ 'ਚ ਹੋਈ ਹਿੰਸਾ ਨੂੰ ਲੈ ਕੇ ਮੋਦੀ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਸਾੜਿਆ ਗਿਆ। ਇਸ ਮੌਕੇ ਅੰਮ੍ਰਿਤਸਰ...
ਅਕਾਲੀ ਦਲ ਸੁਤੰਤਰ ਵੱਲੋਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਜਾਰੀ                             
. . .  1 minute ago
ਨਾਭਾ, 26 ਫਰਵਰੀ (ਕਰਮਜੀਤ ਸਿੰਘ) - ਅਕਾਲੀ ਦਲ ਸੁਤੰਤਰ ਵੱਲੋਂ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ  ਵੀ ਜਾਰੀ ਰਿਹਾ 1 ਧਰਨੇ ਵਿਚ ਬੁਲਾਰਿਆਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ...
ਦਿੱਲੀ ਹਿੰਸਾ : ਪ੍ਰਧਾਨ ਮੰਤਰੀ ਮੋਦੀ ਨੇ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ
. . .  about 1 hour ago
ਨਵੀਂ ਦਿੱਲੀ, 26 ਫਰਵਰੀ- ਦਿੱਲੀ ਹਿੰਸਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਸ ਸੰਬੰਧੀ ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, ''ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ...
ਦਿੱਲੀ ਦੇ ਚਾਂਦ ਬਾਗ ਇਲਾਕੇ 'ਚ ਮਿਲੀ ਖ਼ੁਫ਼ੀਆ ਬਿਊਰੋ ਦੇ ਅਫ਼ਸਰ ਦੀ ਲਾਸ਼
. . .  about 1 hour ago
ਨਵੀਂ ਦਿੱਲੀ, 26 ਫਰਵਰੀ- ਦਿੱਲੀ ਦੇ ਉੱਤਰੀ-ਪੂਰਬੀ ਜ਼ਿਲ੍ਹੇ ਦੇ ਚਾਂਦ ਬਾਗ ਇਲਾਕੇ 'ਚ ਖ਼ੁਫ਼ੀਆ ਬਿਊਰੋ (ਆਈ. ਬੀ.) ਦੇ ਅਫ਼ਸਰ ਅੰਕਿਤ ਸ਼ਰਮਾ ਦੀ ਲਾਸ਼ ਮਿਲੀ ਹੈ। ਹਾਲਾਂਕਿ ਇਸ ਲਾਸ਼...
ਦਿੱਲੀ ਹਿੰਸਾ ਲਈ ਗ੍ਰਹਿ ਮੰਤਰੀ ਜ਼ਿੰਮੇਵਾਰ, ਅਸਤੀਫ਼ਾ ਦੇਣ- ਸੋਨੀਆ ਗਾਂਧੀ
. . .  about 1 hour ago
ਨਵੀਂ ਦਿੱਲੀ, 26 ਫਰਵਰੀ- ਦਿੱਲੀ 'ਚ ਭੜਕੀ ਹਿੰਸਾ 'ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਇਸ ਦੇ ਲਈ ਭਾਜਪਾ ਨੇਤਾਵਾਂ...
ਲੁਟੇਰਿਆਂ ਨੇ ਘਰ 'ਚ ਦਾਖ਼ਲ ਹੋ ਕੇ ਪਰਿਵਾਰ 'ਤੇ ਕੀਤਾ ਹਮਲਾ, ਤਿੰਨ ਮੈਂਬਰ ਜ਼ਖ਼ਮੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ, 26 ਫਰਵਰੀ (ਰਣਜੀਤ ਸਿੰਘ ਢਿੱਲੋਂ, ਬਲਦੇਵ ਸਿੰਘ ਘੱਟੋਂ)- ਬੀਤੀ ਦੇਰ ਰਾਤ ਗਿੱਦੜਬਾਹਾ ਦੇ ਨੇੜਲੇ ਪਿੰਡ ਹੁਸਨਰ 'ਚ ਬੇਖ਼ੌਫ਼ ਲੁਟੇਰਿਆਂ ਵਲੋਂ ਇਕ ਪਰਿਵਾਰ 'ਤੇ ਹਮਲਾ ਕਰ ਦਿੱਤਾ ਗਿਆ। ਲੁਟੇਰਿਆਂ...
ਮਹਿਬੂਬਾ ਨੂੰ ਹਿਰਾਸਤ 'ਚ ਰੱਖਣ 'ਤੇ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਤੋਂ ਮੰਗਿਆ ਜਵਾਬ
. . .  about 2 hours ago
ਨਵੀਂ ਦਿੱਲੀ, 26 ਫਰਵਰੀ- ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਨੇਤਾ ਮਹਿਬੂਬਾ ਮੁਫ਼ਤੀ ਨੂੰ ਜਨਤਕ ਸੁਰੱਖਿਆ ਕਾਨੂੰਨ (ਪੀ. ਐੱਸ. ਏ.) ਤਹਿਤ ਹਿਰਾਸਤ...
ਦਵਾਈਆਂ ਦੇ ਮਾਮਲੇ 'ਚ ਕੈਬਨਿਟ ਮੰਤਰੀ ਬਲਬੀਰ ਸਿੱਧੂ ਵਲੋਂ ਸਫ਼ਾਈ
. . .  about 2 hours ago
ਨਦੀ 'ਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, 24 ਲੋਕਾਂ ਦੀ ਮੌਤ
. . .  about 2 hours ago
ਸਾਲਾਨਾ ਪ੍ਰੀਖਿਆਵਾਂ 'ਚ ਨਕਲ ਰੋਕਣ ਸੰਬੰਧੀ ਐੱਸ. ਸੀ. ਈ. ਆਰ. ਟੀ. ਵਲੋਂ ਸਕੂਲ ਮੁਖੀਆਂ ਨਾਲ ਕੀਤੀ ਜਾਵੇਗੀ ਬੈਠਕ
. . .  about 2 hours ago
ਸੁਪਰੀਮ ਕੋਰਟ 'ਚ ਸ਼ਾਹੀਨ ਬਾਗ ਮਾਮਲੇ 'ਤੇ ਸੁਣਵਾਈ 23 ਮਾਰਚ ਤੱਕ ਲਈ ਟਲੀ
. . .  about 3 hours ago
ਪੰਜਾਬ 'ਚ ਖੁੱਲ੍ਹ ਕੇ ਸ਼ਰਾਬ ਸਮਗਲਿੰਗ ਹੋ ਰਹੀ ਹੈ, ਸਪਲਾਈ ਵਧੇਰੇ ਅਰੁਣਾਚਲ ਪ੍ਰਦੇਸ਼ ਲਈ- ਅਮਨ ਅਰੋੜਾ
. . .  about 3 hours ago
ਬਜਟ ਇਜਲਾਸ : ਆਸ਼ੂ ਦੇ ਮਾਮਲੇ 'ਤੇ ਅਸੀਂ ਹਾਈਕੋਰਟ ਜਾਵਾਂਗੇ, ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਅਸੀਂ ਪਿੱਛੇ ਨਹੀਂ ਹਟਾਂਗੇ- ਹਰਪਾਲ ਚੀਮਾ
. . .  about 3 hours ago
ਜਲੰਧਰ 'ਚ ਪੰਜਾਬੀ ਜਾਗ੍ਰਿਤੀ ਮਾਰਚ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ
. . .  about 3 hours ago
ਬਜਟ ਇਜਲਾਸ : ਸ਼ਰਾਬ ਕਾਰਪੋਰੇਸ਼ਨ ਦੇ ਪ੍ਰਾਈਵੇਟ ਮੈਂਬਰ ਬਿੱਲ ਨੂੰ ਰੱਦ ਕਰਨ ਵਿਰੁੱਧ 'ਆਪ' ਵਲੋਂ ਸਦਨ 'ਚ ਵਾਕ ਆਊਟ
. . .  about 3 hours ago
ਬਜਟ ਇਜਲਾਸ : ਵਿਰੋਧੀ ਧਿਰਾਂ ਨੇ ਫਿਰ ਕੈਪਟਨ ਸਰਕਾਰ ਖ਼ਿਲਾਫ਼ ਕੀਤਾ ਵਿਖਾਵਾ
. . .  about 3 hours ago
ਬਜਟ ਇਜਲਾਸ : ਜਿਸ ਤਰ੍ਹਾਂ ਅਕਾਲੀ ਰਾਜ 'ਚ ਮਾਫ਼ੀਆ ਰਾਜ ਸੀ, ਓਹੀ ਮਾਫ਼ੀਆ ਰਾਜ ਹੁਣ ਵੀ ਹੈ- ਚੀਮਾ
. . .  about 3 hours ago
ਬਜਟ ਇਜਲਾਸ : ਸਪੀਕਰ ਸਾਹਬ ਮੈਨੂੰ ਅਜੇ ਤੱਕ ਸਵਾਲ ਦਾ ਜਵਾਬ ਨਹੀਂ ਆਇਆ- ਵਿਧਾਇਕ ਨਾਭਾ
. . .  about 3 hours ago
ਮਜੀਠੀਆ ਵਲੋਂ ਨਸ਼ਾ ਛੁਡਾਊ ਕੇਂਦਰਾਂ 'ਚ ਦਵਾਈਆਂ ਦਾ ਘਪਲਾ ਕਰਨ 'ਤੇ ਬਲਬੀਰ ਸਿੱਧੂ ਨੂੰ ਬਰਖ਼ਾਸਤ ਕਰਨ ਦੀ ਮੰਗ
. . .  about 3 hours ago
ਬਜਟ ਇਜਲਾਸ : ਅਕਾਲੀ-ਭਾਜਪਾ ਵਿਧਾਇਕਾਂ ਨੇ ਸਦਨ 'ਚੋਂ ਕੀਤਾ ਵਾਕ ਆਊਟ
. . .  1 minute ago
ਦਿੱਲੀ ਹਿੰਸਾ 'ਤੇ ਬੋਲੇ ਕੇਜਰੀਵਾਲ- ਪੁਲਿਸ ਸ਼ਾਂਤੀ ਬਹਾਲੀ 'ਚ ਅਸਫਲ, ਫੌਜ ਨੂੰ ਬੁਲਾਉਣ ਦੀ ਲੋੜ
. . .  about 4 hours ago
ਪੁਲਵਾਮਾ 'ਚ ਅੱਤਵਾਦੀ ਫੰਡਿੰਗ ਮਾਮਲੇ 'ਚ ਐੱਨ. ਆਈ. ਏ. ਵਲੋਂ ਛਾਪੇਮਾਰੀ
. . .  about 4 hours ago
ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਜਾਰੀ
. . .  about 4 hours ago
ਸੀ. ਸੀ. ਐੱਸ. ਦੀ ਬੈਠਕ ਅੱਜ, ਐੱਨ. ਐੱਸ. ਏ. ਡੋਭਾਲ ਵੀ ਲੈਣਗੇ ਹਿੱਸਾ
. . .  about 5 hours ago
ਦਿੱਲੀ ਹਿੰਸਾ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 18
. . .  about 5 hours ago
ਕਾਰ ਤੇ ਬੱਸ ਦੀ ਟੱਕਰ 'ਚ 5 ਮੌਤਾਂ
. . .  about 6 hours ago
ਦਿੱਲੀ ਹਿੰਸਾ 'ਚ ਮਰਨ ਵਾਲਿਆ ਦੀ ਗਿਣਤੀ ਹੋਈ 17
. . .  about 6 hours ago
ਦਿੱਲੀ ਹਿੰਸਾ 'ਤੇ ਹਾਈਕੋਰਟ 'ਚ ਅੱਧੀ ਰਾਤ ਨੂੰ ਹੋਈ ਸੁਣਵਾਈ
. . .  about 6 hours ago
ਦੱਖਣੀ ਕੋਰੀਆ 'ਚ ਅਮਰੀਕੀ ਫ਼ੌਜ ਨੇ ਕੋਰੋਨਾ ਵਾਈਰਸ ਦੇ ਪਹਿਲੇ ਕੇਸ ਦੀ ਕੀਤੀ ਪੁਸ਼ਟੀ
. . .  about 6 hours ago
ਬੈਂਗਲੁਰੂ 'ਚ ਅੱਜ ਸ਼ੁਰੂ ਹੋਵੇਗਾ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ
. . .  about 6 hours ago
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 7 hours ago
ਖੋਲੇ ਗਏ ਦਿੱਲੀ ਮੈਟਰੋ ਸਟੇਸ਼ਨਾਂ ਦੇ ਸਾਰੇ ਗੇਟ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਅਣਪਛਾਤੇ ਵਾਹਨ ਦੀ ਲਪੇਟ ਚ ਆ ਕੇ ਨੌਜਵਾਨ ਦੀ ਮੌਤ
. . .  1 day ago
ਰਾਸ਼ਟਰਪਤੀ ਭਵਨ ਪੁੱਜੇ ਟਰੰਪ
. . .  1 day ago
ਗ੍ਰਹਿ ਮੰਤਰੀ ਨੇ ਰਤਨ ਲਾਲ ਦੇ ਪਰਿਵਾਰ ਨੂੰ ਲਿਖਿਆ ਪੱਤਰ, ਪ੍ਰਗਟਾਇਆ ਦੁੱਖ
. . .  1 day ago
ਦਿੱਲੀ 'ਚ ਹਾਲਾਤ ਕਾਬੂ ਹੇਠ - ਦਿੱਲੀ ਪੁਲਿਸ
. . .  1 day ago
ਦਿੱਲੀ ਹਿੰਸਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ 10 ਹੋਈ , 3 ਪੱਤਰਕਾਰਾਂ 'ਤੇ ਵੀ ਹੋਏ ਹਮਲੇ
. . .  1 day ago
ਧਾਰਮਿਕ ਆਜ਼ਾਦੀ 'ਤੇ ਹੋਈ ਗੱਲ - ਟਰੰਪ
. . .  1 day ago
ਬੰਗਾ 'ਚ ਪੁਲਸ ਨੇ ਪੰਜ ਸ਼ੱਕੀ ਹਿਰਾਸਤ 'ਚ ਲਏ
. . .  1 day ago
ਪ੍ਰਧਾਨ ਮੰਤਰੀ ਮੋਦੀ ਨਾਲ ਚੰਗੇ ਰਿਸ਼ਤੇ - ਟਰੰਪ
. . .  1 day ago
ਹਵਾਰਾ ਕਮੇਟੀ 29 ਫ਼ਰਵਰੀ ਨੂੰ ਦੇਵੇਗੀ ਨਾਭਾ ਜੇਲ੍ਹ ਅੱਗੇ ਧਰਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 15 ਮਾਘ ਸੰਮਤ 551
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਬਠਿੰਡਾ /ਮਾਨਸਾ

ਬਠਿੰਡਾ 'ਚ ਗਣਤੰਤਰ ਦਿਵਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲਹਿਰਾਇਆ ਤਿਰੰਗਾ ਝੰਡਾ

ਬਠਿੰਡਾ, 27 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਅੱਜ 71ਵੇਂ ਗਣਤੰਤਰ ਦਿਵਸ ਮੌਕੇ ਬਠਿੰਡਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੌਮੀ ਝੰਡਾ ਲਹਿਰਾਇਆ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਬੀ.ਸ੍ਰੀਨਿਵਾਸਨ ਅਤੇ ਐਸ. ਐਸ. ਪੀ. ਡਾ. ਨਾਨਕ ਸਿੰਘ ਸਮੇਤ ਪਰੇਡ ਦਾ ਨਿਰੀਖਣ ਕੀਤਾ ਤੇ ਮੁੱਖ ਮਹਿਮਾਨ ਸ: ਸਿੱਧੂ ਨੇ ਪਰੇਡ ਕਮਾਂਡਰ ਡੀ. ਐਸ. ਪੀ. ਅਸਵੰਤ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਵਿੰਗ, ਪੰਜਾਬ ਹੋਮ ਗਾਰਡਜ਼, ਐਨ. ਸੀ. ਸੀ., ਸਕਾਊਟਸ ਅਤੇ ਗਰਲ ਗਾਈਡ ਦੀਆਂ ਟੁਕੜੀਆਂ ਤੋਂ ਸਲਾਮੀ ਲਈ | ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ: ਸਿੱਧੂ ਨੇ ਜ਼ਿਲ੍ਹਾ ਵਾਸੀਆਂ ਨੂੰ ਗਣਤੰਤਰਤਾ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਇਸ ਇਤਿਹਾਸਕ ਮੌਕੇ ਪੰਜਾਬ ਅਤੇ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਵਚਨਵੱਧਤਾ, ਆਤਮ ਸਮਰਪਣ ਅਤੇ ਪੂਰੇ ਭਰੋਸੇ ਤੇ ਸ਼ਿੱਦਤ ਨਾਲ ਕੰਮ ਕਰਨ ਲਈ ਪ੍ਰੇਰਿਆ | ਸ: ਸਿੱਧੂ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਅਤੇ ਦੇਸ਼ ਨੂੰ ਇੱਕ ਮਾਲਾ 'ਚ ਪਰੋਣ ਵਾਲਾ ਸੰਵਿਧਾਨ ਦੇਣ ਵਾਲੇ ਭਾਰਤ ਦੇ ਸੰਵਿਧਾਨ ਸਭਾ ਦੇ ਸਮੂਹ ਮੈਂਬਰਾਂ ਅਤੇ ਸੰਵਿਧਾਨ ਸਭਾ ਦੇ ਮੁਖੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ, ਦੇਸ਼ ਦੀ ਫ਼ੌਜ, ਅਰਧ ਸੈਨਿਕ ਬਲਾਂ ਅਤੇ ਸੂਬਿਆਂ ਦੇ ਪੁਲਿਸ ਬਲਾਂ ਵੱਲੋਂ ਦੇਸ਼ ਦੀ ਗਣਤੰਤਰਤਾ ਅਤੇ ਸੰਵਿਧਾਨ ਦੀ ਰਾਖੀ ਲਈ ਕੀਤੇ ਬਲੀਦਾਨ ਨੂੰ ਵੀ ਸਿਜਦਾ ਕੀਤਾ | ਸ: ਸਿੱਧੂ ਨੇ ਕਿਹਾ ਕਿ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸਾਡੇ ਮੁਲਕ ਨੂੰ ਧਰਮ ਨਿਰਪੱਖ ਅਤੇ ਜ਼ਮਹੂਰੀ ਗਣਰਾਜ ਕਿਹਾ ਗਿਆ ਹੈ, ਧਰਮ ਨਿਰਪੱਖਤਾ ਅਤੇ ਜ਼ਮਹੂਰੀਅਤ ਸਾਡੇ ਮੁਲਕ ਦੀ ਰੂਹ ਹੈ, ਜਿਸ ਨੂੰ ਬਚਾਉਣਾ ਸਾਡੇ ਸਾਰਿਆਂ ਦਾ ਮੁੱਢਲਾ ਫ਼ਰਜ਼ ਹੈ | ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਪਛੜੇ ਵਰਗਾਂ ਦੇ ਵਿਕਾਸ ਲਈ ਵਚਨਬੱਧ ਹੈ | ਉਨ੍ਹਾਂ ਬਠਿੰਡਾ ਸ਼ਹਿਰ ਦੀ ਟ੍ਰੈਫਿਕ ਵਿਵਸਥਾ 'ਚ ਸੁਧਾਰ ਦੀ ਸ਼ਲਾਘਾ ਕਰਦਿਆਂ ਬਠਿੰਡਾ ਪੁਲਿਸ ਨੂੰ ਇਸ ਦੀ ਵਧਾਈ ਦਿੱਤੀ | ਸ: ਸਿੱਧੂ ਨੇ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਲਗਾਏ ਗਏ ਮੈਡੀਸਨਲ ਪਲਾਂਟ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਸ: ਸਿੱਧੂ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕਈ ਪ੍ਰਾਜੈਕਟ ਆਰੰਭੇ ਹਨ, ਜਿਨ੍ਹਾਂ 'ਚ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 45.89 ਲੱਖ ਲਾਭਪਾਤਰੀ ਪਰਿਵਾਰਾਂ (ਰਾਜ ਦੀ ਆਬਾਦੀ ਦਾ 75 ਫ਼ੀਸਦੀ ਤੋਂ ਵੱਧ) ਨੂੰ ਇਸ ਸਕੀਮ ਅਧੀਨ ਸ਼ਾਮਲ ਕੀਤਾ ਗਿਆ ਹੈ, ਜੋ ਕਿ 206 ਸਰਕਾਰੀ ਅਤੇ 475 ਨਿੱਜੀ ਸੂਚੀਬੱਧ ਹਸਪਤਾਲਾਂ ਵਿੱਚ ਪ੍ਰਤੀ ਸਾਲ 5 ਲੱਖ ਰੁਪਏ ਤਕ ਪ੍ਰਤੀ ਪਰਿਵਾਰ ਕੈਸ਼ਲੈੱਸ ਸਿਹਤ ਬੀਮਾ ਇਲਾਜ ਮੁਹੱਈਆ ਕਰਵਾਉਂਦੀ ਹੈ | ਇਸ ਬੀਮਾ ਯੋਜਨਾ ਅਧੀਨ ਹੁਣ ਤੱਕ 146.17 ਕਰੋੜ ਰੁਪਏ ਦੀ ਲਾਗਤ ਨਾਲ 1 ਲੱਖ 27 ਹਜ਼ਾਰ 619 ਮਰੀਜ਼ਾਂ ਨੂੰ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿਸ ਵਿਚ 2320 ਮਰੀਜ਼ਾਂ ਨੇ ਦਿਲ ਦੇ ਅਪਰੇਸ਼ਨ, 3522 ਬਜ਼ੁਰਗਾਂ ਨੇ ਆਪਣੇ ਗੋਡੇ ਬਦਲਵਾਏ ਅਤੇ 2066 ਕੈਂਸਰ ਮਰੀਜ਼ਾਂ ਨੂੰ ਮੁਫ਼ਤ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਕਿਸਾਨਾਂ ਦੀਂ ਕਰਜ਼ਾ ਮੁਆਫ਼ੀ ਸਬੰਧੀ ਵੀ ਜਾਣਕਾਰੀ ਦਿੱਤੀ | ਸਮਾਗਮ ਦੌਰਾਨ ਸ਼੍ਰੀ ਸਿੱਧੂ ਨੇ ਲੋੜਵੰਦਾਂ ਨੂੰ ਟਰਾਈ ਸਾਈਕਲ ਤੇ ਸਿਲਾਈ ਮਸ਼ੀਨਾਂ ਵੰਡੀਆਂ ਅਤੇ ਆਜ਼ਾਦੀ ਘੁਲਾਟੀਆਂ ਤੇ ਜੰਗੀ ਵਿਧਵਾਵਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ |
ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤਾਂ 'ਤੇ ਪੇਸ਼ਕਾਰੀਆਂ-ਉੱਥੇ ਪੁਲਿਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਸਨਾਸਟਿਕ ਸ਼ੋਅ ਅਤੇ ਸਰਕਾਰੀ ਹਾਈ ਸਕੂਲ ਗਿੱਲ ਪੱਤੀ, ਮਹੰਤ ਗੁਰਬੰਤਾ ਦਾਸ ਸਕੂਲ, ਸਿਲਵਰ ਓਕਸ ਸਕੂਲ, ਸਮਾਰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੱਦਾ, ਪੁਲਿਸ ਪਬਲਿਕ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀ ਬਾਂਦਰ, ਦਿੱਲੀ ਪਬਲਿਕ ਸਕੂਲ, ਜੇ.ਐਸ. ਪੈਰਾਮਾਊਾਟ ਸਕੂਲ ਅਤੇ ਪੁਲਿਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਦੇਸ਼ ਭਗਤੀ ਦੇ ਗੀਤਾਂ 'ਤੇ ਕੋਰੀਓਗ੍ਰਾਫ਼ੀ ਕੀਤੀ | ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ (ਲੜਕੀਆਂ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਜੇ ਨਗਰ, ਐਸ.ਡੀ. ਸਕੂਲ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਐਮ.ਐਚ.ਆਰ. ਸਕੂਲ ਪਰਸਰਾਮ ਨਗਰ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਅਤੇ ਆਦਰਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦੇਸਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਸਕੂਲ, ਐਸ.ਐਸ.ਡੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਦਸਮੇਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਐਮ.ਐਚ.ਆਰ. ਸਕੂਲ, ਗੁਰੂ ਕਾਸ਼ੀ ਪਬਲਿਕ ਸਕੂਲ, ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਨੇ ਸਾਂਝੇ ਤੌਰ 'ਤੇ ਭੰਗੜੇ ਦੀ ਪੇਸ਼ਕਾਰੀ ਦਿੱਤੀ | ਅੰਤ ਵਿਚ ਬਠਿੰਡਾ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਨ ਪੇਸ਼ ਕੀਤਾ |
ਸੁਖਾਨੰਦ ਕਾਲਜ ਵਿਚ ਮਤਦਾਤਾ ਜਾਗਰੂਕਤਾ ਅਤੇ ਗਣਤੰਤਰ ਦਿਵਸ ਮਨਾਏ
ਭਗਤਾ ਭਾਈਕਾ, (ਸੁਖਪਾਲ ਸਿੰਘ ਸੋਨੀ)- ਰਾਸ਼ਟਰੀ ਮਤਦਾਤਾ ਦਿਵਸ ਅਤੇ ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਵਿਖੇ ਕਾਲਜ ਦੀ ਡਾ. ਭੀਮ ਰਾਓ ਅੰਬੇਡਕਰ ਸੁਸਾਇਟੀ ਦੁਆਰਾ ਸਮਾਗਮ ਕਰਵਾਇਆ ਗਿਆ ਕੀਤਾ ਗਿਆ | ਸਮਾਗਮ ਦੌਰਾਨ ਸਹਾਇਕ ਪ੍ਰੋਫ਼ੈਸਰ ਅਤੇ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ, ਪਰਮਿੰਦਰਜੀਤ ਕੌਰ ਨੇ ਭਾਰਤੀ ਸੰਵਿਧਾਨ ਦੇ ਇਤਿਹਾਸਕ ਪਿਛੋਕੜ ਅਤੇ ਭੀਮ ਰਾਓ ਅੰਬੇਡਕਰ ਦੇ ਅਮੁੱਲ ਯੋਗਦਾਨ ਉੱਪਰ ਵਿਸਥਾਰ ਨਾਲ ਚਾਨਣਾ ਪਾਇਆ | ਵਿਦਿਆਰਥਣ ਸੁਖਪ੍ਰੀਤ ਕੌਰ, ਸੁਮਨਦੀਪ ਕੌਰ, ਕੁਲਦੀਪ ਕੌਰ ਅਤੇ ਮਨਦੀਪ ਕੌਰ ਨੇ ਆਪਣੇ ਮਤਾਧਿਕਾਰ ਦੀ ਸੁਯੋਗ ਵਰਤੋਂ ਤੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ | ਸਹਾਇਕ ਪ੍ਰੋਫ਼ੈਸਰ ਸਤਵਿੰਦਰ ਕੌਰ, ਅਨੁਪਮ ਅਤੇ ਗੁਰਮੀਤ ਕੌਰ ਨੇ ਇਨ੍ਹਾਂ ਰਾਸ਼ਟਰੀ ਦਿਵਸਾਂ ਦੇ ਉੱਚ ਮਨੋਰਥ ਤੋਂ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ ਗਿਆ | ਵਿਦਿਆਰਥਣ ਸੁਖਦੀਪ ਕੌਰ ਅਤੇ ਮੈਡਮ ਗੁਰਮੀਤ ਕੌਰ ਦੇ ਦੇਸ਼-ਭਗਤੀ ਦੇ ਗੀਤਾਂ ਰਾਹੀਂ ਭਾਰਤੀ ਗਣਤੰਤਰ ਦੇ ਨਿਰਮਾਣ ਵਿਚ ਬਲਿਦਾਨਾਂ ਨੂੰ ਮੁੜ ਯਾਦ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ. ਸੁਖਵਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਦੇਸ਼ ਦੇ ਹਿੱਤ ਲਈ ਉੱਚਿਤ ਉਮੀਦਵਾਰ ਦੀ ਚੋਣ ਲਈ ਨਿਰਪੱਖ ਮਤਦਾਨ ਲਈ ਪ੍ਰੇਰਿਆ |
ਕਾਲਾਂਵਾਲੀ 'ਚ ਮਨਾਇਆ ਗਿਆ ਗਣਤੰਤਰ ਦਿਵਸ
ਕਾਲਾਂਵਾਲੀ, (ਭੁਪਿੰਦਰ ਪੰਨੀਵਾਲੀਆ)- ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਾਲਾਂਵਾਲੀ ਵਿਚ ਗਣਤੰਤਰ ਦਿਵਸ ਸਮਾਰੋਹ ਵੱਡੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਰੋਹ ਵਿਚ ਕਾਲਾਂਵਾਲੀ ਦੇ ਐਸ.ਡੀ.ਐਮ. ਨਿਰਮਲ ਨਾਗਰ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹੋਏ ਪਰੇਡ ਨੂੰ ਸਲਾਮੀ ਦਿੱਤੀ | ਸਮਾਰੋਹ ਤੋਂ ਪਹਿਲਾਂ ਐਸਡੀਐਮ ਨੇ ਸ਼ਹੀਦ ਉਧਮ ਸਿੰਘ ਪਾਰਕ ਵਿਚ ਉਧਮ ਸਿੰਘ, ਸ਼ਹੀਦ ਭਗਤ ਸਿੰਘ ਮਾਰਕੀਟ ਵਿਚ ਸਥਿਤ ਸ਼ਹੀਦ ਭਗਤ ਸਿੰਘ ਅਤੇ ਔਢਾਂ ਕੈਂਚੀਆਂ ਉੱਤੇ ਸਥਿਤ ਕ੍ਰਾਂਤੀਵਾਦੀ ਚੌਾਕ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ 'ਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਨਮਨ ਕੀਤਾ | ਪ੍ਰੋਗਰਾਮ ਵਿਚ ਮੰਚ ਸੰਚਾਲਨ ਅਧਿਆਪਕ ਰਵੀ ਸਾਗਰ ਅਤੇ ਮਨੋਹਰ ਖਣਗਵਾਲ ਨੇ ਕੀਤਾ | ਇਸ ਮੌਕੇ ਐਸ.ਡੀ.ਐਮ. ਨਿਰਮਲ ਨਾਗਰ ਨੇ ਮੌਜੂਦ ਲੋਕਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਦੇਸ਼ ਦੀ ਆਜ਼ਾਦੀ ਲਈ ਆਪਣੇ ਪ੍ਰਾਣਾਂ ਦੀ ਬਲੀ ਦੇਣ ਵਾਲੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਮੌਜੂਦ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਮਨ ਕੀਤਾ | ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਸੱਭਿਆਚਾਰਕ ਅਤੇ ਦੇਸ਼ ਭਗਤੀ ਉੱਤੇ ਪ੍ਰੋਗਰਾਮ ਪੇਸ਼ ਕੀਤਾ | ਉਥੇ ਹੀ ਵਣ ਵਿਭਾਗ, ਸਿਹਤ ਵਿਭਾਗ, ਜਨ ਸਿਹਤ ਵਿਭਾਗ, ਪੰਚਾਇਤ ਵਿਭਾਗ, ਖੇਤੀਬਾੜੀ ਵਿਭਾਗ ਆਦਿ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਵਿਭਾਗ ਨਾਲ ਸੰਬੰਧਿਤ ਝਾਕੀਆਂ ਪੇਸ਼ ਕੀਤੀਆਂ | ਇਸ ਮੌਕੇ ਉੱਤੇ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ 'ਤੇ ਵਧੀਆ ਕੰਮ ਕਰਨ ਵਾਲੇ ਅਧਿਆਪਕਾਂ ਅਤੇ ਹੋਣਹਾਰ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਉੱਤੇ ਤਹਿਸੀਲਦਾਰ ਭੂਵਨੇਸ਼ ਕੁਮਾਰ, ਬਲਾਕ ਸਿੱਖਿਆ ਅਧਿਕਾਰੀ ਹਰਮੇਲ ਸਿੰਘ, ਨਾਇਬ ਤਹਿਸੀਲਦਾਰ ਰਣ ਸਿੰਘ, ਬੀਡੀਓ ਬਲਰਾਜ ਸਿੰਘ, ਸਕੱਤਰ ਸੰਦੀਪ ਸੌਲੰਕੀ, ਥਾਣਾ ਮੁਖੀ ਵਜ਼ੀਰ ਸਿੰਘ, ਵਣ ਅਧਿਕਾਰੀ ਰਮਨ ਮਲਹਾਨ, ਮਹਿੰਦਰ ਸਿੰਘ ਜਾਂਦੂ, ਜਨ ਸਿਹਤ ਵਿਭਾਗ ਦੇ ਐਸਡੀਓ ਰਾਏ ਸਿੰਘ ਸਿੱਧੂ, ਪਿ੍ੰਸੀਪਲ ਰਾਜਨ ਕੁਮਾਰ, ਸਕੱਤਰ ਦੀਪਕ ਕੁਮਾਰ, ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਓਮ ਪ੍ਰਕਾਸ਼ ਵਾਜਪੇਈ, ਸਕੱਤਰ ਮਨੋਜ ਦਹੀਆ, ਨਗਰ ਪਾਲਿਕਾ ਦੇ ਐਸਆਈ ਅਵਿਨਾਸ਼ ਸਿੰਗਲਾ, ਡਾ. ਭੂਸ਼ਣ ਗਰਗ, ਸਾਬਕਾ ਪ੍ਰਧਾਨ ਮੰਗਤ ਨਾਗਰ, ਨਗਰ ਕੌਾਸਲਰ ਸੰਦੀਪ ਵਰਮਾ, ਲਖਵੀਰ ਸਿੰਘ, ਪੂਰਨ ਚੰਦ ਸੈਨ, ਅਲਕਾ ਨਾਰੰਗ, ਅਪਜੀਤ ਸਿੰਘ ਸਰਪੰਚ ਪ੍ਰਤੀਨਿਧੀ, ਪੰਚ ਮਨਜੀਤ ਸਿੰਘ, ਅਮਿਤ ਜਿੰਦਲ ਸਮੇਤ ਕਈ ਪਤਵੰਤੇ ਵਿਅਕਤੀ ਮੌਜੂਦ ਸਨ |
ਗਣਤੰਤਰ ਦਿਵਸ ਮੌਕੇ ਐਸ.ਡੀ.ਐਮ ਫੂਲ ਨੇ ਲਹਿਰਾਇਆ ਝੰਡਾ
ਰਾਮਪੁਰਾ ਫੂਲ, (ਗੁਰਮੇਲ ਸਿੰਘ ਵਿਰਦੀ)- ਗਣਤੰਤਰ ਦਿਵਸ ਦੇ ਮੌਕੇ 'ਤੇ ਸਥਾਨਕ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਐਸ.ਡੀ.ਐਮ. ਫੂਲ ਬ੍ਰ: ਖ਼ੁਸ਼ਦਿਲ ਸਿੰਘ ਸੰਧੂ ਨੇ ਝੰਡਾ ਲਹਿਰਾਉਣ ਉਪਰੰਤ ਹਥਿਆਰਬੰਦ ਦਸਤਿਆਂ ਤੋਂ ਸਲਾਮੀ ਲਈ | ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਵਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮਨਮੋਹ ਲਿਆ | ਆਪਣੇ ਸੰਬੋਧਨ ਵਿਚ ਐਸ.ਡੀ.ਐਮ. ਸੰਧੂ ਨੇ ਕਿਹਾ ਕਿ ਸਾਨੂੰ ਆਜ਼ਾਦ ਤੌਰ ਤੇ ਵਿਚਰਨ ਲਈ ਆਪਣੀਆਂ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਪ੍ਰਤੀ ਸਤਿਕਾਰ ਸਦਾ ਕਾਇਮ ਰੱਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅੱਜ ਜੇਕਰ ਅਸੀਂ ਆਜ਼ਾਦ ਹਵਾ ਵਿਚ ਸਾਹ ਲੈ ਰਹੇ ਹਾਂ ਤਾਂ ਇਹ ਸਿਰਫ਼ ਸਾਡੇ ਸਤਿਕਾਰਤ ਯੋਧਿਆਂ ਦੀ ਕੁਰਬਾਨੀ ਦੇ ਬਲਬੂਤੇ ਹੀ ਹੈ | ਇਸ ਮੌਕੇ ਉਨ੍ਹਾਂ ਸਮਾਜ ਸੇਵਾ ਵਿਚ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਸਮੇਤ ਹੋਰ ਅਨੇਕਾਂ ਸ਼ਖ਼ਸੀਅਤਾਂ ਅਤੇ ਵਿਧਵਾਵਾਂ ਦਾ ਸਨਮਾਨ ਕੀਤਾ ਅਤੇ ਅਪੰਗ ਵਿਅਕਤੀਆਂ ਨੂੰ ਟਰਾਈ ਸਾਈਕਲ ਆਦਿ ਦੀ ਵੰਡ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਸਿਵਲ ਜੱਜ ਸ਼ਿੰਪੀ ਚੌਧਰੀ, ਸਿਵਲ ਜੱਜ ਜੂਨੀਅਰ ਡਿਵੀਜ਼ਨ ਨਵਦੀਪ ਸਿੰਘ, ਤਹਿਸੀਲਦਾਰ ਰਾਕੇਸ਼ ਕੁਮਾਰ, ਨਾਇਬ ਤਹਿਸੀਲਦਾਰ ਅਵਤਾਰ ਸਿੰਘ, ਨਗਰ ਕੌਾਸਲ ਦੇ ਪ੍ਰਧਾਨ ਚਰਨਜੀਤ ਸਿੰਘ ਜਟਾਣਾ, ਡੀ.ਐਸ.ਪੀ. ਜਸਵੀਰ ਸਿੰਘ ਸੰਧੂ, ਕਾਂਗਰਸੀ ਆਗੂ ਸੁਨੀਲ ਕੁਮਾਰ ਬਿੱਟਾ, ਰਾਕੇਸ਼ ਸਹਾਰਾ, ਮੀਡੀਆ ਇੰਚਾਰਜ ਬੂਟਾ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ |
ਕੋਠਾ ਗੁਰੂ ਵਿਖੇ 'ਗਣਤੰਤਰ ਦਿਵਸ' ਮਨਾਇਆ
ਭਗਤਾ ਭਾਈਕਾ, (ਸੁਖਪਾਲ ਸਿੰਘ ਸੋਨੀ)- ਸਰਕਾਰੀ ਗਰਲਜ਼ ਹਾਈ ਸਕੂਲ ਕੋਠਾ ਗੁਰੂ ਵਿਚ 'ਗਣਤੰਤਰ ਦਿਵਸ' ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਸਕੂਲ ਦੇ ਇੰਚਾਰਜ ਮੁੱਖ ਅਧਿਆਪਕ ਅਸ਼ੋਕ ਸਿੰਗਲਾ ਨੇ ਨਿਭਾਈ | ਉਨ੍ਹਾਂ ਬੱਚਿਆਂ ਨੂੰ 'ਗਣਤੰਤਰ ਦਿਵਸ' ਦੀ ਮਹੱਤਤਾ ਵਾਰੇ ਦੱਸਿਆ ਗਿਆ | 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਣ ਅਤੇ ਰਾਸ਼ਟਰੀ ਝੰਡੇ ਦੀ ਮਹੱਤਤਾ ਆਦਿ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ | ਇਸ ਸਮੇਂ ਸਕੂਲ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿਚ ਦੇਸ਼ ਦੀ ਆਜ਼ਾਦੀ ਨਾਲ ਸਬੰਧਿਤ ਸਕਿੱਟਾ, ਗੀਤ ਅਤੇ ਕੋਰੀਉਗਰਾਫੀ ਪੇਸ਼ ਕੀਤੀ ਗਈ | ਇਸ ਸਮਾਗਮ ਸਮੇਂ ਹਰਮਿੰਦਰ ਸਿੰਘ, ਪਨਿੰਦਰਜੀਤ ਸਿੰਘ, ਤਰਸੇਮ ਲਾਲ, ਵੀਨਾ ਰਾਣੀ, ਪਿੰਕੀ ਰਾਣੀ, ਇੰਦਰਜੀਤ ਕੌਰ, ਹਰਪਰੀਤ ਕੋਰ, ਅਨੂਪ੍ਰੀਤ ਕੌਰ, ਅਵਨੀਤ ਕੌਰ, ਗੁਰਵਿੰਦਰ ਕੌਰ, ਰਜਨੀ ਬਾਲਾ, ਵੀਰਪਾਲ ਕੌਰ, ਸੀਮਾ ਅਰੋੜਾ, ਪਰਮਿੰਦਰ ਕੌਰ, ਸ਼ਿੰਦਰਪਾਲ ਕੌਰ, ਬਲਵੰਤ ਸਿੰਘ, ਸ਼ਮਸ਼ੇਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ |

ਬਠਿੰਡਾ ਗਣਤੰਤਤਰਤਾ ਦਿਵਸ ਮੌਕੇ ਖਿੱਚ ਦਾ ਕੇਂਦਰ ਰਹੀਆਂ ਜਾਗਰੂਕਤਾ ਵਾਲੀਆਂ ਝਾਕੀਆਂ
ਬਠਿੰਡਾ, (ਕੰਵਲਜੀਤ ਸਿੰਘ ਸਿੱਧੂ)-ਇਸ ਮੌਕੇ ਜਾਗਰੂਕਤਾ ਪੈਦਾ ਕਰਦੀਆਂ ਝਾਕੀਆਂ ਕੱਢੀਆਂ ਗਈਆਂ ਜਿੰਨ੍ਹਾਂ ਵਿਚ ਪੰਜਾਬ ਪੁਲਿਸ ਜ਼ਿਲ੍ਹਾ ਸਾਂਝ ਕੇਂਦਰ ਬਠਿੰਡਾ ਵੱਲੋਂ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਅਤੇ ਬਚਾਅ ਦਾ ਸੰਦੇਸ਼ ਦਿੰਦੀ ਡੈਪੋ/ਡਰੱਗ ਸਬੰਧੀ ਝਾਕੀ ਕੱਢੀ ਗਈ ਜਦਕਿ ਰੀਜਨਲ ਟਰਾਂਸਪੋਰਟ ਵਿਭਾਗ ਵਲੋਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਬਾਰੇ, ਨਗਰ ਨਿਗਮ ਬਠਿੰਡਾ ਵੱਲੋਂ ਸਵੱਛ ਭਾਰਤ ਮਿਸ਼ਨ ਸਬੰਧੀ, ਮਾਰਕਫ਼ੈੱਡ ਵਲੋਂ ਆਪਣੇ ਉਤਪਾਦਾਂ ਤੇ ਗਤੀਵਿਧੀਆਂ ਬਾਰੇ, ਮਿਲਕਫ਼ੈੱਡ ਵੱਲੋਂ ਦੁੱਧ ਉਤਪਾਦਾਂ ਬਾਰੇ, ਵਣ ਵਿਭਾਗ ਵੱਲੋਂ ਵਾਤਾਵਰਣ ਬਚਾਉਣ ਦਾ ਸੰਦੇਸ਼ ਦੇਣ ਸਬੰਧੀ, ਦਫ਼ਤਰ ਜ਼ਿਲ੍ਹਾ ਪ੍ਰਾਜੈਕਟ ਅਫ਼ਸਰ ਵੱਲੋਂ ਮਗਨਰੇਗਾ ਗਤੀਵਿਧੀਆਂ ਬਾਰੇ, ਜ਼ਿਲ੍ਹਾ ਪ੍ਰੀਸ਼ਦ ਵੱਲੋਂ ਹੁਨਰ ਵਿਕਾਸ ਸਬੰਧੀ, ਜ਼ਿਲ੍ਹਾ ਸਿਹਤ ਵਿਭਾਗ ਬਠਿੰਡਾ ਵੱਲੋਂ ਤੰਦਰੁਸਤ ਪੰਜਾਬ ਸਬੰਧੀ, ਖੇਤੀਬਾੜੀ ਵਿਭਾਗ ਵੱਲੋਂ ਰਸਾਇਣਕ ਖਾਦਾਂ ਘਟਾਓ, ਵਾਤਾਵਰਣ ਬਚਾਓ ਬਾਰੇ ਜਾਗਰੂਕ ਕਰਦੀਆਂ ਝਾਕੀਆਂ ਕੱਢੀਆਂ ਗਈਆਂ | ਸਮਾਗਮ ਉਪਰੰਤ ਬਲਬੀਰ ਸਿੰਘ ਸਿੱਧੂ ਨੇ ਮਾਲ ਰੋਡ 'ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆਂ ਦਾ ਸਮਾਰਟ ਸਕੂਲ ਵਜੋਂ ਉਦਘਾਟਨ ਕੀਤਾ | ਸ਼੍ਰੀ ਸਿੱਧੂ ਵਲੋਂ 100 ਫੁੱਟੀ ਰੋਡ 'ਤੇ ਸਥਿਤ ਕੀਟਨਾਸ਼ਕ ਪ੍ਰਯੋਗਸ਼ਾਲਾ ਦਾ ਵੀ ਉਦਘਾਟਨ ਕੀਤਾ | ਜਿਸ ਵਿਚ ਖੇਤੀਬਾੜੀ ਨਾਲ ਸਬੰਧਤ ਸਾਰੀਆਂ ਕੀਟਨਾਸ਼ਕ ਦਵਾਈਆਂ ਦੀ ਚੈਕਿੰਗ ਕੀਤੀ ਜਾਵੇਗੀ | ਇਸ ਤੋਂ ਇਲਾਵਾ ਏਮਜ਼ ਵਿਖੇ 66 ਕੇ. ਵੀ. ਗਰਿੱਡ ਦਾ ਉਦਘਾਟਨ ਵੀ ਕੀਤਾ | ਇਸ ਮੌਕੇ ਭੁੱਚੋ ਮੰਡੀ ਤੋਂ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਆਈ.ਜੀ. ਪੁਲਿਸ ਅਰੁਣ ਕੁਮਾਰ ਮਿੱਤਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੁਖਪ੍ਰੀਤ ਸਿੰਘ ਸਿੱਧੂ, ਐਸ. ਡੀ. ਐਮ. ਬਠਿੰਡਾ ਅਮਰਿੰਦਰ ਸਿੰਘ ਟਿਵਾਣਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ. ਕੇ.ਅਗਰਵਾਲ, ਕਾਂਗਰਸੀ ਆਗੂ ਖ਼ੁਸ਼ਬਾਜ਼ ਸਿੰਘ ਜਟਾਣਾ, ਨਰਿੰਦਰ ਭੁਲੇਰੀਆ, ਅਸ਼ੋਕ ਪ੍ਰਧਾਨ, ਪਵਨ ਮਾਨੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ |
ਗਣਤੰਤਰਤਾ ਦਿਵਸ ਮਨਾਇਆ
ਮੌੜ ਮੰਡੀ, (ਗੁਰਜੀਤ ਸਿੰਘ ਕਮਾਲੂ)- ਮੌੜ ਸਬ ਡਵੀਜ਼ਨ ਵਿਚ ਗਣਤੰਤਰਤਾ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਸਬ ਡਵੀਜ਼ਨ ਪੱਧਰ ਦਾ ਪ੍ਰੋਗਰਾਮ ਨਵੀਂ ਅਨਾਜ ਮੰਡੀ ਵਿਖੇ ਮਨਾਇਆ ਗਿਆ ਜਿੱਥੇ ਕਿ ਤਹਿਸੀਲਦਾਰ ਮੌੜ ਰਮੇਸ਼ ਕੁਮਾਰ ਜੈਨ ਨੇ ਝੰਡਾ ਲਹਿਰਾਇਆ | ਇਸ ਦੌਰਾਨ ਉਨ੍ਹਾਂ ਨੇ ਪਰੇਡ ਤੋਂ ਸਲਾਮੀ ਲਈ ਅਤੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਦੇਸ਼ ਭਗਤੀ ਵਿਚ ਲਬਰੇਜ਼ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਵੱਖ-ਵੱਖ ਖੇਤਰਾਂ ਵਿਚ ਉੱਘਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਸੰਤ ਬਾਬਾ ਅਜੀਤ ਸਿੰਘ ਕਾਨਵੈਂਟ ਸਕੂਲ ਵਿਚ ਵੀ ਗਣਤੰਤਰਤਾ ਦਿਵਸ ਦੇ ਸਬੰਧ ਵਿਚ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਅਤੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ | ਬਾਬਾ ਦੀਪ ਸਿੰਘ ਅਕੈਡਮੀ ਕਮਾਲੂ ਸਵੈਚ ਵਿਖੇ ਵੀ ਗਣਤੰਤਰਤਾ ਦਿਵਸ ਅਤੇ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਬੋਘਾ ਸਿੰਘ ਮਾਨ ਪਿ੍ੰਸੀਪਲ ਢੱਡੇ ਸਕੂਲ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਸਕੂਲੀ ਬੱਚਿਆਂ ਦੁਆਰਾ ਦੇਸ਼ ਭਗਤੀ ਦੇ ਕੋਰੀਓਗ੍ਰਾਫੀ ਅਤੇ ਹੋਰ ਆਈਟਮਾਂ ਪੇਸ਼ ਕੀਤੀਆਂ | ਇਸ ਮੌਕੇ ਕਰਨਵੀਰ ਸਿੰਘ, ਸੁਰਜੀਤ ਸਿੰਘ ਕਮਾਲੂ, ਜੁਗਰਾਜ ਸਿੰਘ ਚੇਅਰਮੈਨ ਸਕੂਲ ਕਮੇਟੀ, ਸੰਦੀਪ ਕੁਮਾਰ ਪਿ੍ੰਸੀਪਲ, ਮੁਖ਼ਤਿਆਰ ਸਿੰਘ ਸਾਬਕਾ ਸਰਪੰਚ, ਤੋਂ ਇਲਾਵਾ ਬੱਚਿਆਂ ਦੇ ਮਾਪੇ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ |
ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿਖੇ ਮਨਾਇਆ ਗਿਆ ਸ਼ਾਨਦਾਰ ਗਣਤੰਤਰ ਦਿਵਸ
ਬਠਿੰਡਾ, (ਕੰਵਲਜੀਤ ਸਿੰਘ ਸਿੱਧੂ)- 71 ਵਾਂ ਗਣਤੰਤਰ ਦਿਵਸ ਸਿਲਵਰ ਓਕਸ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਡਾਇਰੈਕਟਰ ਆਫ਼ ਸਿਲਵਰ ਓਕਸ ਸਕੂਲ ਬਰਨਿੰਦਰ ਪਾਲ ਸੇਖੋਂ ਅਤੇ ਕੇਂਦਰੀ ਮੁੱਖੀ ਨੀਤੂ ਅਰੋੜਾ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ | ਸਕੂਲ ਦੀ ਮੁੱਖ ਅਧਿਆਪਕਾ ਰਵਿੰਦਰ ਸਰਾਂ ਨੇ ਸਾਰਿਆਂ ਦਾ ਭਰਵਾਂ ਸਵਾਗਤ ਕੀਤਾ | ਵਿਦਿਆਰਥੀਆਂ ਵਲੋਂ ਪੀ . ਟੀ ਸ਼ੋਅ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸ੍ਰੀਮਤੀ ਸੇਖੋ ਨੇ ਵਿਦਿਆਰਥੀਆਂ ਤੇ ਸਾਰੀ ਹੀ ਸਿਲਵਰ ਓਕਸ ਟੀਮ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਇਸ ਦਿਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਅੰਤ ਵਿੱਚ ਰਾਸ਼ਟਰੀ ਗੀਤ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ |
ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਿਖੇ ਗਣਤੰਤਰ ਦਿਵਸ ਮਨਾਇਆ
ਬਠਿੰਡਾ, (ਕੰਵਲਜੀਤ ਸਿੰਘ ਸਿੱਧੂ)- ਭਾਰਤ ਵਿਚ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ ਜੋ ਕਿ ਦੇਸ਼ ਲਈ ਇਕ ਮਾਣਮੱਤਾ ਪਲ ਹੈ | ਇਸ ਸਾਲ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੀ ਸੋਸ਼ਲ ਸਾਇੰਸ ਐਸੋਸੀਏਸ਼ਨ ਅਤੇ ਐਨ.ਐ ੱਸ.ਐੱਸ ਯੂਨਿਟ ਵੱਲੋਂ ਸਹਾਇਕ ਪ੍ਰੋਫੈਸਰ ਰਾਜਵੀਰ ਕੌਰ ਦੀ ਅਗਵਾਈ ਹੇਠ 71ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਵਾਈਸ ਪਿ੍ੰਸੀਪਲ ਸ. ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਦਿਨ ਭਾਰਤ ਦੇ ਮਹਾਨ ਨਾਇਕਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ | ਉਨ੍ਹਾਂ ਕਿਹਾ ਕਿ ਸਾਨੂੰ ਭਾਰਤੀ ਹੋਣ 'ਤੇ ਮਾਣ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਸਾਰੇ ਖ਼ੁਸ਼ਕਿਸਮਤ ਹਾਂ ਜੋ ਭਾਰਤ ਵਰਗੇ ਮਹਾਨ ਦੇਸ਼ ਵਿਚ ਪੈਦਾ ਹੋਏ ਹਾਂ | ਇੱਕ ਅਧਿਆਪਕ ਹੋਣ ਦੇ ਨਾਤੇ ਸਾਨੂੰ ਵਿਦਿਆਰਥੀਆਂ ਅਤੇ ਆਪਣੇ ਆਸ-ਪਾਸ ਦੇ ਲੋਕਾਂ ਵਿਚ ਲੋਕਤੰਤਰੀ ਕਦਰਾਂ ਕੀਮਤਾਂ ਪੈਦਾ ਕਰਨੀਆਂ ਚਾਹੀਦੀਆਂ ਹਨ ਅਤੇ ਸਰਕਾਰੀ ਪ੍ਰਣਾਲੀ ਵਿਚ ਇਮਾਨਦਾਰੀ ਨਾਲ ਹਿੱਸਾ ਲੈਣਾ ਚਾਹੀਦਾ ਹੈ | ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਾਲਜ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਅਜਿਹੇ ਮਹੱਤਵਪੂਰਨ ਦਿਨ ਜ਼ਰੂਰ ਮਨਾਉਣੇ ਚਾਹੀਦੇ ਹਨ | ਉਨ੍ਹਾਂ ਨੇ ਕਾਲਜ ਦੇ ਪਿ੍ੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ |
ਸੰਤ ਕਬੀਰ ਕਾਨਵੈਟ ਸਕੂਲ ਭੁੱਚੋ ਵਿਖੇ ਗਣਤੰਤਰ ਦਿਵਸ ਮਨਾਇਆ
ਭੁੱਚੋ ਮੰਡੀ, (ਬਿੱਕਰ ਸਿੰਘ ਸਿੱਧੂ)- ਸੰਤ ਕਬੀਰ ਕਾਨਵੈਟ ਸਕੂਲ ਭੁੱਚੋ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਸਮਾਗਮ ਦੌਰਾਨ ਬੱਚਿਆਂ ਵਲੋਂ ਸਭਿਆਚਾਰਿਕ ਪ੍ਰੋਗਰਾਮ ਕਰਦੇ ਹੋਏ ਦੇਸ ਭਗਤੀ ਦੇ ਗੀਤਾਂ ਅਤੇ ਕੋਰੀਓਗ੍ਰਾਫੀ ਨਾਲ ਮਾਹੌਲ ਨੂੰ ਦੇਸ ਭਗਤੀ ਵਾਲਾ ਬਣਾ ਦਿੱਤਾ | ਸਕੂਲ ਦੇ ਡਾਇਰੈਕਟਰ ਪ੍ਰੋ.ਐਮ.ਐਲ.ਅਰੋੜਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆ ਗਣਤੰਤਰ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਜ਼ਾਦੀ ਦੇ ਪਰਵਾਨਿਆਂ ਦੀਆਂ ਕੁਰਬਾਨੀਆਂ ਕਾਰਣ ਹੀ ਅੱਜ ਅਸੀਂ ਆਜ਼ਾਦ ਫ਼ਿਜ਼ਾ ਦਾ ਅਨੰਦ ਮਾਣ ਰਹੇ ਹਾਂ | ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਸੂਰਬੀਰ ਯੋਧਿਆਂ ਦੀ ਦਿੱਤੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਦੇ ਹੋਏ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰੀਏ | ਸਕੂਲ ਦੀ ਵਾਈਸ ਪਿ੍ੰਸੀਪਲ ਕੁਲਵੰਤ ਕੌਰ ਅਤੇ ਜੂਨੀਅਰ ਵਿੰਗ ਦੀ ਇੰਚਾਰਜ ਸੋਨੀਆ ਧਵਨ ਨੇ ਬੱਚਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ |
ਨਗਰ ਕੌਾਸਲ ਰਾਮਾਂ 'ਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ
ਰਾਮਾਂ ਮੰਡੀ, (ਅਮਰਜੀਤ ਸਿੰਘ ਲਹਿਰੀ)-ਸਥਾਨਕ ਨਗਰ ਕੌਾਸਲ ਦਫ਼ਤਰ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ | ਇਸ ਮੌਕੇ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਪ੍ਰਧਾਨ ਨਗਰ ਕੌਾਸਲ ਕਿ੍ਸ਼ਨ ਕੁਮਾਰ ਮਿੱਤਲ ਨੇ ਨਿਭਾਈ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਤਿਰੰਗੇ ਨੂੰ ਸਲਾਮੀ ਦਿੱਤੀ | ਇਸ ਮੌਕੇ ਸਰਕਾਰੀ ਕੰਨਿ੍ਹਆਂ ਸਕੂਲ ਰਾਮਾਂ ਮੰਡੀ ਦੀਆਂ ਵਿਦਿਆਰਥਣਾਂ ਦੁਆਰਾ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ | ਇਸ ਮੌਕੇ ਨਗਰ ਕੌਾਸਲ ਵੱਲੋਂ ਵਿੱਦਿਆ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ | ਅੰਤ ਪ੍ਰਧਾਨ ਕਿ੍ਸ਼ਨ ਕੁਮਾਰ ਮਿੱਤਲ ਨੇ ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਬਾਬੂ ਸਿੰਘ ਅਕਾਊਾਟ ਕਲਰਕ, ਜਸਵਿੰਦਰ ਕੁਮਾਰ ਕਲਰਕ, ਅਸ਼ੋਕ ਕੁਮਾਰ ਗੋਇਲ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਸਤਵੀਰ ਸਿੰਘ ਅਸੀਜਾ, ਰਕੇਸ ਮਹਾਜਨ, ਅਮਰਜੀਤ ਮਿੱਤਲ, ਪ੍ਰਧਾਨ ਗੁਰਮੇਲ ਸਿੰਘ ਰਾਮਾਂ, ਵਿਜੈਪਾਲ ਸਾਬਕਾ ਕੌਾਸਲਰ, ਅਮਰੀਕ ਸਿੰਘ ਘੁਲਿਆਣੀ, ਦੀਦਾਰ ਸਿੰਘ ਮੱਕੜ, ਤੇਲੂ ਰਾਮ ਨਾਰੰਗ, ਸੁਰਿੰਦਰ ਛਿੰਦਾ, ਸੰਜੀਵ ਕੁਮਾਰ ਪੱਪੂ ਆਦਿ ਮੰਡੀ ਵਾਸੀ ਹਾਜ਼ਰ ਸਨ |
'ਏਮਜ਼' ਬਠਿੰਡਾ ਵਿਖੇ ਮਨਾਇਆ ਗਣਤੰਤਰ ਦਿਵਸ
ਬਠਿੰਡਾ, (ਕੰਵਲਜੀਤ ਸਿੰਘ ਸਿੱਧੂ)-71ਵੇਂਾਂ ਗਣਤੰਤਰ ਦਿਵਸ ਏਮਜ਼ ਬਠਿੰਡਾ ਵਿਖ਼ੇ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਪ੍ਰੋਫੈਸਰ ਸਤੀਸ਼ ਗੁਪਤਾ, ਏਮਜ਼ ਬਠਿੰਡਾ ਦੇ ਐਡੀਸ਼ਨਲ ਮੈਡੀਕਲ ਸੁਪਰਡੈਂਟ ਨੇ ਅਦਾ ਕੀਤੀ, ਪਹਿਲਾ ਭਾਰਤੀ ਸੈਨਾ ਵਿਚ ਕਰਨਲ ਦੇ ਅਹੁਦੇ 'ਤੇ ਸੇਵਾਵਾਂ ਨਿਭਾ ਚੁੱਕੇ ਪ੍ਰੋ ਗੁਪਤਾ ਨੇ ਸੰਬੋਧਨ ਕੀਤਾ ਅਤੇ ਹਰੇਕ ਨਾਗਰਿਕ ਦੀ ਬਰਾਬਰ ਸਾਂਝੇਦਾਰੀ ਨਾਲ ਰਾਸ਼ਟਰ ਨਿਰਮਾਣ ਦਾ ਸੰਦੇਸ਼ ਦਿੱਤਾ | ਅਤੇ ਲੋਕ ਸੇਵਾ ਨਾਲ ਜੁੜੀ ਇਸ ਸੰਸਥਾ ਨੂੰ ਸਿਖਰ 'ਤੇ ਲਿਜਾਣ 'ਤੇ ਜ਼ੋਰ ਦਿੱਤਾ | ਇਸ ਤੋਂ ਇਲਾਵਾ ਉਨ੍ਹਾਂ ਏਮਜ਼ ਬਠਿੰਡਾ ਦੀ ਸਥਾਪਨਾ ਅਤੇ ਨਿਰਵਿਘਨ ਚਲਾਉਣ ਵਿਚ ਆਪਣੀ ਸਖ਼ਤ ਮਿਹਨਤ ਕਰਨ ਲਈ ਵੱਖ-ਵੱਖ ਧਾਰਾ ਦੇ ਮੈਡੀਕਲ ਅਤੇ ਨਾਨ- ਮੈਡੀਕਲ ਸਟਾਫ਼ ਅਤੇ ਕਰਮਚਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਦੱਸਿਆ ਕਿ ਇਕ ਮਹੀਨੇ ਦੇ ਅੰਦਰ ਹੀ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਦੇ 10220 ਮਰੀਜ਼ਾਂ ਨੇ ਸਿਹਤ ਸੰਭਾਲ ਸੇਵਾਵਾਂ ਦਾ ਲਾਭ ਲਿਆ ਹੈ | ਇਸ ਮੌਕੇ ਸਮਾਗਮ ਵਿਚ ਫੈਕਲਟੀ ਮੈਂਬਰਾਂ,ਰਿਹਾਇਸ਼ੀ ਡਾਕਟਰਾਂ, ਹਸਪਤਾਲ ਸਟਾਫ਼, ਸੁਰੱਖਿਆ ਕਰਮਚਾਰੀਆਂ ਦੇ ਨਾਲ-ਨਾਲ ਸਟਾਫ਼ ਮੈਂਬਰਾਂ ਦੇ ਬੱਚਿਆਂ ਨੇ ਵੀ ਭਾਗ ਲਿਆ |
ਗਣਤੰਤਰ ਦਿਵਸ ਮਨਾਇਆ
ਮਹਿਮਾ ਸਰਜਾ, (ਰਾਮਜੀਤ ਸ਼ਰਮਾ)- ਪਿੰਡਾਂ ਦੇ ਵੱਖ-ਵੱਖ ਸਕੂਲਾਂ ਵਿਚ ਗਣਤੰਤਰ ਦਿਵਸ ਮਨਾਇਆ ਗਿਆ¢ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਝੰਡਾ ਲਹਿਰਾਉਣ ਦੀ ਰਸਮ ਸੰਤ ਸੁਖਦੇਵ ਪ੍ਰਕਾਸ਼ ਅਤੇ ਸਕੂਲ ਪਿੰ੍ਰਸੀਪਲ ਸਤਨਾਮ ਕੌਰ ਨੇ ਅਦਾ ਕੀਤੀ¢ਇਸ ਮੌਕੇ ਉਨ੍ਹਾਂ ਵਲੋਂ ਬੱਚਿਆਂ ਨੂੰ ਗਣਤੰਤਰ ਦਿਵਸ ਮਨਾਉਣ ਬਾਰੇ ਜਾਣਕਾਰੀ ਦਿੱਤੀ ਗਈ¢ਇਸ ਮੌਕੇ ਜਗਜੀਤ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਸਿੰਘ ਸਰਪੰਚ, ਗੁਰਬਖ਼ਸ਼ ਸਿੰਘ ਸਾਬਕਾ ਸਰਪੰਚ, ਗੁਰਨਾਮ ਸਿੰਘ ਪੰਚ, ਬਲਦੇਵ ਸਿੰਘ ਪੰਚ, ਪ੍ਰਗਟ ਸਿੰਘ, ਜੁਗਰਾਜ ਸਿੰਘ ਆਦਿ ਹਾਜ਼ਰ ਸਨ¢
ਨਗਰ ਕੌਾਸਲ ਵਿਖੇ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ
ਭੁੱਚੋ ਮੰਡੀ, (ਬਿੱਕਰ ਸਿੰਘ ਸਿੱਧੂ)- ਸਥਾਨਕ ਨਗਰ ਕੌਾਸਲ ਦਫ਼ਤਰ ਵਿਚ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਸ਼ਲ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ ਨੇ ਅਦਾ ਕੀਤੀ ਗਈ | ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਸ਼ਿਵਾਲਕ ਸਕੂਲ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਮੰਡੀ ਦੇ ਪਤਵੰਤਿਆਂ ਨੇ ਆਜ਼ਾਦੀ ਲਈ ਸ਼ਹੀਦ ਹੋਏ ਸੂਰਬੀਰਾਂ ਨੂੰ ਯਾਦ ਕੀਤਾ |
ਸਮਰ ਹਿੱਲ ਸਕੂਲ ਵਿਚ ਗਣਤੰਤਰ ਦਿਵਸ ਮਨਾਇਆ
ਬਠਿੰਡਾ, (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਮਰ ਹਿੱਲ ਕਾਨਵੈਂਟ ਸਕੂਲ ਬਠਿੰਡਾ ਵਿਖੇ ਸਮਾਗਮ ਕਰਕੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਨੰਨੇ-ਮੰਨੇ ਬੱਚਿਆਂ ਅਤੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ, ਕਵਿਤਾਵਾਂ, ਸਕਿੱਟਾਂ ਅਤੇ ਕੋਰੀਓਗ੍ਰਾਫ਼ੀਆਂ ਪੇਸ਼ ਕਰਕੇ ਸਭਨਾਂ ਨੂੰ ਦੇਸ਼ ਭਗਤੀ ਦੇ ਰੰਗ ਵਿਚ ਰੰਗ ਦਿੱਤਾ | ਇਸ ਮੌਕੇ ਸਕੂਲ ਦੇ ਐਮ. ਡੀ. ਮੈਡਮ ਰਮੇਸ਼ ਕੁਮਾਰੀ ਕੱਕੜ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਗਣਤੰਤਰ ਦਿਵਸ ਦੀ ਮਹੱਤਤਾ 'ਤੇ ਚਾਨਣਾ ਪਾਇਆ | ਇਸ ਦੌਰਾਨ ਸਕੂਲ ਪਿ੍ੰਸੀਪਲ ਸਰੋਜ ਚੋਪੜਾ, ਮੈਡਮ ਜਗਦੀਸ਼, ਅਧਿਆਪਕਾਂ ਸੁਮਨਜੀਤ ਕੌਰ, ਨੀਲਮ ਸ਼ਰਮਾ, ਮਨਜੀਤ ਕੌਰ, ਮਮਤਾ ਸੋਨੀ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਮੌਜੂਦ ਸਨ |
ਗਣਤੰਤਰ ਦਿਵਸ ਮੌਕੇ ਸਮਾਜਿਕ ਕੁਰੀਤੀਆਂ ਦੇ ਖਿਲ਼ਾਫ ਜਾਗਰੂਕ ਕਰਨ ਸਬੰਧੀ ਰੈਲੀ ਕੱਢੀ
ਰਾਮਾਂ ਮੰਡੀ, (ਗੁਰਪ੍ਰੀਤ ਸਿੰਘ ਅਰੋੜਾ)- ਸ਼ਹਿਰ ਦੇ ਐਸ.ਐਮ.ਐਮ.ਨਿਊ ਡੀ.ਏ.ਵੀ ਪਬਲਿਕ ਸਕੂਲ ਵਲੋਂ ਗਣਤੰਤਰ ਦਿਵਸ ਮੌਕੇ ਸਮਾਜਿਕ ਕੁਰੀਤੀਆਂ ਦੇ ਖਿਲ਼ਾਫ ਜਾਗਰੂਕ ਕਰਨ ਸਬੰਧੀ ਰੈਲੀ ਕੱਢੀ ਗਈ | ਇਹ ਰੈਲੀ ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚੋਂ ਹੁੰਦੀ ਹੋਈ ਵਾਪਿਸ ਸਕੂਲ ਵਿਖੇ ਪਹੁੰਚੀ | ਇਸ ਰੈਲੀ ਨੂੰ ਸਕੂਲ ਦੀ ਪਿ੍ੰਸੀਪਲ ਮੈਡਮ ਵੀਨਾ ਪੁਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਰੈਲੀ ਦੌਰਾਨ ਬੱਚਿਆਂ ਵਲੋਂ ਭਰੂਣ ਹੱਤਿਆ ਬੰਦ ਕਰੋ, ਦਹੇਜ਼ ਇਕ ਲਾਹਨਤ ਹੈ, ਚਾਈਨਾ ਡੋਰ ਦੀ ਵਰਤੋਂ ਬੰਦ ਕਰੋ, ਨਸ਼ਿਆਂ ਦੀ ਵਰਤੋਂ ਨਾ ਕਰਨ ਸਬੰਧੀ ਰੈਲੀ ਦੌਰਾਨ ਸ਼ਹਿਰ ਨਿਵਾਸੀਆਂ ਨੂੰ ਜਾਗਰੂਕ ਕੀਤਾ ਗਿਆ | ਇਸਤੋਂ ਇਲਾਵਾ ਦੇਸ਼ ਭਗਤੀ ਦੇ ਗੀਤ ਬੱਚਿਆਂ ਵਲੋਂ ਪੇਸ਼ ਕੀਤੇ ਗਏ | ਇਸ ਮੌਕੇ ਸਕੂਲ ਦੇ ਸਟਾਫ ਆਦਿ ਤੋਂ ਇਲਾਵਾ ਸਕੂਲੀ ਬੱਚੇ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ |

ਸ਼ਹਿਰ ਅੰਦਰ ਚਾਈਨਾ ਡੋਰ ਦੀ ਭਰਮਾਰ

ਗੋਨਿਆਣਾ, 27 ਜਨਵਰੀ (ਬਰਾੜ ਆਰ. ਸਿੰਘ)- ਨਿੱਤ ਦਿਨ ਚਾਈਨਾ ਡੋਰ ਨਾਲ ਵਾਪਰ ਰਹੇ ਹਾਦਸਿਆਂ ਤੋਂ ਬੇ-ਖ਼ਬਰ ਸਥਾਨਕ ਸ਼ਹਿਰ ਅੰਦਰ ਹਰ ਘਰ ਦੀ ਹਰ ਦੂਜੀ ਛੱਤ 'ਤੇ ਉਡਾਈਆਂ ਜਾਣ ਵਾਲੀਆਂ ਪਤੰਗਾਂ ਵਿਚ ਚਾਈਨਾ ਡੋਰ ਦੀ ਭਰਮਾਰ ਵੇਖਣ ਨੂੰ ਮਿਲ ਰਹੀ ਹੈ | ਪ੍ਰਸ਼ਾਸਨ ਤੋਂ ...

ਪੂਰੀ ਖ਼ਬਰ »

ਗਹਿਰੀ ਭਾਗੀ ਤੋਂ ਹਰਿਆਣਾ ਸ਼ਰਾਬ ਦੀਆਂ 84 ਬੋਤਲਾਂ ਬਰਾਮਦ

ਕੋਟਫੱਤਾ, 27 ਜਨਵਰੀ (ਰਣਜੀਤ ਸਿੰਘ ਬੁੱਟਰ)- ਸੀ.ਆਈ.ਸਟਾਫ਼ ਬਠਿੰਡਾ ਦੀ ਟੀਮ ਵਲੋਂ ਪਿੰਡ ਗਹਿਰੀ ਭਾਗੀ ਤੋਂ 3 ਵਿਅਕਤੀਆਂ ਨੂੰ ਹਰਿਆਣਾ ਦੀ ਜੁਗਨੀ ਤੇ ਸੌਾਫੀਆਂ ਸ਼ਰਾਬ ਦੀਆਂ 84 ਬੋਤਲਾਂ ਸ਼ਰਾਬ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਰਾਮਪਾਲ ਸਿੰਘ ਪੁੱਤਰ ਸਰਦਾਰਾ ...

ਪੂਰੀ ਖ਼ਬਰ »

ਪ੍ਰਗਟ ਸਿੰਘ ਡਰਾਈਵਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਨਥਾਣਾ, 27 ਜਨਵਰੀ (ਗੁਰਦਰਸ਼ਨ ਲੁੱਧੜ)- ਸਰਕਾਰੀ ਹਸਪਤਾਲ ਨਥਾਣਾ ਵਿਖੇ ਤਾਇਨਾਤ ਸਿਹਤ ਵਿਭਾਗ ਦੇ ਡਰਾਈਵਰ ਪ੍ਰਗਟ ਸਿੰਘ ਦੀ ਮੌਤ 'ਤੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ, ਸਮਾਜਸੇਵੀ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਨੇ ਗਹਿਰੇ ਦੱੁਖ ਦਾ ਪ੍ਰਗਟਾਵਾ ਕੀਤਾ ਹੈ | ...

ਪੂਰੀ ਖ਼ਬਰ »

ਘਰ ਦਾ ਜਿੰਦਰਾ ਭੰਨਕੇ 10 ਤੋਲੇ ਸੋਨਾ ਅਤੇ 20 ਹਜ਼ਾਰ ਦੀ ਨਗਦੀ ਚੋਰੀ

ਤਲਵੰਡੀ ਸਾਬੋ, 27 ਜਨਵਰੀ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਪੁਲਿਸ ਵਲੋਂ ਪਿਛਲੇ ਸਮੇਂ ਤੋਂ ਧਾਰੀ ਸੁਸਤੀ ਦੇ ਕਾਰਣ ਚੋਰਾਂ ਦੇ ਬੁਲੰਦ ਹੌਾਸਲੇ ਦੀ ਹੀ ਨਿਸ਼ਾਨੀ ਹੈ ਕਿ ਬੀਤੇ ਦਿਨ ਇਤਿਹਾਸਿਕ ਨਗਰ ਵਿਚ ਕਿਸੇ ਪਰਿਵਾਰਕ ਸਮਾਗਮ 'ਚ ਗਏ ਇਕ ਪਰਿਵਾਰ ਦੇ ਘਰ ਦਿਨ ...

ਪੂਰੀ ਖ਼ਬਰ »

ਨਸ਼ਾ ਰੋਕੂ ਐਕਟ ਦੇ ਦੋਸ਼ਾਂ ਵਿਚੋਂ ਇਕ ਬਾਇੱਜ਼ਤ ਬਰੀ

ਬਠਿੰਡਾ, 27 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ੍ਰੀ ਅਮਿਤ ਥਿੰਦ ਜੱਜ ਸਪੈਸ਼ਲ ਕੋਰਟ ਨੇ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਪਿਛਲੇ ਸਵਾ 4 ਸਾਲਾਂ ਤੋਂ ਨਸ਼ਾ ਰੋਕੂ ਐਕਟ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਵਿਅਕਤੀ ...

ਪੂਰੀ ਖ਼ਬਰ »

ਪੁਲਿਸ ਵਲੋਂ ਦੋ ਮੁਲਜ਼ਮ ਗਿ੍ਫਤਾਰ

ਕਾਲਾਂਵਾਲੀ, 27 ਜਨਵਰੀ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਰੋੜੀ ਵਿਚ ਇਕ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ | ਰੋੜੀ ਪੁਲਿਸ ਨੇ ਇਸ ਮਾਮਲੇ ਵਿਚ ਮਿ੍ਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਉੱਤੇ ਸੱਤ ਆਦਮੀਆਂ ਦੇ ਨਾਂਵਾ ਸਮੇਤ ਅੱਠ ਦਸ ਹੋਰ ਵਿਅਕਤੀਆਂ ਦੇ ...

ਪੂਰੀ ਖ਼ਬਰ »

ਐਸ.ਬੀ.ਆਈ. ਵਲੋਂ ਪੀ.ਆਰ.ਐਸ.ਐਲ.ਐਮ. ਦੇ 51 ਸਵੈ-ਸਹਾਇਤਾ ਸਮੂਹਾਂ ਦੇ ਹੱਦ ਕਰਜ਼ੇ ਮਨਜ਼ੂਰ

ਬਠਿੰਡਾ, 27 ਜਨਵਰੀ, (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਵਲੋਂ ਬੀਤੇ ਦਿਨੀਂ ਕੀਤੇ ਗਏ ਮੈਗਾ ਕੰਪੋਜ਼ਿਟ ਕੈਂਪ ਦੌਰਾਨ ਪੰਜਾਬ ਸਟੇਟ ਦਿਹਾਤੀ ਅਜੀਵਿਕਾ ਮਿਸ਼ਨ (ਪੀ.ਆਰ.ਐਸ.ਐਲ.ਐਮ.) ਤਹਿਤ ਚੱਲ ਰਹੇ ਜ਼ਿਲ੍ਹੇ ਦੇ 51 ਸਵੈ ਸਮੂਹਾਂ ਦੇ ਹੱਦ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵਲੋਂ ਸਹਿਕਾਰੀ ਕਰਜ਼ੇ ਦਾ ਵਿਆਜ ਇਕਸਾਰ ਕਰਨ ਦੀ ਮੰਗ

ਨਥਾਣਾ, 27 ਜਨਵਰੀ (ਗੁਰਦਰਸ਼ਨ ਲੁੱਧੜ)- ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਮੈਂਬਰ ਸਰਦੂਲ ਸਿੰਘ ਗੋਬਿੰਦਪੁਰਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੀਆਂ ਸਹਿਕਾਰੀ ਸਭਾਵਾਂ ਵਿਚ ਜਰਾਇਤੀ ਅਤੇ ਗੈਰ-ਜਰਾਇਤੀ ਮੈਂਬਰ ਲਈ ਕਰਜ਼ੇ ਦੇ ਵਿਆਜ ਦਾ ਵਖਰੇਂਵਾਂ ਖ਼ਤਮ ...

ਪੂਰੀ ਖ਼ਬਰ »

ਭਾਰਤੀ ਤਕਨੀਕੀ ਸਿੱਖਿਆ ਕਾਊਾਸਲ ਵਲੋਂ ਸਰਕਾਰੀ ਪਾਲੀਟੈਕਨਿਕ ਕਾਲਜ ਨੂੰ ਪ੍ਰਸੰਸਾ ਪੱਤਰ

ਬਠਿੰਡਾ, 27 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਨੂੰ ਭਾਰਤੀ ਤਕਨੀਕੀ ਸਿੱਖਿਆ ਕਾਊਸਲ (ਏ.ਆਈ.ਸੀ.ਟੀ.ਈ.) ਨਵੀਂ ਦਿੱਲੀ ਵਲੋਂ ਕਾਲਜ ਕੈਂਪਸ ਵਿਚ ਵੱਧ ਰੁੱਖ ਲਗਾਉਣ ਲਈ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਰਿਫਾਇਨਰੀ ਦੇ ਪ੍ਰਵਾਸੀ ਮੁਲਾਜ਼ਮ ਦੀ ਮੌਤ

ਰਾਮਾਂ ਮੰਡੀ, 27 ਜਨਵਰੀ (ਤਰਸੇਮ ਸਿੰਗਲਾ)- ਬੀਤੀ ਰਾਤ ਸਥਾਨਕ ਇਕ ਸੜਕ ਹਾਦਸੇ ਵਿਚ ਰਿਫਾਇਨਰੀ ਦੇ ਨੌਜਵਾਨ ਪ੍ਰਵਾਸੀ ਮੁਲਾਜ਼ਮ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੜਕ 'ਤੇ ਬਣਾਇਆ ਨਾਜਾਇਜ਼ ਉੱਚਾ ਹੰਪ ਸਹੂਲਤ ਦੀ ਬਜਾਏ ਜਾਨਲੇਵਾ ਸਾਬਿਤ ...

ਪੂਰੀ ਖ਼ਬਰ »

ਪੀ.ਡਬਲਯੂ.ਡੀ.ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਸੀਵਰੇਜ ਬੋਰਡ ਬਠਿੰਡਾ ਨੇ ਕੀਤੀ ਰੋਸ ਰੈਲ਼ੀ

ਬਠਿੰਡਾ, 27 ਜਨਵਰੀ (ਸਟਾਫ਼ ਰਿਪੋਰਟਰ)- ਪੀ.ਡਬਲਯੂ.ਡੀ. ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਸੀਵਰੇਜ ਬੋਰਡ ਬਠਿੰਡਾ ਵਲ਼ੋਂ ਬ੍ਰਾਂਚ ਪ੍ਰਧਾਨ ਰਾਜ ਕੁਮਾਰ ਗਰੋਵਰ ਦੀ ਪ੍ਰਧਾਨਗੀ ਹੇਠ ਕਾਰਜਕਾਰੀ ਇੰਜ: ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਮੰਡਲ ਨੰ: 2. ਦੇ ...

ਪੂਰੀ ਖ਼ਬਰ »

ਲਾਡੋ ਖੇਡਾਂ ਵਿਚ .ਫਤਹਿ ਗਰੁੱਪ ਦੀ ਝੰਡੀ, ਰੱਸਾਕਸ਼ੀ 'ਚ ਜਿੱਤਿਆ ਗੋਲਡ ਮੈਡਲ

ਰਾਮਪੁਰਾ ਫੂਲ, 27 ਜਨਵਰੀ (ਗੁਰਮੇਲ ਸਿੰਘ ਵਿਰਦੀ)-ਪੰਜਾਬ ਦੇ ਸਿੱਖਿਆ ਵਿਭਾਗ ਦੁਆਰਾ ਆਯੋਜਿਤ ਲਾਡੋ ਖੇਡਾਂ ਜੋ ਕਿ ਪਿਛਲੇ ਦਿਨੀਂ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ ਦੇ ਗਰਾਊਾਡ ਵਿਖੇ ਆਯੋਜਿਤ ਕਰਵਾਈਆਂ ਗਈਆਂ ਜਿਸ ਵਿਚ ਫ਼ਤਿਹ ਗਰੁੱਪ ਦੀ ਅੰਡਰ 19 ਦੀ ...

ਪੂਰੀ ਖ਼ਬਰ »

ਅਧਿਆਪਕਾਂ ਵਲੋਂ ਨਵੀਂ ਸਿੱਖਿਆ ਨੀਤੀ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ

ਬਠਿੰਡਾ, 27 ਜਨਵਰੀ (ਅੰਮਿ੍ਤਪਾਲ ਸਿੰਘ ਵਲਾਣ)- ਕੇਂਦਰ ਸਰਕਾਰ ਵਲੋਂ ਸਿੱਖਿਆ ਦੇ ਹੋਰ ਵਧੇਰੇ ਨਿੱਜੀਕਰਨ, ਵਪਾਰੀਕਰਨ, ਕੇਂਦਰੀਕਰਨ ਅਤੇ ਭਗਵਾਕਰਨ ਦੇ ਏਜੰਡੇ ਨੂੰ ਲਾਗੂ ਕਰਨ ਲਈ ਲਿਆਂਦੀ ਗਈ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਿਖ਼ਲਾਫ਼ ਡੈਮੋਕਰੈਟਿਕ ਟੀਚਰ ਫ਼ਰੰਟ ...

ਪੂਰੀ ਖ਼ਬਰ »

ਪਾਬੰਦੀਸ਼ੁਦਾ ਚਾਇਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਿਖ਼ਲਾਫ਼ ਪੁਲਿਸ ਨੇ ਕੀਤੀ ਸਖ਼ਤੀ

ਬਠਿੰਡਾ, 27 ਜਨਵਰੀ (ਅ੍ਰੰਮਿਤਪਾਲ ਸਿੰਘ ਵਲ੍ਹਾਣ)-ਬਠਿੰਡਾ ਸਹਿਰ 'ਚ ਬਸੰਤ ਪੰਚਮੀ ਦਾ ਤਿਉਹਾਰ ਨੇੜੇ ਹੋਣ ਕਾਰਨ ਕਈ ਸ਼ਰਾਰਤੀ ਅਨਸਰਾਂ ਦੁਆਰਾ ਚਾਇਨਾ ਦੀ ਡੋਰ ਦੀ ਵਿਕਰੀ ਭਲੇ ਹੀ ਚੁੱਪ ਚਪੀਤੇ ਕੀਤੀ ਜਾ ਰਹੀ ਹੈ | ਇਸ ਦੇ ਬਾਵਜੂਦ ਬਠਿੰਡਾ ਪੁਲਿਸ ਵਿਭਾਗ ਦੁਆਰਾ ...

ਪੂਰੀ ਖ਼ਬਰ »

ਚਾਈਨਾ ਡੋਰ ਵਰਤਣ ਤੇ ਵੇਚਣ ਵਾਲਿਆਂ ਿਖ਼ਲਾਫ਼ ਧਾਰਾ 307 ਤਹਿਤ ਮੁਕੱਦਮਾ ਦਰਜ ਹੋਏ- ਭੱਲਾ

ਭਗਤਾ ਭਾਈਕਾ, 27 ਜਨਵਰੀ (ਸੁਖਪਾਲ ਸਿੰਘ ਸੋਨੀ)- ਚਾਈਨਾ ਡੋਰ ਮੌਤ ਦਾ ਦੂਜਾ ਨਾਂਅ ਬਣ ਚੁੱਕੀ ਹੈ, ਇਸ ਦੀ ਸ਼ਰੇਆਮ ਵਿਕਰੀ ਅਤੇ ਵਰਤੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੱਡਾ ਸਿਵਾਲੀਆ ਚਿੰਨ੍ਹ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ...

ਪੂਰੀ ਖ਼ਬਰ »

ਪੱਕਾ ਕਲਾਂ ਵਿਖੇ ਕਣਕ ਦੀ ਫ਼ਸਲ ਉੱਪਰ ਹੋਇਆ ਚੂਹਿਆਂ ਦਾ ਹਮਲਾ

ਸੰਗਤ ਮੰਡੀ, 27 ਜਨਵਰੀ (ਸ਼ਾਮ ਸੁੰਦਰ ਜੋਸ਼ੀ)- ਸੰਗਤ ਬਲਾਕ ਦੇ ਪਿੰਡ ਪੱਕਾ ਕਲਾਂ ਵਿਖੇ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਉੱਪਰ ਚੂਹਿਆਂ ਦਾ ਹਮਲਾ ਹੋ ਗਿਆ ਹੈ | ਜ਼ਿਆਦਾ ਨੁਕਸਾਨ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਖਪਾ ਕੇ ਬੀਜੀ ਹੋਈ ਕਣਕ ਦੀ ਫ਼ਸਲ ਦਾ ਹੋ ...

ਪੂਰੀ ਖ਼ਬਰ »

ਬੱਸ ਅੱਡਾ ਪ੍ਰਬੰਧਕ ਕਮੇਟੀ ਨੇ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ 'ਤੇ ਧਾਰਮਿਕ ਸਮਾਗਮ ਕਰਵਾਇਆ

ਤਲਵੰਡੀ ਸਾਬੋ, 27 ਜਨਵਰੀ (ਰਣਜੀਤ ਸਿੰਘ ਰਾਜੂ)-ਸਿੱਖਾਂ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਅਤੇ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਮੌਕੇ ਹਰ ਸਾਲ੍ਹ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਬੱਸ ਅੱਡਾ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਬਾਘਾ 'ਚ ਸੰਤ ਬਾਬਾ ਪਾਲ ਦਾਸ ਦੀ ਸਾਲਾਨਾ ਬਰਸੀ ਮਨਾਈ

ਰਾਮਾਂ ਮੰਡੀ, 27 ਜਨਵਰੀ (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡ ਬਾਘਾ ਵਿਖੇ ਸਥਿਤ ਡੇਰਾ ਸਾਹਿਬ ਵਿਖੇ ਨਗਰ ਪੰਚਾਇਤ ਦੇ ਵਿਸ਼ੇਸ਼ ਸਹਿਯੋਗ ਦੁਆਰਾ ਸੰਤ ਬਾਬਾ ਪਾਲ ਦਾਸ ਦੀ ਸਾਲਾਨਾ ਬਰਸੀ ਮਨਾਈ ਗਈ | ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਕੀਰਤਨ ...

ਪੂਰੀ ਖ਼ਬਰ »

ਬਿਜਲੀ ਮਹਿਕਮੇ ਤੋਂ ਬਾਅਦ ਮਾਲ ਮਹਿਕਮੇ ਵਲੋਂ ਲੋਕਾਂ 'ਤੇ ਪਾਏ ਆਰਥਿਕ ਬੋਝ ਦੀ ਚੁਫ਼ੇਰਿਉ ਨਿੰਦਾ

ਬਠਿੰਡਾ, 27 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਬਿਜਲੀ ਦਰਾਂ ਚ ਕੀਤੇ ਵਾਧੇ ਕਾਰਨ ਪਹਿਲਾਂ ਹੀ ਆਰਥਿਕ ਬੋਝ ਹੋਠ ਦੱਬੇ ਲੋਕਾਂ ਤੇ ਹੁਣ ਮਾਲ ਮਹਿਕਮੇ ਵਲੋਂ ਤਹਿਸੀਲ ਵਿਚ ਹੋਣ ਵਾਲੇ ਸਮੂੰਹ ਕੰਮਾਂ ਦੀਆਂ ਦਰਾਂ ਚ ਵਾਧਾ ਕਰਕੇ ਜ਼ਖ਼ਮਾਂ ਤੇ ਲੂਣ ...

ਪੂਰੀ ਖ਼ਬਰ »

ਮਲੇਰਕੋਟਲਾ ਰੈਲੀ ਦੀਆਂ ਤਿਆਰੀਆਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਹੋਈ

ਭੁੱਚੋ ਮੰਡੀ, 27 ਜਨਵਰੀ (ਬਿੱਕਰ ਸਿੰਘ ਸਿੱਧੂ)- ਕੇਂਦਰ ਸਰਕਾਰ ਵਲੋਂ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਕੇ ਦੇਸ਼ ਵਿਚ ਕੌਮੀ ਨਾਗਰਿਕਤਾ ਰਜਿਸਟਰ ਲਾਗੂ ਕਰਨ ਦੇ ਵਿਰੋਧ ਵਿਚ ਪੰਜਾਬ ਦੀਆਂ 12 ਜਨਤਕ ਜਥੇਬੰਦੀਆਂ ਵਲੋਂ 16 ਫਰਵਰੀ ਨੂੰ ਮਲੇਰਕੋਟਲਾ ਸ਼ਹਿਰ ਵਿਚ ਕੀਤੀ ਜਾ ...

ਪੂਰੀ ਖ਼ਬਰ »

ਗਣਤੰਤਰ ਦਿਵਸ 'ਤੇ ਬਸਪਾ ਵਰਕਰਾਂ ਨੇ 'ਸੰਵਿਧਾਨ ਬਚਾਓ' ਮੋਟਰਸਾਈਕਲ ਰੈਲੀ ਕੱਢੀ

ਰਾਮਾਂ ਮੰਡੀ, 27 ਜਨਵਰੀ (ਤਰਸੇਮ ਸਿੰਗਲਾ)-ਗਣਤੰਤਰ ਦਿਵਸ 'ਤੇ ਬਹੁਜਨ ਸਮਾਜ ਪਾਰਟੀ ਦੇ ਦਰਜਨਾਂ ਵਰਕਰਾਂ ਵਲੋਂ ਅਮਰ ਸਿੰਘ ਸਾਬਕਾ ਜਨਰਲ ਸਕੱਤਰ ਦੀ ਅਗਵਾਈ ਹੇਠ ਰਾਮਾਂ ਮੰਡੀ ਅਤੇ ਨੇੜਲੇ ਪਿੰਡਾਂ ਵਿਚੋਂ ਦੀ ਮੋਟਰ ਸਾਈਕਲਾਂ ਰਾਹੀਂ 'ਸੰਵਿਧਾਨ ਬਚਾਓ' ਰੈਲੀ ਕੱਢੀ ਗਈ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX