ਤਾਜਾ ਖ਼ਬਰਾਂ


ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫ਼ਸਲ ਮੀਂਹ ਕਾਰਨ ਜ਼ਮੀਨ 'ਤੇ ਵਿਛੀ
. . .  12 minutes ago
ਅਜਨਾਲਾ, 29 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਦੇ ਵੱਖ ਵੱਖ ਹਿੱਸਿਆ 'ਚ ਪਏ ਮੀਂਹ ਦੇ ਚੱਲਦਿਆਂ ਸਰਹੱਦੀ ਖੇਤਰ 'ਚ ਕਈ ਥਾਵਾਂ 'ਤੇ ਕਿਸਾਨਾਂ...
ਪਾਕਿ 'ਚ ਬੱਸ ਤੇ ਟਰੇਨ ਵਿਚਾਲੇ ਹੋਈ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30
. . .  44 minutes ago
ਕਰਾਚੀ, 29 ਫਰਵਰੀ- ਪਾਕਿਸਤਾਨ ਦੇ ਸਿੰਧ ਸੂਬੇ 'ਚ ਇਕ ਬੱਸ ਅਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30 ...
ਅੱਜ ਦਾ ਵਿਚਾਰ
. . .  about 1 hour ago
ਫੋਕਲ ਪੁਆਇੰਟ ਨਜ਼ਦੀਕ 'ਚ ਮਿਲੀ ਬਿਨਾਂ ਸਿਰ ਤੋਂ ਲਾਸ਼
. . .  1 day ago
ਜਲੰਧਰ , 28 ਫਰਵਰੀ - ਹਾਈ ਸਕਿਉਰਿਟੀ ਜ਼ੋਨ ਮੰਨੇ ਜਾਂਦੇ ਫੋਕਲ ਪੁਆਇੰਟ ਨਜ਼ਦੀਕ ਬਿਨਾਂ ਸਿਰ ਦੇ ਲਾਸ਼ ਮਿਲਣ ਨਾਲ ਹਾਹਾਕਾਰ ਮੱਚ ਗਈ । ਪੁਲਿਸ ਸਿਰ ਲੱਭਣ 'ਚ ਲੱਗੀ ਹੈ ।
ਕਨ੍ਹਈਆ ਕੁਮਾਰ 'ਤੇ ਚੱਲੇਗਾ ਰਾਜ-ਧ੍ਰੋਹ ਦਾ ਮਾਮਲਾ, ਕੇਜਰੀਵਾਲ ਨੇ ਦਿੱਤੀ ਮਨਜ਼ੂਰੀ
. . .  1 day ago
ਨਵੀਂ ਦਿੱਲੀ, 28 ਫਰਵਰੀ - ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਲੱਗੇ ਕਥਿਤ ਦੇਸ਼ ਵਿਰੋਧੀ ਨਾਅਰਿਆਂ ਦੇ ਮਾਮਲਿਆਂ ਵਿਚ ਸਪੈਸ਼ਲ ਸੈੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਜੇ.ਐਨ.ਯੂ. ਵਿਦਿਆਰਥੀ ਸੰਘ ...
ਅਧਿਆਪਕ ਅਮ੍ਰਿੰਤਪਾਲ ਸਿੰਘ ਟਿਵਾਣਾ ਦੀ ਕੌਮੀ ਐਵਾਰਡ ਲਈ ਚੋਣ
. . .  1 day ago
ਮਲੌਦ, 28 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਪ੍ਰਾਇਮਰੀ ਸਕੂਲ ਸਿੱਖਿਆ ਮਲੌਦ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਮਦਨੀਪੁਰ ਦੇ ਮੁੱਖ ਅਧਿਆਪਕ ਅੰਮ੍ਰਿਤਪਾਲ ਸਿੰਘ ਟਿਵਾਣਾ ਦੀਆਂ ਸ਼ਾਨਦਾਰ ਸ਼ੇਵਾਵਾਂ ਨੂੰ ਮੁੱਖ ...
ਸੀ.ਏ.ਏ. 'ਤੇ ਫੈਲਾਇਆ ਜਾ ਰਿਹੈ ਝੂਠ - ਅਮਿਤ ਸ਼ਾਹ
. . .  1 day ago
ਭੁਵਨੇਸ਼ਵਰ, 28 ਫਰਵਰੀ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਪੱਖ ਵਿਚ ਰੈਲੀ ਨੂੰ ਸੰਬੋਧਨ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਸੀ.ਏ.ਏ. ਨੂੰ ਲੈ ਕੇ ਝੂਠ ਬੋਲਿਆ ਜਾ ਰਿਹਾ ਹੈ। ਇਸ ਵਿਚ ਮੁਸਲਮਾਨਾਂ ਦੀ...
ਆਪ ਨੇ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਦਾ ਬਣਾਇਆ ਇੰਚਾਰਜ
. . .  1 day ago
ਨਵੀਂ ਦਿੱਲੀ, 28 ਫਰਵਰੀ - ਆਮ ਆਦਮੀ ਪਾਰਟੀ ਵੱਲੋਂ ਅੱਜ ਵਿਧਾਇਕ ਆਤਸ਼ੀ ਨੂੰ ਗੋਆ ਤੇ ਜਰਨੈਲ ਸਿੰਘ ਨੂੰ ਪੰਜਾਬ ਆਪ ਇਕਾਈ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਜਲਦ ਦੋਵਾਂ ਸੂਬਿਆਂ ਲਈ ਜਥੇਬੰਦਕ ਨਿਰਮਾਣ ਅਮਲ ਸ਼ੁਰੂ ਕੀਤਾ ਜਾ ਰਿਹਾ ਹੈ। ਦਿੱਲੀ...
ਮੋਦੀ ਸਰਕਾਰ ਦੇ ਦੌਰ 'ਚ ਭਾਈਚਾਰਕ ਸਾਂਝ ਨੂੰ ਖ਼ਤਰਾ-ਜਨਾਬ ਮੁਹੰਮਦ ਸਦੀਕ
. . .  1 day ago
ਬਰਨਾਲਾ/ਰੂੜੇਕੇ ਕਲਾਂ, 28 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ) - ਪਿਛਲੇ ਦਿਨੀਂ ਦਿੱਲੀ ਵਿਖੇ ਹੋਈ ਫ਼ਿਰਕੂ ਹਿੰਸਾ ਦੌਰਾਨ ਮਾਰੇ ਗਏ 27 ਲੋਕਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਅਤੇ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਹਲਕਾ ਭਦੌੜ ਤੋਂ ਸਾਬਕਾ ਵਿਧਾਇਕ...
ਸੜਕ ਹਾਦਸੇ ਵਿਚ 45 ਸਾਲਾ ਔਰਤ ਦੀ ਮੌਤ
. . .  1 day ago
ਭਾਰਤ ਦੀ ਵਿਕਾਸ ਦਰ 4.7 ਫ਼ੀਸਦੀ
. . .  1 day ago
ਨਵੀਂ ਦਿੱਲੀ, 28 ਫਰਵਰੀ - ਅਕਤੂਬਰ-ਦਸਬੰਰ 2019 'ਚ ਭਾਰਤ ਦੀ ਆਰਥਿਕ ਵਿਕਾਸ ਦਰ 4.7 ਫ਼ੀਸਦੀ ਰਹੀ। ਇਹ ਅਧਿਕਾਰਕ ਅੰਕੜਾ ਅੱਜ ਸ਼ੁੱਕਰਵਾਰ ਨੂੰ ਜਾਰੀ ...
ਸੜਕ ਦੁਰਘਟਨਾ ਵਿਚ ਮਾਂ ਪੁੱਤ ਦੀ ਮੌਤ
. . .  1 day ago
ਜੰਡਿਆਲਾ ਮੰਜਕੀ, 28 ਫਰਵਰੀ (ਸੁਰਜੀਤ ਸਿੰਘ ਜੰਡਿਆਲਾ) - ਅੱਜ ਜੰਡਿਆਲਾ ਨਕੋਦਰ ਰੋਡ 'ਤੇ ਵਾਪਰੀ ਇੱਕ ਸੜਕ ਦੁਰਘਟਨਾ ਵਿਚ ਮਾਂ ਪੁੱਤ ਦੀ ਮੌਤ ਹੋਣ ਦਾ ਸਮਾਚਾਰ ਹੈ। ਨਕੋਦਰ ਵੱਲੋਂ ਆ ਰਹੀ ਸਵਿਫ਼ਟ ਕਾਰ ਜੰਡਿਆਲਾ ਵੱਲੋਂ ਜਾ ਰਹੇ ਮੋਟਰਸਾਈਕਲ ਨਾਲ ਟੱਕਰ...
ਸ਼ਾਹਕੋਟ 'ਚ ਭਾਜਪਾ ਨੇ ਆਮ ਆਦਮੀ ਪਾਰਟੀ ਦਾ ਪੁਤਲਾ ਫੂਕਿਆ
. . .  1 day ago
ਸ਼ਾਹਕੋਟ, 28 ਫਰਵਰੀ (ਸਚਦੇਵਾ) - ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਪੰਜਾਬ ਵਿਧਾਨ ਸਭਾ 'ਚ ਗਊ ਮਾਤਾ ਖ਼ਿਲਾਫ਼ ਦਿੱਤੇ ਗਏ ਬਿਆਨ ਦੇ ਵਿਰੋਧ 'ਚ ਅੱਜ ਸ਼ਾਹਕੋਟ 'ਚ ਭਾਜਪਾ ਮੰਡਲ ਸ਼ਾਹਕੋਟ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਦਰਸ਼ਨ ਸੋਬਤੀ ਦੀ ਅਗਵਾਈ...
ਬਜਟ ਪਾਸ ਕਰਨ ਲਈ ਅਕਾਲੀ-ਭਾਜਪਾ ਨੂੰ ਥਾਣੇ 'ਚ ਡੱਕ ਕੇ ਰੱਖਿਆ ਗਿਆ - ਮਜੀਠੀਆ
. . .  1 day ago
ਚੰਡੀਗੜ੍ਹ, 28 ਫਰਵਰੀ - ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਇਕ ਪਾਸੜ ਬਜਟ ਪਾਸ ਕਰਨ ਲਈ ਅਕਾਲੀ ਭਾਜਪਾ ਵਿਧਾਇਕਾਂ ਨੂੰ ਥਾਣੇ ਡੱਕੀ...
ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ ਵਿਚ ਸਿੱਖਾਂ ਨੇ ਵੰਡਿਆ ਲੰਗਰ
. . .  1 day ago
ਨਵੀਂ ਦਿੱਲੀ, 28 ਫਰਵਰੀ - ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਉੱਤਰ ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਾ ਸ਼ਿਵ ਵਿਹਾਰ ਵਿਖੇ ਹਿੰਸਾ ਪ੍ਰਭਾਵਿਤ ਲੋਕਾਂ ਨੂੰ ਲੰਗਰ...
ਰੋਜ਼ੀ ਰੋਟੀ ਲਈ ਗਏ ਠੱਠੀ ਭਾਈ ਵਾਸੀ ਦੀ ਕੁਵੈਤ 'ਚ ਭੇਦ ਭਰੀ ਹਾਲਤ 'ਚ ਮੌਤ
. . .  1 day ago
ਨੌਜਵਾਨ ਦੀ ਨਸ਼ਿਆਂ ਨਾਲ ਹੋਈ ਮੌਤ
. . .  1 day ago
ਆਵਾਰਾ ਪਸ਼ੂਆਂ ਦੀ ਸਮੱਸਿਆ ਪੰਜਾਬ ਸਰਕਾਰ ਦੇ ਏਜੰਡੇ 'ਤੇ ਹੀ ਨਹੀਂ - ਭਾਰਤੀ ਕਿਸਾਨ ਯੂਨੀਅਨ
. . .  1 day ago
ਬੋਰਡ ਪ੍ਰੀਖਿਆ ਕੇਂਦਰਾਂ ਨੂੰ ਦਿੱਲੀ ਪੁਲਿਸ ਉਚਿੱਤ ਸੁਰੱਖਿਆ ਮੁਹੱਈਆ ਕਰਵਾਏ - ਹਾਈਕੋਰਟ
. . .  1 day ago
ਨਿਰਮਾਣ ਅਧੀਨ ਇਮਾਰਤ ਦੀ ਛੱਤ 'ਤੇ ਲੱਗੀ ਅੱਗ
. . .  1 day ago
11 ਕਿੱਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਗ੍ਰਿਫ਼ਤਾਰ
. . .  1 day ago
ਰੈਗੂਲੇਟਰੀ ਕਰਦੀ ਹੈ ਬਿਜਲੀ ਦੀਆਂ ਕੀਮਤਾਂ ਘਟਾਉਣ-ਵਧਾਉਣ ਦਾ ਫ਼ੈਸਲਾ - ਮਨਪ੍ਰੀਤ ਬਾਦਲ
. . .  1 day ago
ਇਮਾਰਤ ਦੀ ਦੀਵਾਰ ਡਿੱਗਣ ਕਾਰਨ ਇੱਕ ਨੌਜਵਾਨ ਜ਼ਖਮੀ
. . .  1 day ago
ਸੜਕ ਹਾਦਸੇ 'ਚ ਦੋ ਟੈਂਪੂ ਸਵਾਰਾਂ ਦੀ ਮੌਤ
. . .  1 day ago
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 42
. . .  1 day ago
ਏ.ਐਸ.ਆਈ ਵੱਲੋਂ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ
. . .  1 day ago
ਦਿੱਲੀ ਹਾਈਕੋਰਟ ਵੱਲੋਂ ਸਿਸੋਦੀਆ ਨੂੰ ਨੋਟਿਸ
. . .  1 day ago
ਬਜਟ ਪੇਸ਼ ਕਰਨ ਤੋਂ ਬਾਅਦ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੀਡੀਆ ਨੂੰ ਸੰਬੋਧਨ
. . .  1 day ago
ਦਿੱਲੀ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ 6 ਮੈਂਬਰੀ ਸਬ ਕਮੇਟੀ ਦਾ ਗਠਨ
. . .  1 day ago
ਨਾਗਰਿਕਤਾ ਕਾਨੂੰਨ ਖ਼ਿਲਾਫ਼ 14 ਜਥੇਬੰਦੀਆਂ ਵੱਲੋਂ ਸ਼ਾਹਕੋਟ 'ਚ ਵਿਰੋਧ ਪ੍ਰਦਰਸ਼ਨ
. . .  1 day ago
ਸ਼ਾਹਕੋਟ 'ਚ ਇਨਕਲਾਬੀ ਜਥੇਬੰਦੀਆਂ ਵੱਲੋਂ ਸੀ.ਏ.ਏ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  1 day ago
ਬਾਘਾਪੁਰਾਣਾ ਸ਼ਹਿਰ 'ਚ ਤੀਸਰੇ ਦਿਨ ਵੀ ਲੈਂਡਲਾਈਨ ਸੇਵਾਵਾਂ ਬੰਦ
. . .  1 day ago
ਸਰਕਾਰੀ ਭੋਜ ਮਗਰੋਂ ਖ਼ਜ਼ਾਨਾ ਮੰਤਰੀ ਬਾਦਲ ਮੀਡੀਆ ਨੂੰ ਕਰਨਗੇ ਸੰਬੋਧਨ
. . .  1 day ago
ਪੀੜਤ ਪਰਿਵਾਰਾਂ ਨੂੰ ਮਿਲਣ ਲਈ ਥੋੜ੍ਹੀ ਦੇਰ ਤੱਕ ਸੈਕਟਰ ਤਿੰਨ ਦੇ ਪੁਲਿਸ ਸਟੇਸ਼ਨ 'ਚ ਪਹੁੰਚਣਗੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
. . .  1 day ago
ਪੁਲਿਸ ਨੇ ਸੈਕਟਰ 3 ਦੇ ਥਾਣੇ 'ਚ ਬੰਦ ਕੀਤੇ ਮਨਪ੍ਰੀਤ ਬਾਦਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਪਰਿਵਾਰ
. . .  1 day ago
ਵਿਧਾਨ ਸਭਾ ਦੀ ਕਾਰਵਾਈ ਸੋਮਵਾਰ 2 ਵਜੇ ਤੱਕ ਮੁਲਤਵੀ
. . .  1 day ago
ਬਜਟ ਇਜਲਾਸ : ਪੰਜਾਬ ਪੁਲਿਸ ਫੋਰਸ ਦੇ ਆਧੁਨਿਕਰਨ ਦੇ ਲਈ 132 ਕਰੋੜ, ਜੇਲ੍ਹ ਸੁਧਾਰ ਅਤੇ ਸੁਰੱਖਿਆ ਦੇ ਲਈ 25 ਕਰੋੜ ਰੁਪਏ ਰਾਖਵੇਂ
. . .  1 day ago
ਬਜਟ ਇਜਲਾਸ : ਸਮਾਰਟ ਸਿਟੀ ਪ੍ਰੋਗਰਾਮ ਲਈ 810 ਕਰੋੜ ਰਾਖਵੇਂ- ਬਾਦਲ
. . .  1 day ago
ਬਜਟ ਇਜਲਾਸ : ਸੈਰ ਸਪਾਟਾ ਵਿਭਾਗ ਲਈ 447 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਬਜਟ ਇਜਲਾਸ : ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 10,500 ਨੂੰ ਘਰ ਬਣਾ ਕੇ ਦਿੱਤੇ ਜਾਣਗੇ, ਜਿਸ ਲਈ 125 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਪੰਜਾਬ ਪੁਲਿਸ ਫੋਰਸ ਦੇ ਆਧੁਨਿਕੀਕਰਨ ਲਈ 132 ਕਰੋੜ ਰੁਪਏ ਅਤੇ ਜੇਲ੍ਹ ਸੁਧਾਰ ਤੇ ਸੁਰੱਖਿਆ ਲਈ 25 ਕਰੋੜ ਰੱਖੇ- ਮਨਪ੍ਰੀਤ ਬਾਦਲ
. . .  1 day ago
ਸਰਹੱਦੀ ਖੇਤਰ ਲਈ 200 ਅਤੇ ਕੰਢੀ ਖੇਤਰ ਲਈ 100 ਕਰੋੜ ਰਾਖਵੇਂ ਰੱਖੇ ਗਏ- ਮਨਪ੍ਰੀਤ ਬਾਦਲ
. . .  1 day ago
ਹੁਸ਼ਿਆਰਪੁਰ ਅਤੇ ਕਪੂਰਥਲਾ 'ਚ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਲਈ 10-10 ਦਿੱਤੇ ਜਾਣਗੇ- ਬਾਦਲ
. . .  1 day ago
ਬਜਟ ਇਜਲਾਸ :ਪੇਂਡੂ ਅਤੇ ਪੰਚਾਇਤਾਂ ਦੇ ਵਿਕਾਸ ਅਤੇ ਸੁਧਾਰ ਲਈ ਰੱਖੇ ਗਏ 3830 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਮੋਹਾਲੀ ਮੈਡੀਕਲ ਕਾਲਜ 2020-21 ਤੋਂ ਸ਼ੁਰੂ ਹੋਵੇਗਾ, ਜਿਸ ਦੇ ਲਈ 157 ਕਰੋੜ ਰਾਖਵੇਂ ਰੱਖੇ ਗਏ- ਬਾਦਲ
. . .  1 day ago
ਬਜਟ ਇਜਲਾਸ : ਪੰਜਾਬ 'ਚ ਰੱਖਿਆ ਸੇਵਾਵਾਂ ਲਈ 29 ਫ਼ੀਸਦੀ ਇਜ਼ਾਫਾ ਕਰਦੇ ਹੋਏ 127 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਤੰਦਰੁਸਤ ਪੰਜਾਬ ਸਿਹਤ ਕੇਂਦਰ 2022 ਤੱਕ ਸਾਰੇ 2950 ਸਬ ਸੈਂਟਰ ਅਪਗ੍ਰੇਡ ਕਰਨ ਦਾ ਉਦੇਸ਼- ਬਾਦਲ
. . .  1 day ago
ਬਜਟ ਇਜਲਾਸ : ਬਜ਼ੁਰਗਾਂ ਦੀ ਸੰਭਾਲ ਲਈ ਬਣਾਇਆ ਜਾਵੇਗਾ ਬੁਢਾਪਾ ਘਰ, ਖ਼ਰਚੇ ਜਾਣਗੇ 5 ਕਰੋੜ- ਬਾਦਲ
. . .  1 day ago
ਪਟਿਆਲਾ 'ਚ ਬਣਾਇਆ ਜਾਵੇਗਾ ਅਤਿ ਆਧੁਨਿਕ ਬੱਸ ਸਟੈਂਡ- ਬਾਦਲ
. . .  1 day ago
ਬਜਟ ਇਜਲਾਸ : 54.50 ਕਿ.ਮੀ ਲੰਬਾ ਸ੍ਰੀ ਗੁਰੂ ਤੇਗ਼ ਬਹਾਦਰ ਮਾਰਗ ਸ੍ਰੀ ਅਨੰਦਪੁਰ ਸਾਹਿਬ ਤੋਂ ਬੰਗਾ ਤੱਕ ਬਣਾਇਆ ਜਾਵੇਗਾ -ਬਾਦਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 15 ਮਾਘ ਸੰਮਤ 551
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਖੰਨਾ / ਸਮਰਾਲਾ

ਖੰਨਾ, ਸਮਰਾਲਾ, ਪਾਇਲ, ਮਾਛੀਵਾੜਾ, ਸਾਹਨੇਵਾਲ, ਦੋਰਾਹਾ, ਮਲੌਦ, ਕੋਹਾੜਾ ਆਦਿ ਵਿਚ ਉਤਸ਼ਾਹ ਨਾਲ ਮਨਾਇਆ ਗਣਤੰਤਰ ਦਿਵਸ

ਖੰਨਾ, 27 ਜਨਵਰੀ (ਹਰਜਿੰਦਰ ਸਿੰਘ ਲਾਲ)-71ਵੇਂ ਗਣਤੰਤਰ ਦਿਵਸ ਮੌਕੇ ਖੰਨਾ, ਸਮਰਾਲਾ, ਮਾਛੀਵਾੜਾ ਸਾਹਿਬ, ਕੋਹਾੜਾ, ਪਾਇਲ, ਮਲੌਦ, ਰਾੜਾ ਸਾਹਿਬ, ਬੀਜਾ, ਦੋਰਾਹਾ ਆਦਿ ਵਿਚ ਗਣਤੰਤਰ ਦਿਵਸ ਸਮਾਰੋਹ ਬੜ੍ਹੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ | ਇਸ ਮੌਕੇ ਸਬ-ਡਵੀਜ਼ਨਾਂ ਵਿਚ ਝੰਡਾ ਲਹਿਰਾਉਣ ਦੀ ਰਸਮ ਸਬੰਧਿਤ ਅਧਿਕਾਰੀਆਂ ਨੇ ਨਿਭਾਈ | ਜਦੋਂ ਕਿ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ, ਪਾਇਲ ਦੇ ਵਿਧਾਇਕ ਲਖਵੀਰ ਸਿੰਘ ਅਤੇ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਵੀ ਕਈ ਥਾਵਾਂ ਤੇ ਗਣਤੰਤਰਤਾ ਦਿਵਸ ਸਮਾਰੋਹਾਂ ਵਿਚ ਭਾਗ ਲਿਆ ਅਤੇ ਗਣਤੰਤਰਤਾ ਦਿਵਸ ਦੀ ਲੋਕਾਂ ਨੂੰ ਵਧਾਈ ਦਿੱਤੀ | ਇਸ ਮੌਕੇ ਵਿਧਾਇਕ ਗੁਰਕੀਰਤ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਸਭ ਦਾ ਸਾਂਝਾ ਅਤੇ ਸੈਕੂਲਰ ਸੰਵਿਧਾਨ ਹੈ | ਕਿਸੇ ਨੂੰ ਵੀ ਇਸ ਸੰਵਿਧਾਨ ਨੂੰ ਤੋੜਨ ਮਰੋੜਨ ਅਤੇ ਧਾਰਮਿਕ ਤੌਰ 'ਤੇ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ | ਗਣਤੰਤਰਤਾ ਦਿਵਸ ਦੀਆਂ ਵਧਾਈਆਂ ਦੇਣ ਵਾਲਿਆਂ ਵਿਚ ਭਾਜਪਾ ਨੇਤਾ ਬਿਕਰਮਜੀਤ ਸਿੰਘ ਚੀਮਾ, ਰਣਜੀਤ ਸਿੰਘ ਹੀਰਾ, ਅਕਾਲੀ ਨੇਤਾ ਰਣਜੀਤ ਸਿੰਘ ਤਲਵੰਡੀ, ਸੰਤਾ ਸਿੰਘ ਉਮੈਦਪੁਰੀ, ਜਗਜੀਵਨ ਸਿੰਘ ਖੀਰਨੀਆ, ਰਘਵੀਰ ਸਿੰਘ ਸਹਾਰਨ ਮਾਜਰਾ, ਪ੍ਰੋ: ਭੁਪਿੰਦਰ ਸਿੰਘ ਚੀਮਾ, ਇਕਬਾਲ ਸਿੰਘ ਚੰਨੀ, ਰਣਜੀਤ ਸਿੰਘ ਖੰਨਾ, ਦਲਮੇਘ ਸਿੰਘ ਖੱਟੜਾ, ਦਵਿੰਦਰ ਸਿੰਘ ਖੱਟੜਾ, ਕਾਂਗਰਸੀ ਨੇਤਾ ਰੁਪਿੰਦਰ ਸਿੰਘ ਰਾਜਾ ਗਿੱਲ, ਯਾਦਵਿੰਦਰ ਸਿੰਘ ਜੰਡਾਲੀ, ਸਤਨਾਮ ਸਿੰਘ ਸੋਨੀ, ਗੁਰਦੀਪ ਸਿੰਘ ਰਸੂਲੜਾ, ਵਿਕਾਸ ਮਹਿਤਾ, ਹਰਦੇਵ ਸਿੰਘ ਰੋਸ਼ਾ, ਹਰਬੰਸ ਸਿੰਘ ਰੋਸ਼ਾ, ਅਮਿਤ ਤਿਵਾੜੀ, ਸ਼ਮਿੰਦਰ ਸਿੰਘ ਮਿੰਟੂ ਆਦਿ ਸ਼ਾਮਲ ਸਨ |
ਖੰਨਾ ਵਿਚ ਗਣਤੰਤਰਤਾ ਦਿਵਸ 'ਤੇ ਐੱਸ.ਡੀ.ਐੱਮ. ਸੰਦੀਪ ਸਿੰਘ ਨੇ ਝੰਡਾ ਲਹਿਰਾਇਆ
ਖੰਨਾ, (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-71ਵੇਂ ਗਣਤੰਤਰ ਦਿਵਸ ਮੌਕੇ ਖੰਨਾ ਅਨਾਜ ਮੰਡੀ ਵਿਚ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ¢ ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੰੁਚੇ ਐੱਸ.ਡੀਐੱਮ. ਖੰਨਾ ਸੰਦੀਪ ਸਿੰਘ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ | ਸਮਾਗਮ ਵਿਚ ਸਰਕਾਰੀ ਕੰਨਿਆ ਸੀਨੀ. ਸੈਕੰ ਸਕੂਲ ਅਤੇ ਹੋਰ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵਧੀਆਂ ਪੇਸ਼ਕਾਰੀਆਂ ਕੀਤੀਆਂ | ਇਸ ਮੌਕੇ ਸ਼ਾਨਦਾਰ ਪੀ. ਟੀ. ਸ਼ੋਅ, ਦੇਸ਼ ਭਗਤੀ ਅਤੇ ਸਭਿਆਚਾਰਕ ਪ੍ਰੋਗਰਾਮ ਨਾਲ ਵਿਦਿਆਰਥੀਆਂ ਨੇ ਸਮਾਰੋਹ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ | ਐੱਸ. ਡੀ. ਐੱਮ. ਸੰਦੀਪ ਸਿੰਘ ਨੇ ਕਿਹਾ ਕਿ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਅਤੇ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਡਕਰ, ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਵੀ ਯਾਦ ਕੀਤਾ | ਇਸ ਮੌਕੇ ਮਾਣਯੋਗ ਜੱਜ ਰਾਹੁਲ ਗਰਗ, ਨੀਰਜ ਗੋਇਲ ਅਤੇ ਅਰੁਣ ਗੁਪਤਾ, ਤਹਿਸੀਲਦਾਰ ਹਰਮਿੰਦਰ ਸਿੰਘ ਹੁੰਦਲ, ਨਾਇਬ ਤਹਿਸੀਲਦਾਰ ਰਣਜੀਤ ਸਿੰਘ, ਕਾਰਜ ਸਾਧਕ ਅਫ਼ਸਰ ਰਣਵੀਰ ਸਿੰਘ, ਸੀ. ਡੀ. ਪੀ. ਓ. ਸਰਬਜੀਤ ਕੌਰ, ਐੱਸ. ਪੀ. ਤੇਜਿੰਦਰ ਸਿੰਘ ਸੰਧੂ, ਡੀ.ਐੱਸ.ਪੀ. ਰਾਜਨਪਰਮਿੰਦਰ ਸਿੰਘ ਮੱਲ੍ਹੀ, ਟ੍ਰੈਫਿਕ ਇੰਚਾਰਜ ਪਵਨਦੀਪ ਸਿੰਘ ਸੰਧੂ, ਮਾਰਕੀਟ ਕਮੇਟੀ ਸੈਕਟਰੀ ਦਲਵਿੰਦਰ ਸਿੰਘ, ਐੱਸ.ਡੀ.ਓ. ਬਿਜਲੀ ਬੋਰਡ ਰਾਜਿੰਦਰ ਕੁਮਾਰ, ਡਾਕਟਰ ਮਨਿੰਦਰ ਸਿੰਘ ਭਸੀਨ, ਏ. ਡੀ. ਓ. ਕੁਲਵੰਤ ਸਿੰਘ, ਗੁਰਮੀਤ ਨਾਗਪਾਲ, ਵਿਮਲ ਕੁਮਾਰ ਜੈਨ, ਗੁਰਵਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਣ ਖੰਨਾ, ਜਸਵੀਰ ਸਿੰਘ ਸਟੈਨੋ, ਫਤਿਹ ਸਿੰਘ, ਸੈਕਟਰੀ ਖ਼ੁਸ਼ਹਾਲ ਚੰਦ, ਫੂਡ ਇੰਸਪੈਕਟਰ ਹਰਭਜਨ ਸਿੰਘ, ਇੰਸਪੈਕਟਰ ਪਰਮਿੰਦਰ ਸਿੰਘ, ਕੌਾਸਲਰ ਰਵਿੰਦਰ ਸਿੰਘ ਬੱਬੂ, ਸਟੇਜ ਸਕੱਤਰ ਮਾਸਟਰ ਗੁਰਮੀਤ ਸਿੰਘ ਬਾਵਾ, ਐੱਸ.ਐੱਚ.ਓ. ਕੁਲਜਿੰਦਰ ਸਿੰਘ ਗਰੇਵਾਲ, ਹਰਜੀਤ ਸਿੰਘ ਭਾਟੀਆ, ਬਲਵਿੰਦਰ ਸਿੰਘ ਗੁਰੂ, ਪਿ੍ੰਸੀਪਲ ਸਤੀਸ਼ ਕੁਮਾਰ, ਮਨਦੀਪ ਸਿੰਘ ਧੀਮਾਨ ਆਦਿ ਹਾਜ਼ਰ ਸਨ |
ਗ਼ੁਲਾਮ ਮੁਹੰਮਦ ਦੀਵਾਨਾ ਦੀ ਦਰਗਾਹ 'ਤੇ ਗਣਤੰਤਰ ਦਿਵਸ ਮੌਕੇ ਗੁਰਕੀਰਤ ਨੇ ਝੰਡਾ ਲਹਿਰਾਇਆ
ਖੰਨਾ, (ਹਰਜਿੰਦਰ ਸਿੰਘ ਲਾਲ)-ਦੇਸ਼ ਦੇ 71ਵੇਂ ਗਣਤੰਤਰ ਦਿਵਸ ਤੇ ਸਵਤੰਤਰ ਸੰਗਰਾਮੀ ਗ਼ੁਲਾਮ ਮੁਹੰਮਦ ਦੀਵਾਨਾ ਦੀ ਮਜ਼ਾਰ ਤੇ ਵਿਧਾਨ ਸਭਾ ਯੂਥ ਪ੍ਰਧਾਨ ਅੰਕਿਤ ਸ਼ਰਮਾ ਦੀ ਪ੍ਰਧਾਨਗੀ ਵਿਚ ਦੀਵਾਨਾ ਸਾਹਿਬ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ | ਇਸ ਮੌਕੇ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਸਮਾਰੋਹ ਵਿਚ ਦੀਵਾਨਾ ਸਾਹਿਬ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਪੁਲਿਸ ਗਾਰਦ ਤੋਂ ਸਲਾਮੀ ਲੈਣ ਤੋਂ ਬਾਅਦ ਗੁਰਕੀਰਤ ਨੇ ਕਿਹਾ ਕਿ ਕਾਂਗਰਸੀ ਪਾਰਟੀ ਦਾ ਮੈਂਬਰ ਹੋਣਾ ਹੀ ਆਪਣੇ ਆਪ ਵਿਚ ਵੱਡੀ ਦੇਸ਼-ਭਗਤੀ ਹੈ | ਅੰਕਿਤ ਸ਼ਰਮਾ ਨੇ ਕਿਹਾ ਕਿ ਯੂਥ ਕਾਂਗਰਸ ਨੂੰ ਗ਼ੁਲਾਮ ਮੁਹੰਮਦ ਦੀਵਾਨਾ ਜਿਹੇ ਸਵਤੰਤਰ ਸੈਨਾਨੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ | ਇਸ ਮੌਕੇ ਨਗਰ ਕੌਾਸਲ ਪ੍ਰਧਾਨ ਵਿਕਾਸ ਮਹਿਤਾ, ਚੇਅਰਮੈਨ ਸਤਨਾਮ ਸਿੰਘ ਸੋਨੀ, ਹਰਦੇਵ ਰੋਸ਼ਾ, ਜਤਿੰਦਰ ਪਾਠਕ, ਰਵੀ ਸ਼ਰਮਾ, ਦਾਸ਼ਾ, ਤਰੁਣ ਲੰੂਬਾ, ਯਾਦਵਿੰਦਰ ਲਿਬੜਾ, ਗੁਰਮੁਖ ਸਿੰਘ ਚਾਹਲ, ਅਮਨ ਕਟਾਰੀਆ ਅਤੇ ਹਰਪ੍ਰੀਤ ਧੰਜਲ, ਆਸ਼ੀਸ ਗਰਗ, ਗੁਰਮੀਤ ਨਾਗਪਾਲ, ਹਰਦੀਪ ਨੀਨੂੰ, ਸੋਨੂੰ ਸੋਫਤ, ਡੇਵਿਡ ਸ਼ਰਮਾ, ਰਤਨ ਪ੍ਰਦੀਪ, ਰਾਸ਼ਿਤ ਖ਼ਾਨ, ਰਾਹੁਲ ਸ਼ੁਕਲਾ, ਨਿਤਿਨ ਕੌਸ਼ਲ, ਰਾਹੁਲ ਗਰਗ ਬਾਵਾ ਆਦਿ ਹਾਜ਼ਰ ਸਨ |
ਨਗਰ ਕੌਾਸਲ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ |
ਅਹਿਮਦਗੜ੍ਹ, (ਮਹੋਲੀ/ਪੁਰੀ/ਸੋਢੀ)-ਗਣਤੰਤਰ ਦਿਵਸ ਮੌਕੇ ਨਗਰ ਕੌਾਸਲ ਅਹਿਮਦਗੜ੍ਹ ਵਿਖੇ ਪ੍ਰਧਾਨ ਸੁਰਾਜ ਮੁਹੰਮਦ ਵਲੋਂ ਝੰਡੇ ਦੀ ਰਸਮ ਕੀਤੀ ਗਈ | ਇਸ ਤੋਂ ਇਲਾਵਾ ਸਬ ਡਵੀਜ਼ਨ ਅਹਿਮਦਗੜ੍ਹ ਦਾ ਗਣਤੰਤਰ ਦਿਵਸ ਸਰਕਾਰੀ ਹਾਈ ਸਕੂਲ ਜੰਡਾਲੀ ਖ਼ੁਰਦ ਵਿਖੇ ਮਨਾਇਆ ਗਿਆ | ਤਹਿਸੀਲਦਾਰ ਸੁਸ਼ੀਲ ਕੁਮਾਰ ਸ਼ਰਮਾ ਵਲੋਂ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ | ਸਕੂਲੀਂ ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਆਜ਼ਾਦੀ ਘੁਲਾਟੀਏ ਦੇ ਪਰਿਵਾਰ, ਸਮਾਜਿਕ ਕਾਰਜਾਂ ਲਈ ਗਤੀਸ਼ੀਲ ਅਤੇ ਸਕੂਲੀਂ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਨਾਇਬ ਤਹਿਸੀਲਦਾਰ ਰਮਨ ਕੁਮਾਰ, ਕਾਰਜ ਸਾਧਕ ਅਫ਼ਸਰ ਬਲਵਿੰਦਰ ਸਿੰਘ, ਵਿਧਾਇਕ ਧੀਮਾਨ ਦੇ ਨਿੱਜੀ ਸਕੱਤਰ ਤੇਜ਼ੀ ਕਮਾਲਪੁਰ, ਸੈਨੇਟਰੀ ਇੰਸਪੈਕਟਰ ਦਿਨੇਸ਼ ਕੁਮਾਰ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਆਤਮਾ ਭੁੱਟਾ, ਸਟੇਟ ਐਵਾਰਡੀ ਪਿੰ੍ਰਸੀਪਲ ਭੁਪਿੰਦਰ ਕੌਰ ਪੰਧੇਰ, ਕੌਾਸਲਰ ਦੀਪਕ ਸ਼ਰਮਾ, ਨਿਰਮਲ ਸਿੰਘ ਫ਼ੱਲੇਵਾਲ, ਕਿੱਟੂ ਥਾਪਰ, ਕੇਦਾਰ ਕਪਿਲਾ, ਜਗਦੇਵ ਸਿੰਘ ਬੋਪਾਰਾਏ, ਵਿੱਕੀ ਟੰਡਨ, ਗੁਰਮੀਤ ਸਿੰਘ ਉੱਭੀ, ਮਹਾਂ ਸਿੰਘ ਜਿੱਤਵਾਲ, ਜਤਿੰਦਰ ਭੋਲਾ, ਅਵਤਾਰ ਸਿੰਘ, ਰਾਜੂ ਸ਼ਰਮਾ, ਕਮਿੱਕਰ ਰਾਮ, ਰਿਸ਼ੀ ਜੋਸ਼ੀ, ਰਾਕੇਸ਼ ਕੌਰ ਆਦਿ ਮੌਜੂਦ ਸਨ |
ਪਹਿਲੀ ਵਾਰ ਈਦਗਾਹ ਵਿਖੇ ਗਣਤੰਤਰ ਦਿਵਸ ਮਨਾਇਆ
ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ/ਪੁਰੀ)-ਅਹਿਮਦਗੜ੍ਹ ਦੇ ਇਤਿਹਾਸ ਵਿਚ ਪਹਿਲੀ ਵਾਰ ਮੁਸਲਿਮ ਭਾਈਚਾਰੇ ਨੇ ਨਿਵੇਕਲੇ ਢੰਗ ਨਾਲ ਗਣਤੰਤਰ ਦਿਵਸ ਮਨਾਇਆ | ਸਥਾਨਕ ਈਦਗਾਹ ਵਿਚ ਕੀਤੇ ਗਣਤੰਤਰ ਦਿਵਸ ਸਮਾਗਮ ਦੌਰਾਨ ਸਮੂਹ ਮੁਸਲਿਮ ਭਰਾਵਾਂ ਨਾਲ ਪ੍ਰਧਾਨ ਨਗਰ ਕੌਾਸਲ ਸੁਰਾਜ ਮੁਹੰਮਦ ਨੇ ਝੰਡੇ ਦੀ ਰਸਮ ਕੀਤੀ, ਉਨ੍ਹਾਂ ਨਾਲ ਮੁਫ਼ਤੀ ਇਹਤਸਿਆਮ ਸਾਹਿਬ, ਮੁਫ਼ਤੀ ਜਿਆ ਉੱਲ ਇਸਲਾਮ, ਅਮਨ ਅਫ਼ਰੀਦੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਮੁਸਲਿਮ ਬੱਚਿਆਂ ਵਲੋਂ ਤਿਰੰਗੇ ਝੰਡੇ ਹੱਥਾਂ ਵਿਚ ਲੈ ਕੇ ਦੇਸ਼ ਭਗਤੀ ਦੇ ਗੀਤ ਗਾਏ ਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਅਮਨ ਅਫ਼ਰੀਦੀ, ਸਿਕੰਦਰ ਅਲੀ, ਸਰਦਾਰ ਅਲੀ, ਹਾਸਿਮ ਸੂਫ਼ੀ, ਡਾ. ਖਾਨ, ਡਾ. ਅਕਰਮ, ਆਸਕਰ ਅਲੀ, ਜੀਸ਼ਾਨ ਹੈਦਰ, ਅਸ਼ਰਫ਼ ਦਹਿਲੀਜ਼, ਅਨਵਰ ਅੰਬੂ, ਸ਼ਹਿਬਾਜ ਹੈਦਰ, ਹਾਜੀ ਮੁਸਤਾਕ, ਹਾਜੀ ਸਗੀਰ ਮੁਹੰਮਦ ਆਦਿ ਮੌਜੂਦ ਸਨ |
ਸੰਤ ਈਸ਼ਰ ਸਿੰਘ ਸਕੂਲ 'ਚ ਗਣਤੰਤਰਤਾ ਦਿਵਸ ਮਨਾਇਆ
ਰਾੜਾ ਸਾਹਿਬ, (ਸਰਬਜੀਤ ਸਿੰਘ ਬੋਪਾਰਾਏ)-ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ (ਰਾੜਾ ਸਾਹਿਬ) ਵਿਖੇ ਗਣਤੰਤਰਤਾ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪਿ੍ੰਸੀਪਲ ਡਾ. ਧੀਰਜ ਕੁਮਾਰ ਥਪਲਿਆਲ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਕੀਤੀ ਗਈ | ਇਸ ਤੋਂ ਉਪਰੰਤ ਬੱਚਿਆਂ ਵਲੋਂ ਰਾਸ਼ਟਰੀ ਗੀਤ ਗਾਇਨ ਕੀਤਾ ਗਿਆ | ਸਕੂਲ ਦੇ ਹੋਰ ਬੱਚਿਆਂ ਵਲੋਂ ਦੇਸ਼ ਭਗਤੀ ਦੇ ਵੱਖ-ਵੱਖ ਗੀਤ ਗਾ ਕੇ ਤੇ ਦੇਸ਼ ਭਗਤੀ ਦਾ ਨਾਚ ਪੇਸ਼ ਕਰਕੇ ਖੂਬ ਰੰਗ ਬੰਨਿ੍ਹਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਯੋਗ ਆਸਣਾਂ ਦਾ ਪ੍ਰਦਰਸ਼ਨ ਕਰਕੇ ਸਭ ਦਾ ਦਿਲ ਜਿੱਤਿਆ | ਸਟੇਜ ਸੰਚਾਲਨ ਦੀ ਭੂਮਿਕਾ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਹੁਸਨਪ੍ਰੀਤ ਕੌਰ ਤੇ ਜਸ਼ਨਦੀਪ ਵਲੋਂ ਨਿਭਾਇਆ ਗਿਆ | ਸਕੂਲ ਦੇ ਪਿ੍ੰਸੀਪਲ ਵਲੋਂ ਗਣਤੰਤਰਤਾ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਵਿਚ ਦੱਸਿਆ ਗਿਆ | ਪ੍ਰੋਗਰਾਮ ਦੇ ਅਖੀਰ ਵਿਚ ਬੱਚਿਆਂ ਨੂੰ ਮਿਠਿਆਈਆਂ ਵੰਡੀਆਂ ਗਈਆ |
ਮਨੱੁਖੀ ਅਧਿਕਾਰ ਜਨ ਚੇਤਨਾ ਮਿਸ਼ਨ ਭਾਰਤ ਵਲੋਂ ਗਣਤੰਤਰ ਦਿਵਸ ਮਨਾਇਆ
ਖੰਨਾ, (ਹਰਜਿੰਦਰ ਸਿੰਘ)-ਮਨੱੁਖੀ ਅਧਿਕਾਰ ਜਨ ਚੇਤਨਾ ਮਿਸ਼ਨ ਭਾਰਤ ਵਲੋਂ ਗਣਤੰਤਰ ਦਿਵਸ ਝੁੱਗੀ ਝੌਾਪੜੀ ਵਾਲੇ ਬੱਚਿਆਂ ਨਾਲ ਮਨਾਇਆ ਗਿਆ | ਇਸ ਮੌਕੇ ਮਿਸ਼ਨ ਵਲੋਂ ਬੱਚਿਆਂ ਨੂੰ ਮੁਫ਼ਤ ਵੀ ਸਿੱਖਿਆ ਦੇਣੀ ਸ਼ੁਰੂ ਕੀਤੀ ਗਈ ਹੈ ਤੇ ਸਾਰੇ ਬੱਚਿਆਂ ਨੂੰ ਕਾਪੀਆਂ, ਕਿਤਾਬਾਂ ਅਤੇ ਹੋਰ ਸਮਾਨ ਆਦਿ ਵੀ ਵੰਡਿਆ ਗਿਆ | ਇਨ੍ਹਾਂ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾਂਦਾ ਹੈ ਅਤੇ ਇਹ ਸੈਂਟਰ ਕਬਜ਼ਾ ਫ਼ੈਕਟਰੀ ਰੋਡ ਖੰਨਾ ਵਿਚ ਖੋਲਿਆ ਗਿਆ ਹੈ | ਇਸ ਸੈਂਟਰ ਵਿਚ ਬੱਚਿਆਂ ਦੀ ਸਮੇਂ-ਸਮੇਂ 'ਤੇ ਮੈਡੀਕਲ ਜਾਂਚ ਕਰਕੇ ਸਿਹਤ ਦਾ ਧਿਆਨ ਵੀ ਰੱਖਿਆ ਜਾਵੇਗਾ | ਇਸ ਮੌਕੇ ਰਾਸ਼ਟਰੀ ਚੇਅਰਮੈਨ ਰਾਜ ਗੋਇਲ, ਰਾਸ਼ਟਰੀ ਪ੍ਰਧਾਨ ਡਾ: ਸ਼ਿਵ ਕੁਮਾਰ ਸ਼ਰਮਾ, ਮੈਡਮ ਸਵਿਤਾ ਰਾਣੀ, ਮੈਡਮ ਹਿਮਾਨੀ, ਰਾਜਨ ਸੇਤੀਆ, ਅਰੁਣ ਗੁਪਤਾ, ਮੋਨਿਕਾ ਸੇਤੀਆ, ਕੁਲਭੂਸ਼ਣ ਸ਼ਰਮਾ ਆਦਿ ਇਸ ਮੌਕੇ ਹਾਜ਼ਰ ਸਨ |
ਏ.ਐਸ. ਵੁਮਨ ਕਾਲਜ ਵਿਚ 71ਵਾਂ ਗਣਤੰਤਰ ਦਿਵਸ
ਖੰਨਾ, (ਹਰਜਿੰਦਰ ਸਿੰਘ ਲਾਲ)-ਏ.ਐੱਸ. ਵਿਮਨ ਕਾਲਜ ਵਿਚ 71ਵਾਂ ਗਣਤੰਤਰ ਦਿਵਸ ਐੱਨ.ਐੱਸ.ਐੱਸ. , ਐੱਨ. ਸੀ. ਸੀ. ਵਿੰਗ ਅਤੇ ਸੈਂਟਰਲ ਐਸੋਸੀਏਸ਼ਨ ਦੇ ਵਿਦਿਆਰਥੀਆਂ ਅਤੇ ਕਾਲਜ ਪਿ੍ੰਸੀਪਲ ਡਾ: ਮੀਨੂੰੂ ਸ਼ਰਮਾ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਐਡਵੋਕੇਟ ਰਾਜੀਵ ਰਾਏ ਮਹਿਤਾ ਨੇ ਕੀਤੀ | ਪ੍ਰਧਾਨ ਐਡ: ਰਾਜੀਵ ਰਾਏ ਮਹਿਤਾ, ਸਕੱਤਰ ਤੇਜਿੰਦਰ ਸ਼ਰਮਾ, ਮੈਨੇਜਰ ਨਵਦੀਪ ਸ਼ਰਮਾ, ਕਾਰਜਕਾਰੀ ਪਿੰ੍ਰਸੀਪਲ ਡਾ: ਕਰੁਣਾ ਅਰੋੜਾ ਅਤੇ ਵਿਦਿਆਰਥਣਾਂ ਨਾਲ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਰਾਸ਼ਟਰੀ ਗੀਤ ਗਾਇਆ | ਉਪਰੰਤ ਕਾਲਜ ਕਾਰਜਕਾਰੀ ਪਿ੍ੰਸੀਪਲ ਡਾ: ਕਰੁਣਾ ਅਰੋੜਾ, ਪ੍ਰੋ: ਰਸ਼ਮੀ ਮੈਨਰੋ ਨੇ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਦੱਸਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਸੋਲੋ ਗੀਤ ਪੇਸ਼ ਕੀਤੇ ਗਏ | ਇਸ ਮੌਕੇ ਡਾ: ਮੋਨਿਕਾ ਜਿੰਦਲ, ਸੁਪਰਡੈਂਟ ਰਵਿੰਦਰ ਕੁਮਾਰ ਅਤੇ ਸਮੂਹ ਸਟਾਫ਼ ਮੈਂਬਰਾਂ ਆਦਿ ਹਾਜ਼ਰ ਸਨ |
ਮਦਰਸਾ ਸ਼ੇਖ਼ ਅਹਿਮਦ ਸਰਹੰਦੀ ਵਿਖੇ ਮਨਾਇਆ ਗਣਤੰਤਰ ਦਿਵਸ
ਖੰਨਾ, (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਵਿਖੇ ਗਣਤੰਤਰ ਦਿਵਸ ਮਦਰਸਾ ਸ਼ੇਖ਼ ਅਹਿਮਦ ਸਰਹੰਦੀ, ਆਜ਼ਾਦ ਨਗਰ ਵਿਖੇ ਕਾਰੀ ਸ਼ਕੀਲ ਅਹਿਮਦ ਪ੍ਰਧਾਨ ਮੁਸਲਿਮ ਵਿਕਾਸ ਕਮੇਟੀ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਵਕਫ਼ ਬੋਰਡ ਦੇ ਮੈਂਬਰ ਅਤੇ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਸਿਤਾਰ ਮੁਹੰਮਦ ਲਿਬੜਾ ਨੇ ਨਿਭਾਈ | ਇਸ ਮੌਕੇ ਲਿਬੜਾ ਨੇ ਆਜ਼ਾਦੀ ਸੰਗਰਾਮੀਆਂ ਦੇ ਪਾਏ ਯੋਗਦਾਨ ਨੂੰ ਵੀ ਯਾਦ ਕੀਤਾ | ਇਸ ਮੌਕੇ ਡਬਲੂ ਚੰਦਰਾ ਸੀਨੀਅਰ ਯੂਥ ਕਾਂਗਰਸੀ ਆਗੂ, ਪ੍ਰੀਤਮ ਸਿੰਘ, ਅਬਦੁਲ ਲਤੀਫ, ਨਸੀਮ ਅਹਿਮਦ, ਫ਼ਿਰੋਜ਼ ਆਲਮ, ਸ਼ਿਰਾਜ਼ ਮੁਹੰਮਦ, ਇਸਮਾਈਲ ਖ਼ਾਨ, ਮਜੀਬ ਅਹਿਮਦ, ਮਨਜੀਤ ਸਿੰਘ ਜਗਸੀਰ ਸਿੰਘ ਮੋਹਣੀ, ਬਿੱਲਾਂ ਹਰਿਓਾ, ਸ਼ਿੰਗਾਰਾ ਸਿੰਘ, ਜੀਤਾ ਸਿੰਘ, ਮਾ: ਗੁਰਮੇਲ ਸਿੰਘ, ਮੁਹੰਮਦ ਇੰਤਜ਼ਾਰ ਚੌਧਰੀ ਆਦਿ ਹਾਜ਼ਰ ਸਨ |
ਗਣਤੰਤਰ ਦਿਵਸ 'ਤੇ ਕੌਾਸਲਰ ਬਾਵਾ ਨੂੰ ਮਿਲਿਆ ਸਰਵੋਤਮ ਕੌਾਸਲਰ ਦਾ ਿਖ਼ਤਾਬ
ਖੰਨਾ, (ਹਰਜਿੰਦਰ ਸਿੰਘ ਲਾਲ)-ਗਣਤੰਤਰ ਦਿਵਸ ਮੌਕੇ ਵਾਰਡ ਨੰਬਰ 17 ਦੇ ਐੱਮ.ਸੀ. ਸੁਰਿੰਦਰ ਕੁਮਾਰ ਬਾਵਾ ਨੂੰ ਬੈੱਸਟ ਐੱਮ.ਸੀ. ਹੋਣ ਦਾ ਸਨਮਾਨ ਸ਼ਹਿਰ ਦੇ ਐੱਸ.ਡੀ.ਐੱਮ. ਸੰਦੀਪ ਸਿੰਘ ਅਤੇ ਨਗਰ ਕੌਾਸਲ ਦੇ ਈ.ਓ. ਰਣਬੀਰ ਸਿੰਘ ਵਲੋਂ ਦਿੱਤਾ ਗਿਆ | ਇਹ ਐਵਾਰਡ ਆਪਣੇ ਵਾਰਡ ਨੰਬਰ 17 ਵਿਚ ਵਧੀਆ ਕੰਮ ਕਰਵਾਉਣ ਲਈ ਦਿੱਤਾ ਗਿਆ ਹੈ | ਇਸ ਮੌਕੇ ਬਾਵਾ ਦੇ ਸਨਮਾਨਿਤ ਹੋਣ ਤੇ ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਬਾਵਾ ਨੇ ਭਰੋਸਾ ਦਿਵਾਇਆ ਕਿ ਉਹ ਅੱਗੇ ਤੋਂ ਵਾਰਡ ਦੇ ਵਿਕਾਸ ਅਤੇ ਤਰੱਕੀ ਲਈ ਹਰ ਸੰਭਵ ਕੋਸ਼ਿਸ਼ ਕਰਨਗੇ |
ਪੈਰਾਗੌਨ ਇੰਟਰਨੈਸ਼ਨਲ ਸਕੂਲ ਡੇਹਲੋਂ ਵਿਖੇ ਗਣਤੰਤਰਤਾ ਦਿਵਸ ਮਨਾਇਆ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ ਡੇਹਲੋਂ ਵਿਖੇ ਗਣਤੰਤਰਤਾ ਦਿਵਸ ਬੜੀ ਧੂਮ ਧਾਮ ਮਨਾਇਆ ਗਿਆ | ਸਕੂਲ ਦੇ ਵਿਦਿਆਰਥੀਆਾ ਵਲੋ ਰੰਗਾਾ-ਰੰਗ ਪੋ੍ਰਗਰਾਮ ਵਿਚ ਬੜੇ ਭਾਵਪੂਰਤ ਢੰਗ ਨਾਲ ਸ਼ਮੂਲੀਅਤ ਕੀਤੀ ਗਈ | ਇਸ ਸਮੇਂ ਅਰਨਵ ਵਰਮਾ, ਪਰਮਵੀਰ, ਅਭੇਨੂਰ, ਜ਼ਸਜੋਤ ਅਤੇ ਗੁਰਸਿਮਰਨ ਆਦਿ ਨੇ ਆਪਣੇ ਆਪਣੇ ਕਿਰਦਾਰ ਨਿਭਾਏ | ਗਰੇਡ 6 ਦੇ ਵਿਦਿਆਰਥੀ ਹਰਸ਼ੀਤਾ, ਪ੍ਰਭਜੋਤ, ਨਿਸ਼ਤਾ ਨੇ ਦੇਸ਼ ਪ੍ਰੇਮ ਦੇ ਗਾਣੇ ਉਪਰ ਡਾਾਸ ਪੇਸ਼ ਕੀਤਾ | ਇਹ ਪ੍ਰੋਗਰਾਮ ਮੈਡਮ ਸ਼ਵੇਤਾ ਦੀ ਯੋਗ ਅਗਵਾਈ ਵਿਚ ਕਰਵਾਇਆ ਗਿਆ | ਬੱਚਿਆਂ ਵਲੋਂ ਦੇਸ਼ ਭਗਤੀ 'ਤੇ ਕਵਿਤਾਵਾਾ ਵੀ ਪੇਸ਼ ਕੀਤੀਆਾ ਗਈਆਾ | ਸਕੂਲ ਚੇਅਰਪਰਸਨ ਮੈਡਮ ਸੁਮਨ ਸੋਫਤ ਅਤੇ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਨੇ ਬੱਚਿਆਾ ਨੂੰ ਗਣਤੰਤਰਤਾ ਦਿਵਸ ਦੀ ਵਧਾਈ ਦਿੰਦਿਆਂ ਇਸ ਦੇ ਵਿਚਾਰ ਵਿਦਿਆਰਥੀਆਾ ਨਾਲ ਸਾਾਝੇ ਕੀਤੇ |
ਵੱਖ-ਵੱਖ ਥਾਵਾਂ 'ਤੇ ਧੂਮ ਧਾਮ ਨਾਲ ਮਨਾਇਆ ਗਣਤੰਤਰ ਦਿਵਸ
ਕੁਹਾੜਾ, (ਤੇਲੂ ਰਾਮ ਕੁਹਾੜਾ)-ਵੱਖ-ਵੱਖ ਥਾਵਾਂ 'ਤੇ ਦੇਸ਼ ਦਾ 71ਵਾਾ ਗਣਤੰਤਰ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੂੰਮ ਕਲਾਾ ਵਿਚ ਕੌਮੀ ਝੰਡਾ ਸਕੂਲ ਦੇ ਪਿੰ੍ਰਸੀਪਲ ਪੂਜਾ ਤਰੇ੍ਹਨ ਅਤੇ ਸਰਪੰਚ ਬੀਬੀ ਮਨਜੀਤ ਕੋਰ ਵਲੋਂ ਝੰਡਾ ਲਹਿਰਾਇਆ ਗਿਆ ¢ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਵਿੱਚ ਵੀ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ ¢ ਇਨ੍ਹਾਾ ਸਕੂਲਾਂ ਵਿਚ ਝੰਡਾ ਲਹਿਰਾਉਣ ਦੀ ਰਸਮ ਪਿੰਡ ਦੇ ਸਰਪੰਚ ਉਦੇ ਰਾਜ ਸਿੰਘ ਗਿੱਲ, ਪਿ੍ੰਸੀਪਲ ਸੁਮਨ ਮਦਾਨ ਅਤੇ ਪ੍ਰਿਾੲਮਰੀ ਸਕੂਲ ਦੇ ਮੁਖੀ ਮਹਿੰਦਰ ਕੌਰ ਅਤੇ ਸਟੇਟ ਅਵਾਰਡੀ ਅਧਿਆਪਕ ਨਰਿੰਦਰ ਸਿੰਘ ਨੇ ਸਾਾਝੇ ਤੌਰ 'ਤੇ ਅਦਾ ਕੀਤੀ ਗਈ ¢ ਉਦੇ ਕਰਾਫਟਸ ਕੁਹਾੜਾ ਵਿਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਾਮਧਾਰੀ ਸੂਬਾ ਹਰਭਜਨ ਸਿੰਘ ਤੇ ਬਲਬੀਰ ਸਿੰਘ ਕੁਹਾੜਾ ਵਲੋਂ ਕੀਤੀ ਗਈ ¢ ਸਰਕਾਰੀ ਹਾਈ ਸਕੂਲ ਕੁਹਾੜਾ ਵਿਚ ਕੌਮੀ ਝੰਡਾ ਮੁੱਖ ਅਧਿਆਪਕ ਨੀਰਜ ਕੁਮਾਰ ਤੇ ਪਿੰਡ ਦੇ ਸਰਪੰਚ ਸਤਵੰਤ ਸਿੰਘ ਗਰਚਾ ਵਲੋਂ ਲਹਿਰਾਇਆ ਗਿਆ | ਸਰਕਾਰੀ ਪ੍ਰਾਇਮਰੀ ਸਕੂਲ ਘੁਮੈਤ ਵਿੱਚ ਕੌਮੀ ਜੰਡਾ ਲਹਿਰਾਉਣ ਦੀ ਰਸਮ ਸਰਪੰਚ ਪਤੀ ਮੇਜਰ ਸਿੰਘ ਕਮੇਟੀ ਮੈਂਬਰ ਬੇਅੰਤ ਸਿੰਘ ਅਤੇ ਸਕੂਲ ਮੁਖੀ ਨਰਿੰਦਰ ਕੌਰ ਨੇ ਮਿਲ ਕੇ ਲਹਿਰਾਇਆ ¢
ਦਿੱਲੀ ਪਬਲਿਕ ਸਕੂਲ ਖੰਨਾ ਵਿਖੇ ਗਣਤੰਤਰ ਦਿਵਸ ਮਨਾਇਆ
ਖੰਨਾ, (ਹਰਜਿੰਦਰ ਸਿੰਘ ਲਾਲ)-ਦਿੱਲੀ ਪਬਲਿਕ ਸਕੂਲ ਖੰਨਾ ਵਿਖੇ ਦੇਸ਼ ਦਾ ਗਣਤੰਤਰਤਾ ਦਿਵਸ ਭਰਪੂਰ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ ¢ ਇਸ ਮੌਕੇ ਵੰਦੇ ਮਾਤਰਮ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਚਾਰੋ ਪਾਸੇ ਗੂੰਜ ਉੱਠੇ ¢ ਪਿ੍ੰਸੀਪਲ ਸ਼ੁੱਭ ਮੁਖਰਜੀ ਨੇ ਗਣਤੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਬੱਚਿਆਂ ਨੂੰ ਆਪਣੇ ਦੇਸ਼ ਪ੍ਰਤੀ ਜਾਗਰੂਕ ਹੋਣ ਦਾ ਸੁਨੇਹਾ ਦਿੱਤਾ ਤੇ ਇੱਕ ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਦਿੱਤੀ ਤੇ ਮੁੱਖ ਅਧਿਆਪਕ ਨੇਹਾ ਰਤਨ ਨੇ ਅਧਿਆਪਕਾਂ ਅਤੇ ਬੱਚਿਆਂ ਨੂੰ ਉਹਨਾਂ ਦੀ ਕਾਰਗੁਜ਼ਾਰੀ ਲਈ ਵਧਾਈ ਦਿੱਤੀ ¢
ਸੱਤਿਆ ਭਾਰਤੀ ਸਕੂਲ ਰੌਣੀ ਵਿਖੇ ਗਣਤੰਤਰਤਾ ਦਿਵਸ ਮਨਾਇਆ
ਜੌੜੇਪੁਲ ਜਰਗ, (ਪਾਲਾ ਰਾਜੇਵਾਲੀਆ)- ਸੱਤਿਆ ਭਾਰਤੀ ਸੀਨੀਅਰ ਸੈਕੰਡਰੀ ਸਕੂਲ ਰੌਣੀ ਵਿਖੇ ਗਣਤੰਤਰਤਾ ਦਿਵਸ ਪਿ੍ੰਸੀਪਲ ਰਿੰਕੂ ਰੇਖੀ ਦੀ ਅਗਵਾਈ ਹੇਠ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਸ਼ਮਸ਼ੇਰ ਸਿੰਘ ਗਿੱਲ ਐਡਵੋਕੇਟ ਹਰਿਆਣਾ ਤੇ ਪੰਜਾਬ ਵਲੋਂ ਨਿਭਾਈ ਗਈ | ਭਾਈ ਘੱਨਈਆਂ ਵੈੱਲਫੇਅਰ ਸੁਸਾਇਟੀ ਰੌਣੀ ਦੇ ਪ੍ਰਧਾਨ ਰਵਿੰਦਰ ਸਿੰਘ ਪੰਧੇਰ, ਬਿਕਮਰਜੀਤ ਸਿੰਘ, ਮਾ. ਕੁਲਦੀਪ ਸਿੰਘ ਕੈਨੇਡਾ ਅਤੇ ਸਰਪੰਚ ਰਣਜੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਬੱਚਿਆਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ | ਬੱਚਿਆਂ ਦੇਸ਼ ਭਗਤੀ ਤੋਂ ਇਲਾਵਾ ਸਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ | ਇਸ ਮੌਕੇ ਡਾਇਰੈਕਟਰ ਕੁਲਦੀਪ ਸਿੰਘ, ਸਰਬਜੀਤ ਸਿੰਘ ਪੰਚ, ਚੇਅਰਮੈਨ ਗੁਰਮੇਲ ਸਿੰਘ ਬੀਪੁਰ, ਹਜਿੰਦਰ ਸਿੰਘ, ਬਲਜਿੰਦਰ ਸਿੰਘ ਸੋਨੀ, ਦਰਸ਼ਨ ਸਿੰਘ, ਹਰਪ੍ਰੀਤ ਸਿੰਘ, ਸਤਵੰਤ ਸਿੰਘ, ਕੁਲਦੀਪ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ ਸਮੇਤ ਹੋਰ ਹਾਜ਼ਰ ਸਨ |

ਕੌਾਸਲ ਦੇ ਡੰਪ 'ਤੇ ਮੁਰਦਾ ਪਸ਼ੂ ਸੁੱਟੇ ਜਾਣ ਕਾਰਨ ਕੁੱਤੇ ਹੋਏ ਖ਼ੂੰਖਾਰ-ਕੰਗ

ਖੰਨਾ, 27 ਜਨਵਰੀ (ਹਰਜਿੰਦਰ ਸਿੰਘ ਲਾਲ)-ਪਿੰਡ ਵਾਸੀ ਲੋਕ ਇਨਸਾਫ਼ ਪਾਰਟੀ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਕੰਗ ਸੀ.ਆਰ. ਨੇ ਕੁੱਤਿਆਂ ਵਲੋਂ ਮਾਰ ਮੁਕਾਏ ਗਏ ਵਿਰਾਟ ਨਾਂਅ ਦੇ ਬੱਚੇ ਦੇ ਸਬੰਧ ਵਿਚ ਕਿਹਾ ਕਿ ਇਹ ਬਹੁਤ ਦਰਦਨਾਕ ਘਟਨਾ ਹੈ¢ ਸਰਕਾਰ ਨੂੰ ਆਵਾਰਾ ਕੁੱਤਿਆਂ ...

ਪੂਰੀ ਖ਼ਬਰ »

ਬੀਜਾ ਦੇ 19 ਸਾਲਾਂ ਨੌਜਵਾਨ ਵਲੋਂ ਗਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਬੀਜਾ, 27 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਬੀਜਾ ਦੇ ਨੌਜਵਾਨ ਸੁਖਦੀਪ ਸਿੰਘ ਸੁੱਖਾ 19 ਪੁੱਤਰ ਕੁਲਦੀਪ ਸਿੰਘ ਵਲੋਂ ਆਰਥਿਕ ਤੰਗੀ ਤੇ ਚੱਲਦਿਆਂ ਆਪਣੀ ਹੇਅਰ ਡਰੈਸਰ ਦੀ ਦੁਕਾਨ 'ਤੇ ਖ਼ੁਦਕੁਸ਼ੀ ਕਰ ਲਈ | ਮਿਲੀ ਜਾਣਕਾਰੀ ਅਨੁਸਾਰ ਸੁਖਦੀਪ ਸਿੰਘ ਸੁੱਖਾ ਆਪਣੇ ...

ਪੂਰੀ ਖ਼ਬਰ »

ਵਿਆਹੁਤਾ ਵਲੋਂ ਸਹੁਰੇ ਪਰਿਵਾਰ 'ਤੇ ਲਾਏ ਦੋਸ਼ਾਂ ਤਹਿਤ ਪਤੀ ਿਖ਼ਲਾਫ਼ ਕੇਸ ਦਰਜ

ਖੰਨਾ, 27 ਜਨਵਰੀ (ਹਰਜਿੰਦਰ ਸਿੰਘ ਲਾਲ)-ਇਕ ਵਿਆਹੁਤਾ ਲੜਕੀ ਵਲੋਂ ਆਪਣੇ ਸਹੁਰੇ ਪਰਿਵਾਰ ਤੇ ਦਾਜ ਮੰਗਣ ਅਤੇ ਕਈ ਹੋਰ ਤਰ੍ਹਾਂ ਦੇ ਦੋਸ਼ ਲਾਏ ਜਾਣ ਦੀ ਜਾਂਚ ਡੀ.ਐੱਸ.ਪੀ. ਰਾਜਨ ਪਰਮਿੰਦਰ ਸਿੰਘ ਵਲੋਂ ਕੀਤੇ ਜਾਣ ਉਪਰੰਤ ਸ਼ਿਕਾਇਤਕਰਤਾ ਸੁਨੀਤਾ ਰਾਣੀ ਵਾਸੀ ਰਹੌਣ ਦੇ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਮਾਛੀਵਾੜਾ ਸਾਹਿਬ, 27 ਜਨਵਰੀ (ਸੁਖਵੰਤ ਸਿੰਘ ਗਿੱਲ)-ਨੇੜ੍ਹਲੇ ਪਿੰਡ ਉਧੋਵਾਲ ਵਿਖੇ ਧਾਰਮਿਕ ਸਥਾਨ 'ਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸਮਾਜ ਸੇਵੀ ਸੰਤ ਸੁੱਧ ਸਿੰਘ ਟੂਸੇ ਵਾਲਿਆਂ ਦੀ ਅਗਵਾਈ ਹੇਠ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਧਾਰਮਿਕ ...

ਪੂਰੀ ਖ਼ਬਰ »

9 ਫਰਵਰੀ ਨੂੰ ਲੱਗੇਗਾ ਅੱਖਾਂ ਦਾ ਮੁਫ਼ਤ ਜਾਂਚ ਕੈਂਪ-ਮਿੰਟੂ

ਖੰਨਾ, 27 ਜਨਵਰੀ (ਹਰਜਿੰਦਰ ਸਿੰਘ ਲਾਲ)-ਨਿਊਏਜ਼ ਵੈੱਲਫੇਅਰ ਕਲੱਬ ਖੰਨਾ ਵਲੋਂ ਤੀਜਾ ਮੁਫ਼ਤ ਅੱਖਾਂ ਦਾ ਅਪਰੇਸ਼ਨ ਕੈਂਪ 9 ਫਰਵਰੀ ਨੂੰ ਏ.ਐੱਸ. ਸੀਨੀ: ਸੈਕ: ਸਕੂਲ ਜਰਗ ਚੌਾਕ ਖੰਨਾ ਵਿਖੇ ਲਗਾਇਆ ਜਾ ਰਿਹਾ ਹੈ | ਕਲੱਬ ਦੇ ਚੇਅਰਮੈਨ ਸ਼ਮਿੰਦਰ ਸਿੰਘ ਮਿੰਟੂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਨੰੂ ਢਾਅ ਲਾਉਣ ਵਾਲੇ ਕਦੇ ਕਾਮਯਾਬ ਨਹੀਂ ਹੋਣਗੇ-ਅੜੈਚਾ

ਦੋਰਾਹਾ, 27 ਜਨਵਰੀ (ਜੋਗਿੰਦਰ ਸਿੰਘ ਓਬਰਾਏ)-ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਮਾਲਵਾ ਜ਼ੋਨ-3 ਦੇ ਮੀਡੀਆ ਅਤੇ ਆਈ.ਟੀ. ਵਿੰਗ ਇੰਚਾਰਜ ਗੁਰਦੀਪ ਸਿੰਘ ਅੜੈਚਾ ਨੇ ਅੱਜ ਇੱਥੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦੂਰਦਰਸ਼ੀ ਸੋਚ, ...

ਪੂਰੀ ਖ਼ਬਰ »

ਕਾਰ-ਟਰੱਕ ਦੀ ਟੱਕਰ 'ਚ 1 ਦੀ ਮੌਤ, 1 ਜ਼ਖ਼ਮੀ

ਖੰਨਾ, 27 ਜਨਵਰੀ (ਧੀਮਾਨ)-ਕਾਰ-ਟਰੱਕ ਦੀ ਆਪਸੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਜ਼ਖ਼ਮੀ ਹੋ ਗਿਆ | ਕਾਰ ਚਾਲਕ ਸੋਨੂੰ ਤੇ ਅਨੀਸ਼ ਵਾਸੀ ਦੋਵੇਂ ਰੁੜਕੀ ਉੱਤਰਾਖੰਡ ਤੋਂ ਜਲੰਧਰ ਨੂੰ ਜਾ ਰਹੇ ਸੀ, ਕਿ ਪਿੰਡ ਕੌੜੀ ਦੇ ਓਵਰਬਿ੍ੱਜ ਕੋਲ ਅੱਗੇ ਜਾ ਰਹੇ ਟਰੱਕ ...

ਪੂਰੀ ਖ਼ਬਰ »

ਮਲੌਦ ਪੁਲਿਸ ਨੇ 19 ਬੋਤਲਾਂ ਚੰਡੀਗੜ੍ਹ ਮਾਅਰਕਾ ਸ਼ਰਾਬ ਫੜੀ

ਮਲੌਦ, 27 ਜਨਵਰੀ (ਚਾਪੜਾ)-ਹਲਕਾ ਪਾਇਲ ਵਿਚ ਧੜੱਲੇ ਨਾਲ ਵਿਕਦੀ ਨਾਜਾਇਜ਼ ਸ਼ਰਾਬ ਦੀ ਵਿੱਕਰੀ ਦੇ ਚਰਚੇ ਜ਼ੋਰਾਂ 'ਤੇ ਹਨ ਪਰ ਹੁਣ ਠੇਕੇਦਾਰ ਹਰਮਿੰਦਰ ਸਿੰਘ ਛਿੰਦਾ ਘੁਢਾਣੀ ਦੇ ਯਤਨਾਂ ਸਦਕਾ ਮਲੌਦ ਪੁਲਿਸ ਦੇ ਹੌਲਦਾਰ ਸੁਰਜੀਤ ਸਿੰਘ ਦੀ ਅਗਵਾਈ ਵਿਚ ਫੋਕਲ ਪੁਆਇੰਟ ...

ਪੂਰੀ ਖ਼ਬਰ »

ਬਸੰਤ ਸਿੰਘ ਦੀ ਯਾਦ ਸਮਰਪਿਤ ਸਹਾਰਨ ਮਾਜਰਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅੱਜ

ਮਲੌਦ, 27 ਜਨਵਰੀ (ਸਹਾਰਨ ਮਾਜਰਾ)-ਪਿੰਡ ਸਹਾਰਨ ਮਾਜਰਾ ਵਿਖੇ ਉੱਘੇ ਸਮਾਜ ਸੇਵੀ ਰਹੇ ਸਵਰਗੀ ਬਸੰਤ ਸਿੰਘ ਪੰਧੇਰ ਦੀ ਯਾਦ ਵਿਚ ਉਨ੍ਹਾਂ ਦੀ ਸਪੁੱਤਰੀ ਹਰਮੇਸ਼ ਕੌਰ ਕੈਨੇਡਾ ਸੁਪਤਨੀ ਸੁਖਵਿੰਦਰ ਸਿੰਘ ਗਿੱਲ ਵਲੋਂ ਗੁਰਪ੍ਰੀਤ ਕੌਰ, ਕੁਲਵਿੰਦਰ ਸਿੰਘ, ਤਰਨੀ ਪੰਧੇਰ, ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਮਲੌਦ ਦੀ ਪਲੇਠੀ ਮੀਟਿੰਗ ਹੋਈ

ਮਲੌਦ, 27 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਮਲਜੀਤ ਸਿੰਘ ਸਿਆੜ ਤੇ ਉੱਪ ਚੇਅਰਮੈਨ ਗੁਰਦੀਪ ਸਿੰਘ ਜ਼ੁਲਮਗੜ ਦੀ ਅਗਵਾਈ ਵਿਚ ਸਮੂਹ ਡਾਇਰੈਕਟਰਾਂ ਦੀ ਪਲੇਠੀ ਮੀਟਿੰਗ ਹੋਈ | ਮੀਟਿੰਗ ਦੌਰਾਨ ਆਉਣ ...

ਪੂਰੀ ਖ਼ਬਰ »

ਜ਼ਖ਼ਮੀ ਕਰਨ ਉਪਰੰਤ ਕਾਰ ਚਾਲਕ ਨੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਖੇਤਾਂ ਵਿਚ ਸੁੱਟਿਆ, ਹੋਈ ਮੌਤ

ਖੰਨਾ, 27 ਜਨਵਰੀ (ਪੱਤਰ ਪ੍ਰੇਰਕਾਂ ਰਾਹੀਂ)-ਬੀਤੇ ਦਿਨੀਂ ਪਿੰਡ ਲਿਬੜਾ ਵਿਖੇ ਹੋਏ ਇਕ ਸੜਕ ਹਾਦਸੇ ਵਿਚ ਗਭੀਰ ਜ਼ਖਮੀ ਹੋਏ ਇਕ ਵਿਅਕਤੀ ਨੂੰ ਕਾਰ ਚਾਲਕ ਵਲੋਂ ਹਸਪਤਾਲ ਪਹੰੁਚਾਉਣ ਦੀ ਬਜਾਏ ਸਰਹਿੰਦ ਨਹਿਰ ਨੇੜੇ ਖੇਤਾਂ ਵਿਚ ਸੁੱਟ ਦਿਤੇ ਜਾਣ ਦੇ ਦੋਸ਼ ਵਿਚ ਖੰਨਾ ...

ਪੂਰੀ ਖ਼ਬਰ »

ਵਾਰਡ ਨੰਬਰ 12 ਦੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ

ਖੰਨਾ, 27 ਜਨਵਰੀ (ਹਰਜਿੰਦਰ ਸਿੰਘ ਲਾਲ)-ਸਬਜ਼ੀ ਮੰਡੀ ਖੰਨਾ ਦੇ ਪਿੱਛੇ ਵਾਰਡ ਨੰਬਰ 12 ਦੀ ਮੇਨ ਸੜਕ ਉਪਰ ਖੜ੍ਹੇ ਗੰਦੇ ਪਾਣੀ ਕਾਰਨ ਮੁਹੱਲਾ ਵਾਸੀ, ਸਕੂਲ ਨੂੰ ਜਾਣ ਵਾਲੇ ਛੋਟੇ ਬੱਚੇ ਤੇ ਆਮ ਰਾਹਗੀਰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਇਸ ਮੌਕੇ ਗੁਰਨਾਮ ...

ਪੂਰੀ ਖ਼ਬਰ »

ਧਰਮਿੰਦਰ ਸਿੰਘ ਰੂਪਰਾਏ ਦੀ ਅਗਵਾਈ ਵਿਚ 'ਆਪ' ਵਲੰਟੀਅਰ ਦਿੱਲੀ ਰਵਾਨਾ

ਖੰਨਾ, 27 ਜਨਵਰੀ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ ਦੀ ਖੰਨਾ ਇਕ ਟੀਮ ਅੱਜ 'ਆਪ' ਦੇ ਵਪਾਰ ਸੈੱਲ ਦੇ ਆਗੂ ਧਰਮਿੰਦਰ ਸਿੰਘ ਰੂਪਰਾਏ ਦੀ ਅਗਵਾਈ ਵਿਚ ਦਿੱਲੀ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਲਈ ਕੰਮ ਕਰਨ ਵਾਸਤੇ ਖੰਨਾ ਤੋਂ ਦੋ ਗੱਡੀਆਂ ਵਿਚ ਦਿੱਲੀ ...

ਪੂਰੀ ਖ਼ਬਰ »

ਸੀ.ਏ.ਏ., ਐੱਨ.ਪੀ.ਆਰ. ਤੇ ਐੱਨ.ਆਰ.ਸੀ. ਲੋਕਾਂ ਦੇ ਮਸਲਿਆਂ ਤੋਂ ਧਿਆਨ ਹਟਾਉਣ ਤੇ ਸਮਾਜ ਨੂੰ ਫ਼ਿਰਕੂ ਲੀਹਾਂ 'ਤੇ ਵੰਡਣ ਦੀ ਸਾਜਿਸ਼-ਡਾ. ਮਿੱਤਰਾ

ਦੋਰਾਹਾ, 27 ਜਨਵਰੀ (ਜਸਵੀਰ ਝੱਜ)-ਦੋਰਾਹਾ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਸੰਵਿਧਾਨ ਬਚਾਓ-ਦੇਸ਼ ਬਚਾਓ ਰੈਲੀ ਤੇ ਮਾਰਚ ਕਰਕੇ ਹਾਜ਼ਰ ਲੋਕਾਂ ਨੇ ਸੰਵਿਧਾਨ ਨੂੰ ਬਚਾਉਣ ਦਾ ਪ੍ਰਣ ਲਿਆ ਤੇ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕੀਤਾ | ਰੈਲੀ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਸਰਪੰਚ ਇੰਦੂ ਬਾਲਾ ਦਾ ਐੱਸ.ਡੀ.ਐਮ. ਵਲੋਂ ਸਨਮਾਨ

ਜੌੜੇਪੁਲ ਜਰਗ, 27 ਜਨਵਰੀ (ਪਾਲਾ ਰਾਜੇਵਾਲੀਆ)-ਗਣਤੰਤਰਤਾ ਦਿਵਸ ਮੌਕੇ ਪਿੰਡ ਇਸ਼ਨਪੁਰ ਦੇ ਮਹਿਲਾ ਸਰਪੰਚ ਇੰਦੂ ਬਾਲਾ ਨੂੰ ਐੱਸ. ਡੀ. ਐੱਮ. ਖੰਨਾ ਸੰਦੀਪ ਸਿੰਘ ਨੇ ਪਿੰਡ 'ਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਸਨਮਾਨਿਤ ਕੀਤਾ | ਐੱਸ. ਡੀ. ਐੱਮ. ਖੰਨਾ ਨੇ ਕਿਹਾ ਕਿ ...

ਪੂਰੀ ਖ਼ਬਰ »

ਮਲੌਦ ਸ਼ਹਿਰ ਦੇ ਨਿਕਾਸੀ ਪਾਣੀ ਸਬੰਧੀ ਦੋ ਪਿੰਡਾਂ ਵਿਚ ਰੋਸ ਪ੍ਰਦਰਸ਼ਨ

ਮਲੌਦ, 27 ਜਨਵਰੀ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਮਲੌਦ ਸ਼ਹਿਰ ਦੇ ਟਰੀਟਮੈਂਟ ਪਲਾਂਟ ਸਾਫ਼ ਕੀਤੇ ਪਾਣੀ ਨੂੰ ਗਲਾਡਾ ਕੰਪਨੀ ਵਲੋਂ 30 ਲੱਖ ਰੁਪਏ ਦੀ ਲਾਗਤ ਨਾਲ 4 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਉਕਸੀ ਅਤੇ ਦੁਧਾਲ ਦੇ ਨਾਲ ਜਾਂਦੀ ਲਸਾੜਾ ਡਰੇਨ ...

ਪੂਰੀ ਖ਼ਬਰ »

ਗੁਰਮੇਲ ਸਿੰਘ ਦੁਬਾਰਾ 3 ਸਾਲਾਂ ਲਈ ਟੀ.ਟੀ.ਐੱਮ.ਏ. ਦੇ ਪ੍ਰਧਾਨ ਬਣੇ

ਖੰਨਾ, 27 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਟਿੰਬਰ ਟਰੇਡਰਜ਼ ਐਾਡ ਮੈਨੂੰਫੈਕਚਰਿੰਗ ਐਸੋਸੀਏਸ਼ਨ ਖੰਨਾ ਦੀ ਮੀਟਿੰਗ ਪ੍ਰਧਾਨ ਗੁਰਮੇਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਕੁਲਵਿੰਦਰ ਸਿੰਘ ਧੰਜਲ ਨੇ ਦੱਸਿਆ ਕਿ ਸਰਬ ਸੰਮਤੀ ਨਾਲ ਮੌਜੂਦਾ ਪ੍ਰਧਾਨ ਗੁਰਮੇਲ ਸਿੰਘ ਨੂੰ ...

ਪੂਰੀ ਖ਼ਬਰ »

ਰਾਜਗੜ੍ਹ ਸਕੂਲ ਵਿਖੇ ਬਾਲ ਮੇਲਾ ਕਰਵਾਇਆ

ਦੋਰਾਹਾ, 27 ਜਨਵਰੀ (ਮਨਜੀਤ ਸਿੰਘ ਗਿੱਲ)-ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ, ਰਾਜਗੜ੍ਹ ਵਿਖੇ ਬਾਲ ਮੇਲਾ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਦੁਆਰਾ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਬਾਲ ਮੇਲੇ ਦੇ ਮੁੱਖ ਮਹਿਮਾਨ ...

ਪੂਰੀ ਖ਼ਬਰ »

ਗੁਰਮ ਵਿਖੇ ਖੂਨਦਾਨ ਕੈਂਪ ਸਮੇਂ 50 ਯੂਨਿਟ ਖੂਨਦਾਨ

ਡੇਹਲੋਂ, 27 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਗੁਰਦੁਆਰਾ ਜਨਮ ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਿੰਡ ਗੁਰਮ ਵਿਖੇ ਮਨੁੱਖਤਾ ਨੂੰ ਸਮਰਪਿਤ ਸੰਸਥਾ ਭਾਈ ਘੱਨ੍ਹਈਆਂ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇ: ਤਰਨਜੀਤ ਸਿੰਘ ਨਿਮਾਣਾ ਦੀ ਸਰਪ੍ਰਸਤੀ ...

ਪੂਰੀ ਖ਼ਬਰ »

ਖ਼ਾਲਸਾ ਗਰਲਜ਼ ਸੀ. ਸੈ. ਸਕੂਲ ਦੋਰਾਹਾ ਵਿਖੇ ਲਗਾਇਆ ਜਾਗਰੂਕਤਾ ਕੈਂਪ

ਦੋਰਾਹਾ, 27 ਜਨਵਰੀ (ਮਨਜੀਤ ਸਿੰਘ ਗਿੱਲ)-ਸਿਵਲ ਸਰਜਨ ਲੁਧਿਆਣਾ ਅਤੇ ਐੱਸ. ਐੱਮ. ਓ. ਪਾਇਲ ਡਾ. ਹਰਪ੍ਰੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਸਵਾਈਨ ਫਲੂ ਸਬੰਧੀ ਜਾਗਰੂਕਤਾ ਕੈਪ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਸਿਹਤ ਇੰਸਪੈਕਟਰ ਸੁਖਮਿੰਦਰ ਸਿੰਘ ਰਾਮਪੁਰ ...

ਪੂਰੀ ਖ਼ਬਰ »

ਪਵਾ-ਖਾਕਟ ਵਿਖੇ ਧਾਰਮਿਕ ਦੀਵਾਨ 31 ਤੋਂ

ਸਾਹਨੇਵਾਲ, 27 ਜਨਵਰੀ (ਅਮਰਜੀਤ ਸਿੰਘ ਮੰਗਲੀ)-ਸਾਹਨੇਵਾਲ ਦੇ ਨਜ਼ਦੀਕ ਪਿੰਡ ਪਵਾ ਖਾਂਕਟ ਵਿਖੇ ਚਾਰ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ | ਸਮਾਗਮ ਸਬੰਧੀ ਅਵਤਾਰ ਸਿੰਘ ਤਾਰੀ ਕਾਂਗਰਸ ਪਾਰਟੀ ਦੇ ਬਲਾਕ ਦੇ ਵਾਈਸ ਪ੍ਰਧਾਨ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ...

ਪੂਰੀ ਖ਼ਬਰ »

ਪ੍ਰਧਾਨ ਮਹਿਤਾ ਤੇ ਈ.ਓ. ਰਣਬੀਰ ਨੇ ਜੀ.ਟੀ. ਰੋਡ ਤੋਂ ਸ਼ੁਰੂ ਕਰਵਾਈ ਸਫ਼ਾਈ ਮੁਹਿੰਮ

ਖੰਨਾ, 27 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਨਗਰ ਕੌਾਸਲ ਦੇ ਪ੍ਰਧਾਨ ਵਿਕਾਸ ਮਹਿਤਾ ਤੇ ਈ. ਓ. ਰਣਬੀਰ ਸਿੰਘ ਦੇ ਹੁਕਮਾਂ 'ਤੇ ਮੈਡਮ ਪਰਮਜੀਤ ਕੌਰ ਦੀ ਅਗਵਾਈ ਵਿਚ ਸਵੱਛ ਭਾਰਤ ਮੁਹਿੰਮ ਅਧੀਨ ਬੱਸ ਅੱਡਾ ਖੰਨਾ, ਅਮਲੋਹ ਰੋਡ ਖੰਨਾ ਤੋਂ ਲੈ ਕੇ ਜਰਗ ਚੌਾਕ ਤੱਕ ਸਫ਼ਾਈ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਸਾਈਕਲ ਸਵਾਰ ਜ਼ਖ਼ਮੀ

ਖੰਨਾ, 27 ਜਨਵਰੀ (ਧੀਮਾਨ)-ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਇਕ ਸਾਈਕਲ ਸਵਾਰ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਕੁਲਦੀਪ ਸਿੰਘ ਵਾਸੀ ਅਜਨੇਰ ਕਿਸੇ ਕੰਮ ਲਈ ਸਮਰਾਲਾ ਰੋਡ ਪੁਲ 'ਤੇ ਜਾ ਰਿਹਾ ਸੀ ਤਾਂ ਕੋਈ ਅਣਪਛਾਤਾ ਵਾਹਨ ਦੀ ਫੇਟ ਮਾਰ ਗਿਆ | ਜਿਸਨੂੰ ...

ਪੂਰੀ ਖ਼ਬਰ »

ਜੈ ਸ੍ਰੀ ਬਾਵਾ ਲਾਲ ਦਯਾਲ ਜੀ ਦਾ 665ਵਾਂ ਅਵਤਾਰ ਦਿਵਸ ਮਨਾਇਆ

ਖੰਨਾ, 27 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਵਿੱਖੇ ਸ਼੍ਰੀ ਬਾਵਾ ਲਾਲ ਦਿਆਲ ਜੀ ਟਰੱਸਟ, ਸਮਾਧੀ ਰੋਡ ਖੰਨਾ ਵਲੋਂ ਯੋਗੀਰਾਜ ਜੈ ਸ਼੍ਰੀ ਬਾਵਾ ਲਾਲ ਦਯਾਲ ਜੀ ਦਾ 665 ਵਾਂ ਅਵਤਾਰ ਦਿਵਸ ਬੜੀ ਸ਼ਰਧਾ ਤੇ ਧੂਮਧਾਮ ਮਨਾਇਆ ਗਿਆ | ਟਰੱਸਟ ਦੇ ਪ੍ਰਧਾਨ ਮਨਜੀਤ ਕੋਛੜ, ਸਕੱਤਰ ...

ਪੂਰੀ ਖ਼ਬਰ »

ਕਾਰਡ ਧਾਰਕਾਂ ਨੂੰ ਸਰਕਾਰੀ ਸਕੀਮ ਅਧੀਨ ਰਾਸ਼ਨ ਵਿਤਰਿਤ, ਕਈ ਪਿੰਡ ਵਾਸੀਆਂ ਨੂੰ ਮਿਲੇ ਨਵੇਂ ਕਾਰਡ

ਮਾਛੀਵਾੜਾ ਸਾਹਿਬ, 27 ਜਨਵਰੀ (ਮਨੋਜ ਕੁਮਾਰ)-ਗਰੀਬੀ ਰੇਖਾ ਤੋਂ ਹੇਠਾਂ ਜੀਵਨ ਨਿਰਵਾਹ ਕਰ ਰਹੇ ਨੀਲੇ ਕਾਰਡ ਧਾਰਕਾਂ ਲਈ ਪੰਜਾਬ ਸਰਕਾਰ ਵਲੋਂ ਦਿੱਤੀ ਜਾਂਦੀ ਮੁਫ਼ਤ ਰਾਸ਼ਨ ਪਿ੍ਕਿਆ ਤਹਿਤ ਪਿੰਡ ਰਾਣਵਾਂ ਵਿਚ ਇਕ ਇਕੱਠ ਦੌਰਾਨ ਵਿਧਾਇਕ ਅਮਰੀਕ ਸਿੰਘ ਢਿੱਲੋਂ ਤੇ ...

ਪੂਰੀ ਖ਼ਬਰ »

ਦਲਿਤਾਂ ਦੀ ਆਗੂ ਭੈਣ ਕੁਮਾਰੀ ਸ਼ੈਲਜਾ ਨੂੰ ਮੈਨੀਫੈਸਟੋ ਕਮੇਟੀ ਵਿਚ ਸ਼ਾਮਿਲ ਕਰਨ ਤੇ ਬੀਜਾ ਵਿਖੇ ਲੱਡੂ ਵੰਡੇ

ਬੀਜਾ, 27 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ)-ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਬੰਬ ਮੈਂਬਰ ਬਲਾਕ ਸੰਮਤੀ ਸਮਰਾਲਾ ਤੇ ਗੁਰਜੀਤ ਸਿੰਘ ਭੌਰਲਾ ਦੀ ਅਗਵਾਈ ਹੇਠ ਕਸਬਾ ਬੀਜਾ ਵਿਖੇ ਵਰਕਰਾਂ ਨੇ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਵਿਚ 2017 ਦੌਰਾਨ ...

ਪੂਰੀ ਖ਼ਬਰ »

ਸ੍ਰੀ ਹਰਿਕ੍ਰਿਸ਼ਨ ਸਕੂਲ 'ਚ ਗਣਤੰਤਰ ਦਿਵਸ ਮਨਾਇਆ

ਦੋਰਾਹਾ, 27 ਜਨਵਰੀ (ਜੋਗਿੰਦਰ ਸਿੰਘ ਓਬਰਾਏ)-ਇੱਥੋਂ ਦੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਗਣਤੰਤਰ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਪੋ੍ਰਗਰਾਮ ਦਾ ਅਰੰਭ ਕਰਦਿਆਂ ਪਿ੍ੰਸੀਪਲ ਗਗਨਦੀਪ ...

ਪੂਰੀ ਖ਼ਬਰ »

ਰਤਨਹੇੜੀ ਸਕੂਲ ਵਿਚ ਐੱਨ.ਆਰ.ਆਈ. ਨੇ ਦਿੱਤੀ ਸਮਾਰਟ ਐੱਲ.ਈ.ਡੀ.

ਖੰਨਾ, 27 ਜਨਵਰੀ (ਹਰਜਿੰਦਰ ਸਿੰਘ ਲਾਲ)-ਸਰਕਾਰੀ ਮਿਡਲ ਸਕੂਲ ਰਤਨਹੇੜੀ ਵਿਖੇ ਬੱਚਿਆਂ ਦੀ ਸਹੂਲਤ ਲਈ ਐੱਲ.ਈ.ਡੀ. ਦਿੱਤੀ ਗਈ ¢ ਇਹ ਐੱਲ.ਈ.ਡੀ. ਯੂ.ਕੇ. ਨਿਵਾਸੀ ਸੰਦੀਪ ਸਿੰਘ ਚਾਹਲ ਵਲੋਂ ਦਿੱਤੀ ਗਈ ਹੈ ¢ ਸੰਦੀਪ ਸਿੰਘ ਚਾਹਲ ਨੇ ਕਿਹਾ ਕਿ ਬੱਚਿਆਂ ਨੂੰ ਸਮੇਂ ਦੇ ਹਾਣ ਦੀ ...

ਪੂਰੀ ਖ਼ਬਰ »

ਆਕਸਫੋਰਡ ਸੀਨੀਅਰ ਸਕੂਲ ਵਲੋਂ ਦੂਜਾ ਸਾਲਾਨਾ ਸਮਾਗਮ

ਪਾਇਲ, 27 ਜਨਵਰੀ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਆਕਸਫੋਰਡ ਸੀਨੀਅਰ ਸਕੂਲ ਪਾਇਲ ਵਲੋਂ ਦੂਜਾ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਬੱਚਿਆਂ ਨੇ ਅੰਤਰਰਾਸ਼ਟਰੀ ਤੇ ਸਭਿਆਚਾਰਕ ਪ੍ਰੋਗਰਾਮਾਂ ਜਿਵੇਂ ਕਿ ਸਵਾਗਤ ਨਾਚ, ਸਵਾਗਤ ਗਾਣਾ, ਫ੍ਰੈਂਚ ਗਾਣਾ, ਫ੍ਰੈਂਚ ...

ਪੂਰੀ ਖ਼ਬਰ »

ਦੇਸ਼ ਦੀ ਮਜ਼ਬੂਤੀ ਲਈ ਵੋਟ ਦੀ ਵਰਤੋਂ ਜ਼ਰੂਰੀ-ਡਾ. ਹਰਿੰਦਰ ਕੌਰ

ਸਮਰਾਲਾ, 27 ਜਨਵਰੀ (ਗੋਪਾਲ ਸੋਫ਼ਤ)-ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ 'ਤੇ ਅੱਜ ਸਥਾਨਕ ਮਾਲਵਾ ਕਾਲਜ ਬੌਾਦਲੀ ਵਿਖੇ ਵੋਟਰ ਦਿਵਸ ਸਬੰਧੀ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਹਰਿੰਦਰ ...

ਪੂਰੀ ਖ਼ਬਰ »

ਸਰਕਾਰੂ ਮੱਲ ਸਕੂਲ ਵਿਚ 71ਵਾਂ ਗਣਤੰਤਰ ਦਿਵਸ

ਖੰਨਾ, 27 ਜਨਵਰੀ (ਹਰਜਿੰਦਰ ਸਿੰਘ ਲਾਲ)-ਲਾਲਾ ਸਰਕਾਰੂ ਮੱਲ ਸਰਵ ਹਿੱਤਕਾਰੀ ਸੀਨੀ. ਸੈਕੰਡਰੀ ਵਿੱਦਿਆ ਮੰਦਰ, ਖੰਨਾ ਵਿਖੇ 71 ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਰਾਸ਼ਟਰੀ ਝੰਡਾ ਲਹਿਰਾ ਕੇ ਰਾਸ਼ਟਰੀ ਗੀਤ ਨਾਲ ਇਸ ਸਮਾਰੋਹ ਦਾ ਅਰੰਭ ਕੀਤਾ ਗਿਆ | ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ 'ਚ ਰਾਸ਼ਟਰੀ ਵੋਟਰ ਦਿਵਸ ਮਨਾਇਆ

ਦੋਰਾਹਾ, 27 ਜਨਵਰੀ (ਜੋਗਿੰਦਰ ਸਿੰਘ ਓਬਰਾਏ)-ਇੱਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਨਿੱਤ ਦਿਨ ਹੀ ਗਤੀਵਿਧੀਆਂ ਦਾ ਦੌਰ ਦੇਖਣ ਨੂੰ ਮਿਲਦਾ ਹੈ | ਅੱਜ 'ਰਾਸ਼ਟਰੀ ਵੋਟਰ ਦਿਵਸ' ਨੂੰ ਧਿਆਨ ਵਿਚ ਰੱਖਦਿਆਂ ਕਾਲਜ ਐਕਸਟੈਂਸ਼ਨ ਸੈਲ ਤੇ ਸਮਾਜ ਸ਼ਾਸਤਰ ਵਿਭਾਗ ਵਲੋਂ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬੀਜਾ ਦੀ ਸਰਪੰਚ ਢਾਬੇ 'ਤੇ ਵਿਸ਼ੇਸ਼ ਮੀਟਿੰਗ

ਬੀਜਾ, 27 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)-ਕਸਬਾ ਬੀਜਾ ਦੇ ਇਲਾਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬੀਜਾ ਦੀ ਭਰਵੀਂ ਮੀਟਿੰਗ ਐਸੋਸੀਏਸ਼ਨ ਪ੍ਰਧਾਨ ਡਾ. ਹਰਜਿੰਦਰ ਸਿੰਘ ਭੌਰਲਾ ਦੀ ਅਗਵਾਈ ਹੇਠ ਬੀਜਾ ਚੌਕ ਦੇ ਨਜ਼ਦੀਕ ਸਰਪੰਚ ਢਾਬੇ ਤੇ ਕੀਤੀ ਗਈ | ਮੀਟਿੰਗ ਨੂੰ ...

ਪੂਰੀ ਖ਼ਬਰ »

ਆਯੁਰਵੈਦਿਕ ਮੈਡੀਕਲ ਕਾਲਜ ਗੋਪਾਲਪੁਰ ਵਿਖੇ ਨੈਸ਼ਨਲ ਵੋਟਰ ਦਿਵਸ ਮਨਾਇਆ

ਡੇਹਲੋਂ, 27 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ ਐਾਡ ਰਿਸਰਚ ਇੰਸਟੀਚਿਊਟ ਗੋਪਾਲਪੁਰ ਵਿਖੇ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ | ਇਸ ਸਮੇਂ ਕਾਲਜ ਚੇਅਰਮੈਨ ਡਾ: ਬਲਵਿੰਦਰ ਸਿੰਘ ਵਾਲੀਆ, ਜਨਰਲ ਸੈਕਟਰੀ ਡਾ: ਇਕਬਾਲ ਸਿੰਘ ਵਾਲੀਆ, ...

ਪੂਰੀ ਖ਼ਬਰ »

ਗੁੱਡ ਅਰਥ ਸਕੂਲ ਵਿਖੇ 350 ਬੂਟੇ ਲਗਾਏ

ਅਹਿਮਦਗੜ੍ਹ, 27 ਜਨਵਰੀ (ਪੁਰੀ, ਮਹੋਲੀ)-ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਗੁੱਡ ਅਰਥ ਕਾਨਵੈਨਟ ਸਕੂਲ ਸਿਆੜ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸਕੂਲ ਅੰਦਰ 350 ਦੇ ਕਰੀਬ ਬੂਟੇ ਲਗਾਏ ਗਏ | ਉੱਤਮ ਕਿਸਮ ਦੇ ਫਲਦਾਰ ਅਤੇ ਛਾਂਦਾਰ ਬੂਟੇ ਸਕੂਲੀ ਬੱਚਿਆਂ ਵਲੋਂ ਲਗਵਾਏ ਗਏ ...

ਪੂਰੀ ਖ਼ਬਰ »

ਪੁਨੀਤ ਇੰਗਲਿਸ਼ ਡਾਟ ਕਾਮ ਦਾ ਨਤੀਜਾ 100 ਫੀਸਦੀ ਰਿਹਾ

ਖੰਨਾ, 27 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਦੇ ਇਲਾਕੇ ਦੀ ਨਾਮਵਰ ਸੰਸਥਾ ਪੁਨੀਤ ਇੰਗਲਿਸ਼ ਡਾਟ ਕਾਮ ਆਈਲੈਟਸ ਦੇ ਇਮਤਿਹਾਨ ਵਿਚ ਬੈਂਡ ਪ੍ਰਾਪਤ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਬਹੁਤ ਮਦਦਗਾਰ ਸਾਬਤ ਹੋ ਰਹੀ ਹੈ | ਜਨਵਰੀ ਮਹੀਨੇ ਵਿਚ ਹੋਈ ਆਈਲੈਟਸ ਦੀ ...

ਪੂਰੀ ਖ਼ਬਰ »

30 ਜਨਵਰੀ ਨੂੰ ਮੁਹਾਲੀ ਦਫ਼ਤਰ ਵਿਖੇ ਪਰਿਵਾਰਾਂ ਸਮੇਤ ਧਰਨਾ ਤਿਆਰੀ ਲਈ ਪਾਵਰਕਾਰਮ ਠੇਕਾ ਮੁਲਾਜ਼ਮਾਂ ਨੇ ਕੀਤੀ ਮੀਟਿੰਗ

ਦੋਰਾਹਾ, 27 ਜਨਵਰੀ (ਜਸਵੀਰ ਝੱਜ)-ਪਾਵਰਕਾਮ ਐਾਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਦੋਰਾਹਾ ਵਲੋਂ ਮੀਟਿੰਗ ਕਰਕੇ ਪਾਵਰਕਾਮ ਸੀ.ਐੱਚ.ਬੀ. ਠੇਕਾ ਕਾਮਿਆਂ ਦੀਆਂ ਮੰਗਾਂ ਸਬੰਧੀ 30 ਜਨਵਰੀ ਦੇ ਧਰਨੇ ਸਬੰਧੀ ਪਰਿਵਾਰਾਂ ਸਮੇਤ ਪਹੁੰਚਣ ਦੀ ਸਾਰੇ ਹੀ ਕਾਮਿਆਂ ...

ਪੂਰੀ ਖ਼ਬਰ »

20 ਗੱਟੂ ਚਾਈਨਾ ਡੋਰ ਸਮੇਤ 2 ਕਾਬੂ, ਪਤੰਗ ਉਡਾਉਣ ਵਾਲਿਆਂ ਦੀ ਵੀ ਜਾਂਚ

ਖੰਨਾ, 27 ਜਨਵਰੀ (ਪੱਤਰ ਪ੍ਰੇਰਕਾਂ ਰਾਹੀਂ)-ਅੱਜ ਥਾਣਾ ਸਿਟੀ 2 ਦੇ ਐੱਸ. ਐੱਚ. ਓ. ਹਰਵਿੰਦਰ ਸਿੰਘ ਖਹਿਰਾ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਪਾਰਟੀ ਨੇ ਮਾਤਾ ਰਾਣੀ ਮੁਹੱਲੇ ਵਿਚ 20 ਗੱਟੂ ਚਾਈਨਾ ਡੋਰ ਦੇ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ | ...

ਪੂਰੀ ਖ਼ਬਰ »

ਬੇਰ ਖ਼ੁਰਦ ਪ੍ਰਾਇਮਰੀ ਸਕੂਲ ਨੂੰ ਐੱਲ.ਈ.ਡੀ. ਭੇਟ

ਮਲੌਦ, 27 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸ਼ਹੀਦ ਹਰਪ੍ਰੀਤ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੇਰ ਖ਼ੁਰਦ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਮਕਸਦ ਤਹਿਤ ਦਾਨੀ ਸੱਜਣ ਪ੍ਰਵਾਸੀ ਭਾਰਤੀ ਅਮਰੀਕ ਸਿੰਘ ਤੇ ਗਿੱਲ ਮੈਡੀਕਲ ਸਟੋਰ ਮਲੌਦ ...

ਪੂਰੀ ਖ਼ਬਰ »

ਮਾਂਗੇਵਾਲ ਦੇ ਪਤਵੰਤਿਆਂ ਨੇ ਦੋ ਧਿਰਾਂ ਦੀ ਦੋ ਦਹਾਕਿਆਂ ਤੋਂ ਪੁਰਾਣੀ ਦੁਸ਼ਮਣੀ ਦੂਰ ਕੀਤੀ

ਮਲੌਦ, 27 ਜਨਵਰੀ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸਾਬਕਾ ਮੰਤਰੀ ਹਰਨੇਕ ਸਿੰਘ ਮਾਂਗੇਵਾਲ ਦੇ ਪਿੰਡ ਮਾਂਗੇਵਾਲ ਵਿਖੇ ਪ੍ਰਵਾਸੀ ਭਾਰਤੀ ਜਥੇ. ਗੁਰਜੀਤ ਸਿੰਘ ਮਾਂਗੇਵਾਲ ਨੇ ਜਿੱਥੇ ਆਪਣੇ ਪਿੰਡ ਮਾਂਗੇਵਾਲ ਵਿਚ ਸਮਾਜ ਸੇਵੀ ਅਤੇ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਨੌਜਵਾਨ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਗੰਭੀਰ ਜ਼ਖ਼ਮੀ

ਸਮਰਾਲਾ, 27 ਜਨਵਰੀ (ਗੋਪਾਲ ਸੋਫਤ)-ਚਾਈਨਾ ਡੋਰ ਦੀ ਲਪੇਟ 'ਚ ਆਉਣ ਵਾਲਾ ਇਕ ਮੋਟਰਸਾਈਕਲ ਨੌਜਵਾਨ ਉਸ ਸਮੇਂ ਵਾਲ ਵਾਲ ਬਚ ਗਿਆ, ਜਦੋਂ ਡੋਰ ਨੇ ਉਸ ਦੇ ਗਲੇ ਨੂੰ ਗੰਭੀਰ ਰੂਪ ਵਿਚ ਰੇਤ ਦਿੱਤਾ | ਮਿਲੀ ਜਾਣਕਾਰੀ ਅਨੁਸਾਰ ਜੈਕਰਨ ਸਿੰਘ ਪਿੰਡ ਆਵਾਨ ਖ਼ਾਲਸਾ ਜ਼ਿਲ੍ਹਾ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ-ਵਿਧਾਇਕ ਲੱਖਾ

ਦੋਰਾਹਾ, 27 ਜਨਵਰੀ (ਮਨਜੀਤ ਸਿੰਘ ਗਿੱਲ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਰਹੀ ਹੈ ਤੇ ਪਿੰਡਾਂ ਤੇ ਸ਼ਹਿਰਾਂ ਦੀ ਨੁਹਾਰ ਬਦਲ ਲਈ ਜਿੱਥੇ ਵਿਕਾਸ ਕਾਰਜਾਂ ਦੀ ਲੜੀ ਨਿਰੰਤਰ ਚਲਾਈ ਜਾ ਰਹੀ ਹੈ, ...

ਪੂਰੀ ਖ਼ਬਰ »

ਬੰਕਰ ਬਣਾ ਕੇ ਲੁਕਾਇਆ 53 ਕਿੱਲੋ ਚੂਰਾ ਪੋਸਤ ਬਰਾਮਦ, ਇਕ ਕਾਬੂ

ਖੰਨਾ, 27 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਖੰਨਾ ਪੁਲਿਸ ਵਲੋਂ ਨਸ਼ਿਆਂ, ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੰੂ ਕਾਬੂ ਕਰਨ ਲਈ ਵਿੱਢੀ ਗਈ ਮੁਹਿੰਮ ਦੌਰਾਨ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੀ ਮਹੀਨਾਵਾਰ ਇਕੱਤਰਤਾ ਹੋਈ

ਕੁਹਾੜਾ, 27 ਜਨਵਰੀ (ਤੇਲੂ ਰਾਮ ਕੁਹਾੜਾ)-ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੀ ਮਹੀਨਾਵਾਰ ਇਕੱਤਰਤਾ ਸਭਾ ਦੇ ਮੀਤ ਪ੍ਰਧਾਨ ਹਰਬੰਸ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕੈਨੇਡਾ ਤੋਂ ਆਏ ਪੰਜਾਬੀ ਕਵੀ ਸੁਖਮਿੰਦਰ ਰਾਮਪੁਰੀ ਅਤੇ ਲਿਖਾਰੀ ਸਭਾ ਰਾਮਪੁਰ ਦੇ ...

ਪੂਰੀ ਖ਼ਬਰ »

ਖੰਨਾ ਦੇ ਅਕਾਲੀ ਵਰਕਰਾਂ ਤੇ ਨੇਤਾਵਾਂ ਦੀ ਮੀਟਿੰਗ ਹਰਿਓਾ ਦੀ ਪ੍ਰਧਾਨਗੀ ਹੇਠ ਸੁਖਬੀਰ ਸਿੰਘ ਬਾਦਲ ਨਾਲ ਚਟਾਨ ਵਾਂਗ ਖੜ੍ਹੇ ਹੋਣ ਦਾ ਦਾਅਵਾ

ਖੰਨਾ, 27 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਵਿਖੇ ਸ਼ੋ੍ਰਮਣੀ ਅਕਾਲੀ ਦਲ ਹਲਕਾ ਖੰਨਾ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਹਲਕਾ ਇੰਚਾਰਜ ਤੇ ਕੌਮੀ ਜਨਰਲ ਸਕੱਤਰ ਅਕਾਲੀ ਦਲ ਰਣਜੀਤ ਸਿੰਘ ਤਲਵੰਡੀ ਦੇ ਹੁਕਮਾਂ ਤੇ ਕੀਤੀ ਗਈ | ਇਸ ਮੀਟਿੰਗ ਦੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX