ਤਾਜਾ ਖ਼ਬਰਾਂ


ਦਿੱਲੀ ਹਿੰਸਾ : ਮੌਤਾਂ ਦਾ ਅੰਕੜਾ ਵੱਧ ਕੇ ਹੋਇਆ 22
. . .  3 minutes ago
ਨਵੀਂ ਦਿੱਲੀ, 26 ਫਰਵਰੀ- ਉੱਤਰੀ-ਪੂਰਬੀ ਦਿੱਲੀ 'ਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਫੈਲੀ ਹਿੰਸਾ 'ਚ ਮੌਤਾਂ ਦਾ ਅੰਕੜਾ ਵੱਧ ਕੇ 22 ਹੋ ਗਿਆ ਹੈ। ਗੁਰੂ ਤੇਗ ਬਹਾਦਰ ਹਸਪਤਾਲ 'ਚ 21 ਲੋਕਾਂ...
ਪਤਨੀ ਅਤੇ ਬੇਟੇ ਸਣੇ ਅਦਾਲਤ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖ਼ਾਨ ਨੂੰ ਭੇਜਿਆ ਜੇਲ੍ਹ
. . .  12 minutes ago
ਲਖਨਊ, 26 ਫਰਵਰੀ- ਉੱਤਰ ਪ੍ਰਦੇਸ਼ ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖ਼ਾਨ ਨੇ ਆਪਣੀ ਪਤਨੀ ਤੰਜ਼ੀਨ ਫ਼ਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਖ਼ਾਨ ਨਾਲ ਅੱਜ ਰਾਮਪੁਰ ਦੀ ਇੱਕ ਵਿਸ਼ੇਸ਼...
ਬਜਟ ਇਜਲਾਸ : ਕੋਰੋਨਾ ਵਾਇਰਸ ਕਰਕੇ ਸਰਕਾਰ ਨੇ ਨਹੀਂ ਦਿੱਤੇ ਸਮਾਰਟ ਫ਼ੋਨ- ਅਮਨ ਅਰੋੜਾ
. . .  30 minutes ago
ਬਜਟ ਇਜਲਾਸ : ਸਪੀਕਰ ਨੇ ਪੱਖਪਾਤ ਕੀਤਾ, ਸਾਨੂੰ ਕਿਹਾ ਕਿ ਅਖੀਰ 'ਚ ਬੋਲਣ ਦਿਆਂਗੇ ਪਰ ਬੋਲਣ ਨਹੀਂ ਦਿੱਤਾ- ਮਜੀਠੀਆ
. . .  31 minutes ago
ਬਜਟ ਇਜਲਾਸ : ਟੀਨੂੰ ਤੇ ਹੋਰ ਅਕਾਲੀ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਬਾਰੇ ਸਰਕਾਰ ਤੇ ਮੁੱਖ ਮੰਤਰੀ ਕੋਲ ਕੋਈ ਜਵਾਬ ਨਹੀਂ
. . .  32 minutes ago
ਸੰਦੌੜ ਵਿਖੇ ਕਿਸਾਨ ਆਗੂਆਂ ਨੇ ਨਾਗਰਿਕਤਾ ਕਾਨੂੰਨ ਵਿਰੁੱਧ ਫੂਕਿਆ ਮੋਦੀ ਸਰਕਾਰ ਦਾ ਪੁਤਲਾ
. . .  38 minutes ago
ਸੰਦੌੜ, 26 ਫਰਵਰੀ (ਜਸਵੀਰ ਸਿੰਘ ਜੱਸੀ)- ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਦੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਜਿੰਦਰ ਸਿੰਘ ਹਥਨ ਦੀ ਅਗਵਾਈ...
ਉੱਤਰੀ ਪੂਰਬੀ ਦਿੱਲੀ ਦੇ ਚਾਂਦ ਬਾਗ ਇਲਾਕੇ 'ਚ ਖ਼ੁਫ਼ੀਆ ਬਿਊਰੋ ਦੇ ਅਧਿਕਾਰੀ ਦੀ ਮੌਤ 'ਤੇ ਦਿੱਲੀ ਹਾਈਕੋਰਟ ਨੇ ਜਤਾਈ ਚਿੰਤਾ
. . .  51 minutes ago
ਦਿੱਲੀ 'ਚ ਇੱਕ ਹੋਰ 1984 ਨਹੀਂ ਹੋਣ ਦੇਵਾਂਗੇ- ਹਾਈਕੋਰਟ
. . .  52 minutes ago
ਨਵੀਂ ਦਿੱਲੀ, 26 (ਜਗਤਾਰ ਸਿੰਘ)- ਦਿੱਲੀ ਹਿੰਸਾ ਮਾਮਲੇ 'ਤੇ ਅੱਜ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਨੇ ਕਿਹਾ ਕਿ ਦਿੱਲੀ 'ਚ ਇੱਕ ਹੋਰ...
ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀ ਕਰਨ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ - ਹਾਈਕੋਰਟ
. . .  about 1 hour ago
ਨਵੀਂ ਦਿੱਲੀ, 26 ਫਰਵਰੀ - ਦਿੱਲੀ ਹਿੰਸਾ ਮਾਮਲੇ 'ਤੇ ਸੁਣਵਾਈ ਕਰਦਿਆ ਦਿੱਲੀ ਹਾਈਕੋਰਟ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਵੀ ਹਿੰਸਾ ਪ੍ਰਭਾਵਿਤ ਇਲਾਕਿਆਂ...
ਸੋਨੀਆ ਗਾਂਧੀ ਦਾ ਬਿਆਨ ਮੰਦਭਾਗਾ - ਜਾਵੜੇਕਰ
. . .  about 1 hour ago
ਨਵੀਂ ਦਿੱਲੀ, 26 ਫਰਵਰੀ - ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਦਿੱਲੀ ਹਿੰਸਾ ਨੂੰ ਲੈ ਕੇ ਦਿੱਤੇ ਬਿਆਨ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਸੋਨੀਆ ਗਾਂਧੀ...
ਦਿੱਲੀ ਹਿੰਸਾ ਦੇ ਵਿਰੋਧ 'ਚ ਕਾਂਗਰਸ ਨੇ ਅੰਮ੍ਰਿਤਸਰ 'ਚ ਕੀਤਾ ਪ੍ਰਦਰਸ਼ਨ
. . .  about 1 hour ago
ਅੰਮ੍ਰਿਤਸਰ, 26 ਫਰਵਰੀ (ਰਾਜੇਸ਼ ਸੰਧੂ)- ਅੱਜ ਅੰਮ੍ਰਿਤਸਰ 'ਚ ਕਾਂਗਰਸ ਪਾਰਟੀ ਵਲੋਂ ਦਿੱਲੀ 'ਚ ਹੋਈ ਹਿੰਸਾ ਨੂੰ ਲੈ ਕੇ ਮੋਦੀ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਸਾੜਿਆ ਗਿਆ। ਇਸ ਮੌਕੇ ਅੰਮ੍ਰਿਤਸਰ...
ਅਕਾਲੀ ਦਲ ਸੁਤੰਤਰ ਵੱਲੋਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਜਾਰੀ                             
. . .  about 1 hour ago
ਨਾਭਾ, 26 ਫਰਵਰੀ (ਕਰਮਜੀਤ ਸਿੰਘ) - ਅਕਾਲੀ ਦਲ ਸੁਤੰਤਰ ਵੱਲੋਂ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ  ਵੀ ਜਾਰੀ ਰਿਹਾ 1 ਧਰਨੇ ਵਿਚ ਬੁਲਾਰਿਆਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ...
ਦਿੱਲੀ ਹਿੰਸਾ : ਪ੍ਰਧਾਨ ਮੰਤਰੀ ਮੋਦੀ ਨੇ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ
. . .  about 1 hour ago
ਨਵੀਂ ਦਿੱਲੀ, 26 ਫਰਵਰੀ- ਦਿੱਲੀ ਹਿੰਸਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਸ ਸੰਬੰਧੀ ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, ''ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ...
ਦਿੱਲੀ ਦੇ ਚਾਂਦ ਬਾਗ ਇਲਾਕੇ 'ਚ ਮਿਲੀ ਖ਼ੁਫ਼ੀਆ ਬਿਊਰੋ ਦੇ ਅਫ਼ਸਰ ਦੀ ਲਾਸ਼
. . .  about 1 hour ago
ਨਵੀਂ ਦਿੱਲੀ, 26 ਫਰਵਰੀ- ਦਿੱਲੀ ਦੇ ਉੱਤਰੀ-ਪੂਰਬੀ ਜ਼ਿਲ੍ਹੇ ਦੇ ਚਾਂਦ ਬਾਗ ਇਲਾਕੇ 'ਚ ਖ਼ੁਫ਼ੀਆ ਬਿਊਰੋ (ਆਈ. ਬੀ.) ਦੇ ਅਫ਼ਸਰ ਅੰਕਿਤ ਸ਼ਰਮਾ ਦੀ ਲਾਸ਼ ਮਿਲੀ ਹੈ। ਹਾਲਾਂਕਿ ਇਸ ਲਾਸ਼...
ਦਿੱਲੀ ਹਿੰਸਾ ਲਈ ਗ੍ਰਹਿ ਮੰਤਰੀ ਜ਼ਿੰਮੇਵਾਰ, ਅਸਤੀਫ਼ਾ ਦੇਣ- ਸੋਨੀਆ ਗਾਂਧੀ
. . .  about 1 hour ago
ਨਵੀਂ ਦਿੱਲੀ, 26 ਫਰਵਰੀ- ਦਿੱਲੀ 'ਚ ਭੜਕੀ ਹਿੰਸਾ 'ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਇਸ ਦੇ ਲਈ ਭਾਜਪਾ ਨੇਤਾਵਾਂ...
ਲੁਟੇਰਿਆਂ ਨੇ ਘਰ 'ਚ ਦਾਖ਼ਲ ਹੋ ਕੇ ਪਰਿਵਾਰ 'ਤੇ ਕੀਤਾ ਹਮਲਾ, ਤਿੰਨ ਮੈਂਬਰ ਜ਼ਖ਼ਮੀ
. . .  about 1 hour ago
ਮਹਿਬੂਬਾ ਨੂੰ ਹਿਰਾਸਤ 'ਚ ਰੱਖਣ 'ਤੇ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਤੋਂ ਮੰਗਿਆ ਜਵਾਬ
. . .  about 2 hours ago
ਦਵਾਈਆਂ ਦੇ ਮਾਮਲੇ 'ਚ ਕੈਬਨਿਟ ਮੰਤਰੀ ਬਲਬੀਰ ਸਿੱਧੂ ਵਲੋਂ ਸਫ਼ਾਈ
. . .  about 2 hours ago
ਨਦੀ 'ਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, 24 ਲੋਕਾਂ ਦੀ ਮੌਤ
. . .  about 2 hours ago
ਸਾਲਾਨਾ ਪ੍ਰੀਖਿਆਵਾਂ 'ਚ ਨਕਲ ਰੋਕਣ ਸੰਬੰਧੀ ਐੱਸ. ਸੀ. ਈ. ਆਰ. ਟੀ. ਵਲੋਂ ਸਕੂਲ ਮੁਖੀਆਂ ਨਾਲ ਕੀਤੀ ਜਾਵੇਗੀ ਬੈਠਕ
. . .  about 3 hours ago
ਸੁਪਰੀਮ ਕੋਰਟ 'ਚ ਸ਼ਾਹੀਨ ਬਾਗ ਮਾਮਲੇ 'ਤੇ ਸੁਣਵਾਈ 23 ਮਾਰਚ ਤੱਕ ਲਈ ਟਲੀ
. . .  about 3 hours ago
ਪੰਜਾਬ 'ਚ ਖੁੱਲ੍ਹ ਕੇ ਸ਼ਰਾਬ ਸਮਗਲਿੰਗ ਹੋ ਰਹੀ ਹੈ, ਸਪਲਾਈ ਵਧੇਰੇ ਅਰੁਣਾਚਲ ਪ੍ਰਦੇਸ਼ ਲਈ- ਅਮਨ ਅਰੋੜਾ
. . .  about 3 hours ago
ਬਜਟ ਇਜਲਾਸ : ਆਸ਼ੂ ਦੇ ਮਾਮਲੇ 'ਤੇ ਅਸੀਂ ਹਾਈਕੋਰਟ ਜਾਵਾਂਗੇ, ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਅਸੀਂ ਪਿੱਛੇ ਨਹੀਂ ਹਟਾਂਗੇ- ਹਰਪਾਲ ਚੀਮਾ
. . .  about 3 hours ago
ਜਲੰਧਰ 'ਚ ਪੰਜਾਬੀ ਜਾਗ੍ਰਿਤੀ ਮਾਰਚ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ
. . .  about 3 hours ago
ਬਜਟ ਇਜਲਾਸ : ਸ਼ਰਾਬ ਕਾਰਪੋਰੇਸ਼ਨ ਦੇ ਪ੍ਰਾਈਵੇਟ ਮੈਂਬਰ ਬਿੱਲ ਨੂੰ ਰੱਦ ਕਰਨ ਵਿਰੁੱਧ 'ਆਪ' ਵਲੋਂ ਸਦਨ 'ਚ ਵਾਕ ਆਊਟ
. . .  about 3 hours ago
ਬਜਟ ਇਜਲਾਸ : ਵਿਰੋਧੀ ਧਿਰਾਂ ਨੇ ਫਿਰ ਕੈਪਟਨ ਸਰਕਾਰ ਖ਼ਿਲਾਫ਼ ਕੀਤਾ ਵਿਖਾਵਾ
. . .  about 3 hours ago
ਬਜਟ ਇਜਲਾਸ : ਜਿਸ ਤਰ੍ਹਾਂ ਅਕਾਲੀ ਰਾਜ 'ਚ ਮਾਫ਼ੀਆ ਰਾਜ ਸੀ, ਓਹੀ ਮਾਫ਼ੀਆ ਰਾਜ ਹੁਣ ਵੀ ਹੈ- ਚੀਮਾ
. . .  about 3 hours ago
ਬਜਟ ਇਜਲਾਸ : ਸਪੀਕਰ ਸਾਹਬ ਮੈਨੂੰ ਅਜੇ ਤੱਕ ਸਵਾਲ ਦਾ ਜਵਾਬ ਨਹੀਂ ਆਇਆ- ਵਿਧਾਇਕ ਨਾਭਾ
. . .  about 4 hours ago
ਮਜੀਠੀਆ ਵਲੋਂ ਨਸ਼ਾ ਛੁਡਾਊ ਕੇਂਦਰਾਂ 'ਚ ਦਵਾਈਆਂ ਦਾ ਘਪਲਾ ਕਰਨ 'ਤੇ ਬਲਬੀਰ ਸਿੱਧੂ ਨੂੰ ਬਰਖ਼ਾਸਤ ਕਰਨ ਦੀ ਮੰਗ
. . .  about 4 hours ago
ਬਜਟ ਇਜਲਾਸ : ਅਕਾਲੀ-ਭਾਜਪਾ ਵਿਧਾਇਕਾਂ ਨੇ ਸਦਨ 'ਚੋਂ ਕੀਤਾ ਵਾਕ ਆਊਟ
. . .  about 4 hours ago
ਦਿੱਲੀ ਹਿੰਸਾ 'ਤੇ ਬੋਲੇ ਕੇਜਰੀਵਾਲ- ਪੁਲਿਸ ਸ਼ਾਂਤੀ ਬਹਾਲੀ 'ਚ ਅਸਫਲ, ਫੌਜ ਨੂੰ ਬੁਲਾਉਣ ਦੀ ਲੋੜ
. . .  about 4 hours ago
ਪੁਲਵਾਮਾ 'ਚ ਅੱਤਵਾਦੀ ਫੰਡਿੰਗ ਮਾਮਲੇ 'ਚ ਐੱਨ. ਆਈ. ਏ. ਵਲੋਂ ਛਾਪੇਮਾਰੀ
. . .  about 5 hours ago
ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਜਾਰੀ
. . .  about 5 hours ago
ਸੀ. ਸੀ. ਐੱਸ. ਦੀ ਬੈਠਕ ਅੱਜ, ਐੱਨ. ਐੱਸ. ਏ. ਡੋਭਾਲ ਵੀ ਲੈਣਗੇ ਹਿੱਸਾ
. . .  about 5 hours ago
ਦਿੱਲੀ ਹਿੰਸਾ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 18
. . .  about 5 hours ago
ਕਾਰ ਤੇ ਬੱਸ ਦੀ ਟੱਕਰ 'ਚ 5 ਮੌਤਾਂ
. . .  about 6 hours ago
ਦਿੱਲੀ ਹਿੰਸਾ 'ਚ ਮਰਨ ਵਾਲਿਆ ਦੀ ਗਿਣਤੀ ਹੋਈ 17
. . .  about 6 hours ago
ਦਿੱਲੀ ਹਿੰਸਾ 'ਤੇ ਹਾਈਕੋਰਟ 'ਚ ਅੱਧੀ ਰਾਤ ਨੂੰ ਹੋਈ ਸੁਣਵਾਈ
. . .  about 6 hours ago
ਦੱਖਣੀ ਕੋਰੀਆ 'ਚ ਅਮਰੀਕੀ ਫ਼ੌਜ ਨੇ ਕੋਰੋਨਾ ਵਾਈਰਸ ਦੇ ਪਹਿਲੇ ਕੇਸ ਦੀ ਕੀਤੀ ਪੁਸ਼ਟੀ
. . .  about 7 hours ago
ਬੈਂਗਲੁਰੂ 'ਚ ਅੱਜ ਸ਼ੁਰੂ ਹੋਵੇਗਾ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ
. . .  about 7 hours ago
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 7 hours ago
ਖੋਲੇ ਗਏ ਦਿੱਲੀ ਮੈਟਰੋ ਸਟੇਸ਼ਨਾਂ ਦੇ ਸਾਰੇ ਗੇਟ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਅਣਪਛਾਤੇ ਵਾਹਨ ਦੀ ਲਪੇਟ ਚ ਆ ਕੇ ਨੌਜਵਾਨ ਦੀ ਮੌਤ
. . .  1 day ago
ਰਾਸ਼ਟਰਪਤੀ ਭਵਨ ਪੁੱਜੇ ਟਰੰਪ
. . .  1 day ago
ਗ੍ਰਹਿ ਮੰਤਰੀ ਨੇ ਰਤਨ ਲਾਲ ਦੇ ਪਰਿਵਾਰ ਨੂੰ ਲਿਖਿਆ ਪੱਤਰ, ਪ੍ਰਗਟਾਇਆ ਦੁੱਖ
. . .  1 day ago
ਦਿੱਲੀ 'ਚ ਹਾਲਾਤ ਕਾਬੂ ਹੇਠ - ਦਿੱਲੀ ਪੁਲਿਸ
. . .  1 day ago
ਦਿੱਲੀ ਹਿੰਸਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ 10 ਹੋਈ , 3 ਪੱਤਰਕਾਰਾਂ 'ਤੇ ਵੀ ਹੋਏ ਹਮਲੇ
. . .  1 day ago
ਧਾਰਮਿਕ ਆਜ਼ਾਦੀ 'ਤੇ ਹੋਈ ਗੱਲ - ਟਰੰਪ
. . .  1 day ago
ਬੰਗਾ 'ਚ ਪੁਲਸ ਨੇ ਪੰਜ ਸ਼ੱਕੀ ਹਿਰਾਸਤ 'ਚ ਲਏ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 15 ਮਾਘ ਸੰਮਤ 551
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਕਪੂਰਥਲਾ / ਫਗਵਾੜਾ

ਗਣਤੰਤਰ ਦਿਵਸ ਜ਼ਿਲ੍ਹੇ ਭਰ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ 'ਚ ਉਤਸ਼ਾਹ ਨਾਲ ਮਨਾਇਆ

ਕਪੂਰਥਲਾ, 27 ਜਨਵਰੀ (ਅਮਰਜੀਤ ਕੋਮਲ)- ਗਣਤੰਤਰ ਦਿਵਸ ਜ਼ਿਲ੍ਹੇ ਭਰ ਵਿਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸੇ ਸਬੰਧ ਵਿਚ ਹੀ ਜ਼ਿਲ੍ਹਾ ਪੱਧਰੀ ਸਮਾਗਮ ਗੁਰੂ ਨਾਨਕ ਸਟੇਡੀਅਮ ਵਿਚ ਕਰਵਾਇਆ ਗਿਆ | ਪਰੇਡ ਦੇ ਨਿਰੀਖਣ ਉਪਰੰਤ ਦੀਪਤੀ ਉੱਪਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕੌਮੀ ਝੰਡਾ ਲਹਿਰਾਇਆ | ਇਸ ਮੌਕੇ ਪਰੇਡ ਕਮਾਂਡਰ ਡੀ.ਐਸ.ਪੀ. ਵਿਸ਼ਾਲਜੀਤ ਦੀ ਅਗਵਾਈ ਵਿਚ ਪੰਜਾਬ ਪੁਲਿਸ, ਪੰਜਾਬ ਹੋਮਗਾਰਡ, ਜੀ.ਓ.ਜੀ., ਐਨ.ਸੀ.ਸੀ. ਤੇ ਐਨ.ਐਸ.ਐਸ. ਦੀਆਂ ਟੁਕੜੀਆਂ ਤੋਂ ਇਲਾਵਾ ਪੰਜਾਬ ਪੁਲਿਸ ਤੇ ਸਕੂਲੀ ਬੱਚਿਆਂ ਦੇ ਬੈਂਡ ਨੇ ਸ਼ਾਨਦਾਰ ਮਾਰਚ ਪਾਸਟ ਕੱਢਿਆ ਤੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੈ | ਇਸ ਲਈ ਸਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ 'ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਦਾ ਪ੍ਰਣ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਨੂੰ ਮੋਹਰੀ ਜ਼ਿਲ੍ਹਾ ਬਣਾਉਣ ਲਈ ਪ੍ਰਸ਼ਾਸਨ ਵਲੋਂ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ | ਕਾਂਜਲੀ ਵੈੱਟਲੈਂਡ ਦੀ ਮੁੜ ਸੁਰਜੀਤੀ ਤੋਂ ਇਲਾਵਾ ਸ਼ਹਿਰ ਦੀਆਂ ਵਿਰਾਸਤੀ ਤੇ ਇਤਿਹਾਸਕ ਇਮਾਰਤਾਂ ਦੀ ਪਹਿਲਾਂ ਵਾਲੀ ਦਿੱਖ ਬਹਾਲ ਕੀਤੀ ਜਾ ਰਹੀ ਹੈ | ਉਨ੍ਹਾਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਸਕੂਲੀ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਸਮਾਗਮ ਵਿਚ ਡਿਪਟੀ ਕਮਿਸ਼ਨਰ ਨੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ, ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਸ਼ਖ਼ਸੀਅਤਾਂ, ਪਰੇਡ ਵਿਚ ਭਾਗ ਲੈਣ ਵਾਲੀਆਂ ਟੁਕੜੀਆਂ, ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ, ਕਬੱਡੀ ਤੇ ਨਸ਼ਿਆਂ ਵਿਰੁੱਧ ਮੁਹਿਮ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਉਨ੍ਹਾਂ ਲੋੜਵੰਦਾਂ ਨੂੰ ਵੀਲ੍ਹ ਚੇਅਰ, ਸਿਲਾਈ ਮਸ਼ੀਨਾਂ ਤੇ ਟਰਾਈ ਸਾਈਕਲ ਵੀ ਤਕਸੀਮ ਕੀਤੇ | ਸਮਾਗਮ ਦੌਰਾਨ ਮੰਚ ਸੰਚਾਲਨ ਦੇ ਫ਼ਰਜ਼ ਏ.ਪੀ.ਆਰ.ਓ. ਹਰਦੇਵ ਸਿੰਘ ਆਸੀ ਤੇ ਇੰਦਰਜੀਤ ਸਿੰਘ ਪੱਡਾ ਨੇ ਬਾਖ਼ੂਬੀ ਨਾਲ ਅਦਾ ਕੀਤੇ | ਇਸ ਮੌਕੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ, ਐਸ.ਐਸ.ਪੀ. ਕਪੂਰਥਲਾ ਸਤਿੰਦਰ ਸਿੰਘ, ਸੀ.ਜੇ.ਐਮ. ਅਜੀਤ ਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐਸ.ਪੀ. ਆਂਗਰਾ, ਐਸ.ਡੀ.ਐਮ. ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ਡਾ: ਸ਼ਿਖਾ ਭਗਤ, ਡੀ.ਐਸ.ਪੀ. ਡਾ: ਮੁਕੇਸ਼, ਸਿਵਲ ਸਰਜਨ ਡਾ: ਜਸਮੀਤ ਬਾਵਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ ਸੰਧੂ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਗੁਰਦਰਸ਼ਨ ਕੁੰਡਲ, ਸਕੱਤਰ ਰੈੱਡ ਕਰਾਸ ਆਰ.ਸੀ. ਬਿਰਹਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੱਸਾ ਸਿੰਘ ਸਿੱਧੂ, ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਗੁਰਭਜਨ ਸਿੰਘ ਲਾਸਾਨੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਬਿਕਰਮਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਨੰਦਾ, ਬੀ.ਡੀ.ਪੀ.ਓ. ਕਪੂਰਥਲਾ ਅਮਰਜੀਤ ਸਿੰਘ, ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਸੁਖਵਿੰਦਰ ਸਿੰਘ ਖੱਸਣ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਗੁਲਬਰਗ ਲਾਲ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸਨੇਹ ਲਤਾ, ਸੁਰਜੀਤ ਸਿੰਘ, ਸ਼ਰਵਣ ਕੁਮਾਰ, ਗੁਰਜੀਤ ਕੌਰ, ਇੰਦਰਜੀਤ ਕੌਰ, ਬਲਵਿੰਦਰ ਕੌਰ, ਅੰਜੂ ਬਾਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਪੂਰਥਲਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਆਰ.ਸੀ.ਐਫ. ਦੇ ਜਨਰਲ ਮੈਨੇਜਰ ਨੇ ਕੌਮੀ ਝੰਡਾ ਲਹਿਰਾਇਆ
ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਗਣਤੰਤਰ ਦਿਵਸ ਸਬੰਧੀ ਕਰਵਾਏ ਗਏ ਸਮਾਗਮ ਵਿਚ ਫ਼ੈਕਟਰੀ ਦੇ ਜਨਰਲ ਮੈਨੇਜਰ ਰਵਿੰਦਰ ਗੁਪਤਾ ਨੇ ਕੌਮੀ ਝੰਡਾ ਲਹਿਰਾਇਆ | ਉਨ੍ਹਾਂ ਰੇਲਵੇ ਸੁਰੱਖਿਆ ਬੱਲ, ਸੇਂਟ ਜੋਨ ਐਾਬੂਲੈਂਸ ਬਿ੍ਗੇਡ, ਸਕਾਊਟ ਐਾਡ ਗਾਈਡ ਤੇ ਕੇਂਦਰੀ ਵਿਦਿਆਲਿਆ ਨੰਬਰ 1 ਤੇ ਕੇਂਦਰੀ ਵਿਦਿਆਲਿਆ ਨੰਬਰ 2 ਦੇ ਬੱਚਿਆਂ ਦੀਆਂ ਟੁਕੜੀਆਂ ਦਾ ਨਿਰੀਖਣ ਕੀਤਾ ਤੇ ਪਰੇਡ ਤੋਂ ਸਲਾਮੀ ਲਈ | ਸਮਾਗਮ ਨੂੰ ਸੰਬੋਧਨ ਕਰਦਿਆਂ ਰਵਿੰਦਰ ਗੁਪਤਾ ਨੇ ਕਿਹਾ ਕਿ ਰੇਲ ਕੋਚ ਫ਼ੈਕਟਰੀ ਵਲੋਂ ਭਾਰਤੀ ਰੇਲਵੇ ਨੂੰ ਵੱਖ-ਵੱਖ ਤਰ੍ਹਾਂ ਦੇ ਰੇਲ ਡੱਬੇ ਮੁਹੱਈਆ ਕਰਵਾਏ ਜਾ ਰਹੇ ਹਨ ਤੇ ਚਾਲੂ ਵਿੱਤੀ ਵਰ੍ਹੇ ਦੌਰਾਨ ਆਰ.ਸੀ.ਐਫ. ਵਲੋਂ 1600 ਡੱਬੇ ਬਣਾਏ ਗਏ ਹਨ, ਜਦਕਿ ਅਗਲੇ ਵਿੱਤੀ ਵਰ੍ਹੇ ਦੌਰਾਨ 2 ਹਜ਼ਾਰ ਤੋਂ ਵੱਧ ਡੱਬੇ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ | ਉਨ੍ਹਾਂ ਰੇਲ ਕੋਚ ਫ਼ੈਕਟਰੀ ਦੀਆਂ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਜਨਰਲ ਮੈਨੇਜਰ ਨੇ ਕਿਹਾ ਕਿ ਆਰ.ਸੀ.ਐਫ. ਲਈ ਇਕ ਬਹੁਤ ਹੀ ਫ਼ਖ਼ਰ ਦੀ ਗੱਲ ਹੈ ਕਿ ਫ਼ੈਕਟਰੀ ਨੂੰ ਆਈ.ਆਰ.ਆਈ.ਐਸ. ਬਰੋਨਜ਼ ਸਰਟੀਫਿਕੇਟ ਲਈ ਚੁਣਿਆ ਗਿਆ ਹੈ ਤੇ ਆਰ.ਸੀ.ਐਫ. ਭਾਰਤੀ ਰੇਲਵੇ ਦੀ ਪਹਿਲੀ ਇਕਾਈ ਹੋਵੇਗੀ, ਜੋ ਇਹ ਸਰਟੀਫਿਕੇਟ ਪ੍ਰਾਪਤ ਕਰਨ ਦਾ ਮਾਣ ਹਾਸਲ ਕਰੇਗੀ | ਜਨਰਲ ਮੈਨੇਜਰ ਨੇ ਆਰ.ਸੀ.ਐਫ. ਦੇ ਸੈੱਲ, ਫਰਨੀਸ਼ਿੰਗ, ਸਟੋਰ, ਸਿਵਲ, ਆਈ.ਟੀ.ਆਈ. ਤੇ ਸੁਰੱਖਿਆ ਵਿਭਾਗਾਂ ਵਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ 'ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਤੇ ਇਸੇ ਦੌਰਾਨ ਹੀ ਨੀਤਾ ਗੁਪਤਾ ਪ੍ਰਧਾਨ ਆਰ.ਸੀ.ਐਫ. ਮਹਿਲਾ ਕਲਿਆਣ ਸੰਗਠਨ ਨੇ ਆਰ.ਸੀ.ਐਫ. ਦੇ ਪੜ੍ਹਾਈ ਦੇ ਖੇਤਰ ਵਿਚ ਹੋਣਹਾਰ ਬੱਚਿਆਂ ਨੂੰ ਸਰਟੀਫਿਕੇਟ ਤੇ ਨਗਦ ਇਨਾਮ ਤਕਸੀਮ ਕੀਤੇ | ਸਮਾਗਮ ਦੌਰਾਨ ਆਰ.ਸੀ.ਐਫ. ਦੇ ਅਧਿਕਾਰੀਆਂ, ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਤੇ ਬੱਚਿਆਂ ਨੇ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਸਮਾਗਮ ਦੀ ਸਮਾਪਤੀ 'ਤੇ ਜਨਰਲ ਮੈਨੇਜਰ ਤੇ ਉਨ੍ਹਾਂ ਦੀ ਧਰਮ ਪਤਨੀ ਨੇ ਆਰ.ਸੀ.ਐਫ. ਦੇ ਲਾਲਾ ਲਾਜਪਤ ਰਾਏ ਹਸਪਤਾਲ ਦਾ ਦੌਰਾ ਕੀਤਾ ਤੇ ਉੱਥੇ ਦਾਖਲ ਮਰੀਜ਼ਾਂ ਨੂੰ ਫਲ ਤੇ ਤੋਹਫ਼ੇ ਤਕਸੀਮ ਕੀਤੇ ਤੇ ਉਨ੍ਹਾਂ ਦੀ ਤੰਦਰੁਸਤੀ ਲਈ ਕਾਮਨਾ ਕੀਤੀ |
ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ 'ਚ ਗਣਤੰਤਰ ਦਿਵਸ ਸਬੰਧੀ ਸਮਾਗਮ
ਗਣਤੰਤਰ ਦਿਵਸ ਸਬੰਧੀ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਚ ਸਮਾਗਮ ਕਰਵਾਇਆ ਗਿਆ | ਸਕੂਲ ਦੀ ਪਿ੍ੰਸੀਪਲ ਮਮਤਾ ਬਜਾਜ ਨੇ ਕੌਮੀ ਝੰਡਾ ਲਹਿਰਾਇਆ | ਸਮਾਗਮ ਦੌਰਾਨ ਕਾਲਜ ਦੀਆਂ ਸਿਖਿਆਰਥਣਾਂ ਨੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਪਿ੍ੰਸੀਪਲ ਮਮਤਾ ਬਜਾਜ, ਲੈਕਚਰਾਰ ਹਰਸਿਮਰਤ ਸਿੰਘ ਥਿੰਦ, ਲੈਕਚਰਾਰ ਹਰਵਿੰਦਰ ਭੰਡਾਲ, ਲੈਕਚਰਾਰ ਰੇਨੂੰ, ਮਹਿੰਦਰਪਾਲ ਸਿੰਘ, ਸੀਨੀਅਰ ਸਹਾਇਕ ਸੁਖਦੇਵ ਸਿੰਘ, ਜਗਮੋਹਨ ਸਿੰਘ, ਉਰਮਿਲਾ, ਕਾਂਤਾ, ਰੁਪਿੰਦਰ ਕੌਰ, ਪਰਵੀਨ ਕੁਮਾਰ, ਰਾਜਦੀਪ ਸਿੰਘ, ਅਸ਼ਵਨੀ ਕੁਮਾਰ ਅਤੇ ਮੰਗਲ ਸਿੰਘ ਆਦਿ ਹਾਜ਼ਰ ਸਨ |
ਫਗਵਾੜਾ ਵਿਖੇ ਕੌਮੀ ਝੰਡਾ ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਨੇ ਲਹਿਰਾਇਆ
ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਫਗਵਾੜਾ ਵਿਖੇ ਕਰਵਾਏ ਸਬ-ਡਵੀਜ਼ਨ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਐਸ.ਡੀ.ਐਮ. ਫਗਵਾੜਾ ਗੁਰਵਿੰਦਰ ਸਿੰਘ ਜੌਹਲ ਨੇ ਰਾਸ਼ਟਰੀ ਝੰਡਾ ਲਹਿਰਾਇਆ, ਮਾਰਚ ਪਾਸਟ ਤੋਂ ਸਲਾਮੀ ਲਈ, ਪਰੇਡ ਦਾ ਨਿਰੀਖਣ ਕੀਤਾ ਅਤੇ ਗੁਬਾਰੇ ਛੱਡੇ | ਸਕੂਲਾਂ ਦੇ ਵਿਦਿਆਰਥੀਆਂ ਵਲੋਂ ਪੀ.ਟੀ. ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਗੁਰਵਿੰਦਰ ਸਿੰਘ ਜੌਹਲ ਐਸ. ਡੀ. ਐਮ. ਫਗਵਾੜਾ ਨੇ ਗਣਤੰਤਰ ਦੇ ਸ਼ੁੱਭ ਦਿਹਾੜੇ ਤੇ ਮੁਬਾਰਕਬਾਦ ਦਿੱਤੀ | ਇਸ ਮੌਕੇ ਐਸ.ਡੀ.ਐਮ. ਵਲੋਂ ਵੱਖ-ਵੱਖ ਖੇਤਰਾਂ 'ਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ, ਸਿੱਖਿਆ ਤੇ ਖੇਡਾਂ ਦੇ ਖੇਤਰ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ (ਬਾਕੀ ਸਫ਼ਾ 10 'ਤੇ)

ਚੰਗੇ ਵਿਵਹਾਰ ਤੇ ਵਧੀਆ ਕੰਮ ਕਰਨ ਵਾਲੇ ਬੰਦੀਆਂ ਦੀ ਜਲਦੀ ਰਿਹਾਈ ਦਾ ਪ੍ਰਬੰਧ ਕੀਤਾ ਜਾਵੇਗਾ- ਰੰਧਾਵਾ

ਕਪੂਰਥਲਾ, 27 ਜਨਵਰੀ (ਅਮਰਜੀਤ ਕੋਮਲ)- ਸੂਬੇ ਦੀਆਂ ਜੇਲ੍ਹਾਂ ਨੂੰ ਸਹੀ ਅਰਥਾਂ ਵਿਚ ਸੁਧਾਰ ਘਰ ਬਣਾਉਣਾ ਪੰਜਾਬ ਸਰਕਾਰ ਦਾ ਮੁੱਖ ਮਕਸਦ ਹੈ ਤੇ ਇਸ ਨੂੰ ਹਰ ਹਾਲਤ ਵਿਚ ਪੂਰਾ ਕੀਤਾ ਜਾਵੇਗਾ | ਇਹ ਸ਼ਬਦ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਤੇ ਸਹਿਕਾਰਤਾ ਮੰਤਰੀ ਪੰਜਾਬ ...

ਪੂਰੀ ਖ਼ਬਰ »

ਆਈਲਟਸ ਮੌਕ ਟੈਸਟ ਨੂੰ ਮਿਲਿਆ ਭਰਵਾਂ ਹੁੰਗਾਰਾ-ਮਾਈਲਸਟੋਨ

ਜਲੰਧਰ, 27 ਜਨਵਰੀ (ਅ.ਬ)-ਮਾਈਲਸਟੋਨ ਐਜੂਕੇਸ਼ਨ ਗਰੁੱਪ ਜਲੰਧਰ ਜੋ ਕਿ ਆਈਲਟਸ ਦੇ ਖੇਤਰ ਵਿਚ ਬਹੁਤ ਨਾਂਅ ਕਮਾ ਚੁੱਕੇ ਹਨ | ਉਨ੍ਹਾਂ ਵਲੋਂ ਜਲੰਧਰ ਬ੍ਰਾਂਚ ਵਿਚ ਆਈਲਟਸ ਮੌਕ ਟੈਸਟ ਦੇਣ ਲਈ ਜੋ ਉਪਰਾਲਾ ਕੀਤਾ ਗਿਆ, ਉਸ ਨੂੰ ਬੜਾ ਸ਼ਲਾਘਾਪੂਰਨ ਹੁੰਗਾਰਾ ਮਿਲਿਆ ਹੈ | ਇਸ ...

ਪੂਰੀ ਖ਼ਬਰ »

ਦੁਕਾਨ 'ਚੋਂ 2 ਲੱਖ ਦੀ ਨਕਦੀ ਚੋਰੀ

ਫਗਵਾੜਾ, 27 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਸਥਾਨਕ ਇੰਦਰਾ ਨਗਰ ਵਿਖੇ ਚੋਰ ਇੱਕ ਦੁਕਾਨ ਵਿਚ ਦਾਖਲ ਹੋ ਕੇ ਕਰੀਬ 2 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ | ਇੰਦਰਾ ਨਗਰ ਵਿਖੇ ਜੈਨ ਸੈਲਜ਼ ਦੇ ਮਾਲਕ ਅਜੈ ਜੈਨ ਪੁੱਤਰ ਮਹਿੰਦਰਪਾਲ ਜੈਨ ਨੇ ਦੱਸਿਆ ਕੇ 26 ਜਨਵਰੀ ਦੀ ਸਵੇਰ ...

ਪੂਰੀ ਖ਼ਬਰ »

ਪੱਤਰਕਾਰ ਗੋਬਿੰਦ ਸੁਖੀਜਾ ਦੇ ਪਿਤਾ ਨੰਦ ਲਾਲ ਸੁਖੀਜਾ ਨਮਿਤ ਸ਼ਰਧਾਂਜਲੀ ਸਮਾਗਮ

ਢਿਲਵਾਂ, 27 ਜਨਵਰੀ (ਪਲਵਿੰਦਰ ਸਿੰਘ)- ਮੰਦਰ ਸੁਧਾਰ ਸਭਾ ਢਿਲਵਾਂ ਦੇ ਪ੍ਰਧਾਨ ਕ੍ਰਿਸ਼ਨ ਲਾਲ ਸੁਖੀਜਾ ਦੇ ਵੱਡੇ ਭਰਾ ਅਤੇ ਢਿਲਵਾਂ ਤੋਂ ਪੱਤਰਕਾਰ ਗੋਬਿੰਦ ਸੁਖੀਜਾ ਦੇ ਪਿਤਾ ਨੰਦ ਲਾਲ ਸੁਖੀਜਾ ਜੋ ਕਿ ਬੀਤੇ ਦਿਨੀ ਸਵਰਗ ਸਿਧਾਰ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਰੱਖੇ ...

ਪੂਰੀ ਖ਼ਬਰ »

ਥਾਣਾ ਸਦਰ ਪੁਲਿਸ ਵਲੋਂ ਇਰਾਦਾ ਕਤਲ 'ਚ ਦੋ ਕਥਿਤ ਦੋਸ਼ੀ ਗਿ੍ਫ਼ਤਾਰ

ਕਪੂਰਥਲਾ, 27 ਜਨਵਰੀ (ਸਡਾਨਾ)- ਥਾਣਾ ਸਦਰ ਪੁਲਿਸ ਨੇ ਇਰਾਦਾ ਕਤਲ ਤੇ ਆਰਮਜ਼ ਐਕਟ ਤਹਿਤ ਦਰਜ ਕੇਸ ਵਿਚ ਭਗੌੜੇ ਚੱਲੇ ਆ ਰਹੇ ਕਥਿਤ ਦੋਸ਼ੀ ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਭੰਡਾਲ ਦੋਨਾ ਤੇ ਹੀਰਾ ਸਿੰਘ ਉਰਫ਼ ਹੈਪੀ ਵਾਸੀ ਮਹਿਰਾਜਵਾਲਾ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ...

ਪੂਰੀ ਖ਼ਬਰ »

ਮਦਰੱਸਾ 'ਦਾਰ-ਏ-ਅਬੀ ਅਯੂਬ' 'ਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ

ਕਪੂਰਥਲਾ, 27 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਮਦਰਸਾ ਦਾਰ-ਏ-ਅਬੀ ਅਯੂਬ ਅੰਮਿ੍ਤਸਰ ਰੋਡ ਕਪੂਰਥਲਾ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਨਿੱਜੀ ਸਹਾਇਕ ਕੈਪਟਨ ਬਲਜੀਤ ਸਿੰਘ ਬਾਜਵਾ ਨੇ ...

ਪੂਰੀ ਖ਼ਬਰ »

ਦਾਜ ਦਹੇਜ ਦੇ ਮਾਮਲੇ ਵਿਚ ਪਤੀ ਤੇ ਸੱਸ ਵਿਰੁੱਧ ਕੇਸ ਦਰਜ

ਕਪੂਰਥਲਾ, 27 ਜਨਵਰੀ (ਸਡਾਨਾ)- ਐਨ.ਆਰ.ਆਈ. ਥਾਣਾ ਪੁਲਿਸ ਨੇ ਇਕ ਔਰਤ ਨੂੰ ਘੱਟ ਦਾਜ ਲਿਆਉਣ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਉਸ ਦੇ ਪਤੀ ਤੇ ਸੱਸ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਔਰਤ ਜਸਕਿਰਤ ਕੌਰ ...

ਪੂਰੀ ਖ਼ਬਰ »

ਖੈੜਾ ਬੇਟ ਵਿਖੇ ਸਾਲਾਨਾ ਸੰਤ ਸਮਾਗਮ ਅੱਜ

ਫੱਤੂਢੀਂਗਾ, 27 ਜਨਵਰੀ (ਬਲਜੀਤ ਸਿੰਘ)- ਡੇਰਾ ਬਾਬਾ ਚਰਨ ਦਾਸ ਉਦਾਸੀਨ ਖੈੜਾ ਬੇਟ ਵਿਖੇ ਸੰਤ ਬਾਬਾ ਹਰਨਾਮ ਦਾਸ, ਸੰਤ ਰਾਮ ਆਸਰੇ, ਸੰਤ ਸ਼ਾਂਤੀ ਦਾਸ, ਸੰਤ ਪ੍ਰਕਾਸ਼ ਮੁਨੀ ਦੀ ਯਾਦ ਵਿਚ ਸਾਲਾਨਾ ਸੰਤ ਸਮਾਗਮ ਅੱਜ 28 ਜਨਵਰੀ ਨੂੰ ਹੋਵੇਗਾ | ਮਹੰਤ ਮਹਾਤਮਾ ਮੁਨੀ ਨੇ ...

ਪੂਰੀ ਖ਼ਬਰ »

ਬੈਂਕ ਮੁਲਾਜ਼ਮਾਂ ਨੇ ਕੀਤਾ ਰੋਸ ਮੁਜ਼ਾਹਰਾ

ਫਗਵਾੜਾ, 27 ਜਨਵਰੀ (ਹਰੀਪਾਲ ਸਿੰਘ)- ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ 'ਤੇ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਨੇ 30 ਜਨਵਰੀ ਅਤੇ 1 ਫਰਵਰੀ ਨੂੰ ਬੈਂਕਾਂ ਦੀ ਦੇਸ਼ ਵਿਆਪੀ ਹੜਤਾਲ ਦੇ ਮੱਦੇਨਜ਼ਰ ਸਟੇਟ ਬੈਂਕ ਆਫ਼ ਇੰਡੀਆ ਦੀ ਮੁੱਖ ਸ਼ਾਖਾ ਦੇ ਬਾਹਰ ਰੋਸ ...

ਪੂਰੀ ਖ਼ਬਰ »

ਮਾਤਾ ਸੁਰਿੰਦਰ ਕੌਰ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ

ਢਿਲਵਾਂ, 27 ਜਨਵਰੀ (ਗੋਬਿੰਦ ਸੁਖੀਜਾ)- ਸਮਾਜ ਸੇਵਕ ਹਰਜਿੰਦਰ ਸਿੰਘ ਧਾਲੀਵਾਲ ਦੇ ਮਾਤਾ ਸੁਰਿੰਦਰ ਕੌਰ ਜਿਹਨਾ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਅਖੰਡ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਪਿੰਡ ਧਾਲੀਵਾਲ ਬੇਟ ਦੇ ...

ਪੂਰੀ ਖ਼ਬਰ »

ਚੋਰਾਂ ਵਲੋਂ ਇਕ ਘਰ 'ਚੋਂ ਨਕਦੀ, ਸੋਨਾ ਤੇ ਹੋਰ ਸਾਮਾਨ ਚੋਰੀ

ਕਪੂਰਥਲਾ, 27 ਜਨਵਰੀ (ਸਡਾਨਾ)- ਥਾਣਾ ਸਿਟੀ ਪੁਲਿਸ ਨੇ ਮੁਹੱਬਤ ਨਗਰ ਵਿਖੇ ਇਕ ਘਰ ਵਿਚੋਂ ਚੋਰੀ ਦੇ ਮਾਮਲੇ ਤਹਿਤ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਸ਼ਿਕਾਇਤਕਰਤਾ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਮੁਹੱਬਤ ਨਗਰ ਵਿਖੇ ...

ਪੂਰੀ ਖ਼ਬਰ »

ਬਜ਼ੁਰਗ ਐੱਨ.ਆਰ.ਆਈ. ਵਲੋਂ ਐੱਚ.ਡੀ.ਐੱਫ਼.ਸੀ. ਬੈਂਕ ਮੈਨਜਰ 'ਤੇ 14 ਲੱਖ ਦੀ ਠੱਗੀ ਦਾ ਦੋਸ਼

ਲੋਹੀਆਂ ਖਾਸ, 27 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)- ਲੋਹੀਆਂ ਦੇ ਇਕ ਐੱਨ.ਆਰ.ਆਈ. ਬਜ਼ੁਰਗ ਨਾਲ ਇਕ ਘਟਨਾ ਵਾਪਰੀ ਹੈ, ਜਿਸ ਵਿਚ ਇਕ ਬੈਂਕ ਕਰਮਚਾਰੀ ਨੇ ਉਨ੍ਹਾਂ ਨੂੰ 'ਪਿਤਾ ਜੀ' 'ਤਾਇਆ ਜੀ' ਕਹਿ ਕੇ ਅਜਿਹਾ ਭਰੋਸੇ 'ਚ ਲਿਆ ਕਿ ਉਨ੍ਹਾਂ ਦੇ ਖਾਤੇ 'ਚੋਂ ਕਥਿਤ ਤੌਰ 'ਤੇ 14 ...

ਪੂਰੀ ਖ਼ਬਰ »

ਡੇਰਾ ਬਾਬਾ ਭਾਈ ਹਰਜੀ ਸਾਹਿਬ ਖੁਖਰੈਣ ਵਿਖੇ ਸਾਲਾਨਾ ਬਰਸੀ ਸਬੰਧੀ ਸਮਾਗਮ

ਭੰਡਾਲ ਬੇਟ, 27 ਜਨਵਰੀ (ਜੋਗਿੰਦਰ ਜਾਤੀਕੇ)- ਡੇਰਾ ਬਾਬਾ ਭਾਈ ਹਰਜੀ ਸਾਹਿਬ ਖੁਖਰੈਣ ਵਿਖੇ ਡੇਰੇ ਦੇ 8ਵੇਂ ਮੁਖੀ ਸੰਤ ਬਾਬਾ ਧਰਮ ਸਿੰਘ ਦੀ 15ਵੀਂ ਬਰਸੀ 'ਤੇ ਬਰਸੀ ਸਮਾਗਮ ਸਮੂਹ ਪ੍ਰਵਾਸੀ ਭਾਰਤੀ ਤੇ ਇਲਾਕੇ ਦੀਆਂ ਸਮੂਹ ਸੰਗਤ ਦੇ ਸਹਿਯੋਗ ਨਾਲ ਸੰਤ ਬਾਬਾ ਅਮਰੀਕ ਸਿੰਘ ...

ਪੂਰੀ ਖ਼ਬਰ »

ਮਿੰਨੀ ਬੱਸ ਤੇ ਟਰੱਕ ਦੀ ਟੱਕਰ ਵਿਚ 4 ਸ਼ਰਧਾਲੂ ਜ਼ਖਮੀ

ਫਗਵਾੜਾ, 27 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਮਿੰਨੀ ਬੱਸ ਅਤੇ ਟਰੱਕ ਦੀ ਟੱਕਰ ਵਿਚ 4 ਸ਼ਰਧਾਲੂ ਜ਼ਖਮੀ ਹੋ ਗਏ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇੱਕ ਮਿੰਨੀ ਬੱਸ ਲੁਧਿਆਣਾ ਤੋਂ ਸੰਗਤ ਲੈ ਕੇ ਬਿਆਸ ਜਾ ਰਹੀ ਸੀ ਤਾਂ ਸਥਾਨਕ ਜੀ.ਟੀ ਰੋਡ ...

ਪੂਰੀ ਖ਼ਬਰ »

ਬਾਬਾ ਮੱਸਾ ਸਿੰਘ ਮੈਮੋਰੀਅਲ ਕਬੱਡੀ ਮਹਾਂ ਕੰੁਭ ਅੱਜ ਤੋਂ

ਨਡਾਲਾ, 27 ਜਨਵਰੀ (ਮਾਨ)- ਬਾਬਾ ਮੱਸਾ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਨਡਾਲਾ ਵਲੋਂ 20ਵਾਂ ਕਬੱਡੀ ਦਾ ਮਹਾਂ ਕੰੁਭ 28 ਤੇ 29 ਜਨਵਰੀ ਦਿਨ ਮੰਗਲਵਾਰ ਤੇ ਬੁੱਧਵਾਰ ਨੂੰ ਨਡਾਲਾ ਵਿਖੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਕਲੱਬ ਪ੍ਰਧਾਨ ਪਰਮਜੀਤ ਸਿੰਘ ਕੰਗ ਨੇ ...

ਪੂਰੀ ਖ਼ਬਰ »

ਦਿਨ-ਦਿਹਾੜੇ ਪਿਸਤੌਲ ਵਿਖਾ ਕੇ ਘਰ 'ਚ ਗਹਿਣਿਆਂ ਦੀ ਲੁੱਟ

ਬੇਗੋਵਾਲ, 27 ਜਨਵਰੀ (ਸੁਖਜਿੰਦਰ ਸਿੰਘ)- ਇੱਥੋਂ ਨੇੜਲੇ ਪਿੰਡ ਫਿਰੋਜ਼ਸੰਗੋਵਾਲ 'ਚ ਦੋ ਲੁਟੇਰਿਆਂ ਵਲੋਂ ਦਿਨ ਦਿਹਾੜੇ ਇਕ ਘਰ 'ਚ ਦਾਖਲ ਹੋ ਇਕ ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪ੍ਰਵਾਸੀ ...

ਪੂਰੀ ਖ਼ਬਰ »

ਨਸ਼ੀਲੇ ਟੀਕੇ ਤੇ ਡਰੱਗ ਮਨੀ ਸਮੇਤ 5 ਨੌਜਵਾਨ ਗਿ੍ਫ਼ਤਾਰ

ਫਗਵਾੜਾ, 27 ਜਨਵਰੀ (ਹਰੀਪਾਲ ਸਿੰਘ)- ਥਾਣਾ ਸਿਟੀ ਪੁਲਿਸ ਨੇ ਨਸ਼ੀਲੇ ਟੀਕੇ ਅਤੇ ਡਰੱਗ ਮਨੀ ਸਮੇਤ ਪੰਜ ਨੌਜਵਾਨਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਸਿਟੀ ਦੇ ਐਸ.ਐਚ.ਓ. ਉਂਕਾਰ ਸਿੰਘ ਬਰਾੜ ਨੇ ਦੱਸਿਆ ਕੇ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਇਕ ਐਕਟੀਵਾ ਸਕੂਟਰੀ ...

ਪੂਰੀ ਖ਼ਬਰ »

ਪੈਲੇਸ 'ਚ ਚੱਲ ਰਹੇ ਚਾਈਨਾ ਬਾਜ਼ਾਰ 'ਚ ਲੱਗੀ ਅੱਗ, 10 ਲੱਖ ਦਾ ਹੋਇਆ ਨੁਕਸਾਨ

ਫਗਵਾੜਾ, 27 ਜਨਵਰੀ (ਹਰੀਪਾਲ ਸਿੰਘ)- ਸਥਾਨਕ ਗੁਰੂ ਹਰਗੋਬਿੰਦ ਨਗਰ ਵਿਖੇ ਇਕ ਪੈਲੇਸ ਵਿਚ ਚੱਲ ਰਹੇ ਚਾਈਨਾ ਬਾਜ਼ਾਰ ਵਿਚ ਅੱਗ ਲੱਗਣ ਕਰਕੇ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ | ਸਥਾਨਕ ਗੁਰੂ ਹਰਗੋਬਿੰਦ ਨਗਰ ਵਿਖੇ ਵਿਜ਼ ਪੈਲੇਸ ਦੇ ਵਿਚ ਚਾਈਨਾ ਬਾਜ਼ਾਰ ਦੇ ਨਾਮ 'ਤੇ ...

ਪੂਰੀ ਖ਼ਬਰ »

ਪੁਲਿਸ ਪ੍ਰਸ਼ਾਸਨ ਵਲੋਂ ਗਣਤੰਤਰ ਦਿਵਸ ਮੌਕੇ ਕੀਤੇ ਸੁਰੱਖਿਆ ਦੇ ਇੰਤਜ਼ਾਮਾਂ ਦੀ ਖੁੱਲ੍ਹੀ ਪੋਲ

ਬੇਗੋਵਾਲ, 27 ਜਨਵਰੀ (ਸੁਖਜਿੰਦਰ ਸਿੰਘ)- ਕਸਬਾ ਬੇਗੋਵਾਲ 'ਚ ਚੋਰਾਂ ਨੇ ਭਾਰੀ ਸੁਰੱਖਿਆ ਵਾਲੀ ਗਣਤੰਤਰ ਦਿਵਸ ਵਾਲੀ ਰਾਤ ਨੂੰ ਕਸਬੇ ਦੀਆਂ 4 ਦੁਕਾਨਾਂ ਤੇ ਦੋ ਮੋਟਰ ਸਾਈਕਲਾਂ ਦੇ ਸ਼ੋ-ਰੂਮ ਨੂੰ ਅਪਣਾ ਨਿਸ਼ਾਨਾ ਬਣਾਉਂਦਿਆਂ ਦੋ ਨਵੇਂ ਮੋਟਰਸਾਈਕਲ, ਨਗਦੀ ਤੇ ਹੋਰ ...

ਪੂਰੀ ਖ਼ਬਰ »

ਜਗਤਜੀਤ ਇੰਡਸਟਰੀਜ਼ ਡੈਮੋਕਰੇਟਿਕ ਵਰਕਰਜ਼ ਯੂਨੀਅਨ ਦੀ ਅਗਵਾਈ 'ਚ ਵਰਕਰਾਂ ਵਲੋਂ ਸੰਘਰਸ਼ ਤੇਜ਼

ਸੁਭਾਨਪੁਰ, 27 ਜਨਵਰੀ (ਜੱਜ)- ਜਗਤਜੀਤ ਇੰਡਸਟਰੀਜ਼ ਡੈਮੋਕਰੈਟਿਕ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਜਗਤਜੀਤ ਇੰਡਸਟਰੀਜ਼ ਹਮੀਰਾ ਦੇ ਵਰਕਰਾਂ ਵਲੋਂ ਆਪਣੀਆਂ ਮੰਗਾਂ ਦੇ ਹੱਲ ਲਈ ਅੱਜ ਤੋਂ ਆਰ ਪਾਰ ਦਾ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ | ਸੈਂਕੜੇ ਵਰਕਰਾਂ ਨੇ ਦਿਨ ...

ਪੂਰੀ ਖ਼ਬਰ »

ਪੈਲੇਸ 'ਚ ਚੱਲ ਰਹੇ ਚਾਈਨਾ ਬਾਜ਼ਾਰ 'ਚ ਲੱਗੀ ਅੱਗ, 10 ਲੱਖ ਦਾ ਹੋਇਆ ਨੁਕਸਾਨ

ਫਗਵਾੜਾ, 27 ਜਨਵਰੀ (ਹਰੀਪਾਲ ਸਿੰਘ)- ਸਥਾਨਕ ਗੁਰੂ ਹਰਗੋਬਿੰਦ ਨਗਰ ਵਿਖੇ ਇਕ ਪੈਲੇਸ ਵਿਚ ਚੱਲ ਰਹੇ ਚਾਈਨਾ ਬਾਜ਼ਾਰ ਵਿਚ ਅੱਗ ਲੱਗਣ ਕਰਕੇ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ | ਸਥਾਨਕ ਗੁਰੂ ਹਰਗੋਬਿੰਦ ਨਗਰ ਵਿਖੇ ਵਿਜ਼ ਪੈਲੇਸ ਦੇ ਵਿਚ ਚਾਈਨਾ ਬਾਜ਼ਾਰ ਦੇ ਨਾਮ 'ਤੇ ...

ਪੂਰੀ ਖ਼ਬਰ »

ਅਰਬਨ ਅਸਟੇਟ ਦੇ ਅਧੂਰੇ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਕਰਵਾਏ ਜਾਣਗੇ-ਰਾਣਾ ਗੁਰਜੀਤ ਸਿੰਘ

ਕਪੂਰਥਲਾ, 27 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ: ਰਣਜੀਤ ਰਾਏ ਤੇ ਜਨਰਲ ਸਕੱਤਰ ਅਨੁਜ ਆਨੰਦ ਦੀ ਅਗਵਾਈ ਵਿਚ ਗਣਤੰਤਰ ਦਿਵਸ ਸਬੰਧੀ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਕਪੂਰਥਲਾ ਹਲਕੇ ਦੇ ਕਾਂਗਰਸੀ ਵਿਧਾਇਕ ਰਾਣਾ ...

ਪੂਰੀ ਖ਼ਬਰ »

ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਚ ਗਣਤੰਤਰ ਦਿਵਸ ਮਨਾਇਆ

ਕਪੂਰਥਲਾ, 27 ਜਨਵਰੀ (ਅਮਰਜੀਤ ਕੋਮਲ)- ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਚ ਗਣਤੰਤਰ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX