ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਪੀ. ਏ. ਯੂ. 'ਚ ਅੱਜ ਆਈ. ਸੀ. ਏ. ਆਰ. ਖੇਤੀ ਖੋਜ ਪ੍ਰਬੰਧਨ ਦੀ ਰਾਸ਼ਟਰੀ ਅਕਾਦਮੀ (ਨਾਰਮ) ਹੈਦਰਾਬਾਦ ਦੇ ਸਹਿਯੋਗ ਨਾਲ ਦੋ ਦਿਨਾ ਵਰਕਸ਼ਾਪ ਆਰੰਭ ਹੋਈ | ਇਸ ਵਰਕਸ਼ਾਪ 'ਚ ਮਿਆਰੀ ਖੇਤੀ ਸਿੱਖਿਆ ਲਈ ਅਕਾਦਮਿਕ ਸੰਸਥਾਵਾਂ-ਉਦਯੋਗਿਕ ਇਕਾਈਆਂ-ਸਰਕਾਰ ਵਿਚਕਾਰ ਹੋਰ ਗੂੜ੍ਹੇ ਤਾਲਮੇਲ ਦੀ ਦਿਸ਼ਾ ਅਤੇ ਸੰਭਾਵਨਾਵਾਂ ਬਾਰੇ ਵਿਚਾਰਾਂ ਲਈ ਮਾਹਿਰਾਂ ਨੇ ਚਰਚਾ ਕੀਤੀ | ਪੀ. ਏ. ਯੂ. ਤੋਂ ਬਿਨਾਂ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ, ਗੁਰੂ ਅੰਗਦ ਦੇਵ ਵੈਟਨਰੀ ਸਾਇੰਸਜ਼ ਯੂਨੀਵਰਸਿਟੀ, ਸ਼ੇਰੇ ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰ ਸਾਇੰਸਜ਼ ਐਾਡ ਤਕਨਾਲੌਜੀ, ਡਾ. ਵਾਈ ਐਸ ਪਰਮਾਰ ਯੂਨੀਵਰਸਿਟੀ ਆਫ਼ ਹੋਰਟੀਕਲਚਰ ਐਾਡ ਫੋਰੈਸਟਰੀ ਸੋਲਨ, ਚੌਧਰੀ ਸਰਵਨ ਕੁਮਾਰ ਹਿਮਾਚਲ ਪ੍ਰਦੇਸ਼ ਕਿ੍ਸ਼ੀ ਵਿਸ਼ਵ ਵਿਦਿਆਲਿਆ ਪਾਲਮਪੁਰ ਤੋਂ ਮਾਹਿਰ ਵਿਗਿਆਨੀ ਹਿੱਸਾ ਲੈ ਰਹੇ ਹਨ | ਆਰੰਭਲੇ ਸੈਸ਼ਨ 'ਚ ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਪਦਮਸ੍ਰੀ ਐਵਾਰਡੀ ਪ੍ਰਧਾਨ ਵਜੋਂ ਸ਼ਾਮਿਲ ਹੋਏ ਜਦਕਿ ਡਾ. ਵਾਈ. ਐੱਸ. ਪਰਮਾਰ ਯੂਨੀਵਰਸਿਟੀ ਆਫ਼ ਹਾਰਟੀਕਲਚਰ ਐਾਡ ਫੋਰੈਸਟਰੀ ਸੋਲ ਦੇ ਵਾਈਸ ਚਾਂਸਲਰ ਡਾ. ਪਰਵਿੰਦਰ ਕੌਸ਼ਲ ਮੁੱਖ ਮਹਿਮਾਨ ਦੇ ਤੌਰ 'ਤੇ ਮੌਜੂਦ ਸਨ | ਇਸੇ ਸੈਸ਼ਨ ਵਿਚ ਵੇਰਕਾ ਪੰਜਾਬ ਦੇ ਪ੍ਰਬੰਧਕ ਨਿਰਦੇਸ਼ਕ ਕਮਲਦੀਪ ਸਿੰਘ ਸਾਂਘਾ ਆਈ. ਏ. ਐੱਸ. ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਆਪਣੇ ਪ੍ਰਧਾਨਗੀ ਭਾਸ਼ਣ 'ਚ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਵਰਕਸ਼ਾਪ ਨੂੰ ਨਵੇਂ ਖੇਤੀ ਸਿੱਖਿਆ ਦਿ੍ਸ਼ ਦੀ ਸ਼ੁਰੂਆਤ ਲਈ ਇਤਿਹਾਸਕ ਕਦਮ ਕਿਹਾ | ਉਨ੍ਹਾਂ ਕਿਹਾ ਕਿ ਰਵਾਇਤੀ ਸਿੱਖਿਆ ਪ੍ਰਣਾਲੀ 'ਚ ਉਦਯੋਗਾਂ ਨਾਲ ਸਬੰਧ ਬੇਹੱਦ ਸੀਮਿਤ ਰਹੇ ਹਨ | ਖੇਤੀ ਯੂਨੀਵਰਸਿਟੀਆਂ ਦੇ ਆਰੰਭ ਸਮੇਂ ਪ੍ਰਮੱੁਖ ਤੌਰ 'ਤੇ ਭੋਜਨ ਅਤੇ ਅਨਾਜ਼ ਦੀ ਘਾਟ ਹੀ ਮੁੱਦਾ ਸੀ, ਜਿਸ ਕਾਰਨ ਉਦਯੋਗਾਂ ਨਾਲ ਸਾਂਝ ਦੇ ਖੇਤਰ ਖਾਦਾਂ, ਖੇਤ ਮਸ਼ੀਨਰੀ, ਖੇਤੀ ਰਸਾਇਣ ਅਤੇ ਬੀਜ ਉਤਪਾਦਨ ਤੱਕ ਵਿਕਸਿਤ ਹੋ ਸਕੇ | ਵਰਤਮਾਨ ਦੌਰ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਦਾ ਦੌਰ ਹੈ | ਉਨ੍ਹਾਂ ਕਿਹਾ ਕਿ ਖਪਤ ਅਤੇ ਉਦਯੋਗ ਦੀ ਮੰਗ ਤੋਂ ਬਗੈਰ ਨਵੀਆਂ ਕਿਸਮਾਂ ਦੀ ਖੋਜ ਨਹੀਂ ਹੋ ਸਕੇਗੀ | ਪੀ. ਏ. ਯੂ. ਵਲੋਂ ਖੇਤੀ ਉਤਪਾਦਕਾਂ ਨਾਲ ਸੰਪਰਕ ਬਣਾ ਕੇ ਨਵੇਂ ਯੁੱਗ ਦੀਆਂ ਲੋੜਾਂ ਦੀ ਪੂਰਤੀ ਲਈ ਕੀਤੇ ਯਤਨਾਂ ਦਾ ਉਲੇਖ ਕਰਦਿਆਂ ਡਾ. ਢਿੱਲੋਂ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਫੈਲਾਈ ਚੇਤਨਾ ਸਦਕਾ ਰਸਾਇਣਿਕ ਰਹਿੰਦ-ਖੂੰਹਦ, ਖਾਣ-ਪੀਣ ਦੀਆਂ ਵਸਤਾਂ ਵਿਚ ਬੇਹੱਦ ਘਟੀ ਹੈ | ਨਾਲ ਹੀ ਪੀ. ਏ. ਯੂ. ਨੇ ਭੋਜਨ ਕਰਾਫਟ ਮੇਲਾ ਸ਼ੁਰੂ ਕਰਕੇ ਅਤੇ ਭੋਜਨ ਉਦਯੋਗ ਕੇਂਦਰ ਬਣਾ ਕੇ ਖੇਤੀ ਉਦਯੋਗਿਕ ਸਿਖਲਾਈ ਦੇ ਖੇਤਰ 'ਚ ਸੰਪਰਕ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ | ਡਾ. ਢਿੱਲੋਂ ਨੇ ਪੱਛਮੀ ਦੇਸ਼ਾਂ ਵਿਚ ਉਦਯੋਗਾਂ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਨਜ਼ਦੀਕੀ ਸੰਬੰਧਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਵਰਤਮਾਨ 'ਚ ਉਦਯੋਗ ਦੀ ਭੂਮਿਕਾ ਵਧਾਉਣ ਦੀ ਲੋੜ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਮੁਹਾਰਤ ਵਿਕਾਸ ਨਾਲ ਜੋੜ ਕੇ ਪ੍ਰੈਕਟੀਕਲ ਸਿੱਖਿਆ ਵਧਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ | ਡਾ. ਢਿੱਲੋਂ ਨੇ ਸਰਕਾਰੀ ਪੱਖ ਤੋਂ ਸਹਾਇਤਾ ਦੇ ਕੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਮਜ਼ਬੂਤੀ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਇਹ ਵਰਕਸ਼ਾਪ ਭਵਿੱਖ ਦੀਆਂ ਯੋਜਨਾਵਾਂ ਲਈ ਬੇਹੱਦ ਲਾਹੇਵੰਦ ਸਾਬਿਤ ਹੋਵੇਗੀ | ਡਾ. ਵਾਈ. ਐੱਸ. ਪਰਮਾਰ ਯੂਨੀਵਰਸਿਟੀ ਆਫ਼ ਹਾਰਟੀਕਲਚਰ ਐਾਡ ਫੋਰੈਸਟਰੀ ਦੇ ਵਾਈਸ ਚਾਂਸਲਰ ਡਾ. ਪਰਵਿੰਦਰ ਕੌਸ਼ਲ ਨੇ ਆਪਣੇ ਭਾਸ਼ਣ 'ਚ ਅਕਾਦਮਿਕ ਸੰਸਥਾਵਾਂ, ਉਦਯੋਗਿਕ ਇਕਾਈਆਂ ਅਤੇ ਸਰਕਾਰੀ ਧਿਰਾਂ ਵਿਚਕਾਰ ਸੰਸਾਰ ਪੱਧਰ ਦੇ ਸੰਪਰਕ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਮੌਕੇ ਨਾਰਮ ਹੈਦਰਾਬਾਦ ਦੇ ਮੁੱਖ ਵਿਗਿਆਨੀ ਡਾ. ਐੱਸ. ਸੇਨਥਿਲ ਨੇ ਨਾਰਮ ਦੇ ਉਦੇਸ਼ਾਂ ਬਾਰੇ ਦੱਸਦਿਆਂ ਰਾਜਾਂ ਦੀਆਂ ਖੇਤੀ ਯੂਨੀਵਰਸਿਟੀਆਂ ਮੁਤਾਬਿਕ ਕੀਤੇ ਜਾ ਰਹੇ ਕਾਰਜਾਂ ਅਤੇ ਸਹਿਯੋਗੀ ਧਿਰਾਂ ਦੇ ਹਿੱਤਾਂ ਅਨੁਸਾਰ ਨੀਤੀਆਂ ਦੀ ਗੱਲ ਕੀਤੀ | ਡਾ. ਬਲਦੇਵ ਸਿੰਘ ਢਿੱਲੋਂ ਨੇ ਮਹਿਮਾਨਾਂ ਨੂੰ ਸ਼ਾਲ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਉੱਤਰੀ ਭਾਰਤ ਦੀਆਂ ਪ੍ਰਸਿੱਧ ਉਦਯੋਗਿਕ ਇਕਾਈਆਂ ਦੇ ਪ੍ਰਤੀਨਿਧੀਆਂ ਦੇ ਨਾਲ-ਨਾਲ ਸਰਕਾਰ ਵਲੋਂ ਰਾਜ ਬਾਗਬਾਨੀ ਵਿਭਾਗ, ਮਿਲਕਫੈਡ ਆਦਿ ਦੇ ਪ੍ਰਤੀਨਿਧੀ ਸ਼ਾਮਿਲ ਹੋ ਰਹੇ ਹਨ | ਸਵਾਗਤੀ ਸ਼ਬਦ ਬੋਲਦਿਆਂ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਨੇ ਇਸ ਦੋ ਦਿਨਾ ਕਾਨਫਰੰਸ ਦੀ ਰੂਪਰੇਖਾ ਬਾਰੇ ਚਾਨਣਾ ਪਾਇਆ ਅਤੇ ਆਸ ਪ੍ਰਗਟਾਈ ਕਿ ਵੱਖ-ਵੱਖ ਧਿਰਾਂ ਵਿਚਕਾਰ ਸੰਪਰਕ ਨਾਲ ਮਿਆਰੀ ਖੇਤੀ ਸਿੱਖਿਆ ਦੇ ਮੌਕੇ ਉੱਜਵਲ ਹੋਣਗੇ | ਇਸ ਸੈਸ਼ਨ 'ਚ ਧੰਨਵਾਦ ਦੇ ਸ਼ਬਦ ਡਾ. ਵਿਸ਼ਾਲ ਬੈਕਟਰ ਨੇ ਕਹੇ | ਅੱਜ ਦੇ ਤਕਨੀਕੀ ਸੈਸ਼ਨਾਂ ਵਿਚ ਪਹਿਲਾ ਸੈਸ਼ਨ ਸਰਕਾਰ-ਉਦਯੋਗ ਅਤੇ ਯੂਨੀਵਰਸਿਟੀਆਂ ਵਿਚਕਾਰ ਸਾਂਝ ਦੇ ਮੌਕਿਆਂ ਦੀ ਤਲਾਸ਼ ਲਈ ਯੂਨੀਵਰਸਿਟੀਆਂ ਦੇ ਨਜ਼ਰੀਏ ਤੋਂ ਗੱਲਬਾਤ ਵਾਲਾ ਸੀ | ਦੂਜੇ ਸੈਸ਼ਨ 'ਚ ਇਸੇ ਸੰਪਰਕ ਲਈ ਸਰਕਾਰ ਦੇ ਨਜ਼ਰੀਏ ਤੋਂ ਵੱਖ-ਵੱਖ ਸਰਕਾਰੀ ਮਹਿਕਮਿਆਂ ਦੇ ਨੁਮਾਇੰਦਿਆਂ ਨੇ ਗੱਲਬਾਤ ਕੀਤੀ | ਸ਼ਾਮ ਦੇ ਸੈਸ਼ਨ ਵਿਚ ਮਿਆਰੀ ਅਤੇ ਸਾਰਥਿਕ ਖੇਤੀ ਸਿੱਖਿਆ ਬਾਰੇ ਵਿਚਾਰ-ਵਟਾਂਦਰਾ ਹੋਇਆ | ਕੱਲ੍ਹ ਇਸ ਸੈਸ਼ਨ ਦੇ ਦੂਜੇ ਦਿਨ ਖੇਤੀ ਸਿੱਖਿਆ ਤੋਂ ਉਦਯੋਗਿਕ ਪੱਖ ਦੀਆਂ ਉਮੀਦਾਂ ਬਾਰੇ ਸੈਸ਼ਨ ਤੋਂ ਬਿਨਾਂ ਸਮੁੱਚੀ ਵਿਚਾਰ ਚਰਚਾ ਨੂੰ ਸਮੇਟਣ ਵਾਲਾ ਇਕ ਸੈਸ਼ਨ ਵੀ ਹੋਵੇਗਾ |
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦੇ 3 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਮੋਬਾਈਲ ਅਤੇ ਹਥਿਆਰ ਬਰਾਮਦ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫੋਕਲ ...
ਲੁਧਿਆਣਾ, 28 ਜਨਵਰੀ (ਸਲੇਮਪੁਰੀ)-ਸਿਵਲ ਹਸਪਤਾਲ ਲੁਧਿਆਣਾ 'ਚ ਤਾਇਨਾਤ ਸਫਾਈ ਸੇਵਿਕਾ ਜਿਸ ਉੱਪਰ ਮਰੀਜਾਂ ਨਾਲ ਕਥਿਤ ਤੌਰ 'ਤੇ ਬਦਸਲੂਕੀ ਕਰਨ ਦਾ ਦੋਸ਼ ਸੀ, ਨੂੰ ਨੌਕਰੀ ਤੋਂ ਕੱਢ ਦਿੱਤਾ ਹੈ | ਐੱਸ. ਐੱਮ. ਓ. ਡਾ. ਅਵਿਨਾਸ਼ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਿਮਲਾਪੁਰੀ ਸਥਿਤ ਬਾਲ ਸੁਧਾਰ ਘਰ 'ਚ ਮੋਬਾਈਲ ਰਾਹੀਂ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਵਾਲੇ 4 ਬੰਦੀਆਂ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਇਹ ਕਾਰਵਾਈ ਬਾਲ ...
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁਗਰੀ ਦੇ ਇਲਾਕੇ ਫੇਸ-3 ਵਿਚ ਬੀਤੀ ਰਾਤ ਸ਼ੱਕੀ ਹਾਲਾਤ ਵਿਚ ਇਕ ਔਰਤ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਔਰਤ ਦੀ ਸ਼ਨਾਖਤ ਜੋਤੀ ਸੂਦ ਵਜੋਂ ਕੀਤੀ ਗਈ ਹੈ | ਜਾਂਚ ਕਰ ...
ਹੰਬੜਾਂ, 28 ਜਨਵਰੀ (ਜਗਦੀਸ਼ ਸਿੰਘ ਗਿੱਲ)-ਪੁਲਿਸ ਕਮਿਸ਼ਨਰ ਲੁਧਿਆਣਾ ਦੀਆਂ ਹਦਾਇਤਾਂ 'ਤੇ ਹੰਬੜਾਂ ਦੇ ਪੁਲਿਸ ਇੰਚਾਰਜ ਸਬ ਇੰਸਪੈਕਟਰ ਹਰਜੀਤ ਸਿੰਘ ਦੀ ਅਗਵਾਈ ਹੇਠ ਇਕ ਨਸ਼ਾ ਤਸਕਰ ਜੋ ਪਿਡਾਂ ਵਿਚ ਨਸ਼ਾ ਸਪਲਾਈ ਕਰਨ ਜਾ ਰਿਹਾ ਸੀ, ਨੂੰ ਫ਼ੜਨ ਵਿਚ ਸਫ਼ਲਤਾ ਹਾਸਿਲ ...
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਬੱਸ ਚੋਰੀ ਕਰਨ ਦੇ ਇਕ ਮਾਮਲੇ ਦਾ ਨਿਪਟਾਰਾ ਕਰਦਿਆਂ ਦੋਸ਼ੀ ਨੌਜਵਾਨ ਨੂੰ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਦੋ ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੇ ਵੀ ਹੁਕਮ ਜਾਰੀ ਕੀਤੇ ਹਨ | ਜਾਣਕਾਰੀ ...
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਅਦਾਲਤਾਂ 'ਚ ਜਾਅਲੀ ਜ਼ਮਾਨਤਾਂ ਕਰਵਾਉਣ ਵਾਲੇ 4 ਨੌਜਵਾਨਾਂ ਿਖ਼ਲਾਫ਼ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਵਧੀਕ ਸੈਸ਼ਨ ਜੱਜ ਕੁਲਭੂਸ਼ਨ ਕੁਮਾਰ ਦੀ ਸ਼ਿਕਾਇਤ 'ਤੇ ਅਮਲ ...
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਦੇਹ ਵਪਾਰ ਦਾ ਅੱਡਾ ਚਲਾ ਰਹੀ ਸੰਚਾਲਕਾ ਸਮੇਤ 6 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ 'ਚ ਚਾਰ ਔਰਤਾਂ ਤੇ ਦੋ ਨੌਜਵਾਨ ਸ਼ਾਮਿਲ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ/ਭੁਪਿੰਦਰ ਸਿੰਘ ਬਸਰਾ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਨਾਲੋਂ ਨਿਖੇੜ ਕੇ ਸੂਬੇ ਦੇ ਵਿਕਾਸ ਵੱਲ ਲਗਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਇਸੇ ਕੜੀ ਤਹਿਤ ਪੰਜਾਬ ਯੂਥ ਵਿਕਾਸ ਬੋਰਡ ਵਲੋਂ ਭਾਰਤੀ ਸਟੇਟ ...
ਮੁੱਲਾਂਪੁਰ-ਦਾਖਾ, 28 ਜਨਵਰੀ (ਨਿਰਮਲ ਸਿੰਘ ਧਾਲੀਵਾਲ)- ਮੈਕਰੋ ਗਲੋਬਲ ਮੋਗਾ ਆਂਸਲ ਪਲਾਜ਼ਾ ਬ੍ਰਾਂਚ ਲੁਧਿਆਣਾ ਰਾਹੀਂ ਜਿੱਥੇ ਆਈਲੈਟਸ ਦੀ ਤਿਆਰੀ ਕਰਕੇ ਟੈੱਸਟ ਦੇਣ ਵਾਲੇ ਵਿਦਿਆਰਥੀ ਚੰਗੇ ਬੈਂਡ ਪ੍ਰਾਪਤ ਕਰ ਰਹੇ ਹਨ, ਉੱਥੇ ਮੈਕਰੋ ਦੀ ਇਸ ਬ੍ਰਾਂਚ ਰਾਹੀਂ ਸਟੱਡੀ ...
ਆਲਮਗੀਰ, 28 ਜਨਵਰੀ (ਜਰਨੈਲ ਸਿੰਘ ਪੱਟੀ)-ਸਵ. ਉਸਤਾਦ ਬਾਲੀ ਪਹਿਲਵਾਨ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਆਲਮਗੀਰ ਕਬੱਡੀ ਕੱਪ ਦੀ ਪ੍ਰਚਾਰ ਸਮੱਗਰੀ ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ, ਸਰਪੰਚ ਉਪਦੇਸ਼ ਸਿੰਘ ਬੇਸੀ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੱਜ ਵਿਕਾਸ ਨਗਰ ਪੱਖੋਵਾਲ ਰੋਡ ਵਿਖੇ ਸ. ਹਰਪ੍ਰੀਤ ਸਿੰਘ ਮੱਕੜ ਅਤੇ ਯੂਥ ਅਕਾਲੀ ਦਲ ਦੇ ਕੌਮੀ ਕੋਰ ਕਮੇਟੀ ਮੈਂਬਰ ਤੇ ਜਨਰਲ ਸਕੱਤਰ ਸ਼੍ਰੋਮਣੀ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਮਾਂ ਬਗਲਾਮੁਖੀ ਧਾਮ ਪੱਖੋਵਾਲ ਰੋਡ 'ਚ 205 ਘੰਟੇ ਚੱਲਣ ਵਾਲੇ ਅਖੰਡ ਮਹਾਂਯੱਗ ਆਰੰਭ ਹੋਣ ਵਿਚ ਕੁਝ ਦਿਨ ਬਾਕੀ ਰਹਿ ਗਏ ਹਨ ਅਤੇ ਧਾਮ ਨੂੰ ਪੀਲੇ ਰੰਗ 'ਚ ਖੂਬਸੂਰਤੀ ਨਾਲ ਸਜਾਇਆ ਜਾ ਰਿਹਾ ਹੈ | ਧਾਮ 'ਚ ਯੱਗ ਪਾਉਣ ਵਾਲੇ ਸ਼ਰਧਾਲੂਆਂ ...
ਹੰਬੜਾਂ/ਲਾਡੋਵਾਲ, 28 ਜਨਵਰੀ (ਜਗਦੀਸ਼ ਸਿੰਘ ਗਿੱਲ,ਬਲਵੀਰ ਸਿੰਘ ਰਾਣਾ)-ਪੀਰ ਬਾਬਾ ਝੰਡੇ ਵਾਲ ਯੂਥ ਸਪੋਰਟਸ ਐਾਡ ਵੈੱਲਫੇਅਰ ਕਲੱਬ ਨੂਰਪੁਰ ਬੇਟ, ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਨਹਿਰੂ ਯੁਵਾ ਕੇਂਦਰ 'ਭਾਰਤ ਸਰਕਾਰ' ਅਤੇ ਇਲਾਕਾ ਨਿਵਾਸੀਆਂ ਦੇ ...
ਇਯਾਲੀ/ਥਰੀਕੇ, 28 ਜਨਵਰੀ (ਅ.ਬ.)-ਪ੍ਰਤਾਪ ਸਿੰਘ ਵਾਲਾ ਹੰਬੜਾਂ ਰੋਡ ਸਥਿਤ ਜੀ. ਆਰ. ਡੀ. ਅਕੈਡਮੀ (ਗੁਰੂ ਰਾਮਦਾਸ ਅਕੈਡਮੀ) ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ. ਰਾਜਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਦਾਖਲਾ ਫੀਸ ਮੁਆਫ਼ੀ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਪੀ. ਏ. ਯੂ. ਵਿਖੇ ਸਥਿਤ ਸਕਿੱਲ ਡਿਵੈੱਲਪਮੈਂਟ ਸੈਂਟਰ ਵਲੋਂ ਅਗਾਮੀ 6 ਫਰਵਰੀ ਨੂੰ ਡਾਇਰੈਕਟੋਰੇਟ ਪਸਾਰ ਸਿੱਖਿਆ ਦੀ ਅਗਵਾਈ 'ਚ ਐਗਰੀ ਬਿਜ਼ਨਸ ਇਨੂੁਬੇਟਰਜ਼ ਕਨਕਲੇਵ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਵਾਰਡ-84 ਅਧੀਨ ਪੈਂਦੇ ਭਾਈ ਮੰਨਾ ਸਿੰਘ ਨਗਰ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਸਟਰੀਟ ਲਾਈਟ ਲੱਗਣ ਦਾ ਪ੍ਰੋਜੈਕਟ ਸ਼ੁਰੂ ਹੋ ਗਿਆ ਹੈ, ਜਿਸ ਦੇ ਤਹਿਤ ਭਾਈ ਮੰਨਾ ਸਿੰਘ ਨਗਰ ਤੋਂ ਇਲਾਵਾ ਛਾਊਨੀ ਮੁਹੱਲਾ, ਪੀਰੂਬੰਦਾ, ਪਿੰਕ ...
ਹੰਬੜਾਂ, 28 ਜਨਵਰੀ (ਜਗਦੀਸ਼ ਸਿੰਘ ਗਿੱਲ)-ਪਿੰਡ ਮਲਕਪੁਰ ਬੇਟ ਵਿਖੇ ਹਰੇਕ ਸਾਲ ਦੀ ਤਰ੍ਹਾਂ ਪਿੰਡ ਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀ ਵਾਲਿਆ ਨੇ ਬਾਲ ਗੋਬਿੰਦ ...
ਲੁਧਿਆਣਾ, 28 ਜਨਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ ਡੀ ਅਧੀਨ ਪੈਂਦੇ ਇਲਾਕਿਆਂ 'ਚ ਹੋ ਰਹੀਆਂ ਅਣ-ਅਧਿਕਾਰਤ ਉਸਾਰੀਆਂ ਿਖ਼ਲਾਫ਼ ਕੌਾਸਲ ਆਫ. ਆਰ. ਟੀ. ਆਈ. ਐਕਟਵਿਸਟ ਦੇ ਸਕੱਤਰ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ...
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਹਾੜੂਵਾਲ 'ਚ ਅਣਪਛਾਤੇ ਲੁਟੇਰਿਆਂ ਵਲੋਂ ਇਕ ਫੈਕਟਰੀ ਵਿਚੋਂ ਲੱਖਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ...
ਲੁਧਿਆਣਾ, 28 ਜਨਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜਨਰਲ ਹਾਊਸ ਦੀ 31 ਦਸੰਬਰ ਨੂੰ ਹੋਈ ਮੀਟਿੰਗ ਦੌਰਾਨ ਫੋਕਲ ਪੁਆਇੰਟ ਦੀ ਕਾਇਆਕਲਪ ਲਈ ਪਬਲਿਕ ਪ੍ਰਾਈਵੇਟ ਪਾਟਨਰਸ਼ਿਪ ਤਹਿਤ ਐੱਸ. ਪੀ. ਵੀ. ਬਣਾਉਣ ਦੇ ਪੈਂਡਿੰਗ ਕੀਤੇ ਪ੍ਰਸਤਾਵ 'ਤੇ ਸੋਮਵਾਰ ਨੂੰ ਮੇਅਰ ਬਲਕਾਰ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਪੰਜਾਬ ਸਰਕਾਰ ਵਲੋਂ ਸੂਬੇ 'ਚ ਖੇਤੀ ਵਿਭਿੰਨਤਾ ਲਿਆਉਣ ਅਤੇ ਕਮਜ਼ੋਰ ਵਰਗ (ਅਨੁਸੂਚਿਤ ਜਾਤੀ) ਦੇ ਯੋਗ ਉਮੀਦਵਾਰਾਂ ਨੂੰ ਡੇਅਰੀ ਧੰਦੇ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਸ ਤਹਿਤ ਡੇਅਰੀ ਵਿਭਾਗ ਵਲੋਂ 'ਸਕੀਮ ...
ਲੁਧਿਆਣਾ, 28 ਜਨਵਰੀ (ਸਲੇਮਪੁਰੀ)-ਡਾਕ ਘਰਾਂ 'ਚ ਤਾਇਨਾਤ ਮੁਲਾਜ਼ਮਾਂ ਦੀ ਜਥੇਬੰਦੀ ਆਲ ਇੰਡੀਆ ਪੋਸਟਲ ਯੂਨੀਅਨ ਦੀ ਕੇਂਦਰੀ ਡਾਕ ਘਰ ਲੁਧਿਆਣਾ ਦੀ ਚੋਣ ਸੀਨੀਅਰ ਆਗੂ ਕਿਸ਼ਨ ਲਾਲ ਦੀ ਪ੍ਰਧਾਨਗੀ ਹੇਠ ਹੋਈ¢ ਇਸ ਮੌਕੇ ਸਰਬਸੰਮਤੀ ਨਾਲ ਮੁਲਾਜ਼ਮ ਆਗੂ ਪਿਆਰਾ ਸਿੰਘ ਨੂੰ ...
ਲੁਧਿਆਣਾ, 28 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਵਲੋਂ ਸਮਾਰਟ ਰਾਸ਼ਨ ਕਾਰਡ ਹੋਲਡਰਾਂ ਨੂੰ ਸਸਤੀ ਕਣਕ ਵੰਡਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ | ਗੱਲਬਾਤ ਦੌਰਾਨ ਡੀ. ਐੱਫ. ਸੀ. ਪੱਛਮੀ ਸ. ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਸਤੀ ਕਣਕ ਵੰਡਣ ਦੇ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਨੈਸ਼ਨਲ ਹਾਈਵੇਅ ਉੱਪਰ ਹੋਣ ਵਾਲੇ ਸੜਕ ਹਾਦਸਿਆਂ ਦੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਅਤੇ ਉਨ੍ਹਾਂ ਦੀ ਤੀਮਾਰਦਾਰੀ ਕਰਨ ਵਾਲੇ ਨੌਜਵਾਨ ਮਨਮੀਤ ਸਿੰਘ ਨਿੱਕੂ ਨਾਮਧਾਰੀ ਅਤੇ ਉਨ੍ਹਾਂ ਦੇ ਮਿੱਤਰ ਚਰਨਜੀਤ ਸਿੰਘ ਔਜਲਾ ਨੂੰ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਬਚਤ ਭਵਨ ਵਿਖੇ ਹੋਈ ਉੱਚ ਪੱਧਰੀ ਮੀਟਿੰਗ ਜਿਸ ਵਿਚ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ, ਮੇਅਰ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਵਿਧਾਇਕ ਸੁਰਿੰਦਰ ਡਾਬਰ, ਸੰਜੇ ...
ਲੁਧਿਆਣਾ, 28 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਵਲੋਂ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਸਸਤੀ ਕਣਕ ਵੰਡਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ, ਜਿਸ ਤਹਿਤ ਨਿਊ ਮਾਡਲ ਟਾਊਨ ਵਿਖੇ ਸਸਤੀ ਕਣਕ ਵੰਡੀ ਗਈ | ਜ਼ਿਲ੍ਹਾ ਲੁਧਿਆਣਾ ਵਿਚ ਰਾਸ਼ਨ ਦੀ ਵੰਡ ...
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਐੱਸ. ਟੀ. ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 1 ਕਰੋੜ 80 ਲੱਖ ਰੁਪਏ ਮੁੱਲ ਦੀ ਹੈਰਇਨ ਬਰਾਮਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਜਮਾਲਪੁਰ ਕਾਲੋਨੀ ਲੁਧਿਆਣਾ ਵਿਖੇ ਜਨਤਕ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ 'ਚ ਨਾਗਰਿਕਤਾ ਸੋਧ ਕਨੂੰਨ, ਕੌਮੀ ਨਾਗਰਿਕ ਰਜਿਸਟਰ ਅਤੇ ਕੌਮੀ ਜਨਸੰਖਿਆ ਰਜਿਸਟਰ ਿਖ਼ਲਾਫ਼ 2 ਫਰਵਰੀ ਨੂੰ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਇਤਿਹਾਸਿਕ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਤਿਰੰਗਾ ਲਹਿਰਾਇਆ ਅਤੇ ਨਾਲ ਹੀ ਮਦਰਸਾ ਜਾਮਿਆ ਹਬੀਬੀਆ ਲੁਧਿਆਣਾ ਦੇ ਵਿਦਿਆਰਥੀਆਂ ਨੇ ਜਨ-ਗਣ-ਮਨ ਗਾਇਆ | ਇਸ ਮੌਕੇ ਤਿਰੰਗੇ ...
ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਿਖੇ ਸਹੀ ਸੂਚਨਾ, ਜਾਣਕਾਰੀ ਤੇ ਸਿਖ਼ਲਾਈ ਦੇਣ ਸਬੰਧੀ 'ਸੀਸੂ ਕਲੱਸਟਰ' ਦੀ ਸ਼ੁਰੂਆਤ ਕੀਤੀ ਗਈ | ਇਹ ਸ਼ੁਰੂਆਤ ਤਾਰਨ ਇੰਡਸਟਰੀਜ਼ ਦੇ ਐੱਸ. ਬੀ. ਸਿੰਘ ਅਤੇ ...
ਲੁਧਿਆਣਾ, 28 ਜਨਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਜ਼ੋਨ ਡੀ ਦਫ਼ਤਰ ਵਿਖੇ ਗਣਤੰਤਰ ਦਿਵਸ ਮੌਕੇ ਕਰਵਾਏ ਸਮਾਗਮ ਮੌਕੇ ਮੇਅਰ ਬਲਕਾਰ ਸਿੰਘ ਸੰਧੂ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ਦੀ ...
ਲੁਧਿਆਣਾ, 28 ਜਨਵਰੀ (ਬੀ.ਐੱਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪੀ. ਏ. ਯੂ. ਅਤੇ ਉਦਯੋਗ ਖੇਤਰ ਦੀ ਸਾਂਝੀ ਵਿਚਾਰ-ਚਰਚਾ ਹੋਈ | ਇਸ ਵਿਚ ਖੇਤੀ ਉਤਪਾਦਾਂ ਦੇ ਮੁੱਲ ਵਾਧੇ ਅਤੇ ਭੋਜਨ ਖੇਤਰ ਦੇ ਆਪਸੀ ਸਹਿਯੋਗ ਬਾਰੇ ਚਰਚਾ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਉਪ ...
ਲੁਧਿਆਣਾ, 28 ਜਨਵਰੀ (ਸਲੇਮਪੁਰੀ)-ਸਿਵਲ ਹਸਪਤਾਲ ਲੁਧਿਆਣਾ 'ਚ ਇਕ ਗਰਭਵਤੀ ਔਰਤ ਵਲੋਂ ਹਸਪਤਾਲ ਦੇ ਪਾਰਕ ਵਿਚ ਇਕ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਹਸਪਤਾਲ ਦੇ ਐੱਸ. ਐੱਮ. ਓ. ਡਾ. ਅਵਿਨਾਸ਼ ਜਿੰਦਲ ਨੇ ਦੱਸਿਆ ਕਿ ਜਿਸ ਵੇਲੇ ਗਰਭਵਤੀ ਔਰਤ ਹਸਪਤਾਲ ...
ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਵਲੋਂ ਹਰ ਸ਼ਹਿਰ ਵਿਚ ਜ਼ਿਲ੍ਹਾ ਕਾਰਜਕਾਰਨੀ ਬਣਾਈ ਜਾ ਰਹੀ ਹੈ, ਜਿਸ ਦਾ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ | ਸ. ਬੈਂਸ ਨੇ ...
ਹੰਬੜਾਂ, 28 ਜਨਵਰੀ (ਜਗਦੀਸ਼ ਸਿੰਘ ਗਿੱਲ)-ਹਲਕਾ ਗਿੱਲ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਬੜਾਂ ਨੂੰ ਸਮਾਰਟ ਸਕੂਲ ਦਾ ਦਰਜਾ ਮਿਲਣ 'ਤੇ ਆਲ ਇੰਡੀਆ ਸ਼ੂਗਰਫ਼ੈੱਡ ਦੇ ਡਾਇਰੈਕਟਰ ਮਨਜੀਤ ਸਿੰਘ ਹੰਬੜਾਂ ਅਤੇ ਸਰਪੰਚ ਰਣਜੋਧ ਸਿੰਘ ਜੱਗਾ ਦੇ ਉਪਰਾਲੇ ...
ਲੁਧਿਆਣਾ, 28 ਜਨਵਰੀ (ਅਮਰੀਕ ਸਿੰਘ ਬੱਤਰਾ)-ਸ਼ਹਿਰ ਵਿਚ ਲੱਗੀਆਂ ਇਕ ਲੱਖ 5 ਹਜ਼ਾਰ ਸਟਰੀਟ ਲਾਈਸ ਬਦਲੇ ਐੱਲ. ਈ. ਡੀ. ਲਾਈਟਾਂ ਲਗਾ ਰਹੀ ਟਾਟਾ ਪਾਵਰ ਕੰਪਨੀ ਦੀ ਢਿੱਲੀ ਕਾਰਗੁਜ਼ਾਰੀ ਤੋਂ ਪ੍ਰੇਸ਼ਾਨ ਕੌਾਸਲਰਾਂ ਵਲੋਂ ਕੰਪਨੀ ਨੂੰ ਐਕਸਟੈਨਸ਼ਨ ਨਾ ਦੇਣ ਦੇ ਮਾਮਲੇ ਦੇ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਯੂਥ ਅਕਾਲੀ ਦਲ ਦੇ ਕੌਮੀ ਕੋਰ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦੇ ਜਨਰਲ ਸਕੱਤਰ ਨੂਰਜੋਤ ਸਿੰਘ ਮੱਕੜ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੀ ਮੀਟਿੰਗ ਫਲਾਪ ਸ਼ੋਅ ਸਾਬਿਤ ਹੋਈ ਹੈ¢ ਮੀਟਿੰਗ 'ਚ ਅੱਧੇ ਤੋਂ ...
ਲੁਧਿਆਣਾ/ਫੁੱਲਾਂਵਾਲ, 28 ਜਨਵਰੀ (ਕਵਿਤਾ ਖੁੱਲਰ, ਮਨਜੀਤ ਸਿੰਘ ਦੁੱਗਰੀ)-ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਸਿਟੀ ਇਨਕਲੇਵ, ਦੁੱਗਰੀ ਧਾਂਦਰਾ ਰੋਡ ਵਿਖੇ ਧਾਰਮਿਕ ਸਮਾਗਮ ਮੁੱਖ ਸੇਵਾਦਾਰ ਭਗਵਿੰਦਰਪਾਲ ...
ਭਾਮੀਆਂ ਕਲਾਂ, 28 ਜਨਵਰੀ (ਜਤਿੰਦਰ ਭੰਬੀ)-ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੁੰਦਰ ਨਗਰ ਭਾਮੀਆਂ ਕਲਾਂ ਰੋਡ ਵਿਖੇ ਬਾਬਾ ਗੁਰਮੁਖ ਸਿੰਘ ਦੀ ਦੇਖ-ਰੇਖ ਹੇਠ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬਾਬਾ ਪ੍ਰਗਟ ਸਿੰਘ ਮੁੱਦਕੀ ਵਾਲੇ ਅਤੇ ਬਾਬਾ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਦਸ਼ਮੇਸ਼ ਵੈੱਲਫੇਅਰ ਸੁਸਾਇਟੀ ਵਲੋਂ ਦਸਮੇਸ਼ ਨਗਰ ਵਿਖੇ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ, ਜਿਸ 'ਚ ਲੋੜਵੰਦਾਂ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ...
ਲੁਧਿਆਣਾ, 28 ਜਨਵਰੀ (ਬੀ.ਐੱਸ.ਬਰਾੜ)-ਸਪਰਿੰਗ ਡੇਲ ਪਬਲਿਕ ਸਕੂਲ ਵਿਖੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਪਾਰਟੀ ਦਾ ਆਰੰਭ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਅਵਿਨਾਸ਼ ਕੌਰ ਵਾਲੀਆ ਨੇ ਕੀਤਾ | ਇਸ ਸਮੇਂ 11ਵੀਂ ਦੇ ਵਿਦਿਆਰਥੀਆਂ ਵਲੋਂ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਮਾਂ ਬਗਲਾਮੁਖੀ ਧਾਮ ਦੇ ਮੁਖੀ ਸ੍ਰੀ ਪ੍ਰਵੀਨ ਚੌਧਰੀ ਨੇ ਬੈਠਕ ਦੌਰਾਨ ਦੱਸਿਆ ਕਿ ਯੋਗੀ ਸੱਤਿਆਨਾਥ ਦੀ ਅਗਵਾਈ ਹੇਠ ਮਾਂ ਬਗਲਾਮੁਖੀ ਧਾਮ ਵਿਖੇ 7 ਤੋਂ 16 ਫਰਵਰੀ ਤੱਕ ਅਖੰਡ ਮਹਾਂਯੰਗ ਹੋਵੇਗਾ, ਜਿਸ ਸਬੰਧੀ ਤਿਆਰੀਆਂ ਜ਼ੋਰ-ਸ਼ੋਰ ...
ਡਾਬਾ/ਲੁਹਾਰਾ, 28 ਜਨਵਰੀ (ਕੁਲਵੰਤ ਸਿੰਘ ਸੱਪਲ)-ਵਿਸ਼ਵਕਰਮਾ ਨਿਸ਼ਕਾਮ ਸੇਵਾ ਟਰੱਸਟ ਲੁਧਿਆਣਾ ਵਲੋਂ ਬਾਬਾ ਦੀਪ ਸਿੰਘ ਜੀ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖ਼ਾਂ ਦਾ ਮੁਫ਼ਤ ਜਾਂਚ ਤੇ ਚਿੱਟੇ ਮੋਤੀਏ ਦਾ ਮੁਫ਼ਤ ਆਪ੍ਰੇਸ਼ਨ ਕੈਂਪ ...
ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਲੁਧਿਆਣਾ ਵਿਖੇ ਸਰਕਾਰੀ ਨੌਕਰੀਆਂ ਲੈਣ ਲਈ ਮੁਫ਼ਤ ਕੋਚਿੰਗ ਲੈ ਰਹੇ ਵਿਦਿਆਰਥੀਆਂ ਨਾਲ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ-ਕਮ-ਸੀ. ...
ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਕੌਮੀ ਵੋਟਰ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਨੇ ਕੀਤੀ ਅਤੇ ...
ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਫ਼ੈੱਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫ਼ਿਕੋ) ਵਲੋਂ ਐੱਮ. ਐੱਸ. ਐੱਮ. ਈ. ਵਿਕਾਸ ਕੇਂਦਰ ਵਿਖੇ 'ਹਰ ਦਿਨ ਨੂੰ ਧਰਤੀ ਦਿਵਸ ਬਣਾਉਣ ਦੇ ਵਿਸ਼ੇ 'ਤੇ 71ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ...
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਵਿਧਾਨ ਸਭਾ ਹਲਕਾ ਲੁਧਿਆਣਾ (ਪੂਰਬੀ) ਦੇ ਵਿਧਾਇਕ ਸ੍ਰੀ ਸੰਜੇ ਤਲਵਾੜ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਕਾਰਜ ਕਰਨ ਲਈ ਵਚਨਬੱਧ ਹੈ ਤਾਂ ਹੀ ਤਾਂ ...
ਲੁਧਿਆਣਾ, 28 ਜਨਵਰੀ (ਕਵਿਤਾ ਖੁੱਲਰ)-ਸੀਨੀਅਰ ਸਿਟੀਜਨ ਫੋਰਮ ਫੇਸ-2 ਦੁਗਰੀ ਵਿਖੇ ਗਣਤੰਤਰ ਦਿਵਸ ਬੜੇ ਉਤਸ਼ਾਹ ਨਾਲ ਮੇਜਰ ਅਮਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਜਨਰਲ ਸਕੱਤਰ ਗੋਵਰਧਨ ਸ਼ਰਮਾ ਵਲੋਂ ਗਣਤੰਤਰ ਦਿਵਸ ਦੇ ਮਨਾਉਣ ਦੇ ਉਦੇਸ਼ ਤੋਂ ਜਾਣੂੰ ਕਰਵਾਇਆ ਗਿਆ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX