ਤਾਜਾ ਖ਼ਬਰਾਂ


ਆਸ਼ਿਕੀ ਪ੍ਰਸਿੱਧੀ ਅਦਾਕਾਰ ਰਾਹੁਲ ਰਾਏ ਨੂੰ ਬ੍ਰੇਨ ਸਟ੍ਰੋਕ , ਹਸਪਤਾਲ ਦਾਖਲ ਕਰਵਾਇਆ ਗਿਆ
. . .  1 day ago
ਮੁੰਬਈ, 29 ਨਵੰਬਰ - ਅਭਿਨੇਤਾ ਰਾਹੁਲ ਰਾਏ ਬ੍ਰੇਨ ਸਟ੍ਰੋਕ ਹੋਣ 'ਤੇ ਮੁੰਬਈ ਦੇ ਨਾਨਾਵਤੀ ਹਸਪਤਾਲ' ‘ਚ ਦਾਖਲ ਕਰਵਾਇਆ ਗਿਆ । 1990 ਦੀ ਫਿਲਮ 'ਆਸ਼ਿਕੀ' ਫੇਮ ਅਦਾਕਾਰ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ...
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਤਾ ਤੂਤ ਦੀ ਕਰੰਟ ਲੱਗਣ ਨਾਲ ਹੋਈ ਮੌਤ
. . .  1 day ago
ਕੁੱਲਗੜ੍ਹੀ ,29 ਨਵੰਬਰ ( ਸੁਖਜਿੰਦਰ ਸਿੰਘ ਸੰਧੂ ) -ਫਿਰੋਜ਼ਪੁਰ ਮੋਗਾ ਮਾਰਗ ‘ਤੇ ਪਿੰਡ ਆਲੇ ਵਾਲਾ ਦੇ ਨਜ਼ਦੀਕ ਹਰਿਆਲੀ ਪੈਟਰੋਲ ਪੰਪ ‘ਤੇ ਕੰਮ ਕਰਦੇ ਚਾਰ ਮੁਲਾਜ਼ਮ ਨੂੰ ਬਿਜਲੀ ਦਾ ਕਰੰਟ ਲੱਗ ਗਿਆ ।ਇਹ ਪੰਪ ਦੇ ਮੁਲਾਜ਼ਮ ...
ਬਰਫਬਾਰੀ ਅਤੇ ਤੂਫਾਨ ਕਾਰਨ ਫਸੇ 5 ਯਾਤਰੀਆਂ ਨੂੰ ਬਚਾਇਆ
. . .  1 day ago
ਜੰਮੂ-ਕਸ਼ਮੀਰ , 29 ਨਵੰਬਰ- ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨਜ਼ (ਬੀ.ਆਰ.ਓ.) ਨੇ ਅੱਜ ਸ਼੍ਰੀਨਗਰ-ਸੋਨਮਾਰਗ ਸੜਕ 'ਤੇ ਜ਼ੋਜਿਲਾ ਪਾਸ' ਤੇ ਬਰਫਬਾਰੀ ਅਤੇ ਤੂਫਾਨ ਕਾਰਨ ਫਸੇ 5 ਯਾਤਰੀਆਂ ਨੂੰ ਬਚਾਇਆ ਹੈ ...
ਅਠ ਯਾਤਰੀਆਂ ਤੋਂ 1.57 ਕਰੋੜ ਰੁਪਏ ਮੁੱਲ ਦਾ 3.15 ਕਿੱਲੋਗ੍ਰਾਮ ਸੋਨਾ ਕੀਤਾ ਜ਼ਬਤ
. . .  1 day ago
ਚੇਨਈ , 29 ਨਵੰਬਰ - ਅਠ ਯਾਤਰੀਆਂ ਤੋਂ ਕਸਟਮਜ਼ ਐਕਟ ਤਹਿਤ 1.57 ਕਰੋੜ ਰੁਪਏ ਮੁੱਲ ਦਾ 3.15 ਕਿੱਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ, ਜੋ ਦੁਬਈ ਤੋਂ 28 ਨਵੰਬਰ ਅਤੇ 29 ਨਵੰਬਰ ਨੂੰ ਚੇਨਈ ਅੰਤਰਰਾਸ਼ਟਰੀ ...
ਕਾਰ-ਪਿਕਅੱਪ ਹਾਦਸੇ ਵਿਚ ਮਰਦ-ਔਰਤ ਖੇਤ ਮਜ਼ਦੂਰਾਂ ਸਮੇਤ 15 ਜ਼ਖ਼ਮੀ
. . .  1 day ago
ਮੰਡੀ ਕਿੱਲਿਆਂਵਾਲੀ, 29 ਨਵੰਬਰ (ਇਕਬਾਲ ਸਿੰਘ ਸ਼ਾਂਤ)-ਅੱਜ ਦੇਰ ਸ਼ਾਮ ਲੰਬੀ-ਗਿੱਦੜਬਾਹਾ ਮੁੱਖ ਮਾਰਗ ’ਤੇ ਪਿੰਡ ਲਾਲਬਾਈ ਨੇੜੇ ਕਾਰ ਅਤੇ ਪਿਕਅੱਪ ਵਿਚ ਟੱਕਰ ਹੋਣ ਕਰਕੇ ਰਾਜਸਥਾਨ ਤੋਂ ਪਰਤ ...
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਮਾਰਗ ਦਰਸ਼ਨ- ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 29 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੱਖ ਧਰਮ ਦੇ ਬਾਨੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ 551ਵੇਂ ਪ੍ਰਕਾਸ਼ ...
ਰਾਜਨੀਤਕ ਰੰਗ ਨਾ ਦੇ ਕੇ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ - ਕਪਿਲ ਸ਼ਰਮਾ
. . .  1 day ago
ਮੁੰਬਈ , 29 ਨਵੰਬਰ - ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਨੇ ਕਿਹਾ ਹੈ ਕਿ ਰਾਜਨੀਤਕ ਰੰਗ ਨਾ ਦੇ ਕੇ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ । ਅਸੀਂ ਸਾਰੇ ਦੇਸ਼ ਵਾਸੀ ਕਿਸਾਨਾਂ ਦੇ ਨਾਲ ਹਾਂ । ਇਹ ਸਾਡੇ ਅੰਨਦਾਤਾ ...
ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਡੇਵਿਡ ਚਾਰਲਸ ਦਾ ਦਿਹਾਂਤ
. . .  1 day ago
ਨਵੀਂ ਦਿੱਲੀ, 29 ਨਵੰਬਰ - ਮਸ਼ਹੂਰ ਹਾਲੀਵੁੱਡ ਅਭਿਨੇਤਾ ਡੇਵਿਡ ਚਾਰਲਸ ਪ੍ਰੌਸ ਦਾ ਦਿਹਾਂਤ ਹੋ ਗਿਆ । ਡੇਵਿਡ ਚਾਰਲਸ 85 ਸਾਲ ਦੇ ਸਨ । ਡੇਵਿਡ ਪ੍ਰੌਸ ਇੱਕ ਕਲਾਕਾਰ ਦੇ ਨਾਲ ਨਾਲ ਇੱਕ ਮਸ਼ਹੂਰ ਬ੍ਰਿਟਿਸ਼ ਬਾਡੀ ਬਿਲਡਰ ...
ਜੇਲ੍ਹ ਜਾਣ ਦੀ ਬਜਾਏ ਮੁੱਖ ਮਾਰਗ ਜਾਮ ਕਰਨ ਲਈ ਦਿੱਲੀ ਦਾ ਕਰਾਂਗੇ ਘਿਰਾਓ - ਕਿਸਾਨ ਆਗੂ
. . .  1 day ago
ਨਵੀਂ ਦਿੱਲੀ, 29 ਨਵੰਬਰ - ਦਿੱਲੀ ਦੀ ਸਿੰਘੂ ਸਰਹੱਦ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਆਗੂ ਨੇ ਕਿਹਾ ਕਿ ਜਿਸ ਸਥਿਤੀ ਬਾਰੇ ਸਰਕਾਰ ਦੁਆਰਾ ਗੱਲਬਾਤ ਕੀਤੀ ਗਈ ਸੀ, ਅਸੀਂ ਇਸ ਨੂੰ ਕਿਸਾਨ ...
ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਅੱਜ 105 ਨਵੇਂ ਮਰੀਜ਼ ਸਾਹਮਣੇ ਆਏ , 4 ਮਰੀਜ਼ਾਂ ਨੇ ਦਮ ਤੋੜਿਆ
. . .  1 day ago
ਲੁਧਿਆਣਾ,29 ਨਵੰਬਰ {ਸਲੇਮਪੁਰੀ }- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ ਵੱਡੀ ਗਿਣਤੀ ਵਿਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ ਅਤੇ ਪਿਛਲੇ ਕਈ ਦਿਨਾਂ ...
ਧਰਮਸ਼ਾਲਾ ‘ਚ ਉਡਾਣ ਭਰਨ ਦੌਰਾਨ ਪੈਰਾਗਲਾਈਡਰ ਕਰੈਸ਼, ਵਿਦੇਸ਼ੀ ਪਾਇਲਟ ਦੀ ਮੌਤ
. . .  1 day ago
ਧਰਮਸ਼ਾਲਾ, 29 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਪੈਰਾਗਲਾਈਡਿੰਗ ਦੌਰਾਨ ਇੱਕ ਪੈਰਾਗਲਾਈਡਰ ਦੇ ਕਰੈਸ਼ ਹੋਣ ਨਾਲ ਇੱਕ ਵਿਦੇਸ਼ੀ ਪਾਇਲਟ ਦੀ ਮੌਤ ਹੋ ਗਈ । ਮ੍ਰਿਤਕ ਪਾਇਲਟ ਫਰਾਂਸ ਦੇ ਸੇਵਿਲੇ ਦਾ ...
ਅਸੀਂ ਸਿਰਫ ਤਾਂ ਹੀ ਜਾਵਾਂਗੇ ਜੇ ਗ੍ਰਹਿ ਮੰਤਰੀ ਬਿਨਾਂ ਸ਼ਰਤ ਮੀਟਿੰਗ ਬੁਲਾਉਣ - ਕਿਸਾਨ ਆਗੂ
. . .  1 day ago
ਨਵੀਂ ਦਿੱਲੀ, 29 ਨਵੰਬਰ - ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਦਾ ਕਹਿਣਾ ਹੈ ਕਿ ਅਸੀਂ ਫੈਸਲਾ ਲਿਆ ਹੈ ਕਿ ਸਾਰੀਆਂ ਸਰਹੱਦਾਂ ਅਤੇ ਸੜਕਾਂ ਇਸ ਤਰ੍ਹਾਂ ਬਲਾਕ ਰਹਿਣਗੀਆਂ। ਗ੍ਰਹਿ ਮੰਤਰੀ ਨੇ ਇਕ ਸ਼ਰਤ ਰੱਖੀ ਸੀ ...
ਗੜ੍ਹਸ਼ੰਕਰ ਤੇ ਜੋਧਾਂ ਵਿਖੇ 551ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
. . .  1 day ago
ਗੜ੍ਹਸ਼ੰਕਰ, ਜੋਧਾਂ, 29 ਨਵੰਬਰ (ਧਾਲੀਵਾਲ , ਗੁਰਵਿੰਦਰ ਸਿੰਘ ਹੈਪੀ) - ਗੜ੍ਹਸ਼ੰਕਰ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੜ੍ਹਸ਼ੰਕਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਂ ਪਿਆਰਿਆਂ ਦੀ ...
ਸਰਹੱਦੀ ਖੇਤਰ 'ਚ ਕਰੋੜਾਂ ਦੀ ਹੈਰੋਇਨ ਸਮੇਤ ਇੱਕ ਕਾਬੂ
. . .  1 day ago
ਭਿੰਡੀ ਸੈਦਾਂ , ਅਜਨਾਲਾ 29 ਨਵੰਬਰ (ਪ੍ਰਿਤਪਾਲ ਸਿੰਘ ਸੂਫ਼ੀ, ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰ ਵਿੱਚੋਂ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ...
ਇੱਕ ਕਰੋੜ 11 ਲੱਖ ਸੈਲਾਨੀਆਂ ਨੂੰ ਸਫਲਤਾ ਪੂਰਵਕ ਦਰਸ਼ਨ ਕਰਵਾ ਕੇ ਵਿਰਾਸਤ-ਏ-ਖਾਲਸਾ 10ਵੇਂ ਵਰ੍ਹੇ 'ਚ ਪ੍ਰਵੇਸ਼
. . .  1 day ago
ਸ੍ਰੀ ਅਨੰਦਪੁਰ ਸਾਹਿਬ , 29 ਨਵੰਬਰ{ ਜੇ ਐਸ ਨਿੱਕੂਵਾਲ}-ਸਫਲਤਾ ਪੂਰਵਕ ਬੀਤੇ 9 ਸਾਲਾਂ ‘ਚ ਇੱਕ ਕਰੋੜ 11 ਲੱਖ ਸੈਲਾਨੀਆਂ ਨੂੰ ਦਰਸ਼ਨ ਕਰਵਾ ਚੁੱਕੇ ਵਿਸ਼ਵ ਪਰ੍ਸਿੱਧ ਵਿਰਾਸਤ-ਏ-ਖਾਲਸਾ ਨੇ 10ਵੇਂ ਵਰ੍ਹੇ 'ਚ ਪ੍ਰਵੇਸ਼ ਕਰ ਲਿਆ ...
ਬਿਹਾਰ: ਸੁਰੱਖਿਆ ਬਲਾਂ ਨੇ ਗਯਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਕੀਤਾ ਬਰਾਮਦ
. . .  1 day ago
ਸਿਡਨੀ ਦੂਸਰਾ ਵਨਡੇ : ਭਾਰਤ 17 ਓਵਰਾਂ ਤੋਂ ਬਾਅਦ 2 ਵਿਕਟਾਂ ਦੇ ਨੁਕਸਾਨ 'ਤੇ 108 ਦੌੜਾਂ 'ਤੇ
. . .  1 day ago
ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ਼ ਚੀਮਾ ਅੰਦੋਲਨਕਾਰੀ ਕਿਸਾਨਾਂ ਲਈ ਲੰਗਰ ਤਿਆਰ ਕਰਦੇ ਹੋਏ
. . .  1 day ago
ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ਼ ਚੀਮਾ ਅੰਦੋਲਨਕਾਰੀ ਕਿਸਾਨਾਂ ਲਈ ਲੰਗਰ ਤਿਆਰ ਕਰਦੇ ਹੋਏ...
ਭਲਕੇ ਦਿੱਲੀ ਬਾਰਡਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਵੇਗਾ
. . .  1 day ago
ਨਵੀਂ ਦਿੱਲੀ, 29 ਨਵੰਬਰ - ਖੇਤੀ ਕਾਨੂੰਨਾਂ ਦੇ ਵਿਰੋਧ ਕਰ ਰਹੇ ਕਿਸਾਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੱਦੇ ਨੂੰ ਠੁਕਰਾ ਦਿੱਤਾ। ਦਿੱਲੀ ਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਹਨ। ਭਲਕੇ ਦਿੱਲੀ ਬਾਰਡਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ...
ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਮੁਜ਼ਾਹਰਾ ਕਰਦੇ ਆਪ ਵਿਧਾਇਕਾਂ ਦੀ ਪੁਲਿਸ ਅਤੇ ਫ਼ੌਜ ਦੇ ਜਵਾਨਾਂ ਨੇ ਕੀਤੀ ਖਿੱਚ ਧੂਹ
. . .  1 day ago
ਬੀਣੇਵਾਲ , 29 ਨਵੰਬਰ (ਬੈਜ ਚੌਧਰੀ) - ਕਿਸਾਨ ਅੰਦੋਲਨ ਦੇ ਪੱਖ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਸਾਹਮਣੇ ਰੋਸ ਮੁਜ਼ਾਹਰਾ ਕਰਨ ਪਹੁੰਚੇ ਪੰਜਾਬ ਦੇ ਆਪ ਵਿਧਾਇਕਾਂ ਦੀ ਪੁਲਿਸ ਅਤੇ ਫ਼ੌਜ ਦੇ ਜਵਾਨਾਂ ਨੇ ਚੰਗੀ ਤਰ੍ਹਾਂ ਖਿੱਚ ਧੂਹ ਕੀਤੀ ਬਾਅਦ ਵਿਚ ਪੁਲਿਸ ਵਿਧਾਇਕਾਂ ਨੂੰ ਗ੍ਰਿਫ਼ਤਾਰ...
ਟਿਕਰੀ ਬਾਰਡਰ 'ਤੇ ਟਿੱਕੇ ਹੋਏ ਹਨ ਕਿਸਾਨ, ਵਰਤਾਇਆ ਜਾ ਰਿਹੈ ਲੰਗਰ
. . .  1 day ago
ਕਿਸਾਨ ਕਾਫ਼ਲੇ ਦੇ ਨਾਲ, 29 ਨਵੰਬਰ (ਨਾਇਬ ਸਿੱਧੂ) - ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਅੰਦੋਲਨ ਜਾਰੀ ਹੈ। ਹਰਿਆਣਾ ਦਿੱਲੀ ਬਾਰਡਰ ਸਥਿਤ ਟਿਕਰੀ ਬਾਰਡਰ ਵਿਖੇ ਕਿਸਾਨਾਂ ਵੱਲੋਂ ਲੰਗਰ ਦੀ ਸੇਵਾ...
ਸੜਕ ਹਾਦਸੇ 'ਚ ਵਿਦਿਆਰਥਣ ਦੀ ਮੌਤ, ਕਈ ਜ਼ਖਮੀ
. . .  1 day ago
ਭੀਖੀ (ਮਾਨਸਾ), 29 ਨਵੰਬਰ (ਬਲਦੇਵ ਸਿੰਘ ਸਿੱਧੂ) - ਅੱਜ ਸਵੇਰੇ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਸਬੰਧੀ ਸਕਰੀਨਿੰਗ ਟੈਸਟ ਦੇਣ ਜਾ ਰਹੀਆਂ ਵਿਦਿਆਰਥਣਾਂ ਦੀ ਟਵੇਰਾ ਕਾਰ ਦੀ ਟਰਾਲੇ ਨੂੰ ਟੱਕਰ ਹੋਣ ਕਾਰਨ ਇਕ ਵਿਦਿਆਰਥਣ ਦੀ ਮੌਤ ਹੋ ਗਈ ਹੈ ਤੇ ਕੁੱਝ ਗੰਭੀਰ ਰੂਪ ਵਿਚ ਜ਼ਖਮੀ ਦੱਸੀ ਜਾ ਰਹੀਆਂ...
ਸਿਡਨੀ ਦੂਸਰਾ ਇਕ ਦਿਨਾਂ ਮੈਚ : ਆਸਟਰੇਲੀਆ ਨੇ 50 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 389 ਦੌੜਾਂ, ਭਾਰਤ ਨੂੰ ਮਿਲਿਆ ਵਿਸ਼ਾਲ ਟੀਚਾ
. . .  1 day ago
ਸਿਡਨੀ ਦੂਸਰਾ ਇਕ ਦਿਨਾਂ ਮੈਚ : ਆਸਟਰੇਲੀਆ ਨੇ 50 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 389 ਦੌੜਾਂ, ਭਾਰਤ ਨੂੰ ਮਿਲਿਆ ਵਿਸ਼ਾਲ...
ਸੁਲਤਾਨਪੁਰ ਲੋਧੀ ਵਿਖੇ ਸਜਾਏ ਜਾ ਰਹੇ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਨਿੱਘਾ ਸਵਾਗਤ
. . .  1 day ago
ਸੁਲਤਾਨ ਪੁਰ ਲੋਧੀ 29 ਨਵੰਬਰ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਨਰੇਸ਼ ਹੈਪੀ, ਲਾਡੀ) ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸਜਾਏ ਜਾ ਰਹੇ ਮਹਾਨ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਨਿੱਘਾ ਸਵਾਗਤ...
ਦਿੱਲੀ 'ਚ ਕਿਸਾਨਾਂ ਦੀ ਆਮਦ ਕਾਰਨ ਕਈ ਕਈ ਕਿੱਲੋਮੀਟਰ ਤੱਕ ਲੱਗੇ ਲੰਬੇ ਜਾਮ
. . .  1 day ago
ਨਵੀਂ ਦਿੱਲੀ, 29 ਨਵੰਬਰ (ਦਮਨਜੀਤ ਸਿੰਘ) - ਜੀਂਦ ਰੋਹਤਕ ਦੇ ਰਸਤੇ ਲੱਖਾਂ ਕਿਸਾਨਾਂ ਦੇ ਦਿੱਲੀ ਪਹੁੰਚਣ ਨਾਲ ਇਸ ਸਮੇਂ ਦਿੱਲੀ ਵਿਚ ਵੱਡੀ ਟਰੈਫ਼ਿਕ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਦਿੱਲੀ ਦੇ ਬਾਹਰੀ ਇਲਾਕਿਆਂ ਤੋਂ ਲੈ ਕੇ ਅੰਦਰੂਨੀ ਇਲਾਕਿਆਂ ਵਿਚ ਕਈ ਕਈ ਕਿੱਲੋਮੀਟਰ ਤੱਕ ਦੇ ਲੰਬੇ ਜਾਮ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 16 ਮਾਘ ਸੰਮਤ 551

ਪੰਜਾਬ / ਜਨਰਲ

ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਵੱਲ ਮੋੜਨ ਲਈ ਪੰਜਾਬ ਸਰਕਾਰ ਲਾ ਰਹੀ ਹੈ ਪੂਰਾ ਜ਼ੋਰ-ਅਜੇ ਵੀਰ ਜਾਖੜ

ਅਬੋਹਰ, 28 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ/ਕੁਲਦੀਪ ਸਿੰਘ ਸੰਧੂ)-ਬਾਗ਼ਬਾਨੀ ਵਿਭਾਗ ਵਲੋਂ ਇੱਥੇ ਸੰਗਮ ਪੈਲੇਸ 'ਚ ਸਿਟਰਸ ਫ਼ੈਸਟੀਵਲ ਤਹਿਤ 2 ਰੋਜ਼ਾ ਨਿੰਬੂ ਜਾਤੀ ਦੇ ਫਲਾਂ ਦੀ ਪ੍ਰਦਰਸ਼ਨੀ ਤੇ ਗੋਸ਼ਟੀ ਕਰਵਾਈ ਗਈ | ਜਿਸ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਚੌਧਰੀ ਅਜੇ ਵੀਰ ਜਾਖੜ ਨੇ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਵੱਲ ਮੋੜਨ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ | ਅਜੇ ਵੀਰ ਜਾਖੜ ਨੇ ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਸਾਫ਼ ਕੀਤਾ ਕਿ ਇਸ ਸਬੰਧ 'ਚ ਪੰਜਾਬ ਸਰਕਾਰ ਨੇ ਬਹੁਤਾ ਕੁਝ ਨਹੀਂ ਕਰਨਾ | ਇਹ ਅੰਤਰਰਾਸ਼ਟਰੀ ਪੱਧਰ ਦਾ ਮਸਲਾ ਹੈ | ਇਸ ਸਬੰਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਤੋਂ ਵੀ ਦਖ਼ਲ ਦੀ ਮੰਗ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਅਫ਼ਰੀਕਾ ਤੋਂ ਚੱਲਿਆ ਟਿੱਡੀ ਦਲ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਸਾਡੇ ਦੇਸ਼ ਵੀ ਪੁੱਜ ਚੁੱਕਿਆ ਹੈ | ਉਨ੍ਹਾਂ ਕਿਹਾ ਕਿ
ਇਸ ਸਬੰਧੀ ਕਿਸਾਨ ਸੁਚੇਤ ਜ਼ਰੂਰ ਰਹਿਣ ਕਿਉਂਕਿ ਇਸ ਦਾ ਪ੍ਰਕੋਪ ਮਾਰਚ ਤੱਕ ਹੋ ਸਕਦਾ ਹੈ | ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਵਿਸ਼ਵਜੀਤ ਸਿੰਘ ਖੰਨਾ ਨੇ ਕਿਹਾ ਕਿ ਮੇਲੇ 'ਚ 4700 ਦੇ ਕਰੀਬ ਲੋਕਾਂ ਦੀ ਪ੍ਰਦਰਸ਼ਨੀ 'ਚ ਹੋਈ ਸ਼ਮੂਲੀਅਤ ਇਕ ਇਤਿਹਾਸਕ ਸ਼ਮੂਲੀਅਤ ਹੈ | ਬਾਗ਼ਬਾਨੀ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਸ਼ਲਿੰਦਰ ਕੌਰ ਨੇ ਵੀ ਸੰਬੋਧਨ ਕੀਤਾ | ਇਸ ਰਾਜ ਪੱਧਰੀ ਪ੍ਰਦਰਸ਼ਨੀ 'ਚ ਫ਼ਾਜ਼ਿਲਕਾ ਜ਼ਿਲੇ੍ਹ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਪਿੰਡ ਦੌਲਤਪੁਰਾ ਦੇ ਗੁਰਰਾਜ ਸਿੰਘ ਬਰਾੜ ਪੁੱਤਰ ਜਗਦੇਵ ਸਿੰਘ ਬਰਾੜ ਦੇ ਕਿੰਨੂ ਨੇ ਜਿੱਥੇ ਪ੍ਰਦਰਸ਼ਨੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਉੱਥੇ ਉਨ੍ਹਾਂ ਦਾ ਕਿੰਨੂ ਪ੍ਰਦਰਸ਼ਨੀ ਦਾ ਸਭ ਤੋਂ ਵਧੀਆ ਫਲ ਵੀ ਚੁਣਿਆ ਗਿਆ | ਗਗਨਦੀਪ ਸਿੰਘ ਬਰਾੜ ਵਿਸ਼ੇਸ਼ ਸਕੱਤਰ ਬਾਗ਼ਬਾਨੀ ਵਿਭਾਗ, ਗੁਲਾਬ ਸਿੰਘ ਸੰਯੁਕਤ ਡਾਇਰੈਕਟਰ ਬਾਗ਼ਬਾਨੀ, ਮਨਜੀਤ ਸਿੰਘ ਬਰਾੜ ਐਮ. ਡੀ. ਪੰਜਾਬ ਐਗਰੋ, ਡਾ. ਮਹਿੰਦਰ ਰਿਣਵਾ ਸਾਬਕਾ ਵਿਧਾਇਕ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸੰਦੀਪ ਜਾਖੜ, ਅਜੀਤ ਸਹਾਰਨ, ਡਾਕਟਰ ਪ੍ਰਸ਼ੋਤਮ ਅਰੋੜਾ ਡਾਇਰੈਕਟਰ ਪੀ.ਏ. ਯੂ., ਅਜੀਤ ਨਿਓਲ ਖਾਟਵਾਂ, ਪ੍ਰਦੀਪ ਦਾਬੜਾ, ਜੈਵੀਰ ਜਾਖੜ, ਡਾਕਟਰ ਸ਼ੈਲੀ ਸੰਧੂ ਹੁਸ਼ਿਆਰਪੁਰ, ਮਨਦੀਪ ਸਿੰਘ ਬਰਾੜ, ਰਜਿੰਦਰ ਸਿੰਘ ਸੇਖੋਂ ਧਰਾਂਗਵਾਲਾ, ਦਵਿੰਦਰ ਸਿੰਘ ਅਬੋਹਰ, ਬਖ਼ਸ਼ੀਸ਼ ਸਿੰਘ ਜਾਮਨੀਆਂ ਤੋਂ ਇਲਾਵਾ ਹੋਰ ਅਗਾਂਹਵਧੂ ਕਿਸਾਨ ਤੇ ਵਿਭਾਗ ਦੇ ਕਰਮਚਾਰੀ ਤੇ ਅਧਿਕਾਰੀ ਵੀ ਹਾਜ਼ਰ ਸਨ |

ਮਾਲਟਾ ਰਿਹਾ ਪਹਿਲੇ ਸਥਾਨ 'ਤੇ

ਅਬੋਹਰ (ਸੁਖਜਿੰਦਰ ਸਿੰਘ ਢਿੱਲੋਂ)-ਬਾਗ਼ਬਾਨੀ ਵਿਭਾਗ ਵਲੋਂ ਅੱਜ ਇੱਥੇ ਸਿਟਰਸ ਫ਼ੈਸਟੀਵਲ ਤਹਿਤ ਲਾਈ ਨਿੰਬੂ ਜਾਤੀ ਦੇ ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ ਦੌਰਾਨ ਕਰੀਬ 4700 ਐਾਟਰੀਆਂ ਆਈਆਂ | ਜਿਨ੍ਹਾਂ 'ਚੋਂ 125 ਕਿਸਾਨਾਂ ਦੇ ਫਲਾਂ ਨੂੰ ਇਨਾਮ ਲਈ ਚੁਣਿਆ ਗਿਆ | ਇਸ ...

ਪੂਰੀ ਖ਼ਬਰ »

ਪੰਜਾਬ 'ਚ ਦਿੱਤੀ ਮਹਿੰਗੀ ਬਿਜਲੀ ਦਾ ਕਾਂਗਰਸ ਨੂੰ ਦਿੱਲੀ 'ਚ ਲੱਗ ਸਕਦਾ ਹੈ 'ਝਟਕਾ'

ਚੰਡੀਗੜ੍ਹ, 28 ਜਨਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਜਿੱਥੇ ਮਹਿੰਗੀ ਬਿਜਲੀ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਵਿਰੋਧੀ ਸਿਆਸੀ ਧਿਰਾਂ ਨੇ ਸੱਤਾਧਾਰੀ ਪਾਰਟੀ ਅਤੇ ਸਰਕਾਰ ਨੂੰ ਘੇਰਿਆ ਹੈ ਉੱਥੇ ਪੰਜਾਬ 'ਚ ਸਰਕਾਰ ਵਲੋਂ ਦਿੱਤੀ ਜਾ ਰਹੀ ਮਹਿੰਗੀ ...

ਪੂਰੀ ਖ਼ਬਰ »

ਬਿਜਲੀ ਹੋਰ ਮਹਿੰਗੀ ਕਰਨ ਦਾ ਸਨਅਤਕਾਰਾਂ ਵਲੋਂ ਕਮਿਸ਼ਨ ਸਾਹਮਣੇ ਵਿਰੋਧ

ਜਲੰਧਰ, 28 ਜਨਵਰੀ (ਸ਼ਿਵ ਸ਼ਰਮਾ)-ਪੰਜਾਬ 'ਚ ਬਿਜਲੀ ਹੋਰ ਮਹਿੰਗੀ ਕਰਨ ਦੇ ਮਾਮਲੇ ਵਿਚ ਇਤਰਾਜ਼ ਸੁਣਨ ਲਈ ਪੁੱਜੇ ਪੰਜਾਬ ਬਿਜਲੀ ਅਥਾਰਿਟੀ ਕਮਿਸ਼ਨ ਨੂੰ ਸਨਅਤਕਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ | ਸਨਅਤਕਾਰਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਕਮਿਸ਼ਨ ...

ਪੂਰੀ ਖ਼ਬਰ »

ਦਲਬੀਰ ਸਿੰਘ ਢਿਲਵਾਂ ਕਤਲ ਕੇਸ 'ਚ ਇਕ ਹੋਰ ਦੋਸ਼ੀ ਗਿ੍ਫ਼ਤਾਰ

ਬਟਾਲਾ, 28 ਜਨਵਰੀ (ਕਾਹਲੋਂ)-ਬੀਤੇ ਕੱਲ੍ਹ ਬਟਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹੱਥ ਲੱਗੀ, ਜਦ ਉਨ੍ਹਾਂ ਨੇ ਦਲਬੀਰ ਸਿੰਘ ਢਿਲਵਾਂ ਕਤਲ ਕੇਸ ਵਿਚ ਲੋੜੀਂਦੇ ਇਕ ਹੋਰ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ | ਐਸ.ਐਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ...

ਪੂਰੀ ਖ਼ਬਰ »

ਪੇਸ਼ੀ ਭੁਗਤਣ ਤੋਂ ਬਾਅਦ ਚਕਮਾ ਦੇ ਕੇ ਭੱਜੇ ਦੋ ਕੈਦੀ, ਇਕ ਕਾਬੂ

ਤਰਨ ਤਾਰਨ, 28 ਜਨਵਰੀ (ਹਰਿੰਦਰ ਸਿੰਘ)-ਅੰਮਿ੍ਤਸਰ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਕੈਦੀਆਂ ਨੂੰ ਸਥਾਨਕ ਤਰਨ ਤਾਰਨ ਦੀਆਂ ਅਦਾਲਤਾਂ ਵਿਚ ਪੇਸ਼ੀ ਕੀਤਾ ਗਿਆ ਅਤੇ ਬਾਅਦ ਵਿਚ ਜਦੋਂ ਉਨ੍ਹਾਂ ਨੂੰ ਵਾਪਸ ਲਿਜਾਇਆ ਜਾ ਰਿਹਾ ਸੀ ਤਾਂ ਪੈ ਰਹੇ ਮੀਂਹ ਦੌਰਾਨ ਬੱਸ ਦੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦੇ ਬਹਾਨੇ ਅਕਾਲੀ ਦਲ ਨੇ ਸਾਰਾ ਜ਼ੋਰ 'ਸਾਧ ਦੀ ਭੂਰੀ 'ਤੇ ਇਕੱਠ' ਕਰਨ 'ਚ ਲਾਇਆ

ਮਲੇਰਕੋਟਲਾ, 28 ਜਨਵਰੀ (ਕੁਠਾਲਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਹੈਸੀਅਤ ਨੂੰ ਚੁਣੌਤੀ ਦੇ ਕੇ ਬਾਗੀ ਹੋਏ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਉਨ੍ਹਾਂ ਦੇ ਘਰੇਲੂ ਹਲਕੇ ਸੰਗਰੂਰ ...

ਪੂਰੀ ਖ਼ਬਰ »

ਡੀ.ਐਸ.ਪੀ. ਅਤੁਲ ਸੋਨੀ ਨੂੰ ਰਾਹਤ, ਗਿ੍ਫ਼ਤਾਰੀ 'ਤੇ ਰੋਕ

ਚੰਡੀਗੜ੍ਹ, 28 ਜਨਵਰੀ (ਸੁਰਜੀਤ ਸਿੰਘ ਸੱਤੀ)- ਪਤਨੀ 'ਤੇ ਗੋਲੀ ਚਲਾਉਣ ਦੇ ਦੋਸ਼ ਹੇਠ ਫਸੇ ਪੰਜਾਬ ਪੁਲਿਸ ਦੇ ਡੀ.ਐਸ.ਪੀ. ਅਤੁਲ ਸੋਨੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ ਹੈ | ਹਾਈਕੋਰਟ ਨੇ ਸੋਨੀ ਦੀ ਗਿ੍ਫ਼ਤਾਰੀ 'ਤੇ ਰੋਕ ਲਗਾਉਂਦਿਆਂ ਸਰਕਾਰ ਨੂੰ ...

ਪੂਰੀ ਖ਼ਬਰ »

'ਲਿਬੜਿਆ ਚਿੱਟਾ ਕੁੜਤਾ' ਸਾਫ਼ ਕਰਨ ਹਾਈਕੋਰਟ ਪੁੱਜੇ ਪੰਡਤ ਧਰੇਨਵਰ, ਕਰਨ ਔਜਲਾ ਨੂੰ ਰਾਹਤ

ਚੰਡੀਗੜ੍ਹ, 28 ਜਨਵਰੀ (ਸੁਰਜੀਤ ਸਿੰਘ ਸੱਤੀ)-ਪੰਜਾਬੀ ਗਾਇਕ ਕਰਨ ਔਜਲੇ ਵਲੋਂ ਗਾਏ ਗੀਤ 'ਤਾਂ ਹੀ ਚਿੱਟਾ ਕੁੜਤਾ ਨੀ ਲਿਬੜ ਗਿਆ' ਵਿਚ ਹਿੰਸਾ ਨੂੰ ਪ੍ਰਫੁੱਲਿਤ ਕਰਨ ਦਾ ਦੋਸ਼ ਲਗਾਉਂਦਿਆਂ ਕੰਨੜ ਅਧਿਆਪਕ ਪ੍ਰੋਫ਼ੈਸਰ ਪੰਡਤ ਧਰੇਨਵਰ ਨੇ ਪੰਜਾਬ ਅਤੇ ਹਰਿਆਣਾ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਦਾ ਕਾਲਾ ਧੰਦਾ

ਮੁੱਖ ਮੰਤਰੀ ਦੀ ਰਿਹਾਇਸ਼ ਤੋਂ 15 ਕਿੱਲੋਮੀਟਰ ਦੀ ਵਿੱਥ 'ਤੇ ਸ਼ਰੇ੍ਹਆਮ ਉਧੇੜੀ ਜਾ ਰਹੀ ਹੈ ਧਰਤੀ ਦੀ ਹਿੱਕ

ਜ਼ੀਰਕਪੁਰ, 28 ਜਨਵਰੀ (ਹਰਦੀਪ ਹੈਪੀ ਪੰਡਵਾਲਾ)-ਸਸਤੇ ਭਾਅ ਰੇਤ ਮੁਹੱਈਆ ਕਰਵਾਉਣ ਦੀਆਂ ਟਾਹਰਾਂ ਮਾਰਨ ਵਾਲੀ ਕਾਂਗਰਸ ਸਰਕਾਰ ਕਸੂਤੀ ਫਸੀ ਹੋਈ ਹੈ ਕਿਉਂਕਿ ਮੋਟੀਆਂ ਰਕਮਾਂ ਦੀ ਬੋਲੀ ਦੇਣ ਵਾਲੇ ਠੇਕੇਦਾਰ ਹੁਣ ਨਾਜਾਇਜ਼ ਖਣਨ ਦੇ ਰਾਹ ਪੈ ਗਏ ਹਨ, ਜਿਸ ਕਾਰਨ ਜਿੱਥੇ ...

ਪੂਰੀ ਖ਼ਬਰ »

ਮਾਮਲਾ ਕਾਂਗਰਸੀ ਕੌਾਸਲਰ ਦੇ ਪਤੀ ਦੀ ਹੱਤਿਆ ਦਾ

ਗੈਂਗਸਟਰ ਸੰਪਤ ਨਹਿਰਾ ਸਮੇਤ 6 ਮੁਲਜ਼ਮਾਂ ਿਖ਼ਲਾਫ਼ ਦੋਸ਼ ਤੈਅ

ਐੱਸ. ਏ. ਐੱਸ. ਨਗਰ, 28 ਜਨਵਰੀ (ਜਸਬੀਰ ਸਿੰਘ ਜੱਸੀ)-ਬਨੂੜ ਦੀ ਕਾਂਗਰਸੀ ਕੌਾਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਪਿੰਛੀ ਵਾਲੀਆ ਦੇ ਕਤਲ ਮਾਮਲੇ 'ਚ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਵਲੋਂ ਅੱਜ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ...

ਪੂਰੀ ਖ਼ਬਰ »

ਮਾਮਲਾ ਨਾਮਧਾਰੀ ਵਲੋਂ ਜਾਅਲੀ ਅਸਲ੍ਹਾ ਲਾਇਸੰਸ ਬਣਾਉਣ ਦਾ

ਪੁਲਿਸ ਨੇ ਥਾਣੇ ਦੇ ਮੁਨਸ਼ੀ ਰਹੇ ਮਹਿੰਦਰ ਸਿੰਘ ਨੂੰ ਵੀ ਕੀਤਾ ਨਾਮਜ਼ਦ

ਐੱਸ. ਏ. ਐੱਸ ਨਗਰ, 28 ਜਨਵਰੀ (ਜਸਬੀਰ ਸਿੰਘ ਜੱਸੀ)-ਪੌਾਟੀ ਚੱਢਾ ਕਤਲਕਾਂਡ ਦੇ ਮੁੱਖ ਮੁਲਜ਼ਮ ਸੁਖਦੇਵ ਸਿੰਘ ਨਾਮਧਾਰੀ ਜਿਸ ਿਖ਼ਲਾਫ਼ ਸਟੇਟ ਕ੍ਰਾਈਮ ਪੁਲਿਸ ਥਾਣਾ ਫੇਜ਼-4 ਮੁਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਸੀ, ਦੇ ਸਬੰਧ 'ਚ ਪੁਲਿਸ ਵਲੋਂ ਉਸ ਸਮੇਂ ਥਾਣਾ ਸ਼ਾਹਕੋਟ ...

ਪੂਰੀ ਖ਼ਬਰ »

ਫ਼ਾਜ਼ਿਲਕਾ ਪੁਲਿਸ ਵਲੋਂ ਲੁੱਟ-ਖੋਹ ਕਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼

ਫ਼ਾਜ਼ਿਲਕਾ, 28 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਅੰਤਰਰਾਜੀ ਵਾਹਨ ਚੋਰ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਐਸ.ਐਸ.ਪੀ. ਫਾਜ਼ਿਲਕਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਗਰੋਹ ਦੇ ਮੈਂਬਰ ਫ਼ਾਜ਼ਿਲਕਾ ਜ਼ਿਲ੍ਹੇ ...

ਪੂਰੀ ਖ਼ਬਰ »

ਖਹਿਰਾ ਫਾਰਮ ਹਾਊਸ ਸੇਰੋਂ ਦੇ ਮਾਲਕ ਸਮੇਤ ਚਾਰ ਨਸ਼ਾ ਤਸਕਰਾਂ ਦੀ 15 ਕਰੋੜ ਦੀ ਜਾਇਦਾਦ ਜ਼ਬਤ

ਤਰਨ ਤਾਰਨ, 28 ਜਨਵਰੀ (ਹਰਿੰਦਰ ਸਿੰਘ, ਪਰਮਜੀਤ ਜੋਸ਼ੀ)-ਤਰਨ ਤਾਰਨ ਪੁਲਿਸ ਨੇ ਨਸ਼ਾ ਤਸਕਰਾਂ ਿਖ਼ਲਾਫ਼ ਵੱਡੀ ਕਾਰਵਾਈ ਕਰਦਿਆਂ ਤਰਨ ਤਾਰਨ ਜ਼ਿਲ੍ਹੇ ਦੇ ਪ੍ਰਸਿੱਧ ਪੈਲੇਸ ਖਹਿਰਾ ਫਾਰਮ ਹਾਊਸ ਸੇਰੋਂ ਦੇ ਮਾਲਕ ਸਮੇਤ 4 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ...

ਪੂਰੀ ਖ਼ਬਰ »

5ਵੀਂ ਦੀ ਪ੍ਰੀਖਿਆ ਲਈ ਡੀ. ਈ. ਓ. (ਅ. ਸ.) ਜ਼ਿਲ੍ਹੇ ਤੇ ਬੀ.ਪੀ.ਈ.ਓ. ਨੂੰ ਸਬੰਧਿਤ ਬਲਾਕ ਦਾ ਨੋਡਲ ਅਫ਼ਸਰ ਨਿਯੁਕਤ

ਐੱਸ.ਏ.ਐੱਸ. ਨਗਰ, 28 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਸ਼ੇ੍ਰਣੀ ਦੀ ਪ੍ਰੀਖਿਆ ਮਾਰਚ-2020 ਸੋਧੀ ਹੋਈ ਡੇਟਸ਼ੀਟ ਅਨੁਸਾਰ 14 ਮਾਰਚ ਤੋਂ 23 ਮਾਰਚ ਤੱਕ ਸਵੇਰੇ 10 ਵਜੇ ਤੋਂ ਲੈ ਕੇ 1.15 ਵਜੇ ਤੱਕ ਕਰਾਵਾਈ ਜਾ ਰਹੀ ਹੈ | ਬੋਰਡ ਵਲੋਂ ਇਸ ...

ਪੂਰੀ ਖ਼ਬਰ »

ਸਵਾ ਸੌ ਦੇ ਕਰੀਬ ਆਈ.ਏ.ਐਸ. ਅਧਿਕਾਰੀ ਘਰਾਂ 'ਚ ਨਿੱਜੀ ਸਹਾਇਕ ਰੱਖ ਕੇ ਖਜ਼ਾਨੇ ਲਈ ਬਣਨਗੇ ਵੱਡਾ ਬੋਝ-ਰਾਣਵਾਂ

ਲੁਧਿਆਣਾ, 28 ਜਨਵਰੀ (ਸਲੇਮਪੁਰੀ)-ਸੂਬੇ ਦੇ ਸਰਕਾਰੀ ਵਿਭਾਗਾਂ 'ਚ ਤੈਨਾਤ ਆਮ ਮੁਲਾਜ਼ਮ ਅਤੇ ਪੈਨਸ਼ਨਰਜ਼ ਆਪਣੀਆਂ ਬਣਦੀਆਂ ਮੰਗਾਂ ਨੂੰ ਲੈ ਕੇ ਹਰ ਰੋਜ਼ ਰੋਸ ਪ੍ਰਦਰਸ਼ਨ ਅਤੇ ਰੈਲੀਆਂ ਕਰਨ ਲਈ ਮਜਬੂਰ ਹਨ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ, ਜਦ ਕਿ ਇਸ ਦੇ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ 25 ਮਾਰਚ ਨੂੰ ਲੁਧਿਆਣਾ 'ਚ ਰੈਲੀ

ਚੰਡੀਗੜ੍ਹ, 28 ਜਨਵਰੀ (ਐਨ.ਐਸ. ਪਰਵਾਨਾ)-ਪੰਜਾਬ ਦੀਆਂ 9 ਖੱਬੀਆਂ ਪਾਰਟੀਆਂ 25 ਮਾਰਚ ਨੂੰ ਲੁਧਿਆਣਾ ਵਿਖੇ ਕੇਂਦਰ ਸਰਕਾਰ ਦੀਆਂ 'ਜਮਹੂਰੀਅਤ ਸੰਵਿਧਾਨ ਅਤੇ ਆਰਥਿਕਤਾ ਨੂੰ ਤਬਾਹ' ਕਰਨ ਵਾਲੀਆਂ ਨੀਤੀਆਂ ਵਿਰੁੱਧ ਸਾਂਝੀ ਸੂਬਾ ਪੱਧਰੀ ਰੈਲੀ ਕਰਨਗੀਆਂ | ਚੰਡੀਗੜ੍ਹ ...

ਪੂਰੀ ਖ਼ਬਰ »

ਭਾਰਤਬੈਂਜ਼ ਦੀ ਨਵੀਂ ਸੀ.ਵੀ. ਸ਼੍ਰੇਣੀ ਨੂੰ ਕੀਤਾ ਲਾਂਚ

ਮੁੰਬਈ, 28 ਜਨਵਰੀ (ਅ.ਬ.)- 'ਡੈਮਲਰ ਇੰਡੀਆ ਕਮਰਸ਼ੀਅਲ ਵਹੀਕਲਜ਼' (ਡੀ.ਆਈ.ਸੀ.ਵੀ.) ਨੇ ਅੱਜ ਆਪਣੀਆਂ ਭਾਰਤਬੈਂਜ਼ ਗੱਡੀਆਂ ਦੀ ਇਕ ਨਵੀਂ ਰੇਂਜ ਪ੍ਰਦਰਸ਼ਿਤ ਕੀਤੀ ਹੈ | ਦਰਜਨਾਂ ਤੋਂ ਜ਼ਿਆਦਾ ਮੱਧ ਤੇ ਭਾਰੀ ਟਰੱਕਾਂ ਅਤੇ ਬੱਸਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜੋ ਅੰਦਰ ਤੋਂ ...

ਪੂਰੀ ਖ਼ਬਰ »

ਭਾਈ ਪਿੰਦਰਪਾਲ ਸਿੰਘ ਪਹੁੰਚੇ ਪਾਕਿਸਤਾਨ

ਅੰਮਿ੍ਤਸਰ, 28 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਜ਼ਿਲ੍ਹਾ ਡਹਰਕੀ ਦੇ ਗੁਰਦੁਆਰਾ ਬਾਬਾ ਨਾਨਕ ਸ਼ਾਹ 'ਚ ਹੋਣ ਵਾਲੇ ਤਿੰਨ ਰੋਜ਼ਾ ਧਾਰਮਿਕ ਸਮਾਰੋਹ 'ਚ ਸ਼ਾਮਿਲ ਹੋਣ ਲਈ ਅੱਜ ਦੁਪਿਹਰ ਭਾਈ ਪਿੰਦਰਪਾਲ ਸਿੰਘ, ਬੀਬੀ ਬਲਜੀਤ ਕੌਰ, ਭਾਈ ਪਰਮਜੀਤ ...

ਪੂਰੀ ਖ਼ਬਰ »

ਹਰਿਆਣਾ ਵਿਧਾਨ ਸਭਾ ਦਾ ਬਜਟ ਇਜਲਾਸ 17 ਨੂੰ ਸੰਭਵ

ਚੰਡੀਗੜ੍ਹ, 28 ਜਨਵਰੀ (ਐਨ.ਐਸ. ਪਰਵਾਨਾ)-ਉੱਚ ਪੱਧਰ ਦੇ ਸਰਕਾਰੀ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ 17 ਫਰਵਰੀ ਨੂੰ ਬੁਲਾਏ ਜਾਣ ਦੀ ਸੰਭਾਵਨਾ ਹੈ ਜੋ ਇਕ ਹਫ਼ਤੇ ਤੋਂ ਵੱਧ ਤੱਕ ਜਾਰੀ ਰਹਿ ਸਕਦਾ ਹੈ | ਦੱਸਿਆ ਗਿਆ ਹੈ ਕਿ ਹਰਿਆਣਾ ...

ਪੂਰੀ ਖ਼ਬਰ »

ਨੋਟਬੰਦੀ, ਜੀ.ਐਸ.ਟੀ. ਅਤੇ ਸੀ.ਏ.ਏ. ਨੇ ਸਹਾਇਕ ਖੇਤੀਬਾੜੀ ਨੂੰ ਬੁਰੀ ਤਰ੍ਹਾਂ ਸੱਟ ਮਾਰੀ-ਬਾਜਵਾ

ਚੰਡੀਗੜ੍ਹ, 28 ਜਨਵਰੀ (ਅਜੀਤ ਬਿਊਰੋ)- ਕੇਂਦਰ ਸਰਕਾਰ ਦੀਆਂ ਨੋਟਬੰਦੀ, ਜੀ.ਐਸ.ਟੀ. ਅਤੇ ਸੀ.ਏ.ਏ. ਜਿਹੀਆਂ ਗ਼ਲਤ ਨੀਤੀਆਂ ਨੇ ਸਹਾਇਕ ਖੇਤੀਬਾੜੀ ਦੇ ਧੰਦੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਜਿਸ ਕਰਕੇ ਸਹਾਇਕ ਖੇਤੀਬਾੜੀ ਨਾਲ ਜੁੜੇ ਕਿਸਾਨਾਂ ਨੂੰ ਵੱਡਾ ...

ਪੂਰੀ ਖ਼ਬਰ »

ਕੈਪਟਨ ਵਲੋਂ ਪ੍ਰਧਾਨ ਮੰਤਰੀ ਨੂੰ ਟਿੱਡੀ ਦਲ ਦੇ ਹਮਲੇ ਦਾ ਮਾਮਲਾ ਪਾਕਿਸਤਾਨ ਕੋਲ ਉਠਾਉਣ ਦੀ ਅਪੀਲ

ਚੰਡੀਗੜ੍ਹ, 28 ਜਨਵਰੀ (ਅਜੀਤ ਬਿਊਰੋ)-ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਦੱਖਣੀ ਪੰਜਾਬ ਦੇ ਗੁਆਂਢੀ ਇਲਾਕਿਆਂ ਵਿਚ ਟਿੱਡੀ ਦਲ ਵਲੋਂ ਫ਼ਸਲਾਂ 'ਤੇ ਕੀਤੇ ਹਮਲੇ 'ਤੇ ਚਿੰਤਾ ਜ਼ਾਹਿਰ ਕਰਦਿਆਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ ਚੀਨ ਦਾ ਵਿਸ਼ਵ ਭਰ 'ਚ ਕਾਰੋਬਾਰ ਰੁਕਿਆ

ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਚੀਨ ਵਿਚ ਫੈਲੇ ਕੋਰੋਨਾ ਵਾਇਰਸ ਕਾਰਨ ਚੀਨ ਦੇ ਉਤਪਾਦਾਂ ਦਾ ਵੀ ਵਿਸ਼ਵ ਦੇ ਲਗਪਗ ਸਾਰੇ ਮੁਲਕਾਂ 'ਚ ਦਾਖਲਾ ਬੰਦ ਹੋ ਗਿਆ ਹੈ | ਚੀਨ ਹਰ ਸਾਲ ਜਨਵਰੀ ਮਹੀਨੇ 12 ਲੱਖ ਕਰੋੜ ਰੁਪਏ ਦਾ ਨਿਰਯਾਤ ਕਰਦਾ ਹੈ, ਜਦਕਿ ਫਰਵਰੀ ਮਹੀਨੇ 'ਚ 9 ਲੱਖ 10 ...

ਪੂਰੀ ਖ਼ਬਰ »

ਅੰਮਿ੍ਤਸਰ ਤੋਂ ਬੈਂਕਾਕ, ਅਹਿਮਦਾਬਾਦ ਅਤੇ ਹੋਰਨਾਂ ਸ਼ਹਿਰਾਂ ਲਈ ਸਿੱਧੀ ਹਵਾਈ ਸੇਵਾ ਆਰੰ ਭ ਕਰਨ ਦੀ ਮੰਗ

ਅੰਮਿ੍ਤਸਰ, 28 ਜਨਵਰੀ (ਜਸਵੰਤ ਸਿੰਘ ਜੱਸ)- ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਦੇਸ਼-ਵਿਦੇਸ਼ ਲਈ ਹਵਾਈ ਉਡਾਣਾਂ 'ਚ ਵਾਧਾ ਕਰਨ ਤੇ ਘਰੇਲੂ ਤੇ ਕੌਮਾਂਤਰੀ ਹਵਾਈ ਸੰਪਰਕ ਬਿਹਤਰ ਬਣਾਉਣ ਦੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਸਮਾਜ ਸੇਵੀ ...

ਪੂਰੀ ਖ਼ਬਰ »

-ਮਾਮਲਾ ਡਰੋਨ ਰਾਹੀਂ ਆਏ ਹਥਿਆਰਾਂ ਦਾ-

ਐੱਨ. ਆਈ. ਏ. ਨੇ 2 ਮੁਲਜ਼ਮਾਂ ਨੂੰ 1 ਫਰਵਰੀ ਤੱਕ ਲਿਆ ਰਿਮਾਂਡ 'ਤੇ

ਐੱਸ. ਏ. ਐੱਸ. ਨਗਰ, 28 ਜਨਵਰੀ (ਜਸਬੀਰ ਸਿੰਘ ਜੱਸੀ)-ਸਰਹੱਦ ਪਾਰ ਤੋਂ ਡਰੋਨ ਰਾਹੀਂ ਖੇਮਕਰਨ ਇਲਾਕੇ 'ਚ ਹਥਿਆਰ ਪਹੁੰਚਾਉਣ ਦੇ ਮਾਮਲੇ 'ਚ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧਿਤ ਗਿ੍ਫ਼ਤਾਰ ਮਾਨ ਸਿੰਘ ਅਤੇ ਅਕਾਸ਼ਦੀਪ ਸਿੰਘ ਜੋ ਕਿ ਇਸ ਸਮੇਂ ਅੰਮਿ੍ਤਸਰ ਜੇਲ੍ਹ 'ਚ ...

ਪੂਰੀ ਖ਼ਬਰ »

ਸਥਾਨਕ ਸਰਕਾਰਾਂ, ਸਕੂਲ ਸਿੱਖਿਆ ਅਤੇ ਪੋਸਟ ਮੈਟਿ੍ਕ ਵਜ਼ੀਫ਼ਾ ਸਕੀਮ ਲਈ 431.74 ਕਰੋੜ ਰੁਪਏ ਜਾਰੀ

ਚੰਡੀਗੜ੍ਹ, 28 ਜਨਵਰੀ (ਅਜੀਤ ਬਿਊਰੋ)-ਪੰਜਾਬ ਦੇ ਵਿੱਤ ਵਿਭਾਗ ਨੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੀਆਂ ਗਰਾਂਟਾਂ, ਸਕੂਲ ਸਿੱਖਿਆ ਦੇ ਫ਼ੰਡਾਂ, ਪੋਸਟ ਮੈਟਿ੍ਕ ਵਜ਼ੀਫ਼ਾ ਸਕੀਮ ਤਹਿਤ ਫ਼ੰਡ ਅਤੇ ਮੋਹਾਲੀ ਵਿਖੇ ਉਦਯੋਗਾਂ ਦੀ ਪੂੰਜੀ ਸਬਸਿਡੀ ਵਾਸਤੇ 431.74 ਕਰੋੜ ਰੁਪਏ ...

ਪੂਰੀ ਖ਼ਬਰ »

ਅੰਮਿ੍ਤਸਰ ਦੇ ਮਸਾਜ ਕੇਂਦਰਾਂ ਤੋਂ ਫੜੀਆਂ ਵਿਦੇਸ਼ੀ ਕੁੜੀਆਂ ਹੋਣਗੀਆਂ ਡਿਪੋਰਟ

ਅੰਮਿ੍ਤਸਰ, 28 ਜਨਵਰੀ (ਰੇਸ਼ਮ ਸਿੰਘ)-ਸ਼ਹਿਰ 'ਚ ਸਪਾ ਤੇ ਮਸਾਜ ਕੇਂਦਰਾਂ ਦੀ ਆੜ 'ਚ ਚਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਪੁਲਿਸ ਵਲੋਂ ਤਿੰਨ ਕੇਂਦਰਾਂ 'ਤੇ ਛਾਪੇਮਾਰੀ ਕਰਕੇ ਉੱਥੋਂ ਗਿ੍ਫ਼ਤਾਰ ਕੀਤੇ 13 ਵਿਅਕਤੀਆਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ...

ਪੂਰੀ ਖ਼ਬਰ »

ਨਾਗਰਿਕਤਾ ਸੋਧ ਕਾਨੂੰਨ ਦੇਸ਼ ਲਈ ਘਾਤਕ-ਟਕਸਾਲੀ ਆਗੂ

ਜਲੰਧਰ, 28 ਜਨਵਰੀ (ਮੇਜਰ ਸਿੰਘ)-ਅਕਾਲੀ ਦਲ (ਟਕਸਾਲੀ) ਨੇ ਮੋਦੀ ਸਰਕਾਰ ਵਲੋਂ ਪਾਸ ਨਾਗਰਿਕਤਾ ਸੋਧ ਕਾਨੂੰਨ ਨੂੰ ਭਾਰਤੀ ਸੰਵਿਧਾਨ ਦੇ ਧਰਮ ਨਿਰਪੱਖ ਤੇ ਨਾਗਰਿਕਾਂ ਦੇ ਬਰਾਬਰ ਅਧਿਕਾਰ ਨੂੰ ਸੱਟ ਮਾਰਨ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਇਹ ਕਾਨੂੰਨ ਭਾਰਤ ਦੀ ਏਕਤਾ ਲਈ ...

ਪੂਰੀ ਖ਼ਬਰ »

ਮੁਸ਼ੱਰਫ਼ ਦੀ ਗ਼ੈਰ-ਹਾਜ਼ਰੀ 'ਚ ਸੁਣਵਾਈ ਨਿਆਂ ਦੇ ਸਿਧਾਂਤਾਂ ਦੇ ਿਖ਼ਲਾਫ਼-ਲਾਹੌਰ ਹਾਈਕੋਰਟ

ਅੰਮਿ੍ਤਸਰ, 28 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਫ਼ੌਜੀ ਸ਼ਾਸਕ ਪਰਵੇਜ਼ ਮੁਸ਼ੱਰਫ਼ ਿਖ਼ਲਾਫ਼ ਦੇਸ਼-ਧ੍ਰੋਹ ਨਾਲ ਜੁੜੇ ਮਾਮਲੇ 'ਚ ਲਾਹੌਰ ਹਾਈ ਕੋਰਟ ਦਾ ਇਕ ਵਿਸਥਾਰਤ ਫ਼ੈਸਲਾ ਸਾਹਮਣੇ ਆਇਆ ਹੈ | ਅਦਾਲਤ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਮੁਲਜ਼ਮ ਦੀ ...

ਪੂਰੀ ਖ਼ਬਰ »

ਮੁੰਬਈ 'ਚ ਟੱਕਰ ਤੋਂ ਬਾਅਦ ਖੂਹ 'ਚ ਡਿਗੇ ਬੱਸ ਤੇ ਆਟੋ-21 ਮੌਤਾਂ

ਮੁੰਬਈ, 28 ਜਨਵਰੀ (ਪੀ.ਟੀ.ਆਈ.)- ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ ਇਕ ਤੇਜ਼ ਰਫ਼ਤਾਰ ਸਰਕਾਰੀ ਬੱਸ ਦੀ ਇਕ ਆਟੋ ਰਿਕਸ਼ੇ ਨਾਲ ਟੱਕਰ ਹੋਣ ਤੋਂ ਬਾਅਦ ਦੋਵੇਂ ਵਾਹਨ ਸੜਕ ਕਿਨਾਰੇ ਬਣੇ ਖੂਹ 'ਚ ਡਿੱਗ ਜਾਣ ਕਰਕੇ 21 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 9 ਔਰਤਾਂ ਵੀ ਸ਼ਾਮਿਲ ...

ਪੂਰੀ ਖ਼ਬਰ »

ਮਾਮਲਾ ਵਾਹਨਾਂ 'ਤੇ ਫਾਸਟੈਗ ਲਗਵਾਉਣ ਦਾ

ਟੋਲ ਪਲਾਜ਼ਾ ਰਾਹਦਾਰੀ ਲਈ ਐਨ.ਐਚ.ਆਈ. ਦੀਆਂ ਹਦਾਇਤਾਂ ਨੂੰ ਟਿੱਚ ਜਾਣਦੇ ਨੇ ਪੰਜਾਬ ਸਰਕਾਰ ਦੇ ਵਿਭਾਗ

ਲਹਿਰਾ ਮੁਹੱਬਤ, 28 ਜਨਵਰੀ (ਸੁਖਪਾਲ ਸਿੰਘ ਸੁੱਖੀ)- ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵਲੋਂ ਸੂਬੇ ਦੀਆਂ ਸੜਕਾਂ 'ਤੇ ਚਲਦੇ ਵਾਹਨਾਂ ਤੋਂ ਰਾਹਦਾਰੀ ਕਿਰਾਇਆ ਵਸੂਲੀ ਲਈ ਟੋਲ ਪਲਾਜ਼ੇ ਲਾਏ ਗਏ ਹਨ ਜਿੱਥੋਂ ਰੋਜ਼ਾਨਾ ਲੰਘਦੇ ਬਹੁਤ ਗਿਣਤੀ ਸਰਕਾਰੀ ਵਾਹਨ ਆਧੁਨਿਕ ...

ਪੂਰੀ ਖ਼ਬਰ »

ਬੰਦੂਕਧਾਰੀ ਨੇ ਸ਼ਾਹੀਨ ਬਾਗ 'ਚ ਪ੍ਰਦਰਸ਼ਨਕਾਰੀਆਂ ਨੂੰ ਅੰਦੋਲਨ ਖ਼ਤਮ ਕਰਨ ਲਈ ਧਮਕਾਇਆ

ਨਵੀਂ ਦਿੱਲੀ, 28 ਜਨਵਰੀ (ਏਜੰਸੀ)-ਦਿੱਲੀ ਦੇ ਸ਼ਾਹੀਨ ਬਾਗ 'ਚ ਮੰਗਲਵਾਰ ਨੂੰ ਇਕ ਹਥਿਆਰਬੰਦ ਨੇ ਇਥੇ ਵਿਰੋਧ ਪ੍ਰਦਰਸ਼ਨ ਕਰਨ ਰਹੇ ਪ੍ਰਦਰਸ਼ਨਕਾਰੀਆਂ ਨੂੰ ਅੰਦੋਲਨ ਖ਼ਤਮ ਕਰਨ ਦੀ ਧਮਕੀ ਦਿੰਦਿਆਂ ਆਪਣੇ ਆਪ ਨੂੰ ਇਕ ਰਾਜਨੀਤਕ ਪਾਰਟੀ ਨਾਲ ਸਬੰਧਿਤ ਹੋਣ ਦਾ ਦਾਅਵਾ ...

ਪੂਰੀ ਖ਼ਬਰ »

ਪੱਛਮੀ ਬੰਗਾਲ 'ਚ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ 2 ਨੂੰ ਮੌਤ ਦੀ ਸਜ਼ਾ

ਬਰੂਈਪੁਰ (ਪੱਛਮੀ ਬੰਗਾਲ), 28 ਜਨਵਰੀ (ਏਜੰਸੀ)-ਪੱਛਮੀ ਬੰਗਾਲ ਦੇ ਦੱਖਣ 24 ਪਰਗਨਾ ਜ਼ਿਲ੍ਹੇ ਦੀ ਇਕ ਅਦਾਲਤ ਵਲੋਂ ਅੱਜ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਉਪਰੰਤ ਉਸ ਦੀ ਹੱਤਿਆ ਕਰਨ ਵਾਲੇ 2 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ | ਬਰੂਈਪੁਰ ਦੀ ਫਾਸਟ ਟਰੈਕ ...

ਪੂਰੀ ਖ਼ਬਰ »

ਲਸ਼ਕਰ ਦਾ 19 ਸਾਲਾ ਅੱਤਵਾਦੀ ਬਾਰਾਮੁਲਾ ਤੋਂ ਗਿ੍ਫ਼ਤਾਰ

ਸ੍ਰੀਨਗਰ, 28 ਜਨਵਰੀ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਪੁਲਿਸ ਨੇ ਲਸ਼ਕਰ-ਏ-ਤਾਇਬਾ ਦੇ 19 ਸਾਲਾਂ ਦੇ ਇਕ ਅੱਤਵਾਦੀ ਨੂੰ ਬਾਰਾਮੁਲਾ ਜ਼ਿਲ੍ਹੇ ਤੋਂ ਗਿ੍ਫ਼ਤਾਰ ਕੀਤਾ | ਇਕ ਅਧਿਕਾਰੀ ਨੇ ਦੱਸਿਆ ਕਿ ਸਾਜਿਦ ਫਰੂਕ ਡਾਰ ਉਰਫ਼ ਅਦਨਾਨ ਨੂੰ ਪਟਨ ਖੇਤਰ ਦੇ ਅੰਦੇਰਗਾਮ ਪਿੰਡ ਤੋਂ ...

ਪੂਰੀ ਖ਼ਬਰ »

ਭੜਕਾਊ ਬਿਆਨ ਦੇਣ ਵਾਲਾ ਸ਼ਰਜੀਲ ਇਮਾਮ ਬਿਹਾਰ ਤੋਂ ਗਿ੍ਫ਼ਤਾਰ

ਜਹਾਨਾਬਾਦ, 28 ਜਨਵਰੀ (ਏਜੰਸੀ)-ਭੜਕਾਊ ਬਿਆਨ ਦੇਣ ਵਾਲੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧੀ ਅਤੇ ਜੇ. ਐਨ. ਯੂ. ਦੇ ਵਿਦਿਆਰਥੀ ਸ਼ਰਜੀਲ ਇਮਾਮ, ਜੋ ਬਿਆਨ ਦੇ ਬਾਅਦ ਉਸ 'ਤੇ ਦੋਸ਼ ਧਰੋਹ ਦਾ ਮਾਮਲਾ ਦਰਜ ਹੋਣ ਦੇ ਬਾਅਦ ਤੋਂ ਫਰਾਰ ਸੀ, ਨੂੰ ਬਿਹਾਰ ਦੇ ਜਹਾਨਾਬਾਦ ...

ਪੂਰੀ ਖ਼ਬਰ »

ਹਿੰਦੂ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਭਾਰਤ ਵਲੋਂ ਪਾਕਿ ਹਾਈ ਕਮਿਸ਼ਨ ਦਾ ਅਧਿਕਾਰੀ ਤਲਬ

ਨਵੀਂ ਦਿੱਲੀ, 28 ਜਨਵਰੀ (ਏਜੰਸੀ)-ਭਾਰਤ ਨੇ ਪਾਕਿਸਤਾਨ ਦੇ ਸਿੰਧ ਸੂਬੇ 'ਚ ਇਕ ਹਿੰਦੂ ਲੜਕੀ ਦੇ ਉਸ ਦੇ ਵਿਆਹ ਦੇ ਪੰਡਾਲ 'ਚੋਂ ਅਗਵਾ ਹੋਣ ਦੀ ਘਟਨਾ ਦਾ ਸਖ਼ਤ ਨੋਟਿਸ ਲੈਂਦੇ ਹੋਏ ਮੰਗਲਵਾਰ ਨੂੰ ਪਾਕਿ ਹਾਈ ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੂੰ ਤਲਬ ਕੀਤਾ ਅਤੇ ਸਖ਼ਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX