ਤਾਜਾ ਖ਼ਬਰਾਂ


ਆਸ਼ਿਕੀ ਪ੍ਰਸਿੱਧੀ ਅਦਾਕਾਰ ਰਾਹੁਲ ਰਾਏ ਨੂੰ ਬ੍ਰੇਨ ਸਟ੍ਰੋਕ , ਹਸਪਤਾਲ ਦਾਖਲ ਕਰਵਾਇਆ ਗਿਆ
. . .  1 day ago
ਮੁੰਬਈ, 29 ਨਵੰਬਰ - ਅਭਿਨੇਤਾ ਰਾਹੁਲ ਰਾਏ ਬ੍ਰੇਨ ਸਟ੍ਰੋਕ ਹੋਣ 'ਤੇ ਮੁੰਬਈ ਦੇ ਨਾਨਾਵਤੀ ਹਸਪਤਾਲ' ‘ਚ ਦਾਖਲ ਕਰਵਾਇਆ ਗਿਆ । 1990 ਦੀ ਫਿਲਮ 'ਆਸ਼ਿਕੀ' ਫੇਮ ਅਦਾਕਾਰ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ...
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਤਾ ਤੂਤ ਦੀ ਕਰੰਟ ਲੱਗਣ ਨਾਲ ਹੋਈ ਮੌਤ
. . .  1 day ago
ਕੁੱਲਗੜ੍ਹੀ ,29 ਨਵੰਬਰ ( ਸੁਖਜਿੰਦਰ ਸਿੰਘ ਸੰਧੂ ) -ਫਿਰੋਜ਼ਪੁਰ ਮੋਗਾ ਮਾਰਗ ‘ਤੇ ਪਿੰਡ ਆਲੇ ਵਾਲਾ ਦੇ ਨਜ਼ਦੀਕ ਹਰਿਆਲੀ ਪੈਟਰੋਲ ਪੰਪ ‘ਤੇ ਕੰਮ ਕਰਦੇ ਚਾਰ ਮੁਲਾਜ਼ਮ ਨੂੰ ਬਿਜਲੀ ਦਾ ਕਰੰਟ ਲੱਗ ਗਿਆ ।ਇਹ ਪੰਪ ਦੇ ਮੁਲਾਜ਼ਮ ...
ਬਰਫਬਾਰੀ ਅਤੇ ਤੂਫਾਨ ਕਾਰਨ ਫਸੇ 5 ਯਾਤਰੀਆਂ ਨੂੰ ਬਚਾਇਆ
. . .  1 day ago
ਜੰਮੂ-ਕਸ਼ਮੀਰ , 29 ਨਵੰਬਰ- ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨਜ਼ (ਬੀ.ਆਰ.ਓ.) ਨੇ ਅੱਜ ਸ਼੍ਰੀਨਗਰ-ਸੋਨਮਾਰਗ ਸੜਕ 'ਤੇ ਜ਼ੋਜਿਲਾ ਪਾਸ' ਤੇ ਬਰਫਬਾਰੀ ਅਤੇ ਤੂਫਾਨ ਕਾਰਨ ਫਸੇ 5 ਯਾਤਰੀਆਂ ਨੂੰ ਬਚਾਇਆ ਹੈ ...
ਅਠ ਯਾਤਰੀਆਂ ਤੋਂ 1.57 ਕਰੋੜ ਰੁਪਏ ਮੁੱਲ ਦਾ 3.15 ਕਿੱਲੋਗ੍ਰਾਮ ਸੋਨਾ ਕੀਤਾ ਜ਼ਬਤ
. . .  1 day ago
ਚੇਨਈ , 29 ਨਵੰਬਰ - ਅਠ ਯਾਤਰੀਆਂ ਤੋਂ ਕਸਟਮਜ਼ ਐਕਟ ਤਹਿਤ 1.57 ਕਰੋੜ ਰੁਪਏ ਮੁੱਲ ਦਾ 3.15 ਕਿੱਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ, ਜੋ ਦੁਬਈ ਤੋਂ 28 ਨਵੰਬਰ ਅਤੇ 29 ਨਵੰਬਰ ਨੂੰ ਚੇਨਈ ਅੰਤਰਰਾਸ਼ਟਰੀ ...
ਕਾਰ-ਪਿਕਅੱਪ ਹਾਦਸੇ ਵਿਚ ਮਰਦ-ਔਰਤ ਖੇਤ ਮਜ਼ਦੂਰਾਂ ਸਮੇਤ 15 ਜ਼ਖ਼ਮੀ
. . .  1 day ago
ਮੰਡੀ ਕਿੱਲਿਆਂਵਾਲੀ, 29 ਨਵੰਬਰ (ਇਕਬਾਲ ਸਿੰਘ ਸ਼ਾਂਤ)-ਅੱਜ ਦੇਰ ਸ਼ਾਮ ਲੰਬੀ-ਗਿੱਦੜਬਾਹਾ ਮੁੱਖ ਮਾਰਗ ’ਤੇ ਪਿੰਡ ਲਾਲਬਾਈ ਨੇੜੇ ਕਾਰ ਅਤੇ ਪਿਕਅੱਪ ਵਿਚ ਟੱਕਰ ਹੋਣ ਕਰਕੇ ਰਾਜਸਥਾਨ ਤੋਂ ਪਰਤ ...
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਮਾਰਗ ਦਰਸ਼ਨ- ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 29 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੱਖ ਧਰਮ ਦੇ ਬਾਨੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ 551ਵੇਂ ਪ੍ਰਕਾਸ਼ ...
ਰਾਜਨੀਤਕ ਰੰਗ ਨਾ ਦੇ ਕੇ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ - ਕਪਿਲ ਸ਼ਰਮਾ
. . .  1 day ago
ਮੁੰਬਈ , 29 ਨਵੰਬਰ - ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਨੇ ਕਿਹਾ ਹੈ ਕਿ ਰਾਜਨੀਤਕ ਰੰਗ ਨਾ ਦੇ ਕੇ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ । ਅਸੀਂ ਸਾਰੇ ਦੇਸ਼ ਵਾਸੀ ਕਿਸਾਨਾਂ ਦੇ ਨਾਲ ਹਾਂ । ਇਹ ਸਾਡੇ ਅੰਨਦਾਤਾ ...
ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਡੇਵਿਡ ਚਾਰਲਸ ਦਾ ਦਿਹਾਂਤ
. . .  1 day ago
ਨਵੀਂ ਦਿੱਲੀ, 29 ਨਵੰਬਰ - ਮਸ਼ਹੂਰ ਹਾਲੀਵੁੱਡ ਅਭਿਨੇਤਾ ਡੇਵਿਡ ਚਾਰਲਸ ਪ੍ਰੌਸ ਦਾ ਦਿਹਾਂਤ ਹੋ ਗਿਆ । ਡੇਵਿਡ ਚਾਰਲਸ 85 ਸਾਲ ਦੇ ਸਨ । ਡੇਵਿਡ ਪ੍ਰੌਸ ਇੱਕ ਕਲਾਕਾਰ ਦੇ ਨਾਲ ਨਾਲ ਇੱਕ ਮਸ਼ਹੂਰ ਬ੍ਰਿਟਿਸ਼ ਬਾਡੀ ਬਿਲਡਰ ...
ਜੇਲ੍ਹ ਜਾਣ ਦੀ ਬਜਾਏ ਮੁੱਖ ਮਾਰਗ ਜਾਮ ਕਰਨ ਲਈ ਦਿੱਲੀ ਦਾ ਕਰਾਂਗੇ ਘਿਰਾਓ - ਕਿਸਾਨ ਆਗੂ
. . .  1 day ago
ਨਵੀਂ ਦਿੱਲੀ, 29 ਨਵੰਬਰ - ਦਿੱਲੀ ਦੀ ਸਿੰਘੂ ਸਰਹੱਦ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਆਗੂ ਨੇ ਕਿਹਾ ਕਿ ਜਿਸ ਸਥਿਤੀ ਬਾਰੇ ਸਰਕਾਰ ਦੁਆਰਾ ਗੱਲਬਾਤ ਕੀਤੀ ਗਈ ਸੀ, ਅਸੀਂ ਇਸ ਨੂੰ ਕਿਸਾਨ ...
ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਅੱਜ 105 ਨਵੇਂ ਮਰੀਜ਼ ਸਾਹਮਣੇ ਆਏ , 4 ਮਰੀਜ਼ਾਂ ਨੇ ਦਮ ਤੋੜਿਆ
. . .  1 day ago
ਲੁਧਿਆਣਾ,29 ਨਵੰਬਰ {ਸਲੇਮਪੁਰੀ }- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ ਵੱਡੀ ਗਿਣਤੀ ਵਿਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ ਅਤੇ ਪਿਛਲੇ ਕਈ ਦਿਨਾਂ ...
ਧਰਮਸ਼ਾਲਾ ‘ਚ ਉਡਾਣ ਭਰਨ ਦੌਰਾਨ ਪੈਰਾਗਲਾਈਡਰ ਕਰੈਸ਼, ਵਿਦੇਸ਼ੀ ਪਾਇਲਟ ਦੀ ਮੌਤ
. . .  1 day ago
ਧਰਮਸ਼ਾਲਾ, 29 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਪੈਰਾਗਲਾਈਡਿੰਗ ਦੌਰਾਨ ਇੱਕ ਪੈਰਾਗਲਾਈਡਰ ਦੇ ਕਰੈਸ਼ ਹੋਣ ਨਾਲ ਇੱਕ ਵਿਦੇਸ਼ੀ ਪਾਇਲਟ ਦੀ ਮੌਤ ਹੋ ਗਈ । ਮ੍ਰਿਤਕ ਪਾਇਲਟ ਫਰਾਂਸ ਦੇ ਸੇਵਿਲੇ ਦਾ ...
ਅਸੀਂ ਸਿਰਫ ਤਾਂ ਹੀ ਜਾਵਾਂਗੇ ਜੇ ਗ੍ਰਹਿ ਮੰਤਰੀ ਬਿਨਾਂ ਸ਼ਰਤ ਮੀਟਿੰਗ ਬੁਲਾਉਣ - ਕਿਸਾਨ ਆਗੂ
. . .  1 day ago
ਨਵੀਂ ਦਿੱਲੀ, 29 ਨਵੰਬਰ - ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਦਾ ਕਹਿਣਾ ਹੈ ਕਿ ਅਸੀਂ ਫੈਸਲਾ ਲਿਆ ਹੈ ਕਿ ਸਾਰੀਆਂ ਸਰਹੱਦਾਂ ਅਤੇ ਸੜਕਾਂ ਇਸ ਤਰ੍ਹਾਂ ਬਲਾਕ ਰਹਿਣਗੀਆਂ। ਗ੍ਰਹਿ ਮੰਤਰੀ ਨੇ ਇਕ ਸ਼ਰਤ ਰੱਖੀ ਸੀ ...
ਗੜ੍ਹਸ਼ੰਕਰ ਤੇ ਜੋਧਾਂ ਵਿਖੇ 551ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
. . .  1 day ago
ਗੜ੍ਹਸ਼ੰਕਰ, ਜੋਧਾਂ, 29 ਨਵੰਬਰ (ਧਾਲੀਵਾਲ , ਗੁਰਵਿੰਦਰ ਸਿੰਘ ਹੈਪੀ) - ਗੜ੍ਹਸ਼ੰਕਰ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੜ੍ਹਸ਼ੰਕਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਂ ਪਿਆਰਿਆਂ ਦੀ ...
ਸਰਹੱਦੀ ਖੇਤਰ 'ਚ ਕਰੋੜਾਂ ਦੀ ਹੈਰੋਇਨ ਸਮੇਤ ਇੱਕ ਕਾਬੂ
. . .  1 day ago
ਭਿੰਡੀ ਸੈਦਾਂ , ਅਜਨਾਲਾ 29 ਨਵੰਬਰ (ਪ੍ਰਿਤਪਾਲ ਸਿੰਘ ਸੂਫ਼ੀ, ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰ ਵਿੱਚੋਂ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ...
ਇੱਕ ਕਰੋੜ 11 ਲੱਖ ਸੈਲਾਨੀਆਂ ਨੂੰ ਸਫਲਤਾ ਪੂਰਵਕ ਦਰਸ਼ਨ ਕਰਵਾ ਕੇ ਵਿਰਾਸਤ-ਏ-ਖਾਲਸਾ 10ਵੇਂ ਵਰ੍ਹੇ 'ਚ ਪ੍ਰਵੇਸ਼
. . .  1 day ago
ਸ੍ਰੀ ਅਨੰਦਪੁਰ ਸਾਹਿਬ , 29 ਨਵੰਬਰ{ ਜੇ ਐਸ ਨਿੱਕੂਵਾਲ}-ਸਫਲਤਾ ਪੂਰਵਕ ਬੀਤੇ 9 ਸਾਲਾਂ ‘ਚ ਇੱਕ ਕਰੋੜ 11 ਲੱਖ ਸੈਲਾਨੀਆਂ ਨੂੰ ਦਰਸ਼ਨ ਕਰਵਾ ਚੁੱਕੇ ਵਿਸ਼ਵ ਪਰ੍ਸਿੱਧ ਵਿਰਾਸਤ-ਏ-ਖਾਲਸਾ ਨੇ 10ਵੇਂ ਵਰ੍ਹੇ 'ਚ ਪ੍ਰਵੇਸ਼ ਕਰ ਲਿਆ ...
ਬਿਹਾਰ: ਸੁਰੱਖਿਆ ਬਲਾਂ ਨੇ ਗਯਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਕੀਤਾ ਬਰਾਮਦ
. . .  1 day ago
ਸਿਡਨੀ ਦੂਸਰਾ ਵਨਡੇ : ਭਾਰਤ 17 ਓਵਰਾਂ ਤੋਂ ਬਾਅਦ 2 ਵਿਕਟਾਂ ਦੇ ਨੁਕਸਾਨ 'ਤੇ 108 ਦੌੜਾਂ 'ਤੇ
. . .  1 day ago
ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ਼ ਚੀਮਾ ਅੰਦੋਲਨਕਾਰੀ ਕਿਸਾਨਾਂ ਲਈ ਲੰਗਰ ਤਿਆਰ ਕਰਦੇ ਹੋਏ
. . .  1 day ago
ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ਼ ਚੀਮਾ ਅੰਦੋਲਨਕਾਰੀ ਕਿਸਾਨਾਂ ਲਈ ਲੰਗਰ ਤਿਆਰ ਕਰਦੇ ਹੋਏ...
ਭਲਕੇ ਦਿੱਲੀ ਬਾਰਡਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਵੇਗਾ
. . .  1 day ago
ਨਵੀਂ ਦਿੱਲੀ, 29 ਨਵੰਬਰ - ਖੇਤੀ ਕਾਨੂੰਨਾਂ ਦੇ ਵਿਰੋਧ ਕਰ ਰਹੇ ਕਿਸਾਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੱਦੇ ਨੂੰ ਠੁਕਰਾ ਦਿੱਤਾ। ਦਿੱਲੀ ਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਹਨ। ਭਲਕੇ ਦਿੱਲੀ ਬਾਰਡਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ...
ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਮੁਜ਼ਾਹਰਾ ਕਰਦੇ ਆਪ ਵਿਧਾਇਕਾਂ ਦੀ ਪੁਲਿਸ ਅਤੇ ਫ਼ੌਜ ਦੇ ਜਵਾਨਾਂ ਨੇ ਕੀਤੀ ਖਿੱਚ ਧੂਹ
. . .  1 day ago
ਬੀਣੇਵਾਲ , 29 ਨਵੰਬਰ (ਬੈਜ ਚੌਧਰੀ) - ਕਿਸਾਨ ਅੰਦੋਲਨ ਦੇ ਪੱਖ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਸਾਹਮਣੇ ਰੋਸ ਮੁਜ਼ਾਹਰਾ ਕਰਨ ਪਹੁੰਚੇ ਪੰਜਾਬ ਦੇ ਆਪ ਵਿਧਾਇਕਾਂ ਦੀ ਪੁਲਿਸ ਅਤੇ ਫ਼ੌਜ ਦੇ ਜਵਾਨਾਂ ਨੇ ਚੰਗੀ ਤਰ੍ਹਾਂ ਖਿੱਚ ਧੂਹ ਕੀਤੀ ਬਾਅਦ ਵਿਚ ਪੁਲਿਸ ਵਿਧਾਇਕਾਂ ਨੂੰ ਗ੍ਰਿਫ਼ਤਾਰ...
ਟਿਕਰੀ ਬਾਰਡਰ 'ਤੇ ਟਿੱਕੇ ਹੋਏ ਹਨ ਕਿਸਾਨ, ਵਰਤਾਇਆ ਜਾ ਰਿਹੈ ਲੰਗਰ
. . .  1 day ago
ਕਿਸਾਨ ਕਾਫ਼ਲੇ ਦੇ ਨਾਲ, 29 ਨਵੰਬਰ (ਨਾਇਬ ਸਿੱਧੂ) - ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਅੰਦੋਲਨ ਜਾਰੀ ਹੈ। ਹਰਿਆਣਾ ਦਿੱਲੀ ਬਾਰਡਰ ਸਥਿਤ ਟਿਕਰੀ ਬਾਰਡਰ ਵਿਖੇ ਕਿਸਾਨਾਂ ਵੱਲੋਂ ਲੰਗਰ ਦੀ ਸੇਵਾ...
ਸੜਕ ਹਾਦਸੇ 'ਚ ਵਿਦਿਆਰਥਣ ਦੀ ਮੌਤ, ਕਈ ਜ਼ਖਮੀ
. . .  1 day ago
ਭੀਖੀ (ਮਾਨਸਾ), 29 ਨਵੰਬਰ (ਬਲਦੇਵ ਸਿੰਘ ਸਿੱਧੂ) - ਅੱਜ ਸਵੇਰੇ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਸਬੰਧੀ ਸਕਰੀਨਿੰਗ ਟੈਸਟ ਦੇਣ ਜਾ ਰਹੀਆਂ ਵਿਦਿਆਰਥਣਾਂ ਦੀ ਟਵੇਰਾ ਕਾਰ ਦੀ ਟਰਾਲੇ ਨੂੰ ਟੱਕਰ ਹੋਣ ਕਾਰਨ ਇਕ ਵਿਦਿਆਰਥਣ ਦੀ ਮੌਤ ਹੋ ਗਈ ਹੈ ਤੇ ਕੁੱਝ ਗੰਭੀਰ ਰੂਪ ਵਿਚ ਜ਼ਖਮੀ ਦੱਸੀ ਜਾ ਰਹੀਆਂ...
ਸਿਡਨੀ ਦੂਸਰਾ ਇਕ ਦਿਨਾਂ ਮੈਚ : ਆਸਟਰੇਲੀਆ ਨੇ 50 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 389 ਦੌੜਾਂ, ਭਾਰਤ ਨੂੰ ਮਿਲਿਆ ਵਿਸ਼ਾਲ ਟੀਚਾ
. . .  1 day ago
ਸਿਡਨੀ ਦੂਸਰਾ ਇਕ ਦਿਨਾਂ ਮੈਚ : ਆਸਟਰੇਲੀਆ ਨੇ 50 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 389 ਦੌੜਾਂ, ਭਾਰਤ ਨੂੰ ਮਿਲਿਆ ਵਿਸ਼ਾਲ...
ਸੁਲਤਾਨਪੁਰ ਲੋਧੀ ਵਿਖੇ ਸਜਾਏ ਜਾ ਰਹੇ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਨਿੱਘਾ ਸਵਾਗਤ
. . .  1 day ago
ਸੁਲਤਾਨ ਪੁਰ ਲੋਧੀ 29 ਨਵੰਬਰ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਨਰੇਸ਼ ਹੈਪੀ, ਲਾਡੀ) ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸਜਾਏ ਜਾ ਰਹੇ ਮਹਾਨ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਨਿੱਘਾ ਸਵਾਗਤ...
ਦਿੱਲੀ 'ਚ ਕਿਸਾਨਾਂ ਦੀ ਆਮਦ ਕਾਰਨ ਕਈ ਕਈ ਕਿੱਲੋਮੀਟਰ ਤੱਕ ਲੱਗੇ ਲੰਬੇ ਜਾਮ
. . .  1 day ago
ਨਵੀਂ ਦਿੱਲੀ, 29 ਨਵੰਬਰ (ਦਮਨਜੀਤ ਸਿੰਘ) - ਜੀਂਦ ਰੋਹਤਕ ਦੇ ਰਸਤੇ ਲੱਖਾਂ ਕਿਸਾਨਾਂ ਦੇ ਦਿੱਲੀ ਪਹੁੰਚਣ ਨਾਲ ਇਸ ਸਮੇਂ ਦਿੱਲੀ ਵਿਚ ਵੱਡੀ ਟਰੈਫ਼ਿਕ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਦਿੱਲੀ ਦੇ ਬਾਹਰੀ ਇਲਾਕਿਆਂ ਤੋਂ ਲੈ ਕੇ ਅੰਦਰੂਨੀ ਇਲਾਕਿਆਂ ਵਿਚ ਕਈ ਕਈ ਕਿੱਲੋਮੀਟਰ ਤੱਕ ਦੇ ਲੰਬੇ ਜਾਮ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 16 ਮਾਘ ਸੰਮਤ 551

ਮੋਗਾ

ਜਥੇਦਾਰ ਤੋਤਾ ਸਿੰਘ ਦੀ ਅਗਵਾਈ 'ਚ ਵਫ਼ਦ ਨੇ ਕੀਤੀ ਡਿਪਟੀ ਕਮਿਸ਼ਨਰ ਮੋਗਾ ਨਾਲ ਮੁਲਾਕਾਤ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਬੀਤੇ ਕੁਝ ਦਿਨਾਂ ਤੋਂ ਪੁਰਾਣਾ ਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਅਤੇ ਨਗਰ ਕੌਾਸਲ ਦੇ ਪ੍ਰਧਾਨ ਬਰਜਿੰਦਰ ਸਿੰਘ ਬਰਾੜ ਦੇ ਹੁੰਦਿਆਂ ਲੋਕਾਂ ਦੀ ਸਹੂਲਤ ਲਈ ਪੁਰਾਣਾ ਮੋਗਾ ਵਿਖੇ ਇਕ ਕਮਿਊਨਿਟੀ ਸੈਂਟਰ ਬਣਾਇਆ ਸੀ ਅਤੇ ਅੱਜ ਉਸ ਕਮਿਊਨਿਟੀ ਸੈਂਟਰ ਵਿਚ ਗ਼ਰੀਬ ਲੋਕ ਆਪਣੇ ਵਿਆਹ ਸਮਾਗਮਾਂ ਤੋਂ ਇਲਾਵਾ ਹੋਰ ਵੀ ਖ਼ੁਸ਼ੀ ਗ਼ਮੀ ਦੇ ਸਮਾਗਮ ਮੁਫ਼ਤ ਵਿਚ ਕਰਦੇ ਆ ਰਹੇ ਹਨ ਪਰ ਬੀਤੇ ਦਿਨਾਂ ਵਿਚ ਇਹ ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਸੱਤਾਧਾਰੀ ਸਰਕਾਰ ਦੀ ਸ਼ਹਿ ਥੱਲੇ ਇਸ ਕਮਿਊਨਿਟੀ ਸੈਂਟਰ ਨੂੰ ਥਾਣੇ ਵਿਚ ਤਬਦੀਲ ਕਰਨ ਲਈ ਕਵਾਇਦ ਸ਼ੁਰੂ ਕਰ ਦਿੱਤੀ ਗਈ | ਇਸ ਮਾਮਲੇ ਨੂੰ ਲੈ ਕੇ ਦੋ ਵਾਰਡਾਂ ਦੇ ਮੁਹੱਲਾ ਵਾਸੀਆਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ ਤੇ ਉਨ੍ਹਾਂ ਨੇ ਕਿਹਾ ਸੀ ਕਿ ਲੋਕਾਂ ਦੇ ਭਲੇ ਲਈ ਬਣਾਏ ਗਏ ਇਸ ਕਮਿਊਨਿਟੀ ਹਾਲ ਵਿਚ ਥਾਣਾ ਬਿਲਕੁਲ ਤਬਦੀਲ ਨਹੀਂ ਹੋਣ ਦਿੱਤਾ ਜਾਵੇਗਾ ਭਾਵੇਂ ਉਨ੍ਹਾਂ ਨੂੰ ਕਿੰਨਾ ਵੱਡਾ ਸੰਘਰਸ਼ ਕਰਨਾ ਪਵੇ | ਇਸ ਮਾਮਲੇ ਨੂੰ ਲੈ ਕੇ ਅੱਜ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਵਿਚ ਮੁਹੱਲਾ ਵਾਸੀ ਤੇ ਸ਼ਹਿਰ ਦੇ ਮੁੱਖ ਕੌਾਸਲਰ ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲੇ ਜਿੱਥੇ ਮੁਹੱਲਾ ਵਾਸੀਆਂ ਤੇ ਸਮੂਹ ਕੌਾਸਲਰਾਂ ਨੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੂੰ ਇਸ ਘਟਨਾਕ੍ਰਮ ਬਾਰੇ ਦੱਸਿਆ ਤਾਂ ਡੀ.ਸੀ. ਮੋਗਾ ਨੇ ਇਸ ਮਾਮਲੇ ਦੀ ਜਾਂਚ ਐਸ.ਡੀ.ਐਮ. ਮੋਗਾ ਸਤਵੰਤ ਸਿੰਘ ਨੂੰ ਸੌਾਪ ਦਿੱਤੀ ਤੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਮਾਮਲੇ ਦੀ ਜਾਂਚ ਨਿਰਪੱਖ ਤੌਰ 'ਤੇ ਕਰਨਗੇ | ਜਥੇਦਾਰ ਤੋਤਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਇਹ ਕਮਿਊਨਿਟੀ ਸੈਂਟਰ ਉਨ੍ਹਾਂ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਬਤੌਰ ਪ੍ਰਧਾਨ ਹੁੰਦਿਆਂ ਬਣਾਇਆ ਗਿਆ ਸੀ, ਅੱਜ ਸੱਤਾਧਾਰੀ ਸਰਕਾਰ ਦੇ ਨੁਮਾਇੰਦੇ ਇਸ ਨੂੰ ਥਾਣੇ ਵਿਚ ਤਬਦੀਲ ਕਰਨਾ ਚਾਹੁੰਦੇ ਹਨ ਜਦ ਕਿ ਇਸ ਕਮਿਊਨਿਟੀ ਸੈਂਟਰ ਵਿਚ ਗ਼ਰੀਬ ਲੋਕ ਆਪਣੇ ਵਿਆਹ ਕਾਰਜ ਕਰਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਵਿਕਾਸ ਕਰਨ ਦੀ ਬਜਾਏ ਕੋਝੀਆਂ ਹਰਕਤਾਂ 'ਤੇ ਉੱਤਰੀ ਹੋਈ ਹੈ ਜਿਸ ਦੀ ਤਾਜ਼ਾ ਮਿਸਾਲ ਬੀਤੇ ਦਿਨ ਸਥਾਨਕ ਸ਼ਹਿਰ ਦੇ ਮੁੱਖ ਮੰਦਰ ਪਾਠਸ਼ਾਲਾ ਮੰਦਰ ਦੇ ਸਾਹਮਣੇ ਜੋ ਜਗ੍ਹਾ ਪ੍ਰਧਾਨ ਹੁੰਦਿਆਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਦਿੱਤੀ ਸੀ ਉਸ 'ਤੇ ਵੀ ਕਾਂਗਰਸ ਦੇ ਕੁਝ ਲੋਕਾਂ ਨੇ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਸੀ | ਹੁਣ ਲੋਕਾਂ ਦੀ ਸਹੂਲਤ ਲਈ ਬਣਾਈਆਂ ਗਈਆਂ ਥਾਵਾਂ ਨੂੰ ਥਾਣਿਆਂ ਵਿਚ ਤਬਦੀਲ ਕਰਨਾ ਚਾਹੁੰਦੇ ਹਨ ਜਦ ਕਿ ਚਾਹੀਦਾ ਤਾਂ ਅਜਿਹਾ ਹੈ ਕਿ ਸੱਤਾਧਾਰੀ ਸਰਕਾਰ ਹੁੰਦਿਆਂ ਉਹ ਥਾਣੇ ਲਈ ਨਵੀਂ ਬਿਲਡਿੰਗ ਪਾਸ ਕਰਵਾਉਣ | ਇਸ ਮੌਕੇ ਜਥੇਦਾਰ ਤੋਤਾ ਸਿੰਘ ਨਾਲ ਗੁਰਮਿੰਦਰਜੀਤ ਸਿੰਘ ਬਬਲੂ, ਪ੍ਰੇਮ ਚੰਦ ਚੱਕੀ ਵਾਲੇ, ਪ੍ਰਵੀਨ, ਅਮਰਜੀਤ ਲੰਢੇਕੇ, ਰਾਜ ਕੁਮਾਰ ਮੁਖੀਜਾ, ਦੀਪਕ ਸੰਧੂ, ਜਰਨੈਲ ਸਿੰਘ ਦੁੱਨੇਕੇ, ਜਗਤਾਰ ਸਿੰਘ, ਵੀਰਭਾਨ ਦਾਨਵ, ਦਵਿੰਦਰ ਤਿਵਾੜੀ, ਚਰਨਜੀਤ ਸਿੰਘ ਝੰਡੇਆਣਾ, ਪਰਮਿੰਦਰ ਸਿੰਘ ਸਫਰੀ, ਬਿੱਟੂ ਗਿੱਲ, ਗਵਰਧਨ ਪੋਪਲੀ ਤੋਂ ਇਲਾਵਾ ਮੁਹੱਲਾ ਵਾਸੀ ਹਾਜ਼ਰ ਸਨ |
ਨਿਗਮ ਪਹਿਲਾਂ ਹੀ ਦੇ ਚੁੱਕਾ ਹੈ ਥਾਣਾ ਬਣਾਉਣ ਲਈ 1 ਏਕੜ ਜਗ੍ਹਾ
ਖੰਡਰ ਹੋਣ ਦੇ ਕੰਡੇ ਖੜ੍ਹੀ ਥਾਣਾ ਸਿਟੀ ਸਾਊਥ ਦੀ ਇਮਾਰਤ ਬੀਤੇ ਲੰਮੇ ਸਮੇਂ ਤੋਂ ਚਰਚਾ ਵਿਚ ਰਹੀ ਹੈ ਪਰ ਇਸ ਬਾਰੇ ਨਾ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਦੀ ਸਾਰ ਲਈ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਬਾਰੇ ਗ਼ੌਰ ਕੀਤਾ ਪਰ ਹੁਣ ਥਾਣਾ ਸਿਟੀ ਸਾਊਥ ਨੂੰ ਕਮਿਊਨਿਟੀ ਸੈਂਟਰ ਵਿਚ ਬਦਲਣ ਲਈ ਹੁਕਮ ਜਾਰੀ ਕਰ ਦਿੱਤੇ ਗਏ ਜਦ ਕਿ ਨਗਰ-ਨਿਗਮ ਮੋਗਾ ਅੱਜ ਤੋਂ ਕਈ ਵਰ੍ਹੇ ਪਹਿਲਾਂ ਥਾਣਾ ਬਣਾਉਣ ਲਈ ਬੁੱਕਣਵਾਲਾ ਰੋਡ 'ਤੇ ਇਕ ਏਕੜ ਜਗ੍ਹਾ ਦੇ ਚੁੱਕਿਆ ਹੈ ਜਦ ਕਿ ਹੁਣ ਉਸ ਜਗ੍ਹਾ 'ਤੇ ਥਾਣਾ ਬਣਾਉਣ ਦੀ ਬਜਾਏ ਇਕ ਕਮਿਊਨਿਟੀ ਸੈਂਟਰ ਵਿਚ ਥਾਣਾ ਤਬਦੀਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਸਿਆਸੀ ਸਰਪ੍ਰਸਤੀ 'ਤੇ ਤੁਲੇ ਹੋਏ ਹਨ ਜਦ ਕਿ ਅਜਿਹਾ ਕਰਨਾ ਗ਼ਰੀਬ ਲੋਕਾਂ ਨਾਲ ਸਰਾਸਰ ਧੱਕਾ ਹੈ |

ਪਿੰਡ ਲੰਡੇ ਵਿਖੇ ਸ਼ਹੀਦ ਹਰਜਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਬੁੱਤ ਲਗਾਇਆ

ਸਮਾਲਸਰ, 28 ਜਨਵਰੀ (ਕਿਰਨਦੀਪ ਸਿੰਘ ਬੰਬੀਹਾ)- ਪਿੰਡ ਲੰਡੇ ਦੇ ਨੌਜਵਾਨ ਹਰਜਿੰਦਰ ਸਿੰਘ ਜੋ ਕਿ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਵਿਚ ਜੰਮੂ ਕਸ਼ਮੀਰ ਵਿਖੇ ਤਾਇਨਾਤ ਸੀ ਅਤੇ ਉਹ ਸ੍ਰੀਨਗਰ ਵਿਚ ਆਪਣੀ ਡਿਊਟੀ ਦੌਰਾਨ ਜੁਲਾਈ 2012 ਵਿਚ ਸ਼ਹੀਦ ਹੋ ਗਿਆ ਸੀ | ਪਿੰਡ ਲੰਡੇ ਦੇ ...

ਪੂਰੀ ਖ਼ਬਰ »

ਸੋਸ਼ਲ ਮੀਡੀਆ ਤੇ ਵਾਇਰਲ ਗੁਮਰਾਹਕੁੰਨ ਆਡੀਓ ਦਾ ਖ਼ੂਨਦਾਨੀ ਸੰਸਥਾਵਾਂ ਨੇ ਲਿਆ ਸਖਤ ਨੋਟਿਸ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਪਿਛਲੇ ਕੁਝ ਦਿਨਾਂ ਤੋਂ ਖ਼ੂਨਦਾਨ ਸਬੰਧੀ ਗੁਮਰਾਹ ਕਰਨ ਵਾਲੀ ਆਡੀਓ ਵਾਇਰਲ ਹੋਈ ਹੈ ਜਿਸ ਵਿਚ ਆਪਣੇ ਆਪ ਨੂੰ ਹਰਕੰਵਲ ਸਿੰਘ ਵਾਸੀ ਪਿੰਡ ਬਨਭੌਰਾ ਤਹਿਸੀਲ ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਦਾ ਵਸਨੀਕ ਦੱਸਣ ...

ਪੂਰੀ ਖ਼ਬਰ »

ਸਾਨੰੂ ਆਪਣੇ ਸ਼ਹੀਦਾਂ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ- ਐਸ.ਡੀ.ਐਮ. ਮੋਗਾ

ਅਜੀਤਵਾਲ, 28 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)- ਲਾਲਾ ਲਾਜਪਤ ਰਾਏ ਦੇ 156ਵੇਂ ਜਨਮ ਦਿਨ ਮੌਕੇ ਉਨ੍ਹਾਂ ਦੇ ਸਮਾਰਕ ਢੁੱਡੀਕੇ ਵਿਖੇ ਰਾਜ ਪੱਧਰੀ ਸਮਾਗਮ ਮੌਕੇ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਸ.ਡੀ.ਐਮ. ਸਤਵੰਤ ਸਿੰਘ ਨੇ ਕਿਹਾ ਕਿ ਸਾਨੰੂ ...

ਪੂਰੀ ਖ਼ਬਰ »

ਜ਼ੀਰਾ ਦੇ ਦੋ ਮਹੰਤਾਂ ਿਖ਼ਲਾਫ਼ ਮੁਕੱਦਮਾ ਦਰਜ

ਮੋਗਾ, 28 ਜਨਵਰੀ (ਸ਼ਿੰਦਰ ਸਿੰਘ ਭੁਪਾਲ)- ਬੌਬੀ ਮਹੰਤ (50) ਚੇਲਾ ਪ੍ਰਕਾਸ਼ ਮਹੰਤ ਵਾਸੀ ਕੁਲਾਰ ਨਗਰ, ਮੰਦਰ ਮਾਤਾ ਸ਼ੇਰਾ ਵਾਲੀ ਮੋਗਾ ਦੀ ਸ਼ਿਕਾਇਤ ਦੀ ਪੜਤਾਲ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਦੇ ਹੁਕਮਾਂ ਅਧੀਨ ਮੁੱਖ ਅਫ਼ਸਰ ਸਿਟੀ ਸਾਊਥ ਮੋਗਾ ਨੇ ਕੀਤੀ ਅਤੇ ਇਸ ਰਿਪੋਰਟ ...

ਪੂਰੀ ਖ਼ਬਰ »

2 ਫਰਵਰੀ ਦੀ ਸੰਗਰੂਰ ਰੈਲੀ ਨੂੰ ਲੈ ਕੇ ਐਸ.ਓ.ਆਈ. ਵਲੋਂ ਮੀਟਿੰਗ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਸ਼੍ਰੋਮਣੀ ਅਕਾਲੀ ਦਲ ਵਲੋਂ 2 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਨੂੰ ਲੈ ਕੇ ਐਸ.ਓ.ਆਈ. ਦੇ ਅਹੁਦੇਦਾਰਾਂ ਦੀ ਮੀਟਿੰਗ ਐਸ.ਓ.ਆਈ. ਦੇ ਜ਼ਿਲ੍ਹਾ ਪ੍ਰਧਾਨ ਹਰਮਨ ਬਰਾੜ ਖੋਟੇ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਸਿਹਤ ਪ੍ਰਸ਼ਾਸਨ ਮੋਗਾ ਨੇ ਕੋਰੋਨਾ ਨੂੰ ਲੈ ਕੇ ਕੀਤੇ ਪੁਖ਼ਤਾ ਪ੍ਰਬੰਧ

ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ ਮੋਗਾ, 28 ਜਨਵਰੀ- ਦਿਨੋਂ-ਦਿਨ ਡਿੱਗ ਰਹੇ ਤਾਪਮਾਨ ਵਿਚ ਅੱਤ ਦੀ ਸਰਦੀ ਨੂੰ ਲੈ ਕੇ ਜਿੱਥੇ ਖ਼ਤਰਨਾਕ ਅਤੇ ਛੂਤ ਦੀ ਬਿਮਾਰੀ ਮੰਨੀ ਜਾਂਦੀ ਸਵਾਈਨ ਫਲੂ ਨੂੰ ਲੈ ਕੇ ਸਮੁੱਚੇ ਪੰਜਾਬ ਦਾ ਸਿਹਤ ਪ੍ਰਸ਼ਾਸਨ ਪੂਰੀ ਤਰ੍ਹਾਂ ਜਾਗਰੂਕ ਹੋ ...

ਪੂਰੀ ਖ਼ਬਰ »

ਜ਼ਖਮੀ ਹੋਏ ਹੋਮਗਾਰਡ ਜਵਾਨ ਨੇ ਤੋੜਿਆ ਦੰਮ

ਮੋਗਾ, 28 ਜਨਵਰੀ (ਗੁਰਤੇਜ ਸਿੰਘ)- ਬੀਤੇ ਦਿਨੀ ਸੜਕ ਹਾਦਸੇ ਵਿਚ ਜ਼ਖਮੀ ਹੋਏ ਹੋਮਗਾਰਡ ਦੇ ਜਵਾਨ ਨੇ ਜੇਰੇ ਇਲਾਜ ਦਮ ਤੋੜ ਦਿੱਤਾ | ਜਾਣਕਾਰੀ ਮੁਤਾਬਿਕ ਗੁਰਸੇਵਕ ਸਿੰਘ (50) ਪੁੱਤਰ ਜਰਨੈਲ ਸਿੰਘ ਵਾਸੀ ਚੁੱਘਾ ਕਲਾਂ ਜੋ ਕਿ ਡੀ.ਐਸ.ਪੀ. ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ...

ਪੂਰੀ ਖ਼ਬਰ »

-ਐਸ.ਓ.ਆਈ ਦੇ ਆਗੂਆਂ 'ਚ ਰੰਜਿਸ਼ ਦਾ ਮਾਮਲਾ- ਹਵਾਈ ਫਾਇਰਿੰਗ ਕਰਨ 'ਤੇ ਅਣਪਛਾਤਿਆਂ ਿਖ਼ਲਾਫ਼ ਮਾਮਲਾ ਦਰਜ

ਬਾਘਾ ਪੁਰਾਣਾ, 28 ਜਨਵਰੀ (ਬਲਰਾਜ ਸਿੰਗਲਾ)- ਸ਼ੋ੍ਰਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਐਸ.ਓ.ਆਈ. ਦੇ ਦੋ ਆਗੂਆਂ ਿਖ਼ਲਾਫ਼ ਰੰਜਸ਼ ਨੂੰ ਲੈ ਕੇ ਇਕ ਧੜੇ ਵਲੋਂ ਹਵਾਈ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਿਕ ਇਸ ਮਾਮਲੇ ਸਬੰਧੀ ਜਾਂਚ ਕਰ ਰਹੇ ...

ਪੂਰੀ ਖ਼ਬਰ »

ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਮੋਗਾ-1 ਦੀ ਰੀਵਿਊ ਮੀਟਿੰਗ

ਮੋਗਾ, 28 ਜਨਵਰੀ (ਜਸਪਾਲ ਸਿੰਘ ਬੱਬੀ)- ਬਲਾਕ ਮੋਗਾ-1 ਬੁੱਘੀ ਪੁਰਾ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਮਨਦੀਪ ਕੌਰ ਦੀ ਅਗਵਾਈ ਹੇਠ ਮੋਗਾ ਬਲਾਕ ਇਕ ਦੇ ਸਮੂਹ ਸੈਂਟਰ ਹੈੱਡ ਟੀਚਰਾਂ ਦੀ ਮੀਟਿੰਗ ਹੋਈ | ਇਸ ਮੌਕੇ ਸੁਮਨਦੀਪ ਕੌਰ ਨੇ ਦੱਸਿਆ ਕਿ ਸਕੱਤਰ ਸਕੂਲ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ 21 ਨੂੰ

ਬਾਘਾ ਪੁਰਾਣਾ, 28 ਜਨਵਰੀ (ਬਲਰਾਜ ਸਿੰਗਲਾ)- ਸਮਾਜ ਸੇਵਾ ਤੇ ਧਰਮ ਪ੍ਰਚਾਰ ਨੂੰ ਸਮਰਪਿਤ ਜਥਾ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਜੀ ਬਾਘਾ ਪੁਰਾਣਾ ਦੀ ਅਹਿਮ ਇਕੱਤਰਤਾ ਹੋਈ ਜਿਸ ਵਿਚ ਮੈਂਬਰਾਂ ਵਲੋਂ ਹਰੇਕ ਸਾਲ ਦੀ ਤਰ੍ਹਾਂ ਸਮੂਹਿਕ ਵਿਆਹ ਸਮਾਰੋਹ ਕਰਵਾਉਣ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਲੇਖਕ ਪਾਠਕ ਮੰਚ ਤੇ ਅਦਾਰਾ ਲੋਹਮਣੀ ਵਲੋਂ ਮੀਟਿੰਗ

ਮੋਗਾ, 28 ਜਨਵਰੀ (ਸ਼ਿੰਦਰ ਸਿੰਘ ਭੁਪਾਲ)- ਅੰਤਰਰਾਸ਼ਟਰੀ ਲੇਖਕ ਪਾਠਕ ਮੰਚ ਅਤੇ ਅਦਾਰਾ ਲੋਹਮਣੀ ਦੀ ਮੀਟਿੰਗ ਡਾ: ਸੁਰਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ | ਮੀਟਿੰਗ ਵਿਚ ਸਭ ਤੋਂ ਪਹਿਲਾ ਲੋਹਮਣੀ ਦੇ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ ...

ਪੂਰੀ ਖ਼ਬਰ »

ਵੀਰ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਕੀਤੇ ਧਾਰਮਿਕ ਸਥਾਨਾਂ ਦੇ ਦਰਸ਼ਨ

ਨੱਥੂਵਾਲਾ ਗਰਬੀ, 28 ਜਨਵਰੀ (ਸਾਧੂ ਰਾਮ ਲੰਗੇਆਣਾ)- ਇਲਾਕੇ ਦੀ ਨਾਮਵਰ ਤੇ ਪੁਰਾਣੀ ਵਿਦਿਅਕ ਸੰਸਥਾ ਵੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਸੁਲਤਾਨਪੁਰ ਲੋਧੀ, ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਦੇ ਗੁਰੂ ਘਰ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ ਵਿਚ ਮਨਾਇਆ ਗਿਆ ਰਾਸ਼ਟਰੀ ਵੋਟਰ ਦਿਵਸ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ)- ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਰਾਸ਼ਟਰੀ ...

ਪੂਰੀ ਖ਼ਬਰ »

ਗੋਲਡਨ ਟਰੈਵਲ ਐਡਵਾਈਜਰ ਦੀ ਵਿਦਿਆਰਥਣ ਨੇ ਹਾਸਲ ਕੀਤੇ 8 ਬੈਂਡ

ਅਜੀਤਵਾਲ, 28 ਜਨਵਰੀ (ਹਰਦੇਵ ਸਿੰਘ ਮਾਨ)- ਗੋਲਡਨ ਟਰੈਵਲ ਐਡਵਾਈਜ਼ਰ ਅਜੀਤਵਾਲ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ ਅਜੀਤਵਾਲ ਨੇ ਆਇਲਟਸ 'ਚੋਂ ਓਵਰਆਲ 8 ਬੈਂਡ ਪ੍ਰਾਪਤ ਆਪਣੇ ਮਾਪਿਆਂ ਉੱਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਸੰਸਥਾ ਦੇ ਐਮ.ਡੀ. ...

ਪੂਰੀ ਖ਼ਬਰ »

ਗੁਰੂ ਅਮਰਦਾਸ ਸਕੂਲ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਸਮਾਗਮ

ਬਾਘਾ ਪੁਰਾਣਾ, 28 ਜਨਵਰੀ (ਬਲਰਾਜ ਸਿੰਗਲਾ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਅਮਰਦਾਸ ਪਬਲਿਕ ਹਾਈ ਸਕੂਲ ਘੋਲੀਆ ਖ਼ੁਰਦ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਸਮਾਰੋਹ ਕਰਵਾਇਆ ਗਿਆ | ਉਪਰੰਤ ਵਿਦਿਆਰਥਣਾਂ ਵਲੋਂ ਵਿਸ਼ੇ ਨਾਲ ਸਬੰਧਿਤ ...

ਪੂਰੀ ਖ਼ਬਰ »

ਇੰਗਲਿਸ਼ ਸਟੂਡੀਓ ਨੇ ਲਗਵਾਇਆ ਆਸਟੇ੍ਰਲੀਆ ਦਾ ਸਟੱਡੀ ਵੀਜ਼ਾ

ਬਾਘਾ ਪੁਰਾਣਾ, 28 ਜਨਵਰੀ (ਬਲਰਾਜ ਸਿੰਗਲਾ)- ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ 'ਤੇ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਇਲਾਕੇ ਦੀ ਨਾਮਵਰ ਸੰਸਥਾ ਇੰਗਲਿਸ਼ ਸਟੂਡੀਓ ਜੋ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ | ਇਸ ਸੰਸਥਾ ਦੇ ਮੁਖੀ ਪੰਕਜ ਬਾਂਸਲ ਅਤੇ ਗੌਰਵ ਕਾਲੜਾ ...

ਪੂਰੀ ਖ਼ਬਰ »

ਪ੍ਰੇਮ ਜਾਲ ਵਿਚ ਫਸਾਉਣ ਵਾਲੇ ਗਰੋਹ ਦੇ ਮੈਂਬਰਾਂ ਿਖ਼ਲਾਫ਼ ਮੁਕੱਦਮਾ ਦਰਜ

ਮੋਗਾ, 28 ਜਨਵਰੀ (ਸ਼ਿੰਦਰ ਸਿੰਘ ਭੁਪਾਲ)- ਕਮਲਜੀਤ ਸਿੰਘ (35) ਪੁੱਤਰ ਹਰਿੰਦਰ ਸਿੰਘ ਵਾਸੀ ਚੱਕੀ ਵਾਲੀ ਗਲੀ ਮੋਗਾ ਦੀ ਸ਼ਿਕਾਇਤ ਦੀ ਪੜਤਾਲ ਐੱਸ.ਐੱਸ.ਪੀ. ਮੋਗਾ ਦੇ ਹੁਕਮਾਂ ਅਧੀਨ ਡੀ.ਐੱਸ.ਪੀ. ਕ੍ਰਾਈਮ ਅਗੇਂਸਟ ਵੋਮੈਨ ਐਾਡ ਚਿਲਡਰਨ ਮੋਗਾ ਨੇ ਕੀਤੀ | ਪੜਤਾਲ ਵਿਚ ਸਹੀ ...

ਪੂਰੀ ਖ਼ਬਰ »

ਗੋਡਿਆਂ ਦੇ ਇਲਾਜ ਲਈ ਮੋਗਾ 'ਚ ਓ.ਪੀ.ਡੀ. ਅੱਜ ਤੋਂ ਸ਼ੁਰੂ ਓ.ਪੀ.ਡੀ 'ਚ 2 ਫਰਵਰੀ ਤੱਕ ਡਾ: ਬਰਾਕ ਕਰਨਗੇ ਮਰੀਜ਼ਾਂ ਦੀ ਜਾਂਚ

ਲੁਧਿਆਣਾ, 28 ਜਨਵਰੀ (ਭੁਪਿੰਦਰ ਸਿੰਘ ਬਸਰਾ)- ਗੋਡਿਆਂ ਦੇ ਦਰਦ ਦੇ ਇਲਾਜ ਲਈ ਹੁਣ ਗੋਡੇ ਬਦਲਵਾਉਣ ਜਾਂ ਕੌੜੀਆਂ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਬਿਨਾ ਇਸ ਦੇ ਹੀ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ | ਇਹ ਪ੍ਰਗਟਾਵਾ ਕਰਦਿਆਂ ਗੋਡਿਆਂ ਦੀ ...

ਪੂਰੀ ਖ਼ਬਰ »

ਸਰਕਾਰ ਨੇ ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ- ਗਾਲਿਬ, ਖਾਈ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਨੰਬਰਦਾਰ ਯੂਨੀਅਨ ਜ਼ਿਲ੍ਹਾ ਮੋਗਾ ਦੀ ਜ਼ਿਲ੍ਹਾ ਪੱਧਰੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਖਾਈ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਹੋਈ ਜਿਸ ਵਿਚ ਆਲ ਇੰਡੀਆ ਨੰਬਰਦਾਰ ...

ਪੂਰੀ ਖ਼ਬਰ »

ਜੇ.ਐਮ.ਐਸ. ਇੰਸਟੀਚਿਊਟ ਦੇ ਵਿਦਿਆਰਥੀ ਨੇ ਲਏ ਓਵਰਆਲ 6.5 ਬੈਂਡ

ਬਾਘਾ ਪੁਰਾਣਾ, 28 ਜਨਵਰੀ (ਬਲਰਾਜ ਸਿੰਗਲਾ)- ਸਥਾਨਕ ਸ਼ਹਿਰ ਦੀ ਨਹਿਰੂ ਮੰਡੀ ਵਿਚ ਸਥਿਤ ਇਲਾਕੇ ਦੀ ਨਾਮਵਰ ਸੰਸਥਾ ਜੇ.ਐਮ.ਐਸ. ਇੰਸਟੀਚਿਊਟ ਜੋ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਦੇ ਡਾਇਰੈਕਟਰ ਹਰਲਾਲ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਵਿਦਿਆਰਥੀ ਮਨਪ੍ਰੀਤ ...

ਪੂਰੀ ਖ਼ਬਰ »

ਦਿੱਲੀ ਚੋਣਾਂ 'ਚ ਨਵਦੀਪ ਸੰਘਾ ਹਲਕਾ ਵਿਕਾਸ ਪੁਰੀ ਲਈ ਕੁਆਰਡੀਨੇਟਰ ਨਿਯੁਕਤ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਆਮ ਆਦਮੀ ਪਾਰਟੀ (ਆਪ) ਦੇ ਮੋਗਾ ਤੋਂ ਹਲਕਾ ਪ੍ਰਧਾਨ ਅਤੇ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਦੇ ਸਲਾਹਕਾਰ ਨਵਦੀਪ ਸਿੰਘ ਸੰਘਾ ਮੋਗਾ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਵਿਕਾਸ ਪੁਰੀ ਦਾ ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੋਗਾ ਲਗਾਤਾਰ ਲਗਵਾ ਰਹੀ ਕੈਨੇਡਾ ਸਟੱਡੀ ਵੀਜ਼ਾ-ਡੱਲਾ

ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ)- ਮੈਕਰੋ ਗਲੋਬਲ ਮੋਗਾ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ | ਸੰਸਥਾ ਵਲੋਂ ਆਈਲਟਸ ਦੀਆਂ ਸੇਵਾਵਾਂ ਦੇ ਨਾਲ-ਨਾਲ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ ਅਤੇ ਓਪਨ ਵਰਕ ਪਰਮਿਟ ਦੀਆਂ ਸੇਵਾਵਾਂ ...

ਪੂਰੀ ਖ਼ਬਰ »

ਅਜੀਤਵਾਲ ਕਾਲਜ ਵਿਚ ਗਣਤੰਤਰ ਦਿਵਸ ਮਨਾਇਆ

ਅਜੀਤਵਾਲ, 28 ਜਨਵਰੀ (ਹਰਦੇਵ ਸਿੰਘ ਮਾਨ)- ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ ਕਾਲਜ ਅਜੀਤਵਾਲ ਵਿਖੇ ਗਣਤੰਤਰ ਦਿਵਸ ਮਨਾਉਂਦੇ ਹੋਏ ਕਾਲਜ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਉਪਰੰਤ ਵਿਦਿਆਰਥੀਆਂ ਤੇ ਐਨ.ਸੀ.ਸੀ. ...

ਪੂਰੀ ਖ਼ਬਰ »

ਲਾਲਾ ਲਾਜਪਤ ਰਾਏ ਦਾ ਜਨਮ ਦਿਵਸ ਮਨਾਇਆ

ਅਜੀਤਵਾਲ, 28 ਜਨਵਰੀ (ਹਰਦੇਵ ਸਿੰਘ ਮਾਨ)- ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ ਕਾਲਜ ਅਜੀਤਵਾਲ ਵਿਖੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ ਜਨਮ ਦਿਵਸ ਮਨਾਉਂਦਿਆਂ ਉਨ੍ਹਾਂ ਦੀ ਤਸਵੀਰ ਉੱਪਰ ਫੁਲ-ਮਾਲਾਵਾਂ ਭੇਟ ਕਰਨ ਉਪਰੰਤ ਸੰਸਥਾ ਦੇ ਡਾਇਰੈਕਟਰ ਡਾ: ਚਮਨ ਲਾਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX