ਤਾਜਾ ਖ਼ਬਰਾਂ


ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਦੂਜੀ ਮੌਤ
. . .  1 minute ago
ਅੰਮ੍ਰਿਤਸਰ, 29 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਅੱਜ ਦੂਸਰੀ ਮੌਤ ਹੋਣ ਦੀ ਖਬਰ ਹੈ। 60-65 ਸਾਲਾ ਮ੍ਰਿਤਕ ਨੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ 'ਚ ਅੱਜ ਸ਼ਾਮ ਦਮ ਤੋੜਿਆ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਪਿੰਡ ਪਠਲਾਵਾ ਦੇ ਗਿਆਨੀ ਬਲਦੇਵ ਸਿੰਘ ਦੇ ਸੰਪਰਕ ਵਿਚ ਰਿਹਾ ਸੀ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕੀਤੀ।
ਮਾਹਿਲਪੁਰ ਦੇ 2 ਪਿੰਡ ਕੀਤੇ ਗਏ ਸੀਲ
. . .  about 1 hour ago
ਮਾਹਿਲਪੁਰ, 29 ਮਾਰਚ (ਦੀਪਕ ਅਗਨੀਹੋਤਰੀ) - ਕੋਰੋਨਾ ਵਾਇਰਸ ਦੇ ਚਲਦੇ ਪਿੰਡ ਭੂਨੋ ਵਿਚ 15 ਸ਼ੱਕੀ ਮਰੀਜ਼ਾਂ ਦੇ ਕੀਤੇ ਕੋਰੋਨਾ ਟੈਸਟ ਤੋਂ ਬਾਅਦ ਇਤਿਹਾਤ ਵਜੋਂ ਪ੍ਰਸ਼ਾਸਨ ਨੇ ਬਲਾਕ ਮਾਹਿਲਪੁਰ ਦੇ ਪਿੰਡ ਭੂਨੋ ਨੂੰ ਸੀਲ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਪਟਿਆਲਾ...
ਕਰੋਨਾ ਵਾਇਰਸ ਦੇ 291 ਸੈਂਪਲ ਆਏ ਨੈਗੇਟਿਵ ਆਏ - ਡੀ.ਸੀ ਨਵਾਂਸ਼ਹਿਰ
. . .  about 1 hour ago
ਬੰਗਾ, 29 ਮਾਰਚ-(ਜਸਬੀਰ ਸਿੰਘ ਨੂਰਪੁਰ) - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ 'ਚੋਂ ਕੋਵਿਡ-19 ਦੇ ਲਏ ਗਏ ਸੈਂਪਲਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 352 ਸੈਂਪਲ...
ਅੱਜ ਨਹੀਂ ਸਾਹਮਣੇ ਆਇਆ ਕੋਈ ਪਾਜ਼ੀਟਿਵ ਕੇਸ - ਸਿਵਲ ਸਰਜਨ ਹੁਸ਼ਿਆਰਪੁਰ
. . .  about 1 hour ago
ਹੁਸ਼ਿਆਰਪੁਰ, 29 ਮਾਰਚ (ਬਲਜਿੰਦਰ ਪਾਲ਼ ਸਿੰਘ) - ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਕੋਈ ਨਵਾਂ ਮਰੀਜ਼ ਪਾਜ਼ੀਟਿਵ ਨਹੀਂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੁਣ ਤੱਕ 144 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 72 ਦੀ ਰਿਪੋਰਟ...
ਨੈਗੇਟਿਵ ਆਈ ਕੋਰੋਨਾ ਵਾਇਰਸ ਦੀ ਸ਼ੱਕੀ ਮ੍ਰਿਤਕ ਮਹਿਲਾ ਦੀ ਰਿਪੋਰਟ
. . .  about 2 hours ago
ਬਰਨਾਲਾ, 29 ਮਾਰਚ (ਧਰਮਪਾਲ ਸਿੰਘ) - ਰੇਲਵੇ ਸਟੇਸ਼ਨ 'ਤੇ ਰਹਿਣ ਵਾਲੀ ਪਰਵਾਸੀ ਔਰਤ ਦੀ ਮੌਤ ਦੇ ਮਾਮਲੇ ਵਿਚ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਸਪਸ਼ਟ ਕੀਤਾ...
ਲੁਧਿਆਣਾ 'ਚ ਕੋਰੋਨਾ ਦੇ 66 ਕੇਸ ਆਏ ਨੈਗੇਟਿਵ - ਡੀ.ਸੀ
. . .  about 1 hour ago
ਲੁਧਿਆਣਾ, 29 ਮਾਰਚ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਹੈ ਕਿ ਹੁਣ ਤੱਕ ਲੁਧਿਆਣਾ ਤੋਂ 93 ਸੈਂਪਲ ਲਏ ਜਾ ਚੁੱਕੇ ਨੇ ਜਿਨ੍ਹਾਂ ਚੋਂ ਇੱਕ...
ਸੰਕਟ ਪੈਰੋਲ ਤਹਿਤ ਫ਼ਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਦੂਜੇ ਦਿਨ ਰਿਹਾਅ ਕੀਤੇ 76 ਕੈਦੀ ਅਤੇ ਹਵਾਲਾਤੀ
. . .  about 2 hours ago
ਫ਼ਿਰੋਜ਼ਪੁਰ, 29 ਮਾਰਚ (ਜਸਵਿੰਦਰ ਸਿੰਘ ਸੰਧੂ)- ਦੁਨੀਆ 'ਤੇ ਕਹਿਰ ਮਚਾ ਰਹੇ ਕੋਰੋਨਾ ਵਾਇਰਸ ਦੀ ਮਾਰ ਤੋਂ ਜੇਲ੍ਹਾਂ ਅੰਦਰ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਬਚਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਤਹਿਤ ਅੱਜ ਦੂਜੇ ਦਿਨ ਵੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ...
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 38 ਮਾਮਲਿਆਂ ਦੀ ਪੁਸ਼ਟੀ
. . .  about 4 hours ago
ਜਲੰਧਰ, 29 ਮਾਰਚ (ਚਿਰਾਗ਼ ਸ਼ਰਮਾ) - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਹੁਣ ਤੱਕ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 977 ਨਮੂਨੇ ਲਏ ਗਏ...
ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਖੇ ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਸ਼ਾਮ 140 ਦੇ ਕਰੀਬ ਕੈਦੀਆਂ ਨੂੰ 6 ਹਫ਼ਤਿਆਂ ਦੀ ਪਰੋਲ 'ਤੇ ਛਡਿਆ ਜਾਵੇਗਾ
. . .  about 4 hours ago
ਅੰਮ੍ਰਿਤਸਰ, 29 ਮਾਰਚ (ਰਾਜੇਸ਼ ਕੁਮਾਰ ਸੰਧੂ)- ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਪੰਜਾਬ ਭਰ ਦੀਆ ਜੇਲ੍ਹਾਂ 'ਚ ਬੰਦ 6000 ਦੇ ਕਰੀਬ,,,,
ਕੋਵਿਡ ਰਾਹਤ ਫ਼ੰਡ ਲਈ ਪ੍ਰਾਈਵੇਟ ਸਕੂਲਾਂ ਵੱਲੋਂ 1.25 ਲੱਖ ਰੁਪਏ ਦੀ ਰਾਸ਼ੀ ਭੇਟ
. . .  about 4 hours ago
ਮਹਿਲ ਕਲਾਂ, 29 ਮਾਰਚ (ਅਵਤਾਰ ਸਿੰਘ ਅਣਖੀ)- ਕੋਰੋਨਾਵਾਇਰਸ ਖ਼ਿਲਾਫ਼ ਲੜੀ ਜਾ ਰਹੀ ਇਸ ਜੰਗ 'ਚ ਪ੍ਰਾਈਵੇਟ ਸਕੂਲ...
ਰਾਮਨਗਰ ਸੈਣੀਆਂ ਦੇ ਕੋਰੋਨਾ ਪਾਜੀਟਿਵ ਲੜਕੇ ਦੇ ਪਰਿਵਾਰਕ 14 ਮੈਂਬਰਾਂ ਦਾ ਟੈੱਸਟ ਆਇਆ ਨੈਗੇਟਿਵ
. . .  1 minute ago
ਘਨੌਰ, 29 ਮਾਰਚ (ਜਾਦਵਿੰਦਰ ਸਿੰਘ ਜੋਗੀਪੁਰ) - ਨੇਪਾਲ ਤੋਂ ਵਾਪਸ ਪਰਤੇ ਰਾਮਨਗਰ ਸੈਣੀਆਂ (ਸ਼ੰਭੂ, ਪਟਿਆਲਾ) ਦੇ 21 ਸਾਲਾਂ ਦੇ...
ਦਿਮਾਗ਼ ਤੋ ਕਮਜ਼ੋਰ ਵਿਅਕਤੀ ਦੀ ਸ਼ੱਕੀ ਹਾਲਤ 'ਚ ਮੌਤ, ਕਰੋਨਾ ਤੋ ਡਰੇ ਆਪਣਿਆ ਨੇ ਹੀ ਬਣਾਈ ਦੂਰੀ
. . .  about 5 hours ago
ਮਾਛੀਵਾੜਾ ਸਾਹਿਬ 28 ਮਾਰਚ (ਮਨੋਜ ਕੁਮਾਰ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਡਰ ਕਿਸ ਕਦਰ ਆਮ ਲੋਕਾਂ ਦੇ ਜਹਿਨ ...
ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਏ
. . .  about 5 hours ago
ਮਾਨਸਾ, 29 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਪਿੰਡ ਹਮੀਰਗੜ੍ਹ ਢੈਪਈ ਦੇ ਜੰਮਪਲ ਉੱਘੇ ਪੰਜਾਬੀ ਗਾਇਕ ਤੇ ਅਦਾਕਾਰ....
ਸਿਹਤ ਵਿਭਾਗ ਨੇ ਕਲਕੱਤਾ ਤੋਂ ਮਹਿਲ ਕਲਾਂ ਪਰਤੇ 6 ਟਰੱਕ ਡਰਾਈਵਰ ਕੀਤੇ ਇਕਾਂਤਵਾਸ
. . .  about 5 hours ago
ਮਹਿਲ ਕਲਾਂ, 29 ਮਾਰਚ (ਅਵਤਾਰ ਸਿੰਘ ਅਣਖੀ)-ਕਰੋਨਾ ਵਾਇਰਸ ਨੂੰ ਲੈ ਕੇ ਪੰਜਾਬ 'ਚ ਲੱਗੇ ਕਰਫ਼ਿਊ ਦੇ ਚੱਲਦਿਆਂ ਸਿਹਤ ਵਿਭਾਗ ਮਹਿਲ...
ਲਾਕਡਾਊਨ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਕੰਪਨੀਆਂ ਨੂੰ ਜਾਰੀ ਕੀਤੀ ਐਡਵਾਈਜ਼ਰੀ, ਨਾ ਕੱਟੀ ਜਾਵੇ ਵਰਕਰਾਂ ਦੀ ਤਨਖ਼ਾਹ
. . .  about 5 hours ago
ਚੰਡੀਗੜ੍ਹ, 29 ਮਾਰਚ- ਲਾਕਡਾਊਨ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਸੂਬੇ 'ਚ ਉਦਯੋਗਾਂ ਅਤੇ ਵਪਾਰਕ ਅਦਾਰਿਆਂ ਨੂੰ ਇਕ ਐਡਵਾਈਜ਼ਰੀ ....
ਕੋਰੋਨਾ ਵਾਇਰਸ ਦੇ ਚੱਲਦਿਆਂ ਕੈਪਟਨ ਨੇ ਡੇਰਾ ਰਾਧਾ ਸੁਆਮੀ ਬਿਆਸ ਅਤੇ ਸਨਅਤਕਾਰਾਂ ਨੂੰ ਮਦਦ ਦੀ ਕੀਤੀ ਅਪੀਲ
. . .  about 5 hours ago
ਕਰਫ਼ਿਊ ਦੇ ਚੱਲਦਿਆਂ ਪੰਜਾਬ 'ਚ 30-31 ਮਾਰਚ ਨੂੰ ਖੁੱਲ੍ਹਣਗੇ ਬੈਂਕ
. . .  about 6 hours ago
ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 106 ਹੋਰ ਮਾਮਲੇ ਆਏ ਸਾਹਮਣੇ, 6 ਲੋਕਾਂ ਦੀ ਹੋਈ ਮੌਤ : ਸਿਹਤ ਮੰਤਰਾਲੇ
. . .  about 6 hours ago
ਅਜਨਾਲਾ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਆਇਆ ਸਾਹਮਣੇ
. . .  about 6 hours ago
ਨੇਪਾਲ ਨੇ 15 ਅਪ੍ਰੈਲ ਤੱਕ ਅੰਤਰਰਾਸ਼ਟਰੀ ਉਡਾਣਾਂ ਕੀਤੀਆਂ ਮੁਲਤਵੀ
. . .  about 7 hours ago
ਕੋਰੋਨਾ ਵਾਇਰਸ ਸਬੰਧੀ ਅਫ਼ਵਾਹ ਫੈਲਾਉਣ ਵਾਲੇ 'ਤੇ ਪਰਚਾ ਦਰਜ
. . .  about 7 hours ago
ਐੱਸ.ਡੀ.ਐੱਮ.ਸ਼ਾਹਕੋਟ ਵੱਲੋਂ ਮੈਡੀਕਲ ਸਟੋਰ ਮਾਲਕਾਂ ਨੂੰ ਦੁਕਾਨਾਂ ਅੱਗੇ ਨਿਸ਼ਾਨ ਲਗਾਉਣ ਦੀ ਕੀਤੀ ਹਦਾਇਤ
. . .  about 7 hours ago
ਸ੍ਰੀ ਦਰਬਾਰ ਸਾਹਿਬ ਦੀਆਂ ਸਰਾਂਵਾਂ ਤੇ ਸ਼ਹਿਰ 'ਚ ਫਸੇ ਲੋਕਾਂ ਨੂੰ ਦੋ ਵਿਸ਼ੇਸ਼ ਬੱਸਾਂ ਰਾਹੀਂ ਭੇਜਿਆ ਗਿਆ ਜੰਮੂ
. . .  about 7 hours ago
ਗੁਰਦੁਆਰਾ ਸਾਹਿਬ ਮੇਨ ਗੇਟ ਨੂੰ ਲਾਇਆ ਤਾਲਾ
. . .  about 1 hour ago
ਬੀ.ਐੱਸ.ਐਫ ਵੱਲੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  about 8 hours ago
ਡੀ.ਸੀ ਜਲੰਧਰ ਵੱਲੋਂ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਜਮ੍ਹਾ ਕਰਵਾਉਣ ਦੀ ਅਪੀਲ
. . .  about 8 hours ago
ਪ੍ਰਵਾਸੀ ਮਜ਼ਦੂਰਾਂ ਨੂੰ ਰੋਕਣ ਲਈ ਕਾਰਖ਼ਾਨੇ ਚਲਾਉਣ ਦਾ ਫ਼ੈਸਲਾ
. . .  about 8 hours ago
ਡੀ.ਸੀ. ਜਲੰਧਰ ਵੱਲੋਂ ਫ਼ਲਾਂ ਤੇ ਸਬਜੀਆਂ ਦੇ ਭਾਅ ਤੈਅ, ਸੂਚੀ ਜਾਰੀ
. . .  about 8 hours ago
ਸਰ੍ਹੋਂ ਦੀ ਫ਼ਸਲ ਦੀ ਕਟਾਈ ਲਈ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਜਿੰਮੀਦਾਰਾਂ ਨੂੰ ਦਿੱਤੀ ਢਿੱਲ
. . .  1 minute ago
ਕਰਫ਼ਿਊ ਦੌਰਾਨ ਮੁਲਾਜ਼ਮ ਨੂੰ ਮੰਦੀ ਸ਼ਬਦਾਵਲੀ ਅਤੇ ਸਰਕਾਰੀ ਕੰਮ 'ਚ ਵਿਘਨ ਪਾਉਣ ਦੇ ਦੋਸ ਇਕ ਖ਼ਿਲਾਫ਼ ਮੁਕੱਦਮਾ ਦਰਜ
. . .  about 9 hours ago
ਮੈਡੀਕਲ ਵੀਜ਼ਾ 'ਤੇ ਭਾਰਤ 'ਚ ਆਏ 5 ਪਾਕਿ ਨਾਗਰਿਕ ਪਰਤੇ ਆਪਣੇ ਮੁਲਕ
. . .  about 9 hours ago
ਜ਼ਿਲ੍ਹਾ ਹੁਸ਼ਿਆਰਪੁਰ 'ਚ ਕੱਲ੍ਹ ਸਵੇਰੇ 3 ਘੰਟੇ ਲਈ ਖੁੱਲ੍ਹਣਗੀਆਂ ਕਰਿਆਨੇ ਦੀਆਂ ਦੁਕਾਨਾਂ
. . .  about 9 hours ago
ਮੁੰਬਈ ਵਿਚ 40 ਸਾਲਾ ਔਰਤ ਦੀ ਕੋਰੋਨਾ ਕਾਰਨ ਮੌਤ, ਮਹਾਰਾਸ਼ਟਰ ਵਿਚ 7ਵੀਂ ਮੌਤ
. . .  about 9 hours ago
ਸਰਹੱਦੀ ਖੇਤਰ ਦੇ ਪਿੰਡਾਂ ਦਾ ਅਧਿਕਾਰੀਆਂ ਵਲੋਂ ਦੌਰਾ
. . .  about 9 hours ago
ਗੁਰੂ ਹਰ ਸਹਾਏ ਹਲਕੇ ਦੇ ਸਮੂਹ ਪਿੰਡਾਂ ਵਿਚ ਪੰਚਾਇਤਾਂ ਨੇ ਕੀਤੀ ਸੈਨੇਟਾਈਜ਼ਰ ਸਪਰੇਅ
. . .  about 10 hours ago
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋਂ 37 ਕੈਦੀ ਰਿਹਾਅ
. . .  about 10 hours ago
ਅਧਿਕਾਰੀਆਂ ਵਲੋਂ ਘਰ-ਘਰ ਜਾ ਕੇ ਵੰਡਿਆ ਗਿਆ ਰਾਸ਼ਨ
. . .  about 10 hours ago
ਪ੍ਰਸੋਨਲ ਵਿਭਾਗ ਵਲੋਂ ਕੰਟਰੈਕਟ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਸਬੰਧੀ ਪੱਤਰ ਜਾਰੀ
. . .  about 10 hours ago
ਪਤਨੀ ਨੂੰ ਮੰਜੇ ਦੇ ਪਾਵੇ ਨਾਲ ਕੁੱਟ ਕੁੱਟ ਕੇ ਮਾਰਿਆ
. . .  about 10 hours ago
ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਭੱਜਣ ਦੀ ਝੂਠੀ ਅਫ਼ਵਾਹ ਨੇ ਲੋਕਾਂ 'ਚ ਫੈਲਾਈ ਦਹਿਸ਼ਤ
. . .  about 10 hours ago
ਕੋਰੋਨਾ ਤੋਂ ਬੱਚਣ ਲਈ ਪਿੰਡ ਜਾ ਰਹੇ ਵਿਅਕਤੀ ਦੀ 200 ਕਿੱਲੋਮੀਟਰ ਪੈਦਲ ਚੱਲਣ ਕਾਰਨ ਹੋਈ ਮੌਤ
. . .  about 10 hours ago
ਕਰਫ਼ਿਊ ਦੌਰਾਨ ਘਰਾਂ 'ਚ ਬੰਦ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਈ ਫ਼ਿਲਮੀ ਅਭਿਨੇਤਰੀ ਸੋਨੀਆ ਮਾਨ
. . .  about 11 hours ago
ਅਹਿਮਦਾਬਾਦ 'ਚ ਕੋਰੋਨਾ ਵਾਇਰਸ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  about 12 hours ago
ਕੋਰੋਨਾ ਨੂੰ ਹਰਾਉਣ ਵਾਲਿਆਂ ਤੋਂ ਲੈਣੀ ਚਾਹੀਦੀ ਹੈ ਪ੍ਰੇਰਨਾ : ਪ੍ਰਧਾਨ ਮੰਤਰੀ ਮੋਦੀ
. . .  about 12 hours ago
ਕੁੱਝ ਲੋਕ ਹਾਲਾਤ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ : ਪ੍ਰਧਾਨ ਮੰਤਰੀ ਮੋਦੀ
. . .  about 12 hours ago
ਕੋਰੋਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਕਰਦਿਆਂ ਕਿਹਾ :ਵਾਇਰਸ ਇਨਸਾਨਾਂ ਨੂੰ ਮਾਰਨ ਦੀ ਜ਼ਿੱਦ ਲਈ ਬੈਠਾ ਹੈ
. . .  about 12 hours ago
'ਕੋਰੋਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਕਰਦਿਆਂ ਕਿਹਾ : ਅਸੀਂ ਜਿੱਤਾਂਗੇ ਲੜਾਈ
. . .  about 12 hours ago
ਕੋਰੋਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਕਰਦਿਆਂ ਕਿਹਾ : ਸਖ਼ਤ ਕਦਮ ਚੁੱਕਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ
. . .  about 12 hours ago
ਪ੍ਰਧਾਨ ਮੰਤਰੀ ਮੋਦੀ 'ਮਨ ਕੀ ਬਾਤ' ਦੇ ਜਰੀਏ ਲੋਕਾਂ ਨੂੰ ਕਰ ਰਹੇ ਹਨ ਸੰਬੋਧਨ
. . .  about 12 hours ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਕੋਰੋਨਾ ਵਾਇਰਸ ਦੇ ਹਾਲਾਤਾਂ 'ਤੇ 'ਮਨ ਕੀ ਬਾਤ'
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 16 ਮਾਘ ਸੰਮਤ 551

ਸੰਪਾਦਕੀ

'ਮਹਾਰਾਜਾ' ਵੀ ਖਿਸਕਣ ਲਈ ਤਿਆਰ

ਦਹਾਕਿਆਂ ਤੋਂ ਲਗਾਤਾਰ ਘਾਟੇ ਵਿਚ ਜਾ ਰਹੀ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਨੂੰ ਕੇਂਦਰ ਸਰਕਾਰ ਨੇ ਦੂਸਰੀ ਵਾਰ ਵੇਚਣ ਦਾ ਐਲਾਨ ਕੀਤਾ ਹੈ। ਦੋ ਕੁ ਸਾਲ ਪਹਿਲਾਂ ਸਰਕਾਰ ਨੇ ਇਸ ਨੂੰ ਵੇਚਣ ਲਈ ਇਸ਼ਤਿਹਾਰ ਦਿੱਤੇ ਸਨ ਪਰ ਉਸ ਸਮੇਂ ਕੁਝ ਅਜਿਹੀਆਂ ਸ਼ਰਤਾਂ ਲਗਾ ਦਿੱਤੀਆਂ ਗਈਆਂ ਸਨ, ਜਿਨ੍ਹਾਂ ਕਰਕੇ ਇਕ ਵੀ ਖ਼ਰੀਦਦਾਰ ਮੈਦਾਨ ਵਿਚ ਨਹੀਂ ਸੀ ਉਤਰਿਆ। ਹੁਣ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਿਹਾ ਕਿ ਵਪਾਰ ਨਾਲ ਸਬੰਧਿਤ ਬਹੁਤੇ ਸਰਕਾਰੀ ਅਦਾਰੇ ਬਿਮਾਰ ਦਿਖਾਈ ਦਿੰਦੇ ਹਨ, ਜਿਨ੍ਹਾਂ 'ਚੋਂ ਕੁਝ ਨੂੰ ਸਮੇਂ 'ਤੇ ਵੇਚ ਦਿੱਤਾ ਗਿਆ। ਉਨ੍ਹਾਂ 'ਚੋਂ ਸਰਕਾਰ ਨੂੰ ਕੁਝ ਮਿਲ ਵੀ ਗਿਆ ਅਤੇ ਉਨ੍ਹਾਂ ਤੋਂ ਹੁੰਦੇ ਘਾਟੇ 'ਚੋਂ ਉਸ ਨੂੰ ਛੁਟਕਾਰਾ ਵੀ ਮਿਲ ਗਿਆ। ਜਿਨ੍ਹਾਂ ਨੂੰ ਨਹੀਂ ਸੀ ਵੇਚਿਆ ਜਾ ਸਕਿਆ, ਉਹ ਹੌਲੀ-ਹੌਲੀ ਬਿਮਾਰ ਹੁੰਦੇ ਗਏ ਅਤੇ ਅਖ਼ੀਰ ਦਮ ਤੋੜ ਗਏ।
ਕਿਸੇ ਵੀ ਤਰ੍ਹਾਂ ਦੇ ਸਨਅਤੀ ਵਪਾਰ ਕਰਨੇ ਸਰਕਾਰ ਦੇ ਵੱਸ ਦੀ ਗੱਲ ਨਹੀਂ ਜਾਪਦੀ, ਕਿਉਂਕਿ ਇਹ 'ਸਰਕਾਰੀ ਮਾਲ' ਹੋ ਜਾਂਦਾ ਹੈ। ਸਾਰੇ ਹੀ ਉਸ ਨੂੰ ਇਸ ਨਜ਼ਰ ਨਾਲ ਦੇਖਣ ਲਗਦੇ ਹਨ। ਬਹੁਤੇ ਇਸ ਨੂੰ ਚਲਾਉਣ ਵਿਚ ਦਿਲਚਸਪੀ ਨਹੀਂ ਰੱਖਦੇ। ਇਨ੍ਹਾਂ ਵਿਚ ਭ੍ਰਿਸ਼ਟਾਚਾਰਕ ਰੁਚੀਆਂ ਦਾ ਚਲਣ ਹੋ ਜਾਂਦਾ ਹੈ। ਅਖ਼ੀਰ ਇਹ ਸਰਕਾਰ 'ਤੇ ਅਤੇ ਸਮਾਜ 'ਤੇ ਬੋਝ ਬਣ ਜਾਂਦੇ ਹਨ। ਸਰਕਾਰ ਨੂੰ ਹੀ ਨਹੀਂ, ਅਖ਼ੀਰ ਲੋਕਾਂ ਨੂੰ ਹੀ ਇਸ ਦੇ ਘਾਟੇ ਨੂੰ ਭੁਗਤਣਾ ਪੈਂਦਾ ਹੈ। ਏਅਰ ਇੰਡੀਆ ਦਾ ਵੱਡਾ ਨਾਂਅ ਹੈ ਅਤੇ ਇਸ ਦੀ ਵੱਡੀ ਸ਼ਾਨ ਵੀ ਹੈ। ਲਗਾਤਾਰ ਇਸ ਨੂੰ ਵੱਡਾ ਘਾਟਾ ਕਿਉਂ ਪੈਂਦਾ ਰਿਹਾ, ਇਸ ਦੇ ਅਨੇਕਾਂ ਕਾਰਨ ਹਨ। ਪਰ ਹੁਣ ਇਹ ਘਾਟਾ ਇਸ ਹੱਦ ਤੱਕ ਜਾ ਪੁੱਜਾ ਹੈ ਕਿ ਸਰਕਾਰ ਲਈ ਵੀ ਇਹ ਬੋਝ ਬਣ ਗਿਆ ਹੈ। 1932 ਵਿਚ ਜੇ.ਆਰ.ਡੀ. ਟਾਟਾ ਰਾਹੀਂ ਸ਼ੁਰੂ ਕੀਤੀ ਇਸ ਹਵਾਈ ਕੰਪਨੀ ਦਾ 1953 ਵਿਚ ਰਾਸ਼ਟਰੀਕਰਨ ਕਰ ਦਿੱਤਾ ਗਿਆ ਸੀ। ਬਾਅਦ ਵਿਚ ਜਿਵੇਂ ਅਕਸਰ ਵੇਖਿਆ ਗਿਆ ਹੈ, ਇਸ ਨੂੰ ਸਰਕਾਰੀ ਨੀਤੀਆਂ ਅਤੇ ਅਫਸਰਸ਼ਾਹੀ ਦਾ ਗ੍ਰਹਿਣ ਲੱਗ ਗਿਆ ਸੀ। ਸਮੇਂ ਦੇ ਸਿਆਸਤਦਾਨਾਂ ਨੇ ਇਸ ਨੂੰ ਆਪੋ-ਆਪਣੇ ਹਿਤਾਂ ਲਈ ਵਰਤਿਆ। ਅੱਜ ਹਾਲਤ ਇਹ ਹੈ ਕਿ ਇਸ 'ਤੇ 60 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹ ਚੁੱਕਾ ਹੈ। 1500 ਕਰੋੜ ਦੇ ਕਰੀਬ ਕਰਮਚਾਰੀਆਂ ਦੀਆਂ ਦੇਣਦਾਰੀਆਂ ਵੀ ਰਹਿੰਦੀਆਂ ਹਨ। ਘੱਟੋ-ਘੱਟ ਪਿਛਲੇ 25 ਸਾਲ ਤੋਂ ਪੈਂਦਾ ਇਹ ਘਾਟਾ ਅੱਜ ਇਥੋਂ ਤੱਕ ਪੁੱਜ ਗਿਆ ਹੈ ਕਿ ਸਰਕਾਰ ਵੀ ਇਸ ਤੋਂ ਪਿੱਛਾ ਛੁਡਾਉਣਾ ਚਾਹੁੰਦੀ ਹੈ। ਦੂਜੀਆਂ ਨਿੱਜੀ ਹਵਾਈ ਕੰਪਨੀਆਂ ਦੇ ਮੁਕਾਬਲੇ ਵਿਚ ਇਸ ਦੀ ਕਾਰਗੁਜ਼ਾਰੀ ਹਰ ਪੱਖੋਂ ਬੇਹੱਦ ਧੀਮੀ ਦਿਖਾਈ ਦਿੰਦੀ ਹੈ। ਤਤਕਾਲੀ ਸਰਕਾਰਾਂ ਨੇ ਬਹੁਤੇ ਸਰਕਾਰੀ ਵਪਾਰਕ ਅਦਾਰਿਆਂ ਨੂੰ ਆਪਣੇ ਗਲੋਂ ਲਾਹੁਣ ਦੀ ਨੀਤੀ ਤਾਂ ਲੰਮੇ ਸਮੇਂ ਤੋਂ ਧਾਰਨ ਕੀਤੀ ਹੋਈ ਹੈ ਪਰ ਏਅਰ ਇੰਡੀਆ ਨਾਲ ਸਰਕਾਰ ਦੀ ਸ਼ਾਨ ਜੁੜੀ ਦਿਖਾਈ ਦਿੰਦੀ ਸੀ। ਪਰ ਇਹ ਸ਼ਾਨ ਅਖ਼ੀਰ ਫੋਕੀ ਅਤੇ ਖੋਖਲੀ ਸਾਬਤ ਹੋਈ। ਸਰਕਾਰ ਆਪਣੇ ਗਲ ਵਿਚ ਪਏ ਜੂਲੇ ਨੂੰ ਲਾਹੁਣ ਦੀ ਕਵਾਇਦ ਕਰਦੀ ਰਹੀ। ਇਸੇ ਲਈ ਇਸ ਵਾਰ ਉਸ ਨੇ ਇਸ ਨੂੰ ਵੇਚਣ ਲਈ ਸ਼ਰਤਾਂ ਵਿਚ ਵੱਡੀ ਨਰਮੀ ਲਿਆਂਦੀ ਹੈ। ਪਹਿਲੀ ਵਾਰ ਇਸ ਨੇ ਇਸ ਦਾ 76 ਫ਼ੀਸਦੀ ਅਸਾਸਾ ਵੇਚਣ ਦਾ ਐਲਾਨ ਕੀਤਾ ਸੀ ਪਰ ਇਸ ਵਾਰ ਛਾਲ ਮਾਰ ਕੇ ਇਸ ਨੂੰ ਸੌ ਫ਼ੀਸਦੀ ਕਰ ਦਿੱਤਾ ਹੈ। ਇਸ ਵਾਰ ਬੋਲੀ ਦੀ ਰਕਮ ਨੂੰ 5 ਹਜ਼ਾਰ ਕਰੋੜ ਤੋਂ ਘਟਾ ਕੇ 3500 ਕਰੋੜ ਕਰ ਦਿੱਤਾ ਹੈ ਅਤੇ ਇਸ ਲਈ ਕਈ ਕੰਪਨੀਆਂ ਵਲੋਂ ਇਕੱਠੀਆਂ ਹੋ ਕੇ ਇਕ ਸਮੂਹ ਬਣਾਉਣ ਦੀ ਨੀਤੀ ਨੂੰ ਵੀ ਉਦਾਰ ਕਰ ਦਿੱਤਾ ਹੈ। ਪਰ ਇਸ ਦੇ 16 ਹਜ਼ਾਰ ਕਰਮਚਾਰੀਆਂ ਦਾ ਕੀ ਬਣੇਗਾ ਅਤੇ ਇਸ ਨੂੰ ਖ਼ਰੀਦਣ ਵਾਲੀ ਕੰਪਨੀ ਉਨ੍ਹਾਂ ਨਾਲ ਕਿਵੇਂ ਨਿਪਟੇਗੀ, ਇਸ ਬਾਰੇ ਗੱਲ ਅਜੇ ਸਪੱਸ਼ਟ ਨਹੀਂ ਹੋ ਸਕੀ। ਪਿਛਲੇ ਸਮੇਂ ਦੌਰਾਨ ਜੈੱਟ ਏਅਰਵੇਜ਼ ਵਰਗੀਆਂ ਨਿੱਜੀ ਹਵਾਈ ਕੰਪਨੀਆਂ ਵੀ ਬੰਦ ਹੋ ਗਈਆਂ ਹਨ। ਕਿੰਗਫਿਸ਼ਰ ਦਾ ਮਾਲਕ ਵਿਜੈ ਮਾਲਿਆ ਤਾਂ ਦੇਸ਼ ਛੱਡ ਕੇ ਦੌੜ ਹੀ ਗਿਆ ਹੈ। ਸਰਕਾਰ ਨੇ ਇਸ ਕੰਪਨੀ 'ਤੇ ਚੜ੍ਹੇ ਵੱਡੇ ਕਰਜ਼ੇ ਦਾ ਵੀ ਕਾਫੀ ਹਿੱਸਾ ਆਪਣੇ ਸਿਰ ਲੈ ਲਿਆ ਹੈ। ਇਸ ਤਰ੍ਹਾਂ ਹੁਣ ਖ਼ਰੀਦਦਾਰ ਨੂੰ 60 ਹਜ਼ਾਰ ਕਰੋੜ 'ਚੋਂ 23 ਹਜ਼ਾਰ ਕਰੋੜ ਕਰਜ਼ਾ ਹੀ ਦੇਣਾ ਪਵੇਗਾ। ਏਡੀ ਸ਼ਾਨਾਮਤੀ ਕੰਪਨੀ ਦੇ ਵਿਕਣ ਦਾ ਮਲਾਲ ਤਾਂ ਬਹੁਤਿਆਂ ਨੂੰ ਹੋਵੇਗਾ ਹੀ ਅਤੇ ਇਸੇ ਕਰਕੇ ਹੀ ਕੁਝ ਸਿਆਸੀ ਪਾਰਟੀਆਂ ਅਤੇ ਹੋਰ ਲੋਕਾਂ ਵਲੋਂ ਇਸ ਫ਼ੈਸਲੇ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ ਪਰ ਸਰਕਾਰ ਚਿਰਾਂ ਤੋਂ ਸਿਰ ਦਾ ਦਰਦ ਬਣੀ ਇਸ ਕੰਪਨੀ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਸੀ, ਕਿਉਂਕਿ ਇਸ 'ਤੇ ਲਗਾਤਾਰ ਚੜ੍ਹਦੀ ਕਰਜ਼ੇ ਦੀ ਪੰਡ ਨੂੰ ਸਰਕਾਰ ਹਲਕਾ ਕਰਨ ਵਿਚ ਕਾਮਯਾਬ ਨਹੀਂ ਹੋ ਸਕੀ।
ਇਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੇ ਵਪਾਰਕ ਧੰਦੇ ਕਰਨਾ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੈ। ਉਹ ਲੋਕਾਂ ਨੂੰ ਹਰ ਤਰ੍ਹਾਂ ਦਾ ਪ੍ਰਸ਼ਾਸਨ ਪ੍ਰਦਾਨ ਕਰੇ, ਵੱਡੇ-ਛੋਟੇ ਅਦਾਰਿਆਂ ਦੀ ਸਹੀ ਢੰਗ ਨਾਲ ਦੇਖ-ਰੇਖ ਕਰੇ ਅਤੇ ਉਨ੍ਹਾਂ ਨੂੰ ਕਠਿਨਾਈਆਂ ਵਿਚੋਂ ਕੱਢ ਕੇ ਉਤਸ਼ਾਹਿਤ ਕਰਨ ਦਾ ਯਤਨ ਕਰੇ, ਇਹੀ ਉਸ ਦਾ ਨਿਸ਼ਾਨਾ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਸਰਕਾਰ ਛੋਟੀ ਸਨਅਤ ਅਤੇ ਛੋਟੇ ਵਪਾਰ ਨੂੰ ਚੰਗੇ ਉਤਸ਼ਾਹ ਦੇ ਕੇ ਰੁਜ਼ਗਾਰ ਦੇ ਵੱਡੇ ਸਾਧਨ ਜੁਟਾਉਣ ਵਿਚ ਸਹਾਈ ਹੋ ਸਕਦੀ ਹੈ।

-ਬਰਜਿੰਦਰ ਸਿੰਘ ਹਮਦਰਦ

ਕਿੰਨੀ ਕੁ ਦੇਰ ਚੱਲੇਗਾ ਲੋਕਾਂ ਨੂੰ ਵਰਗਲਾਉਣ ਦਾ ਦੌਰ ?

ਪਿਛਲੀ ਸਦੀ ਵਿਚ ਉਂਗਲਾਂ 'ਤੇ ਗਿਣੇ ਜਾਣ ਵਾਲੇ ਜਿਹੜੇ ਨੇਤਾਵਾਂ ਦੀ ਦੁਨੀਆ ਭਰ ਵਿਚ ਸਭ ਤੋਂ ਵੱਧ ਚਰਚਾ ਹੋਈ ਨੈਲਸਨ ਮੰਡੇਲਾ ਉਨ੍ਹਾਂ 'ਚੋਂ ਇਕ ਸਨ। ਇਸ ਮਹਾਨ ਅਫ਼ਰੀਕੀ ਆਗੂ ਨੇ ਨਸਲੀ ਵਿਤਕਰੇ ਖ਼ਿਲਾਫ਼ ਲੰਮੀ ਲੜਾਈ ਲੜੀ ਅਤੇ ਸ਼ਾਂਤੀ ਦਾ ਦੂਤ ਬਣ ਕੇ ਦੁਨੀਆ ਵਿਚ ਇਕ ...

ਪੂਰੀ ਖ਼ਬਰ »

ਸਾਮਾਨ ਦੀ ਖ਼ਰੀਦ-ਵੇਚ ਵਾਲੀਆਂ ਵੈੱਬਸਾਈਟਾਂ 'ਤੇ ਇਸ਼ਤਿਹਾਰ ਦੇਣ ਵਾਲੇ ਸਾਵਧਾਨ ਰਹਿਣ

ਮੈਨੂੰ ਇਕ ਦਿਨ ਕਿਸੇ ਆਦਮੀ ਦਾ ਫੋਨ ਆਇਆ। ਉਹ ਕਹਿਣ ਲੱਗਾ ਭਾਈ ਸਾਹਿਬ, ਤੁਸੀਂ ਸਾਈਬਰ ਲੁਟੇਰਿਆਂ ਦੁਆਰਾ ਲੁੱਟੇ ਮੇਰੇ ਇਕ ਫਲ੍ਹਾਣੇ ਰਿਸ਼ਤੇਦਾਰ ਦੇ ਪੈਸੇ ਵਾਪਸ ਦੁਆਏ ਸਨ। ਮੇਰੀ ਵੀ ਮਦਦ ਕਰੋ ਮੇਰੇ ਓ. ਐਲ. ਐਕਸ (ਸਾਮਾਨ ਖ਼ਰੀਦਣ ਵਾਲੀ ਇਕ ਵੈੱਬਸਾਈਟ) 'ਤੇ ਇਕ ਲੱਖ ...

ਪੂਰੀ ਖ਼ਬਰ »

ਸੰਸਾਰਿਕ ਅਮਨ ਲਈ ਜ਼ਰੂਰੀ ਹੈ ਈਰਾਨ ਪ੍ਰਮਾਣੂ ਸੰਧੀ ਨੂੰ ਬਚਾਉਣਾ

ਈਰਾਨ ਕਹਿ ਰਿਹਾ ਹੈ ਕਿ ਤਿੰਨ ਯੂਰਪੀ ਦੇਸ਼ਾਂ ਇੰਗਲੈਂਡ, ਫਰਾਂਸ ਤੇ ਜਰਮਨੀ ਨੇ ਉਸ ਨੂੰ ਧੋਖਾ ਦਿੱਤਾ ਹੈ ਅਤੇ ਉਹ ਅਮਰੀਕਾ ਅੱਗੇ ਵਿਕ ਗਏ ਹਨ ਅਤੇ ਉਹ ਈਰਾਨ ਪ੍ਰਮਾਣੂ ਸੰਧੀ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਅਮਰੀਕਾ ਨੇ ਮਈ 8, 2018 ਵਿਚ ਹੀ ਇਸ ਸੰਧੀ ਤੋਂ ਬਾਹਰ ਹੋਣ ਦਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX