ਤਾਜਾ ਖ਼ਬਰਾਂ


ਆਸ਼ਿਕੀ ਪ੍ਰਸਿੱਧੀ ਅਦਾਕਾਰ ਰਾਹੁਲ ਰਾਏ ਨੂੰ ਬ੍ਰੇਨ ਸਟ੍ਰੋਕ , ਹਸਪਤਾਲ ਦਾਖਲ ਕਰਵਾਇਆ ਗਿਆ
. . .  1 day ago
ਮੁੰਬਈ, 29 ਨਵੰਬਰ - ਅਭਿਨੇਤਾ ਰਾਹੁਲ ਰਾਏ ਬ੍ਰੇਨ ਸਟ੍ਰੋਕ ਹੋਣ 'ਤੇ ਮੁੰਬਈ ਦੇ ਨਾਨਾਵਤੀ ਹਸਪਤਾਲ' ‘ਚ ਦਾਖਲ ਕਰਵਾਇਆ ਗਿਆ । 1990 ਦੀ ਫਿਲਮ 'ਆਸ਼ਿਕੀ' ਫੇਮ ਅਦਾਕਾਰ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ...
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਤਾ ਤੂਤ ਦੀ ਕਰੰਟ ਲੱਗਣ ਨਾਲ ਹੋਈ ਮੌਤ
. . .  1 day ago
ਕੁੱਲਗੜ੍ਹੀ ,29 ਨਵੰਬਰ ( ਸੁਖਜਿੰਦਰ ਸਿੰਘ ਸੰਧੂ ) -ਫਿਰੋਜ਼ਪੁਰ ਮੋਗਾ ਮਾਰਗ ‘ਤੇ ਪਿੰਡ ਆਲੇ ਵਾਲਾ ਦੇ ਨਜ਼ਦੀਕ ਹਰਿਆਲੀ ਪੈਟਰੋਲ ਪੰਪ ‘ਤੇ ਕੰਮ ਕਰਦੇ ਚਾਰ ਮੁਲਾਜ਼ਮ ਨੂੰ ਬਿਜਲੀ ਦਾ ਕਰੰਟ ਲੱਗ ਗਿਆ ।ਇਹ ਪੰਪ ਦੇ ਮੁਲਾਜ਼ਮ ...
ਬਰਫਬਾਰੀ ਅਤੇ ਤੂਫਾਨ ਕਾਰਨ ਫਸੇ 5 ਯਾਤਰੀਆਂ ਨੂੰ ਬਚਾਇਆ
. . .  1 day ago
ਜੰਮੂ-ਕਸ਼ਮੀਰ , 29 ਨਵੰਬਰ- ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨਜ਼ (ਬੀ.ਆਰ.ਓ.) ਨੇ ਅੱਜ ਸ਼੍ਰੀਨਗਰ-ਸੋਨਮਾਰਗ ਸੜਕ 'ਤੇ ਜ਼ੋਜਿਲਾ ਪਾਸ' ਤੇ ਬਰਫਬਾਰੀ ਅਤੇ ਤੂਫਾਨ ਕਾਰਨ ਫਸੇ 5 ਯਾਤਰੀਆਂ ਨੂੰ ਬਚਾਇਆ ਹੈ ...
ਅਠ ਯਾਤਰੀਆਂ ਤੋਂ 1.57 ਕਰੋੜ ਰੁਪਏ ਮੁੱਲ ਦਾ 3.15 ਕਿੱਲੋਗ੍ਰਾਮ ਸੋਨਾ ਕੀਤਾ ਜ਼ਬਤ
. . .  1 day ago
ਚੇਨਈ , 29 ਨਵੰਬਰ - ਅਠ ਯਾਤਰੀਆਂ ਤੋਂ ਕਸਟਮਜ਼ ਐਕਟ ਤਹਿਤ 1.57 ਕਰੋੜ ਰੁਪਏ ਮੁੱਲ ਦਾ 3.15 ਕਿੱਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ, ਜੋ ਦੁਬਈ ਤੋਂ 28 ਨਵੰਬਰ ਅਤੇ 29 ਨਵੰਬਰ ਨੂੰ ਚੇਨਈ ਅੰਤਰਰਾਸ਼ਟਰੀ ...
ਕਾਰ-ਪਿਕਅੱਪ ਹਾਦਸੇ ਵਿਚ ਮਰਦ-ਔਰਤ ਖੇਤ ਮਜ਼ਦੂਰਾਂ ਸਮੇਤ 15 ਜ਼ਖ਼ਮੀ
. . .  1 day ago
ਮੰਡੀ ਕਿੱਲਿਆਂਵਾਲੀ, 29 ਨਵੰਬਰ (ਇਕਬਾਲ ਸਿੰਘ ਸ਼ਾਂਤ)-ਅੱਜ ਦੇਰ ਸ਼ਾਮ ਲੰਬੀ-ਗਿੱਦੜਬਾਹਾ ਮੁੱਖ ਮਾਰਗ ’ਤੇ ਪਿੰਡ ਲਾਲਬਾਈ ਨੇੜੇ ਕਾਰ ਅਤੇ ਪਿਕਅੱਪ ਵਿਚ ਟੱਕਰ ਹੋਣ ਕਰਕੇ ਰਾਜਸਥਾਨ ਤੋਂ ਪਰਤ ...
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਮਾਰਗ ਦਰਸ਼ਨ- ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 29 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੱਖ ਧਰਮ ਦੇ ਬਾਨੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ 551ਵੇਂ ਪ੍ਰਕਾਸ਼ ...
ਰਾਜਨੀਤਕ ਰੰਗ ਨਾ ਦੇ ਕੇ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ - ਕਪਿਲ ਸ਼ਰਮਾ
. . .  1 day ago
ਮੁੰਬਈ , 29 ਨਵੰਬਰ - ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਨੇ ਕਿਹਾ ਹੈ ਕਿ ਰਾਜਨੀਤਕ ਰੰਗ ਨਾ ਦੇ ਕੇ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ । ਅਸੀਂ ਸਾਰੇ ਦੇਸ਼ ਵਾਸੀ ਕਿਸਾਨਾਂ ਦੇ ਨਾਲ ਹਾਂ । ਇਹ ਸਾਡੇ ਅੰਨਦਾਤਾ ...
ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਡੇਵਿਡ ਚਾਰਲਸ ਦਾ ਦਿਹਾਂਤ
. . .  1 day ago
ਨਵੀਂ ਦਿੱਲੀ, 29 ਨਵੰਬਰ - ਮਸ਼ਹੂਰ ਹਾਲੀਵੁੱਡ ਅਭਿਨੇਤਾ ਡੇਵਿਡ ਚਾਰਲਸ ਪ੍ਰੌਸ ਦਾ ਦਿਹਾਂਤ ਹੋ ਗਿਆ । ਡੇਵਿਡ ਚਾਰਲਸ 85 ਸਾਲ ਦੇ ਸਨ । ਡੇਵਿਡ ਪ੍ਰੌਸ ਇੱਕ ਕਲਾਕਾਰ ਦੇ ਨਾਲ ਨਾਲ ਇੱਕ ਮਸ਼ਹੂਰ ਬ੍ਰਿਟਿਸ਼ ਬਾਡੀ ਬਿਲਡਰ ...
ਜੇਲ੍ਹ ਜਾਣ ਦੀ ਬਜਾਏ ਮੁੱਖ ਮਾਰਗ ਜਾਮ ਕਰਨ ਲਈ ਦਿੱਲੀ ਦਾ ਕਰਾਂਗੇ ਘਿਰਾਓ - ਕਿਸਾਨ ਆਗੂ
. . .  1 day ago
ਨਵੀਂ ਦਿੱਲੀ, 29 ਨਵੰਬਰ - ਦਿੱਲੀ ਦੀ ਸਿੰਘੂ ਸਰਹੱਦ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਆਗੂ ਨੇ ਕਿਹਾ ਕਿ ਜਿਸ ਸਥਿਤੀ ਬਾਰੇ ਸਰਕਾਰ ਦੁਆਰਾ ਗੱਲਬਾਤ ਕੀਤੀ ਗਈ ਸੀ, ਅਸੀਂ ਇਸ ਨੂੰ ਕਿਸਾਨ ...
ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਅੱਜ 105 ਨਵੇਂ ਮਰੀਜ਼ ਸਾਹਮਣੇ ਆਏ , 4 ਮਰੀਜ਼ਾਂ ਨੇ ਦਮ ਤੋੜਿਆ
. . .  1 day ago
ਲੁਧਿਆਣਾ,29 ਨਵੰਬਰ {ਸਲੇਮਪੁਰੀ }- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ ਵੱਡੀ ਗਿਣਤੀ ਵਿਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ ਅਤੇ ਪਿਛਲੇ ਕਈ ਦਿਨਾਂ ...
ਧਰਮਸ਼ਾਲਾ ‘ਚ ਉਡਾਣ ਭਰਨ ਦੌਰਾਨ ਪੈਰਾਗਲਾਈਡਰ ਕਰੈਸ਼, ਵਿਦੇਸ਼ੀ ਪਾਇਲਟ ਦੀ ਮੌਤ
. . .  1 day ago
ਧਰਮਸ਼ਾਲਾ, 29 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਪੈਰਾਗਲਾਈਡਿੰਗ ਦੌਰਾਨ ਇੱਕ ਪੈਰਾਗਲਾਈਡਰ ਦੇ ਕਰੈਸ਼ ਹੋਣ ਨਾਲ ਇੱਕ ਵਿਦੇਸ਼ੀ ਪਾਇਲਟ ਦੀ ਮੌਤ ਹੋ ਗਈ । ਮ੍ਰਿਤਕ ਪਾਇਲਟ ਫਰਾਂਸ ਦੇ ਸੇਵਿਲੇ ਦਾ ...
ਅਸੀਂ ਸਿਰਫ ਤਾਂ ਹੀ ਜਾਵਾਂਗੇ ਜੇ ਗ੍ਰਹਿ ਮੰਤਰੀ ਬਿਨਾਂ ਸ਼ਰਤ ਮੀਟਿੰਗ ਬੁਲਾਉਣ - ਕਿਸਾਨ ਆਗੂ
. . .  1 day ago
ਨਵੀਂ ਦਿੱਲੀ, 29 ਨਵੰਬਰ - ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਦਾ ਕਹਿਣਾ ਹੈ ਕਿ ਅਸੀਂ ਫੈਸਲਾ ਲਿਆ ਹੈ ਕਿ ਸਾਰੀਆਂ ਸਰਹੱਦਾਂ ਅਤੇ ਸੜਕਾਂ ਇਸ ਤਰ੍ਹਾਂ ਬਲਾਕ ਰਹਿਣਗੀਆਂ। ਗ੍ਰਹਿ ਮੰਤਰੀ ਨੇ ਇਕ ਸ਼ਰਤ ਰੱਖੀ ਸੀ ...
ਗੜ੍ਹਸ਼ੰਕਰ ਤੇ ਜੋਧਾਂ ਵਿਖੇ 551ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
. . .  1 day ago
ਗੜ੍ਹਸ਼ੰਕਰ, ਜੋਧਾਂ, 29 ਨਵੰਬਰ (ਧਾਲੀਵਾਲ , ਗੁਰਵਿੰਦਰ ਸਿੰਘ ਹੈਪੀ) - ਗੜ੍ਹਸ਼ੰਕਰ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੜ੍ਹਸ਼ੰਕਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਂ ਪਿਆਰਿਆਂ ਦੀ ...
ਸਰਹੱਦੀ ਖੇਤਰ 'ਚ ਕਰੋੜਾਂ ਦੀ ਹੈਰੋਇਨ ਸਮੇਤ ਇੱਕ ਕਾਬੂ
. . .  1 day ago
ਭਿੰਡੀ ਸੈਦਾਂ , ਅਜਨਾਲਾ 29 ਨਵੰਬਰ (ਪ੍ਰਿਤਪਾਲ ਸਿੰਘ ਸੂਫ਼ੀ, ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰ ਵਿੱਚੋਂ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ...
ਇੱਕ ਕਰੋੜ 11 ਲੱਖ ਸੈਲਾਨੀਆਂ ਨੂੰ ਸਫਲਤਾ ਪੂਰਵਕ ਦਰਸ਼ਨ ਕਰਵਾ ਕੇ ਵਿਰਾਸਤ-ਏ-ਖਾਲਸਾ 10ਵੇਂ ਵਰ੍ਹੇ 'ਚ ਪ੍ਰਵੇਸ਼
. . .  1 day ago
ਸ੍ਰੀ ਅਨੰਦਪੁਰ ਸਾਹਿਬ , 29 ਨਵੰਬਰ{ ਜੇ ਐਸ ਨਿੱਕੂਵਾਲ}-ਸਫਲਤਾ ਪੂਰਵਕ ਬੀਤੇ 9 ਸਾਲਾਂ ‘ਚ ਇੱਕ ਕਰੋੜ 11 ਲੱਖ ਸੈਲਾਨੀਆਂ ਨੂੰ ਦਰਸ਼ਨ ਕਰਵਾ ਚੁੱਕੇ ਵਿਸ਼ਵ ਪਰ੍ਸਿੱਧ ਵਿਰਾਸਤ-ਏ-ਖਾਲਸਾ ਨੇ 10ਵੇਂ ਵਰ੍ਹੇ 'ਚ ਪ੍ਰਵੇਸ਼ ਕਰ ਲਿਆ ...
ਬਿਹਾਰ: ਸੁਰੱਖਿਆ ਬਲਾਂ ਨੇ ਗਯਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਕੀਤਾ ਬਰਾਮਦ
. . .  1 day ago
ਸਿਡਨੀ ਦੂਸਰਾ ਵਨਡੇ : ਭਾਰਤ 17 ਓਵਰਾਂ ਤੋਂ ਬਾਅਦ 2 ਵਿਕਟਾਂ ਦੇ ਨੁਕਸਾਨ 'ਤੇ 108 ਦੌੜਾਂ 'ਤੇ
. . .  1 day ago
ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ਼ ਚੀਮਾ ਅੰਦੋਲਨਕਾਰੀ ਕਿਸਾਨਾਂ ਲਈ ਲੰਗਰ ਤਿਆਰ ਕਰਦੇ ਹੋਏ
. . .  1 day ago
ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ਼ ਚੀਮਾ ਅੰਦੋਲਨਕਾਰੀ ਕਿਸਾਨਾਂ ਲਈ ਲੰਗਰ ਤਿਆਰ ਕਰਦੇ ਹੋਏ...
ਭਲਕੇ ਦਿੱਲੀ ਬਾਰਡਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਵੇਗਾ
. . .  1 day ago
ਨਵੀਂ ਦਿੱਲੀ, 29 ਨਵੰਬਰ - ਖੇਤੀ ਕਾਨੂੰਨਾਂ ਦੇ ਵਿਰੋਧ ਕਰ ਰਹੇ ਕਿਸਾਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੱਦੇ ਨੂੰ ਠੁਕਰਾ ਦਿੱਤਾ। ਦਿੱਲੀ ਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਹਨ। ਭਲਕੇ ਦਿੱਲੀ ਬਾਰਡਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ...
ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਮੁਜ਼ਾਹਰਾ ਕਰਦੇ ਆਪ ਵਿਧਾਇਕਾਂ ਦੀ ਪੁਲਿਸ ਅਤੇ ਫ਼ੌਜ ਦੇ ਜਵਾਨਾਂ ਨੇ ਕੀਤੀ ਖਿੱਚ ਧੂਹ
. . .  1 day ago
ਬੀਣੇਵਾਲ , 29 ਨਵੰਬਰ (ਬੈਜ ਚੌਧਰੀ) - ਕਿਸਾਨ ਅੰਦੋਲਨ ਦੇ ਪੱਖ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਸਾਹਮਣੇ ਰੋਸ ਮੁਜ਼ਾਹਰਾ ਕਰਨ ਪਹੁੰਚੇ ਪੰਜਾਬ ਦੇ ਆਪ ਵਿਧਾਇਕਾਂ ਦੀ ਪੁਲਿਸ ਅਤੇ ਫ਼ੌਜ ਦੇ ਜਵਾਨਾਂ ਨੇ ਚੰਗੀ ਤਰ੍ਹਾਂ ਖਿੱਚ ਧੂਹ ਕੀਤੀ ਬਾਅਦ ਵਿਚ ਪੁਲਿਸ ਵਿਧਾਇਕਾਂ ਨੂੰ ਗ੍ਰਿਫ਼ਤਾਰ...
ਟਿਕਰੀ ਬਾਰਡਰ 'ਤੇ ਟਿੱਕੇ ਹੋਏ ਹਨ ਕਿਸਾਨ, ਵਰਤਾਇਆ ਜਾ ਰਿਹੈ ਲੰਗਰ
. . .  1 day ago
ਕਿਸਾਨ ਕਾਫ਼ਲੇ ਦੇ ਨਾਲ, 29 ਨਵੰਬਰ (ਨਾਇਬ ਸਿੱਧੂ) - ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਅੰਦੋਲਨ ਜਾਰੀ ਹੈ। ਹਰਿਆਣਾ ਦਿੱਲੀ ਬਾਰਡਰ ਸਥਿਤ ਟਿਕਰੀ ਬਾਰਡਰ ਵਿਖੇ ਕਿਸਾਨਾਂ ਵੱਲੋਂ ਲੰਗਰ ਦੀ ਸੇਵਾ...
ਸੜਕ ਹਾਦਸੇ 'ਚ ਵਿਦਿਆਰਥਣ ਦੀ ਮੌਤ, ਕਈ ਜ਼ਖਮੀ
. . .  1 day ago
ਭੀਖੀ (ਮਾਨਸਾ), 29 ਨਵੰਬਰ (ਬਲਦੇਵ ਸਿੰਘ ਸਿੱਧੂ) - ਅੱਜ ਸਵੇਰੇ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਸਬੰਧੀ ਸਕਰੀਨਿੰਗ ਟੈਸਟ ਦੇਣ ਜਾ ਰਹੀਆਂ ਵਿਦਿਆਰਥਣਾਂ ਦੀ ਟਵੇਰਾ ਕਾਰ ਦੀ ਟਰਾਲੇ ਨੂੰ ਟੱਕਰ ਹੋਣ ਕਾਰਨ ਇਕ ਵਿਦਿਆਰਥਣ ਦੀ ਮੌਤ ਹੋ ਗਈ ਹੈ ਤੇ ਕੁੱਝ ਗੰਭੀਰ ਰੂਪ ਵਿਚ ਜ਼ਖਮੀ ਦੱਸੀ ਜਾ ਰਹੀਆਂ...
ਸਿਡਨੀ ਦੂਸਰਾ ਇਕ ਦਿਨਾਂ ਮੈਚ : ਆਸਟਰੇਲੀਆ ਨੇ 50 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 389 ਦੌੜਾਂ, ਭਾਰਤ ਨੂੰ ਮਿਲਿਆ ਵਿਸ਼ਾਲ ਟੀਚਾ
. . .  1 day ago
ਸਿਡਨੀ ਦੂਸਰਾ ਇਕ ਦਿਨਾਂ ਮੈਚ : ਆਸਟਰੇਲੀਆ ਨੇ 50 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 389 ਦੌੜਾਂ, ਭਾਰਤ ਨੂੰ ਮਿਲਿਆ ਵਿਸ਼ਾਲ...
ਸੁਲਤਾਨਪੁਰ ਲੋਧੀ ਵਿਖੇ ਸਜਾਏ ਜਾ ਰਹੇ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਨਿੱਘਾ ਸਵਾਗਤ
. . .  1 day ago
ਸੁਲਤਾਨ ਪੁਰ ਲੋਧੀ 29 ਨਵੰਬਰ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਨਰੇਸ਼ ਹੈਪੀ, ਲਾਡੀ) ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸਜਾਏ ਜਾ ਰਹੇ ਮਹਾਨ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਨਿੱਘਾ ਸਵਾਗਤ...
ਦਿੱਲੀ 'ਚ ਕਿਸਾਨਾਂ ਦੀ ਆਮਦ ਕਾਰਨ ਕਈ ਕਈ ਕਿੱਲੋਮੀਟਰ ਤੱਕ ਲੱਗੇ ਲੰਬੇ ਜਾਮ
. . .  1 day ago
ਨਵੀਂ ਦਿੱਲੀ, 29 ਨਵੰਬਰ (ਦਮਨਜੀਤ ਸਿੰਘ) - ਜੀਂਦ ਰੋਹਤਕ ਦੇ ਰਸਤੇ ਲੱਖਾਂ ਕਿਸਾਨਾਂ ਦੇ ਦਿੱਲੀ ਪਹੁੰਚਣ ਨਾਲ ਇਸ ਸਮੇਂ ਦਿੱਲੀ ਵਿਚ ਵੱਡੀ ਟਰੈਫ਼ਿਕ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਦਿੱਲੀ ਦੇ ਬਾਹਰੀ ਇਲਾਕਿਆਂ ਤੋਂ ਲੈ ਕੇ ਅੰਦਰੂਨੀ ਇਲਾਕਿਆਂ ਵਿਚ ਕਈ ਕਈ ਕਿੱਲੋਮੀਟਰ ਤੱਕ ਦੇ ਲੰਬੇ ਜਾਮ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 16 ਮਾਘ ਸੰਮਤ 551

ਦਿੱਲੀ / ਹਰਿਆਣਾ

'ਆਪ' ਨੂੰ ਹਰਾਉਣ ਲਈ ਬਾਹਰੋਂ ਸੰਸਦ ਮੈਂਬਰਾਂ ਦੀ ਫੌਜ ਮੰਗਾ ਰਹੀ ਹੈ ਭਾਜਪਾ-ਕੇਜਰੀਵਾਲ

ਨਵੀਂ ਦਿੱਲੀ, 28 ਜਨਵਰੀ (ਜਗਤਾਰ ਸਿੰਘ)- ਦਿੱਲੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਰੋਡ ਸ਼ੋਅ ਅਤੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਤਿੱਖਾ ਹਮਲਾ ਬੋਲਿਆ | ਕਰਾਵਲ ਨਗਰ ਤੇ ਗੋਕੁਲ ਪੁਰੀ 'ਚ ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੂੰ ਦਿੱਲੀ ਵਿਚ ਕੋਈ ਨਹੀਂ ਮਿਲਿਆ, ਇਸ ਲਈ ਬਾਹਰ ਤੋਂ ਸੰਸਦ ਮੈਂਬਰਾਂ ਦੀ ਫੌਜ ਲਿਆਈ ਜਾ ਰਹੀ ਹੈ ਅਤੇ ਇਹ ਸਾਰੇ ਲੋਕ ਤੁਹਾਡੇ ਪੁੱਤਰ (ਕੇਜਰੀਵਾਲ) ਨੂੰ ਹਰਾਉਣ ਲਈ ਆ ਰਹੇ ਹਨ | ਜਨ ਸਭਾ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਵਾਲੇ ਤੁਹਾਨੂੰ ਕਹਿਣਗੇ ਕਿ ਦਿੱਲੀ ਦੇ ਸਕੂਲ ਖਰਾਬ ਹਨ, ਮੁਹੱਲਾ ਕਲੀਨਿਕ ਖਰਾਬ ਹਨ ਪਰ ਤੁਸੀਂ ਉਨ੍ਹਾਂ ਨੂੰ ਚਾਹ ਪਿਆ ਕੇ ਵਾਪਸ ਤੋਰ ਦੇਣਾ ਕਿਉਂਕਿ ਦਿੱਲੀ ਵਾਲੇ ਅਪਮਾਨ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਇਹ ਵੀ ਕਿਹਾ ਕਿ ਦੂਜੇ ਸੂਬਿਆਂ ਤੋਂ ਆਣ ਵਾਲੇ ਸੰਸਦ ਮੈਂਬਰਾਂ ਤੇ ਹੋਰਨਾਂ ਨੂੰ ਇਹ ਜ਼ਰੂਰ ਪੁੱਛਣਾ ਕਿ ਉਨ੍ਹਾਂ ਦੇ ਸੂਬੇ 'ਚ ਬਿਜਲੀ ਕਿੰਨੀ ਘੰਟੇ ਆਂਦੀ ਹੈ ਤੇ ਫਿਰ ਇਹ ਵੀ ਦੱਸਣਾ ਕਿ ਦਿੱਲੀ ਵਿਚ 24 ਘੰਟੇ ਬਿਜਲੀ ਆਂਦੀ ਹੈ ਅਤੇ ਬਿਜਲੀ ਮੁਫ਼ਤ ਵੀ ਹੈ | ਇਸੇ ਤਰ੍ਹਾਂ ਜੋ ਪ੍ਰਚਾਰ ਵਾਸਤੇ ਆਏ ਤਾਂ ਉਨ੍ਹਾਂ ਨੂੰ , ਉਨ੍ਹਾਂ ਦੇ ਸੂਬੇ 'ਚ ਮੁਹੱਲਾ ਕਲੀਨਿਕ ਬਾਰੇ ਵੀ ਪੁੱਛਣਾ ਅਤੇ ਫਿਰ ਦਿੱਲੀ ਦੇ ਮੁਹੱਲਾ ਕਲੀਨਿਕ ਵਿਖਾਉਣਾ, ਇਸ ਤੋਂ ਬਾਅਦ ਉਨ੍ਹਾਂ ਨੂੰ ਚਾਹ ਪਿਆਉਣਾ ਅਤੇ ਕਹਿਣਾ ਹੁਣ ਆਪਣੇ ਸੂਬੇ 'ਚ ਜਾਓ | ਦੱਸਣਯੋਗ ਹੈ ਕਿ ਕੇਜਰੀਵਾਲ 'ਤੇ ਭਾਜਪਾ ਵਲੋਂ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ ਅਤੇ ਅੱਜ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਵੀਡੀਓ ਜਾਰੀ ਕਰਕੇ ਦੋਸ਼ ਲਾਇਆ ਕਿ ਦਿੱਲੀ ਦੇ ਸਕੂਲਾਂ ਵਿਚ ਕੋਈ ਵੀ ਕ੍ਰਾਂਤੀ ਨਹੀਂ ਆਈ ਹੈ | ਭਾਜਪਾ ਵਲੋਂ ਵੀਡੀਓ ਜਾਰੀ ਕਰਕੇ ਸਕੂਲਾਂ ਦੀ ਹਕੀਕਤ ਵਿਖਾਉਣ ਦਾ ਦਾਅਵਾ ਵੀ ਕੀਤਾ ਗਿਆ ਹੈ |

ਪੀ.ਜੀ.ਆਈ. 'ਚ 5ਵੀਂ ਮੰਜ਼ਿਲ 'ਤੇ ਕੰਟੀਨ 'ਚ ਲੱਗੀ ਅੱਗ

ਚੰਡੀਗੜ੍ਹ, 28 ਜਨਵਰੀ (ਮਨਜੋਤ ਸਿੰਘ ਜੋਤ)-ਪੀ. ਜੀ. ਆਈ. ਵਿਖੇ ਨਹਿਰੂ ਹਸਪਤਾਲ ਵਿਚ ਪੰਜਵੀਂ ਮੰਜ਼ਿਲ 'ਤੇ ਸਥਿਤ ਡਾਕਟਰ ਕੰਟੀਨ ਵਿਚ ਅਚਾਨਕ ਲੱਗ ਗਈ, ਜਿਸ ਕਾਰਨ ਪੀ.ਜੀ.ਆਈ. ਵਿਚ ਹਫੜਾ-ਦਫੜੀ ਮੱਚ ਗਈ | ਸੂਚਨਾ ਮਿਲਣ ਤੋਂ ਬਾਅਦ ਪੀ.ਜੀ.ਆਈ. ਦੀ ਫਾਇਰ ਬਿ੍ਗੇਡ ਵਿਭਾਗ ਅਤੇ ...

ਪੂਰੀ ਖ਼ਬਰ »

ਮਗਸੀਪਾ ਪੰਜਾਬ ਦੀ ਹੋਰਨਾਂ ਦੇਸ਼ਾਂ ਦੀ ਸਿਖਰਲੀ ਅਫ਼ਸਰਸ਼ਾਹੀ ਨੂੰ ਸਿਖ਼ਲਾਈ ਦੇਣ ਲਈ ਚੋਣ

ਚੰਡੀਗੜ੍ਹ, 28 ਜਨਵਰੀ (ਵਿਕਰਮਜੀਤ ਸਿੰਘ ਮਾਨ)-ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ) ਨੂੰ ਦੂਜੇ ਦੇਸ਼ਾਂ ਦੀ ਅਫ਼ਸਰਸ਼ਾਹੀ ਨੂੰ ਸਿਖਲਾਈ ਦੇਣ ਲਈ ਚੁਣਿਆ ਗਿਆ ਹੈ, ਜਿਸ ਤਹਿਤ ਇਸ ਨੇ ਅੱਜ ਦੇਸ਼ ਦੇ ਸਿਖਲਾਈ ਸੰਸਥਾਨਾਂ ਦੇ ਅਹਿਮ ਸਮੂਹ ਵਿਚ ...

ਪੂਰੀ ਖ਼ਬਰ »

ਭਾਜਪਾ ਵਲੋਂ ਗਰੀਬ ਆਟੋ ਚਾਲਕਾਂ ਦੇ ਝੂਠੇ ਚਲਾਨ ਕਰਵਾਏ ਜਾ ਰਹੇ-ਕੇਜਰੀਵਾਲ

ਨਵੀਂ ਦਿੱਲੀ, 28 ਜਨਵਰੀ (ਜਗਤਾਰ ਸਿੰਘ)- ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਤੇ ਆਮ ਆਦਮੀ ਪਾਰਟੀ ਵਿਚਕਾਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸ਼ਬਦੀ ਜੰਗ ਲਗਾਤਾਰ ਜਾਰੀ ਹੈ | ਸ਼ਾਹੀਨ ਬਾਗ ਦਾ ਮੁੱਦਾ ਕਾਫੀ ਸੁਰਖੀਆਂ 'ਚ ਹੈ ਅਤੇ ਸਕੂਲਾਂ ਦੇ ਨਿਰੀਖਣ ਤੋਂ ਬਾਅਦ ਆਟੋ ...

ਪੂਰੀ ਖ਼ਬਰ »

ਆਦਰਸ਼ ਨਗਰ ਦੀ ਪੁਲਿਸ ਨੇ 3 ਲੁਟੇਰਿਆਂ ਨੂੰ ਕੀਤਾ ਕਾਬੂ

ਨਵੀਂ ਦਿੱਲੀ, 28 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਆਦਰਸ਼ ਨਗਰ ਦੀ ਪੁਲਿਸ ਨੇ 3 ਲੁਟੇਰਿਆਂ ਨੂੰ ਕਾਬੂ ਕੀਤਾ ਹੈ ਜੋ ਕਿ ਰਾਤ ਦੇ ਸਮੇਂ ਕਾਰ ਵਾਲਿਆਂ ਨੂੰ ਪਿਸਤੌਲ ਵਿਖਾ ਕੇ ਕਾਰ ਖੋਹ ਲੈਂਦੇ ਸਨ ਅਤੇ ਫਿਰ ਕਾਰ 'ਚ ਆਪਣੀ ਗਰਲ ਫਰੈਂਡ ਘੁਮਾਉਂਦੇ ਫਿਰਾਉਂਦੇ ਸਨ | ...

ਪੂਰੀ ਖ਼ਬਰ »

ਕਵੀ ਚੰਦਰ ਸ਼ੇਖਰ ਆਤਰੀ ਦੀ ਪੁਸਤਕ 'ਮੋਮ ਦਾ ਪੁਤਲਾ' ਲੋਕ ਅਰਪਣ

ਨਵੀਂ ਦਿੱਲੀ, 28 ਜਨਵਰੀ (ਬਲਵਿੰਦਰ ਸਿੰਘ ਸੋਢੀ)-ਉਦਵ ਸਾਹਿਤਕ ਸੰਸਥਾ ਅਤੇ ਸੁਪਰੀਮ ਕੋਰਟ ਦੇ ਵਕੀਲਾਂ ਦੇ ਬੌਧਿਕ ਅਤੇ ਸੱਭਿਆਚਾਰਕ ਮੰਚ ਦੀ ਅਗਵਾਈ 'ਚ ਉਦਵ ਸੱਭਿਆਚਾਰਕ ਸਨਮਾਨ ਸਮਾਰੋਹ ਤੇ ਕਵੀ ਚੰਦਰ ਸ਼ੇਖਰ ਆਤਰੀ ਦਾ ਕਾਵਿ-ਸੰਗਿ੍ਹ 'ਮੋਮ ਦਾ ਪੁਤਲਾ' ਪੁਸਤਕ ਲੋਕ ...

ਪੂਰੀ ਖ਼ਬਰ »

ਵਿਧਾਨ ਸਭਾ ਦੀਆਂ ਚੋਣਾਂ ਵਿਚ ਈ-ਰਿਕਸ਼ਿਆਂ ਵਾਲਿਆਂ ਦੀ ਖੂਬ ਹੋ ਰਹੀ ਹੈ ਚਾਂਦੀ

ਨਵੀਂ ਦਿੱਲੀ, 28 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਨ੍ਹਾਂ ਦਿਨਾਂ ਵਿਚ ਈ-ਰਿਕਸ਼ਾ ਵਾਲਿਆਂ ਦੀ ਖੂਬ ਚਾਂਦੀ ਹੋ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਰਾਜਨੀਤਕ ਪਾਰਟੀਆਂ ਤੋਂ ਚੰਗੀ ਦਿਹਾੜੀ ਮਿਲ ਰਹੀ ਹੈ | ਈ-ਰਿਕਸ਼ਿਆਂ ਦੇ ਇਸ ਪਾਸੇ ...

ਪੂਰੀ ਖ਼ਬਰ »

ਸ਼ਾਹੀਨ ਬਾਗ਼ ਦੇ ਮੁੱਦੇ 'ਤੇ ਸੇਕੀਆਂ ਜਾ ਰਹੀਆਂ ਨੇ ਸਿਆਸੀ ਰੋਟੀਆਂ

ਨਵੀਂ ਦਿੱਲੀ, 28 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸ਼ਾਹੀਨ ਬਾਗ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਿਆਸੀ ਅਖਾੜਾ ਬਣਿਆ ਹੋਇਆ ਹੈ ਅਤੇ ਸ਼ਾਹੀਨ ਬਾਗ ਦੇ ਮਾਮਲੇ ਪ੍ਰਤੀ ਰਾਜਨੀਤਕ ਪਾਰਟੀਆਂ ਦੇ ਨੇਤਾ ਆਪੋ-ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀਆਂ ਹਨ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰੇਸ਼ ਬਲਿਆਨ ਆਪਣੇ ਸਮਰਥਕਾਂ ਨਾਲ ਕਰ ਰਹੇ ਨੇ ਪ੍ਰਚਾਰ

ਨਵੀਂ ਦਿੱਲੀ, 28 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਉੱਤਮ ਨਗਰ ਦੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰੇਸ਼ ਬਲਿਆਣ ਹਨ ਅਤੇ ਉਹ ਆਪਣਾ ਪ੍ਰਚਾਰ ਲਗਾਤਾਰ ਆਪਣੇ ਸਮਰਥਕਾਂ ਨਾਲ ਕਰ ਰਹੇ ਹਨ ਅਤੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਦੇ ਸਾਲਾਨਾ ਪ੍ਰੋਗਰਾਮ ਵਿਚ ਚੰਦਨ ਨੇਗੀ, ਬਚਿੰਤ ਕੌਰ ਤੇ ਰਸ਼ਪਿੰਦਰ ਕੌਰ ਹੋਣਗੇ ਸਨਮਾਨਿਤ

ਨਵੀਂ ਦਿੱਲੀ, 28 ਜਨਵਰੀ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਸਾਹਿਤ ਸਭਾ ਵਲੋਂ ਸਾਲਾਨਾ ਪ੍ਰੋਗਰਾਮ 'ਧੁੱਪ ਦੀ ਮਹਿਫ਼ਿਲ' 2 ਫਰਵਰੀ ਨੂੰ ਅੰਧੇਰੀਆ ਮੋੜ ਮਹਿਰੋਲੀ ਦਿੱਲੀ ਵਿਖੇ ਕੀਤੀ ਜਾ ਰਹੀ ਹੈ | ਇਸ ਪ੍ਰਤੀ ਸਭਾ ਦੀ ਚੇਅਰਪਰਸਨ ਡਾ: ਰੇਣਕਾ ਸਿੰਘ ਤੇ ਡਾਇਰੈਕਟਰ ਬਲਬੀਰ ...

ਪੂਰੀ ਖ਼ਬਰ »

ਸ਼ਾਮ ਨਗਰ ਦੀ ਸੰਗਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ

ਨਵੀਂ ਦਿੱਲੀ, 28 ਜਨਵਰੀ (ਬਲਵਿੰਦਰ ਸਿੰਘ ਸੋਢੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਦੇ ਸ਼ਾਮ ਨਗਰ ਨੰਬਰ 22 ਦੀ ਸੰਗਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਦਿੱਲੀ ਤੋਂ ਰਵਾਨਾ ਹੋਈ | ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ...

ਪੂਰੀ ਖ਼ਬਰ »

ਭਾਜਪਾ ਦੇ ਸ਼ਕੂਰ ਬਸਤੀ ਵਿਧਾਨ ਸਭਾ ਦੀ ਸੀਟ ਤੋਂ ਡਾ: ਐਸ.ਸੀ. ਵਤਸ ਕਰ ਰਹੇ ਨੇ ਲੋਕਾਂ ਨਾਲ ਮੁਲਾਕਾਤ

ਨਵੀਂ ਦਿੱਲੀ, 28 ਜਨਵਰੀ (ਬਲਵਿੰਦਰ ਸਿੰਘ ਸੋਢੀ)-ਸ਼ਕੂਰ ਬਸਤੀ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੇ ਉਮੀਦਵਾਰ ਡਾ: ਐਸ. ਸੀ. ਵਤਸ ਚੋਣ ਮੈਦਾਨ ਵਿਚ ਖੜ੍ਹੇ ਹਨ ਅਤੇ ਉਹ ਆਪਣਾ ਚੋਣ ਪ੍ਰਚਾਰ ਵੱਖ-ਵੱਖ ਕਾਲੋਨੀਆਂ ਵਿਚ ਜਾ ਕੇ ਲਗਾਤਾਰ ਕਰ ਰਹੇ ਹਨ | ਉਨ੍ਹਾਂ ਨੇ ਆਪਣੀ ਸਮਰੱਥਾ ...

ਪੂਰੀ ਖ਼ਬਰ »

ਕੈਪਟਨ ਵਲੋਂ ਪ੍ਰਧਾਨ ਮੰਤਰੀ ਨੂੰ ਟਿੱਡੀ ਦਲ ਦੇ ਹਮਲੇ ਦਾ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਦੀ ਅਪੀਲ

ਚੰਡੀਗੜ੍ਹ, 28 ਜਨਵਰੀ (ਅਜੀਤ ਬਿਊਰੋ)-ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਦੱਖਣੀ ਪੰਜਾਬ ਦੇ ਗੁਆਂਢੀ ਇਲਾਕਿਆਂ ਵਿਚ ਟਿੱਡੀ ਦਲ ਵਲੋਂ ਫ਼ਸਲਾਂ 'ਤੇ ਕੀਤੇ ਹਮਲੇ 'ਤੇ ਚਿੰਤਾ ਜ਼ਾਹਿਰ ਕਰਦਿਆਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ ਚੀਨ ਦਾ ਵਿਸ਼ਵ ਭਰ 'ਚ ਕਾਰੋਬਾਰ ਰੁਕਿਆ

ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਚੀਨ ਵਿਚ ਫੈਲੇ ਕੋਰੋਨਾ ਵਾਇਰਸ ਕਾਰਨ ਚੀਨ ਦੇ ਉਤਪਾਦਾਂ ਦਾ ਵੀ ਵਿਸ਼ਵ ਦੇ ਲਗਪਗ ਸਾਰੇ ਮੁਲਕਾਂ 'ਚ ਦਾਖਲਾ ਬੰਦ ਹੋ ਗਿਆ ਹੈ | ਚੀਨ ਹਰ ਸਾਲ ਜਨਵਰੀ ਮਹੀਨੇ 12 ਲੱਖ ਕਰੋੜ ਰੁਪਏ ਦਾ ਨਿਰਯਾਤ ਕਰਦਾ ਹੈ, ਜਦਕਿ ਫਰਵਰੀ ਮਹੀਨੇ 'ਚ 9 ਲੱਖ 10 ...

ਪੂਰੀ ਖ਼ਬਰ »

ਅੰਮਿ੍ਤਸਰ ਤੋਂ ਬੈਂਕਾਕ, ਅਹਿਮਦਾਬਾਦ ਅਤੇ ਹੋਰਨਾਂ ਸ਼ਹਿਰਾਂ ਲਈ ਸਿੱਧੀ ਹਵਾਈ ਸੇਵਾ ਆਰੰ ਭ ਕਰਨ ਦੀ ਮੰਗ

ਅੰਮਿ੍ਤਸਰ, 28 ਜਨਵਰੀ (ਜਸਵੰਤ ਸਿੰਘ ਜੱਸ)- ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਦੇਸ਼-ਵਿਦੇਸ਼ ਲਈ ਹਵਾਈ ਉਡਾਣਾਂ 'ਚ ਵਾਧਾ ਕਰਨ ਤੇ ਘਰੇਲੂ ਤੇ ਕੌਮਾਂਤਰੀ ਹਵਾਈ ਸੰਪਰਕ ਬਿਹਤਰ ਬਣਾਉਣ ਦੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਸਮਾਜ ਸੇਵੀ ...

ਪੂਰੀ ਖ਼ਬਰ »

ਐੱਨ. ਆਈ. ਏ. ਨੇ 2 ਮੁਲਜ਼ਮਾਂ ਨੂੰ 1 ਫਰਵਰੀ ਤੱਕ ਲਿਆ ਰਿਮਾਂਡ 'ਤੇ

ਐੱਸ. ਏ. ਐੱਸ. ਨਗਰ, 28 ਜਨਵਰੀ (ਜਸਬੀਰ ਸਿੰਘ ਜੱਸੀ)-ਸਰਹੱਦ ਪਾਰ ਤੋਂ ਡਰੋਨ ਰਾਹੀਂ ਖੇਮਕਰਨ ਇਲਾਕੇ 'ਚ ਹਥਿਆਰ ਪਹੁੰਚਾਉਣ ਦੇ ਮਾਮਲੇ 'ਚ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧਿਤ ਗਿ੍ਫ਼ਤਾਰ ਮਾਨ ਸਿੰਘ ਅਤੇ ਅਕਾਸ਼ਦੀਪ ਸਿੰਘ ਜੋ ਕਿ ਇਸ ਸਮੇਂ ਅੰਮਿ੍ਤਸਰ ਜੇਲ੍ਹ 'ਚ ...

ਪੂਰੀ ਖ਼ਬਰ »

ਪਾਕਿ 'ਚ ਮੰਦਰ 'ਚ ਭੰਨ-ਤੋੜ ਕਰਨ ਦੇ ਦੋਸ਼ 'ਚ 4 ਗਿ੍ਫ਼ਤਾਰ

ਅੰਮਿ੍ਤਸਰ, 28 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਇਕ ਮੰਦਰ 'ਚ ਤੋੜ-ਭੰਨ ਕਰਨ ਦੇ ਦੋਸ਼ 'ਚ ਚਾਰ ਨਾਬਾਲਗ ਲੜਕਿਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਸੂਬੇ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਹਰੀ ਰਾਮ ਕਿਸ਼ੋਰੀ ਲਾਲ ਨੇ ਪੁਲਿਸ ਨੂੰ ਮੁਲਜ਼ਮਾਂ ...

ਪੂਰੀ ਖ਼ਬਰ »

ਅੰਮਿ੍ਤਸਰ ਦੇ ਮਸਾਜ ਕੇਂਦਰਾਂ ਤੋਂ ਫੜੀਆਂ ਇਕ ਦਰਜਨ ਵਿਦੇਸ਼ੀ ਕੁੜੀਆਂ ਹੋਣਗੀਆਂ ਡਿਪੋਰਟ

ਅੰਮਿ੍ਤਸਰ, 28 ਜਨਵਰੀ (ਰੇਸ਼ਮ ਸਿੰਘ)-ਸ਼ਹਿਰ 'ਚ ਸਪਾ ਤੇ ਮਸਾਜ ਕੇਂਦਰਾਂ ਦੀ ਆੜ 'ਚ ਚਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਪੁਲਿਸ ਵਲੋਂ ਤਿੰਨ ਕੇਂਦਰਾਂ 'ਤੇ ਛਾਪੇਮਾਰੀ ਕਰਕੇ ਉੱਥੋਂ ਗਿ੍ਫ਼ਤਾਰ ਕੀਤੇ 13 ਵਿਅਕਤੀਆਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ...

ਪੂਰੀ ਖ਼ਬਰ »

ਨਾਗਰਿਕਤਾ ਸੋਧ ਕਾਨੂੰਨ ਦੇਸ਼ ਲਈ ਘਾਤਕ-ਟਕਸਾਲੀ ਆਗੂ

ਜਲੰਧਰ, 28 ਜਨਵਰੀ (ਮੇਜਰ ਸਿੰਘ)-ਅਕਾਲੀ ਦਲ (ਟਕਸਾਲੀ) ਨੇ ਮੋਦੀ ਸਰਕਾਰ ਵਲੋਂ ਪਾਸ ਨਾਗਰਿਕਤਾ ਸੋਧ ਕਾਨੂੰਨ ਨੂੰ ਭਾਰਤੀ ਸੰਵਿਧਾਨ ਦੇ ਧਰਮ ਨਿਰਪੱਖ ਤੇ ਨਾਗਰਿਕਾਂ ਦੇ ਬਰਾਬਰ ਅਧਿਕਾਰ ਨੂੰ ਸੱਟ ਮਾਰਨ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਇਹ ਕਾਨੂੰਨ ਭਾਰਤ ਦੀ ਏਕਤਾ ਲਈ ...

ਪੂਰੀ ਖ਼ਬਰ »

ਮੁਸ਼ੱਰਫ਼ ਦੀ ਗ਼ੈਰ-ਹਾਜ਼ਰੀ 'ਚ ਸੁਣਵਾਈ ਨਿਆਂ ਦੇ ਸਿਧਾਂਤਾਂ ਦੇ ਿਖ਼ਲਾਫ਼-ਲਾਹੌਰ ਹਾਈ ਕੋਰਟ

ਅੰਮਿ੍ਤਸਰ, 28 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਫ਼ੌਜੀ ਸ਼ਾਸਕ ਪਰਵੇਜ਼ ਮੁਸ਼ੱਰਫ਼ ਿਖ਼ਲਾਫ਼ ਦੇਸ਼-ਧ੍ਰੋਹ ਨਾਲ ਜੁੜੇ ਮਾਮਲੇ 'ਚ ਲਾਹੌਰ ਹਾਈ ਕੋਰਟ ਦਾ ਇਕ ਵਿਸਥਾਰਤ ਫ਼ੈਸਲਾ ਸਾਹਮਣੇ ਆਇਆ ਹੈ | ਅਦਾਲਤ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਮੁਲਜ਼ਮ ਦੀ ...

ਪੂਰੀ ਖ਼ਬਰ »

ਹਰਿਆਣਾ ਵਿਧਾਨ ਸਭਾ ਬਜਟ ਸੈਸ਼ਨ 17 ਨੂੰ ਸੰਭਵ

ਚੰਡੀਗੜ੍ਹ, 28 ਜਨਵਰੀ (ਐਨ.ਐਸ. ਪਰਵਾਨਾ)-ਉੱਚ ਪੱਧਰ ਦੇ ਸਰਕਾਰੀ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ 17 ਫਰਵਰੀ ਨੂੰ ਬੁਲਾਏ ਜਾਣ ਦੀ ਸੰਭਾਵਨਾ ਹੈ ਜੋ ਇਕ ਹਫ਼ਤੇ ਤੋਂ ਵੱਧ ਤੱਕ ਜਾਰੀ ਰਹਿ ਸਕਦਾ ਹੈ | ਦੱਸਿਆ ਗਿਆ ਹੈ ਕਿ ਹਰਿਆਣਾ ...

ਪੂਰੀ ਖ਼ਬਰ »

ਹੈਰੋਇਨ, ਡਰੱਗ ਮਨੀ ਤੇ ਗਹਿਣਿਆਂ ਸਮੇਤ ਗਿ੍ਫ਼ਤਾਰ 4 ਮੁਲਜ਼ਮਾਂ ਿਖ਼ਲਾਫ਼ ਚਾਰਜਸ਼ੀਟ ਦਾਖ਼ਲ

ਐੱਸ.ਏ.ਐੱਸ. ਨਗਰ, 28 ਜਨਵਰੀ (ਜਸਬੀਰ ਸਿੰਘ ਜੱਸੀ)- ਐੱਸ. ਟੀ. ਐੱਫ. ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਸਰਬਜੀਤ ਕੌਰ ਨਾਮਕ ਔਰਤ, ਉਸ ਦੇ ਪਤੀ ਕੁਲਦੀਪ ਸਿੰਘ ਉਰਫ਼ ਦੀਪਾ, ਗਗਨਦੀਪ ਸਿੰਘ ਉਰਫ਼ ਗਗਨ ਤੇ ਅਰੁਣ ਕੁਮਾਰ ਨੂੰ 370 ਗ੍ਰਾਮ ਹੈਰੋਇਨ, 2.50 ਲੱਖ ਰੁਪਏ ਦੀ ਡਰੱਗ ਮਨੀ ਤੇ ...

ਪੂਰੀ ਖ਼ਬਰ »

ਸ਼ਰਾਬੀ ਹਾਲਤ 'ਚ ਛੱਪੜ 'ਚ ਡਿਗਣ ਕਾਰਨ ਨੌਜਵਾਨ ਦੀ ਮੌਤ

ਐੱਸ.ਏ.ਐੱਸ. ਨਗਰ, 28 ਜਨਵਰੀ (ਜਸਬੀਰ ਸਿੰਘ ਜੱਸੀ)- ਥਾਣਾ ਸੋਹਾਣਾ ਅਧੀਨ ਪੈਂਦੇ ਸੈਕਟਰ-114 ਸਥਿਤ ਹੈਪੀ ਹੋਮਜ਼ 'ਚ ਰਹਿਣ ਵਾਲੇ ਇਕ ਨੌਜਵਾਨ ਦੀ ਛੱਪੜ 'ਚ ਡੁੱਬਣ ਕਰਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿ੍ਤਕ ਦੀ ਪਛਾਣ ਸ਼ਸ਼ੀ (22) ਜੋ ਕਿ ਮੂਲ ਰੂਪ 'ਚ ਜ਼ਿਲ੍ਹਾ ...

ਪੂਰੀ ਖ਼ਬਰ »

ਜ਼ੀਰਕਪੁਰ ਪੁਲਿਸ ਨੂੰ ਅਣਪਛਾਤੀ ਲਾਸ਼ ਮਿਲੀ

ਜ਼ੀਰਕਪੁਰ, 28 ਜਨਵਰੀ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਮਾਇਆ ਗਾਰਡਨ ਸੁਸਾਇਟੀ ਦੇ ਨੇੜੇ ਸਥਿਤ ਇਕ ਸਕੂਲ ਵਿਚੋਂ ਕਰੀਬ 32 ਸਾਲਾ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ | ਪੁਲਿਸ ਅਨੁਸਾਰ ਨੌਜਵਾਨ ਦਾ ਰੰਗ ਸਾਵਲਾ ਤੇ ਕੱਦ ਪੰਜ ਫੁੱਟ ਦੋ ਇੰਚ ਹੈ, ਜੋ ਕਿ ਸਿਰ ...

ਪੂਰੀ ਖ਼ਬਰ »

ਸ਼ਰਾਬ ਤਸਕਰੀ ਦੇ ਦੋਸ਼ ਹੇਠ ਔਰਤ ਿਖ਼ਲਾਫ਼ ਮਾਮਲਾ ਦਰਜ

ਜ਼ੀਰਕਪੁਰ, 28 ਜਨਵਰੀ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਹੇਠ ਇਕ ਔਰਤ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ਛਾਪੇ ਦੌਰਾਨ ਚੰਡੀਗੜ੍ਹ ਵਿਚ ਵਿਕਣਯੋਗ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ | ਮਾਮਲੇ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੇ ਮੁਲਾਜ਼ਮ ਦੇ ਅਗਵਾ ਦੀ ਸ਼ਿਕਾਇਤ 'ਤੇ ਅਣਪਛਾਤਿਆਂ ਿਖ਼ਲਾਫ਼ ਮਾਮਲਾ ਦਰਜ

ਮਕਸੂਦਾਂ, 28 ਜਨਵਰੀ (ਲਖਵਿੰਦਰ ਪਾਠਕ)- ਥਾਣਾ ਮਕਸੂਦਾਂ ਦੀ ਸਬਜ਼ੀ ਮੰਡੀ ਨੇੜੇ ਸਿਵਲ ਹਸਪਤਾਲ ਦੇ ਮੁਲਾਜ਼ਮ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਅਣਪਛਾਤਿਆਂ ਿਖ਼ਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਕਮਿਸ਼ਨਰ ਨੂੰ ਦਿੱਤੀ ...

ਪੂਰੀ ਖ਼ਬਰ »

ਲੇਡੀਜ਼ ਜਿੰਮਖਾਨਾ ਕਲੱਬ 'ਚ ਧੂਮ-ਧਾਮ ਨਾਲ ਮਨਾਈ ਬਸੰਤ ਪੰਚਮੀ

ਜਲੰਧਰ, 28 ਜਨਵਰੀ (ਹਰਵਿੰਦਰ ਸਿੰਘ ਫੁੱਲ)- ਲੇਡੀਜ ਜਿੰਮਖਾਨਾ ਕਲੱਬ ਵਲੋਂ ਬਸੰਤ ਪੰਚਮੀ ਦਾ ਤਿਉਹਾਰ ਜਿੰਮਖਾਨਾ ਕਲੱਬ ਦੇ ਵਿਹੜੇ 'ਚ ਜੁਆਇੰਟ ਉਪ ਪ੍ਰਧਾਨ ਡਾ. ਉਪਸਨਾ ਵਰਮਾ ਦੀ ਅਗਵਾਈ 'ਚ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿਚ ਕਲੱਬ ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ...

ਪੂਰੀ ਖ਼ਬਰ »

ਸੰਡੇ ਬਾਜ਼ਾਰ 'ਚ ਔਰਤਾਂ ਦੇ ਪਰਸ ਚੋਰੀ ਕਰਨ ਵਾਲੀ ਔਰਤ ਗਿ੍ਫ਼ਤਾਰ, ਨਕਦੀ ਤੇ ਮੋਬਾਈਲ ਬਰਾਮਦ

ਜਲੰਧਰ, 28 ਜਨਵਰੀ (ਐੱਮ.ਐੱਸ. ਲੋਹੀਆ) - ਰੈਣਕ ਬਾਜ਼ਰ 'ਚ ਲੱਗਣ ਵਾਲੇ ਸੰਡੇ ਬਾਜ਼ਾਰ ਦੌਰਾਨ ਆਏ ਹੋਏ ਵਿਅਕਤੀਆਂ, ਖਾਸ ਕਰਕੇ ਔਰਤਾਂ ਦੇ ਪਰਸ ਚੋਰੀ ਕਰਨ ਵਾਲੀ ਇਕ ਔਰਤ ਨੂੰ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਕੋਲੋਂ 3 ਲੇਡੀ ਪਰਸ, 3 ਹਜ਼ਾਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX