ਤਾਜਾ ਖ਼ਬਰਾਂ


53 ਵਿਚੋਂ 48 ਰਿਪੋਰਟਾਂ ਆਈਆਂ ਨੈਗੇਟਿਵ , 5 ਦੀ ਰਿਪੋਰਟ ਬਾਕੀ
. . .  1 day ago
ਪਠਾਨਕੋਟ ,26 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ ਦੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਚ ਆਉਣ ਵਾਲੇ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ...
ਭਿਆਨਕ ਸੜਕ ਹਾਦਸੇ ਵਿਚ ਕਾਰ ਸਵਾਰ 3 ਨੌਜਵਾਨਾਂ ਦੀ ਹੋਈ ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 26 ਮਈ (ਬਲਜਿੰਦਰ ਸਿੰਘ) - ਸਰਹਿੰਦ ਵਿਚ ਅੱਜ ਸ਼ਾਮ ਵੇਲੇ ਇਕ ਕਾਰ ਤੇ ਤੇਲ ਟੈਂਕਰ ਦਰਮਿਆਨ ਹੋਈ ਸਿੱਧੀ ਟੱਕਰ ਵਿਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕਾਂ ਦੀ ਪਛਾਣ ਉੱਜਵਲ ਸੂਦ ਪੁੱਤਰ ਦਵਿੰਦਰ ਸੂਦ ਵਾਸੀ ਸਰਹਿੰਦ...
ਸ. ਬਲਬੀਰ ਸਿੰਘ ਸੀਨੀਅਰ ਨੂੰ ਪਾਕਿਸਤਾਨੀ ਹਾਕੀ ਭਾਈਚਾਰੇ ਨੇ ਕੀਤਾ ਯਾਦ
. . .  1 day ago
ਕਰਾਚੀ, 26 ਮਈ - ਤਿੰਨ ਵਾਰ ਦੇ ਉਲੰਪਿਕ ਗੋਲਡ ਮੈਡਲਿਸਟ ਸ. ਬਲਬੀਰ ਸਿੰਘ ਸੀਨੀਅਰ ਦੇ ਹੋਏ ਦਿਹਾਂਤ 'ਤੇ ਪਾਕਿਸਤਾਨੀ ਹਾਕੀ ਭਾਈਚਾਰੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ. ਬਲਬੀਰ ਸਿੰਘ ਨੂੰ ਯਾਦ ਕਰਦੇ ਹੋਏ ਪਾਕਿਸਤਾਨੀ ਹਾਕੀ ਭਾਈਚਾਰੇ ਨੇ ਕਿਹਾ ਕਿ ਉਹ ਬਹੁਤ...
ਭਲਕੇ ਅਟਾਰੀ ਵਾਹਗਾ ਮਾਰਗ ਰਾਹੀਂ ਪਾਕਿਸਤਾਨ ਪਹੁੰਚਣਗੇ ਭਾਰਤ ਵਿਚ 'ਚ ਫਸੇ ਪਾਕਿ ਨਾਗਰਿਕ
. . .  1 day ago
ਰਾਜਾਸਾਂਸੀ, 26 ਮਈ (ਹੇਰ) - ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਭਾਰਤ ਦੇ ਵਿਦੇਸ਼ ਮੰਤਰਾਲਾ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਗੁਜਰਾਤ, ਮਹਾਰਾਸ਼ਟਰਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਦਿੱਲੀ, ਉਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਵਿਚ ਫਸੇ ਹੋਏ ਨਾਗਰਿਕਾਂ ਦੀ ਪਾਕਿਸਤਾਨ 'ਚ ਸੌਖੇ...
ਪੁਲਿਸ ਦੀ ਕੁੱਟਮਾਰ ਨਾਲ ਨੌਜਵਾਨ ਦੀ ਮੌਤ
. . .  1 day ago
ਭਿੱਖੀ ਵਿੰਡ, 26 ਮਈ (ਬੌਬੀ) - ਪੁਲਿਸ ਥਾਣਾ ਭਿੱਖੀ ਵਿੰਡ ਅਧੀਨ ਆਉਂਦੀ ਪੁਲਿਸ ਚੌਕੀ ਸੁਰ ਸਿੰਘ ਵਿਖੇ ਮੋਟਰਸਾਈਕਲ ਚੋਰੀ ਮਾਮਲੇ ਵਿਚ ਫੜ ਕੇ ਲਿਆਂਦੇ ਨੌਜਵਾਨ ਦੀ ਪੁਲਿਸ ਵਲੋਂ ਕੁੱਟਮਾਰ ਕਰਨ ਨਾਲ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਲਾਸ਼...
ਅੰਮ੍ਰਿਤਸਰ ਵਿਚ ਅੱਜ ਦੋ ਕੋਰੋਨਾ ਪਾਜ਼ੀਟਿਵ ਕੇਸ ਮਿਲੇ
. . .  1 day ago
ਅੰਮ੍ਰਿਤਸਰ, 26 ਮਈ (ਰੇਸ਼ਮ ਸਿੰਘ/ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਵਿਚ ਅੱਜ ਦੋ ਕੋਰੋਨਾਵਾਇਰਸ ਦੇ ਕੇਸ ਪਾਏ ਗਏ। ਇਸ ਤਰ੍ਹਾਂ ਜ਼ਿਲ੍ਹੇ ਵਿਚ ਹੁਣ ਤੱਕ 337 ਕੇਸ ਹਨ। ਜਿਨ੍ਹਾਂ ਵਿਚੋਂ 301 ਡਿਸਚਾਰਜ ਹੋ ਗਏ ਹਨ। 6 ਮੌਤਾਂ ਹੋਈਆਂ ਹਨ ਤੇ...
ਭਾਰਤ ਚੀਨ ਤਣਾਅ ਵਿਚਕਾਰ ਮੋਦੀ ਨੇ ਕੀਤੀ ਅਹਿਮ ਬੈਠਕ
. . .  1 day ago
ਨਵੀਂ ਦਿੱਲੀ, 26 ਮਈ - ਲਦਾਖ ਦੇ ਇਲਾਕੇ ਵਿਚ ਭਾਰਤ ਤੇ ਚੀਨ ਦੇ ਸੈਨਿਕਾਂ ਦੇ ਆਹਮੋ ਸਾਹਮਣੇ ਹੋਣ ਦੀਆਂ ਖ਼ਬਰਾਂ ਵਿਚਕਾਰ ਇਸ ਮੁੱਦੇ 'ਤੇ ਦਿੱਲੀ 'ਚ ਪ੍ਰਧਾਨ ਮੰਤਰੀ ਦਫ਼ਤਰ ਵਿਚ ਬੈਠਕ ਹੋਈ ਹੈ। ਚੀਨ ਦੇ ਨਾਲ ਐਲ.ਏ.ਸੀ. 'ਤੇ ਕੀ ਹਾਲਾਤ ਹਨ, ਇਸ 'ਤੇ ਚਰਚਾ ਚਲੀ। ਉੱਥੇ...
ਆਬਕਾਰੀ ਕਰ ਕਮਿਸ਼ਨਰ ਪੰਜਾਬ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਸੂਬੇ ਦੇ ਅਧਿਕਾਰੀਆਂ ਨਾਲ ਬੈਠਕ
. . .  1 day ago
ਪਟਿਆਲਾ, 26 ਮਈ (ਅਮਰਬੀਰ ਸਿੰਘ ਆਹਲੂਵਾਲੀਆ) - ਪੰਜਾਬ ਦੀਆਂ ਸਾਰੀਆਂ ਸ਼ਰਾਬ ਫ਼ੈਕਟਰੀਆਂ ਤੇ ਬੋਟਲਿੰਗ ਪਲਾਂਟ ਦੇ ਵਿਚ ਤੈਨਾਤ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਜਿੱਥੇ ਤਬਾਦਲੇ ਕੀਤੇ ਗਏ। ਉੱਥੇ ਹੀ ਅੱਜ ਵਿਭਾਗ ਦੇ ਕਮਿਸ਼ਨਰ ਵਿਵੇਕ ਪ੍ਰਤਾਪ ਵੱਲੋਂ ਸੂਬੇ...
ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਪਤਨੀ ਨੇ ਕੀਤੀ ਖੁਦਕੁਸ਼ੀ
. . .  1 day ago
ਨਾਭਾ, 26 ਮਈ (ਅਮਨਦੀਪ ਸਿੰਘ ਲਵਲੀ) - ਨਾਭਾ ਦੀ ਕੀਰਤੀ ਨਾਮੀ 24 ਸਾਲਾਂ ਔਰਤ ਵੱਲੋਂ ਗਲ ਵਿਚ ਚੁੰਨੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਕਿਰਤੀ ਦੇ ਭਰਾ ਅਮਿਤ ਮੁਤਾਬਿਕ ਉਸ ਦੇ ਪਤੀ ਦੀਪਕ ਦੇ ਕਿਸੇ...
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਲਬੀਰ ਸਿੰਘ ਸੀਨੀਅਰ ਤੇ ਭਾਈ ਵਰਿਆਮ ਸਿੰਘ ਦੇ ਦਿਹਾਂਤ 'ਤੇ ਪ੍ਰਗਟਾਇਆ ਅਫਸੋਸ
. . .  1 day ago
ਅੰਮ੍ਰਿਤਸਰ, 26 ਮਈ (ਰਾਜੇਸ਼ ਕੁਮਾਰ ਸੰਧੂ) - ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਉਲੰਪੀਅਨ ਖਿਡਾਰੀ ਸ. ਬਲਬੀਰ ਸਿੰਘ ਸੀਨੀਅਰ ਦੇ ਅਕਾਲ ਚਲਾਣਾ ਕਰ ਜਾਣ 'ਤੇ ਅਫ਼ਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਈ ਸਾਹਿਬ ਜੀ ਹਾਕੀ ਦੇ ਮਹਾਨ ਖਿਡਾਰੀ ਹੀ ਨਹੀਂ ਬਲਕਿ...
ਸਿਹਤ ਮੰਤਾਰਲਾ ਨੇ ਸੂਬਿਆਂ ਨੂੰ ਹਾਈਡ੍ਰੋਕਸੀਕਲੋਰੋਕਵੀਨ ਸਬੰਧੀ ਤਾਜ਼ਾ ਜਾਣਕਾਰੀ ਦੇਣ ਲਈ ਕਿਹਾ
. . .  1 day ago
ਨਵੀਂ ਦਿੱਲੀ, 26 ਮਈ - ਦੇਸ਼ 'ਚ ਕੋਰੋਨਾਵਾਇਰਸ ਖਿਲਾਫ ਮਲੇਰੀਆ ਦੀ ਦਵਾਈ ਹਾਈਡ੍ਰਾਕਸੀਕਲੋਰੋਕਵੀਨ ਦੇ ਇਸਤੇਮਾਲ ਨੂੰ ਲੈ ਕੇ ਸਿਹਤ ਮੰਤਰਾਲਾ ਨੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਮੰਗਲਵਾਰ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ 'ਚ ਸਾਰੇ ਸੂਬਿਆਂ ਤੇ ਕੇਂਦਰ...
ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਡੇਢ ਲੱਖ ਕਾਰਡ ਧਾਰਕਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਰਾਸ਼ਨ ਦਿੱਤਾ - ਡਿਪਟੀ ਕਮਿਸ਼ਨਰ
. . .  1 day ago
ਪਟਿਆਲਾ, 26 ਮਈ (ਅਮਰਬੀਰ ਸਿੰਘ ਆਹਲੂਵਾਲੀਆ) - ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਮੁੱਖ ਮੰਤਰੀ ਦੇ ਜ਼ਿਲ੍ਹੇ ਚ ਹੁਣ ਤੱਕ ਡੇਢ ਲੱਖ ਲਾਭਪਾਤਰੀਆਂ ਨੂੰ ਕਣਕ ਤੇ ਦਾਲ ਵੰਡੀ ਗਈ ।ਇਸ ਗੱਲ ਦਾ ਦਾਅਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ...
ਚੀਨ ਦੇ ਮਸਲੇ 'ਤੇ ਰਾਜਨਾਥ ਸਿੰਘ ਦੀ ਅਹਿਮ ਬੈਠਕ
. . .  1 day ago
ਨਵੀਂ ਦਿੱਲੀ, 26 ਮਈ - ਪਿਛਲੇ ਕੁੱਝ ਦਿਨਾਂ ਤੋਂ ਚੀਨ ਤੇ ਨਿਪਾਲ ਦੇ ਨਾਲ ਜਾਰੀ ਖਿੱਚੋਤਾਣ ਵਿਚਕਾਰ ਅੱਜ ਮੰਗਲਵਾਰ ਨੂੰ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਅਹਿਮ ਬੈਠਕ ਕੀਤੀ। ਚੀਫ਼ ਆਫ਼ ਡਿਫੈਂਸ ਬਿਪਿਨ ਰਾਵਤ ਤੋਂ ਇਲਾਵਾ ਤਿੰਨਾਂ ਸੈਨਾਵਾਂ ਦੇ ਪ੍ਰਮੁੱਖ ਦੇ ਨਾਲ ਹੋਈ ਬੈਠਕ...
ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਰੋਨਾ ਦੇ 4 ਹੋਰ ਮਰੀਜ਼ਾਂ ਦੀ ਪੁਸ਼ਟੀ, ਕੁੱਲ ਗਿਣਤੀ 111 ਹੋਈ
. . .  1 day ago
ਹੁਸ਼ਿਆਰਪੁਰ, 26 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 4 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਗਿਣਤੀ 111 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਦੇ ਪਾਜ਼ੀਟਿਵ ਮਰੀਜ਼ਾਂ...
ਕਰਨਾਲ ਵਿਖੇ ਅੱਜ 3 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਕਰਨਾਲ, 26 ਮਈ ( ਗੁਰਮੀਤ ਸਿੰਘ ਸੱਗੂ ) - ਸੀ ਐਮ ਸਿਟੀ ਵਿਖੇ ਕੋਰੋਨਾ ਪਾਜ਼ੀਟਿਵ ਦੇ 3 ਹੋਰ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ 2 ਮਹਿਲਾਵਾਂ ਵੀ ਸ਼ਾਮਿਲ ਹਨ। ਇਨ੍ਹਾਂ ਤਿੰਨਾਂ ਮਾਮਲਿਆਂ ਵਿਚ ਦੋ ਦੀ ਹਰਿਆਣਾ ਤੋਂ ਬਾਹਰ ਦੀ ਟਰੈਵਲ ਹਿਸਟਰੀ ਹੈ। ਅੱਜ ਇਕ ਮਾਮਲਾ...
ਦਲ ਖ਼ਾਲਸਾ ਵੱਲੋਂ 5 ਜੂਨ ਨੂੰ ਲਾਕਡਾਉਨ ਦੀ ਹਿਦਾਇਤਾਂ ਦੀ ਪਾਲਣਾ ਕਰਦਿਆਂ ਕਢਿਆ ਜਾਵੇਗਾ ਘੱਲੂਘਾਰਾ ਮਾਰਚ
. . .  1 day ago
ਅੰਮ੍ਰਿਤਸਰ, 26 ਮਈ (ਰਾਜੇਸ਼ ਸੰਧੂ)- ਦਲ ਖ਼ਾਲਸਾ ਵੱਲੋਂ ਜੂਨ 1984 ਨੂੰ 36ਵਰ੍ਹੇ ਪੂਰੇ ਹੋਣ 'ਤੇ ਵੀ ਸਿਖ ਕੌਮ ਦੇ ਲਗੇ ...
ਸੁਖਬੀਰ ਵੱਲੋਂ ਬਾਦਲ ਪਿੰਡ 'ਚ ਹਲਕਾ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ
. . .  1 day ago
ਮੰਡੀ ਕਿੱਲਿਆਂਵਾਲੀ, 26 ਮਈ (ਇਕਬਾਲ ਸਿੰਘ ਸ਼ਾਂਤ)- ਮੁੱਖ ਮੰਤਰੀ ਪੰਜਾਬ ਦੇ 'ਸਿਆਸੀ' ਲਾਕ ਡਾਊਨ ਅਤੇ 'ਵਿਵਾਦ-ਏ-ਸ਼ਰਾਬ' 'ਚ ਘਿਰੀ....
ਲੱਖਾਂ ਦੀ ਅਫ਼ੀਮ ਸਮੇਤ ਦੋ ਕਾਬੂ
. . .  1 day ago
ਅਜੀਤਵਾਲ, 26 ਮਈ (ਸ਼ਮਸ਼ੇਰ ਸਿੰਘ ਗ਼ਾਲਿਬ)- ਮੋਗਾ ਜ਼ਿਲ੍ਹੇ ਦੇ ਸੀ.ਆਈ.ਏ ਸਟਾਫ਼ ਧਰਮਕੋਟ ਨੇ ਖ਼ਾਸ....
ਕੋਵਿਡ-19 ਦੇ ਤਹਿਤ ਸਫ਼ਾਈ ਕਰਮਚਾਰੀਆਂ ਦੇ ਲਏ ਗਏ ਸੈਂਪਲ
. . .  1 day ago
ਗੁਰੂ ਹਰ ਸਹਾਏ, 26 ਮਈ (ਕਪਿਲ ਕੰਧਾਰੀ)- ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਿਕ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਨਵਦੀਪ...
ਬੈਂਕ ਅੱਗੇ ਜੁੜੀ ਲੋਕਾਂ ਦੀ ਭੀੜ ਕਾਰਨ ਸਮਾਜਿਕ ਦੂਰੀ ਦਾ ਨਿਕਲਿਆ ਜਨਾਜ਼ਾ
. . .  1 day ago
ਬਾਘਾਪੁਰਾਣਾ, 26 ਮਈ(ਬਲਰਾਜ ਸਿੰਗਲਾ)- ਬਾਘਾਪੁਰਾਣਾ ਦੀਆਂ ਬੈਂਕਾਂ ਅੱਗੇ ਲੋਕਾਂ ਦੀਆਂ ਜੁੜੀਆਂ ਭੀੜਾਂ ਦੇ ਨਾਲ ...
ਬੈਂਕ ਕਰਮਚਾਰੀਆਂ ਵੱਲੋਂ ਬੈਂਕ ਦੇ ਗੇਟ ਨੂੰ ਅੰਦਰੋਂ ਬੰਦ ਕਰਕੇ ਖਾਤਾ ਧਾਰਕਾਂ ਨੂੰ ਕੀਤਾ ਜਾ ਰਿਹੈ ਪ੍ਰੇਸ਼ਾਨ
. . .  1 day ago
ਗੁਰੂਹਰਸਹਾਏ, 26 ਮਈ (ਕਪਿਲ ਕੰਧਾਰੀ)- ਦੇਸ਼ ਭਰ 'ਚ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਲਗਾਤਾਰ ਵਾਧਾ ਹੋ ਰਿਹਾ ਹੈ। ਉਸ ਨੂੰ...
ਟਾਂਡਾ ਨੇੜੇ ਪਾਏ ਗਏ 4 ਹੋਰ ਵਿਅਕਤੀ ਕੋਰੋਨਾ ਪਾਜ਼ੀਟਿਵ
. . .  1 day ago
ਟਾਂਡਾ ਉੜਮੁੜ, 26 ਮਈ ( ਦੀਪਕ ਬਹਿਲ) - ਟਾਂਡਾ ਦੇ ਪਿੰਡ ਨੰਗਲੀ 'ਚ ਮੌਤ ਤੋਂ ਬਾਅਦ ਕੋਰੋਨਾ ਪਾਜ਼ੀਟਿਵ ਨਿਕਲੇ ਮਰੀਜ ਦੇ ਸੰਪਰਕ 'ਚ ਆਏ 4 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ । ਪਿੰਡ ਨੂੰ ਸੀਲ ਕਰਕੇ ਸਿਹਤ ਅਧਿਕਾਰੀਆਂ ਨੇ ਸੈਂਪਲ ਇਕੱਤਰ ਕਰਨ ਦੀ ਪ੍ਰਕਿਰਿਆ...
ਗਾਇਕ ਸਿੱਧੂ ਮੂਸੇਵਾਲਾ ਮਾਮਲਾ : 4 ਪੁਲਿਸ ਮੁਲਾਜ਼ਮਾਂ ਵੱਲੋਂ ਅਗਾਊਂ ਜ਼ਮਾਨਤ ਲਈ ਕੀਤੀ ਅਪੀਲ 'ਤੇ ਫ਼ੈਸਲਾ ਕੱਲ੍ਹ
. . .  1 day ago
ਸੰਗਰੂਰ, 26 ਮਈ (ਧੀਰਜ ਪਸ਼ੋਰੀਆ)- ਬਹੁ ਚਰਚਿਤ ਅਤੇ ਵਿਵਾਦਾਂ 'ਚ ਘਿਰੇ ਗਾਇਕ ਸ਼ੁਭਦੀਪ ਸਿੰਘ ...
ਆੜ੍ਹਤੀਏ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੀ ਮੰਡੀ ਬਰੀਵਾਲਾ ਵਿਖੇ ਇਕ...
ਸੜਕ ਹਾਦਸੇ 'ਚ ਐਕਟਿਵਾ ਸਵਾਰ ਵਿਅਕਤੀ ਦੀ ਹੋਈ ਮੌਤ
. . .  1 day ago
ਮਾਨਾਂਵਾਲਾ, 26 ਮਈ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ.ਟੀ. ਕਸਬਾ ਮਾਨਾਂਵਾਲਾ ਦੇ ਨੇੜਿਓ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 16 ਮਾਘ ਸੰਮਤ 551

ਹਰਿਆਣਾ / ਹਿਮਾਚਲ

ਬਲੈਕ ਮੇਲ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼, ਤਿੰਨ ਕਾਬੂ

ਏਲਨਾਬਾਦ, 28 ਜਨਵਰੀ (ਜਗਤਾਰ ਸਮਾਲਸਰ) - ਏਲਨਾਬਾਦ ਪੁਲਿਸ ਨੇ ਬਲੈਕਮੇਲ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼ ਕਰਕੇ ਤਿੰਨ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ ਜਦੋਂਕਿ ਮੌਕੇ ਤੋਂ ਫ਼ਰਾਰ ਹੋਈ ਮਹਿਲਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ | ਗਿ੍ਫ਼ਤਾਰ ਕੀਤੇ ਗਏ ਲੋਕਾਂ ਦੀ ਪਹਿਚਾਣ ਗੁਰਮੀਤ ਪੁੱਤਰ ਨਾਜ਼ਮ ਸਿੰਘ ਵਾਸੀ 14 ਆਰਬੀ ਰਾਏ ਸਿੰਘ ਨਗਰ (ਰਾਜਸਥਾਨ), ਰਾਜਿੰਦਰ ਪੁੱਤਰ ਸੁਰੇਨ ਸਿੰਘ ਵਾਸੀ ਮੰਗਾਲਾ ਸਿਰਸਾ ਅਤੇ ਸਮਰੇਜ ਖਾਨ ਪੁੱਤਰ ਨੀਸਾਰ ਖਾਨ ਵਾਸੀ ਰਾਠੀ ਖੇੜਾ ਟਿੱਬੀ (ਰਾਜਸਥਾਨ) ਦੇ ਰੂਪ ਵਿਚ ਹੋਈ ਹੈ | ਜਾਣਕਾਰੀ ਦਿੰਦੇ ਹੋਏ ਏਲਨਾਬਦ ਥਾਣਾ ਇੰਚਾਰਜ ਇੰਸਪੈਕਟਰ ਰਾਧੇਸ਼ਿਆਮ ਨੇ ਦੱਸਿਆ ਦੀ ਰਾਣੋ ਪਤਨੀ ਜਸਵੰਤ ਵਾਸੀ ਕਮੇਰਵਾਲਾ ਜਲਾਲਾਬਾਦ (ਪੰਜਾਬ) ਹਾਲ ਆਬਾਦ ਏਲਨਾਬਾਦ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਪਿੰਡ ਮੈਹਨਾ ਖੇੜਾ ਨਿਵਾਸੀ ਕਿ੍ਸ਼ਣ ਕੁਮਾਰ ਨੂੰ ਮੋਬਾਈਲ ਫੋਨ ਰਾਹੀ ਗੱਲਾਂ ਵਿਚ ਫਸਾ ਲਿਆ ਅਤੇ ਉਸ ਤੋਂ ਢਾਈ ਲੱਖ ਰੁਪਏ ਦੀ ਮੰਗ ਕਰਨ ਲੱਗੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਬਲਾਤਕਾਰ ਦੇ ਝੂਠੇ ਮੁਕੱਦਮੇ ਵਿਚ ਫਸਾਉਣ ਦੀ ਧਮਕੀ ਦਿੱਤੀ | ਥਾਣਾ ਮੁਖੀ ਨੇ ਦੱਸਿਆ ਕਿ 27 ਜਨਵਰੀ ਨੂੰ ਮੈਹਨਾ ਖੇੜਾ ਨਿਵਾਸੀ ਕਿ੍ਸ਼ਣ 40 ਹਜ਼ਾਰ ਰੁਪਏ ਦੀ ਰਾਸ਼ੀ ਲੈ ਕੇ ਏਲਨਾਬਾਦ ਦੇ ਵਾਰਡ ਨੰਬਰ 7 ਮੁਮੇਰਾ ਰੋਡ ਖੇਤਰ ਵਿਚ ਪਹੁੰਚਿਆ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੇ ਤਿੰਨ ਮੁਲਜ਼ਮਾਂ ਗੁਰਮੀਤ, ਰਾਜਿੰਦਰ ਅਤੇ ਸਮਰੇਜ ਖਾਨ ਨੂੰ ਕਾਬੂ ਕਰ ਲਿਆ ਜਦੋਂਕਿ ਇਸ ਗਰੋਹ ਵਿਚ ਸ਼ਾਮਲ ਮਹਿਲਾ ਮੁਲਜ਼ਮ ਰਾਣੋ ਮੌਕੇ ਤੋਂ ਖਿਸਕਣ ਵਿਚ ਕਾਮਯਾਬ ਹੋ ਗਈ ਜਿਸ ਨੂੰ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ ਤੇ ਰਿਮਾਂਡ ਮਿਆਦ ਦੇ ਦੌਰਾਨ ਹੋਰ ਮੁਲਜ਼ਮਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਵੀ ਗਿ੍ਫ਼ਤਾਰ ਕੀਤਾ ਜਾਵੇਗਾ |

ਪਾਣੀ ਦੀ ਨਿਕਾਸੀ ਤੋਂ ਪ੍ਰੇਸ਼ਾਨ ਲੋਕ ਮਿੰਨੀ ਸਕੱਤਰੇਤ ਪਹੁੰਚੇ

ਜਗਾਧਰੀ, 28 ਜਨਵਰੀ (ਜਗਜੀਤ ਸਿੰਘ)- ਪਿੰਡ ਮੰਧਾਰ ਵਿਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਪਿੰਡ ਵਾਸੀ ਅਤੇ ਸਰਪੰਚ ਮਿੰਨੀ ਸਕੱਤਰੇਤ ਪੁੱਜੇ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੂੰ ਮਿਲ ਕੇ ਡਰੇਨੇਜ ਵਿਵਸਥਾ ਨੂੰ ਠੀਕ ਕਰਨ ਬਾਰੇ ਲਿਖਤੀ ...

ਪੂਰੀ ਖ਼ਬਰ »

ਰੇਲਵੇ ਲਾਈਨ ਦੇ ਨੇੜੇ ਰੁੱਖ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼

ਸਿਰਸਾ, 28 ਜਨਵਰੀ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਰੇਲਵੇ ਫਾਟਕ ਦੇ ਨੇੜੇ ਰੇਲਵੇ ਲਾਈਨ ਦੇ ਨਾਲ ਇਕ ਰੁੱਖ ਨਾਲ ਇਕ ਨੌਜਵਾਨ ਦੀ ਲਟਕਦੀ ਲਾਸ਼ ਮਿਲੀ ਹੈ | ਨੌਜਵਾਨ ਦੀ ਪਛਾਣ ਨਹੀਂ ਹੋਈ | ਮਿ੍ਤਕ ਦੀ ਜੇਬ 'ਚੋਂ ਮਿਲੇ ਫੋਨ ਦੇ ਜ਼ਰੀਏ ਪੁਲਿਸ ਮਿ੍ਤਕ ਦੀ ਪਛਾਣ ਦੀ ...

ਪੂਰੀ ਖ਼ਬਰ »

ਹਿੰਸਕ ਵਿਵਾਦ 'ਚ ਬਜ਼ੁਰਗ ਦੀ ਮੌਤ

ਟੋਹਾਣਾ, 28 ਜਨਵਰੀ (ਗੁਰਦੀਪ ਸਿੰਘ ਭੱਟੀ) - ਭੱਠੂਕਲਾਂ ਦੇ ਪ੍ਰਤਾਪ ਨਗਰ ਦੇ ਇਕ ਪਰਿਵਾਰ ਵਿਚ ਬੱਚੇ ਦੇ ਜਨਮ ਦੇਣ 'ਤੇ ਪੂਜਾ ਸਮਾਗਮ ਦੌਰਾਨ ਹੋਏ ਹਿੰਸਕ ਝਗੜੇ 'ਚ ਇਕ ਬਜ਼ੁਰਗ ਦੀ ਮੌਤ ਹੋ ਗਈ ਤੇ ਤਿੰਨ ਲੋਕ ਜਖ਼ਮੀ ਹੋ ਗਏ | ਪੁਲਿਸ ਨੇ ਕਮਲ ਨਿਵਾਸੀ ਪ੍ਰਤਾਪ ਨਗਰ ਦੀ ...

ਪੂਰੀ ਖ਼ਬਰ »

ਕਨਵੋਕੇਸ਼ਨ ਸਮਾਗਮ 'ਚ ਪਹੁੰਚੇ ਰਾਜਪਾਲ ਦਾ ਕੋਲਕਾਤਾ ਯੁਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਵਿਰੋਧ

ਕੋਲਕਾਤਾ, 28 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)- ਮੰਗਲਵਾਰ ਰਾਜਪਾਲ ਜਗਦੀਪ ਧਨਖੜ ਜਦੋਂ ਕਲਕੱਤਾ ਯੁਨੀਵਰਸਿਟੀ ਦੇ ਕੋਨਵੋਕੇਸ਼ਨ ਸਮਾਗਮ ਲਈ ਪੁੱਜੇ ਤਾਂ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਵਿਖਾਏ ਅਤੇ ਗੋ-ਬੈਕ ਦੇ ਨਾਅਰੇ ਲਾਏ | ਰਾਜਪਾਲ ਨੰੂ ...

ਪੂਰੀ ਖ਼ਬਰ »

ਸੰਸਥਾ ਨੇ ਸਟ੍ਰੀਟ ਚਿਲਡਰਨ ਦਿਵਸ ਮਨਾਇਆ, ਬੱਚਿਆਂ ਨੂੰ ਕੀਤਾ ਸਨਮਾਨਿਤ

ਜਗਾਧਰੀ, 28 ਜਨਵਰੀ (ਜਗਜੀਤ ਸਿੰਘ)- ਇਥੋਂ ਦਾ ਹਰ ਬੱਚਾ ਮੇਰੇ ਲਈ ਰਾਮ ਕਿ੍ਸ਼ਨ ਤੋਂ ਘੱਟ ਨਹੀਂ ਹੈ, ਇਹ ਸ਼ਬਦ ਸਾਈਾ ਸੌਭਾਗਿਆ ਸੰਸਥਾਨ ਵਲੋਂ ਮਨਾਏ ਗਏ ਅੰਤਰਰਾਸ਼ਟਰੀ ਸਟ੍ਰੀਟ ਚਿਲਡਰਨ ਡੇਅ ਮੌਕੇ ਸੰਬੋਧਨ ਕਰਦਿਆਂ ਰਾਹੁਲ ਮਿੱਤਲ ਨੇ ਕਹੇ | ਸਾਈਾ ਸੌਭਾਗਿਆ ਸੰਸਥਾਨ ...

ਪੂਰੀ ਖ਼ਬਰ »

ਪੂਰਾ ਫ਼ਰਵਰੀ ਮਹੀਨਾ ਲਗਾਇਆ ਜਾਵੇਗਾ ਮੈਗਾ ਸਿਹਤ ਜਾਂਚ ਕੈਂਪ

ਸ਼ਾਹਬਾਦ ਮਾਰਕੰਡਾ, 28 ਜਨਵਰੀ (ਅਵਤਾਰ ਸਿੰਘ)- ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ, ਮੋਹੜੀ, ਜ਼ਿਲ੍ਹਾ ਕੁਰੂਕਸ਼ੇਤਰ ਵਿਖੇ ਫਰਵਰੀ ਦਾ ਸਾਰਾ ਮਹੀਨਾ ਮੇਗਾ ਸਿਹਤ ਜਾਂਚ ਕੈਂਪ ਲਗਾਇਆ ਜਾਵੇਗਾ ਜਿਸ ਵਿਚ ਘੱਟ ਕੀਮਤ 'ਤੇ ਇਲਾਜ ਕੀਤਾ ਜਾਵੇਗਾ | ਕੈਂਪ ਵਿਚ ਸਾਰੇ ਤਰ੍ਹਾਂ ...

ਪੂਰੀ ਖ਼ਬਰ »

ਸਰਕਾਰੀ ਕਰਮਚਾਰੀਆਂ ਨੂੰ 125 ਫ਼ੀਸਦੀ ਵਧੀ ਹੋਈ ਤਨਖ਼ਾਹ ਮਿਲੀ

ਕੋਲਕਾਤਾ, 28 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)- ਪੱਛਮੀ ਬੰਗਾਲ ਦੇ ਸਰਕਾਰੀ ਕਰਮਚਾਰੀਆਂ ਨੂੰ ਮੰਗਲਵਾਰ ਨੂੰ 125 ਫ਼ੀਸਦੀ ਵਧੀ ਹੋਈ ਤਨਖ਼ਾਹ ਮਿਲੀ ਪਰ ਡੀ. ਏ. ਨਹੀਂ ਮਿਲਿਆ ਜਿਸ ਕਾਰਨ ਕਈ ਕਰਮਚਾਰੀਆਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ | ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ...

ਪੂਰੀ ਖ਼ਬਰ »

ਸਿਰਸਾ 'ਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੁਚੇਤ ਕੀਤਾ

ਸਿਰਸਾ, 28 ਜਨਵਰੀ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਪ੍ਰਭਜੋਤ ਸਿੰਘ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਡਾਕਟਰਾਂ ਨੂੰ ਮਾਸਕ ਲਾ ਕੇ ਓ. ਪੀ. ਡੀ. ਦੇ ਮਰੀਜ਼ ਵੇਖਣ ਦੀ ਹਦਾਇਤ ਜਾਰੀ ਕੀਤੀ ਹੈ | ਉਨ੍ਹਾਂ ਨੇ ਵੀਡੀਓ ਕਾਨਫਰਸਿੰਗ ...

ਪੂਰੀ ਖ਼ਬਰ »

ਗਲੀ ਦੀ ਉਸਾਰੀ 'ਚ ਬੇਨਿਯਮੀਆਂ ਵਰਤੇ ਜਾਣ ਨੂੰ ਲੈ ਕੇ ਕੀਤਾ ਰੋਸ ਵਿਖਾਵਾ

ਸਿਰਸਾ, 28 ਜਨਵਰੀ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਸਿਰਸਾ ਦੇ ਪਿੰਡ ਬੱਪਾਂ ਵਿਚ ਤਿੰਨ ਮਹੀਨੇ ਪਹਿਲਾਂ ਬਣੀ ਇਕ ਇੰਟਰਲਾਕ ਗਲੀ ਧੱਸਣੀ ਸ਼ੁਰੂ ਹੋ ਗਈ ਹੈ, ਜਿਸ ਨੂੰ ਲੈ ਕੇ ਗਲੀ ਵਾਸੀਆਂ ਵਿਚ ਰੋਸ ਹੈ | ਇਸ ਸਬੰਧ ਵਿਚ ਗਲੀ ਵਾਸੀਆਂ ਵਲੋਂ ਅੱਜ ਰੋਸ ਵਿਖਾਵਾ ਵੀ ਕੀਤਾ ...

ਪੂਰੀ ਖ਼ਬਰ »

ਕੈਂਥ ਲੈਬ ਦੀ ਸਹੂਲਤ ਹਰੇਕ ਵਿਅਕਤੀ ਦੀ ਪਹੁੰਚ 'ਚ ਲਿਆਉਣ ਲਈ ਯੋਜਨਾ ਤਿਆਰ ਕੀਤੀ ਜਾਵੇਗੀ: ਸਿਹਤ ਮੰਤਰੀ

ਸ਼ਾਹਬਾਦ ਮਾਰਕੰਡਾ, 28 ਜਨਵਰੀ (ਅਵਤਾਰ ਸਿੰਘ)- ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੈਂਥ ਲੈਬ ਦੀ ਸਹੂਲਤ ਸੂਬੇ ਦੇ ਹਰੇਕ ਵਿਅਕਤੀ ਦੀ ਪਹੁੰਚ ਵਿਚ ਲਿਆਉਣ ਲਈ ਯੋਜਨਾ ਤਿਆਰ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਦਿਲ ਦੀ ਬੀਮਾਰੀਆਂ ਦੇ ਇਲਾਜ ...

ਪੂਰੀ ਖ਼ਬਰ »

ਯੂਥ ਕਾਂਗਰਸ ਚਲਾਏਗੀ ਦੇਸ਼ ਵਿਚ ਐੱਨ. ਏ. ਆਰ. ਯੂ. ਸੀ. ਮੁਹਿੰਮ- ਵਿਰਕ

ਕਰਨਾਲ, 28 ਜਨਵਰੀ (ਗੁਰਮੀਤ ਸਿੰਘ ਸੱਗੂ)- ਆਲ ਇੰਡੀਆ ਭਾਰਤੀ ਯੂਥ ਕਾਂਗਰਸ ਵਲੋਂ ਸਰਕਾਰ ਦੇ ਐਨ.ਆਰ.ਸੀ. ਦੇ ਜਵਾਬ ਵਿਚ ਐਨ.ਆਰ.ਯੂ.ਸੀ. ਮੁਹਿੰਮ ਚਲਾਈ ਜਾਏਗੀ | ਇਸ ਮੁਹਿੰਮ ਨੂੰ ਅੱਜ ਦੇਸ਼ ਭਰ ਵਿਚ ਸਾਰੇ ਜ਼ਿਲਿ੍ਹਆ ਵਿਚ ਜਾਰੀ ਕੀਤਾ ਗਿਆ | ਇਸੇ ਲੜੀ ਹੇਠ ਹੀ ਅੱਜ ਇਥੇ ਯੂਥ ...

ਪੂਰੀ ਖ਼ਬਰ »

ਇੰਡੋ ਇਜ਼ਰਾਈਲ ਕ੍ਰਿਸ਼ੀ ਪਰਿਯੋਜਨਾ ਪੂਰੀ ਦੁਨੀਆ 'ਚ ਲਿਆਏਗੀ ਕ੍ਰਿਸ਼ੀ ਕ੍ਰਾਂਤੀ- ਡਾ: ਰੋਮ ਮਲਕਾ

ਕਰਨਾਲ, 28 ਜਨਵਰੀ (ਗੁਰਮੀਤ ਸਿੰਘ ਸੱਗੂ)- ਭਾਰਤ 'ਚ ਇਜ਼ਰਾਈਲ ਦੇ ਰਾਜਦੂਤ ਡਾ. ਰੋਮ ਮਲਕਾ ਨੇ ਕਿਹਾ ਕਿ ਇੰਡੋ ਇਜਰਾਈਲ ਕ੍ਰਿਸ਼ੀ ਪਰਿਯੋਜਨਾ ਪੂਰੀ ਦੁਨੀਆ ਵਿਚ ਕ੍ਰਿਸ਼ੀ ਕ੍ਰਾਂਤੀ ਲੈ ਕੇ ਆ ਰਹੀ ਹੈ | ਇਹ ਪਰਿਯੋਜਨਾ ਇਜ਼ਰਾਈਲ ਲਈ ਹੀ ਨਹੀਂ ਸਗੋਂ ਭਾਰਤ ਦੇ ਵਿਸ਼ਵ ...

ਪੂਰੀ ਖ਼ਬਰ »

ਕੇਂਦਰੀ ਖੇਡ ਮੰਤਰੀ ਕਿਰਣ ਰਿਜਿਜੂ ਨੇ ਕਰਨਾਲ ਨਿਵਾਸੀ ਜੈਦੀਪ ਸਿੰਘ ਨੂੰ ਕੀਤਾ ਸਨਮਾਨਿਤ

ਕਰਨਾਲ, 28 ਜਨਵਰੀ (ਗੁਰਮੀਤ ਸਿੰਘ ਸੱਗੂ)- ਦਿੱਲੀ ਵਿਖੇ ਗਣਤੰਤਰ ਦਿਵਸ 'ਤੇ ਨਹਿਰੂ ਯੂਵਾ ਕੇਂਦਰ ਸੰਗਠਨ, ਖੇਡ ਅਤੇ ਯੁਵਾ ਮੰਤਰਾਲੇ ਵਲੋਂ ਕਰਵਾਏ ਗਏ ਭਾਸ਼ਣ ਮੁਕਾਬਲੇ ਵਿਚ ਹਰਿਆਣਾ ਦੀ ਨੁਮਾਇੰਦਗੀ ਕਰ ਰਹੇ ਸੀ. ਐਮ. ਸਿਟੀ ਕਰਨਾਲ ਨਿਵਾਸੀ ਜੈਦੀਪ ਸਿੰਘ ਨੇ ਆਪਣੇ ਰਾਜ ...

ਪੂਰੀ ਖ਼ਬਰ »

ਕੌਸ਼ਲ ਵਿਕਾਸ ਕੇਂਦਰ ਤੋਂ 1270 ਨੌਜਵਾਨਾਂ ਨੇ ਸਿਖਲਾਈ ਲੈ ਕੇ ਲਿਆ ਰੁਜ਼ਗਾਰ

ਕਰਨਾਲ, 28 ਜਨਵਰੀ (ਗੁਰਮੀਤ ਸਿੰਘ ਸੱਗੂ)- ਬਾਬੂ ਮੂਲ ਚੰਦ ਜੈਨ ਸਰਕਾਰੀ ਆਈ.ਟੀ.ਆਈ. ਵਿਖੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਸਥਾਪਤ ਕੀਤੇ ਗਏ ਸਕਿਲ ਡਿਵੈਲਪਮੈਂਟ ਸੈਂਟਰ ਤੋਂ ਨੌਜਵਾਨ ਸਿਖਲਾਈ ਲੈ ਕੇ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ ਜਿਸ ਤਹਿਤ ਕਰੀਬ 1270 ...

ਪੂਰੀ ਖ਼ਬਰ »

ਮੁਸਲਮਾਨਾਂ ਦੇ ਭਾਰਤ 'ਤੇ ਕਬਜ਼ੇ ਦਾ ਡਰ ਨਹੀਂ- ਅਭਿਜੀਤ

ਕੋਲਕਾਤਾ, 28 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)- ਸੱਤਾਧਾਰੀ ਪਾਰਟੀ ਵਲੋਂ ਇਕ ਫਿਰਕੇ ਦਾ ਭੂਤ ਵਿਖਾਇਆ ਜਾ ਰਿਹਾ ਹੈ ਕਿ ਉਹ ਭਾਰਤ 'ਤੇ ਕਬਜ਼ਾ ਕਰ ਲਵੇਗਾ | ਨੋਬਲ ਐਵਾਰਡ ਜੇਤੂ ਅਭਿਜੀਤ ਬੈਨਰਜੀ ਨੇ ਕਿਹਾ ਕਿ ਭਾਰਤ ਨੂੰ ਮੁਸਲਮਾਨਾਂ ਵਲੋਂ ਕਬਜ਼ਾ ਕੀਤੇ ਜਾਣ ਦਾ ਡਰ ...

ਪੂਰੀ ਖ਼ਬਰ »

ਰੇਡੀਮੇਡ ਸਟੋਰ 'ਤੇ ਚੋਰੀ ਮਾਮਲੇ 'ਚ 7 ਔਰਤਾਂ ਗਿ੍ਫ਼ਤਾਰ

ਡੱਬਵਾਲੀ, 28 ਜਨਵਰੀ (ਇਕਬਾਲ ਸਿੰਘ ਸ਼ਾਂਤ)- ਸਥਾਨਕ ਸਿਟੀ ਪੁਲਿਸ ਨੇ 17 ਨਵੰਬਰ, 2019 ਨੂੰ ਲਹਿਰ ਬਾਜ਼ਾਰ ਵਿਚ ਰੇਡੀਮੇਡ ਸਟੋਰ 'ਚ ਹੋਈ ਕਰੀਬ 1.50 ਲੱਖ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ | ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਦੇ ਆਧਾਰ 'ਤੇ ਪੁਲਿਸ ...

ਪੂਰੀ ਖ਼ਬਰ »

ਸਮਾਜ ਭਲਾਈ ਵਿਭਾਗ ਨੇ ਪੈਂਡਿੰਗ ਮਾਮਲਿਆਂ ਦੀ ਪੜਤਾਲ ਕਰਨ ਦੇ ਦਿੱਤੇ ਨਿਰਦੇਸ਼

ਫ਼ਤਿਹਾਬਾਦ, 28 ਜਨਵਰੀ (ਹਰਬੰਸ ਸਿੰਘ ਮੰਡੇਰ)- ਹਰਿਆਣਾ ਦੇ ਬਿਜਲੀ ਅਤੇ ਜੇਲ੍ਹ ਕੈਬਨਿਟ ਮੰਤਰੀ ਰਣਜੀਤ ਸਿੰਘ ਨੇ ਜ਼ਿਲ੍ਹਾ ਭਲਾਈ ਵਿਭਾਗ ਅਤੇ ਸਮਾਜ ਭਲਾਈ ਵਿਭਾਗ ਵਿਚ ਲਾਭਪਾਤਰੀਆਂ ਦੇ ਪੈਂਡਿੰਗ ਮਾਮਲਿਆਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ | ਬਿਜਲੀ ਮੰਤਰੀ ਨੇ ...

ਪੂਰੀ ਖ਼ਬਰ »

ਬ੍ਰਹਮਾਕੁਮਾਰੀਜ਼ ਵਲੋਂ ਨੈਤਿਕ ਸਿੱਖਿਆ ਵਿਸ਼ੇ 'ਤੇ ਜਾਗਰੂਕਤਾ ਕੈਂਪ

ਨੂਰਪੁਰ ਬੇਦੀ, 28 ਜਨਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀਯ ਵਿਸ਼ਵ ਵਿਦਿਆਲਿਆ ਵਲੋਂ ਵੱਖ-ਵੱਖ ਸਕੂਲਾਂ 'ਚ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਜਾਗਰੂਕ ਕਰਨ ਲਈ ਆਰੰਭ ਕੀਤੀ ਗਈ ਲੜੀ ਦੇ ਤਹਿਤ ਅੱਜ ਸੰਤ ਬਾਬਾ ...

ਪੂਰੀ ਖ਼ਬਰ »

ਸੰਤ ਬਾਬਾ ਕਿਰਪਾਲ ਸਿੰਘ ਦੀਆਂ ਅਸਥੀਆਂ ਗੁ: ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ

ਕੀਰਤਪੁਰ ਸਾਹਿਬ/ ਬੁੰਗਾ ਸਾਹਿਬ, 28 ਜਨਵਰੀ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ, ਸੁਖਚੈਨ ਸਿੰਗ ਰਾਣਾ)-ਗੁਰਦੁਆਰਾ ਤਪ ਅਸਥਾਨ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਕਿਰਪਾਲ ਸਿੰਘ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀਆਂ ਅਸਥੀਆਂ ਸਥਾਨਕ ਗੁਰਦੁਆਰਾ ...

ਪੂਰੀ ਖ਼ਬਰ »

ਗਿਆਨੀ ਜ਼ੈਲ ਸਿੰਘ ਨਗਰ 'ਚ ਆਸਟੇ੍ਰਲੀਅਨ ਅਕੈਡਮੀ ਦਾ ਸ਼ੁੱਭ ਆਰੰਭ

ਰੂਪਨਗਰ, 28 ਜਨਵਰੀ (ਸ.ਰ.)-ਗਿਆਨੀ ਜ਼ੈਲ ਸਿੰਘ ਨਗਰ ਵਿਚ ਅੱਜ ਆਸਟੇ੍ਰਲੀਅਨ ਅਕੈਡਮੀ ਦਾ ਸ਼ੁੱਭ ਅਰੰਭ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਬਾਰ ਐਸੋ: ਦੇ ਪ੍ਰਧਾਨ ਐਡਵੋਕੇਟ ਜੇ.ਪੀ.ਐਸ. ਢੇਰ ਨੇ ਕੀਤਾ | ਅਕੈਡਮੀ ਪ੍ਰਬੰਧਕ ਨਵਜੋਤ ਸਿੰਘ ਮਾਨ ਅਤੇ ਅਵਨੀਤ ...

ਪੂਰੀ ਖ਼ਬਰ »

ਦਿੱਲੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਹੋਈ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 28 ਜਨਵਰੀ (ਨਿੱਕੂਵਾਲ, ਕਰਨੈਲ ਸਿੰਘ)-ਆਮ ਆਦਮੀ ਪਾਰਟੀ ਸਰਕਲ ਸ੍ਰੀ ਅਨੰਦਪੁਰ ਸਾਹਿਬ ਦੀ ਜ਼ਰੂਰੀ ਮੀਟਿੰਗ ਹਲਕਾ ਇੰਚਾਰਜ ਸੰਜੀਵ ਰਾਣਾ ਦੀ ਪ੍ਰਧਾਨਗੀ ਹੇਠ ਹੋਈ | ਸੰਬੋਧਨ ਕਰਦਿਆਂ ਸੰਜੀਵ ਰਾਣਾ ਨੇ ਕਿਹਾ ਕਿ ਦਿੱਲੀ ਵਿਖੇ ਹੋਣ ਜਾ ਰਹੀਆਂ ...

ਪੂਰੀ ਖ਼ਬਰ »

ਪਿੰਡ ਬਰਮਲਾ ਨੇ ਸ਼ਖ਼ਸੀਅਤ ਉਸਾਰੀ ਕੈਂਪ ਲਗਾਇਆ

ਨੰਗਲ, 28 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਨਾਰੀ ਚੇਤਨਾ ਮੰਚ ਪਿੰਡ ਬਰਮਲਾ ਵਲੋਂ ਸ਼ਖ਼ਸੀਅਤ ਉਸਾਰੀ ਕੈਂਪ ਲਗਾਇਆ ਗਿਆ | ਜ਼ਿਲ੍ਹਾ ਜੁਵੇਨਾਈਲ ਜਸਟਿਸ ਬੋਰਡ ਰੂਪਨਗਰ ਦੀ ਮੈਂਬਰ ਮੈਡਮ ਕੈਲਾਸ਼ ਠਾਕੁਰ ਨੇ ਸਕੂਲੀ ਵਿਦਿਆਰਥੀਆਂ ਨੂੰ ਅਖ਼ਬਾਰ ਤੇ ਕਿਤਾਬ ਬਾਰੇ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਵੰਡਿਆ ਜ਼ਰੂਰਤ ਦਾ ਸਾਮਾਨ

ਨੰਗਲ, 28 ਜਨਵਰੀ (ਗੁਰਪ੍ਰੀਤ ਗਰੇਵਾਲ)-ਸਮਾਜ ਸੇਵੀ ਸੰਸਥਾ ਵਿਸ਼ਵ ਮਾਨਵ ਰੂਹਾਨੀ ਕੇਂਦਰ ਵਲੋਂ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਲਗਪਗ 20 ਸਕੂਲਾਂ ਦੇ 1648 ਵਿਦਿਆਰਥੀਆਂ ਨੂੰ ਬੂਟ, ਸਵੈਟਰ, ਸਟੇਸ਼ਨਰੀ ਅਤੇ ਹੋਰ ਜ਼ਰੂਰਤ ਦਾ ਸਾਮਾਨ ਭੇਟ ...

ਪੂਰੀ ਖ਼ਬਰ »

ਗਣਤੰਤਰ ਦਿਵਸ ਪ੍ਰੋਗਰਾਮ 'ਚ ਸੀ. ਆਰ. ਡੀ. ਏ. ਵੀ. ਸਕੂਲ ਦੇ ਵਿਦਿਆਰਥੀਆਂ ਵਲੋਂ ਪਹਿਲਾ ਸਥਾਨ ਹਾਸਲ

ਏਲਨਾਬਾਦ, 28 ਜਨਵਰੀ (ਜਗਤਾਰ ਸਮਾਲਸਰ)- ਸ਼ਹਿਰ ਦੇ ਸੀ. ਆਰ. ਡੀ. ਏ. ਵੀ. ਸਕੂਲ ਨੇ ਗਣਤੰਤਰ ਦਿਵਸ ਸਬੰਧੀ ਕਰਵਾਏ ਗਏ ਇੰਟਰ ਸਕੂਲ ਸਭਿਆਚਾਰਕ ਮੁਕਾਬਲੇ ਵਿਚ ਪਹਿਲਾਂ ਸਥਾਨ ਹਾਸਲ ਕੀਤਾ | ਸੀ. ਆਰ. ਡੀ. ਏ. ਵੀ. ਦੇ ਵਿਦਿਆਰਥੀਆਂ ਨੇ ਨਸ਼ਾ ਮੁਕਤੀ ਵਿਸ਼ੇ 'ਤੇ ਆਪਣੀ ਪੇਸ਼ਕਾਰੀ ...

ਪੂਰੀ ਖ਼ਬਰ »

ਐਸ. ਡੀ. ਐਮ. ਵਲੋਂ ਸਮਾਜ ਸੇਵਾ ਬਦਲੇ ਯੂਥ ਵੈੱਲਫੇਅਰ ਸੋਸ਼ਲ ਆਰਗੇਨਾਈਜੇਸ਼ਨ ਸਨਮਾਨਿਤ

ਮੋਰਿੰਡਾ, 28 ਜਨਵਰੀ (ਪਿ੍ਤਪਾਲ ਸਿੰਘ)-ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਕਰਵਾਏ ਤਹਿਸੀਲ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ ਸਮਾਜ ਸੇਵੀ ਗਤੀਵਿਧੀਆਂ ਬਦਲੇ ਯੂਥ ਵੈੱਲਫੇਅਰ ਸੋਸ਼ਲ ਔਰਗਨਾਈਜੈਸਨ (ਰਜਿ) ਪੰਜਾਬ ਦੇ ...

ਪੂਰੀ ਖ਼ਬਰ »

71ਵੇਂ ਗਣਤੰਤਰ ਦਿਵਸ ਮੌਕੇ ਡਾ. ਭੀਮ ਰਾਓ ਅੰਬੇਡਕਰ ਦੇ ਯੋਗਦਾਨ ਨੂੰ ਕੀਤਾ ਯਾਦ

ਸ੍ਰੀ ਅਨੰਦਪੁਰ ਸਾਹਿਬ, 28 ਜਨਵਰੀ (ਨਿੱਕੂਵਾਲ, ਕਰਨੈਲ ਸਿੰਘ)-ਭਾਰਤ ਦੀ 71ਵੇਂ ਗਣਤੰਤਰ ਦਿਵਸ ਮੌਕੇ 'ਤੇ ਡਾ. ਭੀਮ ਰਾਓ ਅੰਬੇਡਕਰ ਸੁਸਾਇਟੀ ਤੇ ਆਦਿ ਅੰਬੇਡਕਰ ਸਮਾਜ ਵਲੋਂ ਪ੍ਰਧਾਨ ਡਾ. ਰਣਵੀਰ ਸਿੰਘ ਬੈਂਸ ਦੀ ਅਗਵਾਈ ਹੇਠ ਵਿਸ਼ਵ ਵਿਗਿਆਨ ਪ੍ਰਤੀਕ, ਨਾਰੀ ਜਾਤੀ ਦੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਬੇਲਾ ਵਿਖੇ ਵੋਟਰ ਦਿਵਸ ਮਨਾਇਆ

ਬੇਲਾ, 28 ਜਨਵਰੀ (ਮਨਜੀਤ ਸਿੰਘ ਸੈਣੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੇਲਾ ਵਿਖੇ ਦੇਸ਼ ਦੀ 71ਵੇਂ ਗਣਤੰਤਰਤਾ ਦਿਵਸ ਦੀ ਪੂਰਵ ਸੰਧਿਆ ਦੇ ਮੌਕੇ ਤੇ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਅਵਤਾਰ ਸਿੰਘ ਦੀ ਅਗਵਾਈ ਹੇਠ ਕਰਾਏ ਇਸ ...

ਪੂਰੀ ਖ਼ਬਰ »

ਪਿੰਡ ਮਲਕਪੁਰ ਦੀ ਪੰਚਾਇਤ ਨੂੰ ਵਧੀਆ ਕਾਰਗੁਜ਼ਾਰੀ ਬਦਲੇ ਕੀਤਾ ਸਨਮਾਨਿਤ

ਰੂਪਨਗਰ, 28 ਜਨਵਰੀ (ਸਟਾਫ ਰਿਪੋਰਟਰ)-ਪਿੰਡ ਮਲਕਪੁਰ ਦੀ ਪੰਚਾਇਤ ਨੂੰ ਸਾਲ 2019 'ਚ ਪਿੰਡ ਦੇ ਵਿਕਾਸ ਕਾਰਜਾਂ ਅਤੇ ਵਧੀਆ ਕਾਰਗੁਜ਼ਾਰੀ ਬਦਲੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ ਹੈ | ਇਸ ਸਬੰਧੀ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਸਬੰਧ ...

ਪੂਰੀ ਖ਼ਬਰ »

ਕਾਰ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਚਾਲਕ ਦੀ ਮੌਤ

ਕਾਹਨਪੁਰ ਖੂਹੀ, 28 ਜਨਵਰੀ (ਗੁਰਬੀਰ ਸਿੰਘ ਵਾਲੀਆ)-ਬੀਤੀ ਰਾਤ ਕਰੀਬ 10.30 ਵਜੇ ਇਕ ਸਮਾਗਮ ਤੋਂ ਵਾਪਸ ਆਪਣੇ ਘਰ ਆ ਰਹੇ ਵਿਅਕਤੀ ਦੀ ਕਾਰ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਪੁੱਤਰ ...

ਪੂਰੀ ਖ਼ਬਰ »

ਜ਼ਿਲ੍ਹਾ ਜੇਲ੍ਹ 'ਚੋਂ ਮੋਬਾਈਲ ਫ਼ੋਨ ਬਰਾਮਦ

ਰੂਪਨਗਰ, 28 ਜਨਵਰੀ (ਸ.ਰ.)-ਜ਼ਿਲ੍ਹਾ ਜੇਲ੍ਹ ਵਿਖੇ ਹੋਈ ਰੋਜ਼ਾਨਾ ਚੈਕਿੰਗ ਦੌਰਾਨ ਇਕ ਲਾਵਾਰਸ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ | ਜ਼ਿਲ੍ਹਾ ਜੇਲ੍ਹ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਹੁੰਦੀ ਰੁਟੀਨ ...

ਪੂਰੀ ਖ਼ਬਰ »

ਗਰਭਵਤੀ ਔਰਤ ਨੂੰ ਸਿਵਲ ਹਸਪਤਾਲ ਦਾਖ਼ਲ ਨਾ ਕਰਨ ਦਾ ਦੋਸ਼

ਪਾਉਂਟਾ ਸਾਹਿਬ, 28 ਜਨਵਰੀ (ਹਰਬਖਸ਼ ਸਿੰਘ)-ਗਰਭਵਤੀ ਔਰਤ ਆਸ਼ਾ ਦੇਵੀ ਨੂੰ ਸਿਵਲ ਹਸਪਤਾਲ ਡਲਿਵਰੀ ਵਾਸਤੇ ਦਾਖ਼ਲ ਕਰਵਾਇਆ ਗਿਆ | ਆਸ਼ਾ ਦੇਵੀ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਮੌਕੇ 'ਤੇ ਤਾਇਨਾਤ ਡਾਕਟਰ ਕੇ. ਐਲ. ਭਗਤ ਨੇ ਇਹ ਕਹਿ ਕੇ ਰੈਫਰ ਕਰ ਦਿੱਤਾ ਕਿ ਬੱਚਾ ...

ਪੂਰੀ ਖ਼ਬਰ »

ਚਿੱਟੇ ਸਮੇਤ ਤਸਕਰ ਆਇਆ ਅੜਿੱਕੇ

ਪਾਉਂਟਾ ਸਾਹਿਬ, 28 ਜਨਵਰੀ (ਹਰਬਖਸ਼ ਸਿੰਘ)-ਪਾਉਂਟਾ ਸਾਹਿਬ ਦੇ ਵਾਰਡ ਨੰ: 10, ਦੇਵੀ ਨਗਰ ਨਿਵਾਸੀ ਨੂੰ ਡੀ. ਏ. ਸਕੂਲ ਕੋਲ 7.3 ਗ੍ਰਾਮ ਚਿੱਟੇ ਸਮੇਤ ਗਿ੍ਫ਼ਤਾਰ ਕਰਕੇ ਪਾਉਂਟਾ ਸਾਹਿਬ ਪੁਲਿਸ ਨੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ | ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਕੇ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਸਰਸਵਤੀ ਉਤਸਵ ਸ਼ੁਰੂ

ਜਗਾਧਰੀ, 28 ਫਰਵਰੀ (ਜਗਜੀਤ ਸਿੰਘ)-ਅੰਤਰਰਾਸ਼ਟਰੀ ਸਰਸਵਤੀ ਉਤਸਵ ਦੀ ਸ਼ੁਰੂਆਤ ਸੋਮਵਾਰ ਆਦਿਬਦਰੀ ਤੋਂ ਕੀਤੀ ਗਈ | ਇਸ ਮੌਕੇ ਕੇਂਦਰੀ ਜਲ ਸ਼ਕਤੀ ਤੇ ਸਮਾਜਿਕ ਨਿਆਂ ਰਾਜ ਮੰਤਰੀ ਰਤਨ ਲਾਲ ਕਟਾਰੀਆ ਅਤੇ ਹਰਿਆਣਾ ਦੇ ਸਿੱਖਿਆ ਅਤੇ ਸੈਰ ਸਪਾਟਾ ਮੰਤਰੀ ਕੰਵਰਪਾਲ ਨੇ ...

ਪੂਰੀ ਖ਼ਬਰ »

ਸੇਵਾ ਸਮਿਤੀ ਨੇ 4 ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ

ਕਰਨਾਲ, 28 ਜਨਵਰੀ (ਗੁਰਮੀਤ ਸਿੰਘ ਸੱਗੂ)-ਅਰਜੁਨ ਗੇਟ ਸਥਿਤ ਸੇਵਾ ਸਮਿਤੀ ਵਲੋਂ 4 ਲੋੜਵੰਦ ਲੜਕੀਆਂ ਦੇ ਵਿਆਹ ਪੂਰੇ ਹੀ ਰੀਤੀ ਰਿਵਾਜਾਂ ਨਾਲ ਕਰਵਾਏ ਗਏ | ਇਸ ਮੌਕੇ ਲੜਕੀਆਂ ਨੂੰ ਘਰੇਲੂ ਅਤੇ ਹੋਰ ਜ਼ਰੂਰੀ ਸਾਮਾਨ ਵੀ ਦਿੱਤਾ ਗਿਆ | ਇਸ ਮੌਕੇ ਸਮਾਜ ਸੇਵੀ ਮਦਨ ਮੋਹਨ ...

ਪੂਰੀ ਖ਼ਬਰ »

ਭਾਜਪਾ ਗ੍ਰਾਮੀਣ ਮੰਡਲ ਨੇ ਕਵੀ ਸੰਮੇਲਨ ਕਰਵਾਇਆ

ਫ਼ਤਿਹਾਬਾਦ, 28 ਜਨਵਰੀ (ਹਰਬੰਸ ਸਿੰਘ ਮੰਡੇਰ)-ਭਾਰਤੀ ਜਨਤਾ ਪਾਰਟੀ ਦੇ ਦਿਹਾਤੀ ਬੋਰਡ ਵਲੋਂ ਕਵੀ ਸੰਮੇਲਨ ਕਰਵਾਇਆ ਗਿਆ | ਆਰੀਆ ਭੱਟ ਪਬਲਿਕ ਸਕੂਲ ਵਿਖੇ ਕਰਵਾਏ ਗਏ ਕਵੀ ਸੰਮੇਲਨ ਵਿਚ ਜ਼ਿਲੇ੍ਹ ਦੇ ਕਵੀਆਂ ਨੇ ਵੀਰ ਰਸ ਦੀਆਂ ਕਵਿਤਾਵਾਂ ਸੁਣਾਉਂਦਿਆਂ ਕਵਿਤਾਵਾਂ ...

ਪੂਰੀ ਖ਼ਬਰ »

ਪਿੰਡ ਸਿਰਸੀ ਨੂੰ ਡੋਰਾ ਮੁਕਤ ਕਰਕੇ ਮੁੱਖ ਮੰਤਰੀ ਨੇ ਗ੍ਰਾਮੀਣਾਂ ਨੂੰ ਦਿੱਤੀ ਟਾਈਟਲ ਡੀਡ

ਕਰਨਾਲ, 28 ਜਨਵਰੀ (ਗੁਰਮੀਤ ਸਿੰਘ ਸੱਗੂ)-ਰਾਜ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗਣਤੰਤਰ ਦਿਵਸ ਮੌਕੇ 'ਤੇ ਦੇਸ਼ ਦੇ ਪਹਿਲੇ ਕਰਨਾਲ ਜ਼ਿਲੇ੍ਹ ਦੇ ਪਿੰਡ ਸਿਰਸੀ ਨੂੰ ਲਾਲ ਡੋਰਾ ਮੁਕਤ ਕਰਕੇ ਗ੍ਰਾਮੀਣਾਂ ਨੂੰ ਉਨ੍ਹਾਂ ਦੀ ਜਾਇਦਾਦ ਦੀ ਟਾਈਟਲ ਡੀਡ ਦੇ ਕੇ ਇਕ ਇਤਿਹਾਸ ...

ਪੂਰੀ ਖ਼ਬਰ »

ਰਾਜ ਮੰਤਰੀ ਸੰਦੀਪ ਸਿੰਘ ਵਲੋਂ ਕੌਮਾਂਤਰੀ ਸਰਸਵਤੀ ਮਹਾਂ ਉਤਸਵ ਦਾ ਉਦਘਾਟਨ

ਸ਼ਾਹਬਾਦ ਮਾਰਕੰਡਾ, 28 ਜਨਵਰੀ (ਅਵਤਾਰ ਸਿੰਘ)- ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲਿਆਂ ਬਾਰੇ ਰਾਜ ਮੰਤਰੀ ਸੰਦੀਪ ਸਿੰਘ ਨੇ ਨਾਲ ਲੱਗਦੇ ਕਸਬਾ ਪਿਹੋਵਾ ਵਿਚ ਕੌਮਾਂਤਰੀ ਸਰਸਵਤੀ ਮਹਾਂ ਉਤਸਵ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਪਿਹੋਵਾ ਦੀ ਪਵਿੱਤਰ ਧਰਤੀ 'ਤੇ ਇਸ ...

ਪੂਰੀ ਖ਼ਬਰ »

ਰਮੇਸ਼ ਚੰਦਰ ਬਿਡਾਨ ਨੇ ਸੰਭਾਲਿਆ ਡਿਪਟੀ ਕਮਿਸ਼ਨਰ ਸਿਰਸਾ ਦਾ ਅਹੁਦਾ

ਸਿਰਸਾ, 28 ਜਨਵਰੀ (ਭੁਪਿੰਦਰ ਪੰਨੀਵਾਲੀਆ)- ਰਮੇਸ਼ ਚੰਦਰ ਬਿਡਾਨ ਨੇ ਸਿਰਸਾ ਦੇ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਇੱਥੇ ਪਹੁੰਚਣ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ ਹੈ | ਆਪਣਾ ਅਹੁਦਾ ਸੰਭਾਲਣ ...

ਪੂਰੀ ਖ਼ਬਰ »

ਲੋਕਾਂ ਦੇ ਮਸਲਿਆਂ ਤੋਂ ਧਿਆਨ ਹਟਾਉਣ ਅਤੇ ਸਮਾਜ ਨੂੰ ਫਿਰਕੂ ਲੀਹਾਂ 'ਤੇ ਵੰਡਣ ਦੀ ਸਾਜਿਸ਼-ਡਾ. ਮਿੱਤਰਾ

ਲੁਧਿਆਣਾ, 28 ਜਨਵਰੀ (ਸਲੇਮਪੁਰੀ)- ਵੱਖ-ਵੱਖ ਮੁਲਾਜਮਾਂ, ਪੈਨਸ਼ਨਰਾਂ, ਡਾਕਟਰਾਂ, ਬੱੁਧੀਜੀਵੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਹੁਦੇਦਾਰਾਂ ਅਤੇ ਆਮ ਨਾਗਰਿਕਾਂ ਵਲੋਂ ਸਥਾਪਿਤ 'ਸੰਵਿਧਾਨ ਬਚਾਓ ਮੰਚ' ਦੇ ਬੈਨਰ ਹੇਠ ਗਣਤੰਤਰ ਦਿਵਸ ਮੌਕੇ ਸੰਵਿਧਾਨ ਬਚਾਓ-ਦੇਸ਼ ...

ਪੂਰੀ ਖ਼ਬਰ »

ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ 'ਚ ਨਹੀਂ ਮਨਾਉਂਦੇ ਗਣਤੰਤਰ ਦਿਵਸ

ਲੁਧਿਆਣਾ, 28 ਜਨਵਰੀ (ਸਲੇਮਪੁਰੀ)-ਦੇਸ਼ ਦੇ ਬਹੁਤ ਹੀ ਮਹੱਤਵਪੂਰਨ ਦੋ ਦਿਵਸ ਜਿਨ੍ਹਾਂ ਵਿਚ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਸ਼ਾਮਿਲ ਹਨ, ਦੇ ਮੌਕੇ ਦੇਸ਼ ਦੇ ਹਰ ਕੋਨੇ ਵਿਚ ਸਰਕਾਰੀ, ਅਰਧ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਵਿਚ ਬਹੁਤ ਹੀ ਉਤਸ਼ਾਹ ਨਾਲ ਸਮਾਗਮ ...

ਪੂਰੀ ਖ਼ਬਰ »

3 ਸ਼ਰਾਬ ਤਸਕਰਾਂ ਨੂੰ ਕੈਦ

ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲੇ 3 ਤਸਕਰਾਂ ਨੂੰ ਅਦਾਲਤ ਨੇ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਥਾਣਾ ਦਰੇਸੀ ਦੀ ਪੁਲਿਸ ਨੇ 5 ਅਕਤੂਬਰ 2015 ਨੂੰ ਕਿਲ੍ਹਾ ਮੁਹੱਲਾ ਦੇ ਰਹਿਣ ਵਾਲੇ ਅਜੇ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ

ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਪੁਲਿਸ ਨੇ ਮਾਨ ਸਿੰਘ ਉਰਫ਼ ਮਾਣਾ ਵਾਸੀ ਬਸੰਤ ਨਗਰ ਨੂੰ ਗਿ੍ਫ਼ਤਾਰ ਕਰਕੇ ਉਸ ...

ਪੂਰੀ ਖ਼ਬਰ »

ਲਿੱਪ ਮੁਖੀ ਤੇ ਵਿਧਾਇਕ ਬੈਂਸ ਨੇ ਤਿਰੰਗਾ ਲਹਿਰਾਇਆ ਤੇ ਵੰਡਿਆ ਰਾਸ਼ਨ

ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਸਥਾਨਕ ਦਸ਼ਮੇਸ਼ ਨਗਰ ਵਿਖੇ ਗਣਤੰਤਰ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ 'ਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਤਿਰੰਗਾ ਲਹਿਰਾਇਆ ਅਤੇ ਸਮਾਗਮ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਵੀ ...

ਪੂਰੀ ਖ਼ਬਰ »

ਜ਼ੋਨ ਸੀ ਇਮਾਰਤੀ ਸ਼ਾਖਾ ਵਲੋਂ ਨਿਯਮਾਂ ਤੋਂ ਉਲਟ ਹੋਈਆਂ ਉਸਾਰੀਆਂ ਵਿਰੁੱਧ ਕਾਰਵਾਈ

ਲੁਧਿਆਣਾ, 28 ਜਨਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਅਣ-ਅਧਿਕਾਰਤ ਇਮਾਰਤਾਂ ਿਖ਼ਲਾਫ਼ ਕੀਤੀ ਜਾ ਰਹੀ ਕਾਰਵਾਈ ਤਹਿਤ ਸੋਮਵਾਰ ਨੂੰ ਜ਼ੋਨ ਸੀ ਇਮਾਰਤੀ ਸ਼ਾਖਾ ਵਲੋਂ ਨਿਯਮਾਂ ਤੋਂ ਉਲਟ ਬਣ ਰਹੀਆਂ ਇਮਾਰਤਾਂ ਦਾ ਕੁਝ ਹਿੱਸਾ ਢਾਹ ਦਿੱਤਾ ਗਿਆ ਜਦਕਿ ...

ਪੂਰੀ ਖ਼ਬਰ »

ਸੀ. ਏ. ਏ., ਐੱਨ. ਪੀ. ਆਰ. ਤੇ ਐੱਨ. ਆਰ. ਸੀ. ਦੇ ਿਖ਼ਲਾਫ਼ ਰੈਲੀ ਤੇ ਪੈਦਲ ਰੋਸ ਮਾਰਚ

ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਸੀ. ਏ. ਏ., ਐੱਨ. ਪੀ. ਆਰ. ਤੇ ਐੱਨ. ਆਰ. ਸੀ. ਦੇ ਿਖ਼ਲਾਫ਼ ਲੁਧਿਆਣਾ ਦੇ ਨਾਗਰਿਕਾਂ ਨੇ 'ਸੰਵਿਧਾਨ ਬਚਾਓ ਮੰਚ' ਦੇ ਬੈਨਰ ਹੇਠ 'ਸੰਵਿਧਾਨ ਬਚਾਓ ਦੇਸ਼ ਬਚਾਓ' ਰੈਲੀ ਅਤੇ ਮਾਰਚ ਕੀਤਾ | ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ 'ਤੇ ਇੱਕਤਰ ਹੋ ...

ਪੂਰੀ ਖ਼ਬਰ »

ਰੇਹੜੀ ਫੜ੍ਹੀ ਯੂਨੀਅਨ ਨੇ ਲਗਾਇਆ ਧਰਨਾ

ਲੁਧਿਆਣਾ, 28 ਜਨਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਸੜਕਾਂ 'ਤੇ ਲੱਗਦੀ ਰੇਹੜੀ ਫੜ੍ਹੀ ਿਖ਼ਲਾਫ਼ ਸ਼ੁਰੂ ਕੀਤੀ ਮੁਹਿੰਮ ਦਾ ਵਿਰੋਧ ਕਰਦੇ ਹੋਏ ਰੇਹੜੀ ਫੜ੍ਹੀ ਯੂਨੀਅਨ ਲੁਧਿਆਣਾ ਵਲੋਂ ਜਗਰਾਓਾ ਪੁਲ 'ਤੇ ਰੋਸ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਮਾਸੂਮ ਬਾਲੜੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਨੌਜਵਾਨ ਗਿ੍ਫ਼ਤਾਰ

ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਮਾਸੂਮ ਬਾਲੜੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੀੜਤ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਅਮਲ ਵਿਚ ਲਿਆਂਦੀ ਗਈ ਹੈ ਅਤੇ ਇਸ ਸਬੰਧੀ ਪੁਲਿਸ ਨੇ ...

ਪੂਰੀ ਖ਼ਬਰ »

ਦਰੇਸੀ ਸਥਿਤ ਰਾਮਲੀਲ੍ਹਾ ਗਰਾਊਾਡ 'ਚ ਕਥਿਤ ਤੌਰ 'ਤੇ ਕੀਤੇ ਨਾਜਾਇਜ਼ ਕਬਜ਼ਿਆਂ ਦੇ ਮਾਮਲੇ 'ਚ ਨਿਆਇਕ ਜਾਂਚ ਸ਼ੁਰੂ

ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦਰੇਸੀ ਸਥਿਤ ਰਾਮਲੀਲਾ ਗਰਾਊਾਡ ਵਿਚ ਕਥਿਤ ਤੌਰ 'ਤੇ ਕੀਤੇ ਨਾਜਾਇਜ਼ ਕਬਜ਼ੇ ਦੇ ਮਾਮਲੇ 'ਚ ਨਿਆਇਕ ਜਾਂਚ ਸ਼ੁਰੂ ਹੋ ਗਈ ਹੈ, ਜਿਸ ਤਹਿਤ ਅੱਜ ਜਾਂਚ ਅਧਿਕਾਰੀ ਵਲੋਂ ਨਗਰ ਨਿਗਮ ਕਮਿਸ਼ਨਰ ਦੇ ਬਿਆਨ ਕਲਮਬੰਦ ਕੀਤੇ ...

ਪੂਰੀ ਖ਼ਬਰ »

ਰੇਹੜੀ ਫੜ੍ਹੀ ਯੂਨੀਅਨ ਨੇ ਲਗਾਇਆ ਧਰਨਾ

ਲੁਧਿਆਣਾ, 28 ਜਨਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਸੜਕਾਂ 'ਤੇ ਲੱਗਦੀ ਰੇਹੜੀ ਫੜ੍ਹੀ ਿਖ਼ਲਾਫ਼ ਸ਼ੁਰੂ ਕੀਤੀ ਮੁਹਿੰਮ ਦਾ ਵਿਰੋਧ ਕਰਦੇ ਹੋਏ ਰੇਹੜੀ ਫੜ੍ਹੀ ਯੂਨੀਅਨ ਲੁਧਿਆਣਾ ਵਲੋਂ ਜਗਰਾਓਾ ਪੁਲ 'ਤੇ ਰੋਸ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX