ਮਨਜੀਤ ਸਿੰਘ
ਸ੍ਰੀਨਗਰ, 12 ਫਰਵਰੀ -ਵਿਦੇਸ਼ੀ ਰਾਜਦੂਤਾਂ ਦਾ ਦੂਜਾ ਵਫ਼ਦ ਬੁੱਧਵਾਰ ਨੂੰ ਜੰਮੂ-ਕਸ਼ਮੀਰ 'ਚ ਦੋ ਰੋਜ਼ਾ ਦੌਰੇ 'ਤੇ ਸ੍ਰੀਨਗਰ ਪਹੁੰਚਿਆ, ਜਿਥੇ ਉਨ੍ਹਾਂ ਧਾਰਾ 370 ਦੇ ਹਟਾਉਣ ਦੇ ਬਾਅਦ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ | 25 ਮੈਂਬਰੀ ਵਫ਼ਦ ਦੇ 11 ਵਜੇ ਸ੍ਰੀਨਗਰ ਪਹੁੰਚਣ ਦੇ ਬਾਅਦ ਬਾਰਾਮੁਲਾ ਅਤੇ ਉੜੀ ਜਾਣ ਦਾ ਪ੍ਰੋਗਰਾਮ ਮੌਸਮ ਦੀ ਖ਼ਰਾਬੀ ਕਾਰਨ ਰੱਦ ਕਰ ਦਿੱਤਾ ਗਿਆ | ਵਫਦ ਹੋਟਲ ਪਹੰੁਚਣ ਦੇ ਬਾਅਦ ਸਿੱਧਾ ਪ੍ਰਸਿੱਧ ਡਲ ਝੀਲ ਦੀ ਸੈਰ ਲਈ ਨਿਕਲ ਗਿਆ ਤੇ ਕਈ ਘੰਟੇ ਡਲ ਝੀਲ ਦਾ ਅਨੰਦ ਮਾਣਿਆ | ਵਿਦੇਸ਼ੀ ਰਾਜਦੂਤਾਂ ਨੇ ਕਈ ਰਾਜਨੀਤਕ, ਧਾਰਮਿਕ ਅਤੇ ਵਪਾਰੀ ਸੰਗਠਨਾਂ ਨਾਲ ਮੁਲਾਕਾਤ ਦੌਰਾਨ ਕਸ਼ਮੀਰ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲਈ | ਇਸ ਦੌਰਾਨ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਲੜਕੀ ਇਲਤਾਜਾ ਮੁਫ਼ਤੀ ਨੇ ਵਿਦੇਸ਼ੀ ਵਫ਼ਦ ਦੇ ਦੌਰ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ 3 ਸਾਬਕਾ ਮੁੱਖ ਮੰਤਰੀਆਂ ਫਾਰੂਕ ਉਮਰ ਅਤੇ ਕਈ ਹੋਰ ਰਾਜਨੀਤਕਾਂ 'ਤੇ ਲਗਾਏ ਪੀ. ਐਸ. ਏ. ਅਤੇ ਇੰਟਰਨੈੱਟ 'ਤੇ ਲਗਾਈ ਪਾਬੰਦੀ ਬਾਰੇ ਪ੍ਰਸ਼ਾਸਨ ਨਾਲ ਗੱਲ ਕਰਨੀ ਚਾਹੀਦੀ ਹੈ | ਦੱਸਣਯੋਗ ਹੈ ਕਿ 5 ਅਗਸਤ, 2019 ਨੂੰ ਜੰਮੂ-ਕਸ਼ਮੀਰ ਦੀ ਵੰਡ ਅਤੇ ਧਾਰਾ 370 ਹਟਾਉਣ ਦੇ ਬਾਅਦ ਵਿਦੇਸ਼ੀ ਰਾਜਦੂਤਾਂ ਦਾ ਇਹ ਤੀਜਾ ਦੌਰਾ ਹੈ | ਵਿਦੇਸ਼ੀ ਰਾਜਦੂਤਾਂ ਦੇ ਦੌਰੇ ਦੇ ਮੱਦੇਨਜ਼ਰ ਡਲ ਝੀਲ ਸਮੇਤ ਸ੍ਰੀਨਗਰ ਦੇ ਇਲਾਵਾ ਸੁਰੱਖਿਆ ਬਲਾਂ ਨੂੰ ਚੌਕਸ ਰਹਿਣ ਦੀ ਹਦਾਇਤ ਜਾਰੀ ਕੀਤੀ ਗਈ ਸੀ | ਵਫ਼ਦ ਮੈਂਬਰ ਕੱਲ੍ਹ ਜੰਮੂ ਵਿਖੇ ਉਪ-ਰਾਜਪਾਲ ਦੇ ਇਲਾਵਾ ਕਈ ਰਾਜਨੀਤਕ ਆਗੂਆਂ ਨੂੰ ਮਿਲਣਗੇ |
ਅੱਤਵਾਦ ਫ਼ੰਡਿੰਗ ਤੇ ਹਵਾਲਾ ਦੇ 2 ਵੱਖ-ਵੱਖ ਮਾਮਲਿਆਂ 'ਚ ਸੁਣਾਈ ਸਜ਼ਾ
ਸੁਰਿੰਦਰ ਕੋਛੜ
ਅੰਮਿ੍ਤਸਰ, 12 ਫ਼ਰਵਰੀ -ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਵਲੋਂ ਮੁੰਬਈ ਹਮਲੇ ਦੇ ਸਾਜਿਸ਼ਘਾੜੇ ਹਾਫ਼ਿਜ਼ ਸਈਦ ਨੂੰ ਅੱਤਵਾਦ ਰੋਕੂ ਐਕਟ, 1997 ਦੇ ਤਹਿਤ ਅੱਤਵਾਦ ਫ਼ੰਡਿੰਗ ਕੇਸ (ਅੱਤਵਾਦੀਆਂ ਨੂੰ ਵਿੱਤੀ ਸਹਾਇਤਾ ਦੇਣ) ਅਤੇ ਹਵਾਲਾ ਦੇ 2 ਵੱਖ-ਵੱਖ ਮਾਮਲਿਆਂ 'ਚ ਦੋਸ਼ੀ ਠਹਿਰਾਉਂਦਿਆਂ ਸਾਢੇ 5-ਸਾਢੇ 5 ਭਾਵ ਕੁੱਲ 11 ਸਾਲ ਦੀ ਸਜ਼ਾ ਸੁਣਾਈ ਗਈ ਹੈ | ਇਸ ਦੇ ਨਾਲ ਹੀ ਉਸ ਨੂੰ 15 ਹਜ਼ਾਰ ਰੁਪਏ ਦੇ ਜੁਰਮਾਨੇ ਦੀ ਅਦਾਇਗੀ ਦਾ ਵੀ ਹੁਕਮ ਦਿੱਤਾ ਗਿਆ | ਅੱਤਵਾਦੀ ਸੰਗਠਨ 'ਜਮਾਤ-ਉਦ-ਦਾਵਾ' ਦੇ ਮੁਖੀ ਹਾਫ਼ਿਜ਼ ਸਈਦ ਦੇ ਿਖ਼ਲਾਫ਼ ਅੱਤਵਾਦ ਫ਼ੰਡਿੰਗ, ਹਵਾਲਾ ਰਾਸ਼ੀ ਅਤੇ ਗ਼ੈਰ-ਕਾਨੂੰਨੀ ਕਬਜ਼ਿਆਂ ਦੇ ਕੁੱਲ 29 ਕੇਸ ਦਰਜ ਹਨ | ਪੰਜਾਬ ਪੁਲਿਸ ਦੇ ਅੱਤਵਾਦ ਰੋਕੂ ਵਿਭਾਗ ਨੇ ਉਕਤ ਸੰਗਠਨ ਦੇ ਮੈਂਬਰਾਂ ਿਖ਼ਲਾਫ਼ ਸੂਬੇ ਦੇ ਵੱਖ-ਵੱਖ ਸ਼ਹਿਰਾਂ 'ਚ ਅੱਤਵਾਦੀਆਂ ਨੂੰ ਵਿੱਤੀ ਮਦਦ ਦੇਣ ਦੇ ਦੋਸ਼ 'ਚ 23 ਐਫ਼.ਆਈ.ਆਰ. ਦਰਜ ਕੀਤੀਆਂ ਹਨ | ਇਹ ਮਾਮਲੇ ਲਾਹੌਰ, ਗੁੱਜਰਾਂਵਾਲਾ ਤੇ ਮੁਲਤਾਨ 'ਚ ਦਰਜ ਕੀਤੇ ਗਏ ਹਨ | ਦੱਸਿਆ ਜਾ ਰਿਹਾ ਹੈ ਕਿ ਅੱਤਵਾਦ ਰੋਕੂ ਅਦਾਲਤ (ਏ. ਟੀ. ਸੀ.) ਲਾਹੌਰ ਦੇ ਜੱਜ ਅਰਸ਼ਦ ਹੁਸੈਨ ਭੁੱਟਾ ਨੇ ਹਾਫ਼ਿਜ਼ ਸਈਦ ਿਖ਼ਲਾਫ਼ ਆਪਣੇ ਫ਼ੈਸਲੇ ਨੂੰ ਪਿਛਲੇ ਹਫ਼ਤੇ ਰਾਖਵਾਂ ਰੱਖ ਲਿਆ ਸੀ, ਜਿਸ ਦੇ ਬਾਅਦ ਅੱਜ ਹਾਫ਼ਿਜ਼ ਸਈਦ ਤੇ ਉਸ ਦੇ ਸਾਥੀ ਪ੍ਰੋ: ਮਲਿਕ ਜਫ਼ਰ ਇਕਬਾਲ ਨੂੰ ਐਫ਼.ਆਈ.ਆਰ. ਨੰਬਰ 32/2019 (ਗੁੱਜਰਾਂਵਾਲਾ) ਤੇ ਐਫ਼. ਆਈ. ਆਰ. ਨੰਬਰ 30/2019 ਲਈ ਸਾਢੇ 5-ਸਾਢੇ 5 ਸਾਲ ਦੀ ਸਜ਼ਾ ਸੁਣਾਈ ਗਈ | ਹਾਫ਼ਿਜ਼ 'ਤੇ ਪਾਕਿ ਅਦਾਲਤ ਦਾ ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਪਾਕਿ 'ਤੇ ਐਫ.ਏ.ਟੀ.ਐਫ. ਦੀ ਕਾਲੀ ਸੂਚੀ 'ਚ ਸ਼ਾਮਿਲ ਕੀਤੇ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ | ਫ਼ਿਲਹਾਲ ਅੱਤਵਾਦ ਨੂੰ ਮੁਹੱਈਆ ਕਰਵਾਏ ਗਏ ਫ਼ੰਡਾਂ ਦੀ ਨਿਗਰਾਨੀ ਕਰਨ ਵਾਲੀ ਕੌਮਾਂਤਰੀ ਨਿਗਰਾਨੀ ਏਜੰਸੀ ਇੰਟਰਨੈਸ਼ਨਲ ਐਕਸ਼ਨ ਟਾਸਕ ਫ਼ੋਰਸ (ਐਫ. ਏ. ਟੀ. ਐਫ.) ਨੇ ਪਾਕਿ ਨੂੰ ਆਪਣੀ ਗਰੇਅ-ਸੂਚੀ 'ਚ ਰੱਖਿਆ ਹੋਇਆ ਹੈ ਅਤੇ ਉਸ ਨੇ ਪਾਕਿ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਹੀਨੇ ਦੇ ਅੰਤ ਤੱਕ ਅੱਤਵਾਦ ਦੇ ਵਿੱਤ 'ਤੇ ਕਾਬੂ ਨਾ ਪਾਇਆ ਗਿਆ ਤਾਂ ਉਸ ਨੂੰ ਕਾਲੀ ਸੂਚੀ 'ਚ ਪਾ ਦਿੱਤਾ ਜਾਵੇਗਾ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਵਰ੍ਹੇ ਦਸੰਬਰ 'ਚ ਹਾਫ਼ਿਜ਼ ਅਤੇ ਉਸ ਦੇ ਤਿੰਨ ਨਜ਼ਦੀਕੀ ਸਾਥੀਆਂ, ਹਾਫ਼ਿਜ਼ ਅਬਦੁਲ ਸਲਾਮ ਬਿਨ ਮੁਹੰਮਦ, ਮੁਹੰਮਦ ਅਸ਼ਰਫ਼ ਤੇ ਮੁਹੰਮਦ ਜ਼ਫ਼ਰ ਇਕਬਾਲ ਿਖ਼ਲਾਫ਼ ਦੋਸ਼ ਤੈਅ ਕੀਤੇ ਗਏ ਸਨ, ਜਿਸ ਦਾ ਅਮਰੀਕਾ ਨੇ ਸਵਾਗਤ ਕੀਤਾ ਸੀ | ਤਦ ਅਮਰੀਕਾ ਦੀ ਦੱਖਣੀ ਤੇ ਮੱਧ ਏਸ਼ੀਆ ਦੀ ਕਾਰਜਕਾਰੀ ਸਹਾਇਕ ਵਿਦੇਸ਼ ਮੰਤਰੀ ਐਲਿਸ ਜੀ. ਵੇਲਜ਼ ਨੇ ਕਿਹਾ ਸੀ ਕਿ ਪਾਕਿ ਅੱਤਵਾਦ ਨੂੰ ਫ਼ੰਡ ਦੇਣ 'ਤੇ ਸਖ਼ਤੀ ਨਾਲ ਰੋਕ ਲਗਾਵੇ ਅਤੇ 26/11 ਵਰਗੇ ਅੱਤਵਾਦੀ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਆਪਣੀਆਂ ਕੌਮਾਂਤਰੀ ਜ਼ਿੰਮੇਵਾਰੀਆਂ ਅਨੁਸਾਰ ਮੁਕੱਦਮੇ ਚਲਾਵੇ ਅਤੇ ਤੇਜ਼ੀ ਨਾਲ ਸੁਣਵਾਈ ਕਰੇ | ਇਸ ਦੇ ਆਧਾਰ 'ਤੇ ਮੰਨਿਆ ਜਾ ਰਿਹਾ ਹੈ ਕਿ ਪਾਕਿ ਵਲੋਂ ਕੌਮਾਂਤਰੀ ਪੱਧਰ 'ਤੇ ਪੈ ਰਹੇ ਦਬਾਅ ਕਾਰਨ ਹੀ ਹਾਫਿਜ਼ ਸਈਦ 'ਤੇ ਉਕਤ ਕਾਰਵਾਈ ਕੀਤੀ ਗਈ ਹੈ |
ਸਰਕਾਰ ਬਣਾਉਣ ਦਾ ਦਾਅਵਾ ਪੇਸ਼, ਉੱਪ ਰਾਜਪਾਲ ਨੂੰ ਲਿਖਿਆ ਪੱਤਰ
ਜਗਤਾਰ ਸਿੰਘ
ਨਵੀਂ ਦਿੱਲੀ, 12 ਫਰਵਰੀ -ਦਿੱਲੀ ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ 16 ਫਰਵਰੀ ਐਤਵਾਰ ਨੂੰ ਦਿੱਲੀ ਦੇ ਰਾਮਲੀਲ੍ਹਾ ਗਰਾਊਾਡ 'ਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ | ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅੱਜ ਹੋਈ ਵਿਧਾਇਕ ਦਲ ਦੀ ਮੀਟਿੰਗ 'ਚ ਅਰਵਿੰਦ ਕੇਜਰੀਵਾਲ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਅਤੇ ਹੁਣ ਉਹ 16 ਫਰਵਰੀ ਨੂੰ ਸਹੁੰ ਚੁੱਕਣਗੇ | ਸਿਸੋਦੀਆ ਨੇ ਕੇਜਰੀਵਾਲ ਤੇ ਉਨ੍ਹਾਂ ਦੀ ਕੈਬਨਿਟ ਦੇ ਸਹੁੰ ਚੁੱਕ ਸਮਾਗਮ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਨਾਲ ਪੂਰੀ ਕੈਬਨਿਟ ਵੀ ਸਹੁੰ ਚੁੱਕੇਗੀ | ਸਮਾਗਮ ਸਵੇਰੇ 10 ਵਜੇ ਸ਼ੁਰੂ ਹੋਵੇਗਾ | ਸਿਸੋਦੀਆ ਨੇ ਸਾਰੇ ਦਿੱਲੀ ਵਾਸੀਆਂ ਨੂੰ ਰਾਮਲੀਲ੍ਹਾ ਗਰਾਊਾਡ ਆਉਣ ਅਤੇ ਕੇਜਰੀਵਾਲ ਦੇ ਨਾਲ ਮਿਲ ਕੇ ਦਿੱਲੀ ਨੂੰ ਨਫ਼ਰਤ ਦੀ ਰਾਜਨੀਤੀ ਤੋਂ ਮੁਕਤ ਕਰਨ ਦੀ ਸਹੁੰ ਚੁੱਕਣ ਦੀ ਅਪੀਲ ਕੀਤੀ | ਇਸ ਤੋਂ ਪਹਿਲਾਂ ਸਿਸੋਦੀਆ ਨੇ ਚੋਣਾਂ 'ਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ 'ਚ ਵਿਸ਼ਵਾਸ ਜਤਾਉਣ ਲਈ ਦਿੱਲੀ ਦੀ ਜਨਤਾ ਦਾ ਧੰਨਵਾਦ ਵੀ ਕੀਤਾ | ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਉਮੀਦ ਤੋਂ ਜ਼ਿਆਦਾ ਅਤੇ ਦਿਲ ਖੋਲ੍ਹ ਕੇ ਪਾਰਟੀ ਦਾ ਸਮਰਥਨ ਕੀਤਾ | ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਨਫ਼ਰਤ ਦੀ ਰਾਜਨੀਤੀ ਨੂੰ ਬਿਲਕੁਲ ਨਕਾਰ ਦਿੱਤਾ ਅਤੇ ਇਹ ਸਾਬਤ ਕਰ ਦਿੱਤਾ ਕਿ ਕੇਜਰੀਵਾਲ ਮਾਡਲ ਹੀ ਵਿਕਾਸ ਦਾ ਅਸਲੀ ਮਾਡਲ ਹੈ |
ਕੇਜਰੀਵਾਲ ਵਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼
ਨਵੀਂ ਦਿੱਲੀ, (ਪੀ.ਟੀ.ਆਈ.)-ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੂੰ ਪੱਤਰ ਲਿਖ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ | ਸੂਤਰਾਂ ਅਨੁਸਾਰ ਇਹ ਵੀ ਸੰਕੇਤ ਹਨ ਕਿ 'ਆਪ' ਸ਼ਾਇਦ ਹੀ ਸਹੁੰ ਚੁੱਕ ਸਮਾਗਮ 'ਚ ਸੀਨੀਅਰ ਆਗੂਆਂ ਅਤੇ ਹੋਰਨਾਂ ਪਾਰਟੀਆਂ ਦੇ ਮੁੱਖ ਮੰਤਰੀਆਂ ਨੂੰ ਸੱਦੇ ਕਿਉਂਕਿ ਉਹ ਚਾਹੁੰਦੇ ਹਨ ਕਿ ਭਾਜਪਾ ਦੀ ਅਗਵਾਈ ਵਾਲੇ ਕੇਂਦਰ ਿਖ਼ਲਾਫ਼ ਇਸ ਨੂੰ ਟਕਰਾਅ ਦੇ ਰੂਪ 'ਚ ਨਾ ਵੇਖਿਆ ਜਾਵੇ | ਹਾਲਾਂਕਿ ਪਾਰਟੀ ਵਲੋਂ ਇਸ ਸਬੰਧੀ ਫ਼ੈਸਲਾ ਲਿਆ ਜਾਣਾ ਅਜੇ ਬਾਕੀ ਹੈ |
ਬਨੂੜ/ ਐਸ. ਏ. ਐਸ. ਨਗਰ, 12 ਫਰਵਰੀ (ਭੁਪਿੰਦਰ ਸਿੰਘ/ਜਸਵੀਰ ਸਿੰਘ ਜੱਸੀ)-ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਮਾਰਗ 'ਤੇ ਪੈਂਦੇ ਪਿੰਡ ਤੰਗੋਰੀ ਵਿਖੇ ਚੋਰ ਬੀਤੀ ਰਾਤ ਪੰਜਾਬ ਐਾਡ ਸਿੰਧ ਬੈਂਕ ਦੇ ਏ. ਟੀ. ਐਮ. ਨੂੰ ਕੱਟ ਕੇ 8 ਲੱਖ ਦੇ ਕਰੀਬ ਦੀ ਰਾਸ਼ੀ ਲੈ ਕੇ ਫ਼ਰਾਰ ਹੋ ਗਏ ਤੇ ਚੋਰ ਮਸ਼ੀਨ 'ਚ ਸਿਰਫ਼ ਦੋ ਸੌ-ਸੌ ਦੇ ਨੋਟ ਛੱਡ ਗਏ | ਜਾਣਕਾਰੀ ਅਨੁਸਾਰ ਘਟਨਾ ਦਾ ਪਤਾ ਸਵੇਰੇ 6 ਵਜੇ ਦੇ ਕਰੀਬ ਉਦੋਂ ਲੱਗਾ ਜਦੋਂ ਬੈਂਕ ਵਲੋਂ ਏ.ਟੀ.ਐਮ. ਦਾ ਸ਼ਟਰ ਖੋਲ੍ਹਣ ਲਈ ਸੁਰੱਖਿਆ ਮੁਲਾਜ਼ਮ ਸ਼ਟਰ ਖੋਲ੍ਹਣ ਪੁੱਜਾ ਤਾਂ ਅੱਧਾ ਸ਼ਟਰ ਪਹਿਲਾਂ ਹੀ ਖੁੱਲ੍ਹਾ ਸੀ | ਜਿਸ ਨੇ ਇਸ ਦੀ ਸੂਚਨਾ ਤੁਰੰਤ ਬੈਂਕ ਦੇ ਮੁਲਾਜ਼ਮ ਪਵਨ ਕੁਮਾਰ ਨੂੰ ਦਿੱਤੀ | ਬੈਂਕ ਦੇ ਮੈਨੇਜਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਬੈਂਕ ਦਾ ਏ.ਟੀ.ਐਮ. ਟੁੱਟੇ ਹੋਣ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦੇਣ 'ਤੇ ਘਟਨਾ ਸਥਾਨ 'ਤੇ ਪੁੱਜੇ ਸੋਹਾਣਾ ਥਾਣਾ ਮੁਖੀ ਦਮਨਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਏ.ਟੀ.ਐਮ. 'ਚ ਲੱਗੇ ਕੈਮਰਿਆਂ ਤੇ ਬੈਂਕ 'ਚ ਲੱਗੇ ਕੈਮਰਿਆਂ ਨੂੰ ਖੰਘਾਲਿਆ | ਉਨ੍ਹਾਂ ਕਿਹਾ ਕਿ ਚੋਰਾਂ ਦੀ ਗਿਣਤੀ ਤਿੰਨ ਦੇ ਕਰੀਬ ਹੈ, ਜੋ ਕਾਰ 'ਚ ਆਏ ਸਨ ਤੇ ਉਨ੍ਹਾਂ ਕਿਹਾ ਕਿ ਚੋਰ ਗੈਸ ਕਟਰ ਦੀ ਮਦਦ ਨਾਲ ਏ.ਟੀ.ਐਮ. ਦੇ ਜਿੰਦਰੇ ਕੱਟ ਕੇ ਇਸ 'ਚੋਂ ਨਕਦੀ ਕੱਢ ਕੇ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਏ.ਟੀ.ਐਮ. 'ਚ 8 ਲੱਖ ਦੇ ਕਰੀਬ ਰਾਸ਼ੀ ਸੀ | ਥਾਣਾ ਮੁਖੀ ਨੇ ਦੱਸਿਆ ਕਿ ਬੈਂਕ ਮੈਨੇਜਰ ਕੁਲਦੀਪ ਕੁਮਾਰ ਦੇ ਬਿਆਨਾਂ 'ਤੇ ਅਣਪਛਾਤੇ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ | ਪਿੰਡ ਵਾਸੀਆਂ ਨੇ ਦੱਸਿਆ ਕਿ ਬੈਂਕ 'ਚ ਰਾਤ ਸਮੇਂ ਕੋਈ ਵੀ ਚੌਕੀਦਾਰ ਨਹੀਂ ਹੁੰਦਾ ਸੀ, ਜਿਸ ਕਾਰਨ ਚੋਰ ਆਰਾਮ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਗਏ |
ਮਾਮਲਾ ਡਰੋਨ ਰਾਹੀਂ ਪੰਜਾਬ 'ਚ ਆਏ ਹਥਿਆਰਾਂ ਦਾ
ਐੱਸ.ਏ.ਐੱਸ. ਨਗਰ, 12 ਫਰਵਰੀ (ਜਸਬੀਰ ਸਿੰਘ ਜੱਸੀ)-ਸਰਹੱਦ ਪਾਰੋਂ ਡਰੋਨ ਰਾਹੀਂ ਖੇਮਕਰਨ ਇਲਾਕੇ 'ਚ ਹਥਿਆਰ ਪਹੁੰਚਾਉਣ ਦੇ ਮਾਮਲੇ 'ਚ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਦਰਖ਼ਾਸਤ 'ਤੇ ਐੱਨ. ਆਈ. ਏ. ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਵਲੋਂ ਰਣਜੀਤ ਸਿੰਘ ਨੀਟਾ ਵਾਸੀ ਜੰਮੂ-ਕਸ਼ਮੀਰ ਜੋ ਕਿ ਪਾਕਿਸਤਾਨ ਬੈਠਾ ਦੱਸਿਆ ਜਾ ਰਿਹਾ ਹੈ ਅਤੇ ਗੁਰਮੀਤ ਸਿੰਘ ਉਰਫ਼ ਬੱਗਾ ਵਾਸੀ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਜਿਸ ਦੇ ਜਰਮਨੀ 'ਚ ਹੋਣ ਬਾਰੇ ਦੱਸਿਆ ਜਾ ਰਿਹਾ ਹੈ, ਿਖ਼ਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ | ਐੱਨ. ਆਈ. ਏ. ਮੁਤਾਬਿਕ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ 'ਖ਼ਾਲਿਸਤਾਨ ਜ਼ਿੰਦਾਬਾਦ ਫੋਰਸ' ਦਾ ਮੱੁਖੀ ਰਣਜੀਤ ਸਿੰਘ ਨੀਟਾ ਤੇ ਗੁਰਮੀਤ ਸਿੰਘ ਬੱਗਾ ਦੀ ਇਸ ਮਾਮਲੇ 'ਚ ਅਹਿਮ ਭੂਮਿਕਾ ਹੈ | ਉਕਤ ਮੁਲਜ਼ਮਾਂ ਦੀ ਸ਼ਮੂਲੀਅਤ ਨਾਲ ਹੀ ਪਾਕਿਸਤਾਨ ਤੋਂ ਭਾਰਤ ਵਾਲੇ ਪਾਸੇ
ਪੰਜਾਬ 'ਚ ਗ਼ੈਰ- ਕਾਨੂੰਨੀ ਗਤੀਵਿਧੀਆਂ ਨੂੰ ਚਲਾਉਣ ਲਈ ਨਾਜਾਇਜ਼ ਹਥਿਆਰ, ਗੋਲਾ-ਬਾਰੂਦ ਅਤੇ ਵਿਸਫੋਟਕ ਸੰਚਾਰ ਉਪਕਰਨ ਭੇਜੇ ਗਏ ਸਨ | ਇੰਨਾ ਹੀ ਨਹੀਂ ਉਕਤ ਮੁਲਜ਼ਮ ਪੰਜਾਬ ਦੇ ਕੁਝ ਲੋਕਾਂ ਨੂੰ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਆਪਣੀ ਗ਼ੈਰ-ਕਾਨੂੰਨੀ ਫੋਰਸ 'ਚ ਭਰਤੀ ਕਰਨ 'ਚ ਵੀ ਕਾਮਯਾਬ ਹੋਏ ਸਨ | ਐੱਨ. ਆਈ. ਏ. ਵਲੋਂ ਡਰੋਨ ਵਾਲੇ ਇਸ ਮਾਮਲੇ 'ਚ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧਿਤ ਰੋਮਨਦੀਪ ਸਿੰਘ, ਹਰਭਜਨ ਸਿੰਘ, ਬਲਵੀਰ ਸਿੰਘ, ਆਕਾਸ਼ਦੀਪ ਸਿੰਘ, ਬਲਵੰਤ ਸਿੰਘ, ਸ਼ੁਭਦੀਪ ਸਿੰਘ, ਮਾਨ ਸਿੰਘ, ਸਾਜਨਪ੍ਰੀਤ ਸਿੰਘ, ਗੁਰਦੇਵ ਸਿੰਘ ਤੇ ਮਲਕੀਤ ਸਿੰਘ ਨੂੰ ਨਾਮਜ਼ਦ ਕਰਕੇ ਗਿ੍ਫ਼ਤਾਰ ਕੀਤਾ ਗਿਆ ਹੈ ਜੋ ਕਿ ਇਸ ਸਮੇਂ ਅੰਮਿ੍ਤਸਰ ਜੇਲ੍ਹ 'ਚ ਬੰਦ ਹਨ | ਐੱਨ. ਆਈ. ਏ. ਵਲੋਂ ਉਕਤ ਮੁਲਜ਼ਮਾਂ ਦੀ ਆਵਾਜ਼ ਦੇ ਸੈਂਪਲ ਵੀ ਲਏ ਗਏ ਹਨ | ਇਸ ਮਾਮਲੇ ਦੀ ਜਾਂਚ ਪਹਿਲਾਂ ਪੰਜਾਬ ਪੁਲਿਸ ਦੇ ਅੰਮਿ੍ਤਸਰ ਵਿਚਲੇ ਸਟੇਟ ਸਪੈਸ਼ਲ ਸੈੱਲ ਵਲੋਂ ਕੀਤੀ ਜਾ ਰਹੀ ਸੀ | ਪੁਲਿਸ ਵਲੋਂ ਬਲਵੀਰ ਸਿੰਘ, ਹਰਭਜਨ ਸਿੰਘ, ਬਲਵੰਤ ਸਿੰਘ ਸਮੇਤ 4 ਵਿਅਕਤੀਆਂ ਨੂੰ ਚੋਹਲਾ ਸਾਹਿਬ ਨੇੜਿਓਾ ਹਥਿਆਰਾਂ ਸਮੇਤ ਉਸ ਸਮੇਂ ਗਿ੍ਫ਼ਤਾਰ ਕੀਤਾ ਗਿਆ ਸੀ ਜਦੋਂ ਉਹ ਇਕ ਕਾਰ 'ਚ ਜਾ ਰਹੇ ਸਨ | ਉਕਤ ਚਾਰਾਂ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਸੀ ਕਿ ਉਨ੍ਹਾਂ ਕੋਲੋਂ ਜਿਹੜੇ ਹਥਿਆਰ ਬਰਾਮਦ ਕੀਤੇ ਗਏ ਹਨ ਉਹ ਡਰੋਨ ਰਾਹੀਂ ਪਾਕਿਸਤਾਨ 'ਚੋਂ ਆਏ ਸਨ | ਉਸ ਸਮੇਂ ਉਕਤ ਮੁਲਜ਼ਮਾਂ ਿਖ਼ਲਾਫ਼ ਧਾਰਾ 489 ਏ, 489 ਬੀ, 489 ਸੀ, 120 ਬੀ, ਵਿਸਫੋਟਕ ਐਕਟ ਦੀ ਧਾਰਾ-3, 4, 5 ਅਤੇ ਅਨ-ਲਾਅਫੁਲ ਐਕਟ 15, 17, 18, 18 ਬੀ, 20 ਦੇ ਤਹਿਤ ਐੱਨ. ਆਈ. ਏ. ਵਲੋਂ 1 ਅਕਤੂਬਰ 2019 ਨੂੰ ਮਾਮਲਾ ਦਰਜ ਕੀਤਾ ਗਿਆ ਸੀ |
ਲੁਧਿਆਣਾ/ਅੰਮਿ੍ਤਸਰ, 12 ਫਰਵਰੀ (ਕਵਿਤਾ ਖੁੱਲਰ, ਪੁਨੀਤ ਬਾਵਾ, ਹਰਮਿੰਦਰ ਸਿੰਘ)-ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਅਤੇ ਕਿਰਪਾਲ ਬਾਵਾ ਦੀ ਵੱਡੀ ਧੀ ਤੇ ਲੋਕ ਗਾਇਕਾ ਲਾਚੀ ਬਾਵਾ ਦਾ ਬੁੱਧਵਾਰ ਸ਼ਾਮ ਨੂੰ ਲੁਧਿਆਣਾ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ | ਜਾਣਕਾਰੀ ਅਨੁਸਾਰ ਲਾਚੀ ਬਾਵਾ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸੀ ਅਤੇ ਕੁਝ ਦਿਨਾਂ ਤੋਂ ਉਨ੍ਹਾਂ ਦਾ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ 'ਚ ਇਲਾਜ ਚੱਲ ਰਿਹਾ ਸੀ, ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ | ਉਨ੍ਹਾਂ ਦੀ ਛੋਟੀ ਭੈਣ ਗਲੌਰੀ ਬਾਵਾ ਦੇ ਦੱਸਣ ਮੁਤਾਬਿਕ ਲਾਚੀ ਬਾਵਾ ਪਿਛਲੇ ਪੰਜ ਮਹੀਨਿਆਂ ਤੋਂ ਨਾਮੁਰਾਦ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਸੀ | ਲਾਚੀ ਬਾਵਾ ਨੇ ਸੰਗੀਤ ਦੀ ਪ੍ਰੋਫੈਸਰ ਸੀ ਅਤੇ ਉਹ ਆਪਣੀ ਛੋਟੀ ਭੈਣ ਗਲੌਰੀ ਬਾਵਾ ਨਾਲ ਮਿਲ ਕੇ ਆਪਣੀ ਮਾਂ ਦੇ ਨਾਂਅ 'ਤੇ ਇਕ ਸੰਗੀਤ ਅਕਡੈਮੀ ਚਲਾ ਰਹੀ ਸੀ |
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 12 ਫਰਵਰੀ -ਦਿੱਲੀ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਸੁਨਾਮੀ ਆਉਣ ਤੋਂ ਬਾਅਦ ਜਿਥੇ ਮੁੜ ਸੱਤਾ 'ਚ ਆਈ 'ਆਪ' 16 ਫਰਵਰੀ ਨੂੰ ਰਾਮ ਲੀਲ੍ਹਾ ਮੈਦਾਨ 'ਚ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਕਰ ਰਹੀ ਹੈ, ਉਥੇ ਨਮੋਸ਼ੀ ਵਾਲੀ ਹਾਰ ਦਾ ਸਾਹਮਣਾ ਕਰਨ ਵਾਲੀਆਂ ਭਾਜਪਾ ਅਤੇ ਕਾਂਗਰਸ 'ਚ 'ਜਵਾਬਦੇਹੀਆਂ' ਦਾ ਸਿਲਸਿਲਾ ਜਾਰੀ ਹੈ | ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਭਾਸ਼ ਚੋਪੜਾ ਵਲੋਂ ਮੰਗਲਵਾਰ ਨੂੰ
ਪੀ. ਸੀ. ਚਾਕੋ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਨਾਲ ਹੀ ਕਾਂਗਰਸ ਦੇ ਨਿਘਾਰ ਲਈ ਕਿਸੇ ਰਣਨੀਤਕ ਕਮੀ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਥਾਂ 'ਤੇ ਸਫ਼ਾਈ ਦਿੰਦਿਆਂ ਕਿਹਾ ਕਿ ਕਾਂਗਰਸ ਦੀ ਸਾਖ਼ 2013 ਤੋਂ ਹੀ ਹੇਠਾਂ ਡਿਗ ਰਹੀ ਹੈ,
ਜਦੋਂ ਸ਼ੀਲਾ ਦੀਕਸ਼ਤ ਮੁੱਖ ਮੰਤਰੀ ...
ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਵੀ ਪਾਰਟੀ ਦੀ ਹਾਰ ਤੋਂ ਬਾਅਦ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ | ਹਾਲਾਂਕਿ ਪਾਰਟੀ ਆਲ੍ਹਾਕਮਾਨ ਨੇ ਉਨ੍ਹਾਂ ਨੂੰ ਫ਼ਿਲਹਾਲ ਅਹੁਦੇ 'ਤੇ ਬਣੇ ਰਹਿਣ ਨੂੰ ਕਿਹਾ ਹੈ |
ਹਲਕਿਆਂ ਮੁਤਾਬਿਕ ਸੰਗਠਨ ਦੀਆਂ ਚੋਣਾਂ ਤੋਂ ...
ਮੁੱਦਕੀ (ਫਿਰੋਜ਼ਪੁਰ), 12 ਫਰਵਰੀ (ਭੁਪਿੰਦਰ ਸਿੰਘ)- ਸਥਾਨਕ ਕਸਬੇ ਦੇ ਪੰਜਾਬੀ ਨੌਜਵਾਨ ਦੀ ਫਿਲਪਾਈਨ ਦੀ ਰਾਜਧਾਨੀ ਮਨੀਲਾ 'ਚ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਦੁਖਦਾਈ ਖ਼ਬਰ ਮਿਲੀ ਹੈ | ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਇਤਿਹਾਸਕ ਕਸਬਾ ...
ਨਵੀਂ ਦਿੱਲੀ, 12 ਫਰਵਰੀ (ਏਜੰਸੀ)-'ਇਲੈਕਟ੍ਰਾਨਿਕ ਟੋਲ ਕੁਲੈਕਸ਼ਨ' ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਿਟੀ ਨੇ 29 ਫਰਵਰੀ ਤੱਕ 'ਫਾਸਟੈਗ' ਫ਼ੀਸ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਹੈ | ਰਾਸ਼ਟਰੀ ਰਾਜ ਮਾਰਗ ਅਥਾਰਿਟੀ ਆਫ਼ ਇੰਡੀਆ ਦੇ ਟੋਲ ...
ਨਵੀਂ ਦਿੱਲੀ, 12 ਫਰਵਰੀ (ਏਜੰਸੀ) - ਵਿਸ਼ਵ ਪੱਧਰ 'ਤੇ ਕੀਮਤਾਂ 'ਚ ਉਛਾਲ ਦੇ ਚਲਦੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ 144.5 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ, ਜੋ ਅੱਜ ਤੋਂ ਲਾਗੂ ਹੋ ਗਿਆ ਹੈ | ਦਿੱਲੀ 'ਚ ਹੁਣ 14.2 ਕਿੱਲੋ ਦਾ ਗੈਸ ਸਿਲੰਡਰ 858.50 ਰੁਪਏ 'ਚ ਮਿਲੇਗਾ | ਜ਼ਿਕਰਯੋਗ ਹੈ ...
ਜਲੰਧਰ, 12 ਫਰਵਰੀ (ਸ਼ਿਵ ਸ਼ਰਮਾ)-ਲੰਬੇ ਸਮੇਂ ਬਾਅਦ ਆਬਕਾਰੀ ਵਿਭਾਗ ਨੇ ਪੰਜਾਬ ਵਿਚ ਸ਼ਰਾਬ ਦਾ ਕੰਮ ਕਰ ਰਹੇ ਗਰੁੱਪਾਂ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਨੂੰ ਇਸ ਸਾਲ ਵੱਧ ਫ਼ੀਸ ਦੇ ਕੇ ਗਰੁੱਪਾਂ ਨੂੰ ਨਵਿਆਉਣ ਦੀ ਰਾਹਤ ਦਿੱਤੀ ਹੈ ਤੇ ਇਸ ਦੇ ਨਾਲ ਹੀ ਵਿਭਾਗ ਵਲੋਂ ...
ਸਖ਼ਤ ਸੁਰੱਖਿਆ 'ਛਤਰੀ' ਹੋਣ ਦੇ ਬਾਵਜੂਦ ਕੇਂਦਰੀ ਜੇਲ੍ਹ ਬਠਿੰਡਾ ਬਣੀ ਮੋਬਾਈਲ ਫੋਨਾਂ ਦਾ 'ਕੇਂਦਰ'
ਪਰਵਿੰਦਰ ਸਿੰਘ ਜੌੜਾ
ਬਠਿੰਡਾ ਛਾਉਣੀ, 12 ਫਰਵਰੀ -ਕੇਂਦਰੀ ਮਾਡਰਨ ਜੇਲ੍ਹ ਬਠਿੰਡਾ 'ਚ ਬੰਦ ਕੈਦੀ ਅਤੇ ਹਵਾਲਾਤੀ ਰੋਜ਼ਾਨਾ ਹੀ ਜੇਲ੍ਹ ਅੰਦਰੋਂ ਮੋਬਾਈਲ ਫੋਨਾਂ ...
ਨਵੀਂ ਦਿੱਲੀ,12 ਫਰਵਰੀ (ਬਲਵਿੰਦਰ ਸਿੰਘ ਸੋਢੀ)-ਮਹਿਰੋਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਦੇ ਇਕ ਸਮਰਥਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਹਮਲੇ 'ਚ ਇਕ ਵਿਅਕਤੀ ਜ਼ਖ਼ਮੀ ਵੀ ਹੋ ਗਿਆ | ਇਸ ਮਾਮਲੇ 'ਚ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ...
ਚੰਡੀਗੜ੍ਹ, 12 ਫਰਵਰੀ (ਐਨ. ਐਸ. ਪਰਵਾਨਾ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਰਾਜ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦਾ ਖਾਤਾ ਨਾ ਖੁੱਲ੍ਹਣਾ ਪਾਰਟੀ ਲਈ ਚਿੰਤਾਜਨਕ ਗੱਲ ਹੈ, ਜਿਸ ...
• ਤਿੰਨ ਬੀਮਾ ਕੰਪਨੀਆਂ ਨੂੰ ਮਿਲੇਗੀ 2500 ਕਰੋੜ ਦੀ ਪੂੰਜੀ • ਕੇਂਦਰੀ ਮੰਤਰੀ ਮੰਡਲ ਦੇ ਅਹਿਮ ਫ਼ੈਸਲੇ
ਨਵੀਂ ਦਿੱਲੀ, 12 ਫਰਵਰੀ (ਏਜੰਸੀ)-ਕੇਂਦਰੀ ਮੰਤਰੀ ਮੰਡਲ ਨੇ ਕੀਟਨਾਸ਼ਕ ਪ੍ਰਬੰਧਨ ਬਿੱਲ 2020 ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ 'ਚ ਕੀਟਨਾਸ਼ਕ ਦਾ ...
ਨਵੀਂ ਦਿੱਲੀ, 12 ਫਰਵਰੀ (ਜਗਤਾਰ ਸਿੰਘ)-ਅੱਜ ਨਿਰਭੈਆ ਸਮੂਹਿਕ ਜਬਰ ਜਨਾਹ ਅਤੇ ਹੱਤਿਆ ਮਾਮਲੇ 'ਚ ਨਵਾਂ ਡੈੱਥ ਵਾਰੰਟ ਜਾਰੀ ਕਰਨ ਨੂੰ ਲੈ ਕੇ ਨਿਰਭੈਆ ਦੇ ਮਾਤਾ ਪਿਤਾ ਵਲੋਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਦਾਖਲ ਪਟੀਸ਼ਨ 'ਤੇ ਸੁਣਵਾਈ ਹੋਈ | ਅਦਾਲਤ ਨੇ ਚਾਰੇ ...
ਨਵੀਂ ਦਿੱਲੀ, 12 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਭਜਨਪੁਰਾ ਇਲਾਕੇ 'ਚ ਬੀਤੇ ਦਿਨ ਦੁਪਹਿਰ ਸਮੇਂ ਇਕ ਘਰ ਵਿਚ ਇਕੋ ਪਰਿਵਾਰ ਦੇ 5 ਮੈਂਬਰਾਂ ਦੀਆਂ ਲਾਸ਼ਾਂ ਮਿਲਣ 'ਤੇ ਦਹਿਸ਼ਤ ਫੈਲ ਗਈ ਅਤੇ ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪੁੱਜ ਗਈ | ਪੁਲਿਸ ਦੀ ...
ਨਵੀਂ ਦਿੱਲੀ, 12 ਫਰਵਰੀ (ਪੀ.ਟੀ.ਆਈ.)-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਅਤੇ ਇੰਚਾਰਜ ਪੀ.ਸੀ. ਚਾਕੋ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਅਤੇ ਚਾਕੋ ਦੀ ਜਗ੍ਹਾ ਸ਼ਕਤੀ ਸਿੰਘ ਗੋਹਿਲ ਨੂੰ ਦਿੱਲੀ ਕਾਂਗਰਸ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX