ਹੁਸ਼ਿਆਰਪੁਰ, 12 ਫਰਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੂੰ ਵਾਰ-ਵਾਰ ਲਿਖੇ ਜਾਣ ਦੇ ਬਾਵਜੂਦ ਨਗਰ ਨਿਗਮ ਦੀ ਕਬਜ਼ਾ ਹਟਾਊ ਟੀਮ ਨੂੰ ਸੁਰੱਖਿਆ ਮੁਹੱਈਆ ਨਾ ਕਰਵਾਏ ਜਾਣ ਦੇ ਚੱਲਦਿਆਂ ਸੜਕਾਂ 'ਤੇ ਕਬਜ਼ਾ ਜਮਾਈ ਬੈਠੇ ਦੁਕਾਨਦਾਰਾਂ ਦੀ ਧੱਕੇਸ਼ਾਹੀ ਅੱਗੇ ਅੱਜ ਨਗਰ ਨਿਗਮ ਦੀ ਟੀਮ ਬੇਵੱਸ ਨਜ਼ਰ ਆਈ | ਹਾਲਤ ਕੁੱਝ ਅਜਿਹੀ ਸੀ ਕਿ ਟੀਮ ਵਲੋਂ ਚੁੱਕਿਆ ਗਿਆ ਸਾਮਾਨ ਟੀਮ ਨੂੰ ਘੇਰਾ ਪਾ ਕੇ ਦੁਕਾਨਦਾਰ ਜਬਰੀ ਵਾਪਸ ਚੁੱਕ ਕੇ ਲੈ ਗਏ ਤੇ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਗਰ ਨਿਗਮ ਦੀ ਟੀਮ ਉਨ੍ਹਾਂ ਨੂੰ ਰੋਕਣ 'ਚ ਨਾਕਾਮ ਰਹੀ | ਅੱਜ ਬਾਅਦ ਦੁਪਹਿਰ ਸਿਟੀ ਥਾਣੇ ਦੇ ਨੱਕ ਹੇਠਾਂ ਹੋਈ ਇਸ ਘਟਨਾ ਦੌਰਾਨ ਪੁਲਿਸ ਤਮਾਸ਼ਬੀਨ ਬਣੀ ਰਹੀ, ਇੱਥੋਂ ਤੱਕ ਕਿ ਦੁਕਾਨਦਾਰਾਂ ਵਲੋਂ ਜਦੋਂ ਟੀਮ ਨੂੰ ਘੇਰ ਕੇ ਗੱਡੀਆਂ 'ਚ ਰੱਖਿਆ ਸਾਮਾਨ ਧੱਕੇ ਨਾਲ ਚੁੱਕੇ ਜਾਣ ਸਮੇਂ ਨਜ਼ਦੀਕ ਲੱਗੇ ਨਾਕੇ 'ਤੇ ਮੌਜੂਦ ਪੁਲਿਸ ਕਰਮਚਾਰੀ ਵੀ ਹੱਥਬੰਨ੍ਹੀ ਤਮਾਸ਼ਾ ਦੇਖਦੇ ਨਜ਼ਰ ਆਏ | ਇਹ ਦੁਕਾਨਦਾਰ ਧੱਕੇ ਨਾਲ ਆਪਣਾ ਸਾਮਾਨ ਟੀਮ ਕੋਲੋਂ ਖੋਹ ਕੇ ਤੁਰਦੇ ਬਣੇ | ਇੱਥੇ ਜ਼ਿਕਰਯੋਗ ਹੈ ਕਿ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਸ਼ਹਿਰ 'ਚ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਚਲਾਈ ਮੁਹਿੰਮ ਅੱਜ ਬਹਾਦਰਪੁਰ ਚੌਕ ਤੋਂ ਸ਼ੁਰੂ ਕੀਤੀ ਗਈ, ਜੋ ਬਹਾਦਰਪੁਰ ਚੌਕ ਤੋਂ ਹੁੰਦੀ ਹੋਈ ਘੰਟਾ ਘਰ, ਰੇਲਵੇ ਰੋਡ 'ਤੇ ਪਹੁੰਚੀ | ਇਸੇ ਦੌਰਾਨ ਕਬਜ਼ਾ ਹਟਾਊ ਟੀਮ, ਜਿਸ ਦੀ ਅਗਵਾਈ ਇੰਸਪੈਕਟਰ ਸੰਜੀਵ ਅਰੋੜਾ, ਸੁਪਰਡੈਂਟ ਸਵਾਮੀ ਸਿੰਘ ਕਰ ਰਹੇ ਸਨ, ਵਲੋਂ ਘੰਟਾ ਘਰ ਚੌਕ ਨਜ਼ਦੀਕ ਦੁਕਾਨਦਾਰਾਂ ਵਲੋਂ ਕਈ-ਕਈ ਫੁੱਟ ਦੁਕਾਨਾਂ ਦੇ ਬਾਹਰ ਨਾਜਾਇਜ਼ ਕਬਜ਼ੇ ਕਰਕੇ ਰੱਖੇ ਗਏ ਸਾਮਾਨ ਨੂੰ ਜਦੋਂ ਚੁੱਕਿਆ ਗਿਆ ਤਾਂ ਇਕੱਠੇ ਹੋਏ ਦੁਕਾਨਦਾਰਾਂ ਵਲੋਂ ਨਗਰ ਨਿਗਮ ਦੀ ਟੀਮ ਨੂੰ ਰੇਲਵੇ ਰੋਡ 'ਤੇ ਰੋਕਦਿਆਂ ਸਾਮਾਨ ਵਾਪਸ ਕਰਨ ਲਈ ਦਬਾਅ ਪਾਇਆ ਗਿਆ, ਪ੍ਰੰਤੂ ਨਿਗਮ ਦੇ ਅਧਿਕਾਰੀਆਂ ਵਲੋਂ ਅਜਿਹਾ ਨਾ ਕਰਨ 'ਤੇ ਉਨ੍ਹਾਂ ਵਲੋਂ ਧੱਕੇ ਨਾਲ ਸਾਮਾਨ ਵਾਪਸ ਕਰਨ ਲਈ ਕਿਹਾ | ਨਗਰ ਨਿਗਮ ਦੇ ਅਧਿਕਾਰੀ ਪਹਿਲਾਂ ਤਾਂ ਅੜੇ ਰਹੇ ਕਿ ਇਹ ਸਾਮਾਨ ਨਗਰ ਨਿਗਮ ਦੇ ਦਫ਼ਤਰ ਤੋਂ ਹੀ ਮਿਲੇਗਾ, ਪ੍ਰੰਤੂ ਦੁਕਾਨਦਾਰਾਂ ਅੱਗੇ ਉਨ੍ਹਾਂ ਦੀ ਇੱਕ ਨਾ ਚੱਲੀ | ਕਰੀਬ 1 ਘੰਟੇ ਤੋਂ ਵੱਧ ਚੱਲੇ ਇਸ ਡਰਾਮੇ ਤੋਂ ਬਾਅਦ ਬੇਵੱਸ ਹੋਈ ਨਗਰ ਨਿਗਮ ਦੀ ਟੀਮ ਨੂੰ ਆਖਿਰ ਸਾਮਾਨ ਵਾਪਸ ਕਰਕੇ ਆਪਣਾ ਖਹਿੜਾ ਛੁਡਾਉਣਾ ਪਿਆ | ਜੇਕਰ ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਦਾ ਅਜਿਹਾ ਬੇਤੁਕਾ ਤਾਲਮੇਲ ਹੀ ਬਣਿਆ ਰਿਹਾ ਤਾਂ ਨਾ ਸਿਰਫ਼ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸਿਰਫ਼ ਮੁਹਿੰਮ ਹੀ ਰਹਿ ਜਾਵੇਗੀ, ਬਲਕਿ ਇਸ ਨਾਲ ਸ਼ਹਿਰ 'ਚ ਆਵਾਜ਼ਾਈ ਦੀ ਹਾਲਤ ਹੋਰ ਵੀ ਬਦਤਰ ਹੋ ਜਾਵੇਗੀ | ਇੱਥੇ ਜ਼ਿਕਰਯੋਗ ਹੈ ਕਿ ਸ਼ਹਿਰ ਵਾਸੀਆਂ ਵਲੋਂ ਲਗਾਤਾਰ ਪ੍ਰਸ਼ਾਸਨ 'ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਸ਼ਹਿਰ 'ਚ ਦੁਕਾਨਦਾਰਾਂ ਵਲੋਂ ਘੱਟੋ-ਘੱਟ ਫੁੱਟਪਾਥਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ, ਤਾਂ ਜੋ ਪੈਦਲ ਜਾਣ ਵਾਲੇ ਲੋਕਾਂ ਨੂੰ ਦਿੱਕਤ ਨਾ ਆ ਸਕੇ ਅਤੇ ਇਸ ਦੇ ਨਾਲ ਹੀ ਟ੍ਰੈਫ਼ਿਕ ਸਮੱਸਿਆ ਦਾ ਵੀ ਕੋਈ ਹੱਲ ਹੋ ਸਕੇ | ਪਿੱਛਲੇ ਲੰਮੇ ਸਮੇਂ ਤੋਂ ਨਗਰ ਨਿਗਮ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਕੀਤੀ ਜਾਂਦੀ ਕਾਰਵਾਈ ਸਿਰਫ਼ ਖਾਨਾਪੂਰਤੀ ਬਣ ਕੇ ਰਹਿ ਜਾਂਦੀ ਸੀ, ਪ੍ਰੰਤੂ ਹੁਣ ਜਦੋਂ ਨਗਰ ਨਿਗਮ ਦੇ ਅਧਿਕਾਰੀ ਸਹੀ ਅਰਥਾਂ 'ਚ ਆਪਣੀ ਡਿਊਟੀ ਨਿਭਾਉਂਦਿਆਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸੁਹਿਰਦ ਹੋਏ ਜਾਪਦੇ ਹਨ ਤਾਂ ਦੁਕਾਨਦਾਰ ਸਥਾਨਕ ਮੰਤਰੀ ਤੇ ਹੋਰਨਾਂ ਰਾਜਸੀ ਆਗੂਆਂ ਦਾ ਪ੍ਰਭਾਵ ਦੱਸ ਕੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਬੇਵੱਸ ਕਰ ਰਹੇ ਹਨ | ਇਸ ਸਬੰਧੀ ਜਦੋਂ ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨਾਲ ਫ਼ੋਨ 'ਤੇ ਵਾਰ-ਵਾਰ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ | ਸੂਤਰਾਂ ਅਨੁਸਾਰ ਨਗਰ ਨਿਗਮ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਕਈ ਵਾਰ ਲਿਖਤੀ ਤੌਰ 'ਤੇ ਨਾਜਾਇਜ਼ ਕਬਜ਼ੇ ਹਟਾਉਣ ਵਾਲੀ ਟੀਮ ਲਈ 10 ਸੁਰੱਖਿਆ ਮੁਲਾਜ਼ਮਾਂ ਦੀ ਮੰਗ ਕੀਤੀ ਗਈ ਹੈ, ਪ੍ਰੰਤੂ ਪੁਲਿਸ ਪ੍ਰਸ਼ਾਸਨ ਵਲੋਂ ਇੱਕ ਵੀ ਮੁਲਾਜ਼ਮ ਮੁਹੱਈਆ ਨਹੀਂ ਕਰਵਾਇਆ ਗਿਆ, ਜਿਸ ਕਾਰਨ ਨਗਰ ਨਿਗਮ ਵਲੋਂ ਚਲਾਈ ਗਈ ਕਬਜ਼ਾ ਹਟਾਊ ਮੁਹਿੰਮ ਠੁੱਸ ਹੁੰਦੀ ਨਜ਼ਰ ਆ ਰਹੀ ਹੈ |
ਹੁਸ਼ਿਆਰਪੁਰ, 12 ਫਰਵਰੀ (ਨਰਿੰਦਰ ਸਿੰਘ ਬੱਡਲਾ)-ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਮੁਹੱਲਾ ਫ਼ਤਹਿਗੜ੍ਹ ਹੁਸ਼ਿਆਰਪੁਰ 'ਚ ਸਥਿਤ ਸ਼ਿਵ ਮੰਦਰ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ਨਾਲ ਭਰੇ ਗੱਲ੍ਹੇ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ | ਜਾਣਕਾਰੀ ਅਨੁਸਾਰ ...
ਹੁਸ਼ਿਆਰਪੁਰ, 12 ਫਰਵਰੀ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੇ ਪੋਸਟ ਗ੍ਰੈਜੂਏਟ ਰਾਜਨੀਤੀ ਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਨੂੰ ਲੋਕ ਅਦਾਲਤ ਹੁਸ਼ਿਆਰਪੁਰ ਦਾ ਦੌਰਾ ਕਰਵਾਇਆ ਗਿਆ | ਇਸ ਵਿੱਦਿਅਕ ਦੌਰੇ 'ਚ ਵਿਭਾਗ ਦੇ ਕਰੀਬ 18 ਵਿਦਿਆਰਥੀਆਂ ਨੇ ...
ਅੱਡਾ ਸਰਾਂ, 12 ਫਰਵਰੀ (ਹਰਜਿੰਦਰ ਸਿੰਘ ਮਸੀਤੀ)-ਚੋਰਾਂ ਨੇ ਬੀਤੀ ਰਾਤ ਨੰਗਲ ਜਮਾਲ ਅਤੇ ਨੰਗਲ ਫ਼ਰੀਦ ਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਨੰੂ ਨਿਸ਼ਾਨਾ ਬਣਾਉਂਦੇ ਹੋਏ ਮਿਡ-ਡੇ-ਮੀਲ ਦਾ ਸਾਮਾਨ ਚੋਰੀ ਕਰ ਲਿਆ | ਇਸ ਬਾਰੇ ਨੰਗਲ ਜਮਾਲ ਦੇ ਸਕੂਲ ਮੁਖੀ ਬਲਦੇਵ ਸਿੰਘ ਅਤੇ ...
ਹੁਸ਼ਿਆਰਪੁਰ, 12 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਮੌਜ ਮਸਤੀ ਕਰਨ ਲਈ ਚੋਰੀ ਦੇ ਮੋਟਰਸਾਈਕਲ 'ਤੇ ਲੁੱਟ-ਖੋਹ ਕਰਨ ਵਾਲੇ ਇੱਕ ਗਰੋਹ ਦੇ 2 ਮੈਂਬਰਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਨ੍ਹਾਂ ਤੋਂ ਲੁੱਟਿਆ ਗਿਆ ਸਾਮਾਨ ਬਰਾਮਦ ਕੀਤਾ ਹੈ, ਜਦਕਿ ਇੱਕ ਕਥਿਤ ...
ਚੱਬੇਵਾਲ, 12 ਫਰਵਰੀ (ਸਖ਼ੀਆ)-ਕਸਬਾ ਚੱਬੇਵਾਲ ਦੇ ਕਿਸਾਨਾਂ ਦੀਆਂ ਚੋਅ ਦੇ ਕੋਲ ਪੈਂਦੀਆਂ ਜ਼ਮੀਨਾਂ 'ਚ ਬੀਜੀਆਂ ਫ਼ਸਲਾਂ ਨੂੰ ਜਿੱਥੇ ਜੰਗਲੀ ਸੂਰਾਂ ਵਲੋਂ ਉਜਾੜਿਆ ਜਾ ਰਿਹਾ ਹੈ, ਉੱਥੇ ਅਵਾਰਾ ਪਸ਼ੂਆਂ ਦੇ ਝੁੰਡਾਂ ਵਲੋਂ ਵੀ ਬਰਬਾਦੀ ਕੀਤੀ ਜਾ ਰਹੀ ਹੈ | ਜੰਗਲੀ ਸੂਰ ...
ਹੁਸ਼ਿਆਰਪੁਰ, 12 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਸਰਬੱਤ ਸਿਹਤ ਬੀਮਾ ਯੋਜਨਾ' ਲਾਭਪਾਤਰੀਆਂ ਲਈ ਕਾਫ਼ੀ ਕਾਰਗਰ ਸਾਬਤ ਹੋ ਰਹੀ ਹੈ ਅਤੇ ਜਨਵਰੀ ਤੱਕ 5423 ਲਾਭਪਾਤਰੀਆਂ ਵਲੋਂ ਕਰੋੜਾਂ ਰੁਪਏ ਦਾ ਕੈਸ਼ਲੈਸ ਇਲਾਜ ਕਰਵਾਇਆ ਜਾ ...
ਹਰਿਆਣਾ, 12 ਫਰਵਰੀ (ਹਰਮੇਲ ਸਿੰਘ ਖੱਖ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਕੰਢੀ ਖੇਤਰ ਅੰਦਰ ਘਰਾਂ ਤੇ ਟਿਊਬਵੈੱਲਾਂ ਦੀਆਂ ਲਾਈਨਾਂ ਅਲੱਗ ਕਰਨ ਦੇ ਮੱਦੇਨਜ਼ਰ ਵੱਖਰੀਆਂ ਲਾਈਨਾਂ ਪਾਉਣ ਦੇ ਸਬੰਧ 'ਚ ਖੰਭੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ...
ਇਸ ਮੌਕੇ ਕਬਜ਼ਾ ਹਟਾਊ ਦੇ ਅਧਿਕਾਰੀ ਇੰਸਪੈਕਟਰ ਸੰਜੀਵ ਅਰੋੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ 'ਚ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕਈ ਵਾਰ ਉਨ੍ਹਾਂ ਨੂੰ ਕਿਹਾ ਜਾ ਚੁੱਕਾ ਹੈ, ਪ੍ਰੰਤੂ ...
ਦਸੂਹਾ, 12 ਫਰਵਰੀ (ਭੁੱਲਰ)-ਆਲ ਕੇਡਰ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਬਾਬਾ ਬਰਫ਼ਾਨੀ ਲੰਗਰ ਹਾਲ ਦਸੂਹਾ ਵਿਖੇ ਐੱਸ. ਐੱਮ. ਜੋਤੀ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਤੁਰੰਤ ਮੰਨਣ ...
ਹੁਸ਼ਿਆਰਪੁਰ, 12 ਫਰਵਰੀ (ਬਲਜਿੰਦਰਪਾਲ ਸਿੰਘ)-ਨਾਬਾਲਗ ਵਿਦਿਆਰਥਣ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਣ ਦੇ ਦੋਸ਼ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਨਿਊ ਫ਼ਤਹਿਗੜ੍ਹ ਦੀ ਵਾਸੀ ਇੱਕ ਔਰਤ ਨੇ ਪੁਲਿਸ ਕੋਲ ਦਰਜ ਕਰਵਾਈ ...
ਹੁਸ਼ਿਆਰਪੁਰ, 12 ਫਰਵਰੀ (ਬਲਜਿੰਦਰਪਾਲ ਸਿੰਘ)-ਬੀਤੀ ਰਾਤ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਵਾਲੇ ਮਾਮਲੇ 'ਚ ਅੱਜ ਮਿ੍ਤਕ ਔਰਤ ਦੇ ਪਰਿਵਾਰਿਕ ਮੈਂਬਰਾਂ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਪੋਸਟਮਾਰਟਮ ਘਰ ਸਾਹਮਣੇ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ...
ਦਸੂਹਾ, 12 ਫਰਵਰੀ (ਕੌਸ਼ਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਨਤੀਜਿਆਂ ਵਿਚ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੇ ਬੀ.ਕਾਮ. ਪਹਿਲੇ ਸਮੈਸਟਰ ਦਸੰਬਰ 2019 ਦੀਆਂ ਵਿਦਿਆਰਥਣਾਂ ਨੇ ਬੇਹੱਦ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ | ਕਾਲਜ ...
ਹੁਸ਼ਿਆਰਪੁਰ, 12 ਫਰਵਰੀ (ਨਰਿੰਦਰ ਸਿੰਘ ਬੱਡਲਾ)-ਪੰਜਾਬ ਪੈਨਸ਼ਨਰਜ਼ ਯੂਨੀਅਨ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਮੋਹਨ ਸਿੰਘ ਮਰਵਾਹਾ ਦੀ ਪ੍ਰਧਾਨਗੀ ਹੇਠ ਬੈਂਕ ਕਾਲੋਨੀ ਦਫ਼ਤਰ ਹੁਸ਼ਿਆਰਪੁਰ ਵਿਖੇ ਹੋਈ | ਮੀਟਿੰਗ 'ਚ ਮਨਜੀਤ ਸਿੰਘ ਕਨਵੀਨਰ ਪੰਜਾਬ ਯੂ.ਟੀ. ...
ਦਸੂਹਾ, 12 ਫਰਵਰੀ (ਕੌਸ਼ਲ)-ਸਿੱਧ ਬਾਬਾ ਬਾਲਕ ਨਾਥ ਸੇਵਾ ਸਮਿਤੀ ਦਸੂਹਾ ਦੀ ਮੀਟਿੰਗ ਹੋਈ ਜਿਸ ਵਿਚ ਸਿੱਧ ਬਾਬਾ ਬਾਲਕ ਨਾਥ ਦੀ ਭਜਨ ਸੰਧਿਆ ਤੇ ਭੰਡਾਰਾ ਜੋ ਕਿ 16 ਫਰਵਰੀ ਨੂੰ ਸ਼ਾਮ 5 ਵਜੇ ਦੁਸਹਿਰਾ ਗਰਾਊਾਡ ਦਸੂਹਾ ਦੇ ਨਜ਼ਦੀਕ ਪਾਂਡਵ ਸਰੋਵਰ ਮੰਦਿਰ ਵਿਚ ਕਰਵਾਇਆ ਜਾ ...
ਦਸੂਹਾ, 12 ਫਰਵਰੀ (ਭੁੱਲਰ)-ਡੀ.ਐੱਸ.ਪੀ. ਕੁਲਵਿੰਦਰ ਸਿੰਘ ਵਿਰਕ ਦੇ ਪਿਤਾ ਹਰਭਜਨ ਸਿੰਘ ਵਿਰਕ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਗੁਰਦੁਆਰਾ ਸਿੰਘ ਸਭਾ ਪਿੰਡ ਸੱਗਲ ਵਿਖੇ ਸ਼ਰਧਾਂਜਲੀ ਸਮਾਗਮ ...
ਮਿਆਣੀ, 12 ਫਰਵਰੀ (ਹਰਜਿੰਦਰ ਸਿੰਘ ਮੁਲਤਾਨੀ)-ਗੁਰਦੁਆਰਾ ਸੰਗਤ ਸਾਹਿਬ ਇਬਰਾਹੀਮਪੁਰ ਮੰਡ ਵਿਖੇ ਡੇਰਾ ਬਾਬਾ ਨਾਨਕ ਵਿਖੇ ਚੋਲ੍ਹਾ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸੰਗ (ਪੈਦਲ ਯਾਤਰਾ) ਦੇ ਆਗਮਨ ਸਬੰਧੀ ਚੱਲ ਰਹੀ ਅਖੰਡ ਪਾਠਾਂ ਦੀ ਲੜੀ ਦੇ 104ਵੇਂ ਪਾਠ ਦੇ ਭੋਗ ...
ਮੁਕੇਰੀਆਂ, 12 ਫਰਵਰੀ (ਸਰਵਜੀਤ ਸਿੰਘ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਚ ਨਰਸਰੀ ਜਮਾਤ ਤੋਂ ਯੂ.ਕੇ.ਜੀ. ਜਮਾਤ ਤੱਕ ਬੱਚਿਆਂ ਦੇ ਮਾਪਿਆਂ ਲਈ ਇਕ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਮੈਕਮਿਲਨ ਪਬਲੀਕੇਸ਼ਨ ਦੇ ਸੀਨੀਅਰ ਮੈਨੇਜਰ ਮਿਸਟਰ ਰਾਹੁਲ ਅਤੇ ਮਿਸ ...
ਰਾਮਗੜ੍ਹ ਸੀਕਰੀ, 12 ਫਰਵਰੀ (ਪੱਤਰ ਪ੍ਰੇਰਕ)-ਸਰਕਾਰੀ ਮਿਡਲ ਸਕੂਲ ਨੰਗਲ ਖਨੌੜਾ ਦੇ ਮੁਖੀ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਬੀਤੇ ਦਿਨ ਵਿਰਾਸਤ-ਏ-ਖ਼ਾਲਸਾ ਸ੍ਰੀ ਅਨੰਦਪੁਰ ਸਾਹਿਬ ਲਗਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਪੰਜਾਬ ...
ਅੱਡਾ ਸਰਾਂ, 12 ਫਰਵਰੀ (ਹਰਜਿੰਦਰ ਸਿੰਘ ਮਸੀਤੀ)-ਨੇਤਰਦਾਨ ਸੁਸਾਇਟੀ ਹੁਸ਼ਿਆਰਪੁਰ ਦੀ ਟਾਂਡਾ ਇਕਾਈ ਵਲੋਂ ਨੇਤਰਦਾਨ ਕਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਢੀ ਪਿੰਡ ਦੇ ਪਿ੍ੰਸੀਪਲ ਭੁਪਿੰਦਰ ਸਿੰਘ ਢੱਟ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਨੇਤਰਦਾਨ ...
ਗੜ੍ਹਸ਼ੰਕਰ, 12 ਫਰਵਰੀ (ਧਾਲੀਵਾਲ)-ਪਿੰਡ ਰਾਮਪੁਰ ਵਿਖੇ ਗੁਰੂ ਰਵਿਦਾਸ ਮਹਾਰਾਜ ਦਾ 643ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਸੰਤ ਸਤਨਾਮ ਦਾਸ ਡੇਰਾ ਮਹਿਦੂਦ ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ | ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਪੰਕਜ ...
ਮੁਕੇਰੀਆਂ, 12 ਫਰਵਰੀ (ਰਾਮਗੜ੍ਹੀਆ, ਸਰਵਜੀਤ ਸਿੰਘ)-ਮੁਕੇਰੀਆਂ ਵਿਖੇ ਨਵੀਂ ਬਣ ਰਹੀ ਜੁਡੀਸ਼ੀਅਲ ਕੰਪਲੈਕਸ ਵਿਚ ਵਕੀਲਾਂ ਦੇ ਚੈਂਬਰਾਂ ਦੀ ਨੀਂਹ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਮੁਕੇਰੀਆਂ ਮੈਡਮ ਰਾਜਵਿੰਦਰ ਕੌਰ ਵਲੋਂ ਰੱਖੀ ਗਈ | ਇਸ ਸਮੇਂ ਹਲਕਾ ...
ਗੜ੍ਹਦੀਵਾਲਾ, 12 ਫਰਵਰੀ (ਚੱਗਰ)-ਡਾ: ਬੀ.ਆਰ.ਅੰਬੇਡਕਰ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਸ਼ਹਿਰ ਵਾਸੀਆ, ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸਭਾਵਾਂ ਤੇ ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ ਗੜ੍ਹਦੀਵਾਲਾ ਸ਼ਹਿਰ ਵਿਖੇ ਗੁਰੂ ਰਵਿਦਾਸ ਜੀ ਦੇ 643ਵੇਂ ...
ਹਰਿਆਣਾ, 12 ਫਰਵਰੀ (ਹਰਮੇਲ ਸਿੰਘ ਖੱਖ)-ਬੀਤੇ ਦਿਨ ਇੱਕ ਔਰਤ ਵਲੋਂ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ ਵਾਲੇ ਮਾਮਲੇ 'ਚ ਥਾਣਾ ਹਰਿਆਣਾ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਿ੍ਤਕਾ ਦੇ ਪਤੀ ਿਖ਼ਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ...
ਮੁਕੇਰੀਆਂ, 12 ਫਰਵਰੀ (ਸਰਵਜੀਤ ਸਿੰਘ)-ਅੱਜ ਭਾਰਤੀ ਜਨਤਾ ਪਾਰਟੀ ਮੁਕੇਰੀਆਂ ਵਲੋਂ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਬਰਸੀ ਰਜੇਸ਼ ਵਰਮਾ ਮੰਡਲ ਪ੍ਰਧਾਨ ਮੁਕੇਰੀਆਂ ਦੀ ਪ੍ਰਧਾਨਗੀ ਹੇਠ ਮਨਾਈ ਗਈ | ਇਸ ਸਮੇਂ ਹਲਕਾ ਇੰਚਾਰਜ ਮੁਕੇਰੀਆਂ ਸ੍ਰੀ ਜੰਗੀ ਲਾਲ ਮਹਾਜਨ, ਅਜੇ ...
ਨੰਗਲ ਬਿਹਾਲਾਂ, 12 ਫਰਵਰੀ (ਵਿਨੋਦ ਮਹਾਜਨ)-ਅੱਜ ਨੰਗਲ ਬਿਹਾਲਾਂ ਦੇ ਬਾਬਾ ਮੱਢ ਮੰਦਰ ਵਿਖੇ ਸਵਾਮੀ ਹੀਰਾ ਨੰਦ ਪੁਰੀ ਦੇ ਆਸ਼ੀਰਵਾਦ ਨਾਲ ਪਿੰਡ ਵਾਸੀਆਂ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਇਸ ਮੌਕੇ ਸਹਾਰਾ ਹਸਪਤਾਲ ਦਸੂਹਾ ਦੇ ...
ਮੁਕੇਰੀਆਂ, 12 ਫਰਵਰੀ (ਰਾਮਗੜ੍ਹੀਆ, ਸਰਵਜੀਤ ਸਿੰਘ)-ਮੁਕੇਰੀਆਂ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਰੋਹ ਦਾ ਮੈਂਬਰ ਪਿਸਤੌਲ ਸਮੇਤ ਕਾਬੂ ਕੀਤਾ ਹੈ | ਐੱਸ. ਐੱਚ. ਓ. ਮੁਕੇਰੀਆਂ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਕਸਬਾ ਤਲਵਾੜਾ ਵਿਖੇ ਤਿੰਨ ...
ਦਸੂਹਾ, 12 ਫਰਵਰੀ (ਭੁੱਲਰ)-ਦਸੂਹਾ ਪੁਲਿਸ ਵਲੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਸਬੰਧੀ ਦੋ ਟਰੈਵਲ ਏਜੰਟਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਐੱਸ.ਐੱਚ.ਓ. ਦਸੂਹਾ ਯਾਦਵਿੰਦਰ ਸਿੰਘ ਬਰਾੜ ਅਤੇ ਏ.ਐੱਸ.ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਜਤਿੰਦਰ ...
ਗੜ੍ਹਸ਼ੰਕਰ, 12 ਫਰਵਰੀ (ਧਾਲੀਵਾਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨ ਕੀਤੇ ਬੀ.ਕਾਮ. ਪੰਜਵੇਂ ਸਮੈਸਟਰ ਦੇ ਨਤੀਜੇ ਵਿਚ ਡੀ.ਏ.ਵੀ. ਕਾਲਜ ਫਾਰ ਗਰਲਜ਼ ਗੜ੍ਹਸ਼ੰਕਰ ਦੀ ਕਾਰਗੁਜ਼ਾਰੀ ਸੌ ਫ਼ੀਸਦੀ ਰਹੀ ਹੈ | ਕਾਲਜ ਪਿ੍ੰਸੀਪਲ ਡਾ. ਯੋਗੇਸ਼ ਚੰਦਰ ਸੂਦ ਨੇ ...
ਹੁਸ਼ਿਆਰਪੁਰ, 12 ਫਰਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਗੁਜਰਾਤ ਦੇ ਬੜੌਦਰਾ 'ਚ ਹੋਈ ਤੀਸਰੀ ਨੈਸ਼ਨਲ ਮਾਸਟਰ ਖੇਡਾਂ-2020 'ਚ ਹਿਮਾਚਲ ਦੀ ਟੀਮ ਵਲੋਂ ਖੇਡਦੇ ਹੋਏ ਹੁਸ਼ਿਆਰਪੁਰ ਦੇ 2 ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ...
ਅੱਡਾ ਸਰਾਂ, 12 ਫਰਵਰੀ (ਹਰਜਿੰਦਰ ਸਿੰਘ ਮਸੀਤੀ)-ਬੀ.ਐਨ.ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਵਿਖੇ ਸਕੂਲ ਨਾਲ ਸਬੰਧਿਤ ਅੰਡਰ 17 ਵਰਗ ਦੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਕੂਲ ਮੁਖੀ ਪਿ੍ੰ: ਜੈ ਕਿਸ਼ਨ ਮਹਿਤਾ ਦੀ ਅਗਵਾਈ ਵਿਚ ਕਰਵਾਏ ...
ਮਾਹਿਲਪੁਰ, 12 ਫਰਵਰੀ (ਰਜਿੰਦਰ ਸਿੰਘ)-ਪਿੰਡ ਮੁੱਖੋ ਮਜਾਰਾ ਵਿਖੇ ਡਾ: ਅੰਬੇਡਕਰ ਵੈੱਲਫੇਅਰ ਸੁਸਾਇਟੀ ਵਲੋਂ ਪਿੰਡ ਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ 643ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ...
ਗੜ੍ਹਸ਼ੰਕਰ, 12 ਫਰਵਰੀ (ਧਾਲੀਵਾਲ)-ਪੰਜਾਬ ਕਾਂਗਰਸ ਦੀ ਬੁਲਾਰਾ ਨਿਮਿਸ਼ਾ ਮਹਿਤਾ ਵਲੋਂ ਧਾਰੀਵਾਲ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਕੀਤੇ ਗਏ ਹਮਲੇ ਦੌਰਾਨ ਜ਼ਖ਼ਮੀ ਸ਼ਿਵ ਸੈਨਾ ਹਿੰਦੁਸਤਾਨ ਉੱਤਰੀ ਦੇ ਆਗੂ ਹਨੀ ਮਹਾਜਨ ਦਾ ਅੰਮਿ੍ਤਸਰ ਵਿਖੇ ਹਾਲ-ਚਾਲ ਪੁੱਛਿਆ | ...
ਮਿਆਣੀ, 12 ਫਰਵਰੀ (ਹਰਜਿੰਦਰ ਸਿੰਘ ਮੁਲਤਾਨੀ)-ਬੀਤੇ ਦਿਨ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਪਿੰਡ ਮਿਆਣੀ ਵਿਖੇ ਵਿਕਾਸ ਕੰਮ ਲਈ ਗਰਾਂਟ ਭੇਟ ਕੀਤੀ | ਇਸ ਮੌਕੇ ਵਿਧਾਇਕ ਗਿਲਜੀਆਂ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਪਿੰਡ ਦੇ ਸ਼ਮਸ਼ਾਨਘਾਟ ਲਈ 2 ਲੱਖ ...
ਰਾਮਗੜ੍ਹ ਸੀਕਰੀ, 12 ਫਰਵਰੀ (ਕਟੋਚ)-ਡਾਇਰੈਕਟਰ ਸੋਸ਼ਲ ਆਡਿਟ ਮਨਰੇਗਾ ਮੋਹਾਲੀ ਦੀ ਸੋਸ਼ਲ ਆਡਿਟ ਟੀਮ ਵਲੋਂ ਅੱਜ ਬਲਾਕ ਤਲਵਾੜਾ ਦੇ ਪਿੰਡ ਕਰਟੋਲੀ ਦਾ ਦੌਰਾ ਕੀਤਾ ਗਿਆ | ਉਨ੍ਹਾਂ ਪਿੰਡ ਦੇ ਮਨਰੇਗਾ ਕਾਮਿਆਂ ਨਾਲ ਬੈਠਕ ਕੀਤੀ | ਇਸ ਯੋਜਨਾ ਦੀ ਵਿਸਥਾਰਪੂਰਵਕ ...
ਕੋਟਫਤੂਹੀ, 12 ਫਰਵਰੀ (ਅਮਰਜੀਤ ਸਿੰਘ ਰਾਜਾ)-ਪਿੰਡ ਜਾਂਗਲੀਆਣਾ ਵਿਖੇ ਸ਼ਹੀਦ ਹਜ਼ਾਰਾ ਸਿੰਘ ਨੌਜਵਾਨ ਸਪੋਰਟਸ ਕਲੱਬ ਵਲੋਂ ਪ੍ਰਵਾਸੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 17ਵਾਂ ਸ਼ਹੀਦ ਹਜ਼ਾਰਾ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ...
ਦਸੂਹਾ, 12 ਫਰਵਰੀ (ਭੁੱਲਰ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ ਨੂੰ ਨਿਊਜ਼ ਦੁਆਰਾ ਐਜੂਕੇਸ਼ਨ ਸਮਿਟ ਸੀਜ਼ਨ ਤਹਿਤ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ 'ਐਕਸੀਲੈਂਸ ਇਨ ਅਕੈਡਮਿਕ' ਐਵਾਰਡ ਨਾਲ ਸਨਮਾਨਿਤ ਕੀਤਾ | ...
ਹੁਸ਼ਿਆਰਪੁਰ, 12 ਫਰਵਰੀ (ਬਲਜਿੰਦਰਪਾਲ ਸਿੰਘ)-ਸਿੰਚਾਈ ਵਿਭਾਗ ਮਨਿਸਟਰੀਅਲ ਸਰਵਿਸਿਜ਼ ਐਸੋਸੀਏਸ਼ਨ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਪੀ.ਐਮ.ਐਸ.ਯੂ. ਦੇ ਸੱਦੇ 'ਤੇ ਕੰਢੀ ਕਨਾਲ ਕੰਪਲੈਕਸ ਹੁਸ਼ਿਆਰਪੁਰ ਵਿਖੇ ਮੰਗਾਂ ਨੂੰ ਲੈ ਕੇ ਗੇਟ ਰੈਲੀ ਕਰ ਕੇ ਪੰਜਾਬ ਸਰਕਾਰ ...
ਮੁਕੇਰੀਆਂ, 12 ਫਰਵਰੀ (ਰਾਮਗੜ੍ਹੀਆ, ਸਰਵਜੀਤ ਸਿੰਘ)-ਅੱਜ ਸ਼ਿਵ ਸੈਨਾ ਹਿੰਦ ਨੇ ਜ਼ਿਲ੍ਹਾ ਪ੍ਰਧਾਨ ਅਮਿੱਤ ਕੁਮਾਰ ਬੱਲੂ, ਜ਼ਿਲ੍ਹਾ ਪ੍ਰਧਾਨ ਲੇਬਰ ਸੈੱਲ ਵਿਨੋਦ ਕੁਮਾਰ ਦੀ ਅਗਵਾਈ ਵਿਚ ਅੱਤਵਾਦ ਦਾ ਪੁਤਲਾ ਫੂਕਿਆ | ਇਸ ਸਮੇਂ ਆਪਣੇ ਸੰਬੋਧਨ ਵਿਚ ਬੰਟੀ ਯੋਗੀ ਅਤੇ ...
ਟਾਂਡਾ ਉੜਮੁੜ, 12 ਫਰਵਰੀ (ਗੁਰਾਇਆ/ਭਗਵਾਨ ਸਿੰਘ)-ਟਾਂਡਾ ਪੁਲਿਸ ਨੇ ਵਿਦੇਸ਼ ਭੇਜਣ ਦਾ ਲਾਰਾ ਲਾ ਕੇ ਦੋ ਵਿਅਕਤੀਆਂ ਕੋਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਪੁਲਿਸ ਵਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਰਾਜੀਵ ...
ਦਸੂਹਾ, 12 ਫਰਵਰੀ (ਕੌਸ਼ਲ)-ਰੋਟਰੀ ਕਲੱਬ ਦਸੂਹਾ ਵਲੋਂ ਸਿੱਖਿਆ ਖੇਤਰ 'ਚ ਵੱਡੇ ਉਪਰਾਲੇ ਕਰਦੇ ਹੋਏ ਵਿਸ਼ੇਸ਼ ਉਪਰਾਲਿਆਂ ਤਹਿਤ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੇ ਯਤਨ ਵਿਚ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸ ਮੌਕੇ ਰੋਟਰੀ ਕਲੱਬ ਦੇ ਚੇਅਰਮੈਨ ਐੱਚ. ਪੀ. ...
ਖੁੱਡਾ, 12 ਫਰਵਰੀ (ਸਰਬਜੀਤ ਸਿੰਘ)-ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਖੁੱਡਾ ਵਿਖੇ ਸੰਗਤਾਂ ਵਲੋਂ ਮਨਾਇਆ ਗਿਆ | ਸਜਾਏ ਗਏ ਕੀਰਤਨ ਦਰਬਾਰ ਵਿਚ ਭਾਈ ਗੁਰਪ੍ਰਤਾਪ ਸਿੰਘ ਹਾਜੀਪੁਰ ਵਾਲੇ, ਭਾਈ ਸੁਖਜੀਤ ਸਿੰਘ ਡੇਰਾ ਗੁਰੂਸਰ ਖੁੱਡਾ, ਭਾਈ ਸੁਰਿੰਦਰ ਸਿੰਘ ਦੇ ਜਥਿਆਂ ...
ਗੜ੍ਹਦੀਵਾਲਾ, 12 ਫਰਵਰੀ (ਚੱਗਰ)-ਸਬਸਿਡਰੀ ਹੈਲਥ ਸੈਂਟਰ ਦਾਰਾਪੁਰ ਵਿਖੇ ਡਾ: ਨਿਰਮਲ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਜਾਗਰੂਕ ਕੈਂਪ ਦੌਰਾਨ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡਾ.ਨਿਰਮਲ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਇਕ ਨਵਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX