ਗੁਰਦਾਸਪੁਰ, 12 ਫਰਵਰੀ (ਆਰਿਫ਼)-'ਖੇਤਰੀ ਸਰਸ ਮੇਲੇ' ਦੇ ਅੱਠਵੇਂ ਦਿਨ ਲੋਕਾਂ ਨੇ ਭਰਵੀਂ ਹਾਜ਼ਰੀ ਭਰੀ ਤੇ ਹੁਨਰਮੰਦ ਕਾਰੀਗਰਾਂ ਵਲੋਂ ਤਿਆਰ ਵਸਤਾਂ ਦੀ ਖ਼ਰੀਦਦਾਰੀ ਕੀਤੀ ਗਈ | ਮੇਲੇ ਵਿਚ ਰਮੇਸ਼ ਕੁਮਾਰੀ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਦਾਸਪੁਰ, ਗੁਰਦਾਸਪੁਰ ਦੇ ਨਵਨਿਯੁਕਤ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ, ਉਨ੍ਹਾਂ ਦੀ ਪਤਨੀ ਸਹਿਲਾ ਕਾਦਰੀ, ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ), ਜੇ.ਪੀ.ਐੱਸ ਖੁਰਮੀ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਕੇ.ਕੇ. ਸਿੰਗਲਾ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ, ਅਰਚਨਾ ਕੰਬੋਜ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ, ਵਿਸ਼ੇਸ਼ ਕੰਬੋਜ ਸਿਵਲ ਜੱਜ ਸੀਨੀਅਰ ਡਵੀਜ਼ਨ, ਅਮਰਦੀਪ ਬੈਂਸ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ, ਗੁਰਪ੍ਰੀਤ ਕੌਰ ਸਿਵਲ ਜੱਜ ਸੀਨੀਅਰ ਡਵੀਜ਼ਨ, ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿ) ਤੇ ਚੇਅਰਮੈਨ ਬਲਜੀਤ ਸਿੰਘ ਪਾਹੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਰਾਜਾਂ ਤੋਂ ਆਏ ਕਾਰੀਗਰਾਂ ਵਲੋਂ ਸਟਾਲ ਵੀ ਦੇਖੇ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ | ਮੇਲੇ ਵਿਚ ਪ੍ਰਸਿੱਧ ਗਾਇਕ ਕੁਲਵਿੰਦਰ ਬਿੱਲਾ ਨੇ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ | ਗੱਲਬਾਤ ਦੌਰਾਨ ਡੀ.ਸੀ. ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਸਰਕਾਰ ਵਲੋਂ ਹੁਨਰਮੰਦ ਕਾਰੀਗਰਾਂ ਨੂੰ ਉਨ੍ਹਾਂ ਵਲੋਂ ਤਿਆਰ ਕੀਤੀਆਂ ਵਸਤਾਂ ਲੋਕਾਂ ਤੱਕ ਪੁੱਜਦਾ ਕਰਨ ਦੇ ਮੰਤਵ ਨਾਲ ਅਜਿਹੇ ਮੇਲੇ ਲਗਾਏ ਜਾਂਦੇ ਹਨ | ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ 15 ਫਰਵਰੀ ਨੂੰ ਪੰਜਾਬੀ ਗਾਇਕਾ ਗੁਰਲੇਜ਼ ਅਖ਼ਤਰ ਮੇਲੇ ਵਿਚ ਸ਼ਿਰਕਤ ਕਰਨਗੇ | ਇਸ ਮੌਕੇ ਲਖਵਿੰਦਰ ਸਿੰਘ ਰੰਧਾਵਾ ਡੀ.ਡੀ.ਪੀ.ਓ, ਕੇ.ਪੀ. ਪਾਹੜਾ, ਚੇਅਰਮੈਨ ਉਂਕਾਰ ਸਿੰਘ, ਡਾਇਰੈਕਟਰ ਪ੍ਰੋਫੈਸਰ ਸੁਭਾਗਿਆ ਵਰਧਨ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਹਰਮਨਪ੍ਰੀਤ ਸਿੰਘ ਸਕੱਤਰ ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਸਿਕੰਦਰ ਸਿੰਘ ਪੀ.ਏ., ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਂਸ ਕਾਊਾਸਲਰ, ਨਿਰਮਲ ਸਿੰਘ, ਅਮਰਪਾਲ ਸਿੰਘ, ਬੀ.ਡੀ..ਪੀ.ਓ. ਗੁਰਜੀਤ ਸਿੰਘ, ਸੁਖਜੀਤ ਸਿੰਘ, ਅਮਨਦੀਪ ਕੋਰ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |
ਕੋਟਲੀ ਸੂਰਤ ਮੱਲ੍ਹੀ, 12 ਫਰਵਰੀ (ਕੁਲਦੀਪ ਸਿੰਘ ਨਾਗਰਾ)- ਨੇੜਲੇ ਪਿੰਡ ਪੱਤੀ ਵੜੈਚ ਤੋਂ ਬੀਤੀ ਰਾਤ ਬਿਜਲੀ ਦੇ ਟਰਾਂਸਫਾਰਮਰ ਦਾ ਤੇਲ ਚੋਰੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਟਰਾਂਸਫਾਰਮਰ ਵਿਚੋਂ ਤੇਲ ਚੋਰੀ ਹੋਣ ਕਰ ਕੇ ...
ਬਟਾਲਾ, 12 ਫਰਵਰੀ (ਕਾਹਲੋਂ)- ਸ਼ਹਿਰ ਦੇ ਕੂੜੇ ਦੇ ਨਿਪਟਾਰੇ ਲਈ ਬਟਾਲਵੀ ਕਰਨਾਲ ਵਾਲਿਆਂ ਤੋਂ ਗੁਰ ਸਿੱਖ ਰਹੇ ਹਨ | ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਸ਼ਹਿਰ ਦੇ ਕੁਝ ਮੁਹਤਬਰ ਵਿਅਕਤੀਆਂ ਨੂੰ ਹਰਿਆਣਾ ਦੇ ਕਰਨਾਲ ਸ਼ਹਿਰ ਭੇਜਿਆ ਹੈ, ...
ਕਾਦੀਆਂ, 12 ਫਰਵਰੀ (ਕੁਲਵਿੰਦਰ ਸਿੰਘ)-ਬੀਤੀ ਰਾਤ ਨਜ਼ਦੀਕ ਦੇ ਪਿੰਡ ਛੋਟਾ ਨੰਗਲ ਬਾਗ਼ਬਾਨਾ ਵਿਖੇ ਇਕ ਘਰ ਦੇ ਬਾਹਰ ਕੁਝ ਵਿਅਕਤੀਆਂ ਵਲੋਂ ਗੋਲੀ ਚਲਾਉਣ ਅਤੇ ਘਰ ਅੰਦਰ ਇੱਟਾਂ-ਰੋੜੇ ਸੁੱਟਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਮੱਖਣ ਸਿੰਘ ...
ਬਟਾਲਾ, 12 ਫਰਵਰੀ (ਕਾਹਲੋਂ)- ਗੁਰਦਾਸਪੁਰ ਦੇ ਨਵਨਿਯੁਕਤ ਡੀ. ਸੀ. ਮੁਹੰਮਦ ਇਸ਼ਫ਼ਾਕ ਵਲੋਂ ਦਰਿਆ ਬਿਆਸ ਦੇ ਨੇੜਲੇ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਅਧਿਕਾਰੀਆਂ ਨਾਲ ਦਰਿਆ ਨਾਲ ਨੇੜਲੀਆਂ ਜ਼ਮੀਨਾਂ ਨੂੰ ਲੱਗ ਰਹੀ ਢਾਹ ਅਤੇ ਸਬੰਧਿਤ ਮੁੱਦਿਆਂ ਸਬੰਧੀ ਜਾਣਕਾਰੀ ...
ਬਟਾਲਾ, 12 ਫਰਵਰੀ (ਕਾਹਲੋਂ)- ਐੱਸ.ਐੱਸ. ਬਾਜਵਾ ਸਕੂਲ 'ਚ 11ਵੀਂ ਜਮਾਤ ਦੁਆਰਾ 12ਵੀਂ ਜਮਾਤ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਇਨ੍ਹਾਂ ਦੋਵੇਂ ਜਮਾਤਾਂ ਦੇ ਬੱਚਿਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ 12ਵੀਂ ਜਮਾਤ ਦੇ ਗੁਰਪ੍ਰੀਤ ਸਿੰਘ ...
ਸਰਨਾ, 12 ਫਰਵਰੀ (ਬਲਵੀਰ ਰਾਜ)- ਅੱਜ ਸਵੇਰੇ ਕਰੀਬ 9:30 ਵਜੇ ਪ੍ਰਾਈਵੇਟ ਬੱਸ ਤੇ ਪਲਸਰ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ ਇਕ ਵਿਅਕਤੀ ਦੀ ਮੌਤ, ਜਦਕਿ ਉਸ ਦੀ ਧੀ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਵਿਜੇ ਕੁਮਾਰ (60) ਪੁੱਤਰ ਦਿਆ ਰਾਮ ਵਾਸੀ ਪਿੰਡ ਬਲਸੂਆ ...
ਬਟਾਲਾ, 12 ਫਰਵਰੀ (ਕਾਹਲੋਂ)- ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੇ ਨਸ਼ਿਆਂ ਦੇ ਸੌਦਾਗਰਾਂ ਿਖ਼ਲਾਫ਼ ਚੁੱਕੇ ਗਏ ਸਖ਼ਤ ਕਦਮ ਸ਼ਲਾਘਾਯੋਗ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੇਲਿਆਂ ਦੇ ਬੇਤਾਜ ਬਾਦਸ਼ਾਹ ਅਤੇ ਉੱਘੇ ਮੇਲਾ ਪ੍ਰਮੋਟਰ ਪ੍ਰਧਾਨ ਜੰਗ ...
ਗੁਰਦਾਸਪੁਰ, 12 ਫਰਵਰੀ (ਆਰਿਫ਼)- ਸਥਾਨਕ ਸ਼ਹਿਰ ਦੇ ਤਿੱਬੜੀ ਰੋਡ 'ਤੇ ਪੈਂਦੇ ਮੁਕੇਰੀਆਂ ਬਾਈਪਾਸ ਨਜ਼ਦੀਕ ਕੁਝ ਦਿਨ ਪਹਿਲਾਂ ਵਿਦਿਆਰਥੀਆਂ ਦੀ ਸਕੂਲ ਵਿਚ ਹੋਈ ਮਾਮੂਲੀ ਲੜਾਈ ਤੋਂ ਬਾਅਦ ਨੌਜਵਾਨਾਂ ਨੇ ਵਿਦਿਆਰਥੀ ਦੇ ਘਰ ਪਹੁੰਚ ਕੇ ਉਸ ਨੰੂ ਗੰਭੀਰ ਸੱਟਾਂ ਲਗਾਈਆਂ ...
ਬਟਾਲਾ, 12 ਫਰਵਰੀ (ਕਾਹਲੋਂ)-ਸੰਤ ਬਾਬਾ ਹਜ਼ਾਰਾ ਸਿੰਘ ਫੁੱਟਬਾਲ ਅਕੈਡਮੀ ਪਿਛਲੇ ਲੰਮੇ ਸਮੇਂ ਤੋਂ ਬਾਬਾ ਅਮਰੀਕ ਸਿੰਘ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਲਾਲ ਵਧੀਆ ਤਰੀਕੇ ਨਾਲ ਚਲਾ ਰਹੇ ਹਨ | ਸੈਸ਼ਨ 2020-21 ਲਈ ਪੰਜਾਬ ਖੇਡ ਵਿਭਾਗ ਚੰਡੀਗੜ੍ਹ ਦੇ ਹੁਕਮਾਂ ਮੁਤਾਬਕ ...
ਬਟਾਲਾ, 12 ਫਰਵਰੀ (ਕਾਹਲੋਂ)-ਆਲ ਇੰਡੀਆ ਵਿਮੈਨ ਕਾਨਫਰੰਸ ਬਟਾਲਾ ਵਲੋਂ ਗ਼ਰੀਬ ਤੇ ਲੋੜਵੰਦ ਔਰਤਾਂ ਅਤੇ ਲੜਕੀਆਂ ਲਈ ਇਕ ਹੋਰ ਪਹਿਲ-ਕਦਮੀ ਕਰਦਿਆਂ ਉਨ੍ਹਾਂ ਲਈ ਸਿਲਾਈ, ਕਢਾਈ, ਕਟਾਈ ਤੇ ਬਿਊਟੀ ਪਾਰਲਰ ਦੇ ਕੋਰਸ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਗਿਆ ਹੈ | ਜਾਣਕਾਰੀ ...
ਗੁਰਦਾਸਪੁਰ, 12 ਫਰਵਰੀ (ਭਾਗਦੀਪ ਸਿੰਘ ਗੋਰਾਇਆ)- ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਦੋ ਵਿਅਕਤੀਆਂ ਿਖ਼ਲਾਫ਼ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਥਾਣਾ ਸਿਟੀ ਵਿਖੇ ਤਾਇਨਾਤ ਏ.ਐਸ.ਆਈ. ਅਜੇ ਰਾਜਨ ਨੇ ਦੱਸਿਆ ਕਿ ਭੋਲੂ ਮਸੀਹ ...
ਕੋਟਲੀ ਸੂਰਤ ਮੱਲ੍ਹੀ, 12 ਫਰਵਰੀ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਧਾਰੋਵਾਲੀ ਤੋਂ ਬੀਤੇ ਦਿਨ ਇਕ ਬੁਲਟ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਜਰਮਨਜੋਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਭਗਵਾਨਪੁਰ ਨੇ ਦੱਸਿਆ ਕਿ ਉਹ ਆਪਣੇ ਇਕ ਮਿੱਤਰ ...
ਬਟਾਲਾ, 12 ਫਰਵਰੀ (ਕਾਹਲੋਂ)-ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਪੁਰਾ ਨੇ ਪੁਲਿਸ ਜ਼ਿਲ੍ਹਾ ਬਟਾਲਾ ਨੂੰ ਪੂਰਨ ਰੈਵਨਿਊ ਜ਼ਿਲ੍ਹੇ ਦੀ ਮਾਨਤਾ ਦੇਣ ਦੀ ਮੰਗ ਨੂੰ ਲੈ ਕੇ ਪਿਛਲੇ 20 ਸਾਲਾਂ ਤੋਂ ਪਾਰਟੀ ਵਲੋਂ ਸ਼ੁਰੂ ਕੀਤੇ ਹੋਏ ਸੰਘਰਸ਼ ਨੂੰ ...
ਗੁਰਦਾਸਪੁਰ, 12 ਫਰਵਰੀ (ਸੁਖਵੀਰ ਸਿੰਘ ਸੈਣੀ)- ਸਥਾਨਕ ਬਟਾਲਾ ਰੋਡ ਸਥਿਤ ਗਲੋਬਲ ਮਾਈਗ੍ਰੇਸ਼ਨ ਵਲੋਂ ਇਕ ਵਿਦਿਆਰਥੀ ਦਾ ਯੂ.ਕੇ. ਦਾ ਸਟੱਡੀ ਵੀਜ਼ਾ ਲਵਾ ਕੇ ਉਸ ਦੇ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਗਿਆ ਹੈ | ਸੰਸਥਾ ਐਮ.ਡੀ. ਤੇ ਇਮੀਗ੍ਰੇਸ਼ਨ ਐਡਵੋਕੇਟ ਗਗਨ ...
ਘਰੋਟਾ, 12 ਫਰਵਰੀ (ਸੰਜੀਵ ਗੁਪਤਾ)- ਬੇਮੌਸਮੇ ਮੀਂਹ ਕਾਰਨ ਬਲਾਕ ਦੇ ਕੁਝ ਪਿੰਡਾਂ ਵਿਚ ਕਣਕ ਦੀ ਫ਼ਸਲ ਖ਼ਰਾਬ ਹੋਣ ਕਾਰਨ ਕਿਸਾਨਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਪੈ ਰਿਹਾ ਹੈ | ਬਲਾਕ ਘਰੋਟਾ ਦੇ ਪਿੰਡ ਕੋਠੇ ਕੌਾਤਰਪੁਰ ਅਗਾਂਹਵਧੂ ਕਿਸਾਨ ਸੁਖਦੀਪ ਸਿੰਘ ...
ਗੁਰਦਾਸਪੁਰ, 12 ਫਰਵਰੀ (ਭਾਗਦੀਪ ਸਿੰਘ ਗੋਰਾਇਆ)- ਵਿੱਦਿਆ ਦੇ ਖੇਤਰ ਵਿਚ ਆਪਣੀ ਵੱਖਰੀ ਹੋਂਦ ਬਣਾਉਣ ਅਤੇ ਪੇਂਡੂ ਖੇਤਰੀ ਇਲਾਕੇ ਵਿਚ ਮਿਆਰੀ ਤੇ ਉੱਚ ਪੱਧਰੀ ਸਿੱਖਿਆ ਦੇਣ ਵਿਚ ਵਿੱਦਿਅਕ ਅਦਾਰਾ ਮਧੂ ਸੂਦਨ ਮਾਡਰਨ ਸਕੂਲ ਸਲੀਮਪੁਰ ਅਰਾਈਆਂ ਚੜ੍ਹਦੇ ਸੂਰਜ ਵਾਂਗ ...
ਫਤਹਿਗੜ੍ਹ ਚੂੜੀਆਂ, 12 ਫਰਵਰੀ (ਧਰਮਿੰਦਰ ਸਿੰਘ ਬਾਠ)- ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ 'ਚ ਫਤਹਿਗੜ੍ਹ ਚੂੜੀਆਂ ਦੀ ਵਾਰਡ ਨੰਬਰ 3 'ਚ ਹਰ ਵਰਗ ਦੇ ਧੜੱਲੇ ਨਾਲ ਕੰਮ ਹੋ ਰਹੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਫਤਹਿਗੜ੍ਹ ਚੂੜੀਆਂ ਵਾਰਡ ਨੰਬਰ 3 ...
ਗੁਰਦਾਸਪੁਰ, 12 ਫਰਵਰੀ (ਆਰਿਫ਼)-ਸ਼ਿਵਾਲਿਕ ਕਾਲਜ ਗੁਰਦਾਸਪੁਰ ਵਿਖੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਮਿਲ ਕੇ ਮੂਲ ਮੰਤਰ ਦਾ ਜਾਪ ਕੀਤਾ ਗਿਆ | ਆਈ.ਟੀ.ਆਈ. ਦੇ ਪਿ੍ੰਸੀਪਲ ਸ਼ਰਨਜੀਤ ...
ਵਡਾਲਾ ਬਾਂਗਰ, 12 ਫਰਵਰੀ (ਭੁੰਬਲੀ)-ਪਿਛਲੇ ਲੰਮੇੇ ਸਮੇਂ ਤੋਂ ਬੀ.ਡੀ.ਪੀ.ਓ. ਦਫ਼ਤਰ ਕਲਾਨੌਰ ਤੇ ਫਿਰ ਧਾਰੀਵਾਲ ਵਿਖੇ ਬਤੌਰ ਗ੍ਰਾਮ ਸੇਵਕ ਤਾਇਨਾਤ ਰਹੇ ਸੁਖਵਿੰਦਰ ਸਿੰਘ ਬਾਜਵਾ ਪਦਉੱਨਤ ਹੋ ਕੇ ਪੰਚਾਇਤ ਅਫ਼ਸਰ ਬਣ ਗਏ ਹਨ | ਉਹ ਲੰਮਾਂ ਸਮਾਂ ਇਸ ਇਲਾਕੇ ਦੇ ਪਿੰਡ ...
ਕਲਾਨੌਰ, 12 ਫਰਵਰੀ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੇ ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਜ਼ੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਵਲੋਂ ਲੱਖਾਂ ...
ਕਲਾਨੌਰ, 12 ਫਰਵਰੀ (ਪੁਰੇਵਾਲ)-ਨੌਜਵਾਨ ਆਗੂ ਤੇ ਪਿੰਡ ਦੋਸਤਪੁਰ ਦੇ ਸਰਪੰਚ ਗੁਰਦਿਆਲ ਸਿੰਘ ਕਾਹਲੋਂ ਲਾਡੀ ਦੋਸਤਪੁਰ ਨੇ ਅਜੋਕੇ ਸਮੇਂ 'ਚ ਪ੍ਰਚਾਰਕਾਂ ਦੌਰਾਨ ਚੱਲ ਰਹੇ ਸ਼ਬਦੀ ਵਿਚਾਰਾਂ ਦੇ ਵਖਰੇਵਿਆਂ ਤੋਂ ਚਿੰਤਤ ਹੋ ਕੇ ਸਿੱਖ ਪ੍ਰਚਾਰਕਾਂ ਨੂੰ ਅਪੀਲ ਕੀਤੀ ਕਿ ...
ਸਠਿਆਲੀ, 12 ਫਰਵਰੀ (ਜਸਪਾਲ ਸਿੰਘ)-ਇੱਥੋਂ ਨਜ਼ਦੀਕ ਪੈਂਦੇ ਪਿੰਡ ਕੋਟ ਯੋਗਰਾਜ ਅਤੇ ਕਾਲਾ ਬਾਲਾ ਦੇ ਵਿਚਕਾਰ ਇਕ ਬੱਜਰੀ ਨਾਲ ਭਰਿਆ ਟਿੱਪਰ ਪਲਟ ਗਿਆ, ਜਿਸ ਦਾ ਨੰਬਰ ਪੀ.ਬੀ.06-8513 ਹੈ, ਜਿਸ ਨੂੰ ਮਾਲਕ ਸੰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕਾਲੀ ਬਾਹਮਣੀ ਨਜ਼ਦੀਕ ...
ਗੁਰਦਾਸਪੁਰ, 12 ਫਰਵਰੀ (ਸੁਖਵੀਰ ਸਿੰਘ ਸੈਣੀ)-ਪੰਡਿਤ ਮੋਹਣ ਲਾਲ ਐੱਸ.ਡੀ.ਕਾਲਜ ਫਾਰ ਵੁਮੈਨ ਵਿਖੇ ਪਿ੍ੰ. ਡਾ: ਨੀਰੂ ਸ਼ਰਮਾ ਦੀ ਰਹਿਨੁਮਾਈ ਅਤੇ ਕੰਪਿਊਟਰ ਵਿਭਾਗ ਦੇ ਮੁਖੀ ਪੂਨਮ ਸੇਠ ਦੀ ਅਗਵਾਈ ਹੇਠ ਆਈ.ਓ.ਟੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਕੰਪਿਊਟਰ ...
ਫਤਹਿਗੜ੍ਹ ਚੂੜੀਆਂ, 12 ਫਰਵਰੀ (ਐਮ.ਐਸ. ਫੁੱਲ)- ਪਿੰਡ ਹਰਦੋਰਵਾਲ ਕਲਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਪਿੰਡ ਹਰਦੋਰਵਾਲ ਦੀ ਸਰਪੰਚ ਬੀਬੀ ਗੁਰਵਿੰਦਰ ਕੌਰ, ਚੇਅਰਮੈਨ ਨਿਰਮਲ ਸਿੰਘ ਮਾਨ ਦੇ ਗ੍ਰਹਿ ਵਿਖੇ ...
ਧਾਰੀਵਾਲ, 12 ਫਰਵਰੀ (ਸਵਰਨ ਸਿੰਘ)-ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਬਾਬਾ ਅਜੇ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਵਿਖੇ ਸਾਲਾਨਾ ਖੇਡਾਂ ਪਿ੍ੰਸੀਪਲ ਗਗਨਦੀਪ ਕੌਰ ਦੀ ਅਗਵਾਈ ਵਿਚ ਕਰਵਾਈਆਂ ਗਈਆਂ, ਜਿਸ ਵਿਚ ਮੁੱਖ ਮਹਿਮਾਨ ਵਜੋਂ ਜਥੇ. ...
ਸਠਿਆਲੀ/ਕਾਦੀਆਂ, 12 ਫਰਵਰੀ (ਜਸਪਾਲ ਸਿੰਘ, ਗੁਰਪ੍ਰੀਤ ਸਿੰਘ)- 'ਆਪ' ਵਲੋਂ ਦਿੱਲੀ ਵਿਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ 'ਤੇ ਪੰਜਾਬ ਵਿਚ ਵੀ 'ਆਪ' ਵਰਕਰਾਂ ਵਲੋਂ ਖੁਸ਼ੀ ਦੇ ਜਸ਼ਨ ਮਨਾਏ ਗਏ | ਤੁਗਲਵਾਲ ਪਿੰਡ ਵਿਚ ਵੀ ਆਮ ਆਦਮੀ ਦੇ ਵਰਕਰਾਂ ਵਲੋਂ ਜ਼ਿਲ੍ਹਾ ਯੂਥ ਦੇ ...
ਹਰਚੋਵਾਲ, 12 ਫਰਵਰੀ (ਢਿੱਲੋਂ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ:) ਸਰਕਲ ਹਰਚੋਵਾਲ ਦੀ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਹਰਚੋਵਾਲ ਵਿਖੇ ਸਰਕਲ ਪ੍ਰਧਾਨ ਡਾ. ਗੁਰਨੇਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਵਿਸਥਾਰ ...
ਘਰੋਟਾ, 12 ਫਰਵਰੀ (ਸੰਜੀਵ ਗੁਪਤਾ)-ਸ੍ਰੀ ਗੁਰੂ ਰਵਿਦਾਸ ਮੰਦਿਰ ਘਰੋਟਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਨਾਇਬ ਤਹਿਸੀਲਦਾਰ ਮਹਿੰਦਰਪਾਲ ਅਤੇ ਜਨਰਲ ਸਕੱਤਰ ਤਿਲਕ ਰਾਜ ਨੇ ਸਾਂਝੇ ਤੌਰ 'ਤੇ ਕੀਤੀ, ...
ਧਾਰੀਵਾਲ, 12 ਫਰਵਰੀ (ਸਵਰਨ ਸਿੰਘ)-ਸਥਾਨਕ ਮੁਹੱਲਾ ਲੁਧਿਆਣਾ ਵਿਖੇ ਕੌਾਸਲਰ ਅਮਿਤ ਸਹੋਤਾ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿਚ ਨਗਰ ਕੌਾਸਲ ਪ੍ਰਧਾਨ ਅਸ਼ਵਨੀ ਦੁੱਗਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਮਹਿਲਾ ਕਾਂਗਰਸ ...
ਧਾਰੀਵਾਲ, 12 ਫਰਵਰੀ (ਜੇਮਸ ਨਾਹਰ)-ਭਾਰਤ ਸਰਕਾਰ ਵਲੋਂ ਮਾਨਤਾ ਪ੍ਰਾਪਤ ਦੀ ਮਨੁੱਖੀ ਅਧਿਕਾਰ ਸੁਰੱਖਿਆ ਸੁਸਾਇਟੀ ਦੀ ਮੀਟਿੰਗ ਬੇਦੀ ਕਾਲੋਨੀ (ਧਾਰੀਵਾਲ) ਵਿਖੇ ਰਾਸ਼ਟਰੀ ਪ੍ਰਧਾਨ ਕਮਲਜੀਤ ਸਿਆਲ ਅਤੇ ਚੇਅਰਮੈਨ ਰਜਿੰਦਰ ਕੋਹਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ...
ਗੜ੍ਹਸ਼ੰਕਰ, 12 ਫਰਵਰੀ (ਧਾਲੀਵਾਲ)-ਪੰਜਾਬ ਕਾਂਗਰਸ ਦੀ ਬੁਲਾਰਾ ਨਿਮਿਸ਼ਾ ਮਹਿਤਾ ਵਲੋਂ ਧਾਰੀਵਾਲ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਕੀਤੇ ਗਏ ਹਮਲੇ ਦੌਰਾਨ ਜ਼ਖ਼ਮੀ ਸ਼ਿਵ ਸੈਨਾ ਹਿੰਦੁਸਤਾਨ ਉੱਤਰੀ ਦੇ ਆਗੂ ਹਨੀ ਮਹਾਜਨ ਦਾ ਅੰਮਿ੍ਤਸਰ ਵਿਖੇ ਹਾਲ-ਚਾਲ ਪੁੱਛਿਆ | ...
ਬਟਾਲਾ, 12 ਫਰਵਰੀ (ਬੁੱਟਰ)- ਵਰਲਡ ਕੈਂਸਰ ਕੇੇਅਰ ਚੈਰੀਟੇਬਲ ਟਰੱਸਟ ਤੇ ਪ੍ਰਵਾਸੀਆਂ ਵਲੋਂ ਪਿੰਡ ਨਾਨਕ ਚੱਕ ਤਪ ਸਥਾਨ ਮੰਦਰ ਭਗਵਾਨ ਬਾਬਾ ਸ੍ਰੀਚੰਦ ਨਜ਼ਦੀਕ ਅਲੀਵਾਲ ਵਿਖੇ 14ਵਾਂ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ 18 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ...
ਵਡਾਲਾ ਬਾਂਗਰ, 12 ਫਰਵਰੀ (ਭੁੰਬਲੀ)-ਇਸ ਇਲਾਕੇ ਦੇ ਪਿੰਡ ਭੀਖੋਵਾਲੀ ਦੇ ਸਰਪੰਚ ਗੁਰਪਾਲ ਸਿੰਘ ਭੀਖੋਵਾਲੀ ਨੇ ਆਪਣੇ ਪਿੰਡ ਦੇ ਪੰਚਾਇਤ ਮੈਂਬਰਾਂ ਦੀ ਮੌਜੂਦਗੀ ਵਿਚ ਆਖਿਆ ਕਿ ਉਹ ਹਲਕੇ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਪਿੰਡ ਦੀ ...
ਧਾਰੀਵਾਲ, 12 ਫ਼ਰਵਰੀ (ਜੇਮਸ ਨਾਹਰ)- ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸੇਵਾ ਮੁਕਤ ਨਗਰ ਕੌਾਸਲ ਮੁਲਾਜ਼ਮਾਂ ਵਲੋਂ ਪਠਾਨਕੋਟ ਤੋਂ ਖੇਮਕਰਨ ਤੱਕ ਪੈਂਦੀਆਂ ਰੀਜਨਾਂ ਦੇ ਪੈਨਸ਼ਨਰਾਂ ਵਲੋਂ ਮਿਉਂਸਪਲ ਪੈਨਸ਼ਨਰ ਫੈੱਡਰੇਸ਼ਨ ...
ਗੁਰਦਾਸਪੁਰ, 12 ਫਰਵਰੀ (ਭਾਗਦੀਪ ਸਿੰਘ ਗੋਰਾਇਆ)- ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਖੱਖ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਨੇ ਕਿਹਾ ਕਿ ...
ਗੁਰਦਾਸਪੁਰ, 12 ਫਰਵਰੀ (ਭਾਗਦੀਪ ਸਿੰਘ ਗੋਰਾਇਆ)-ਜੰਗਲਾਤ ਵਰਕਰ ਯੂਨੀਅਨ ਗੁਰਦਾਸਪੁਰ ਦੇ ਚੇਅਰਮੈਨ ਰਤਨ ਸਿੰਘ ਹੱਲਾ, ਪ੍ਰਧਾਨ ਰਣਜੀਤ ਸਿੰਘ ਭਾਗੋਵਾਲ ਅਤੇ ਜਨਰਲ ਸਕੱਤਰ ਰਵੀ ਕੁਮਾਰ ਦੀ ਅਗਵਾਈ 'ਚ ਜ਼ਿਲ੍ਹਾ ਜੰਗਲਾਤ ਅਫ਼ਸਰ ਗੁਰਦਾਸਪੁਰ ਨੰੂ 18 ਫਰਵਰੀ ਤੱਕ ਮੰਗਾਂ ...
ਕਲਾਨੌਰ, 12 ਫਰਵਰੀ (ਸਤਵੰਤ ਸਿੰਘ ਕਾਹਲੋਂ)- ਸਥਾਨਕ ਕਸਬੇ ਦੇ ਸ੍ਰੀ ਐੱਮ.ਐੱਲ. ਪੁਰੀ ਚਿਲਡਰਨ ਹਾਈ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿਬੜਿਆ, ਜੋ ਪਿ੍ੰ. ਸੱਤਿਆ ਠਾਕਰ, ਰਾਮ ਸਿੰਘ ਠਾਕੁਰ, ਨਿਰਮਲਾ ਠਾਕੁਰ ਤੇ ਅੰਮਿ੍ਤਾ ਠਾਕਰ ਦੀ ਅਗਵਾਈ 'ਚ ਕਰਵਾਇਆ ...
ਗੁਰਦਾਸਪੁਰ, 12 ਫਰਵਰੀ (ਆਰਿਫ਼)- ਵਿਸ਼ਵ ਬ੍ਰਾਹਮਣ ਮਹਾਂਪ੍ਰੀਸ਼ਦ ਤੇ ਪਰਸ਼ੂਰਾਮ ਅਖਾੜਾ ਵਲੋਂ ਪੀਠਾਧੀਸ਼ਵਰ ਆਚਾਰਿਆ ਰਾਜੇਸ਼ਵਰ ਦੀ ਅਗਵਾਈ ਹੇਠ ਅਖੰਡ ਭਾਰਤ ਪਰਸ਼ੂਰਾਮ ਯਾਤਰਾ ਦਾ ਅੱਜ ਗੁਰਦਾਸਪੁਰ ਪਹੁੰਚਣ 'ਤੇ ਬ੍ਰਾਹਮਣ ਸਭਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ...
ਬਟਾਲਾ, 12 ਫਰਵਰੀ (ਕਾਹਲੋਂ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਬਟਾਲਾ ਵਿਖੇ ਪਿ੍ੰ. ਪ੍ਰੋ: ਡਾ. ਨੀਰੂ ਚੱਡਾ ਦੇ ਨਿਰਦੇਸ਼ਾਂ ਅਨੁਸਾਰ ਤੇ ਅੰਗਰੇਜ਼ੀ ਲਿਟਰੇਰੀ ਸੁਸਾਇਟੀ ਦੇ ਕੋਆਰਡੀਨੇਟਰ ਪ੍ਰੋ: ਨੀਤੂ ਸੇਠ ਦੀ ਅਗਵਾਈ ਹੇਠ 'ਸਿਵਲ ਸਰਵਸਿਜ਼ ਦੀ ਤਿਆਰੀ ਕਿਵੇ ...
ਗੁਰਦਾਸਪੁਰ, 12 ਫਰਵਰੀ (ਆਰਿਫ਼)-ਪੰਜਾਬਣ ਮੁਟਿਆਰਾਂ ਦਾ ਨਿਰੋਲ ਸਾਫ-ਸੁਥਰਾ ਤੇ ਵਿਲੱਖਣ ਵਿਰਾਸਤੀ ਮੁਕਾਬਲਾ ਪੰਜਾਬ ਮੁਟਿਆਰਾ 2020 ਲਈ ਦੇਸ਼ ਵਿਦੇਸ਼ ਦੀਆਂ ਪੰਜਾਬਣਾਂ ਨੰੂ ਖੁੱਲ੍ਹਾ ਸੱਦਾ ਹੈ | ਜਾਣਕਾਰੀ ਦਿੰਦੇ ਹੋਏ ਮੇਲੇ ਦੇ ਮੁੱਖ ਪ੍ਰਬੰਧਕ ਤੇ ਭੰਗੜਾ ਕੋਚ ...
ਫਤਹਿਗੜ੍ਹ ਚੂੜੀਆਂ, 12 ਫਰਵਰੀ (ਧਰਮਿੰਦਰ ਸਿੰਘ ਬਾਠ)-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦੀਆਂ ਕੀਤੀਆਂ ਜਾ ਰਹੀਆਂ ਰੈਲੀਆਂ ਕਾਂਗਰਸ ਦੀ ਕੈਪਟਨ ਸਰਕਾਰ ਨੂੰ ਝਟਕਾ ਦੇਣਗੀਆਂ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ...
ਬਟਾਲਾ, 12 ਫਰਵਰੀ (ਕਾਹਲੋਂ)- ਸਥਾਨਕ ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੇ ਪਿ੍ੰ. ਡਾ. ਵਰਿੰਦਰ ਭਾਟੀਆ ਦੀ ਅਗਵਾਈ 'ਚ ਕਾਲਜ ਦੀ ਮੁਨਸ਼ੀ ਪੇ੍ਰਮ ਚੰਦ ਹਿੰਦੀ ਸਾਹਿਤ ਸਭਾ ਸੁਸਾਇਟੀ ਦੁਆਰਾ ਹਿੰਦੀ ਵਿਭਾਗ ਦੇ ਮੁਖੀ ਪ੍ਰੋ: ਡਾ. ਸਰੋਜ ਬਾਲਾ ਦੀ ਦੇਖਰੇਖ 'ਚ ...
ਦੀਨਾਨਗਰ 12 ਫਰਵਰੀ (ਸੰਧੂ, ਸੋਢੀ, ਸ਼ਰਮਾ)- ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਵਲੋਂ ਕਿਸਾਨਾਂ ਦੇ ਗੰਨੇ ਦੀ ਫ਼ਸਲ ਦੀ ਅਦਾਇਗੀ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਗਿਆ ਰੋਸ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ | ਲੋਕ ਭਲਾਈ ...
ਡੇਹਰੀਵਾਲ ਦਰੋਗਾ, 12 ਫਰਵਰੀ (ਹਰਦੀਪ ਸਿੰਘ)-ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਜਥੇਬੰਦਕ ਇਜਲਾਸ 14 ਫਰਵਰੀ ਨੂੰ ਪਿੰਡ ਠੱਕਰ ਸੰਧੂ ਵਿਖੇ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਔਲਖ, ਜ਼ਿਲ੍ਹਾ ਸਕੱਤਰ ਬਲਵਿੰਦਰ ...
ਬਟਾਲਾ, 12 ਫਰਵਰੀ (ਕਾਹਲੋਂ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸੀਨਾੀਅਰ ਅਕਾਲੀ ਆਗੂ ਮੰਗਲ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਹਰ ਫਰੰਟ 'ਤੇ ਫ਼ੇਲ ਹੋ ਚੁੱਕੀ ਹੈ | ਪੰਜਾਬ ਵਿਚ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਰਹਿ ਗਈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ...
ਬਟਾਲਾ, 12 ਫਰਵਰੀ (ਹਰਦੇਵ ਸਿੰਘ ਸੰਧੂ)- ਪਿੰਡ ਤੋਂ ਦਵਾਈ ਲੈਣ ਆਈਆਂ ਨੂੰ ਹ-ਸੱਸ ਦਾ ਅੱਜ ਦਿਨ-ਦਿਹਾੜੇ ਪੁਲਿਸ ਨਾਕੇ ਕੋਲੋਂ ਲੁਟੇਰੇ ਵਲੋਂ ਪਰਸ ਖੋਹ ਕੇ ਫ਼ਰਾਰ ਹੋਣ ਦੀ ਖ਼ਬਰ ਹੈ | ਇਸ ਬਾਰੇ ਪੀੜਤ ਔਰਤ ਸੁਖਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਖੋਖਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX