ਤਾਜਾ ਖ਼ਬਰਾਂ


ਲੁਧਿਆਣਾ 'ਚ ਹੁਣ ਤੱਕ ਕੋਰੋਨਾ ਦੇ ਲਏ ਗਏ 138 ਨਮੂਨੇ - ਡੀ.ਸੀ
. . .  1 day ago
ਲੁਧਿਆਣਾ, 31 ਮਾਰਚ (ਰੁਪੇਸ਼ ਕੁਮਾਰ) - ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਵਿਚ ਹੁਣ ਤੱਕ ਕੁੱਲ 138 ਨਮੂਨੇ ਲਏ ਗਏ ਹਨ, ਜਿਨਾ ਵਿਚੋਂ...
15 ਅਪ੍ਰੈਲ ਤੱਕ ਬਿਨਾਂ ਜੁਰਮਾਨਾ ਹੋਣਗੇ ਬਿਜਲੀ ਦੇ ਬਿਲ ਜਮਾਂ
. . .  1 day ago
ਅਜਨਾਲਾ, 31 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਜਾਰੀ ਨੋਟਿਸ ਅਨੁਸਾਰ ਘਰੇਲੂ, ਵਪਾਰਕ, ਛੋਟੇ ਬਿਜਲੀ ਉਦਯੋਗਿਕ ਖਪਤਕਾਰ ਜਿਨ੍ਹਾਂ ਦੇ ਬਿਜਲੀ ਦੇ ਬਿਲ...
ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਦੀ ਕਟਾਈ ਅਤੇ ਸਾਉਣੀ ਫ਼ਸਲ ਦੀ ਬਿਜਾਈ 'ਚ ਦਿੱਤੀ ਢਿੱਲ
. . .  1 day ago
ਫ਼ਾਜ਼ਿਲਕਾ, 31 ਮਾਰਚ (ਪ੍ਰਦੀਪ ਕੁਮਾਰ) - ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਸੂਬੇ ਵਿਚ ਜਾਰੀ ਕਰਫ਼ਿਊ ਦੌਰਾਨ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਵੱਡੀ ਰਾਹਤ ਦੇਂਦਿਆ ਹਾੜੀ ਦੀ ਫ਼ਸਲ ਦੀ ਕਟਾਈ ਅਤੇ ਸਾਉਣੀ ਫ਼ਸਲ ਦੀ ਬਿਜਾਈ ਸਬੰਧੀ ਲਗਾਈ ਗਈ ਰੋਕ ਨੂੰ ਹਟਾ...
ਡੀ.ਸੀ ਜਲੰਧਰ ਵੱਲੋਂ ਜ਼ਿਲ੍ਹੇ 'ਚ ਭੱਠੇ ਚਾਲੂ ਕਰਨ ਦੀ ਛੋਟ
. . .  1 day ago
ਸ਼ਾਹਕੋਟ, 31 ਮਾਰਚ (ਆਜ਼ਾਦ ਸਚਦੇਵਾ)- ਕੋਵਿਡ-19 (ਕੋਰੋਨਾ ਵਾਇਰਸ) ਕਾਰਨ ਕਰਫਿਊ ਦੇ ਮਾਹੌਲ 'ਚ ਭੱਠੇ ਬੰਦ ਹੋਣ ਕਾਰਨ ਵੱਡੀ ਗਿਣਤੀ 'ਚ ਆਪਣੇ ਘਰਾਂ (ਦੂਸਰੇ ਰਾਜਾਂ) ਵੱਲ ਨੂੰ ਮੁੜਦੇ ਪ੍ਰਵਾਸੀ...
ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਵੰਡਿਆ ਰਾਸ਼ਨ
. . .  1 day ago
ਫਗਵਾੜਾ, 31 ਮਾਰਚ (ਅਸ਼ੋਕ ਕੁਮਾਰ ਵਾਲੀਆ) - ਕੋਰੋਨਾ ਵਾਇਰਸ ਨੂੰ ਲੈ ਕੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਕਈ ਸੰਗਠਨ ਲੋਕਾਂ ਨੂੰ ਰਾਸ਼ਨ ਅਤੇ ਲੰਗਰ ਮੁਹੱਈਆ ਕਰਵਾ ਰਹੇ ਹਨ। ਇਸ ਦੌਰਾਨ...
ਡੀ.ਸੀ ਜਲੰਧਰ ਵੱਲੋਂ ਕੰਬਾਇਨਾਂ ਬਿਨਾਂ ਪਾਸ ਤੋਂ ਚਲਾਉਣ ਦੀ ਆਗਿਆ
. . .  1 day ago
ਸ਼ਾਹਕੋਟ, 31 ਮਾਰਚ (ਆਜ਼ਾਦ ਸਚਦੇਵਾ)- ਕੋਵਿਡ-19 (ਕੋਰੋਨਾ ਵਾਇਰਸ) ਕਾਰਨ ਕਰਫਿਊ ਦੇ ਮਾਹੌਲ 'ਚ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਹੁਕਮ ਜਾਰੀ ਕਰਦਿਆਂ ਕਿਸਾਨਾਂ ਦੀ ਕਣਕ...
ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਸਿੱਧੂ
. . .  1 day ago
ਅੰਮ੍ਰਿਤਸਰ, 31 ਮਾਰਚ (ਸੁਰਿੰਦਰਪਾਲ ਵਰਪਾਲ) -ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਲੋੜਵੰਦਾਂ ਦੀ ਸਹਾਇਤਾ ਦੇ ਲਈ ਅੱਜ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਅੱਗੇ ਆਏ ਹਨ। ਉਹ ਸ਼ਹਿਰ ਦੀਆਂ ਵੱਖ ਵੱਖ ਦੁਕਾਨਾਂ 'ਤੇ ਰਾਸ਼ਨ ਲੈਣ ਲਈ ਪਹੁੰਚੇ, ਜੋ ਕਿ ਉਨ੍ਹਾਂ ਵੱਲੋਂ ਕੱਲ੍ਹ ਤੋਂ ਲੋੜਵੰਦਾਂ ਨੂੰ ਵੰਡਿਆ ਜਾਵੇਗਾ। ਇਸ...
ਫ਼ਾਜ਼ਿਲਕਾ ਜ਼ਿਲ੍ਹੇ ਵਿਚ ਹੁਣ ਤੱਕ ਨਹੀਂ ਆਇਆ ਕੋਰੋਨਾ ਦਾ ਪਾਜ਼ਿਟਿਵ ਦਾ ਮਾਮਲਾ - ਸਿਵਲ ਸਰਜਨ
. . .  1 day ago
ਫ਼ਾਜ਼ਿਲਕਾ, 31 ਮਾਰਚ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਵਿਚ ਹੁਣ ਤੱਕ ਕਿਸੇ ਵੀ ਕੋਰੋਨਾਵਾਇਰਸ ਨਾਲ ਪੀੜਿਤ ਵਿਅਕਤੀ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।ਸਿਹਤ ਵਿਭਾਗ ਵੱਲੋਂ 5 ਵਿਅਕਤੀਆਂ...
ਗਾਇਕ ਸਿੱਧੂ ਮੂਸੇ ਵਾਲੇ ਖ਼ਿਲਾਫ਼ ਪਿੰਡ ਪਠਲਾਵਾ ਵੱਲੋਂ ਮੁੱਖ ਮੰਤਰੀ ਨੂੰ ਪੱਤਰ
. . .  1 day ago
ਬੰਗਾ, 31 ਮਾਰਚ (ਜਸਬੀਰ ਸਿੰਘ ਨੂਰਪੁਰ) - ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਪਿੰਡ ਪਠਲਾਵਾ ਵਾਸੀਆਂ ਵੱਲੋਂ ਇੱਕ ਮੰਗ ਪੱਤਰ ਲਿਖ ਕੇ ਗਾਇਕ ਸਿੱਧੂ ਮੂਸੇ ਵਾਲੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ...
ਗੜ੍ਹਸ਼ੰਕਰ ਖੇਤਰ ਦੇ 60 ਸ਼ੱਕੀਆਂ ਨੂੰ ਘਰਾਂ 'ਚ ਕੀਤਾ ਗਿਆ ਇਕਾਂਤਵਾਸ
. . .  1 day ago
ਗੜ੍ਹਸ਼ੰਕਰ, 31 ਮਾਰਚ (ਧਾਲੀਵਾਲ) - ਕੋਰੋਨਾ ਵਾਇਰਸ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਗੜ੍ਹਸ਼ੰਕਰ ਬਲਾਕ ਦੇ ਪਿੰਡਾਂ 'ਚ ਕੀਤੇ ਜਾ ਰਹੇ ਸਰਵੇ ਦੌਰਾਨ ਅੱਜ 60 ਸ਼ੱਕੀ ਸਾਹਮਣੇ ਆਏ ਜਿਨ੍ਹਾਂ ਨੂੰ ਘਰਾਂ ਵਿਚ ਹੀ ਇਕਾਂਤਵਾਸ ਕੀਤਾ ਗਿਆ। ਐੱਸ.ਐੱਮ.ਓ. ਪੀ.ਐੱਚ.ਸੀ...
ਅੰਤਰ ਰਾਜੀ ਹੱਦਾਂ ਸੀਲ, ਕਰਫਿਊ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਹੋਵੇਗੀ ਕਾਰਵਾਈ-ਆਈਜੀ
. . .  1 day ago
ਬਠਿੰਡਾ, 31 ਮਾਰਚ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਪੁਲਿਸ ਰੇਂਜ ਦੇ ਆਈ.ਜੀ. ਅਰੁਣ ਕੁਮਾਰ ਮਿੱਤਲ ਆਈ.ਪੀ.ਐੱਸ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸੂਬੇ ਦੀਆਂ ਅੰਤਰਰਾਜੀ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਕਿਸੇ ਵੀ ਵਿਅਕਤੀ...
ਸ਼ਰਾਬ ਦੇ ਠੇਕੇ ਤੋਂ ਲੁੱਟੀ ਲੱਖਾਂ ਦੀ ਸ਼ਰਾਬ
. . .  1 day ago
ਬਿਆਸ, 31 ਮਾਰਚ (ਪਰਮਜੀਤ ਸਿੰਘ ਰੱਖੜਾ) - ਬਿਆਸ ਵਿਚ ਅੱਜ ਤੜਕਸਾਰ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰਾਬ ਦਾ ਠੇਕਾ ਲੁੱਟ ਲਏ ਜਾਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਠੇਕਾ ਇੰਚਾਰਜ ਅਵਤਾਰ ਸਿੰਘ...
ਸੈਨੇਟਾਈਜਰ ਸਪਰੇਅ ਕਰਾਉਣ ਲਈ ਪੰਚਾਇਤਾਂ ਨੂੰ ਵੰਡੀ ਦਵਾਈ
. . .  1 day ago
ਜੰਡਿਆਲਾ ਗੁਰੂ, 31 ਮਾਰਚ - (ਰਣਜੀਤ ਸਿੰਘ ਜੋਸਨ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਤੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪਿੰਡਾਂ ਵਿਚ ਸਪਰੇਅ ਕਰਾਉਣ ਲਈ ਬੀ.ਡੀ.ਪੀ.ਓ...
ਕੋਰੋਨਾ ਦਾ ਸ਼ੱਕੀ ਮਰੀਜ਼ ਡਾਕਟਰ ਹਸਪਤਾਲ 'ਚ ਦਾਖਲ
. . .  1 day ago
ਮਲੋਟ, 31 ਮਾਰਚ (ਗੁਰਮੀਤ ਸਿੰਘ ਮੱਕੜ) - ਸਥਾਨਕ ਪੁੱਡਾ ਕਾਲੋਨੀ ਦਾ ਵਾਸੀ ਡਾਕਟਰ ਜੋ ਬੀਤੇ ਦਿਨੀਂ ਕੈਨੇਡਾ...
ਜ਼ਿਲ੍ਹੇ 'ਚ ਲਏ 169 'ਚੋਂ 139 ਸੈਂਪਲਾਂ ਆਏ ਨੈਗੇਟਿਵ- ਡਾ. ਜਸਬੀਰ ਸਿੰਘ
. . .  1 day ago
ਹੁਸ਼ਿਆਰਪੁਰ, 31 ਮਾਰਚ (ਬਲਜਿੰਦਰਪਾਲ ਸਿੰਘ)- ਕੋਰੋਨਾ ਵਾਇਰਸ ਕੋਵਿਡ-19 ਦੇ ਸਬੰਧ 'ਚ ਅੱਜ ਵੀ ਜ਼ਿਲ੍ਹੇ ਲਈ ਇਹ...
ਇਕਾਂਤਵਾਸ ਕੀਤੇ ਘਰਾਂ ਵਿਚ ਕੂੜਾ ਚੁੱਕਣ ਲਈ ਕਾਰਪੋਰੇਸ਼ਨ ਨੇ ਕੀਤੇ ਵਿਸ਼ੇਸ਼ ਪ੍ਰਬੰਧ- ਕੋਮਲ ਮਿੱਤਲ
. . .  1 day ago
ਹਕੀਮਪੁਰ ਦੇ ਜੰਮਪਲ ਦੀ ਇੰਗਲੈਂਡ 'ਚ ਕੋਰੋਨਾ ਵਾਇਰਸ ਨਾਲ ਹੋਈ ਮੌਤ
. . .  1 day ago
ਕਣਕ ਨਾ ਮਿਲਣ 'ਤੇ ਪਹੂਵਿੰਡ ਵਿਖੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੇ ਨਾਅਰੇਬਾਜ਼ੀ
. . .  1 day ago
ਕਰਫ਼ਿਊ ਦੌਰਾਨ ਦੋ ਡੰਗ ਦੀ ਰੋਟੀ ਨੂੰ ਤਰਸ ਰਹੇ ਨੇ ਸ਼ਾਹਕੋਟ ਦੇ ਮੁਹੱਲਾ ਧੌੜਿਆ ਦੇ ਲੋਕ
. . .  1 day ago
ਪੰਜਾਬ ਸਰਕਾਰ ਵੱਲੋਂ ਪੀ.ਸੀ.ਐੱਸ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ
. . .  1 day ago
ਡਬਲਯੂ.ਐੱਚ.ਓ ਨੇ ਏਸ਼ੀਆ ਅਤੇ ਪ੍ਰਸ਼ਾਂਤ ਖੇਤਰਾਂ 'ਚ ਕੋਰੋਨਾ ਨਾਲ ਲੰਬੀ ਲੜਾਈ ਦੀ ਦਿੱਤੀ ਚੇਤਾਵਨੀ
. . .  1 day ago
ਪੰਜਾਬ ਵਕਫ਼ ਬੋਰਡ ਵੱਲੋਂ ਸੀ.ਐਮ ਰਾਹਤ ਫ਼ੰਡ 'ਚ ਪੰਜਾਹ ਲੱਖ ਰੁਪਏ ਦੇਣ ਦਾ ਐਲਾਨ
. . .  1 day ago
ਸ. ਮੁਖਤਾਰ ਸਿੰਘ ਨੂੰ ਮਿਲੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵਜੋਂ ਜ਼ਿੰਮੇਵਾਰੀ
. . .  1 day ago
ਕਰਫ਼ਿਊ ਦੇ ਦੋਰਾਂਨ ਘੁਬਾਇਆ ਪੁਲਿਸ ਚੌਂਕੀ ਦੇ ਨੇੜੇ ਦੋ ਦੁਕਾਨਾਂ ਤੋ ਚੋਰੀ
. . .  1 day ago
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 227 ਮਾਮਲੇ ਆਏ ਸਾਹਮਣੇ, 3 ਲੋਕਾਂ ਦੀ ਹੋਈ ਮੌਤ : ਸਿਹਤ ਮੰਤਰਾਲੇ
. . .  1 day ago
ਪੁਲਿਸ ਦੀ ਸਖ਼ਤੀ ਦੇ ਬਾਵਜੂਦ ਵੀ ਲੋੜਵੰਦਾਂ ਦੀ ਸੇਵਾ ਕਰ ਰਹੇ ਹਨ ਸਮਾਜ ਸੇਵੀ
. . .  1 day ago
ਸਰਹੱਦੀ ਜ਼ਿਲ੍ਹਾ ਪਠਾਨਕੋਟ ਦੇ ਲੋੜਵੰਦ ਤੇ ਬੇਸਹਾਰਾ ਲੋਕਾਂ ਲਈ ਸਹਾਰਾ ਬਣਿਆ ਇਤਿਹਾਸਕ ਗੁਰਦੁਆਰਾ ਸ੍ਰੀ ਬਾਰਠ ਸਾਹਿਬ
. . .  1 day ago
ਪਿੰਡ ਖੁਰਮਣੀਆਂ ਤੋਂ ਕੋਰੋਨਾ ਦੇ ਸ਼ੱਕੀ ਵਿਅਕਤੀ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਬੀ.ਐੱਸ.ਐੱਫ ਨੇ ਸਰਹੱਦ ਤੋਂ ਤਿੰਨ ਕਿੱਲੋ ਹੈਰੋਇਨ ਕੀਤੀ ਬਰਾਮਦ
. . .  1 day ago
ਮਜ਼ਦੂਰਾਂ ਨੇ ਆਪਣੇ ਘਰਾਂ ਅੱਗੇ ਰਾਸ਼ਨ ਲਈ ਖੜਕਾਏ ਖਾਲੀ ਭਾਂਡੇ
. . .  1 day ago
ਪੁਲਿਸ ਨੇ ਸਖਤੀ ਵਰਤਣੀ ਕੀਤੀ ਸ਼ੁਰੂ, ਥਾਂ ਥਾਂ ਲਗਾਏ ਨਾਕੇ, ਕੀਤੀ ਜਾ ਰਹੀ ਹੈ ਗਸ਼ਤ
. . .  1 day ago
ਕੋਰੋਨਾ ਵਾਇਰਸ ਨਾਲ ਸੰਕਰਮਿਤ 12 ਸਾਲਾ ਲੜਕੀ ਦੀ ਬੈਲਜੀਅਮ 'ਚ ਮੌਤ
. . .  1 day ago
ਮੁਖਤਾਰ ਸਿੰਘ ਸ੍ਰੀ ਹਰਿਮੰਦਰ ਸਾਹਿਬ ਦੇ ਬਣੇ ਨਵੇਂ ਮੈਨੇਜਰ
. . .  1 day ago
ਵਿੱਤ ਵਿਭਾਗ ਪੰਜਾਬ ਵਲੋਂ ਰਿਲੀਫ਼ ਫ਼ੰਡ ਲਈ ਮੁਲਾਜ਼ਮਾਂ ਦੀ ਤਨਖ਼ਾਹ ਕੱਟਣ ਸਬੰਧੀ ਪੱਤਰ ਜਾਰੀ
. . .  1 day ago
ਦਿੱਲੀ ’ਚ ਮੁਹੱਲਾ ਕਲੀਨਿਕ ਦੇ ਡਾਕਟਰ ਨੂੰ ਹੋਇਆ ਕੋਰੋਨਾ
. . .  1 day ago
ਪੰਜਾਬ ਤੋਂ ਬਾਹਰੀ ਸੂਬਿਆਂ ’ਚ ਗਈਆਂ ਕੰਬਾਈਨਾਂ ਜਲਦ ਸੂਬੇ ’ਚ ਵਾਪਸ ਮੰਗਵਾਈਆਂ ਜਾਣ - ਉਂਕਾਰ ਸਿੰਘ ਅਗੌਲ
. . .  1 day ago
ਡਰੋਨ ਰਾਹੀਂ ਤੇਂਦੂਏ ਦੀ ਖੋਜ਼ ਜਾਰੀ
. . .  1 day ago
ਮਿਡ ਡੇ ਮੀਲ : ਯੋਗ ਵਿਦਿਆਰਥੀਆਂ ਦੇ ਬੈਂਕ ਖਾਤਿਆਂ ’ਚ ਪੈਸੇ ਜਮਾਂ ਕਰਾਉਣ ਸਬੰਧੀ ਪੱਤਰ ਜਾਰੀ
. . .  1 day ago
31 ਮਈ ਤੱਕ ਸੇਵਾ ਕਰਦੇ ਰਹਿਣਗੇ ਅੱਜ ਸੇਵਾ ਮੁਕਤ ਹੋਣ ਵਾਲੇ ਪੰਜਾਬ ਪੁਲਿਸ ਤੇ ਹੋਮਗਾਰਡ ਦੇ ਕਰਮਚਾਰੀ ਤੇ ਅਧਿਕਾਰੀ
. . .  1 day ago
ਪੰਚਕੂਲਾ ’ਚ ਇਕ ਨਰਸ ਦਾ ਕੋਰੋਨਾਵਾਇਰਸ ਪਾਜ਼ੀਟਿਵ
. . .  1 day ago
ਅਫ਼ਗ਼ਾਨਿਸਤਾਨ ’ਚ ਅੱਤਵਾਦੀ ਹਮਲੇ ’ਚ ਮਾਰੇ ਗਏ ਦੋ ਸਿੱਖਾਂ ਦੀਆਂ ਲਾਸ਼ਾਂ ਪੁੱਜੀਆਂ ਲੁਧਿਆਣਾ, ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਜ਼ਿਲ੍ਹਾ ਸਿੱਖਿਆ ਅਧਿਕਾਰੀ ਸਮੇਤ ਵੱਖ ਵੱਖ ਪ੍ਰਿੰਸੀਪਲ ਹੋਏ ਸੇਵਾਮੁਕਤ
. . .  1 day ago
ਪੀ.ਜੀ.ਆਈ. ’ਚ ਦਾਖਲ ਕੋਰੋਨਾਵਾਇਰਸ ਦੇ ਮਰੀਜ਼ ਦੀ ਹੋਈ ਮੌਤ
. . .  1 day ago
ਪੰਜਾਬ ਦੇ ਸਮੂਹ ਕਾਲਜ ਤੇ ਯੂਨੀਵਰਸਿਟੀਆਂ ਨੂੰ 14 ਅਪ੍ਰੈਲ ਤੱਕ ਬੰਦ ਰੱਖਣ ਦੇ ਹੁਕਮ ਜਾਰੀ
. . .  1 day ago
ਦੁਕਾਨ ਖੋਲ੍ਹਣ ਨੂੰ ਲੈ ਕੇ ਚੱਲੀ ਗੋਲੀ ’ਚ ਵਿਅਕਤੀ ਦੀ ਮੌਤ
. . .  1 day ago
ਸਬਜ਼ੀ ਮੰਡੀ ਵਿਚ ਸਬਜ਼ੀ ਵੇਚਣ ਲਈ ਆਏ ਵਿਅਕਤੀ ਕਾਬੂ
. . .  1 day ago
ਚੰਡੀਗੜ੍ਹ ’ਚ ਅੱਜ ਫਿਰ ਦਿਸਿਆ ਤੇਂਦੂਆ
. . .  1 day ago
ਪੁਲਿਸ ਦੀ ਸਖ਼ਤੀ ਕਾਰਨ ਲੋਕ ਅੱਜ ਸੜਕਾਂ ’ਤੇ ਨਹੀਂ ਉਤਰੇ, ਉਲੰਘਣਾ ਕਰ ਰਹੇ 60 ਦੇ ਕਰੀਬ ਵਿਅਕਤੀਆਂ ਨੂੰ ਕੀਤਾ ਬੰਦ
. . .  1 day ago
ਪੁਲਿਸ ਦੀ ਸਖ਼ਤੀ ਕਾਰਨ ਲੋਕ ਅੱਜ ਸੜਕਾਂ ’ਤੇ ਨਹੀਂ ਉਤਰੇ, ਉਲੰਘਣਾ ਕਰ ਰਹੇ 60 ਦੇ ਕਰੀਬ ਵਿਅਕਤੀਆਂ ਨੂੰ ਕੀਤਾ ਬੰਦ
. . .  1 day ago
ਸਿੱਖਿਆ ਵਿਭਾਗ ਵੱਲੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿਚ ਪ੍ਰਮੋਟ ਕਰਨ ਦਾ ਫ਼ੈਸਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 1 ਫੱਗਣ ਸੰਮਤ 551

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਬਜਟ ਵਿਚ ਲੋੜੀਂਦੀ ਤਜਵੀਜ਼ ਰੱਖਣ ਦੀ ਮੰਗ ਨੂੰ ਲੈ ਕੇ ਮੁਲਾਜ਼ਮਾਂ ਵਲੋਂ ਪ੍ਰਦਰਸ਼ਨ

ਚੰਡੀਗੜ੍ਹ, 12 ਫਰਵਰੀ (ਅਜਾਇਬ ਸਿੰਘ ਔਜਲਾ)-ਪੰਜਾਬ ਵਿਧਾਨ ਸਭਾ ਬਜਟ ਸੈਸ਼ਨ 2020 ਦੇ ਆਗਾਮੀ ਸੈਸ਼ਨ ਨੂੰ ਮੁੱਖ ਰੱਖਦਿਆਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਵਲੋਂ ਦਿੱਤੇ ਸੱਦੇ ਦੇ ਸਨਮੁੱਖ ਅੱਜ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਵੱਲੋਂ ਚੰਡੀਗੜ੍ਹ ਵਿਚ ਸਿੰਚਾਈ ਵਿਭਾਗ, ਸੈਕਟਰ-18 ਅਤੇ ਭੂਮੀਪਾਲ, ਰੋਜ਼ਗਾਰ, ਟਰਾਂਸਪੋਰਟ, ਉਦਯੋਗ ਵਿਭਾਗ ਵੱਲੋਂ ਸੈਕਟਰ-17 ਵਿਖੇ ਗੇਟ ਰੈਲੀਆਂ ਕੀਤੀਆਂ ਗਈਆਂ, ਜਿਸ ਵਿਚ ਰਾਜ ਸਰਕਾਰ ਵਿਰੁੱਧ ਮੁਲਾਜ਼ਮਾਂ ਦਾ ਭਾਰੀ ਰੋਸ ਦੇਖਣ ਨੂੰ ਮਿਲਿਆ | ਇਹ ਪ੍ਰਗਟਾਵਾ ਅੱਜ ਸੁਖਚੈਨ ਸਿੰਘ ਖਹਿਰਾ ਅਤੇ ਗੁਰਮੇਲ ਸਿੰਘ ਸਿੱਧੂ ਵਲੋਂ ਕੀਤਾ ਗਿਆ ਉਨ੍ਹਾਂ ਕਿਹਾ ਕਿ ਸਮੂਹ ਮੁਲਾਜ਼ਮ ਵਰਗ ਰਾਜ ਸਰਕਾਰ ਵੱਲੋਂ ਅਪਣਾਈ ਜਾ ਰਹੀ ਦੋਗਲੀ ਨੀਤੀ ਤੋਂ ਭਲੀ ਭਾਂਤ ਜਾਣੂ ਹੋ ਗਿਆ ਹੈ, ਕਿਉਂਜੋ ਸਰਕਾਰ ਵੱਲੋਂ 27 ਫਰਵਰੀ 2019 ਅਤੇ 10 ਮਾਰਚ 2019 ਨੂੰ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ ਨਾਲ ਵੱਖ-ਵੱਖ ਮੀਟਿੰਗਾਂ ਦੌਰਾਨ ਮੰਨੀਆਂ ਮੰਗਾਂ ਬਾਰੇ ਕੁੱਝ ਨੋਟੀਫ਼ਿਕੇਸ਼ਨ ਜਾਰੀ ਕਰਨ ਵਿਚ ਬੇਲੋੜਾ ਸਮਾਂ ਲਗਾਇਆ ਜਾ ਰਿਹਾ ਹੈ | ਸ. ਖਹਿਰਾ ਨੇ ਇਹ ਵੀ ਕਿਹਾ ਕਿ ਰਾਜ ਦੇ ਸਮੂਹ ਮੁਲਾਜ਼ਮ ਵਰਗ ਵੱਲੋਂ ਰਾਜ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਤੁਰੰਤ ਜਾਰੀ ਕਰੇ | ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਨਾ ਹੋਣ 'ਤੇ ਰਾਜ ਦੇ ਸਮੂਹ ਸੇਵਾ ਮੁਕਤ /ਮੁਲਾਜ਼ਮ ਵਰਗ ਇੱਕ ਵੱਡੇ ਸੰਘਰਸ਼ ਨੂੰ ਉਲੀਕਣ ਦੀ ਰਾਹ ਤੇ ਚੱਲਣ ਲਈ ਮਜਬੂਰ ਹੋਣਗੇ | ਜਗਦੇਵ ਕੌਲ ਕਨਵੀਨਰ ਚੰਡੀਗੜ੍ਹ ਯੂਨਿਟ ਵੱਲੋਂ ਸਰਕਾਰ ਵਿਰੁੱਧ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਰਾਜ ਸਰਕਾਰ ਆਪਣੇ ਵਾਅਦਿਆਂ ਤੋਂ ਲਗਾਤਾਰ ਮੁੱਕਰ ਰਹੀ ਹੈ | ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਅਹਿਮ ਸਾਂਝੀਆਂ ਮੰਗਾਂ ਜਿਨ੍ਹਾਂ 'ਚ ਛੇਵਾਂ ਪੇ-ਕਮਿਸ਼ਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਡੀ.ਏ ਦੀਆਂ ਬਕਾਇਆ ਕਿਸ਼ਤਾਂ ਅਤੇ ਏਰੀਅਰ, ਕੱਚੇ ਮੁਲਾਜ਼ਮ ਪੱਕੇ ਕਰਨਾ, ਪਰਖਕਾਲ ਦਾ ਸਮਾਂ ਘਟਾਉਣ, ਬਰਾਬਰ ਕੰਮ ਬਰਾਬਰ ਤਨਖ਼ਾਹ ਆਦਿ ਸਰਕਾਰ ਵੱਲ ਪੈਡਿੰਗ ਪਈਆਂ ਹਨ | ਇਸ ਮੌਕੇ ਗੁਰਮੇਲ ਸਿੱਧੂ ਅਤੇ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ ਵਲੋ ਕੱਲ੍ਹ 13 ਫਰਵਰੀ ਨੂੰ ਚੰਡੀਗੜ੍ਹ ਵਿਚ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ 18 ਫਰਵਰੀ ਨੂੰ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਸਮੁੱਚੀਆਂ ਮੁਲਾਜ਼ਮ ਜੱਥੇਬੰਦੀਆਂ ਅਤੇ ਫੈਡਰੇਸ਼ਨਾਂ ਨਾਲ ਆਪਸੀ ਸਾਂਝ ਵਧਾਉਂਦੇ ਹੋਏ ਇੱਕ ਮੰਚ ਤੇ ਇਕੱਠੇ ਹੋਕੇ ਅਗਲੇ ਸਾਂਝੇ ਸੰਘਰਸ਼ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ | ਇਸ ਮੌਕੇ ਰੰਜੀਵ ਸ਼ਰਮਾ, ਅਮਰਜੀਤ ਸਿੰਘ, ਦਰਸ਼ਨ ਸਿੰਘ ਪਤਲੀ, ਸੈਮੂਅਲ ਮਸੀਹ, ਰੋਬਟ ਮਸੀਹ, ਸੁਖਵਿੰਦਰ ਸਿੰਘ, ਸੰਦੀਪ ਬਰਾੜ, ਦੀਦਾਰ ਸਿੰਘ, ਜਗਜੀਵਨ ਸਿੰਘ, ਰਾਕੇਸ਼ ਭਾਰਦਵਾਜ, ਜਤਿੰਦਰ ਸਿੰਘ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ ਕਾਈਨੌਰ ਤੋਂ ਇਲਾਵਾ ਗੁਰਮੀਤ ਮਨੌਲੀ, ਸੁਸ਼ੀਲ ਕੁਮਾਰ, ਬਲਵਿੰਦਰ ਕੌਰ, ਸ਼ਵਿੰਦਰ ਕੌਰ ਪ੍ਰਧਾਨ, ਗੁਰਪ੍ਰੀਤ ਸਿੰਘ, ਸ਼ੈਲੀ ਗੁਪਤਾ, ਕੇਵਲ ਸਿੰਘ, ਕੰਵਲਜੀਤ ਕੌਰ ਨੇ ਸਖ਼ਤ ਸ਼ਬਦਾਂ ਵਿਚ ਸਰਕਾਰ ਦੀਆਂ ਨੀਤੀਆਂ ਦੀ ਨਿੰਦਾ ਕੀਤੀ |


ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੈਲੀ

ਚੰਡੀਗੜ੍ਹ, 12 ਫਰਵਰੀ (ਅਜਾਇਬ ਸਿੰਘ ਔਜਲਾ)-ਅੱਜ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਭਰਵੀਂ ਰੈਲੀ ਕੀਤੀ ਗਈ ¢ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿਚ ਲੰਮੇ ਸਮੇਂ ਤੋ ਪੈਂਡਿੰਗ ਪਈਆਂ ਡੀ.ਏ. ਦੀ ਕਿਸ਼ਤਾਂ, ਏਰੀਅਰ, 6ਵਾਂ ...

ਪੂਰੀ ਖ਼ਬਰ »

ਡਾ. ਪ੍ਰਭਦੀਪ ਬਰਾੜ ਵਲੋਂ ਅੰਤਰਰਾਸ਼ਟਰੀ ਕਾਨਫ਼ਰੰਸ 'ਚ ਖੋਜ ਪੱਤਰ ਪੇਸ਼

ਚੰਡੀਗੜ੍ਹ, 12 ਫਰਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫ਼ੈਸ਼ਨ ਟੈਕਨੋਲਜੀ ਐਾਡ ਵੋਕੇਸ਼ਨਲ ਦੇ ਚੇਅਰਪਰਸਨ ਡਾ.ਪ੍ਰਭਦੀਪ ਬਰਾੜ ਵਲੋਂ 3-7 ਫਰਵਰੀ ਤੱਕ ਮਾਲਮੋ, ਸਵੀਡਨ ਅਤੇ ਕੋਪੇਨਹੇਗਨ, ਡੈਨਮਾਰਕ ਵਿਖੇ ਹੋਈ ਅੰਤਰ ...

ਪੂਰੀ ਖ਼ਬਰ »

ਸੈਕਟਰ 56 'ਚ ਦੁਸਹਿਰਾ ਗਰਾਊਾਡ ਨੇੜੇ ਮਿਲਿਆ ਮਨੁੱਖੀ ਭਰੂਣ

ਚੰਡੀਗੜ੍ਹ, 12 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 56 ਵਿਚ ਪੈਂਦੀ ਦੁਸਹਿਰਾ ਗਰਾਊਾਡ ਨੇੜੇ ਇਕ ਭਰੂਣ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਭਰੂਣ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਅਣਪਛਾਤੇ ਵਿਅਕਤੀ ਦੇ ਿਖ਼ਲਾਫ਼ ਮਾਮਲਾ ...

ਪੂਰੀ ਖ਼ਬਰ »

ਚੰਡੀਗੜ੍ਹ ਪ੍ਰਸ਼ਾਸਕ ਵਲੋਂ ਮਾਡਲ ਜੇਲ੍ਹ 'ਚ 'ਰੂਪਾਂਤਰਣ ਕੇਂਦਰ' ਦੀ ਰਸਮੀ ਸ਼ੁਰੂਆਤ

ਚੰਡੀਗੜ੍ਹ, 12 ਫਰਵਰੀ (ਆਰ.ਐਸ.ਲਿਬਰੇਟ)-ਅੱਜ ਸ੍ਰੀ ਵੀ.ਪੀ. ਸਿੰਘ ਬਦਨੌਰ ਪੰਜਾਬ ਦੇ ਰਾਜਪਾਲ ਤੇ ਪ੍ਰਸ਼ਾਸਕ ਚੰਡੀਗੜ੍ਹ ਨੇ ਮਾਡਲ ਜੇਲ੍ਹ ਚੰਡੀਗੜ੍ਹ ਵਿਖੇ 'ਰੁਪਾਂਤਰਣ ਕੇਂਦਰ' ਨਾਂਅ ਦੇ ਨਸ਼ਾ ਛੁਡਾਊ ਕੇਂਦਰ ਦੀ ਰਸਮੀਂ ਸ਼ੁਰੂਆਤ ਕੀਤੀ | ਪ੍ਰਸ਼ਾਸਕ ਨੇ ਪੰਜਾਬ ...

ਪੂਰੀ ਖ਼ਬਰ »

ਏ. ਬੀ. ਵੀ. ਪੀ. ਵਲੋਂ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਕਰਨ ਦਾ ਐਲਾਨ

ਚੰਡੀਗੜ੍ਹ, 12 ਫਰਵਰੀ (ਮਨਜੋਤ ਸਿੰਘ ਜੋਤ)-ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ. ਪੰਜਾਬ ਵਲੋਂ ਵਿਦਿਆਰਥੀਆਂ ਦੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ 25 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਏ.ਬੀ.ਵੀ.ਪੀ. ਦੇ ਸੂਬਾ ਸਕੱਤਰ ...

ਪੂਰੀ ਖ਼ਬਰ »

ਮੁਸਲਿਮ ਔਰਤਾਂ ਦੇ ਬੁਰਕਾ ਪਾਉਣ 'ਤੇ ਪਾਬੰਦੀ ਦੀ ਮੰਗ ਭੜਕਾਊ ਤੇ ਫ਼ਜ਼ੂਲ-ਆਫ਼ਤਾਬ ਅਹਿਮਦ

ਚੰਡੀਗੜ੍ਹ, 12 ਫਰਵਰੀ (ਐਨ.ਐਸ ਪਰਵਾਨਾ)-ਕਾਂਗਰਸ ਵਿਧਾਇਕ ਦਲ ਹਰਿਆਣਾ ਦੇ ਡਿਪਟੀ ਲੀਡਰ ਜਨਾਬ ਆਫ਼ਤਾਬ ਅਹਿਮਦ ਨੇ ਉੱਤਰ ਪ੍ਰਦੇਸ਼ ਦੇ ਭਾਜਪਾ ਮੰਤਰੀ ਸ੍ਰੀ ਰਘੂਰਾਜ ਸਿੰਘ ਦੀ ਇਸ ਮੰਗ ਨੂੰ ਫ਼ਜ਼ੂਲ ਭੜਕਾਊ ਤੇ ਗੈਰ ਇਸਲਾਮੀ ਕਰਾਰ ਦਿੱਤਾ ਹੈ ਕਿ 'ਮੁਸਲਿਮ ਭਾਈਚਾਰੇ ...

ਪੂਰੀ ਖ਼ਬਰ »

ਸੈਰ ਕਰਨ ਨਿਕਲੀ ਬਜ਼ੁਰਗ ਔਰਤ ਦਾ ਮੋਬਾਈਲ ਫ਼ੋਨ ਝਪਟਿਆ

ਚੰਡੀਗੜ੍ਹ, 12 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਾਮ ਸਮੇਂ ਘਰੋਂ ਸੈਰ ਕਰਨ ਲਈ ਨਿਕਲੀ ਇਕ 77 ਸਾਲਾ ਔਰਤ ਨਾਲ ਝਪਟਮਾਰੀ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸੈਕਟਰ 18 ਏ ਵਿਚ ਰਹਿਣ ਵਾਲੀ ਸਵੀਤਾ ਕੁਮਾਰ ਨੇ ਪੁਲਿਸ ...

ਪੂਰੀ ਖ਼ਬਰ »

ਅਕਾਦਮਿਕ ਫ਼ੋਰਮ ਆਫ਼ ਸਿੱਖ ਸਟੂਡੈਂਟਸ ਵਲੋਂ ਨਸ਼ਿਆਂ ਦੀ ਸਮੱਸਿਆ ਦੇ ਹੱਲ 'ਤੇ ਸੈਮੀਨਾਰ ਕਰਵਾਇਆ

ਚੰਡੀਗੜ੍ਹ, 12 ਫਰਵਰੀ (ਮਨਜੋਤ ਸਿੰਘ ਜੋਤ)-ਪੰਜਾਬ ਵਿਚ ਪਿਛਲੇ ਸਮੇਂ ਤੋਂ ਕਾਰਜਸ਼ੀਲ ਸਿੱਖ ਵਿਦਿਆਰਥੀ ਜਥੇਬੰਦੀ ਅਕਾਦਮਿਕ ਫੋਰਮ ਆਫ਼ ਸਿੱਖ ਸਟੂਡੈਂਟਸ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਕਾਈ ਵਲੋਂ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਬਾਰੇ ਸੈਮੀਨਾਰ, ...

ਪੂਰੀ ਖ਼ਬਰ »

ਅਦਾਲਤ ਵਲੋਂ ਰਿਸ਼ਵਤ ਮਾਮਲੇ ਵਿਚ ਆਈ.ਟੀ.ਓ. ਦੋਸ਼ੀ ਕਰਾਰ

ਚੰਡੀਗੜ੍ਹ, 12 ਫਰਵਰੀ (ਰਣਜੀਤ ਸਿੰਘ)-ਸਾਬਕਾ ਆਮਦਨ ਕਰ ਅਧਿਕਾਰੀ ਰਾਕੇਸ਼ ਜੈਨ ਦੇ ਿਖ਼ਲਾਫ਼ ਸੀ.ਬੀ.ਆਈ ਨੇ 7 ਸਾਲ ਪਹਿਲਾ ਮਾਮਲਾ ਦਰਜ ਕੀਤਾ ਸੀ | ਉਨ੍ਹਾਂ ਨੂੰ ਸੀ.ਬੀ.ਆਈ ਟੀਮ ਨੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਵਿਚ ਗਿ੍ਫ਼ਤਾਰ ਕੀਤਾ ਸੀ | ਇਸ ਮਾਮਲੇ ਵਿਚ ...

ਪੂਰੀ ਖ਼ਬਰ »

ਸੂਰਜਕੁੰਡ ਮੇਲੇ ਦੀ ਸਮਾਪਤੀ 16 ਨੂੰ

ਚੰਡੀਗੜ੍ਹ, 12 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਸੂਰਜਕੁੰਡ ਵਿਚ ਚੱਲ ਰਹੇ 34ਵੇਂ ਸੂਰਜਕੁੰਡ ਕੌਮਾਂਤਰੀ ਕਰਾਫ਼ਟ ਮੇਲੇ ਦਾ ਸਮਾਪਨ ਸਮਾਰੋਹ 16 ਫਰਵਰੀ ਨੂੰ ਹੋਵੇਗਾ ਜਿਸ ਵਿਚ ਹਰਿਆਣਾ ਦੇ ਰਾਜਪਾਲ ਸਤਯਦੇਵ ਨਰਾਇਣ ਆਰਿਆ ਮੁੱਖ ਮਹਿਮਾਨ ਹੋਣਗੇ | ...

ਪੂਰੀ ਖ਼ਬਰ »

ਬਾਪੂਧਾਮ 'ਚ ਟੇਲਰ ਦੇ ਮਕਾਨ ਅੰਦਰ ਲੱਗੀ ਅੱਗ ਨਾਲ ਕੱਪੜਾ ਤੇ ਮਸ਼ੀਨਾਂ ਸੜੀਆਂ

ਚੰਡੀਗੜ੍ਹ, 12 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਬਾਪੂਧਾਮ ਵਿਚ ਇਕ ਮਕਾਨ ਅੰਦਰ ਅੱਜ ਦੁਪਹਿਰ ਅਚਾਨਕ ਅੱਗ ਲੱਗ ਗਈ, ਜਿਸ ਮਕਾਨ ਵਿਚ ਅੱਗ ਲੱਗੀ ਉਸ ਅੰਦਰ ਪੁਲਿਸ ਦੀਆਂ ਵਰਦੀਆਂ ਦੀ ਸਿਲਾਈ ਦਾ ਕੰਮ ਕੀਤਾ ਜਾਂਦਾ ਸੀ | ਅੱਗ ਲੱਗਣ ਕਾਰਨ ਅੰਦਰ ਪਿਆ ਕੱਪੜਾ ਅਤੇ ...

ਪੂਰੀ ਖ਼ਬਰ »

15 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਮੁਲਜ਼ਮ ਕਾਬੂ

ਖਰੜ, 12 ਫਰਵਰੀ (ਜੰਡਪੁਰੀ)-ਘੜੂੰਆਂ ਪੁਲਿਸ ਨੇ 2 ਵਿਅਕਤੀਆਂ ਨੂੰ 15 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ, ਜਿਨ੍ਹਾਂ ਦੀ ਪਛਾਣ ਧਰਮਪਾਲ ਸਿੰਘ ਵਾਸੀ ਜੀ. ਟੀ. ਬੀ. ਨਗਰ ਲੁਧਿਆਣਾ ਅਤੇ ਪਿ੍ਤਪਾਲ ਸਿੰਘ ਵਾਸੀ ਬਚਿੱਤਰ ਨਗਰ ...

ਪੂਰੀ ਖ਼ਬਰ »

ਜਾਟ ਰਾਖਵਾਂਕਰਨ ਅੰਦੋਲਨ ਮਾਮਲੇ ਦੀ ਹੋਈ ਸੁਣਵਾਈ

ਪੰਚਕੂਲਾ, 12 ਫਰਵਰੀ (ਕਪਿਲ)-ਹਰਿਆਣਾ ਵਿਚ ਹੋਏ ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਸਾਬਕਾ ਵਿੱਤ ਮੰਤਰੀ ਕੈਪਟਨ ਅਭਿਮਨਿਊ ਦੇ ਘਰ ਨੂੰ ਅੱਗ ਲਗਾਉਣ ਦੇ ਮਾਮਲੇ ਸਬੰਧੀ ਸੁਣਵਾਈ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਹੋਈ | ਸੁਣਵਾਈ ਦੇ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਕੇ ਗਰਭਵਤੀ ਬਣਾਉਣ ਦੇ ਦੋਸ਼ਾਂ ਤਹਿਤ ਨੌਜਵਾਨ ਿਖ਼ਲਾਫ਼ ਮਾਮਲਾ ਦਰਜ

ਲਾਲੜੂ, 12 ਫਰਵਰੀ (ਰਾਜਬੀਰ ਸਿੰਘ)-ਵਿਆਹ ਦਾ ਝਾਂਸਾ ਦੇ ਕੇ ਇਕ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਕੇ ਉਸ ਨੂੰ ਦੋ ਮਹੀਨੇ ਦੀ ਗਰਭਵਤੀ ਬਣਾਉਣ ਦੇ ਦੋਸ਼ਾਂ ਤਹਿਤ ਸਥਾਨਕ ਪੁਲਿਸ ਨੇ ਇਕ ਨੌਜਵਾਨ ਿਖ਼ਲਾਫ਼ ਜਬਰ-ਜਨਾਹ ਦਾ ਮਾਮਲਾ ਦਰਜ ਕੀਤਾ ਹੈ | ਲੜਕੀ ਦੇ ਬਾਲਗ ਹੋਣ ਤੋਂ ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਵਿਰੁੱਧ ਸਰਪੰਚ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ

ਮੁੱਲਾਂਪੁਰ ਗਰੀਬਦਾਸ, 12 ਫਰਵਰੀ (ਦਿਲਬਰ ਸਿੰਘ ਖੈਰਪੁਰ)-ਪੰਚਾਇਤੀ ਜ਼ਮੀਨ 'ਤੇ ਇਕ ਪ੍ਰਾਪਰਟੀ ਡੀਲਰ ਵਲੋਂ ਕੀਤੇ ਨਾਜਾਇਜ਼ ਕਬਜ਼ੇ ਦਾ ਮਾਮਲਾ ਪਿਛਲੇ ਕੁਝ ਦਿਨਾਂ ਤੋਂ ਗਰਮਾਇਆ ਹੋਇਆ ਹੈ | ਇਸ ਨੂੰ ਲੈ ਕੇ ਅੱਜ ਸਰਪੰਚ ਸਤਨਾਮ ਸਿੰਘ ਦੀ ਅਗਵਾਈ ਹੇਠ ਪੰਚਾਇਤ ਅਤੇ ...

ਪੂਰੀ ਖ਼ਬਰ »

ਹਰਿਆਣਾ ਸਕੂਲ ਸਿੱਖਿਆ ਬੋਰਡ ਵਲੋਂ ਓਪਨ ਸਕੂਲ ਦੀ ਪ੍ਰੀਖਿਆ ਮਾਰਚ 'ਚ

ਚੰਡੀਗੜ੍ਹ, 12 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਕੂਲ ਸਿੱਖਿਆ ਬੋਰਡ ਵਲੋਂ ਹਰਿਆਣਾ ਓਪਨ ਸਕੂਲ ਦੀ ਸੈਕੰਡਰੀ/ਸੀਨੀਅਰ ਸੈਕੰਡਰੀ ਦੀ ਸਾਲਾਨਾ ਫ੍ਰੈਸ਼/ਰੀ-ਅਪੀਅਰ ਤੋਂ ਇਲਾਵਾ ਸੀ.ਅੀ.ਪੀ./ਵਾਧੂ ਵਿਸ਼ੇ/ਆਂਸ਼ਿਕ ਅੰਕ ਸੁਧਾਰ/ਪੂਰੇ ਵਿਸ਼ੇ/ ਅੰਕ ਸੁਧਾਰ ਦੀ ...

ਪੂਰੀ ਖ਼ਬਰ »

ਹਰਿਆਣਾ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ 105 ਨਵੇਂ ਸਹਾਇਕ ਪੋ੍ਰਫੈਸਰਾਂ ਦੀ ਚੋਣ

ਚੰਡੀਗੜ੍ਹ, 12 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੀ ਉਚੇਰੀ ਸਿੱਖਿਆ ਵਿਭਾਗ ਨੇ ਸੂਬੇ ਦੇ ਵੱਖ-ਵੱਖ ਸਰਕਾਰੀ ਕਾਲਜਾਂ ਵਿਚ ਪੋਲੀਟਿਕਲ ਸਾਇੰਸ, ਹਿਸਟਰੀ ਤੇ ਇਕਨੋਮਿਕਸ ਵਿਸ਼ਿਆਂ ਦੇ 105 ਨਵੇਂ ਚੋਣ ਕੀਤੇ ਸਹਾਇਕ ਪੋ੍ਰਫੈਸਰਾਂ ਦੀ ਨਿਯੁਕਤੀ ਕਰਕੇ ਸਟੇਸ਼ਨ ਐਲਾਟ ...

ਪੂਰੀ ਖ਼ਬਰ »

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਲੋਂ ਈ-ਸਟੇਟਮੈਂਟ ਮਾਡੂਲ ਦੀ ਸ਼ੁਰੂਆਤ

ਚੰਡੀਗੜ੍ਹ, 12 ਫਰਵਰੀ (ਸੁਰਜੀਤ ਸਿੰਘ ਸੱਤੀ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਨੇ ਬੁੱਧਵਾਰ ਨੂੰ ਇੱਥੇ ਹਾਈਕੋਰਟ ਵਿਖੇ ਈ-ਕੋਰਟਸ ਧਾਰਨਾ ਨੂੰ ਨਵੀਆਂ ਛੋਹਾਂ ਦਿੰਦਿਆਂ ਈ-ਸਟੇਟਮੈਂਟ ਮਾਡੂਲ ਦੀ ਸ਼ੁਰੂਆਤ ਕੀਤੀ | ਇਸ ਨਾਲ ਪੰਜਾਬ, ...

ਪੂਰੀ ਖ਼ਬਰ »

ਲੋਕਾਂ ਨੂੰ ਡਿਜੀਟਲ ਹਸਤਾਖ਼ਰ ਯੁਕਤ ਪ੍ਰਮਾਣ ਪੱਤਰ ਪ੍ਰਾਪਤ ਹੋਣਗੇ-ਗ੍ਰਹਿ ਮੰਤਰੀ ਅਨਿਲ ਵਿਜ

ਚੰਡੀਗੜ੍ਹ, 12 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪੁਲਿਸ ਦੇ ਆਨਲਾਈਨ ਪੋਰਟਲ ਹਰ ਸਮੇਂ ਹੁਣ ਸੂਬੇ ਦੇ ਲੋਕਾਂ ਨੂੰ ਡਿਜੀਟਲ ਹਸਤਾਖ਼ਰ ਯੁਕਤ ਪ੍ਰਮਾਣ ਪੱਤਰ ਪ੍ਰਾਪਤ ਹੋਣਗੇ | ਇਸ ਦੇ ਪਹਿਲੇ ਪੜਾਅ ਵਿਚ ਕਿਯੂਆਰ ਕੋਡ ...

ਪੂਰੀ ਖ਼ਬਰ »

ਮਗਸੀਪਾ ਅਤੇ ਐੱਨ. ਆਈ. ਐੱਸ. ਜੀ. ਦਰਮਿਆਨ ਸਮਝੌਤੇ 'ਤੇ ਹਸਤਾਖ਼ਰ

ਚੰਡੀਗੜ੍ਹ, 12 ਫਰਵਰੀ (ਅਜੀਤ ਬਿਊਰੋ)-ਅੱਜ ਇੱਥੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ), ਪੰਜਾਬ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਸਮਾਰਟ ਗਵਰਨਮੈਂਟ (ਐੱਨਆਈਐੱਸਜੀ) ਵਿਚਕਾਰ ਸਮਝੌਤੇ 'ਤੇ ਹਸਤਾਖ਼ਰ ਕੀਤੇ ਗਏ¢ ਇਸ ਸਮਝੌਤੇ ਨਾਲ ਜਿੱਥੇ ਮਗਸੀਪਾ ਦੀ ...

ਪੂਰੀ ਖ਼ਬਰ »

ਹੋਮਗਾਰਡ ਦੇ ਜਵਾਨਾਂ ਦੇ ਮਾਣਭੱਤੇ 'ਚ 33 ਫੀਸਦੀ ਵਾਧਾ

ਚੰਡੀਗੜ੍ਹ, 12 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹੋਮਗਾਰਡ ਦੇ ਜਵਾਨਾਂ ਦੇ ਮਾਣਭੱਤੇ ਵਿਚ ਲਗਭਗ 33 ਫੀਸਦੀ ਦਾ ਵਾਧਾ ਕੀਤਾ ਹੈ | ਇਸ ਨਾਲ ਹੁਣ ਉਨ੍ਹਾਂ ਦਾ ਮਹੀਨਾਵਾਰ ਮਾਣਭੱਤਾ 18,000 ਰੁਪਏ ਤੋਂ ਵੱਧ ਕੇ 27,000 ਰੁਪਏ ਹੋ ...

ਪੂਰੀ ਖ਼ਬਰ »

ਜੀ. ਐਸ. ਟੀ. ਦੀ ਪਾਲਣਾ ਤੇ ਐਮ.ਐਸ.ਐਮਜ਼ ਦੀ ਬਿਹਤਰੀ ਸਬੰਧੀ ਚੁਣੌਤੀਆਂ ਸਬੰਧੀ ਵਰਕਸ਼ਾਪ ਕਰਵਾਈ

ਚੰਡੀਗੜ੍ਹ, 12 ਫਰਵਰੀ (ਆਰ.ਐਸ.ਲਿਬਰੇਟ)-ਸੀ.ਆਈ.ਆਈ ਉੱਤਰੀ ਖੇਤਰ ਵਲੋਂ ਸੈਕਟਰ 31 ਵਿਖੇ ਆਪਣੇ ਹਾਲ ਵਿਚ ਜੀ.ਐਸ.ਟੀ ਦੀ ਪਾਲਣਾ ਅਤੇ ਐਮ.ਐਸ.ਐਮਜ ਦੀ ਬਿਹਤਰੀ ਸਬੰਧੀ ਚੁਣੌਤੀਆਂ ਬਾਰੇ ਇੱਕ ਵਰਕਸ਼ਾਪ ਕਰਵਾਈ | ਵਰਕਸ਼ਾਪ ਨੂੰ ਸੰਬੋਧਨ ਕਰਦੇ ਸੀ.ਜੀ.ਐਸ.ਟੀ ਵਧੀਕ ਕਮਿਸ਼ਨਰ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਵਿਦਿਆਰਥੀਆਂ ਦੀ ਇਨਫੋਸਿਸ 'ਚ ਹੋਈ ਪਲੇਸਮੈਂਟ

ਚੰਡੀਗੜ੍ਹ, 12 ਫਰਵਰੀ (ਮਨਜੋਤ ਸਿੰਘ ਜੋਤ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ- 26 ਦੇ ਬੀ.ਸੀ.ਏ. ਸਾਲ ਤੀਜਾ ਦੇ ਤਿੰਨ ਵਿਦਿਆਰਥੀਆਂ ਅਰਸ਼ਦੀਪ ਸਿੰਘ ਪੰਨੂੰ, ਜਤਿਨ ਅਤੇ ਸਿਧਾਂਤ ਨੂੰ ਇਨਫੋਸਿਸ ਬੰਗਲੌਰ ਵਲੋਂ ਚਿਤਕਾਰਾ ਯੂਨੀਵਰਸਿਟੀ ਵਿਖੇ ਹੋਈ ਕੈਂਪਸ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਜੰਡਪੁਰ ਵਿਖੇ ਲਾਇਬ੍ਰੇਰੀ ਟਰੱਸਟ ਵਲੋਂ ਲਾਇਬ੍ਰੇਰੀ ਸਥਾਪਿਤ

ਖਰੜ, 12 ਫਰਵਰੀ (ਜੰਡਪੁਰੀ)-ਵਤਸਲਾ ਅਨਾਇਤ ਐਜੂਕੇਸ਼ਨ ਟਰੱਸਟ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੰਡਪੁਰ ਵਿਖੇ ਲਾਇਬ੍ਰੇਰੀ ਸਥਾਪਿਤ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੀ ਮੈਨੇਜਰ ਡਾਇਰੈਕਟਰ ਨੇਹਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਕੂਲ ...

ਪੂਰੀ ਖ਼ਬਰ »

ਵਿਧਾਨ ਸਭਾ ਦੇ ਡਿਪਟੀ ਸਪੀਕਰ ਭੱਟੀ ਸ੍ਰੀ ਰੁਦਰ ਮਹਾਂਦੇਵ ਮੰਦਰ ਵਿਖੇ ਹੋਏ ਨਤਮਸਤਕ

ਐੱਸ. ਏ. ਐੱਸ. ਨਗਰ, 12 ਫਰਵਰੀ (ਕੇ. ਐੱਸ. ਰਾਣਾ)-ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਅੱਜ ਪਿੰਡ ਮਟੌਰ ਸਥਿਤ ਪ੍ਰਾਚੀਨ ਸ੍ਰੀ ਸੱਤ ਨਰਾਇਣ ਮੰਦਰ ਵਿਖੇ ਨਵੇ ਬਣੇ ਸ੍ਰੀ ਰੁਦਰ ਮਹਾਂਦੇਵ ਮੰਦਰ ਵਿਖੇ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਜਿਥੇ ਭਗਵਾਨ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਅੱਜ ਸ਼ੁਰੂ ਕੀਤਾ ਜਾਣ ਵਾਲਾ ਅੰਦੋਲਨ ਮੁਲਤਵੀ

ਐੱਸ. ਏ. ਐੱਸ. ਨਗਰ, 12 ਫਰਵਰੀ (ਕੇ. ਐੱਸ. ਰਾਣਾ)-ਅੱਜ ਮੁਹਾਲੀ ਵਿਖੇ ਮੀਟਿੰਗ ਦੀ ਕਾਰਵਾਈ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਹ ਫ਼ੈਸਲਾ ਹੋਇਆ ਕਿ ਸਰਕਾਰ ਇਕ ਹਫ਼ਤੇ ਦੇ ਅੰਦਰ-ਅੰਦਰ ਕਿਸਾਨਾਂ ਦੀਆਂ ...

ਪੂਰੀ ਖ਼ਬਰ »

ਪਿੰਡ ਰਾਣੀਮਾਜਰਾ ਵਿਖੇ ਹਲਕਾ ਡੇਰਾਬੱਸੀ ਦੇ ਪਹਿਲੇ ਕੂੜਾ ਮੁਕਤ ਕਰਨ ਦੇ ਪ੍ਰਾਜੈਕਟ ਦਾ ਉਦਘਾਟਨ

ਲਾਲੜੂ, 12 ਫਰਵਰੀ (ਰਾਜਬੀਰ ਸਿੰਘ)-ਹਲਕਾ ਡੇਰਾਬੱਸੀ ਦੇ ਪਿੰਡਾਂ ਨੂੰ ਸ਼ਹਿਰੀ ਤਰਜ਼ 'ਤੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨੱਬਧ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਵੀ ਸ਼ਹਿਰੀ ਜੀਵਨ ਪੱਧਰ ਦੇ ਬਰਾਬਰ ਹੋ ਸਕੇ | ਇਨ੍ਹਾਂ ...

ਪੂਰੀ ਖ਼ਬਰ »

ਸਕੂਲ ਬੱਸਾਂ 'ਚ ਸੀ. ਸੀ. ਟੀ. ਵੀ. ਕੈਮਰੇ ਚਲਾਉਣਾ ਯਕੀਨੀ ਬਣਾਉਣ ਲਈ 4 ਮੈਂਬਰੀ ਕਮੇਟੀ ਗਠਿਤ

ਐੱਸ. ਏ. ਐੱਸ. ਨਗਰ, 12 ਫਰਵਰੀ (ਕੇ. ਐੱਸ. ਰਾਣਾ)-ਸਕੂਲੀ ਬੱਸਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਸੁਚਾਰੂ ਢੰਗ ਨਾਲ ਚਲਾਉਣਾ ਯਕੀਨੀ ਬਣਾਉਣ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੁਹਾਲੀ ਅੰਦਰ ਇਕ ਚਾਰ ...

ਪੂਰੀ ਖ਼ਬਰ »

ਰੇਹੜਿਆਂ ਤੇ ਟੈਂਪੂਆਂ 'ਤੇ ਲਾਊਡ ਸਪੀਕਰ ਲਗਾ ਕੇ ਸਾਮਾਨ ਵੇਚਣ ਵਾਲਿਆਂ ਿਖ਼ਲਾਫ਼ ਹੋਵੇਗੀ ਕਾਰਵਾਈ-ਡੀ. ਐਸ. ਪੀ.

ਖਰੜ, 12 ਫਰਵਰੀ (ਜੰਡਪੁਰੀ)-ਪਿੰਡਾਂ ਅਤੇ ਸ਼ਹਿਰਾਂ ਅੰਦਰ ਰੇਹੜਿਆਂ ਅਤੇ ਟੈਂਪੂਆਂ 'ਤੇ ਬਿਨਾਂ ਮਨਜ਼ੂਰੀ ਤੋਂ ਲਾਊਡ ਸਪੀਕਰ ਲਗਾ ਕੇ ਸਾਮਾਨ ਵੇਚਣ ਵਾਲਿਆਂ ਿਖ਼ਲਾਫ਼ ਕਾਰਵਾਈ ਕੀਤੀ ਜਾਵੇਗੀ | ਪੱਤਰਕਾਰ ਸੰਮੇਲਨ ਦੌਰਾਨ ਇਹ ਪ੍ਰਗਟਾਵਾ ਕਰਦਿਆਂ ਖਰੜ ਦੇ ਡੀ. ਐੱਸ. ਪੀ. ...

ਪੂਰੀ ਖ਼ਬਰ »

ਸਰਕਾਰੀ ਸਕੂਲ ਪਿੰਡ ਖੇਲਣ ਵਲੋਂ ਦਾਖ਼ਲੇ ਸਬੰਧੀ ਕੱਢੀ ਜਾਗਰੂਕਤਾ ਰੈਲੀ

ਲਾਲੜੂ, 12 ਫਰਵਰੀ (ਰਾਜਬੀਰ ਸਿੰਘ)-ਸਰਕਾਰੀ ਸਕੂਲ ਵਿਚ ਵੱਧ ਤੋਂ ਵੱਧ ਬੱਚਿਆਂ ਨੂੰ ਦਾਖ਼ਲ ਕਰਵਾਉਣ ਸਬੰਧੀ ਮਾਪਿਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਖੇਲਣ ਵਲੋਂ ਪਿ੍ੰ: ਸੰਤੋਸ਼ ਗੱਖੜ ਦੀ ਅਗਵਾਈ ਹੇਠ ਇਕ ਜਾਗਰੂਕਤਾ ...

ਪੂਰੀ ਖ਼ਬਰ »

ਗੁਰਦੁਆਰਾ ਸੰਤਸਰ ਸਾਹਿਬ ਸੈਕਟਰ-38 ਵੈਸਟ ਚੰਡੀਗੜ੍ਹ ਵਿਖੇ ਗੁਰਮਤਿ ਸਮਾਗਮ ਕਰਵਾਇਆ

ਐੱਸ. ਏ. ਐੱਸ. ਨਗਰ, 12 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਗੁਰਦੁਆਰਾ ਸੰਤਸਰ ਸਾਹਿਬ ਸੈਕਟਰ-38 ਵੈਸਟ ਚੰਡੀਗੜ੍ਹ ਵਿਖੇ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਸੰਤ ਸਰੂਪ ਸਿੰਘ ਸੰਤਸਰ ਵਾਲਿਆਂ ਦੇ ਉਪਰਾਲੇ ਸਦਕਾ ਗੁਰਮਤਿ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਵੱਡੀ ਗਿਣਤੀ ...

ਪੂਰੀ ਖ਼ਬਰ »

ਗੁ: ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਵਿਖੇ ਅੱਖਾਂ ਦਾ ਸਾਲਾਨਾ ਮੁਫ਼ਤ ਕੈਂਪ 29 ਨੂੰ

ਐੱਸ. ਏ. ਐੱਸ. ਨਗਰ, 12 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਸੰਤ ਬਾਬਾ ਈਸ਼ਰ ਸਿੰਘ ਜੀ ਸੰਤ ਮੰਡਲ ਫਾਊਾਡੇਸ਼ਨ ਵਲੋਂ ਜਿਥੇ ਪਿਛਲੇ 50 ਸਾਲਾਂ ਤੋਂ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ, ਉਥੇ ਹੀ ਸਮਾਜ ਭਲਾਈ ਦੇ ਕਾਰਜ ਵੀ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ ਸੰਤ ਮਹਿੰਦਰ ...

ਪੂਰੀ ਖ਼ਬਰ »

ਇੰਡੋ ਗਲੋਬਲ ਕਾਲਜਿਜ਼ ਵਿਖੇ ਵਿਦਿਆਰਥੀਆਂ ਨੂੰ ਤੰਦਰੁਸਤ ਜ਼ਿੰਦਗੀ ਜਿਊਣ ਸਬੰਧੀ ਕੀਤਾ ਪੇ੍ਰਰਿਤ

ਐੱਸ. ਏ. ਐੱਸ. ਨਗਰ, 12 ਫਰਵਰੀ (ਕੇ. ਐੱਸ. ਰਾਣਾ)-ਇੰਡੋ ਗਲੋਬਲ ਗਰੁੱਪ ਆਫ਼ ਕਾਲਜਿਜ਼ ਵਿਖੇ ਇਕ ਵਰਕਸ਼ਾਪ ਕਰਵਾਈ ਗਈ, ਜਿਸ ਦੌਰਾਨ ਵਿਦਿਆਰਥੀਆਂ ਨੂੰ ਡਾਂਸ ਤੇ ਭੰਗੜੇ ਰਾਹੀਂ ਮਨੋਰੰਜਨ ਕਰਨ ਦੇ ਨਾਲ-ਨਾਲ ਸਰੀਰਕ ਕਸਰਤ ਕਰਦੇ ਹੋਏ ਸਿਹਤਮੰਦ ਜ਼ਿੰਦਗੀ ਜਿਊਣ ਦੇ ਰਾਜ ...

ਪੂਰੀ ਖ਼ਬਰ »

ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ 'ਕਿਡਜ਼ ਕਾਰਨੀਵਾਲ-2020' ਕਰਵਾਇਆ

ਕੁਰਾਲੀ, 12 ਫਰਵਰੀ (ਹਰਪ੍ਰੀਤ ਸਿੰਘ)-ਸਥਾਨਕ ਪਪਰਾਲੀ ਮਾਰਗ 'ਤੇ ਸਥਿਤ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ 'ਕਿਡਜ਼ ਕਾਰਨੀਵਾਲ-2020' ਕਰਵਾਇਆ ਗਿਆ | ਸਕੂਲ ਪਿ੍ੰਸੀਪਲ ਪੀ. ਸੈਂਗਰ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਕਾਰਨੀਵਾਲ ਦੌਰਾਨ ਛੋਟੇ-ਵੱਡੇ ਬੱਚਿਆਂ ਨੇ ਉਤਸ਼ਾਹ ਨਾਲ ...

ਪੂਰੀ ਖ਼ਬਰ »

ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਸਬੰਧੀ ਮੁੱਖ ਮੰਤਰੀ ਪੰਜਾਬ ਤੇ ਡੀ. ਜੀ. ਪੀ. ਨੂੰ ਲਿਖਿਆ ਪੱਤਰ

ਐੱਸ. ਏ. ਐੱਸ. ਨਗਰ, 12 ਫਰਵਰੀ (ਕੇ. ਐੱਸ. ਰਾਣਾ)-ਇਕ ਪਾਸੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਵਿਦਿਆਰਥੀਆਂ ਦੇ ਸਾਲਾਨਾ ਇਮਤਿਹਾਨਾਂ ਨੂੰ ਧਿਆਨ ਵਿਚ ਰੱਖਦਿਆਂ ਇਮਤਿਹਾਨਾਂ ਤੋਂ 15 ਦਿਨ ਪਹਿਲਾਂ ਕਿਸੇ ਵੀ ਕਿਸਮ ਦੇ ...

ਪੂਰੀ ਖ਼ਬਰ »

ਹਸਪਤਾਲ ਪਾਰਕਿੰਗ ਵਿੱਚ ਬਜ਼ੁਰਗ ਮਹਿਲਾ ਦੀ ਕੁਚਲਣ ਨਾਲ ਮੌਤ

ਪੰਚਕੂਲਾ, 12 ਫਰਵਰੀ (ਕਪਿਲ)- ਪੰਚਕੂਲਾ ਦੇ ਸੈਕਟਰ 6 ਸਥਿਤ ਜਰਨਲ ਹਸਪਤਾਲ ਵਿੱਚ ਇੱਕ ਕਾਰ ਵੱਲੋਂ 60 ਸਾਲਾ ਬਜ਼ੁਰਗ ਮਹਿਲਾ ਨੂੰ ਕੁਚਲ ਦਿੱਤਾ ਗਿਆ, ਜਿਸ ਨਾਲ ਮਹਿਲਾ ਦੀ ਮੌਤ ਹੋ ਗਈ¢ ਮਿ੍ਤਕ ਮਹਿਲਾ ਚੰਡੀਗੜ੍ਹ ਦੀ ਇੰਦਰਾ ਕਲੋਨੀ ਦੀ ਰਹਿਣ ਵਾਲੀ ਸੀ¢ ਮਿ੍ਤਕ ਦੀ ਪਹਿਚਾਣ ...

ਪੂਰੀ ਖ਼ਬਰ »

ਵਣ ਦਫ਼ਤਰ ਸਿਸਵਾਂ ਵਿਖੇ ਜੰਗਲਾਤ ਕਾਮਿਆਂ ਦੀ ਹੋਈ ਮੀਟਿੰਗ

ਮੁੱਲਾਂਪੁਰ ਗਰੀਬਦਾਸ, 12 ਫਰਵਰੀ (ਖੈਰਪੁਰ)-ਜੰਗਲਾਤ ਵਰਕਰ ਯੂਨੀਅਨ ਵਲੋਂ 19 ਫਰਵਰੀ ਨੂੰ ਵਣ ਰੇਂਜ ਦਫ਼ਤਰ ਵਿਖੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਧਰਨਾ ਦਿੱਤਾ ਜਾਵੇਗਾ | ਇਹ ਫ਼ੈਸਲਾ ਪ੍ਰਧਾਨ ਮਨਿੰਦਰ ਸਿੰਘ ਦੀ ਅਗਵਾਈ ਵਿਚ ਅਹੁਦੇਦਾਰਾਂ ਦੀ ਵਣ ਦਫ਼ਤਰ ਸਿਸਵਾਂ ...

ਪੂਰੀ ਖ਼ਬਰ »

ਵਿਧਾਇਕ ਸ਼ਰਮਾ ਵਲੋਂ ਪਾਇਪਡ ਨੈਚੂਰਲ ਗੈਸ ਸੇਵਾ ਦਾ ਉਦਘਾਟਨ

ਜ਼ੀਰਕਪੁਰ, 12 ਫਰਵਰੀ (ਹੈਪੀ ਪੰਡਵਾਲਾ)-ਅੱਜ ਸਿਲਵਰ ਓਕ ਸੁਸਾਇਟੀ ਵਿਖੇ ਪਾਇਪਡ ਨੈਚੂਰਲ ਗੈਸ ਦੇ ਕੁਨੈਕਸ਼ਨ ਦੇਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਹਲਕਾ ਵਿਧਾਇਕ ਐੱਨ. ਕੇ. ਸ਼ਰਮਾ. ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰਦਿਆਂ ਇੰਡੀਅਨ ਆਇਲ ਅਡਾਨੀ ਗੈਸ ਪ੍ਰਾ: ਲਿ: ...

ਪੂਰੀ ਖ਼ਬਰ »

ਥਾਣਾ ਫੇਜ਼-1 ਦੀ ਪੁਲਿਸ ਵਲੋਂ 13 ਗ੍ਰਾਮ ਹੈਰੋਇਨ ਸਮੇਤ ਆਟੋ ਚਾਲਕ ਕਾਬੂ

ਐੱਸ. ਏ. ਐੱਸ. ਨਗਰ, 12 ਫਰਵਰੀ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਦੀ ਪੁਲਿਸ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਇਕ ਵਿਅਕਤੀ ਨੂੰ ਦਾਰਾ ਸਟੂਡੀਓ ਫੇਜ਼-6 ਨੇੜਿਓਾ 13 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ | ਇਸ ...

ਪੂਰੀ ਖ਼ਬਰ »

ਨਗਰ ਨਿਗਮ ਦੀ ਵਿਸ਼ੇਸ਼ ਬਜਟ ਮੀਟਿੰਗ 'ਚ 251 ਕਰੋੜ ਰੁਪਏ ਦਾ ਬਜਟ ਪਾਸ

ਐੱਸ. ਏ. ਐੱਸ. ਨਗਰ, 12 ਫਰਵਰੀ (ਕੇ. ਐੱਸ. ਰਾਣਾ)-ਨਗਰ ਨਿਗਮ ਮੁਹਾਲੀ ਦੇ ਮੌਜੂਦਾ ਮੈਂਬਰਾਂ ਦੀ ਅੱਜ ਹੋਈ ਆਖਰੀ ਮੀਟਿੰਗ ਦੌਰਾਨ 251 ਕਰੋੜ ਰੁ: ਦਾ ਬਜਟ ਪਾਸ ਕਰ ਦਿੱਤਾ ਗਿਆ, ਪਰ ਨਿਗਮ 'ਤੇ ਕਾਬਜ਼ ਧਿਰ ਅਤੇ ਵਿਰੋਧੀ ਧਿਰ ਵਲੋਂ ਇਕ-ਦੂਜੇ ਿਖ਼ਲਾਫ਼ ਕਈ ਦੋਸ਼ ਲਗਾਏ ਗਏ | ਮੇਅਰ ...

ਪੂਰੀ ਖ਼ਬਰ »

ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵਲੋਂ ਰੋਸ ਰੈਲੀ

ਐੱਸ. ਏ. ਐੱਸ. ਨਗਰ, 12 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵਲੋਂ ਅੱਜ ਸਾਂਝਾ ਮੁਲਾਜ਼ਮ ਮੰਚ ਪੰਜਾਬ/ਚੰਡੀਗੜ੍ਹ ਅਤੇ ਪੀ. ਐੱਸ. ਐੱਮ. ਐੱਸ. ਯੂ. ਵਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਬੋਰਡ ਨੇੜਲੇ ਪਾਰਕ ਵਾਲੀ ਨਵੀਂ ...

ਪੂਰੀ ਖ਼ਬਰ »

'ਆਪ' ਦੀ ਦਿੱਲੀ 'ਚ ਹੋਈ ਜਿੱਤ ਦਾ ਪੰਜਾਬ 'ਚ ਭਾਰੀ ਅਸਰ ਵੇਖਣ ਨੂੰ ਮਿਲੇਗਾ : ਸ਼ੇਰਗਿੱਲ

ਐੱਸ. ਏ. ਐੱਸ. ਨਗਰ, 12 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਭਾਜਪਾ ਦੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਅੜੀਅਲ ਰਵੱਈਏ ਤੋਂ ਦੇਸ਼ ਦੇ ਲੋਕ ਖੁਸ਼ ਨਹੀਂ ਹਨ | ਇਸ ਦੀ ਮਿਸਾਲ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਵੇਖਣ ਤੋਂ ਮਿਲਦੀ ਹੈ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਗਲੀ ਪੱਕੀ ਨਾ ਕਰਨ ਸਬੰਧੀ ਪਿੰਡ ਕਾਲੇਵਾਲ ਦੀ ਇਕ ਕਾਲੋਨੀ ਦੇ ਵਸਨੀਕਾਂ 'ਚ ਭਾਰੀ ਰੋਸ

ਕੁਰਾਲੀ, 12 ਫਰਵਰੀ (ਹਰਪ੍ਰੀਤ ਸਿੰਘ)-ਨੇੜਲੇ ਪਿੰਡ ਕਾਲੇਵਾਲ ਦੀ ਇਕ ਕਾਲੋਨੀ ਨੂੰ ਪੱਕੀ ਕਰਨ ਲਈ ਲੋੜੀਂਦਾ ਮਟੀਰੀਅਲ ਆਇਆ ਹੋਣ ਦੇ ਬਾਵਜੂਦ ਜਿਥੇ ਗਲੀ ਨੂੰ ਪੱਕਾ ਨਹੀਂ ਕੀਤਾ ਜਾ ਸਕਿਆ, ਉਥੇ ਨਿਰਮਾਣ ਲਈ ਆਇਆ ਜ਼ਿਆਦਾਤਰ ਮਟੀਰੀਅਲ ਖ਼ਰਾਬ ਵੀ ਹੋ ਚੁੱਕਾ ਹੈ | ਗਲੀ ...

ਪੂਰੀ ਖ਼ਬਰ »

ਨਿਊਾ ਡਿਫੈਂਸ ਕਾਲੋਨੀ 'ਚੋ ਭੇਦਭਰੇ ਹਾਲਾਤ 'ਚ ਕੁੜੀ ਲਾਪਤਾ

ਜ਼ੀਰਕਪੁਰ, 12 ਫਰਵਰੀ (ਅਵਤਾਰ ਸਿੰਘ)-ਜ਼ੀਰਕਪੁਰ-ਪਟਿਆਲਾ ਸੜਕ 'ਤੇ ਸਥਿਤ ਨਿਊਾ ਡਿਫੈਂਸ ਕਾਲੋਨੀ ਵਿਚੋਂ ਇਕ 26 ਸਾਲਾ ਕੁੜੀ ਭੇਦਭਰੇ ਹਾਲਾਤ 'ਚ ਲਾਪਤਾ ਹੋ ਗਈ | ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਲਿਆ ਹੈ | ਇਸ ਸਬੰਧੀ ਪੁਲਿਸ ਨੂੰ ...

ਪੂਰੀ ਖ਼ਬਰ »

ਕਾਰ ਵਲੋਂ ਦਰੜੇ ਜਾਣ ਕਾਰਨ ਬਜ਼ੁਰਗ ਮਹਿਲਾ ਦੀ ਮੌਤ

ਪੰਚਕੂਲਾ, 12 ਫਰਵਰੀ (ਕਪਿਲ)-ਪੰਚਕੂਲਾ ਦੇ ਸੈਕਟਰ-6 ਸਥਿਤ ਜਨਰਲ ਹਸਪਤਾਲ ਵਿਖੇ ਇਕ ਕਾਰ ਸਵਾਰ ਵਲੋਂ 60 ਸਾਲਾ ਬਜ਼ੁਰਗ ਮਹਿਲਾ ਨੂੰ ਦਰੜ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ | ਮਿ੍ਤਕ ਮਹਿਲਾ ਦੀ ਪਛਾਣ ਚੰਦਰਿਕਾ ਪ੍ਰਸ਼ਾਦ ਵਾਸੀ ਇੰਦਰਾ ਕਾਲੋਨੀ ਚੰਡੀਗੜ੍ਹ ਵਜੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX