ਬਨੂੜ, 12 ਫਰਵਰੀ (ਭੁਪਿੰਦਰ ਸਿੰਘ)-ਬਨੂੜ-ਲਾਂਡਰਾਂ ਮਾਰਗ 'ਤੇ ਪੈਂਦੇ ਪਿੰਡ ਮੋਟੇਮਾਜਰਾ ਨੇੜੇ ਟਰੱਕ ਦੀ ਫੇਟ ਵੱਜਣ ਕਾਰਨ ਛੋਟਾ ਹਾਥੀ ਸੜਕ ਦੇ ਦੂਜੇ ਪਾਸੇ ਦਰਖ਼ਤ 'ਚ ਬੁਰੀ ਤਰ੍ਹਾਂ ਜਾ ਟਕਰਾਇਆ ਜਿਸ ਕਾਰਨ ਛੋਟੇ ਹਾਥੀ ਦੇ ਚਾਲਕ ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਸਹਾਇਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜੋ ਗਿਆਨ ਸਾਗਰ ਹਸਪਤਾਲ ਵਿਚ ਇਲਾਜ ਅਧੀਨ ਹੈ | ਹੌਲਦਾਰ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਛੋਟਾ ਹਾਥੀ ਦਾ ਚਾਲਕ ਅਜੇ ਸ਼ਰਮਾ (48) ਪੁੱਤਰ ਨੱਥੂ ਰਾਮ ਵਾਸੀ ਬਲਦੇਵ ਨਗਰ ਅੰਬਾਲਾ ਤੇ ਸਹਾਇਕ ਲਲਿਤ ਮੋਹਨ ਸ਼ਰਮਾ ਪੁੱਤਰ ਤਰਲੋਕੀ ਨਾਥ ਵਾਸੀ ਮਕਾਨ ਨੰਬਰ 942 ਨਿਊ ਮਿਲਾਪ ਨਗਰ ਅੰਬਾਲਾ (ਹਰਿਆਣਾ) ਬੀਟਾ ਕੰਪਨੀ ਦੇ ਦੁੱਧ ਦੀ ਖਰੜ ਸਪਲਾਈ ਦੇ ਕੇ ਅੰਬਾਲਾ ਜਾ ਰਹੇ ਸਨ | ਜਦੋਂ ਇਹ ਪਿੰਡ ਮੋਟੇਮਾਜਾਰਾ ਨੇੜੇ ਪੁੱਜੇ ਤਾਂ ਪਿੱਛੋਂ ਆ ਰਹੇ ਟਰੱਕ ਨੇ ਛੋਟੇ ਹਾਥੀ ਨੂੰ ਫੇਟ ਮਾਰ ਦਿੱਤੀ | ਜਿਸ ਕਾਰਨ ਛੋਟਾ ਹਾਥੀ ਦੂਜੇ ਪਾਸੇ ਸੜਕ ਕਿਨਾਰੇ ਦਰਖ਼ਤ ਨਾਲ ਜਾ ਟਕਰਾਇਆ | ਹਾਦਸਾ ਇੰਨਾ ਜ਼ੋਰਦਾਰ ਸੀ ਕਿ ਛੋਟਾ ਹਾਥੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ | ਹਾਦਸੇ ਵਿਚ ਛੋਟੇ ਹਾਥੀ ਦਾ ਚਾਲਕ ਅਜੇ ਸ਼ਰਮਾ ਤੇ ਸਹਾਇਕ ਲਲਿਤ ਮੋਹਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਗਿਆਨ ਸਾਗਰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਅਜੇ ਸ਼ਰਮਾ ਨੂੰ ਮਿ੍ਤਕ ਐਲਾਨ ਦਿੱਤਾ ਤੇ ਸਹਾਇਕ ਲਲਿਤ ਮੋਹਨ ਨੂੰ ਦਾਖਲ ਕਰ ਲਿਆ | ਜਿੱਥੇ ਉਹ ਇਲਾਜ ਅਧੀਨ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਦਾ ਡੇਰਾਬਸੀ ਦੇ ਸਰਕਾਰੀ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ ਤੇ ਟਰੱਕ ਡਰਾਈਵਰ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ |
ਘਨੌਰ, 12 ਫਰਵਰੀ (ਬਲਜਿੰਦਰ ਸਿੰਘ ਗਿੱਲ)-ਥਾਣਾ ਘਨੌਰ 'ਚ ਦਰਜ ਕਰਵਾਈ ਗਈ ਸ਼ਿਕਾਇਤ 'ਚ ਸ਼ਿਕਾਇਤਕਰਤਾ ਜਗਤਾਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮਰਦਾਂਪੁਰ ਥਾਣਾ ਸ਼ੰਭੂ ਨੇ ਬਿਆਨ ਕੀਤਾ ਹੈ ਕਿ ਉਸ ਦਾ ਭਰਾ ਘਰ ਦੇ ਕੰਮਕਾਰ ਲਈ ਕਸਬਾ ਘਨੌਰ ਵਿਖੇ ਮੋਟਰਸਾਈਕਲ ਨੰ. ...
ਪਟਿਆਲਾ, 12 ਫਰਵਰੀ (ਪਰਗਟ ਸਿੰਘ ਬਲਬੇੜ੍ਹਾ)-ਬੀਤੇ ਕੱਲ੍ਹ ਸਥਾਨਕ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਜ਼ਿਲ੍ਹਾ ਸੰਗਰੂਰ ਤੋਂ ਇਕ ਨੌਜਵਾਨ ਦੀ ਪੋਸਟਮਾਰਟਮ ਕਰਵਾਉਣ ਲਈ ਲਿਆਂਦੀ ਗਈ ਲਾਸ਼ ਕਿਸੇ ਹੋਰ ਵਿਅਕਤੀ ਨਾਲ ਬਦਲਣ ਦੀ ਘਟਨਾ ਸਾਹਮਣੇ ਆਈ ਹੈ | ਵੱਡੀ ਗੱਲ ਇਹ ਹੈ ...
ਪਟਿਆਲਾ, 12 ਫਰਵਰੀ (ਅ.ਸ. ਆਹਲੂਵਾਲੀਆ)-ਨਿਊ ਪਟਿਆਲਾ ਵੈੱਲਫੇਅਰ ਕਲੱਬ ਵਲੋਂ ਪੰਜਾਬ ਸਰਕਾਰ ਤੋਂ ਹਰ ਤਰ੍ਹਾਂ ਦੇ ਖਪਤਕਾਰਾਂ ਲਈ ਬਿਜਲੀ 5 ਰੁਪਏ ਪ੍ਰਤੀ ਯੂਨਿਟ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਵਾਰ-ਵਾਰ ਮੰਗ ਕਰਦਾ ਆ ਰਿਹਾ ਹੈ | ਅੱਜ ਵੀ ਮਹਿੰਗੀ ਬਿਜਲੀ ਨੂੰ ਲੈ ...
ਸਮਾਣਾ, 12 ਫਰਵਰੀ (ਹਰਵਿੰਦਰ ਸਿੰਘ ਟੋਨੀ)-ਬੰਮ੍ਹਨਾ ਪੱਤੀ ਸਥਿਤ ਇਕ ਪੋਲਟਰੀ ਫਾਰਮ ਦੀ ਛੱਤ ਡਿਗ ਜਾਣ ਕਾਰਨ ਹਜ਼ਾਰਾਂ ਮੁਰਗੀਆਂ ਦੇ ਮਰ ਜਾਣ ਦੀ ਜਾਣਕਾਰੀ ਮਿਲੀ ਹੈ | ਪੋਲਟਰੀ ਫਾਰਮ ਦੇ ਮਾਲਕ ਨਰੇਸ਼ ਡੁਡੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਫਾਰਮ 'ਚ 25 ...
ਪਟਿਆਲਾ, 12 ਫਰਵਰੀ (ਜਸਪਾਲ ਸਿੰਘ ਢਿੱਲੋਂ)- ਮਿਉਂਸਪਲ ਵਰਕਰਜ਼ ਯੂਨੀਅਨ ਨੇ ਤਨਖ਼ਾਹਾਂ ਦੇ ਮਾਮਲੇ ਨੂੰ ਲੈ ਕੇ ਤੀਜੇ ਦਿਨ ਵੀ ਧਰਨਾ ਦਿੱਤਾ | ਇਸ ਮੌਕੇ ਬੁਲਾਰਿਆਂ ਨੇ ਇੱਥੇ ਸੰਬੋਧਨ ਕਰਦਿਆਂ ਆਖਿਆ ਕਿ ਪਿਛਲੇ ਕੁੱਝ ਸਮੇਂ ਤੋਂ ਸਰਕਾਰ ਵਲੋਂ ਜੀ.ਐਸ.ਟੀ. ਦੀ ਰਕਮ ਨਹੀਂ ...
ਰਾਜਪੁਰਾ, 12 ਫਰਵਰੀ (ਜੀ.ਪੀ. ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਮੁੱਖ ਕੌਮੀ ਸ਼ਾਹ ਮਾਰਮ ਰਾਜਪੁਰਾ-ਸਰਹਿੰਦ ਰੋਡ 'ਤੇ ਨਾਕਾਬੰਦੀ ਦੌਰਾਨ ਇਕ ਕਰੋਲਾ ਕਾਰ 'ਚੋਂ 132 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਮੌਕੇ ਤੋਂ ਫਰਾਰ ਹੋਏ ਅਣਪਛਾਤੇ ਕਾਰ ਚਾਲਕ ਿਖ਼ਲਾਫ਼ ਮਾਮਲਾ ...
ਪਟਿਆਲਾ, 12 ਫਰਵਰੀ (ਪਰਗਟ ਸਿੰਘ ਬਲਬੇੜ੍ਹਾ)-ਕੇਂਦਰੀ ਜੇਲ੍ਹ ਪਟਿਆਲਾ 'ਚੋਂ ਬੈਰਕ ਨੰਬਰ-3 ਦੀ ਤਲਾਸ਼ੀ ਦੌਰਾਨ ਇਕ ਮੋਬਾਈਲ ਫ਼ੋਨ ਬਰਾਮਦ ਹੋਣ 'ਤੇ ਜੇਲ੍ਹ ਅਧਿਕਾਰੀਆਂ ਵਲੋਂ ਇਸ ਦੀ ਸ਼ਿਕਾਇਤ ਥਾਣਾ ਤਿ੍ਪੜੀ ਵਿਖੇ ਦਰਜ ਕਰਵਾਈ ਗਈ¢ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ...
ਪਟਿਆਲਾ, 12 ਫਰਵਰੀ (ਪਰਗਟ ਸਿੰਘ ਬਲਬੇੜ੍ਹਾ) ਸਥਾਨਕ ਸਟੇਟ ਬੈਂਕ ਆਫ਼ ਇੰਡੀਆ ਦੀ ਬਰਾਂਚ ਨਾਲ ਇਕ ਵਿਅਕਤੀ ਵਲੋਂ ਆਪਣੇ ਹੋਰਨਾਂ ਸਾਥੀਆ ਦਾ ਮਦਦ ਨਾਲ 35 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਬੈਂਕ ਮੈਨੇਜਰ ਦੀ ਸ਼ਿਕਾਇਤ ਦੇ ਆਧਾਰ 'ਤੇ ...
ਪਟਿਆਲਾ, 12 ਫਰਵਰੀ (ਪਰਗਟ ਸਿੰਘ ਬਲਬੇੜ੍ਹਾ)-ਜ਼ਿਲ੍ਹਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਦੜਾ ਸੱਟੇ ਲਗਾਉਂਦੇ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 8195 ਰੁਪਏ ਦੜੇ ਸੱਟੇ ਦੇ ਬਰਾਮਦ ਕੀਤੇ ਹਨ¢ ਪਹਿਲੇ ਕੇਸ 'ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਅਰੁਣ ...
ਪਟਿਆਲਾ, 12 ਫਰਵਰੀ (ਪਰਗਟ ਸਿੰਘ ਬਲਬੇੜ੍ਹਾ)-ਥਾਣਾ ਕੋਤਵਾਲੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 11 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ ¢ ਹੌਲਦਾਰ ਮੰਗਤ ਸਿੰਘ ਅਨੁਸਾਰ ਜਦੋਂ ਪੁਲਿਸ ਪਾਰਟੀ ਗਸ਼ਤ ਦੌਰਾਨ ਟੀ-ਪੁਆਇੰਟ ਗੋਪਾਲ ...
• ਰਣਜੀਤ ਸਿੰਘ
ਰਾਜਪੁਰਾ, 12 ਫਰਵਰੀ-ਸਥਾਨਕ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ 'ਚ ਆਵਾਰਾ ਪਸ਼ੂਆਂ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ | ਸਾਰਾ ਦਿਨ ਆਵਾਰਾ ਪਸ਼ੂ ਫਿਰਦੇ ਰਹਿੰਦੇ ਹਨ | ਸ਼ਹਿਰ 'ਚ ਅਨੇਕਾਂ ਦੀ ਲੋਕ ਅਣਆਈ ਮੌਤ ਮਰ ਚੁੱਕੇ ਹਨ ਅਤੇ ਪਿੰਡਾਂ ਵਿਚ ...
ਘਨੌਰ, 12 ਫਰਵਰੀ (ਜਾਦਵਿੰਦਰ ਸਿੰਘ ਜੋਗੀਪੁਰ)- ਪਿੰਡ ਲਾਛੜੂ ਕਲਾਂ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਪ੍ਰਧਾਨਗੀ ਦੀ ਚੋਣ ਸਬੰਧੀ ਬਲਕਾਰ ਸਿੰਘ ਸਕੱਤਰ ਦੀ ਦੇਖ ਰੇਖ ਹੇਠ ਮੀਟਿੰਗ ਕੀਤੀ ਗਈ, ਜਿਸ 'ਚ ਸਰਬਸੰਮਤੀ ਨਾਲ ਹਰਵਿੰਦਰ ਸਿੰਘ ਕਾਮੀ ਨੂੰ ਪ੍ਰਧਾਨ ...
ਭਾਦਸੋਂ, 12 ਫਰਵਰੀ (ਪ੍ਰਦੀਪ ਦੰਦਰਾਲ਼ਾ)-ਸਿੱਖਿਆ ਦੇ ਖੇਤਰ 'ਚ ਵੱਡੀਆਂ ਪੁਲਾਂਘਾਂ ਪੁੱਟਣ ਵਾਲੀ ਸੰਸਥਾ ਦੀਪ ਮਾਡਲ ਸਕੂਲ ਮੱਲੇਵਾਲ ਵਿਖੇ ਸਾਲਾਨਾ ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ ਬੱਚਿਆਂ ਨੇ ਭੰਗੜਾ, ਗਿੱਧਾ, ਨਾਟਕ, ਸੋਲੋ ਡਾਂਸ, ਕੋਰੀੳਗ੍ਰਾਫੀ, ਸਕਿੱਟ ਆਦਿ ਦੀ ...
ਦੇਵੀਗੜ੍ਹ, 12 ਫਰਵਰੀ (ਮੁਖ਼ਤਿਆਰ ਸਿੰਘ ਨੌਗਾਵਾਂ)-ਇੱਥੋਂ ਨੇੜਲੇ ਪਿੰਡ ਅਕਬਰਪੁਰ ਦੇ ਟੈਗੋਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਦੇ ਚੰਗੇ ਭਵਿੱਖ, ਨੈਤਿਕ ਅਤੇ ਅਧਿਆਤਮਿਕ ਵਿਕਾਸ ਲਈ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਗਿਆ | ਅਖੰਡ ਪਾਠ ਦੇ ...
ਬਨੂੜ, 12 ਫਰਵਰੀ (ਭੁਪਿੰਦਰ ਸਿੰਘ)-ਮੁਹਾਲੀ ਜ਼ਿਲ੍ਹੇ ਦੀਆਂ ਸਮੁੱਚੀਆਂ ਮੰਡੀਆਂ ਦੇ ਆੜ੍ਹਤੀਆਂ ਨੇ ਅੱਜ ਬਨੂੜ ਮੰਡੀ ਵਿਖੇ ਭਰਵੀਂ ਇਕੱਤਰਤਾ ਕੀਤੀ | ਇਸ ਮੌਕੇ ਕੁਰਾਲੀ, ਖਰੜ, ਲਾਲੜੂ, ਡੇਰਾਬਸੀ ਅਤੇ ਸਥਾਨਿਕ ਆੜ੍ਹਤੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਇਸ ਮੌਕੇ ...
ਪਾਤੜਾਂ, 12 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਪਿ੍ੰਸੀਪਲ ਪ੍ਰੋ. ਵੀਨਾ ਕੁਮਾਰੀ ਅਗਵਾਈ ਹੇਠ ਅੰਗਰੇਜ਼ੀ ਵਿਭਾਗ ਵਲੋਂ 'ਅੰਗਰੇਜ਼ੀ ਸ਼ਬਦਾਵਲੀ ਦਾ ਸ਼ੁੱਧ ਉਚਾਰਨ' ਵਿਸ਼ੇ ਉੱਪਰ ਇਕ ਵਿਸ਼ੇਸ਼ ਭਾਸ਼ਨ ਕਰਵਾਇਆ ਗਿਆ, ਜਿਸ ਵਿਚ ਮਹਿੰਦਰਾ ਕਾਲਜ ਪਟਿਆਲਾ ਦੇ ਅੰਗਰੇਜ਼ੀ ...
ਪਟਿਆਲਾ, 12 ਫ਼ਰਵਰੀ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਸਵਾਜਪੁਰ ਪੁਰਾਣਾ ਵਿਖੇ ਕਾਨੂੰਨੀ ਸਾਖਰਤਾ ਮਿਸ਼ਨ ਤਹਿਤ ...
ਰਾਜਪੁਰਾ, 12 ਫਰਵਰੀ (ਰਣਜੀਤ ਸਿੰਘ)-ਅੱਜ ਇੱਥੇ ਬਹਾਵਲਪੁਰ ਮਹਾਸੰਘ ਦੀ ਬੈਠਕ ਚੇਅਰਮੈਨ ਜਗਦੀਸ਼ ਜੱਗਾ ਦੀ ਪ੍ਰਧਾਨਗੀ 'ਚ ਹੋਈ | ਇਸ 'ਚ ਵਿਪਲ ਬੱਬਰ ਨੂੰ ਪੰਜਾਬ ਯੂਥ ਦਾ ਪ੍ਰਧਾਨ ਬਣਾਇਆ ਗਿਆ ਹੈ | ਇਸ ਮੌਕੇ ਸ੍ਰੀ ਜੱਗਾ ਨੇ ਕਿਹਾ ਕਿ ਯੂਥ ਕਿਸੇ ਵੀ ਪਾਰਟੀ ਦੀ ਰੀੜ ਦੀ ...
ਪਟਿਆਲਾ, 12 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਪ੍ਰਸਿੱਧ ਚਿੰਤਕ ਹਰਵਿੰਦਰ ਭੰਡਾਲ ਵਿਜ਼ਟਿੰਗ ਫੈਲੋ ਵਜੋਂ ਸ਼ਾਮਿਲ ਹੋਏ ਹਨ | ਵਿਭਾਗ ਮੁਖੀ ਡਾ. ਸੁਰਜੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ...
ਰਾਜਪੁਰਾ, 12 ਫਰਵਰੀ (ਜੀ.ਪੀ. ਸਿੰਘ)-ਨੇੜਲੇ ਪਿੰਡ ਅਲੂਣਾ ਦੇ ਆਂਗਨਵਾੜੀ ਸੈਂਟਰ 'ਚ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਸੁਪਰਵਾਈਜ਼ਰ ਮੈਡਮ ਨਰਿੰਦਰ ਕੌਰ ਦੀ ਅਗਵਾਈ 'ਚ ਬੱਚੀਆਂ ਦੇ ਸਿਹਤ ਮੁਕਾਬਲੇ ਕਰਵਾਏ ਗਏ | ਜਿਸ 'ਚ ਮੁੱਖ ਮਹਿਮਾਨ ਦੇ ਤੌਰ 'ਤੇ ...
ਪਟਿਆਲਾ, 12 ਫਰਵਰੀ (ਅ.ਸ. ਆਹਲੂਵਾਲੀਆ)-ਜਲ ਸਰੋਤ ਵਿਭਾਗ ਪੰਜਾਬ ਦੇ ਵੱਖ-ਵੱਖ ਸਰਕਲਾਂ ਅਤੇ ਮੰਡਲ ਦਫਤਰਾਂ 'ਚ ਡਰਾਫਟਸਮੈਨ ਦੀ ਆਸਾਮੀ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਦੀਆਂ ਪਦਉਨਤੀਆਂ ਨੂੰ ਲੈ ਕੇ ਜਲ ਸਰੋਤ ਵਿਭਾਗ ਪਟਿਆਲਾ ਵਿਖੇ ਸਮੂਹ ਡਰਾਇੰਗ ਕੇਡਰ ਮੁਲਾਜ਼ਮਾਂ ...
ਘਨੌਰ, 12 ਫਰਵਰੀ (ਜਾਦਵਿੰਦਰ ਸਿੰਘ ਜੋਗੀਪੁਰ, ਬਲਜਿੰਦਰ ਸਿੰਘ ਗਿੱਲ)-ਯੂਥ ਕਾਂਗਰਸ ਦੇ ਪ੍ਰਧਾਨ ਇੰਦਰਜੀਤ ਸਿੰਘ ਗਿਫ਼ਟੀ ਦੀ ਅਗਵਾਈ ਹੇਠ ਨੈਸ਼ਨਲ ਰਜਿਸਟਰ ਆਫ਼ ਅਨਇੰਪਲਾਈਡ (ਐਨ. ਆਰ. ਯੂ.) ਦੇ ਸਬੰਧ ਵਿਚ ਨੌਜਵਾਨਾਂ ਦੀ ਮੀਟਿੰਗ ਰੱਖੀ ਗਈ | ਇਸ ਮੌਕੇ ਜ਼ਿਲ੍ਹਾ ਯੂਥ ...
ਪਟਿਆਲਾ, 12 ਫਰਵਰੀ (ਜਸਪਾਲ ਸਿੰਘ ਢਿੱਲੋਂ)- ਆਮ ਆਦਮੀ ਪਾਰਟੀ ਦੇ ਸੀਨੀਅਰ ਸੂਬਾਈ ਆਗੂ ਡਾ. ਬਲਬੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਾਲ ਹੀ 'ਚ 'ਆਪ' ਨੇ ਜੋ ਜਿੱਤ ਦਾ ਪਰਚਮ ਦਿੱਲੀ ਵਿਧਾਨ ਸਭਾ 'ਚ ਲਹਿਰਾਇਆ ਹੈ, ਉਸ ਦਾ ਅਸਰ ਹੁਣ ਪੰਜਾਬ 'ਚ ਅਗਲੀਆਂ ਵਿਧਾਨ ਸਭਾ ...
ਪਟਿਆਲਾ, 12 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵਲੋਂ ਯੂਨੀਵਰਸਿਟੀ ਅੰਦਰ 'ਇੱਕ ਰੰਗਤਾ ਖਿਲਾਫ ਰੰਗਾਂ ਦੀ ਮਹਿਫਲ' ਦੇ ਨਾਂਅ ਹੇਠ ਪੇਂਟਿੰਗਾਂ ਦੀ ਪ੍ਰਦਰਸ਼ਨੀ ਲਾਈ ਗਈ | ਇਸ ਮੌਕੇ ਪੀ.ਐੱਸ.ਯੂ. ...
ਪਟਿਆਲਾ, 12 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵਲੋਂ ਭਾਰਤ ਸਰਕਾਰ ਦੇ ਉੱਚ ਸਿੱਖਿਆ ਨਾਲ ਸਬੰਧਿਤ ਅਦਾਰੇ ਐਮ.ਐਚ.ਆਰ.ਡੀ. ਦੇ ਸਹਿਯੋਗ ਨਾਲ ਨੈਸ਼ਨਲ ਪ੍ਰੋਗਰਾਮ ਆਨ ...
ਨਾਭਾ, 12 ਫਰਵਰੀ (ਅਮਨਦੀਪ ਸਿੰਘ ਲਵਲੀ)-ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੈਹਸ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਵਲੋਂ ਗੀਤ, ਗਿੱਧਾ, ਭੰਗੜਾ, ਕੋਰੀਓਗ੍ਰਾਫੀ, ਨਾਟਕ ਆਦਿ ਪੇਸ਼ਕਾਰੀ ਕੀਤੀ ਗਈ | ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਹੰਸ ...
ਪਟਿਆਲਾ, 12 ਫਰਵਰੀ (ਪਰਗਟ ਸਿੰਘ ਬਲਬੇੜ੍ਹਾ)- ਰਾਜਪੁਰਾ ਰੋਡ 'ਤੇ ਸਥਿਤ ਜਸਦੇਵ ਸਿੰਘ ਸੰਧੂ ਕਾਲਜ ਵਿਖੇ ਲੱਗੇ ਟਰਾਸਫਾਰਮ 'ਚੋਂ ਤੇਲ ਅਤੇ ਤਾਂਬੇ ਦਾ ਸਾਮਾਨ ਕੋਈ ਚੋਰੀ ਕਰਕੇ ਲੈ ਗਿਆ¢ ਥਾਣਾ ਸਦਰ ਵਿਖੇ ਇਸ ਦੀ ਸ਼ਿਕਾਇਤ ਦਰਜ ਕਰਵਾਉਂਦਿਆਂ ਕਾਲਜ ਦੇ ਸੁਪਰਵਾਈਜ਼ਰ ...
ਪਟਿਆਲਾ, 12 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪਿਛਲੇ ਸਾਲ ਹੜ੍ਹਾਂ ਦੀ ਮਾਰ ਹੇਠ ਆਏ ਝੋਨੇ ਅਤੇ ਪਰਾਲੀ ਦਾ ਮੁਆਵਜ਼ਾ ਹੁਣ ਤੱਕ ਨਾ ਦੇਣ ਲਈ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖਿਆ ਹੈ, ਜਿਸ ...
ਪਟਿਆਲਾ, 12 ਫਰਵਰੀ (ਗੁਰਵਿੰਦਰ ਸਿੰਘ ਔਲਖ)-ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਪਟਿਆਲਾ ਵਿਖੇ ਸਾਲਾਨਾ ਅਕਾਦਮਿਕ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਪਦਮਸ੍ਰੀ ਡਾ. ਸੁਰਜੀਤ ਪਾਤਰ ਪ੍ਰਧਾਨ ਪੰਜਾਬ ਕਲਾ ਪ੍ਰੀਸ਼ਦ ਨੇ ਮੁੱਖ ਮਹਿਮਾਨ, ਜਦੋਂ ਕਿ ...
ਬਨੂੜ, 12 ਫਰਵਰੀ (ਭੁਪਿੰਦਰ ਸਿੰਘ)-ਸਥਾਨਕ ਸ਼ਹਿਰ ਦੀ ਬਾਡਿਆਂ ਬਸੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਇਲਾਕਾ ਪੱਧਰੀ ਧਾਰਮਿਕ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ | ਕਾਰ ਸੇਵਾ ...
ਪਟਿਆਲਾ, 12 ਫਰਵਰੀ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਪਟਿਆਲਾ ਦੇ ਡਾ. ਗੰਡਾ ਸਿੰਘ ਕਰੀਅਰ, ਗਾਇਡੈਂਸ ਅਤੇ ਕਾਊਾਸਲਿੰਗ ਸੈੱਲ ਅਤੇ ਕਿਰਤ ਕਲੱਬ ਵਲੋਂ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਲਸਫ਼ੇ ਨਾਲ ਸਬੰਧਿਤ ਡਾਕੂਮੈਂਟਰੀ ਦਿਖਾਈ ...
ਪਟਿਆਲਾ, 12 ਫਰਵਰੀ (ਜਸਪਾਲ ਸਿੰਘ ਢਿੱਲੋਂ)-ਭਾਰਤ ਦੇ ਸੱਭਿਆਚਾਰ ਮੰਤਰਾਲੇ ਨੇ ਅੱਜ ਇਕ ਸਮਾਗਮ 'ਚ ਪਟਿਆਲਾ ਤੋਂ ਬੱਚਿਆਂ ਦੀ ਮਾਹਿਰ ਡਾ. ਹਰਸ਼ਿੰਦਰ ਕੌਰ ਨੂੰ ਵਿਸ਼ੇਸ਼ ਸਨਮਾਨ ਉਪ ਰਾਸ਼ਟਰਪਤੀ ਐਮ ਵੰਕਈਆ ਨਾਇਡੂ ਵਲੋਂ ਪ੍ਰਦਾਨ ਕੀਤਾ ਗਿਆ | ਇਹ ਸਮਾਗਮ ਇੰਡੀਅਨ ...
ਪਟਿਆਲਾ, 12 ਜਨਵਰੀ (ਚਹਿਲ)- ਰਣਜੀ ਟਰਾਫ਼ੀ ਦੇ ਲੀਗ ਦੌਰ ਦੇ ਆਖ਼ਰੀ ਚਾਰ ਦਿਨਾਂ ਮੈਚ ਦੇ ਪਹਿਲੇ ਦਿਨ ਅੱਜ ਪੰਜਾਬ ਦੀ ਟੀਮ ਨੇ ਬੰਗਾਲ ਦੀ ਟੀਮ ਨੂੰ ਖੇਡ ਦੇ ਹਰ ਖੇਤਰ 'ਚ ਪਛਾੜਦੇ ਹੋਏ ਮੈਚ 'ਚ ਵਧੀਆ ਸ਼ੁਰੂਆਤ ਕੀਤੀ | ਪੰਜਾਬ ਦੇ ਫਿਰਕੀ ਗੇਂਦਬਾਜ਼ ਵਿਨੈ ਚੌਧਰੀ ਤੇ ਤੇਜ਼ ...
ਪਟਿਆਲਾ, 12 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਸੈਂਟਰ ਫਾਰ ਐਡਵਾਂਸਡ ਸਟੱਡੀਜ਼ ਵਲੋਂ ਡਾ. ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਰਾਸ਼ਟਰੀ ਸੈਮੀਨਾਰ ਦੇ ਉਦਘਾਟਨੀ ...
ਪਟਿਆਲਾ, 12 ਫਰਵਰੀ (ਜਸਪਾਲ ਸਿੰਘ ਢਿੱਲੋਂ)- ਆਮ ਆਦਮੀ ਪਾਰਟੀ ਨੇ ਦਿੱਲੀ 'ਚ ਜਿੱਤ ਦਾ ਤੀਜੀ ਵਾਰ ਪਰਚਮ ਲਹਿਰਾਇਆ, ਇਸ ਨੂੰ ਲੈ ਕੇ ਦਿੱਲੀ ਵਾਸੀਆਂ ਤੇ ਵਰਕਰਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਪ੍ਰਸਤੀ 'ਚ ਇਕ ਵੱਖਰਾ ਹੀ ਜਸ਼ਨ ਮਨਾਇਆ | ਕੇਜਰੀਵਾਲ ਨੇ ...
ਨਾਭਾ, 12 ਫਰਵਰੀ (ਕਰਮਜੀਤ ਸਿੰਘ)-ਦਿੱਲੀ ਅੰਦਰ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਵਲੋਂ ਕੀਤੇ ਵਿਕਾਸ ਦੇ ਕੰਮਾਂ ਨੂੰ ਵੋਟਾਂ ਪਾ ਕੇ ਲੋਕਾਂ ਨੇ ਲਗਾਤਾਰ ਤੀਜੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਇਤਿਹਾਸ ਸਿਰਜਿਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
ਦੇਵੀਗੜ੍ਹ, 12 ਫਰਵਰੀ (ਮੁਖਤਿਆਰ ਸਿੰਘ ਨੌਗਾਵਾਂ)-ਦਿੱਲੀ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਦਿੱਲੀ ਦੇ ਸੂਝਵਾਨ ਵੋਟਰਾਂ ਨੇ ਭਾਜਪਾ ਵਲੋਂ ...
ਭਾਦਸੋਂ, 12 ਫਰਵਰੀ (ਗੁਰਬਖ਼ਸ਼ ਸਿੰਘ ਵੜੈਚ)-ਆਮ ਆਦਮੀ ਪਾਰਟੀ ਦੀ ਦਿੱਲੀ 'ਚ ਹੋਈ ਹੂੰਝਾਫੇਰ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਇਮਾਨਦਾਰੀ ਨਾਲ ਕੀਤੇ ਕੰਮਾਂ ਦਾ ਮੁੱਲ ਮੋੜਨ ਲੱਗੇ ਹਨ ਅਤੇ ਆਉਣ ਵਾਲੇ ਸਮੇਂ 'ਚ ਜਾਤਪਾਤ ਅਤੇ ਧਰਮ ਦੇ ਨਾਂਅ 'ਤੇ ਗੰਦੀ ਰਾਜਨੀਤੀ ...
ਨਾਭਾ, 12 ਫਰਵਰੀ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਦੇ ਵਿਕਾਸ 'ਚ ਆਉਣ ਵਾਲੇ ਸਮੇਂ ਦੌਰਾਨ ਕੋਈ ਕਸਰ ਨਹੀਂ ਛੱਡੀ ਜਾਵੇਗੀ | ਲਗਾਤਾਰ ਸੜਕਾਂ ਸਮੇਤ ਹੋਰ ਵਿਕਾਸ ਦੇ ਕਾਰਜ ਲਗਾਤਾਰ ਜਾਰੀ ਹਨ | ਪ੍ਰਧਾਨ ਸੈਂਟੀ ਨੂੰ ਲਗਾਤਾਰ ਵਿਕਾਸ ਕਾਰਜ ਜਾਰੀ ਰੱਖਣ ਲਈ ਜਿੱਥੇ ਸਖ਼ਤ ...
ਪਟਿਆਲਾ, 12 ਫਰਵਰੀ (ਅ.ਸ. ਆਹਲੂਵਾਲੀਆ)- ਆਮ ਲੋਕਾਂ ਦੇ ਮਸਲੇ ਤੇ ਸ਼ਿਕਾਇਤਾਂ ਸੁਣਨ ਲਈ ਹਰ ਬੁੱਧਵਾਰ ਲਗਾਏ ਜਾਂਦੇ ਖੁਲ੍ਹੇ ਦਰਬਾਰ 'ਚ ਡਿਪਟੀ ਕਮਿਸ਼ਨਰ ਵਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕਈਆਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਪਿੰਡ ...
ਨਾਭਾ, 12 ਫਰਵਰੀ (ਕਰਮਜੀਤ ਸਿੰਘ)- ਪਿਛਲੇ ਬਹੁਤ ਲੰਮੇ ਸਮੇਂ ਤੋਂ ਹਲਕਾ ਨਾਭਾ ਵਿਚ ਧਾਰਮਿਕ ਖੇਤਰ ਵਿਚ ਵੱਡੀਆਂ ਸੇਵਾਵਾਂ ਨਿਭਾਅ ਰਹੀ ਸ਼ਹੀਦ ਬਾਬਾ ਦੀਪ ਸਿੰਘ ਵੈੱਲਫੇਅਰ ਸੇਵਾ ਸੁਸਾਇਟੀ ਨਾਭਾ ਵਲੋਂ ਸ਼ਹਿਰ ਨਾਭਾ ਵਿਚ ਇਤਿਹਾਸਿਕ ਕਦਮ ਪੁੱਟਦਿਆਂ ਜਿੱਥੇ 15 ਫੁੱਟ ...
ਨਾਭਾ, 12 ਫਰਵਰੀ (ਕਰਮਜੀਤ ਸਿੰਘ)-ਨੇੜਲੇ ਪਿੰਡ ਸੰਗਤਪੁਰਾ ਵਿਖੇ ਭਗਤ ਰਵਿਦਾਸ ਜੀ ਦੇ 643ਵੇਂ ਜਨਮ ਦਿਹਾੜੇ ਨੂੰ ਸਮਰਪਿਤ ਚਾਰ ਦਿਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਦੇ ਪਹਿਲੇ ਦਿਨ ਵਿਸ਼ਾਲ ਨਗਰ ਕੀਰਤਨ ਜੋ ਆਲੇ ਦੁਆਲੇ ਦੇ 8 ਪਿੰਡਾਂ 'ਚ ਦੀ ਹੁੰਦਾ ਹੋਇਆ ...
ਪਾਤੜਾਂ, 12 ਫਰਵਰੀ (ਗੁਰਇਕਬਾਲ ਸਿੰਘ ਖ਼ਾਲਸਾ)-ਸਰਕਾਰੀ ਹਸਪਤਾਲ ਪਾਤੜਾਂ ਦੇ ਐੱਸ.ਐਮ.ਓ. ਕਰਮਜੀਤ ਸਿੰਘ ਦੀ ਅਗਵਾਈ ਵਿਚ ਸ਼ਹਿਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੇਟ ਦੇ ਕੀੜੇ ਮਾਰਨ ਲਈ ਗੋਲੀਆਂ ਖਵਾਈਆਂ ਗਈਆਂ | ਇਸ ਬਾਰੇ ਜਾਣਕਾਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX