ਸੰਗਰੂਰ, 12 ਫਰਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਆਪਣਾ ਘਰ ਭਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੰੂ ਵੀ ਦਾਅ 'ਤੇ ਲਗਾ ਦਿੱਤਾ ਹੈ | ਲਾਗਲੇ ਪਿੰਡ ਨਾਗਰਾ ਵਿਖੇ ਯੂਥ ਆਗੂ ਤਰਸੇਮ ਸਿੰਘ ਕਾਲਾ ਵਲੋਂ ਰੱਖੇ ਸਮਾਗਮ ਦੌਰਾਨ ਸ. ਰਵੀਇੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ 'ਤੇ ਪੂਰੀ ਤਰ੍ਹਾਂ ਨਾਲ ਕਾਬਜ਼ ਹੋਣ ਲਈ ਸੁਖਬੀਰ ਸਿੰਘ ਬਾਦਲ ਪਾਰਟੀ ਵਿਚਲੇ ਪੁਰਾਣੇ ਅਤੇ ਟਕਸਾਲੀ ਆਗੂਆਂ ਨੰੂ ਕਿਸੇ ਨਾ ਕਿਸੇ ਤਰੀਕੇ ਬਦਨਾਮ ਕਰ ਕੇ ਬਾਹਰ ਕਰ ਰਹੇ ਹਨ ਅਤੇ ਇਸੇ ਕੜੀ ਤਹਿਤ ਹੀ ਸ. ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੰੂ ਬਾਹਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ 23 ਫਰਵਰੀ ਨੰੂ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਦਾ ਮੁੱਖ ਮੁੱਦਾ ਬਾਦਲ ਪਰਿਵਾਰ ਨੰੂ ਪੰਥਕ ਸੰਸਥਾਵਾਂ ਤੋਂ ਲਾਂਭੇ ਕਰਨਾ ਹੈ | ਇਸ ਮੌਕੇ ਜਥੇ: ਭਰਪੂਰ ਸਿੰਘ ਧਾਂਦਰਾ ਸਕੱਤਰ ਜਨਰਲ ਅਕਾਲੀ ਦਲ 1920, ਤਜਿੰਦਰ ਸਿੰਘ ਪੰਨੂ ਸਕੱਤਰ, ਨਵਜੋਤ ਸਿੰਘ ਯੂਥ ਪ੍ਰਧਾਨ, ਭਰਪੂਰ ਸਿੰਘ ਧਨੌਲਾ, ਜਗਤਾਰ ਸਿੰਘ ਸਹਾਰਨ ਮਾਜਰਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਅਮਨਵੀਰ ਸਿੰਘ ਚੈਰੀ, ਗੁਰਤੇਜ ਸਿੰਘ ਝਨੇੜੀ, ਸੰਦੀਪ ਦਾਨੀਆ, ਰਣਧੀਰ ਸਿੰਘ ਸੰਮੂਰਾਂ, ਪਿ੍ਤਪਾਲ ਸਿੰਘ ਹਾਂਡਾ, ਮਹੀਪਾਲ ਸਿੰਘ ਭੁੱਲਣ, ਮਨਜੀਤ ਸਿੰਘ ਨਾਗਰਾ, ਸਤਿੰਦਰ ਸਿੰਘ ਲਖਮੀਰਵਾਲਾ, ਬਘੀਰਥ ਰਾਏ, ਰਾਮ ਸਿੰਘ ਮਟਰਾਂ, ਨਿਹਾਲ ਸਿੰਘ ਨੰਦਗੜ੍ਹ, ਜਗਦੀਸ਼ ਸਿੰਘ ਬਲਿਆਲ, ਦਰਸ਼ਨ ਸਿੰਘ ਉਪਲੀ, ਜੀਤ ਸਿੰਘ ਕਪਿਆਲ, ਗੁਰਚਰਨ ਸਿੰਘ ਨਾਗਰਾ, ਚਤਵਿੰਦਰ ਦਾਸ, ਮੇਘ ਸਿੰਘ, ਜਸਪਾਲ ਸਿੰਘ ਆਦਿ ਮੌਜੂਦ ਸਨ |
ਮਾਲੇਰਕੋਟਲਾ, 12 ਫਰਵਰੀ (ਕੁਠਾਲਾ)- ਪੰਜਾਬ ਦੀਆਂ 12 ਜਨਤਕ ਜਥੇਬੰਦੀਆਂ ਵਲੋਂ 16 ਫਰਵਰੀ ਨੂੰ ਮਲੇਰਕੋਟਲਾ ਵਿਖੇ ਨਾਗਰਿਕਤਾ ਸ਼ੋਧ ਕਾਨੰੂਨ (ਸੀ.ਏ.ਏ.) ਰਾਸ਼ਟਰੀ ਆਬਾਦੀ ਰਜਿਸਟਰ (ਐਨ.ਪੀ.ਆਰ.) ਅਤੇ ਕੌਮੀ ਨਾਗਰਿਕਤਾ ਰਜਿਸਟਰ (ਐਨ.ਸੀ.ਆਰ.) ਿਖ਼ਲਾਫ਼ ਕੀਤੇ ਜਾ ਰਹੇ ਰਾਜ ...
ਧੂਰੀ, 12 ਫਰਵਰੀ (ਸੰਜੇ ਲਹਿਰੀ) - ਨਗਰ ਕੌਾਸਲ ਧੂਰੀ ਵਲੋਂ ਸ਼ਹਿਰ ਵਿੱਚੋਂ ਅਵਾਰਾ ਢੱਠੇ-ਗਊਆਂ ਅਤੇ ਹੋਰ ਅਵਾਰਾ ਪਸ਼ੂਆਂ ਨੂੰ ਫੜਨ ਦਾ ਠੇਕਾ ਦਿੱਤਾ ਗਿਆ ਹੈ | ਜਿਸ ਦੇ ਚੱਲਦਿਆਂ ਠੇਕੇਦਾਰ ਵੱਲੋਂ ਬੇਸਹਾਰਾ ਅਤੇ ਅਵਾਰਾ ਢੱਠਿਆਂ ਨੂੰ ਫੜ ਕੇ ਨੇੜਲੀਆਂ ਗਊਸ਼ਾਲਾਵਾਂ ...
ਸੰਗਰੂਰ, 12 ਫਰਵਰੀ (ਧੀਰਜ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਪੂਨਮ ਬਾਂਸਲ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਇਕ ਕੇਸ ਵਿਚ ਇਕ ਵਿਅਕਤੀ ਨੂੰ ਇਕ ਸਾਲ ਕੈਦ ਦੀ ਸਜਾ ਸੁਣਾਈ ਹੈ | ਪੁਲਿਸ ਥਾਣਾ ਧਰਮਗੜ੍ਹ ਵਿਖੇ 11 ਨਵੰਬਰ 2018 ਨੰੂ ਦਰਜ ਮਾਮਲੇ ਮੁਤਾਬਿਕ ਪੁਲਿਸ ਪਾਰਟੀ ਨੇ ...
ਜਖੇਪਲ, 12 ਫਰਵਰੀ (ਮੇਜਰ ਸਿੰਘ ਸਿੱਧੂ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਜਖੇਪਲ ਦੇ ਹੰਬਲਬਾਸ ਵਿਚ ਜੇਤੂ ਰੈਲੀ ਕੀਤੀ ਗਈ | ਪੰਜਾਬ ਸਰਕਾਰ ਨੇ ਐਸ.ਐਮ.ਐਸ. ਨੂੰ ਲੈ ਕੇ ਜੋ ਕੰਬਾਈਨਾਂ ਫੜੀਆਂ ਸਨ ਉਨ੍ਹਾਂ ਵਿੱਚੋਂ ਪਿੰਡ ਘਾਸੀਵਾਲੇ ਤੋਂ ਕਿਸਾਨ ...
ਸੰਗਰੂਰ, 12 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਆਂਗਣਵਾੜੀ ਮੁਲਾਜਮ ਯੂਨੀਅਨ ਸੀਟੂ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਕੌਰ ਬਿੰਜੋਕੀ, ਬਲਰਾਜ ਕੌਰ ਬਰਨਾਲਾ ਦੀ ਅਗਵਾਈ ਹੇਠ ਹੋਈ | ਜਰਨਲ ਸੈਕਟਰੀ ਸਿੰਦਰ ਕੌਰ ...
ਮਲੇਰਕੋਟਲਾ, 12 ਫਰਵਰੀ (ਕੁਠਾਲਾ) - ਇਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਅੰਦਰ ਛਿੜੇ ਢੀਂਡਸਾ ਵਿਵਾਦ ਦਾ ਅਸਰ ਹੈ ਜਾਂ ਕੱਲ੍ਹ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਹੋਈ ਬੇਮਿਸਾਲ ਜਿੱਤ ਦਾ ਕਿ੍ਸ਼ਮਾ, ਨਗਰ ਕੌਾਸਲ ਮਲੇਰਕੋਟਲਾ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ...
ਸੰਗਰੂਰ, 12 ਫਰਵਰੀ (ਸੁਖਵਿੰਦਰ ਸਿੰਘ ਫੁੱਲ)- ਭਾਈ ਗੁਰਦਾਸ ਇੰਸਟੀਚਿਊਟ ਆਫ਼ ਨਰਸਿੰਗ ਵਲੋਂ ਨਵੇਂ ਆਏ ਵਿਦਿਆਰਥੀਆਂ ਨੇ ਆਪਣੇ ਨਰਸਿੰਗ ਦੇ ਕਿੱਤੇ ਪ੍ਰਤੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਪ੍ਰਤੀ ਸਹੁੰ ਚੁੱਕੀ | ਇਸ ਮੌਕੇ ਸਮ੍ਹਾ ਰੌਸ਼ਨ ਕਰਨ ਦੀ ਰਸਮ ...
ਸੁਨਾਮ ਊਧਮ ਸਿੰਘ ਵਾਲਾ, 12 ਫਰਵਰੀ (ਧਾਲੀਵਾਲ, ਭੁੱਲਰ, ਸੱਗੂ) - ਕਾਂਗਰਸ ਪਾਰਟੀ ਦੀ ਸਪੋਕਸ ਪਰਸਨ ਅਤੇ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਵਲੋਂ ਪੰਚਾਇਤੀ ਜ਼ਮੀਨਾਂ 'ਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਛਡਾਉਣ ਲਈ ਵਿੱਢੀ ਗਈ ਮੁਹਿੰਮ ਨੂੰ ਉਦੋਂ ਹੋਰ ਬਲ ਮਿਲਿਆ ...
ਰੁੜਕੀ ਕਲਾਂ, 12 ਫਰਵਰੀ (ਜਤਿੰਦਰ ਮੰਨਵੀ) - ਮਾਲੇਰਕੋਟਲਾ-ਖੰਨਾ ਸੜਕ ਤੇ ਸਥਿਤ ਛੋਕਰਾ ਵਿਖੇ ਸਿੰਗਲਾ ਕੰਪਨੀ ਦੇ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਉਂਦਿਆਂ ਲੁਟੇਰਿਆਂ ਵਲੋਂ ਸ਼ਰਾਬ ਅਤੇ ਨਕਦੀ ਲੁੱਟਣ ਦੀ ਸੂਚਨਾ ਪ੍ਰਾਪਤ ਹੋਈ ਹੈ | ਇਸ ਮੌਕੇ ਠੇਕੇਦਾਰਾ ਦੇ ...
ਸੰਗਰੂਰ, 12 ਫਰਵਰੀ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਡਾ. ਰਜਨੀਸ਼ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਦੋਸ਼ਾਂ 'ਚ ਇਕ ਵਿਅਕਤੀ ਨੂੰ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਛਾਜਲੀ ਵਿਖੇ 20 ਮਾਰਚ 2018 ਨੰੂ ਦਰਜ ਮਾਮਲੇ ਮੁਤਾਬਿਕ ਪੁਲਿਸ ...
ਸੁਨਾਮ ਊਧਮ ਸਿੰਘ ਵਾਲਾ, 12 ਫਰਵਰੀ (ਭੁੱਲਰ, ਧਾਲੀਵਾਲ) - ਸੁਨਾਮ ਮੰਡੀ ਦੀ ਆੜ੍ਹਤੀਆਂ ਦੀ ਸ਼ਿਕਾਇਤ 'ਤੇ ਸੁਨਾਮ ਪੁਲਿਸ ਵਲੋਂ ਇੱਕ ਬਾਸਮਤੀ ਜੀਰੀ ਦੇ ਵਪਾਰੀ ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਆੜ੍ਹਤੀਆਂ ਐਸੋਸੀਏਸ਼ਨ ...
ਦਿੜ੍ਹਬਾ ਮੰਡੀ, 12 ਫਰਵਰੀ (ਪਰਵਿੰਦਰ ਸੋਨੂੰ) - ਦਿੜ੍ਹਬਾ ਨੇੜੇ ਕੈਂਪਰ ਰੋਡ ਉੱਪਰ ਉਸ ਵੇਲੇ ਭਿਆਨਕ ਹਾਦਸਾ ਹੋਣ ਤੋਂ ਬਚਾਅ ਹੋ ਗਿਆ, ਜਦੋਂ ਇਕ ਸੜਕ 'ਤੇ ਜਾ ਰਹੀ ਕਾਰ ਨੂੰ ਅਚਾਨਕ ਅੱਗ ਲੱਗ ਗਈ | ਇਹ ਹਾਦਸਾ ਦਿੜ੍ਹਬਾ ਨੇੜੇ ਲੱਕੜ ਦੇ ਆਰੇ ਦੇ ਕੋਲ ਵਾਪਰਿਆ | ਲੋਕਾਂ ਨੇ ...
ਕੁੱਪ ਕਲਾਂ, 12 ਫਰਵਰੀ (ਸਰੌਦ, ਲਵਲੀ) - ਸਿੱਖ ਇਤਿਹਾਸ ਅੰਦਰ ਅਹਿਮ ਸਥਾਨ ਰੱਖਦੇ ਗੁਰਦੁਆਰਾ ਸਾਹਿਬ ਵੱਡਾ ਘੱਲੂਘਾਰਾ ਵਿਖੇ ਗੁਰੂ ਹਰਿਕਿ੍ਸ਼ਨ ਗਰਲਜ਼ ਕਾਲਜ ਫੱਲੇਵਾਲ ਵੱਲੋਂ ਐੱਨ ਐੱਸ ਐੱਸ ਕੈਂਪ ਲਗਾਇਆ ਗਿਆ, ਜਿਸ ਦੇ ਸਮਾਪਤੀ ਸਮਾਰੋਹ ਵਿਚ ਸ਼ਹੀਦੀ ਗੁਰਦੁਆਰਾ ...
ਅਹਿਮਦਗੜ੍ਹ, 12 ਫ਼ਰਵਰੀ (ਰਣਧੀਰ ਸਿੰਘ ਮਹੋਲੀ)- ਸ਼ਾਂਤੀ ਤਾਰਾ ਗਰਲਜ਼ ਕਾਲਜ ਵਿਖੇ ਸੈਸ਼ਨ 2018-19 ਦਾ ਡਿਗਰੀ ਵੰਡ ਸਮਾਰੋਹ ਕਾਲਜ ਪਿ੍ੰਸੀਪਲ ਡਾ ਨਰਿੰਦਰ ਕੌਰ ਬਤਰਾ ਅਤੇ ਡਾਇਰੈਕਟਰ ਪ੍ਰੋ ਸੁਰਿੰਦਰ ਦੂਆ ਦੀ ਅਗਵਾਈ ਵਿਚ ਕਰਵਾਇਆ ਗਿਆ | ਡਿਗਰੀ ਵੰਡ ਸਮਾਰੋਹ ਵਿਚ ...
ਖਨੌਰੀ, 12 ਫਰਵਰੀ (ਬਲਵਿੰਦਰ ਸਿੰਘ ਥਿੰਦ) - ਵਿਦਿਆਰਥੀ ਆਗੂ ਜਰਨੈਲ ਸਿੰਘ ਜੈਲੀ ਦੀ 9ਵੀਂ ਬਰਸੀ ਮੌਕੇ ਵੱਖ ਵੱਖ ਜਥੇਬੰਦੀਆਂ ਤੇ ਆਧਾਰਿਤ ਲੋਕ ਸੰਘਰਸ਼ ਕਮੇਟੀ ਪਟਿਆਲਾ ਵਲੋਂ ਸਥਾਨਕ ਅਨਾਜ ਮੰਡੀ ਵਿਖੇ ਵਿਸ਼ਾਲ ਕਾਨਫ਼ਰੰਸ ਕਰ ਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਦੇਸ਼ ...
ਸੰਗਰੂਰ, 12 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਮਲੌਦ ਦੀ ਅਗਵਾਈ ਹੇਠ ਇਕ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ | ਵਫ਼ਦ ਨੇ ਪਿੰਡ ਕੁਲਾਰ ਖ਼ੁਰਦ ਦੀ ਸੁਸਾਇਟੀ ਦੀ ਜ਼ਮੀਨ ਦਾ ਨਜਾਇਜ਼ ...
ਸੰਗਰੂਰ, 12 ਫਰਵਰੀ (ਚੌਧਰੀ ਨੰਦ ਲਾਲ ਗਾਂਧੀ) - ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਸੰਗਰੂਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਗਰਾਮ ਪੰਚਾਇਤਾਂ ਵਿਚ ਖਾਲੀ ਪਈਆਂ ਸਰਪੰਚਾਂ ਅਤੇ ਪੰਚਾਂ ਦੀਆਂ ਸੀਟਾਂ ਨੂੰ ਭਰਨ ਲਈ ਭਵਿੱਖ ਵਿਚ ...
ਸੁਨਾਮ ਊਧਮ ਸਿੰਘ ਵਾਲਾ, 12 ਫਰਵਰੀ (ਭੁੱਲਰ, ਧਾਲੀਵਾਲ) - ਹਰਿਆਣਾ ਮਾਸਟਰਜ਼ ਅਥਲੈਟਿਕ ਐਸੋਸੀਏਸ਼ਨ ਵਲੋਂ ਤਾਊ ਦੇਵੀ ਲਾਲ ਸਟੇਡੀਅਮ ਪੰਚਕੂਲਾ ਵਿਖੇ ਕਰਵਾਈ ਗਈ ਆਲ ਇੰਡੀਆ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ-2020 'ਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 80 ਸਾਲ ...
ਮੂਣਕ, 12 ਫਰਵਰੀ (ਭਾਰਦਵਾਜ, ਸਿੰਗਲਾ)- ਬਾਦਲ ਧੜੇ ਤੋਂ ਨਿਰਾਸ਼ ਆਗੂਆਂ ਵਲੋਂ ਸ:ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਅਕਾਲੀ ਦਲ ਨੂੰ ਮੁੜ ਸਿਧਾਂਤਕ ਲੀਹਾਂ 'ਤੇ ਲਿਆਉਣ ਅਤੇ ਪੰਥ ਨੂੰ ਬਾਦਲਾਂ ਤੋਂ ਮੁਕਤ ਕਰਵਾਉਣ ਲਈ 23 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ...
ਸੰਗਰੂਰ, 12 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਕੈਂਬਰਿਜ ਇੰਟਰਨੈਸ਼ਨਲ ਸਕੂਲ ਸੰਗਰੂਰ ਵੱਲੋਂ 13 ਫਰਵਰੀ ਨੂੰ 'ਫਿੱਟ ਇੰਡੀਆ' ਦੇ ਬੈਨਰ ਹੇਠ ਕਰਵਾਏ ਜਾ ਰਹੇ ਸਮਾਗਮ 'ਵਾਕਥਨ' ਦੇ ਪ੍ਰੋਗਰਾਮ ਸਬੰਧੀ ਇੱਕ ਟੀਸ਼ਰਟ ਰਿਲੀਜ਼ ਕੀਤੀ ਗਈ | ਇਹ ਰਸਮ ਸ੍ਰੀ ਐਸ.ਕੇ. ਬੈਂਸ ...
ਸੰਗਰੂਰ, 12 ਫਰਵਰੀ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਸਿਟੀਜ਼ਨ ਭਲਾਈ ਸੰਸਥਾ ਦੇ ਦਫ਼ਤਰ ਬਨਾਸਰ ਬਾਗ ਵਿਖੇ ਮਹੀਨਾਵਾਰ ਕਾਰਜਕਾਰਨੀ ਦੀ ਮੀਟਿੰਗ ਪ੍ਰਧਾਨ ਸ੍ਰੀ ਸੁਰੇਸ਼ ਕੁਮਾਰ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ | ਸਭ ਤੋਂ ਪਹਿਲਾਂ ਸ੍ਰੀ ਵਿਜੈਇੰਦਰ ਸਿੰਗਲਾ ...
ਮਾਲੇਰਕੋਟਲਾ, 12 ਫਰਵਰੀ (ਪਾਰਸ ਜੈਨ) - ਧੂਰੀ ਰੋਡ 'ਤੇ ਸਥਿਤ ਦਿੱਲੀ ਪਬਲਿਕ ਸਕੂਲ ਵਿਖੇ ਸਾਲਾਨਾ ਪ੍ਰੋਗਰਾਮ 'ਦਰਪਨ' ਦੇ ਨਾਂਅ ਹੇਠ ਕਰਵਾਇਆ ਗਿਆ | ਸਕੂਲ ਦੇ ਚੇਅਰਮੈਨ ਸ੍ਰੀ ਵਿਜੇ ਕਾਂਸਲ, ਮੈਨੇਜ਼ਰ ਸ੍ਰੀ ਜਯ ਗੁਪਤਾ ਅਤੇ ਪਿ੍ੰਸੀਪਲ ਸ: ਹਰਨੀਤ ਸਿੰਘ ਦੀ ਅਗਵਾਈ ਹੇਠ ...
ਧਰਮਗੜ੍ਹ, 12 ਫਰਵਰੀ (ਗੁਰਜੀਤ ਸਿੰਘ ਚਹਿਲ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਵੱਖ-ਵੱਖ ਪਿੰਡਾਂ ਧਰਮਗੜ੍ਹ, ਕਣਕਵਾਲ ਭੰਗੂਆਂ, ਫਲੇੜਾ, ਫਤਹਿਗੜ੍ਹ, ਗੰਢੂਆਂ ਅਤੇ ਦੌਲਾਵਾਲ ਵਿਖੇ 16 ਫਰਵਰੀ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਕੀਤੀ ਜਾ ਰਹੀ ...
ਅਮਰਗੜ੍ਹ , 12 ਫਰਵਰੀ (ਸੁਖਜਿੰਦਰ ਸਿੰਘ ਝੱਲ)- ਗੁਰਦੁਆਰਾ ਸੰਤ ਆਸ਼ਰਮ ਨਰੈੈਣਸਰ ਮੁਹਾਲੀ ਨੇੜੇ ਬਾਗੜੀਆਂ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਗੁਰਮਤਿ ਸਮਾਗਮ ਦੇ ਸਬੰਧ 'ਚ ਨਗਰ ਕੀਰਤਨ ਵੀ ਸਜਾਇਆ ...
ਰੁੜਕੀ ਕਲਾਂ, 12 ਫਰਵਰੀ (ਜਤਿੰਦਰ ਮੰਨਵੀ) - ਭਗਤ ਧੰਨਾ ਜੀ ਸਪੋਰਟਸ ਐਾਡ ਵੈੱਲਫੇਅਰ ਕਲੱਬ(ਰਜ਼ਿ) ਵਲੋਂ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਛੇਵਾਂ ਦੋ ਰੋਜ਼ਾ ਵਾਲੀਬਾਲ ਸਮੈਸ਼ਿੰਗ ਟੂਰਨਾਮੈਂਟ 13,14 ਫਰਵਰੀ ਦਿਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ | ...
ਸੰਦੌੜ, 12 ਫਰਵਰੀ (ਜਸਵੀਰ ਸਿੰਘ ਜੱਸੀ) - ਪਿੰਡ ਖੁਰਦ ਵਿਖੇ 13ਵਾਂ ਅੱਖਾਂ ਦਾ ਚੈੱਕਅੱਪ ਕੈਂਪ ਅਪਰੇਸ਼ਨ ਕੈਂਪ ਸ਼ਹੀਦ ਭਗਤ ਸਿੰਘ ਯੂਥ ਕਲੱਬ ਵਲੋਂ ਰੋਟਰੀ ਕਲੱਬ ਧੂਰੀ ਦੇ ਸਹਿਯੋਗ ਨਾਲ ਸ.ਜਗਜੀਤ ਸਿੰਘ ਕਨੇਡਾ ਤੇ ਪਰਮਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਲਗਾਇਆ ...
ਧੂਰੀ, 12 ਫਰਵਰੀ (ਸੁਖਵੰਤ ਸਿੰਘ ਭੁੱਲਰ) - ਗੰਨਾ ਕਾਸਤਕਾਰ ਕਿਸਾਨਾਂ ਵਲੋੋਂ ਗੰਨਾ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਿਛਲੇ ਸੰਘਰਸ਼ ਸਮੇਂ ਸ਼ੂਗਰ ਮਿੱਲ ਧੂਰੀ ਦੀ ਧੰੂਆ ਚਿਮਨੀ ਤੇ ਚੜ ਕੇ ਕੀਤੇ ਰੋਸ ਪ੍ਰਦਰਸ਼ਨ ਤੇ ਮਿੱਲ ਮੈਨੇਜਮੈਟ ਵਲੋਂ ਕੀਤੀ ਪ੍ਰਸ਼ਾਸ਼ਨਿਕ ...
ਖਨੌਰੀ, 12 ਫਰਵਰੀ (ਰਾਜੇਸ਼ ਕੁਮਾਰ) - ਸ਼ਹੀਦ ਭਗਤ ਸਿੰਘ ਯੂਥ ਕਲੱਬ ਅਤੇ ਗਰਾਮ ਪੰਚਾਇਤ ਅਨਦਾਨਾ ਵੱਲੋਂ ਪਿੰਡ 'ਚ ਕਰਵਾਏ ਜਾ ਰਹੇ 17ਵੇਂ ਕਬੱਡੀ ਖੇਡ ਮੇਲੇ ਦਾ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਉਪ ਚੇਅਰਮੈਨ ਚੋ. ਰਘਬੀਰ ਸਿੰਘ ਬਨਾਰਸੀ ਦੀ ਹਾਜਰੀ 'ਚ ਕਲੱਬ ਅਤੇ ਪੰਚਾਇਤ ...
ਕੁੱਪ ਕਲਾਂ, 12 ਫਰਵਰੀ (ਮਨਜਿੰਦਰ ਸਿੰਘ ਸਰੌਦ) - ਕੇਂਦਰ ਸਰਕਾਰ ਦੇ ਿਖ਼ਲਾਫ਼ ਵੱਖ-ਵੱਖ ਭਾਈਚਾਰਿਆਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਰੁਕਣ ਦਾ ਨਾਮ ਨਹੀਂ ਲੈ ਰਹੇ | ਇਸ ਸਬੰਧੀ ਅੱਜ ਨਾਗਰਿਕਤਾ ਸੋਧ ਬਿੱਲਾਂ ਦੇ ਿਖ਼ਲਾਫ਼ ਮੁਸਲਿਮ ਭਾਈਚਾਰੇ ਦੇ ਆਗੂ ਮੁਫ਼ਤੀ ...
ਮਸਤੂਆਣਾ ਸਾਹਿਬ, 12 ਫਰਵਰੀ (ਦਮਦਮੀ) - ਸਪੋਰਟਸ ਅਥਾਰਟੀ ਆਫ਼ ਇੰਡੀਆ ਸਾਈ ਸੈਂਟਰ ਮਸਤੂਆਣਾ ਸਾਹਿਬ ਵਿਖੇ ਲੜਕੇ-ਲੜਕੀਆਂ ਦੇ ਤਿੰਨ ਰੋਜ਼ਾ ਬਾਕਸਿੰਗ ਤੇ ਵਾਲੀਬਾਲ (ਰੈਜੀਡੈਂਸਲ ਸਕੀਮ), ਹੈਂਡਬਾਲ, ਕੁਸ਼ਤੀ ਅਤੇ ਹਾਕੀ (ਡੇ-ਬੋਰਡਿੰਗ ਸਕੀਮ) ਦੇ ਚੋਣ ਟਰਾਇਲ ਸ਼ੁਰੂ ...
ਚੀਮਾ ਮੰਡੀ, 12 ਫਰਵਰੀ (ਦਲਜੀਤ ਸਿੰਘ ਮੱਕੜ, ਜਗਰਾਜ ਮਾਨ) - ਇਲਾਕੇ ਦੀ ਨਾਮਵਰ ਸੀ.ਬੀ.ਐਸ.ਈ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਵਿੱਦਿਅਕ ਸੰਸਥਾ ਸੰਤ ਅਤਰ ਸਿੰਘ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸੰਸਥਾ ਦੀ 20 ਵੀ ਵਰੇ੍ਹਗੰਢ ਸਾਲਾਨਾ ਇਨਾਮ ਵੰਡ ਸਮਾਰੋਹ ...
ਲੌਾਗੋਵਾਲ, 12 ਫ਼ਰਵਰੀ (ਸ.ਸ. ਖੰਨਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਸੰਗਰੂਰ ਵਲੋਂ ਸਥਾਨਕ ਗੁੱਗਾ ਮਾੜੀ ਵਿਖੇ ਵਿਖੇ ਐੱਨ.ਆਰ.ਸੀ. ਅਤੇ ਐਨ.ਪੀ.ਆਰ. ਦੇ ਵਿਰੋਧ ਵਿਚ ਕਿਸਾਨਾਂ ਦੀ ਵੱਡੀ ਗਿਣਤੀ ਵਿਚ ਇਕੱਤਰਤਾ ਹੋਈ | ਇਸ ਮੌਕੇ ਬਲਾਕ ਪ੍ਰਧਾਨ ...
ਸੁਨਾਮ ਊਧਮ ਸਿੰਘ ਵਾਲਾ, 12 ਫਰਵਰੀ (ਰੁਪਿੰਦਰ ਸਿੰਘ ਸੱਗੂ) - ਦੀ ਗੁਰੂ ਨਾਨਕ ਟਰੱਕ ਯੂਨੀਅਨ ਸੁਨਾਮ ਦੇ ਪ੍ਰਧਾਨ ਸ੍ਰ ਭਗਵੰਤ ਸਿੰਘ ਪੱਪਨੀ ਨੇ ਅੱਜ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਟਰੱਕ ਯੂਨੀਅਨ ਦੇ ਸਾਰੇ ਮਸਲੇ ਨੂੰ ਬੈਠ ਕੇ ਹੱਲ ਕਰਵਾ ਲਿਆ ਗਿਆ ਹੈ, ਉਨ੍ਹਾਂ ...
ਕੁੱਪ ਕਲਾਂ, 12 ਫਰਵਰੀ (ਮਨਜਿੰਦਰ ਸਿੰਘ ਸਰੌਦ) - ਕੇਂਦਰ ਦੀ ਮੋਦੀ ਸਰਕਾਰ ਨੂੰ ਦੇਸ਼ ਭਰ ਅੰਦਰੋਂ ਬੇਰੁਜ਼ਗਾਰੀ ਵਰਗੀ ਅਲਾਮਤ ਨੂੰ ਖ਼ਤਮ ਕਰਨ ਲਈ ਐਨ.ਆਰ.ਯੂ (ਨੈਸ਼ਨਲ ਰਜਿਸਟਰੇਸ਼ਨ ਆਫ ਅਨਇੰਪਲਾਈਮੈਂਟ) ਬਿੱਲ ਨੂੰ ਬਿਨਾਂ ਕਿਸੇ ਦੇਰੀ ਤੋਂ ਲਿਆਉਣ ਦੀ ਲੋੜ ਹੈ | ...
ਲੌਾਗੋਵਾਲ, 12 ਫਰਵਰੀ (ਖੰਨਾ, ਵਿਨੋਦ)- ਸਥਾਨਕ ਸਬ-ਤਹਿਸੀਲ ਵਿਖੇ ਉਸ਼ਾ ਰਾਣੀ ਨੇ ਬਤੌਰ ਨਾਇਬ ਤਹਿਸੀਲਦਾਰ ਵਜੋਂ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਆਪਣੇ ਅਹੁਦੇ ਦਾ ਕਾਰਜਭਾਲ ਸੰਭਾਲਣ ਦੌਰਾਨ ਕਿਹਾ ਕਿ ਉਹ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਹੀਂ ...
ਸੰਗਰੂਰ, 12 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਲਾਹੌਰ ਵਿਖੇ 14 ਤੋਂ 16 ਫਰਵਰੀ ਤੱਕ ਹੋ ਰਹੀ ਵਿਸ਼ਵ ਪੰਜਾਬੀ ਅਮਨ ਕਾਨਫ਼ਰੰਸ 'ਚ ਸ਼ਾਮਿਲ ਹੋਣ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਡੀਨ ਡਾ. ਨਰਵਿੰਦਰ ਸਿੰਘ ਕੌਸ਼ਲ 13 ਫਰਵਰੀ ਨੂੰ ਪਾਕਿਸਤਾਨ ਲਈ ਰਵਾਨਾ ਹੋਣਗੇ | ...
ਮਾਲੇਰਕੋਟਲਾ, 12 ਫਰਵਰੀ (ਕੁਠਾਲਾ) - ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਸਕੱਤਰ ਜਨਰਲ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵੱਲੋਂ 23 ਫਰਵਰੀ ਨੂੰ ਸੰਗਰੂਰ ਦਾਣਾ ਮੰਡੀ ਵਿਖੇ ਆਯੋਜਿਤ ਕੀਤੀ ਜਾ ਰਹੀ ਜ਼ਿਲ੍ਹਾ ਪੱਧਰੀ ਅਕਾਲੀ ਕਾਨਫ਼ਰੰਸ ਵਿਚ ਹਲਕਾ ...
ਕੌਹਰੀਆਂ, 12 ਫਰਵਰੀ (ਮਾਲਵਿੰਦਰ ਸਿੰਘ ਸਿੱਧੂ) - ਸ਼੍ਰੋਮਣੀ ਅਕਾਲੀ ਦਲ ਵਲੋਂ ਬਰਖ਼ਾਸਤ ਕੀਤੇ ਢੀਂਡਸਾ ਪਰਿਵਾਰ ਵਲੋਂ 23 ਫਰਵਰੀ ਨੂੰ ਸੰਗਰੂਰ 'ਚ ਰੈਲੀ ਰੱਖੀ ਗਈ ਹੈ, ਜਿਸ ਦੀਆਂ ਪਿੰਡਾਂ ਅੰਦਰ ਤਿਆਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਨਾਇਬ ਸਿੰਘ ਰੋਗਲਾ ਯੂਥ ਸਰਕਲ ...
ਧੂਰੀ, 12 ਫਰਵਰੀ (ਸੁਖਵੰਤ ਸਿੰਘ ਭੁੱਲਰ)- ਐਲਪਾਈਨ ਪਬਲਿਕ ਸਕੂਲ ਵਿੱਚ ਸੀਨੀਅਰ ਅਥਲੈਟਿਕ ਮੀਟ ਕਰਵਾਈ ਗਈ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਸਕੂਲ ਦੇ ਡਾਇਰੈਕਟਰ ਸ੍ਰੀ ਅੱਛਰ ਕੁਮਾਰ ਜਿੰਦਲ ਨੇ ਅਥਲੈਟਿਕ ਮੀਟ ਦਾ ਉਦਘਾਟਨ ਕੀਤਾ ...
ਲੌਾਗੋਵਾਲ, 12 ਫਰਵਰੀ (ਵਿਨੋਦ)- ਵਿਵੇਕ ਚੈਰੀਟੇਬਲ ਹਸਪਤਾਲ ਜਲਾਲ ਵਲੋਂ ਸੁਆਮੀ ਬ੍ਰਹਮ ਮੁਨੀ ਦੀ ਪ੍ਰੇਰਨਾ ਨਾਲ ਡਾ. ਕੇਵਲ ਚੰਦ ਧੌਲਾ ਦੀ ਸਪੁੱਤਰੀ ਸਵ. ਗੁਰਪ੍ਰੀਤ ਧੌਲਾ (ਗੋਪੀ) ਦੀ ਯਾਦ ਵਿਚ ਲੌਾਗੋਵਾਲ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਾਇਆ ਗਿਆ | ਜਿਸ ਦਾ ਉਦਘਾਟਨ ...
ਚੀਮਾ ਮੰਡੀ, 12 ਫਰਵਰੀ (ਜਗਰਾਜ ਮਾਨ) - ਨੰਬਰਦਾਰ ਰਾਜਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਨੰਬਰਦਾਰਾਂ ਦੀ ਇਕ ਮੀਟਿੰਗ ਹੋਈ ਜਿਸ ਵਿਚ ਨੰਬਰਦਾਰਾਂ ਨੇ ਸਰਕਾਰ ਤੋਂ ਆਪਣੀਆਂ ਮੰਗਾਂ ਜਿਸ ਵਿਚ ਚੀਮਾ ਵਿਖੇ ਤਹਿਸੀਲ ਦੀ ਬਿਲਡਿੰਗ ਬਣਾਉਣ ਅਤੇ ਫਰਦ ਕੇਂਦਰ ਜਲਦ ਤੋਂ ਜਲਦ ...
ਅਹਿਮਦਗੜ੍ਹ, 12 ਫ਼ਰਵਰੀ (ਮਹੋਲੀ, ਪੁਰੀ) - ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਨੇ ਸਿਪਲਾ ਕੰਪਨੀ ਵਲੋਂ ਲੋਕਾਂ ਨੂੰ ਛਾਤੀ ਦੇ ਰੋਗਾਂ ਸਬੰਧੀ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਬੇਰੋਕ ਜ਼ਿੰਦਗੀ ਮੁਹਿੰਮ ਤਹਿਤ ਅਨਾਜ ਮੰਡੀ ਅਹਿਮਦਗੜ੍ਹ ਵਿਖੇ ਮੁਫ਼ਤ ਚੈੱਕਅਪ ਕੈਂਪ ...
ਦਿੜ੍ਹਬਾ ਮੰਡੀ, 12 ਫਰਵਰੀ (ਪਰਵਿੰਦਰ ਸੋਨੂੰ) - ਪਿੰਡ ਬਘਰੌਲ ਵਿਖੇ ਤਰਕਸ਼ੀਲ ਇਕਾਈ ਦਿੜ੍ਹਬਾ ਵਲੋਂ ਗੁਰੂ ਰਵਿਦਾਸ ਦੇ ਜਨਮ ਦਿਨ ਮੌਕੇ ਅੰਧਵਿਸ਼ਵਾਸਾਂ 'ਤੇ ਚਾਨਣਾ ਪਾਉਂਦਾ ਇੱਕ ਗਿਆਨ-ਵਿਗਿਆਨ ਦਾ ਪ੍ਰੋਗਰਾਮ ਕਰਵਾਇਆ ਗਿਆ | ਜਿਸ ਦੌਰਾਨ ਸਮਾਜ 'ਚ ਫੈਲੇ ...
ਸ਼ੇਰਪੁਰ, 12 ਫਰਵਰੀ (ਦਰਸ਼ਨ ਸਿੰਘ ਖੇੜੀ) - ਗੁਰਦੁਆਰਾ ਅਕਾਲ ਪ੍ਰਕਾਸ਼ ਸ਼ੇਰਪੁਰ ਵਿਖੇ ਸੰਤ ਬਾਬਾ ਮੱਘਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਚੱਲ ਰਹੇ ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਕਮੇਟੀ ਵਲੋਂ ਸੰਤ ਬਾਬਾ ਹਾਕਮ ਸਿੰਘ ਗੰਡੇਵਾਲ ਨੂੰ ਧਾਰਮਿਕ ਅਤੇ ਸਮਾਜ ਸੇਵਾ ...
ਕੁੱਪ-ਕਲਾਂ, 12 ਫਰਵਰੀ (ਕੁਲਦੀਪ ਸਿੰਘ ਲਵਲੀ)- ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਦਿਸ਼ਾ-ਨਿਰਦੇੇੇੇਸਾਂ ਤਹਿਤ ਉਨ੍ਹਾਂ ਦੇ ਸਿਆਸੀ ਸਕੱਤਰ ਤੇਜ਼ੀ ਕਮਾਲਪੁਰ, ਚੇਅਰਮੈਨ ਬਲਜਿੰਦਰ ਸਿੰਘ ਬੌੜਹਾਈ ਤੇ ...
ਸੰਗਰੂਰ, 12 ਫਰਵਰੀ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਜ਼ਿਲ੍ਹਾ ਪੈਨਸ਼ਨਰਜ਼ ਭਵਨ ਤਹਿਸੀਲ ਕੰਪਲੈਕਸ ਵਿਖੇ ਸ: ਸੁਰਿੰਦਰ ਸਿੰਘ ਸੋਢੀ ਨੂੰ 74 ਸਾਲ ਦਾ ਹੋਣ ਅਤੇ ਸਮਾਜ ਵਿੱਚ ਕੀਤੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਸੀਨੀਅਰ ਸਿਟੀਜ਼ਨ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX