ਮਮਦੋਟ, 12 ਫਰਵਰੀ (ਜਸਬੀਰ ਸਿੰਘ ਕੰਬੋਜ, ਸੁਖਦੇਵ ਸਿੰਘ ਸੰਗਮ)-ਗੈਰ ਸਮਾਜੀ ਅਨਸਰਾਂ ਤੇ ਕਥਿਤ ਰੂਪ ਵਿਚ ਗੈਂਗਸਟਰਾਂ ਨੂੰ ਨਾਜਾਇਜ਼ ਤੌਰ 'ਤੇ ਅਸਲਾ ਤੇ ਕਾਰਤੂਸ ਮੁਹੱਈਆ ਕਰਾਉਣ ਦੇ ਮਾਮਲੇ ਨੰੂ ਲੈ ਕੇ ਮਮਦੋਟ ਪੁਲਿਸ ਵਲੋਂ ਬੀਤੇ ਦਿਨ ਬ੍ਰਦਰ ਗੰਨ ਹਾਊਸ ਦੇ ਸੰਚਾਲਕ ਰੋਹਿਤ ਕੁਮਾਰ ਸਮੇਤ 5 ਵਿਅਕਤੀਆਂ ਖਿਲਾਫ਼ ਥਾਣਾ ਮਮਦੋਟ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਗੰਨ ਹਾਊਸ ਨੂੰ ਸੀਲ ਕਰ ਦਿੱਤਾ ਗਿਆ ਸੀ | ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਦੇ ਨਿਰਦੇਸ਼ਾਂ 'ਤੇ ਏ.ਆਈ.ਜੀ ਗੁਰਮੀਤ ਸਿੰਘ ਚੌਹਾਨ ਦੀ ਅਗਵਾਈ ਵਿਚ ਗਠਿਤ ਆਗਰੇਨਾਈਜਡ ਕਰਾਈਮ ਯੂਨਿਟ (ਔਕੂ) ਦੁਆਰਾ ਅੱਜ ਥਾਣਾ ਮਮਦੋਟ ਵਿਖੇ ਦਰਜ ਮੁਕੱਦਮੇ ਵਿਚ ਨਾਮਜ਼ਦ ਮੂਲ ਰੂਪ ਵਿਚ ਪਿੰਡ ਖੁੰਦਰ ਉਤਾੜ ਦੇ ਵਾਸੀ ਰੋਹਿਤ ਕੁਮਾਰ ਗੋਰਾ ਵਲੋਂ ਚਲਾਈ ਜਾ ਰਹੀ ਪੁਲਿਸ ਥਾਣਾ ਮਮਦੋਟ ਦੇ ਨਜ਼ਦੀਕ ਐੱਚ.ਡੀ.ਐਫ.ਸੀ ਬੈਂਕ ਦੀ ਮਮਦੋਟ ਬਰਾਂਚ ਦੇ ਸਾਹਮਣੇ ਅਸਲੇ ਦੀ ਦੁਕਾਨ ਬ੍ਰਦਰ ਗੰਨ ਹਾਊਸ ਦੀਆਂ ਸੀਲਾਂ ਖੋਲ੍ਹਣ ਤੋਂ ਬਾਅਦ ਸਾਰਾ ਰਿਕਾਰਡ ਖੰਘਾਲਦਿਆਂ ਦੁਕਾਨ ਵਿਚ ਪਏ ਅਸਲੇ ਦੀ ਜਾਂਚ ਕੀਤੀ | ਅੱਜ ਕਰਨਸ਼ੇਰ ਸਿੰਘ ਡੀ.ਐੱਸ.ਪੀ (ਹੈੱਡਕਵਾਟਰ) ਫ਼ਿਰੋਜ਼ਪੁਰ) ਰਵੀ ਕੁਮਾਰ ਥਾਣਾ ਮੁਖੀ ਮਮਦੋਟ, ਬਲਵੰਤ ਸਿੰਘ ਮੋਮੀ ਸਬ-ਇੰਸਪੈਕਟਰ ਦੀ ਹਾਜ਼ਰੀ ਵਿਚ ਉਕਤ ਗੰਨ ਹਾਊਸ ਦੀਆਂ ਸੀਲਾਂ ਖੋਲ੍ਹੀਆਂ ਤੇ ਸਾਰਾ ਰਿਕਾਰਡ ਖੰਘਾਲਦਿਆਂ ਦੁਕਾਨ 'ਚ ਪਏ ਅਸਲੇ ਤੇ ਕਾਰਤੂਸਾਂ ਦੀ ਜਾਂਚ ਕੀਤੀ | ਜਾਂਚ ਉਪਰੰਤ ਗੱਲਬਾਤ ਕਰਦਿਆਂ ਕਰਨਸ਼ੇਰ ਸਿੰਘ ਡੀ.ਐੱਸ.ਪੀ ਹੈੱਡਕਵਾਟਰ ਨੇ ਦੱਸਿਆ ਕਿ ਇਸ ਅਸਲੇ ਵਾਲੀ ਦੁਕਾਨ ਬ੍ਰਦਰ ਗੰਨ ਹਾਊਸ ਦਾ ਲਾਇਸੰਸ ਗੌਰਵ ਗੱਖੜ ਵਾਸੀ ਮਮਦੋਟ ਦੇ ਨਾਂਅ 'ਤੇ ਹੈ ਤੇ ਉਕਤ ਗੰਨ ਹਾਊਸ ਦੀ ਤਲਾਸ਼ੀ ਵਾਸਤੇ ਮਾਣਯੋਗ ਰਵਿੰਦਰ ਰਾਣਾ ਦੀ ਅਦਾਲਤ ਪਾਸੋਂ ਸਰਚ ਵਾਰੰਟ ਹਾਸਲ ਕੀਤੇ ਗਏ ਸਨ ਤੇ ਗੌਰਵ ਗੱਖੜ ਨੂੰ ਸ਼ਾਮਿਲ ਤਫ਼ਤੀਸ਼ ਹੋਣ ਵਾਸਤੇ ਸੰਮਨ ਭੇਜੇ ਗਏ ਸਨ, ਪਰ ਉਹ ਤਫ਼ਤੀਸ਼ ਵਿਚ ਸ਼ਾਮਿਲ ਨਹੀਂ ਹੋਏ | ਉਨ੍ਹਾਂ ਦੱਸਿਆ ਕਿ ਅੱਜ ਦੇ ਸਰਚ ਵਾਰੰਟ ਦੌਰਾਨ ਕੀਤੀ ਜਾਂਚ ਵਿਚ ਗੌਰਵ ਗੱਖੜ ਦੇ ਤਫ਼ਤੀਸ਼ 'ਚ ਸ਼ਾਮਲ ਨਾ ਹੋਣ ਕਾਰਨ ਲੋੜੀਂਦੀ ਜਾਂਚ-ਪੜਤਾਲ ਨਹੀਂ ਹੋ ਸਕੀ | ਉਨ੍ਹਾਂ ਦੱਸਿਆ ਕਿ ਗੌਰਵ ਗੱਖੜ ਦੇ ਤਫ਼ਤੀਸ਼ ਵਿਚ ਸ਼ਾਮਿਲ ਨਾ ਹੋਣ ਕਰਕੇ ਉਸ ਨੂੰ ਤਫ਼ਤੀਸ਼ ਵਿਚ ਸ਼ਾਮਿਲ ਹੋਣ ਵਾਸਤੇ ਦੁਬਾਰਾ ਸੰਮਨ ਭੇਜੇ ਜਾਣਗੇ | ਇਸ ਮੌਕੇ ਸੁਖਪਾਲ ਸਿੰਘ ਸਬ-ਇੰਸਪੈਕਟਰ ਵੀ ਉਨ੍ਹਾਂ ਨਾਲ ਸਨ |
ਫ਼ਿਰੋਜ਼ਪੁਰ, 12 ਫਰਵਰੀ (ਗੁਰਿੰਦਰ ਸਿੰਘ)-ਰੇਲਵੇ ਵਿਚ ਭਰਤੀ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਵਿਚ ਲੱਗਦੇ ਮਹੀਨਿਆਂ ਬੱਧੀ ਸਮੇਂ ਨੂੰ ਇਕ ਹੀ ਦਿਨ ਵਿਚ ਨਿਪਟਾਉਣ ਦੀ ਨਿਵੇਕਲੀ ਪਹਿਲ ਕਰਦਿਆਂ ਫ਼ਿਰੋਜ਼ਪੁਰ ਮੰਡਲ ਵਲੋਂ ਰੇਲਵੇ ਭਰਤੀ ਸੈੱਲ ਨਵੀਂ ਦਿੱਲੀ ...
ਫ਼ਿਰੋਜ਼ਪੁਰ, 12 ਫਰਵਰੀ (ਜਸਵਿੰਦਰ ਸਿੰਘ ਸੰਧੂ)-ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਤੇ ਪ੍ਰਸ਼ਾਸਨਿਕ ਕਾਰਵਾਈਆਂ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਤੇ ਸਮੇਂ ਸਿਰ ਨੇਪਰੇ ਚਾੜ੍ਹਨ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਹੂ-ਬਹੂ ਲਾਗੂ ਕਰਨ ਦੇ ...
ਮਮਦੋਟ, 12 ਫਰਵਰੀ (ਜਸਬੀਰ ਸਿੰਘ ਕੰਬੋਜ)- ਮਮਦੋਟ-ਫ਼ਿਰੋਜ਼ਪੁਰ ਸੜਕ 'ਤੇ ਸਵੇਰੇ ਵਾਪਰੇ ਸੜਕ ਹਾਦਸੇ 'ਚ ਸਕੂਟਰੀ ਚਾਲਕ ਦੇ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ | ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਖਾਈ ਫੇਮੇ ਕੀ ਦਾ ਵਸਨੀਕ ਅਸ਼ਵਨੀ ਕੁਮਾਰ ਮਮਦੋਟ ਦੀ ਤਰਫ਼ੋਂ ...
ਅਬੋਹਰ, 12 ਫਰਵਰੀ (ਕੁਲਦੀਪ ਸਿੰਘ ਸੰਧੂ)-ਜ਼ਿਲ੍ਹੇ ਦੇ ਸਭ ਤੋਂ ਵੱਡੇ ਸਿਹਤ ਕੇਂਦਰ ਵਜੋਂ ਜਾਣੇ ਜਾਂਦੇ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਡਾਕਟਰਾਂ ਦੀ ਕਮੀ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਰਕਾਰੀ ਰਿਕਾਰਡ ਅਨੁਸਾਰ 200 ਬਿਸਤਰ ...
ਫ਼ਿਰੋਜ਼ਪੁਰ, 12 ਫਰਵਰੀ (ਤਪਿੰਦਰ ਸਿੰਘ)-ਜ਼ਿਲ੍ਹੇ ਵਿਚ ਦੁੱਧ ਵਰਤਣ ਵਾਲੇ ਖਪਤਕਾਰਾਂ 'ਚ ਜਾਗਰੂਕਤਾ ਲਿਆਉਣ ਲਈ ਡੇਅਰੀ ਵਿਕਾਸ ਵਿਭਾਗ ਫ਼ਿਰੋਜ਼ਪੁਰ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ ਡੇਅਰੀ ਵਿਭਾਗ ਵਲੋਂ ਜਨਵਰੀ 2019 ਤੋਂ ਲੈ ਕੇ ਦਸੰਬਰ ...
ਫ਼ਿਰੋਜ਼ਪੁਰ, 12 ਫਰਵਰੀ (ਕੁਲਬੀਰ ਸਿੰਘ ਸੋਢੀ)-ਥਾਣਾ ਛਾਉਣੀ ਦੇ ਸਹਾਇਕ ਥਾਣੇਦਾਰ ਤਰਲੋਕ ਸਿੰਘ ਨੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਜੇਰੇ ਇਲਾਜ ਮਨਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਨਸੀਰਾ ਖਲਚੀਆਂ ਦੇ ਬਿਆਨਾਂ 'ਤੇ ਦੋਸ਼ੀ ਰੋਹਨ ਪੁੱਤਰ ਰਣਜੀਤ ...
ਸ੍ਰੀਗੰਗਾਨਗਰ, 12 ਫਰਵਰੀ (ਦਵਿੰਦਰ ਜੀਤ ਸਿੰਘ)-ਰਾਜਸਥਾਨ ਸਰਕਾਰ ਵਲੋਂ ਵਧਾਏ ਗਏ ਬਿਜਲੀ ਦਰਾਂ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਕਲੈਕਟਰੋਰੇਟ ਦੇ ਸਾਹਮਣੇ ਪ੍ਰਦਰਸ਼ਨ ਕੀਤਾ | ਇਸ ਸਬੰਧ 'ਚ ਰਾਜਪਾਲ ਨੂੰ ਸੰਬੋਧਿਤ ਮੰਗ ਪੱਤਰ ...
ਜਲਾਲਾਬਾਦ, 12 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਸਥਾਨਕ ਥਾਣਾ ਸਿਟੀ ਦੀ ਪੁਲਿਸ ਵਲੋਂ ਗਸ਼ਤ ਦੌਰਾਨ ਇਕ ਵਿਅਕਤੀ ਨੂੰ 30 ਬੋਤਲਾਂ ਸ਼ਰਾਬ ਨਾਜਾਇਜ਼ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਜਾਂਚ ਅਧਿਕਾਰੀ ਸ.ਥ. ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ...
ਜਲਾਲਾਬਾਦ, 12 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਪਿੰਡ ਚੱਕ ਪੰਜ ਕੋਹੀ ਉਰਫ਼ ਕੱਚੇ ਕਾਲੇਵਾਲਾ ਵਿਖੇ ਬੀ.ਐਸ.ਐਨ.ਐਲ. ਕੰਪਨੀ ਦੇ ਟਾਵਰ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਵਿਰੁੱਧ ਥਾਣਾ ਵੈਰੋ ਕੇ ਦੀ ਪੁਲਿਸ ਵਲੋਂ ਪਰਚਾ ਦਰਜ ਕੀਤਾ ਗਿਆ ਹੈ | ਇਸ ...
ਅਬੋਹਰ/ਖੂਈਆਂ ਸਰਵਰ, 12 ਫਰਵਰੀ (ਕੁਲਦੀਪ ਸਿੰਘ ਸੰਧੂ/ਜਗਜੀਤ ਸਿੰਘ ਧਾਲੀਵਾਲ)-ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ 'ਚ ਨਸ਼ੇ ਦੇ ਵਰਤੋਂ 'ਚ ਆਉਣ ਵਾਲੀਆਂ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਪ੍ਰਾਪਤ ...
ਸ੍ਰੀਗੰਗਾਨਗਰ, 12 ਫਰਵਰੀ (ਦਵਿੰਦਰਜੀਤ ਸਿੰਘ)-ਸ੍ਰੀਗੰਗਾਨਗਰ ਕੈਟਲ ਫ਼ਰੀ ਮੁਹਿੰਮ ਕਮੇਟੀ ਨੇ ਕਮਿਸ਼ਨਰ ਸਿਟੀ ਕੌਾਸਲ ਪਿ੍ਅੰਕਾ ਬੁਡਾਨੀਆ ਨਾਲ ਗੱਲਬਾਤ ਕੀਤੀ | ਮੁਹਿੰਮ ਕਮੇਟੀ ਵਲੋਂ ਸ਼ਹਿਰ ਨੂੰ ਆਵਾਰਾ ਪਸ਼ੂਆਂ ਤੇ ਕੁੱਤਿਆਂ ਤੋਂ ਮੁਕਤ ਕਰਨ ਲਈ ਦਿੱਤੇ ਗਏ ...
ਫ਼ਿਰੋਜ਼ਪੁਰ, 12 ਫਰਵਰੀ (ਕੁਲਬੀਰ ਸਿੰਘ ਸੋਢੀ)-ਥਾਣਾ ਕੁੱਲਗੜ੍ਹੀ ਦੇ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ 15 ਜਨਵਰੀ ਨੂੰ ਹੋਏ ਝਗੜੇ ਦੀ ਮੈਡੀਕਲ ਰਿਪੋਰਟ ਆਉਣ 'ਤੇ ਦੋਸ਼ੀ ਹਰਪ੍ਰੀਤ ਸਿੰਘ ਠੇਕੇਦਾਰ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਤੂਤ ਥਾਣਾ ਕੁੱਲਗੜ੍ਹੀ ਤੇ 2 ...
ਜ਼ੀਰਾ, 12 ਫਰਵਰੀ (ਮਨਜੀਤ ਸਿੰਘ ਢਿੱਲੋਂ)-ਲੋਕ ਭਲਾਈ ਆਰਮੀ ਗਰੁੱਪ, ਐਨ.ਆਰ.ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀ ਪਿੰਡ ਕੋਟ ਕਰੋੜ ਕਲਾਂ ਵਲੋਂ ਮਨੁੱਖਤਾ ਦੀ ਸੇਵਾ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਸਮਾਜਿਕ ਚੇਤਨਾ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸ੍ਰੀ ...
ਫ਼ਾਜ਼ਿਲਕਾ, 12 ਫਰਵਰੀ (ਦਵਿੰਦਰ ਪਾਲ ਸਿੰਘ )-ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਸੂਬਾਈ ਜਥੇਬੰਦੀ ਦੇ ਸੱਦੇ 'ਤੇ ਡੀ.ਸੀ. ਦਫ਼ਤਰ ਵਿਚ ਮੀਟਿੰਗ ਤੇ ਰੋਸ ਰੈਲੀ ਕੀਤੀ ਗਈ |
ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਮੇਘ ਸਿੰਘ ...
ਮਮਦੋਟ, 12 ਫਰਵਰੀ (ਸੁਖਦੇਵ ਸਿੰਘ ਸੰਗਮ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁੱਧ ਪਾਠ ਬੋਧ ਸਮਾਗਮ ਗੁਰਦੁਆਰਾ ਢਾਬਸਰ ਪਿੰਡ ਕਰੀ ਕਲਾਂ (ਫ਼ਿਰੋਜ਼ਪੁਰ ਰੋਡ) ਵਿਖੇ 15 ਫਰਵਰੀ ਤੋਂ 1 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ...
ਮੁੱਦਕੀ, 12 ਫਰਵਰੀ (ਭੁਪਿੰਦਰ ਸਿੰਘ)-ਪਿੰਡ ਗਿੱਲ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਪਿੰਡ ਗਿੱਲ ਵਲੋਂ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਤੇ ਮੈਡਮ ਅਮਰਜੀਤ ਕੌਰ ਛਾਬੜਾ ਦੀ ਪੇ੍ਰਰਨਾ ਸਦਕਾ 'ਬੇਟੀ ਬਚਾਓ, ਬੇਟੀ ਪੜ੍ਹਾਓ' ਲੜੀ ਤਹਿਤ ਇਕਾਈ ...
ਜ਼ੀਰਾ, 12 ਫਰਵਰੀ (ਮਨਜੀਤ ਸਿੰਘ ਢਿੱਲੋਂ)-ਜ਼ੀਰਾ ਤਹਿਸੀਲ ਦੇ ਮਾਲ-ਵਿਭਾਗ 'ਚ 36 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਬਤੌਰ ਕਾਨੂੰਗੋ ਸੇਵਾ ਮੁਕਤ ਹੋਏ ਪਰਮਿੰਦਰ ਸਿੰਘ ਨੂੰ ਸਾਥੀਆਂ ਕਰਮੀਆਂ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਕਰਵਾਏ ...
ਮੱਲਾਂਵਾਲਾ, 12 ਫਰਵਰੀ (ਗੁਰਦੇਵ ਸਿੰਘ)-ਸੰਤ ਬਾਬਾ ਵੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਪਾਵਨ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਪਿੰਡ ਉਸਮਾਨ ਵਾਲਾ ਵਿਖੇ ਸਮੂਹ ਇਲਾਕਾ ...
ਜ਼ੀਰਾ, 12 ਫਰਵਰੀ (ਜੋਗਿੰਦਰ ਸਿੰਘ ਕੰਡਿਆਲ)-ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਇਕਾਈ ਮੁਖੀ ਪ੍ਰੇਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸੁਸਾਇਟੀ ਵਲੋਂ ਪਿਛਲੇ ਮਹੀਨੇ ਕਰਵਾਏ ਗਏ ਕੰਮਾਂ ਦਾ ਲੇਖਾ-ਜੋਖਾ ਕੀਤਾ ਗਿਆ | ...
ਮੱਲਾਂਵਾਲਾ, 12 ਫਰਵਰੀ (ਗੁਰਦੇਵ ਸਿੰਘ)-ਕੈਪਟਨ ਸਰਕਾਰ ਨੇ ਪੰਜਾਬ ਦੀ ਸੱਤਾ ਸੰਭਾਲਣ ਉਪਰੰਤ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰ ਕੇ ਸੂਬੇ ਅੰਦਰ ਸਿੱਖਿਆ ਨੂੰ ਪੱਕੇ ਪੈਰੀਂ ਕਰਦਿਆਂ ਇਸ ਖੇਤਰ 'ਚ ਇਨਕਲਾਬੀ ਸੁਧਾਰ ਲਿਆਂਦਾ | ਇਹ ਸ਼ਬਦ ਜਥੇਦਾਰ ਇੰਦਰਜੀਤ ਸਿੰਘ ...
ਫ਼ਿਰੋਜ਼ਪੁਰ, 12 ਫਰਵਰੀ (ਕੰਵਰਜੀਤ ਸਿੰਘ ਜੈਂਟੀ)- ਸੜਕਾਂ 'ਤੇ ਘੁੰਮਦੇ ਆਵਾਰਾ ਪਸ਼ੂਆਂ ਕਾਰਨ ਵਾਪਰਨ ਵਾਲੇ ਹਾਦਸਿਆਂ ਤੋਂ ਲੋਕਾਂ ਨੂੰ ਬਚਾਉਣ ਲਈ ਡਾ: ਬੀ.ਆਰ. ਅੰਬੇਡਕਰ ਸ੍ਰੀ ਬੱਗਾ ਰਾਮ ਯੂਥ ਕਲੱਬ ਵਲੋਂ ਪਿੰਡ ਖਿਲਚੀ ਕਦੀਮ ਵਿਖੇ ਆਵਾਰਾ ਪਸ਼ੂਆਂ ਦੇ ਗਲਾਂ 'ਚ ...
ਮਖੂ, 12 ਫਰਵਰੀ (ਮੇਜਰ ਸਿੰਘ ਥਿੰਦ)-ਮਖੂ ਸ਼ਹਿਰ ਵਿਖੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ ਤੇ ਜ਼ਿਲ੍ਹਾ ਸੈਕਟਰੀ ਕਰਨੈਲ ਸਿੰਘ ਭੋਲਾ ਦੀ ਪ੍ਰਧਾਨਗੀ ...
ਜ਼ੀਰਾ, 12 ਫਰਵਰੀ (ਮਨਜੀਤ ਸਿੰਘ ਢਿੱਲੋਂ)-ਇੰਡੀਅਨ ਐਕਸ ਸਰਵਿਸ ਮੈਨ ਲੀਗ ਬਲਾਕ ਜ਼ੀਰਾ ਦੀ ਅਹਿਮ ਮੀਟਿੰਗ ਪ੍ਰਧਾਨ ਗੁਰਬਖ਼ਸ਼ ਸਿੰਘ ਵਰਨਾਲਾ ਦੀ ਪ੍ਰਧਾਨਗੀ ਹੇਠ ਜੀਵਨ ਮੱਲ ਸਕੂਲ ਜ਼ੀਰਾ ਵਿਖੇ ਹੋਈ, ਜਿਸ 'ਚ ਯੂਨੀਅਨ ਦੇ ਮੀਤ ਪ੍ਰਧਾਨ ਜਸਵੰਤ ਸਿੰਘ ਕੋਠੇ ਗਾਦੜੀ ...
ਫ਼ਿਰੋਜ਼ਪੁਰ, 12 ਫਰਵਰੀ (ਕੁਲਬੀਰ ਸਿੰਘ ਸੋਢੀ)-ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਲਈ ਜ਼ਿਲ੍ਹਾ ਪੱਧਰ 'ਤੇ ਵੱਖ-ਵੱਖ ਖੇਡਾਂ ਦੇ ਟਰਾਇਲ ਲਏ ਜਾਣੇ ਸਨ, ਜਿਸ ਦੇ ਚੱਲਦੇ ਪਹਿਲੇ ਦਿਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਪੋਰਟਸ ...
ਮੱਲਾਂਵਾਲਾ, 12 ਫਰਵਰੀ (ਗੁਰਦੇਵ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮੀਤ ਪ੍ਰਧਾਨ ਗੁਰਬਚਨ ਸਿੰਘ ਚੰਦੇਵਾਲਾ ਦੀ ਅਗਵਾਈ ਹੇਠ ਪਿੰਡ ਗੁਲਾਮੀ ਵਾਲਾ, ਇਲਮੇ ਵਾਲਾ, ਬਸਤੀ ਅਲਾਬਾਦ ਤੇ ਸੁੱਧ ਸਿੰਘ ਵਾਲਾ ਵਿਖੇ ਮੀਟਿੰਗਾਂ ਕੀਤੀਆਂ ...
ਗੁਰੂਹਰਸਹਾਏ, 12 ਫਰਵਰੀ (ਹਰਚਰਨ ਸਿੰਘ ਸੰਧੂ)-ਸੰਧੂ ਗੋਤ ਦੇ ਵੱਡ-ਵਡੇਰੇ ਬਾਬਾ ਕਾਲਾ ਮਹਿਰ ਸੰਧੂ ਦਾ ਸਾਲਾਨਾ ਮੇਲਾ ਪਿੰਡ ਕੋਹਰ ਸਿੰਘ ਵਾਲਾ ਵਿਖੇ 24 ਤੇ 25 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ | 24 ਫਰਵਰੀ ਨੂੰ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਏ ਜਾਣਗੇ ...
ਅਬੋਹਰ, 12 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਸਥਾਨਕ ਡੀ.ਏ.ਵੀ ਕਾਲਜ ਦੇ ਫਿਜ਼ੀਕਲ ਐਜੂਕੇਸ਼ਨ ਦੇ ਸਹਾਇਕ ਪ੍ਰੋਫੈਸਰ ਤੇ ਆਪਣੀ ਪੜ੍ਹਾਈ ਦੌਰਾਨ ਯੂਨੀਵਰਸਿਟੀ ਪੱਧਰ ਦੇ ਗੋਲਡ ਮੈਡਲਿਸਟ ਮਨਦੀਪ ਕੌਰ ਕੁਲਾਰ ਪਤਨੀ ਜਤਿੰਦਰ ਸਿੰਘ ਨੂਪੀ ਕੁਲਾਰ ਨੇ ਬੀਤੇ ਦਿਨੀਂ ...
ਫ਼ਾਜ਼ਿਲਕਾ, 12 ਫਰਵਰੀ (ਦਵਿੰਦਰ ਪਾਲ ਸਿੰਘ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਦੀ ਸ਼ਾਖਾ ਅਕਾਲ ਅਕੈਡਮੀ ਥੇਹ ਕਲੰਦਰ ਵਲੋਂ ਸਮਾਜ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਪ੍ਰੇਰਿਤ ਕਰਦਿਆਂ ਜਾਗਰੂਕਤਾ ਰੈਲੀ ਕੱਢੀ ਗਈ | ਅਕੈਡਮੀ ਦੇ ਪਿ੍ੰਸੀਪਲ ਗੁਰਜੀਤ ਕੌਰ ਸਿੱਧੂ ਵਲੋਂ ...
ਅਬੋਹਰ, 12 ਫਰਵਰੀ (ਕੁਲਦੀਪ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਦਾ ਦਰਜਾ ਦੇਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਅਬੋਹਰ ਵਿਧਾਨ ਸਭਾ ਹਲਕੇ ਲਈ 2 ਕਰੋੜ 64 ਲੱਖ ਰੁਪਏ ਦੀ ਗਰਾਂਟ ਸਰਕਾਰ ਵਲੋਂ ਮਨਜ਼ੂਰ ਕਰਦੇ ਕਰਦੇ 1 ਕਰੋੜ 62 ਲੱਖ ...
ਅਬੋਹਰ, 12 ਫਰਵਰੀ (ਕੁਲਦੀਪ ਸਿੰਘ ਸੰਧੂ)-ਪੰਜਕੋਸੀ ਸਪੋਰਟਸ ਸੁਸਾਇਟੀ ਵਲੋਂ ਇਫਕੋ ਦੇ ਮਰਹੂਮ ਚੇਅਰਮੈਨ ਚੌਧਰੀ ਸੁਰਿੰਦਰ ਜਾਖੜ ਦੀ ਯਾਦ 'ਚ ਕਰਵਾਏ ਜਾ ਰਿਹਾ ਪੇਂਡੂ ਟੂਰਨਾਮੈਂਟ ਧੂਮ ਧੜੱਕੇ ਨਾਲ ਸਮਾਪਤ ਹੋ ਗਿਆ | ਫਾਈਨਲ ਮੈਚ 'ਚ ਹਰਿਆਣਾ ਦੀ ਪਿੱਪਲੀ ਤੇ ਕੁਰਾੜ ...
ਫ਼ਾਜ਼ਿਲਕਾ, 12 ਫਰਵਰੀ (ਦਵਿੰਦਰ ਪਾਲ ਸਿੰਘ)-ਸਹਿਕਾਰੀ ਖੰਡ ਮਿੱਲ ਫ਼ਾਜ਼ਿਲਕਾ ਇਸ ਤਰ੍ਹਾਂ ਹੀ ਚੱਲਦੀ ਰਹੇਗੀ ਸਗੋਂ ਇਸ ਦੀ ਪਿੜਾਈ ਸਮਰੱਥਾ ਵਧਾਉਣ ਲਈ ਵੀ ਉਪਰਾਲੇ ਕੀਤੇ ਜਾਣਗੇ | ਇਹ ਜਾਣਕਾਰੀ ਸ਼ੂਗਰਫੈੱਡ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ ਨੇ ਸਹਿਕਾਰੀ ਖੰਡ ...
ਅਬੋਹਰ, 12 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਡੀ.ਏ.ਵੀ ਕਾਲਜ 'ਚ ਸਬਜੈੱਕਟ ਸੁਸਾਇਟੀ ਤੇ ਕਲੱਬ ਵਲੋਂ ਸਿਹਤ ਸੰਭਾਲ ਤੇ ਕਰੋਨਾ ਵਾਇਰਸ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਮੁੱਖ ਬੁਲਾਰੇ ਵਜੋਂ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਅਮਨਦੀਪ ...
ਜਲਾਲਾਬਾਦ, 12 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਬੀਤੇ ਦਿਨੀਂ ਪਿੰਡ ਸੜੀਆਂ ਦੇ ਕੋਲ ਇਕ ਔਰਤ 'ਚ ਫੇਟ ਮਾਰ ਕੇ ਜ਼ਖਮੀ ਕਰਨ ਵਾਲੇ ਟਰੱਕ ਡਰਾਈਵਰ ਵਿਰੁੱਧ ਥਾਣਾ ਵੈਰੋ ਕੇ ਦੀ ਪੁਲਿਸ ਵਲੋਂ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਂਚ ਅਧਿਕਾਰੀ ਸ.ਥ. ਕਸ਼ਮੀਰ ਸਿੰਘ ਨੇ ...
ਫ਼ਾਜ਼ਿਲਕਾ, 12 ਫਰਵਰੀ (ਦਵਿੰਦਰ ਪਾਲ ਸਿੰਘ)-ਦੁੱਖ ਨਿਵਾਰਨ ਸ੍ਰੀ ਬਾਲਾ ਜੀ ਧਾਮ ਵਿਚ ਸਾਲਾਨਾ ਉਤਸਵ ਦੇ ਸਬੰਧ ਵਿਚ ਚੱਲ ਰਹੀ ਸ੍ਰੀ ਰਾਮ ਕਥਾ ਦੇ 11ਵੇਂ ਦਿਨ ਦੇ ਪੂਜਣ ਤੋਂ ਬਾਅਦ ਸੰਗਤ ਨੂੰ ਸੰਬੋਧਨ ਕਰਦਿਆਂ ਸਵਾਮੀ ਕਮਲਾ ਨੰਦ ਨੇ ਕਿਹਾ ਕਿ ਆਪਣਿਆਂ ਦੀ ਪਹਿਚਾਣ ...
ਅਬੋਹਰ, 12 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਲੋਹੜੀ ਦੇ ਤਿਉਹਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਦੇ ਦਰਵਾਜ਼ੇ ਤੋਂ ਰੁਜ਼ਗਾਰ ਦੀ ਲੋਹੜੀ ਲੈਣ ਗਏ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਭਾਵੇਂ 16 ਜਨਵਰੀ ਨੂੰ ਚੰਡੀਗੜ੍ਹ ਬੁਲਾ ਕੇ ਸਿਹਤ ਮੰਤਰੀ ਬਲਵੀਰ ...
ਫ਼ਾਜ਼ਿਲਕਾ, 12 ਫਰਵਰੀ (ਦਵਿੰਦਰ ਪਾਲ ਸਿੰਘ)-ਸਰਕਾਰੀ ਆਈ.ਟੀ.ਆਈ. ਫ਼ਾਜ਼ਿਲਕਾ ਵਿਚ ਪਿ੍ੰਸੀਪਲ ਹਰੀਸ਼ ਕੁਮਾਰ ਸ਼ਰਮਾ ਦੀ ਰਹਿਨੁਮਾਈ ਹੇਠ ਚੱਲ ਰਹੇ ਐਨ.ਐਸ.ਐਸ. ਯੂਨਿਟ ਵਲੋਂ ਪ੍ਰੋਗਰਾਮ ਅਫ਼ਸਰ ਗੁਰਜੰਟ ਸਿੰਘ ਵਲੋਂ ਇਕ ਰੋਜ਼ਾ ਐਨ.ਐਸ.ਐਸ. ਕੈਂਪ ਲਗਾਇਆ ਗਿਆ | ਕੈਂਪ ...
ਜਲਾਲਾਬਾਦ, 12 ਫਰਵਰੀ (ਜਤਿੰਦਰ ਪਾਲ ਸਿੰਘ)-ਪਰਸਵਾਰਥ ਸਭਾ ਜਲਾਲਾਬਾਦ ਵਲੋਂ ਹਫ਼ਤਾਵਾਰੀ ਮੁਫ਼ਤ ਮੈਡੀਕਲ ਕੈਂਪ ਸਥਾਨਕ ਗਾਂਧੀ ਨਗਰ ਵਿਖੇ ਸਥਿਤ ਕਲੀਨਿਕ ਵਿਖੇ ਲਗਾਇਆ ਗਿਆ | ਕੈਂਪ 'ਚ ਮਰੀਜ਼ਾਂ ਦੀ ਜਾਂਚ ਕਰਨ ਲਈ ਵਿਸ਼ੇਸ਼ ਤੌਰ 'ਤੇ ਡਾ ਓਮ ਪ੍ਰਕਾਸ਼ ਕੰਬੋਜ ਹਾਜ਼ਰ ...
ਜਲਾਲਾਬਾਦ, 12 ਫਰਵਰੀ (ਜਤਿੰਦਰ ਪਾਲ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਸੁਰਿੰਦਰ ਸਿੰਘ ਤੇ ਬਲਾਕ ਪ੍ਰਧਾਨ ਪਰਮਜੀਤ ਸਵਾਇਆ ਰਾਏ ਉਤਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵਲੋਂ ਨਗਰ ਕੌਾਸਲ ...
ਮੰਡੀ ਲਾਧੂਕਾ, 12 ਫਰਵਰੀ (ਮਨਪ੍ਰੀਤ ਸਿੰਘ ਸੈਣੀ)-ਤਰੋਬੜੀ ਮਾਈਨਰ 'ਚ 46 ਤੇ 47 ਬੁਰਜੀ ਨੰਬਰ ਤੋਂ ਨਵਾਂ ਨਾਜਾਇਜ਼ ਮੋਘਾ ਨਾ ਕੱਢਣ ਦੇ ਬਾਬਤ ਅੱਜ ਗਰਾਮ ਪੰਚਾਇਤ ਚੱਕ ਸਿੰਘੇਵਾਲਾ ਸੈਣੀਆਂ, ਗਰਾਮ ਪੰਚਾਇਤ ਸਿੰਘੇਵਾਲਾ, ਗਰਾਮ ਪੰਚਾਇਤ ਰੰਗੀਲਾ, ਚੱਕ ਪੰੁਨਾਂ ਵਾਲੀ, ...
ਫ਼ਾਜ਼ਿਲਕਾ, 12 ਫਰਵਰੀ (ਦਵਿੰਦਰ ਪਾਲ ਸਿੰਘ)-ਦੁੱਖ ਨਿਵਾਰਨ ਸ੍ਰੀ ਬਾਲਾ ਜੀ ਧਾਮ ਦੇ 12ਵੇਂ ਸਾਲਾਨਾ ਉਤਸਵ ਮੌਕੇ ਹਰਿਦੁਆਰ ਤੋਂ ਆਏ ਸਵਾਮੀ ਕਮਲਾ ਨੰਦ ਗਿਰੀ ਮਹਾਰਾਜ ਨੇ ਮੰਦਰ ਦੇ ਨੇੜੇ ਸਥਿਤ ਰੈਨਬੋ ਡੇਅ ਬੋਰਡਿੰਗ ਪਬਲਿਕ ਸਕੂਲ ਪਹੁੰਚ ਕੇ ਵਿਦਿਆਰਥੀਆਂ ਅਤੇ ...
ਖੂਈਆਂ ਸਰਵਰ, 12 ਫਰਵਰੀ (ਜਗਜੀਤ ਸਿੰਘ ਧਾਲੀਵਾਲ)-ਸਰਹੱਦੀ ਪਿੰਡ ਅੱਚਾੜਿਕੀ ਵਿਖੇ ਗੁਰਦੁਆਰਾ ਸਿੰਘ ਸਭਾ ਵਿਖੇ ਸਾਲਾਨਾ ਅਖੰਡ ਪਾਠ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੌਰਾਨ ਅੰਤਰ ਰਾਸ਼ਟਰੀ ਢਾਡੀ ਜਥਾ ਸੁਰਿੰਦਰ ਸਿੰਘ ...
ਫ਼ਾਜ਼ਿਲਕਾ, 12 ਫਰਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਸਹਾਇਕ ਧੰਦਿਆਂ ਨੂੰ ਪ੍ਰਫੁੱਲਿਤ ਕਰਨ ਲਈ ਵੱਖ-ਵੱਖ ਸਕੀਮਾਂ ਤਹਿਤ ਸਬਸਿਡੀ ਜਾਰੀ ਕੀਤੀ ਜਾ ਰਹੀ ਹੈ, ਜਿਸ ਨਾਲ ਕੋਈ ਵੀ ਕਿਸਾਨ ਜਾਂ ਨੌਜਵਾਨ ਸਹਾਇਕ ਧੰਦੇ ਅਪਣਾ ਕੇ ਆਪਣੀ ਆਰਥਿਕ ਸਥਿਤੀ ਨੂੰ ਹੋਰ ...
ਮੋਗਾ, 12 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਮੁਨੀਸ਼ ਕੁਮਾਰ ਪੁੱਤਰ ਰਵੀ ਸ਼ੰਕਰ ਪਾਸਵਾਨ ਵਾਸੀ ਪਿੰਡ ਮਾਜੈਲੀਆ ਥਾਣਾ ਸਾਕਰਾ ਜ਼ਿਲ੍ਹਾ ਮੁਜੱਫਰਪੁਰ (ਬਿਹਾਰ) ਜੋ ਹੁਣ ਪਿੰਡ ਘੱਲ ਕਲਾਂ ਵਿਖੇ ਰਹਿੰਦਾ ਹੈ ਤੇ ਰੇਲਵੇ ਵਿਭਾਗ ਵਿਚ ਡਿਊਟੀ ਕਰਦਾ ਹੈ ਨੇ ਥਾਣਾ ਸਦਰ ਮੋਗਾ ...
ਮੋਗਾ, 12 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਰਸ਼ਪਾਲ ਕੌਰ ਪਤਨੀ ਜਗਸੀਰ ਸਿੰਘ ਵਾਸੀ ਪ੍ਰੀਤ ਨਗਰ ਮੋਗਾ ਨੇ ਥਾਣਾ ਸਿਟੀ ਮੋਗਾ ਵਿਖੇ ਸ਼ਿਕਾਇਤ ਦਰਜ ਕਰਾਈ ਕਿ ਉਸ ਦੇ ਲੜਕੇ ਪਰਵਿੰਦਰ ਸਿੰਘ (22 ਸਾਲ) ਨੇ ਮਾਰਚ 2019 ਵਿਚ ਨੀਤੂ ਬੇਦੀ ਪੁੱਤਰੀ ਅਮਨਦੀਪ ਸਿੰਘ ਵਾਸੀ ਨੇੜੇ ਜੌੜੇ ...
ਕੋਟ ਈਸੇ ਖਾਂ, 12 ਫਰਵਰੀ (ਨਿਰਮਲ ਸਿੰਘ ਕਾਲੜਾ)-ਪਿੰਡ ਦੌਲੇਵਾਲਾ ਮਾਇਰ ਵਿਖੇ ਪੁਲਿਸ ਵਲੋਂ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਰਤਨ ਸਿੰਘ ਬਰਾੜ ਐੱਸ. ਪੀ. ਹੈੱਡਕੁਆਰਟਰ ਨੇ ਮੁੱਖ ਰੂਪ ਵਿਚ ਸ਼ਿਰਕਤ ਕੀਤੀ¢ ਇਸ ਮੌਕੇ ਆਪਣੇ ਸੰਬੋਧਨ ਵਿਚ ਬਰਾੜ ਨੇ ਕਿਹਾ ...
ਫ਼ਾਜ਼ਿਲਕਾ, 12 ਫਰਵਰੀ (ਦਵਿੰਦਰ ਪਾਲ ਸਿੰਘ)-ਸਰਹੱਦੀ ਪਿੰਡਾਂ ਵਿਚ ਨੌਜਵਾਨਾਂ, ਬੱਚਿਆਂ, ਲੜਕੇ ਅਤੇ ਲੜਕੀਆਂ ਵਿਚਲੀ ਐਕਟਿੰਗ ਦੀ ਛੁਪੀ ਪ੍ਰਤਿਭਾ ਨੂੰ ਨਿਖਾਰ ਕੇ ਵੱਡੇ ਪਰਦੇ 'ਤੇ ਪਹੁੰਚਾਇਆ ਜਾਵੇਗਾ | ਇਹ ਗੱਲ ਇੱਥੇ ਰਿਕਿ੍ਏਸ਼ਨ ਕਲੱਬ ਵਿਚ ਕੀਤੀ ਗਈ ਪੈੱ੍ਰਸ ...
ਫ਼ਾਜ਼ਿਲਕਾ, 12 ਫਰਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿੰਦਰਬੀਰ ਸਿੰਘ ਵਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਪ੍ਰਾਇਮਰੀ ਤੇ ਅੱਪਰ ਪ੍ਰਾਇਮਰੀ ਟੀਮ ਨਾਲ ਪਲੇਠੀ ਮੀਟਿੰਗ ਗੀਤੀ | ਇਸ ਮੌਕੇ ਪਿ੍ੰਸੀਪਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ...
ਫ਼ਿਰੋਜ਼ਪੁਰ, 12 ਫਰਵਰੀ (ਰਾਕੇਸ਼ ਚਾਵਲਾ)-ਪੰਜਾਬ ਸਰਕਾਰ ਵਲੋਂ ਮਾਲੀਆ ਮਾਮਲਿਆਂ 'ਚ ਨਕਲਾਂ ਆਦਿ ਲੈਣ ਲਈ ਸੇਵਾ ਕੇਂਦਰਾਂ ਅੰਦਰ ਫ਼ੀਸਾਂ ਦੇ ਨਾਜਾਇਜ਼ ਵਾਧੇ ਦੇ ਵਿਰੋਧ 'ਚ ਸਮਰਾਲਾ ਬਾਰ ਐਸੋਸੀਏਸ਼ਨ ਵਲੋਂ 13 ਫਰਵਰੀ ਨੂੰ ਸੂਬਾ ਪੱਧਰੀ ਹੜਤਾਲ ਦਾ ਸੱਦਾ ਦਿੱਤਾ ਗਿਆ ...
ਫ਼ਿਰੋਜ਼ਪੁਰ, 12 ਫਰਵਰੀ (ਜਸਵਿੰਦਰ ਸਿੰਘ ਸੰਧੂ)-ਪੰਜਾਬ ਮਿਊਾਸੀਪਲ ਪੈਨਸ਼ਨ ਐਸੋਸੀਏਸ਼ਨ ਫ਼ਿਰੋਜ਼ਪੁਰ ਰੀਜਨ ਦੀ ਹੰਗਾਮੀ ਮੀਟਿੰਗ ਟਾਊਨ ਹਾਲ ਪਾਰਕ ਫ਼ਿਰੋਜ਼ਪੁਰ ਵਿਖੇ ਹੋਈ, ਜਿਸ ਵਿਚ ਪਿਛਲੇ 3 ਮਹੀਨਿਆਂ ਤੋਂ ਪੈਨਸ਼ਨ ਨਾ ਦੇਣ ਕਰਕੇ ਸਰਕਾਰ ਿਖ਼ਲਾਫ਼ ਮਤਾ ਪਾਸ ...
ਫ਼ਿਰੋਜ਼ਪੁਰ, 12 ਫਰਵਰੀ (ਤਪਿੰਦਰ ਸਿੰਘ)-ਕੰਟੋਨਮੈਂਟ ਖੇਤਰ 'ਚ ਵਿਕਾਸ ਦੇ ਕੰਮਾਂ ਲਈ ਫ਼ੰਡਾਂ ਦੀ ਸਮੱਸਿਆ ਦਾ ਹੱਲ ਕਰਦੇ ਹੋਏ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੇ ਜੀ.ਐੱਸ.ਟੀ. ਸ਼ੇਅਰ ਅਦਾਇਗੀ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਹਰ ਸਾਲ ...
ਫ਼ਾਜ਼ਿਲਕਾ, 12 ਫਰਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫਾਜ਼ਿਲਕਾ ਵਿਖੇ ਪਿੰਡ ਪੱਧਰ 'ਤੇ ਮਗਨਰੇਗਾ ਸਕੀਮ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ...
ਫ਼ਿਰੋਜ਼ਪੁਰ, 12 ਫਰਵਰੀ (ਕੰਵਰਜੀਤ ਸਿੰਘ ਜੈਂਟੀ)-ਪਿੰਡ ਅੱਕੂ ਮਸਤੇ ਕੇ ਵਿਖੇ ਸਥਿਤ ਗੁਰਦੁਆਰਾ ਬਾਬਾ ਸਹਾਰੀ ਮੱਲ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਤੇ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ | ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਨਗਰ ਕੀਰਤਨ ਦੀ ਆਰੰਭਤਾ ...
ਫ਼ਿਰੋਜ਼ਪੁਰ, 12 ਫਰਵਰੀ (ਜਸਵਿੰਦਰ ਸਿੰਘ ਸੰਧੂ)-ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਬਰਾਂਚ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ, ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਕੁਮਾਰ ਅਤੇ ਮੁੱਖ ਸਲਾਹਕਾਰ ਦੀ ਅਗਵਾਈ 'ਚ ਅੱਜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX