ਖੰਨਾ, 12 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਵੱਖ-ਵੱਖ ਜਥੇਬੰਦੀਆਂ ਵਲੋਂ ਸੀ. ਏ. ਏ., ਐੱਨ. ਆਰ. ਸੀ. ਆਦਿ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਤੇ ਰੈਲੀ ਕੀਤੀ ਗਈ | ਇਸ ਮੌਕੇ ਮਜ਼ਦੂਰ ਯੂਨੀਅਨ ਖੰਨਾ, ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ, ਟੈਕਨੀਕਲ ਸਰਵਿਸ ਯੂਨੀਅਨ, ਨਾਰਦਨ ਜ਼ੋਨ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ, ਪੈਨਸ਼ਨਰ ਐਸੋਸੀਏਸ਼ਨ ਪਾਵਰ ਕਾਮ/ ਟ੍ਰਾਂਸਕੋ, ਮਾਰਕਫੈੱਡ ਵਰਕਰ ਯੂਨੀਅਨ, ਦੁਆਰਾ ਬਣਾਈ ਗਈ ਲੋਕ ਮਜ਼ਦੂਰ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਇਸ ਦੇ ਕਨਵੀਨਰ ਕਰਮਚੰਦ ਖੰਨਾ ਤੇ ਕੋ ਕਨਵੀਨਰ ਜਗਦੇਵ ਸਿੰਘ ਦੀ ਅਗਵਾਈ ਹੇਠ ਸੈਂਕੜੇ ਕਾਰਕੁਨਾਂ ਅਤੇ ਆਗੂਆਂ ਨੇ ਸਥਾਨਕ ਮਜ਼ਦੂਰ ਅੱਡੇ ਵਿਖੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਕੌਮੀ ਨਾਗਰਿਕਤਾ ਰਜਿਸਟਰ (ਐੱਨ. ਆਰ. ਸੀ.) ਅਤੇ ਕੌਮੀ ਆਬਾਦੀ ਰਜਿਸਟਰ (ਐੱਨ. ਪੀ. ਆਰ.) ਦੇ ਵਿਰੁੱਧ, ਵਿਸ਼ਾਲ ਰੋਸ ਰੈਲੀ ਕੀਤੀ | ਇਸ ਤੋਂ ਉਪਰੰਤ ਏ. ਡੀ. ਸੀ. ਦਫ਼ਤਰ ਖੰਨਾ ਵੱਲ ਮਾਰਚ ਕੀਤਾ ਗਿਆ | ਏ. ਡੀ. ਸੀ. ਦਫ਼ਤਰ ਵਿਖੇ ਪ੍ਰਸ਼ਾਸਨ ਦੇ ਹਾਜ਼ਰ ਨੁਮਾਇੰਦੇ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਨੂੰ ਕੇਂਦਰ ਅਤੇ ਪੰਜਾਬ ਦੀ ਸਰਕਾਰ ਦੇ ਨਾਂਅ ਇਕ ਮੰਗ ਪੱਤਰ ਦਿੱਤਾ ਗਿਆ | ਇਸ ਮੰਗ ਪੱਤਰ ਵਿਚ ਸੀ. ਏ. ਏ. ਵਾਪਸ ਲੈਣ ਰਾਸ਼ਟਰੀ ਆਬਾਦੀ ਰਜਿਸਟਰ ਦੀ ਪ੍ਰਕਿਰਿਆ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ | ਪੈ੍ਰੱਸ ਨੂੰ ਜਾਣਕਾਰੀ ਦਿੰਦੇ ਹੋਏ ਲੋਕ ਸੰਘਰਸ਼ ਕਮੇਟੀ ਦੇ ਕੋ-ਕਨਵੀਨਰ ਮਲਕੀਤ ਸਿੰਘ ਨੇ ਦੱਸਿਆ ਕਿ ਉਕਤ ਰੋਸ ਪ੍ਰਦਰਸ਼ਨ ਵਿਚ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ | ਹਾਜ਼ਰ ਅੰਦੋਲਨਕਾਰੀਆਂ ਨੇ ਕੇਂਦਰ ਦੀ ਮੋਦੀ ਸਰਕਾਰ, ਨਾਗਰਿਕਤਾ ਸੋਧ ਕਾਨੂੰਨ, ਫ਼ਿਰਕਾਪ੍ਰਸਤੀ, ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਵਿਰੁੱਧ ਪੁਲਿਸ ਕੇਸ ਦਰਜ਼ ਕਰਨ ਦੇ ਤਾਨਾਸ਼ਾਹੀ ਹੱਥਕੰਡਿਆਂ ਦੇ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਰੈਲੀ ਨੂੰ ਸੰਬੋਧਨ ਕਰਦਿਆਂ ਗੁਰਸੇਵਕ ਸਿੰਘ, ਜਗਦੇਵ ਸਿੰਘ, ਕਰਮਚੰਦ ਖੰਨਾ, ਮਲਕੀਤ ਸਿੰਘ, ਅਮਰਜੀਤ ਸਿੰਘ, ਤਰਸੇਮ ਲਾਲ, ਜਸਵਿੰਦਰ ਸਿੰਘ, ਸੁਦਾਗਰ ਸਿੰਘ ਘੁਡਾਣੀ, ਜਸਵੀਰ ਸਿੰਘ, ਤਰਸੇਮ ਲਾਲ, ਦਲਵੀਰ ਸਿੰਘ, ਅਵਨੀਤ, ਕਿ੍ਸ਼ਨ ਕੁਮਾਰ, ਪਾਲ ਸਿੰਘ ਮੁੰਡੀ, ਇੰਦਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਣਾਇਆ ਗਿਆ ਨਾਗਰਿਕਤਾ ਸੋਧ ਕਾਨੂੰਨ ਅਸਲ ਵਿਚ ਕਿਰਤੀ ਲੋਕਾਂ ਤੇ ਕੀਤਾ ਗਿਆ ਫਾਸੀਵਾਦੀ ਹਮਲਾ ਹੀ ਹੈ | ਹਕੂਮਤ ਪਿਛਲੇ ਦੌਰ ਵਿਚ ਤੇਜ਼ੀ ਨਾਲ ਕੀਤੇ ਗਏ ਨਿੱਜੀਕਰਨ ਅਤੇ ਆਰਥਿਕ ਲੁੱਟ ਦੇ ਅਮਲ ਨੂੰ ਜਾਰੀ ਰੱਖਣ ਦੇ ਅਨੁਕੂਲ ਸਮਾਜਿਕ ਪ੍ਰਬੰਧ ਨੂੰ ਅੰਜਾਮ ਦੇ ਰਹੀ ਹੈ | ਹਕੂਮਤ ਚਾਹੁੰਦੀ ਹੈ ਕਿ ਲੋਕ ਖੋਹੇ ਜਾ ਰਹੇ ਹੱਕਾਂ ਲਈ ਸੰਗਠਿਤ ਨਾ ਹੋ ਸਕਣ | ਸਗੋਂ ਹਿੰਦੂ-ਸਿੱਖ-ਮੁਸਲਮਾਨ ਤੇ ਈਸਾਈਆਂ ਵਿਚਕਾਰ ਵੰਡੇ ਰਹਿਣ | ਮੰਗ ਕੀਤੀ ਗਈ ਵਿਰੋਧ ਕਰਦੇ ਲੋਕਾਂ ਵਿਰੁੱਧ ਪਾਏ ਜਾ ਰਹੇ ਝੂਠੇ ਕੇਸ ਰੱਦ ਕੀਤੇ ਜਾਣ, ਜੇ. ਐੱਨ. ਯੂ. ਤੇ ਜਾਮੀਆਂ ਮੀਲੀਆ ਆਦਿ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੇ ਦੇਸ਼ ਭਰ ਦੇ ਅੰਦੋਲਨਕਾਰੀਆਂ ਵਿਰੁੱਧ ਜ਼ਬਰ ਢਾਹੁਣ ਵਾਲੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਨਕਾਬਪੋਸ਼ ਹਮਲਾਵਰ ਗੁੰਡਿਆਂ ਨੂੰ ਗਿ੍ਫ਼ਤਾਰ ਕੀਤਾ ਜਾਵੇ, ਦੇਸ਼ ਭਰ ਵਿਚ ਨਜ਼ਰਬੰਦੀ ਕੈਂਪ ਖ਼ਤਮ ਕੀਤੇ ਜਾਣ | ਮੰਗ ਪੱਤਰ ਰਾਹੀਂ ਇਹ ਵੀ ਮੰਗ ਕੀਤੀ ਗਈ ਕਿ ਵੱਧਦੀ ਮਹਿੰਗਾਈ, ਬੇਰੁਜ਼ਗਾਰੀ, ਜ਼ੋਰ ਫੜ ਰਹੇ ਭਿ੍ਸ਼ਟਾਚਾਰ, ਨਸ਼ਿਆਂ ਨੂੰ ਨੱਥ ਪਾਈ ਜਾਵੇ | ਨੌਜਵਾਨਾਂ ਲਈ ਪੱਕੇ ਸਨਮਾਨਜਨਕ ਰੁਜ਼ਗਾਰ ਦੇ ਪ੍ਰਬੰਧ ਰਾਹੀਂ ਸਮਾਜਿਕ ਸੰਤੁਲਨ ਕਾਇਮ ਕਰਨ ਦੇ ਯਤਨ ਕੀਤੇ ਜਾਣ | ਕਿਸਾਨਾਂ ਦੀਆਂ ਫ਼ਸਲਾਂ ਨੂੰ ਉਜਾੜਨ ਵਾਲੇ ਆਵਾਰਾ ਪਸ਼ੂਆਂ, ਅਤੇ ਆਏ ਰੋਜ਼ ਰਾਹਗੀਰਾਂ ਨੂੰ ਕੱਟਣ ਵਾਲੇ ਕੁੱਤਿਆਂ ਦਾ ਯੋਗ ਹੱਲ ਕੀਤਾ ਜਾਵੇ |
ਖੰਨਾ, 12 ਫਰਵਰੀ (ਮਨਜੀਤ ਸਿੰਘ ਧੀਮਾਨ)-ਬੀਤੇ ਦਿਨੀਂ ਅੱਗ ਨਾਲ ਝੁਲਸੀ ਔਰਤ ਦੀ ਮੌਤ ਹੋ ਗਈ | ਮਿ੍ਤਕ ਸੁਨੀਤਾ ਰਾਣੀ ਵਾਸੀ ਅਲੋੜ ਦੀ ਮੌਤ ਬਾਰੇ ਸਬ-ਇੰਸਪੈਕਟਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਖਾਣਾ ਬਣਾਉਣ ਲੱਗੀ ਸੀ ਤਾਂ ਗੈਸ ਪਾਈਪ ਨੂੰ ਅੱਗ ਲੱਗਣ ...
ਖੰਨਾ, 12 ਫਰਵਰੀ (ਹਰਜਿੰਦਰ ਸਿੰਘ ਲਾਲ)-ਰੇਲਵੇ ਲਾਈਨੋਂਪਾਰ ਵਾਰਡ ਨੰਬਰ 4 ਵਿਚ ਕਾਂਗਰਸੀ ਆਗੂਆਂ ਦੇ ਚਹੇਤਿਆਂ ਦੇ ਕਹਿਣ 'ਤੇ ਪਲਾਟਾਂ 'ਚ ਮਿੱਟੀ ਪਾਉਣ ਕਾਰਨ ਭੜਕੇ ਮੁਹੱਲਾ ਨਿਵਾਸੀਆਂ ਵਲੋਂ ਹੰਗਾਮਾ ਕੀਤਾ ਗਿਆ | ਇਸ ਮੌਕੇ 'ਆਪ' ਤੇ ਅਕਾਲੀ ਆਗੂਆਂ ਨੇ ਵਿਤਕਰੇ ਦੇ ...
ਮਲੌਦ, 12 ਫਰਵਰੀ (ਦਿਲਬਾਗ ਸਿੰਘ ਚਾਪੜਾ)-ਮਲੌਦ ਪੁਲਿਸ ਵਲੋਂ ਨਸ਼ਾ ਤਸਕਰੀ ਨੂੰ ਕਾਬੂ ਪਾਉਣ ਲਈ ਵਿੱਢੀ ਮੁਹਿੰਮ ਤਹਿਤ 20 ਕਿੱਲੋ ਭੁੱਕੀ ਚੂਰਾ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਮਿਲੀ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਨਵਦੀਪ ਸਿੰਘ ਨੇ ਦੱਸਿਆ ...
ਦੋਰਾਹਾ, 12 ਫਰਵਰੀ (ਜਸਵੀਰ ਝੱਜ)-ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੀ ਵਿਦਿਆਰਥਣ ਅਨੁਰਾਧਾ ਜੋ ਕਿ ਜ਼ੀ.ਟੀ.ਵੀ. ਪੰਜਾਬੀ ਚੈਨਲ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ 'ਸਾ-ਰੇ-ਗਾ-ਮਾ-ਪਾ' ਦੇ ਸ਼ੋਅ ਦਾ ਹਿੱਸਾ ਬਣ ਚੁੱਕੀ ਹੈ, ਉਸਦਾ ਅੱਜ ਕਾਲਜ ਪਹੁੰਚਣ 'ਤੇ ਕਾਲਜ ...
ਬੀਜਾ, 12 ਫ਼ਰਵਰੀ (ਅਵਤਾਰ ਸਿੰਘ ਜੰਟੀ ਮਾਨ)-ਸਿੱਖਿਆ ਵਿਭਾਗ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ | ਸਮਾਰਟ ਸਕੂਲਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ | ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਲਗਾਉਣ ਲਈ ਕਿਹਾ ਜਾ ਰਿਹਾ ਹੈ | ਪਰ ਜਦੋਂ ਸਕੂਲਾਂ ਵਿਚ ...
ਖੰਨਾ, 12 ਫਰਵਰੀ (ਮਨਜੀਤ ਸਿੰਘ ਧੀਮਾਨ)-ਸੜਕ ਹਾਦਸੇ ਵਿਚ ਇਕ ਮੋਟਰਸਾਈਕਲ ਚਾਲਕ ਜ਼ਖ਼ਮੀ ਹੋ ਗਿਆ | ਹਰਬੰਸ ਸਿੰਘ ਵਾਸੀ ਸੈਦਪੁਰਾ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ 'ਤੇ ਸਾਹਿਬਪੁਰਾ ਪਿੰਡ ਤੋਂ ਪਿੰਡ ਅਜਨੇਰ ਵੱਲ ਨੂੰ ਜਾ ਰਿਹਾ ਸੀ | ਜਦੋਂ ਉਹ ਅਜਨੇਰ ਪਿੰਡ ਸੂਏ ...
ਸਮਰਾਲਾ, 12 ਫਰਵਰੀ (ਕੁਲਵਿੰਦਰ ਸਿੰਘ)-ਐੱਸ.ਕੇ. ਸਕੂਲ ਆਫ਼ ਮਿਊਜ਼ਿਕ, ਸਮਰਾਲਾ ਵਿਚ ਸੰਗੀਤ ਦੇ ਪ੍ਰਚਾਰ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੰਗੀਤਕ ਮਹਿਫ਼ਲ ਸਜਾਈ ਗਈ | ਜਿਸ ਵਿਚ ਮਾ. ਤਰਸੇਮ ਕੁਮਾਰ ਸ਼ਰਮਾ ਤੇ ਪਿ੍ੰਸੀਪਲ ਪਰਮਿੰਦਰ ਸਿੰਘ ...
ਖੰਨਾ, 12 ਫਰਵਰੀ (ਮਨਜੀਤ ਸਿੰਘ ਧੀਮਾਨ)-ਟਰੈਕਟਰ ਟਰਾਲੀ ਮੋਟਰਸਾਈਕਲ ਦੀ ਹੋਈ ਆਪਸੀ ਟੱਕਰ 'ਚ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਿਆ | ਜਤਿੰਦਰ ਸਿੰਘ ਵਾਸੀ ਸੇਹ ਨੇ ਦੱਸਿਆ ਕਿ ਮੈਂ ਕਿਸੇ ਕੰਮ ਲਈ ਖੰਨਾ ਦੇ ਸੈਂਟਰਲ ਬੈਂਕ ਦੇ ਨੇੜੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਇਕ ...
ਮਲੌਦ, 12 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਾਬਾ ਸ਼ੀਹਾਂ ਸਿੰਘ ਗਿੱਲ ਸਰਕਾਰੀ ਕਾਲਜ ਸਿੱਧਸਰ ਵਿਖੇ ਪਿ੍ੰਸੀਪਲ ਪਰਮਜੀਤ ਸਿੰਘ ਗਰੇਵਾਲ ਦੀ ਦੇਖ-ਰੇਖ ਹੇਠ ਰੈੱਡ ਰਿਬਨ ਕਲੱਬ ਵਲੋਂ ਨਸ਼ਿਆਂ ਅਤੇ ਏਡਜ਼ ਬਾਰੇ ਭਾਸ਼ਣ ਪ੍ਰੋਗਰਾਮ ਕਰਵਾਇਆ ਗਿਆ | ਇਸ ਸਮੇਂ ਯੁਵਕ ...
ਖੰਨਾ, 12 ਫਰਵਰੀ (ਹਰਜਿੰਦਰ ਸਿੰਘ ਲਾਲ)-ਡਾਇਰੈਕਟਰ ਆਯੁਰਵੈਦਿਕ ਵਿਭਾਗ ਪੰਜਾਬ ਡਾ. ਰਾਕੇਸ਼ ਸ਼ਰਮਾ ਦੀ ਹਦਾਇਤ ਤੇ ਡਾ. ਮਨਜੀਤ ਸਿੰਘ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਲੁਧਿਆਣਾ ਦੀ ਅਗਵਾਈ ਹੇਠ ਭਗਤ ਪੂਰਨ ਸਿੰਘ ਚੈਰੀਟੇਬਲ ਐਜੂਕੇਸ਼ਨਲ ਐਾਡ ਵੈੱਲਫੇਅਰ ...
ਖੰਨਾ, 12 ਫਰਵਰੀ (ਹਰਜਿੰਦਰ ਸਿੰਘ ਲਾਲ)-ਏ. ਐੱਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਅੱਜ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਇਕ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ...
ਖੰਨਾ, 12 ਫਰਵਰੀ (ਹਰਜਿੰਦਰ ਸਿੰਘ ਲਾਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਬੀ. ਐੱਸ. ਸੀ. ਮੈਡੀਕਲ ਦੇ ਪੰਜਵੇਂ ਸਮੈਸਟਰ ਦੇ ਨਤੀਜਿਆਂ ਵਿਚ ਏ. ਐੱਸ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ ਵਿਚ ਕਾਲਜ ਦੀ ਰੈਣੂਕਾ ਸ਼ਰਮਾ ਨੇ ਕਾਲਜ ਵਿਚੋਂ ਪਹਿਲਾ, ...
ਖੰਨਾ, 12 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ, ਸਾਬਕਾ ਮੰਤਰੀ ਕਰਮ ਸਿੰਘ ਦੇ ਸਪੁੱਤਰ ਤੇ ਪੰਜਾਬ ਕਾਂਗਰਸ ਕਮੇਟੀ ਦੇ ਮੈਂਬਰ ਰੁਪਿੰਦਰ ਸਿੰਘ ਰਾਜਾ ਗਿੱਲ ਅਤੇ ਪੀ. ਪੀ. ਸੀ. ਦੇ ਮੈਂਬਰ ਰਾਜਿੰਦਰ ਸਿੰਘ ਲੱਖਾ ਰੌਣੀ ਨੇ ਅੱਜ ਖੰਨਾ ਦੇ ...
ਸਮਰਾਲਾ, 12 ਫਰਵਰੀ (ਗੋਪਾਲ ਸੋਫਤ)-ਸਥਾਨਕ ਬਾਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵਲੋਂ ਬਣਾਏ ਸੇਵਾ ਕੇਂਦਰਾਂ ਵਲੋਂ ਰੈਵੀਨਿਊ ਅਦਾਲਤਾਂ ਦੀਆਂ ਨਕਲਾਂ ਦੇਣ ਲਈ ਵਸੂਲ ਕੀਤੀ ਜਾ ਰਹੀਆਂ ਭਾਰੀ ਫ਼ੀਸਾਂ ਦਾ ਵਿਰੋਧ ਕਰਨ ਲਈ ਪੰਜਾਬ ਭਰ ਦੀਆਂ ਬਾਰ ਐਸੋਸੀਏਸ਼ਨਾਂ ਨੂੰ ...
ਖੰਨਾ, 12 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਇਕ ਸਕੂਲੀ ਵਿਦਿਆਰਥਣ ਦੀ ਸ਼ਿਕਾਇਤ ਤੇ ਕਥਿਤ ਦੋਸ਼ੀ ਪੱਪੂ ਪੇਂਟਰ ਵਾਸੀ ਗਊਸ਼ਾਲਾ ਰੋਡ ਦੇ ਖਿਲਾਫ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਅੱਠਵੀਂ ਜਮਾਤ ਦੀ ਵਿਦਿਆਰਥਣ ਨੇ ਦੋਸ਼ ...
ਖੰਨਾ, 12 ਫਰਵਰੀ (ਹਰਜਿੰਦਰ ਸਿੰਘ ਲਾਲ)-ਦਾਨੀ ਸੱਜਣਾ ਦੇ ਸਹਿਯੋਗ ਨਾਲ ਅੱਜ ਐਜੂਕੇਸ਼ਨ ਬੈਕ ਖੰਨਾ ਦੀ ਟੀਮ ਵਲੋਂ ਮੈਡਮ ਮਲਕੀਤ ਕੌਰ ਦੇ ਸਹਿਯੋਗ ਨਾਲ 'ਨਵੀਂ ਦਿਸ਼ਾ ਨਵੀਂ ਸ਼ੁਰੂਆਤ' ਮੁਹਿੰਮ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਰਹੌਣ ਵਿਚ ਪੜ੍ਹਦੇ ਪੜ੍ਹਾਈ ਪੱਖੋ ...
ਸਮਰਾਲਾ, 12 ਫਰਵਰੀ (ਕੁਲਵਿੰਦਰ ਸਿੰਘ)-ਪਿਛਲੇ ਦਿਨੀਂ ਪੰਚਕੂਲਾ ਵਿਖੇ 7 ਜਨਵਰੀ ਤੋਂ 11 ਜਨਵਰੀ 2020 ਤੱਕ ਰਾਸ਼ਟਰੀ ਪੱਧਰ 'ਤੇ ਮਾਸਟਰ ਅਥਲੈਟਿਕ ਮੀਟ ਵਿਚ ਭਾਗ ਲੈਂਦੇ ਹੋਏ 5 ਕਿਲੋਮੀਟਰ ਵਾਕ ਰੇਸ ਵਿਚ ਸਰਕਾਰੀ ਅਧਿਆਪਕ ਸੁਖਵਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ...
ਬੀਜਾ, 12 ਫਰਵਰੀ (ਅਵਤਾਰ ਸਿੰਘ ਜੰਟੀ ਮਾਨ)-ਤਿ੍ਪਤ ਰਾਜਿੰਦਰ ਸਿੰਘ ਬਾਜਵਾ ਮਾਣਯੋਗ ਕੈਬਨਿਟ ਮੰਤਰੀ, ਡੇਅਰੀ ਵਿਕਾਸ ਵਿਭਾਗ, ਪਸ਼ੂ ਪਾਲਨ, ਮੱਛੀ ਪਾਲਨ ਵਿਭਾਗ ਦੀ ਅਗਵਾਈ ਹੇਠ ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ...
ਮਲੌਦ, 12 ਫਰਵਰੀ (ਸਹਾਰਨ ਮਾਜਰਾ)-ਐੱਮ.ਡੀ. ਰਜਿੰਦਰ ਕੌਰ ਤੇ ਪਿ੍ੰ: ਕਰਮਜੀਤ ਕੌਰ ਸਰਾਂ, ਕਰਨਬੀਰ ਸਿੰਘ ਸਰਾਂ, ਸਮੂਹ ਸਟਾਫ਼ ਦੇ ਉੱਦਮ ਨਾਲ ਗੁਰੂ ਨਾਨਕ ਪਬਲਿਕ ਹਾਈ ਸਕੂਲ ਸ਼ੀਹਾਂ ਦੌਦ ਵਿਖੇ ਕਰਵਾਈ 3 ਰੋਜ਼ਾ ਸਾਲਾਨਾ ਅਥਲੈਟਿਕਸ ਮੀਟ ਦਾ ਉਦਘਾਟਨ ਸੰਸਥਾ ਦੇ ਪ੍ਰਧਾਨ ...
ਮਲੌਦ, 12 ਫਰਵਰੀ (ਦਿਲਬਾਗ ਸਿੰਘ ਚਾਪੜਾ)-ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਸਮੇਂ ਜੋ ਲੋਕਾਂ ਨੂੰ ਉਮੀਦਾਂ ਸਨ, ਉਹ ਅਸੀਂ ਆਪਣੀ ਸਰਕਾਰ ਦੇ ਤਿੰਨ ਸਾਲ ਦੇ ਸਮੇਂ ਵਿਚ ਪੂਰੀਆਂ ਨਹੀਂ ਕਰ ਸਕੇ ਹਾਂ | ਇਹ ਪ੍ਰਗਟਾਵਾ ਹਲਕਾ ਪਾਇਲ ਤੋਂ ਕਾਂਗਰਸ ਕਿਸਾਨ ਸੈੱਲ ...
ਖੰਨਾ, 12 ਫਰਵਰੀ (ਹਰਜਿੰਦਰ ਸਿੰਘ ਲਾਲ)-ਪਿੰਡ ਘੁਰਾਲਾ ਵਿਚ 4 ਫਰਵਰੀ ਨੂੰ ਮੋਬਾਈਲ ਫਟਣ ਕਾਰਨ ਅੱਗ ਨਾਲ ਝੁਲਸੀ ਔਰਤ ਦੀ ਮੌਤ ਹੋ ਗਈ | ਪੁਲਿਸ ਨੇ ਇਸ ਸਬੰਧ ਵਿਚ ਮਿ੍ਤਕਾ ਦੇ ਰਿਸ਼ਤੇਦਾਰਾਂ ਨੇ ਬਿਆਨਾਂ 'ਤੇ ਦਫ਼ਾ 174 ਅਧੀਨ ਕਾਰਵਾਈ ਕਰਕੇ ਲਾਸ਼ ਵਾਰਿਸਾਂ ਨੂੰ ਸੌਾਪ ...
ਖੰਨਾ, 12 ਫਰਵਰੀ (ਹਰਜਿੰਦਰ ਸਿੰਘ ਲਾਲ)-ਸ਼ਹਿਰ ਦੇ ਅਮਲੋਹ ਰੋਡ 'ਤੇ ਸਥਿਤ ਵਾਰਡ ਨੰਬਰ 12 ਵਿਚ ਫੋਕਲ ਪੁਆਇੰਟ ਦੇ ਪਾਣੀ ਦਾ ਓਵਰਫ਼ਲੋ ਤੇ ਇਸ ਵਿਚ ਕੈਮੀਕਲ ਆਉਣ ਦੇ ਮਾਮਲੇ ਦੀ ਜਾਂਚ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਇਲਾਕੇ ਦਾ ਦੌਰਾ ਕੀਤਾ | ਕੌਾਸਲਰ ਗੁਰਮੀਤ ...
ਮਲੌਦ, 12 ਫਰਵਰੀ (ਦਿਲਬਾਗ ਸਿੰਘ ਚਾਪੜਾ)-ਸ਼ੋ੍ਰਮਣੀ ਭਗਤ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਿੰਡ ਸੋਮਲ ਖੇੜ੍ਹੀ ਵਿਖੇ ਧੰਨ-ਧੰਨ ਸ੍ਰੀ ਗੁਰੂ ਰਵਿਦਾਸ ਕਮੇਟੀ (ਦਰਬਾਜਾ) ਵਲੋਂ ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ...
ਸਾਹਨੇਵਾਲ, 12 ਫਰਵਰੀ (ਹਰਜੀਤ ਸਿੰਘ ਢਿੱਲੋਂ)-ਕਲਗ਼ੀਧਰ ਅਕੈਡਮੀ ਸੀਨੀ: ਸੈਕੰ: ਸਕੂਲ, ਦੁੱਗਰੀ ਵਿਖੇ ਇੰਟਰ ਹਾਊਸ ਵੈਦਿਕ ਮੈਥ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਸਕੂਲ ਦੇ ਚਾਰੇ ਹਾਊਸਾਂ ਦੀਆਂ ਟੀਮਾਂ ਵਿਚਕਾਰ ਬਹੁਤ ਫਸਵਾਂ ਮੁਕਾਬਲਾ ਹੋਇਆ | ਇਸ ਮੁਕਾਬਲੇ ...
ਕੁਹਾੜਾ, 12 ਫਰਵਰੀ (ਤੇਲੂ ਰਾਮ ਕੁਹਾੜਾ)-ਨਨਕਾਣਾ ਸਾਹਿਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬੁਢੇਵਾਲ ਵਿਚ ਪਿ੍ੰਸੀਪਲ ਅਮਰਦੀਪ ਕੌਰ ਗਿੱਲ ਦੀ ਦੇਖ-ਰੇਖ ਹੇਠ ਖੇਡ ਮੁਕਾਬਲੇ ਕਰਵਾਏ ਗਏ ¢ਖੇਡ ਮੁਕਾਬਲਿਆਂ ਦਾ ਉਦਘਾਟਨ ਸਕੂਲ ਕਮੇਟੀ ਦੇ ਚੇਅਰਮੈਨ ਬਲਬੀਰ ਸਿੰਘ ਗਿੱਲ ...
ਖੰਨਾ, 12 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਇੱਥੇ ਪੈ੍ਰੱਸ ਦੇ ਨਾਂਅ ਜਾਰੀ ਬਿਆਨ ਵਿਚ ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐੱਸ.ਪੀ.) ਦੀ ਕੇਂਦਰੀ ਕਮੇਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਰ. ਐੱਸ. ਐੱਸ, ਭਾਜਪਾ ਗੱਠਜੋੜ ਨੂੰ ਮਿਲੀ ਸ਼ਰਮਨਾਕ ਹਾਰ ਤੇ ਲੋਕਾਂ ...
ਸਮਰਾਲਾ, 12 ਫਰਵਰੀ (ਗੋਪਾਲ ਸੋਫਤ)-ਹਲਕੇ ਦੀਆਂ ਸੜਕਾਂ ਤੇ ਹੋਰ ਮੰਗਾਂ ਮਨਵਾਉਣ ਲਈ ਸੰਘਰਸ਼ ਕਰਨ ਵਾਲੀ ਸਮਰਾਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਦਾ ਨੀਰਜ ਸਿਹਾਲਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ ¢ ਸੋਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਦੀ ...
ਮਲੌਦ, 12 ਫਰਵਰੀ (ਦਿਲਬਾਗ ਸਿੰਘ ਚਾਪੜਾ)-ਦੀ ਰੱਬੋਂ ਨੀਚੀ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਟਡ ਵਲੋਂ 35ਵਾਂ ਬੋਨਸ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਲ 2017 ਤੋਂ 2019 ਤੱਕ ਦਾ 4,07,651 ਰੁਪਏ ਦਾ ਬੋਨਸ ਮੈਂਬਰਾਂ ਨੂੰ ਵੰਡਿਆ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ...
ਅਹਿਮਦਗੜ੍ਹ, 12 ਫਰਵਰੀ (ਪੁਰੀ)-ਸ਼ਾਂਤੀ ਤਾਰਾ ਗਰਲਜ਼ ਕਾਲਜ ਅਹਿਮਦਗੜ੍ਹ ਦਾ ਸਾਲਾਨਾ ਡਿਗਰੀ ਵੰਡ ਸਮਾਰੋਹ ਕਾਲਜ ਪ੍ਰਧਾਨ ਪ੍ਰੇਮ ਗੁਪਤਾ ਦੀ ਅਗਵਾਈ 'ਚ ਧੂਮ-ਧਾਮ ਨਾਲ ਕਰਵਾਇਆ ਗਿਆ | ਪਿ੍ੰਸੀਪਲ ਡਾ. ਨਰਿੰਦਰ ਕੌਰ ਬਤਰਾ ਅਤੇ ਡਾਇਰੈਕਟਰ ਪ੍ਰੋ. ਸੁਰਿੰਦਰ ਦੂਆ ਦੀ ...
ਰਾੜਾ ਸਾਹਿਬ, 12 ਫਰਵਰੀ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਮਕਸੂਦੜਾ ਦੇ ਗੁਰਦੇਵ ਸਿੰਘ ਗਿੱਲ ਸਮਾਰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿੰ੍ਰਸੀਪਲ ਜਗਦੀਸ਼ ਕੌਰ ਦੀ ਦੇਖ ਰੇਖ ਹੇਠ ਬੂਟੇ ਲਗਾ ਕੇ ਵਾਤਾਵਰਨ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਸਕੂਲ ਦੇ ...
ਸਮਾਧ ਭਾਈ, 12 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਸਮਾਧ ਭਾਈ ਦੇ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਭਗਤ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਾਇਆ ਗਿਆ¢ ਇਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ...
ਮੋਗਾ, 12 ਫਰਵਰੀ (ਅਮਰਜੀਤ ਸਿੰਘ ਸੰਧੂ)- ਪਿੰਡ ਰੌਲੀ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਤੇ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਦੀ ਸ਼ੁਰੂਆਤ ...
ਕੋਟ ਈਸੇ ਖਾਂ, 12 ਫਰਵਰੀ (ਨਿਰਮਲ ਸਿੰਘ ਕਾਲੜਾ)-ਪਿੰਡ ਦੌਲੇਵਾਲਾ ਮਾਇਰ ਵਿਖੇ ਪੁਲਿਸ ਵਲੋਂ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਰਤਨ ਸਿੰਘ ਬਰਾੜ ਐੱਸ. ਪੀ. ਹੈੱਡਕੁਆਰਟਰ ਨੇ ਮੁੱਖ ਰੂਪ ਵਿਚ ਸ਼ਿਰਕਤ ਕੀਤੀ¢ ਇਸ ਮੌਕੇ ਆਪਣੇ ਸੰਬੋਧਨ ਵਿਚ ਬਰਾੜ ਨੇ ਕਿਹਾ ...
ਮੋਗਾ, 12 ਫਰਵਰੀ(ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਭਾਵੇਂ ਕਿ ਵੱਧ ਤਾਪਮਾਨ ਵਿਚ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਇਆ ਲੋਕਾਂ ਉੱਤੋਂ ਚਲਿਆ ਜਾਂਦਾ ਹੈ, ਪਰ ਕੋਰੋਨਾ ਵਾਇਰਸ ਦੇ ਸਾਏ ਦਾ ਸਹਿਮ ਅਜੇ ਵੀ ਸਮੁੱਚੇ ਭਾਰਤ ਵਿਚ ਬਣਿਆਂ ਹੋਇਆ ਹੈ | ਕਿਉਂਕਿ ਚਾਈਨਾ ਵਿਚ ਇਸ ...
ਖੰਨਾ, 12 ਫਰਵਰੀ (ਹਰਜਿੰਦਰ ਸਿੰਘ ਲਾਲ)-ਚਾਰਟਡ ਅਕਾਊਟੈਂਟ (ਫਾਊਡੇਸ਼ਨ) ਐਾਟਰੈਂਸ ਪਾਸ ਕਰਨ 'ਤੇ ਕੇ.ਐੱਲ.ਜੇ. ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੀ ਕਮਰਸ ਸਟਰੀਮ ਦੀ ਸਾਬਕਾ ਟਾਪਰ ਵਿਦਿਆਰਥਣ ਨੇਹਾ ਸ਼ਰਮਾ ਨੂੰ ਅੱਜ ਫਰੀਡਮ ਫਾਈਟਰ ਕਿਸ਼ੋਰੀ ਲਾਲ ਜੇਠੀ ...
ਸਮਰਾਲਾ, 10 ਫਰਵਰੀ (ਗੋਪਾਲ ਸੋਫਤ/ਕੁਲਵਿੰਦਰ ਕੁਲਵਿੰਦਰ ਸਿੰਘ)-ਸ੍ਰੀ ਨੀਲ ਕੰਠ ਮਹਾਂ ਦੇਵ ਸੇਵਾ ਸੰਮਤੀ ਸ਼ਿਵ ਮੰਦਰ ਡੱਬੀ ਬਾਜ਼ਾਰ ਵਲੋਂ ਮਹਾਂ-ਸ਼ਿਵਰਾਤਰੀ ਮੌਕੇ ਕੀਤੀ ਜਾਣ ਵਾਲੀ 20 ਵੀ ਵਿਸ਼ਾਲ ਸ਼ੋਭਾ ਯਾਤਰਾ ਲਈ ਅੱਜ ਸੱਦਾ ਪੱਤਰ ਜਾਰੀ ਕੀਤਾ ਗਿਆ¢ ਸੱਦਾ ਪੱਤਰ ...
ਖੰਨਾ, 12 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਲੇਬਰ ਯੂਨੀਅਨ ਪੀ.ਟੀ.ਯੂ.ਐੱਫ. ਦੀ ਮੀਟਿੰਗ ਕਾਮਰੇਡ ਰਣਜੀਤ ਸਿੰਘ ਸੈਕਟਰੀ ਪੰਜਾਬ ਟਰੇਡ ਯੂਨੀਅਨ ਫੈਡਰੇਸ਼ਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਪ੍ਰਧਾਨਗੀ ਵਿਚ ਹੋਈ | ਕਾਮਰੇਡ ਵਿਨੋਦ ਕੁਮਾਰ ਅਤੇ ਸੈਕਟਰੀ ਰਣਜੀਤ ਸਿਘ ...
ਖੰਨਾ, 12 ਫਰਵਰੀ (ਹਰਜਿੰਦਰ ਸਿੰਘ ਲਾਲ)-ਨਗਰ ਕੌਾਸਲ ਖੰਨਾ ਦੇ ਪੈਨਸ਼ਨਰਾਂ ਦੀ ਇਕ ਮੀਟਿੰਗ ਚੇਅਰਮੈਨ ਚੰਦਨ ਸਿੰਘ ਨੇਗੀ ਤੇ ਪ੍ਰਧਾਨ ਮਦਨ ਗੋਪਾਲ ਦੀ ਅਗਵਾਈ ਵਿਚ ਹੋਈ | ਜਿਸ ਵਿਚ ਨਗਰ ਕੌਾਸਲ ਖੰਨਾ ਦੇ ਪੈਨਸ਼ਨਰਾਂ ਨੇ ਹਿੱਸਾ ਲਿਆ | ਮੀਟਿੰਗ ਦੌਰਾਨ ਦੱਸਿਆ ਗਿਆ ਕਿ ...
ਰਾੜਾ ਸਾਹਿਬ, 12 ਫਰਵਰੀ (ਸਰਬਜੀਤ ਸਿੰਘ ਬੋਪਾਰਾਏ)-ਸ਼ੋ੍ਰਮਣੀ ਅਕਾਲੀ ਦਲ ਹਲਕਾ ਪਾਇਲ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਪਿੰਡ ਘੁਡਾਣੀ ਕਲਾਂ ਵਿਖੇ ਜ਼ਿਲ੍ਹਾ ਅਕਾਲੀ ਦਲ ਪ੍ਰਧਾਨ ਜਥੇ: ਰਘਬੀਰ ਸਿੰਘ ਸਹਾਰਨ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਪੁੱਜੇ ...
ਖੰਨਾ, 12 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਪਿੰਡ ਸਲੋਦੀ ਦੀ ਸਭਾ ਵਿਚ ਡਾ: ਰੰਗੀਲ ਸਿੰਘ ਖੇਤੀਬਾੜੀ ਅਫ਼ਸਰ, ਸਮਰਾਲਾ ਦੀ ਅਗਵਾਈ ਹੇਠ ਵਿਸ਼ਵ ਦਾਲ ਦਿਵਸ ਮਨਾਇਆ ਗਿਆ ¢ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ: ਸੰਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਵਲੋਂ ਕੀਤੀ ਗਈ | ...
ਸਮਰਾਲਾ, 12 ਫਰਵਰੀ (ਕੁਲਵਿੰਦਰ ਸਿੰਘ)-ਅਕਾਲੀ ਦਲ ਸਮਰਾਲਾ ਦੇ ਮੱੁਖ ਸੇਵਾਦਾਰ ਸੰਤਾ ਸਿੰਘ ਉਮੈਦਪੁਰੀ ਨੇ ਮਿਲਣੀ ਦੌਰਾਨ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਕਾਂਗਰਸ ਸਰਕਾਰ ਸੱਤਾ ਵਿਚ ਆਈ ਹੈ, ਜੋ ਕਿ ਝੂਠੇ ਵਾਅਦਿਆਂ ਨਾਲ ਹੋਂਦ ...
ਦੋਰਾਹਾ, 12 ਫ਼ਰਵਰੀ (ਮਨਜੀਤ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਫ਼ਸਲਾਂ ਦੀ ਅਦਾਇਗੀ ਅਤੇ ਪੋਰਟਲ ਸਬੰਧੀ ਕੀਤੀਆਂ ਖੇਤੀਬਾੜੀ ਐਕਟ ਦੀਆਂ ਸੋਧ ਨੋਟੀਫ਼ਿਕੇਸ਼ਨ ਵਿਰੁੱਧ ਪੰਜਾਬ ਭਰ ਦੇ ਆੜ੍ਹਤੀ ਭਾਈਚਾਰੇ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ, ਸਰਕਾਰ ਦੇ ਇਸ ਫ਼ੈਸਲੇ ...
ਅਹਿਮਦਗੜ੍ਹ, 12 ਫ਼ਰਵਰੀ (ਪੁਰੀ/ ਮਹੋਲੀ)-ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਨੇ ਸਿਪਲਾ ਕੰਪਨੀ ਵਲੋਂ ਲੋਕਾਂ ਨੂੰ ਛਾਤੀ ਦੇ ਰੋਗਾਂ ਸਬੰਧੀ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਬੇਰੋਕ ਜ਼ਿੰਦਗੀ ਮੁਹਿੰਮ ਤਹਿਤ ਅਨਾਜ ਮੰਡੀ ਅਹਿਮਦਗੜ੍ਹ ਵਿਖੇ ਮੁਫ਼ਤ ਚੈੱਕਅਪ ਕੈਂਪ ...
ਮਾਛੀਵਾੜਾ ਸਾਹਿਬ, 12 ਫਰਵਰੀ (ਸੁਖਵੰਤ ਸਿੰਘ ਗਿੱਲ)-ਕੇਂਦਰ ਤੇ ਸੂਬਾ ਸਰਕਾਰ ਵਲੋਂ ਆਉਣ ਵਾਲੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਫ਼ਸਲ ਦੀ ਸਿੱਧੀ ਅਦਾਇਗੀ ਕੀਤੇ ਜਾਣ ਦੇ ਫ਼ੈਸਲੇ ਿਖ਼ਲਾਫ਼ ਆੜ੍ਹਤੀਆਂ ਵਲੋਂ ਸੰਘਰਸ਼ ਵਿੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਸਬੰਧੀ ...
ਬੀਜਾ, 12 ਫ਼ਰਵਰੀ (ਅਵਤਾਰ ਸਿੰਘ ਜੰਟੀ ਮਾਨ)-ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 643ਵਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ...
ਮਾਛੀਵਾੜਾ ਸਾਹਿਬ, 12 ਫਰਵਰੀ (ਸੁਖਵੰਤ ਸਿੰਘ ਗਿੱਲ)-ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਲਈ ਗਈ ਪੀ. ਸੀ. ਐੱਸ. ਦੀ ਪ੍ਰੀਖਿਆ 'ਚ ਮਾਛੀਵਾੜਾ ਦੇ ਯੋਗੇਸ਼ ਜੈਨ ਪੁੱਤਰ ਪਿ੍ੰਸੀਪਲ ਦਰਸ਼ਨ ਲਾਲ ਜੈਨ ਨੇ ਵੱਡੀ ਮੱਲ ਮਾਰਦਿਆਂ ਹੋਇਆ ਬਤੌਰ ਡੀ. ਐੱਸ. ਪੀ. ਦੀ ਪੋਸਟ ਹਾਸਿਲ ਕਰ ...
ਰਾੜਾ ਸਾਹਿਬ, 12 ਫਰਵਰੀ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਘਲੋਟੀ ਵਿਖੇ ਪ੍ਰਵਾਸੀ ਭਾਰਤੀ ਬਲੋਰ ਸਿੰਘ ਕੈਨੇਡਾ ਪੁੱਤਰ ਬਾਵਾ ਸਿੰਘ ਕੈਨੇਡਾ ਨੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਸਾਰੇ ਪਿੰਡ ਦੀਆਂ ਗਲੀਆਂ 'ਚ ਸਟਰੀਟ ਲਾਈਟਾਂ ਅਤੇ ਪਿੰਡ ਵਿਚ ਸੀ. ਸੀ. ਟੀ. ਵੀ. ਕੈਮਰੇ ...
ਦੋਰਾਹਾ, 12 ਫ਼ਰਵਰੀ (ਮਨਜੀਤ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ 24 ਫ਼ਰਵਰੀ ਦਾ 25 ਸੈਕਟਰ ਚੰਡੀਗੜ੍ਹ ਹੋਣ ਵਾਲਾ ਰੋਸ ਪ੍ਰਦਰਸ਼ਨ ਇਤਿਹਾਸਕ ਹੋਵੇਗਾ ਅਤੇ ਇਸ ਵਿਚ ਵੱਡੀ ਗਿਣਤੀ 'ਚ ਆੜ੍ਹਤੀ ਅਤੇ ਕਿਸਾਨ ਸ਼ਮੂਲੀਅਤ ਕਰਨਗੇ | ਇਹ ਪ੍ਰਗਟਾਵਾ ਕਰਦਿਆਂ ...
ਮਲੌਦ, 12 ਫਰਵਰੀ (ਦਿਲਬਾਗ ਸਿੰਘ ਚਾਪੜਾ)-ਦੀ ਮਲੌਦ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਚੇਅਰਮੈਨ ਪਿ੍ਤਪਾਲ ਸਿੰਘ ਝੱਮਟ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਲੋਨ ਕਮੇਟੀ ਚੇਅਰਮੈਨ ਹਰਪਾਲ ਸਿੰਘ ਲਹਿਲ, ਬਲਵੀਰ ਸਿੰਘ ...
ਮਾਛੀਵਾੜਾ ਸਾਹਿਬ, 12 ਫਰਵਰੀ (ਸੁਖਵੰਤ ਸਿੰਘ ਗਿੱਲ)-ਸਰਕਾਰ ਵਲੋਂ ਲੋਕਾਂ ਨੂੰ ਸਰਕਾਰੀ ਹਸਪਤਾਲਾਂ 'ਚ ਚੰਗੀਆਂ ਸਿਹਤ ਸੇਵਾਵਾਂ ਦੇਣ ਦੇ ਦਾਅਵੇ ਉਦੋਂ ਖੋਖਲ੍ਹੇ ਦਿਖਾਈ ਦਿੱਤੇ, ਜਦੋਂ ਮਾਛੀਵਾੜਾ ਸ਼ਹਿਰ ਸਮੇਤ ਬੇਟ ਦੇ 80 ਤੋਂ ਜ਼ਿਆਦਾ ਪਿੰਡਾਂ ਨੂੰ ਸਿਹਤ ਸਹੂਲਤਾਂ ...
ਅਹਿਮਦਗੜ੍ਹ, 12 ਫ਼ਰਵਰੀ (ਰਣਧੀਰ ਸਿੰਘ ਮਹੋਲੀ)-ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵੈੱਲਫੇਅਰ ਕਮੇਟੀ ਨੇ ਧਰਮਸ਼ਾਲਾ ਦੇ ਚੱਲ ਰਹੇ ਉਸਾਰੀ ਅਧੀਨ ਕਾਰਜਾਂ ਸਬੰਧੀ ਮੀਟਿੰਗ ਕੀਤੀ | ਜਿਸ ਵਿਚ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਦੇ ਪੀ.ਏ. ਪ੍ਰਭਦੀਪ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX