ਧਨੌਲਾ, 12 ਫਰਵਰੀ (ਚੰਗਾਲ)-ਪਿਛਲੇ 2 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਨਗਰ ਕੌਾਸਲ ਧਨੌਲਾ ਦੇ ਕੱਚੇ ਅਤੇ ਪੱਕੇ ਮੁਲਾਜ਼ਮਾਂ ਵਲੋਂ ਦਿੱਤਾ ਜਾ ਰਿਹਾ ਧਰਨਾ ਅੱਜ 10ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ਧਰਨੇ ਦੇ 10ਵੇਂ ਦਿਨ ਵੀ ਤਨਖ਼ਾਹਾਂ ਨਾ ਦਿੱਤੇ ਜਾਣ ਦੇ ਰੋਸ ਵਜੋਂ ਨਗਰ ਕੌਾਸਲ ਦੇ ਮੁਲਾਜ਼ਮ ਪਸ਼ੂ ਮੰਡੀ ਧਨੌਲਾ ਵਿਖੇ ਬਣੀ ਪਾਣੀ ਵਾਲੀ ਟੈਂਕੀ 'ਤੇ ਜਾ ਚੜ੍ਹੇ | ਪ੍ਰੈਸ ਨਾਲ ਗੱਲਬਾਤ ਕਰਦਿਆਂ ਮੁਲਾਜ਼ਮਾਂ ਨੇ ਕਿਹਾ ਕਿ ਤਨਖ਼ਾਹਾਂ ਤੇ ਪੀ.ਐਫ. ਨੂੰ ਲੈ ਕੇ ਦਿੱਤੇ ਜਾ ਰਹੇ ਧਰਨਾ ਦਾ 10ਵਾਂ ਦਿਨ ਹੈ ਤੇ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਪ੍ਰਸ਼ਾਸਨ, ਕਾਰਜ ਸਾਧਕ ਅਫ਼ਸਰ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਗਈਆਂ ਜਿਸ ਤੋਂ ਦੁਖੀ ਹੋ ਕੇ ਅਸੀਂ ਟੈਂਕੀ 'ਤੇ ਚੜ੍ਹੇ ਹਾਂ | ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਦੀਆਂ ਸਕੂਲਾਂ ਦੀਆਂ ਫ਼ੀਸਾਂ ਨਹੀਂ ਭਰੀਆਂ ਗਈਆਂ, ਦੁੱਧ ਵਾਲਾ ਦੁੱਧ ਦੇਣੋ ਹੱਟ ਗਿਆ ਤੇ ਬਾਜ਼ਾਰ 'ਚੋਂ ਸੌਦਾ ਉਧਾਰ ਮਿਲਣੋ ਹੱਟ ਗਿਆ ਹੈ ਸਾਡੀ ਇਸ ਹਾਲਤ 'ਤੇ ਨਾ ਤਾਂ ਪੰਜਾਬ ਸਰਕਾਰ ਤੇ ਨਾ ਹੀ ਕਾਰਜ ਸਾਧਕ ਅਫ਼ਸਰ ਨੂੰ ਤਰਸ ਆ ਰਿਹਾ ਹੈ | ਪ੍ਰਧਾਨ ਰਾਮ ਨਿਵਾਸ, ਜਗਸੀਰ ਸਿੰਘ ਪ੍ਰਧਾਨ ਮਿਉਸਪਲ ਵਰਕਰਜ਼ ਯੂਨੀਅਨ, ਬੂਟਾ ਸਿੰਘ ਨੇ ਦੱਸਿਆ ਕਿ ਸਾਡੇ ਸਮੂਹ ਮੁਲਾਜ਼ਮਾਂ ਨੂੰ ਦੋ ਮਹੀਨਿਆਂ ਤੋਂ ਤਨਖ਼ਾਹ ਨਹੀਂ ਦਿੱਤੀ ਗਈ ਤੇ ਨਾ ਹੀ ਸਾਡਾ ਈ.ਪੀ. ਐਫ਼. ਫ਼ੰਡ ਜਮ੍ਹਾ ਹੋਇਆ ਹੈ | ਮੌਕੇ 'ਤੇ ਪੁੱਜੇ ਨਾਇਬ ਤਹਿਸੀਲਦਾਰ ਆਸ਼ੂ ਪ੍ਰਭਾਸ ਜੋਸ਼ੀ, ਕਾਰਜ ਸਾਧਕ ਅਫ਼ਸਰ ਸਤੀਸ਼ ਕੁਮਾਰ ਤੇ ਐਸ.ਐਚ.ਓ. ਧਨੌਲਾ ਇੰਸ. ਹਾਕਮ ਸਿੰਘ ਨੇ ਟੈਂਕੀ 'ਤੇ ਚੜ੍ਹੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ | ਕਾਰਜ ਸਾਧਕ ਅਫ਼ਸਰ ਸਤੀਸ਼ ਕੁਮਾਰ ਨੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਸੋਮਵਾਰ ਤੱਕ ਤੁਹਾਨੂੰ ਤੁਹਾਡੀਆਂ ਤਨਖ਼ਾਹਾਂ ਦੇ ਦਿੱਤੀਆਂ ਜਾਣਗੀਆਂ ਜਿਸ ਤੋਂ ਬਾਅਦ ਮੁਲਾਜ਼ਮ ਟੈਂਕੀ ਤੋਂ ਤਾਂ ਉਤਰ ਆਏ ਲੇਕਿਨ ਉਨ੍ਹਾਂ ਦੀ ਹੜਤਾਲ ਅਜੇ ਵੀ ਜਾਰੀ ਹੈ | ਇਸ ਮੌਕੇ ਪ੍ਰਧਾਨ ਜਗਸੀਰ ਸਿੰਘ ਕਲਰਕ, ਪਰਮਜੀਤ ਕੌਰ ਕਲਰਕ, ਚੰਚਲ ਕੁਮਾਰ ਜੂਨੀਅਰ ਸਹਾਇਕ, ਬੂਟਾ ਸਿੰਘ ਪੰਪ ਅਪਰੇਟਰ, ਜੀਤਪਾਲ ਸਿੰਘ, ਨਵਕਿਰਨ ਸਿੰਘ, ਹਰਵਿੰਦਰ ਸਿੰਘ, ਅਵਤਾਰ ਸਿੰਘ, ਰਾਜ ਕੁਮਾਰ, ਮੁਕੇਸ਼ ਕੁਮਾਰ ਹੈਲਪਰ, ਪਿੰਟੂ ਕੁਮਾਰ, ਪੱਪੀ ਰਾਮ, ਸਤਨਾਮ, ਭਾਗ ਰਾਮ, ਸਰੋਜ ਰਾਣੀ, ਇੰਦਰਾ ਦੇਵੀ, ਲੀਲਾ ਰਾਮ, ਅਮਰਜੀਤ ਕੌਰ, ਰਾਜਿੰਦਰ ਕੁਮਾਰ, ਗੁਰਕੀਰਤ ਸਿੰਘ, ਸੋਨੀ, ਮੁਕੇਸ਼ ਕੁਮਾਰ ਸ਼ਰਮਾ ਤੇ ਸਮੂਹ ਸਫ਼ਾਈ ਸੇਵਕ ਹਾਜ਼ਰ ਸਨ |
ਬਰਨਾਲਾ, 12 ਫਰਵਰੀ (ਰਾਜ ਪਨੇਸਰ)-ਬਰਨਾਲਾ ਦਾ ਬੱਸ ਸਟੈਂਡ ਜੋ ਕਿ ਨਗਰ ਸੁਧਾਰ ਟਰੱਸਟ ਦੇ ਅਧੀਨ ਆਉਂਦਾ ਹੈ ਦਾ ਬਹੁਤ ਮਾੜਾ ਹਾਲ ਹੈ | ਬੱਸ ਸਟੈਂਡ ਵਿਚ ਸਾਫ਼ ਸਫ਼ਾਈ, ਪੀਣ ਵਾਲੇ ਪਾਣੀ ਅਤੇ ਸਹੂਲਤਾਂ ਅਣਹੋਂਦ ਨਗਰ ਸੁਧਾਰ ਟਰੱਸਟ ਅਧਿਕਾਰੀਆਂ ਦੀ ਕਾਰਜਗੁਜਾਰੀ 'ਤੇ ...
ਤਪਾ ਮੰਡੀ, 12 ਫਰਵਰੀ (ਪ੍ਰਵੀਨ ਗਰਗ)-ਸ਼ਹਿਰ ਦੇ ਪੁਰਾਣੇ ਬਾਜ਼ਾਰ ਨਾਲ ਲੱਗਦੇ ਇਕ ਵਾਰਡ ਦੇ ਵਸਨੀਕਾਂ ਨੇ ਨਗਰ ਕੌਾਸਲ ਦੇ ਅਧਿਕਾਰੀਆਂ ਵਲੋਂ ਪਾਣੀ ਦੀਆਂ ਮੋਟਰਾਂ ਲਗਵਾਉਣ 'ਚ ਕੀਤੀਆਂ ਜਾ ਰਹੀਆਂ ਮਨਮਾਨੀਆਂ ਦੇ ਵਿਰੋਧ 'ਚ ਨਾਅਰੇਬਾਜ਼ੀ ਕੀਤੀ ਹੈ | ਵਾਰਡ ਵਾਸੀਆਂ ...
ਮਹਿਲ ਕਲਾਂ, 12 ਫ਼ਰਵਰੀ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਛਾਪਾ ਨਾਲ ਸਬੰਧਤ ਇਕ ਨੌਜਵਾਨ ਦੀ ਸਾਉਦੀ ਅਰਬ 'ਚ ਦੁਖਦਾਈ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਪਰਿਵਾਰ ਨਾਲ ਸਬੰਧਤ ਹਰਪਾਲ ਸਿੰਘ ਪੁੱਤਰ ਤੇਜਿੰਦਰ ਸਿੰਘ ...
ਸ਼ਹਿਣਾ/ਟੱਲੇਵਾਲ, 12 ਫਰਵਰੀ (ਸੁਰੇਸ਼ ਗੋਗੀ, ਸੋਨੀ ਚੀਮਾ)-ਪਿੰਡ ਜਵੰਦਾ ਕੋਠੇ ਨੇੜੇ ਸਥਿਤ ਭਾਰਤ ਪੈਟਰੋਲੀਅਮ ਪੈਟਰੋਲ ਪੰਪ 'ਤੇ ਇਕ ਕਾਰ ਵਿਚ ਤੇਲ ਘੱਟ ਪਾਉਣ 'ਤੇ ਭਾਰਤ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੇ ਆਗੂਆਂ ਵਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਸੰਕੇਤਕ ਧਰਨਾ ...
ਮਹਿਲ ਕਲਾਂ, 12 ਫ਼ਰਵਰੀ (ਅਵਤਾਰ ਸਿੰਘ ਅਣਖੀ)-ਪਿੰਡ ਕੁਰੜ, ਛਾਪਾ, ਲੋਹਗੜ੍ਹ ਤੇ ਚੰਨਣਵਾਲ ਵਿਖੇ ਮਨਰੇਗਾ ਦੇ ਬੰਦ ਪਏ ਕੰਮ ਨੂੰ ਮੁੜ ਚਾਲੂ ਕਰਵਾਉਣ ਲਈ ਮਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜੁਗਰਾਜ ਸਿੰਘ ਰਾਮਾ ਅਤੇ ਸਕੱਤਰ ਖੁਸ਼ੀਆ ...
ਬਰਨਾਲਾ, 12 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)- ਭਾਰਤ 'ਚ ਹਰ 10 ਸਾਲ ਬਾਅਦ ਜਨਗਣਨਾ ਕਰਵਾਈ ਜਾਂਦੀ ਹੈ ਅਤੇ 2011 ਤੋਂ ਬਾਅਦ 2021 ਦੀ ਜਨਗਣਨਾ ਦੋ ਪੜਾਵਾਂ ਵਿਚ ਹੋਵੇਗੀ | ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ...
ਬਰਨਾਲਾ, 12 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਤੇਜ਼ ਪ੍ਰਤਾਪ ਸਿੰਘ ਫੂਲਕਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ | ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸੜਕੀ ਦੁਰਘਟਨਾਵਾਂ ਰੋਕਣ ...
ਬਰਨਾਲਾ, 12 ਫਰਵਰੀ (ਰਾਜ ਪਨੇਸਰ)-ਸਿਹਤ ਵਿਭਾਗ ਵਲੋਂ ਬਰਨਾਲਾ ਸ਼ਹਿਰ ਵਿਚ ਵੱਖ-ਵੱਖ ਸਥਾਨਾਂ ਤੋਂ ਖਾਣ ਪੀਣ ਵਾਲੀਆਂ ਵਸਤਾਂ ਦੇ ਸੈਂਪਲ ਜ਼ਿਲ੍ਹਾ ਫੂਡ ਇੰਸਪੈਕਟਰ ਅਨਿਲ ਕੁਮਾਰ ਵਲੋਂ ਭਰੇ ਗਏ | ਜਾਣਕਾਰੀ ਦਿੰਦਿਆਂ ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਡਿਪਟੀ ...
ਸ਼ਹਿਣਾ, 12 ਫਰਵਰੀ (ਸੁਰੇਸ਼ ਗੋਗੀ)-ਸ਼ਹਿਣਾ ਪੁਲਿਸ ਨੇ ਨਾਬਾਲਗ ਲੜਕੇ ਦਾ ਗਲਾ ਰੇਤ ਕੇ ਮੋਬਾਈਲ ਖੋਹਣ ਦੇ ਮਾਮਲੇ ਵਿਚ ਇਕ ਨੌਜਵਾਨ ਲੜਕੇ ਨੂੰ ਕਾਬੂ ਕਰ ਲਿਆ ਹੈ | ਥਾਣਾ ਸ਼ਹਿਣਾ ਦੇ ਐਸ.ਐਚ.ਓ. ਤਰਸੇਮ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਸ਼ਹਿਣਾ ਨੇੜੇ 6 ਫਰਵਰੀ ਨੂੰ ਇਕ ...
ਧਨੌਲਾ, 12 ਫਰਵਰੀ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਅਧਿਆਪਕਾ ਕਾਜਲ ਨੇ ਕਿਹਾ ਕਿ ਕੋਰੋਨਾ ਵਾਇਰਸ ਜੋ ਸਾਡੇ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ ...
ਟੱਲੇਵਾਲ, 12 ਜਨਵਰੀ (ਸੋਨੀ ਚੀਮਾ)-ਕੈਨੇਡਾ ਅਤੇ ਪੰਜਾਬ ਸਰਕਾਰ ਤੋਂ ਮਨਜ਼ੂਰਸ਼ੁਦਾ ਕੰਪਨੀ ਸੀ.ਐਸ. ਇਮੀਗ੍ਰੇਸ਼ਨ ਕੈਨੇਡਾ ਦੇ ਵੀਜ਼ੇ ਲਗਵਾਉਣ ਵਿਚ ਮੋਹਰੀ ਬਣੀ ਹੋਈ ਹੈ | ਕੰਪਨੀ ਨੇ ਥੋੜੇ੍ਹ ਸਮੇਂ ਵਿਚ ਕੈਨੇਡਾ ਦੇ ਸੈਂਕੜੇ ਵਿਜ਼ਟਰ ਵੀਜ਼ੇ, ਸਟੱਡੀ ਵੀਜ਼ੇ, ਵਰਕ ...
ਬਰਨਾਲਾ, 12 ਫਰਵਰੀ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਵਿਖੇ ਕੰਪਿਊਟਰ ਵਿਭਾਗ ਵਲੋਂ ਇੰਟਰਵਿਊ ਸਕਿੱਲ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਕੰਪਿਊਟਰ ਵਿਭਾਗ ਦੇ ਪ੍ਰੋ: ਸੁਨੀਤਾ ਰਾਣੀ, ਸੁਖਜੀਤ ਕੌਰ, ਵਿਜੈ ਗਰਗ, ਸਿਫਾਲੀ ਗਰਗ ਨੇ ਵਿਦਿਆਰਥੀਆਂ ਨੂੰ ...
ਭਦੌੜ, 12 ਫਰਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਭਦੌੜ ਵਿਖੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਓਵਰ ਸੈਵਨ ਸੀਜ਼ ਸੰਸਥਾ ਦੇ ਵਿਦਿਆਰਥੀ ਆਏ ਦਿਨ ਆਈਲਟਸ ਵਿਚੋਂ ਚੰਗੇ ਬੈਂਡ ਪ੍ਰਾਪਤ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਰਹੇ ਹਨ | ਡਾਇਰੈਕਟਰ ਮੋਹਿਤਪਾਲ ਸਿੰਘ ...
ਟੱਲੇਵਾਲ, 12 ਫਰਵਰੀ (ਸੋਨੀ ਚੀਮਾ)-ਇਲਾਕੇ ਦੀ ਨਾਮਵਰ ਸੰਸਥਾ ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਟੱਲੇਵਾਲ ਵਿਖੇ ਕਰੋਨਾ ਵਾਇਰਸ ਤੇ ਹੋਰ ਮੌਸਮੀ ਬਿਮਾਰੀਆਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ¢ਇਸ ਮੌਕੇ ਸਿਹਤ ਵਿਭਾਗ ਦੇ ਡਾ: ਰਵਨੀਤ ਸਿੰਘ ਅਤੇ ਟੀਮ ਵਲੋਂ ...
ਟੱਲੇਵਾਲ, 12 ਫਰਵਰੀ (ਸੋਨੀ ਚੀਮਾ)-ਪਿੰਡ ਪੱਖੋਕੇ ਦੇ ਸਾਬਕਾ ਫ਼ੌਜੀ ਹੌਲਦਾਰ ਜਸਵਿੰਦਰ ਸਿੰਘ ਜੋ ਕਿ ਸਾਬਕਾ ਫ਼ੌਜੀਆਂ ਦੀ ਐਕਸ ਸਰਵਿਸ ਮੈਨ ਲੀਗ ਦਾ ਮੈਂਬਰ ਸੀ, ਦਾ ਕੱਲ੍ਹ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ, ਜਿਸ 'ਤੇ ਐਕਸ ਸਰਵਿਸ ਮੈਨ ਲੀਗ ਦੇ ਆਗੂ ਮੇਜਰ ਸੂਬੇਦਾਰ ...
ਸ਼ਹਿਣਾ, 12 ਫਰਵਰੀ (ਸੁਰੇਸ਼ ਗੋਗੀ)-ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਪਿਛਲੇ ਤਿੰਨ ਸਾਲਾਂ ਤੋਂ ਸਿਰਫ਼ ਨਾਂਅ ਦੀ ਸਰਕਾਰ ਬਣ ਕੇ ਰਹਿ ਗਈ ਹੈ | ਇਹ ਸ਼ਬਦ ਕੁਲਵੰਤ ਸਿੰਘ ਕੀਤੂ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਨੇ ਪਿੰਡ ਉਗੋਕੇ ਵਿਖੇ ਡੋਗਰ ਸਿੰਘ ਸਾਬਕਾ ...
ਭਦੌੜ, 12 ਫਰਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਹਰਨੇਕ ਸਿੰਘ ਮਾਨ, ਬੀ.ਕੇ.ਯੂ ਡਕੌਾਦਾ ਦੇ ਬਲਾਕ ਸਕੱਤਰ ਕੁਲਵੰਤ ਸਿੰਘ ਮਾਨ ਦੇ ਪਿਤਾ ਅਤੇ ਮਾਨ ਖਾਦ ਸਟੋਰ ਦੇ ਮਾਲਕ ਗੁਰਜੰਟ ਸਿੰਘ ਅਤੇ ਜਗਤਾਰ ਸਿੰਘ ਦੇ ਦਾਦਾ ਸਰਵਨ ਸਿੰਘ ਮਾਨ ਜੋ ...
ਮਹਿਲ ਕਲਾਂ, 12 ਫ਼ਰਵਰੀ (ਅਵਤਾਰ ਸਿੰਘ ਅਣਖੀ)- ਗ਼ਦਰ ਲਹਿਰ ਦੇ ਅਨਮੋਲ ਹੀਰੇ ਸ਼ਹੀਦ ਰਹਿਮਤ ਅਲੀ ਵਜੀਦਕੇ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵਲੋਂ ਮਾਸਟਰ ਮਲਕੀਤ ਸਿੰਘ ਵਜੀਦਕੇ, ਰਜਿੰਦਰ ਸਿੰਘ ਸਮਰਾ ਅਤੇ ਸ਼ਹੀਦ ਰਹਿਮਤ ਅਲੀ ...
ਮਹਿਲ ਕਲਾਂ, 12 ਫਰਵਰੀ (ਤਰਸੇਮ ਸਿੰਘ ਚੰਨਣਵਾਲ)-ਸਰਕਾਰੀ ਹਾਈ ਸਕੂਲ ਪਿੰਡ ਮਹਿਲ ਖ਼ੁਰਦ ਦੇ ਵਿਦਿਆਰਥੀਆਂ ਨੇ ਗੁਰਮਤਿ ਮੁਕਾਬਲਿਆਂ ਵਿਚੋਂ ਅਹਿਮ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ | ਸਕੂਲ ਮੁੱਖ ਅਧਿਆਪਕ ਕੁਲਦੀਪ ਸਿੰਘ ਛਾਪਾ ਨੇ ਪੱਤਰਕਾਰਾਂ ਨੂੰ ਜਾਣਕਾਰੀ ...
ਮਹਿਲ ਕਲਾਂ, 12 ਫਰਵਰੀ (ਤਰਸੇਮ ਸਿੰਘ ਚੰਨਣਵਾਲ)-ਗੁਰਮਤਿ ਮੁਕਾਬਲਿਆਂ ਵਿਚੋਂ ਮੱਲ੍ਹਾਂ ਮਾਰਨ ਵਾਲੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਦੇ ਵਿਦਿਆਰਥੀਆਂ ਨੰੂ ਸਕੂਲ ਸਟਾਫ਼ ਤੇ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਕੂਲ ਪਿ੍ੰਸੀਪਲ ...
ਸੰਗਰੂਰ, 12 ਫਰਵਰੀ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਜ਼ਿਲ੍ਹਾ ਪੈਨਸ਼ਨਰਜ਼ ਭਵਨ ਤਹਿਸੀਲ ਕੰਪਲੈਕਸ ਵਿਖੇ ਸ: ਸੁਰਿੰਦਰ ਸਿੰਘ ਸੋਢੀ ਨੂੰ 74 ਸਾਲ ਦਾ ਹੋਣ ਅਤੇ ਸਮਾਜ ਵਿੱਚ ਕੀਤੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਸੀਨੀਅਰ ਸਿਟੀਜ਼ਨ ਅਤੇ ...
ਧੂਰੀ, 12 ਫਰਵਰੀ (ਸੁਖਵੰਤ ਸਿੰਘ ਭੁੱਲਰ)- ਐਲਪਾਈਨ ਪਬਲਿਕ ਸਕੂਲ ਵਿੱਚ ਸੀਨੀਅਰ ਅਥਲੈਟਿਕ ਮੀਟ ਕਰਵਾਈ ਗਈ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਸਕੂਲ ਦੇ ਡਾਇਰੈਕਟਰ ਸ੍ਰੀ ਅੱਛਰ ਕੁਮਾਰ ਜਿੰਦਲ ਨੇ ਅਥਲੈਟਿਕ ਮੀਟ ਦਾ ਉਦਘਾਟਨ ਕੀਤਾ ...
ਦਿੜ੍ਹਬਾ ਮੰਡੀ, 12 ਫਰਵਰੀ (ਪਰਵਿੰਦਰ ਸੋਨੂੰ) - ਪਿੰਡ ਬਘਰੌਲ ਵਿਖੇ ਤਰਕਸ਼ੀਲ ਇਕਾਈ ਦਿੜ੍ਹਬਾ ਵਲੋਂ ਗੁਰੂ ਰਵਿਦਾਸ ਦੇ ਜਨਮ ਦਿਨ ਮੌਕੇ ਅੰਧਵਿਸ਼ਵਾਸਾਂ 'ਤੇ ਚਾਨਣਾ ਪਾਉਂਦਾ ਇੱਕ ਗਿਆਨ-ਵਿਗਿਆਨ ਦਾ ਪ੍ਰੋਗਰਾਮ ਕਰਵਾਇਆ ਗਿਆ | ਜਿਸ ਦੌਰਾਨ ਸਮਾਜ 'ਚ ਫੈਲੇ ...
ਕੁੱਪ-ਕਲਾਂ, 12 ਫਰਵਰੀ (ਕੁਲਦੀਪ ਸਿੰਘ ਲਵਲੀ)- ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਦਿਸ਼ਾ-ਨਿਰਦੇੇੇੇਸਾਂ ਤਹਿਤ ਉਨ੍ਹਾਂ ਦੇ ਸਿਆਸੀ ਸਕੱਤਰ ਤੇਜ਼ੀ ਕਮਾਲਪੁਰ, ਚੇਅਰਮੈਨ ਬਲਜਿੰਦਰ ਸਿੰਘ ਬੌੜਹਾਈ ਤੇ ...
ਲੌਾਗੋਵਾਲ, 12 ਫਰਵਰੀ (ਵਿਨੋਦ)- ਵਿਵੇਕ ਚੈਰੀਟੇਬਲ ਹਸਪਤਾਲ ਜਲਾਲ ਵਲੋਂ ਸੁਆਮੀ ਬ੍ਰਹਮ ਮੁਨੀ ਦੀ ਪ੍ਰੇਰਨਾ ਨਾਲ ਡਾ. ਕੇਵਲ ਚੰਦ ਧੌਲਾ ਦੀ ਸਪੁੱਤਰੀ ਸਵ. ਗੁਰਪ੍ਰੀਤ ਧੌਲਾ (ਗੋਪੀ) ਦੀ ਯਾਦ ਵਿਚ ਲੌਾਗੋਵਾਲ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਾਇਆ ਗਿਆ | ਜਿਸ ਦਾ ਉਦਘਾਟਨ ...
ਭਦੌੜ, 12 ਫਰਵਰੀ (ਵਿਨੋਦ ਕਲਸੀ, ਰਜਿੰਦਰ ਬੱਤਾ)- ਲਾਲਾ ਲਾਜਪਤ ਰਾਏ ਆਰੀਆ ਮਾਡਲ ਸਕੂਲ ਦੇ ਬਾਨੀ ਰਿਟਾ: ਹੈੱਡ ਮਾਸਟਰ ਸ੍ਰੀ ਗੀਤਾ ਰਾਜ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਸਮਾਜਿਕ ਤੇ ਰਜਾਨੀਤਕ ਜੱਥੇਬੰਦੀਆਂ ਦੇ ਆਗੂਆਂ ਜਿਨ੍ਹਾਂ ਵਿਚ ਜੈ ਵਿਵੇਕ ਸਤਿਸੰਗ ਕਮੇਟੀ ਦੇ ...
ਤਪਾ ਮੰਡੀ, 12 ਫਰਵਰੀ (ਪ੍ਰਵੀਨ ਗਰਗ)-ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਵਿਖੇ ਸਾਲਾਨਾ ਸਪੋਰਟਸ ਮੀਟ ਸਕੂਲ ਪਿ੍ੰਸੀਪਲ ਰਾਕੇਸ਼ ਗੁਪਤਾ ਦੀ ਅਗਵਾਈ ਹੇਠ ਸਕੂਲ ਦੇ ਖੇਡ ਮੈਦਾਨ 'ਚ ਸ਼ਾਨੋ ਸ਼ੌਕਤ ਨਾਲ ਕਰਵਾਈ ਗਈ | ਜਿਸ ਵਿਚ ਮੁੱਖ ਮਹਿਮਾਨ ਵਜੋਂ ...
ਬਰਨਾਲਾ, 12 ਫਰਵਰੀ (ਅਸ਼ੋਕ ਭਾਰਤੀ)-ਸੈਕਰਡ ਹਾਰਟ ਕਾਨਵੈਂਟ ਸਕੂਲ ਹੰਡਿਆਇਆ ਰੋਡ ਬਰਨਾਲਾ ਵਿਖੇ ਗਿਆਰ੍ਹਵੀਂ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ | ਸਮਾਗਮ ਦੇ ਮੁੱਖ ਮਹਿਮਾਨ ਸੰਸਥਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ...
ਬਰਨਾਲਾ, 12 ਫਰਵਰੀ (ਅਸ਼ੋਕ ਭਾਰਤੀ)-ਡਿਪਟੀ ਕਮਿਸ਼ਨਰ ਬਰਨਾਲਾ ਸ: ਤੇਜ ਪ੍ਰਤਾਪ ਸਿੰਘ ਫੂਲਕਾ ਦੇ ਵਿਸ਼ੇਸ਼ ਯਤਨਾਂ ਨਾਲ ਚੱਲ ਰਹੇ 'ਉੱਜਵਲ ਸਿਤਾਰੇ' ਸਕੂਲ ਵਿਚ ਅੱਜ ਸਿਵਲ ਸਰਜਨ ਡਾ: ਜੁਗਲ ਕਿਸ਼ੋਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਚਿਆਂ ਦੇ ਦੰਦਾਂ ਦੀ ਮੁਫ਼ਤ ...
ਤਪਾ ਮੰਡੀ, 12 ਫਰਵਰੀ (ਵਿਜੇ ਸ਼ਰਮਾ)-ਸਥਾਨਕ ਟਰੱਕ ਯੂਨੀਅਨ ਨੇੜੇ ਪਾਣੀ ਵਾਲੀ ਟੈਂਕੀ ਨਾਲ ਸੰਤ ਚਿਤਾਨੰਦ ਟੈਕਸੀ ਯੂਨੀਅਨ ਦੇ ਸਮੂਹ ਡਰਾਈਵਰਾਂ 'ਤੇ ਟੈਕਸੀ ਮਾਲਕਾਂ ਵਲੋਂ ਸਰਬੱਤ ਦੇ ਭਲੇ ਲਈ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਇਆ ਗਿਆ | ਰਾਗੀ ਜਥੇ ਸ਼ਮਸ਼ੇਰ ਸਿੰਘ ...
ਮਹਿਲ ਕਲਾਂ, 12 ਫ਼ਰਵਰੀ (ਅਵਤਾਰ ਸਿੰਘ ਅਣਖੀ)-ਪਿੰਡ ਖਿਆਲੀ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਸ਼ਬਦ ਗੁਰੂ ਚੇਤਨਾ ਸਮਾਗਮ 14 ਤੋਂ 16 ਫ਼ਰਵਰੀ ਤੱਕ ਅਨਾਜ ਮੰਡੀ ਖਿਆਲੀ ਵਿਖੇ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਅਨੁਸਾਰ ਇਸ ਮੌਕੇ ਸਿੱਖ ਪ੍ਰਚਾਰਕ ...
ਬਰਨਾਲਾ, 12 ਫਰਵਰੀ (ਧਰਮਪਾਲ ਸਿੰਘ)-ਭਾਕਿਯੂ ਲੱਖੋਵਾਲ ਦੀ ਮਹੀਨਾਵਾਰ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਬਰਨਾਲਾ ਵਿਖੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸੂਬਾ ਮੀਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX