ਜਲੰਧਰ, 12 ਫਰਵਰੀ (ਜਸਪਾਲ ਸਿੰਘ)-ਗੰਨੇ ਦੇ ਬਕਾਏ ਨੂੰ ਲੈ ਕੇ ਕਿਸਾਨਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਿਖ਼ਲਾਫ਼ ਮੋਰਚਾ ਖੋਲ੍ਹਦੇ ਹੋਏ 19 ਫਰਵਰੀ ਨੂੰ ਭੋਗਪੁਰ ਖੰਡ ਮਿੱਲ ਦੇ ਘਿਰਾਓ ਦਾ ਐਲਾਨ ਕੀਤਾ ਹੈ | ਇਹ ਐਲਾਨ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਆਦਮਪੁਰ ਹਲਕੇ ਦੇ ਵਿਧਾਇਕ ਪਵਨ ਟੀਨੂੰ ਨੇ ਕਿਸਾਨ ਆਗੂਆਂ ਦੇ ਨਾਲ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਇਸ ਸਮੇਂ ਰਾਜ ਦੇ ਕਿਸਾਨਾਂ ਦਾ ਸਾਲ 2018-19 ਅਤੇ ਮੌਜੂਦਾ ਸਾਲ ਦਾ ਸਰਕਾਰੀ ਅਤੇ ਗੈਰ ਸਰਕਾਰੀ ਮਿੱਲਾਂ ਵੱਲ 300 ਕਰੋੜ ਰੁਪਏ ਦੇ ਕਰੀਬ ਬਕਾਇਆ ਖੜ੍ਹਾ ਹੈ, ਜਦਕਿ 22.5 ਕਰੋੜ ਰੁਪਏ ਇਕੱਲਾ ਭੋਗਪੁਰ ਖੰਡ ਮਿੱਲ ਵੱਲ ਬਕਾਇਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਜਦਕਿ ਕੋਆਪ੍ਰੇਟਿਵ ਸ਼ੂਗਰ ਮਿੱਲਾਂ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਮਹਿੰਗੇ ਵਿਆਜ਼ 'ਤੇ ਕਰਜ਼ੇ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਰਾਜਾਂ 'ਚ ਕਿਸਾਨਾਂ ਨੂੰ ਨਾ ਕੇਵਲ ਗੰਨੇ ਦੀ ਕੀਮਤ (350 ਰੁਪਏ ਫੀ ਕੁਇੰਟਲ) ਪੰਜਾਬ ਨਾਲੋਂ ਕਿਤੇ ਵੱਧ ਮਿਲ ਰਹੀ ਹੈ, ਸਗੋਂ ਅਦਾਇਗੀ ਵੀ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਵਿਧਾਨ ਸਭਾ 'ਚ ਵੀ ਉਹ ਇਸ ਮੁੱਦੇ ਨੂੰ ਉਠਾ ਚੁੱਕੇ ਹਨ ਤੇ ਇਸ ਮਾਮਲੇ 'ਤੇ ਸਹਿਕਾਰਤਾ ਮੰਤਰੀ ਵਲੋਂ ਨਵੰਬਰ 2019 ਤੱਕ ਸਾਰੀ ਅਦਾਇਗੀ ਕਰਨ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਅਦਾਇਗੀ ਨਹੀਂ ਹੋ ਸਕੀ ਹੈ | ਸ੍ਰੀ ਪਵਨ ਟੀਨੂੰ ਨੇ ਕਿਹਾ ਕਿ ਉਹ ਵਿਧਾਨ ਸਭਾ 'ਚ ਇਕ ਵਾਰ ਫਿਰ ਇਸ ਮੁੱਦੇ ਨੂੰ ਉਠਾਉਣਗੇ | ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਰਣਜੀਤ ਸਿੰਘ ਕਾਹਲੋਂ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਨਿੱਝਰ, ਗੁਰਪ੍ਰੀਤ ਸਿੰਘ ਅਟਵਾਲ ਨੌਜਵਾਨ ਕਿਸਾਨ ਆਗੂ, ਗੁਰਦੀਪ ਸਿੰਘ ਲਾਹਦੜਾ, ਅੰਮਿ੍ਤਪਾਲ ਸਿੰਘ ਖਰਲ ਕਲਾਂ, ਸੁਰਿੰਦਰ ਸਿੰਘ ਚਾਹਲ, ਦਵਿੰਦਰ ਸਿੰਘ ਮਿੰਟਾ ਕਾਲਾ ਬੱਕਰਾ ਤੇ ਪੰਡਿਤ ਬੂਟਾ ਰਾਮ ਆਦਿ ਹਾਜ਼ਰ ਸਨ |
ਸ਼ਾਹਕੋਟ, 12 ਫਰਵਰੀ (ਸਚਦੇਵਾ, ਸੁਖਦੀਪ ਸਿੰਘ)-ਪਿੰਡ ਸਲੈਚਾਂ (ਸ਼ਾਹਕੋਟ) ਦੇ ਫਲਾਈਓਵਰ ਨਜ਼ਦੀਕ ਇਕ ਅਣਪਛਾਤੇ ਵਾਹਨ ਵਲੋਂ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰੀ ਗਈ, ਜਿਸ ਕਾਰਨ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਅੱਜ ਸਵੇਰੇ ...
ਜਲੰਧਰ, 12 ਫਰਵਰੀ (ਐੱਮ.ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 3 ਦੇ ਅਧੀਨ ਆਉਂਦੇ ਮੁਹੱਲਾ ਫਤਿਹਪੁਰੀ 'ਚ ਰਹਿੰਦੇ ਇਕ ਕਾਰੋਬਾਰੀ ਦੀ ਕੋਠੀ ਦੇ ਤਾਲੇ ਤੋੜ ਕੇ ਇਕ ਵਿਦੇਸ਼ੀ ਪਿਸਤੌਲ, 25 ਜ਼ਿੰਦਾ ਕਾਰਤੂਸ, ਗਹਿਣੇ ਅਤੇ ਨਕਦੀ ਚੋਰੀ ਕਰ ਲਈ ਹੈ | ਖੇਤੀਬਾੜੀ ਦੇ ਔਜਾਰ ਬਣਾਉਣ ...
ਜਲੰਧਰ, 12 ਫਰਵਰੀ (ਸ਼ਿਵ)-ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਅਸਰ ਪੰਜਾਬ 'ਚ ਦਿੱਖਣਾ ਸ਼ੁਰੂ ਹੋ ਗਿਆ ਹੈ | ਪੰਜਾਬ ਸਰਕਾਰ ਨੇ ਪਾਣੀ ਅਤੇ ਸੀਵਰੇਜ ਦੇ ਬਿੱਲਾਂ 'ਤੇ ਬਕਾਇਆ ਰਕਮ ਦੇਣ ਲਈ ਯਕ ਮੁਸ਼ਤ ਨੀਤੀ ਜਾਰੀ ਕਰਦੇ ਹੋਏ ਸਰਚਾਰਜ ਮੁਆਫ਼ ਕਰ ਦਿੱਤਾ ਹੈ | ਇਸ ਬਾਰੇ ...
ਸ਼ਿਵ ਸ਼ਰਮਾ
ਜਲੰਧਰ, 12 ਫਰਵਰੀ-ਸ਼ਹਿਰ ਵਿਚ ਆਮ ਲੋਕ ਕੂੜੇ ਦੇ ਢੇਰਾਂ ਤੋਂ ਲੋਕ ਤਾਂ ਪ੍ਰੇਸ਼ਾਨ ਹਨ ਹੀ ਸਗੋਂ ਵਿਧਾਇਕ ਸੁਸ਼ੀਲ ਰਿੰਕੂ ਦੀ ਪਤਨੀ ਸੁਨੀਤਾ ਰਿੰਕੂ ਦੇ ਵਾਰਡ ਵਿਚ ਵੀ ਕੂੜਾ ਨਹੀਂ ਚੁੱਕਿਆ ਜਾ ਰਿਹਾ ਹੈ ਤੇ ਉਨਾਂ ਨੇ ਅੱਜ ਕੂੜੇ ਦੀਆਂ ਗੱਡੀਆਂ ਦੇ ਉੱਪਰ ...
ਜਲੰਧਰ, 12 ਫਰਵਰੀ (ਐੱਮ. ਐੱਸ. ਲੋਹੀਆ) - ਵਿਦੇਸ਼ ਭੇਜਣ ਦੇ ਨਾਂਅ 'ਤੇ ਲੋਕਾਂ ਕੋਲੋਂ ਕਰੋੜਾਂ ਰੁਪਏ ਲੈ ਕੇ ਫਰਾਰ ਹੋਏ ਟ੍ਰੈਵਲ ਏਜੰਟ ਕਪਿਲ ਸ਼ਰਮਾ ਦੀ ਗਿ੍ਫ਼ਤਾਰੀ ਲਈ ਪੀੜਤਾਂ ਨੇ ਪੁਲਿਸ ਕਮਿਸ਼ਨਰ ਦਫ਼ਤਰ 'ਚ ਮੰਗ ਪੱਤਰ ਦਿੱਤਾ ਹੈ | ਪੀੜਤਾਂ ਨੇ ਮੰਗ ਕੀਤੀ ਹੈ ਕਿ ...
ਜਲੰਧਰ, 12 ਫਰਵਰੀ (ਐੱਮ.ਐੱਸ. ਲੋਹੀਆ)-ਗੁਰੂ ਰਵਿਦਾਸ ਦੇ ਜਨਮ ਦਿਵਸ ਦੇ ਸਬੰਧ 'ਚ ਚੱਲ ਰਹੇ ਮੇਲੇ ਦੌਰਾਨ ਹੋਏ ਝਗੜੇ 'ਚ 6 ਨੌਜਵਾਨਾਂ ਨੇ ਤੇਜ਼ਧਾਰ ਹੱਥਿਆਰ ਨਾਲ ਹਮਲਾ ਕਰਕੇ ਸਰਬਜੀਤ ਉਰਫ਼ ਚੀਮਾ (26) ਪੁੱਤਰ ਜੋਤੀ ਲਾਲ ਵਾਸੀ ਅਬਾਦਪੁਰਾ ਜਲੰਧਰ ਦੀ ਹੱਤਿਆ ਕਰ ਦਿੱਤੀ ਸੀ | ...
ਜਲੰਧਰ ਛਾਉਣੀ, 12 ਫਰਵਰੀ (ਪਵਨ ਖਰਬੰਦਾ)-ਥਾਣਾ ਛਾਉਣੀ ਅਧੀਨ ਆਉਂਦੇ ਕੋਟ ਕਲਾਂ ਪਿੰਡ ਵਿਖੇ ਦੁਪਹਿਰ ਸਮੇਂ ਇਕ ਨੌਜਵਾਨ ਵਲੋਂ ਪਿੰਡ 'ਚ ਹੀ ਰਹਿੰਦੀ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਦੇ ਹੋਏ ਉਸ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਆਧਾਰ ...
ਜਲੰਧਰ ਛਾਉਣੀ, 12 ਫਰਵਰੀ (ਪਵਨ ਖਰਬੰਦਾ)-ਥਾਣਾ ਪਤਾਰਾ ਦੇ ਅਧੀਨ ਆਉਂਦੇ ਜੌਹਲਾਂ ਪਿੰਡ ਦੇ ਗੇਟ ਨੇੜੇ ਮੁੱਖ ਮਾਰਗ 'ਤੇ ਇਕ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਪੁਲਿਸ ਵਲੋਂ ਕਬਜ਼ੇ 'ਚ ਲੈ ਕੇ ਅਣਪਛਾਤੇ ਵਾਹਨ ...
ਜਲੰਧਰ, 12 ਫਰਵਰੀ (ਐੱਮ.ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 3 ਅਧੀਨ ਆਉਂਦੇ ਮੁਹੱਲਾ ਚੰਦਨ ਨਗਰ ਦੇ ਖੇਤਰ 'ਚ ਪੈਦਲ ਜਾ ਰਹੀ ਲੜਕੀ ਦਾ ਮੋਟਰਸਾਈਕਲ ਸਵਾਰ ਪਰਸ ਲੁੱਟ ਕੇ ਫਰਾਰ ਹੋ ਗਏ | ਪਰਸ 'ਚ ਮੋਬਾਈਲ ਫੋਨ, 5-6 ਹਜ਼ਾਰ ਦੀ ਨਕਦੀ ਅਤੇ ਹੋਰ ਸਾਮਾਨ ਸੀ | ਪੀੜਤ ਨੇਹਾ ਨੇ ਪੁਲਿਸ ...
ਜਲੰਧਰ, 12 ਫਰਵਰੀ (ਜਸਪਾਲ ਸਿੰਘ)-ਬਾਦਲ ਵਿਰੋਧੀ ਸ਼ਖਸੀਅਤਾਂ ਵਲੋਂ ਪੰਥਕ ਸੰਸਥਾਵਾਂ ਤੇ ਰਵਾਇਤਾਂ 'ਚ ਆਏ ਨਿਘਾਰ ਤੇ ਸੁਧਾਰ ਲਈ ਵਿਚਾਰ-ਵਟਾਂਦਰੇ ਵਾਸਤੇ 13 ਫਰਵਰੀ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਨੌਵੀਂ ਪਾਤਸ਼ਾਹੀ ਜਲੰਧਰ ਵਿਖੇ ਬਾਅਦ ਦੁਪਹਿਰ 3 ਵਜੇ ...
ਜਲੰਧਰ, 12 ਫਰਵਰੀ (ਐੱਮ.ਐੱਸ. ਲੋਹੀਆ) - ਗਸ਼ਤ ਕਰ ਰਹੀ ਪੁਲਿਸ ਪਾਰਟੀ 'ਤੇ ਹਮਲਾ ਕਰਨ ਵਾਲੇ ਅਨੂਪ ਸਿੰਘ ਉਰਫ਼ ਸਿੱਪੀ ਪੁੱਤਰ ਨਰਿੰਦਰ ਸਿੰਘ ਵਾਸੀ ਮੁਹੱਲਾ ਸ਼ਾਸ਼ਤਰੀ ਨਗਰ ਜਲੰਧਰ ਦਾ ਅੱਜ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ ਉਸ ਨੂੰ ਅਦਾਲਤ 'ਚ ਪੇਸ਼ ਕਰ ਕੇ ਜੇਲ੍ਹ ਭੇਜ ...
ਜਲੰਧਰ, 12 ਫਰਵਰੀ (ਹਰਵਿੰਦਰ ਸਿੰਘ ਫੁੱਲ)-ਸਿਟੀ ਰੇਲਵੇ ਸਟੇਸ਼ਨ ਦੇ ਪਲੇਟ ਫਰਮ ਨੰ.-5 ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ | ਜਿਸ ਦੀ ਉਮਰ ਕਰੀਬ 45 ਸਾਲ ਦੇ ਲਗਭਗ ਹੈ | ਉਸ ਦੇ ਸੱਜੇ ਹੱਥ ਦੀਆਂ ਉਂਗਲਾਂ ਕੱਟੀਆਂ ਹੋਈਆਂ ਹਨ | ਜਾਣਕਾਰੀ ਦਿੰਦੇ ਹੋਏ ਥਾਣਾ ...
ਜਲੰਧਰ, 12 ਫਰਵਰੀ (ਰਣਜੀਤ ਸਿੰਘ ਸੋਢੀ)-ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਜਲੰਧਰ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟਰੇਨਿੰਗ ਐਾਡ ਰਿਸਰਚ, ਚੰਡੀਗੜ੍ਹ ਦੇ ਵਿਚਕਾਰ ਸਿਖਲਾਈ, ਖੋਜ ਤੇ ਕੋਰਸਾਂ ਦੀ ਗੁਣਵੱਤਾ 'ਚ ਸੁਧਾਰ ਲਈ ...
ਜਲੰਧਰ, 12 ਫਰਵਰੀ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਦੇ ਬਾਟਨੀ ਵਿਭਾਗ ਵਲੋਂ ਵੇਸਟ ਵਾਟਰ ਟਰੀਟਮੈਂਟ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਡਾ. ਦਿਨੇਸ਼ ਗੋਇਲ, ਬਾਇਓਟੈਕਨੋਲੌਜੀ ਵਿਭਾਗ, ਥਾਪਰ ਇੰਸਟੀਚਿਊਟ ...
ਜਲੰਧਰ, 12 ਫਰਵਰੀ (ਰਣਜੀਤ ਸਿੰਘ ਸੋਢੀ)-ਇਨੋੋਸੈਂਟ ਹਾਰਟਸ ਲੁਹਾਰਾਂ ਦੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ ਅਤੇ ਸਾਇੰਸ ਨਾਟਕ ਮੁਕਾਬਲੇ ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਹ ਮੁਕਾਬਲਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿਖੇ ...
ਜਲੰਧਰ, 12 ਫਰਵਰੀ (ਰਣਜੀਤ ਸਿੰਘ ਸੋਢੀ)-ਸੀ.ਟੀ. ਵਰਲਡ ਸਕੂਲ ਦੇ ਗਰੇਡ-2 ਦੇ ਨਿਰਮਦੀਪ ਕੌਰ ਤੇ ਭਾਵੀਨ ਕੁਮਾਰ ਨੇ ਸਾਇੰਸ ਓਲੰਪੀਆਡ ਫਾਉਂਡੇਸ਼ਨ ਵਲੋਂ ਕਰਵਾਈ ਐੱਸ.ਓ.ਐਫ ਇੰਟਰਨੈਸ਼ਨਲ ਇੰਗਲਿਸ਼ ਓਲੰਪੀਆਡ ਵਿਚ ਜ਼ੋਨਲ ਪੱਧਰ 'ਤੇ ਦੂਜਾ ਅਤੇ ਅੱਠਵਾਂ ਸਥਾਨ ਹਾਸਿਲ ...
ਜਲੰਧਰ, 12 ਫਰਵਰੀ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਵਿਖੇ ਪਿ੍ੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਸੇਵ ਅਰਥ ਸੁਸਾਇਟੀ ਵਲੋਂ 'ਰੇਨ ਵਾਟਰ ਹਾਰਵੈਸਟਿੰਗ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਪਿ੍ੰਸੀਪਲ ਡਾ. ਜਗਰੂਪ ਸਿੰਘ ਤੇ ...
ਜਲੰਧਰ, 12 ਫਰਵਰੀ (ਰਣਜੀਤ ਸਿੰਘ ਸੋਢੀ)-ਆਈ.ਵੀ. ਵਰਲਡ ਸਕੂਲ ਜਲੰਧਰ ਨੂੰ ਸਿੱਖਿਆ ਪ੍ਰਣਾਲੀ 'ਚ ਨਵੀਨਤਾ ਕਾਰਨ 'ਐਕਸੀਲੈਂਸ ਇਨ ਇਨੋਵੇਸ਼ਨ ਐਾਡ ਐਜੂਕੇਸ਼ਨ ਸੈਕਟਰ ਵਿਚ ਮੀਲ ਪੱਥਰ ਸਥਾਪਿਤ ਕਰਨ ਲਈ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਜੋ ਕਿ ਸਕੂਲ ਲਈ ਮਾਣ ਦੀ ਗੱਲ ...
ਜਲੰਧਰ, 12 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਲਵਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਚੂਹੜਵਾਲੀ, ਥਾਣਾ ਆਦਮਪੁਰ, ਜਲੰਧਰ ਨੂੰ 1 ਸਾਲ ਦੀ ਕੈਦ ਅਤੇ 10 ...
ਜਲੰਧਰ, 12 ਫਰਵਰੀ (ਐੱਮ.ਐੱਸ. ਲੋਹੀਆ) - ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਜ਼ਮਾਨਤ 'ਤੇ ਆਏ 2 ਮੁਲਜ਼ਮਾਂ ਿਖ਼ਲਾਫ਼ ਇਹਤਿਆਤਨ ਕਾਰਵਾਈ ਕਰਦੇ ਹੋਏ, ਸੁਰਜੀਤ ਸਿੰਘ ਉਰਫ਼ ਬੰਟੀ ਪੁੱਤਰ ਅਜੀਤ ਸਿੰਘ ਵਾਸੀ ਧਾਬੀਪੁਰਾ ਮੁਹੱਲਾ ਬਸਤੀ ਗੁਜ਼ਾਂ ਜਲੰਧਰ ਅਤੇ ਅਮਰ ਚੰਦ ...
ਜਲੰਧਰ, 12 ਫਰਵਰੀ (ਜਸਪਾਲ ਸਿੰਘ)-ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਅਤੇ ਮਸੀਹੀ ਏਕਤਾ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਲਾਰੈਂਸ ਚੌਧਰੀ ਨੇ ਵਿਕਾਸ ਦੇ ਮੁੱਦੇ 'ਤੇ ਦਿੱਲੀ 'ਚ ਚੋਣ ਜਿੱਤਣ ਵਾਲੀ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ...
ਜਲੰਧਰ, 12 ਫਰਵਰੀ (ਰਣਜੀਤ ਸਿੰਘ ਸੋਢੀ)-ਇਕ ਚੰਗਾ ਖਿਡਾਰੀ ਸਿਰਫ਼ ਖੇਡ ਦੇ ਮੈਦਾਨ 'ਚ ਹੀ ਨਹੀਂ ਬਣ ਸਕਦਾ, ਸਗੋਂ ਉਸ ਦੇ ਮਨ 'ਚ ਕੁਝ ਕਰਨ ਦੀ ਇੱਛਾ ਸ਼ਕਤੀ ਜਾਂ ਕਿਸੇ ਸੁਫ਼ਨੇ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ | ਇਸ ਮੰਤਵ ਨੂੰ ਮੁੱਖ ਰੱਖਦੇ ਹੋਏ ਦਿੱਲੀ ਪਬਲਿਕ ਸਕੂਲ ...
ਜਲੰਧਰ, 12 ਫਰਵਰੀ (ਸਾਬੀ)-ਡੇਵੀਏਟ ਦੀ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ | ਇਸ ਮੌਕੇ ਬਤੌਰ ਮੁੱਖ ਮਹਿਮਾਨ ਡਵੀਜ਼ਨਲ ਕਮਿਸ਼ਨਰ ਬੀ. ਪੁਰਸ਼ਾਰਥਾ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਖੇਡ ਭਾਵਨਾ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਡਾ. ਮਨੋਜ ...
ਜਲੰਧਰ, 12 ਫਰਵਰੀ (ਰਣਜੀਤ ਸਿੰਘ ਸੋਢੀ)-ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਯੂ.ਕੇ.ਜੀ. ਦੇ ਬੱਚਿਆਂ ਦੀ ਗਰੈਜੂਏਸ਼ਨ ਸੈਰਾਮਨੀ ਕਰਵਾਈ ਗਈ, ਜਿਸ 'ਚ ਮੁਖ ਮਹਿਮਾਨ ਵਜੋਂ ਪ੍ਰਧਾਨ ਡਾ. ਨਰੋਤਮ ਸਿੰਘ, ਉਪ ਪ੍ਰਧਾਨ ਡਾ. ਗਗਨਦੀਪ ਕੌਰ ਨੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ...
ਜਲੰਧਰ, 12 ਫਰਵਰੀ (ਰਣਜੀਤ ਸਿੰਘ ਸੋਢੀ)-ਫਾਰਮੇਸੀ ਕੌਾਸਲ ਆਫ਼ ਇੰਡੀਆ ਦੇ ਪ੍ਰਧਾਨ ਪ੍ਰੋ. ਡਾ. ਬੀ. ਸੁਰੇਸ਼ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ 'ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਫਾਰਮੇਸੀ ਦੇ ਵਿਦਿਆਰਥੀਆਂ ਨਾਲ ...
ਜਲੰਧਰ, 12 ਫਰਵਰੀ (ਰਣਜੀਤ ਸਿੰਘ ਸੋਢੀ)-ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਿਤੀ ਗਈ, ਜਿਸ 'ਚ ਸੰਸਥਾ ਦੇ ਡੀਨ ਸ਼ਸ਼ੀ ਜੈਨ ਤੇ ਪਿ੍ੰਸੀਪਲ ਰੁਚਿਕਾ ਜੈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ...
ਜਲੰਧਰ, 12 ਫਰਵਰੀ (ਸ਼ਿਵ)-ਦਿੱਲੀ ਵਿਚ ਪਾਰਟੀ ਦੀ ਸ਼ਾਨਦਾਰ ਜਿੱਤ ਕਰ ਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਸ਼ਿਵ ਦਿਆਲ ਮਾਲੀ ਦੀ ਅਗਵਾਈ 'ਚ ਪੱਛਮੀ ਹਲਕੇ ਵਿਚ ਰੋਡ ਸ਼ਅੋ ਕੱਢਿਆ ਗਿਆ | ਰਸਤੇ 'ਚ ਡਾ. ਮਾਲੀ ਨੇ ਡਾ. ਅੰਬੇਡਕਰ ਦੇ ਬੁੱਤ 'ਤੇ ਫ਼ੁਲ ਭੇਟ ਕਰ ਕੇ ...
ਜਲੰਧਰ, 12 ਫਰਵਰੀ (ਐੱਮ. ਐੱਸ. ਲੋਹੀਆ)-ਡਿਪਟੀ ਕਮਿਸ਼ਨਰ ਪੁਲਿਸ ਬਲਕਾਰ ਸਿੰਘ ਨੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ, ਲੋਕ ਹਿੱਤ 'ਚ ਸਾਂਤੀ ਕਾਇਮ ਰੱਖਣ ਅਤੇ ਕੋਈ ਅਣਸੁਖਾਵੀਂ ਘਟਨਾ ਜਾਂ ਵਾਰਦਾਤ ਨੂੰ ਰੋਕਣ ਲਈ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਵਿਅਕਤੀ ਪੁਲਿਸ ...
ਜਲੰਧਰ, 12 ਫਰਵਰੀ (ਚੰਦੀਪ ਭੱਲਾ)-ਜ਼ਿਲ੍ਹਾ ਮੈਜਿਸਟਰੇਟ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਫ਼ੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਗਏ ਹਨ ਕਿ ਕੋਈ ਵੀ ਵਿਅਕਤੀ ਭਾਰਤੀ ਮਿਲਟਰੀ, ਪੁਲਿਸ ...
ਜਲੰਧਰ ਛਾਉਣੀ, 12 ਫਰਵਰੀ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਏਕਤਾ ਨਗਰ ਫੇਸ 2 ਵਿਖੇ ਰਹਿਣ ਵਾਲੇ ਇਕ ਵਿਅਕਤੀ ਦੀ ਭੇਦਭਰੀ ਹਾਲਤ 'ਚ ਮੌਤ ਹੋਣ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿਸ ਦੀ ਲਾਸ਼ ਪੁਲਿਸ ਵਲੋਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ...
ਜਲੰਧਰ, 12 ਫਰਵਰੀ (ਸ਼ਿਵ)- 2007 ਤੋਂ ਪਹਿਲਾਂ ਨਿਗਮ ਨੂੰ ਇੰਪਰੂਵਮੈਂਟ ਟਰੱਸਟ ਵਲੋਂ ਟਰਾਂਸਫ਼ਰ ਕੀਤੀਆਂ ਕਾਲੋਨੀਆਂ ਵਿਚ ਮਕਾਨ ਬਣਾਉਣ ਲਈ ਨਕਸ਼ਿਆਂ ਦੇ ਐਨ.ਓ.ਸੀ. ਮੰਗਣ 'ਤੇ ਨਿਗਮ ਤੇ ਟਰੱਸਟ ਵਿਚਕਾਰ ਖੜਕ ਗਈ ਹੈ ਕਿਉਂਕਿ ਬਿਲਡਿੰਗ ਐਡਹਾਕ ਕਮੇਟੀ ਦੇ ਚੇਅਰਮੈਨ ...
ਜਲੰਧਰ, 12 ਫਰਵਰੀ (ਸ਼ਿਵ)-ਪੰਜਾਬ ਬਿਜਲੀ ਅਥਾਰਿਟੀ ਕਮਿਸ਼ਨ ਦੀ ਹਦਾਇਤ 'ਤੇ ਪਾਵਰਕਾਮ ਦੇ ਅਫ਼ਸਰਾਂ ਦੀ ਸਨਅਤਕਾਰਾਂ ਨਾਲ ਹੋਈ ਬੈਠਕ 'ਚ 4 ਜ਼ਿਲਿ੍ਹਆਂ ਤੋਂ ਆਏ ਸਨਅਤਕਾਰਾਂ ਨੇ ਸ਼ਿਕਾਇਤਾਂ ਕੀਤੀਆਂ ਕਿ ਜੇਕਰ ਸਨਅਤੀ ਇਕਾਈਆਂ ਦੀ ਬਿਜਲੀ ਖ਼ਰਾਬ ਹੁੰਦੀ ਹੈ ਤਾਂ ਉਸ ...
ਜਲੰਧਰ, 12 ਫਰਵਰੀ (ਸ਼ਿਵ)-ਜੀ.ਐੱਸ.ਟੀ. ਦੇ ਮੋਬਾਈਲ ਵਿੰਗ ਦੀ ਟੀਮ ਨੇ ਈ.ਟੀ.ਓ. ਪਵਨ ਕਲੇਰ ਤੇ ਹੋਰ ਟੀਮ ਦੇ ਮੈਂਬਰਾਂ ਨੇ ਸਟੇਸ਼ਨ ਤੋਂ ਕਰੀਬ 11.50 ਲੱਖ ਰੁਪਏ ਦੀ ਰਕਮ ਦੇ ਗਹਿਣੇ ਕਬਜ਼ੇ 'ਚ ਲਏ ਹਨ | ਪਵਨ ਕੁਮਾਰ ਨੇ ਦੱਸਿਆ ਕਿ ਵਿਭਾਗ ਦੇ ਏ.ਈ. ਟੀ.ਸੀ. ਪਵਨਜੀਤ ਸਿੰਘ ਦੀ ਹਦਾਇਤ ...
ਜਲੰਧਰ, 12 ਫਰਵਰੀ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੇ ਪ੍ਰਬੰਧਾਂ ਹੇਠ ਚੱਲ ਰਹੇ ਗੁਰੂ ਹਰਗੋਬਿੰਦ ਚੈਰੀਟੇਬਲ ਹਸਪਤਾਲ ਵਿਖੇ ਅੱਖਾਂ ਦੇ ਵਿੰਗ ਨੂੰ ਸੁਪਰ ਸਪੈਸ਼ਲਿਟੀ 'ਚ ਅੱਪਗਰੇਡ ਕਰਨ ਲਈ ਲਗਭਗ 50 ਲੱਖ ਰੁਪਏ ਦੀ ਲਾਗਤ ਦੀਆਂ ਹੋਰ ...
ਜਲੰਧਰ, 12 ਫਰਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬ ਐਾਡ ਸਿੰਧ ਬੈਂਕ ਪੈਨਸ਼ਨਰਜ਼ ਗਰੁਪ ਦੀ ਮੀਟਿੰਗ ਸਥਾਨਕ ਹੋਟਲ ਵਿਖੇ ਹੋਈ, ਜਿਸ 'ਚ 60 ਤੋਂ ਵੱਧ ਮੈਂਬਰਾਾ ਨੇ ਸ਼ਿਰਕਤ ਕੀਤੀ¢ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਅੰਮਿ੍ਤਸਰ ਤੋਂ ਪੀ ਐਸ ਬੀ ਗ੍ਰੈਚੂਟੀ ਗਰੁੱਪ ਦੇ ਚੀਫ਼ ...
ਜਲੰਧਰ, 12 ਫਰਵਰੀ (ਐੱਮ.ਐੱਸ. ਲੋਹੀਆ) - ਅੱਜ ਦੁਪਹਿਰ ਸਮੇਂ ਦੁਮੋਰੀਆ ਪੁੱਲ 'ਤੇ ਗੱਤੇ ਦਾ ਭਰਿਆ ਇਕ ਓਵਰ ਲੋਡ ਟਰੱਕ ਪਲਟ ਗਿਆ | ਇਸ ਨਾਲ ਟਰੱਕ ਦਾ ਭਾਰੀ ਨੁਕਸਾਨ ਹੋ ਗਿਆ, ਪਰ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ | ਟਰੱਕ ਚਾਲਕ ਨੇ ਦੱਸਿਆ ਕਿ ਉਹ ...
ਐੱਮ.ਐੱਸ. ਲੋਹੀਆ ਜਲੰਧਰ, 12 ਫਰਵਰੀ - ਸ਼ਹਿਰ ਦੇ ਭੀੜ-ਭਾੜ ਵਾਲੇ ਖੇਤਰ 'ਚ ਚੱਲ ਰਹੇ ਵਾਹਨਾਂ 'ਤੇ ਉੱਚੀ ਆਵਾਜ਼ 'ਚ ਚੱਲਦੇ ਮਿਊਜ਼ਿਕ ਸਿਸਟਮ ਆਮ ਜਨਤਾ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ | ਅਕਸਰ ਦੇਖਣ 'ਚ ਆਉਂਦਾ ਹੈ ਕਿ ਲੜਕੀਆਂ ਦੇ ਸਕੂਲਾਂ ਅਤੇ ਕਾਲਜਾਂ ਦੇ ...
ਚੁਗਿੱਟੀ/ਜੰਡੂਸਿੰਘਾ, 12 ਫਰਵਰੀ (ਨਰਿੰਦਰ ਲਾਗੂ)-ਖੂਨਦਾਨ ਕਰਨ ਵਰਗੇ ਮਹਾਨ ਕਾਰਜ ਨਾਲ ਪਿਛਲੇ ਕਈ ਵਰਿ੍ਹਆਂ ਤੋਂ ਜੁੜੇ ਹੋਏ ਪਿੰਡ ਬੋਲੀਨਾ ਦੁਆਬਾ ਦੇ ਮੌਜੂਦਾ ਸਰਪੰਚ ਕੁਲਵਿੰਦਰ ਸਿੰਘ ਨੂੰ ਜਗਨਨਾਥ ਪੁਰੀ ਓਡੀਸ਼ਾ ਵਿਚ ਸਾਲ 2020 ਦਾ ਰਾਸ਼ਟਰੀ ਪੁਰਸਕਾਰ ਭੇਟ ਕਰਕੇ ...
ਜਲੰਧਰ, 12 ਫਰਵਰੀ (ਹਰਵਿੰਦਰ ਸਿੰਘ ਫੁੱਲ)-ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗ ਸਥਾਨਕ ਹੋਟਲ ਕੰਟਰੀ ਇਨ ਵਿਖੇ 'ਵਰਲਡ ਕਲਾਸ ਮੈਨੂਫੇਕਚਰਿੰਗ' ਵਿਸ਼ੇ 'ਤੇ ਸੰਯੁਕਤ ਵਿਚਾਰ ਚਰਚਾ ਕਰਵਾਈ ਗਈ, ਜਿਸ ਵਿਚ ਉਪਕਾਰ ਸਿੰਘ ਆਹੂਜਾ, ਜਸਵਿੰਦਰ ਸਿੰਘ ਭੋਗਲ, ...
ਜਲੰਧਰ, 12 ਫਰਵਰੀ (ਜਸਪਾਲ ਸਿੰਘ)-ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਵਾਹੁਣ ਉਪਰੰਤ ਬੀਜੀ ਕਣਕ ਦੀ ਫਸਲ ਦਾ ਝਾੜ ਬਹੁਤ ਵਧੀਆ ਹੈ | ਇਸ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜ਼ਿਲ੍ਹਾ ਜਲੰਧਰ ਦੇ ਕਿਸਾਨਾਂ ਨੂੰ ਅਜਿਹੇ ਕਣਕ ਦੇ ਖੇਤ ਦਿਖਾਉਂਦੇ ਹੋਏ, ...
ਜਲੰਧਰ, 12 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਣਜੀਤ ਕੌਰ ਦੀ ਅਦਾਲਤ ਨੇ ਰਾਜੀਵ ਕੁਮਾਰ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਜਸਪ੍ਰੀਤ ਕੌਰ ਵਾਸੀ ਲਾਲ ਨਗਰ, ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ...
ਜਲੰਧਰ, 12 ਫਰਵਰੀ (ਜਸਪਾਲ ਸਿੰਘ)-ਕਿਰਤੀ ਕਿਸਾਨ ਯੂਨੀਅਨ ਦੇ ਸਰਪ੍ਰਸਤ ਹਰਦੇਵ ਸਿੰਘ ਸੰਧੂ ਨੇ ਦਿੱਲੀ ਚੋਣਾਂ 'ਚ ਭਾਜਪਾ ਅਤੇ ਕਾਂਗਰਸ ਦੀ ਹਾਰ 'ਤੇ ਦੋਵਾਂ ਪਾਰਟੀਆਂ ਨੂੰ ਘੇਰਦਿਆਂ ਕਿਹਾ ਕਿ ਜੇਕਰ ਇਨ੍ਹਾਂ ਪਾਰਟੀਆਂ ਨੇ ਇਸ ਹਾਰ ਤੋਂ ਸਬਕ ਨਾ ਸਿੱਖਿਆ ਤਾਂ ਇਨ੍ਹਾਂ ...
ਜਲੰਧਰ, 12 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਮੋਟਰਸਾਈਕਲ 'ਤੇ ਜਾਅਲੀ ਨੰਬਰ ਲਗਾ ਕੇ ਚਲਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮੁਕੁਲ ਬਰਾੜ ਪੁੱਤਰ ਚਮਨ ਲਾਲ ਵਾਸੀ ਭਾਰਗੋ ਕੈਂਪ, ਜਲੰਧਰ ਨੂੰ 6 ਮਹੀਨੇ ਦੀ ਕੈਦ ...
ਮੰਡ (ਜਲੰਧਰ), 12 ਫਰਵਰੀ (ਬਲਜੀਤ ਸਿੰਘ ਸੋਹਲ)-ਸਵੱਛ ਭਾਰਤ ਮੁਹਿੰਮ ਦਾ ਮੂੰਹ ਚਿੜਾਉਂਦੇ ਗੰਦਗੀ ਦੇ ਢੇਰ ਹਰ ਪਾਸੇ ਆਮ ਹੀ ਦੇਖੇ ਜਾ ਸਕਦੇ ਹਨ | ਇਸੇ ਤਰ੍ਹਾਂ ਦੇ ਹਾਲਾਤ ਬਣੇ ਹਨ ਨੈਸ਼ਨਲ ਹਾਈਵੇ ਦੇ ਦੋਵੇਂ ਪਾਸੇ ਪਿੰਡ ਮੰਡ ਦੇ ਜਿੱਥੇ ਹਰ ਪਾਸੇ ਵਿਹਲੀਆਂ ਪਈਆਂ ਥਾਵਾਂ ...
ਚੁਗਿੱਟੀ/ਜੰਡੂਸਿੰਘਾ, 12 ਫਰਵਰੀ (ਨਰਿੰਦਰ ਲਾਗੂ)-ਗੁਰੂ ਘਰ ਦੀ ਬਾਣੀ ਸਭ ਵਰਗਾਂ ਦੇ ਲੋਕਾਂ ਲਈ ਸਾਂਝੀ ਹੈ ਜਿਸ 'ਤੇ ਅਮਲ ਕਰਕੇ ਆਵਾਗਮਨ ਦੇ ਚੱਕਰਵਿਊ ਤੋਂ ਬਚਿਆ ਜਾ ਸਕਦਾ ਹੈ | ਇਹ ਪ੍ਰਗਟਾਵਾ ਗੁਰੂ ਰਵਿਦਾਸ ਵੈੱਲਫ਼ੇਅਰ ਸੁਸਾਇਟੀ ਵਲੋਂ ਪੱਟੀ ਭੋਜੋਵਾਲ ਚੁਗਿੱਟੀ ...
ਜਲੰਧਰ, 12 ਫਰਵਰੀ (ਸਾਬੀ)-ਪੰਜਾਬ ਖੇਡ ਵਿਭਾਗ ਵਲੋਂ ਸਾਲ 2020-21 ਲਈ ਵੱਖ-ਵੱਖ ਖੇਡ ਵਿੰਗਾਂ ਦੇ ਦਾਖਲ ਕਰਨ ਲਈ ਡੇ ਸਕਾਲਰ ਖਿਡਾਰੀਆਂ ਦੇ ਚੋਣ ਟਰਾਇਲ ਜਲੰਧਰ ਦੇ ਵੱਖ-ਵੱਖ ਖੇਡ ਮੈਦਾਨਾਂ 'ਚ ਸ਼ੁਰੂ ਹੋਏ | ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਜਲੰਧਰ ...
ਜਲੰਧਰ, 12 ਫਰਵਰੀ (ਚੰਦੀਪ ਭੱਲਾ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਜੀਵ ਕੁਮਾਰ ਗਰਗ ਦੀ ਅਦਾਲਤ ਨੇ ਪੇਂਟ ਦਾ ਕੰਮ ਕਰਨ ਵਾਲੇ ਕਮਲਜੀਤ ਸਿੰਘ ਵਾਸੀ ਲੋਹੀਆਂ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸੰਦੀਪ ਕੁਮਾਰ ਉਰਫ ਟਿੱਡੀ ਪੁੱਤਰ ਮਲਕੀਤ ਰਾਮ ਵਾਸੀ ਲੋਹੀਆਂ, ...
ਜਲੰਧਰ, 12 ਫਰਵਰੀ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਹਾਲ ਹੀ ਵਿਚ ਤਰੱਕੀ ਲੈ ਕੇ ਸਬ- ਇੰਸਪੈਕਟਰ ਬਣੇ ਰਾਮਪਾਲ ਨੂੰ ਤਰੱਕੀ ਦੇ ਸਟਾਰ ਲਾਉਣ ਦੀ ਰਸਮ ਅਦਾ ਕੀਤੀ ਗਈ | ਸ੍ਰੀ ਰਾਜਪਾਲ ...
ਜਲੰਧਰ, 12 ਫਰਵਰੀ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੰੂ ਜਿਲ੍ਹੇ ਵਿਚ 15 ਮਈ ਤੋਂ ਜੂਨ 2020 'ਚ ਕੀਤੀ ਜਾਣ ਵਾਲੀ ਘਰ ਸੂਚੀਕਰਨ, ਗਣਨਾ ਅਤੇ ਕੌਮੀ ਜਨਸੰਖਿਆ ਰਜਿਸਟਰ (ਐਨ.ਪੀ.ਆਰ) ਦਾ ਕੰਮ ਨੰੂ ਜੋਸ਼ ...
ਜਲੰਧਰ, 12 ਫਰਵਰੀ (ਹਰਵਿੰਦਰ ਸਿੰਘ ਫੁੱਲ)-ਨਾਮਧਾਰੀ ਪੰਥ ਦੇ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਨ ਅਤੇ ਨਿਆਂ 'ਚ ਹੋ ਰਹੀ ਦੇਰੀ ਦੇ ਰੋਸ ਵਜੋਂ ਨਾਮਧਾਰੀ ਸੰਗਤ ਨੇ ਰੋਸ ਮਾਰਚ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਜਲਦ ਨਿਆਂ ਦੇਣ ਦੀ ...
ਜਲੰਧਰ ਛਾਉਣੀ, 12 ਫਰਵਰੀ (ਪਵਨ ਖਰਬੰਦਾ)-ਕੇਂਦਰੀ ਹਲਕੇ ਦੇ ਅਧੀਨ ਆਉਂਦੇ ਵਾਰਡ ਨੰਬਰ 11 'ਚ ਸਥਿਤ ਨਿਊਾ ਡਿਫੈਂਸ ਕਾਲੋਨੀ (ਪਰਾਗਪੁਰ-ਬੜਿੰਗ) ਵਿਖੇ ਹਲਕਾ ਵਿਧਾਇਕ ਰਜਿੰਦਰ ਬੇਰੀ ਤੇ ਕੌਸਲਰ ਪ੍ਰਵੀਨਾ ਮੰਨੂੰ ਵਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਪਾਏ ਜਾਣ ਵਾਲੇ ਵਾਟਰ ...
ਭੋਗਪੁਰ, 12 ਫਰਵਰੀ (ਡੱਲੀ)-ਭੋਗਪੁਰ-ਆਦਮਪੁਰ ਰੋਡ 'ਤੇ ਸਥਿਤ ਪਿੰਡ ਬਿਨਪਾਲਕੇ 'ਚ ਗੁਰੂ ਰਵਿਦਾਸ ਦਾ 643ਵਾਂ ਜਨਮ ਦਿਵਸ ਮਨਾਇਆ ਗਿਆ | ਇਕ ਦਿਨ ਪਹਿਲਾਂ ਨਗਰ ਕੀਰਤਨ ਵੀ ਕੱਢਿਆ ਗਿਆ | ਅਖੰਡ ਪਾਠ ਦੇ ਭੋਗ ਪੈਣ ਉਪਰੰਤ ਬਾਹਰ ਖੁੱਲ੍ਹੇ ਵਿਹੜੇ 'ਚ ਪੰਡਾਲ ਸਜਾਇਆ ਗਿਆ, ਜਿਸ 'ਚ ...
ਕਰਤਾਰਪੁਰ, 12 ਫਰਵਰੀ (ਭਜਨ ਸਿੰਘ ਧੀਰਪੁਰ, ਵਰਮਾ)-ਕਰਤਾਰਪੁਰ ਪੁਲਿਸ ਵਲੋਂ ਪਿਛਲੇ ਦਿਨੀਂ ਦਰਜ ਕੀਤੇ ਇਕ ਮਾਮਲੇ ਨੂੰ ਲੈ ਕੇ.ਬੀ.ਐੱਸ.ਪੀ. ਦੇ ਆਗੂ ਬਲਵਿੰਦਰ ਕੁਮਾਰ ਦੀ ਅਗਵਾਈ ਹੇਠ ਸਬ ਡਵੀਜ਼ਨ ਕਰਤਾਰਪੁਰ ਦੇ ਡੀ.ਐੱਸ.ਪੀ. ਦਫ਼ਤਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ | ...
ਮਲਸੀਆਂ, 12 ਫਰਵਰੀ (ਸੁਖਦੀਪ ਸਿੰਘ)-ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਜਿੱਤ ਤੋਂ ਬਾਅਦ ਪਾਰਟੀ ਦੀ ਜਿੱਤ ਦੇ ਜਸ਼ਨ ਮਨਾ ਰਹੇ ਵਿਧਾਇਕ ਨਰੇਸ਼ ਯਾਦਵ 'ਤੇ ਕੁਝ ਗੁੰਡਾ ਅਨਸਰਾਂ ਵਲੋਂ ਗੋਲੀਆਂ ਚਲਾ ਕੇ ਹਮਲਾ ਕਰਨ ਦੀ ਆਮ ਆਦਮੀ ਪਾਰਟੀ ਦੇ ...
ਸ਼ਾਹਕੋਟ, 12 ਫਰਵਰੀ (ਸਚਦੇਵਾ)-ਸ਼ਹੀਦ ਬਾਬਾ ਸੰੁਦਰ ਸਿੰਘ ਪਬਲਿਕ ਹਾਈ ਸਕੂਲ ਮਾਣਕਪੁਰ (ਸ਼ਾਹਕੋਟ) ਵਿਖੇ ਸਕੂਲ ਦੀ ਚੇਅਰਪਰਸਨ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਨੈਸ਼ਨਲ ਡੀ-ਵਾਰਮਿੰਗ ਡੇਅ ਮਨਾਇਆ ਗਿਆ | ਡਾਕਟਰੀ ਟੀਮ ਵਲੋਂ ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ...
ਆਦਮਪੁਰ, 12 ਫਰਵਰੀ (ਹਰਪ੍ਰੀਤ ਸਿੰਘ)-ਬਾਲਕ ਆਦਮਪੁਰ ਦੀ ਸਮੂਹ ਆੜ੍ਹਤੀਆਂ ਐਸੋਸ਼ੀਏਸ਼ਨ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਕਸਬਾ ਅਲਾਵਲਪੁਰ ਵਿਖੇ ਹਰਨਾਮ ਸਿੰਘ ਪ੍ਰਧਾਨ ਜਲੰਧਰ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਆੜ੍ਹਤੀਆ ਐਸੋਸ਼ੀਏਸ਼ਨ ਦੇ ਪ੍ਰਧਾਨ ...
ਸ਼ਾਹਕੋਟ, 12 ਫਰਵਰੀ (ਸਚਦੇਵਾ)-ਮਾਡਲ ਥਾਣਾ ਸ਼ਾਹਕੋਟ ਦੇ ਸਾਹਮਣੇ ਡੀ.ਐਸ.ਪੀ. ਪਿਆਰਾ ਸਿੰਘ ਥਿੰਦ ਵਲੋਂ ਵਿਸ਼ੇਸ਼ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਾਰਨ ਵਾਲਿਆਂ ਦੇ ਚਲਾਨ ਵੀ ਕੀਤੇ ਗਏ | ਡੀ.ਐਸ.ਪੀ. ਪਿਆਰਾ ਸਿੰਘ ...
ਨਕੋਦਰ, 12 ਫਰਵਰੀ (ਗੁਰਵਿੰਦਰ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਨੂੰ ਨਵੀਂ ਦਿੱਲੀ 'ਚ ਬ੍ਰੇਨਾਈਡ ਦੁਆਰਾ ਆਯੋਜਿਤ 7ਵੇਂ ਰਾਸ਼ਟਰੀ ਸੰਮੇਲਨ 2.0 ਵਿਚ ਦੇਸ਼ ਦੇ ਕੁਲ 500 ਉੱਤਮ ਸਕੂਲਾਂ ਵਿਚੋਂ ਇਕ ਉੱਤਮ ਸਕੂਲ ਦੇ ਰੂਪ ਵਿਚ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ...
ਸ਼ਾਹਕੋਟ, 12 ਫਰਵਰੀ (ਸੁਖਦੀਪ ਸਿੰਘ)-ਕੁਦਰਤੀ ਖੇਤੀ ਕਰਨ ਵਾਲੇ ਪਿੰਡ ਮੀਰਪੁਰ ਸੈਦਾਂ (ਸ਼ਾਹਕੋਟ) ਦੇ ਕਿਸਾਨ ਸ਼ੇਰ ਸਿੰਘ ਨੇ ਕਿ੍ਸ਼ੀ ਵਿਗਿਆਨ ਕੇਂਦਰ, ਨੂਰਮਹਿਲ ਵਿਖੇ ਹੋਏ ਕਿਸਾਨ ਮੇਲੇ 'ਚ ਕੁਦਰਤੀ ਖੇਤੀ ਵਿਚ ਖਾਸ ਸਥਾਨ ਪ੍ਰਾਪਤ ਕੀਤਾ ਹੈ, ਜਿਸਦੀ ਬਦੌਲਤ ਕਿਸਾਨ ...
ਸ਼ਾਹਕੋਟ, 12 ਫਰਵਰੀ (ਸਚਦੇਵਾ)-ਸਰਕਾਰੀ ਮਿਡਲ ਸਮਾਰਟ ਸਕੂਲ ਸ਼ਾਹਕੋਟ (ਲੜਕੇ) ਦੀ ਸਕੂਲ ਮੁਖੀ ਅਮਰਜੀਤ ਕੌਰ ਦੀ ਪ੍ਰੇਰਨਾ ਸਦਕਾ ਪਿੰਡ ਸਲੇਮਾਂ ਦੇ ਨੰਬਰਦਾਰ ਤੇ ਸਮਾਜ ਸੇਵਕ ਕੁਲਜੀਤ ਸਿੰਘ ਹੁੰਦਲ ਵਲੋਂ ਸਕੂਲ ਨੂੰ ਇਕ ਐਲ.ਈ.ਡੀ ਭੇਟ ਕੀਤੀ ਗਈ | ਸਮਾਗਮ ਦੌਰਾਨ ...
ਮਲਸੀਆਂ, 12 ਫਰਵਰੀ (ਸੁਖਦੀਪ ਸਿੰਘ)-ਸ੍ਰੀ ਦਮਦਮਾ ਸਾਹਿਬ ਸਪੋਰਟਸ ਕਲੱਬ ਮਲਸੀਆਂ ਵਲੋਂ ਸਪੋਰਟਸ ਕਲੱਬ ਦੇ ਪ੍ਰਧਾਨ ਡਾ. ਗੁਰਦੇਵ ਸਿੰਘ ਪੱਡਾ ਅਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਦੀ ਅਗਵਾਈ 'ਚ ਕਰਵਾਈਆਂ 24ਵੀਆਂ ਸਾਲਾਨਾ ਖੇਡਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX