ਤਾਜਾ ਖ਼ਬਰਾਂ


ਕਿਸਾਨ ਆਗੂ ਵਿਗਿਆਨ ਭਵਨ ਤੋਂ ਬਾਹਰ ਆਏ
. . .  about 3 hours ago
ਕਿਸਾਨ ਆਗੂ ਹਾਂ ਜਾਂ ਨਾਂ 'ਚ ਸਰਕਾਰ ਕੋਲੋਂ ਮੰਗ ਰਹੇ ਹਨ ਜਵਾਬ
. . .  about 3 hours ago
ਨਵੀਂ ਦਿੱਲੀ, 5 ਦਸੰਬਰ (ਜਗਤਾਰ ਸਿੰਘ) - ਅੰਦੋਲਨਕਾਰੀ ਕਿਸਾਨ ਆਗੂਆਂ ਤੇ ਮੋਦੀ ਸਰਕਾਰ ਦੇ ਮੰਤਰੀਆਂ ਵਿਚਾਲੇ 5ਵੇਂ ਗੇੜ ਤਹਿਤ ਹੋਈ ਬੈਠਕ ਬੇਸਿੱਟਾ ਰਹੀ ਹੈ। ਕਿਸਾਨ ਆਗੂ ਸਰਕਾਰ ਕੋਲੋਂ ਮੰਗ ਕਰ ਰਹੇ ਹਨ ਕਿ ਪਾਸ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ ਅਤੇ ਕਿਸਾਨ ਆਗੂ ਸਰਕਾਰ ਕੋਲੋਂ ਹਾਂ...
ਕਿਸਾਨਾਂ ਤੇ ਸਰਕਾਰ ਵਿਚਾਲੇ ਅੜਿੱਕਾ ਬਰਕਰਾਰ, ਅਗਲੀ ਮੀਟਿੰਗ 9 ਦਸੰਬਰ ਨੂੰ
. . .  about 3 hours ago
ਨਵੀਂ ਦਿੱਲੀ, 5 ਦਸੰਬਰ - 5ਵੇਂ ਗੇੜ ਤਹਿਤ ਚੱਲ ਰਹੀ ਵਾਰਤਾ ਵਿਚ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕਾਰਪੋਰੇਟਾਂ ਨੂੰ ਲਾਭ ਦੇਣਾ ਚਾਹੁੰਦੀ ਹੈ ਨਾ ਕਿ ਕਿਸਾਨਾਂ ਨੂੰ ਪਰੰਤੂ ਉਹ ਖੇਤੀ ਨੂੰ ਕਾਰਪੋਰੇਟ ਨਹੀਂ ਹੋਣ ਦੇਣਗੇ। ਕਿਸਾਨ ਜਥੇਬੰਦੀਆਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ 'ਤੇ...
ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਅਸੰਭਵ - ਮੋਦੀ ਸਰਕਾਰ
. . .  about 4 hours ago
ਨਵੀਂ ਦਿੱਲੀ, 5 ਦਸੰਬਰ - 5ਵੇਂ ਗੇੜ ਤਹਿਤ ਚੱਲ ਰਹੀ ਵਾਰਤਾ ਵਿਚ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕਾਰਪੋਰੇਟਾਂ ਨੂੰ ਲਾਭ ਦੇਣਾ ਚਾਹੁੰਦੀ ਹੈ ਨਾ ਕਿ ਕਿਸਾਨਾਂ ਨੂੰ ਪਰੰਤੂ ਉਹ ਖੇਤੀ ਨੂੰ ਕਾਰਪੋਰੇਟ ਨਹੀਂ ਹੋਣ ਦੇਣਗੇ। ਕਿਸਾਨ ਜਥੇਬੰਦੀਆਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ 'ਤੇ...
ਜੇ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਅਸੀਂ ਮਰਨ ਲਈ ਤਿਆਰ - ਕਿਸਾਨ ਜਥੇਬੰਦੀਆਂ
. . .  about 4 hours ago
ਨਵੀਂ ਦਿੱਲੀ, 5 ਦਸੰਬਰ - 5ਵੇਂ ਗੇੜ ਤਹਿਤ ਚੱਲ ਰਹੀ ਵਾਰਤਾ ਵਿਚ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕਾਰਪੋਰੇਟਾਂ ਨੂੰ ਲਾਭ ਦੇਣਾ ਚਾਹੁੰਦੀ ਹੈ ਨਾ ਕਿ ਕਿਸਾਨਾਂ ਨੂੰ ਪਰੰਤੂ ਉਹ ਖੇਤੀ ਨੂੰ ਕਾਰਪੋਰੇਟ ਨਹੀਂ ਹੋਣ ਦੇਣਗੇ। ਕਿਸਾਨ ਜਥੇਬੰਦੀਆਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ 'ਤੇ...
ਨਰਿੰਦਰ ਤੋਮਰ ਗੱਲਬਾਤ ਤੋਂ ਆਏ ਬਾਹਰ, ਕਿਸਾਨਾਂ ਤੇ ਸਰਕਾਰ ਵਿਚਾਲੇ ਅੜਿੱਕਾ ਬਰਕਰਾਰ
. . .  about 4 hours ago
ਨਵੀਂ ਦਿੱਲੀ, 5 ਦਸੰਬਰ - 5ਵੇਂ ਗੇੜ ਤਹਿਤ ਚੱਲ ਰਹੀ ਵਾਰਤਾ ਵਿਚ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕਾਰਪੋਰੇਟਾਂ ਨੂੰ ਲਾਭ ਦੇਣਾ ਚਾਹੁੰਦੀ ਹੈ ਨਾ ਕਿ ਕਿਸਾਨਾਂ ਨੂੰ ਪਰੰਤੂ ਉਹ ਖੇਤੀ ਨੂੰ ਕਾਰਪੋਰੇਟ ਨਹੀਂ ਹੋਣ ਦੇਣਗੇ। ਕਿਸਾਨ ਜਥੇਬੰਦੀਆਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ...
ਅਸੀਂ ਖੇਤੀ ਨੂੰ ਕਾਰਪੋਰੇਟ ਨਹੀਂ ਹੋਣ ਦੇਵਾਂਗੇ - ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਕਿਹਾ
. . .  about 4 hours ago
ਨਵੀਂ ਦਿੱਲੀ, 5 ਦਸੰਬਰ - 5ਵੇਂ ਗੇੜ ਤਹਿਤ ਚੱਲ ਰਹੀ ਵਾਰਤਾ ਵਿਚ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕਾਰਪੋਰੇਟਾਂ ਨੂੰ ਲਾਭ ਦੇਣਾ ਚਾਹੁੰਦੀ ਹੈ ਨਾ ਕਿ ਕਿਸਾਨਾਂ ਨੂੰ ਪਰੰਤੂ ਉਹ ਖੇਤੀ ਨੂੰ ਕਾਰਪੋਰੇਟ ਨਹੀਂ ਹੋਣ...
ਬੱਚਿਆਂ ਤੇ ਬਜ਼ੁਰਗਾਂ ਨੂੰ ਅੰਦੋਲਨ ਤੋਂ ਵਾਪਸ ਘਰ ਭੇਜਿਆ ਜਾਵੇ - ਤੋਮਰ
. . .  about 4 hours ago
ਨਵੀਂ ਦਿੱਲੀ, 5 ਦਸੰਬਰ - ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਦੌਰਾਨ ਅਪੀਲ ਕੀਤੀ ਹੈ ਕਿ ਕਿਸਾਨ ਅੰਦੋਲਨ ਦੌਰਾਨ ਜੋ ਬੱਚੇ ਤੇ ਬਜ਼ੁਰਗ ਬੈਠੇ ਹੋਏ ਹਨ, ਉਨ੍ਹਾਂ ਨੂੰ ਅੰਦੋਲਨ ਤੋਂ...
ਬਲਾਕ ਬਾਘਾ ਪੁਰਾਣਾ ਦੇ ਵੱਖ ਵੱਖ ਪਿੰਡਾਂ 'ਚ ਕਿਸਾਨ ਜਥੇਬੰਦੀਆਂ ਨੇ ਫੂਕੇ ਮੋਦੀ ਦੇ ਪੁਤਲੇ
. . .  about 5 hours ago
ਠੱਠੀ ਭਾਈ, 5 ਦਸੰਬਰ (ਜਗਰੂਪ ਸਿੰਘ ਮਠਾੜੂ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਪੂਰੇ ਸੰਸਾਰ ਵਿਚ ਮੋਦੀ ਸਰਕਾਰ ਖਿਲਾਫ ਕਿਸਾਨਾਂ ਵਲੋਂ ਲੜੀ ਜਾ ਰਹੀ ਜੰਗ ਦੇ ਚੱਲਦਿਆਂ ਬਲਾਕ ਬਾਘਾਪੁਰਾਣਾ ਦੇ ਵੱਖ ਵੱਖ ਪਿੰਡਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ...
ਕੰਗਨਾ ਰਣੌਤ ਦੀ ਖਿਚਾਈ ਮਗਰੋਂ ਦਿਲਜੀਤ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਕੀਤਾ ਸੰਬੋਧਨ
. . .  about 5 hours ago
ਨਵੀਂ ਦਿੱਲੀ, 5 ਦਸੰਬਰ - ਉੱਘੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਲਈ ਸਿੰਘੂ ਬਾਰਡਰ ਵਿਖੇ...
ਦਿਲਜੀਤ ਦੁਸਾਂਝ ਕਿਸਾਨੀ ਸੰਘਰਸ਼ 'ਚ ਹੋਏ ਸ਼ਾਮਲ, ਸਿੰਘੂ ਬਾਰਡਰ ਪੁੱਜੇ
. . .  about 5 hours ago
ਨਵੀਂ ਦਿੱਲੀ, 5 ਦਸੰਬਰ - ਉੱਘੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਲਈ ਸਿੰਘੂ...
ਬੈਠਕ ਜਾਰੀ, ਕੁੱਝ ਨਵਾਂ ਨਹੀਂ, ਪੁਰਾਣੀ ਗੱਲ ਕਰ ਰਹੀ ਹੈ ਸਰਕਾਰ - ਕਿਸਾਨ
. . .  about 5 hours ago
ਨਵੀਂ ਦਿੱਲੀ, 5 ਦਸੰਬਰ - ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਵਿਗਿਆਨ ਭਵਨ ਵਿਚ ਹੋ ਰਹੀ ਬੈਠਕ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲਏਗੀ ਪਰ ਉਸ ਵਿਚ ਸੋਧ ਕਰਨ ਲਈ ਤਿਆਰ ਹੈ...
ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਗੂੰਜੇ ਨਾਅਰੇ ਅਤੇ ਭਾਜਪਾ ਸਰਕਾਰ, ਕਾਰਪੋਰੇਟ ਘਰਾਣਿਆਂ ਦਾ ਫੂਕਿਆ ਪੁਤਲਾ
. . .  about 6 hours ago
ਜੈਤੋ, 5 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਰੋਮਾਣਾ ਅਲਬੇਲ ਸਿੰਘ ਵਾਲਾ ਦੇ ਰੇਲ ਸਟੇਸ਼ਨ ਦੇ ਬਾਹਰ ਚੱਲ ਰਹੇ ਧਰਨਾ ਦੇ ਅੱਜ 65ਵੇਂ ਦਿਨ ਕਿਸਾਨਾਂ ਅਤੇ ਔਰਤਾਂ ਦਾ ਇਕੱਠ ਵੱਡੀ ਗਿਣਤੀ ਵਿਚ ਹੋਇਆ। ਦੇਸ਼...
ਸਰਕਾਰ ਖੇਤੀ ਕਾਨੂੰਨਾਂ 'ਚ ਸੋਧ ਲਈ ਰਾਜ਼ੀ, ਕਿਸਾਨ ਕਾਨੂੰਨ ਵਾਪਸ ਲੈਣ 'ਤੇ ਅੜੇ
. . .  about 6 hours ago
ਨਵੀਂ ਦਿੱਲੀ, 5 ਦਸੰਬਰ - ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਵਿਗਿਆਨ ਭਵਨ ਵਿਚ ਹੋ ਰਹੀ ਬੈਠਕ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲਏਗੀ ਪਰ ਉਸ ਵਿਚ ਸੋਧ ਕਰਨ ਲਈ ਤਿਆਰ ਹੈ ਪਰੰਤੂ ਕਿਸਾਨ...
ਸਬ ਡਵੀਜ਼ਨਲ ਹਸਪਤਾਲ ਤਪਾ ਦਾ ਆਈ.ਸੀ.ਟੀ.ਸੀ ਸੈਂਟਰ ਪੰਜਾਬ ਭਰ 'ਚੋਂ ਅੱਵਲ
. . .  about 6 hours ago
ਤਪਾ ਮੰਡੀ,5 ਦਸੰਬਰ (ਪ੍ਰਵੀਨ ਗਰਗ,ਵਿਜੇ ਸ਼ਰਮਾ) - ਸਬ ਡਵੀਜ਼ਨਲ ਹਸਪਤਾਲ ਤਪਾ ਦੇ ਆਈਸੀਟੀਸੀ ਸੈਂਟਰ ਨੇ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਮਿਸਾਲ ਕਾਇਮ ਕੀਤੀ ਹੈ। ਸਰਕਾਰ ਵਲੋਂ ਵਿਸ਼ਵ ਏਡਜ਼ ਦਿਵਸ ਮੌਕੇ ਸੂਬਾ ਪੱਧਰੀ ਸਮਾਰੋਹ ਦੌਰਾਨ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ...
ਰਿਹਾਇਸ਼ੀ ਇਲਾਕੇ ਵਿਚ ਨਰ ਸਾਂਬਰ ਨੇ ਪਾਇਆ ਭੜਥੂ
. . .  about 6 hours ago
ਘੁਮਾਣ, 5 ਦਸੰਬਰ (ਬੰਮਰਾਹ) - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਰਿਹਾਇਸ਼ੀ ਇਲਾਕੇ ਵਿੱਚ ਇਕ ਦਰ ਸਾਂਬਰ ਵੜ ਜਾਣ ਨਾਲ ਲੋਕਾਂ ਨੂੰ ਭੜਥੂ ਪਾਇਆ ਹੈ। ਨਰ ਸਾਂਬਰ ਦੇ ਆਉਣ ਦੀ ਸੂਚਨਾ ਸਥਾਨਕ ਲੋਕਾਂ ਵੱਲੋਂ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ। ਉਪਰੰਤ ਜੰਗਲਾਤ...
ਲੁਧਿਆਣਾ ਵਿੱਚ ਕੋਰੋਨਾ ਤੋਂ ਪ੍ਰਭਾਵਿਤ 111 ਨਵੇਂ ਮਰੀਜ਼ ਸਾਹਮਣੇ ਆਏ
. . .  about 6 hours ago
ਲੁਧਿਆਣਾ,5 ਦਸੰਬਰ (ਸਲੇਮਪੁਰੀ) - ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ ਵੱਡੀ ਗਿਣਤੀ ਵਿਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦਾ ਕਹਿਰ ਰੁਕਣ ਦੀ ਬਜਾਏ ਦਿਨ - ਬ - ਦਿਨ ਵੱਧਦਾ ਜਾ...
ਬਲਾਕ ਅਮਲੋਹ ਦੇ ਕਈ ਪਿੰਡਾਂ ਵਿੱਚ ਫੂਕੇ ਮੋਦੀ, ਅੰਬਾਨੀ ਤੇ ਅਡਾਨੀ ਦੇ ਪੁਤਲੇ
. . .  about 6 hours ago
ਅਮਲੋਹ, 5 ਦਸੰਬਰ (ਰਿਸ਼ੂ ਗੋਇਲ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ 3 ਖੇਤੀ ਕਾਨੂੰਨਾਂ ਦਾ ਦਿੱਲੀ ਵਿਖੇ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਬਲਾਕ ਅਮਲੋਹ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਵਲੋਂ ਮੋਦੀ ਸਰਕਾਰ, ਉੱਚ ਘਰਾਣਿਆਂ ਦੇ ਮਾਲਕ ਮੁਕੇਸ਼ ਅੰਬਾਨੀ ਤੇ ਅਡਾਨੀ ਦੇ ਪੁਤਲੇ ਫੂਕੇ...
ਵੱਖ ਵੱਖ ਜਥੇਬੰਦੀਆਂ ਵਲੋਂ ਫੂਕੇ ਗਏ ਪੁਤਲੇ
. . .  about 6 hours ago
ਬਾਘਾ ਪੁਰਾਣਾ, 5 ਦਸੰਬਰ (ਬਲਰਾਜ ਸਿੰਗਲਾ) - ਬਾਘਾ ਪੁਰਾਣਾ ਲਾਗਲੇ ਰਿਲਾਇੰਸ ਪੈਟਰੋਲ ਪੰਪ 'ਤੇ ਮਹੀਨੇ ਤੋਂ ਵੱਧ ਸਮੇਂ ਤੋਂ ਧਰਨਾ ਦੇ ਰਹੀਆਂ ਕਿਰਤੀ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਨੇ ਪ੍ਰਧਾਨ...
ਕੇਂਦਰ ਨਾਲ ਅਹਿਮ ਬੈਠਕ ਦੌਰਾਨ ਲੰਚ ਬ੍ਰੇਕ ਸਮੇਂ ਕਿਸਾਨਾਂ ਨੇ ਨਿਮਰਤਾ ਨਾਲ ਗੁਰੂ ਦਾ ਛਕਿਆ ਲੰਗਰ
. . .  about 6 hours ago
ਨਵੀਂ ਦਿੱਲੀ, 5 ਦਸੰਬਰ (ਉਪਮਾ ਡਾਗਾ ਪਾਰਥ)- ਕੇਂਦਰ ਸਰਕਾਰ ਨਾਲ ਅੱਜ ਹੋ ਰਹੀ ਪੰਜਵੇਂ ਗੇੜ ਦੀ ਬੈਠਕ ਦੌਰਾਨ ਮਿਲੀ ਲੰਚ ਬ੍ਰੇਕ 'ਚ ਅੱਜ ਵੀ ਕਿਸਾਨਾਂ ਵਲੋਂ ਲੰਗਰ ਹੀ ਛਕਿਆ ਗਿਆ। ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ ਭੇਜਿਆ ਗਿਆ ਹੈ। ਦੱਸ ਦਈਏ ਕਿ ਪਿਛਲੀ ਬੈਠਕ 'ਚ ਵੀ...
ਬਿਜਲੀ ਮੁਲਾਜ਼ਮਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
. . .  about 6 hours ago
ਲੋਪੋਕੇ, 5 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਲੋਪੋਕੇ ਵਿਖੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਬਿਜਲੀ ਦਫ਼ਤਰ ਵਿਖੇ ਅੱਜ ਟੈਕਨੀਕਲ ਸਰਵਿਸ ਯੂਨੀਅਨ ਵਲੋ ਡਵੀਜ਼ਨ ਪ੍ਰਧਾਨ ਮੇਜਰ ਸਿੰਘ,ਸਬ ਡਿਵੀਜ਼ਨ ਪ੍ਰਧਾਨ ਸੁਰਜੀਤ ਸਿੰਘ ,ਕੰਵਲਜੀਤ ਸਿੰਘ ਸੇਵਾ ਸਿੰਘ ,ਮਨਜੀਤ ਸਿੰਘ...
ਬੈਠਕ ਦੌਰਾਨ ਮਿਲੀ ਲੰਚ ਬ੍ਰੇਕ 'ਚ ਕਿਸਾਨਾਂ ਆਗੂਆਂ ਨੇ ਛਕਿਆ ਲੰਗਰ
. . .  about 7 hours ago
ਨਵੀਂ ਦਿੱਲੀ, 5 ਦਸੰਬਰ (ਉਪਮਾ ਡਾਗਾ ਪਾਰਥ)- ਕੇਂਦਰ ਸਰਕਾਰ ਨਾਲ ਅੱਜ ਹੋ ਰਹੀ ਪੰਜਵੇਂ ਗੇੜ ਦੀ ਬੈਠਕ ਦੌਰਾਨ ਮਿਲੀ ਲੰਚ ਬ੍ਰੇਕ 'ਚ ਅੱਜ ਵੀ ਕਿਸਾਨਾਂ ਆਗੂਆਂ ਵਲੋਂ ਲੰਗਰ ਹੀ ਛਕਿਆ...
ਕਿਸਾਨ ਜਥੇਬੰਦੀਆਂ ਨੇ ਫੂਕਿਆ ਮੋਦੀ ਦਾ ਪੁਤਲਾ
. . .  about 7 hours ago
ਨਾਭਾ, 5 ਦਸੰਬਰ (ਕਰਮਜੀਤ ਸਿੰਘ) - ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਸਮੂਹ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਸੱਦੇ 'ਤੇ ਨਾਭਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਨਾਭਾ ਵਿਖੇ ਰਿਲਾਇੰਸ ਮਾਲ ਅੱਗੇ ਚੱਲ ਰਹੇ ਧਰਨੇ ਨੂੰ ਅੱਜ...
ਦਿੱਲੀ ਵਿਖੇ ਅੰਦੋਲਨ ਕਰ ਰਹੇ ਕਿਸਾਨਾਂ ਲਈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਂਦ (ਹਰਿਆਣਾ) ਵਲੋਂ ਕੀਤੀ ਜਾ ਰਹੀ ਹੈ ਲੰਗਰ ਦੀ ਸੇਵਾ
. . .  about 7 hours ago
ਦਿੱਲੀ ਵਿਖੇ ਅੰਦੋਲਨ ਕਰ ਰਹੇ ਕਿਸਾਨਾਂ ਲਈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਂਦ (ਹਰਿਆਣਾ) ਵਲੋਂ ਕੀਤੀ ਜਾ ਰਹੀ ਹੈ ਲੰਗਰ ਦੀ ਸੇਵਾ......
ਕਿਸਾਨਾਂ ਦੀ ਪੁਕਾਰ ਸੁਣੇ ਮੋਦੀ ਸਰਕਾਰ- ਜਗਮੀਤ ਸਿੰਘ
. . .  about 7 hours ago
ਸ੍ਰੀ ਮੁਕਤਸਰ ਸਾਹਿਬ, 5 ਦਸੰਬਰ (ਰਣਜੀਤ ਸਿੰਘ ਢਿੱਲੋਂ)- ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਨੇ 'ਅਜੀਤ' ਉੱਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਠੰਢ 'ਚ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਫੱਗਣ ਸੰਮਤ 551

ਰੂਪਨਗਰ

ਕਿਸਾਨ ਸਭਾਵਾਂ ਨੇ ਕਿਸਾਨ ਤੇ ਲੋਕ ਵਿਰੋਧੀ ਕੇਂਦਰੀ ਬਜਟ ਦੀਆਂ ਫੂਕੀਆਂ ਕਾਪੀਆਂ

ਸ੍ਰੀ ਅਨੰਦਪੁਰ ਸਾਹਿਬ, 13 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਅਤੇ ਲੋਕ ਵਿਰੋਧੀ ਬਜਟ ਦੀਆਂ ਕਾਪੀਆਂ ਫ਼ੂਕ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ | ਆਲ ਇੰਡੀਆ ਕਿਸਾਨ ਸਭਾਵਾਂ ਪੰਜਾਬ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਅੱਜ ਸਥਾਨਕ ਬੱਸ ਅੱਡੇ ਦੇ ਨਜ਼ਦੀਕ ਜਰਨੈਲ ਸਿੰਘ ਘਨੋਲਾ, ਗੀਤਾ ਰਾਮ ਅਤੇ ਸੁਖਵੀਰ ਸਿੰਘ ਸੁੱਖਾ ਦੀ ਪ੍ਰਧਾਨਗੀ ਹੇਠ ਭਰਵੀਂ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਜਾ ਰਹੇ ਬਜਟ 'ਚ ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਦੀ ਭਲਾਈ ਲਈ ਕੋਈ ਕਦਮ ਨਹੀਂ ਉਠਾਇਆ ਗਿਆ ਅਤੇ ਨਾ ਹੀ ਕਿਸੇ ਕਿਸਮ ਦੀ ਰਾਹਤ ਦਿੱਤੀ ਗਈ ਹੈ | ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਬਹੁ-ਕੌਮੀ ਕੰਪਨੀਆਂ ਦੇ ਦਬਾਅ 'ਚ ਆ ਕੇ ਅਨਾਜ ਦੀ ਸਰਕਾਰੀ ਖ਼ਰੀਦ ਤੋਂ ਆਪਣਾ ਹੱਥ ਪਿੱਛੇ ਖਿੱਚ ਰਹੀ ਹੈ | ਜਦੋਂਕਿ ਦੂਜੇ ਪਾਸੇ ਵੱਡੇ-ਵੱਡੇ ਉਦਯੋਗਿਕ ਘਰਾਨਿਆਂ ਨੂੰ ਸਰਕਾਰ ਵਲੋਂ ਬਜਟ 'ਚ ਗੱਫੇ ਦਿੱਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਬਜਟ ਨਾਲ ਬੇਰੁਜ਼ਗਾਰੀ, ਮਹਿੰਗਾਈ, ਅਮੀਰ ਅਤੇ ਗ਼ਰੀਬ ਦਾ ਫ਼ਰਕ ਹੋਰ ਵਧੇਗਾ | ਗ਼ਰੀਬ ਵਰਗ 'ਤੇ ਟੈਕਸਾਂ ਦਾ ਬੋਝ ਵੀ ਵਧ ਜਾਵੇਗਾ | ਸਰਕਾਰ ਵਲੋਂ ਇਸ ਬਜਟ 'ਚ ਨੌਜਵਾਨੀ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਇਕ ਸ਼ਬਦ ਨਾ ਕਹਿਣਾ ਇਹ ਸਾਬਤ ਕਰਦਾ ਹੈ ਕਿ ਸਰਕਾਰ ਕੋਲ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕੋਈ ਨੀਤੀ ਹੀ ਨਹੀਂ | ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਬੇਰੁਜ਼ਗਾਰੀ, ਮਹਿੰਗਾਈ ਨੂੰ ਦੂਰ ਕਰਨ ਅਤੇ ਕਿਸਾਨਾਂ ਤੇ ਕਿਰਤੀਆਂ ਦੀ ਭਲਾਈ ਲਈ ਜਲਦ ਕਦਮ ਉਠਾਏ | ਰੈਲੀ ਨੂੰ ਉਕਤ ਤੋਂ ਇਲਾਵਾ ਕਾਮਰੇਡ ਸੁਰਜੀਤ ਸਿੰਘ ਢੇਰ, ਦਵਿੰਦਰ ਕੁਮਾਰ ਨੰਗਲੀ, ਮੋਹਨ ਸਿੰਘ ਧਮਾਣਾ, ਹਿੰਮਤ ਸਿੰਘ ਨੰਗਲ, ਸਮਸ਼ੇਰ ਸਿੰਘ ਹਵੇਲੀ, ਸੋਹਨ ਸਿੰਘ ਬੰਗਾ, ਗੁਰਨਾਮ ਸਿੰਘ, ਭਜਨ ਸਿੰਘ ਸੰਦੋਆ, ਹਰਜਾਪ ਸਿੰਘ ਢੇਰ, ਹਰੀ ਚੰਦ ਗੋਹਲਣੀ, ਜੈਮਲ ਸਿੰਘ ਸਹੋਤਾ, ਵਿਕਰ ਸਿੰਘ, ਰਾਮ ਪਾਲ, ਵਿਜੈ ਕੁਮਾਰ ਨੰਗਲ ਆਦਿ ਨੇ ਵੀ ਸੰਬੋਧਨ ਕੀਤਾ |

ਗੁਰੂ ਗੋਬਿੰਦ ਸਿੰਘ ਮਾਰਗ ਦੀ ਖਸਤਾ ਹਾਲਤ ਨੂੰ ਲੈ ਕੇ ਰੋਸ ਪ੍ਰਦਰਸ਼ਨ

ਘਨੌਲੀ, 13 ਫਰਵਰੀ (ਜਸਵੀਰ ਸਿੰਘ ਸੈਣੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਨਾਲ ਜਾਣੇ ਜਾਂਦੇ ਇਤਿਹਾਸਕ ਮਾਰਗ ਦੀ ਦੁਰਦਸ਼ਾ ਕਾਰਨ ਘਨੌਲੀ ਵਾਸੀਆਂ ਨੇ ਪ੍ਰਸ਼ਾਸਨ ਿਖ਼ਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ...

ਪੂਰੀ ਖ਼ਬਰ »

ਵੋਟਾਂ ਦੀ ਦੁਬਾਰਾ ਹੋਈ ਗਿਣਤੀ 'ਚ ਮੇਹਰ ਸਿੰਘ ਨੂੰ ਸਰਪੰਚ ਐਲਾਨਿਆ

ਪੁਰਖਾਲੀ, 13 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਇੱਥੋਂ ਨੇੜਲੇ ਪਿੰਡ ਲੱਖਮੀਪੁਰ ਦੀ ਸਰਪੰਚੀ ਦੇ ਮਾਮਲੇ ਨੂੰ ਲੈ ਕੇ ਅੱਜ ਮਾਣਯੋਗ ਹਰਜੋਤ ਕੌਰ ਸਬ ਡਵੀਜ਼ਨਲ ਮੈਜਿਸਟਰੇਟ ਦੀ ਹਾਜ਼ਰੀ ਵਿਚ ਵੋਟਾਂ ਦੀ ਦੁਬਾਰਾ ਗਿਣਤੀ ਹੋਈ | ਇਸ ਦੌਰਾਨ ਮੌਜੂਦਾ ਸਰਪੰਚ ਮੇਹਰ ਸਿੰਘ ...

ਪੂਰੀ ਖ਼ਬਰ »

ਵਕੀਲਾਂ ਵਲੋਂ ਕੋਰਟ ਕੰਪਲੈਕਸ ਨੰਗਲ ਵਿਖੇ ਹੜਤਾਲ

ਨੰਗਲ, 13 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਾਕੇਸ਼ ਮੜਕਨ ਦੀ ਅਗਵਾਈ ਹੇਠ ਨੰਗਲ ਕੋਰਟ ਕੰਪਲੈਕਸ ਵਿਚ ਵਕੀਲਾਂ ਵਲੋਂ ਕੰਮ ਬੰਦ ਕਰਕੇ ਹੜਤਾਲ ਕੀਤੀ ਗਈ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

'ਆਪ' ਦੀ ਦਿੱਲੀ ਜਿੱਤ ਦੀ ਖ਼ੁਸ਼ੀ 'ਚ ਰੋਡ ਸ਼ੋਅ

ਰੂਪਨਗਰ, 13 ਫਰਵਰੀ (ਹੁੰਦਲ)-ਆਮ ਆਦਮੀ ਪਾਰਟੀ ਵਲੋਂ ਦਿੱਲੀ ਦੇ ਵਿਚ ਸ਼ਾਨਦਾਰ ਹੂੰਝਾ ਫੇਰ ਜਿੱਤ ਦੀ ਖ਼ੁਸ਼ੀ ਸ਼ਹਿਰਵਾਸੀਆਂ ਨਾਲ ਸਾਂਝੀ ਕਰਨ ਲਈ ਰੂਪਨਗਰ ਦੇ ਮੇਨ ਬਾਜ਼ਾਰ ਵਿਚੋਂ ਇਕ ਰੋਡ-ਸ਼ੋਅ ਕੱਢਿਆ ਗਿਆ | ਪਾਰਟੀ ਆਗੂ ਭਾਗ ਸਿੰਘ ਮਦਾਨ, ਸੁਰਿੰਦਰ ਸਿੰਘ, ...

ਪੂਰੀ ਖ਼ਬਰ »

ਐੱਸ. ਪੀ. ਬਿਲਾਸਪੁਰ ਵਲੋਂ ਐਸ. ਐਚ. ਓ. ਕੋਟ ਕਹਿਲੂਰ ਮੁਅੱਤਲ

ਢੇਰ, 13 ਫਰਵਰੀ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੇ ਨਾਲ ਪੈਂਦੇ ਹਿਮਾਚਲ ਪ੍ਰਦੇਸ਼ ਦੇ ਖੇਤਰ ਜ਼ਿਲ੍ਹਾ ਬਿਲਾਸਪੁਰ ਦੇ ਐਸ. ਪੀ. ਆਈ. ਪੀ. ਐਸ. ਦਿਵਾਕਰ ਸ਼ਰਮਾ ਅੱਜਕੱਲ ਲੋਕਾਂ ਵਿਚ ਭਾਰੀ ਚਰਚਾ ਦਾ ਵਿਸ਼ੇ ਬਣੇ ਹੋਏ ਹਨ | ਭਾਵੇਂ ਦਿਵਾਕਰ ਸ਼ਰਮਾ ਵਲੋਂ ਇਕ ਦੋ ਦਿਨ ਪਹਿਲਾਂ ...

ਪੂਰੀ ਖ਼ਬਰ »

'ਬੌਧਿਕ ਜਾਇਦਾਦ ਤਕਨਾਲੋਜੀ ਤੇ ਵਪਾਰੀਕਰਨ'˜ ਵਿਸ਼ੇ 'ਤੇ ਵਰਕਸ਼ਾਪ

ਰੂਪਨਗਰ, 13 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਇੰਡੀਅਨ ਇੰਸਟੀਚਿਊਟ ਆਫ਼ ਟੈਕਨੌਲੋਜੀ ਸੰਸਥਾ ਦੇ ਬੌਧਿਕ ਜ਼ਾਇਦਾਦ ਅਧਿਕਾਰ (ਆਈ. ਪੀ. ਆਰ) ਸੈੱਲ ਵਲੋਂ ਬੌਧਿਕ ਜ਼ਾਇਦਾਦ ਤਕਨਾਲੋਜੀ ਅਤੇ ਵਪਾਰੀਕਰਨ ਵਿਸ਼ੇ 'ਤੇ ਇਕ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਨੂੰ ਬੌਧਿਕ ...

ਪੂਰੀ ਖ਼ਬਰ »

ਪਾਣੀ ਦੀ ਲੀਕੇਜ਼ ਕਾਰਨ ਕਾਲੋਨੀ ਵਾਸੀ ਪ੍ਰੇਸ਼ਾਨ

ਨੰਗਲ, 13 ਫਰਵਰੀ (ਪ੍ਰੋ: ਅਵਤਾਰ ਸਿੰਘ)-ਪਿਛਲੇ ਕਈ ਦਿਨਾਂ ਤੋਂ ਸ਼ਿਵਾਲਿਕ ਐਵੀਨਿਊ ਕਾਲੋਨੀ ਫੇਜ਼-1-ਬੀ ਦੀ ਮੁੱਖ ਸੜਕ 'ਤੇ ਮਕਾਨ ਨੰਬਰ 265 ਤੋਂ 269 ਤੱਕ ਵਾਲੀ ਸੜਕ 'ਤੇ ਪਾਣੀ ਦੀ ਮੁੱਖ ਸਪਲਾਈ ਲਾਈਨ ਵਾਲੀ ਪਾਈਪ 'ਚੋਂ ਪਾਣੀ ਦੀ ਲੀਕੇਜ਼ ਹੋਣ ਕਾਰਨ ਕਾਲੋਨੀ ਨਿਵਾਸੀ ...

ਪੂਰੀ ਖ਼ਬਰ »

ਮਾਜਰੀ ਸਕੂਲ 'ਚ ਕਰਵਾਇਆ ਸਾਲਾਨਾ ਸਨਮਾਨ ਸਮਾਰੋਹ

ਸ੍ਰੀ ਚਮਕੌਰ ਸਾਹਿਬ, 13 ਫਰਵਰੀ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਮਾਜਰੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਵਿਸ਼ੇਸ਼ ਸਨਮਾਨ ਅਤੇ ਸਾਲਾਨਾ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਗੁਰਸ਼ਰਨ ਸਿੰਘ ਬੀ.ਪੀ.ਈ. ਓ ਸ੍ਰੀ ਚਮਕੌਰ ਸਾਹਿਬ ਅਤੇ ...

ਪੂਰੀ ਖ਼ਬਰ »

ਮੋਰਿੰਡਾ ਵਿਖੇ ਹੈਂਡਬਾਲ ਟੂਰਨਾਮੈਂਟ ਹੋਇਆ ਆਰੰਭ

ਮੋਰਿੰਡਾ, 13 ਫਰਵਰੀ (ਕੰਗ)-ਆਰਮੀ ਗਰਾਊਾਡ ਮੋਰਿੰਡਾ ਵਿਖੇ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਵਲੋਂ ਕਰਵਾਏ ਜਾ ਰਹੇ ਪੰਜਾਬ ਰਾਜ ਜੂਨੀਅਰ ਹੈਂਡਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਕਰਦਿਆਂ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਨੇ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਤਖ਼ਤਗੜ੍ਹ ਦਾ ਸਾਲਾਨਾ ਇਨਾਮ ਵੰਡ ਸਮਾਗਮ

ਨੂਰਪੁਰ ਬੇਦੀ, 13 ਫਰਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਰਕਾਰੀ ਪ੍ਰਾਇਮਰੀ ਸਕੂਲ ਤਖ਼ਤਗੜ੍ਹ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਬੀ.ਪੀ.ਈ.ਓ ਤਰਸੇਮ ਲਾਲ ਦੀ ਅਗਵਾਈ ਹੇਠ ਸ਼ਾਨੋ ਸ਼ੌਕਤ ਨਾਲ ਕਰਾਇਆ ਗਿਆ | ਅਧਿਆਪਕ ਨਰਿੰਦਰਜੀਤ ਸਿੰਘ ਨੇ ਸਕੂਲ ਦੀਆਂ ਖੇਡਾਂ 'ਤੇ ...

ਪੂਰੀ ਖ਼ਬਰ »

ਕੋਹੜ ਰੋਗ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਪੁਰਖਾਲੀ, 13 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਸਿਹਤ ਸਬ ਸੈਂਟਰ ਅਕਬਰਪੁਰ ਵਲੋਂ ਕੋਹੜ ਰੋਗ ਸਬੰਧੀ ਜਾਗਰੂਕਤਾ ਕੈਂਪ ਲਗਾਇਆ ¢ ਇਸ ਮੌਕੇ ਖੇਤਰ 'ਚ ਪੈਂਦੇ ਭੱਠਿਆਂ 'ਤੇ ਇਸ ਬਿਮਾਰੀ ਸਬੰਧੀ ਜਾਗਰੂਕ ਕੀਤਾ ¢ ਇਸ ਦੌਰਾਨ ਹੈਲਥ ਵਰਕਰ ਹਰਜੀਤ ਸਿੰਘ ਕਮਾਲਪੁਰ ਨੇ ਲੋਕਾਂ ...

ਪੂਰੀ ਖ਼ਬਰ »

ਸਵੈ-ਮਾਣ ਜਾਗਰਤੀ ਮੰਚ ਵਲੋਂ ਕੰਨਿਆ ਸਕੂਲ 'ਚ ਸਮਾਗਮ

ਨੰਗਲ, 13 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਨਵ-ਗਠਿਤ ਸਵੈ-ਮਾਣ ਜਾਗਰਤੀ ਮੰਚ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ 'ਚ 'ਇਮਤਿਹਾਨ ਸਮੇਂ ਮਾਨਸਿਕ ਪ੍ਰੇਸ਼ਾਨੀ ਤੋਂ ਕਿਵੇਂ ਬਚੀਏ' ਵਿਸ਼ੇ 'ਤੇ ਇਕ ਸਮਾਗਮ ਕਰਵਾਇਆ ਗਿਆ | ਜ਼ਿਲ੍ਹਾ ਜੁਵੇਨਾਈਲ ਜਸਟਿਸ ਬੋਰਡ ...

ਪੂਰੀ ਖ਼ਬਰ »

ਰਮੇਸ਼ ਚੰਦ ਦਸਗਰਾਈਾ ਦਾ ਸਨਮਾਨ ਕੀਤਾ

ਢੇਰ, 13 ਫਰਵਰੀ (ਸ਼ਿਵ ਕੁਮਾਰ ਕਾਲੀਆ)-ਅੱਜ ਪਿੰਡ ਨੰਗਲੀ ਵਾਸੀਆਂ ਵਲੋਂ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਨ 'ਤੇ ਰਮੇਸ਼ ਚੰਦ ਦਸਗਰਾਈਾ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪਿੰਡ ਵਿਚ ਪਹੰੁਚਣ 'ਤੇ ਪਿੰਡ ਵਾਸੀਆਂ ਵਲੋਂ ਸ੍ਰੀ ਦਸਗਰਾਈਾ ਦਾ ਨਿੱਘਾ ਸਵਾਗਤ ਕੀਤਾ ...

ਪੂਰੀ ਖ਼ਬਰ »

ਅੰਬੂਜਾ ਸੀਮਿੰਟ ਕਰਮਚਾਰੀ ਸੰਘ ਦਬੁਰਜੀ ਵਲੋਂ ਸਥਾਪਨਾ ਦਿਵਸ ਸਬੰਧੀ ਸਮਾਗਮ

ਘਨੌਲੀ, 13 ਫਰਵਰੀ (ਜਸਵੀਰ ਸਿੰਘ ਸੈਣੀ)-ਅੰਬੂਜਾ ਸੀਮਿੰਟ ਕਰਮਚਾਰੀ ਸੰਘ ਦਬੁਰਜੀ (ਰੂਪਨਗਰ) ਵਲੋਂ ਜਥੇਬੰਦੀ ਦੇ ਸਥਾਪਨਾ ਦਿਵਸ ਦੇ ਸਬੰਧ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸੰਘ ਦੇ ਸਕੱਤਰ ਕੁਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਥੇਬੰਦੀ ਦੇ ...

ਪੂਰੀ ਖ਼ਬਰ »

ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਘਨੌਲੀ, 13 ਫਰਵਰੀ (ਜਸਵੀਰ ਸਿੰਘ ਸੈਣੀ)-ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁ: ਬੇਗਮਪੁਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਸਰਪੰਚ ਗੁਰਚਰਨ ਸਿੰਘ ਵਿਕੀ ਅਤੇ ਸੁਖਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ...

ਪੂਰੀ ਖ਼ਬਰ »

ਬ੍ਰਹਮਕੁਮਾਰੀਜ਼ ਦਾ ਦੋ ਰੋਜ਼ਾ ਮੈਡੀਟੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ

ਰੂਪਨਗਰ, 13 ਫਰਵਰੀ (ਸਤਨਾਮ ਸਿੰਘ ਸੱਤੀ)-ਬ੍ਰਹਮਾਕੁਮਾਰੀਜ਼ ਦੀ ਅੰਤਰ ਕੌਮੀ ਸੰਸਥਾ ਦੇ ਸਥਾਨਕ ਰਾਜਯੋਗ ਕੇਂਦਰ ਸਦਭਾਵਨਾ ਭਵਨ ਵਲੋਂ ਅੱਜ ਰੋਪੜ ਦੇ ਬੇਲਾ ਚੌਕ 'ਤੇ ਸਮੂਹਿਕ ਰਾਜਯੋਗ ਨਾਲ ਸ਼ਾਂਤੀ ਦੀ ਕਿਰਨਾਂ ਫੈਲਾਉਣ ਦੀ ਦੋ ਰੋਜ਼ਾ ਨਵੀਂ ਯੋਜਨਾ ਨੂੰ ਕਾਰਜ ਰੂਪ ...

ਪੂਰੀ ਖ਼ਬਰ »

ਫਾਰਮੇਸੀ ਕਾਲਜ ਬੇਲਾ ਵਿਖੇ 'ਨੈਸ਼ਨਲ ਫਾਰਮੇਸੀ ਵੀਕ-2020' ਸ਼ੁਰੂ

ਬੇਲਾ, 13 ਫਰਵਰੀ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ (ਰੋਪੜ) ਵਿਖੇ ਨੈਸ਼ਨਲ ਫਾਰਮੇਸੀ ਵੀਕ ਦਾ ਵਿਸ਼ਾ 'ਦਵਾਈਆਂ ਦੀ ਪਛਾਣ ਫਾਰਮਾਸਿਸਟ ਦੁਆਰਾ 2020' ਆਰੰਭ ਹੋਇਆ | ਸੰਸਥਾ ਵਲੋਂ ਅਧਿਆਪਕ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਟੀਮ ਖਿਡਾਰਨਾਂ ਵਲੋਂ ਪੁਜ਼ੀਸ਼ਨਾਂ ਹਾਸਲ

ਰੂਪਨਗਰ, 13 ਫਰਵਰੀ (ਹੰੁਦਲ)-42ਵੀਂ ਜੂਨੀਅਰ ਗਰਲਜ਼ ਨੈਸ਼ਨਲ ਹੈਂਡਬਾਲ ਚੈਂਪੀਅਨਸ਼ਿਪ 4 ਫਰਵਰੀ ਤੋਂ 8 ਫਰਵਰੀ ਤੱਕ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਵਿਖੇ ਕਰਵਾਈ ਗਈ | ਸਾਈ ਐਕਸਟੈਨਸ਼ਨ ਸੈਂਟਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੋਪੜ ਦੀਆਂ ਤਿੰਨ ਖਿਡਾਰਨਾਂ ...

ਪੂਰੀ ਖ਼ਬਰ »

ਸ਼ੋਮਣੀ ਕਮੇਟੀ ਵਲੋਂ ਸ਼ਹੀਦ ਦੇ ਪਰਿਵਾਰ ਨੂੰ 51 ਹਜ਼ਾਰ ਦੀ ਰਾਸ਼ੀ ਦਾ ਚੈੱਕ ਭੇਟ

ਨੂਰਪੁਰ ਬੇਦੀ, 13 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਰੌਲੀ ਦੇ ਸ਼ਹੀਦ ਸੈਨਿਕ ਕੁਲਵਿੰਦਰ ਸਿੰਘ ਦੀ ਪਹਿਲੀ ਬਰਸੀ ਪਿੰਡ ਰੌਲੀ ਵਿਖੇ ਮਨਾਈ ਗਈ | ਇਸ ਮੌਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਸਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ | ...

ਪੂਰੀ ਖ਼ਬਰ »

ਟਾਟਾ ਗਰੁੱਪ ਨੇ ਹਿਮਾਲਿਆ ਸਕੂਲ ਵਿਚ ਮੁਕਾਬਲੇ ਕਰਵਾਏ

ਬੇਲਾ, 13 ਫਰਵਰੀ (ਮਨਜੀਤ ਸਿੰਘ ਸੈਣੀ)-ਟਾਟਾ ਬਿਲਡਿੰਗ ਇੰਡਿਆ ਵਲੋਂ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ | ਲੇਖ ਲਿਖਣ ਦਾ ਸਿਰਲੇਖ ਮਹਾਨ ਭਾਰਤ ਦਾ ਨਿਰਮਾਣ ਸੀ | ਇਨ੍ਹਾਂ ਮੁਕਾਬਲਿਆਂ ਵਿਚ ਸੰਸਥਾ ਦੇ 250 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਮਹਾਨ ਭਾਰਤ ਲਈ ਆਪਣੇ ਆਪਣੇ ...

ਪੂਰੀ ਖ਼ਬਰ »

ਭੱਕੂਮਾਜਰਾ ਦੇ 35ਵੇਂ ਗੁਰਮਤਿ ਸਮਾਗਮ ਸਬੰਧੀ ਪੋਸਟਰ ਕੀਤਾ ਜਾਰੀ

ਸ੍ਰੀ ਚਮਕੌਰ ਸਾਹਿਬ, 13 ਫਰਵਰੀ (ਜਗਮੋਹਣ ਸਿੰਘ ਨਾਰੰਗ)-ਪਿੰਡ ਭੱਕੂਮਾਜਰਾ ਵਿਖੇ ਨੌਜਵਾਨ ਸਿੰਘ ਸਭਾ ਵਲੋਂ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ 23 ਫਰਵਰੀ ਨੂੰ ਕਰਵਾਏ ਜਾ ਰਹੇ 35ਵੇਂ ਸਾਲਾਨਾ ਗੁਰਮਤਿ ਸਮਾਗਮ ਦਾ ਪੋਸਟਰ ਜਾਰੀ ਕੀਤਾ ਗਿਆ | ਇਸ ਮੌਕੇ ਐਸ.ਡੀ.ਓ. ...

ਪੂਰੀ ਖ਼ਬਰ »

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ

ਰੂਪਨਗਰ, 13 ਫਰਵਰੀ (ਪੱਤਰ ਪ੍ਰੇਰਕ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਰੋਪੜ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਜਿੰਦਵੜੀ ਦੀ ਪ੍ਰਧਾਨਗੀ ਹੇਠ ਕੀਤੀ ਗਈ | ਜਿਸ ਵਿਚ ਵਰਕਰਾਂ ਨੇ ਸੰਬੋਧਨ ਕਰਦਿਆਂ ਸੂਬਾ ਸੀਨੀਅਰ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਦੇ ਹਲਕੇ ਦੇ ਵਿਕਾਸ ਦੇ ਵਾਅਦੇ ਖੋਖਲੇ ਕਰਾਰ

ਰੂਪਨਗਰ, 13 ਫਰਵਰੀ (ਪ. ਪ)-ਨਗਰ ਕੌਾਸਲ ਦੇ ਪ੍ਰਧਾਨ ਅਤੇ ਅਕਾਲੀ ਆਗੂ ਪਰਮਜੀਤ ਸਿੰਘ ਮੱਕੜ ਨੇ ਬੀਤੇ ਅਖ਼ਬਾਰ ਵਿਚ ਛਪੇ ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਦੇ ਬਿਆਨ 'ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਕਿ ਬਰਿੰਦਰ ਢਿੱਲੋਂ ਨੂੰ ਨਗਰ ਕੌਾਸਲ ਦੇ ...

ਪੂਰੀ ਖ਼ਬਰ »

ਬੜਾ ਪਿੰਡ (ਅੱਪਰ) 'ਚ ਸਵੈ-ਸਹਾਇਤਾ ਸਮੂਹਾਂ ਦਾ ਗਠਨ

ਭਰਤਗੜ੍ਹ, 13 ਫਰਵਰੀ (ਜਸਬੀਰ ਸਿੰਘ ਬਾਵਾ)-ਨਵਕਿਰਨ ਮਹਿਲਾ ਮੰਡਲ ਦੇ ਸਮੂਹ ਨੁਮਾਇੰਦਿਆਂ ਤੇ ਮੈਂਬਰਾਨ ਦੀ ਵਿਸ਼ੇਸ਼ ਮੀਟਿੰਗ ਸਬੰਧਿਤ ਅਧਿਕਾਰੀਆਂ ਦੀ ਅਗਵਾਈ ਹੇਠ ਬੜਾ ਪਿੰਡ (ਅੱਪਰ) 'ਚ ਹੋਈ | ਇਸ ਦੌਰਾਨ ਸਮੂਹ ਨੁਮਾਇੰਦਿਆਂ ਨੇ ਮਹਿਲਾਵਾਂ ਨੂੰ ਸਵੈ-ਰੁਜ਼ਗਾਰ ...

ਪੂਰੀ ਖ਼ਬਰ »

ਭਾਜਪਾ ਵਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਪ੍ਰਚਾਰ

ਢੇਰ, 13 ਫਰਵਰੀ (ਸ਼ਿਵ ਕੁਮਾਰ ਕਾਲੀਆ)-ਭਾਜਪਾ ਮੰਡਲ ਭਨੂਪਲੀ ਵਲੋਂ ਭਾਜਪਾ ਦੇ ਪੰਜਾਬ ਸਕੱਤਰ ਡਾ: ਪਰਮਿੰਦਰ ਸ਼ਰਮਾ ਦੀ ਅਗਵਾਈ ਹੇਠ ਅਤੇ ਭਾਜਪਾ ਮੰਡਲ ਭਨੂਪਲੀ ਦੇ ਪ੍ਰਧਾਨ ਡਾ: ਦਿਨੇਸ਼ ਜੋਸ਼ੀ ਦੀ ਪ੍ਰਧਾਨਗੀ ਹੇਠ ਸੀ. ਏ. ਏ. ਕਾਨੂੰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ...

ਪੂਰੀ ਖ਼ਬਰ »

ਨਵਾਂ ਬੱਸ ਅੱਡਾ ਬਣਾਉਣ ਤੋਂ ਰੋਕਣ ਲਈ ਧਰਨਾ 25 ਨੂੰ

ਸ੍ਰੀ ਚਮਕੌਰ ਸਾਹਿਬ, 13 ਫਰਵਰੀ (ਜਗਮੋਹਣ ਸਿੰਘ ਨਾਰੰਗ)-ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਲੋਦੀਮਾਜਰਾ ਨੇ ਸ੍ਰੀ ਚਮਕੌਰ ਸਾਹਿਬ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨੂੰ 25 ਫਰਵਰੀ ਨੂੰ ਸਵੇਰੇ 11 ਵਜੇ ਮਹਾਰਾਜਾ ਰਣਜੀਤ ਸਿੰਘ ਬਾਗ਼ ਰੂਪਨਗਰ ਵਿਚ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਵਿਸ਼ਵ ਰੇਡੀਓ ਦਿਵਸ ਮੌਕੇ ਕਰਵਾਏ ਮੁਕਾਬਲੇ

ਸ੍ਰੀ ਅਨੰਦਪੁਰ ਸਾਹਿਬ, 13 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਇੱਥੋਂ ਦੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਵਿਦਿਆਰਥੀਆਂ ਦੇ 'ਵਿਸ਼ਵ ਰੇਡੀਓ ਦਿਵਸ' ਮੌਕੇ ਰੇਡੀਓ ਮੁਕਾਬਲੇ ਕਰਵਾਏ ਗਏ | ਜਿਸ ਵਿਚ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਉਪ ਦਫ਼ਤਰ ਭਲਾਣ ਦਾ ਕੰਮ ਨਵੀਂ ਬਿਲਡਿੰਗ 'ਚ ਹੋਇਆ ਤਬਦੀਲ

ਸੁਖਸਾਲ, 13 ਫਰਵਰੀ (ਧਰਮ ਪਾਲ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸੰਚਾਲਨ ਉਪ ਦਫ਼ਤਰ ਭਲਾਣ ਦੇ ਵਧੀਕ ਸਹਾਇਕ ਇੰਜੀਨੀਅਰ ਗੁਰਦੇਵ ਸਿੰਘ ਨੇ ਇੱਕ ਲਿਖਤੀ ਪੈੱ੍ਰਸ ਬਿਆਨ ਰਹੀਂ ਦੱਸਿਆ ਕਿ ਉਪ ਦਫ਼ਤਰ ਭਲਾਣ ਪਹਿਲੀ ਪੁਰਾਣੀ ਬਿਲਡਿੰਗ ਤੋਂ ਸ਼ਿਫ਼ਟ ਹੋ ਕੇ ...

ਪੂਰੀ ਖ਼ਬਰ »

ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਬੇਲਾ, 13 ਫਰਵਰੀ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਵਸ ਬਹੁਤ ਹੀ ਸ਼ਰਧਾ ਨਾਲ਼ ਮਨਾਇਆ ਗਿਆ | ਪ੍ਰਧਾਨ ਸੰਗਤ ਸਿੰਘ ...

ਪੂਰੀ ਖ਼ਬਰ »

ਸਸਕੋਰ ਦੇ ਇੰਦਰਜੀਤ ਸਿੰਘ ਹੈਪੀ ਨੇ ਆਪਣੇ ਘਰ ਨੂੰ ਵਿਰਾਸਤੀ ਹਵੇਲੀ 'ਚ ਕੀਤਾ ਤਬਦੀਲ

ਨੂਰਪੁਰ ਬੇਦੀ, 13 ਫਰਵਰੀ (ਹਰਦੀਪ ਸਿੰਘ ਢੀਂਡਸਾ)-ਪੰਜਾਬੀ ਸੱਭਿਆਚਾਰ ਦੀ ਵਿਰਾਸਤ ਨੂੰ ਸੰਭਾਲਣ ਲਈ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਸਸਕੌਰ ਦੇ ਇੰਦਰਜੀਤ ਸਿੰਘ ਹੈਪੀ ਵਲੋਂ ਆਪਣੇ ਘਰ ਨੂੰ ਵਿਰਾਸਤੀ ਹਵੇਲੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ | ਉਨ੍ਹਾਂ ਵਲੋਂ ਇਸ ...

ਪੂਰੀ ਖ਼ਬਰ »

ਸਰਕਾਰੀ ਡਿਸਪੈਂਸਰੀ ਚੱਕਲਾਂ ਨੂੰ ਦਵਾਈਆਂ ਦਾਨ

ਮੋਰਿੰਡਾ, 13 ਫਰਵਰੀ (ਕੰਗ)-ਸਰਕਾਰੀ ਡਿਸਪੈਂਸਰੀ ਚੱਕਲਾਂ ਨੂੰ ਮਾ: ਸਵਰਨ ਸਿੰਘ ਦੀ ਯਾਦ ਵਿਚ ਉਨ੍ਹਾਂ ਦੀ ਸਪੁੱਤਰੀ ਜਸਪ੍ਰੀਤ ਕੌਰ ਵਲੋਂ 10 ਹਜ਼ਾਰ ਦੀਆਂ ਦਵਾਈਆਂ ਦਾਨ ਦਿੱਤੀਆਂ ਜੋ ਕਿ ਪਰਿਵਾਰ ਦੇ ਮੈਂਬਰ ਪੁਸ਼ਪਿੰਦਰ ਸਿੰਘ ਵਲੋਂ ਡਿਸਪੈਂਸਰੀ ਵਿਚ ਪਹੁੰਚਾਈਆਂ ...

ਪੂਰੀ ਖ਼ਬਰ »

ਵਣ ਵਿਭਾਗ ਨੂੰ ਝੂਠੀਆਂ ਸ਼ਿਕਾਇਤਾਂ ਕਰਨ ਵਾਲਿਆਂ ਿਖ਼ਲਾਫ਼ ਕਾਰਵਾਈ ਦੀ ਮੰਗ

ਪੁਰਖਾਲੀ, 13 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਇਥੋਂ ਨੇੜਲੇ ਪਿੰਡ ਬਰਦਾਰ ਦੇ ਲੋਕਾਂ ਉਨ੍ਹਾਂ ਦੇ ਨਾਵਾਂ 'ਤੇ ਵਣ ਵਿਭਾਗ ਨੂੰ ਇਸ ਝੂਠੀਆਂ ਸ਼ਿਕਾਇਤਾਂ ਕਰਨ ਵਾਲੇ ਲੋਕਾਂ ਿਖ਼ਲਾਫ਼ ਪੜਤਾਲ ਕਰ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਇਸ ਸਬੰਧੀ ਪਿੰਡ ਵਾਸੀਆਂ ਨੇ ਇਕ ...

ਪੂਰੀ ਖ਼ਬਰ »

ਰੂਪਨਗਰ 'ਚ ਹੋਏ ਬਾਡੀ ਬਿਲਡਿੰਗ ਮੁਕਾਬਲੇ

Ðਰੂਪਨਗਰ, 13 ਫਰਵਰੀ (ਸਟਾਫ਼ ਰਿਪੋਰਟਰ)-ਸ਼ਹੀਦ ਭਗਤ ਸਿੰਘ ਚੌਕ (ਬੇਲਾ ਚੌਾਕ) ਵਿਖੇ ਪਹਿਲੀ ਵਾਰ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਦਾ ਪ੍ਰਬੰਧ 3ਡੀ ਜਿੰਮ ਨੇੜੇ ਗੁਰਦੁਆਰਾ ਸਿੰਘ ਸਭਾ ਵਲੋਂ ਕੀਤਾ ਗਿਆ | ਇਸ ਵਿਚ ਆਈ.ਬੀ.ਬੀ.ਐੱਫ. ਇੰਡੀਅਨ ਬਾਡੀ ਬਿਲਡਿੰਗ ...

ਪੂਰੀ ਖ਼ਬਰ »

ਬਲਵਿੰਦਰ ਸਿੰਘ ਨੇ ਕੀਤੀ ਕੌਮੀ ਖੇਡਾਂ ਵਿਚ ਸ਼ਮੂਲੀਅਤ

ਸ੍ਰੀ ਅਨੰਦਪੁਰ ਸਾਹਿਬ, 13 ਫਰਵਰੀ (ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਨੇੜਲੇ ਪਿੰਡ ਲੋਧੀਪੁਰ ਦੇ ਜੰਮਪਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਗੱਜਪੁਰ ਬੇਲਾ ਵਿਖੇ ਬਤੌਰ ਈ. ਟੀ. ਟੀ. ਅਧਿਆਪਕ ਸੇਵਾਵਾਂ ਨਿਭਾ ਰਹੇ ਬਲਵਿੰਦਰ ਸਿੰਘ ਲੋਧੀਪੁਰ ਨੇ ਪੰਚਕੂਲਾ ਵਿਖੇ ਹੋਈ ਸਰਬ ...

ਪੂਰੀ ਖ਼ਬਰ »

ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

ਨੂਰਪੁਰ ਬੇਦੀ, 13 ਫਰਵਰੀ (ਵਿੰਦਰਪਾਲ ਝਾਂਡੀਆਂ)-ਪਿੰਡ ਖੱਡ ਰਾਜਗਿਰੀ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਨੂੰ ਸਮਰਪਿਤ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਸਭ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿ ਕਿ੍ਸ਼ਨ ਮਾਡਲ ਸਕੂਲ 'ਚ ਸਾਲਾਨਾ ਸਮਾਗਮ ਕਰਾਇਆ

ਬੇਲਾ, 13 ਫਰਵਰੀ (ਮਨਜੀਤ ਸਿੰਘ ਸੈਣੀ)-ਸ੍ਰ੍ਰੀ ਗੁਰੂ ਹਰਿ ਕਿਸ਼ਨ ਮਾਡਲ ਸਕੂਲ ਬਹਿਰਾਮਪੁਰ ਬੇਟ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਜਿਸ ਵਿਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ | ਸਮਾਗਮ ਦੀ ਆਰੰਭਤਾ ਬੱਚਿਆ ਵਲੋਂ ...

ਪੂਰੀ ਖ਼ਬਰ »

ਪਹਾੜੀ 'ਤੇ ਮਸ਼ੀਨ ਲਗਾ ਕੇ ਕੀਤੀ ਛੇੜਛਾੜ ਕਾਰਨ ਲੋਕਾਂ 'ਚ ਰੋਸ

ਨੰਗਲ, 13 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਪਿੰਡ ਦਬੇਟਾ ਦੇ ਸਰਪੰਚ ਹੇਮਰਾਮ ਵਲੋਂ ਰਿਹਾਇਸ਼ੀ ਪਹਾੜੀ 'ਤੇ ਮਸ਼ੀਨ ਲਗਾਉਣ, ਮਿੱਟੀ ਚੁੱਕਣ ਕਾਰਨ ਚੌਗਿਰਦਾ ਪ੍ਰੇਮੀਆਂ 'ਚ ਭਾਰੀ ਰੋਸ ਹੈ | ਸਾਬਕਾ ਸਰਪੰਚ ਡਾ. ਸੰਜੀਵ ਗੌਤਮ, ਸੁਰੇਸ਼ ਕੁਮਾਰ, ਨਰੇਸ਼ ਕੁਮਾਰ, ਦੀਪਕ ...

ਪੂਰੀ ਖ਼ਬਰ »

ਹੋਲੇ ਮੁਹੱਲੇ ਦੌਰਾਨ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ-ਐਸ. ਪੀ.

ਕੀਰਤਪੁਰ ਸਾਹਿਬ, 13 ਫਰਵਰੀ (ਬੀਰਅੰਮਿ੍ਤਪਾਲ ਸਿੰਘ ਸੰਨੀ)-ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਛੇ ਰੋਜ਼ਾ ਕੌਮੀ ਤਿਉਹਾਰ ਹੋਲਾ ਮੁਹੱਲਾ 5 ਮਾਰਚ ਤੋਂ ਆਰੰਭ ਹੋ ਰਿਹਾ ਹੈ | ਇਸ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਅਧਿਕਾਰੀਆਂ ਨਾਲ ...

ਪੂਰੀ ਖ਼ਬਰ »

ਜੇ. ਆਰ. ਸਿਨੇਮਾ ਨੇੜੇ ਟਾਇਰਾਂ ਦੀ ਦੁਕਾਨ 'ਤੇ ਚੋਰੀ

ਰੂਪਨਗਰ, 13 ਫਰਵਰੀ (ਸਟਾਫ਼ ਰਿਪੋਰਟਰ)-ਰੂਪਨਗਰ-ਚੰਡੀਗੜ੍ਹ ਮਾਰਗ 'ਤੇ ਸਥਿਤ ਜੇ.ਆਰ. ਸਿਨੇਮਾ ਨੇੜੇ ਫ਼ੌਜੀ ਟਾਇਰਾਂ ਦੀ ਦੁਕਾਨ 'ਤੇ ਰਾਤ ਨੂੰ ਚੋਰਾਂ ਨੇ ਸ਼ਟਰ ਤੋੜ ਕੇ 2 ਲੱਖ ਦੇ ਟਾਇਰ ਚੋਰੀ ਕਰ ਲਏ ਅਤੇ ਚੋਰ ਜਾਂਦੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਦਾ ਰਿਕਾਰਡ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX