ਤਾਜਾ ਖ਼ਬਰਾਂ


ਲੌਂਗੋਵਾਲ ਵੈਨ ਹਾਦਸੇ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਸਿਮਰਜੀਤ ਬੈਂਸ ਨੇ
. . .  1 day ago
ਲੌਂਗੋਵਾਲ 19 ਫਰਵਰੀ (ਵਿਨੋਦ, ਸ.ਸ. ਖੰਨਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਲੌਂਗੋਵਾਲ ਪੁੱਜ ਕੇ ਵੈਨ ਹਾਦਸੇ ਵਿਚ ਮਾਰੇ ਗਏ ਮਾਸੂਮ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਉਨਾਂ ਪਰਿਵਾਰ ਨਾਲ ...
ਚੰਡੀਗੜ੍ਹ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ 5 ਮਾਰਚ ਤੋਂ ਹਵਾਈ ਉਡਾਣ ਸ਼ੁਰੂ ਹੋਵੇਗੀ-ਪ੍ਰੋ. ਚੰਦੂਮਾਜਰਾ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਲੰਮੇ ਅਰਸੇ ਤੋਂ ਲੋਕਾਂ ਵੱਲੋਂ ਚੰਡੀਗੜ੍ਹ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਹਫਾਈ ...
ਡੇਰਾਬਸੀ ਰੇਲਵੇ ਲਾਈਨ ਤੋਂ ਨੌਜਵਾਨ ਦੀ ਬਿਨਾਂ ਸਿਰ ਮਿਲੀ ਲਾਸ਼
. . .  1 day ago
ਡੇਰਾਬਸੀ ,19 ਫਰਵਰੀ (ਸ਼ਾਮ ਸਿੰਘ ਸੰਧੂ)-ਡੇਰਾਬਸੀ ਕੈਂਟਰ ਯੂਨੀਅਨ ਨੇੜਿਉਂ ਲੰਘਦੀ ਰੇਲਵੇ ਲਾਈਨ ਤੋਂ ਇੱਕ 19 ਸਾਲਾਂ ਦੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਬਿਨਾਂ ਸਿਰ ਤੋਂ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਅਮਿਤ ਪੁੱਤਰ ਰਾਜੂ ਮੁਗ਼ਲ...
ਭਗਵੰਤ ਮਾਨ ਦੀ ਹਾਜ਼ਰੀ 'ਚ ਬਲਾਚੌਰ 'ਚ ਹੋਈ ਸਿਆਸੀ ਹਲਚਲ
. . .  1 day ago
ਬਲਾਚੌਰ, 19 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)- ਸਾਬਕਾ ਵਿਧਾਇਕ ਬਲਾਚੌਰ ਐਡਵੋਕੇਟ ਰਾਮ ਕਿਸ਼ਨ ਕਟਾਰੀਆ ਅਤੇ ਉਨ੍ਹਾਂ ਦੀ ਨੂੰਹ ਸੰਤੋਸ਼ ਕਟਾਰੀਆ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਸਿਰਮੌਰ ਆਗੂਆਂ ਹਰਪਾਲ ਸਿੰਘ...
ਸੈਸ਼ਨ ਵਧਾਉਣ ਵਿਚ ਕੋਈ ਦਿੱਕਤ ਨਹੀਂ ਹੈ ਪਰ ਅਕਾਲੀ ਦਲ ਸੈਸ਼ਨ ਵਿਚ ਆਉਂਦਾ ਹੀ ਨਹੀਂ - ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ
. . .  1 day ago
ਫ਼ਾਜ਼ਿਲਕਾ, 19 ਫਰਵਰੀ (ਪ੍ਰਦੀਪ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕਰਕੇ ਬਜਟ ਇਜਲਾਸ ਦੇ ਸੈਸ਼ਨ ਨੂੰ ਵਧਾਉਣ ਦੀ ਮੰਗ ਤੇ ਫ਼ਾਜ਼ਿਲਕਾ ਫੇਰੀ ਦੌਰਾਨ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਪਾਰਟੀ ਤੋਂ ਪੰਜਾਬ...
ਅਕਾਲੀ ਦਲ ਬਾਦਲਾਂ ਤੋਂ ਮੁਕਤ ਤੇ ਸ਼੍ਰੋਮਣੀ ਕਮੇਟੀ ਮਸੰਦਾਂ ਤੋਂ ਮੁਕਤ ਕਰਵਾਉਣਾ ਸਾਡਾ ਮੁੱਖ ਮਕਸਦ - ਸਿਮਰਜੀਤ ਸਿੰਘ ਬੈਂਸ
. . .  1 day ago
ਲੌਂਗੋਵਾਲ,19 ਫਰਵਰੀ (ਸ.ਸ.ਖੰਨਾ,ਵਿਨੋਦ) - ਸਥਾਨਕ ਕਸਬੇ ਅੰਦਰ ਅੱਜ ਕਰਨੈਲ ਸਿੰਘ ਦੁੱਲਟ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ਼ ਪਾਰਟੀ ਪੰਜਾਬ ਦੇ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ ਉੱਥੇ ਉਨ੍ਹਾਂ ਅਜੀਤ ਨਾਲ ਗੱਲਬਾਤ...
ਭਾਰਤ ਪਾਕਿਸਤਾਨ ਸਰਹੱਦ ਤੋਂ 20 ਕਰੋੜ ਦੀ ਹੈਰੋਇਨ, ਇਕ ਪਿਸਟਲ, ਦੋ ਮੈਗਜ਼ੀਨ, 56 ਗ੍ਰਾਮ ਅਫ਼ੀਮ, 25 ਰੌਂਦ ਬਰਾਮਦ
. . .  1 day ago
ਤਰਨ ਤਾਰਨ, 19 ਫਰਵਰੀ (ਹਰਿੰਦਰ ਸਿੰਘ)—ਤਰਨ ਤਾਰਨ ਪੁਲਿਸ ਨੇ ਭਾਰਤ ਪਾਕਿਸਤਾਨ ਸਰਹੱਦ 'ਤੇ ਸਥਿਤ ਜ਼ੀਰੋ ਲਾਈਨ 'ਤੇ ਬਾਬਾ ਸ਼ੇਖ ਬ੍ਰਹਮ ਜੀ ਦੀ ਮਜ਼ਾਰ ਦੇ ਕੋਲ ਪਾਕਿਸਤਾਨੀ ਸਮਗਲਰਾਂ ਵਲੋਂ ਭਾਰਤੀ ਸਮਗਲਰਾਂ ਲਈ ਭੇਜੀ 4 ਕਿੱਲੋ ਹੈਰੋਇਨ, ਇਕ ਪਿਸਟਲ...
194 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿਚ ਅਕਾਲੀ ਆਗੂ ਅਨਵਰ ਮਸੀਹ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 19 ਫਰਵਰੀ (ਅਜੀਤ ਬਿਉਰੋ) - 194 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿਚ ਅੱਜ ਐੱਸ.ਟੀ. ਐੱਫ ਵੱਲੋਂ ਅਕਾਲੀ ਆਗੂ ਅਨਵਰ ਮਸੀਹ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ, ਦੱਸਣਯੋਗ...
ਗ੍ਰਹਿ ਮੰਤਰੀ ਨਾਲ ਸ਼ਹੀਨ ਬਾਗ 'ਤੇ ਕੋਈ ਗੱਲਬਾਤ ਨਹੀਂ ਹੋਈ - ਕੇਜਰੀਵਾਲ
. . .  1 day ago
ਨਵੀਂ ਦਿੱਲੀ, 19 ਫਰਵਰੀ - ਦਿੱਲੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਬੁੱਧਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉੱਥੇ ਹੀ, ਮੁਲਾਕਾਤ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਕਰਦੇ ਹੋਏ...
ਖੇਮਕਰਨ 'ਚ ਹੈਰੋਇਨ ਦੀ ਵੱਡੀ ਖੇਪ ਬਰਾਮਦ
. . .  1 day ago
ਖੇਮਕਰਨ, 19 ਫਰਵਰੀ (ਸੰਦੀਪ ਮਹਿਤਾ)- ਤਰਨਤਾਰਨ ਦੇ ਸੈਕਟਰ ਖੇਮਕਰਨ ਵਿਖੇ ਭਾਰਤੀ ਸਰਹੱਦੀ ਚੌਕੀ ਮੀਆਂਵਾਲਾ ਦੇ ਇਲਾਕੇ ਤੋਂ ਬੀ. ਐੱਸ. ਐੱਫ. ਅਤੇ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ...
ਸਕਾਰਪੀਓ ਅਤੇ ਟੈਂਪੂ ਦੀ ਟੱਕਰ 'ਚ ਇੱਕ ਦੀ ਮੌਤ, ਅੱਧੀ ਦਰਜਨ ਲੋਕ ਜ਼ਖ਼ਮੀ
. . .  1 day ago
ਗੜ੍ਹਸ਼ੰਕਰ , 19 ਫਰਵਰੀ (ਧਾਲੀਵਾਲ)- ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਸਤਨੌਰ ਵਿਖੇ ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਵੱਲ ਨੂੰ ਜਾ ਰਹੀ ਇੱਕ ਸਕਾਰਪੀਓ ਗੱਡੀ ਦੀ ਟੈਂਪੂ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ...
ਲੌਂਗੋਵਾਲ ਵੈਨ ਹਾਦਸੇ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ 22 ਫਰਵਰੀ ਤੋਂ ਸੰਘਰਸ਼ ਦਾ ਐਲਾਨ
. . .  1 day ago
ਲੌਂਗੋਵਾਲ 19 ਫਰਵਰੀ (ਵਿਨੋਦ, ਸ. ਸ. ਖੰਨਾ)- ਇਲਾਕੇ ਦੀਆਂ ਜਮਹੂਰੀ ਜਨਤਕ ਇਨਕਲਾਬੀ ਅਤੇ ਲੋਕਪੱਖੀ ਜਥੇਬੰਦੀਆਂ ਵਲੋਂ ਲੌਂਗੋਵਾਲ ਵੈਨ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀ ਪ੍ਰਸ਼ਾਸਨਿਕ...
ਜ਼ਿਲ੍ਹਾ ਪ੍ਰਬੰਧਕੀ ਪ੍ਰਸ਼ਾਸਨ 'ਚ ਨਿਯੁਕਤੀਆਂ ਅਤੇ ਤਾਇਨਾਤੀਆਂ
. . .  1 day ago
ਜਲੰਧਰ, 19 ਫਰਵਰੀ (ਚੰਦੀਪ ਭੱਲਾ)- ਪ੍ਰਬੰਧਕੀ ਜ਼ਰੂਰਤਾਂ/ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਡਾਇਰੈਕਟਰ ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਵਿਭਾਗ 'ਚ ਕੰਮ ਕਰ ਰਹੇ ਅਧਿਕਾਰੀਆਂ ਅਤੇ ਉਪ ਜ਼ਿਲ੍ਹਾ...
ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਦੇ ਹਜ਼ੂਰੀ ਰਾਗੀ ਰਬਾਬੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਅੰਮ੍ਰਿਤਸਰ, 19 ਫਰਵਰੀ (ਰਾਜੇਸ਼ ਕੁਮਾਰ ਸੰਧੂ)- ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਦੇ ਹਜ਼ੂਰੀ ਰਾਗੀ ਰਬਾਬੀ ਭਾਈ ਇਨਾਮ ਅਲੀ, ਭਾਈ ਸ਼ਾਹਬਾਜ਼ ਅਲੀ, ਨਜ਼ਾਕਤ ਅਲੀ ਅਤੇ ਵਸੀਮ ਅੱਬਾਸ ਅਲੀ ਅੱਜ ਸ੍ਰੀ ਹਰਿਮੰਦਰ ਸਾਹਿਬ...
ਸ਼੍ਰੋਮਣੀ ਅਕਾਲੀ ਦਲ ਵਲੋਂ ਗੰਨਾਂ ਕਾਸ਼ਤਕਾਰਾਂ ਦੇ ਹੱਕ ਭੋਗਪੁਰ ਖੰਡ ਮਿੱਲ ਅੱਗੇ ਧਰਨਾ
. . .  1 day ago
ਭੋਗਪੁਰ, 19 ਫਰਵਰੀ (ਕੁਲਦੀਪ ਸਿੰਘ ਪਾਬਲਾ)- ਪੰਜਾਬ ਦੀਆਂ ਸਹਿਕਾਰੀ ਅਤੇ ਪ੍ਰਾਈਵੇਟ ਖੰਡ ਮਿੱਲਾਂ ਵਲੋਂ ਗੰਨਾ ਕਾਸ਼ਤਕਾਰਾਂ ਦੀਆਂ ਪਿਛਲੇ ਸਾਲ ਦੀਆਂ ਅਦਾਇਗੀਆਂ ਨਾ ਕੀਤੇ ਜਾਣ ਵਿਰੁੱਧ ਸੰਘਰਸ਼ ਦਾ ਝੰਡਾ ਬੁਲੰਦ..
ਕੇਜਰੀਵਾਲ ਨੂੰ ਗ਼ਲਤ ਬੋਲਣ ਵਾਲੇ ਖਹਿਰਾ ਕਿਸ ਮੂੰਹ ਨਾਲ ਆਉਣਗੇ 'ਆਪ' 'ਚ- ਭਗਵੰਤ ਮਾਨ
. . .  1 day ago
ਛੱਪੜ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਇਲਾਜ ਲਈ ਹਸਪਤਾਲ ਲਿਆਂਦਾ ਗਿਆ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫ਼ਰਾਰ
. . .  1 day ago
ਸ਼ਾਹੀਨ ਬਾਗ ਪਹੁੰਚੇ ਸੁਪਰੀਮ ਕੋਰਟ ਵਲੋਂ ਨਿਯੁਕਤ ਕੀਤੇ ਗਏ ਵਾਰਤਾਕਾਰ, ਹੱਲ ਨਿਕਲਣ ਦੀ ਜਤਾਈ ਉਮੀਦ
. . .  1 day ago
ਲੌਂਗੋਵਾਲ ਵੈਨ ਹਾਦਸੇ 'ਚ ਮਾਰੇ ਬੱਚਿਆਂ ਦੇ ਪਰਿਵਾਰਾਂ ਨਾਲ ਢੀਂਡਸਾ ਨੇ ਵੰਡਾਇਆ ਦੁੱਖ
. . .  1 day ago
ਕੈਪਟਨ ਨੇ ਸੱਦੀ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਬੈਠਕ
. . .  1 day ago
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਆਗਾਜ਼ 20 ਫਰਵਰੀ ਤੋਂ
. . .  1 day ago
'ਆਪ' ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ, ਬਜਟ ਇਜਲਾਸ ਦੀ ਮਿਆਦ ਵਧਾਉਣ ਦੀ ਕੀਤੀ ਮੰਗ
. . .  1 day ago
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਜਥਾ ਪਾਕਿਸਤਾਨ ਰਵਾਨਾ
. . .  1 day ago
ਬਜਟ ਇਜਲਾਸ ਤੋਂ ਪਹਿਲਾਂ ਅਕਾਲੀ ਦਲ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ
. . .  1 day ago
ਨਾਭਾ ਦੀ ਨਿਊ ਜ਼ਿਲ੍ਹਾ ਜੇਲ੍ਹ 'ਚੋਂ ਬਰਾਮਦ ਹੋਏ ਮੋਬਾਇਲ ਫੋਨ
. . .  1 day ago
ਆਉਣ ਵਾਲੇ ਦਿਨ 'ਚ ਪੰਜਾਬ ਦੇ ਕਈ ਹਿੱਸਿਆਂ 'ਚ ਪੈ ਸਕਦੈ ਮੀਂਹ
. . .  1 day ago
ਛੱਤੀਸਗੜ੍ਹ 'ਚ ਸੀ. ਆਰ. ਪੀ. ਐੱਫ. ਅਤੇ ਨਕਸਲੀਆਂ ਵਿਚਾਲੇ ਮੁਠਭੇੜ
. . .  1 day ago
ਅੰਮ੍ਰਿਤਸਰ : ਸਮੂਹਿਕ ਖ਼ੁਦਕੁਸ਼ੀ ਮਾਮਲੇ 'ਚ ਸਾਬਕਾ ਡੀ.ਆਈ.ਜੀ. ਕੁਲਤਾਰ ਸਿੰਘ ਸਣੇ 5 ਦੋਸ਼ੀਆਂ ਨੂੰ 8-8 ਸਾਲ ਦੀ ਕੈਦ
. . .  1 day ago
ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਅਰਵਿੰਦ ਕੇਜਰੀਵਾਲ
. . .  1 day ago
ਜੇ. ਐੱਨ. ਯੂ. ਦੇਸ਼ ਧ੍ਰੋਹ ਮਾਮਲੇ 'ਚ ਅਦਾਲਤ ਨੇ ਦਿੱਲੀ ਸਰਕਾਰ ਨੂੰ ਸਟੇਟਸ ਰਿਪੋਰਟ ਦਾਖ਼ਲ ਕਰਨ ਲਈ ਕਿਹਾ
. . .  1 day ago
ਤਾਮਿਲਨਾਡੂ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਵਿਰੋਧ-ਪ੍ਰਦਰਸ਼ਨ ਜਾਰੀ
. . .  1 day ago
ਨੌਜਵਾਨ ਦਾ ਬੇਰਹਿਮੀ ਨਾਲ ਕਤਲ, 20 ਦਿਨ ਪਹਿਲਾਂ ਹੋਇਆ ਸੀ ਵਿਆਹ
. . .  1 day ago
ਪਾਕਿਸਤਾਨ ਲਈ ਰਵਾਨਾ ਹੋਏ ਗਿਆਨੀ ਹਰਪ੍ਰੀਤ ਸਿੰਘ
. . .  1 day ago
ਲੁਧਿਆਣਾ 'ਚ ਪੁਲਿਸ ਨੇ ਹੈਰੋਇਨ ਸਣੇ ਐੱਚ. ਐੱਚ. ਓ. ਅਤੇ ਉਸ ਦੇ ਡਰਾਈਵਰ ਨੂੰ ਕੀਤਾ ਕਾਬੂ
. . .  1 day ago
ਦਿੱਲੀ 'ਚ ਅਯੁੱਧਿਆ ਰਾਮ ਮੰਦਰ ਟਰੱਸਟ ਦੀ ਪਹਿਲੀ ਬੈਠਕ ਅੱਜ
. . .  1 day ago
ਸੁਲ੍ਹਾ ਲਈ ਅੱਜ ਸ਼ਾਹੀਨ ਬਾਗ ਜਾਣਗੇ ਤਿੰਨੋਂ ਵਾਰਤਾਕਾਰ
. . .  1 day ago
ਚੰਦਰ ਬਾਬੂ ਨਾਇਡੂ ਦੀ ਸੁਰੱਖਿਆ 'ਚ ਹੋਵੇਗੀ ਤਬਦੀਲੀ
. . .  1 day ago
ਹਿਮਾਚਲ 'ਚ ਜੰਗਲਾਂ ਨੂੰ ਲੱਗੀ ਅੱਗ
. . .  1 day ago
ਮੁੰਬਈ ਦੇ ਕਾਲਜਾਂ 'ਚ ਅੱਜ ਤੋਂ ਰਾਸ਼ਟਰੀ ਗੀਤ ਹੋਇਆ ਜ਼ਰੂਰੀ
. . .  1 day ago
ਯੂਨੀਫ਼ਾਰਮ ਸਿਵਲ ਕਾਰਡ ਲਾਗੂ ਕਰਨ ਦੀ ਮੰਗ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ ਅੱਜ
. . .  1 day ago
ਟਰੰਪ ਵੱਲੋਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾ ਭਾਰਤ ਨਾਲ ਬਹੁਤ ਵੱਡੇ ਵਪਾਰ ਸਮਝੌਤੇ ਦੇ ਸੰਕੇਤ
. . .  1 day ago
ਮੋਦੀ ਕੈਬਨਿਟ ਦੀ ਮੀਟਿੰਗ ਅੱਜ
. . .  1 day ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੋਈ 2000 ਤੋਂ ਪਾਰ
. . .  1 day ago
ਮੁੱਠਭੇੜ 'ਚ 3 ਅੱਤਵਾਦੀ ਢੇਰ
. . .  1 day ago
ਅੱਜ ਦਾ ਵਿਚਾਰ
. . .  1 day ago
ਪੁਲਿਸ ਵੱਲੋਂ ਸਰਹੱਦੀ ਇਲਾਕੇ ਵਿਚ ਵਿਸ਼ੇਸ਼ ਰਾਤ ਦੇ ਨਾਕੇ ਜਾਰੀ
. . .  2 days ago
ਪੰਜਾਬ ਕੈਬਨਿਟ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ 'ਚ 550 ਅਸਾਮੀਆਂ ਭਰਨ ਦੀ ਪ੍ਰਵਾਨਗੀ
. . .  2 days ago
ਛੱਤੀਸਗੜ੍ਹ : ਮੁੱਠਭੇੜ 'ਚ ਜ਼ਖਮੀ ਹੋਏ ਕੋਬਰਾ ਹੈੱਡ ਕਾਂਸਟੇਬਲ ਅਜੀਤ ਸਿੰਘ ਦੀ ਇਲਾਜ ਦੌਰਾਨ ਹੋਈ ਮੌਤ
. . .  2 days ago
ਐਫ.ਏ.ਟੀ.ਐਫ ਦੀ ਗ੍ਰੇ ਲਿਸਟ 'ਚ ਬਣਿਆ ਰਹੇਗਾ ਪਾਕਿਸਤਾਨ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਫੱਗਣ ਸੰਮਤ 551
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਜਲੰਧਰ

-ਹਾਲ-ਏ-ਰਾਮਾ ਮੰਡੀ ਫਲਾਈ ਓਵਰ- ਚਾਰ ਮਹੀਨੇ 'ਚ ਹੀ ਫਲਾਈ ਓਵਰ ਦੀਆਂ ਸੜਕਾਂ ਦਾ ਹੋਇਆ ਮੰਦਾ ਹਾਲ

ਜਲੰਧਰ ਛਾਉਣੀ, 13 ਫਰਵਰੀ (ਪਵਨ ਖਰਬੰਦਾ)- 10 ਸਾਲਾ ਦੇ ਇੰਤਜ਼ਾਰ ਤੋਂ ਬਾਅਦ ਭਾਵੇਂ ਐਨ.ਐਚ.ਆਈ. ਵਲੋਂ ਪੀ.ਏ.ਪੀ. ਅਤੇ ਰਾਮਾ ਮੰਡੀ ਫਲਾਈ ਓਵਰਾਂ ਨੂੰ ਚਾਲੂ ਕਰਕੇ ਲੋਕਾਂ ਦੇ ਸਪੂਰਦ ਕਰ ਦਿੱਤਾ ਗਿਆ ਸੀ ਪਰ ਘਟੀਆ ਸਮੱਗਰੀ ਵਰਤੇ ਜਾਣ ਕਾਰਨ ਇੰਨ੍ਹਾਂ ਫਲਾਈ ਓਵਰਾਂ 'ਚੋਂ ਹੁਣ ਰਾਮਾ ਮੰਡੀ ਫਲਾਈ ਓਵਰ ਤੋਂ ਨਿਕਲਣ ਵਾਲੇ ਵਾਹਨ ਚਾਲਕਾਂ ਤੇ ਲੋਕਾਂ ਨੂੰ ਰੋਜ਼ਾਨਾ ਹੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਲੋਕਾਂ ਵਲੋਂ ਜਾਣਕਾਰੀ ਦੇਣ ਉਪਰੰਤ ਜਦੋਂ ਰਾਮਾ ਮੰਡੀ ਫਲਾਈ ਓਵਰ 'ਤੇ ਜਾ ਕੇ ਦੇਖਿਆ ਗਿਆ ਤਾਂ ਇਸ ਫਲਾਈ ਓਵਰ ਦੇ ਇਕ ਦੋਵੇਂ ਪਾਸੇ ਹੀ ਕਈ ਥਾਵਾਂ 'ਤੇ ਸੜਕ 'ਤੇ ਪਾਈ ਹੋਈ ਤਾਰਕੋਲ ਤੇ ਬਜ਼ਰੀ ਦੀਆਂ ਪਰਤਾਂ ਸਾਫ਼ ਉਤਰੀਆਂ ਹੋਈਆਂ ਨਜ਼ਰ ਆ ਰਹੀਆਂ ਸਨ ਤੇ ਇਸ ਦੇ ਨਾਲ ਹੀ ਕਈ ਥਾਵਾਂ 'ਤੇ ਸੜਕ ਹੇਠਾਂ ਬੈਠ ਜਾਣ ਕਾਰਨ ਸੜਕ ਵਿਚਕਾਰ ਕਾਫ਼ੀ ਖੱਢੇ ਪੈ ਗਏ ਹਨ ਜਿਸ ਕਾਰਨ ਵਾਹਨ ਚਾਲਕਾਂ ਨੂੰ ਝਟਕੇ ਲੱਗ ਰਹੇ ਸਨ | ਇਸ ਦੌਰਾਨ ਇਹ ਵੀ ਦੇਖਣ 'ਚ ਆਇਆ ਕਿ ਜਿਸ ਸਮੇਂ ਫਗਵਾੜਾ ਤੋਂ ਜਲੰਧਰ ਵੱਲ ਨੂੰ ਆਉਣ ਵਾਲੇ ਵਾਹਨ ਚਾਲਕ ਆਪਣਾ ਵਾਹਨ ਲੈ ਕੇ ਹੇਠਾਂ ਉਤਰ ਰਹੇ ਸਨ ਤਾਂ ਇਸ ਦੌਰਾਨ ਹੀ ਟੁੱਟੀ ਹੋਈ ਸੜਕ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਫਲਾਈ ਓਵਰ ਨੂੰ ਤਿਆਰ ਹੋਏ ਨੂੰ ਅਜੇ ਕਰੀਬ 4 ਮਹੀਨੇ ਹੀ ਹੋਏ ਹਨ ਤੇ ਰਾਮਾ ਮੰਡੀ ਫਲਾਈ ਓਵਰ ਦੀ ਹਾਲਤ ਹੁਣ ਤੋਂ ਹੀ ਤਰਸਯੋਗ ਹਾਲਤ ਬਣ ਗਈ ਹੈ | ਇਸ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਤਾਂ ਜੋ ਆਉਣ ਵਾਲੇ ਸਮੇਂ 'ਚ ਇੰਨ੍ਹਾਂ ਖੱਢਿਆਂ ਤੇ ਟੁੱਟੀ ਸੜਕ ਕਾਰਨ ਹੋਣ ਵਾਲੇ ਹਾਦਸੇ ਨੂੰ ਹੁਣ ਤੋਂ ਹੀ ਰੋਕਿਆ ਜਾ ਸਕੇ |
ਪ੍ਰਸ਼ਾਸਨਿਕ ਅਧਿਕਾਰੀ ਮਾਮਲੇ ਨੂੰ ਗੰਭੀਰਤਾ ਨਾਲ ਲੈਣ- ਤਰਲੋਕ ਸਰਾਂ
ਇਸ ਸਬੰਧੀ ਗੱਲਬਾਤ ਕਰਦੇ ਹੋਏ ਕਾਂਗਰਸ ਪਾਰਟੀ ਦੇ ਓ.ਬੀ.ਸੀ. ਸੈੱਲ. ਦੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਰਾਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਸੜਕੀ ਹਾਦਸਾ ਹੋਣ ਤੋਂ ਰੋਕਿਆ ਜਾ ਸਕੇ | ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਕਰੀਬ 4 ਮਹੀਨੇ ਪਹਿਲਾਂ ਹੀ ਚਾਲੂ ਕੀਤੇ ਗਏ ਰਾਮਾ ਮੰਡੀ ਫਲਾਈ ਓਵਰ ਦੀ ਸੜਕ ਦੀਆਂ ਪਰਤਾਂ ਉਤਰਨ ਕਾਰਨ ਅਤੇ ਵੱਡੇ-ਵੱਡੇ ਟੋਏ ਪੈਣ ਦੇ ਮਾਮਲੇ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਇਸ ਮਾਮਲੇ 'ਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਿਖ਼ਲਾਫ਼ ਕਾਰਵਾਈ ਕਰਨੀ ਚਾਹੀਦੀ ਹੈ |

ਦੁਕਾਨ ਦਾ ਸ਼ਟਰ ਤੋੜ ਕੇ 10 ਲੱਖ ਦੇ ਮੋਬਾਈਲ ਚੋਰੀ

ਜਲੰਧਰ, 13 ਫਰਵਰੀ (ਐੱਮ.ਐੱਸ. ਲੋਹੀਆ) - ਕੁਝ ਸਮਾਂ ਸ਼ਾਂਤ ਰਹਿਣ ਤੋਂ ਬਾਅਦ ਇਕ ਵਾਰ ਫਿਰ ਸ਼ਹਿਰ 'ਚ ਚੱਦਰ ਗਰੋਹ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ | ਇਸ ਗਰੋਹ ਨੇ ਬਸਤੀ ਸ਼ੇਖ ਰੋਡ 'ਤੇ ਚੱਲ ਰਹੀ ਮਹਿਤਾ ਟੈਲੀਕਾਮ ਨੂੰ ਨਿਸ਼ਾਨਾ ਬਣਾ ਕੇ ਦੁਕਾਨ 'ਚੋਂ 9 ਲੱਖ 81 ਹਜ਼ਾਰ ...

ਪੂਰੀ ਖ਼ਬਰ »

ਪਤਨੀ ਤੇ ਸਹੁਰਿਆਂ ਤੋਂ ਤੰਗ ਆ ਕੇ ਵਿਅਕਤੀ ਵਲੋਂ ਜ਼ਹਿਰ ਖਾ ਕੇ ਖ਼ੁਦਕੁਸ਼ੀ

ਗੁਰਾਇਆ, 13 ਫਰਵਰੀ (ਬਲਵਿੰਦਰ ਸਿੰਘ)- ਆਈਲੈਟ ਕਰਕੇ ਕੈਨੇਡਾ ਗਈ ਪਤਨੀ ਅਤੇ ਸਹੁਰਾ ਪਰਿਵਾਰ ਤੋਂ ਆ ਕੇ ਜ਼ਹਿਰੀਲੀ ਦਵਾਈ ਖਾ ਕੇ ਪਿੰਡ ਮਸਾਣੀਂ ਦੇ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ | ਪੁਲਿਸ ਨੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਮਿ੍ਤਕ ਮਨਦੀਪ ...

ਪੂਰੀ ਖ਼ਬਰ »

ਜਲਦ ਬੰਦ ਹੋ ਜਾਣਗੀਆਂ ਸਿਵਲ ਹਸਪਤਾਲ 'ਚ ਬੱਚੀਆਂ ਲਈ ਦਿੱਤੀਆਂ ਜਾ ਰਹੀਆਂ ਮੁਫ਼ਤ ਸੇਵਾਵਾਂ

ਜਲੰਧਰ, 13 ਫਰਵਰੀ (ਐੱਮ. ਐੱਸ. ਲੋਹੀਆ) - ਵਿੱਤੀ ਸੰਕਟ 'ਚੋਂ ਲੰਘ ਰਹੀ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਿਵਲ ਹਸਪਤਾਲਾਂ 'ਚ 1 ਤੋਂ 5 ਸਾਲ ਤੱਕ ਦੀਆਂ ਬੱਚੀਆਂ ਲਈ ਦਿੱਤੀਆਂ ਜਾ ਰਹੀਆਂ ਮੁਫ਼ਤ ਸਿਹਤ ਸੇਵਾਵਾਂ ਨੂੰ ਬੰਦ ਕਰ ...

ਪੂਰੀ ਖ਼ਬਰ »

-ਮਾਮਲਾ ਕੋਟ ਕਲਾਂ 'ਚ ਨਾਬਾਲਗਾ ਨਾਲ ਹੋਏ ਜਬਰ ਜਨਾਹ ਦਾ- ਦੋਸ਼ੀ ਅਜੇ ਵੀ ਪੁਲਿਸ ਦੀ ਗਿ੍ਫ਼ਤ ਤੋਂ ਦੂਰ

ਜਲੰਧਰ ਛਾਉਣੀ, 13 ਫਰਵਰੀ (ਪਵਨ ਖਰਬੰਦਾ)- ਥਾਣਾ ਛਾਉਣੀ ਦੇ ਅਧੀਨ ਆਉਂਦੇ ਕੋਟ ਕਲਾਂ ਪਿੰਡ 'ਚ ਰਹਿਣ ਵਾਲੀ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਆਪਣੇ ਘਰ 'ਚ ਲਿਜਾ ਕੇ ਕੀਤੇ ਗਏ ਜਬਰ ਜਨਾਹ ਦੇ ਮਾਮਲੇ 'ਚ ਨਾਮਜ਼ਦ ਕੀਤੇ ਗਏ ਦੋਸ਼ੀ ਜਮੇਲ ਸਿੰਘ ਪੁੱਤਰ ਬੱਲੀ ਵਾਸੀ ਕੋਟ ...

ਪੂਰੀ ਖ਼ਬਰ »

ਮਾਂ ਦੇ ਸਸਕਾਰ 'ਤੇ ਕੈਨੇਡਾ ਤੋਂ ਭਾਰਤ ਆਈ ਔਰਤ ਧੋਖਾਧੜੀ ਦੇ ਮੁਕੱਦਮੇ 'ਚ ਗਿ੍ਫ਼ਤਾਰ

ਗੁਰਾਇਆ, 13 ਫਰਵਰੀ (ਬਲਵਿੰਦਰ ਸਿੰਘ)- ਝੂਠੀ ਵਸੀਅਤ ਬਣਾ ਕੇ ਜਾਇਦਾਦ ਹੜੱਪਣ ਦੇ ਦੋਸ਼ਾਂ ਹੇਠ ਦਰਜ ਇਕ ਮੁਕੱਦਮੇ ਵਿਚ ਪੁਲਿਸ ਨੇ ਆਪਣੀ ਮਾਂ ਦੇ ਸਸਕਾਰ 'ਤੇ ਕੈਨੇਡਾ ਤੋਂ ਆ ਰਹੀ ਔਰਤ ਨੂੰ ਦਿੱਲੀ ਏਅਰਪੋਰਟ ਤੋਂ ਗਿ੍ਫ਼ਤਾਰ ਕਰ ਲਿਆ ਹੈ | ਕੇਵਲ ਸਿੰਘ ਐੱਸ.ਐੱਚ.ਓ. ...

ਪੂਰੀ ਖ਼ਬਰ »

-ਮਾਮਲਾ ਮੇਲੇ 'ਚ ਨੌਜਵਾਨ ਦੀ ਹੋਈ ਹੱਤਿਆ ਦਾ- ਗਿ੍ਫ਼ਤਾਰ ਕੀਤੇ ਨੀਰਜ ਤੇ ਜੋਗੀ ਦਾ ਅਦਾਲਤ ਵਲੋਂ 2 ਦਿਨਾਂ ਰਿਮਾਂਡ

ਜਲੰਧਰ, 13 ਫਰਵਰੀ (ਐੱਮ.ਐੱਸ. ਲੋਹੀਆ) — ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੇ ਮੇਲੇ ਦੌਰਾਨ ਆਪਸ 'ਚ ਹੋਏ ਝਗੜੇ 'ਚ ਮਾਰੇ ਗਏ ਸਰਬਜੀਤ ਉਰਫ਼ ਚੀਮਾ (26) ਪੁੱਤਰ ਜੋਤੀ ਲਾਲ ਵਾਸੀ ਅਬਾਦਪੁਰਾ ਜਲੰਧਰ ਦੀ ਹੱਤਿਆ ਦੇ ਮਾਮਲੇ 'ਚ ਜਿਨ੍ਹਾਂ 6 ਨੌਜਵਾਨਾਂ ਿਖ਼ਲਾਫ਼ ...

ਪੂਰੀ ਖ਼ਬਰ »

ਦੁਬਾਰਾ ਲੱਗਣਗੇ ਟੈਂਡਰ, ਘੱਟ ਛੋਟ ਵਾਲੇ ਸਟਰੀਟ ਲਾਈਟ ਟੈਂਡਰ ਰੱਦ

ਜਲੰਧਰ, 13 ਫਰਵਰੀ (ਸ਼ਿਵ)- ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਵਿਚ ਵਿੱਤ ਅਤੇ ਠੇਕਾ ਸਬ ਕਮੇਟੀ ਦੀ ਬੈਠਕ ਵਿਚ ਘੱਟ ਛੋਟ ਵਾਲੇ ਉਨ੍ਹਾਂ 4 ਕਰੋੜ ਦੇ ਸਟਰੀਟ ਲਾਈਟ ਟੈਂਡਰਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਦੇਣ 'ਤੇ ਪੂਲ ਹੋਣ ਨਾਲ ਨਿਗਮ ਦਾ ਸਵਾ ਕਰੋੜ ...

ਪੂਰੀ ਖ਼ਬਰ »

ਮੇਅਰ ਹਾਊਸ ਦੀ ਜਗ੍ਹਾ ਬਣੇਗਾ 6 ਮੰਜ਼ਿਲਾ ਕਾਰ ਪਾਰਕਿੰਗ ਕੰਪਲੈਕਸ

ਜਲੰਧਰ, 13 ਫਰਵਰੀ (ਸ਼ਿਵ ਸ਼ਰਮਾ)- ਮਾਡਲ ਟਾਊਨ ਵਿਚ ਸਾਲਾ ਪੁਰਾਣਾ ਮੇਅਰ ਹਾਊਸ ਨਹੀਂ ਰਹੇਗਾ ਕਿਉਂਕਿ ਸਮਾਰਟ ਸਿਟੀ ਵਿਚ ਇਸ ਜਗਾ 'ਤੇ 600 ਕਾਰਾਂ ਦੀ ਪਾਰਕਿੰਗ ਕਰਨ ਲਈ ਪਾਰਕਿੰਗ ਕੰਪਲੈਕਸ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ | 1.73 ਏਕੜ ਜਗ੍ਹਾ ਸਮਾਰਟ ਸਿਟੀ ਨੂੰ ਦੇਣ ਲਈ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਰੋਸ ਮਾਰਚ

ਫਿਲੌਰ, 13 ਫਰਵਰੀ (ਸੁਰਜੀਤ ਸਿੰਘ ਬਰਨਾਲਾ)- ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਵਲੋਂ ਸਮੁੱਚੇ ਭਾਰਤ 'ਚ ਭਾਰਤੀ ਜਨਤਾ ਪਾਰਟੀ ਵਲੋਂ ਪੇਸ਼ ਕੀਤੇ ਗਏ ਕਿਸਾਨ ਵਿਰੋਧੀ ਬਜਟ ਿਖ਼ਲਾਫ਼ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੀ ਲੜੀ ਤਹਿਤ ਅੱਜ ਫਿਲੌਰ ਵਿਖੇ ਕਾਮਰੇਡ ...

ਪੂਰੀ ਖ਼ਬਰ »

ਹਫ਼ਤਾਵਾਰੀ ਸਮਾਗਮ 16 ਨੂੰ

ਜਲੰਧਰ, 13 ਫਰਵਰੀ (ਹਰਵਿੰਦਰ ਸਿੰਘ ਫੁੱਲ)- ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਕ ਰੈਣਕ ਬਾਜ਼ਾਰ ਜਲੰਧਰ ਦਾ ਹਫਤਾਵਾਰੀ ਸਮਾਗਮ (ਸੰਗਤੀ ਰੂਪ ਵਿਚ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕਥਾ ਕੀਰਤਨ) 16 ਫਰਵਰੀ ਦਿਨ ਐਤਵਾਰ ਨੂੰ ਸਵੇਰੇ 7 ਵਜੇ ਤੋਂ 9.30 ਵਜੇ ਤੱਕ ਸੁਸਾਇਟੀ ...

ਪੂਰੀ ਖ਼ਬਰ »

ਨੈਸ਼ਨਲ ਮਾਸਟਰ ਬੈਡਮਿੰਟਨ ਚੈਂਪਅਨਸ਼ਿਪ ਲਈ ਪੰਜਾਬ ਟੀਮਾਂ ਦਾ ਐਲਾਨ

ਜਲੰਧਰ, 13 ਫਰਵਰੀ (ਸਾਬੀ)- ਨੈਸ਼ਨਲ ਮਾਸਟਰ ਬੈਡਮਿੰਟਨ ਚੈਂਪੀਅਨਸ਼ਿਪ ਜੋ 23 ਤੋਂ 29 ਫਰਵਰੀ ਤੱਕ ਜੈਪੁਰ ਵਿਖੇ ਕਰਵਾਈ ਜਾ ਰਹੀ ਹੈ, 'ਚ ਹਿੱਸਾ ਲੈਣ ਵਾਲੀਆਂ ਪੰਜਾਬ ਟੀਮਾਂ ਦਾ ਐਲਾਨ ਕਰਦਿਆਂ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਜਿੰਦਰ ਕਲਸੀ ਨੇ ਦੱਸਿਆ ...

ਪੂਰੀ ਖ਼ਬਰ »

ਅੰਬੇਡਕਰ ਸੁਸਾਇਟੀ ਵਲੋਂ ਧਰਨੇ 'ਚ ਸ਼ਾਮਿਲ ਹੋਣ ਦਾ ਫ਼ੈਸਲਾ

ਜਲੰਧਰ, 13 ਫਰਵਰੀ (ਜਸਪਾਲ ਸਿੰਘ)- ਅੰਬੇਡਕਰ ਨਗਰ ਮਹਿਲਾ ਸੇਵਾ ਸੁਸਾਇਟੀ ਨੇ 19 ਫਰਵਰੀ ਨੂੰ ਵਿਧਾਇਕ ਰਜਿੰਦਰ ਬੇਰੀ ਵਲੋਂ ਪੀ. ਏ. ਪੀ. ਪੁਲ ਦੇ ਬੰਦ ਪਏ ਇਕ ਹਿੱਸੇ ਨੂੰ ਖੁੱਲ੍ਹਵਾਉਣ ਲਈ ਦਿੱਤੇ ਜਾਣ ਵਾਲੇ ਧਰਨੇ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ | ਸੰਸਥਾ ਦੀ ਪ੍ਰਧਾਨ ...

ਪੂਰੀ ਖ਼ਬਰ »

ਡੀ. ਏ. ਵੀ. ਯੂਨੀਵਰਸਿਟੀ ਨੇ ਐਮ. ਐਸ. ਐਮ. ਈ. ਤਕਨਾਲੋਜੀ ਕੇਂਦਰ ਨਾਲ ਕੀਤਾ ਸਮਝੌਤਾ

ਜਲੰਧਰ, 13 ਫਰਵਰੀ (ਰਣਜੀਤ ਸਿੰਘ ਸੋਢੀ)- ਡੀ. ਏ. ਵੀ. ਯੂਨੀਵਰਸਿਟੀ ਨੇ ਐੱਮ.ਐੱਸ.ਐੱਮ.ਈ. ਟੈਕਨਾਲੋਜੀ ਡਿਵੈਲਪਮੈਂਟ ਸੈਂਟਰ ਦੇ ਨਾਲ ਐਮ.ਓ.ਯੂ. ਸਾਈਨ ਕੀਤਾ | ਐਮ.ਓ.ਯੂ. ਅਨੁਸਾਰ ਯੂਨੀਵਰਸਿਟੀ ਵਿਚ ਮਕੈਨੀਕਲ ਇੰਜੀਨੀਅਰਿੰਗ ਕਰ ਰਹੇ ਵਿਦਿਆਰਥੀਆਂ ਨੂੰ ਟੈਕਨਾਲੋਜੀ ...

ਪੂਰੀ ਖ਼ਬਰ »

ਜੱਟ ਸਿੱਖ ਕੌ ਾਸਲ ਵਲੋਂ ਲੋੜਵੰਦ ਵਿਦਿਆਰਥਣਾਂ ਦੀ ਆਰਥਿਕ ਮਦਦ

ਜਲੰਧਰ, 13 ਫਰਵਰੀ (ਜਸਪਾਲ ਸਿੰਘ)- ਜੱਟ ਸਿੱਖ ਕੌਾਸਲ ਵਲੋਂ ਪਿਛਲੇ ਲੰਬੇ ਸਮੇਂ ਤੋਂ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਲਈ ਆਰਥਿਕ ਮਦਦ ਕਰਦੀ ਆ ਰਹੀ ਹੈ ਤੇ ਆਪਣੇ ਇਸ ਨੇਕ ਕਾਰਜ ਨੂੰ ਅੱਗੇ ਵਧਾਉਂਦੇ ਹੋਏ ਜੱਟ ਸਿੱਖ ਕੌਾਸਲ ਨੇ ...

ਪੂਰੀ ਖ਼ਬਰ »

ਗੁਰੂ ਅੰਗਦ ਦੇਵ ਸਕੂਲ 'ਚ ਲੇਖ ਮੁਕਾਬਲੇ ਕਰਵਾਏ

ਜਲੰਧਰ ਛਾਉਣੀ, 13 ਫਰਵਰੀ (ਪਵਨ ਖਰਬੰਦਾ)- ਗੁਰੂ ਅੰਗਦ ਦੇਵ ਸੀਨੀਅਰ ਸੈਕੰਡਰੀ ਸਕੂਲ ਰਾਮਾ ਮੰਡੀ ਵਿਖੇ ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ 'ਤੇਲ ਬਚਾਓ' ਵਿਸ਼ੇ 'ਤੇ ਸੈਮੀਨਾਰ ਤੇ ਲੇਖ ਮੁਕਾਬਲਾ ਕਰਵਾਇਆ ਗਿਆ | ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਡੀ.ਜੀ.ਐਮ. ਅਤੁਲ ਗੁਪਤਾ, ...

ਪੂਰੀ ਖ਼ਬਰ »

ਸੋਮਰਸੈਟ ਇੰਟਰਨੈਸ਼ਨਲ ਸਕੂਲ ਵਿਖੇ ਮਨਾਇਆ 'ਵਿਸ਼ਵ ਰੇਡੀਓ ਦਿਵਸ'

ਜਲੰਧਰ, 13 ਫਰਵਰੀ (ਰਣਜੀਤ ਸਿੰਘ ਸੋਢੀ)- ਸੋਮਰਸੈਟ ਇੰਟਰਨੈਸ਼ਨਲ ਸਕੂਲ ਵਿਖੇ 'ਵਿਸ਼ਵ ਰੇਡੀਉ ਦਿਵਸ' ਬਹੁਤ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਨੂੰ ਮਨਾਉਣ ਦਾ ਉਦੇਸ਼ ਬੱਚਿਆਂ ਨੂੰ ਰੇਡੀਉ ਦੇ ਮਹੱਤਵ ਬਾਰੇ ਜਾਣੂ ਕਰਵਾਉਣਾ ਸੀ ਤੇ ਨਾਲ ਹੀ ਇਹ ਦੱਸਣਾ ਕਿ ਸੰਚਾਰ ਦੇ ਸਾਧਨ ...

ਪੂਰੀ ਖ਼ਬਰ »

ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਪੁਲਵਾਮਾ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਜਲੰਧਰ, 13 ਫਰਵਰੀ (ਰਣਜੀਤ ਸਿੰਘ ਸੋਢੀ)- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਪਿਛਲੇ ਸਾਲ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ 44 ਵੀਰ ਜਵਾਨਾਂ ਨੂੰ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਵਲੋਂ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਗਈ | ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਲੜਕੀਆਂ 'ਚ 'ਸੀ. ਬੀ. ਐੱਸ. ਈ-ਇੰਟੈਲ ਏ. ਆਈ. ਥੋਨ' ਵਰਕਸ਼ਾਪ ਸਮਾਪਤ

ਜਲੰਧਰ, 13 ਫਰਵਰੀ (ਰਣਜੀਤ ਸਿੰਘ ਸੋਢੀ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਲੜਕੀਆਂ ਵਿਖੇ ਸੀ. ਐੱਸ. ਈ. ਦੇ ਸਹਿਯੋਗ ਨਾਲ ਇੰਟੇਲ ਏ. ਆਈ. ਥੋਨ ਤਿੰਨ ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਸਮਾਪਤ ਹੋਈ ਜਿਸ 'ਚ ਵਿਦਿਆਰਥੀਆਂ ਨੂੰ ਆਪਣੇ ਵਿੱਦਿਅਕ ਟੀਚਿਆਂ ਤੱਕ ਪਹੁੰਚਣ ਲਈ ...

ਪੂਰੀ ਖ਼ਬਰ »

ਰੇਲ ਗੱਡੀ ਹੇਠ ਆਉਣ ਨਾਲ ਔਰਤ ਦੀ ਮੌਤ

ਗੁਰਾਇਆ,13ਫਰਵਰੀ (ਬਲਵਿੰਦਰ ਸਿੰਘ)- ਇੱਥੇ ਅੱਟਾ ਨਹਿਰ 'ਤੇ ਇੱਕ ਅਣਪਛਾਤੀ ਔਰਤ ਦੀ ਰੇਲ ਗੱਡੀ ਹੇਠ ਆਉਣ ਨਾਲ ਮੌਤ ਹੋ ਗਈ | ਔਰਤ ਦੀ ਉਮਰ 70-75 ਸਾਲ ਲਗਦੀ ਹੈ, ਦਾ ਰੰਗ ਗੋਰਾ, ਸਿਰ ਦੇ ਵਾਲ ਸਫ਼ੈਦ, ਬਿਸਕੁਟੀ ਰੰਗ ਦੀ ਕੋਟੀ, ਬਦਾਮੀ ਰੰਗ ਦੀ ਸਲਵਾਰ ਕਮੀਜ਼ ਪਾਈ ਹੋਈ ਹੈ | ਛੋਟੇ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਕੈਦ

ਜਲੰਧਰ, 13 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਨਿਰਮਲ ਸਿੰਘ ਵਾਸੀ ਨੂਰਮਹਿਲ ਨੂੰ 2 ਮਹੀਨੇ ਦੀ ਕੈਦ ਅਤੇ 1 ਹਜ਼ਾਰ ਰੁਪਏ ...

ਪੂਰੀ ਖ਼ਬਰ »

ਜੌਹਲ ਹਸਪਤਾਲ ਵਿਖੇ ਸਿਹਤ ਜਾਂਚ ਕੈਂਪ ਹੁਣ ਕੱਲ੍ਹ ਲੱਗੇਗਾ

ਭੋਗਪੁਰ, 13 ਫਰਵਰੀ (ਡੱਲੀ)- ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਤੇ ਇਲਾਕੇ 'ਚ ਐਮਰਜੈਂਸੀ ਸੇਵਾਵਾਂ ਦੇਣ ਵਾਲਾ ਇਕੋ-ਇਕ ਜੌਹਲ ਹਸਪਤਾਲ ਭੋਗਪੁਰ ਵਿਖੇ ਮੁਫਤ ਸਿਹਤ ਜਾਂਚ ਤੇ ਖੂਨਦਾਨ ਕੈਂਪ 15 ਫਰਵਰੀ ਦਿਨ ਸਨਿਚਰਵਾਰ ਨੂੰ ਸਵੇਰੇ 9:30 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ...

ਪੂਰੀ ਖ਼ਬਰ »

ਨਾਬਾਲਗ ਨਾਲ ਜਬਰ ਜਨਾਹ ਦੇ ਮਾਮਲੇ 'ਚ 7 ਸਾਲ ਦੀ ਕੈਦ

ਜਲੰਧਰ, 13 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਦੀਪ ਕੌਰ ਦੀ ਅਦਾਲਤ ਨੇ ਨਬਾਲਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਜਸਵੰਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਬਾਜਵਾ ਕਲਾਂ, ਸ਼ਾਹਕੋਟ ਨੂੰ 7 ਸਾਲ ਦੀ ਕੈਦ ਅਤੇ 10 ਹਜ਼ਾਰ ...

ਪੂਰੀ ਖ਼ਬਰ »

-ਮਾਮਲਾ ਹੱਤਿਆ ਤੋਂ ਬਾਅਦ ਗੰਦੇ ਨਾਲੇ 'ਚੋਂ ਮਿਲੀ ਲਾਸ਼ ਦਾ- 72 ਘੰਟੇ ਬਾਅਦ ਵੀ ਨਹੀਂ ਹੋਈ ਪਹਿਚਾਣ, ਕੀਤਾ ਸਸਕਾਰ

ਜਲੰਧਰ, 13 ਫਰਵਰੀ (ਐੱਮ. ਐੱਸ. ਲੋਹੀਆ) - ਪਿੰਡ ਸੁਭਾਨਾ ਦੇ ਰੇਲਵੇ ਫਾਟਕ ਨੇੜੇ ਚੱਲ ਰਹੇ ਗੰਦੇ ਨਾਲੇ 'ਚੋਂ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ 10 ਫਰਵਰੀ 2020 ਨੂੰ ਇਕ 40-45 ਸਾਲ ਦੇ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਨੂੰ ਪਹਿਚਾਣ ਲਈ 72 ਘੰਟੇ ਵਾਸਤੇ ਸਿਵਲ ...

ਪੂਰੀ ਖ਼ਬਰ »

ਮਾਈ ਹੀਰਾਂ ਗੇਟ 'ਚ ਤਹਿਬਾਜ਼ਾਰੀ ਵਿਭਾਗ ਦੀ ਟੀਮ ਦਾ ਵਿਰੋਧ

ਜਲੰਧਰ, 13 ਫਰਵਰੀ (ਸ਼ਿਵ)- ਮਾਈ ਹੀਰਾ ਗੇਟ 'ਤੇ ਤਹਿਬਾਜ਼ਾਰੀ ਵਿਭਾਗ ਦੀ ਟੀਮ ਨੂੰ ਉਸ ਵੇਲੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਕਿਤਾਬਾਂ ਦਾ ਕੰਮ ਕਰਦੇ ਭਰਾਵਾਂ ਦੀ ਹੱਟੀ ਦੁਕਾਨ ਤੋਂ ਬੋਰਡ ਉਤਾਰਨ ਦਾ ਲੋਕਾਂ ਨੇ ਵਿਰੋਧ ਕੀਤਾ | ਇਸ ਕਾਰਵਾਈ ਦੌਰਾਨ ...

ਪੂਰੀ ਖ਼ਬਰ »

ਸ੍ਰੀ ਸੱਤ ਨਰਾਇਣ ਮੰਦਰ 'ਚ ਮਹਾਂਯੱਗ 16 ਨੂੰ

ਜਲੰਧਰ, 13 ਫਰਵਰੀ (ਅ.ਬ)-ਸ੍ਰੀ ਸੱਤ ਨਰਾਇਣ ਮੰਦਰ ਕਾਜੀ ਮੁਹੱਲਾ ਵਲੋਂ ਕਰਵਾਇਆ ਜਾ ਰਿਹਾ 38ਵਾਂ ਮਾਘ ਮਹੱਤਤਾ ਮਹਾਂਯੱਗ 16 ਫਰਵਰੀ ਨੂੰ ਸਮਾਪਤ ਹੋਵੇਗਾ | ਕਥਾਵਾਚਕ ਤੇ ਜੋਤਿਸ਼ੀ ਪੰਡਤ ਗੁਲਸ਼ਨ ਕੁਮਾਰ ਅਨੁਸਾਰ ਇਹ ਯੱਗ 14 ਜਨਵਰੀ ਨੂੰ ਸ਼ੁਰੂ ਹੋਇਆ ਸੀ ਤੇ 16 ਫਰਵਰੀ ਨੂੰ ...

ਪੂਰੀ ਖ਼ਬਰ »

ਔਰਤ ਕੋਲੋਂ ਮੋਬਾਈਲ ਖੋਹ ਕੇ ਫਰਾਰ ਹੁੰਦਾ ਨੌਜਵਾਨ ਕਾਬੂ

ਜਲੰਧਰ, 13 ਫਰਵਰੀ (ਐੱਮ.ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 3 ਦੇ ਥਾਣਾ ਮੁਖੀ ਵਜੋਂ ਅਹੁਦਾ ਸੰਭਾਲਦੇ ਹੀ ਇੰਸਪੈਕਟਰ ਰਾਜੇਸ਼ ਕੁਮਾਰ ਸ਼ਰਮਾ ਨੇ ਮੁਲਾਜ਼ਮਾਂ ਦੀ ਹੌਾਸਲਾ ਅਫ਼ਜ਼ਾਈ ਕਰਕੇ ਉਨ੍ਹਾਂ ਨੂੰ ਖੇਤਰ 'ਚ ਹੋ ਰਹੀਆਂ ਲੁੱਟਾਂ-ਖੋਹਾਂ 'ਤੇ ਕਾਬੂ ਪਾਉਣ ਲਈ ...

ਪੂਰੀ ਖ਼ਬਰ »

ਬਲਾਕ ਸ਼ਾਹਕੋਟ ਦੇ ਕਈ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ 'ਬਾਇਓਮੈਟਿ੍ਕ ਹਾਜ਼ਰੀ' ਸ਼ੁਰੂ

ਸ਼ਾਹਕੋਟ, 13 ਫਰਵਰੀ (ਸਚਦੇਵਾ)- ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ 1 ਅਪ੍ਰੈਲ ਤੋਂ ਅਧਿਆਪਕਾਂ ਦੀ ਬਾਇਓਮੈਟਿ੍ਕ ਹਾਜ਼ਰੀ ਸ਼ੁਰੂ ਕੀਤੀ ਜਾ ਰਹੀ ਹੈ | ...

ਪੂਰੀ ਖ਼ਬਰ »

ਐਕਟਿਵਾ ਪਿੱਛੇ ਬੈਠੀ ਔਰਤ ਦਾ ਪਰਸ ਖੋਹਿਆ

ਜਲੰਧਰ, 13 ਫਰਵਰੀ (ਐੱਮ.ਐੱਸ. ਲੋਹੀਆ) - ਐਕਟਿਵਾ 'ਤੇ ਆਪਣੀ ਨੂੰ ਹ ਦੇ ਪਿੱਛੇ ਬੈਠ ਕੇ ਜਾ ਰਹੀ ਔਰਤ ਦਾ ਸਕਾਈਲਾਰਕ ਚੌਕ ਨੇੜੇ 2 ਮੋਟਰਸਾਈਕਲ ਸਵਾਰ ਪਰਸ ਲੁੱਟ ਕੇ ਫਰਾਰ ਹੋ ਗਏ | ਪਰਸ 'ਚ 4 ਹਜ਼ਾਰ ਰੁਪਏ, 2 ਮੋਬਾਈਲ ਫੋਨ, ਇਕ ਡਾਇਮੰਡ ਦਾ ਟੋਪਸ ਅਤੇ ਹੋਰ ਸਾਮਾਨ ਸੀ | ਲੁੱਟ ਦੀ ...

ਪੂਰੀ ਖ਼ਬਰ »

ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪੁਰਾਣੇ ਪ੍ਰੋਗਰਾਮਾਂ ਨੂੰ ਮੁੜ ਸ਼ੁਰੂ ਕਰਨ ਦੀ ਮੰਗ

ਜਮਸ਼ੇਰ ਖ਼ਾਸ, 13 ਫਰਵਰੀ (ਜਸਬੀਰ ਸਿੰਘ ਸੰਧੂ)-ਭਾਰਤ 'ਚ 1927 'ਚ ਪਹਿਲੀ ਅੱਖ ਖੋਲ੍ਹਦੇ ਆਲ ਇੰਡੀਆ ਰੇਡੀਓ ਨੇ ਪੂਰਨ ਰੂਪ 'ਚ 8 ਜੂਨ 1936 ਨੂੰ ਪੂਰਨ ਜਨਮ ਲਿਆ ਜੋ ਪਿੰਡ ਜਮਸ਼ੇਰ 'ਚ ਵੀ ਮਨਾਇਆ ਗਿਆ | ਜਰਨੈਲ ਸਿੰਘ, ਰਾਜੂ ਗੌਰਵ ਸ਼ਰਮਾ, ਇੰਦਰਜੀਤ ਸਿੰਘ ਸ਼ੇਰਗਿੱਲ, ਨੰਬਰਦਾਰ ...

ਪੂਰੀ ਖ਼ਬਰ »

ਜਮਸ਼ੇਰ 'ਚ ਮਨਾਇਆ 'ਵਿਸ਼ਵ ਰੇਡੀਓ ਦਿਵਸ' ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪੁਰਾਣੇ ਪ੍ਰੋਗਰਾਮਾਂ ਨੂੰ ਮੁੜ ਸ਼ੁਰੂ ਕਰਨ ਦੀ ਮੰਗ

ਜਮਸ਼ੇਰ ਖ਼ਾਸ, 13 ਫਰਵਰੀ (ਜਸਬੀਰ ਸਿੰਘ ਸੰਧੂ)-ਭਾਰਤ 'ਚ 1927 'ਚ ਪਹਿਲੀ ਅੱਖ ਖੋਲ੍ਹਦੇ ਆਲ ਇੰਡੀਆ ਰੇਡੀਓ ਨੇ ਪੂਰਨ ਰੂਪ 'ਚ 8 ਜੂਨ 1936 ਨੂੰ ਪੂਰਨ ਜਨਮ ਲਿਆ ਜੋ ਪਿੰਡ ਜਮਸ਼ੇਰ 'ਚ ਵੀ ਮਨਾਇਆ ਗਿਆ | ਜਰਨੈਲ ਸਿੰਘ, ਰਾਜੂ ਗੌਰਵ ਸ਼ਰਮਾ, ਇੰਦਰਜੀਤ ਸਿੰਘ ਸ਼ੇਰਗਿੱਲ, ਨੰਬਰਦਾਰ ...

ਪੂਰੀ ਖ਼ਬਰ »

ਗੁਰੂ ਨਾਨਕਪੁਰਾ ਮਾਰਕੀਟ 'ਚ ਵਾਹਨਾਂ ਦੀ ਆਵਾਜਾਈ ਵਧਣ ਕਾਰਨ ਖੇਤਰ ਵਾਸੀ ਦੁਖੀ

ਚੁਗਿੱਟੀ/ਜੰਡੂਸਿੰਘਾ, 13 ਫਰਵਰੀ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਮਾਰਕੀਟ 'ਚ ਵਾਹਨਾਂ ਦੀ ਆਵਾਜਾਈ ਵਧਣ ਕਾਰਨ ਲੱਗਦੇ ਜਾਮ ਤੋਂ ਖੇਤਰ ਵਾਸੀ ਦੁਖੀ ਹਨ | ਇਸ ਸਮੱਸਿਆ ਦੇ ਹੱਲ ਲਈ ਸਮੂਹ ਦੁਕਾਨਦਾਰਾਂ ਵਲੋਂ ਸਬੰਧਿਤ ਅਫ਼ਸਰਾਂ ਦੇ ਧਿਆਨ 'ਚ ਲਿਆਂਦਾ ਗਿਆ ਹੈ | ...

ਪੂਰੀ ਖ਼ਬਰ »

ਬੇਕਾਬੂ ਗੱਡੀ ਨੇ ਮਾਰੀ ਕਈ ਵਾਹਨਾਂ ਨੂੰ ਟੱਕਰ, 3 ਗੰਭੀਰ ਜ਼ਖ਼ਮੀ

ਲਾਂਬੜਾ, 13 ਫਰਵਰੀ (ਕੁਲਜੀਤ ਸਿੰਘ ਸੰਧੂ)-ਜਲੰਧਰ ਨਕੋਦਰ ਸੜਕ 'ਤੇ ਅੱਜ ਤੇਜ਼ ਰਫ਼ਤਾਰ ਰੇਂਜ ਰੋਵਰ ਗੱਡੀ ਨੇ ਪਿੰਡ ਤਾਜਪੁਰ ਦੇ ਨਜ਼ਦੀਕ ਕਈ ਵਾਹਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ 3 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ | ਅੱਜ ਨਕੋਦਰ ਤੋਂ ਜਲੰਧਰ ਵੱਲ ਜਾ ਰਹੀ ...

ਪੂਰੀ ਖ਼ਬਰ »

ਨਵੀਂ ਇਮਾਰਤ 'ਚ ਖੁੱਲਿ੍ਹਆ ਇੰਡੀਅਨ ਓਵਰਸੀਜ਼ ਬੈਂਕ

ਜਲੰਧਰ, 13 ਫਰਵਰੀ (ਸ਼ਿਵ)- ਇੰਡੀਅਨ ਓਵਰਸੀਜ਼ ਬੈਂਕ ਦੀ ਮੁੱਖ ਬਰਾਂਚ ਲਾਲੀ ਨਿਵਾਸ ਜੀ. ਟੀ. ਰੋਡ ਤੋਂ ਬਦਲ ਕੇ ਨਿਰਮਲ ਕੰਪਲੈਕਸ ਜੀ. ਟੀ. ਰੋਡ ਵਿਚ ਤਬਦੀਲ ਦੋ ਗਈ ਹੈ | ਬੈਂਕ ਦੇ ਜ਼ੋਨਲ ਮੈਨੇਜਰ ਸ੍ਰੀ ਜੇ. ਸਤਿਆਨਾਰਾਇਣ, ਅਜੇ ਤੇਂਬੇਕਰ ਚੀਫ਼ ਰਿਜਨਲ ਮੈਨੇਜਰ ਰਿਜਨਲ ...

ਪੂਰੀ ਖ਼ਬਰ »

ਬਿਜਲੀ ਦੇ 8 ਕੇਸਾਂ ਦਾ ਨਿਪਟਾਰਾ

ਜਲੰਧਰ, 13 ਫਰਵਰੀ (ਸ਼ਿਵ)- ਸੀ. ਜੀ. ਆਰ. ਐਫ. ਲੁਧਿਆਣਾ ਵਲੋਂ ਵਿਸ਼ੇਸ਼ ਸੁਣਵਾਈ ਕੈਂਪ ਵਿਚ ਕੁੱਲ 21 ਕੇਸ ਸੁਣੇ ਗਏ ਹਨ ਜਿਨ੍ਹਾਂ ਵਿਚ 8 ਕੇਸਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ ਹੈ | 13 ਕੇਸਾਂ ਨੂੰ ਅਗਲੀ ਤਾਰੀਖ਼ ਦਿੱਤੀ ਗਈ ਹੈ | ਚੇਅਰਪਰਸਨ ਇੰਜੀਨੀਅਰ ਐੱਸ. ਕੇ. ਅਰੋੜਾ, ...

ਪੂਰੀ ਖ਼ਬਰ »

ਹੈਰੋਇਨ ਦੇ ਮਾਮਲੇ 'ਚ ਨਾਈਜੀਰੀਅਨ ਨੂੰ 10 ਸਾਲ ਦੀ ਕੈਦ

ਜਲੰਧਰ, 13 ਫਰਵਰੀ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਨਾਈਜੀਰੀਨਣ ਓਬੀ ਪੁੱਤਰ ਇਜੀ ਵਾਸੀ ਉੱਤਮ ਨਗਰ, ਦਿੱਲੀ ਜੋ ਕਿ ਨਾਇਜੀਰੀਅਨ ਮੂਲ ਦਾ ਹੈ, ਨੂੰ 10 ਸਾਲ ਦੀ ਕੈਦ ਅਤੇ 1 ...

ਪੂਰੀ ਖ਼ਬਰ »

ਗੁਰੂ ਹਰਿਰਾਇ ਸਾਹਿਬ ਦੇ ਪ੍ਰਕਾਸ਼ ਪੂਰਬ ਸਬੰਧੀ ਸਮਾਗਮ ਅੱਜ

ਜਲੰਧਰ, 13 ਫਰਵਰੀ (ਹਰਵਿੰਦਰ ਸਿੰਘ ਫੁੱਲ)- ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਸੈਂਟਰਲ ਟਾਊਨ ਗਲੀ ਨੰਬਰ 7 ਵਿਖੇ ਸ਼ਾਮ 6 ਵਜੇ ਤੋਂ ਰਾਤ 9.30 ਨੂੰ ਵਜੇ ਤੱਕ ਬੜੀ ਸ਼ਰਧਾ ਅਤੇ ...

ਪੂਰੀ ਖ਼ਬਰ »

ਜੂਨੀਅਰ ਨੈਸ਼ਨਲ ਚੋਕਬਾਲ ਚੈਂਪੀਅਨਸ਼ਿਪ ਅੱਜ ਤੋਂ

ਜਲੰਧਰ, 13 ਫਰਵਰੀ (ਸਾਬੀ)- 12ਵੀਂ ਜੂਨੀਅਰ ਨੈਸ਼ਨਲ ਚੋਕ ਬਾਲ ਚੈਂਪੀਅਨਸ਼ਿਪ ਜੋ ਪੰਜਾਬ ਚੋਕ ਬਾਲ ਐਸੋਸੀਏਸ਼ਨ ਵੱਲੋਂ 14 ਤੋਂ 16 ਫਰਵਰੀ ਤੱਕ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਜਲੰਧਰ ਵਿਖੇ ਕਰਵਾਈ ਜਾ ਰਹੀ ਹੈ, ਦਾ ਉਦਘਾਟਨ 14 ਫਰਵਰੀ ਨੂੰ ਸ਼ਾਮ 1 ਵਜੇ ਸਪੈਸ਼ਲ ਡੀ.ਜੀ.ਪੀ. ...

ਪੂਰੀ ਖ਼ਬਰ »

ਪਿੰਡ ਨਾਹਲਾਂ ਵਿਖੇ 52 ਕਨਾਲ ਰਕਬੇ 'ਚ 7.65 ਕਰੋੜ ਦੀ ਲਾਗਤ ਨਾਲ ਬਣੇਗਾ ਨਵਾਂ ਬਿਰਧ ਆਸ਼ਰਮ

ਜਲੰਧਰ, 13 ਫਰਵਰੀ (ਚੰਦੀਪ ਭੱਲਾ)- ਜ਼ਿਲ੍ਹਾ ਜਲੰਧਰ ਦੇ ਪਿੰਡ ਨਾਹਲਾਂ ਵਿਖੇ 52 ਕਨਾਲ ਰਕਬੇ ਵਿੱਚ 7.65 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਹੀ ਨਵਾਂ ਬਿਰਧ ਆਸ਼ਰਮ ਉਸਾਰਿਆ ਜਾਵੇਗਾ | ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਪਿੰਡ ਨਾਹਲਾ ਵਿਖੇ ਦੌਰਾ ਕਰਕੇ ...

ਪੂਰੀ ਖ਼ਬਰ »

ਪਾਣੀ ਬਚਾਓ ਪੈਸਾ ਕਮਾਓ ਸਕੀਮ ਤਹਿਤ ਕਿਸਾਨਾਂ ਨੂੰ ਕੀਤਾ ਜਾਗਰੂਕ

ਜਲੰਧਰ, 13 ਫਰਵਰੀ (ਜਸਪਾਲ ਸਿੰਘ)- ਕਿਸਾਨਾਂ ਨੂੰ ਆਧੁਨਿਕ ਤਕਨੀਕ ਅਪਣਾਉਣ ਅਤੇ ਬਿਨਾਂ ਪਰਾਲੀ ਸਾੜੇ ਕਣਕ ਦੀ ਕਾਸ਼ਤ ਲਈ ਉਤਸ਼ਾਹਿਤ ਕਰਨ ਲਈ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਲੋਂ ਚਲਾਈ ਗਈ ਪਾਣੀ ਬਚਾਓ ਪੈਸਾ ਕਮਾਓ ਮੁਹਿੰਮ ਤਹਿਤ ਇਕ ਜਾਗਰੂਕਤਾ ਕੈਂਪ ਕੁੱਕੜ ...

ਪੂਰੀ ਖ਼ਬਰ »

ਪੰਜਾਬ ਮੈਡੀਕਲ ਰੀਪ੍ਰਜੈਂਟੇਟਿਵ ਐਸੋਸੀਏਸ਼ਨ ਦੇ ਮੈਂਬਰ ਮਿਲੇ ਪੁਲਿਸ ਅਧਿਕਾਰੀਆਂ ਨੂੰ

ਜਲੰਧਰ, 13 ਫਰਵਰੀ (ਐੱਮ.ਐੱਸ. ਲੋਹੀਆ) - ਪੰਜਾਬ ਮੈਡੀਕਲ ਰੀਪ੍ਰਜੈਂਟੇਟਿਵ ਐਸੋਸੀਏਸ਼ਨ ਦੇ ਮੈਂਬਰਾਂ ਿਖ਼ਲਾਫ਼ ਦਵਾਈਆਂ ਦੀ ਇਕ ਕੰਪਨੀ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਜਿਸ ਦਾ ਵਿਰੋਧ ਕਰਦੇ ਹੋਏ ਐਸੋਸੀਏਸ਼ਨ ਦੇ ਮੈਂਬਰ ਅੱਜ ਪੁਲਿਸ ਅਧਿਕਾਰੀਆਂ ਨੂੰ ...

ਪੂਰੀ ਖ਼ਬਰ »

ਸਲੇਮਪੁਰ ਮਸੰਦਾਂ 'ਚ ਕੈਂਸਰ ਦੀ ਜਾਂਚ ਸਬੰਧੀ ਮੁਫ਼ਤ ਕੈਂਪ ਅੱਜ

ਜਲੰਧਰ, 13 ਫਰਵਰੀ (ਸਟਾਫ ਰਿਪੋਰਟਰ)- ਰੋਕੋ ਕੈਂਸਰ ਚੈਰੀਟੇਬਲ ਟਰੱਸਟ ਵਲੋਂ ਐਨ. ਆਰ. ਆਈ. ਜੌਹਲ ਪਰਿਵਾਰ ਦੇ ਸਹਿਯੋਗ ਨਾਲ ਕੈਂਸਰ ਦੀ ਜਾਂਚ ਸਬੰਧੀ ਇਕ ਮੁਫਤ ਕੈਂਪ 14 ਫਰਵਰੀ ਨੂੰ ਸਲੇਮਪੁਰ ਮਸੰਦਾਂ ਵਿਖੇ ਸਵੇਰੇ 10 ਤੋਂ ਲੈ ਕੇ ਸ਼ਾਮੀਂ 4 ਵਜੇ ਤੱਕ ਲਗਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨੂੰ ਲੈ ਕੇ ਜ਼ਿਆਦਾ ਡਰਨ ਦੀ ਲੋੜ ਨਹੀਂ- ਡਾ: ਸਤੀਸ਼ ਕੁਮਾਰ

ਜਲੰਧਰ, 13 ਫਰਵਰੀ (ਐੱਮ. ਐੱਸ. ਲੋਹੀਆ) - ਸਿਹਤ ਵਿਭਾਗ ਦੀ ਟੀਮ ਵਲੋਂ ਸਿਵਲ ਸਰਜਨ ਜਲੰਧਰ ਡਾ. ਗੁਰਿੰਦਰ ਕੌਰ ਚਾਵਲਾ ਦੀਆਂ ਹਦਾਇਤਾਂ ਤਹਿਤ ਕੋਰੋਨਾ ਵਾਇਰਸ ਤੋਂ ਬਚਾਅ ਪ੍ਰਤੀ ਜਨ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਸੈਮੀਨਾਰ ਕਰਵਾਇਆ ਗਿਆ | ਲਾਇਲਪੁਰ ਖਾਲਸਾ ਗਰਲਜ ...

ਪੂਰੀ ਖ਼ਬਰ »

28ਵਾਂ ਕਬੱਡੀ ਟੂਰਨਾਮੈਂਟ ਗਦਰੀ ਬਾਬੇ ਸ਼ਹੀਦ ਬੰਤਾ ਸਿੰਘ ਕੱਲ੍ਹ ਤੋਂ

ਜਲੰਧਰ, 13 ਫਰਵਰੀ (ਸਾਬੀ)- ਸ਼ਹੀਦ ਬੰਤਾ ਸਿੰਘ ਸੰਘਵਾਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ: ਜੀ.ਐੱਸ. ਗਿੱਲ ਤੇ ਹਰਭਜਨ ਸਿੰਘ ਕਰਾੜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਕਬੱਡੀ ਟੂਰਨਾਮੈਂਟ ਪਿੰਡ ਸੰਘਵਾਲ ਦੇ ਸਟੇਡੀਅਮ ਵਿਖੇ 15 ਤੇ 16 ਫਰਵਰੀ ਨੂੰ ਕਰਵਾਇਆ ਜਾ ਰਿਹਾ ...

ਪੂਰੀ ਖ਼ਬਰ »

ਪਾਵਰਕਾਮ ਨੇ ਸੇਂਟ ਸੋਲਜਰ ਸਕੂਲ ਦੇ ਦੋਵੇ ਕੁਨੈਕਸ਼ਨ ਕੱਟੇ ਤੇ ਮੀਟਰ ਕੀਤੇ ਸੀਲ

ਨੂਰਮਹਿਲ, 13 ਫਰਵਰੀ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਵਿਚ ਸਥਿਤ ਸੇਂਟ ਸੋਲਜਰ ਸਕੂਲ ਦੇ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਬਿਲ ਨਾ ਤਾਰਨ ਕਰਕੇ ਬਿਜਲੀ ਦੇ ਦੋਵੇਂ ਕੂਨੈਕਸ਼ਨ ਕੱਟਣ ਉਪਰੰਤ ਮੀਟਰ ਸੀਲ ਕਰ ਦਿੱਤੇ | ਭੁਪਿੰਦਰ ਸਿੰਘ ਐਸ. ਡੀ. ਓ. ਨੇ ਦੱਸਿਆ ਕਿ ਖਾਤਾ ...

ਪੂਰੀ ਖ਼ਬਰ »

ਪਾਣੀ ਬਚਾਓ ਪੈਸਾ ਕਮਾਓ ਸਕੀਮ ਤਹਿਤ ਕਿਸਾਨਾਂ ਨੂੰ ਕੀਤਾ ਜਾਗਰੂਕ

ਜਲੰਧਰ, 13 ਫਰਵਰੀ (ਜਸਪਾਲ ਸਿੰਘ)- ਕਿਸਾਨਾਂ ਨੂੰ ਆਧੁਨਿਕ ਤਕਨੀਕ ਅਪਣਾਉਣ ਅਤੇ ਬਿਨਾਂ ਪਰਾਲੀ ਸਾੜੇ ਕਣਕ ਦੀ ਕਾਸ਼ਤ ਲਈ ਉਤਸ਼ਾਹਿਤ ਕਰਨ ਲਈ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਲੋਂ ਚਲਾਈ ਗਈ ਪਾਣੀ ਬਚਾਓ ਪੈਸਾ ਕਮਾਓ ਮੁਹਿੰਮ ਤਹਿਤ ਇਕ ਜਾਗਰੂਕਤਾ ਕੈਂਪ ਕੁੱਕੜ ...

ਪੂਰੀ ਖ਼ਬਰ »

ਐਨ.ਆਰ.ਸੀ. ਿਖ਼ਲਾਫ਼ ਮਲੇਰਕੋਟਲਾ ਵਿਖੇ ਪ੍ਰਦਰਸ਼ਨ 16 ਨੂੰ

ਫਿਲੌਰ, 13 ਫਰਵਰੀ (ਇੰਦਰਜੀਤ ਚੰਦੜ੍ਹ)- ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਜਲੰਧਰ ਦੇ ਸਕੱਤਰ ਡਾ: ਮੰਗਤ ਰਾਏ ਅਤੇ ਜਸਵਿੰਦਰ ਸਿੰਘ ਭੋਗਲ ਨੇ ਦੱਸਿਆ ਕਿ ਐਨ.ਆਰ.ਸੀ. ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਿਖ਼ਲਾਫ਼ ਸੂਬੇ ਦੀਆਂ ਸੰਘਰਸ਼ੀਲ ਜਥੇਬੰਦੀਆਂ ਵਲੋਂ 16 ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਵਿਅਕਤੀ ਿਖ਼ਲਾਫ਼ ਮੁਕੱਦਮਾ ਦਰਜ

ਨੂਰਮਹਿਲ, 13 ਫਰਵਰੀ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਦੀ ਪੁਲਿਸ ਦੇ ਇਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਉਣ ਵਾਲੇ ਵਿਅਕਤੀ ਖਿਲਾਫ ਮੁਕਦਮਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਮੁਕੱਦਮਾ ਪੀਡਤ ਲੜਕੀ ਦੇ ਬਾਪ ਵਾਸੀ ਦੰਦੂਵਾਲ ...

ਪੂਰੀ ਖ਼ਬਰ »

ਬੇਰੁਜ਼ਗਾਰ ਆਰਟ ਐਾਡ ਕਰਾਫ਼ਟ ਅਧਿਆਪਕਾਂ ਵਲੋਂ ਭਰਤੀ ਨਾ ਕਰਨ 'ਤੇ ਸੰਘਰਸ਼ ਦੀ ਚਿਤਾਵਨੀ

ਸ਼ਾਹਕੋਟ, 13 ਫਰਵਰੀ (ਸਚਦੇਵਾ)- ਆਰਟ ਐਾਡ ਕਰਾਫ਼ਟ ਵਿਸ਼ੇ ਦੀ ਭਰਤੀ ਨਾ ਕਰਕੇ ਕਾਂਗਰਸ ਸਰਕਾਰ ਵਲੋਂ ਬੇਰੁਜ਼ਗਾਰ ਆਰਟ ਐਾਡ ਕਰਾਫ਼ਟ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ | ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਝੁਨੀਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਰਹੀਮਪੁਰ ਸਕੂਲ ਹੁਣ ਬਣੇਗਾ ਸਮਾਰਟ ਸਕੂਲ-ਰੇਨੂੰ ਬਾਲਾ

ਮੱਲ੍ਹੀਆਂ ਕਲਾਂ, 13 ਫਰਵਰੀ (ਮਨਜੀਤ ਮਾਨ)-ਸਰਕਾਰੀ ਹਾਈ ਸਕੂਲ ਰਹੀਮਪੁਰ ਹੁਣ ਸਮਾਰਟ ਸਕੂਲ ਬਣੇਗਾ | ਅੱਜ ਇੱਥੇ ਪ੍ਰੈੱਸ ਨੂੰ ਇਹ ਜਾਣਕਾਰੀ ਸਰਕਾਰੀ ਹਾਈ ਸਕੂਲ ਰਹੀਮਪੁਰ ਦੇ ਨਵ-ਨਿਯੁਕਤ ਮੁੱਖ ਅਧਿਆਪਕਾ ਰੇਨੂੰ ਬਾਲਾ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਨਸੀਬ ਕੌਰ ...

ਪੂਰੀ ਖ਼ਬਰ »

ਟ੍ਰੈਫ਼ਿਕ ਨਿਯਮਾਂ ਤੇ ਨਸ਼ਿਆਂ ਤੋਂ ਬਚਾਅ ਸਬੰਧੀ ਜਾਗਰੂਕਤਾ ਸੈਮੀਨਾਰ

ਮੱਲ੍ਹੀਆਂ ਕਲਾਂ, 13 ਫਰਵਰੀ (ਮਨਜੀਤ ਮਾਨ)-ਅੱਜ ਸਬ ਡਵੀਜ਼ਨ ਸਾਂਝ ਕੇਂਦਰ ਨਕੋਦਰ ਦੇ ਇੰਚਾਰਜ ਗੁਰਦੇਵ ਸਿੰਘ ਕੋਹਾੜ ਵਲੋਂ ਨਵਜੋਤ ਸਿੰਘ ਮਾਹਲ ਐੱਸ.ਐੱਸ.ਪੀ. ਦਿਹਾਤੀ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਤੇ ਤਹਿਤ ਨੋਡਲ ਅਫ਼ਸਰ ਰਵਿੰਦਰਪਾਲ ਸਿੰਘ ਸੰਧੂ ਐੱਸ.ਪੀ. ...

ਪੂਰੀ ਖ਼ਬਰ »

ਫੁੱਟਪਾਊ ਤੇ ਨਾਂਹ ਪੱਖੀ ਸਿਆਸਤ ਨੂੰ ਨਕਾਰਨ ਲਈ ਦਿੱਲੀ ਦੇ ਲੋਕ ਵਧਾਈ ਦੇ ਪਾਤਰ-ਰਾਮਪੁਰ

ਸ਼ਾਹਕੋਟ, 13 ਫਰਵਰੀ (ਬਾਂਸਲ)-ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਦਿੱਲੀ ਦੇ ਵੋਟਰਾਂ ਨੇ ਫੁੱਟ ਪਾਊ ਅਤੇ ਨਾਂਹ ਪੱਖੀ ਸਿਆਸਤ ਨੂੰ ਨਕਾਰਦਿਆਂ ਵਿਕਾਸ ਦੀ ਰਾਜਨੀਤੀ 'ਤੇ ਮੋਹਰ ਲਾ ਕੇ ਦੇਸ਼ ਨੂੰ ਚੰਗੀ ਤੇ ਉਸਾਰੂ ਸਿਆਸੀ ਸੋਚ ਵੱਲ ਤੋਰਿਆ ਹੈ, ਜਿਸ ਲਈ ਉਹ ਵਧਾਈ ਦੇ ...

ਪੂਰੀ ਖ਼ਬਰ »

ਪ੍ਰੀਖਿਆਵਾਂ ਦੇ ਮੱਦੇਨਜ਼ਰ ਸਪੀਕਰਾਂ ਦੀ ਆਵਾਜ਼ ਧਾਰਮਿਕ ਅਸਥਾਨਾਂ ਦੇ ਅੰਦਰ ਤੱਕ ਹੀ ਰੱਖੀ ਜਾਵੇ- ਐਸ.ਡੀ.ਐਮ.

ਸ਼ਾਹਕੋਟ, 13 ਫਰਵਰੀ (ਸਚਦੇਵਾ)- ਸਬ-ਡਵੀਜ਼ਨ ਸ਼ਾਹਕੋਟ ਦੇ ਐਸ.ਡੀ.ਐਮ. ਡਾ: ਸੰਜੀਵ ਸ਼ਰਮਾ ਨੇ ਗੁਰਦੁਆਰਿਆਂ, ਮੰਦਿਰਾਂ, ਮਸਜਿਦਾਂ 'ਤੇ ਹੋਰ ਧਾਰਮਿਕ ਅਸਥਾਨਾਂ 'ਚ ਲਾਊਾਡ ਸਪੀਕਰਾਂ ਦੀ ਆਵਾਜ਼ ਸਿਰਫ਼ ਧਾਰਮਿਕ ਅਸਥਾਨਾਂ ਦੇ ਅੰਦਰ ਤੱਕ ਹੀ ਸੀਮਤ ਰੱਖਣ ਸਬੰਧੀ ਹਦਾਇਤ ...

ਪੂਰੀ ਖ਼ਬਰ »

ਕੁਸ਼ਟ ਰੋਗ ਤੋਂ ਬਚਾਅ ਸਬੰਧੀ ਜਾਗਰੂਕਤਾ ਰੈਲੀ ਕੱਢੀ

ਲੋਹੀਆਾ ਖਾਸ, 13 ਫਰਵਰੀ (ਬਲਵਿੰਦਰ ਸਿੰਘ ਵਿੱਕੀ)- ਸਥਾਨਕ ਨਗਰ 'ਚ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ: ਦਵਿੰਦਰ ਕੁਮਾਰ ਸਮਰਾ ਦੀ ਅਗਵਾਈ ਹੇਠ ਕੁਸ਼ਟ ਰੋਗ ਜਾਗਰੂਕਤਾ ਸਬੰਧੀ ਰੈਲੀ ਕੀਤੀ ਗਈ | ਏ.ਪੀ.ਐੱਸ. ਕਾਲਜ ਦੀ ਲੈਕਚਰਾਰ ਗੁਰਪ੍ਰੀਤ ਕੌਰ, ਬੀ.ਐਸ.ਸੀ. ...

ਪੂਰੀ ਖ਼ਬਰ »

ਮੰਦੇ ਹਾਲ ਸੜਕ ਦੀ ਹਾਲਤ ਸੁਧਾਰਨ ਦੀ ਲੋਕਾਂ ਵਲੋਂ ਮੰਗ

ਨੂਰਮਹਿਲ, 13 ਫਰਵਰੀ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ, ਨਕੋਦਰ, ਫਿਲੌਰ, ਕਾਲਾ ਸੰਘਿਆਂ ਦੀ 41 ਕਿੱਲੋਮੀਟਰ ਸੜਕ ਦਾ ਹੁਣ ਕਾਫ਼ੀ ਮੰਦਾ ਹਾਲ ਹੋ ਚੁੱਕਾ ਹੈ ਜਿਸ ਕਾਰਨ ਲੋਕ ਹਰ ਰੋਜ਼ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ ਜਿਨ੍ਹਾਂ ਥਾਵਾਂ ਤੋਂ ਸੜਕ ਨੂੰ ਪੁੱਟਿਆ ਗਿਆ ਹੈ ...

ਪੂਰੀ ਖ਼ਬਰ »

ਔਰਤ ਨਾਲ ਛੇੜਖਾਨੀ ਕਰਨ ਦੇ ਦੋ ਦੋਸ਼ ਹੇਠ ਮੁਕੱਦਮਾ ਦਰਜ

ਨੂਰਮਹਿਲ, 13 ਫਰਵਰੀ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਔਰਤ ਨਾਲ ਛੇੜਖਾਨੀ ਕਰਨ ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਮੁੱਕਦਮਾ ਦਰਜ ਕੀਤਾ ਹੈ | ਸਬ-ਇੰਸਪੈਕਟਰ ਰਵਿੰਦਰ ਕੌਰ ਨੇ ਦੱਸਿਆ ਕਿ ਇਹ ਮੁਕੱਦਮਾ ਪੀੜਤ ਔਰਤ ਵਾਸੀ ...

ਪੂਰੀ ਖ਼ਬਰ »

ਨੂਰਮਹਿਲ ਸਬ ਤਹਿਸੀਲ ਦੇ ਬਿਜਲੀ ਦੇ ਤਿੰਨੇ ਕਨੈਕਸ਼ਨ ਕੱਟੇ

ਨੂਰਮਹਿਲ, 13 ਫਰਵਰੀ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਸਬ ਤਹਿਸੀਲ ਦੇ ਬਿਜਲੀ ਦੇ ਤਿੰਨੇ ਕੂਨੈਕਸ਼ਨ ਬਿਜਲੀ ਦਾ ਬਿਲ ਨਾ ਤਾਰਨ ਕਰਕੇ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਕੱਟ ਦਿੱਤੇ ਗਏ | ਐਸ. ਡੀ. ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਸਬ ਤਹਿਸੀਲ ਵਿਚ ਤਿੰਨ ਕੂਨੈਕਸ਼ਨ ...

ਪੂਰੀ ਖ਼ਬਰ »

24 ਨੂੰ ਵਿਧਾਨ ਸਭਾ ਵੱਲ ਮਾਰਚ ਲਈ ਤਿਆਰੀ ਮੁਕੰਮਲ- ਤੀਰਥ ਬਾਸੀ

ਜੰਡਿਆਲਾ ਮੰਜਕੀ, 13 ਫਰਵਰੀ (ਸੁਰਜੀਤ ਸਿੰਘ ਜੰਡਿਆਲਾ)- ਪੰਜਾਬ ਐਾਡ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਪੰਜਾਬ ਦੇ ਐਲਾਨਨਾਮੇ ਅਨੁਸਾਰ ਬਜਟ ਸੈਸ਼ਨ ਮੌਕੇ 24 ਫਰਵਰੀ ਨੂੰ ਵਿਧਾਨ ਸਭਾ ਵੱਲ ਮਾਰਚ ਕਰਨ ਦੇ ਉਲੀਕੇ ਐਕਸ਼ਨ ਨੂੰ ਕਾਮਯਾਬ ਕਰਨ ਲਈ ਪੰਜਾਬ ...

ਪੂਰੀ ਖ਼ਬਰ »

ਅੱਟਾ ਨਹਿਰ 'ਚੋਂ ਕੱਢੇ ਅਵਾਰਾ ਪਸ਼ੂ

ਗੁਰਾਇਆ, 13 ਫਰਵਰੀ (ਬਲਵਿੰਦਰ ਸਿੰਘ)- ਆਵਾਰਾ ਪਸ਼ੂ ਅੱਟਾ ਨਹਿਰ ਵਿਚ ਜਮਘਟ ਹੋਣ ਦੀਆਂ ਸ਼ਿਕਾਇਤਾਂ 'ਤੇ ਕਾਰਵਾਈ ਕਰਦੇ ਹੋਏ ਪ੍ਰਸ਼ਾਸਨ ਨੇ ਅੱਜ ਨਹਿਰ ਵਿਚੋਂ ਪਸ਼ੂਆਂ ਨੂੰ ਕਢਵਾਇਆ | 14 ਦੇ ਕਰੀਬ ਆਵਾਰਾ ਪਸ਼ੂ ਨਹਿਰ ਵਿਚ ਡਿੱਗੇ ਹੋਏ ਸਨ | ਕੁਝ ਲੋਕਾਂ ਦਾ ਕਹਿਣਾ ਸੀ ...

ਪੂਰੀ ਖ਼ਬਰ »

'ਪਾਣੀ ਬਚਾਓ, ਪੈਸੇ ਕਮਾਓ' ਮੁਹਿੰਮ ਤਹਿਤ ਕਿਸਾਨ ਮਿਲਣੀ

ਸ਼ਾਹਕੋਟ, 13 ਫਰਵਰੀ (ਸੁਖਦੀਪ ਸਿੰਘ)- ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਅਪਨਾਉਣ ਅਤੇ ਬਿਨਾਂ ਪਰਾਲੀ ਸਾੜੇ ਕਣਕ ਦੀ ਕਾਸ਼ਤ ਲਈ ਟੀ.ਈ.ਆਰ.ਆਈ (ਟੈਰੀ), ਖੇਤੀਬਾੜੀ ਅਤੇ ਮਿੱਟੀ ਤੇ ਜਲ ਸੰਭਾਲ ਵਿਭਾਗ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ...

ਪੂਰੀ ਖ਼ਬਰ »

ਭਾਜਪਾ ਵਲੋਂ ਪੇਸ਼ ਕੀਤੇ ਬਜਟ ਦੀ ਕਾਪੀਆਂ ਸਾੜੀਆਂ

ਮਹਿਤਪੁਰ, 13 ਫਰਵਰੀ (ਮਿਹਰ ਸਿੰਘ ਰੰਧਾਵਾ)- ਆਲ ਇੰਡੀਆ ਤਾਲਮੇਲ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ 'ਤੇ ਕਾ. ਰਾਮ ਸਿੰਘ ਕੈਂਮਵਾਲ, ਕਾ. ਮੇਜਰ ਸਿੰਘ ਖੁਰਲਾਪੁਰ ਜਮਹੂਰੀ ਕਿਸਾਨ ਸਭਾ ਅਤੇ ਕਾ. ਸੰਦੀਪ ਅਰੋੜਾ ਪੰਜਾਬ ਕਿਸਾਨ ਸਭਾ ਦੀ ਅਗਵਾਈ ਹੇਠ ਐਨ. ਡੀ. ਏ. ਵਲੋਂ ਪਾਸ ...

ਪੂਰੀ ਖ਼ਬਰ »

ਪਿੰਡ ਬਾਜਵਾ ਕਲਾਂ 'ਚ ਸਾਲਾਨਾ ਕਬੱਡੀ ਕੱਪ ਦੀਆਂ ਤਿਆਰੀਆਂ ਜ਼ੋਰਾਂ 'ਤੇ-ਪ੍ਰਧਾਨ ਦੀਪਾ

ਸ਼ਾਹਕੋਟ, 13 ਫਰਵਰੀ (ਸਚਦੇਵਾ)- ਪਿੰਡ ਬਾਜਵਾ ਕਲਾਂ (ਸ਼ਾਹਕੋਟ) 'ਚ ਧੰਨ-ਧੰਨ ਬਾਬਾ ਸੁਖਚੈਨ ਦਾਸ ਸਪੋਰਟਸ ਕਲੱਬ ਵਲੋਂ ਪ੍ਰਵਾਸੀ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 20 ਫਰਵਰੀ ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ...

ਪੂਰੀ ਖ਼ਬਰ »

ਸੰਤ ਬਾਬਾ ਨਿਧਾਨ ਸਿੰਘ ਪਬਲਿਕ ਸਕੂਲ ਵਿਖੇ ਵਿਦਾਇਗੀ ਪਾਰਟੀ

ਕਰਤਾਰਪੁਰ, 13 ਫਰਵਰੀ (ਜਸਵੰਤ ਵਰਮਾ,ਧੀਰਪੁਰ)-ਸੰਤ ਬਾਬਾ ਨਿਧਾਨ ਸਿੰਘ ਪਬਲਿਕ ਸਕੂਲ ਵਿਖੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ | ਸਮਾਗਮ ਦਾ ਉਦਘਾਟਨ ਸਕੂਲ ਦੀ ਚੇਅਰਪਰਸਨ ਸੁਰਿੰਦਰ ਕੌਰ, ਡਾ. ਚਰਨ ਸਿੰਘ, ...

ਪੂਰੀ ਖ਼ਬਰ »

ਨੂਰਮਹਿਲ 'ਚ ਮਠਿਆਈ ਵੇਚਣ ਵਾਲੇ ਦੁਕਾਨਦਾਰ ਲੋਕਾਂ ਨੂੰ ਲਾ ਰਹੇ ਨੇ ਚੂਨਾ

ਨੂਰਮਹਿਲ, 13 ਫਰਵਰੀ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਵਿੱਚ ਅੱਜ ਕੱਲ ਮਠਿਆਈ ਵੇਚਣ ਵਾਲੇ ਦੁਕਾਨਦਾਰ ਲੋਕਾਂ ਨੂੰ ਮਠਿਆਈ ਦੇ ਨਾਲ ਡੱਬਾ ਤੋਲ ਕੇ ਵੱਡੇ ਪੱਧਰ 'ਤੇ ਚੂਨਾ ਲਗਾ ਰਹੇ ਹਨ ਤੇ ਨਾ ਖਾਣ ਯੋਗ ਮਠਿਆਈਆਂ ਵੇਚ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX