ਤਾਜਾ ਖ਼ਬਰਾਂ


ਲੌਂਗੋਵਾਲ ਵੈਨ ਹਾਦਸੇ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਸਿਮਰਜੀਤ ਬੈਂਸ ਨੇ
. . .  1 day ago
ਲੌਂਗੋਵਾਲ 19 ਫਰਵਰੀ (ਵਿਨੋਦ, ਸ.ਸ. ਖੰਨਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਲੌਂਗੋਵਾਲ ਪੁੱਜ ਕੇ ਵੈਨ ਹਾਦਸੇ ਵਿਚ ਮਾਰੇ ਗਏ ਮਾਸੂਮ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਉਨਾਂ ਪਰਿਵਾਰ ਨਾਲ ...
ਚੰਡੀਗੜ੍ਹ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ 5 ਮਾਰਚ ਤੋਂ ਹਵਾਈ ਉਡਾਣ ਸ਼ੁਰੂ ਹੋਵੇਗੀ-ਪ੍ਰੋ. ਚੰਦੂਮਾਜਰਾ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਲੰਮੇ ਅਰਸੇ ਤੋਂ ਲੋਕਾਂ ਵੱਲੋਂ ਚੰਡੀਗੜ੍ਹ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਹਫਾਈ ...
ਡੇਰਾਬਸੀ ਰੇਲਵੇ ਲਾਈਨ ਤੋਂ ਨੌਜਵਾਨ ਦੀ ਬਿਨਾਂ ਸਿਰ ਮਿਲੀ ਲਾਸ਼
. . .  1 day ago
ਡੇਰਾਬਸੀ ,19 ਫਰਵਰੀ (ਸ਼ਾਮ ਸਿੰਘ ਸੰਧੂ)-ਡੇਰਾਬਸੀ ਕੈਂਟਰ ਯੂਨੀਅਨ ਨੇੜਿਉਂ ਲੰਘਦੀ ਰੇਲਵੇ ਲਾਈਨ ਤੋਂ ਇੱਕ 19 ਸਾਲਾਂ ਦੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਬਿਨਾਂ ਸਿਰ ਤੋਂ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਅਮਿਤ ਪੁੱਤਰ ਰਾਜੂ ਮੁਗ਼ਲ...
ਭਗਵੰਤ ਮਾਨ ਦੀ ਹਾਜ਼ਰੀ 'ਚ ਬਲਾਚੌਰ 'ਚ ਹੋਈ ਸਿਆਸੀ ਹਲਚਲ
. . .  1 day ago
ਬਲਾਚੌਰ, 19 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)- ਸਾਬਕਾ ਵਿਧਾਇਕ ਬਲਾਚੌਰ ਐਡਵੋਕੇਟ ਰਾਮ ਕਿਸ਼ਨ ਕਟਾਰੀਆ ਅਤੇ ਉਨ੍ਹਾਂ ਦੀ ਨੂੰਹ ਸੰਤੋਸ਼ ਕਟਾਰੀਆ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਸਿਰਮੌਰ ਆਗੂਆਂ ਹਰਪਾਲ ਸਿੰਘ...
ਸੈਸ਼ਨ ਵਧਾਉਣ ਵਿਚ ਕੋਈ ਦਿੱਕਤ ਨਹੀਂ ਹੈ ਪਰ ਅਕਾਲੀ ਦਲ ਸੈਸ਼ਨ ਵਿਚ ਆਉਂਦਾ ਹੀ ਨਹੀਂ - ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ
. . .  1 day ago
ਫ਼ਾਜ਼ਿਲਕਾ, 19 ਫਰਵਰੀ (ਪ੍ਰਦੀਪ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕਰਕੇ ਬਜਟ ਇਜਲਾਸ ਦੇ ਸੈਸ਼ਨ ਨੂੰ ਵਧਾਉਣ ਦੀ ਮੰਗ ਤੇ ਫ਼ਾਜ਼ਿਲਕਾ ਫੇਰੀ ਦੌਰਾਨ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਪਾਰਟੀ ਤੋਂ ਪੰਜਾਬ...
ਅਕਾਲੀ ਦਲ ਬਾਦਲਾਂ ਤੋਂ ਮੁਕਤ ਤੇ ਸ਼੍ਰੋਮਣੀ ਕਮੇਟੀ ਮਸੰਦਾਂ ਤੋਂ ਮੁਕਤ ਕਰਵਾਉਣਾ ਸਾਡਾ ਮੁੱਖ ਮਕਸਦ - ਸਿਮਰਜੀਤ ਸਿੰਘ ਬੈਂਸ
. . .  1 day ago
ਲੌਂਗੋਵਾਲ,19 ਫਰਵਰੀ (ਸ.ਸ.ਖੰਨਾ,ਵਿਨੋਦ) - ਸਥਾਨਕ ਕਸਬੇ ਅੰਦਰ ਅੱਜ ਕਰਨੈਲ ਸਿੰਘ ਦੁੱਲਟ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ਼ ਪਾਰਟੀ ਪੰਜਾਬ ਦੇ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ ਉੱਥੇ ਉਨ੍ਹਾਂ ਅਜੀਤ ਨਾਲ ਗੱਲਬਾਤ...
ਭਾਰਤ ਪਾਕਿਸਤਾਨ ਸਰਹੱਦ ਤੋਂ 20 ਕਰੋੜ ਦੀ ਹੈਰੋਇਨ, ਇਕ ਪਿਸਟਲ, ਦੋ ਮੈਗਜ਼ੀਨ, 56 ਗ੍ਰਾਮ ਅਫ਼ੀਮ, 25 ਰੌਂਦ ਬਰਾਮਦ
. . .  1 day ago
ਤਰਨ ਤਾਰਨ, 19 ਫਰਵਰੀ (ਹਰਿੰਦਰ ਸਿੰਘ)—ਤਰਨ ਤਾਰਨ ਪੁਲਿਸ ਨੇ ਭਾਰਤ ਪਾਕਿਸਤਾਨ ਸਰਹੱਦ 'ਤੇ ਸਥਿਤ ਜ਼ੀਰੋ ਲਾਈਨ 'ਤੇ ਬਾਬਾ ਸ਼ੇਖ ਬ੍ਰਹਮ ਜੀ ਦੀ ਮਜ਼ਾਰ ਦੇ ਕੋਲ ਪਾਕਿਸਤਾਨੀ ਸਮਗਲਰਾਂ ਵਲੋਂ ਭਾਰਤੀ ਸਮਗਲਰਾਂ ਲਈ ਭੇਜੀ 4 ਕਿੱਲੋ ਹੈਰੋਇਨ, ਇਕ ਪਿਸਟਲ...
194 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿਚ ਅਕਾਲੀ ਆਗੂ ਅਨਵਰ ਮਸੀਹ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 19 ਫਰਵਰੀ (ਅਜੀਤ ਬਿਉਰੋ) - 194 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿਚ ਅੱਜ ਐੱਸ.ਟੀ. ਐੱਫ ਵੱਲੋਂ ਅਕਾਲੀ ਆਗੂ ਅਨਵਰ ਮਸੀਹ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ, ਦੱਸਣਯੋਗ...
ਗ੍ਰਹਿ ਮੰਤਰੀ ਨਾਲ ਸ਼ਹੀਨ ਬਾਗ 'ਤੇ ਕੋਈ ਗੱਲਬਾਤ ਨਹੀਂ ਹੋਈ - ਕੇਜਰੀਵਾਲ
. . .  1 day ago
ਨਵੀਂ ਦਿੱਲੀ, 19 ਫਰਵਰੀ - ਦਿੱਲੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਬੁੱਧਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉੱਥੇ ਹੀ, ਮੁਲਾਕਾਤ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਕਰਦੇ ਹੋਏ...
ਖੇਮਕਰਨ 'ਚ ਹੈਰੋਇਨ ਦੀ ਵੱਡੀ ਖੇਪ ਬਰਾਮਦ
. . .  1 day ago
ਖੇਮਕਰਨ, 19 ਫਰਵਰੀ (ਸੰਦੀਪ ਮਹਿਤਾ)- ਤਰਨਤਾਰਨ ਦੇ ਸੈਕਟਰ ਖੇਮਕਰਨ ਵਿਖੇ ਭਾਰਤੀ ਸਰਹੱਦੀ ਚੌਕੀ ਮੀਆਂਵਾਲਾ ਦੇ ਇਲਾਕੇ ਤੋਂ ਬੀ. ਐੱਸ. ਐੱਫ. ਅਤੇ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ...
ਸਕਾਰਪੀਓ ਅਤੇ ਟੈਂਪੂ ਦੀ ਟੱਕਰ 'ਚ ਇੱਕ ਦੀ ਮੌਤ, ਅੱਧੀ ਦਰਜਨ ਲੋਕ ਜ਼ਖ਼ਮੀ
. . .  1 day ago
ਗੜ੍ਹਸ਼ੰਕਰ , 19 ਫਰਵਰੀ (ਧਾਲੀਵਾਲ)- ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਸਤਨੌਰ ਵਿਖੇ ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਵੱਲ ਨੂੰ ਜਾ ਰਹੀ ਇੱਕ ਸਕਾਰਪੀਓ ਗੱਡੀ ਦੀ ਟੈਂਪੂ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ...
ਲੌਂਗੋਵਾਲ ਵੈਨ ਹਾਦਸੇ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ 22 ਫਰਵਰੀ ਤੋਂ ਸੰਘਰਸ਼ ਦਾ ਐਲਾਨ
. . .  1 day ago
ਲੌਂਗੋਵਾਲ 19 ਫਰਵਰੀ (ਵਿਨੋਦ, ਸ. ਸ. ਖੰਨਾ)- ਇਲਾਕੇ ਦੀਆਂ ਜਮਹੂਰੀ ਜਨਤਕ ਇਨਕਲਾਬੀ ਅਤੇ ਲੋਕਪੱਖੀ ਜਥੇਬੰਦੀਆਂ ਵਲੋਂ ਲੌਂਗੋਵਾਲ ਵੈਨ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀ ਪ੍ਰਸ਼ਾਸਨਿਕ...
ਜ਼ਿਲ੍ਹਾ ਪ੍ਰਬੰਧਕੀ ਪ੍ਰਸ਼ਾਸਨ 'ਚ ਨਿਯੁਕਤੀਆਂ ਅਤੇ ਤਾਇਨਾਤੀਆਂ
. . .  1 day ago
ਜਲੰਧਰ, 19 ਫਰਵਰੀ (ਚੰਦੀਪ ਭੱਲਾ)- ਪ੍ਰਬੰਧਕੀ ਜ਼ਰੂਰਤਾਂ/ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਡਾਇਰੈਕਟਰ ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਵਿਭਾਗ 'ਚ ਕੰਮ ਕਰ ਰਹੇ ਅਧਿਕਾਰੀਆਂ ਅਤੇ ਉਪ ਜ਼ਿਲ੍ਹਾ...
ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਦੇ ਹਜ਼ੂਰੀ ਰਾਗੀ ਰਬਾਬੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਅੰਮ੍ਰਿਤਸਰ, 19 ਫਰਵਰੀ (ਰਾਜੇਸ਼ ਕੁਮਾਰ ਸੰਧੂ)- ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਦੇ ਹਜ਼ੂਰੀ ਰਾਗੀ ਰਬਾਬੀ ਭਾਈ ਇਨਾਮ ਅਲੀ, ਭਾਈ ਸ਼ਾਹਬਾਜ਼ ਅਲੀ, ਨਜ਼ਾਕਤ ਅਲੀ ਅਤੇ ਵਸੀਮ ਅੱਬਾਸ ਅਲੀ ਅੱਜ ਸ੍ਰੀ ਹਰਿਮੰਦਰ ਸਾਹਿਬ...
ਸ਼੍ਰੋਮਣੀ ਅਕਾਲੀ ਦਲ ਵਲੋਂ ਗੰਨਾਂ ਕਾਸ਼ਤਕਾਰਾਂ ਦੇ ਹੱਕ ਭੋਗਪੁਰ ਖੰਡ ਮਿੱਲ ਅੱਗੇ ਧਰਨਾ
. . .  1 day ago
ਭੋਗਪੁਰ, 19 ਫਰਵਰੀ (ਕੁਲਦੀਪ ਸਿੰਘ ਪਾਬਲਾ)- ਪੰਜਾਬ ਦੀਆਂ ਸਹਿਕਾਰੀ ਅਤੇ ਪ੍ਰਾਈਵੇਟ ਖੰਡ ਮਿੱਲਾਂ ਵਲੋਂ ਗੰਨਾ ਕਾਸ਼ਤਕਾਰਾਂ ਦੀਆਂ ਪਿਛਲੇ ਸਾਲ ਦੀਆਂ ਅਦਾਇਗੀਆਂ ਨਾ ਕੀਤੇ ਜਾਣ ਵਿਰੁੱਧ ਸੰਘਰਸ਼ ਦਾ ਝੰਡਾ ਬੁਲੰਦ..
ਕੇਜਰੀਵਾਲ ਨੂੰ ਗ਼ਲਤ ਬੋਲਣ ਵਾਲੇ ਖਹਿਰਾ ਕਿਸ ਮੂੰਹ ਨਾਲ ਆਉਣਗੇ 'ਆਪ' 'ਚ- ਭਗਵੰਤ ਮਾਨ
. . .  1 day ago
ਛੱਪੜ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਇਲਾਜ ਲਈ ਹਸਪਤਾਲ ਲਿਆਂਦਾ ਗਿਆ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫ਼ਰਾਰ
. . .  1 day ago
ਸ਼ਾਹੀਨ ਬਾਗ ਪਹੁੰਚੇ ਸੁਪਰੀਮ ਕੋਰਟ ਵਲੋਂ ਨਿਯੁਕਤ ਕੀਤੇ ਗਏ ਵਾਰਤਾਕਾਰ, ਹੱਲ ਨਿਕਲਣ ਦੀ ਜਤਾਈ ਉਮੀਦ
. . .  1 day ago
ਲੌਂਗੋਵਾਲ ਵੈਨ ਹਾਦਸੇ 'ਚ ਮਾਰੇ ਬੱਚਿਆਂ ਦੇ ਪਰਿਵਾਰਾਂ ਨਾਲ ਢੀਂਡਸਾ ਨੇ ਵੰਡਾਇਆ ਦੁੱਖ
. . .  1 day ago
ਕੈਪਟਨ ਨੇ ਸੱਦੀ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਬੈਠਕ
. . .  1 day ago
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਆਗਾਜ਼ 20 ਫਰਵਰੀ ਤੋਂ
. . .  1 day ago
'ਆਪ' ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ, ਬਜਟ ਇਜਲਾਸ ਦੀ ਮਿਆਦ ਵਧਾਉਣ ਦੀ ਕੀਤੀ ਮੰਗ
. . .  1 day ago
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਜਥਾ ਪਾਕਿਸਤਾਨ ਰਵਾਨਾ
. . .  1 day ago
ਬਜਟ ਇਜਲਾਸ ਤੋਂ ਪਹਿਲਾਂ ਅਕਾਲੀ ਦਲ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ
. . .  1 day ago
ਨਾਭਾ ਦੀ ਨਿਊ ਜ਼ਿਲ੍ਹਾ ਜੇਲ੍ਹ 'ਚੋਂ ਬਰਾਮਦ ਹੋਏ ਮੋਬਾਇਲ ਫੋਨ
. . .  1 day ago
ਆਉਣ ਵਾਲੇ ਦਿਨ 'ਚ ਪੰਜਾਬ ਦੇ ਕਈ ਹਿੱਸਿਆਂ 'ਚ ਪੈ ਸਕਦੈ ਮੀਂਹ
. . .  1 day ago
ਛੱਤੀਸਗੜ੍ਹ 'ਚ ਸੀ. ਆਰ. ਪੀ. ਐੱਫ. ਅਤੇ ਨਕਸਲੀਆਂ ਵਿਚਾਲੇ ਮੁਠਭੇੜ
. . .  1 day ago
ਅੰਮ੍ਰਿਤਸਰ : ਸਮੂਹਿਕ ਖ਼ੁਦਕੁਸ਼ੀ ਮਾਮਲੇ 'ਚ ਸਾਬਕਾ ਡੀ.ਆਈ.ਜੀ. ਕੁਲਤਾਰ ਸਿੰਘ ਸਣੇ 5 ਦੋਸ਼ੀਆਂ ਨੂੰ 8-8 ਸਾਲ ਦੀ ਕੈਦ
. . .  1 day ago
ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਅਰਵਿੰਦ ਕੇਜਰੀਵਾਲ
. . .  1 day ago
ਜੇ. ਐੱਨ. ਯੂ. ਦੇਸ਼ ਧ੍ਰੋਹ ਮਾਮਲੇ 'ਚ ਅਦਾਲਤ ਨੇ ਦਿੱਲੀ ਸਰਕਾਰ ਨੂੰ ਸਟੇਟਸ ਰਿਪੋਰਟ ਦਾਖ਼ਲ ਕਰਨ ਲਈ ਕਿਹਾ
. . .  1 day ago
ਤਾਮਿਲਨਾਡੂ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਵਿਰੋਧ-ਪ੍ਰਦਰਸ਼ਨ ਜਾਰੀ
. . .  1 day ago
ਨੌਜਵਾਨ ਦਾ ਬੇਰਹਿਮੀ ਨਾਲ ਕਤਲ, 20 ਦਿਨ ਪਹਿਲਾਂ ਹੋਇਆ ਸੀ ਵਿਆਹ
. . .  1 day ago
ਪਾਕਿਸਤਾਨ ਲਈ ਰਵਾਨਾ ਹੋਏ ਗਿਆਨੀ ਹਰਪ੍ਰੀਤ ਸਿੰਘ
. . .  1 day ago
ਲੁਧਿਆਣਾ 'ਚ ਪੁਲਿਸ ਨੇ ਹੈਰੋਇਨ ਸਣੇ ਐੱਚ. ਐੱਚ. ਓ. ਅਤੇ ਉਸ ਦੇ ਡਰਾਈਵਰ ਨੂੰ ਕੀਤਾ ਕਾਬੂ
. . .  1 day ago
ਦਿੱਲੀ 'ਚ ਅਯੁੱਧਿਆ ਰਾਮ ਮੰਦਰ ਟਰੱਸਟ ਦੀ ਪਹਿਲੀ ਬੈਠਕ ਅੱਜ
. . .  1 day ago
ਸੁਲ੍ਹਾ ਲਈ ਅੱਜ ਸ਼ਾਹੀਨ ਬਾਗ ਜਾਣਗੇ ਤਿੰਨੋਂ ਵਾਰਤਾਕਾਰ
. . .  1 day ago
ਚੰਦਰ ਬਾਬੂ ਨਾਇਡੂ ਦੀ ਸੁਰੱਖਿਆ 'ਚ ਹੋਵੇਗੀ ਤਬਦੀਲੀ
. . .  1 day ago
ਹਿਮਾਚਲ 'ਚ ਜੰਗਲਾਂ ਨੂੰ ਲੱਗੀ ਅੱਗ
. . .  1 day ago
ਮੁੰਬਈ ਦੇ ਕਾਲਜਾਂ 'ਚ ਅੱਜ ਤੋਂ ਰਾਸ਼ਟਰੀ ਗੀਤ ਹੋਇਆ ਜ਼ਰੂਰੀ
. . .  1 day ago
ਯੂਨੀਫ਼ਾਰਮ ਸਿਵਲ ਕਾਰਡ ਲਾਗੂ ਕਰਨ ਦੀ ਮੰਗ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ ਅੱਜ
. . .  1 day ago
ਟਰੰਪ ਵੱਲੋਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾ ਭਾਰਤ ਨਾਲ ਬਹੁਤ ਵੱਡੇ ਵਪਾਰ ਸਮਝੌਤੇ ਦੇ ਸੰਕੇਤ
. . .  1 day ago
ਮੋਦੀ ਕੈਬਨਿਟ ਦੀ ਮੀਟਿੰਗ ਅੱਜ
. . .  1 day ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੋਈ 2000 ਤੋਂ ਪਾਰ
. . .  1 day ago
ਮੁੱਠਭੇੜ 'ਚ 3 ਅੱਤਵਾਦੀ ਢੇਰ
. . .  1 day ago
ਅੱਜ ਦਾ ਵਿਚਾਰ
. . .  1 day ago
ਪੁਲਿਸ ਵੱਲੋਂ ਸਰਹੱਦੀ ਇਲਾਕੇ ਵਿਚ ਵਿਸ਼ੇਸ਼ ਰਾਤ ਦੇ ਨਾਕੇ ਜਾਰੀ
. . .  2 days ago
ਪੰਜਾਬ ਕੈਬਨਿਟ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ 'ਚ 550 ਅਸਾਮੀਆਂ ਭਰਨ ਦੀ ਪ੍ਰਵਾਨਗੀ
. . .  2 days ago
ਛੱਤੀਸਗੜ੍ਹ : ਮੁੱਠਭੇੜ 'ਚ ਜ਼ਖਮੀ ਹੋਏ ਕੋਬਰਾ ਹੈੱਡ ਕਾਂਸਟੇਬਲ ਅਜੀਤ ਸਿੰਘ ਦੀ ਇਲਾਜ ਦੌਰਾਨ ਹੋਈ ਮੌਤ
. . .  2 days ago
ਐਫ.ਏ.ਟੀ.ਐਫ ਦੀ ਗ੍ਰੇ ਲਿਸਟ 'ਚ ਬਣਿਆ ਰਹੇਗਾ ਪਾਕਿਸਤਾਨ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਫੱਗਣ ਸੰਮਤ 551
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਸ੍ਰੀ ਮੁਕਤਸਰ ਸਾਹਿਬ

ਮਲੇਰਕੋਟਲਾ ਰੈਲੀ ਦੀ ਲਾਮਬੰਦੀ ਤਹਿਤ ਕਿੱਲਿਆਂਵਾਲੀ ਅਤੇ ਸਿੰਘੇਵਾਲਾ 'ਚ ਮੁਜ਼ਾਹਰੇ

ਮੰਡੀ ਕਿੱਲਿਆਂਵਾਲੀ, 13 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਪਿੰਡ ਕਿੱਲਿਆਂਵਾਲੀ 'ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਨਾਗਰਿਕਤਾ ਸੋਧ ਕਾਨੂੰਨ ਐੱਨ.ਆਰ.ਸੀ. ਅਤੇ ਐੱਨ.ਆਰ.ਪੀ ਦੇ ਵਿਰੋਧ 'ਚ 16 ਫ਼ਰਵਰੀ ਨੂੰ ਮਲੇਰਕੋਟਲਾ ਰੈਲੀ ਲਾਮਬੰਦੀ ਲਈ ਜਨਤਕ ਜਥੇਬੰਦੀਆਂ ਵਲੋਂ ਲੰਬੀ ਹਲਕੇ ਵਿਚ ਤਿਆਰੀਆਂ ਸਬੰਧੀ ਰੈਲੀ ਅਤੇ ਮੁਜ਼ਾਹਰਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਜਿਸ ਤਹਿਤ ਪਿੰਡ ਕਿੱਲਿਆਂਵਾਲੀ ਅਤੇ ਸਿੰਘੇਵਾਲਾ ਵਿਖੇ ਮੁਜ਼ਾਹਰਿਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਬਾਜ ਸਿੰਘ ਭੁੱਟੀਵਾਲਾ ਅਤੇ ਬਲਾਕ ਆਗੂ ਕਾਲਾ ਸਿੰਘ ਸਿੰਘੇਵਾਲਾ ਨੇ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਸੀ.ਏ.ਏ, ਐੱਨ.ਆਰ.ਸੀ. ਅਤੇ ਐੱਨ.ਆਰ.ਪੀ. ਵਰਗੀਆਂ ਸੋਧਾਂ ਕਰਕੇ ਦੇਸ਼ ਨੂੰ ਉੱਨੀ ਸੰਤਾਂ ਵਰਗੇ ਫ਼ਿਰਕੂ ਦੌਰ ਵੱਲ ਲਿਜਾਣਾ ਚਾਹੁੰਦੀ ਹੈ | ਉਨ੍ਹਾਂ ਆਖਿਆ ਕਿ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਕੌਮੀ ਨਾਗਰਿਕ ਰਜਿਸਟਰ (ਐੱਨ.ਆਰ.ਸੀ.) ਅਤੇ ਕੌਮੀ ਆਬਾਦੀ ਰਜਿਸਟਰ (ਐੱਨ.ਆਰ.ਪੀ.) ਜਮਹੂਰੀ ਅਸੂਲਾਂ ਅਤੇ ਧਰਮ ਨਿਰਪੱਖ ਕਦਰਾਂ-ਕੀਮਤਾਂ ਦੀ ਘੋਰ ਉਲੰਘਣਾ ਕਰਦਾ ਹੈ, ਕਿਉਂਕਿ ਇਹ ਨਾਗਰਿਕਾਂ ਦੇ ਮਸਲੇ ਨੂੰ ਧਰਮ ਨਾਲ ਜੋੜਦਾ ਹੈ ਅਤੇ ਮੁਸਲਿਮ ਭਾਈਚਾਰੇ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾਉਂਦਾ ਹੈ |¢ਉਨ੍ਹਾਂ ਆਖਿਆ ਕਿ ਦੇਸ਼ ਦੇ ਸਮੂਹ ਲੋਕਾਂ ਨੂੰ ਨਾਗਰਿਕ ਸਿੱਧ ਕਰਨ ਦੇ ਝੰਜਟ 'ਚ ਪਾਉਣ ਰਾਹੀਂ ਮੋਦੀ ਹਕੂਮਤ ਇਕ ਤੀਰ ਨਾਲ ਕਈ ਸ਼ਿਕਾਰ ਖੇਡ ਰਹੀ ਹੈ |¢ਉਨ੍ਹਾਂ ਆਖਿਆ ਕਿ ਇਹ ਹਕੂਮਤ ਦੇਸ਼ ਦੇ ਕਿਰਤੀ ਲੋਕਾਂ ਦੇ ਸਨਮੁੱਖ ਮੂੰਹ ਅੱਡੀ ਖੜ੍ਹੀਆਂ ਮਹਿੰਗਾਈ ਕਰਜ਼ੇ ਤੇ ਖੁਦਕੁਸ਼ੀਆਂ ਵਰਗੀਆਂ ਸਮੱਸਿਆਵਾਂ ਨੂੰ ਹਕੂਮਤੀ ਨੀਤੀਆਂ ਦੀ ਥਾਂ ਵਿਦੇਸ਼ੀ ਘੁਸਪੈਠੀਆਂ ਨੂੰ ਜ਼ਿੰਮੇਵਾਰ ਦੱਸ ਕੇ ਜਿੱਥੇ ਮੁਸਲਮਾਨਾਂ ਿਖ਼ਲਾਫ਼ ਫ਼ਿਰਕੂ ਦੰਗੇ ਭੜਕਾਉਣਾ ਚਾਹੁੰਦੀ ਹੈ, ਉੱਥੇ ਇਨ੍ਹਾਂ ਸਮੱਸਿਆਵਾਂ ਕਾਰਨ ਲੋਕਾਂ 'ਚ ਹਕੂਮਤੀ ਨੀਤੀਆਂ ਵਿਰੁੱਧ ਫੁੱਟ ਰਹੇ ਰੋਹ ਅਤੇ ਗੁੱਸੇ ਨੂੰ ਵੀ ਕੁਰਾਹੇ ਪਾਉਣਾ ਚਾਹੁੰਦੀ ਹੈ |¢ ਉਨ੍ਹਾਂ ਆਖਿਆ ਕਿ ਨਾਗਰਿਕ ਸੋਧ ਕਾਨੂੰਨ ਸਿਰਫ਼ ਮੁਸਲਮਾਨਾਂ ਦੇ ਹੀ ਿਖ਼ਲਾਫ਼ ਨਹੀਂ, ਸਗੋਂ ਇਹ ਸਮੂਹ ਕਿਰਤੀ ਕਮਾਊ ਲੋਕਾਂ ਨੂੰ ਖ਼ਾਸ ਕਰਕੇ ਦਲਿਤਾਂ ਆਦਿਵਾਸੀਆਂ ਦਬਾਈਆਂ ਕੌਮਾਂ ਅਤੇ ਘੱਟ ਗਿਣਤੀਆਂ ਦਾ ਵੀ ਘਾਣ ਕਰਦਾ ਹੈ | ਉਨ੍ਹਾਂ ਆਖਿਆ ਕਿ ਪਹਿਲਾਂ ਜੰਗੀਰਦਾਰਾਂ ਵੱਲੋਂ ਦਬਾ ਕੇ ਰੱਖੇ ਜਾਂਦੇ ਖੇਤ ਮਜ਼ਦੂਰਾਂ ਨੂੰ ਇਨ੍ਹਾਂ ਸਿਆਸੀ ਚੌਧਰੀਆਂ ਅਤੇ ਅਫ਼ਸਰਸ਼ਾਹੀ ਦੇ ਗ਼ੁਲਾਮ ਬਣਾਉਣ ਦੇ ਮਨਸੂਬਿਆਂ ਨੂੰ ਅੱਗੇ ਤੋਰਨ ਦਾ ਸਾਧਨ ਹੈ ਇਹ ਹਿੰਦੂ ਰਾਸ਼ਟਰ ਬਣਾਉਣ ਦੇ ਮਨਸੂਬਿਆਂ ਦੀ ਪੁਸ਼ਤ ਪਨਾਹੀ ਕਰਨਾ ਚਾਹੁੰਦੇ ਹਨ ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਜਸਵਿੰਦਰ ਸਿੰਘ ਘੁੱਦਾ, ਗਿੰਦਰ ਸਿੰਘ, ਨਿਰਮਲਾ ਦੇਵੀ ਤਾਰਾ, ਦੇਵੀ ਕਿ੍ਸ਼ਨਾ ਦੇਵੀ, ਕਿਸਾਨ ਆਗੂ ਡਾ. ਹਰਪਾਲ ਸਿੰਘ ਅਤੇ ਰੂਪ ਸਿੰਘ ਮੌਜੂਦ ਸਨ |

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਥਾਣਾ ਕੋਟਭਾਈ ਸਾਹਮਣੇ ਦਿੱਤਾ ਧਰਨਾ

ਗਿੱਦੜਬਾਹਾ, 13 ਫ਼ਰਵਰੀ (ਬਲਦੇਵ ਸਿੰਘ ਘੱਟੋਂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਬਠਿੰਡਾ ਵਲੋਂ ਜਥੇਬੰਦੀ ਦੇ ਗਿੱਦੜਬਾਹਾ ਸਰਕਲ ਦੇ ਸਹਿਯੋਗ ਨਾਲ ਥਾਣਾ ਕੋਟਭਾਈ ਦੇ ਸਾਹਮਣੇ ਧਰਨਾ ਲਾਇਆ ਗਿਆ | ਇਸ ਦੌਰਾਨ ਧਰਨਾਕਾਰੀ ਕਿਸਾਨਾਂ ਨੇ ਪੰਜਾਬ ਪੁਲਿਸ ਤੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ-ਰਾਜਾ ਵੜਿੰਗ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਕਾਂਗਰਸ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਇਹ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਗਿੱਦੜਬਾਹਾ ...

ਪੂਰੀ ਖ਼ਬਰ »

ਅਮਨਪ੍ਰੀਤ ਸਿੰਘ ਭੱਟੀ ਨੇ ਕੀਤਾ ਹੋਸਟਲ ਦਾ ਦੌਰਾ

ਰੁਪਾਣਾ, 13 ਫ਼ਰਵਰੀ (ਜਗਜੀਤ ਸਿੰਘ)-ਹਲਕਾ ਮਲੋਟ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੇ ਬੇਟੇ ਅਮਨਪ੍ਰੀਤ ਸਿੰਘ ਭੱਟੀ ਨੇ ਬੀਤੇ ਦਿਨੀਂ ਪਿੰਡ ਰੁਪਾਣਾ ਦੇ ਕੀਤੇ ਦੌਰੇ ਦੌਰਾਨ ਸਰਕਾਰੀ ਕੰਨਿ੍ਹਆ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ ਦੀਆਂ ...

ਪੂਰੀ ਖ਼ਬਰ »

ਮਿਡ-ਡੇ-ਮੀਲ ਸਕੀਮ ਤਹਿਤ ਜ਼ਿਲ੍ਹੇ 'ਚ 2 ਕਰੋੜ 7 ਲੱਖ 80 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਾਪਤ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਬਲਜੀਤ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਿੱ) ਨੇ ਦੱਸਿਆ ਹੈ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੁੱਲ 556 ਸਰਕਾਰੀ/ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਾ ਸਮਾਂ ਤਬਦੀਲ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦੇ ਖੁੱਲ੍ਹਣ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ | ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐਮ.ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਨਵੇਂ ਹੁਕਮ 17 ਫ਼ਰਵਰੀ 2020 ਤੋਂ ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਦੀ ਸੁਣਵਾਈ ਨਾ ਹੋਣ ਕਾਰਨ ਨਿਰਾਸ਼ਤਾ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਕਾਂਗਰਸ ਸਰਕਾਰ ਦੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕਾਂਗਰਸੀ ਵਰਕਰਾਂ ਦੀ ਕਿਸੇ ਪਾਸੇ ਸੁਣਵਾਈ ਨਹੀਂ ਹੋ ਰਹੀ ਅਤੇ ਨਾ ਹੀ ਕੰਮ ਹੋ ਰਹੇ ਹਨ, ਜਿਸ ਕਾਰਨ ਵਰਕਰਾਂ ਵਿਚ ਭਾਰੀ ਨਿਰਾਸ਼ਤਾ ਹੈ | ਇਹ ...

ਪੂਰੀ ਖ਼ਬਰ »

ਬਾਹਰੋਂ ਆਏ ਦੁਕਾਨਦਾਰਾਂ ਵਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਅਤੇ ਗੱਤੇ ਨੂੰ ਅੱਗ ਲਗਾ ਕੇ ਫ਼ੈਲਾਇਆ ਜਾ ਰਿਹੈ ਪ੍ਰਦੂਸ਼ਣ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਵਿਚ ਮਾਘੀ ਮੇਲੇ ਕਾਰਨ 10 ਜਨਵਰੀ ਤੋਂ ਮਲੋਟ ਰੋਡ 'ਤੇ ਬਾਹਰੋਂ ਆਏ ਦੁਕਾਨਦਾਰਾਂ ਵਲੋਂ ਦੁਕਾਨਾਂ ਸਜਾਈਆਂ ਗਈਆਂ ਹਨ | ਭਾਵੇਂ 31 ਜਨਵਰੀ ਤੋਂ ਮਨੋਰੰਜਨ ਮੇਲਾ ਸਮਾਪਤ ਹੋ ਗਿਆ ਸੀ, ਪ੍ਰੰਤੂ ਇਸ ਰੋਡ 'ਤੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

ਗਿੱਦੜਬਾਹਾ, 13 ਫ਼ਰਵਰੀ (ਬਲਦੇਵ ਸਿੰਘ ਘੱਟੋਂ)-ਥਾਣਾ ਗਿੱਦੜਬਾਹਾ ਪੁਲਿਸ ਨੇ 700 ਪਾਬੰਦੀਸ਼ੁਦਾ ਨਸ਼ੀਲੀ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਆਈ. ਰਮਨਜੀਤ ਕੌਰ ਨੇ ਦੱਸਿਆ ਕਿ ਗਸ਼ਤ ...

ਪੂਰੀ ਖ਼ਬਰ »

ਟਰੱਕ-ਸਕੂਟਰੀ ਦੀ ਟੱਕਰ 'ਚ ਇਕ ਦੀ ਮੌਤ

ਮਲੋਟ, 13 ਫ਼ਰਵਰੀ (ਪਾਟਿਲ)-ਅੱਜ ਜੀ.ਟੀ. ਰੋਡ ਮਲੋਟ ਵਿਖੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਪਟੇਲ ਨਗਰ ਵਾਸੀ ਮਦਨ ਲਾਲ ਲੀਡਰ ਆਪਣੀ ਸਕੂਟਰੀ ਉੱਪਰ ਕਿਸੇ ਭੋਗ ਤੋਂ ਵਾਪਸ ਜਾ ਰਿਹਾ ਸੀ ਕਿ ਟਰੱਕ ਯੂਨੀਅਨ ਨੇੜੇ ਇਕ ਤੇਜ਼ ...

ਪੂਰੀ ਖ਼ਬਰ »

ਅਲਮਾਰੀ ਦਾ ਜਿੰਦਰਾ ਤੋੜ ਕੇ 30 ਹਜ਼ਾਰ ਦੀ ਨਕਦੀ ਚੋਰੀ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਹਰਮਹਿੰਦਰ ਪਾਲ)-ਸ਼ਹਿਰ ਦੇ ਗੁਰਦੁਆਰਾ ਸ਼ਹੀਦ ਗੰਜ ਨਾਕਾ ਨੰਬਰ 7 ਨੇੜੇ ਸਥਿਤ ਇਕ ਘਰ 'ਚੋਂ ਚੋਰ ਅਲਮਾਰੀ ਦਾ ਜਿੰਦਰਾ ਤੋੜ ਕੇ ਉਸ ਵਿਚ ਰੱਖੀ 30 ਹਜ਼ਾਰ ਰੁਪਏ ਦੀ ਨਕਦੀ ਉਡਾ ਕੇ ਰਫ਼ੂ ਚੱਕਰ ਹੋ ਗਏ | ਚੋਰੀ ਦੀ ਘਟਨਾ ਦਾ ਪਤਾ ਵਿਅਕਤੀ ...

ਪੂਰੀ ਖ਼ਬਰ »

ਕਾਰ ਅਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਜ਼ਖ਼ਮੀ, ਅਣਪਛਾਤੇ 'ਤੇ ਮਾਮਲਾ ਦਰਜ

ਮਲੋਟ, 13 ਫ਼ਰਵਰੀ (ਗੁਰਮੀਤ ਸਿੰਘ ਮੱਕੜ)-ਸਥਾਨਕ ਥਾਣਾ ਸਿਟੀ ਪੁਲਿਸ ਨੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਵਿਅਕਤੀ ਦੇ ਜ਼ਖਮੀ ਹੋਣ 'ਤੇ ਅਣਪਛਾਤੇ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਕੇਸ਼ਵ ਛਾਬੜਾ ਵਾਸੀ ਮਲੋਟ ਨੇ ...

ਪੂਰੀ ਖ਼ਬਰ »

ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਨੇ ਹਲਕਾ ਵਿਧਾਇਕ ਨੂੰ ਸੌ ਾਪਿਆ ਮੰਗ-ਪੱਤਰ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਨੇ ਅੱਜ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਹਲਕਾ ਵਿਧਾਇਕ ਕੰਵਰਜੀਤ ਸਿੰਘ ...

ਪੂਰੀ ਖ਼ਬਰ »

ਸਰਕਾਰ ਦੀਆਂ ਪ੍ਰਾਪਤੀਆਂ ਅਤੇ ਪਾਰਟੀਆਂ ਦੀਆਂ ਨੀਤੀਆਂ ਨੂੰ ਘਰ-ਘਰ ਪਹੰੁਚਾਉਣ ਨੌਜਵਾਨ-ਬਰਾੜ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਕਾਂਗਰਸ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਬਰਾੜ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਮਰਜੀਤ ਸਿੰਘ ਭੀਨਾ ਬਰਾੜ ਦੀ ਅਗਵਾਈ ਵਿਚ ਮੀਟਿੰਗ ਹੋਈ | ਇਸ ਮੀਟਿੰਗ ਵਿਚ ਬੋਲਦਿਆਂ ਜ਼ਿਲ੍ਹਾ ...

ਪੂਰੀ ਖ਼ਬਰ »

ਬੋਰਡ ਪ੍ਰੀਿਖ਼ਆ ਤੋਂ ਪਹਿਲਾਂ ਹਵਨ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਡੀ.ਏ.ਵੀ. ਪਬਲਿਕ ਸਕੂਲ ਵਿਖੇ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਆਰੀਆ ਸਮਾਜ ਰਸਮਾਂ ਨੂੰ ਮੁੱਖ ਰੱਖਦਿਆਂ ਅਸ਼ੀਰਵਾਦ ਹਵਨ ਕਰਵਾਇਆ ਗਿਆ | ਸਕੂਲ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ 'ਚ ਦਾਖ਼ਲਾ ਮੁਹਿੰਮ ਦੀ ਕੀਤੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਪ੍ਰਾਇਮਰੀ ਸਕੂਲ ਰਣਜੀਤਗੜ੍ਹ ਵਿਖੇ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ, ਚੇਅਰਮੈਨ ਬਲਦੇਵ ਸਿੰਘ, ਸੈਂਟਰ ਹੈੱਡਟੀਚਰ ਪ੍ਰਗਟ ਸਿੰਘ ਜੰਬਰ ਤੋਂ ਇਲਾਵਾ ਐੱਸ.ਐੱਮ.ਸੀ. ਕਮੇਟੀ ਮੈਂਬਰ ਦਲੀਪ ਸਿੰਘ ...

ਪੂਰੀ ਖ਼ਬਰ »

ਬੀ.ਐਸ.ਸੀ. ਸਾਇੰਸ ਦਾ ਨਤੀਜਾ ਰਿਹਾ ਸ਼ਾਨਦਾਰ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਘੋਸ਼ਿਤ ਕੀਤੇ ਨਤੀਜਿਆਂ ਵਿਚ ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਦੇ ਬੀ.ਐਸ.ਸੀ. ਸਾਇੰਸ ਸਮੈਸਟਰ ਪੰਜਵਾਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਬੀ.ਐਸ.ਸੀ. (ਨਾਨ-ਮੈਡੀਕਲ) ...

ਪੂਰੀ ਖ਼ਬਰ »

ਉਦਯੋਗਿਕ ਸਿਖਲਾਈ ਸੰਸਥਾ ਸਰਾਏਨਾਗਾ 'ਚ ਰੁਜ਼ਗਾਰ ਮੇਲਾ ਲਗਾਇਆ

ਮੰਡੀ ਬਰੀਵਾਲਾ, 13 ਫ਼ਰਵਰੀ (ਨਿਰਭੋਲ ਸਿੰਘ)-ਉਦਯੋਗਿਕ ਸਿਖਲਾਈ ਸੰਸਥਾ ਸਰਾਏਨਾਗਾ ਵਿਚ ਰੁਜ਼ਗਾਰ ਮੇਲਾ ਕਰਵਾਇਆ ਗਿਆ | ਇਸ ਸਮੇਂ ਮੇਲੇ ਵਿਚ ਟਰਨਰ, ਇਲੈਕਟ੍ਰੀਸ਼ਨ, ਮਕੈਨਿਕ ਟਰੈਕਟਰ, ਵੈਲਡਰ, ਕੋਪਾ ਆਦਿ ਟਰੇਡਾਂ ਦੇ ਕਰੀਬ 39 ਸਿਖਿਆਰਥੀਆਂ ਨੇ ਭਾਗ ਲਿਆ | ਇਸ ਮੇਲੇ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਕੋਟਪਾ ਐਕਟ ਅਧੀਨ ਗਤੀਵਿਧੀਆਂ ਕੀਤੀਆਂ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਮਿਸ਼ਨ ਤੰਦਰੁਸਤ ਪੰਜਾਬ ਅਤੇ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਬਚਾਅ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਡਾ: ਨਵਦੀਪ ਸਿੰਘ ...

ਪੂਰੀ ਖ਼ਬਰ »

ਕੇ.ਵੀ.ਕੇ. ਵਲੋਂ ਹੈਪੀ ਸੀਡਰ ਦੀ ਤਕਨੀਕ ਸਬੰਧੀ ਖੇਤ ਦਿਵਸ ਮਨਾਇਆ

ਮਲੋਟ, 13 ਫ਼ਰਵਰੀ (ਰਣਜੀਤ ਸਿੰਘ ਪਾਟਿਲ, ਗੁਰਮੀਤ ਸਿੰਘ ਮੱਕੜ)-ਕਿ੍ਸ਼ੀ ਵਿਗਿਆਨ ਕੇਂਦਰ ਗੋਨਿਆਣਾ ਸ੍ਰੀ ਮੁਕਤਸਰ ਸਾਹਿਬ ਵਲੋਂ ਪਿੰਡ ਔਲਖ ਵਿਖੇ ਸਰਦੂਲ ਸਿੰਘ ਦੇ ਖੇਤ ਵਿਚ ਹੈਪੀ ਸੀਡਰ ਦੀ ਤਕਨੀਕ ਸਬੰਧੀ ਖੇਤ ਦਿਵਸ ਮਨਾਇਆ ਗਿਆ, ਜਿਸ ਵਿਚ ਲਗਪਗ 80 ਅਗਾਂਹਵਧੂ ...

ਪੂਰੀ ਖ਼ਬਰ »

ਬਲਾਕ ਸੰਮਤੀ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ 17 ਨੂੰ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਬਲਾਕ ਸੰਮਤੀ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਚੇਅਰਪਰਸਨ ਜਸਵਿੰਦਰ ਕੌਰ ਉਦੇਕਰਨ ਦੀ ਪ੍ਰਧਾਨਗੀ ਹੇਠ 17 ਫ਼ਰਵਰੀ ਨੂੰ ਸਵੇਰੇ 10 ਵਜੇ ਬੀ.ਡੀ.ਪੀ.ਓ. ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ | ਇਸ ...

ਪੂਰੀ ਖ਼ਬਰ »

ਮਲਕੀਅਤ ਸਿੰਘ ਸੁਸਾਇਟੀ ਦੇ ਪ੍ਰੈੱਸ ਸਕੱਤਰ ਨਿਯੁਕਤ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸੰਤ ਸਿਪਾਹੀ ਇੰਟਰਨੈਸ਼ਨਲ ਗੁਰਮਤਿ ਸੇਵਾ ਸੁਸਾਇਟੀ ਦੀ ਮੀਟਿੰਗ ਗੁਰਦੁਆਰਾ ਰਾਮਸਰ ਸਾਹਿਬ ਪਿੰਡ ਅਮਨਗੜ੍ਹ ਵਿਖੇ ਹੋਈ | ਜਿਸ ਵਿਚ ਕੌਮੀ ਪ੍ਰਧਾਨ ਗੁਰਨਾਮ ਸਿੰਘ ਪੱਕਾ, ਮੀਤ ਪ੍ਰਧਾਨ ਬੇਅੰਤ ਸਿੰਘ ...

ਪੂਰੀ ਖ਼ਬਰ »

ਪਿੰਡ ਚੜ੍ਹੇਵਣ ਵਿਖੇ ਆਟਾ-ਦਾਲ ਸਕੀਮ ਤਹਿਤ 281 ਲਾਭਪਾਤਰੀਆਂ ਨੂੰ ਵੰਡੀ ਕਣਕ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੀ ਆਟਾ-ਦਾਲ ਸਕੀਮ ਤਹਿਤ ਅੱਜ ਪਿੰਡ ਚੜ੍ਹੇਵਣ ਵਿਖੇ 2 ਡੀਪੂਆਂ ਰਾਹੀਂ 281 ਲਾਭਪਾਤਰੀਆਂ ਨੂੰ ਕਣਕ ਵੰਡੀ ਗਈ, ਜਿਸ ਦੀ ਸ਼ੁਰੂਆਤ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਹਰਚਰਨ ਸਿੰਘ ...

ਪੂਰੀ ਖ਼ਬਰ »

ਸਕੂਲ ਵਿਚ ਨਵੇਂ ਦਾਖ਼ਲਿਆਂ ਲਈ ਵੱਖ-ਵੱਖ ਪਿੰਡਾਂ 'ਚ ਪਹੁੰਚ ਕੇ ਕੀਤਾ ਪ੍ਰੇਰਿਤ

ਲੰਬੀ, 13 ਫ਼ਰਵਰੀ (ਮੇਵਾ ਸਿੰਘ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੁੱਲ ਖੁਰਾਣਾ ਦੇ ਵਿਦਿਅਕ ਸੈਸ਼ਨ 2020-21 ਵਿਚ ਸਕੂਲ ਵਿਚ ਜ਼ਿਆਦਾ ਤੋਂ ਜ਼ਿਆਦਾ ਦਾਖ਼ਲੇ ਕਰਨ ਲਈ 10 ਵੈਨਾਂ ਰਾਹੀਂ ਪਿ੍ੰਸੀਪਲ ਰਣਬੀਰ ਸਿੰਘ ਸਮੇਤ ਸਕੂਲ ਦੇ ਸਟਾਫ਼ ਮੈਂਬਰਾਂ ਨੇ ਵੱਖ-ਵੱਖ ...

ਪੂਰੀ ਖ਼ਬਰ »

ਖੁੱਲੇ੍ਹਆਮ ਟੂਟੀਆਂ ਚੱਲਣ ਨਾਲ ਪਾਣੀ ਦੀ ਹੋ ਰਹੀ ਬਰਬਾਦੀ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਵਿਚ ਕਈ ਥਾਵਾਂ 'ਤੇ ਪਾਣੀ ਦੀ ਜਦੋਂ ਸਪਲਾਈ ਹੁੰਦੀ ਹੈ, ਤਾਂ ਖੁੱਲ੍ਹੇਆਮ ਟੂਟੀਆਂ ਚੱਲਣ ਨਾਲ ਪਾਣੀ ਦੀ ਬਹੁਤ ਬਰਬਾਦੀ ਹੁੰਦੀ ਹੈ | ਸਬੰਧਿਤ ਵਿਭਾਗ ਦੀ ਅਣਗਹਿਲੀ ਅਤੇ ਲੋਕਾਂ ਦੀ ਬੇਧਿਆਨੀ ਕਾਰਨ ...

ਪੂਰੀ ਖ਼ਬਰ »

ਕਵਿਤਰੀ ਸਰੋਜਨੀ ਨਾਇਡੂ ਦਾ ਜਨਮ ਦਿਨ ਮਨਾਇਆ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਵਲੋਂ ਜ਼ਿਲ੍ਹਾ ਯੂਥ ਕੋਆਰਡੀਨੇਟਰ ਕੋਮਲ ਨਿਗਮ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਰਾਮ ਦਾਸ ਸਪੋਰਟਸ ਐਾਡ ਵੈੱਲਫ਼ੇਅਰ ਕਲੱਬ ਚਿੱਬੜਾਂਵਾਲੀ ਵਲੋਂ ਸਰਕਾਰੀ ਮਿਡਲ ...

ਪੂਰੀ ਖ਼ਬਰ »

ਜੀ.ਟੀ.ਯੂ. ਦਾ ਵਫ਼ਦ ਸਿੱਖਿਆ ਅਧਿਕਾਰੀਆਂ ਨੂੰ ਮਿਲਿਆ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਅਧਿਆਪਕ ਮੰਗਾਂ ਸਬੰਧੀ ਜੀ.ਟੀ.ਯੂ. ਸ੍ਰੀ ਮੁਕਤਸਰ ਸਾਹਿਬ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਤੇ ਸਕੱਤਰ ਮਨੋਹਰ ਲਾਲ ਦੀ ਅਗਵਾਈ ਵਿਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਕਪਿਲ ਸ਼ਰਮਾ ਤੇ ...

ਪੂਰੀ ਖ਼ਬਰ »

ਵਿਸ਼ਾਲ ਪਬਲਿਕ ਸੀ. ਸੈ. ਸਕੂਲ ਸਰਾਏਨਾਗਾ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਮੰਡੀ ਬਰੀਵਾਲਾ, 13 ਫ਼ਰਵਰੀ (ਨਿਰਭੋਲ ਸਿੰਘ)-ਵਿਸ਼ਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਰਾਏਨਾਗਾ ਵਿਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ | ਇਸ ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ | ਸਕੂਲ ਮੁਖੀ ਬਲਜੀਤ ਸ਼ਰਮਾ ਨੇ ਸਕੂਲ ਦੀ ...

ਪੂਰੀ ਖ਼ਬਰ »

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਪੰਜ ਰੋਜ਼ਾ ਸ੍ਰੀ ਕਿ੍ਸ਼ਨ ਕਥਾ ਸ਼ੁਰੂ

ਫ਼ਰੀਦਕੋਟ, 13 ਫ਼ਰਵਰੀ (ਸਤੀਸ਼ ਬਾਗ਼ੀ)-ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਸਥਾਨਕ ਕਮਲਾ ਨਹਿਰੂ ਜੈਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜ ਰੋਜ਼ਾ ਸ੍ਰੀ ਕਿ੍ਸ਼ਨ ਕਥਾ ਕਰਵਾਈ ਜਾ ਰਹੀ ਹੈ | ਇਸ ਮੌਕੇ ਸ੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ...

ਪੂਰੀ ਖ਼ਬਰ »

ਸਫ਼ਾਈ ਸੇਵਕ ਯੂਨੀਅਨ ਪੰਜਾਬ ਦੀ ਸਰਬਸੰਮਤੀ ਨਾਲ ਹੋਈ ਚੋਣ

ਫ਼ਰੀਦਕੋਟ, 13 ਫ਼ਰਵਰੀ (ਸਤੀਸ਼ ਬਾਗ਼ੀ)-ਕੁਲਦੀਪ ਕਾਂਗੜਾ ਸਕੱਤਰ ਸਫ਼ਾਈ ਸੇਵਕ ਯੂਨੀਅਨ ਪੰਜਾਬ ਨੇ ਅੱਜ ਇੱਥੇ ਦੱਸਿਆ ਕਿ ਸੂਬਾ ਕਮੇਟੀ ਦੀ ਚੋਣ ਜਨਰਲ ਕੌਾਸਲ ਦੇ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਕੀਤੀ ਗਈ | ਜਿਸ ਵਿਚ ਸੂਬਾ ਪ੍ਰਧਾਨ ਵਜੋਂ ਅਸ਼ੋਕ ਸਾਰਵਾਨ ...

ਪੂਰੀ ਖ਼ਬਰ »

ਵਿਆਹ ਦੀ ਵਰ੍ਹੇਗੰਢ ਮੌਕੇ ਕੀਤਾ ਖ਼ੂਨਦਾਨ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸਿਹਤ ਵਿਭਾਗ ਵਿਚ ਬਤੌਰ ਸਿਹਤ ਵਰਕਰ ਕੰਮ ਕਰ ਰਹੀ ਸੁਖਪ੍ਰੀਤਪਾਲ ਕੌਰ ਨੇ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ ਮੌਕੇ 25ਵੀਂ ਵਾਰ ਖ਼ੂਨਦਾਨ ਕੀਤਾ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ: ਸਤੀਸ਼ ਗੋਇਲ ਅਤੇ ਡਾ: ...

ਪੂਰੀ ਖ਼ਬਰ »

ਇੰਦੂ ਮਾਡਲ ਹਾਈ ਸਕੂਲ ਵਿਖੇ ਸਨਮਾਨ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸਥਾਨਕ ਇੰਦੂ ਮਾਡਲ ਹਾਈ ਸਕੂਲ ਵਿਖੇ ਟਾਟਾ ਬਿਲਡਿੰਗ ਇੰਡੀਆ ਅਤੇ ਸਟੱਡੀ ਸਰਕਲ ਵਲੋਂ ਐਡਵੋਕੇਟ ਸ਼ਿਵ ਰਾਜ ਲੂਣਾ ਦੀ ਪ੍ਰਧਾਨਗੀ ਵਿਚ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਡਾਇਰੈਕਟਰ ਸ਼ਮਿੰਦਰ ...

ਪੂਰੀ ਖ਼ਬਰ »

ਪ੍ਰਜਾਪਿਤਾ ਬ੍ਰਹਮਾਕੁਮਾਰੀ ਆਸ਼ਰਮ ਵਿਖੇ ਧਾਰਮਿਕ ਸਮਾਗਮ ਕਰਵਾਇਆ

ਗਿੱਦੜਬਾਹਾ, 13 ਫ਼ਰਵਰੀ (ਬਲਦੇਵ ਸਿੰਘ ਘੱਟੋਂ)-ਅੱਜ ਪ੍ਰਜਾਪਿਤਾ ਬ੍ਰਹਮਾਕੁਮਾਰੀ ਆਸ਼ਰਮ ਤਿਲਕ ਨਗਰ ਗਿੱਦੜਬਾਹਾ ਵਿਖੇ ਬ੍ਰਹਮਾਕੁਮਾਰੀ ਆਸ਼ਰਮ ਮਾਊਾਟ ਆਬੂ ਰਾਜਸਥਾਨ ਤੋਂ ਪਹੁੰਚੇ ਰਾਜਯੋਗੀ ਭਗਵਾਨ ਭਾਈ ਨੇ ਆਪਣੇ ਪ੍ਰਵਚਨਾਂ ਦੀ ਅਮਿ੍ਤ ਵਰਖਾ ਕਰਦੇ ਹੋਏ ਕਿਹਾ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਜਵਿੰਦਰ ਸਿੰਘ ਸੰਧੂ ਤਖ਼ਤਮਲਾਣਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਸੁਖਦੇਵ ਸਿੰਘ ...

ਪੂਰੀ ਖ਼ਬਰ »

ਪਿੰਡ ਕੋਟਲੀ ਅਬਲੂ ਵਿਖੇ ਪੁਲਿਸ ਵਿਭਾਗ ਵਲੋਂ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ) ਅਤੇ ਇੰਸਪੈਕਟਰ ਅੰਗਰੇਜ਼ ਸਿੰਘ ਮੁੱਖ ਅਫ਼ਸਰ ਥਾਣਾ ਕੋਟਭਾਈ ਵਲੋਂ ਪਿੰਡ ਕੋਟਲੀ ਅਬਲੂ ਵਿਖੇ ...

ਪੂਰੀ ਖ਼ਬਰ »

ਭਾਰਤੀਆ ਸਟੇਟ ਬੈਂਕ ਦੇ ਪੈਨਸ਼ਨਰਾਂ ਵਲੋਂ ਸਮਾਗਮ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਭਾਰਤੀਆ ਸਟੇਟ ਬੈਂਕ ਦੇ ਪੈਨਸ਼ਨਰਾਂ ਵਲੋਂ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪੈਨਸ਼ਨਰਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਪੈਨਸ਼ਨਰ ਸੋਹਨ ਲਾਲ ਨੂੰ 75ਵੇਂ ਜਨਮ ...

ਪੂਰੀ ਖ਼ਬਰ »

ਆਵਾਰਾ ਪਸ਼ੂਆਂ ਤੋਂ ਹਰ ਕੋਈ ਪ੍ਰੇਸ਼ਾਨ, ਪੰਜਾਬ ਅਤੇ ਕੇਂਦਰ ਦੀ ਸਰਕਾਰ ਮਿਲ ਕੇ ਕਰਨ ਕੋਈ ਪੱਕਾ ਪ੍ਰਬੰਧ-ਹੰਸ ਰਾਜ ਜੋਸ਼ਨ

ਮੰਡੀ ਲੱਖੇਵਾਲੀ, 13 ਫ਼ਰਵਰੀ (ਮਿਲਖ ਰਾਜ)-ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਅੰਦਰ ਅੱਜ ਆਵਾਰਾ ਪਸ਼ੂਆਂ ਦੀ ਸਮੱਸਿਆ ਇਕੱਲੇ ਕਿਸਾਨਾਂ ਦੀ ਹੀ ਨਹੀਂ ਸਗੋਂ ਹੁਣ ਤਾਂ ਇਨ੍ਹਾਂ ਤੋਂ ਹਰ ਕੋਈ ਪ੍ਰੇਸ਼ਾਨ ਹੈ, ਇਸ ਸਮੱਸਿਆ ਦਾ ਪੱਕਾ ਹੱਲ ਪੰਜਾਬ ਸਰਕਾਰ ਨੂੰ ਕੇਂਦਰ ਦੀ ...

ਪੂਰੀ ਖ਼ਬਰ »

ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 13 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਸ਼ਾਮਿਲ ਹੋਏ | ਇਸ ਮੌਕੇ ਉਨ੍ਹਾਂ ਨਾਲ ਵਪਾਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX