• 8 ਹੋਰ ਬੱਚਿਆਂ ਨੂੰ ਲੋਕਾਂ ਨੇ ਬਚਾਇਆ • ਡਰਾਈਵਰ ਅਤੇ ਸਕੂਲ ਪਿੰ੍ਰਸੀਪਲ ਗਿ੍ਫ਼ਤਾਰ
ਸੰਗਰੂਰ/ਲੌਾਗੋਵਾਲ, 15 ਫਰਵਰੀ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ, ਵਿਨੋਦ, ਸ.ਸ. ਖੰਨਾ)-ਅੱਜ ਲੌਾਗੋਵਾਲ 'ਚ ਇਕ ਨਿੱਜੀ ਸਕੂਲ ਦੀ ਵੇਲਾ ਵਿਹਾ ਚੁੱਕੀ ਚਲਦੀ ਵੈਨ ਨੂੰ ਅੱਗ ਲੱਗਣ ਕਾਰਨ 4 ਬੱਚੇ ਵੈਨ 'ਚ ਹੀ ਸੜ ਕੇ ਮੌਤ ਦਾ ਸ਼ਿਕਾਰ ਹੋ ਗਏ | ਇਹ ਵੈਨ ਇੱਥੋਂ ਦੇ ਸਿੱਧ ਸਮਾਧਾਂ ਰੋਡ 'ਤੇ ਸਥਿਤ ਸਿਮਰਨ ਪਬਲਿਕ ਸਕੂਲ ਨਾਲ ਸਬੰਧਿਤ ਦੱਸੀ ਗਈ ਹੈ | ਜਾਣਕਾਰੀ ਅਨੁਸਾਰ ਅੱਜ ਛੁੱਟੀ ਤੋਂ ਬਾਅਦ ਇਹ ਵੈਨ 12 ਬੱਚਿਆਂ ਨੂੰ ਲੈ ਕੇ ਉਨ੍ਹਾਂ ਦੇ ਘਰ ਛੱਡਣ ਲਈ ਜਾ ਰਹੀ ਸੀ | ਵੈਨ ਸਕੂਲ ਤੋਂ ਹਾਲੇ ਕੁਝ ਦੂਰੀ 'ਤੇ ਹੀ ਗਈ ਸੀ ਕਿ ਇਸ ਨੂੰ ਅੱਗ ਲੱਗ ਗਈ | ਘਟਨਾ ਸਥਾਨ ਲਾਗੇ ਖੇਤ 'ਚ ਕੰਮ ਕਰ ਰਹੇ ਪ੍ਰਤੱਖ ਦਰਸ਼ੀ ਜਗਮਿੰਦਰ ਸਿੰਘ ਜੱਗਾ ਨੇ ਦੱਸਿਆ ਕਿ ਵੈਨ ਨੂੰ ਅੱਗ ਲੱਗੀ ਵੇਖ ਕੇ ਡਰਾਈਵਰ ਨੇ ਵੈਨ ਨੂੰ ਰੋਕ ਲਿਆ ਤੇ ਵੱਡੀ ਗਿਣਤੀ 'ਚ ਲੋਕ ਉੱਥੇ ਪੁੱਜ ਗਏ ਪਰ ਲੱਖ ਯਤਨਾਂ ਦੇ ਬਾਵਜੂਦ ਸੜ ਰਹੀ ਗੱਡੀ ਦੀ ਤਾਕੀ ਨਹੀਂ ਖੋਲ੍ਹੀ ਜਾ ਸਕੀ | ਲੋਕਾਂ ਦੀ ਮਦਦ ਅਤੇ 9ਵੀਂ ਸ਼੍ਰੇਣੀ ਦੀ ਵਿਦਿਆਰਥਣ ਅਮਨਦੀਪ ਕੌਰ ਦੇ ਉਪਰਾਲੇ ਨਾਲ 8 ਬੱਚਿਆਂ ਨੂੰ ਤਾਂ ਤਾਕੀਆਂ ਤੋੜ ਕੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਵੈਨ ਦੇ ਪਿਛਲੇ ਪਾਸੇ ਧਮਾਕਾ ਹੋਣ ਕਾਰਨ 4 ਬੱਚੇ ਵੈਨ 'ਚ ਹੀ ਜ਼ਿੰਦਾ ਸੜ ਗਏ | ਇਸ ਮੰਦਭਾਗੀ ਘਟਨਾ 'ਚ ਪਿੰਡੀ ਅਮਰ ਸਿੰਘ ਵਾਲੀ ਦੀ ਸੁਖਜੀਤ ਕੌਰ ਪੁੱਤਰੀ ਜਗਸੀਰ ਸਿੰਘ (6), ਨਵਜੋਤ ਕੌਰ ਪੁੱਤਰੀ ਜਸਵੀਰ ਸਿੰਘ (5), ਸਿਮਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ (9) ਤੇ ਅਰਾਧਿਆ ਪੁੱਤਰੀ ਸਤਪਾਲ (5) ਦੀ ਮੌਕੇ 'ਤੇ ਹੀ ਮੌਤ ਹੋ ਗਈ | ਵੈਨ 'ਚ ਸਵਾਰ ਸਾਰੇ ਬੱਚੇ ਲੌਾਗੋਵਾਲ ਨੇੜਲੇ ਪਿੰਡੀ ਅਮਰ ਸਿੰਘ ਵਾਲੀ ਨਾਲ ਸਬੰਧਿਤ ਸਨ | ਦੇਰ ਸ਼ਾਮ ਪੁਲਿਸ ਵਲੋਂ ਸਕੂਲ ਪ੍ਰਬੰਧਕਾਂ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦੇ ਮਾਲਕ ਤੇ ਪਿ੍ੰਸੀਪਲ ਲਖਵਿੰਦਰ ਸਿੰਘ ਅਤੇ ਹਾਦਸਾਗ੍ਰਸਤ ਵੈਨ ਚਾਲਕ ਦਲਵੀਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਜਾਣਕਾਰੀ ਅਨੁਸਾਰ ਵੈਨ ਨੂੰ ਚਲਾ ਰਿਹਾ ਡਰਾਈਵਰ ਦਲਵੀਰ ਸਿੰਘ ਇਸ ਸਕੂਲ 'ਚ ਅਧਿਆਪਕ ਵਜੋਂ ਵੀ ਕੰਮ ਕਰਦਾ ਹੈ ਅਤੇ ਇਸ ਅਧਿਆਪਕ ਤੋਂ ਹੀ ਡਰਾਈਵਰ ਦਾ ਕੰਮ ਲੈ ਕੇ ਬੁੱਤਾ ਸਾਰਿਆ ਜਾ ਰਿਹਾ ਸੀ | ਸੂਤਰਾਂ ਅਨੁਸਾਰ ਇਹ ਵੈਨ ਬੇਹੱਦ ਮਾੜੀ ਹਾਲਤ 'ਚ ਸੀ ਅਤੇ ਅੱਜ ਪਹਿਲੇ ਦਿਨ ਹੀ ਬੱਚਿਆਂ ਨੂੰ ਲੈਣ ਗਈ ਸੀ | ਘਟਨਾ 'ਚ ਬਾਜਵਾ ਪਰਿਵਾਰ ਨਾਲ ਸਬੰਧਿਤ ਇਕ ਪਰਿਵਾਰ ਦੇ ਤਿੰਨ ਬੱਚੇ ਮਾਰੇ ਗਏ | ਪ੍ਰਤੱਖ ਦਰਸ਼ੀਆਂ ਕੁਲਵੰਤ ਸਿੰਘ ਕਾਂਤੀ, ਜਗਮਿੰਦਰ ਸਿੰਘ, ਗੁਰਦੇਵ ਸਿੰਘ, ਭੋਲਾ ਸਿੰਘ ਤੇ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਬੱਚਿਆਂ ਨੂੰ ਕੱਢਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਤਾਕੀਆਂ ਨਾ ਖੁੱਲ੍ਹ ਸਕੀਆਂ | ਮਿ੍ਤਕ ਦੇਹਾਂ ਦੀ ਹਾਲਤ ਬੇਹੱਦ ਮਾੜੀ ਹੋਣ ਕਾਰਨ ਬੱਚਿਆਂ ਦੀ ਪਛਾਣ ਨਹੀਂ ਹੋ ਸਕੀ | ਜਾਣਕਾਰੀ ਅਨੁਸਾਰ ਵੈਨ ਦਾ ਡਰਾਈਵਰ ਵੀ ਬੱਚਿਆਂ ਨੂੰ ਬਚਾਉਣ ਲਈ ਕਾਫ਼ੀ ਯਤਨਸ਼ੀਲ ਰਿਹਾ | ਘਟਨਾ ਵਾਪਰਨ ਤੋਂ ਕੁਝ ਸਮੇਂ ਬਾਅਦ ਮੌਕੇ 'ਤੇ ਪਹੁੰਚੇ ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ, ਐੱਸ. ਐੱਸ. ਪੀ. ਡਾ. ਸੰਦੀਪ ਗਰਗ ਤੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਕੂਲ ਦੇ ਰਿਕਾਰਡ ਨੂੰ ਵੀ ਕਬਜ਼ੇ 'ਚ ਲਏ ਜਾਣ ਅਤੇ ਸਕੂਲ ਦੇ ਸਟਾਫ਼ ਨੂੰ ਪੁਲਿਸ ਵਲੋਂ ਕਾਬੂ ਕਰ ਲਏ ਜਾਣ ਦੀ ਗੱਲ ਸਾਹਮਣੇ ਆਈ ਹੈ | ਇਸ ਦੌਰਾਨ ਸਕੂਲ ਦੀ ਕਾਰਗੁਜ਼ਾਰੀ ਅਤੇ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਤੋਂ ਅੱਕੇ ਲੋਕਾਂ ਨੇ ਮਿ੍ਤਕ ਦੇਹਾਂ ਲੈਣ ਆਈ ਐਾਬੂਲੈਂਸ ਨੂੰ ਘੇਰ ਕੇ ਧਰਨਾ ਲਗਾ ਦਿੱਤਾ | ਲੋਕ ਮੰਗ ਕਰ ਰਹੇ ਸਨ ਕਿ ਸਕੂਲ ਪ੍ਰਬੰਧਕਾਂ 'ਤੇ ਹੱਤਿਆ ਦਾ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ, ਇਲਾਕੇ ਦੇ ਸਾਰੇ ਸਕੂਲਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਮਿ੍ਤਕ ਬੱਚਿਆਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ | ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ ਨੇ ਕਿਹਾ ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਜ਼ਿਲ੍ਹਾ ਪੁਲਿਸ ਮੁਖੀ ਡਾ: ਸੰਦੀਪ ਗਰਗ ਨੇ ਕਿਹਾ ਕਿ ਪੁਲਿਸ ਵਲੋਂ ਕਾਰਵਾਈ ਆਰੰਭ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ 24 ਘੰਟਿਆਂ ਦੇ ਅੰਦਰ ਮਾਮਲੇ 'ਚ ਦੋਸ਼ੀ ਪਾਏ ਜਾਣ ਵਾਲੇ ਹਰੇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ | ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਦੀ ਮਾਨਤਾ ਰੱਦ ਕੀਤੇ ਜਾਣ ਦੇ ਨਾਲ-ਨਾਲ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ | ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ, ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਲੋਕ ਸਭਾ ਮੈਂਬਰ ਭਗਵੰਤ ਮਾਨ, ਵਿਧਾਇਕ ਅਮਨ ਅਰੋੜਾ, ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ, ਅਮਨਬੀਰ ਸਿੰਘ ਚੈਰੀ ਅਤੇ ਵਿਨਰਜੀਤ ਸਿੰਘ ਗੋਲਡੀ ਨੇ ਘਟਨਾ ਸਥਾਨ 'ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟ ਕੀਤਾ | ਘਟਨਾ ਤੋਂ ਕੁਝ ਸਮੇਂ ਉਪਰੰਤ ਮੌਕੇ 'ਤੇ ਪਹੁੰਚੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਭਾਵੇਂ ਮਿ੍ਤਕ ਬੱਚਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਸਹਾਇਤਾ ਦੇਣ ਅਤੇ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦਾ ਐਲਾਨ ਕੀਤਾ ਪਰ ਘਟਨਾ ਸਥਾਨ ਨੇੜੇ ਧਰਨਾ ਦੇ ਰਹੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਸ ਮੁਆਵਜ਼ਾ ਰਾਸ਼ੀ ਨੂੰ ਰੱਦ ਕਰਦਿਆਂ ਪੀੜਤ ਪਰਿਵਾਰਾਂ ਨੂੰ 50-50 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 20-20 ਲੱਖ ਰੁਪਏ ਮੁਆਵਜ਼ਾ ਤੁਰੰਤ ਦਿੱਤੇ ਜਾਣ ਦੀ ਮੰਗ ਕੀਤੀ | ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮਿ੍ਤਕ ਸਰੀਰਾਂ ਨੂੰ ਓਨੀ ਦੇਰ ਪੋਸਟਮਾਰਟਮ ਲਈ ਨਹੀਂ ਸੌਾਪਿਆ ਜਾਵੇਗਾ ਜਿੰਨੀ ਦੇਰ ਮੁਆਵਜ਼ੇ ਦੀ ਮੰਗ ਨਹੀਂ ਮੰਨ ਲਈ ਜਾਂਦੀ | ਦੇਰ ਸ਼ਾਮ ਤੱਕ ਆਪਣੀ ਮੰਗ 'ਤੇ ਅੜੇ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਸਵਿੰਦਰ ਸਿੰਘ ਸੋਮਾ, ਕਾਮਰੇਡ ਸਤਪਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਾਗੋਵਾਲ, ਜੂਝਾਰ ਲੌਾਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਲੌਾਗੋਵਾਲ, ਤਰਕਸ਼ੀਲ ਸੁਸਾਇਟੀ ਦੇ ਮਾਸਟਰ ਬਲਵੀਰ ਚੰਦ, ਕਰਨੈਲ ਸਿੰਘ ਦੁੱਲਟ, ਨਰਿੰਦਰ ਸਿੰਘ ਨੰਦੂ ਅਤੇ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਨਾਲ ਦਾਮਨ ਥਿੰਦ ਬਾਜਵਾ ਅਤੇ ਹਰਮਨ ਦੇਵ ਬਾਜਵਾ ਵਲੋਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਸੀ ਅਤੇ ਮੁੱਖ ਮੰਤਰੀ ਨਾਲ ਸਾਰੇ ਮਾਮਲੇ ਸਬੰਧੀ ਗੱਲ ਕਰਨ ਉਪਰੰਤ ਬੀਬੀ ਬਾਜਵਾ ਨੇ ਮਿ੍ਤਕ ਬੱਚਿਆਂ ਦੇ ਪ੍ਰਤੀ ਪਰਿਵਾਰ ਨੂੰ 7 ਲੱਖ 25 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦੇਣ ਦੀ ਗੱਲ ਕੀਤੀ, ਜਿਸ 'ਤੇ ਸਾਰੀਆਂ ਧਿਰਾਂ ਨੇ ਸਹਿਮਤੀ ਪ੍ਰਗਟ ਕਰਦਿਆਂ ਧਰਨਾ ਪ੍ਰਦਰਸ਼ਨ ਸਮਾਪਤ ਕਰ ਦਿੱਤਾ | ਬਾਜਵਾ ਪਰਿਵਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਜੇਕਰ ਪੰਜਾਬ ਸਰਕਾਰ ਇਸ ਮੁਆਵਜ਼ਾ ਰਾਸ਼ੀ 'ਚ ਕਿਸੇ ਪ੍ਰਕਾਰ ਦੀ ਕਟੌਤੀ ਕੀਤੀ ਤਾਂ ਬਚਦੀ ਰਕਮ ਉਹ ਆਪਣੀ ਜੇਬ 'ਚੋਂ ਪੀੜਤ ਪਰਿਵਾਰਾਂ ਨੂੰ ਦੇਣਗੇ | ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਿੰਦਰ ਸਿੰਘ ਰਾਜਾ, ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਸਿੰਘ ਗੋਲਡੀ ਅਤੇ ਯੂਥ ਆਗੂ ਅਮਨਵੀਰ ਸਿੰਘ ਚੈਰੀ, ਪਰਮਜੀਤ ਕੌਰ ਵਿਰਕ ਤੋਂ ਇਲਾਵਾ ਸਿਹਤ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਵੱਡੀ ਗਿਣਤੀ 'ਚ ਪਹੁੰਚੇ ਹੋਏ ਸਨ |
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਜ਼ਿਲ੍ਹੇ 'ਚ ਲੌਾਗੋਵਾਲ ਨੇੜੇ ਸਕੂਲ ਵੈਨ ਨੂੰ ਅੱਗ ਲੱਗਣ ਦੀ ਘਟਨਾ 'ਚ ਚਾਰ ਬੱਚਿਆਂ ਦੀ ਦਰਦਨਾਕ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਮੁੱਖ ਮੰਤਰੀ ਨੇ ਇਸ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ | ਮੁੱਖ ਮੰਤਰੀ ਨੇ ਹਰੇਕ ਪੀੜਤ ਪਰਿਵਾਰ ਨੂੰ 7.25 ਲੱਖ ਰੁਪਏ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ | ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਨੂੰ ਸਾਰੀਆਂ ਸਕੂਲ ਬੱਸਾਂ ਦੀ ਸੂਬਾ ਪੱਧਰੀ ਚੈਕਿੰਗ ਤੁਰੰਤ ਸ਼ੁਰੂ ਕਰਨ ਦੇ ਹੁੁਕਮ ਦਿੱਤੇ ਤਾਂ ਕਿ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਭਵਿੱਖ 'ਚ ਅਜਿਹੇ ਦੁਖਦਾਇਕ ਹਾਦਸਿਆਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ | ਕੈਪਟਨ ਅਮਰਿੰਦਰ ਸਿੰਘ ਨੇ ਸਮਾਜਿਕ ਸੁਰੱਖਿਆ
ਵਿਭਾਗ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰਾਂ ਨੂੰ ਮੋਟਰ ਵਹੀਕਲ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਵਾਹਨਾਂ 'ਤੇ ਸਖ਼ਤ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਵਿਦਿਆਰਥੀਆਂ ਦੇ ਆਉਣ-ਜਾਣ ਲਈ ਵਰਤੇ ਜਾਂਦੇ ਖਰਾਬ ਵਾਹਨਾਂ ਦੀ ਵਰਤੋਂ ਕਰਨ 'ਤੇ ਸਕੂਲ ਪ੍ਰਬੰਧਕਾਂ 'ਤੇ ਵੀ ਨਜ਼ਰ ਰੱਖਣ ਲਈ ਆਖਿਆ | ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਨੂੰ ਹੁਕਮ ਦਿੱਤੇ ਕਿ ਮੋਟਰ ਵਹੀਕਲ ਐਕਟ ਦੇ ਵੱਖ-ਵੱਖ ਉਪਬੰਧਾਂ ਤਹਿਤ ਤੈਅ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੇ ਜਾਣ 'ਤੇ ਜ਼ਿੰਮੇਵਾਰ ਸਕੂਲ ਪ੍ਰਬੰਧਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇਹ ਦੁਖਦਾਇਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬਦਕਿਸਮਤ ਸਕੂਲ ਵੈਨ ਲੌਾਗੋਵਾਲ ਦੇ ਇਕ ਪ੍ਰਾਈਵੇਟ ਸਕੂਲ ਦੇ ਨਰਸਰੀ ਵਿੰਗ ਦੇ ਬੱਚਿਆਂ ਨੂੰ ਸਬੰਧਤ ਥਾਵਾਂ 'ਤੇ ਛੱਡਣ ਲਈ ਜਾ ਰਹੀ ਸੀ | ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨਾਲ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਐਸ.ਐਸ.ਪੀ. ਡਾ. ਸੰਦੀਪ ਗਰਗ ਮੌਕੇ 'ਤੇ ਪਹੁੰਚੇ ਅਤੇ ਬਾਅਦ 'ਚ ਹਸਪਤਾਲ ਵੀ ਗਏ ਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ | ਸਕੂਲ ਪ੍ਰਬੰਧਕਾਂ ਖਿਲਾਫ਼ ਆਈ.ਪੀ.ਸੀ. ਦੀ ਧਾਰਾ 304 ਦੇ ਤਹਿਤ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਾ ਹੈ |
ਲੌਾਗੋਵਾਲ, ਇਸ ਹਾਦਸੇ ਦੇ ਰੋਸ ਵਜੋਂ ਲੌਾਗੋਵਾਲ ਦੇ ਸਮੁੱਚੇ ਬਾਜ਼ਾਰ ਬੰਦ ਰਹੇ | ਇਸ ਘਟਨਾ ਵਿਚ ਮਾਰੇ ਗਏ ਇਕੋ ਹੀ ਪਰਿਵਾਰ ਦੇ ਬੱਚਿਆਂ ਦੇ ਪਰਿਵਾਰ ਦਾ ਦੁੱਖ ਝੱਲਿਆ ਨਹੀਂ ਜਾ ਰਿਹਾ ਸੀ | ਮਿ੍ਤਕ ਬੱਚੀ ਨਵਜੋਤ ਕੌਰ ਦੀ ਮਾਤਾ ਪਲਵਿੰਦਰ ਕੌਰ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਹੀ ਬੱਚਿਆਂ ਨੂੰ ਲੈਣ ਆਈ ਵੈਨ ਆਮ ਦਿਨਾਂ ਨਾਲੋਂ ਲੇਟ ਆਈ ਸੀ | ਜਿਸ ਕਾਰਨ ਨਵਜੋਤ ਕੌਰ ਜਿੱਦ ਕਰਨ ਲੱਗੀ ਕਿ ਵੈਨ ਨਹੀਂ ਆਈ ਤੇ ਮੈਂ ਸਕੂਲ ਨਹੀਂ ਜਾਣਾ, ਮੇਰੀ ਵਰਦੀ ਲਾਹ ਦਿਓ | ਉਸ ਨੇ ਵਿਰਲਾਪ ਕਰਦਿਆਂ ਦੱਸਿਆ ਕਿ ਜੇ ਮੈਨੂੰ ਪਤਾ ਹੁੰਦਾ ਕਿ ਇਹ ਘਟਨਾ ਵਾਪਰ ਜਾਣੀ ਹੈ ਤਾਂ ਮੈਂ ਆਪਣੀ ਬੱਚੀ ਦੀ ਜਿੱਦ ਅੱਗੇ ਝੁਕ ਹੀ ਜਾਂਦੀ | ਇਸ ਪਰਿਵਾਰ ਦੇ ਮਾਰੇ ਗਏ ਦੂਜੇ ਬੱਚੇ ਸੁਖਜੀਤ ਕੌਰ ਅਤੇ ਸਿਮਰਜੀਤ ਸਿੰਘ ਆਪਸ ਵਿਚ ਚਾਚੇ-ਤਾਇਆਂ ਦੇ ਬੱਚੇ ਸਨ | ਜਦਕਿ ਅਰਾਧਿਆ ਨਾਮਕ ਬੱਚੀ ਉੱਤਰ ਪ੍ਰਦੇਸ਼ ਦੇ ਪ੍ਰਵਾਸੀ ਪਰਿਵਾਰ ਨਾਲ ਸਬੰਧਿਤ ਸੀ ਜਿਸ ਦਾ ਪਿਤਾ ਇਥੇ ਇਕ ਸ਼ੈਲਰ ਵਿਚ ਮੁਨੀਮ ਵਜੋਂ ਕੰਮ ਕਰਦਾ ਸੀ |
ਸੰਯੁਕਤ ਰਾਸ਼ਟਰ, 15 ਫਰਵਰੀ (ਏਜੰਸੀ)-ਸੰਯੁਕਤ ਰਾਸ਼ਟਰ ਦੇ ਮੁਖੀ ਐਾਟੋਨੀਓ ਗੁਟਰੇਜ਼ ਐਤਵਾਰ ਨੂੰ ਆਪਣੇ ਚਾਰ ਦਿਨਾ ਦੌਰੇ 'ਤੇ ਪਾਕਿਸਤਾਨ ਪੁੱਜ ਰਹੇ ਹਨ | ਆਪਣੇ ਪਾਕਿ ਦੌਰੇ ਦੌਰਾਨ ਗੁਟਰੇਜ਼ ਮੰਗਲਵਾਰ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਵੀ ਜਾਣਗੇ | ਉਨ੍ਹਾਂ ਦੇ ਕਰਤਾਰਪੁਰ ਦੌਰੇ ਤੋਂ ਪਹਿਲਾਂ ਸਨਿਚਰਵਾਰ ਨੂੰ ਸੰਯੁਕਤ ਰਾਸ਼ਟਰ ਦੀ ਇਕ ਟੀਮ ਨੇ ਮੋਫਾ ਦੀ ਪ੍ਰੋਟੋਕਾਲ ਅਧਿਕਾਰੀ ਵਜ਼ੀਹਾ ਇਕਰਮ ਦੀ ਅਗਵਾਈ 'ਚ ਇੱਥੋਂ ਦਾ ਦੌਰਾ ਕੀਤਾ ਅਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ | ਆਪਣੇ ਦੌਰੇ ਦੌਰਾਨ ਸੰਯੁਕਤ ਰਾਸ਼ਟਰ ਦੇ ਮੁਖੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਦੁਵੱਲੀਆਂ ਬੈਠਕਾਂ ਵੀ ਕਰਨਗੇ | ਉਹ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨਾਲ ਵੀ ਮੁਲਾਕਾਤ ਕਰਨਗੇ | ਦੱਸਣਯੋਗ ਹੈ ਕਿ ਬੀਤੇ ਸਾਲ ਨਵੰਬਰ 'ਚ ਖੋਲ੍ਹੇ ਗਏ ਕਰਤਾਰਪੁਰ ਲਾਂਘੇ ਦਾ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਗੁਟਰੇਜ਼ ਨੇ ਸਵਾਗਤ ਕਰਦਿਆਂ ਇਸ ਨੂੰ ਦੋਵਾਂ ਦੇਸ਼ਾਂ ਵਿਚਾਲੇ ਸਦਭਾਵਨਾ ਵਾਲਾ ਕਦਮ ਦੱਸਿਆ ਸੀ |
ਸ੍ਰੀਨਗਰ, 15 ਫਰਵਰੀ (ਏਜੰਸੀਆਂ)-ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸਾਬਕਾ ਆਈ. ਏ. ਐਸ. ਸ਼ਾਹ ਫ਼ੈਸਲ 'ਤੇ 'ਪਬਲਿਕ ਸੇਫਟੀ ਐਕਟ' (ਪੀ. ਐਸ. ਏ.) ਲਾ ਦਿੱਤਾ ਹੈ | ਸ਼ਾਹ ਫ਼ੈਸਲ 'ਤੇ ਪੀ. ਐਸ. ਏ. ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਆਈ. ਏ. ਐਸ. ਦੀ ਨੌਕਰੀ ਛੱਡ ਕੇ ਸਿਆਸਤ 'ਚ ਆਉਣ ਵਾਲੇ ਸ਼ਾਹ ਫ਼ੈਸਲ ਜੰਮੂਕਸ਼ਮੀਰ ਪੀਪਲਜ਼ ਮੂਵਮੈਂਟ (ਜੇ. ਕੇ. ਪੀ. ਐਮ.) ਦੇ ਪ੍ਰਧਾਨ ਹਨ | ਵਰਨਣਯੋਗ ਹੈ ਕਿ ਜੰਮੂਕਸ਼ਮੀਰ 'ਚੋਂ ਧਾਰਾ370 ਹਟਾਏ ਜਾਣ ਤੋਂ ਬਾਅਦ ਸ਼ਾਹ ਫ਼ੈਸਲ ਨੂੰ ਪਿਛਲੇ ਸਾਲ 14 ਅਗਸਤ ਨੂੰ ਧਾਰਾ 107 ਅਧੀਨ ਗਿ੍ਫ਼ਤਾਰ ਕੀਤਾ ਗਿਆ ਸੀ | ਉਸ ਤੋਂ ਬਾਅਦ ਉਨ੍ਹਾਂ ਨੂੰ ਐਮ.ਐਲ.ਏਜ਼ ਹੋਸਟਲ 'ਚ ਰੱਖਿਆ ਗਿਆ ਸੀ | ਹਾਲੇ ਇਹ ਤੈਅ ਨਹੀਂ ਕੀਤਾ ਗਿਆ ਹੈ ਕਿ ਸ਼ਾਹ ਫ਼ੈਸਲ ਨੂੰ ਉਨ੍ਹਾਂ ਦੇ ਘਰ ਤਬਦੀਲ ਕੀਤਾ ਜਾਵੇਗਾ ਜਾਂ ਐਮ.ਐਲ.ਏ. ਹੋਸਟਲ 'ਚ ਹੀ ਰੱਖਿਆ ਜਾਵੇਗਾ |
ਮੁੰਬਈ, 15 ਫਰਵਰੀ (ਏਜੰਸੀ)-ਪ੍ਰਸਿੱਧ ਟੀ. ਵੀ. ਸ਼ੋਅ 'ਬਿੱਗ ਬਾਸ 13' ਦਾ ਕਰੀਬ 5 ਮਹੀਨਿਆਂ ਦਾ ਸਫ਼ਰ ਆਿਖ਼ਰ ਅੱਜ ਮੰਜ਼ਿਲ ਤੱਕ ਪਹੁੰਚ ਗਿਆ ਅਤੇ ਇਸ ਦਾ ਜੇਤੂ ਸਿਧਾਰਥ ਸ਼ੁਕਲਾ ਬਣਿਆ | ਜਿਸ ਨੂੰ ਟਰਾਫ਼ੀ ਦੇ ਨਾਲ 50 ਲੱਖ ਰੁਪਏ ਦਾ ਇਨਾਮ ਪ੍ਰਦਾਨ ਕੀਤਾ ਗਿਆ | ਆਸਿਮ ਰਿਆਜ਼ ਉਪ ਜੇਤੂ ਰਿਹਾ | ਟਾਪ ਤਿੰਨ 'ਚ ਸਿਧਾਰਥ ਦੇ ਨਾਲ ਆਸਿਮ ਰਿਆਜ਼ ਤੇ ਪੰਜਾਬ ਦੀ ਸ਼ਹਿਨਾਜ਼ ਗਿੱਲ ਪੁੱਜੇ ਸਨ | ਆਖ਼ਰੀ 6 ਵਿਚ ਸਿਧਾਰਥ ਸ਼ੁਕਲਾ, ਆਸਿਮ ਰਿਆਜ਼, ਰਸ਼ਮੀ ਦੇਸਾਈ, ਸ਼ਹਿਨਾਜ਼ ਗਿੱਲ, ਪਾਰਸ ਛਾਬੜਾ ਤੇ ਆਰਤੀ ਸਿੰਘ ਸ਼ਾਮਿਲ ਸਨ | ਜਿਨ੍ਹਾਂ 'ਚੋਂ 10 ਲੱਖ ਰੁਪਏ ਲੈ ਕੇ ਪਾਰਸ ਛਾਬੜਾ ਪਹਿਲਾਂ ਹੀ ਫਿਨਾਲੈ ਦੀ ਦੌੜ 'ਚੋਂ ਬਾਹਰ ਹੋ ਗਿਆ | ਪ੍ਰਸਿੱਧ ਟੀ. ਵੀ. ਅਦਾਕਾਰ ਤੇ ਮਾਡਲ ਸ਼ੋਅ ਦੇ ਸ਼ੁਰੂ ਤੋਂ ਹੀ ਸਿਧਾਰਥ ਨੂੰ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ |
ਨਵੀਂ ਦਿੱਲੀ, 15 ਫਰਵਰੀ (ਉਪਮਾ ਡਾਗਾ ਪਾਰਥ)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਬੈਂਕਾਂ ਵਲੋਂ ਦਿਹਾਤੀ ਇਲਾਕਿਆਂ 'ਚ ਦਿੱਤੇ ਗਏ ਖੇਤੀ ਕਰਜ਼ਿਆਂ 'ਤੇ ਨਿਗਰਾਨੀ ਕਰ ਰਹੀ ਹੈ | ਉਨ੍ਹਾਂ ਉਮੀਦ ਜਤਾਈ ਕਿ ਅਗਲੇ ਮਾਲੀ ਵਰ੍ਹੇ 'ਚ ਖੇਤੀ ਖ਼ੇਤਰ ਲਈ 15 ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਟੀਚਾ ਪ੍ਰਾਪਤ ਕਰ ਲਿਆ ਜਾਵੇਗਾ | ਸਰਕਾਰ ਨੇ 2020-21 ਦੇ ਆਮ ਬਜਟ 'ਚ ਖੇਤੀ ਖ਼ੇਤਰ ਲਈ ਕਰਜ਼ਾ ਵੰਡ ਦਾ ਟੀਚਾ 11 ਫ਼ੀਸਦੀ ਤੋਂ ਵਧਾ ਕੇ 15 ਲੱਖ ਕਰੋੜ ਰੁਪਏ ਰੱਖਿਆ ਹੈ | ਬਜਟ 'ਚ ਖੇਤੀ ਅਤੇ ਸਬੰਧਿਤ ਖ਼ੇਤਰਾਂ ਦੀਆਂ ਵੱਖ-ਵੱਖ ਯੋਜਨਾਵਾਂ ਲਈ 1.6 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ | ਭਾਰਤੀ ਰਿਜ਼ਰਵ ਬੈਂਕ ਦੇ ਬੋਰਡ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੀਤਾਰਮਨ ਨੇ ਕਿਹਾ ਕਿ ਕਰਜ਼ ਦੀ ਸੀਮਾ ਵਧਾ ਦਿੱਤੀ ਗਈ ਹੈ | ਮੈਨੂੰ ਪੂਰਾ ਭਰੋਸਾ ਹੈ ਕਿ ਇਹ ਸਥਾਨਕ ਜ਼ਰੂਰਤਾਂ ਦੇ ਹਿਸਾਬ ਨਾਲ ਤੈਅ ਕੀਤੀ ਗਈ ਹੈ | ਸਾਨੂੰ ਮੰਗ 'ਚ ਵਾਧੇ ਦੀ ਉਮੀਦ ਹੈ ਅਤੇ ਇਸ ਨੂੰ
ਪੂਰਾ ਕਰਨ ਲਈ ਕਰਜ਼ੇ ਦੀ ਜ਼ਰੂਰਤ ਵੀ ਵਧੇਗੀ | ਸੀਤਾਰਮਨ ਨੇ ਕਿਹਾ ਕਿ ਮੈਂ ਅਸਲ 'ਚ ਬੈਂਕਾਂ ਦੀ ਨੇੜੇ ਤੋਂ ਨਿਗਰਾਨੀ ਕਰ ਰਹੀ ਹਾਂ ਅਤੇ ਖ਼ਾਸ ਕਰਕੇ ਦਿਹਾਤੀ ਖ਼ੇਤਰ ਦੇ ਲਈ ਕਰਜ਼ ਸੁਵਿਧਾਵਾਂ ਦੇ ਵਿਸਥਾਰ 'ਤੇ ਮੇਰੀ ਬਰੀਕੀ ਵਾਲੀ ਨਜ਼ਰ ਹੈ | ਮੈਨੂੰ ਉਮੀਦ ਹੈ ਕਿ ਅਸੀਂ ਇਸ ਟੀਚੇ ਨੂੰ ਹਾਸਲ ਕਰ ਲਵਾਂਗੇ | ਚਾਲੂ ਮਾਲੀ ਵਰ੍ਹੇ 'ਚ ਖੇਤੀ ਖ਼ੇਤਰ ਲਈ 13.5 ਲੱਖ ਕਰੋੜ ਰੁਪਏ ਦੀ ਕਰਜ਼ ਵੰਡ ਦਾ ਟੀਚਾ ਰੱਖਿਆ ਗਿਆ ਹੈ | ਵੱਡੇ ਪੈਮਾਨੇ 'ਤੇ ਸਰਕਾਰੀ ਬੈਂਕਾਂ ਦੇ ਏਕੀਕਰਨ ਦੇ ਪ੍ਰਸਤਾਵ ਨਾਲ ਜੁੜੇ ਸਵਾਲ 'ਤੇ ਵਿੱਤ ਮੰਤਰੀ ਨੇ ਕਿਹਾ ਕਿ ਰਿਜ਼ਰਵ ਬੈਂਕ ਬੋਰਡ ਦੀ ਬੈਠਕ 'ਚ ਇਸ ਵਿਸ਼ੇ 'ਤੇ ਕੋਈ ਚਰਚਾ ਨਹੀਂ ਹੋਈ | ਹਾਲਾਂਕਿ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਪਿੱਛੇ ਹਟਣ ਦਾ ਕੋਈ ਕਾਰਨ ਹੈ ਅਤੇ ਨਾ ਹੀ ਅਜਿਹੀ ਕੋਈ ਵਜ੍ਹਾ ਹੈ ਜਿਸ ਦੇ ਚਲਦਿਆਂ ਕਿਸੇ ਨੋਟੀਫਿਕੇਸ਼ਨ 'ਚ ਕੋਈ ਦੇਰੀ ਹੋਵੇ | ਜਦ ਵੀ ਕੋਈ ਗੱਲ ਹੋਵੇਗੀ, ਉਸ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਜਾਵੇਗੀ |
ਕ੍ਰੈਡਿਟ ਗ੍ਰੋਥ 'ਚ ਆ ਰਹੀ ਹੈ ਤੇਜ਼ੀ-ਦਾਸ
ਆਰਥਿਕ ਸੁਸਤੀ 'ਤੇ ਚਿੰਤਾਵਾਂ ਦੌਰਾਨ ਆਰ.ਬੀ.ਆਈ. ਦੇ ਮੁਖੀ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕਰਜ਼ ਵਾਧੇ (ਕ੍ਰੈਡਿਟ ਗ੍ਰੋਥ) ਦੀ ਰਫ਼ਤਾਰ ਵੱਧ ਰਹੀ ਹੈ | ਉਨ੍ਹਾਂ ਬਜਟ ਤਜਵੀਜ਼ਾਂ ਕਾਰਨ ਮੁਦਰਾ ਸਫੀਤੀ 'ਚ ਕਿਸੇ ਵੀ ਸੰਭਾਵਿਤ ਵਾਧੇ ਨੂੰ ਨਕਾਰ ਦਿੱਤਾ | ਦਾਸ ਨੇ ਕਿਹਾ ਕਿ ਕੱਚੇ ਤੇਲ ਦੀਆਂ ਘਟਦੀਆਂ ਕੀਮਤਾਂ ਨੇ ਮੁਦਰਾ ਸਫੀਤੀ 'ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ | ਉਨ੍ਹਾਂ ਕਿਹਾ ਕਿ ਮਹਿੰਗਾਈ 'ਚ ਤੇਜ਼ੀ ਦਾ ਮੁੱਖ ਕਾਰਨ ਭੋਜਨ ਨਾਲ ਸਬੰਧਿਤ ਵਸਤੂਆਂ ਜਿਵੇਂ ਕਿ ਦੁੱਧ, ਮੱਛੀ ਅਤੇ ਪ੍ਰੋਟੀਨ ਨਾਲ ਸਬੰਧਿਤ ਚੀਜ਼ਾਂ ਦਾ ਮਹਿੰਗਾ ਹੋਣਾ ਹੈ | ਹਾਲਾਂਕਿ ਉਨ੍ਹਾਂ ਕਿਹਾ ਕਿ ਸਰਕਾਰ ਵਿੱਤੀ ਸਮਝਦਾਰੀ ਨੂੰ ਕਾਇਮ ਰੱਖ ਰਹੀ ਹੈ | ਆਮ ਬਜਟ ਤੋਂ ਬਾਅਦ ਆਰ.ਬੀ.ਆਈ. ਬੋਰਡ ਦੀ ਪਹਿਲੀ ਬੈਠਕ 'ਚ ਦਾਸ ਨੇ ਉਮੀਦ ਜਤਾਈ ਕਿ ਦਰਾਂ ਦੀ ਕਟੌਤੀ ਦੇ ਪ੍ਰਸਾਰ 'ਚ ਹੋਰ ਸੁਧਾਰ ਹੋਵੇਗਾ |
ਫੇਸਬੁੱਕ 'ਤੇ ਆਪਣੇ ਆਪ ਨੂੰ ਨੰਬਰ ਇਕ ਅਤੇ ਮੋਦੀ ਨੂੰ ਨੰਬਰ ਦੋ ਦੱਸਿਆ
ਵਾਸ਼ਿੰਗਟਨ, 15 ਫਰਵਰੀ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਇਸ ਮਹੀਨੇ ਦੇ ਅੰਤ 'ਚ ਭਾਰਤ ਦੌਰੇ 'ਤੇ ਆ ਰਹੇ ਹਨ | ਭਾਰਤ ਦੌਰੇ ਨੂੰ ਲੈ ਕੇ ...
ਨਵੀਂ ਦਿੱਲੀ, 15 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗਿਆਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੇ ਸਾਹਮਣੇ ਮੌਜੂਦ ਕੁਪੋਸ਼ਣ ਵਰਗੀਆਂ ਵਰਤਮਾਨ ਸਮਾਜਿਕ ਸਮੱਸਿਆਵਾਂ ਨੂੰ ਦੂਰ ਕਰਨ 'ਤੇ ਧਿਆਨ ਕੇਂਦਰਿਤ ਕਰਨ | ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ...
ਫ਼ਰੀਦਕੋਟ, 15 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਪੁਲਿਸ ਨੇ ਡੀ.ਟੀ.ਓ. ਫ਼ਰੀਦਕੋਟ ਨੂੰ ਜਾਅਲੀ ਡਰਾਈਵਿੰਗ ਲਾਇਸੰਸ ਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦਾ ਦੋਸ਼ੀ ਮੰਨਦਿਆਂ ਉਸ 'ਤੇ ਫ਼ੌਜਦਾਰੀ ਮਾਮਲਾ ਦਰਜ ਕਰ ਦਿੱਤਾ ਹੈ | ਇਸ ਮਾਮਲੇ 'ਚ ਜ਼ਿਲ੍ਹਾ ਟਰਾਂਸਪੋਰਟ ...
ਮਿਊਨਿਖ, 15 ਫਰਵਰੀ (ਏਜੰਸੀਆਂ)-ਅਫ਼ਗਾਨਿਸਤਾਨ 'ਚ ਕਾਫ਼ੀ ਲੰਬੇ ਸਮੇਂ ਤੋਂ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਸੰਘਰਸ਼ ਦਾ ਦੌਰ ਚਲ ਰਿਹਾ ਹੈ | ਇਸ ਦੇ ਨਾਲ ਹੀ ਅਫਗਾਨਿਸਤਾਨ 'ਚ ਸ਼ਾਂਤੀ ਬਹਾਲੀ ਨੂੰ ਲੈ ਕੇ ਅਮਰੀਕਾ-ਤਾਲਿਬਾਨ 'ਚ ਕਈ ਦੌਰ ਦੀਆਂ ਬੈਠਕਾਂ ਵੀ ਹੋ ਚੁੱਕੀਆਂ ...
ਨਵੀਂ ਦਿੱਲੀ, 15 ਫਰਵਰੀ (ਜਗਤਾਰ ਸਿੰਘ)-ਦਿੱਲੀ ਦੇ ਰਾਮਲੀਲ੍ਹਾ ਗਰਾਊਾਡ ਵਿਖੇ ਐਤਵਾਰ ਨੂੰ ਹੋਣ ਵਾਲੇ ਸਮਾਗਮ
ਦੌਰਾਨ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਲਗਾਤਾਰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਅਤੇ ਮੁੱਖ ਮੰਤਰੀ ਦੇ ...
ਅਜੀਤਵਾਲ, 15 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਫਿਲਪਾਈਨ 'ਚ ਮੋਗਾ ਜ਼ਿਲ੍ਹੇ ਦੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕੋਕਰੀ ਹੇਰਾਂ ਦੀ ਸਰਪੰਚ ਜਸਵੀਰ ਕੌਰ ਤੇ ਰਿਸ਼ਤੇਦਾਰ ਕੁਲਦੀਪ ਸਿੰਘ ਨੇ ...
ਮਿਊਨਿਖ, 15 ਫਰਵਰੀ (ਏਜੰਸੀ)-ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ ਮਿਊਨਿਖ ਸੁਰੱਖਿਆ ਕਾਨਫਰੰਸ 'ਚ ਚਰਚਾ ਦੌਰਾਨ ਕਸ਼ਮੀਰ ਦਾ ਮੁੱਦਾ ਚੁੱਕਣ ਵਾਲੇ ਅਮਰੀਕੀ ਸੈਨੇਟਰ ਨੂੰ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਖ਼ੁਦ ਕਸ਼ਮੀਰ ਮਸਲੇ ਨੂੰ ਸੁਲਝਾ ਲਵੇਗਾ | ਪੈਨਲ ਚਰਚਾ ਦੌਰਾਨ ...
ਗੁਹਾਟੀ, 15 ਫਰਵਰੀ (ਏਜੰਸੀ)-ਇੰਦਰਾ ਗਾਂਧੀ ਐਥਲੈਟਿਕ ਸਟੇਡੀਅਮ ਗੁਹਾਟੀ (ਅਸਾਮ) 'ਚ ਹੋਏ '65ਵੇਂ ਫ਼ਿਲਮ ਫੇਅਰ ਐਵਾਰਡ' ਸਮਾਗਮ ਦੌਰਾਨ ਇਸ ਸਾਲ ਜੋਯਾ ਅਖ਼ਤਰ ਦੀ ਫਿਲਮ 'ਗਲੀ ਬੁਆਏ' ਨੂੰ ਸਭ ਤੋਂ ਵੱਧ ਪੁਰਸਕਾਰ ਮਿਲੇ | 'ਗਲੀ ਬੁਆਏ' ਨੂੰ 'ਬੈਸਟ ਫ਼ਿਲਮ' ਦਾ ਐਵਾਰਡ ਦਿੱਤਾ ...
ਜੰਮੂ, 15 ਫਰਵਰੀ (ਏਜੰਸੀ)-ਪਾਕਿਸਤਾਨੀ ਫ਼ੌਜ ਵਲੋਂ ਅੱਜ ਜੰਗਬੰਦੀ ਦੀ ਉਲੰਘਣਾ ਕਰਦਿਆਂ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਮੋਹਰਲੀਆਂ ਸਰਹੱਦੀ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਗੋਲਾਬਾਰੀ ਕੀਤੀ ਗਈ | ਅਧਿਕਾਰੀਆਂ ਨੇ ਦੱਸਿਆ ਕਿ ਬੀ. ਐਸ. ਐਫ਼. ...
ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)-ਇਸ ਘਟਨਾ 'ਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਬੀਬੀ ...
ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਹਰੇਕ ਵਿਅਕਤੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਪੀੜਤ ਪਰਿਵਾਰਾਂ ...
ਸੀਨੀਅਰ ਅਕਾਲੀ ਆਗੂ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਮੌਕੇ 'ਤੇ ਪਹੁੰਚ ਕੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਨ | ਘਟਨਾ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਢੀਂਡਸਾ ਨੇ ...
ਸੰਗਰੂਰ ਤੋਂ ਮੈਂਬਰ ਲੋਕ ਸਭਾ ਭਗਵੰਤ ਮਾਨ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ | ਉਨ੍ਹਾਂ ਕਿਹਾ ਕਿ ਇਹ ਸਭ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਦਾ ਨਤੀਜਾ ਹੈ | ਮਾਨ ਨੇ ਕਿਹਾ ਕਿ ਸਰਕਾਰ ਨੂੰ ਅਜਿਹੀ ...
ਮਹਾਰਾਸ਼ਟਰ ਨੂੰ ਲੈ ਕੇ ਜੋ ਖਬਰਾਂ ਆ ਰਹੀਆਂ ਹਨ, ਉਸ ਮੁਤਾਬਿਕ ਸ਼ਿਵ ਸੈਨਾ ਦਾ ਰਾਸ਼ਟਰਵਾਦੀ ਕਾਂਗਰਸ ਪਾਰਟੀ ਭਾਵ ਐਨ.ਸੀ.ਪੀ. ਵਿਚਾਲੇ ਤਾਲਮੇਲ ਜਿੰਨਾ ਬਿਹਤਰ ਹੈ, ਓਨਾ ਕਾਂਗਰਸ ਨਾਲ ਨਹੀਂ | ਕਿਹਾ ਜਾ ਰਿਹਾ ਹੈ ਕਿ ਕਾਂਗਰਸ ਸਰਕਾਰ ਦੇ ਸਾਬਕਾ ਮੁੱਖ ਮੰਤਰੀ ਪਿ੍ਥਵੀ ...
ਕਾਂਗਰਸ ਲਈ ਕਿਹਾ ਜਾਂਦਾ ਹੈ ਕਿ ਉਸ ਦੇ ਆਗੂਆਂ 'ਚ ਇਕ 'ਕ੍ਰੀਮੀ ਲੇਅਰ' ਹੈ, ਜੋ ਹਰ ਕੀਮਤ 'ਤੇ 'ਪਾਵਰ' 'ਚ ਬਣੇ ਰਹਿਣਾ ਚਾਹੁੰਦੀ ਹੈ ਤੇ ਇਸੇ ਵਜ੍ਹਾ ਕਰਕੇ ਪਾਰਟੀ ਅੰਦਰ ਦੂਸਰੀ ਕਤਾਰ ਦੇ ਆਗੂ ਤਿਆਰ ਨਹੀਂ ਹੋ ਸਕੇ | ਉਸ ਤਰ੍ਹਾਂ ਤਾਂ ਪਾਰਟੀ ਦੇ ਜ਼ਿਆਦਾਤਰ ਵੱਡੇ ਆਗੂ ...
ਭਾਜਪਾ ਨੇ ਦਿੱਲੀ ਚੋਣਾਂ 'ਚ ਇਸ ਵਾਰ ਪੂਰਵਾਂਚਲ ਦੀਆਂ ਵੋਟਾਂ ਲਈ ਨਿਤਿਸ਼ ਕੁਮਾਰ ਤੋਂ ਵੀ ਪ੍ਰਚਾਰ ਕਰਵਾਇਆ | ਬਿਹਾਰ ਨਾਲ ਲੱਗਦੇ ਝਾਰਖੰਡ 'ਚ ਤਿੰਨ ਮਹੀਨੇ ਪਹਿਲਾਂ ਹੀ ਦੋਵੇਂ ਪਾਰਟੀਆਂ ਵੱਖ-ਵੱਖ ਲੜੀਆਂ ਸਨ | ਝਾਰਖੰਡ 'ਚ ਜਿਥੇ ਜਨਤਾ ਦਲ (ਯੂ) ਦਾ ਪੁਰਾਣਾ ਆਧਾਰ ...
ਕੇਂਦਰ ਦੀ ਭਾਜਪਾ ਸਰਕਾਰ ਨੇ ਰਾਸ਼ਟਰੀ ਨਾਗਰਿਕ ਰਜਿਸਟਰ ਭਾਵ ਐਨ.ਆਰ.ਸੀ. ਪੂਰੇ ਦੇਸ਼ 'ਚ ਲਾਗੂ ਕਰਨ ਦਾ ਇਰਾਦਾ ਤਾਂ ਜ਼ਾਹਰ ਕਰ ਦਿੱਤਾ ਹੈ ਪਰ ਭਾਜਪਾ ਹਾਈਕਮਾਨ ਹੁਣ ਇਸ ਗੱਲ ਨੂੰ ਲੈ ਕੇ ਸੰਕਟ 'ਚ ਹੈ ਕਿ ਉਹ ਇਸ ਨੂੰ ਰਾਜਨੀਤਕ ਮੁੱਦਾ ਕਿਸ ਤਰ੍ਹਾਂ ਬਣਾਏ | ਅਜੇ ਬਿਹਾਰ ...
ਭਾਜਪਾ ਆਗੂਆਂ ਦਾ ਬਹੁਤ ਪੁਰਾਣਾ ਡਾਇਲਾਗ ਹੈ ਕਿ 'ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ |' ਇਸ ਦੇ ਨਾਲ ਹੀ ਉਹ ਇਹ ਕਹਿਣਾ ਵੀ ਨਹੀਂ ਭੁੱਲਦੇ ਕਿ 'ਹਿੰਦੂ ਅੱਤਵਾਦੀ ਨਹੀਂ ਹੋ ਸਕਦਾ |' ਪਰ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਆਪਣੇ ਇਸ ਸਿਧਾਂਤ ਤੋਂ ਇਕਦਮ ਪਲਟ ਗਈ | ...
ਟੈਲੀਕਾਮ ਕੰਪਨੀਆਂ ਨਾਲ ਜੁੜੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਜੱਜਾਂ ਨੇ ਦੁਖੀ ਹੋ ਕੇ ਸੁਪਰੀਮ ਕੋਰਟ ਨੂੰ ਬੰਦ ਕਰ ਦੇਣ ਤੱਕ ਦੀ ਸਿਫ਼ਾਰਿਸ਼ ਕਰ ਦਿੱਤੀ | ਇਸ ਨਾਲ ਦੇਸ਼ ਨੂੰ ਪਤਾ ਚੱਲਿਆ ਕਿ ਨਿਆਂਪਾਲਿਕਾ ਦੀ ਅੰਤਰਆਤਮਾ ਅਜੇ ਪੂਰੀ ਤਰ੍ਹਾਂ ਮਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX