ਛੇਹਰਟਾ, 15 ਫਰਵਰੀ (ਸੁਰਿੰਦਰ ਸਿੰਘ ਵਿਰਦੀ/ਸੁੱਖ ਵਡਾਲੀ)-ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਖੰਡਵਾਲਾ ਦੇ ਬਾਜ਼ਾਰ ਸ਼ੇਰ ਸਾਹ ਸੂਰੀ ਰੋਡ ਵਿਖੇ ਇਕ ਸੁਨਿਆਰੇ ਦੀ ਦੁਕਾਨ ਨੂੰ ਪਿਸਤੋਲ ਦੇ ਜ਼ੋਰ 'ਤੇ ਲੁੱਟ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਕਾਨ ਦੇ ਗਣਪਤੀ ਜਿਊਲਰ ਦੁਕਾਨ ਦੇ ਮਾਲਕ ਰਾਕੇਸ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ 'ਤੇ ਕੰਮ ਕਰ ਰਹੇ ਸਨ ਕਿ 2 ਵਜੇ ਦੇ ਕਰੀਬ 2 ਮੋਟਰਸਾਈਕਲਾਂ 'ਤੇ ਸਵਾਰ 5 ਨੌਜਵਾਨ ਦੁਕਾਨ ਦੇ ਬਾਹਰ ਆਏ ਅਤੇ ਉਨ੍ਹਾਂ 'ਚੋਂ 2 ਨੌਜਵਾਨ ਉਨ੍ਹਾਂ ਦੀ ਦੁਕਾਨ ਅੰਦਰ ਦਾਖਲ ਹੋਏ ਅਤੇ ਪਿਸਤੌਲ ਦੇ ਜ਼ੋਰ 'ਤੇ ਜਾਨੋ ਮਾਰਨ ਦੀ ਧਮਕੀ ਦਿੰਦੇ ਹੋਏ ਕਾਊਂਟਰ 'ਚ ਰੱਖੇ ਸੋਨਾ ਤੇ ਚਾਂਦੀ ਦੇ ਜ਼ੇਵਰਾਤ ਅਤੇ ਦਰਾਜ 'ਚ ਪਿਆ ਸਾਰਾ ਕੈਸ਼ ਲੈ ਕੇ ਫਰਾਰ ਹੋ ਗਏ ਅਤੇ ਜਦ ਦੁਕਾਨ 'ਤੇ ਬੈਠਾ ਸਕਿਊਰਟੀ ਗਾਰਡ ਸਰਬਜੀਤ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗਾਰਡ ਨੂੰ ਵੀ ਮਾਮੂਲੀ ਜ਼ਖ਼ਮੀ ਕਰਦਿਆਂ ਜਾਨੋ ਮਾਰਨ ਦੀ ਧਮਕੀ ਦੇ ਕੇ ਬਿਠਾ ਦਿੱਤਾ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਸੋਨਾ ਚਾਂਦੀ ਤੇ ਕੈਸ਼ ਮਿਲਾ ਕੇ 4.50 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ। ਇਸ ਬਾਰੇ ਤੁਰੰਤ ਥਾਣਾ ਛੇਹਰਟਾ ਨੂੰ ਸੂਚਨਾ ਦਿੱਤੀ ਗਈ ਤੇ ਲੁੱਟ ਦੀ ਖ਼ਬਰ ਸੁਣਦਿਆਂ ਹੀ ਥਾਣਾ ਛੇਹਰਟਾ ਮੁਖੀ ਇੰਸਪੈਕਟਰ ਰਾਜਵਿੰਦਰ ਕੌਰ ਆਪਣੀ ਟੀਮ ਨਾਲ ਅਤੇ ਖੰਡਵਾਲਾ ਚੌਕੀ ਦੇ ਇੰਚਾਰਜ ਏ. ਐੱਸ. ਆਈ. ਰੂਪ ਲਾਲ ਵੀ ਮੌਕੇ 'ਤੇ ਪੁੱਜ ਗਏ ਅਤੇ ਕੁਝ ਹੀ ਦੇਰ ਬਾਅਦ ਏ. ਸੀ. ਪੀ. ਦੇਵ ਦੱਤ ਵੀ ਪਹੁੰਚ ਗਏ। ਏ. ਸੀ. ਪੀ. ਦੇਵ ਦੱਤ ਨੇ ਦੱਸਿਆ ਕਿ ਸੁਨਿਆਰੇ ਦੀ ਦੁਕਾਨ ਨੂੰ ਲੁੱਟਣ ਵਾਲੇ ਵਿਅਕਤੀਆਂ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈਆਂ ਹਨ ਤੇ ਬਰੀਕੀ ਨਾਲ ਜਾਂਚ ਕਰਨ ਲਈ ਫੋਰੰਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ। ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਪੁਲਿਸ ਨੇ ਸੀ. ਸੀ. ਟੀ. ਵੀ. ਕੈਮਰੇ ਦੀ ਡੀ. ਵੀ. ਆਰ. ਨੂੰ ਆਪਣੇ ਕਬਜ਼ੇ 'ਚ ਲੈ ਲਿਆ ਗਿਆ।
ਅੰਮਿ੍ਤਸਰ, 15 ਫਰਵਰੀ (ਰੇਸ਼ਮ ਸਿੰਘ)-ਸੀ. ਆਈ. ਏ. ਸਟਾਫ਼ ਦੀ ਪੁਲਿਸ ਵਲੋਂ ਜਾਅਲੀ ਡਿਗਰੀਆਂ ਤੇ ਸਰਟੀਫਿਕੇਟ ਬਣਾਉਣ ਦੇ ਦੋਸ਼ ਹੇਠ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ ਇਕ ਪਿੰ੍ਰਟਰ ਸਕੈਨਰ, ਲੈਪਟਾਪ ਤੇ ਵੱਖ-ਵੱਖ ਯੂਨੀਵਰਸਿਟੀਆਂ ਦੇ ...
ਅਜਨਾਲਾ, 15 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ, ਐੱਸ. ਪ੍ਰਸ਼ੋਤਮ)-ਬੀਤੀ ਰਾਤ ਸਥਾਨਕ ਸ਼ਹਿਰ ਦੇ ਡੇਰਾ ਬਾਬਾ ਨਾਨਕ ਰੋਡ 'ਤੇ ਸਥਿਤ ਦੋ ਦੁਕਾਨਾਂ ਦੇ ਉਪਰਲੇ ਦਰਵਾਜ਼ਿਆਂ ਦੇ ਜਿੰਦਰੇ ਤੋੜ ਕੇ ਚੋਰਾਂ ਵਲੋਂ ਲੱਖਾਂ ਰੁਪਏ ਨਕਦੀ ਤੇ ਕੀਮਤੀ ਸਾਮਾਨ ਚੋਰੀ ਕਰ ਲਿਆ | ਇਸ ...
ਅਟਾਰੀ, 15 ਫਰਵਰੀ (ਰੁਪਿੰਦਰਜੀਤ ਸਿੰਘ ਭਕਨਾ)-ਭਾਰਤੀ ਕਸਟਮ ਵਿਭਾਗ ਵਲੋਂ ਅਟਾਰੀ ਸਰਹੱਦ ਦੇ ਪੁਰਾਣੇ ਕਸਟਮ ਏਰੀਏ 'ਚ ਆਪਣੇ ਪਹਿਲੇ ਡਾਗ ਟ੍ਰੇਨਿੰਗ ਸਕੂਲ ਖੋਲਿ੍ਹਆ ਗਿਆ | ਜਿਸ ਦਾ ਉਦਘਾਟਨ ਡਾ: ਜਾਨ ਜੋਸਫ ਮੈਂਬਰ ਕਸਟਮ ਬੋਰਡ ਵਲੋਂ ਕੀਤਾ ਗਿਆ | ਇਸ ਮੌਕੇ ਕਸਟਮ ਵਿਭਾਗ ...
ਬੰਡਾਲਾ, 15 ਫਰਵਰੀ (ਅੰਗਰੇਜ਼ ਸਿੰਘ ਹੁੰਦਲ)-ਪੰਜਾਬ ਸਿਵਲ ਸਰਵਿਸਜ਼ (ਜੁਡੀਸੀਅਲ) ਪੀ. ਸੀ. ਐਸ., ਪ੍ਰੀਖਿਆ 2020 ਦੇ ਐਲਾਨੇ ਨਤੀਜਿਆਂ 'ਚੋਂ ਪਰਨੀਤ ਕੌਰ ਸੁਪੱਤਰੀ ਸਾਬਕਾ ਮੰਡਲ ਅਫਸਰ ਸ਼ਿੰਦਰ ਸਿੰਘ ਦੀ ਲੜਕੀ ਨੇ ਪੰਜਾਬ ਭਰ 'ਚੋਂ 11ਵਾਂ ਸਥਾਨ ਹਾਸਿਲ ਕਰ ਕੇ ਆਪਣੇ ਪਿਤਾ ਤੇ ...
ਲੋਪੋਕੇ, 15 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਦੇ ਐੱਸ. ਐੱਚ. ਓ. ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਪਿੰਡਾਂ 'ਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੇ ਗਰੋਹ ਦੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ...
ਅੰਮਿ੍ਤਸਰ, 15 ਫ਼ਰਵਰੀ (ਰੇਸ਼ਮ ਸਿੰਘ)-ਸ੍ਰੀ ਓਮ ਪ੍ਰਕਾਸ਼ ਸੋਨੀ ਕੈਬਨਿਟ ਮੰਤਰੀ ਵਲੋਂ ਕੇਂਦਰੀ ਵਿਧਾਨ ਸਭਾ ਹਲਕੇ 'ਚ ਪੈਂਦੇ ਵਾਰਡ ਨੰ: 60 ਦਾ ਦੌਰਾ ਕੀਤਾ ਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ...
ਅਜਨਾਲਾ, 15 ਫਰਵਰੀ (ਐਸ. ਪ੍ਰਸ਼ੋਤਮ)-ਪਿੰਡ ਉੱਗਰ ਔਲਖ ਦੀ ਇਕ ਲੜਕੀ ਹਰਜੀਤ ਕੌਰ (ਨਕਲੀ ਨਾਂਅ) ਨੂੰ ਕਥਿਤ ਤੌਰ 'ਤੇ ਗੁੰਮਰਾਹ ਕਰ ਕੇ ਅਗਵਾ ਕਰਨ ਦੇ ਦੋਸ਼ 'ਚ ਪੁਲਿਸ ਥਾਣਾ ਅਜਨਾਲਾ ਨੇ ਗੁਰਜੰਟ ਸਿੰਘ ਪੁੱਤਰ ਮੰਗਲ ਸਿੰਘ, ਰਾਜ ਕੌਰ ਪਤਨੀ ਮੰਗਲ ਸਿੰਘ, ਜਸਬੀਰ ਕੌਰ ...
ਅੰਮਿ੍ਤਸਰ, 15 ਫ਼ਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸਰਕਾਰ ਵਲੋਂ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ (ਡੀ. ਡੀ. ਯੂ. ਜੀ. ਕੇ. ਵਾਈ.) ਦੇ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਵੱਖ-ਵੱਖ ਕਿੱਤਾ ਮੁੱਖੀ ਕੋਰਸਾਂ 'ਚ ਟ੍ਰੇਨਿੰਗ ਦੇ ਕੇ ਨੌਕਰੀ ਮੁਹੱਈਆ ਕਰਵਾਉਣ ...
ਅਜਨਾਲਾ, 15 ਫਰਵਰੀ (ਐਸ. ਪ੍ਰਸ਼ੋਤਮ, ਢਿੱਲੋਂ)-ਸਰਹੱਦੀ ਪਿੰਡ ਸੈਦਪੁਰ ਖੁਰਦ ਦੀ ਇਕ ਔਰਤ ਜਗਦੀਪ ਕੌਰ (ਨਕਲੀ ਨਾਂਅ) ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕਰਨ ਦੇ ਦੋਸ਼ 'ਚ ਇਸੇ ਪਿੰਡ ਦੇ ਇਕ ਵਿਅਕਤੀ ਜਸਵੰਤ ਸਿੰਘ ਪੁੱਤਰ ਸੰਤਾ ਸਿੰਘ ਵਿਰੁੱਧ ਪੁਲਿਸ ਥਾਣਾ ਅਜਨਾਲਾ ਨੇ ...
ਅੰਮਿ੍ਤਸਰ, 15 ਫਰਵਰੀ (ਜਸਵੰਤ ਸਿੰੰਘ ਜੱਸ)-ਸਰਬੱਤ ਖਾਲਸਾ ਵਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਕਾਰਜਸ਼ੀਲ ਕਮੇਟੀ ਨੇ ਨਾਭਾ ਜੇਲ੍ਹ 'ਚ ਗੁਟਕਾ ਸਾਹਿਬ ਤੇ ਪੋਥੀਆਂ ਦੀ ਹੋਈ ਬੇਅਦਬੀ ਦਾ ਸਖ਼ਤ ਨੋਟਿਸ ਲਿਆ ਹੈ | ਭਾਈ ਹਵਾਰਾ ...
ਅਜਨਾਲਾ, 15 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਭਾਰਤ ਪਾਕਿਸਤਾਨ ਸਰਹੱਦ ਤੋਂ ਭਾਰਤੀ ਖੇਤਰ 'ਚ ਦਾਖਲ ਹੋਣ ਸਮੇਂ ਬੀ. ਐਸ. ਐਫ. ਦੀ 73 ਬਟਾਲੀਅਨ ਵਲੋਂ ਗਿ੍ਫ਼ਤਾਰ ਕੀਤੇ ਪਾਕਿਸਤਾਨੀ ਨਾਗਰਿਕ ਰਸੂਲ ਖਾਨ ਨੂੰ ਅਦਾਲਤ ਵਲੋਂ ਮੁੜ ਦੋ ਦਿਨ ਦੇ ਪੁਲਿਸ ...
ਮਾਨਾਂਵਾਲਾ, 15 ਫਰਵਰੀ (ਗੁਰਦੀਪ ਸਿੰਘ ਨਾਗੀ)-ਬਾਬਾ ਲੱਖ ਦਾਤਾ ਦੀ ਦਰਗਾਹ ਪਿੰਡ ਝੀਤਾ ਚੇਤ ਸਿੰਘ ਵਾਲਾ ਵਿਖੇ ਬਾਬਾ ਲੱਖ ਦਾਤਾ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਇਸ ਮੌਕੇ ਵਿਸ਼ਾਲ ਸਭਿਆਚਾਰਕ ਮੇਲਾ ਵੀ ਕਰਵਾਇਆ ਗਿਆ, ਜਿਸ ਪੰਜਾਬੀ ਗਾਇਕ ਜੋੜੀ ਗੋਰਾ ...
ਅੰਮਿ੍ਤਸਰ, 15 ਫਰਵਰੀ (ਹਰਜਿੰਦਰ ਸਿੰਘ ਸ਼ੈਲੀ)-ਦੇਸ਼ 'ਚ ਬੇਸ਼ੱਕ ਪੜੇ੍ਹ-ਲਿਖੇ ਨੌਜਵਾਨਾਂ ਦੀ ਗਿਣਤੀ ਤਾਂ ਵੱਧ ਰਹੀ ਹੈ, ਪਰ ਨੌਕਰੀਆਂ ਦੇ ਮੌਕੇ ਘੱਟ ਮਿਲ ਰਹੇ ਹਨ | ਇਸ ਦਾ ਮੁੱਖ ਕਾਰਨ ਜ਼ਿਆਦਾਤਰ ਵਿਦਿਆਰਥੀਆਂ ਦਾ ਰਵਾਇਤੀ ਕੋਰਸਾਂ 'ਚ ਦਾਖਲਾ ਲੈਣਾ ਹੈ | ਜਦ ਕਿ ਅੱਜ ...
ਜਲੰਧਰ, 15 ਫਰਵਰੀ (ਅ. ਬ.)-ਮੇਦਾਂਤਾ ਦਿ ਮੈਡੀਸਿਟੀ ਸੁਪਰ ਸਪੇਸ਼ਲਿਟੀ ਹਸਪਤਾਲ (ਗੁੜਗਾਉਂ) ਜੋ ਕਿ ਅਦਲੱਖਾ ਹਸਪਤਾਲ ਬਸੰਤ ਐਵੇਨਿਊ ਅੰਮਿ੍ਤਸਰ ਦੇ ਨਾਲ ਮਿਲ ਕੇ ਨੋਫਰੋਲੋਜੀ (ਕਿਡਨੀ ਦੇ ਰੋਗਾਂ) ਦੇ ਮਾਹਿਰ ਡਾ: ਦਿਨੇਸ਼ ਬਾਂਸਲ 17 ਫਰਵਰੀ ਨੂੰ ਸਵੇਰੇ 10 ਵਜੇ ਤੋਂ ...
ਰਮਦਾਸ, 15 ਫਰਵਰੀ (ਜਸਵੰਤ ਸਿੰਘ ਵਾਹਲਾ)-ਬਖ਼ਸ਼ਿਸ਼ ਇੰਟਰਨੈਸ਼ਨ ਚੈਰੀਟੇਬਲ ਸੁਸਾਇਟੀ ਦੇ ਬਾਨੀ ਬਾਬਾ ਦਲਜੀਤ ਸਿੰਘ ਪ੍ਰੀਤ ਨਗਰ ਵਾਲਿਆ ਵਲੋਂ ਗੁਰਦੁਆਰਾ ਬਖ਼ਸ਼ਿਸ਼ ਧਾਮ (ਬਾਬਾ ਖੇੜਾ ਸਿੰਘ) ਰਮਦਾਸ ਵਿਖੇ ਸਾਲਾਨਾ ਬਰਸੀ ਸ਼ਰਧਾ ਨਾਲ ਮਨਾਈ ਗਈ | ਰੱਖੇ ਸ੍ਰੀ ਅਖੰਡ ...
ਅੰਮਿ੍ਤਸਰ, 15 ਫਰਵਰੀ (ਹਰਜਿੰਦਰ ਸਿੰਘ ਸ਼ੈਲੀ)-ਡੀ. ਏ. ਵੀ. ਕਾਲਜ ਹਾਥੀ ਗੇਟ ਦੇ ਸ਼ਾਸਤਰੀ ਨਗਰ ਸਥਿਤ ਖੇਡ ਮੈਦਾਨ ਵਿਖੇ 65ਵੀਂ ਸਾਲਾਨਾ ਅਥਲੈਟਿਕਸ ਮੀਟ ਸ਼ੁਰੂ ਹੋ ਗਈ | ਅਥਲੈਟਿਕਸ ਮੀਟ ਦੇ ਪਹਿਲੇ ਦਿਨ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਮੁੱਖ ਮਹਿਮਾਨ ਵਜੋਂ ...
ਸਠਿਆਲਾ, 15 ਫਰਵਰੀ (ਸਫਰੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਚੱਲ ਰਹੇ ਰਿਜ਼ਨਲ ਕੈਂਪਸ ਸਠਿਆਲਾ ਨੂੰ ਯੂਨੀਵਰਸਿਟੀ ਪੱਧਰ ਦੇ ਕੋਰਸਾਂ ਦੀ ਅਹਿਮ ਲੋੜ ਹੈ | ਇਨ੍ਹਾਂ ਉਕਤ ਸਤਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਮੈਂਬਰ ਬਲਜੀਤ ਸਿੰਘ ...
ਅੰਮਿ੍ਤਸਰ, 15 ਫਰਵਰੀ (ਹਰਮਿੰਦਰ ਸਿੰਘ)-ਪੰਜਾਬ ਨਾਟਸ਼ਾਲਾ ਦੇ ਮੁਖੀ ਸ਼ੋ੍ਰਮਣੀ ਨਾਟਕਕਾਰ ਜਤਿੰਦਰ ਬਰਾੜ ਵਲੋਂ ਲਿਖੇ ਗਏ ਨਾਟਕ 'ਸਾਕਾ ਜਲਿ੍ਹਆਂਵਾਲਾ ਬਾਗ਼' ਦਾ ਮੰਚਨ ਪੰਜਾਬ ਨਾਟਸ਼ਾਲਾ ਵਿਖੇ ਜਸਵੰਤ ਸਿੰਘ ਮਿੰਟੂ ਦੀ ਨਿਰਦੇਸ਼ਨਾਂ ਹੇਠ ਕੀਤਾ ਗਿਆ | ਇਸ ਮੌਕੇ ...
ਜੇਠੂਵਾਲ, 15 ਫ਼ਰਵਰੀ (ਮਿੱਤਰਪਾਲ ਸਿੰਘ ਰੰਧਾਵਾ)-ਮੁੱਖ ਮੰਤਰੀ ਕੈਪ: ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਸੂਬੇ ਨੂੰ ਵਿਕਾਸ ਪਖੋਂ ਮੋਹਰੀ ਸੂਬਾ ਬਣਾਉਣ ਲਈ ਹਰੇਕ ਵਿਧਾਨ ਸਭਾ ਹਲਕੇ ਨੂੰ ਕਰੋੜਾਂ ਰੁਪਏ ਦੇ ਫੰਡ ਮੁਹੱਈਆ ਕਰਵਾਏ ਜਾ ਰਹੇ ਤਾਂਕਿ ...
ਅੰਮਿ੍ਤਸਰ, 15 ਫਰਵਰੀ (ਹਰਮਿੰਦਰ ਸਿੰਘ)-ਤਰਕਸ਼ੀਲ ਸੁਸਾਇਟੀ ਪੰਜਾਬ ਅੰਮਿ੍ਤਸਰ ਇਕਾਈ ਦੀ ਇਥੇ ਤਰਕਸ਼ੀਲ ਆਗੂ ਜਸਪਾਲ ਬਾਸਰਕਾ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ 'ਚ ਮੋਦੀ ਸਰਕਾਰ ਵਲੋਂ ਹਿੰਦੂ ਰਾਸ਼ਟਰ ਦੇ ਫ਼ਿਰਕੂ ਏਜੰਡੇ ਹੇਠ ਦੇਸ਼ 'ਚ ਸਿੱਖਿਆ ਦੇ ਕੀਤੇ ਜਾ ਰਹੇ ...
ਬਾਬਾ ਬਕਾਲਾ ਸਾਹਿਬ, 15 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਡੇਰਾ ਕਰਮ ਸਿੰਘ ਹੋਤੀ ਮਰਦਾਨ ਮਕਸੂਦਪੁਰ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਮਾਝਾ ਸਿੰਘ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਦੇ ਪਿ੍ੰਸੀਪਲ ਸ੍ਰੀਮਤੀ ਨਰਿੰਦਰਪਾਲ ਕੌਰ ਲੰਬੇ ਸਮੇਂ ਦੀਆਂ ਸੇਵਾਵਾਂ ...
ਜੰਡਿਆਲਾ ਗੁਰੂ, 15 ਫਰਵਰੀ (ਪ੍ਰਮਿੰਦਰ ਸਿੰਘ ਜੋਸਨ)-ਸੀਨੀਅਰ ਅਕਾਲੀ ਆਗੂ ਤੇ ਬਲਾਕ ਸੰਮਤੀ ਜੰਡਿਆਲਾ ਗੁਰੂ ਦੇ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਬੰਡਾਲਾ ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ, ਕੀਰਤਨ, ...
ਅਜਨਾਲਾ, 15 ਫਰਵਰੀ (ਐਸ. ਪ੍ਰਸ਼ੋਤਮ)-ਬਾਰ ਕੌਾਸਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜ਼ਿਲ੍ਹਾ ਅੰਮਿ੍ਤਸਰ 'ਚੋਂ ਚੇਅਰਮੈਨ ਚੁਣੇ ਗਏ ਐਡਵੋਕੇਟ ਸ: ਕਰਨਜੀਤ ਸਿੰਘ ਦਾ ਸਥਾਨਕ ਸ਼ਹਿਰ 'ਚ ਸਬ ਡਵੀਜ਼ਨਲ ਪੱਧਰੀ ਜੁਡੀਸ਼ੀਅਲ ਕੰਪਲੈਕਸ ਵਿਖੇ ਪੁੱਜਣ 'ਤੇ ਬਾਰ ਐਸੋਸੀਏਸ਼ਨ ...
ਅੰਮਿ੍ਤਸਰ, 15 ਫਰਵਰੀ (ਜਸਵੰਤ ਸਿੰਘ ਜੱਸ)-ਬਰਤਾਨੀਆ ਦੇ ਬਾਰਕਿੰਗ ਤੇ ਡੈਗਨਹਮ ਸ਼ਹਿਰ ਦੇ ਸਾਬਕਾ ਮੇਅਰ ਤੇ ਇੰਗਲੈਂਡ ਦੇ ਪਹਿਲੇ ਗੁਰਸਿੱਖ ਮੇਅਰ ਬਣਨ ਦਾ ਮਾਣ ਪ੍ਰਾਪਤ ਕਰਨ ਵਾਲੇ ਇੰਦਰ ਸਿੰਘ ਜੰਮੂ ਵਲੋਂ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ...
ਮਜੀਠਾ, 15 ਫ਼ਰਵਰੀ (ਮਨਿੰਦਰ ਸਿੰਘ ਸੋਖੀ)-ਸਾਬਕਾ ਰਾਜ ਸਭਾ ਮੈਂਬਰ ਰਾਜਮਹਿੰਦਰ ਸਿੰਘ ਮਜੀਠਾ ਦੀ ਅਗਵਾਈ ਹੇਠ ਚੱਲ ਰਿਹਾ ਸ. ਦੇਸਾ ਸਿੰਘ ਮਜੀਠੀਆ ਪਬਲਿਕ ਹਾਈ ਸਕੂਲ ਮਜੀਠਾ ਦਾ ਸਾਲਾਨਾ ਇਨਾਮ ਵੰਡ ਸਮਾਗਮ ਸਕੂਲ ਪਿ੍ੰਸੀਪਲ ਦੀ ਅਗਵਾਈ ਹੇਠ ਕਰਵਾਇਆ ਗਿਆ | ਜਿਸ 'ਚ ...
ਅੰਮਿ੍ਤਸਰ, 15 ਫਰਵਰੀ (ਜੱਸ)-ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ | ਉਨ੍ਹਾਂ ਦਾ ਅੰਮਿ੍ਤਸਰ ਪੁੱਜਣ 'ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ...
ਅੰਮਿ੍ਤਸਰ, 15 ਫਰਵਰੀ (ਰੇਸ਼ਮ ਸਿੰਘ)-ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੋਵੇਗੀ ਜਿਸ ਲਈ ਉਨ੍ਹਾਂ ਵਿਸੇਸ਼ ਪਹਿਲਕਦਮੀ ਰੰਗ ਲਿਆ ਰਹੀ ਹੈ ਜਿਸ ਤਹਿਤ ...
ਅੰਮਿ੍ਤਸਰ, 15 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਕਮਲ ਜੋਤੀ ਪਬਲਿਕ ਸਕੂਲ ਵਿਖੇ ਪਿ੍ੰਸੀਪਲ ਕੁਲਦੀਪ ਕੌਰ ਦੀ ਅਗਵਾਈ ਹੇਠ ਵਿਦਾਇਗੀ ਸਮਾਗਮ ਕਰਵਾਇਆ ਗਿਆ ਜਿਸ 'ਚ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਰੰਗਾਰੰਗ ਡਾਂਸ, ਗੀਤ, ਗਿੱਧਾ ਆਦਿ ਦੀ ਪ੍ਰਭਾਵਸ਼ਾਲੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX