ਤਾਜਾ ਖ਼ਬਰਾਂ


2 ਮਹੀਨੇ ਦੇ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  41 minutes ago
ਲੁਧਿਆਣਾ, 20 ਅਪ੍ਰੈਲ {ਸਲੇਮਪੁਰੀ} - ਲੁਧਿਆਣਾ ਸ਼ਹਿਰ ਵਿਚ ਇੱਕ ਮਾਸੂਮ ਬੱਚੇ ਵਿਚ ਕੋਰੋਨਾ ਪਾਜ਼ੀਟਿਵ ਪਾਏ ਜਾਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਸੀ. ਐੱਮ .ਸੀ. ਅਤੇ ਹਸਪਤਾਲ ਲੁਧਿਆਣਾ ਦੇ ਮੈਡੀਕਲ ਸੁਪਰਡੈਂਟ ਡਾ. ਅਨਿਲ ...
ਚਲਦੀ ਟਰੇਨ ਦੇ ਅੱਗਿਓਂ ਬੱਚੇ ਦੀ ਜਾਨ ਬਚਾਉਣ ਵਾਲੇ ਨੂੰ ਮਿਲੇਗਾ ਇਨਾਮ 'ਚ ਮੋਟਰਸਾਈਕਲ
. . .  46 minutes ago
ਮੁੰਬਈ , 20 ਅਪ੍ਰੈਲ -ਬੀਤੇ ਦਿਨੀਂ ਮੁੰਬਈ 'ਚ ਚਲਦੀ ਟਰੇਨ ਦੇ ਅੱਗੇ ਡਿੱਗੇ ਬੱਚੇ ਨੂੰ ਬਚਾਉਣ ਵਾਲੇ ਮਯੂਰ ਨੂੰ ਜਾਵਾ ਵੱਲੋਂ ਮੋਟਰ ਸਾਈਕਲ ਇਨਾਮ ਦਿਤਾ ਜਾਵੇਗਾ।
ਮੋਗਾ ਵਿਚ ਕੋਰੋਨਾ ਨਾਲ ਇਕ ਮੌਤ ਆਏ 23 ਹੋਰ ਨਵੇਂ ਮਾਮਲੇ
. . .  57 minutes ago
ਮੋਗਾ , 20 ਅਪ੍ਰੈਲ ( ਗੁਰਤੇਜ ਸਿੰਘ ਬੱਬੀ )- ਅੱਜ ਮੋਗਾ ਵਿਚ ਕੋਰੋਨਾ ਨਾਲ ਇਕ ਮੌਤ ਹੋ ਜਾਣ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ ਅਤੇ 23 ਨਵੇਂ ਮਾਮਲੇ ਆਏ ਹਨ । ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 114 ਹੋ ਗਿਆ ...
ਫ਼ਾਜ਼ਿਲਕਾ ਜ਼ਿਲੇ ਵਿਚ ਕੋਰੋਨਾ ਨਾਲ 3 ਮੌਤਾਂ, 165 ਨਵੇਂ ਕੇਸ ਆਏ
. . .  1 minute ago
ਫ਼ਾਜ਼ਿਲਕਾ, 20 ਅਪ੍ਰੈਲ(ਦਵਿੰਦਰ ਪਾਲ ਸਿੰਘ) - ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ ਕੋਰੋਨਾ ਕਾਰਨ 3 ਮੌਤਾਂ ਹੋਈਆਂ ਹਨ, ਜਿਨਾਂ ਨਾਲ ਮੌਤਾਂ ਦੀ ਗਿਣਤੀ 102 ਹੋ ਗਈ ਹੈ। ਸਿਹਤ ਵਿਭਾਗ ...
ਪ੍ਰੋਫ਼ੈਸਰ ਅਰਵਿੰਦ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਨਿਯੁਕਤ
. . .  about 1 hour ago
ਪਟਿਆਲਾ,20 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫ਼ੈਸਰ ਅਰਵਿੰਦ ਨੂੰ ਨਿਯੁਕਤ ਕੀਤਾ ਗਿਆ ਹੈ।ਪ੍ਰੋਫ਼ੈਸਰ ਅਰਵਿੰਦ ਦੀ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵਜੋਂ ਇਹ ਨਿਯੁਕਤੀ ਅਗਲੇ ...
ਅਮਰੀਕ ਸਿੰਘ ਆਲੀਵਾਲ ਸ਼ੂਗਰਫੈਡ ਦੇ ਮੁੜ ਚੇਅਰਮੈਨ ਨਿਯੁਕਤ
. . .  59 minutes ago
ਚੰਡੀਗੜ੍ਹ, 20 ਅਪ੍ਰੈਲ-ਪੰਜਾਬ ਸਰਕਾਰ ਵੱਲੋਂ ਸਾਬਕਾ ਲੋਕ ਸਭਾ ਮੈਂਬਰ ਸ. ਅਮਰੀਕ ਸਿੰਘ ਆਲੀਵਾਲ ਨੂੰ ਸ਼ੂਗਰਫੈਡ ਦਾ ਮੁੜ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸਹਿਕਾਰਤਾ ਵਿਭਾਗ ਵੱਲੋਂ ਇਸ ਸਬੰਧੀ ਬਾਕਾਇਦਾ ਨੋਟੀਫਿਕੇਸ਼ਨ ਜਾਰੀ ...
ਰਾਮਦੀਵਾਲੀ ਹਿੰਦੂਆਂ ਵਿਖੇ ਨੌਜਵਾਨ ਦਾ ਤੇਜ਼ ਹਥਿਆਰਾਂ ਨਾਲ ਕਤਲ
. . .  about 1 hour ago
ਚਵਿੰਡਾ ਦੇਵੀ { ਅੰਮ੍ਰਿਤਸਰ},20 ਅਪ੍ਰੈਲ (ਸਤਪਾਲ ਸਿੰਘ ਢੱਡੇ) - ਥਾਣਾ ਕੱਥੂਨੰਗਲ ਅਧੀਨ ਪੈਂਦੀ ਪੁਲਿਸ ਚੌਕੀ ਚਵਿੰਡਾ ਦੇਵੀ ਅਧੀਨ ਪੈਂਦੇ ਪਿੰਡ ਰਾਮਦੀਵਾਲੀ ਹਿੰਦੂਆਂ ਵਿਖੇ ਇਕ ਨੌਜਵਾਨ ਬਲਜਿੰਦਰ ਸਿੰਘ ਪੁੱਤਰ ਅਮਰੀਕ ...
ਕੌਮਾਂਤਰੀ ਸਰਹੱਦ ਨੇੜਿਓਂ 6 ਕਿਲੋ 270 ਗ੍ਰਾਮ ਹੈਰੋਇਨ ਸਮੇਤ ਤਸਕਰ ਕਾਬੂ
. . .  about 1 hour ago
ਫਿਰੋਜ਼ਪੁਰ, 20 ਅਪ੍ਰੈਲ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਨਾਰਕੋਟਿਕ ਸੈੱਲ ਫਿਰੋਜ਼ਪੁਰ ਨੇ ਅੱਜ ਵੱਡੀ ਸਫਲਤਾ ਹਾਸਲ ਕਰਦਿਆਂ ਅੰਤਰਰਾਸ਼ਟਰੀ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਦੀ ਨਿਸ਼ਾਨਦੇਹੀ 'ਤੇ ਬੀ.ਐਸ.ਐਫ. ਦੀ 136 ਬਟਾਲੀਅਨ ...
ਕਿਸਾਨਾਂ ਨੇ ਐੱਸ.ਡੀ.ਐਮ ਅਤੇ ਤਹਿਸੀਲਦਾਰ ਲਹਿਰਾਗਾਗਾ ਨੂੰ ਬਣਾਇਆ ਬੰਦੀ
. . .  about 2 hours ago
ਲਹਿਰਾਗਾਗਾ, 20 ਅਪ੍ਰੈਲ (ਅਸ਼ੋਕ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮੰਡੀਆਂ ਵਿਚ ਬਾਰਦਾਨੇ ਦੀ ਮੰਗ ਨੂੰ ਲੈ ਕੇ ਅੱਜ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ...
ਯੂਰਪ ਫੁੱਟਬਾਲ ਵਿਵਾਦ : ਇਟਲੀ ਦੇ ਪ੍ਰਧਾਨ ਮੰਤਰੀ ਦਰਾਗੀ ਵੀ " ਯੂਰਪੀਅਨ ਸੁਪਰ ਲੀਗ " ਦੇ ਗਠਨ ਤੋਂ ਨਾਖ਼ੁਸ਼
. . .  about 2 hours ago
ਵੈਨਿਸ ( ਇਟਲੀ ), 20 ਅਪ੍ਰੈਲ -( ਹਰਦੀਪ ਸਿੰਘ ਕੰਗ ) - ਇੰਗਲੈਂਡ ਅਤੇ ਫਰਾਂਸ ਦੇ ਪ੍ਰਧਾਨ ਮੰਤਰੀਆਂ ਦੁਆਰਾ ਯੂਰਪੀਅਨ ਸੁਪਰ ਲੀਗ ਦੇ ਗਠਨ ਦੀ ਵਿਰੋਧਤਾ ਤੋਂ ਬਾਅਦ ਹੁਣ ਇਟਲੀ ਦੇ ਪ੍ਰਧਾਨ ਮੰਤਰੀ ...
ਸੁਨਾਮ ਮੰਡੀ ਵਿਚ ਮੀਂਹ ਕਾਰਨ ਕਣਕ ਦੀ ਖ਼ਰੀਦ ਨੂੰ ਲੱਗੀ ਬ੍ਰੇਕ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ , 20 ਅਪ੍ਰੈਲ - ( ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ ) - ਆਪਣੀ ਕਣਕ ਵੇਚਣ ਲਈ ਜਿੱਥੇ ਪਹਿਲਾਂ ਹੀ ਬਾਰਦਾਨੇ ਦੀ ਘਾਟ ਅਤੇ ਅਦਾਇਗੀ ਨੂੰ ਲੈਕੇ ਕਿਸਾਨ...
ਦਿੱਲੀ ਮੋਰਚੇ ਤੋਂ ਪਰਤੇ ਕਿਸਾਨ ਆਗੂ ਦੀ ਮੌਤ
. . .  about 2 hours ago
ਜੋਗਾ { ਮਾਨਸਾ},21 ਅਪ੍ਰੈਲ (ਹਰਜਿੰਦਰ ਸਿੰਘ ਚਹਿਲ )-ਖੇਤਰ ਦੇ ਪਿੰਡ ਅਲੀਸ਼ੇਰ ਕਲਾਂ ਦੇ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਦੇ ਆਗੂ ਗੁਰਜੰਟ ਸਿੰਘ (63) ਦੀ ਬੀਤੇ ਦਿਨੀਂ ਮੌਤ ਹੋ ਗਈ।ਜਾਣਕਾਰੀ ਮੁਤਾਬਕ ਗੁਰਜੰਟ ਸਿੰਘ ਨਵੰਬਰ ਤੋਂ ...
ਡਾ.ਓਬਰਾਏ ਦੇ ਯਤਨਾਂ ਨਾਲ 22 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਦੁਬਈ ਤੋਂ ਵਤਨ ਪੁੱਜਾ
. . .  about 2 hours ago
ਰਾਜਾਸਾਂਸੀ ,20 ਅਪ੍ਰੈਲ (ਹੇਰ/ਖੀਵਾ ) - ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ’ਚੋਂ ਕੱਢਣ ਲਈ ਆਪਣੇ ਘਰ,ਜ਼ਮੀਨਾਂ ਗਹਿਣੇ ਧਰ ਖਾੜੀ ਮੁਲਕਾਂ 'ਚ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਲ ਘੜੀ 'ਚ ਰਹਿਬਰ ਬਣ ਸੇਵਾ ...
ਆਮ ਆਦਮੀ ਦੀ ਇਕੋ - ਇਕ ਉਮੀਦ ਰਾਹੁਲ ਗਾਂਧੀ : ਰਾਣਾ ਸੋਢੀ
. . .  about 2 hours ago
ਚੰਡੀਗੜ੍ਹ, 20 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) : ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਭ ਤੋਂ ਯੋਗ ਉਮੀਦਵਾਰ ਪੰਜਾਬ ਦੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ...
ਨਗਰ ਕੌਂਸਲ ਤਪਾ ਦੇ ਅਨਿਲ ਕੁਮਾਰ ਕਾਲਾ ਬਣੇ ਪ੍ਰਧਾਨ ,ਡਾ. ਸੋਨਿਕਾ ਬਾਂਸਲ ਨੂੰ ਮੀਤ ਪ੍ਰਧਾਨ ਥਾਪਿਆ
. . .  about 2 hours ago
ਤਪਾ ਮੰਡੀ,20 ਅਪ੍ਰੈਲ (ਪ੍ਰਵੀਨ ਗਰਗ) -ਨਗਰ ਕੌਂਸਲ ਤਪਾ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਅਨਿਲ ਕੁਮਾਰ ਕਾਲਾ ਭੂਤ ਨੂੰ ਪ੍ਰਧਾਨ ਅਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਡਾ. ਸੋਨਿਕਾ ਬਾਂਸਲ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ।ਨਗਰ ...
ਕਪੂਰਥਲਾ ਦੀ ਬੇਗੋਵਾਲ ਮੰਡੀ ਵਿਚ ਖ਼ਰੀਦ ਸਬੰਧੀ ਸਰਕਾਰੀ ਦਾਅਵੇ ਪੂਰੇ ਨਾ ਹੋਣ 'ਤੇ ਰੋਡ ਜਾਮ
. . .  about 2 hours ago
ਬੇਗੋਵਾਲ (ਕਪੂਰਥਲਾ) - 20 ਅਪ੍ਰੈਲ (ਸੁਖਜਿੰਦਰ ਸਿੰਘ ਘੋਤੜਾ) - ਬੇਗੋਵਾਲ ਮੰਡੀ ਵਿਚ ਖ਼ਰੀਦ ਸਬੰਧੀ ਸਰਕਾਰੀ ਦਾਅਵੇ ਪੂਰੇ ਨਾ ਹੋਣ 'ਤੇ ਬਾਰਦਾਨੇ ਦੀ ਕਮਾਈ ਅਤੇ ਖ਼ਰੀਦ ਨਾ ...
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਤਲਵੰਡੀ ਸਾਬੋ ਵਿਚ ਦਿੱਲੀ ਬਠਿੰਡਾ ਹਾਈਵੇ ਜਾਮ ਕਰਕੇ ਸਰਕ‍ਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  about 2 hours ago
ਤਲਵੰਡੀ ਸਾਬੋ (ਬਠਿੰਡਾ), 20 ਅਪ੍ਰੈਲ (ਲਖਵਿੰਦਰ ਸ਼ਰਮਾ) - ਕਣਕ ਦੀ ਖ਼ਰੀਦ ਨਾ ਹੋਣ ਕਾਰਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਦਰ ਵਿਖੇ ਕਿਸਾਨ ਯੂਨੀਅਨ ਤੇ ਕਿਸਾਨਾ ਨੇ ਦਿੱਲੀ ਬਠਿੰਡਾ ਮਾਰਗ...
ਪਟਵਾਰੀ ਅਤੇ ਜ਼ਿਲ੍ਹੇਦਾਰ ਦੀਆਂ ਅਸਾਮੀਆਂ ਲਈ 2 ਮਈ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ
. . .  about 3 hours ago
ਚੰਡੀਗੜ੍ਹ , 20 ਅਪ੍ਰੈਲ ( ਵਿਕਰਮਜੀਤ ਸਿੰਘ ਮਾਨ ) - ਪਟਵਾਰੀ ਅਤੇ ਜ਼ਿਲ੍ਹੇਦਾਰ ਦੀਆਂ ਅਸਾਮੀਆਂ ਲਈ 2 ਮਈ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰ ...
ਕੋਰੋਨਾ ਸਬੰਧੀ ਸਰਕਾਰ ਇਕਦਮ ਪਾਬੰਦੀਆਂ ਲਗਾ ਕੇ ਲੋਕਾਂ 'ਚ ਦਹਿਸ਼ਤ ਪੈਦਾ ਨਾ ਕਰੇ - ਬੀਬੀ ਜਗੀਰ ਕੌਰ
. . .  about 3 hours ago
ਅੰਮ੍ਰਿਤਸਰ, 20 ਅਪ੍ਰੈਲ (ਹਰਮਿੰਦਰ ਸਿੰਘ ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਰੋਨਾ ਸਬੰਧੀ ਸਰਕਾਰ ਇਕਦਮ ਪਾਬੰਦੀਆਂ ਲਗਾਕੇ ਲੋਕਾਂ...
ਸ਼ਿਮਲਾ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਚਲਦੇ ਨਵੀਆਂ ਪਾਬੰਦੀਆਂ
. . .  about 3 hours ago
ਸ਼ਿਮਲਾ , 20 ਅਪ੍ਰੈਲ ( ਪੰਕਜ ) - ਸ਼ਿਮਲਾ ਵਿਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਸਰਕਾਰ ਨੇ ਨਵੀਂ ਪਾਬੰਦੀਆਂ ਲਗਾਈਆਂ ਹਨ, ਹੁਣ ਸਿਰਫ 50 ਲੋਕ ਵਿਆਹਾਂ ...
ਸ਼ੁਭਦੀਪ ਸਿੰਘ ਬਿੱਟੂ ਬਣੇ ਨਗਰ ਕੌਂਸਲ ਮਲੋਟ ਦੇ ਪ੍ਰਧਾਨ
. . .  about 3 hours ago
ਮਲੋਟ, 20 ਅਪ੍ਰੈਲ (ਪਾਟਿਲ) - ਅੱਜ ਸ਼ੁਭਦੀਪ ਸਿੰਘ ਬਿੱਟੂ ਨੂੰ ਨਗਰ ਕੌਂਸਲ ਮਲੋਟ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਨਗਰ ਕੌਂਸਲ ਮਲੋਟ ਦੇ ਪ੍ਰਧਾਨ ਦੀ ਚੋਣ ਲਈ ਅੱਜ ਕੈਬਨਿਟ ਮੰਤਰੀ ...
ਲੁਧਿਆਣਾ ਦੇ ਵਿਚ ਪਹਿਲੀ ਵਾਰ ਦੋ ਮਹੀਨੇ ਦੇ ਬੱਚੇ ਦੀ ਕਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਲੁਧਿਆਣਾ : 20 ਅਪ੍ਰੈਲ (ਰੂਪੇਸ਼ ਕੁਮਾਰ) - ਲੁਧਿਆਣਾ ਦੇ ਵਿਚ ਪਹਿਲੀ ਵਾਰ ਦੋ ਮਹੀਨੇ ਦੇ ਬੱਚੇ ਦੀ ਕਰੋਨਾ ਰਿਪੋਰਟ ਆਈ ਪਾਜ਼ੀਟਿਵ , ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਤੋਂ...
ਕੋਰੋਨਾ ਕਾਲ ਦੌਰਾਨ ਵੀ ਸਰਕਾਰ ਵਲੋਂ ਕਣਕ ਦਾ ਦਾਣਾ - ਦਾਣਾ ਖ਼ਰੀਦਿਆ ਜਾਵੇਗਾ - ਹਰਪ੍ਰਤਾਪ ਸਿੰਘ ਅਜਨਾਲਾ
. . .  1 minute ago
ਅਜਨਾਲਾ, 20 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨ ਨਹੀਂ ਦਿੱਤਾ ਜਾਵੇਗਾ ਤੇ ਸਰਕਾਰ ਵਲੋਂ ...
ਬਾਰਦਾਨੇ ਦੀ ਘਾਟ ਕਾਰਨ 8 ਦਿਨਾਂ ਤੋਂ ਰੁਲ ਰਹੀ ਹਜ਼ਾਰਾਂ ਕੁਇੰਟਲ ਕਣਕ ਭਿੱਜੀ
. . .  about 4 hours ago
ਠੱਠੀ ਭਾਈ, 20 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕਣਕ ਦੀ ਖ਼ਰੀਦ ਸਬੰਧੀ ਕੀਤੇ ਪ੍ਰਬੰਧਾਂ ਦਾ ਉਸ ਸਮੇਂ ਜਨਾਜ਼ਾ ਨਿਕਲ ਗਿਆ ਜਦ ਬਲਾਕ ਬਾਘਾ ਪੁਰਾਣਾ ਦੀ ਮਾਰਕੀਟ...
ਕਾਂਗਰਸ ਨੇਤਾ ਰਾਹੁਲ ਗਾਂਧੀ ਕੋਰੋਨਾ ਪਾਜ਼ੀਟਿਵ
. . .  about 3 hours ago
ਨਵੀਂ ਦਿੱਲੀ , 20 ਅਪ੍ਰੈਲ - ਕਾਂਗਰਸ ਨੇਤਾ ਰਾਹੁਲ ਗਾਂਧੀ ਕੋਰੋਨਾ ਪਾਜ਼ੀਟਿਵ ਹੋ ਗਏ ਹਨ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਫੱਗਣ ਸੰਮਤ 551

ਤਰਨਤਾਰਨ

ਚਿੱਟੇ ਦਿਨ ਭਿੱਖੀਵਿੰਡ ਵਿਖੇ ਚੋਰਾਂ ਵਲੋਂ ਘਰ 'ਚੋਂ 6 ਤੋਲੇ ਸੋਨਾ, 42 ਹਜ਼ਾਰ ਨਗਦੀ ਚੋਰੀ

ਭਿੱਖੀਵਿੰਡ, 15 ਫਰਵਰੀ (ਬੌਬੀ)- ਪੁਲਿਸ ਥਾਣਾ ਭਿੱਖੀਵਿੰਡ ਤੋਂ ਥੋੜੀ ਦੂਰੀ 'ਤੇ ਗਾਰਡਨ ਕਾਲੋਨੀ ਦੇ ਸਾਹਮਣੇ ਵਾਲੀ ਗਲੀ 'ਚੋਂ ਚਿੱਟੇ ਦਿਨ ਚੋਰਾਂ ਵਲੋਂ ਘਰ 'ਚੋਂ 6 ਤੋਲੇ ਸੋਨੇ ਦੇ ਗਹਿਣੇ, ਕੁਝ ਚਾਂਦੀ ਅਤੇ 42 ਹਜ਼ਾਰ ਨਗਦੀ ਚੋਰੀ ਕਰ ਲੈਣ ਦੀ ਘਟਨਾ ਵਾਪਰੀ ਹੈ | ਜਸਪਾਲ ਕੌਰ ਪਤਨੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਸੁਖਰਾਜ ਸਿੰਘ ਪਤਨੀ ਅਤੇ ਬੱਚਿਆਂ ਸਮੇਤ ਪਿੰਡ ਵਰਿਆ ਵਿਖੇ ਸਵੇਰੇ 10 ਵਜੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਗਏ ਸਨ ਅਤੇ ਮੈਂ ਬੀਤੇ ਕੱਲ੍ਹ ਆਪਣੇ ਕਿਸੇ ਰਿਸ਼ਤੇਦਾਰ ਕੋਲ ਗਈ ਹੋਈ ਸੀ | ਕਰੀਬ ਸ਼ਾਮ 4 ਵਜੇ ਸਾਡੇ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ ਕਿ ਤੁਹਾਡਾ ਬਾਹਰਲਾ ਬੂਹਾ ਖੁੱਲ੍ਹਾ ਹੋਇਆ ਹੈ, ਜਿਸ 'ਤੇ ਅਸੀਂ ਸਾਰੇ ਘਰ ਜਦੋਂ ਵਾਪਸ ਆਏ ਤਾਂ ਵੇਖਿਆ ਕਿ ਘਰ ਦੇ ਮੁੱਖ ਦਰਵਾਜੇ ਦਾ ਜਿੰਦਰਾ ਟੁੱਟਾ ਹੋਇਆ ਸੀ ਤੇ ਅੰਦਰਲੇ ਕਮਰਿਆਂ ਦੇ ਜਿੰਦਰੇ ਵੀ ਟੁੱਟੇ ਹੋਏ ਸਨ ਅਤੇ ਕਮਰੇ ਅੰਦਰ ਪਈ ਅਲਮਾਰੀ ਤੋੜ ਕੇ ਅਲਮਾਰੀ ਵਿਚ ਪਿਆ ਸੋਨਾ ਜੋ ਅੰਦਾਜਨ 6 ਤੋਲੇ ਸੀ ਜਿਸ 'ਚ 1 ਸੋਨੇ ਦਾ ਕੜਾ, 6 ਮੁੰਦਰੀਆਂ ਸੋਨੇ ਦੀਆਂ, ਇਕ ਜੋੜੀ ਕਾਂਟੇ, ਇਕ ਜੋੜੀ ਟਾਪਸ, ਕੁੱਝ ਚਾਂਦੀ ਦੇ ਗਹਿਣੇ ਅਤੇ 42000 ਰੁਪਏ ਦੀ ਨਕਦੀ ਚੋਰਾਂ ਵਲੋਂ ਚੋਰੀ ਕਰ ਲਈ ਗਈ ਸੀ | ਇਸ ਸਬੰਧੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਸੂਚਨਾ ਦਿੱਤੀ ਹੈ | ਘਟਨਾ ਦੀ ਜਾਣਕਾਰੀ ਮਿਲਣ 'ਤੇ ਏ.ਐੱਸ.ਆਈ. ਚਰਨਜੀਤ ਸਿੰਘ, ਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਜਾਂਚ ਸ਼ੁਰੂ ਕੀਤੀ |

20 ਦਿਨ ਪਹਿਲਾਂ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਮਾਮਲੇ 'ਚ ਥਾਣਾ ਕੱਚਾ ਪੱਕਾ ਦੀ ਪੁਲਿਸ ਸਿਆਸੀ ਦਬਾਅ ਹੇਠ ਕਾਰਵਾਈ ਕਰਨ ਲਈ ਨਹੀਂ ਤਿਆਰ

ਭਿੱਖੀਵਿੰਡ, 15 ਫਰਵਰੀ (ਬੌਬੀ)- ਸਬ-ਡਵੀਜ਼ਨ ਭਿੱਖੀਵਿੰਡ ਵਿਚ ਆਮ ਵਿਅਕਤੀ ਦਾ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਪੁਲਿਸ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਦਿਆਲਪੁਰਾ ਵਿਖੇ ਇਕ ਦੁਕਾਨ 'ਤੇ ਕਿਸੇ ਰਾਜੇਨਾਮੇ ...

ਪੂਰੀ ਖ਼ਬਰ »

ਰੂੜੀ ਲਗਾਉਣ ਤੋਂ ਰੋਕਣ 'ਤੇ ਮਾਰੀਆਂ ਗੰਭੀਰ ਸੱਟਾਂ

ਤਰਨ ਤਾਰਨ, 15 ਫਰਵਰੀ (ਪਰਮਜੀਤ ਜੋਸ਼ੀ)- ਰੂੜੀ ਲਗਾਉਣ ਤੋਂ ਰੋਕਣ 'ਤੇ ਇਕ ਪਰਿਵਾਰ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ ਥਾਣਾ ਹਰੀਕੇ ਦੀ ਪੁਲਿਸ ਨੇ 2 ਔਰਤਾਂ ਸਮੇਤ ਚਾਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ | ਥਾਣਾ ਹਰੀਕੇ ਵਿਖੇ ਪਿਆਰਾ ਸਿੰਘ ...

ਪੂਰੀ ਖ਼ਬਰ »

ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੁਲਾਜ਼ਮ ਤੇ ਪੈਨਸ਼ਨਰਜ਼ 24 ਨੂੰ ਕਰਨਗੇ ਬਜਟ ਸੈਸ਼ਨ ਦਾ ਘਿਰਾਓ- ਸਰਬਜੀਤ ਸਿੰਘ

ਪੱਟੀ, 15 ਫਰਵਰੀ (ਅਵਤਾਰ ਸਿੰਘ ਖਹਿਰਾ)- ਪੰਜਾਬ ਅਤੇ ਯੂ.ਟੀ. ਮੁਲਾਜ਼ਮ ਪੈਨਸ਼ਨਰਜ਼ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅੱਜ ਰੈਸਟ ਹਾਊਸ ਪੱਟੀ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੀ ਮੀਟਿੰਗ ਸਾਥੀ ਰਾਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੇ ...

ਪੂਰੀ ਖ਼ਬਰ »

ਰਾਜਸਥਾਨ ਪੁਲਿਸ ਦੇ ਆਈ.ਜੀ. ਵਿਦਿਆਰਥੀਆਂ ਦੇ ਸਨਮੁਖ ਹੋਏ

ਖਡੂਰ ਸਾਹਿਬ, 15 ਫਰਵਰੀ (ਰਸ਼ਪਾਲ ਕੁਲਾਰ)- ਰਾਜਸਥਾਨ ਪੁਲਿਸ ਵਿਚ ਆਈ.ਜੀ. ਦੇ ਅਹੁਦੇ 'ਤੇ ਤਾਇਨਾਤ ਰੁਪਿੰਦਰ ਸਿੰਘ ਨੇ ਨਿਸ਼ਾਨ-ਏ-ਸਿੱਖੀ ਨਾਲ ਸਬੰਧਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੇਂਦਰੀ ਸਰਵਿਸ ਕਮਿਸ਼ਨ ਦੇ ਪੇਪਰ ਬਾਰੇ ਅਤੇ ਇਸ ਦੀ ਤਿਆਰੀ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਅਕਾਲੀ ਦਲ ਤੇ ਕਾਂਗਰਸ ਦੇ ਝੰਬੇ ਲੋਕਾਂ ਨੇ ਟਕਸਾਲੀਆਂ 'ਚ ਵਿਖਾਇਆ ਭਰੋਸਾ-ਬ੍ਰਹਮਪੁਰਾ

ਖਡੂਰ ਸਾਹਿਬ, 15 ਫਰਵਰੀ (ਰਸ਼ਪਾਲ ਸਿੰਘ ਕੁਲਾਰ)- ਬਾਦਲ ਪਰਿਵਾਰ ਨੇ ਅਕਾਲੀ ਦਲ ਤੇ ਐੱਸ.ਜੀ.ਪੀ.ਸੀ. 'ਤੇ ਕਬਜ਼ਾ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕਾਂ ਤੋਂ ਵਿਰਵੇ ਕਰ ਦਿੱਤਾ ਹੈ ਅਤੇ ਜਿੰਨ੍ਹਾਂ ਮੁੱਦਿਆਂ ਨੂੰ ਲੈ ਕਿ ਅਕਾਲੀ ਦਲ ਅਤੇ ਐੱਸ.ਜੀ.ਪੀ.ਸੀ. ਬਣਾਈ ਗਈ ਸੀ, ...

ਪੂਰੀ ਖ਼ਬਰ »

ਬੀ.ਐੱਸ.ਐੱਫ. ਨੇ ਪਿੰਡ ਛੀਨਾ ਬਿਧੀਚੰਦ 'ਚ ਮੈਡੀਕਲ ਕੈਂਪ ਲਗਾਇਆ

ਖਾਲੜਾ, 15 ਫਰਵਰੀ (ਜੱਜਪਾਲ ਸਿੰਘ ਜੱਜ)- ਬੀ.ਐੱਸ.ਐੱਫ. ਦੀ 71 ਬਟਾਲੀਅਨ ਵਲੋਂ ਸਰਹੱਦੀ ਪਿੰਡ ਛੀਨਾ ਬਿੱਧੀ ਚੰਦ ਵਿਖੇ ਸਮੂਹ ਪੰਚਾਇਤ ਦੇ ਸਹਿਯੋਗ ਸਦਕਾ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਖੇਡਾਂ ਦਾ ਸਾਮਾਨ ਵੰਡਿਆ ਗਿਆ | ਕੈਂਪ ਵਿਚ ਬੀ.ਐੱਸ.ਐੱਫ. ਦੇ ਡਾਕਟਰਾਂ ਵਲੋਂ ...

ਪੂਰੀ ਖ਼ਬਰ »

ਹੁਣ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਬਾਰਵੀਂ ਤੋਂ ਬਾਅਦ ਆਈਲਟਸ, ਪੀ.ਟੀ.ਈ. ਤੇ ਵੀਜ਼ਾ ਲਗਵਾਉਣ ਲਈ ਅੰਮਿ੍ਤਸਰ ਜਾਣ ਦੀ ਲੋੜ ਨਹੀਂ- ਜਸਮੀਤ ਸਿੰਘ ਵਾਲੀਆ

ਤਰਨ ਤਾਰਨ, 15 ਫਰਵਰੀ (ਹਰਿੰਦਰ ਸਿੰਘ)- ਅੱਜ ਹਰ ਨੌਜਵਾਨ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਇਛੁੱਕ ਹੈ ਅਤੇ ਇਸ ਲੋੜ ਨੂੰ ਪੂਰਾ ਕਰਨ ਲਈ ਹਰ ਵਿਦਿਆਰਥੀ ਆਪਣੀ ਮੁੱਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਆਈਲੈੱਟਸ ਸੈਂਟਰਾਂ ਵੱਲ ਮੁੱਖ ਕਰਦਾ ਹੈ ਪਰ ਸਹੀ ਮਾਰਗ ਦਰਸ਼ਨ ਦੀ ...

ਪੂਰੀ ਖ਼ਬਰ »

ਧਮਕੀਆਂ ਦੇਣ ਅਤੇ ਹਵਾਈ ਫਾਇਰ ਕਰਨ ਵਾਲੇ 6 ਵਿਅਕਤੀਆਂ ਿਖ਼ਲਾਫ਼ ਕੇਸ ਦਰਜ

ਤਰਨ ਤਾਰਨ, 15 ਫਰਵਰੀ (ਹਰਿੰਦਰ ਸਿੰਘ)- ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਧਮਕੀਆਂ ਦੇਣ ਅਤੇ ਹਵਾਈ ਫਾਇਰ ਕਰਨ ਦੇ ਦੋਸ਼ ਹੇਠ 6 ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਫੁੰਮਣ ਸਿੰਘ ...

ਪੂਰੀ ਖ਼ਬਰ »

ਡੀ.ਐੱਸ.ਪੀ. ਭਿੱਖੀਵਿੰਡ ਵਿਰੁੱਧ ਭੁੱਖ ਹੜਤਾਲ 20 ਨੂੰ -ਜਮਹੂਰੀ ਕਿਸਾਨ ਸਭਾ

ਭਿੱਖੀਵਿੰਡ, 15 ਫਰਵਰੀ (ਬੌਬੀ)- ਜ਼ਮਹੂਰੀ ਕਿਸਾਨ ਸਭਾ ਦੇ ਆਗੂਆਂ ਅਰਸਾਲ ਸਿੰਘ ਸੰਧੂ, ਦਲਜੀਤ ਸਿੰਘ ਦਿਆਲਪੁਰਾ ਜ਼ਿਲ੍ਹਾ ਪ੍ਰਧਾਨ ਅਤੇ ਦਰਬਾਰਾ ਸਿੰਘ ਵਾਂ ਵਲੋਂ ਪੈ੍ਰਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਡੀ.ਐੱਸ.ਪੀ. ਭਿੱਖੀਵਿੰਡ ਵਿਰੁੱਧ ਜ਼ਮਹੂਰੀ ...

ਪੂਰੀ ਖ਼ਬਰ »

ਮੁੰਡਾ ਪਿੰਡ ਵਿਖੇ ਬਾਬਾ ਸੋਭਾ ਸਿੰਘ ਦੀ ਬਰਸੀ ਸਬੰਧੀ ਨਗਰ ਕੀਰਤਨ ਸਜਾਇਆ

ਫਤਿਆਬਾਦ, 15 ਫਰਵਰੀ (ਹਰਵਿੰਦਰ ਸਿੰਘ ਧੂੰਦਾ)- ਬਾਬਾ ਬਿਧੀ ਚੰਦ ਸੰਪ੍ਰਦਾਇ ਦੇ ਅਨਮੋਲ ਹੀਰੇ ਸੰਤ ਬਾਬਾ ਸੋਭਾ ਸਿੰਘ ਮੁੰਡਾ ਪਿੰਡ ਵਾਲਿਆਂ ਦੀ ਬਰਸੀ ਮੌਕੇ ਬਾਬਾ ਨੰਦ ਸਿੰਘ ਮੁੰਡਾ ਪਿੰਡ ਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਛੇਵੀਂ ਪਾਤਸ਼ਾਹੀ ਮੁੰਡਾ ਪਿੰਡ ਤੋਂ ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਵਲੋਂ ਪੁਲਿਸ ਤਸ਼ੱਦਦ 'ਚ ਮਾਰੇ ਪ੍ਰਦੀਪ ਦੀ ਮਾਤਾ ਜੋਗਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ

ਚੋਹਲਾ ਸਾਹਿਬ, 15 ਫਰਵਰੀ (ਬਲਵਿੰਦਰ ਸਿੰਘ)- ਪਿਛਲੇ 19 ਸਾਲਾ ਦੌਰਾਨ ਆਪਣੇ ਪੁੱਤਰ ਪ੍ਰਦੀਪ ਸਿੰਘ ਦੀ ਮੌਤ ਲਈ ਇਨਸਾਫ ਦੀ ਲੜਾਈ ਲੜ੍ਹਨ ਵਾਲੀ ਮਾਤਾ ਜੋਗਿੰਦਰ ਕੌਰ ਦੀ ਅੰਤਿਮ ਅਰਦਾਸ ਵਿਚ ਵੱਖ-ਵੱਖ ਜਥੇਬੰਦੀਆਂ ਨੇ ਪਿੰਡ ਗੰਡੀਵਿੰਡ ਧੱਤਲ ਵਿਖੇ ਮਾਤਾ ਜੀ ਨੂੰ ...

ਪੂਰੀ ਖ਼ਬਰ »

ਇਕਬਾਲ ਸਿੰਘ ਸੰਧੂ ਨੇ 27 ਦੀ ਰੈਲੀ ਸਬੰਧੀ ਨੌਰੰਗਾਬਾਦ ਵਿਖੇ ਹੋਏ ਇਕੱਠ ਨੂੰ ਸੰਬੋਧਨ ਕੀਤਾ

ਤਰਨ ਤਾਰਨ, 15 ਫਰਵਰੀ (ਹਰਿੰਦਰ ਸਿੰਘ)- ਫਤਹਿ ਗਰੁੱਪ ਦੇ ਚੇਅਰਮੈਨ ਇਕਬਾਲ ਸਿੰਘ ਸੰਧੂ ਵਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਨੌਰੰਗਾਬਾਦ ਵਿਖੇ ਹਰਜਿੰਦਰ ਸਿੰਘ ਪਹਿਲਵਾਨ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਕੀਤੀ ...

ਪੂਰੀ ਖ਼ਬਰ »

ਚੇਅਰਮੈਨ ਬਿੱਟੂ ਆਸਲ ਜ਼ਿਲ੍ਹਾ ਮੈਨੇਜਰ ਧਾਲੀਵਾਲ ਵਲੋਂ ਸਨਮਾਨਿਤ

ਅਮਰਕੋਟ, 15 ਫਰਵਰੀ (ਭੱਟੀ)- ਸਹਿਕਾਰਤਾ ਲਹਿਰ ਅਤੇ 'ਦ ਤਰਨ ਤਾਰਨ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ: ਤਰਨ ਤਾਰਨ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਇਲਾਕੇ ਦੇ ਆਸਲ ਪਰਿਵਾਰ ਦੇ ਅਮਿ੍ਤਬੀਰ ਸਿੰਘ ਬਿੱਟੂ ਆਸਲ ਨੂੰ ਮਾਰਕੀਟ ਕਮੇਟੀ ਖੇਮਕਰਨ ਦੇ ਚੇਅਰਮੈਨ ਬਣਨ 'ਤੇ ...

ਪੂਰੀ ਖ਼ਬਰ »

ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਕਾਰਨ ਵੱਧ ਰਹੀ ਮਹਿੰਗਾਈ- ਕਾ: ਦਵਿੰਦਰ ਸੋਹਲ

ਝਬਾਲ, 15 ਫਰਵਰੀ (ਸਰਬਜੀਤ ਸਿੰਘ)- ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਆਏ ਦਿਨ ਜਿੱਥੇ ਲੋਕ ਮਾਰੂ ਨੀਤੀਆਂ ਸਾਬਿਤ ਹੋ ਰਹੀਆਂ ਹਨ ਉੱਥੇ ਸੂਬੇ ਦੀ ਕਾਂਗਰਸ ਸਰਕਾਰ ਵੀ ਆਪਣੇ ਵਾਅਦਿਆਂ ਦੇ ਉਲਟ ਲੋਕ ਮਾਰੂ ਫੈਸਲੇ ਅਪਣਾ ਕੇ ਜਨਤਾ 'ਤੇ ਵਾਧੂ ਬੋਝ ਪਾ ਰਹੀ ਹੈ ਜਿਸ ...

ਪੂਰੀ ਖ਼ਬਰ »

27 ਦੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਇਤਿਹਾਸਕ ਹੋਵੇਗੀ- ਕੰਵਲਜੀਤ ਸਿੰਘ

ਤਰਨ ਤਾਰਨ, 15 ਫਰਵਰੀ (ਹਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਤਰਨਤਾਰਨ ਵਿਖੇ 27 ਫਰਵਰੀ ਨੂੰ ਹੋ ਰਹੀ ਅਕਾਲੀ ਦਲ ਦੀ ਰੈਲੀ ਇਤਿਹਾਸਕ ਹੋਵੇਗੀ ਕਿਉਂਕਿ ਇਸ ਰੈਲੀ ਪ੍ਰਤੀ ਵਰਕਰਾਂ ...

ਪੂਰੀ ਖ਼ਬਰ »

ਅਕਾਲੀ ਦਲ 'ਬ' ਦੀ 27 ਦੀ ਰੈਲੀ ਲਈ ਲੋਕਾਂ 'ਚ ਭਾਰੀ ਉਤਸ਼ਾਹ-ਸ਼ੇਖ

ਸ਼ਾਹਬਾਜ਼ਪੁਰ, 15 ਫਰਵਰੀ (ਪਰਦੀਪ ਬੇਗੇਪੁਰ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਰੋਸ ਰੈਲੀਆਂ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਇਸੇ ਤਹਿਤ ਤਰਨ ਤਾਰਨ ਵਿਖੇ 27 ਫਰਵਰੀ ਨੂੰ ਹੋ ਰਹੀ ਰੈਲੀ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 27 ਨੂੰ ਵਰਕਰ ਹੁੰਮ-ਹੁਮਾ ਕੇ ਪਹੁੰਚਣਗੇ- ਗੋਰਖਾ

ਤਰਨ ਤਾਰਨ, 15 ਫਰਵਰੀ (ਹਰਿੰਦਰ ਸਿੰਘ)- ਅਕਾਲੀ ਆਗੂ ਗੁਰਮੀਤ ਸਿੰਘ ਗੋਰਖਾ ਨੇ ਕਿਹਾ ਕਿ 27 ਫਰਵਰੀ ਨੂੰ ਅਕਾਲੀ ਦਲ ਬਾਦਲ ਵਲੋਂ ਰੱਖੀ ਰੈਲੀ ਵਿਚ ਸ਼ਾਮਲ ਹੋਣ ਵਾਸਤੇ ਪਿੰਡਾਂ ਵਿਚ ਅਕਾਲੀ ਵਰਕਰਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਅਕਾਲੀ ਆਗੂ ...

ਪੂਰੀ ਖ਼ਬਰ »

ਪਿੰਡ ਭਰੋਵਾਲ ਵਿਖੇ ਸਿੱਕੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਕੀਤਾ ਨਿਪਟਾਰਾ

ਫਤਿਆਬਾਦ, 15 ਫਰਵਰੀ (ਹਰਵਿੰਦਰ ਸਿੰਘ ਧੂੰਦਾ)- ਨੇੜਲੇ ਪਿੰਡ ਭਰੋਵਾਲ ਸਥਿਤ ਕਾਂਗਰਸੀ ਆਗੂ ਡਾ. ਕੁਲਜੀਤ ਸਿੰਘ ਭਰੋਵਾਲ ਦੀ ਕਲੀਨਿਕ 'ਤੇ ਬੀਤੇ ਦਿਨ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਪਹੁੰਚ ਕੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਪੱਟੀ, 15 ਫਰਵਰੀ (ਅਵਤਾਰ ਸਿੰਘ ਖਹਿਰਾ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਗੁਰਦੁਆਰਾ ਛਾਉਣੀ ਸਾਹਿਬ ਪੱਟੀ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਡਾ: ਸੁਰਿੰਦਰ ਸਿੰਘ ਭੱਟੀ ਨੇ ਕੀਤੀ | ਮੀਟਿੰਗ ਵਿਚ ਉਚੇਚੇ ਤੌਰ 'ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਡਾ: ...

ਪੂਰੀ ਖ਼ਬਰ »

ਟਕਸਾਲੀਆਂ ਵਲੋਂ 'ਲੋਕ ਜਗਾਓ, ਪੰਜਾਬ ਬਚਾਓ' ਦੇ ਨਾਅਰੇ ਹੇਠ 21 ਦੀ ਕਾਨਫਰੰਸ ਸਬੰਧੀ ਬ੍ਰਹਮਪੁਰਾ ਵਲੋਂ ਭਰਵੀਆਂ ਮੀਟਿੰਗਾਂ

ਖਡੂਰ ਸਾਹਿਬ, 15 ਫਰਵਰੀ (ਰਸ਼ਪਾਲ ਸਿੰਘ ਕੁਲਾਰ)- ਸ਼੍ਰੋਮਣੀ ਅਕਾਲੀ ਦਲ ਟਕਾਸਲੀ ਵਲੋਂ 21 ਫਰਵਰੀ ਨੂੰ ਤਰਨ ਤਾਰਨ ਵਿਖੇ 'ਲੋਕ ਜਗਾਓ, ਪੰਜਾਬ ਬਚਾਓ' ਦੇ ਨਾਅਰੇ ਹੇਠ ਕੀਤੀ ਜਾ ਰਹੀਆਂ ਠੱਠੀਆਂ ਮਹੰਤਾਂ ਵਿਖੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਰਹਿਨੁਮਾਈ ਅੰਦਰ ...

ਪੂਰੀ ਖ਼ਬਰ »

ਗ਼ਦਰੀ ਬਾਬਾ ਸ਼ੇਰ ਸਿੰਘ ਵੇਂਈਪੂਈ ਦੀ ਬਰਸੀ ਮੌਕੇ ਕਾਨਫਰੰਸ 27 ਨੂੰ

ਫਤਿਆਬਾਦ, 15 ਫਰਵਰੀ (ਹਰਵਿੰਦਰ ਸਿੰਘ ਧੂੰਦਾ)- ਭਾਰਤੀ ਕਮਿਊਨਿਸਟ ਪਾਰਟੀ ਦੀ ਇਕ ਮੀਟਿੰਗ ਕਾਮਰੇਡ ਜਗੀਰ ਸਿੰਘ ਭਰੋਵਾਲ ਦੇ ਗ੍ਰਹਿ ਵਿਖੇ ਭਗਵੰਤ ਸਿੰਘ ਵੇਂਈਪੁਈ ਦੀ ਪ੍ਰਧਾਨਗੀ ਹੇਠ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਦੇ ਜ਼ਿਲ੍ਹਾ ਮੀਤ ਸਕੱਤਰ ਕਾਮਰੇਡ ...

ਪੂਰੀ ਖ਼ਬਰ »

ਆੜ੍ਹਤੀਆਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਹੋਣਗੀਆਂ ਪਹਿਲ ਦੇ ਆਧਾਰ 'ਤੇ ਹੱਲ- ਵਿਜੇ ਕਾਲੜਾ

ਤਰਨ ਤਾਰਨ, 15 ਫਰਵਰੀ (ਲਾਲੀ ਕੈਰੋ)- ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਆੜ੍ਹਤੀਆਂ ਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਨਾ ਹੀ ਆੜ੍ਹਤੀਆਂ ਦਾ ਨੁਕਸਾਨ ਕਰਨ ਵਾਲਾ ਕੋਈ ਨਵਾਂ ...

ਪੂਰੀ ਖ਼ਬਰ »

27 ਦੀ ਰੋਸ ਰੈਲੀ ਸਬੰਧੀ ਭਾਰੀ ਉਤਸ਼ਾਹ- ਪੱਖੋਕੇ, ਔਲਖ, ਭਰੋਵਾਲ

ਗੋਇੰਦਵਾਲ ਸਾਹਿਬ, 15 ਫਰਵਰੀ (ਸਕੱਤਰ ਸਿੰਘ ਅਟਵਾਲ)- ਸਥਾਨਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਧੂੰਦਾ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ 27 ਫਰਵਰੀ ਨੂੰ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਿਖ਼ਲਾਫ਼ ਤਰਨ ਤਾਰਨ ਵਿਖੇ ਹੋਣ ਜਾ ਰਹੀ ਰੋਸ ...

ਪੂਰੀ ਖ਼ਬਰ »

ਆਤਿਸ਼ਬਾਜ਼ੀ ਧਮਾਕੇ 'ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਛੋਟੇਪੁਰ ਵਲੋਂ ਦੁੱਖ ਦਾ ਪ੍ਰਗਟਾਵਾ

ਭਿੱਖੀਵਿੰਡ, 15 ਫਰਵਰੀ (ਬੌਬੀ)- ਪਿੰਡ ਪਹੁਵਿੰਡ ਵਿਖੇ ਮਾਰੇ ਗਏ ਆਤਸ਼ਬਾਜ਼ੀ ਧਮਾਕੇ ਵਿਚ ਨੌਜਵਾਨ ਗੁਰਕੀਰਤ ਸਿੰਘ, ਮਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ...

ਪੂਰੀ ਖ਼ਬਰ »

ਸਾਬਕਾ ਵਿਧਾਇਕਾ ਬੀਬੀ ਭਾਗੀਕੇ ਦੀ ਮਾਤਾ ਸ਼ਵਿੰਦਰ ਕੌਰ ਨਮਿਤ ਪਾਠ ਦਾ ਭੋਗ ਅੱਜ

ਸਮਾਧ ਭਾਈ/ਨਿਹਾਲ ਸਿੰਘ ਵਾਲਾ 15 ਫਰਵਰੀ (ਮਾਣੂੰਕੇ, ਟਿਵਾਣਾ)-ਹਲਕਾ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੀ ਸਾਬਕਾ ਵਿਧਾਇਕਾ ਅਤੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਜਿਨ੍ਹਾਂ ਦੇ ਮਾਤਾ ਸ਼ਵਿੰਦਰ ਕੌਰ ਜੋ ਬੀਤੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ, ...

ਪੂਰੀ ਖ਼ਬਰ »

ਭਾਈ ਲਾਲੋ ਸਮਾਜ ਸੇਵਾ ਸੰਸਥਾ ਪੱਟੀ ਨੇ ਦੋ ਜਗ੍ਹਾ ਮੁਫ਼ਤ ਸਿਲਾਈ ਸੈਂਟਰ ਖੋਲ੍ਹੇ

ਪੱਟੀ, 15 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ)- ਭਾਈ ਲਾਲੋ ਸਮਾਜ ਸੇਵਾ ਸੰਸਥਾ ਪੱਟੀ ਵਲੋਂ ਤਰਨ ਤਾਰਨ ਜ਼ਿਲੇ ਵਿਚ ਸਮਾਜ ਸੇਵਾ ਦੇ ਅਨੇਕਾਂ ਕਾਰਜ ਚਲਾਏ ਜਾ ਰਹੇ, ਇਸੇ ਲੜੀ ਤਹਿਤ ਪੱਟੀ ਇਲਾਕੇ ਵਿਚ ਲੜਕੀਆਂ ਨੂੰ ਸਿਲਾਈ ਕਢਾਈ ਵਿਚ ਸਿੱਖਿਅਤ ਕਰਨ ਲਈ 'ਕੇਅਰ ਵੱਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX