ਮੋਰਿੰਡਾ, 15 ਫਰਵਰੀ (ਕੰਗ)-ਅੱਜ ਮੋਰਿੰਡਾ-ਲੁਧਿਆਣਾ ਸੜਕ 'ਤੇ ਪੈਂਦੇ ਪਿੰਡ ਮਾਨਪੁਰ ਵਿਖੇ ਰਣਜੀਤ ਸਿੰਘ ਪੁੱਤਰ ਮਸਤਾ ਸਿੰਘ ਦੀ ਲਾਸ਼ ਨੂੰ ਉਸ ਦੇ ਕਰੀਬੀ ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਨੇ ਸੜਕ 'ਤੇ ਰੱਖ ਕੇ ਲਗਪਗ ਸਾਢੇ ਤਿੰਨ ਘੰਟੇ ਤੱਕ ਜਾਮ ਲਗਾਈ ਰੱਖਿਆ | ਮਿ੍ਤਕ ਪਰਿਵਾਰ ਦੇ ਮੈਂਬਰਾਂ ਤੇ ਪਿੰਡ ਵਾਲਿਆਂ ਦੀ ਮੰਗ ਸੀ ਕਿ ਜਦੋਂ ਤੱਕ ਕਾਰ ਚਾਲਕ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਸੜਕ 'ਤੇ ਧਰਨਾ ਜਾਰੀ ਰੱਖਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਮੋਰਿੰਡਾ-ਲੁਧਿਆਣਾ ਸੜਕ 'ਤੇ ਪੈਂਦੇ ਪੰਜਕੋਹਾ ਪੈਲੇਸ ਦੇ ਲਾਗੇ 12 ਫਰਵਰੀ ਨੂੰ ਲਗਭਗ ਸ਼ਾਮੀਂ 6 ਵਜੇ ਇਕ ਮੋਟਰਸਾਈਕਲ ਅਤੇ ਕਾਰ ਵਿਚਾਲੇ ਹਾਦਸਾ ਵਾਪਰਿਆ ਸੀ, ਜਿਸ ਵਿਚ ਰਣਜੀਤ ਸਿੰਘ ਵਾਸੀ ਮਾਨਪੁਰ ਗੰਭੀਰ ਜ਼ਖ਼ਮੀ ਹੋ ਗਿਆ ਸੀ | ਹਾਦਸਾ ਉਦੋਂ ਵਾਪਰਿਆ ਜਦੋਂ ਰਣਜੀਤ ਸਿੰਘ ਆਪਣੇ ਮੋਟਰਸਾਈਕਲ ਨੰਬਰ ਪੀ.ਬੀ. 23 ਕਿਊ. 0384 'ਤੇ ਮੋਰਿੰਡਾ ਤੋਂ ਆਪਣੇ ਪਿੰਡ ਮਾਨਪੁਰ ਨੂੰ ਆਪਣੀ ਸਾਈਡ ਜਾ ਰਿਹਾ ਸੀ ਤਾਂ ਉਸ ਨੰੂ ਮੋਰਿੰਡਾ ਵੱਲ ਨੂੰ ਆ ਰਹੀ ਇਕ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਵਿਚ ਰਣਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ | ਏ.ਐਸ.ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਮੋਰਿੰਡਾ ਪੁਲਿਸ ਨੇ ਰਣਜੀਤ ਸਿੰਘ ਦੇ ਭਰਾ ਦਰਸ਼ਨ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਿਤੀ 13 ਫਰਵਰੀ 2020 ਨੂੰ ਹਰਜੀਤ ਸਿੰਘ ਵਾਸੀ ਪਿੰਡ ਹਰਗਣਾ ਵਿਰੁੱਧ ਧਾਰਾ 279, 337 ਅਤੇ 427 ਅਧੀਨ ਮੁਕੱਦਮਾ ਨੰਬਰ 19 ਦਰਜ ਕਰ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਦੀ ਪੀ.ਜੀ.ਆਈ. ਚੰਡੀਗੜ੍ਹ ਵਿਖੇ ਅੱਜ ਮੌਤ ਹੋ ਗਈ | ਵਾਰਸਾਂ ਦਾ ਰੋਸ ਸੀ ਕਿ ਮੋਰਿੰਡਾ ਪੁਲਿਸ ਹਰਜੀਤ ਸਿੰਘ ਵਿਰੁੱਧ ਬਣਦੀ ਕਾਰਵਾਈ ਨਹੀਂ ਕਰ ਰਹੀ ਅਤੇ ਨਾ ਹੀ ਉਸ ਨੰੂ ਗਿ੍ਫ਼ਤਾਰ ਕਰ ਰਹੀ ਹੈ | ਇਸੇ ਰੋਸ ਵਿਚ ਆ ਕੇ ਰਣਜੀਤ ਸਿੰਘ ਦੇ ਪਰਿਵਾਰਕਾਂ ਅਤੇ ਪਿੰਡ ਵਾਸੀਆਂ ਵਲੋਂ ਲੁਧਿਆਣਾ-ਚੰਡੀਗੜ੍ਹ ਸੜਕ 'ਤੇ ਲਾਸ਼ ਰੱਖ ਸੜਕ ਨੂੰ ਜਾਮ ਕਰ ਦਿੱਤਾ | ਮੋਰਿੰਡਾ ਪੁਲਿਸ ਅਤੇ ਖਮਾਣੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਟ੍ਰੈਫ਼ਿਕ ਦੇ ਬਦਲਵੇਂ ਪ੍ਰਬੰਧ ਕੀਤੇ | ਮੋਰਿੰਡਾ ਪੁਲਿਸ ਨੇ ਰਣਜੀਤ ਸਿੰਘ ਦੀ ਮੌਤ ਉਪਰੰਤ ਮੁਕੱਦਮੇ ਵਿਚ 304-ਏ ਧਾਰਾ ਦਾ ਵਾਧਾ ਕਰ ਕੇ ਹਰਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ | ਮੌਕੇ 'ਤੇ ਪਹੁੰਚੇ ਡੀ.ਐਸ.ਪੀ. ਖਮਾਣੋਂ ਧਰਮਪਾਲ ਵਲੋਂ ਦਿਵਾਏ ਗਏ ਕਾਰਵਾਈ ਦੇ ਭਰੋਸੇ ਉਪਰੰਤ ਲਗਭਗ ਸਾਢੇ ਤਿੰਨ ਵਜੇ ਜਾਮ ਖੋਲਿ੍ਹਆ ਗਿਆ |
ਨੰਗਲ, 15 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਮਿਤੀ 28 ਜਨਵਰੀ 2020 ਨੂੰ ਰਾਮਸਰ ਈਰਾਨ ਸੰਧੀ ਅਧੀਨ ਐਲਾਨੀ ਨੰਗਲ ਡੈਮ ਜਲਗਾਹ 'ਚ ਨਾਜਾਇਜ਼ ਮਾਈਨਿੰਗ ਸ਼ੁਰੂ ਹੋਣ ਕਾਰਨ ਇਲਾਕੇ ਦੇ ਚੌਗਿਰਦਾ ਪ੍ਰੇਮੀ ਚਿੰਤਤ ਹਨ | ਅੱਜ ਇਕ ਵਕੀਲ ਸ਼ਿਵ ਕੁਮਾਰ ਨੇ ਜਿਵੇਂ ਹੀ ਬਰਮਲਾ ਖੱਡ 'ਚ ...
ਢੇਰ, 15 ਫਰਵਰੀ (ਸ਼ਿਵ ਕੁਮਾਰ ਕਾਲੀਆ)-ਵਿਦੇਸ਼ ਭੇਜਣ ਦੇ ਨਾਂਅ 'ਤੇ ਪਿੰਡ ਭਨੂਪਲੀ ਦੇ ਵਾਸੀ ਦਲੇਰ ਸਿੰਘ ਪੁੱਤਰ ਚਰਨ ਦਾਸ ਨਾਲ ਚੰਡੀਗੜ੍ਹ ਦੇ ਇਕ ਏਜੰਟ ਵਲੋਂ ਇਕ ਲੱਖ ਪੰਜਾਹ ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ | ਇਸ ਸਬੰਧ ਵਿਚ ਭਨੂਪਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ...
ਸ੍ਰੀ ਅਨੰਦਪੁਰ ਸਾਹਿਬ, 15 ਫਰਵਰੀ (ਨਿੱਕੂਵਾਲ)- ਸੰਗਰੂਰ ਦੇ ਲੌਾਗੋਵਾਲ ਵਿਖੇ ਇਕ ਸਕੂਲੀ ਵੈਨ ਨੂੰ ਲੱਗੀ ਅੱਗ ਕਾਰਨ ਚਾਰ ਮਾਸੂਮ ਬੱਚਿਆਂ ਦੀ ਦਰਦਨਾਕ ਮੌਤ 'ਤੇ ਅਫ਼ਸੋਸ ਜ਼ਾਹਿਰ ਕਰਦੇ ਹੋਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ...
ਮੋਰਿੰਡਾ, 15 ਫਰਵਰੀ (ਕੰਗ)-ਆਰਮੀ ਗਰਾਊਾਡ ਮੋਰਿੰਡਾ ਵਿਖੇ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਵਲੋਂ ਕਰਵਾਏ ਜਾ ਰਹੇ ਪੰਜਾਬ ਰਾਜ ਜੂਨੀਅਰ ਹੈਂਡਬਾਲ ਚੈਂਪੀਅਨਸ਼ਿਪ ਮੌਕੇ ਐੱਸ.ਡੀ.ਐੱਮ. ਮੋਰਿੰਡਾ ਹਰਬੰਸ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ | ਇਸ ਮੌਕੇ ...
ਮੋਰਿੰਡਾ, 15 ਫਰਵਰੀ (ਕੰਗ)-ਏਾਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਵਿੱਦਿਅਕ ਮੇਲਾ ਸਮਾਪਤ ਹੋ ਗਿਆ | ਸਮਾਪਤੀ ਸਮਾਰੋਹ ਸਮੇਂ ਡੈਨਮਾਰਕ ਦੇ ਵਿਗਿਆਨੀ ਡਾ. ਐਡਮ ਬੋਹਰ ਮੁੱਖ ਮਹਿਮਾਨ ਵਜੋਂ ਪਹੁੰਚੇ | ਵਿਦਿਆਰਥੀਆਂ ਵਲੋਂ ਅਧਿਆਪਿਕਾ ਇੰਦੂ ਬਾਲਾ, ਸ਼ਵੇਤਾ ਠਾਕੁਰ ਅਤੇ ...
ਘਨੌਲੀ, 15 ਫਰਵਰੀ (ਜਸਵੀਰ ਸਿੰਘ ਸੈਣੀ)-ਸ਼ੇਰੇ ਪੰਜਾਬ ਸਪੋਰਟਸ ਕਲੱਬ ਥਲੀ ਕਲਾਂ ਵਲੋਂ 26ਵਾਂ ਫੁੱਟਬਾਲ ਟੂਰਨਾਮੈਂਟ ਨੇੜੇ ਸੇਲ ਟੈਕਸ ਬੈਰੀਅਰ ਘਨੌਲੀ ਦੇ ਥਲੀ ਮੈਦਾਨ 'ਚ ਹੋ ਰਿਹਾ ਹੈ | ਇਸ ਸਬੰਧੀ ਕਲੱਬ ਦੀ ਚੇਅਰਪਰਸਨ ਸਰਪੰਚ ਕੁਲਵੰਤ ਕੌਰ ਨੇ ਦੱਸਿਆ ਕਿ 13 ਫਰਵਰੀ ...
ਮੋਰਿੰਡਾ, 15 ਫਰਵਰੀ (ਪਿ੍ਤਪਾਲ ਸਿੰਘ)-ਬੀ.ਡੀ.ਪੀ.ਓ ਦਫ਼ਤਰ ਮੋਰਿੰਡਾ ਦੀ ਰੁਜ਼ਗਾਰ ਟੀਮ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਸੱਖੋਮਾਜਰਾ ਵਿਖੇ ਰੁਜ਼ਗਾਰ ਦਿਵਸ ਮਨਾਇਆ ਗਿਆ | ਇਸ ਸਬੰਧੀ ਸਰਪੰਚ ਜਗਤਾਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਬਲਾਕ ਮੋਰਿੰਡਾ ਦੇ ...
ਬੇਲਾ, 15 ਫਰਵਰੀ (ਮਨਜੀਤ ਸਿੰਘ ਸੈਣੀ)-ਜ਼ਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਦੀ ਹਦਾਇਤਾਂ ਅਨੁਸਾਰ ਐਸ. ਬੀ. ਐਸ. ਸਕਿੱਲ ਸੈਂਟਰ ਬੇਲਾ ਵਿਖੇ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਰੋਪੜ ਅਤੇ ਸਾਂਝ ਕੇਂਦਰ ਸ੍ਰੀ ਚਮਕੌਰ ਸਾਹਿਬ ਵਲੋਂ ਆਵਾਜਾਈ ਦੇ ਨਿਯਮਾਂ ਦੀ ਅਤੇ ਔਰਤਾਂ ਦੀ ...
ਬੇਲਾ, 15 ਫਰਵਰੀ (ਮਨਜੀਤ ਸਿੰਘ ਸੈਣੀ)-ਕਸਬਾ ਬੇਲਾ ਵਿਖੇ ਜਗਦੰਬਾ ਟ੍ਰੇਡਰਜ਼ ਬੇਲਾ ਵਲੋਂ ਤਾਰਾ ਹੈਲਥ ਫੂਡਜ਼ ਦੇ ਸਹਿਯੋਗ ਨਾਲ਼ ਸਥਾਨਕ ਜੇ.ਆਰ. ਹੋਟਲ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਇਲਾਕੇ ਦੇ ਦੁੱਧ ਉਤਪਾਦਕ ਵੱਡੀ ਗਿਣਤੀ ਵਿਚ ...
ਸ੍ਰੀ ਚਮਕੌਰ ਸਾਹਿਬ, 15 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਲਾਈਨਜ਼ ਆਈ ਕੇਅਰ ਸੁਸਾਇਟੀ ਵਲੋਂ ਲਾਈਨਜ਼ ਆਈ ਚੈਰੀਟੇਬਲ ਹਸਪਤਾਲ ਵਿਚ 17 ਫਰਵਰੀ ਨੂੰ ਲਗਾਇਆ ਜਾਣ ਵਾਲਾ ਅੱਖਾਂ, ਦੰਦਾਂ ਅਤੇ ਹੱਡੀਆਂ ਦਾ ਮੁਫ਼ਤ ਕੈਂਪ ਸਿਹਤ ਵਿਭਾਗ ਵਲੋਂ ਇਜਾਜ਼ਤ ਨਾ ਦੇਣ ਕਾਰਨ ...
ਸ੍ਰੀ ਅਨੰਦਪੁਰ ਸਾਹਿਬ, 15 ਫਰਵਰੀ (ਨਿੱਕੂਵਾਲ, ਕਰਨੈਲ ਸਿੰਘ)-ਨੇੜਲੇ ਕਸਬੇ ਬਾਸੋਵਾਲ ਕਲੋਨੀ ਦੇ ਸ੍ਰੀ ਰਾਧਾ ਕਿ੍ਸ਼ਨ ਮੰਦਰ ਠਾਕੁਰ ਦੁਆਰਾ ਵਿਚ ਅੱਜ ਸ੍ਰੀ ਭਗਵਤ ਕਥਾ ਪੁਰਾਣ ਦੇ ਆਗਾਜ਼ ਮੌਕੇ ਇਕ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ | ਇਹ ਕਲਸ਼ ਯਾਤਰਾ ਉਕਤ ਮੰਦਰ ਤੋਂ ...
ਸ੍ਰੀ ਚਮਕੌਰ ਸਾਹਿਬ, 15 ਫਰਵਰੀ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਪ੍ਰਧਾਨ ਗੁਰਨਾਮ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿਚ ਹੋਈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ...
ਰੂਪਨਗਰ, 15 ਫਰਵਰੀ (ਸਟਾਫ਼ ਰਿਪੋਰਟਰ)-ਨਗਰ ਕੌਾਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਾਂਗਰਸੀਆਂ ਦੇ ਦੋਸ਼ਾਂ ਦਾ ਉੱਤਰ ਦਿੰਦਿਆਂ ਪਲਟਵਾਰ ਕੀਤਾ ਹੈ | ਉਨ੍ਹਾਂ ਕਿਹਾ ਕਿ ਮੇਰੇ 'ਤੇ ਸ਼ਹਿਰ ਦੇ ਵਿਕਾਸ ਨਾ ਕਰਵਾਉਣ ਦੇ ਦੋਸ਼ ਲਾਉਣ ਵਾਲੇ ਕਾਂਗਰਸੀ ਕੌਾਸਲਰ ਦੱਸਣ ਕਿ ...
ਮੋਰਿੰਡਾ, 15 ਫਰਵਰੀ (ਪਿ੍ਤਪਾਲ ਸਿੰਘ)-ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਵਲੋਂ ਸੀ.ਏ.ਏ., ਐਨ.ਆਰ.ਸੀ. ਅਤੇ ਸੁਪਰੀਮ ਕੋਰਟ ਵਲੋਂ ਸਰਕਾਰੀ ਨੌਕਰੀਆਂ ਵਿਚ ਰਾਖਵੇਂ ਕੋਟੇ ਨੂੰ ਖ਼ਤਮ ਕਰਨ ਦੇ ਦਿੱਤੇ ਫ਼ੈਸਲੇ ਦੇ ਵਿਰੋਧ 'ਚ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ...
ਪੁਰਖਾਲੀ, 14 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਰੂਪਨਗਰ ਦਾ ਬੱਸ ਅੱਡਾ ਟਰਾਂਸਪੋਰਟ ਨਗਰ (ਨੇੜੇ ਪੁਲਿਸ ਲਾਈਨ) ਵਿਖੇ ਤਬਦੀਲ ਕਰਨ ਦੇ ਰੋਸ ਵਜੋਂ ਇਲਾਕੇ ਦੇ ਵੱਖ-ਵੱਖ ਪਤਵੰਤਿਆਂ ਵਲੋਂ ਸਾਂਝੀ ਮੀਟਿੰਗ ਕੈਪਟਨ ਮੁਲਤਾਨ ਸਿੰਘ ਬੜੀ ਦੀ ਅਗਵਾਈ ਹੇਠ ਕੀਤੀ ਗਈ | ਇਸ ...
ਕਾਹਨਪੁਰ ਖੂਹੀ, 15 ਫਰਵਰੀ (ਗੁਰਬੀਰ ਸਿੰਘ ਵਾਲੀਆ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਲੋਂ ਵੀ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਅਨਿਲ ਕੁਮਾਰ ਜੋਸ਼ੀ ਦੀ ਅਗਵਾਈ ਹੇਠ ਇਨਰੋਲਮੈਂਟ ਕੰਪੇਨ ਦੇ ਤਹਿਤ 'ਈਚ ਵਨ, ਬਰਿੰਗ ਵਨ' ...
ਘਨੌਲੀ, 15 ਫਰਵਰੀ (ਜਸਵੀਰ ਸਿੰਘ ਸੈਣੀ)-ਅੰਬੂਜਾ ਸ਼੍ਰਮਿਕ ਸੰਘ ਦੀ ਅਹਿਮ ਮੀਟਿੰਗ ਯੂਨੀਅਨ ਪ੍ਰਧਾਨ ਬੂਟਾ ਸਿੰਘ ਅਗਵਾਈ ਹੇਠ ਹੋਈ | ਇਸ ਸਬੰਧੀ ਯੂਨੀਅਨ ਦੇ ਵਿਜੈਪਾਲ ਸਿੰਘ ਕਿਹਾ ਕਿ ਕੰਪਨੀ ਦੇ ਉਤਪਾਦਨ ਲਈ ਹਰ ਇਕ ਕੰਪਨੀ ਮੁਲਾਜ਼ਮ ਦਾ ਅਹਿਮ ਭੂਮਿਕਾ ਨਿਭਾਉਂਦਾ ...
ਨੰਗਲ, 15 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਪ੍ਰੋਗਰਾਮ 'ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ' (ਡੇਪੋ) ਅਤੇ ਬੱਡੀਜ਼ ਪ੍ਰੋਗਰਾਮ ਦੇ ਤਹਿਤ ਆਈ.ਟੀ.ਆਈ ਨੰਗਲ ਦੇ ਪਿ੍ੰਸੀਪਲ ਲਲਿਤ ਮੋਹਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ...
ਸ੍ਰੀ ਚਮਕੌਰ ਸਾਹਿਬ, 15 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਭੂਰੜੇ ਮਾਰਗ 'ਤੇ ਰਹਿੰਦੇ ਪਾਲ ਖਾਨ ਦੇ ਬੇਟੇ ਮਨਪ੍ਰੀਤ ਸੋਹੀ ਨੇ ਪੰਜਾਬ ਸਿਵਲ ਸਰਵਿਸਿਜ਼ (ਜੁਡੀਸ਼ੀਅਲ) ਪ੍ਰੀਖਿਆ 2020 ਦੇ ਐਲਾਨੇ ਨਤੀਜੇ ਵਿਚ ਸਫਲਤਾ ਹਾਸਲ ਕਰਦਿਆਂ ਆਪਣੇ ਪਰਿਵਾਰ, ਆਪਣੇ ਖੇਤਰ ਅਤੇ ...
ਸ੍ਰੀ ਚਮਕੌਰ ਸਾਹਿਬ, 15 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਅੱਜ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿਚ ਪੰਜਾਬ ਸਿਵਲ ਸਰਵਿਸਿਜ਼ (ਜੂਡੀਸ਼ੀਅਲ) ਦੀ ਪ੍ਰੀਖਿਆ ਅਤੇ ਇੰਟਰਵਿਊ ...
ਚੰਡੀਗੜ੍ਹ, 15 ਫਰਵਰੀ (ਐਨ.ਐਸ.ਪਰਵਾਨਾ)-ਹਰਿਆਣਾ ਸਰਕਾਰ ਨੇ ਅੱਜ ਰਾਤ 42 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ | ਇਨ੍ਹਾਂ ਵਿਚ ਕਈ ਆਈ.ਪੀ.ਐਸ ਅਤੇ ਐਚ.ਪੀ.ਐਸ ਸ਼ਾਮਿਲ ਹਨ | ਕੁਝ ਆਈ.ਜੀ, ਡੀ.ਆਈ.ਜੀ. ਅਤੇ ਪੁਲਿਸ ਸੁਪਰਡੈਂਟ ਵੀ ਸ਼ਾਮਿਲ ਹਨ | ਕਈਆਂ ਨੂੰ ਵਾਧੂ ਚਾਰਜ ...
ਰੂਪਨਗਰ, 15 (ਸਤਨਾਮ ਸਿੰਘ ਸੱਤੀ)-ਅੱਜ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਚੋਂ ਤਲਾਸ਼ੀ ਦੌਰਾਨ ਮੁੜ ਮੋਬਾਈਲ ਫ਼ੋਨ ਬਰਾਮਦ ਹੋਏ ਹਨ | ਜੇਲ੍ਹ ਅਧਿਕਾਰੀਆਂ ਮੁਤਾਬਿਕ ਅੱਜ ਤਲਾਸ਼ੀ ਦੌਰਾਨ ਬੈਰਕ ਨੰਬਰ 5 ਦੇ ਨਾਲ ਲੱਗਦੇ ਸਾਈਡ ਰੂਮ ਦੇ ਸਾਹਮਣੇ ਲੱਗੇ ਦਰਖ਼ਤ ਦੇ ਹੇਠੋਂ ...
ਚੰਡੀਗੜ੍ਹ, 15 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਪੁਲਿਸ ਸਟੇਸ਼ਨ ਸੈਕਟਰ 49 ਦੀ ਟੀਮ ਨੇ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਸ਼ਾਹਪੁਰ ਕਾਲੋਨੀ ਸੈਕਟਰ 38 ਵੈਸਟ ਦੇ ਰਹਿਣ ...
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਚੰਡੀਗੜ੍ਹ ਦੇ ਸੈਕਟਰ-61 ਦੀ ਮਾਰਕੀਟ ਵਿਚ ਚੱਲ ਰਹੇ ਸ਼ਰਾਬ ਦੇ ਠੇਕੇ ਿਖ਼ਲਾਫ਼ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ-61 ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ - ਫ਼ੇਜ਼ 7 ਦੇ ਨਿਵਾਸੀਆਾ ਨੇ ਸ਼ਰਾਬ ਠੇਕੇ ਦੇ ਸਾਹਮਣੇ ਰੋਸ ...
ਚੰਡੀਗੜ੍ਹ, 15 ਜਨਵਰੀ (ਅਜਾਇਬ ਸਿੰਘ ਔਜਲਾ)-ਗਲੋਬਲ ਪੰਜਾਬ ਫਾਊਾਡੇਸ਼ਨ ਪਟਿਆਲਾ ਵਲੋਂ ਰਾਈਟਰਜ਼ ਕਲੱਬ ਚੰਡੀਗੜ੍ਹ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਰੋਹ ਕਰਵਾਇਆ ਗਿਆ, ਇਸ ਵਿਚ ਵਿਸ਼ੇਸ਼ ਤੌਰ 'ਤੇ ਅੰਤਰ ਰਾਸ਼ਟਰੀ ਪੱਤਰਕਾਰ ਸ. ਨਰਪਾਲ ਸਿੰਘ ਸ਼ੇਰਗਿੱਲ ਨੂੰ ...
ਚੰਡੀਗੜ੍ਹ, 15 ਜਨਵਰੀ (ਸੁਰਜੀਤ ਸਿੰਘ ਸੱਤੀ)-ਦਿਨੋਂ ਦਿਨ ਵਾਹਨਾਂ ਦੀ ਵਧਦੀ ਗਿਣਤੀ ਦੇ ਦੌਰ ਵਿਚ ਪਾਰਕਿੰਗ ਲਈ ਘੱਟ ਥਾਂ ਕਾਰਨ ਸੜਕਾਂ 'ਤੇ ਇੱਧਰ-ਉੱਧਰ ਵਾਹਨ ਖੜ੍ਹੇ ਕਰਨ ਵਾਲੇ ਲੋਕਾਂ ਲਈ ਚੇਤਾਵਨੀ ਭਰੀ ਖ਼ਬਰ ਹੈ | ਜੇਕਰ ਕਿਸੇ ਨੇ ਸੜਕ ਕਿਨਾਰੇ ਬੇਤਰਤੀਬ ਵਾਹਨ ...
ਚੰਡੀਗੜ੍ਹ, 15 ਫਰਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਭੁਲੱਥ ਤੋਂ ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ 'ਚ ਘੱਟ ਗਿਣਤੀਆਂ ਦੇ ਹੱਕਾਂ ਨੂੰ ਲੈ ਕੇ ਅਕਾਲੀ ਦਲ ਖ਼ਾਸਕਰ ਸ. ਪ੍ਰਕਾਸ਼ ਸਿੰਘ ...
ਚੰਡੀਗੜ੍ਹ, 15 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਟਰਾਂਸਪੋਰਟ ਤੇ ਖਨਨ ਮੰਤਰੀ ਮੂਲ ਚੰਦ ਸ਼ਰਮਾ ਨੇ ਪਿਛਲੀ ਰਾਤ ਫ਼ਰੀਦਾਬਾਦ, ਸੋਹਣਾ, ਤਾਵੜੂ, ਗੁਰੂਗ੍ਰਾਮ ਤੇ ਨੂੰਹ ਆਦਿ ਖੇਤਰਾਂ ਵਿਚ ਨਾਜਾਇਜ਼ ਖਣਨ ਅਤੇ ਵਾਧੂੂ ਭਾਰ ਲੱਦੇ ਵਾਹਨਾਂ ਦੀ ਚੈਕਿੰਗ ਦੀ ...
ਨੰਗਲ, 15 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੀ ਵਰਕਿੰਗ ਕਮੇਟੀ ਦੇ ਹੋਏ ਫ਼ੈਸਲੇ ਮੁਤਾਬਿਕ ਸਬ-ਡਵੀਜ਼ਨ ਨੰਗਲ ਦੀ ਚੋਣ ਨਿਗਰਾਨ ਕਮੇਟੀ ਦੇ ਪ੍ਰਧਾਨ ਤਰਸੇਮ ਲਾਲ, ਸੰਤੋਖ ਸਿੰਘ ਅਤੇ ਰਾਮ ਕਿਸ਼ਨ ਬੈਂਸ ਦੀ ...
ਨੂਰਪੁਰ ਬੇਦੀ, 15 ਫਰਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ, ਹਰਦੀਪ ਢੀਂਡਸਾ)-ਅੱਜ ਟਰੱਕ ਯੂਨੀਅਨ ਨੂਰਪੁਰ ਬੇਦੀ ਵਿਖੇ ਵਿਖੇ ਇਲਾਕੇ ਦੇ ਟਰੱਕਾਂ ਮਾਲਕਾਂ ਦੀ ਇਕ ਮੀਟਿੰਗ ਹੋਈ | ਮੀਟਿੰਗ 'ਚ ਇਨਾਂ ਵਾਹਨ ਚਾਲਕਾਂ ਤੇ ਮਾਲਕਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਇਕ ਮਹੀਨਾ ...
ਮੋਰਿੰਡਾ, 15 ਫਰਵਰੀ (ਕੰਗ)-ਮੋਰਿੰਡਾ ਨਜ਼ਦੀਕੀ ਪਿੰਡ ਖੰਟ ਵਿਖੇ ਹਰਤੇਜ ਸਿੰਘ ਤੇਜ਼ੀ ਦੀ ਯਾਦ ਵਿਚ ਜੁਗਰਾਜ ਸਿੰਘ, ਸਤਵਿੰਦਰ ਸਿੰਘ ਅਤੇ ਜੋਨੀ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਦੂਜਾ ਖ਼ੂਨਦਾਨ ਕੈਂਪ ਲਾਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜੁਗਰਾਜ ਸਿੰਘ ...
ਸ੍ਰੀ ਅਨੰਦਪੁਰ ਸਾਹਿਬ, 15 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਸਥਾਨਕ ਸ਼ਿਵਾਲਿਕ ਵਿਊ ਪਬਲਿਕ ਸਕੂਲ ਵਿਖੇ ਸਾਲਾਨਾ ਤਿੰਨ ਰੋਜ਼ਾ ਅਥਲੈਟਿਕਸ ਮੁਕਾਬਲੇ ਕਰਵਾਏ ਗਏ | ਇਨ੍ਹਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਸਕੂਲ ਦੇ ਡਾਇਰੈਕਟਰ ਮੈਡਮ ਤਰੀਸ਼ਾ ਨੇ ਕੀਤਾ | ਖਿਡਾਰੀਆਂ ...
ਚੰਡੀਗੜ੍ਹ, 15 ਫਰਵਰੀ (ਅਜਾਇਬ ਸਿੰਘ ਔਜਲਾ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਇੱਕ ਪੱਤਰਕਾਰ ਸੰਮੇਲਨ ਸੱਦਿਆ ਗਿਆ | ਜਿਸ ਵਿਚ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਓਾਕਾਰ ਸਿੰਘ ਅਗੌਲ ਜਨਰਲ ਸਕੱਤਰ ਅਤੇ ਗੁਲਜਾਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX