ਫ਼ਰੀਦਕੋਟ, 15 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੀ.ਸੀ.ਐਸ. ਜੁਡੀਸ਼ਰੀ ਸਾਲ 2020 ਦੇ ਐਲਾਨੇ ਨਤੀਜੇ ਅਨੁਸਾਰ ਬਾਬਾ ਫ਼ਰੀਦ ਲਾਅ ਕਾਲਜ ਦੀ ਵਿਦਿਆਰਥਣ ਲਵਪ੍ਰੀਤ ਕੌਰ ਬਰਾੜ ਪੁੱਤਰੀ ਸਵ. ਸ: ਜਗਸੀਰ ਸਿੰਘ ਬਰਾੜ ਪੰਜਾਬ ਵਿਚੋਂ ਪੰਜਵਾਂ ਸਥਾਨ ਹਾਸਿਲ ਕਰਕੇ ਜੱਜ ਬਣੀ ਹੈ, ਨੇ ਇੰਟਰਵਿਊ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ ਜਿਸ ਨਾਲ ਉਸ ਨੇ ਫ਼ਰੀਦਕੋਟ ਜ਼ਿਲੇ੍ਹ ਦਾ ਨਾਂਅ ਇਕੱਲੇ ਪੰਜਾਬ ਵਿਚ ਹੀ ਨਹੀਂ ਬਲਕਿ ਪੂਰੇ ਭਾਰਤ ਵਿਚ ਰੌਸ਼ਨ ਕੀਤਾ ਹੈ | ਇਸ ਮੌਕੇ ਲਵਪ੍ਰੀਤ ਕੌਰ ਬਰਾੜ ਨੇ ਲਾਅ ਕਾਲਜ ਵਿਖੇ ਸ਼ਿਰਕਤ ਕੀਤੀ, ਦੌਰਾਨ ਭਗਤ ਸ: ਇੰਦਰਜੀਤ ਸਿੰਘ ਖ਼ਾਲਸਾ ਚੇਅਰਮੈਨ, ਪਿ੍ੰਸੀਪਲ ਡਾ.ਵੀ.ਕੇ. ਬਖ਼ਸ਼ੀ, ਸੇਵਾਦਾਰ ਐਡਵੋਕੇਟ ਮਹੀਪ ਇੰਦਰ ਸਿੰਘ, ਸਮੂਹ ਟੀਚਿੰਗ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਉਪਰੰਤ ਲਵਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਸ ਦਾ ਮੂੰਹ ਮਿੱਠਾ ਕਰਵਾਇਆ ਗਿਆ | ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਸੇਵਾਦਾਰ ਐਡਵੋਕੇਟ ਮਹੀਪ ਇੰਦਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਤੋਂ ਪ੍ਰਾਪਤ ਕੀਤੀ ਹੈ, ਜਿਸ ਦੌਰਾਨ ਉਹ ਹਮੇਸ਼ਾ ਹੀ ਅੱਵਲ ਰਹੀ ਅਤੇ ਦਸਵੀਂ ਦੀ ਪ੍ਰੀਖਿਆ ਵਿਚੋਂ ਉਸ ਨੇ 10 ਸੀ.ਜੀ.ਪੀ.ਏ ਅੰਕ ਪ੍ਰਾਪਤ ਕੀਤੇ | ਇਸ ਉਪਰੰਤ ਉਸ ਨੇ ਬਾਬਾ ਫ਼ਰੀਦ ਲਾਅ ਕਾਲਜ ਵਿਚ ਸਾਲ 2013 ਵਿਚ ਦਾਖ਼ਲਾ ਲਿਆ ਅਤੇ 2018 ਵਿਚ ਆਪਣਾ ਬੀ.ਏ.ਐਲ.ਐਲ.ਬੀ (ਪੰਜ ਸਾਲਾ ਕੋਰਸ) ਪੂਰਾ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਜਿਸ ਲਈ ਉਸ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ | ਇੱਥੇ ਇਹ ਵੀ ਦੱਸਣਯੋਗ ਹੈ ਕਿ 2004 ਵਿਚ ਕਾਲਜ ਸ਼ੁਰੂ ਹੋਣ ਤੋਂ ਹੁਣ ਤੱਕ ਉਸ ਨੇ ਪੰਜ ਸਾਲਾ ਕੋਰਸ ਵਿਚ ਸੱਭ ਤੋਂ ਵੱਧ ਅੰਕ ਹਾਸਿਲ ਕੀਤੇ ਜਿਸ ਲਈ ਉਸ ਨੂੰ ਕਾਲਜ ਵਲੋਂ 2019 ਵਿਚ ਡਿਸਟਿੰਕਸ਼ਨ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ¢ ਇਸ ਤੋਂ ਇਲਾਵਾ ਕਾਲਜ ਪੱਧਰ 'ਤੇ ਹੋਣ ਵਾਲੀਆਂ ਗਤੀਵਿਧੀਆਂ ਜਿਵੇਂ ਕਿ ਬਾਬਾ ਫ਼ਰੀਦ ਆਗਮਨ ਪੁਰਬ ਸਮੇਂ ਬਾਬਾ ਫ਼ਰੀਦ ਦੀ ਜੀਵਨੀ ਅਤੇ ਸਿੱਖਿਆਵਾਂ 'ਤੇ ਕਰਵਾਏ ਜਾਣ ਵਾਲੇ ਪ੍ਰਸ਼ਨੋਤਰੀ ਮੁਕਾਬਲਿਆਂ 2017 ਅਤੇ 2018 ਵਿਚ ਵੀ ਉਸ ਨੇ ਅੱਵਲ ਸਥਾਨ ਹਾਸਿਲ ਕੀਤਾ | ਦੱਸਣਯੋਗ ਹੈ ਕਿ ਲਵਪ੍ਰੀਤ ਨੇ ਪੜ੍ਹਾਈ ਦੇ ਦੌਰਾਨ ਬਹੁਤ ਹੀ ਆਗਿਆਕਾਰੀ ਅਤੇ ਮਿਹਨਤੀ ਰਹੀ ਹੈ ਅਤੇ ਉਸ ਨੇ ਸਕੂਲ ਅਤੇ ਕਾਲਜ ਪੱਧਰੀ ਮੁਕਾਬਲਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਹੈ | ਉਸ ਦਾ ਸਕੂਲ ਅਤੇ ਕਾਲਜ ਵਿਚ ਸੁਭਾਅ ਬਹੁਤ ਹੀ ਮਿਲਣਸਾਰ ਅਤੇ ਹੋਰਾਂ ਦੀ ਮਦਦ ਕਰਨ ਵਾਲਾ ਰਿਹਾ ਹੈ | ਅੰਤ ਵਿਚ ਬਾਬਾ ਫ਼ਰੀਦ ਸੰਸਥਾਵਾਂ ਦੇ ਮੁੱਖ ਸੇਵਾਦਾਰ ਸ: ਇੰਦਰਜੀਤ ਸਿੰਘ ਖਾਲਸਾ ਨੇ ਲਵਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਚੰਗੇਰੇ ਭਵਿੱਖ ਲਈ ਆਸ਼ੀਰਵਾਦ ਦਿੱਤਾ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਵੀ. ਕੇ. ਬਖਸ਼ੀ ਨੇ ਲਵਪ੍ਰੀਤ ਕੌਰ ਬਰਾੜ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਜੱਜ ਬਣਨਾ ਹੋਰਨਾਂ ਵਿਦਿਆਰਥੀਆਂ ਲਈ ਇਕ ਪ੍ਰੇਰਨਾ ਸ੍ਰੋਤ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਕੁਲਦੀਪ ਕੌਰ, ਲਵਪ੍ਰੀਤ ਕੌਰ ਦੇ ਮਾਤਾ ਸੁਖਵਿੰਦਰਪਾਲ ਕੌਰ ਬਰਾੜ, ਉਨ੍ਹਾਂ ਦੇ ਚਾਚਾ ਅਮਨਪ੍ਰੀਤ ਸਿੰਘ ਹੈਪੀ ਬਰਾੜ, ਮਾਮਾ ਕੁਲਵਿੰਦਰ ਸਿੰਘ ਪ੍ਰਧਾਨ, ਭਰਾ ਰਮਨਪ੍ਰੀਤ ਸਿੰਘ ਬਰਾੜ, ਕੁਲਜੀਤ ਸਿੰਘ ਮੋਂਗੀਆ ਕੈਸ਼ੀਅਰ ਬਾਬਾ ਫ਼ਰੀਦ ਸੰਸਥਾਵਾਂ, ਇੰਚਾਰਜ ਅਕੈਡਮਿਕ ਪੰਕਜ ਕੁਮਾਰ ਗਰਗ, ਡਾ. ਨਵਜੋਤ ਕੌਰ, ਡਾ. ਮੋਹਣ ਸਿੰਘ ਸੱਗੂ, ਡਾ. ਮਨੀਸ਼ ਕੁਮਾਰ ਖੂੰਗਰ, ਡਾ. ਏਵਨ ਕੁਮਾਰ ਵੈਦ, ਡਾ. ਨਿਰਮਲ ਕੌਰ, ਦੀਪਕ ਬਾਂਸਲ, ਮੱਘਰ ਸਿੰਘ ਖ਼ਾਲਸਾ, ਬਲਜਿੰਦਰ ਕੌਰ, ਦੀਪਿਕਾ ਕੰਵਰ, ਮੀਨੂੰ ਅਰੋੜਾ, ਪੰਕਜ, ਅਮਿਤ ਛਾਬੜਾ, ਮਨਿੰਦਰ ਸਿੰਘ, ਲੋਕੇਸ਼ ਕੁਮਾਰ ਡੋਗਰਾ, ਜਗਦੀਪ ਅਰੋੜਾ, ਸੁਮਨਜੀਤ ਕੌਰ, ਪ੍ਰਤਿਭਾ ਵਰਮਾ, ਹਰਮਨਦੀਪ ਕੌਰ, ਸੁਪ੍ਰੀਤ ਕੌਰ, ਮਨਦੀਪ ਕੌਰ, ਸਪਨਾ ਰਾਣੀ, ਕੁਲਜੀਤ ਕੌਰ, ਸਤਪਾਲ ਸਿੰਘ, ਮਨਦੀਪ ਕੌਰ, ਰਾਜੇਸ਼ ਸ਼ਰਮਾ, ਸਿਕੰਦਰਪਾਲ, ਸ਼ਸ਼ੀ ਕਾਂਤ, ਅਮਨਦੀਪ ਕੌਰ, ਸੁਖਵੀਰ ਕੌਰ, ਬਰਜਿੰਦਰ ਸਿੰਘ, ਰਣਜੀਤ ਸਿੰਘ, ਮਨਿੰਦਰਪਾਲ ਸਿੰਘ ਅਤੇ ਮਨਜੀਤ ਕੌਰ ਵੀ ਹਾਜ਼ਰ ਸਨ |
ਜੈਤੋ, 15 ਫ਼ਰਵਰੀ (ਭੋਲਾ ਸ਼ਰਮਾ)-ਜੈਤੋ ਦੇ ਲੋਕ ਜੋ ਕਿ ਗ਼ਲੀਆਂ, ਨਾਲੀਆਂ, ਸੜਕਾਂ ਅਤੇ ਅਮਨ ਕਾਨੂੰਨ ਦੀ ਖ਼ਰਾਬ ਸਥਿਤੀ ਨੂੰ ਲੈ ਕੇ ਜਿੱਥੇ ਦੁਖੀ ਹਨ ਉੱਥੇ ਉਨ੍ਹਾਂ ਦੀ ਦੁਖਦੀ ਰਗ ਇਕ ਹੋਰ ਵੀ ਹੈ, ਉਹ ਹੈ ਪੂਰੀ ਜੈਤੋ ਮੰਡੀ ਅਤੇ ਨੇੜੇ ਲਗਦੇ ਦਰਜਨਾਂ ਪਿੰਡਾਂ ਲਈ ...
ਕੋਟਕਪੂਰਾ, 15 ਫ਼ਰਵਰੀ (ਪ. ਪ.)-ਨੇੜਲੇ ਪਿੰਡ ਸਿਵੀਆਂ ਦੇ ਬੁਰਜ ਹਰੀਕਾ ਰੋਡ 'ਤੇ ਸਥਿਤ ਮਾਂ ਲਕਸ਼ਮੀ ਰਾਈਸ ਐਾਡ ਜਨਰਲ ਮਿੱਲ 'ਚ ਸਵੇਰੇ ਅਚਾਨਕ ਅੱਗ ਲੱਗ ਜਾਣ ਦੀ ਖਬਰ ਹੈ | ਜਾਣਕਾਰੀ ਮਿਲਦੇ ਹੀ ਫ਼ਾਇਰ ਬਿ੍ਗੇਡ ਕੋਟਕਪੂਰਾ ਦੀਆਂ ਦੋ ਗੱਡੀਆਂ ਮੌਕੇ 'ਤੇ ਪੁੱਜੀਆਂ ਅਤੇ ...
ਕੋਟਕਪੂਰਾ, 15 ਫ਼ਰਵਰੀ (ਮੇਘਰਾਜ, ਗਿੱਲ)-ਸਥਾਨਕ ਮੁਕਤਸਰ ਸੜਕ 'ਤੇ ਸਥਿਤ ਮੁਹੱਲਾ ਸੁਰਗਾਪੁਰੀ ਦੇ ਯੂਨੀਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਮੁੱਖ ਮਹਿਮਾਨ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੇ ਭਰਾ ਐਡਵੋਕੇਟ ...
ਕੋਟਕਪੂਰਾ, 15 ਫ਼ਰਵਰੀ (ਮੋਹਰ ਸਿੰਘ ਗਿੱਲ)-ਦਿੱਲੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੇ ਹਿੱਸੇ ਆਈ ਅਤਿ ਨਮੋਸ਼ੀਜਨਕ ਹਾਰ ਤੋਂ ਸਬਕ ਲੈਂਦਿਆਂ ਪੰਜਾਬ ਸਰਕਾਰ ਨੂੰ ਆਪਣੇ ਕਾਰਜਕਾਲ ਦੇ ਆਖ਼ਰੀ ਦੋ ਸਾਲਾਂ 'ਚ ਬੇਰੁਜ਼ਗਾਰ ਯੁਵਕਾਂ ਦਾ ਚੇਤਾ ਆ ਗਿਆ ਲੱਗਦਾ ਹੈ | ...
ਫ਼ਰੀਦਕੋਟ, 15 ਫ਼ਰਵਰੀ (ਬਾਗ਼ੀ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਆਰੰਭ ਕੀਤੀ ਗਈ ਪੰਜ ਰੋਜ਼ਾ ਸ੍ਰੀ ਕਿ੍ਸ਼ਨ ਕਥਾ ਦੇ ਚੌਥੇ ਦਿਨ ਸੱਭ ਤੋਂ ਪਹਿਲਾਂ ਸ੍ਰੀ ਆਸ਼ੂਤੋਸ਼ ਦੀ ਸ਼ਿਸ਼ ਸਾਧਵੀ ਸੋਮਿਆ ਭਾਰਤੀ ਅਤੇ ਹੋਰਨਾਂ ਵਲੋਂ ਪੁਲਵਾਮਾਂ ਦੇ ਸ਼ਹੀਦ ਜਵਾਨਾਂ ਨੂੰ ...
ਜੈਤੋ, 15 ਫ਼ਰਵਰੀ (ਭੋਲਾ ਸ਼ਰਮਾ)-ਮੰਦੀ ਦੇ ਆਲਮ ਦੇ ਵਿਚੋਂ ਗੁਜ਼ਰ ਰਹੇ ਸਥਾਨਕ ਦੁਕਾਨਦਾਰਾਂ ਦੇ ਜ਼ਖ਼ਮਾਂ 'ਤੇ ਸ਼ਹਿਰ ਦੀਆਂ ਟੁੱਟੀਆਂ-ਫੁੱਟੀਆਂ ਸੜਕਾਂ ਲੂਣ ਭੁੱਕਣ ਦਾ ਕੰਮ ਕਰ ਰਹੀਆਂ ਹਨ | ਨੋਟਬੰਦੀ ਅਤੇ ਜੀ.ਐਸ.ਟੀ. ਦੀ ਮਾਰ ਨੇ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ...
ਬਾਜਾਖਾਨਾ, 15 ਫ਼ਰਵਰੀ (ਗਿੱਲ)-ਬੀਤੇ ਦਿਨੀਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਵਸ ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਨੇ ਫ਼ਤਿਹਗੜ੍ਹ ਸਾਹਿਬ ਵਿਖੇ ਕਾਨਫ਼ਰੰਸ ਕੀਤੀ ਸੀ | ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਕੌਮੀ ...
ਫ਼ਰੀਦਕੋਟ, 15 ਫ਼ਰਵਰੀ (ਹਰਮਿੰਦਰ ਸਿੰਘ ਮਿੰਦਾ)- ਸਨਰਾਈਜ਼ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਪਿੰਡ ਕੰਮੇਆਣਾ ਵਿਖੇ ਨਸ਼ਿਆਂ ਦੇ ਬੁਰੇ ਪ੍ਰਭਾਵ ਅਤੇ ਟਰੈਫ਼ਿਕ ਦੀ ਜਾਣਕਾਰੀ ਲਈ ਸੈਮੀਨਾਰ ਲਗਾਇਆ ਗਿਆ | ਸਾਂਝ ਕੇਂਦਰ ਸਦਰ ਫ਼ਰੀਦਕੋਟ ਦੇ ਇੰਚਾਰਜ ਕੇਵਲ ...
ਬਾਜਾਖਾਨਾ, 15 ਫ਼ਰਵਰੀ (ਜਗਦੀਪ ਸਿੰਘ ਗਿੱਲ)-ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਬਾਜਾਖਾਨਾ ਮੇਨ ਵਿਖੇ ਨਵੇਂ ਵਿਦਿਆਰਥੀਆਂ ਦੇ ਦਾਖ਼ਲੇ ਲਈ ਅਧਿਆਪਕ ਸਥਾਨਕ ਅਤੇ ਨਜ਼ਦੀਕੀ ਪਿੰਡਾਂ ਵਿਚ ਘਰ-ਘਰ ਦਸਤਕ ਦੇ ਰਹੇ ਹਨ | ਉਕਤ ਪ੍ਰਗਟਾਵਾ ਸਕੂਲ ਦੇ ਸੀ.ਐਚ.ਟੀ ਜਸਵੰਤ ਸਿੰਘ ...
ਕੋਟਕਪੂਰਾ, 15 ਫ਼ਰਵਰੀ (ਮੇਘਰਾਜ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਮੀਟਿੰਗ ਇੱਥੇ ਬਲਾਕ ਕੋਟਕਪੂਰਾ ਦੇ ਪ੍ਰਧਾਨ ਸੁਖਮੰਦਰ ਸਿੰਘ ਢਿਲਵਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਪਿੰਡ ਢਿਲਵਾਂ ਇਕਾਈ ਦਾ ਸੰਗਠਨ ਪਿੰਡ ਦੀ ਸਹਿਮਤੀ ਅਤੇ ਬਲਾਕ ਵਿੱਤ ...
ਜੈਤੋ, 15 ਫ਼ਰਵਰੀ (ਗੁਰਚਰਨ ਸਿੰਘ ਗਾਬੜੀਆ)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸਰਬਜੀਤ ਸਿੰਘ ਅਜਿੱਤਗਿੱਲ ਦੀ ਪ੍ਰਧਾਨਗੀ ਹੇਠ ਮੀਟਿੰਗ ਸਥਾਨਕ ਨਹਿਰੂ ਪਾਰਕ ਵਿਖੇ ਹੋਈ ਜਿਸ ਵਿਚ ਜਥੇਬੰਦੀ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ...
ਫ਼ਰੀਦਕੋਟ, 15 ਫ਼ਰਵਰੀ (ਸਤੀਸ਼ ਬਾਗ਼ੀ)-ਰੋਟਰੀ ਕਲੱਬ ਦੇ ਪ੍ਰਧਾਨ ਪਰਵੇਸ਼ ਰਿਹਾਨ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਘਣੀਏਵਾਲਾ ਦੇ ਬੱਚਿਆਂ ਨੂੰ ਪੀਣ ਵਾਲੇ ਪਾਣੀ ਦੀ ਬਿਹਤਰ ਸਹੂਲਤ ਪ੍ਰਦਾਨ ਕਰਨ ਸਦਕਾ 1000 ਲਿਟਰ ਦੀ ਟੈਂਕੀ ਸਕੂਲ ਨੂੰ ਭੇਟ ਕੀਤੀ ਤਾਂ ਜੋ ...
ਫ਼ਰੀਦਕੋਟ, 15 ਫ਼ਰਵਰੀ (ਪੁਰਬਾ)-ਭਾਈ ਘਨੱ੍ਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਨੇੜਲੇ ਪਿੰਡ ਮਚਾਕੀ ਮੱਲ ਸਿੰਘ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਨਾਲ ਵਾਤਾਵਰਨ ਦੀ ਸ਼ੁੱਧਤਾ, ਸਮਾਜਿਕ ਕਦਰਾਂ-ਕੀਮਤਾਂ, ਨੈਤਿਕ ਸਿੱਖਿਆ ਬਾਰੇ ਵਿਚਾਰ ਚਰਚਾ ...
ਫ਼ਰੀਦਕੋਟ, 15 ਫਰਵਰੀ (ਬਾਗ਼ੀ)-ਪੁਲਵਾਮਾਂ ਦੇ ਸ਼ਹੀਦਾਂ ਦੀ ਪਹਿਲੀ ਬਰਸੀ 'ਤੇ ਬੀਤੀ ਸ਼ਾਮ ਅਰੋੜਾ ਮਹਾਂ ਸਭਾ ਫ਼ਰੀਦਕੋਟ ਵਲੋਂ ਸ੍ਰੀ ਗੇਲਾ ਰਾਮ ਗੇਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਹਾਲ ਵਿਚ ਸ਼ਰਧਾਂਜ਼ਲੀ ਸਮਾਰੋਹ ਕੀਤਾ ਗਿਆ | ਜਿਸ ਵਿਚ ਸਾਰੇ ਅਹੁਦੇਦਾਰਾਂ ...
ਜੈਤੋ, 15 ਫ਼ਰਵਰੀ (ਭੋਲਾ ਸ਼ਰਮਾ)-ਬੰਦ ਪਏ ਆਧਾਰ ਕੇਂਦਰਾਂ ਨੂੰ ਚਾਲੂ ਕਰਵਾਉਣ ਲਈ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਜੈਤੋ ਦੇ ਇਕ ਵਫ਼ਦ ਵਲੋਂ ਹਲਕਾ ਇੰਚਾਰਜ ਅਮੋਲਕ ਸਿੰਘ ਦੀ ਅਗਵਾਈ 'ਚ ਸਥਾਨਕ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਵਿਖੇ ਐਸ.ਡੀ.ਐਮ ਡਾ. ਮਨਦੀਪ ਕੌਰ ਦੀ ...
ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਢਿੱਲੋਂ)-ਪਿੰਡ ਕੋਟਲੀ ਸੰਘਰ ਦੇ ਨਰੇਗਾ ਭਵਨ ਵਿਖੇ ਗ੍ਰਾਮ ਸੇਵਕ ਵਲੋਂ ਨਰੇਗਾ ਵਰਕਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ 'ਚ ਵੱਡੀ ਗਿਣਤੀ 'ਚ ਨਰੇਗਾ ਵਰਕਰ ਹਾਜ਼ਰ ਹੋਏ | ਇਸ ਮੌਕੇ ਨਰੇਗਾ ਦੇ ਕੰਮਕਾਜ ਬਾਰੇ ਵਿਚਾਰਾਂ ...
ਬਰਗਾੜੀ, 15 ਫ਼ਰਵਰੀ (ਸੁਖਰਾਜ ਸਿੰਘ ਗੋਂਦਾਰਾ)-ਪਿਛਲੇ ਦਿਨੀਂ ਪਿੰਡ ਗੋਂਦਾਰਾ ਦੇ ਗਰੀਬ ਪਰਿਵਾਰ ਨਾਲ ਸਬੰਧਿਤ ਕਿ੍ਸ਼ਨ ਸਿੰਘ ਦਾ 5 ਕੁ ਸਾਲ ਦਾ ਲੜਕਾ ਕਾਫ਼ੀ ਬਿਮਾਰ ਹੋ ਗਿਆ ਸੀ, ਦਾ ਇਲਾਜ ਬੂਨ ਪੀਪਲਜ਼ ਟਰੱਸਟ ਪੀ.ਜੀ.ਆਈ. ਚੰਡੀਗੜ੍ਹ ਅਤੇ ਭਾਈ ਬਹਿਲੋ ਟੀਮ ਬੰਬੀਹਾ ...
ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸਿੱਖਿਆ ਵਿਭਾਗ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਬੁੱਟਰ ਸ਼ਰੀਂਹ ਵਿਖੇ ਸਕੂਲ ਵਿਚ ਦਾਖ਼ਲੇ ਨੂੰ ਵਧਾਉਣ ਲਈ 'ਦਾਖ਼ਲਾ ਮੁਹਿੰਮ' ਤਹਿਤ ...
ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਸਟੂਡੈਂਟਸ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਵਲੋਂ ਐੱਨ.ਆਰ.ਸੀ., ਸੀ.ਏ.ਏ. ਅਤੇ ਐੱਨ.ਪੀ.ਆਰ. ਦੇ ਫ਼ਾਸ਼ੀਵਾਦੀ ਫ਼ੈਸਲੇ ਵਿਰੁੱਧ 19 ਫ਼ਰਵਰੀ ਨੂੰ ਇੱਥੇ ਡੀ.ਸੀ. ਦਫ਼ਤਰ ਅੱਗੇ ਕੀਤੇ ਜਾ ...
ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸਥਾਨਕ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਭਾਰਤ ਸਰਕਾਰ ਵਲੋਂ ਜਲਿਆਂਵਾਲਾ ਬਾਗ਼ ਅਤੇ ਆਜ਼ਾਦੀ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ 'ਗ਼ਦਰ ਲਹਿਰ ਦੇ ਇਤਿਹਾਸ' ਨੂੰ ਪ੍ਰਮੁੱਖਤਾ ਨਾਲ ...
ਦੋਦਾ, 15 ਫ਼ਰਵਰੀ (ਰਵੀਪਾਲ)-ਅੱਜ ਇੱਥੇ ਕਾਉਣੀ ਮੋੜ 'ਤੇ ਕਾਂਗਰਸ ਸਰਕਾਰ ਵਲੋਂ ਐੱਸ.ਸੀ. ਵਰਗ ਨੂੰ ਸਰਕਾਰੀ ਸਹੂਲਤਾਂ ਨਾ ਮਿਲਣ ਤੇ ਵਿਕਾਸ ਕਾਰਜਾਂ 'ਚ ਵਿਤਕਰਾ ਕਰਨ ਨੂੰ ਲੈ ਕੇ ਆਲ ਇੰਡੀਆ ਫੂਡ ਐਾਡ ਵਰਕਰਜ਼ ਯੂਨੀਅਨ ਦੇ ਪ੍ਰਧਾਨ ਟਹਿਲਾ ਸਿੰਘ ਦੋਦਾ ਦੀ ਅਗਵਾਈ 'ਚ ...
ਸਾਦਿਕ, 15 ਫ਼ਰਵਰੀ (ਧੰੁਨਾ)-ਜੈ ਬਾਬਾ ਬਰਫ਼ਾਨੀ ਸੇਵਾ ਸੰਮਤੀ ਸਾਦਿਕ ਵਲੋਂ ਸੰਗਤ ਦੇ ਸਹਿਯੋਗ ਨਾਲ ਮਹਾਂ ਸ਼ਿਵਰਾਤਰੀ ਦਾ ਤਿਉਹਾਰ 21 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਜੰਡ ਸਾਹਿਬ ਰੋਡ ਸਾਦਿਕ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸਮਾਗਮ ਵਿਚ ਸਰਪੰਚ ਸ਼ਿਵਰਾਜ ਸਿੰਘ ...
ਫ਼ਰੀਦਕੋਟ, 15 ਫ਼ਰਵਰੀ (ਪੁਰਬਾ)-ਅਚੀਵਰ ਪੁਆਇੰਟ ਸੈਂਟਰ ਕੋਟਕਪੂਰਾ ਜੋ ਕਿ ਆਈ.ਡੀ.ਪੀ.ਆਸਟ੍ਰੇਲੀਆ ਅਤੇ ਬਿ੍ਟਿਸ਼ ਕੌਾਸਲ ਇੰਗਲੈਡ ਵਲੋਂ ਬੈਸਟ ਇੰਸਟੀਚਿਊਟ ਦਾ ਐਵਾਰਡ ਪ੍ਰਾਪਤ ਕਰ ਚੁੱਕਿਆ ਹੈ, ਬੱਤੀਆਂ ਵਾਲਾ ਚੌਾਕ ਦੇ ਨੇੜੇ, ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ...
ਬਰਗਾੜੀ, 15 ਫ਼ਰਵਰੀ (ਲਖਵਿੰਦਰ ਸ਼ਰਮਾ)-ਜ਼ਿਲ੍ਹਾ ਮੀਤ ਪ੍ਰਧਾਨ ਡਾ. ਬਲਵਿੰਦਰ ਸਿੰਘ ਸਿਵੀਆਂ ਦੇ ਸਥਾਨਕ ਗ੍ਰਹਿ ਵਿਖੇ ਭਾਜਪਾ ਵਰਕਰਾਂ ਵਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਮੀਟਿੰਗ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਵਰਕਰਾਂ ਨੇ ਭਾਗ ਲਿਆ | ਮੀਟਿੰਗ ...
ਸਾਦਿਕ, 15 ਫ਼ਰਵਰੀ (ਆਰ. ਐਸ. ਧੰੁਨਾ)- ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ ਜਿਸ ਤਹਿਤ ਗਰੀਬ ਵਰਗ ਦੇ ਲੋਕਾਂ ਨੂੰ 5 ਕਿਲੋ ਪ੍ਰਤੀ ਜੀਅ ਪ੍ਰਤੀ ਮਹੀਨਾ ਸਸਤੇ ਭਾਅ ਦੀ ਕਣਕ ਦਿੱਤੀ ਜਾ ਰਹੀ ਹੈ | ਇਹ ਪ੍ਰਗਟਾਵਾ ਨਵੀਂ ਬਣੀ ਪੰਚਾਇਤ ਸੈਦੇ ਕੇ ਪੂਰਬੀ ...
ਸਾਦਿਕ, 15 ਫ਼ਰਵਰੀ (ਗੁਰਭੇਜ ਸਿੰਘ ਚੌਹਾਨ)-ਪੰਜਾਬ ਸਰਕਾਰ ਨੇ ਸੂਬੇ ਦੀਆਂ ਵੱਖ-ਵੱਖ ਸਹਿਕਾਰੀ ਸਭਾਵਾਂ ਰਾਹੀ ਭਾਈ ਘਨੱ੍ਹਈਆ ਸਿਹਤ ਸੇਵਾ ਸਕੀਮ ਦੀ ਸ਼ੁਰੂਆਤ ਕਰਕੇ ਸਭਾਵਾਂ ਦੇ ਮੈਂਬਰਾਂ ਤੋਂ ਕਰੋੜਾਂ ਰੁਪਏ ਤਾਂ ਵਸੂਲ ਲਏ ਹਨ ਪਰ ਛੇ ਮਹੀਨਿਆਂ ਦੇ ਕਰੀਬ ਸਮਾਂ ਬੀਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX